ੴ

ਸਿੱਖਬਾਣੀ · SikhBani

ਅਕਥਾ ਹਰਿ ਅਕਥ ਕਥਾ ਕਿਛੁ ਜਾਇ ਨ ਜਾਣੀ ਰਾਮ ॥

akathaa har akath kathaa kichh jaae na jaanee raam
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 453 · 25 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino,

ਅਕਥਾ ਹਰਿ, ਅਕਥ ਕਥਾ; ਕਿਛੁ. ਜਾਇ ਨ ਜਾਣੀ ਰਾਮ ॥

akathaa har, akath kathaa; kichh. jaae na jaanee raam |

Sant Singh KhalsaInexpressible is the sermon of the inexpressible Lord; it cannot be known at all.
Manmohan SinghIndescribable is the sermon of the Ineffable Lord Master. It cannot be knows even a little.
Manmohan Singh (Punjabi)ਬਿਆਨ ਤੋਂ ਬਾਹਰ ਹੈ, ਨਾਂ ਵਰਨਣ ਹੋ ਸਕਣ ਵਾਲੇ ਸਾਈਂ ਮਾਲਕ ਦੀ ਧਰਮਵਾਰਤਾ। ਇਹ ਥੋੜੀ ਜਿਹੀ ਭੀ ਜਾਣੀ ਨਹੀਂ ਜਾ ਸਕਦੀ।
Fareedkot Teekaਹੇ ਭਾਈ! (ਅਕਥਾ) ਬਾਣੀ ਤੇ ਅਗੋਚਰ ਜੋ ਹਰਿ ਹੈ ਤਿਸ ਕੀ ਕਥਾ ਅਕਥ ਹੈ ਕਛੁ ਇਦੰ ਕਰ ਕੇ ਨਹੀਂ ਜਾਣੀ ਜਾਤੀ॥
Prof. Sahib Singhਹੇ ਭਾਈ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੀ ਹਉਮੈ ਚਤੁਰਾਈ ਦੇ ਆਧਾਰ ਤੇ) ਨਹੀਂ ਕੀਤੀ ਜਾ ਸਕਦੀ, (ਸਿਆਣਪ-ਚਤੁਰਾਈ ਦੇ ਆਸਰੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਜਾਣ-ਪਛਾਣ ਨਹੀਂ ਪਾਈ ਜਾ ਸਕਦੀ।

ਪਦ ਅਰਥ ਅਕਥਾ = ਜੋ ਬਿਆਨ ਨਾਹ ਕੀਤਾ ਜਾ ਸਕੇ। ਕਥਾ = ਸਿਫ਼ਤਿ-ਸਾਲਾਹ।

SikhNet (Spanish)Inexpresable es el Evangelio del Señor, Incognoscible es Su Misterio.

ਸੁਰਿ ਨਰ. ਸੁਰਿ ਨਰ ਮੁਨਿ ਜਨ; ਸਹਜਿ ਵਖਾਣੀ. ਰਾਮ ॥

sur nar. sur nar mun jan; sehaj vakhaanee. raam |

Sant Singh KhalsaThe demi-gods, mortal beings, angels and silent sages express it in their peaceful poise.
Manmohan SinghThe demigods, man, angelic persons and the silent sages have serenely expressed it.
Manmohan Singh (Punjabi)ਦੇਵਤਿਆਂ, ਮਨੁੱਖਾਂ, ਦੈਵੀ ਪੁਰਸ਼ਾਂ ਅਤੇ ਖਾਮੋਸ਼ ਰਿਸ਼ੀਆਂ ਨੇ ਇਸ ਨੂੰ ਧੀਰਜ, ਸ਼ਾਂਤੀ ਦੁਆਰਾ ਵਰਨਣ ਕੀਤਾ ਹੈ।
Fareedkot Teekaਹੇ ਭਾਈ! ਸੁਰਿ ਨਰ ਮੁਨਿ ਜਨੋ ਨੇ (ਸਹਜਿ) ਸ੍ਵਭਾਵਿਕ (ਸੁਰਿ ਨਰ) ਦੇਵਤਾ ਰੂਪੁ ਨਰੁ ਕੌਨੁ ਨਰਸਿੰਘ ਵਾ ਨਰ ਨਾਰਾਇਣ ਆਦ ਅਵਤਾਰੋਂ ਕੀ ਕਥਾ ਕਥਨ ਕਰੀ ਹੈ ਵਾ ਤੀਨੋਂ ਕਾਲੋਂ ਮੈਂ॥
Prof. Sahib Singhਦੈਵੀ ਸੁਭਾਵ ਵਾਲੇ ਸ਼ਾਂਤ-ਚਿੱਤ ਰਹਿਣ ਵਾਲੇ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਹੀ ਸਿਫ਼ਤਿ-ਸਾਲਾਹ ਕਰਦੇ ਹਨ।

ਪਦ ਅਰਥ ਸੁਰਿਨਰ = ਦੈਵੀ ਗੁਣ ਵਾਲੇ ਬੰਦੇ। ਮੁਨਿਜਨ = ਸ਼ਾਂਤ-ਚਿੱਤ ਰਹਿਣ ਵਾਲੇ ਮਨੁੱਖ। ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)Los seres angelicales lo han expresado en términos de “Equilibrio”.

ਸਹਜੇ ਵਖਾਣੀ. ਅਮਿਉ ਬਾਣੀ; ਚਰਣ ਕਮਲ ਰੰਗੁ ਲਾਇਆ ॥

sahaje vakhaanee. amiau baanee; charan kamal rang laaeaa |

Sant Singh KhalsaIn their poise, they recite the Ambrosial Bani of the Lord's Word; they embrace love for the Lord's Lotus Feet.
Manmohan SinghIn equipoise they recite the ambrosial Gurbani and embrace love for Lord's louts feet.
Manmohan Singh (Punjabi)ਅਡੋਲਤਾ ਅੰਦਰ ਉਹ ਅੰਮ੍ਰਿਤਮਈ ਗੁਰਬਾਣੀ ਨੂੰ ਊਚਾਰਦੇ ਹਨ ਅਤੇ ਪ੍ਰਭੂ ਦੇ ਕੰਵਲ ਪੈਰਾਂ ਨਾਲ ਪ੍ਰੀਤ ਪਾਉਂਦੇ ਹਨ।
Fareedkot Teeka(ਅਮਿਉ) ਅੰਮ੍ਰਿਤ ਰੂਪ ਜੋ ਬਾਣੀ ਹੈ, ਸੋ ਸੁਭਾਵਕ ਉਚਾਰਨ ਕਰੀ ਹੈ, ਚਰਨ ਕਮਲੋਂ ਮੇਂ ਪ੍ਰੇਮ ਲਗਾਇਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਉਹਨਾਂ ਨੇ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਪਾ ਲਿਆ,

ਪਦ ਅਰਥ ਅਮਿਉ ਬਾਣੀ = ਅੰਮ੍ਰਿਤ ਬਾਣੀ, ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਦੀ ਰਾਹੀਂ। ਰੰਗੁ = ਪਿਆਰ।

SikhNet (Spanish)En términos de Equilibrio han expresado ellos, la Palabra de Néctar. Amando los Pies de Loto del Señor

ਜਪਿ ਏਕੁ. ਅਲਖੁ ਪ੍ਰਭੁ ਨਿਰੰਜਨੁ; ਮਨ ਚਿੰਦਿਆ ਫਲੁ ਪਾਇਆ ॥

jap ek. alakh prabh niranjan; man chindiaa fal paaeaa |

Sant Singh KhalsaMeditating on the One incomprehensible and immaculate Lord, they obtain the fruits of their heart's desires.
Manmohan SinghBy meditating on the one incomprehensible and Immaculate Lord, they obtain their heart. desired boons.
Manmohan Singh (Punjabi)ਇਕ ਅਗਾਧ ਅਤੇ ਪਵਿੱਤਰ ਸੁਆਮੀ ਦਾ ਸਿਮਰਨ ਕਰਨ ਦੁਆਰਾ ਉਹ ਆਪਣੇ ਚਿੱਤ-ਚਾਹੁੰਦੀਆਂ ਮੁਰਾਦਾਂ ਪਾ ਲੈਂਦੇ ਹਨ।
Fareedkot Teekaਜਪ ਕਰ ਕੇ ਏਕ ਅਲਖ ਨਿਰੰਜਨ ਪ੍ਰਭੂ ਕੋ ਮਨ ਬਾਂਛਤ ਫਲ ਪਾਯਾ ਹੈ॥
Prof. Sahib Singhਉਸ ਇੱਕ ਅਦ੍ਰਿਸ਼ਟ ਤੇ ਨਿਰਲੇਪ ਪ੍ਰਭੂ ਨੂੰ ਸਿਮਰ ਕੇ ਉਹਨਾਂ ਨੇ ਮਨ-ਚਿਤਵਿਆ ਫਲ ਪ੍ਰਾਪਤ ਕਰ ਲਿਆ।

ਪਦ ਅਰਥ ਜਪਿ = ਜਪ ਕੇ। ਅਲਖੁ = ਅਦ੍ਰਿਸ਼ਟ। ਨਿਰੰਜਨੁ = ਨਿਰਲੇਪ। ਚਿੰਦਿਆ = ਚਿਤਵਿਆ।

SikhNet (Spanish)y contemplando al Uno, al Dios Absoluto e Incomprensible, ellos han satisfecho todos los deseos de su mente

ਤਜਿ ਮਾਨੁ ਮੋਹੁ ਵਿਕਾਰੁ ਦੂਜਾ; ਜੋਤੀ ਜੋਤਿ ਸਮਾਣੀ ॥

taj maan mohu vikaar doojaa; jotee jot samaanee |

Sant Singh KhalsaRenouncing self-conceit, emotional attachment, corruption and duality, their light merges into the Light.
Manmohan SinghForsaking self-conceit, worldly love, sin and duality, the mortal's light merges into the supreme light.
Manmohan Singh (Punjabi)ਸਵੈ-ਹੰਗਤਾ। ਸੰਸਾਰੀ ਮਮਤਾ, ਪਾਪ ਅਤੇ ਦਵੈਤ-ਭਾਵ ਤਿਆਗਣ ਦੁਆਰਾ ਪ੍ਰਾਣੀ ਦਾ ਨੂਰ, ਪਰਮ ਨੂਰ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਮਾਨ ਮੋਹੁ ਆਦੀ ਬਿਕਾਰ ਔ ਦ੍ਵੈਤ ਭਾਵ ਤ੍ਯਾਗ ਕੇ ਹਰੀ ਜੋਤੀ ਮੇਂ ਜੋਤਿ ਸਮਾਇ ਗਈ ਹੈ॥
Prof. Sahib Singh(ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ) ਅਹੰਕਾਰ ਮੋਹ ਵਿਕਾਰ ਮਾਇਆ ਦਾ ਪਿਆਰ ਦੂਰ ਕਰ ਕੇ ਆਪਣੀ ਸੁਰਤਿ ਰੱਬੀ ਨੂਰ ਵਿਚ ਜੋੜ ਲਈ,

ਪਦ ਅਰਥ ਤਜਿ = ਤਜ ਕੇ। ਦੂਜਾ = ਮਾਇਆ ਦਾ ਪਿਆਰ।

SikhNet (Spanish)y han logrado controlar su ego, su apego, su tendencia a cometer errores y su sentido de dualidad, ya que han fundido su luz con la Luz Total.

ਬਿਨਵੰਤਿ ਨਾਨਕ. ਗੁਰ ਪ੍ਰਸਾਦੀ; ਸਦਾ ਹਰਿ ਰੰਗੁ ਮਾਣੀ ॥੧॥

binavant naanak. gur prasaadee; sadaa har rang maanee |1|

Sant Singh KhalsaPrays Nanak, by Guru's Grace, one enjoys the Lord's Love forever. ||1||
Manmohan SinghPrays Nanak, by Guru's grace man ever enjoys God's love.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਗੁਰਾਂ ਦੀ ਦਇਆ ਦੁਆਰਾ ਇਨਸਾਨ, ਹਮੇਸ਼ਾਂ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਕਰ ਸਦੀਵ ਕਾਲ ਹਰਿ ਕਾ (ਰੰਗੁ) ਆਨੰਦ ਭੋਗਤੇ ਹੈਂ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਸਦਾ ਪ੍ਰਭੂ-ਮਿਲਾਪ ਦਾ ਆਨੰਦ ਮਾਣਦੇ ਹਨ ॥੧॥

ਪਦ ਅਰਥ ਗੁਰ ਪ੍ਰਸਾਦੀ = ਗੁਰੂ ਦੀ ਕਿਰਪਾ ਨਾਲ। ਰੰਗੁ = ਆਨੰਦ ॥੧॥

SikhNet (Spanish)Reza Nanak, por la Gracia del Guru, que siempre gocen ellos del Amor del Señor. (1)

ਹਰਿ ਸੰਤਾ. ਹਰਿ ਸੰਤ ਸਜਨ; ਮੇਰੇ ਮੀਤ ਸਹਾਈ. ਰਾਮ ॥

har santaa. har sant sajan; mere meet sahaaee. raam |

Sant Singh KhalsaThe Lord's Saints - the Lord's Saints are my friends, my best friends and helpers.
Manmohan SinghGod's saints, God's saints alone are my friends, intimates and helpers.
Manmohan Singh (Punjabi)ਵਾਹਿਗੁਰੂ ਦੇ ਸਾਧੂ, ਵਾਹਿਗੁਰੂ ਦੇ ਸਾਧੂ ਹੀ ਮੈਡੇ ਮਿੱਤਰ, ਯਾਰ ਅਤੇ ਮਦਦਗਾਰ ਹਨ।
Fareedkot Teekaਹੇ ਭਾਈ! ਹਰ ਪ੍ਰਕਾਰ ਸੇ ਦਾਸੋਂ ਕੋ ਸਾਂਤ ਦੇਨੇ ਹਾਰੇ ਜੋ ਹਰਿ ਸੰਤ ਜਨ ਹੈਂ, ਸੋ ਮੇਰੇ ਮਨ ਬਾਣੀ ਕੇ ਮਿਤ੍ਰ ਸਹਾਯਕ ਹੈਂ॥
Prof. Sahib Singhਪਰਮਾਤਮਾ ਦੇ ਸੰਤ ਜਨ ਮੇਰੇ ਮਿੱਤਰ ਹਨ ਮੇਰੇ ਸੱਜਣ ਹਨ ਮੇਰੇ ਸਾਥੀ ਹਨ।

ਪਦ ਅਰਥ ਸਹਾਈ = ਸਾਥੀ, ਸਹਾਇਤਾ ਕਰਨ ਵਾਲੇ।

SikhNet (Spanish)Los Santos del Señor son siempre mi soporte, ellos son mis únicos compañeros y amigos del Alma.

ਵਡਭਾਗੀ ਵਡਭਾਗੀ; ਸਤਸੰਗਤਿ ਪਾਈ. ਰਾਮ ॥

vaddabhaagee vaddabhaagee; satasangat paaee. raam |

Sant Singh KhalsaBy great good fortune, by great good fortune, I have obtained the Sat Sangat, the True Congregation.
Manmohan SinghBy the greatest good luck, the greatest good luck I have obtained the society of saints.
Manmohan Singh (Punjabi)ਪਰਮ ਚੰਗੇ ਨਸੀਬਾਂ, ਪਰਮ ਚੰਗੇ ਨਸੀਬਾਂ ਦੁਆਰਾ ਮੈਨੂੰ ਸਾਧ ਸੰਗਤ ਪ੍ਰਾਪਤ ਹੋਈ ਹੈ।
Fareedkot Teekaਬਡੇ ਭਾਗੋਂ ਸੇ ਬਡਭਾਗੀ ਸੰਤੋਂ ਕੀ ਸੰਗਤਿ ਪ੍ਰਾਪਤਿ ਭਈ ਹੈ॥
Prof. Sahib Singhਉਹਨਾਂ ਦੀ ਸੰਗਤਿ ਮੈਂ ਵੱਡੇ ਭਾਗਾਂ ਨਾਲ ਬੜੀ ਉੱਚੀ ਕਿਸਮਤ ਨਾਲ ਪ੍ਰਾਪਤ ਕੀਤੀ ਹੈ।
SikhNet (Spanish)A través de un increíble Destino he encontrado a la Sociedad de los Santos

ਵਡਭਾਗੀ ਪਾਏ. ਨਾਮੁ ਧਿਆਏ; ਲਾਥੇ ਦੂਖ ਸੰਤਾਪੈ ॥

vaddabhaagee paae. naam dhiaae; laathe dookh santaapai |

Sant Singh KhalsaBy great good fortune, I obtained it, and I meditate on the Naam, the Name of the Lord; my pains and sufferings have been taken away.
Manmohan SinghThrough good destiny I have obtained the saints' guild and have meditated on the Name, and my anguish and affliction are removed.
Manmohan Singh (Punjabi)ਚੰਗੇ ਕਰਮਾਂ ਰਾਹੀਂ ਮੈਨੂੰ ਸਤਿ ਸੰਗਤ ਪ੍ਰਾਪਤ ਹੋਈ ਹੈ, ਮੈਂ ਨਾਮ ਦਾ ਆਰਾਧਨ ਕੀਤਾ ਹੈ ਅਤੇ ਮੇਰੀ ਪੀੜਾ ਤੇ ਅਪਦਾ ਦੂਰ ਹੋ ਗਏ ਹਨ।
Fareedkot Teekaਜਿਨੋਂ ਨੇ ਬਡੇ ਭਾਗੋਂ ਸੇ ਸੰਤ ਪਾਏ ਹੈਂ ਪੁਨਾ ਨਾਮੁ ਸਿਮਰੇ ਹੈਂ, ਤਿਨ ਕੇ ਮਨ ਬਾਣੀ ਕੇ ਦੁਖ ਸੰਤਾਪ (ਲਾਥੇ) ਦੂਰ ਭਏ ਹੈਂ॥
Prof. Sahib Singhਜੇਹੜਾ ਮਨੁੱਖ ਸੰਤ ਜਨਾਂ ਦੀ ਸੰਗਤਿ ਖ਼ੁਸ਼-ਕਿਸਮਤੀ ਨਾਲ ਹਾਸਲ ਕਰ ਲੈਂਦਾ ਹੈ ਉਹ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਸਾਰੇ ਦੁੱਖ ਉਸ ਦੇ ਸਾਰੇ ਕਲੇਸ਼ ਮੁੱਕ ਜਾਂਦੇ ਹਨ।

ਪਦ ਅਰਥ ਸੰਤਾਪ = ਦੁੱਖ-ਕਲੇਸ਼, ਮਾਨਸਕ ਦੁੱਖ।

SikhNet (Spanish)y he habitado en el Nombre del Señor, y por una buena fortuna, mis penas y sufrimientos han cesado.

ਗੁਰ ਚਰਣੀ ਲਾਗੇ. ਭ੍ਰਮ ਭਉ ਭਾਗੇ; ਆਪੁ ਮਿਟਾਇਆ ਆਪੈ ॥

gur charanee laage. bhram bhau bhaage; aap mittaaeaa aapai |

Sant Singh KhalsaI have grasped the Guru's Feet, and my doubts and fears are gone. He Himself has erased my self-conceit.
Manmohan SinghI have clung to Guru's feet and my doubt and dread have fled. The Lord Himself has effaced my self-conceit.
Manmohan Singh (Punjabi)ਮੈਂ ਗੁਰਾਂ ਦੇ ਪੈਰਾਂ ਨਾਲ ਜੁੜਿਆ ਹਾਂ ਅਤੇ ਮੇਰਾ ਵਹਿਮ ਤੇ ਡਰ ਦੌੜ ਗਏ ਹਨ। ਪ੍ਰਭੂ ਨੇ ਖੁਦ ਮੇਰੀ ਸਵੈ-ਹੰਗਤਾ ਮੇਟ (ਮਿਟਾ) ਦਿੱਤੀ ਹੈ।
Fareedkot Teekaਗੁਰੋਂ ਕੇ ਚਰਣੋਂ ਮੇਂ ਲਾਗੇ ਹਾਂ, ਤਿਨ ਕਰ ਕੇ ਭ੍ਰਮ ਭ੍ਯ ਔ (ਆਪੁ) ਹੰਕਾਰ ਆਪ ਹੀ ਮਿਟਾਇਆ ਹੈ॥
Prof. Sahib Singhਜੇਹੜਾ ਬੰਦਾ ਸਤਿਗੁਰੂ ਦੀ ਚਰਨੀਂ ਲੱਗਦਾ ਹੈ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ ਹਰੇਕ ਡਰ-ਸਹਮ ਖ਼ਤਮ ਹੋ ਜਾਂਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ (ਅਹੰਕਾਰ) ਦੂਰ ਕਰ ਲੈਂਦਾ ਹੈ।

ਪਦ ਅਰਥ ਭ੍ਰਮ = ਭਟਕਣਾ। ਭਉ = ਡਰ-ਸਹਮ। ਆਪੁ = ਆਪਾ-ਭਾਵ।

SikhNet (Spanish)Ahora me aferro a los Pies del Guru, libre de miedos y dudas, y el Mismo Señor me ha liberado.

ਕਰਿ ਕਿਰਪਾ ਮੇਲੇ ਪ੍ਰਭਿ ਅਪੁਨੈ; ਵਿਛੁੜਿ. ਕਤਹਿ ਨ ਜਾਈ ॥

kar kirapaa mele prabh apunai; vichhurr. kateh na jaaee |

Sant Singh KhalsaGranting His Grace, God has united me with Himself; no longer do I suffer the pains of separation, and I shall not have to go anywhere.
Manmohan SinghShowering His benediction, the Lord has united me with His ownself, and now I shall neither suffer separation, nor go anywhere.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਸੁਆਮੀ ਨੇ ਮੈਨੂੰ ਆਪਣੇ ਆਪ ਨਾਲ ਮਿਲਾ ਲਿਆ ਹੈ ਅਤੇ ਹੁਣ ਮੈਂ ਨਾਂ ਜੁਦਾ ਹੋਵਾਂਗਾ ਅਤੇ ਨਾਂ ਹੀ ਕਿਧਰੇ ਜਾਵਾਂਗਾ।
Fareedkot Teekaਕ੍ਰਿਪਾ ਕਰ ਕੇ ਪ੍ਰਭੂ ਨੇ ਅਪਨੇ ਮੇਂ ਮੇਲੇ ਹੈਂ, ਅਬ ਬਿਛੁੜ ਕਰ ਕੇ ਕਹੀਂ ਨਹੀਂ ਜਾਤੇ ਹੈਂ॥
Prof. Sahib Singhਜਿਸ ਮਨੁੱਖ ਨੂੰ ਪਿਆਰੇ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਚਰਨਾਂ ਵਿਚ ਜੋੜ ਲਿਆ, ਉਹ ਪ੍ਰਭੂ ਤੋਂ ਵਿਛੁੜ ਕੇ ਹੋਰ ਕਿਧਰੇ ਭੀ ਨਹੀਂ ਜਾਂਦਾ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਕਤਹਿ = ਕਿਤੇ ਭੀ।

SikhNet (Spanish)A la gente del Señor la encuentro a través de Su Gracia y ellos no me abandonan más.

ਬਿਨਵੰਤਿ ਨਾਨਕ. ਦਾਸੁ ਤੇਰਾ; ਸਦਾ ਹਰਿ ਸਰਣਾਈ ॥੨॥

binavant naanak. daas teraa; sadaa har saranaaee |2|

Sant Singh KhalsaPrays Nanak, I am forever Your slave, Lord; I seek Your Sanctuary. ||2||
Manmohan SinghSupplicates Nanak, O God, I am Thy slave and I ever seek Thine protection.
Manmohan Singh (Punjabi)ਨਾਨਕ ਪ੍ਰਾਰਥਨਾਂ ਕਰਦਾ ਹੈ, ਹੇ ਵਾਹਿਗੁਰੂ! ਮੈਂ ਤੇਰਾ ਗੋਲਾ ਹਾਂ ਅਤੇ ਹਮੇਸ਼ਾਂ ਤੇਰੀ ਪਨਾਹ ਲੋੜਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਤੇਰਾ ਦਾਸੁ ਸਦਾ ਤੇਰੀ ਸਰਣ ਹਾਂ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਹਰੀ! ਮੈਂ ਤੇਰਾ ਦਾਸ ਹਾਂ, ਮੈਨੂੰ ਭੀ ਆਪਣੀ ਸਰਨ ਵਿਚ ਰੱਖ ॥੨॥
SikhNet (Spanish)Reza Nanak, oh Señor, soy Tu Esclavo, y busco por siempre Tu Refugio.

ਹਰਿ ਦਰੇ, ਹਰਿ ਦਰਿ ਸੋਹਨਿ; ਤੇਰੇ. ਭਗਤ ਪਿਆਰੇ ਰਾਮ ॥

har dare, har dar sohan; tere. bhagat piaare raam |

Sant Singh KhalsaThe Lord's Gate - at the Lord's Gate, Your beloved devotees look beautiful.
Manmohan SinghAt Thy gate, thy gate, O Lord God, Thine loved devotees look dignified.
Manmohan Singh (Punjabi)ਤੇਰੇ ਬੂਹੇ, ਤੇਰੇ ਬੂਹੇ ਤੇ, ਹੇ ਵਾਹਿਗੁਰੂ ਸੁਆਮੀ! ਤੇਰੇ ਮਹਿਬੂਬ, ਅਨੁਰਾਗੀ (ਪ੍ਰੇਮੀ) ਸ਼ੋਭਦੇ ਹਨ।
Fareedkot Teekaਹੇ ਬ੍ਯਾਪਕ ਹਰੀ! ਜੋ ਤੇਰੇ ਪ੍ਯਾਰੇ ਭਗਤਿ ਹੈਂ, ਸੋ ਹਰ ਪਰਕਾਰ ਸੇਂ ਤੇਰੇ ਸਤਸੰਗ ਰੂਪ (ਦਰੇ) ਦਰਵਾਜੇ ਕੇ (ਦਰਿ) ਬੀਚ ਸੋਭਾ ਕੋ ਪ੍ਰਾਪਤ ਹੋਤੇ ਹੈਂ॥
Prof. Sahib Singhਹੇ ਹਰੀ! ਤੇਰੇ ਦਰ ਤੇ, ਤੇਰੇ ਬੂਹੇ ਤੇ (ਖਲੋਤੇ) ਤੇਰੇ ਪਿਆਰੇ ਭਗਤ ਸੋਹਣੇ ਲੱਗ ਰਹੇ ਹਨ।

ਪਦ ਅਰਥ ਦਰੇ = ਦਰਿ, ਦਰ ਤੇ।

SikhNet (Spanish)Tus amados Devotos, oh Señor, relucen brillantes en Tu Puerta.

ਵਾਰੀ ਤਿਨ ਵਾਰੀ ਜਾਵਾ; ਸਦ ਬਲਿਹਾਰੇ. ਰਾਮ ॥

vaaree tin vaaree jaavaa; sad balihaare. raam |

Sant Singh KhalsaI am a sacrifice, a sacrifice, again and again a sacrifice to them.
Manmohan SinghO Lord, I am a sacrifice, a sacrifice and ever a sacrifice unto them.
Manmohan Singh (Punjabi)ਹੇ ਸਾਹਿਬ! ਮੈਂ ਉਹਨਾਂ ਉਤੋਂ ਕੁਰਬਾਨ, ਕੁਰਬਾਨ ਅਤੇ ਸਦਾ ਹੀ ਕੁਰਬਾਨ ਜਾਂਦਾ ਹਾਂ।
Fareedkot Teekaਮੈਂ ਤਿਨ ਕੇ ਮਨ ਬਾਣੀ ਕਰ ਕੇ ਬਲਿਹਾਰ ਜਾਤਾ ਹੂੰ॥
Prof. Sahib Singhਮੈਂ (ਤੇਰੇ) ਉਹਨਾਂ (ਭਗਤਾਂ) ਤੋਂ ਵਾਰਨੇ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।

ਪਦ ਅਰਥ ਵਾਰੀ = ਕੁਰਬਾਨ। ਜਾਵਾ = ਜਾਵਾਂ, ਮੈਂ ਜਾਂਦਾ ਹਾਂ।

SikhNet (Spanish)Oh, yo entrego mi ser en sacrificio a ellos,

ਸਦ ਬਲਿਹਾਰੇ. ਕਰਿ ਨਮਸਕਾਰੇ; ਜਿਨ ਭੇਟਤ ਪ੍ਰਭੁ ਜਾਤਾ ॥

sad balihaare. kar namasakaare; jin bhettat prabh jaataa |

Sant Singh KhalsaI am forever a sacrifice, and I humbly bow to them; meeting them, I know God.
Manmohan SinghI make obeisance and am ever devoted unto them, by meeting whom I have known the Lord.
Manmohan Singh (Punjabi)ਮੈਂ ਬੰਦਨਾਂ ਕਰਦਾ ਹਾਂ ਅਤੇ ਹਮੇਸ਼ਾਂ ਉਹਨਾਂ ਉਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੂੰ ਮਿਲਣ ਦੁਆਰਾ, ਮੈਂ ਸਾਹਿਬ ਨੂੰ ਜਾਣ ਲਿਆ ਹੈ।
Fareedkot Teekaਜਿਨ ਕੇ ਮਿਲਨੇ ਸੇ ਪ੍ਰਭੂ ਜਾਨਾ ਹੈ, ਸੋ ਪ੍ਰਭੂ ਕੈਸਾ ਹੈ? ਤਿਨ ਕੋ ਨਮਸਕਾਰ ਕਰ ਕੇ ਮੈਂ ਸਦ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਉਹਨਾਂ ਭਗਤਾਂ ਅੱਗੇ ਸਿਰ ਨਿਵਾ ਕੇ ਸਦਾ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੂੰ ਮਿਲਿਆਂ ਪਰਮਾਤਮਾ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ,

ਪਦ ਅਰਥ ਸਦ = ਸਦਾ। ਕਰਿ = ਕਰ ਕੇ। ਭੇਟਤ = ਮਿਲਿਆਂ। ਜਾਤਾ = ਜਾਣ ਲਿਆ, ਡੂੰਘੀ ਸਾਂਝ ਪਾ ਲਈ।

SikhNet (Spanish)a los Santos del Señor y ofrezco mi obediencia a través de quienes el Señor me es revelado.

ਘਟਿ ਘਟਿ ਰਵਿ ਰਹਿਆ ਸਭ ਥਾਈ; ਪੂਰਨ ਪੁਰਖੁ ਬਿਧਾਤਾ ॥

ghatt ghatt rav rahiaa sabh thaaee; pooran purakh bidhaataa |

Sant Singh KhalsaThe Perfect and All-powerful Lord, the Architect of Destiny, is contained in each and every heart, everywhere.
Manmohan SinghThe Perfect and Omnipotent Creator is contained in every heart and all the places.
Manmohan Singh (Punjabi)ਮੁਕੰਮਲ ਤੇ ਸਰਬ-ਸ਼ਕਤੀਮਾਨ ਸਿਰਜਣਹਾਰ ਹਰ ਇਕ ਦਿਲ ਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਹੈ।
Fareedkot Teekaਪੂਰਨ ਪੁਰਖੁ ਬਿਧਾਤਾ ਸਭ ਸਥਾਨੋਂ ਕੇ ਘਟ ਘਟ ਮੇਂ ਰਮਣ ਕਰ ਰਹਾ ਹੈ॥
Prof. Sahib Singh(ਤੇ ਇਹ ਸਮਝ ਆ ਜਾਂਦੀ ਹੈ ਕਿ) ਸਰਬ-ਵਿਆਪਕ ਸਿਰਜਣਹਾਰ ਹਰੇਕ ਸਰੀਰ ਵਿਚ ਹਰ ਥਾਂ ਮੌਜੂਦ ਹੈ।

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਬਿਧਾਤਾ = ਸਿਰਜਣਹਾਰ।

SikhNet (Spanish)Él, el Señor prevalece en todos los corazones, por todas partes, Él, el Perfecto Purusha, el Constructor de nuestro destino.

ਗੁਰੁ ਪੂਰਾ ਪਾਇਆ. ਨਾਮੁ ਧਿਆਇਆ; ਜੂਐ ਜਨਮੁ ਨ ਹਾਰੇ ॥

gur pooraa paaeaa. naam dhiaaeaa; jooai janam na haare |

Sant Singh KhalsaMeeting the Perfect Guru, we meditate on the Naam, and do not lose this life in the gamble.
Manmohan SinghMeeting the Perfect Guru, he who meditates on the Name, loses not his life in a gamble.
Manmohan Singh (Punjabi)ਪੂਰਨ ਗੁਰਾਂ ਨੂੰ ਮਿਲ ਕੇ ਜੋ ਨਾਮ ਦਾ ਆਰਾਧਨ ਕਰਦੇ ਹੈ, ਉਹ ਜੂਏ ਵਿੱਚ ਆਪਣੇ ਜੀਵਨ ਨੂੰ ਨਹੀਂ ਹਾਰਦਾ।
Fareedkot Teekaਜਿਨੋਂ ਨੇ ਪੂਰਨ ਗੁਰੋਂ ਕੋ ਪਾਯਾ ਹੈ ਪੁਨਾ ਨਾਮ ਕੋ ਧ੍ਯਾਯਾ ਹੈ, ਸੋ ਮਾਨੁਖ ਜਨਮ ਰਤਨ ਕੋ ਬਿਖ੍ਯ ਜੂਏ ਮੇਂ ਨਹੀਂ ਹਾਰੇ ਹੈਂ॥
Prof. Sahib Singhਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹ (ਜੁਆਰੀਏ ਵਾਂਗ) ਜੂਏ ਵਿਚ (ਮਨੁੱਖਾ) ਜਨਮ (ਦੀ ਬਾਜ਼ੀ) ਨਹੀਂ ਹਾਰਦਾ।

ਪਦ ਅਰਥ ਜੂਐ = ਜੂਏ ਵਿਚ।

SikhNet (Spanish)Recibo al Perfecto Guru y contemplo el Nombre del Señor, así no perdemos este nacimiento en un juego de azar.

ਬਿਨਵੰਤਿ ਨਾਨਕ. ਸਰਣਿ ਤੇਰੀ; ਰਾਖੁ ਕਿਰਪਾ ਧਾਰੇ ॥੩॥

binavant naanak. saran teree; raakh kirapaa dhaare |3|

Sant Singh KhalsaPrays Nanak, I seek Your Sanctuary; please, shower Your Mercy upon me, and protect me. ||3||
Manmohan SinghSupplicates Nanak, O Lord, I have sought Thy protection, show mercy and save me.
Manmohan Singh (Punjabi)ਨਾਨਕ ਜੋਦੜੀ ਕਰਦਾ ਹੈ, ਹੇ ਪ੍ਰਭੂ! ਮੈਂ ਤੇਰੀ ਪਨਾਹ ਲਈ ਹੈ, ਰਹਿਮ ਕਰ ਅਤੇ ਮੈਨੂੰ ਬਚਾ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰੀ ਸਰਣ ਹਾਂ ਕ੍ਰਿਪਾ ਕਰ ਕੇ ਰਖ੍ਯਾ ਕਰੁ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਕਿਰਪਾ ਕਰ ਕੇ (ਮੈਨੂੰ ਭੀ ਜੂਏ ਵਿਚ ਜੀਵਨ-ਬਾਜ਼ੀ ਹਾਰਨ ਤੋਂ) ਬਚਾ ਲੈ ॥੩॥
SikhNet (Spanish)Reza Nanak, oh Señor, busco Tu Refugio, consérvame íntegro en Tu Amor. (3)

ਬੇਅੰਤਾ. ਬੇਅੰਤ ਗੁਣ ਤੇਰੇ; ਕੇਤਕ ਗਾਵਾ ਰਾਮ ॥

beantaa. beant gun tere; ketak gaavaa raam |

Sant Singh KhalsaInnumerable - innumerable are Your Glorious Virtues; how many of them can I sing?
Manmohan SinghNumberless, numberless are Thine merits, O Lord. How many of them can I sing?
Manmohan Singh (Punjabi)ਅਣਗਿਣਤ, ਅਣਗਿਣਤ ਹਨ, ਤੇਰੀਆਂ ਖੂਬੀਆਂ ਹੇ ਪ੍ਰਭੂ! ਉਹਨਾਂ ਵਿੱਚੋਂ ਕਿੰਨੀਆਂ ਨੂੰ ਮੈਂ ਗਾਇਨ ਕਰ ਸਕਦਾ ਹਾਂ।
Fareedkot Teekaਹੇ ਬੇਅੰਤ ਰਾਮ! ਤੇਰੇ ਗੁਣ ਜੋ ਬੇਅੰਤ ਹੈਂ, ਸੋ ਕਿਤਨੇ ਕੁ ਗਾਇਨ ਕਰੋਂ ਅਰਥਾਤ ਗਾਏ ਨਹੀਂ ਜਾਤੇ॥
Prof. Sahib Singhਹੇ ਪ੍ਰਭੂ! ਤੇਰੇ ਬੇਅੰਤ ਗੁਣ ਹਨ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਮੈਂ ਤੇਰੇ ਕਿਤਨੇ ਕੁ ਗੁਣ ਗਾ ਸਕਦਾ ਹਾਂ?

ਪਦ ਅਰਥ ਕੇਤਕ = ਕਿਤਨੇ ਕੁ? ਗਾਵਾ = ਗਾਵਾਂ, ਮੈਂ ਗਾ ਸਦਕਾ ਹਾਂ।

SikhNet (Spanish)Innumerables, Innumerables son Tus Méritos, oh, cuál de Ellos podría cantar.

ਤੇਰੇ ਚਰਣਾ. ਤੇਰੇ ਚਰਣ ਧੂੜਿ; ਵਡਭਾਗੀ ਪਾਵਾ ਰਾਮ ॥

tere charanaa. tere charan dhoorr; vaddabhaagee paavaa raam |

Sant Singh KhalsaThe dust of Your feet, of Your feet, I have obtained, by great good fortune.
Manmohan SinghThe dust of Thy feet, Thy feet my Master, I have obtained through the greatest good destiny.
Manmohan Singh (Punjabi)ਤੈਡੇ ਪੈਰਾਂ, ਤੈਡੇ ਪੈਰਾਂ ਦੀ ਰੇਣ, ਮੇਰੇ ਮਾਲਕ, ਭਾਰੇ ਚੰਗੇ ਨਸੀਬਾਂ ਰਾਹੀਂ ਮੈਂ ਪ੍ਰਾਪਤ ਕੀਤੀ ਹੈ।
Fareedkot Teekaਮੇਰੇ ਬਡੇ ਭਾਗ ਹੋਇ ਤਬ ਤੇਰੇ ਚਰਨੋਂ ਕੀ ਧੂੜੀ ਪਵਿੱਤ੍ਰ ਕੋ ਪਾਵਾਂ॥
Prof. Sahib Singhਹੇ ਪ੍ਰਭੂ! ਜੇ ਮੇਰੇ ਵੱਡੇ ਭਾਗ ਹੋਣ ਤਾਂ ਹੀ ਤੇਰੇ ਚਰਨਾਂ ਦੀ ਤੇਰੇ (ਸੋਹਣੇ) ਚਰਨਾਂ ਦੀ ਧੂੜ ਮੈਨੂੰ ਮਿਲ ਸਕਦੀ ਹੈ।

ਪਦ ਅਰਥ ਪਾਵਾ = ਪਾਵਾਂ, ਹਾਸਲ ਕਰਾਂ।

SikhNet (Spanish)Sí, con el Polvo de Tus Santos Pies soy bendecido, sólo si mi Destino es Perfecto.

ਹਰਿ ਧੂੜੀ ਨੑਾਈਐ. ਮੈਲੁ ਗਵਾਈਐ; ਜਨਮ ਮਰਣ ਦੁਖ ਲਾਥੇ ॥

har dhoorree naaeeai. mail gavaaeeai; janam maran dukh laathe |

Sant Singh KhalsaBathing in the Lord's dust, my filth has been washed away, and the pains of birth and death have departed.
Manmohan SinghBathing in God's dust, filth is washed off and departs the Pain of birth and death.
Manmohan Singh (Punjabi)ਵਾਹਿਗੁਰੂ ਦੀ ਰੇਣ ਵਿੱਚ ਇਸ਼ਨਾਨ ਕਰਨ ਨਾਲ ਗੰਦਗੀ ਧੋਤੀ ਜਾਂਦੀ ਹੈ ਅਤੇ ਦੂਰ ਹੋ ਜਾਂਦੀ ਹੈ, ਜੰਮਣ ਤੇ ਮਰਣ ਦੀ ਪੀੜ।
Fareedkot Teekaਜਦ ਹਰਿ ਧੂਰਿ ਮੇਂ ਸਨਾਨ ਕਰੀਏ ਤਬ ਅਗ੍ਯਾਨ ਮੈਲ ਕੋ ਦੂਰ ਕਰੀਤਾ ਹੈ, ਜੋ ਨ੍ਹ੍ਹਾਤੇ ਹੈਂ ਤਿਨ ਕੇ ਜਨਮਾਂਤਰ ਕੇ ਦੁਖ ਦੂਰ ਹੂਏ ਹੈਂ॥
Prof. Sahib Singhਪ੍ਰਭੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ (ਇਸ ਤਰ੍ਹਾਂ ਮਨ ਵਿਚੋਂ ਵਿਕਾਰਾਂ) ਦੀ ਮੈਲ ਦੂਰ ਹੋ ਜਾਂਦੀ ਹੈ, ਤੇ, ਜਨਮ ਮਰਨ ਦੇ (ਸਾਰੀ ਉਮਰ ਦੇ) ਦੁੱਖ ਲਹਿ ਜਾਂਦੇ ਹਨ।

ਪਦ ਅਰਥ ਨ੍ਹ੍ਹਾਈਐ = ਇਸ਼ਨਾਨ ਕਰਨਾ ਚਾਹੀਦਾ ਹੈ। ਗਵਾਈਐ = ਦੂਰ ਕਰ ਲਈਦੀ ਹੈ।

SikhNet (Spanish)Bañándonos en Tu Polvo nuestro ser es purificado de toda falta, y el dolor de continuos nacimientos y muertes desaparece.

ਅੰਤਰਿ ਬਾਹਰਿ ਸਦਾ ਹਦੂਰੇ; ਪਰਮੇਸਰੁ ਪ੍ਰਭੁ ਸਾਥੇ ॥

antar baahar sadaa hadoore; paramesar prabh saathe |

Sant Singh KhalsaInwardly and outwardly, the Transcendent Lord God is ever-present, always with us.
Manmohan SinghWithin and without, the Transcendent Lord Master is ever present with the mortal.
Manmohan Singh (Punjabi)ਅੰਦਰ ਤੇ ਬਾਹਰ, ਸ਼੍ਰੋਮਣੀ ਸਾਹਿਬ ਮਾਲਕ, ਹਮੇਸ਼ਾਂ ਪ੍ਰਾਨੀ ਦੇ ਨਾਲ ਹਾਜਰ-ਨਾਜਰ ਹੈ।
Fareedkot Teekaਹੇ ਪ੍ਰਭੂ ਪਰਮੇਸ੍ਵਰ! ਤੂੰ ਅੰਦਰ ਸਦਾ ਨਿਕਟ ਹੈਂ ਔ ਬਾਹਰਿ ਭੀ ਜੀਵ ਕੇ ਸਾਥ ਹੈਂ॥
Prof. Sahib Singh(ਇਹ ਨਿਸ਼ਚਾ ਭੀ ਆ ਜਾਂਦਾ ਹੈ ਕਿ) ਪਰਮੇਸਰ ਪ੍ਰਭੂ ਸਾਡੇ ਅੰਦਰ ਅਤੇ ਬਾਹਰ ਸਾਰੇ ਸੰਸਾਰ ਵਿਚ ਸਦਾ ਸਾਡੇ ਅੰਗ-ਸੰਗ ਵੱਸਦਾ ਹੈ ਸਾਡੇ ਨਾਲ ਵੱਸਦਾ ਹੈ।

ਪਦ ਅਰਥ ਹਦੂਰੇ = ਅੰਗ-ਸੰਗ। ਸਾਥੇ = ਸਾਥਿ, ਨਾਲ।

SikhNet (Spanish)Por dentro y por fuera, habitamos en Tu Presencia, y Tú, el Señor Trascendente, eres siempre nuestra Compañía.

ਮਿਟੇ ਦੂਖ. ਕਲਿਆਣ ਕੀਰਤਨ; ਬਹੁੜਿ ਜੋਨਿ. ਨ ਪਾਵਾ ॥

mitte dookh. kaliaan keeratan; bahurr jon. na paavaa |

Sant Singh KhalsaSuffering departs, and there is peace; singing the Kirtan of the Lord's Praises, one is not consigned to reincarnation again.
Manmohan SinghBy singing Lord's praise, peace ensues, pain ends, and man enters not existences (births), again.
Manmohan Singh (Punjabi)ਸਾਈਂ ਦਾ ਜੱਸ ਗਾਇਨ ਕਰਨ ਦੁਆਰਾ, ਸੁਖ ਪ੍ਰਾਪਤ ਹੁੰਦਾ ਹੈ, ਪੀੜ ਮਿਟ ਜਾਂਦੀ ਹੈ ਅਤੇ ਬੰਦਾ, ਮੁੜ ਜੂਨੀਆਂ ਅੰਦਰ ਨਹੀਂ ਪੈਦਾ।
Fareedkot Teekaਤੇਰਾ ਕੀਰਤਨ ਕਰਨੇ ਸੇ ਦੁਖ ਮਿਟ ਜਾਵੇਂਗੇ ਔਰ ਕਲਿਆਨ ਹੋਇਗੀ, ਫਿਰ ਮੈਂ (ਜੋਨਿ) ਜਨਮ ਨਹੀਂ ਪਾਵੋਂਗਾ॥
Prof. Sahib Singh(ਜੇਹੜਾ ਮਨੁੱਖ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦੇ ਅੰਦਰ ਸੁਖ-ਆਨੰਦ ਬਣ ਜਾਂਦੇ ਹਨ ਉਸ ਦੇ ਦੁੱਖ ਮਿਟ ਜਾਂਦੇ ਹਨ, ਉਹ ਮੁੜ ਜੂਨਾਂ ਵਿਚ ਨਹੀਂ ਪੈਂਦਾ।

ਪਦ ਅਰਥ ਕਲਿਆਣ = ਸੁਖ ਆਨੰਦ। ਬਹੁੜਿ = ਮੁੜ, ਫਿਰ।

SikhNet (Spanish)Todas nuestras aflicciones terminan, pues Tu Canción trae Éxtasis y ya no volvemos a ser puestos en ningún otro vientre de nuevo.

ਬਿਨਵੰਤਿ ਨਾਨਕ. ਗੁਰ ਸਰਣਿ ਤਰੀਐ; ਆਪਣੇ ਪ੍ਰਭ ਭਾਵਾ ॥੪॥੨॥

binavant naanak. gur saran tareeai; aapane prabh bhaavaa |4|2|

Sant Singh KhalsaPrays Nanak, in the Guru's Sanctuary, one swims across, and is pleasing to God. ||4||2||
Manmohan SinghPrays Nanak, in Guru's refuge, man swims across and becomes pleasing to his Lord.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਗੁਰਾਂ ਦੀ ਛਤਰ ਛਾਇਆ ਹੇਠ ਬੰਦਾ ਪਾਰ ਉਤਰ ਜਾਂਦਾ ਹੈ ਤੇ ਆਪਣੇ ਸੁਆਮੀ ਨੂੰ ਚੰਗਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਸਰਣ ਕਰ ਜੋ ਆਪਨੇ ਪ੍ਰਭੂ ਕੋ ਭਾਵਤਾ ਹੈ, ਸੋ ਤਰਤਾ ਹੈ॥੪॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ-ਗੁਰੂ ਦੀ ਸਰਨ ਪਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ। (ਜੇ ਮੈਨੂੰ ਭੀ ਗੁਰੂ ਮਿਲ ਪਏ ਤਾਂ ਮੈਂ ਭੀ) ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਵਾਂ ॥੪॥੨॥

ਪਦ ਅਰਥ ਤਰੀਐ = ਤਰ ਜਾਈਦਾ ਹੈ। ਪ੍ਰਭ ਭਾਵਾ = ਪ੍ਰਭ ਭਾਵਾਂ, ਪ੍ਰਭੂ ਨੂੰ ਚੰਗਾ ਲੱਗ ਪਵਾਂ ॥੪॥੨॥

SikhNet (Spanish)Reza Nanak, nadamos a través, hasta el Refugio del Guru, y así complacemos a nuestro Señor y Maestro. (4-2)
Answers quote the Granth verbatim with Ang citations. AI commentary is not Gurbani and not a religious ruling.