ਊਂਧਉ ਖਪਰੁ; ਪੰਚ ਭੂ ਟੋਪੀ ॥
aoondhau khapar; panch bhoo ttopee |
Sant Singh KhalsaLet your mind turn away in detachment from the world, and let this be your begging bowl. Let the lessons of the five elements be your cap.
Manmohan SinghMake thou turning away from the world thy beggar's wallet and the essence of the five elements thy cap.
Manmohan Singh (Punjabi)ਦੁਨੀਆਂ ਵਲੋਂ ਮੋੜਾ ਪਾ ਲੈਣ ਨੂੰ, ਤੂੰ ਆਪਣਾ ਭਿਖਾਰੀ ਦਾ ਪਿਆਲਾ ਬਣਾ ਅਤੇ ਪੰਜਾਂ ਤੱਤਾਂ ਦੇ ਸਾਰ ਅੰਸ਼ ਨੂੰ ਆਪਣੀ ਟੋਪੀ।
Fareedkot Teeka(ਊਂਧਉ) ਉਲਟੇ ਰਿਦੇ ਕੋ ਜੋ ਸੀਧਾ ਕੀਆ ਅਰਥਾਤ ਜੋ ਪਰਮੇਸਰ ਕੇ ਸਨਮੁਖ ਕੀਆ ਹੈ, ਏਹ ਹਾਥ ਮੇਂ ਖਪਰੁ ਪਕੜਾ ਹੈ। ਅਰ ਪੰਚ ਤੱਤੋਂ ਕੇ ਜੋ ਗੁਣ ਧਾਰਨ ਕੀਏ ਹੈਂ ਇਹ ਟੋਪੀ ਪਹਿਰੀ ਹੈ॥
Prof. Sahib Singhਸੰਸਾਰਕ ਖ਼ਾਹਸ਼ਾਂ ਵਲੋਂ ਮੁੜੀ ਹੋਈ ਸੁਰਤ ਉਸ (ਮਨੁੱਖ) ਦਾ ਖੱਪਰ ਹੈ, ਪੰਜ ਤੱਤਾਂ ਦੇ ਦੈਵੀ ਗੁਣ ਉਸ ਦੀ ਟੋਪੀ ਹੈ,ਪਦ ਅਰਥ ਊਂਧਉ = ਉਲਟਿਆ ਹੋਇਆ, ਸੰਸਾਰਕ ਖ਼ਾਹਸ਼ਾਂ ਵਲੋਂ ਮੁੜਿਆ ਹੋਇਆ। ਖਪਰੁ = ਜੋਗੀ ਜਾਂ ਮੰਗਤੇ ਦਾ ਉਹ ਪਿਆਲਾ ਜਿਸ ਵਿਚ ਭਿੱਖਿਆ ਪੁਆਂਦਾ ਹੈ। ਭੂ = ਤੱਤ। ਪੰਚਭੂ = ਪੰਜਾਂ ਤੱਤਾਂ ਦੇ ਉਪਕਾਰੀ ਗੁਣ = (ਅਕਾਸ਼ ਦੀ ਨਿਰਲੇਪਤਾ; ਅਗਨੀ ਦਾ ਸੁਭਾਉ ਮੈਲ ਸਾੜਨਾ; ਵਾਯੂ ਦੀ ਸਮ-ਦਰਸਤਾ; ਜਲ ਦੀ ਸੀਤਲਤਾ; ਧਰਤੀ ਦੀ ਧੀਰਜ)।
SikhNet (Spanish)Deja que la mente, libre de deseo, sea tu plato para pedir limosna, y acepta de los elementos lo siguiente: del Éter, el desapego; del Fuego, la Purificación; de la Tierra, la Paciencia; del Agua, la Fluidez; del Aire, la imparcialidad; que esos atributos sean tu taza.
ਕਾਂਇਆ ਕੜਾਸਣੁ; ਮਨੁ ਜਾਗੋਟੀ ॥
kaaneaa karraasan; man jaagottee |
Sant Singh KhalsaLet the body be your meditation mat, and the mind your loin cloth.
Manmohan SinghLet keeping the body alert be thy grass-matting and the mind's control thy loin-cloth.
Manmohan Singh (Punjabi)ਸ਼ਰੀਰ ਨੂੰ ਸਚੇਤ ਰੱਖਣ ਦੀ ਤੇਰੀ ਘਾਅ ਦੀ ਫੂੜ੍ਹੀ ਹੋਵੇ ਅਤੇ ਮਨੂਏ ਨੂੰ ਕਾਬੂ ਰੱਖਣ ਦਾ ਤੇਰਾ ਲੰਗੋਟਾ।
Fareedkot Teekaਕਾਇਆ ਕੋ ਜੋ ਜਪ ਤਪ ਕਰ ਕੇ ਕਸਣਾ ਕੀਆ ਹੈ ਇਹ ਕੜਾਸਣ ਹੈ, ਜੋ ਛਾਤੀ ਪਰ ਮੋਟੀ ਕਾਲੀ ਸੇਲੀ ਵਲੀ ਹੋਤੀ ਹੈ ਤਿਸ ਕਾ ਨਾਮ ਕੜਾਸਣ ਹੈ। ਮਨ ਕੋ ਜੋ ਪਰਮੇਸਰ ਵਲ ਜੋੜਾ ਹੈ ਏਹ (ਜਾਗੋਟੀ) ਗਲ ਕੀ ਸੇਲੀ ਹੈ॥
Prof. Sahib Singhਸਰੀਰ (ਨੂੰ ਵਿਕਾਰਾਂ ਤੋਂ ਨਿਰਮਲ ਰੱਖਣਾ) ਉਸ ਦਾ ਦੱਭ ਦਾ ਆਸਣ ਹੈ, (ਵੱਸ ਵਿਚ ਆਇਆ ਹੋਇਆ) ਮਨ ਉਸ ਦੀ ਲੰਗੋਟੀ ਹੈ,ਪਦ ਅਰਥ ਕੜਾਸਣੁ = ਕਟ ਦਾ ਆਸਣ। ਕਟ = ਫੂਹੜੀ (a straw mat)। ਜਾਗੋਟੀ = ਲੰਗੋਟੀ।
SikhNet (Spanish)Que el cuerpo, en alerta, sea el petate sobre el que te sientas, la mente bajo control, tu taparrabos
ਸਤੁ ਸੰਤੋਖੁ ਸੰਜਮੁ ਹੈ ਨਾਲਿ ॥
sat santokh sanjam hai naal |
Sant Singh KhalsaLet truth, contentment and self-discipline be your companions.
Manmohan SinghLet chastity, contentment and self-discipline be thine disciples or companions
Manmohan Singh (Punjabi)ਪਵਿੱਤਰਤਾ, ਸੰਤੁਸ਼ਟਤਾ ਅਤੇ ਸਵੈ-ਜ਼ਬਤ, ਤੇਰੇ ਸਾਥੀ ਹੋਣ।
Fareedkot Teekaਸਤ, ਸੰਤੋਖ, ਸੰਜਮ, ਏਹ ਸਾਥ ਚੇਲੇ ਹੈਂ॥
Prof. Sahib Singhਸਤ ਸੰਤੋਖ ਤੇ ਸੰਜਮ ਉਸ ਦੇ ਨਾਲ (ਤਿੰਨ ਚੇਲੇ) ਹਨ
SikhNet (Spanish)Deja que la Verdad, el Contentamiento y la Continencia sean tus discípulos.
ਨਾਨਕ. ਗੁਰਮੁਖਿ ਨਾਮੁ ਸਮਾਲਿ ॥੧੧॥
naanak. guramukh naam samaal |11|
Sant Singh KhalsaO Nanak, the Gurmukh dwells on the Naam, the Name of the Lord. ||11||
Manmohan SinghBecoming God conscious like this, O Nanak, the mortal contemplates the Name.
Manmohan Singh (Punjabi)ਇਸ ਤਰ੍ਹਾਂ ਬ੍ਰਹਮ-ਬੇਤਾ ਹੋ, ਹੇ ਨਾਨਕ! ਪ੍ਰਾਨੀ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਦ੍ਵਾਰੇ ਨਾਮ ਕੋ ਸਿਮਰਤੇ ਹੈਂ, ਇਹ ਭਿਖਿਆ ਮਾਂਗਤੇ ਹਾਂ॥੧੧॥
Prof. Sahib Singhਹੇ ਨਾਨਕ! (ਜੋ ਮਨੁੱਖ) ਗੁਰੂ ਦੀ ਰਾਹੀਂ (ਪ੍ਰਭੂ ਦਾ) ਨਾਮ ਯਾਦ ਕਰਦਾ ਹੈ ॥੧੧॥ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਸਮਾਲਿ = ਸਮਾਲੇ, ਸਮ੍ਹਾਲਦਾ ਹੈ ॥੧੧॥
* ਨੋਟ: ਪਉੜੀ ਨੰ: ੯ ਦੀ ਚੌਥੀ ਤੁਕ ਤੋਂ ਸ਼ੁਰੂ ਹੋਇਆ ਉੱਤਰ ਇਥੇ ਆ ਕੇ ਮੁੱਕਦਾ ਹੈ।
SikhNet (Spanish)Y así, dice Nanak, goza del Nombre del Señor por la Gracia del Guru.(11)
ਕਵਨੁ ਸੁ ਗੁਪਤਾ; ਕਵਨੁ ਸੁ ਮੁਕਤਾ ॥
kavan su gupataa; kavan su mukataa |
Sant Singh Khalsa"Who is hidden? Who is liberated?
Manmohan Singh(Ask the Yogis) Q. 12: Who is unmanifest? Q. 13: Who is emancipated?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 12: ਕੌਣ ਅਦ੍ਰਿਸ਼ਟ ਹੈ? ਪ੍ਰ. 13: ਕੌਣ ਬੰਦਖ਼ਲਾਸ ਹੈ?
Fareedkot Teekaਪਰਮੇਸਰ ਗੁਪਤ ਕਿਸ ਕੋ ਹੈ ੧, ਬੰਧਨੋਂ ਸੇ ਛੂਟਾ ਹੂਆ ਕਵਨ ਹੈ ੨?
Prof. Sahib Singh(ਪ੍ਰਸ਼ਨ:) ਲੁਕਿਆ ਹੋਇਆ ਕੌਣ ਹੈ? ਉਹ ਕੌਣ ਹੈ ਜੋ ਮੁਕਤ ਹੈ?ਪਦ ਅਰਥ ਗੁਪਤਾ = ਲੁਕਿਆ ਹੋਇਆ।
SikhNet (Spanish)Dijeron los Yoguis: ¿Quién, en verdad, es No Manifiesto? ¿Quién emancipado?
ਕਵਨੁ ਸੁ; ਅੰਤਰਿ ਬਾਹਰਿ ਜੁਗਤਾ ॥
kavan su; antar baahar jugataa |
Sant Singh KhalsaWho is united, inwardly and outwardly?
Manmohan SinghQ. 14: Who is that who is united from within and without?
Manmohan Singh (Punjabi)ਪ੍ਰ. 14: ਉਹ ਕੌਣ ਹੈ ਜੇ ਅੰਦਰੋਂ ਅਤੇ ਬਾਹਰੋਂ ਜੁੜਿਆ ਹੋਇਆ ਹੈ?
Fareedkot Teekaਅੰਤਰ ਸਰੀਰ ਮੇਂ ਕੌਨ ਜੁੜ ਰਹਾ ਹੈ ੩?
Prof. Sahib Singhਉਹ ਕੌਣ ਹੈ ਜੋ ਅੰਦਰੋਂ ਬਾਹਰੋਂ (ਭਾਵ, ਜਿਸ ਦਾ ਮਨ ਭੀ ਤੇ ਸਰੀਰਕ ਇੰਦ੍ਰੇ ਭੀ ਮਿਲੇ ਹੋਏ ਹਨ) ਮਿਲਿਆ ਹੋਇਆ ਹੈ?ਪਦ ਅਰਥ ਅੰਤਰਿ = ਅੰਦਰੋਂ। ਬਾਹਰਿ = ਬਾਹਰੋਂ। ਅੰਤਰਿ ਬਾਹਰਿ = (ਭਾਵ,) ਮਨ ਦੀ ਰਾਹੀਂ ਅਤੇ ਸਰੀਰ ਦੀ ਰਾਹੀਂ। ਜੁਗਤਾ = ਜੁੜਿਆ ਹੋਇਆ, ਮਿਲਿਆ ਹੋਇਆ।
SikhNet (Spanish)¿Quién está unido a la Realidad suprema adentro y afuera?
ਕਵਨੁ ਸੁ ਆਵੈ; ਕਵਨੁ ਸੁ ਜਾਇ ॥
kavan su aavai; kavan su jaae |
Sant Singh KhalsaWho comes, and who goes?
Manmohan SinghQ. 15: Who is he that comes? Q. 16: Who is he, who goes?
Manmohan Singh (Punjabi)ਪ੍ਰ. 15: ਉਹ ਕੌਣ ਹੈ ਜੋ ਆਉਂਦਾ ਹੈ? ਪ੍ਰ. 16: ਉਹ ਕੌਣ ਹੈ ਜੋ ਜਾਂਦਾ ਹੈ?
Fareedkot Teekaਆਵਤਾ ਜਾਵਤਾ ਕਵਨ ਹੈ ੪?
Prof. Sahib Singh(ਸਦਾ) ਜੰਮਦਾ ਮਰਦਾ ਕੌਣ ਹੈ?ਪਦ ਅਰਥ ਆਵੈ ਜਾਇ = ਜੰਮਦਾ ਮਰਦਾ।
SikhNet (Spanish)¿Quién viene y se va?
ਕਵਨੁ ਸੁ; ਤ੍ਰਿਭਵਣਿ ਰਹਿਆ ਸਮਾਇ ॥੧੨॥
kavan su; tribhavan rahiaa samaae |12|
Sant Singh KhalsaWho is permeating and pervading the three worlds?" ||12||
Manmohan SinghQ. 17: Who is he, that is pervading the three world s?
Manmohan Singh (Punjabi)ਪ੍ਰ. 17: ਉਹ ਕੌਣ ਹੈ ਜੋ ਤਿਨ੍ਹਾਂ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ?
Fareedkot Teekaਔ ਤੀਨੋਂ ਭਵਨੋ ਮੇਂ ਕਵਨ ਸਮਾਇ ਰਹਾ ਹੈ ੫ ?॥੧੨॥
Prof. Sahib Singhਤ੍ਰਿਲੋਕੀ ਦੇ ਨਾਥ ਵਿਚ ਲੀਨ ਕੌਣ ਹੈ? ॥੧੨॥ਪਦ ਅਰਥ ਤ੍ਰਿਭਵਣ = ਤਿੰਨਾਂ ਭਵਨਾਂ ਦੇ ਮਾਲਕ ਵਿਚ, ਤਿੰਨ-ਭਵਨਾਂ-ਵਿਚ-ਵਿਆਪਕ ਪ੍ਰਭੂ ਵਿਚ {ਤਿੰਨ ਭਵਨ = ਆਕਾਸ਼, ਮਾਤ ਲੋਕ ਤੇ ਪਾਤਾਲ ਸੰ: ਤ੍ਰਿਭਵਨ} ॥੧੨॥
SikhNet (Spanish)Explícanos, ¿Quién prevalece en los tres mundos?(12)