ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 452
Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਰਾਗ ਆਸਾ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
SikhNet (Spanish)Un Dios Creador del Universo, por la Gracia del Verdadero Guru
ਰਾਗੁ ਆਸਾ ਮਹਲਾ ੫ ਛੰਤ ਘਰੁ ੧ ॥
raag aasaa mahalaa 5 chhant ghar 1 | Ang 452
Sant Singh KhalsaRaag Aasaa, Fifth Mehl, Chhant, First House:
Manmohan SinghAsa Measure. 5th Guru. Chhant.
Manmohan Singh (Punjabi)ਰਾਗ ਆਸਾ ਪੰਜਵੀਂ ਪਾਤਸ਼ਾਹੀ। ਛੰਦ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Asa, Mejl Guru Aryan, Quinto Canal Divino, Chhant.
ਅਨਦੋ ਅਨਦੁ ਘਣਾ; ਮੈ. ਸੋ ਪ੍ਰਭੁ ਡੀਠਾ ਰਾਮ ॥
anado anad ghanaa; mai. so prabh ddeetthaa raam | Ang 452
Sant Singh KhalsaJoy - great joy! I have seen the Lord God!
Manmohan SinghJoy! great joy! He, the Lord Master, I have seen.
Manmohan Singh (Punjabi)ਖੁਸ਼ੀ ਵੱਡੀ ਖੁਸ਼ੀ, ਮੈਂ ਉਸ ਸਾਹਿਬ ਮਾਲਕ ਨੂੰ ਵੇਖ ਲਿਆ ਹੈ।
Fareedkot Teekaਹੇ ਭਾਈ! ਹਮ ਨੇ ਜਬ ਸੋ ਪ੍ਰਭੂ (ਡੀਠਾ) ਦੇਖਾ ਹੈ ਸਰਬ ਅਨੰਦੋਂ ਮੇਂ ਜੋ (ਘਣਾ) ਅਧਿਕ ਆਤਮਾਨੰਦ ਹੈ ਤਬ ਸੋ ਪ੍ਰਾਪਤ ਹੂਆ ਹੈ॥
Prof. Sahib Singh(ਮੇਰੇ ਹਿਰਦੇ-ਘਰ ਵਿਚ) ਆਨੰਦ ਹੀ ਆਨੰਦ ਬਣ ਗਿਆ ਹੈ (ਕਿਉਂਕਿ) ਮੈਂ ਉਸ ਪ੍ਰਭੂ ਦਾ ਦਰਸ਼ਨ ਕਰ ਲਿਆ ਹੈ (ਜੋ ਆਨੰਦ ਦਾ ਸੋਮਾ ਹੈ),ਪਦ ਅਰਥ ਅਨਦੋ ਅਨਦੁ = ਆਨੰਦ ਹੀ ਆਨੰਦ। ਘਣਾ = ਬਹੁਤ।
SikhNet (Spanish)Mi mente está en Éxtasis pues he visto a mi Señor,
ਚਾਖਿਅੜਾ ਚਾਖਿਅੜਾ; ਮੈ. ਹਰਿ ਰਸੁ ਮੀਠਾ ਰਾਮ ॥
chaakhiarraa chaakhiarraa; mai. har ras meetthaa raam | Ang 452
Sant Singh KhalsaTasted - I have tasted the sweet essence of the Lord.
Manmohan SinghTasted, tasted have I the sweet elixir of the Lord God.
Manmohan Singh (Punjabi)ਚੱਖਿਆ ਹੈ, ਚੱਖਿਆ ਹੈ, ਮੈਂ ਮਿੱਠੜਾ ਅੰਮ੍ਰਿਤ ਵਾਹਿਗੁਰੂ ਸੁਆਮੀ ਦਾ!
Fareedkot Teekaਹਮ ਨੇ ਮਨ ਬਾਣੀ ਕਰ ਹਰਿ ਕਾ ਰਸ ਚਾਖਾ ਹੈ॥
Prof. Sahib Singhਅਤੇ ਮੈਂ ਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਚੱਖ ਲਿਆ ਹੈ।
SikhNet (Spanish)sí, he saboreado la Dulce Esencia de mi Dios.
ਹਰਿ ਰਸੁ ਮੀਠਾ, ਮਨ ਮਹਿ ਵੂਠਾ; ਸਤਿਗੁਰੁ ਤੂਠਾ ਸਹਜੁ ਭਇਆ ॥
har ras meetthaa, man meh vootthaa; satigur tootthaa sehaj bheaa | Ang 452
Sant Singh KhalsaThe sweet essence of the Lord has rained down in my mind; by the pleasure of the True Guru, I have attained peaceful ease.
Manmohan SinghGod's sweet elixir has rained in my mind, and through True Guru's pleasure, I have attained composure.
Manmohan Singh (Punjabi)ਰੱਬ ਦਾ ਮਿੱਠੜਾ ਅੰਮ੍ਰਿਤ ਮੇਰੇ ਹਿਰਦੇ ਅੰਦਰ ਬਰਸਿਆ ਹੈ, ਸੱਚੇ ਗੁਰਾਂ ਦੀ ਪ੍ਰਸੰਨਤਾ ਰਾਹੀਂ ਮੈਨੂੰ ਸ਼ਾਂਤੀ ਆ ਗਈ ਹੈ।
Fareedkot Teekaਹਰੀ ਕਾ ਮੀਠਾ ਰਸ ਹਮਾਰੇ ਮਨ ਮੇਂ ਤਬ (ਵੂਠਾ) ਬਸਿਆ ਹੈ, ਜਬ ਸਤਗੁਰੂ (ਤੂਠਾ) ਪਰਸੰਨ ਭਇਆ ਔਰ (ਸਹਜੁ) ਗਿਆਨ ਪਰਾਪਤ ਭਇਆ॥
Prof. Sahib Singhਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਮੇਰੇ ਮਨ ਵਿਚ ਆ ਵੱਸਿਆ ਹੈ (ਕਿਉਂਕਿ) ਸਤਿਗੁਰੂ (ਮੇਰੇ ਉਤੇ) ਦਇਆਵਾਨ ਹੋ ਗਿਆ ਹੈ (ਗੁਰੂ ਦੀ ਮੇਹਰ ਨਾਲ ਮੇਰੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਗਈ ਹੈ।ਪਦ ਅਰਥ ਵੂਠਾ = ਆ ਵੱਸਿਆ। ਤੁਠਾ = ਪ੍ਰਸੰਨ ਹੋਇਆ। ਸਹਜੁ = ਆਤਮਕ ਅਡੋਲਤਾ।
SikhNet (Spanish)La Dulce Esencia de mi Señor ha goteado sobre mí, pues el Verdadero Guru tuvo Misericordia de mí y ahora habito en Equilibrio.
ਗ੍ਰਿਹੁ ਵਸਿ ਆਇਆ. ਮੰਗਲੁ ਗਾਇਆ; ਪੰਚ ਦੁਸਟ ਓਇ ਭਾਗਿ ਗਇਆ ॥
grihu vas aaeaa. mangal gaaeaa; panch dusatt oe bhaag geaa | Ang 452
Sant Singh KhalsaI have come to dwell in the home of my own self, and I sing the songs of joy; the five villains have fled.
Manmohan SinghMy home has been peopled and I sing The songs of rejoicing, as those five villains (passions) have fled.
Manmohan Singh (Punjabi)ਮੇਰਾ ਘਰ ਆਬਾਦ ਹੋ ਗਿਆ ਹੈ ਤੇ ਮੈਂ ਖੁਸ਼ੀ ਦੇ ਗੀਤ ਗਾਉਂਦਾ ਹਾਂ, ਕਿਉਂ ਜੋ ਉਹ ਪੰਜੇ ਹੀ ਬਦਮਾਸ਼ ਭੱਜ ਗਏ ਹਨ।
Fareedkot Teekaਹਮ ਨੇ ਜਬ (ਮੰਗਲੁ) ਜਸ ਗਾਇਆ ਔਰ ਪੰਚ ਜੋ ਕਾਮਾਦਿ ਦੁਸਟ ਥੇ ਤਿਨ ਕਾ ਓਹੁ ਸਮਦਾਇ ਭਾਗ ਜਾਤਾ ਭਯਾ, ਤਬ ਗ੍ਰਹ ਵਾਲਾ ਪਤਿ ਬਸਿ ਮੇਂ ਆਇਆ ਹੈ॥
Prof. Sahib Singhਹੁਣ ਮੇਰਾ (ਹਿਰਦਾ) ਘਰ ਵੱਸ ਪਿਆ ਹੈ (ਮੇਰੇ ਗਿਆਨ-ਇੰਦ੍ਰੇ) ਖ਼ੁਸ਼ੀ ਦਾ ਗੀਤ ਗਾ ਰਹੇ ਹਨ (ਮੇਰੇ ਹਿਰਦੇ-ਘਰ ਵਿਚੋਂ) ਉਹ (ਕਾਮਾਦਿਕ) ਪੰਜ ਵੈਰੀ ਨੱਸ ਗਏ ਹਨ।ਪਦ ਅਰਥ ਗ੍ਰਿਹੁ = ਘਰ, ਹਿਰਦਾ-ਘਰ। ਵਸਿ ਆਇਆ = ਵੱਸ ਪਿਆ ਹੈ। ਮੰਗਲੁ = ਖ਼ੁਸ਼ੀ ਦਾ ਗੀਤ। ਓਇ = (ਲਫ਼ਜ਼ 'ਉਹ' ਤੋਂ ਬਹੁ-ਵਚਨ)। ਭਾਗਿ ਗਇਆ = ਭੱਜ ਗਏ।
SikhNet (Spanish)Por fin pude ser yo, y pude cantar la Melodía nupcial de la Experiencia de Unión, y las cinco pasiones dentro de mí se rindieron,
ਸੀਤਲ ਆਘਾਣੇ. ਅੰਮ੍ਰਿਤ ਬਾਣੇ; ਸਾਜਨ ਸੰਤ ਬਸੀਠਾ ॥
seetal aaghaane. amrit baane; saajan sant baseetthaa | Ang 452
Sant Singh KhalsaI am soothed and satisfied with the Ambrosial Bani of His Word; the friendly Saint is my advocate.
Manmohan SinghI am pacified and sated with the ambrosial Gurbani, and the friendly Saint- Guru is my intercessor.
Manmohan Singh (Punjabi)ਅੰਮ੍ਰਿਤਮਈ ਗੁਰਬਾਣੀ ਨਾਲ ਮੈਂ ਸ਼ਾਂਤ ਤੇ ਤ੍ਰਿਪਤ ਹੋ ਗਿਆ ਹਾਂ। ਮਿੱਤਰ ਸੰਤ ਗੁਰਦੇਵ ਜੀ ਮੇਰੇ ਵਿਚੋਲੇ ਹਨ।
Fareedkot Teekaਅਬ ਅੰਮ੍ਰਿਤ ਰੂਪ ਬਾਣੀ ਕਰ ਕੇ ਅੰਤਸ਼ਕਰਣ (ਆਘਾਣੇ) ਸੰਤੁਸਟ ਹੋਤੇ ਭਏ ਹੈਂ ਔ ਸੀਤਲ ਹੋਤੇ ਭਏ ਹੈਂ। ਸਾਜਨ ਸਤਗੁਰ (ਸੰਤ) ਸਾਂਤ ਰੂਪ ਮੇਰੇ ਹਰਿ ਕੇ ਮਿਲਾਪ ਮੇਂ ਮੇਰਾ (ਬਸੀਠਾ) ਵਕੀਲ ਹੋਤਾ ਭਇਆ॥
Prof. Sahib Singh(ਜਦੋਂ ਦਾ) ਮਿੱਤਰ ਗੁਰੂ (ਪਰਮਾਤਮਾ ਨਾਲ ਮਿਲਾਣ ਵਾਸਤੇ) ਵਕੀਲ ਬਣਿਆ ਹੈ, ਉਸ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਮੇਰੇ ਗਿਆਨ-ਇੰਦ੍ਰੇ ਠੰਢੇ-ਠਾਰ ਹੋ ਗਏ ਹਨ (ਮਾਇਕ ਪਦਾਰਥਾਂ ਵਲੋਂ) ਰੱਜ ਗਏ ਹਨ।ਪਦ ਅਰਥ ਆਘਾਣੇ = ਰੱਜ ਗਏ ਹਨ। ਅੰਮ੍ਰਿਤ ਬਾਣੇ = ਆਤਮਕ ਜੀਵਨ ਦੇਣ ਵਾਲੀ ਬਾਣੀ ਨਾਲ। ਬਸੀਠਾ = ਵਕੀਲ, ਵਿਚੋਲਾ।
SikhNet (Spanish)la compostura vino a mi mente a través de la Palabra del Néctar, pues el Santo se convirtió en mi intercesor.
ਕਹੁ ਨਾਨਕ. ਹਰਿ ਸਿਉ ਮਨੁ ਮਾਨਿਆ; ਸੋ ਪ੍ਰਭੁ ਨੈਣੀ ਡੀਠਾ ॥੧॥
kahu naanak. har siau man maaniaa; so prabh nainee ddeetthaa |1| Ang 452
Sant Singh KhalsaSays Nanak, my mind is in harmony with the Lord; I have seen God with my eyes. ||1||
Manmohan SinghSays Nanak, my soul is domesticated (at one) with God. He, the Lord, I have seen with mine eyes.
Manmohan Singh (Punjabi)ਗੁਰੂ ਜੀ ਆਖਦੇ ਹਨ, ਮੇਰੀ ਆਤਮਾਂ ਵਾਹਿਗੁਰੂ ਨਾਲ ਹਿਲ ਗਈ ਹੈ। ਉਸ ਸਾਹਿਬ ਨੂੰ ਮੈਂ ਆਪਣਿਆਂ ਨੇਤਰਾਂ ਨਾਲ ਵੇਖ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜਬ ਮੇਰਾ ਮਨ ਹਰਿ ਸੇ ਮਾਨਿਆ ਤਬ ਸੇ ਪ੍ਰਭੂ ਮੈਨੇ ਨੇਤ੍ਰੋਂ ਕਰ ਦੇਖਾ ਹੈ॥੧॥
Prof. Sahib Singhਨਾਨਕ ਆਖਦਾ ਹੈ- ਮੇਰਾ ਮਨ ਹੁਣ ਪਰਮਾਤਮਾ ਨਾਲ ਗਿੱਝ ਗਿਆ ਹੈ, ਮੈਂ ਉਸ ਪਰਮਾਤਮਾ ਨੂੰ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ ॥੧॥ਪਦ ਅਰਥ ਸਿਉ = ਨਾਲ। ਨੈਣੀ = ਅੱਖਾਂ ਨਾਲ ॥੧॥
SikhNet (Spanish)Dice Nanak, mi mente está complacida con el Señor, pues Lo he visto con mis propios ojos. (1)
ਸੋਹਿਅੜੇ ਸੋਹਿਅੜੇ; ਮੇਰੇ ਬੰਕ ਦੁਆਰੇ. ਰਾਮ ॥
sohiarre sohiarre; mere bank duaare. raam | Ang 452
Sant Singh KhalsaAdorned - adorned are my beauteous gates, O Lord.
Manmohan SinghAdorned! adorned are my beauteous gates, O my Omnipresent Lord.
Manmohan Singh (Punjabi)ਸੁਭਾਇਮਾਨ! ਸੁਭਾਇਮਾਨ ਹਨ ਮੇਰੇ ਸੁੰਦਰ ਦਰਵਾਜੇ, ਹੇ ਮੇਰੇ ਸਰਬ-ਵਿਆਪਕ ਸੁਆਮੀ!
Fareedkot Teekaਹੇ ਭਾਈ! (ਸੋਹਿਅੜੇ) ਸੋਭਾਇਮਾਨ ਹੋਤੇ ਭਏ ਹੈਂ ੨, ਪ੍ਰੇਮ ਪੁਨਰੁਕਤ ਹੈ। ਮੇਰੇ ਬੰਕੇ ਘਰ ਇੰਦ੍ਰੇ ਵਾ ਪ੍ਰਤਖ੍ਯ ਘਰ ਚਰ ਸੋਹੇ ਹੈਂ॥
Prof. Sahib Singh(ਹੇ ਸਖੀ! ਮੇਰੇ ਹਿਰਦੇ-ਘਰ ਦੇ ਸਾਰੇ ਦਰਵਾਜ਼ੇ) ਮੇਰੇ ਗਿਆਨ-ਇੰਦ੍ਰੇ ਸੋਹਣੇ ਹੋ ਗਏ ਹਨ ਸੋਭਨੀਕ ਹੋ ਗਏ ਹਨ,ਪਦ ਅਰਥ ਸੋਹਿਅੜੇ = ਸੋਭਨੀਕ ਹੋ ਗਏ ਹਨ। ਬੰਕ = ਬਾਂਕੇ, ਸੁੰਦਰ। ਮੇਰੇ ਦੁਆਰੇ = ਮੇਰੇ ਗਿਆਨ-ਇੰਦ੍ਰੇ।
SikhNet (Spanish)Benditas, benditas sean las puertas de mi cuerpo, oh querido, pues a través de ellas,
ਪਾਹੁਨੜੇ ਪਾਹੁਨੜੇ; ਮੇਰੇ ਸੰਤ ਪਿਆਰੇ. ਰਾਮ ॥
paahunarre paahunarre; mere sant piaare. raam | Ang 452
Sant Singh KhalsaGuests - my guests are the Beloved Saints, O Lord.
Manmohan SinghGuests, mine guests are the dear saints, O my Lord.
Manmohan Singh (Punjabi)ਪ੍ਰਾਹੁਣੇ, ਮੈਡੇ ਪ੍ਰਾਹੁਣੇ ਹਨ ਪ੍ਰੀਤਮ ਸਾਧੂ, ਹੇ ਮੇਰੇ ਸੁਆਮੀ!
Fareedkot Teekaਸਭ ਪਾਹੁਨੋਂ ਸੇ ਉਤਮ ਪਾਹੁਨੇ ਸੰਤ ਜਨ ਪਿਆਰੇ ਮੇਰੇ ਆਉਤੇ ਭਏ ਹੈਂ॥
Prof. Sahib Singh(ਕਿਉਂਕਿ ਮੇਰੇ ਹਿਰਦੇ-ਘਰ ਵਿਚ) ਮੇਰੀ ਜਿੰਦ ਦੇ ਸਾਈਂ ਮੇਰੇ ਸੰਤ-ਪ੍ਰਭੂ ਜੀ ਆ ਬਿਰਾਜੇ ਹਨ।ਪਦ ਅਰਥ ਪਾਹੁਨੜੇ = ਮੇਰੀ ਜਿੰਦ ਦਾ ਪਤੀ।
SikhNet (Spanish)sí, a través de ellas mi Santo Amado llegará a mi hogar y a través del Santo,
ਸੰਤ ਪਿਆਰੇ. ਕਾਰਜ ਸਾਰੇ; ਨਮਸਕਾਰ ਕਰਿ. ਲਗੇ ਸੇਵਾ ॥
sant piaare. kaaraj saare; namasakaar kar. lage sevaa | Ang 452
Sant Singh KhalsaThe Beloved Saints have resolved my affairs; I humbly bowed to them, and committed myself to their service.
Manmohan SinghThe dear saints adjusted mine affairs, when I did them homage and took to their service.
Manmohan Singh (Punjabi)ਪ੍ਰੀਤਵਾਨ ਸਾਧੂਆਂ ਨੇ ਮੇਰੇ ਕੰਮ ਕਾਜ ਸੁਆਰ ਦਿੱਤੇ, ਜਦ ਮੈਂ ਉਹਨਾਂ ਨੂੰ ਪ੍ਰਣਾਮ ਕੀਤਾ ਅਤੇ ਉਹਨਾਂ ਦੀ ਟਹਿਲ ਵਿੱਚ ਜੁੜ ਗਿਆ।
Fareedkot Teekaਤਿਨ ਸੰਤ ਪਿਆਰੋਂ ਨੇ ਹਮਾਰੇ ਸਭ ਕਾਰਜ ਸਵਾਰ ਦੀਏ ਹੈਂ, ਹਮ ਨਮਸਕਾਰ ਕਰ ਕੇ ਤਿਨ ਸੰਤੋਂ ਕੀ ਸੇਵਾ ਮੇਂ ਲਗੇ ਹੈਂ॥
Prof. Sahib Singhਮੇਰੇ ਪਿਆਰੇ ਸੰਤ-ਪ੍ਰਭੂ ਜੀ ਮੇਰੇ ਕੰਮ ਸਾਰੇ ਸੰਵਾਰ ਰਹੇ ਹਨ (ਮੇਰੇ ਸਾਰੇ ਗਿਆਨ-ਇ੍ਰੰਦੇ ਉਸ ਸੰਤ-ਪ੍ਰਭੂ ਨੂੰ) ਨਮਸਕਾਰ ਕਰ ਕੇ ਉਸ ਦੀ ਸੇਵਾ-ਭਗਤੀ ਵਿਚ ਲੱਗ ਗਏ ਹਨ।ਪਦ ਅਰਥ ਕਾਰਜ ਸਾਰੇ = ਮੇਰੇ (ਸਾਰੇ) ਕੰਮ ਸੰਵਾਰਦੇ ਹਨ। ਕਰਿ = ਕਰ ਕੇ।
SikhNet (Spanish)voy a satisfacer mi Alma, y saludándolo, me avocaré a Su Servicio nada más.
ਆਪੇ ਜਾਞੀ ਆਪੇ. ਮਾਞੀ ਆਪਿ; ਸੁਆਮੀ. ਆਪਿ ਦੇਵਾ ॥
aape jaayee aape. maayee aap; suaamee. aap devaa | Ang 452
Sant Singh KhalsaHe Himself is the groom's party, and He Himself the bride's party; He Himself is the Lord and Master; He Himself is the Divine Lord.
Manmohan SinghGod Himself is the groom's man, Himself the bride's man, Himself the Master and Himself the marriage-god.
Manmohan Singh (Punjabi)ਹਰੀ ਖੁਦ ਬ੍ਰਾਤੀ ਹੈ, ਖੁਦ ਮੇਲੀ, ਖੁਦ ਹੀ ਮਾਲਕ ਅਤੇ ਖੁਦ ਹੀ ਵਿਆਹ ਦਾ ਦੇਵਤਾ।
Fareedkot Teekaਅਕਾਲ ਪੁਰਖ ਸੇ ਅਭੇਦ ਗਿਆਨੀ ਸੰਤ ਜਨ ਪਿਆਰੇ (ਜਾਞੀ) ਬਰਾਤੀ ਭੀ ਆਪ ਹੈਂ, ਸੋ ਔਰ ਮਾਂਞੀ ਜਗ੍ਯਾਸੂ ਇਸਤ੍ਰੀ ਕੇ ਪਤਿ ਕੇ ਮਿਲਾਪ ਮੇਂ ਕਰਾਉਨੇ ਹਾਰੇ ਸਹਾਇਕ ਭੀ ਆਪ ਹੈਂ, (ਦੇਵਾ) ਪ੍ਰਕਾਸ਼ ਰੂਪ ਪਰਮੇਸ਼੍ਵਰ ਆਪ (ਸੁਆਮੀ) ਪਤੀ ਰੂਪ ਆਪ ਹੀ ਹੈਂ॥
Prof. Sahib Singhਉਹ ਆਪ ਹੀ ਜਾਂਞੀ ਹੈ ਉਹ ਆਪ ਹੀ ਮੇਲ ਹੈ ਉਹ ਆਪ ਹੀ ਮਾਲਕ ਹੈ ਉਹ ਆਪ ਹੀ ਇਸ਼ਟ-ਦੇਵ ਹੈ।ਪਦ ਅਰਥ ਆਪੇ = ਆਪ ਹੀ। ਮਾਞੀ = (ਵਿਆਹ ਵਾਲੇ ਘਰ ਆਇਆ ਹੋਇਆ) ਮੇਲ। ਸੁਆਮੀ = ਖਸਮ। ਦੇਵਾ = ਇਸ਼ਟ = ਦੇਵ (ਜਿਸ ਦੇ ਸਾਹਮਣੇ ਵਿਆਹ ਹੁੰਦਾ ਹੈ)।
SikhNet (Spanish)Él Mismo es los parientes del esposo y de la esposa también, Él Mismo es el Maestro y el Dios también.
ਅਪਣਾ ਕਾਰਜੁ ਆਪਿ ਸਵਾਰੇ; ਆਪੇ ਧਾਰਨ ਧਾਰੇ ॥
apanaa kaaraj aap savaare; aape dhaaran dhaare | Ang 452
Sant Singh KhalsaHe Himself resolves His own affairs; He Himself sustains the Universe.
Manmohan SinghHis affair, the Lord Himself arranges and he himself sustains the universe.
Manmohan Singh (Punjabi)ਆਪਣਾ ਕੰਮ ਸੁਆਮੀ ਆਪ ਹੀ ਸੁਆਰਦਾ ਹੈ ਅਤੇ ਆਪ ਹੀ ਕੁਲ ਆਲਮ ਨੂੰ ਆਸਰਾ ਦਿੰਦਾ ਹੈ।
Fareedkot Teekaਆਪੇ ਜਗ੍ਯਾਸੂ ਹੋ ਕੇ ਸਾਧਨੋਂ ਕੀ ਧਾਰਨਾ ਕੋ ਧਾਰੇ ਹੈਂ, ਪੁਨਾ ਇਹੁ ਸਿਖ ਕੀ ਬ੍ਰਹਮ ਕੇ ਸਾਥ ਅਭੇਦਤਾ ਰੂਪ ਕਾਰਜ ਭੀ ਆਪ ਹੀ ਸਵਾਰੈਂ ਹੈਂ॥
Prof. Sahib Singh(ਮੇਰੀ ਜਿੰਦ ਦਾ ਮਾਲਕ-ਪ੍ਰਭੂ ਮੇਰੀ ਜਿੰਦ ਨੂੰ ਆਪਣੇ ਚਰਨਾਂ ਵਿਚ ਜੋੜਨ ਦਾ ਇਹ) ਆਪਣਾ ਕੰਮ ਆਪ ਹੀ ਸਿਰੇ ਚਾੜ੍ਹਦਾ ਹੈ।ਪਦ ਅਰਥ ਕਾਰਜੁ = ਵਿਆਹ ਦਾ ਕੰਮ। ਧਾਰਨ ਧਾਰੇ = ਆਸਰਾ ਦੇਂਦਾ ਹੈ।
SikhNet (Spanish)Él Mismo completa Su Tarea, y Él Mismo conserva la Creación en su lugar.
ਕਹੁ ਨਾਨਕ. ਸਹੁ ਘਰ ਮਹਿ ਬੈਠਾ; ਸੋਹੇ ਬੰਕ ਦੁਆਰੇ ॥੨॥
kahu naanak. sahu ghar meh baitthaa; sohe bank duaare |2| Ang 452
Sant Singh KhalsaSays Nanak, my Bridegroom is sitting in my home; the gates of my body are beautifully adorned. ||2||
Manmohan SinghSays Nanak, the Bridegroom is sitting in my home, so adorned look my beautiful gates.
Manmohan Singh (Punjabi)ਗੁਰੂ ਜੀ ਆਖਦੇ ਹਨ, ਕੰਤ ਮੇਰੇ ਗ੍ਰਹਿ ਬੈਠਾ ਹੈ, ਇਸ ਲਈ ਸੁਸ਼ੋਭਤ ਲੱਗਦੇ ਹਨ, ਮੇਰੇ ਸੁੰਦਰ ਦਰਵਾਜੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ (ਸਹੁ) ਅਕਾਲ ਪੁਰਖ (ਘਰ ਮਹਿ) ਅੰਤਸਕਰਨ ਮੇਂ ਬੈਠਾ ਹੈ ਅਰਥਾਤ ਜੀਵ ਬ੍ਰਹਮ ਕੀ ਏਕਤਾ ਰੂਪ ਅਡੋਲ ਬ੍ਰਹਮ ਨਿਸਚੈ ਹੂਆ ਹੈ, ਤਬ (ਬੰਕ ਦੁਆਰੇ) ਜੋ ਇੰਦ੍ਰਯ ਹੈਂ, ਸੋ ਸੋਭਾਇਮਾਨ ਹੂਏ ਹੈਂ॥੨॥
Prof. Sahib Singhਨਾਨਕ ਆਖਦਾ ਹੈ- ਮੇਰਾ ਖਸਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਆ ਬੈਠਦਾ ਹੈ, ਮੇਰੇ ਸਾਰੇ ਗਿਆਨ-ਇੰਦ੍ਰੇ ਸੋਹਣੇ ਬਣ ਗਏ ਹਨ ॥੨॥ਪਦ ਅਰਥ ਸਹੁ = ਖਸਮ-ਪ੍ਰਭੂ। ਘਰ = ਹਿਰਦਾ-ਘਰ ॥੨॥
SikhNet (Spanish)Dice Nanak, El Señor está en mi hogar y las puertas de mi cuerpo se ven bellas. (2)
ਨਵ ਨਿਧੇ ਨਉ ਨਿਧੇ; ਮੇਰੇ ਘਰ ਮਹਿ ਆਈ. ਰਾਮ ॥
nav nidhe nau nidhe; mere ghar meh aaee. raam | Ang 452
Sant Singh KhalsaThe nine treasures - the nine treasures come into my home, Lord.
Manmohan SinghThe nine treasures, the nine treasures, then enter my home.
Manmohan Singh (Punjabi)ਨੌ ਖਜਾਨੇ, ਨੌ ਖਜਾਨੇ, ਤਦ ਮੇਰੇ ਗ੍ਰਹਿ ਵਿੱਚ ਆ ਜਾਂਦੇ ਹਨ।
Fareedkot Teeka(ਨਵ ਨਿਧੇ) ਨਵਧਾ ਭਗਤ ਰੂਪ ਜੋ ਨਵ ਨਿਧ ਹੈ, ਸੋ ਹੇ ਭਾਈ! ਮੇਰੇ ਘਰ ਮੇਂ ਆਈ ਹੈ॥
Prof. Sahib Singhਸ੍ਰਿਸ਼ਟੀ ਦੇ ਸਾਰੇ ਹੀ ਨੌ ਖ਼ਜ਼ਾਨੇ ਮੇਰੇ ਹਿਰਦੇ-ਘਰ ਵਿਚ ਆ ਟਿਕੇ ਹਨ,ਪਦ ਅਰਥ ਨਵ = ਨੌ। ਨਿਧਿ = ਖ਼ਜ਼ਾਨਾ। ਨਵ ਨਿਧੇ = ਸ੍ਰਿਸ਼ਟੀ ਦੇ ਸਾਰੇ ਨੌ ਹੀ ਖ਼ਜ਼ਾਨੇ। ਘਰ = ਹਿਰਦਾ-ਘਰ।
SikhNet (Spanish)A los Nueve Tesoros los he encontrado en mi propio hogar,
ਸਭੁ ਕਿਛੁ. ਮੈ ਸਭੁ ਕਿਛੁ ਪਾਇਆ; ਨਾਮੁ ਧਿਆਈ ਰਾਮ ॥
sabh kichh. mai sabh kichh paaeaa; naam dhiaaee raam | Ang 452
Sant Singh KhalsaEverything - I obtain everything, meditating on the Naam, the Name of the Lord.
Manmohan SinghEverything, everything do I obtain By meditating on the Lord's Name.
Manmohan Singh (Punjabi)ਸਾਰਾ ਕੁਝ, ਸਾਰਾ ਕੁਝ ਮੈਂ ਪ੍ਰਾਪਤ ਕਰ ਲੈਦਾ ਹਾਂ। ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ।
Fareedkot Teekaਮੈਨੇ ਨਾਮ ਕੋ ਧਿਆਵਣੇ ਵਾਲਾ ਹੋ ਕਰ ਕੇ ਸਭ ਕੁਛ ਪਾਇਆ ਹੈ॥
Prof. Sahib Singh(ਕਿਉਂਕਿ) ਹੁਣ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਮੈਨੂੰ ਹਰੇਕ ਪਦਾਰਥ ਮਿਲ ਗਿਆ ਹੈ, ਮੈਂ ਸਭ ਕੁਝ ਲੱਭ ਲਿਆ ਹੈ।ਪਦ ਅਰਥ ਧਿਆਈ = ਧਿਆਈਂ, ਮੈਂ ਸਿਮਰਦਾ ਹਾਂ।
SikhNet (Spanish)sí, habitando en el Nombre del Señor todo me ha sido revelado. Habitando en el Nombre, el Señor,
ਨਾਮੁ ਧਿਆਈ. ਸਦਾ ਸਖਾਈ; ਸਹਜ ਸੁਭਾਈ ਗੋਵਿੰਦਾ ॥
naam dhiaaee. sadaa sakhaaee; sehaj subhaaee govindaa | Ang 452
Sant Singh KhalsaMeditating on the Naam, the Lord of the Universe becomes one's eternal companion, and he dwells in peaceful ease.
Manmohan SinghBy remembering the Name with equipoise and devotion, the Lord of the world becomes man's helper, for aye.
Manmohan Singh (Punjabi)ਅਡੋਲਤਾ ਅਤੇ ਅਨੁਰਾਗ (ਪ੍ਰੇਮ) ਨਾਲ ਨਾਮ ਦਾ ਅਰਾਧਨ ਕਰਨ ਦੁਆਰਾ, ਸ੍ਰਿਸ਼ਟੀ ਦਾ ਸੁਆਮੀ ਬੰਦੇ ਦਾ ਹਮੇਸ਼ਾਂ ਲਈ ਸਹਾਇਕ ਬਣ ਜਾਂਦਾ ਹੈ।
Fareedkot Teeka(ਨਾਮ ਧਿਆਈ) ਨਾਮ ਕੇ ਧਿਆਉਨੇ ਵਾਲੇ ਹੂਏ ਹੈਂ ਨਾਮ (ਸਦਾ ਸਖਾਈ) ਸਹਾਇਕ ਹੋਤਾ ਹੈ, ਗੋਬਿੰਦ ਕੇ ਗਿਆਨ ਕਰ ਬੁਧਿ (ਸਹਜ) ਸ੍ਵਭਾਵਕ ਸੋਭਾਇਮਾਨ ਭਈ ਹੈ॥
Prof. Sahib Singhਮੈਂ ਉਸ ਗੋਬਿੰਦ ਦਾ ਨਾਮ ਸਦਾ ਸਿਮਰਦਾ ਹਾਂ ਜੋ ਮੇਰਾ ਸਦਾ ਲਈ ਸਾਥੀ ਬਣ ਗਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ ਆਤਮਕ ਅਡੋਲਤਾ ਤੇ ਪ੍ਰੇਮ ਪੈਦਾ ਹੋ ਗਿਆ ਹੈ।ਪਦ ਅਰਥ ਸਖਾਈ = ਸਾਥੀ। ਸਹਜ = ਆਤਮਕ ਅਡੋਲਤਾ। ਸੁਭਾਈ = ਸ੍ਰੇਸ਼ਟ ਪ੍ਰੇਮ ਦਾ ਦਾਤਾ।
SikhNet (Spanish)de forma espontánea, se volvió mi Compañero para siempre. Todas las expectativas han terminado,
ਗਣਤ ਮਿਟਾਈ. ਚੂਕੀ ਧਾਈ; ਕਦੇ ਨ ਵਿਆਪੈ ਮਨ ਚਿੰਦਾ ॥
ganat mittaaee. chookee dhaaee; kade na viaapai man chindaa | Ang 452
Sant Singh KhalsaHis calculations are ended, his wanderings cease, and his mind is no longer afflicted with anxiety.
Manmohan SinghHis calculation is ended, his wandering ceases and anxiety never clings to his mind.
Manmohan Singh (Punjabi)ਉਸ ਦੀ ਗਿਣਤੀ ਮਿਣਤੀ ਮੁੱਕ ਜਾਂਦੀ ਹੈ, ਉਸ ਦਾ ਭਟਕਣਾ ਮਿੱਟ ਜਾਂਦਾ ਹੈ ਅਤੇ ਉਸ ਦੇ ਚਿੱਤ ਨੂੰ ਕਦੇ ਭੀ ਫਿਕਰ ਨਹੀਂ ਚਿਮੜਦਾ।
Fareedkot Teekaਪੁਨਾ ਗੋਬਿੰਦ ਪ੍ਰਾਪਤੀ ਕਰ ਕਰਮੋਂ ਕੀ ਗਿਣਤੀ ਮਿਟ ਗਈ ਹੈ, ਫੇਰ ਮਨ ਮੇਂ ਚਿੰਤਾ ਕਭੀ ਨਹੀਂ ਬਿਆਪਤੀ ਹੈ॥
Prof. Sahib Singhਮੈਂ, ਆਪਣੇ ਅੰਦਰ ਚਿੰਤਾ-ਫ਼ਿਕਰ ਮਿਟਾ ਲਿਆ ਹੈ, ਮੇਰੀ ਭਟਕਣਾ ਮੁੱਕ ਗਈ ਹੈ, ਕੋਈ ਚਿੰਤਾ ਮੇਰੇ ਮਨ ਉਤੇ ਕਦੇ ਜੋਰ ਨਹੀਂ ਪਾ ਸਕਦੀ।ਪਦ ਅਰਥ ਗਣਤ = ਚਿੰਤਾ। ਚੂਕੀ = ਮੁੱਕ ਗਈ ਹੈ। ਧਾਈ = ਭਟਕਣਾ। ਨ ਵਿਆਪੈ = ਜ਼ੋਰ ਨਹੀਂ ਪਾ ਸਕਦੀ। ਚਿੰਦਾ = ਚਿੰਤਾ।
SikhNet (Spanish)también todas las búsquedas y las preocupaciones ya no me acosan más.
ਗੋਵਿੰਦ ਗਾਜੇ. ਅਨਹਦ ਵਾਜੇ; ਅਚਰਜ ਸੋਭ ਬਣਾਈ ॥
govind gaaje. anahad vaaje; acharaj sobh banaaee | Ang 452
Sant Singh KhalsaWhen the Lord of the Universe reveals Himself, and the unstruck melody of the sound current vibrates, the drama of wondrous splendor is enacted.
Manmohan SinghWhen the Lord becomes manifest, spontaneous music plays and a scene of wondrous splendour is enacted.
Manmohan Singh (Punjabi)ਜਦ ਪ੍ਰਭੂ ਪ੍ਰਗਟ ਹੋ ਜਾਂਦਾ ਹੈ, ਅਗੰਮੀ ਕੀਰਤਨ ਹੁੰਦਾ ਹੈ ਅਤੇ ਅਸਚਰਜ ਸ਼ਾਨ ਸ਼ੌਕਤ ਦਾ ਦ੍ਰਿਸ਼ਯ ਬੱਝ ਜਾਂਦਾ ਹੈ।
Fareedkot Teekaਗੋਬਿੰਦ ਜੋ (ਗਾਜੇ) ਪ੍ਰਗਟੇ ਹੈਂ (ਅਨਹਦ) ਏਕ ਰਸ ਬਾਜੇ ਬਜੇ ਹੈਂ, ਅਸਚਰਜ ਸੋਭਾ ਬਨਿਆ ਹੈ॥
Prof. Sahib Singhਮੇਰੇ ਅੰਦਰ ਗੋਬਿੰਦ ਗੱਜ ਰਿਹਾ ਹੈ (ਪ੍ਰਭੂ ਦੇ ਸਿਮਰਨ ਦਾ ਆਨੰਦ ਪੂਰੇ ਜੋਬਨ ਵਿਚ ਹੈ। ਇਉਂ ਆਨੰਦ ਬਣਿਆ ਹੋਇਆ ਹੈ, ਮਾਨੋ, ਸਾਰੇ ਸੰਗੀਤਕ ਸਾਜ) ਇੱਕ-ਰਸ (ਮੇਰੇ ਅੰਦਰ) ਵੱਜ ਰਹੇ ਹਨ। (ਪਰਮਾਤਮਾ ਨੇ ਮੇਰੇ ਅੰਦਰ) ਹੈਰਾਨ ਕਰ ਦੇਣ ਵਾਲੀ ਆਤਮਕ ਸੁੰਦਰਤਾ ਪੈਦਾ ਕਰ ਦਿੱਤੀ।ਪਦ ਅਰਥ ਗਾਜੇ = ਗੱਜ ਰਿਹਾ ਹੈ, ਪਰਗਟ ਹੋ ਰਿਹਾ ਹੈ। ਅਨਹਦ = ਇੱਕ-ਰਸ। ਅਨਹਦ ਵਾਜੇ = ਇੱਕ-ਰਸ ਵਾਜੇ ਵੱਜ ਰਹੇ ਹਨ। ਸੋਭ = ਸੋਭਾ।
SikhNet (Spanish)El Señor hace eco en mi interior y la Melodía Celestial resuena en mi mente. Oh, Maravillosa es la Gloria de todo esto.
ਕਹੁ ਨਾਨਕ. ਪਿਰੁ ਮੇਰੈ ਸੰਗੇ; ਤਾ ਮੈ ਨਵ ਨਿਧਿ ਪਾਈ ॥੩॥
kahu naanak. pir merai sange; taa mai nav nidh paaee |3| Ang 452
Sant Singh KhalsaSays Nanak, when my Husband Lord is with me, I obtain the nine treasures. ||3||
Manmohan SinghSays Nanak, when the Beloved is with me, then, do I obtain the nine treasures.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਜਦ ਮੇਰਾ ਪ੍ਰੀਤਮ ਮੇਰੇ ਨਾਲ ਹੈ, ਤਦ ਮੈਨੂੰ ਨੌਂ ਖਜਾਨੇ ਪ੍ਰਾਪਤ ਹੋ ਵੰਞਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਿਆਰਾ ਮੇਰੇ ਸੰਗ ਮੇਂ ਹੈ ਅਬ ਮੈਨੇ ਨਵ ਨਿਧ ਰੂਪ ਭਗਤੀ ਪਾਈ ਹੈ॥੩॥
Prof. Sahib Singhਨਾਨਕ ਆਖਦਾ ਹੈ- ਪ੍ਰਭੂ-ਪਤੀ ਮੇਰੇ ਅੰਗ-ਸੰਗ ਵੱਸ ਰਿਹਾ ਹੈ, ਤਾਹੀਏਂ ਮੈਨੂੰ ਪ੍ਰਤੀਤ ਹੋ ਰਿਹਾ ਹੈ ਕਿ ਮੈਂ ਸ੍ਰਿਸ਼ਟੀ ਦੇ ਨੌ ਹੀ ਖ਼ਜ਼ਾਨੇ ਲੱਭ ਲਏ ਹਨ ॥੩॥ਪਦ ਅਰਥ ਮੇਰੈ ਸੰਗੇ = ਮੇਰੇ ਨਾਲ ॥੩॥
SikhNet (Spanish)Dice Nanak, El Señor es para siempre mi Compañía, pues de esta manera obtengo los Nueve Tesoros del Nombre del Señor. (3)
ਸਰਸਿਅੜੇ ਸਰਸਿਅੜੇ; ਮੇਰੇ ਭਾਈ ਸਭ ਮੀਤਾ. ਰਾਮ ॥
sarasiarre sarasiarre; mere bhaaee sabh meetaa. raam | Ang 452
Sant Singh KhalsaOver-joyed - over-joyed are all my brothers and friends.
Manmohan SinghOver-joyed, over-joyed became all my brothers and friends.
Manmohan Singh (Punjabi)ਪਰਮ ਪ੍ਰਸੰਨ, ਪਰਮ ਪ੍ਰਸੰਨ ਹੋ ਗਏ, ਮੈਡੇ ਸਾਰੇ ਭਰਾ ਅਤੇ ਮਿੱਤਰ।
Fareedkot Teekaਮੇਰੇ ਭਾਈ ਮਿਤ੍ਰ ਸਭ (ਸਰਸਿਅੜੇ) ਅਧਿਕਤਾ ਸੇ ਅਧਿਕਤਾ ਕੋ ਪਾਵਤੇ ਭਏ॥
Prof. Sahib Singhਹੁਣ ਮੇਰੇ ਸਾਰੇ ਮਿੱਤਰ ਭਰਾ (ਸਾਰੇ ਗਿਆਨ-ਇੰਦ੍ਰੇ) ਆਨੰਦ-ਪੂਰਤਿ ਹੋ ਰਹੇ ਹਨ।ਪਦ ਅਰਥ ਸਰਸਿਅੜੇ = ਸ-ਰਸ ਹੋ ਗਏ ਹਨ, ਆਨੰਦ-ਪੂਰਨ ਹੋ ਗਏ ਹਨ। ਮੇਰੇ ਭਾਈ ਮੀਤਾ = ਮੇਰੇ ਮਿੱਤਰ ਮੇਰੇ ਭਰਾ, ਮੇਰੇ ਸਾਰੇ ਗਿਆਨ-ਇੰਦ੍ਰੇ।
SikhNet (Spanish)En Dicha, sí, en Dicha están todos mis hermanos y amigos.
ਬਿਖਮੋ ਬਿਖਮੁ ਅਖਾੜਾ; ਮੈ. ਗੁਰ ਮਿਲਿ ਜੀਤਾ. ਰਾਮ ॥
bikhamo bikham akhaarraa; mai. gur mil jeetaa. raam | Ang 453
Sant Singh KhalsaMeeting the Guru, I have won the most arduous battle in the arena of life.
Manmohan SinghBy meeting the Guru, I have won the very toilsome (hard) battle of the arena.
Manmohan Singh (Punjabi)ਗੁਰਾਂ ਨੂੰ ਭੇਟਣ ਦੁਆਰਾ ਮੈਂ ਜੀਵਨ-ਮੈਦਾਨ ਦਾ ਪਰਮ ਕਠਨ ਯੁੱਧ ਜਿੱਤ ਲਿਆ ਹੈ।
Fareedkot Teeka(ਬਿਖਮੁ) ਕਠਨ ਸੇ ਕਠਨ ਅਖਾੜਾ ਸੰਸਾਰ, ਭਾਵ ਜਨਮ ਮਰਨ ਮੈਨੇ ਗੁਰੋਂ ਸੇ ਮਿਲ ਕਰ ਜੀਤ ਲਿਆ ਹੈ ਅਰਥਾਤ ਜਨਮ ਮਰਨ ਸੇ ਰਹਿਤ ਹੂਆ ਹੂੰ॥
Prof. Sahib Singhਗੁਰੂ ਨੂੰ ਮਿਲ ਕੇ ਮੈਂ ਇਹ ਬੜਾ ਔਖਾ ਸੰਸਾਰ-ਅਖਾੜਾ ਜਿੱਤ ਲਿਆ ਹੈ।ਪਦ ਅਰਥ ਬਿਖਮੋ ਬਿਖਮੁ = ਬਿਖਮ ਹੀ ਬਿਖਮ, ਬਹੁਤ ਔਖਾ। ਅਖਾੜਾ = ਸੰਸਾਰ-ਅਖਾੜਾ ਜਿਥੇ ਕਾਮਾਦਿਕ ਵਿਕਾਰਾਂ ਨਾਲ ਸਦਾ ਘੋਲ ਹੋ ਰਿਹਾ ਹੈ।
SikhNet (Spanish)Encontrando al Guru, he ganado la batalla más ardua en la arena de la vida.
ਗੁਰ ਮਿਲਿ ਜੀਤਾ, ਹਰਿ ਹਰਿ ਕੀਤਾ; ਤੂਟੀ ਭੀਤਾ. ਭਰਮ ਗੜਾ ॥
gur mil jeetaa, har har keetaa; toottee bheetaa. bharam garraa | Ang 453
Sant Singh KhalsaMeeting the Guru, I am victorious; praising the Lord, Har, Har, the walls of the fortress of doubt have been destroyed.
Manmohan SinghOn meeting the Guru, I repeated God's Name, razed to the ground the walls of the castle of doubt, and obtained the victory.
Manmohan Singh (Punjabi)ਗੁਰਾਂ ਨੂੰ ਮਿਲ ਕੇ ਮੈਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕੀਤਾ, ਸੰਦੇਹ ਦੇ ਕਿਲੇ ਦੀਆਂ ਕੰਧਾਂ ਮਿਸਮਾਰ ਕੀਤੀਆਂ (ਢਾਹ ਦਿੱਤੀਆਂ) ਅਤੇ ਜਿੱਤ ਪ੍ਰਾਪਤ ਕਰ ਲਈ।
Fareedkot Teekaਗੁਰਾਂ ਕੇ ਸਾਥ ਮਿਲ ਕੇ ਜੀਤਾ ਹੈ ਕੈਸੇ ਹਰਿ ਹਰਿ ਉਚਾਰਨ ਕੀਤਾ ਹੈ, ਭ੍ਰਮ ਅਗਿਆਨ ਕਿਲੇ ਕੀ ਹੰਤਾ ਰੂਪੀ (ਭੀਤਾ) ਦੀਵਾਲ ਟੂਟ ਗਈ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਮੈਂ ਸੰਸਾਰ-ਅਖਾੜਾ ਜਿੱਤਿਆ ਹੈ (ਗੁਰੂ ਦੀ ਕਿਰਪਾ ਨਾਲ) ਮੈਂ ਸਦਾ ਪਰਮਾਤਮਾ ਦਾ ਸਿਮਰਨ ਕਰਦਾ ਹਾਂ (ਮੈਂ ਪਹਿਲਾਂ ਮਾਇਆ ਦੀ ਭਟਕਣਾ ਦੇ ਕਿਲ੍ਹੇ ਵਿਚ ਕੈਦ ਸਾਂ, ਹੁਣ ਉਹ) ਭਟਕਣਾ ਦੇ ਕਿਲ੍ਹੇ ਦੀ ਕੰਧ ਢਹਿ ਪਈ ਹੈ।ਪਦ ਅਰਥ ਗੁਰੂ ਮਿਲਿ = ਗੁਰੂ ਨੂੰ ਮਿਲ ਕੇ। ਭੀਤਾ = ਕੰਧ, ਭੀਤ। ਭਰਮ ਗੜਾ = ਭਰਮ ਦੇ ਕਿਲ੍ਹੇ ਦੀ।
SikhNet (Spanish)Sí, la Victoria la he ganado y alabo a mi Señor, Jar, Jar, y la cortina de la duda ha desaparecido,
ਪਾਇਆ ਖਜਾਨਾ. ਬਹੁਤੁ ਨਿਧਾਨਾ; ਸਾਣਥ ਮੇਰੀ. ਆਪਿ ਖੜਾ ॥
paaeaa khajaanaa. bahut nidhaanaa; saanath meree. aap kharraa | Ang 453
Sant Singh KhalsaI have obtained the wealth of so many treasures; the Lord Himself has stood by my side.
Manmohan SinghI obtained the wealth of many treasures and the Lord Himself stood by to assist me.
Manmohan Singh (Punjabi)ਮੈਨੂੰ ਅਨੇਕਾਂ ਖਜਾਨਿਆਂ ਦੀ ਦੌਲਤ ਪ੍ਰਾਪਤ ਹੋ ਗਈ, ਅਤੇ ਪ੍ਰਭੂ ਖੁਦ ਮੇਰੀ ਸਹਾਇਤਾ ਤੇ ਆ ਖਲੋਤਾ।
Fareedkot Teekaਤਬ ਅੰਤਸਕਰਣ ਸਥਾਨ ਮੇਂ ਗਿਆਨ ਵਾ ਬ੍ਰਹਮ ਰੂਪ ਖਜਾਨਾ ਜੋ ਸਰਬ ਨਿਧੋਂ ਕਾ ਆਕ੍ਰ ਹੈ, ਸੋ ਪਾਇਆ ਹੈ, ਸੋ ਖਜਾਨਾ ਮੇਰੀ (ਸਾਣਥ) ਸਹਾਇਤਾ ਮੇਂ ਆਪ ਖੜਾ, ਭਾਵ ਸਾਵਧਾਨ ਹੈ॥
Prof. Sahib Singhਮੈਂ ਹਰਿ-ਨਾਮ ਦਾ ਖ਼ਜ਼ਾਨਾ ਲੱਭ ਲਿਆ ਹੈ, ਇਕ ਵੱਡਾ ਖ਼ਜ਼ਾਨਾ ਲੱਭ ਲਿਆ ਹੈ, ਮੇਰੀ ਸਹਾਇਤਾ ਉਤੇ ਪ੍ਰਭੂ ਆਪ (ਮੇਰੇ ਸਿਰ ਉਤੇ) ਆ ਖਲੋਤਾ ਹੈ।ਪਦ ਅਰਥ ਸਾਣਥ = ਸਹਾਇਤਾ ਲਈ।
SikhNet (Spanish)así he encontrado el Tesoro Infinito, pues detrás de mí estaba mi Señor. Él es el Sabio,
ਸੋਈ ਸੁਗਿਆਨਾ ਸੋ ਪਰਧਾਨਾ; ਜੋ. ਪ੍ਰਭਿ ਅਪਨਾ ਕੀਤਾ ॥
soee sugiaanaa so paradhaanaa; jo. prabh apanaa keetaa | Ang 453
Sant Singh KhalsaHe is the man of spiritual wisdom, and he is the leader, whom God has made His own.
Manmohan SinghThat man is the sublime divine and he the chief, whom the Lord has made His own.
Manmohan Singh (Punjabi)ਓਹੀ ਸ੍ਰੇਸ਼ਟ ਗਿਆਨੀ ਹੈ ਅਤੇ ਓਹੀ ਸਾਰਿਆਂ ਦਾ ਸ਼੍ਰੋਮਣੀ, ਜਿਸ ਨੂੰ ਸਾਹਿਬ ਨੇ ਆਪਣਾ ਨਿੱਜ ਦਾ ਬਣਾ ਲਿਆ ਹੈ।
Fareedkot Teekaਜੋ ਪ੍ਰਭੂ ਨੇ ਆਪਨਾ ਕਰ ਲੀਆ ਹੈ, ਸੋਈ ਸੁੰਦਰ ਗਿਆਨ ਵਾਲਾ ਹੈ ਔਰ ਪ੍ਰਧਾਨ ਪੁਰਖ ਭੀ ਸੋਈ ਹੈ॥
Prof. Sahib Singhਉਹੀ ਮਨੁੱਖ ਚੰਗੀ ਸੂਝ ਵਾਲਾ ਹੈ ਉਹੀ ਮਨੁੱਖ ਹਰ ਥਾਂ ਮੰਨਿਆ-ਪ੍ਰਮੰਨਿਆ ਹੋਇਆ ਹੈ ਜਿਸ ਨੂੰ ਪ੍ਰਭੂ ਨੇ ਆਪਣਾ (ਸੇਵਕ) ਬਣਾ ਲਿਆ ਹੈ।ਪਦ ਅਰਥ ਸੁਗਿਆਨਾ = ਗਿਆਨ ਵਾਲਾ। ਪਰਧਾਨਾ = ਮੰਨਿਆ-ਪ੍ਰਮੰਨਿਆ। ਜੋ = ਜਿਸ ਨੂੰ। ਪ੍ਰਭਿ = ਪ੍ਰਭੂ ਨੇ।
SikhNet (Spanish)Él es el Primer Uno, el Señor lo ha vuelto Suyo.
ਕਹੁ ਨਾਨਕ. ਜਾਂ ਵਲਿ ਸੁਆਮੀ; ਤਾ ਸਰਸੇ ਭਾਈ ਮੀਤਾ ॥੪॥੧॥
kahu naanak. jaan val suaamee; taa sarase bhaaee meetaa |4|1| Ang 453
Sant Singh KhalsaSays Nanak, when the Lord and Master is on my side, then my brothers and friends rejoice. ||4||1||
Manmohan SinghSays Nanak, when the Lord is on my side, then my brothers and friends rejoice.
Manmohan Singh (Punjabi)ਗੁਰੂ ਜੀ ਆਖਦੇ ਹਨ, ਜਦ ਸਾਹਿਬ ਮੇਰੇ ਪਾਸੇ ਹੈ, ਤਦ ਮੇਰੇ ਵੀਰ ਤੇ ਸਜਨ ਖੁਸ਼ੀ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸ੍ਵਾਮੀ ਮੇਰੀ ਤਰਫ ਭਏ ਹੈਂ ਤਬ ਮੇਰੇ ਭਾਈ ਮਿਤ੍ਰ ਸਭ (ਸਰਸੇ) ਅਧਿਕਤਾ ਕੋ ਪ੍ਰਾਪਤਿ ਭਏ ਹੈਂ॥੪॥੧॥
Prof. Sahib Singhਹੇ ਨਾਨਕ! ਜਦੋਂ ਖਸਮ-ਪ੍ਰਭੂ ਪੱਖ ਤੇ ਹੋਵੇ ਤਾਂ ਸਾਰੇ ਮਿੱਤਰ ਭਰਾ ਭੀ ਖ਼ੁਸ਼ ਹੋ ਜਾਂਦੇ ਹਨ ॥੪॥੧॥ਪਦ ਅਰਥ ਜਾਂ = ਜਦੋਂ। ਵਲਿ = ਪੱਖ ਤੇ ॥੪॥੧॥
SikhNet (Spanish)Dice Nanak, cuando el Maestro está de tu lado, todos los amigos y hermanos están complacidos. (4-1)