ੴ

ਸਿੱਖਬਾਣੀ · SikhBani

ਆਦਿ ਪੁਰਖੁ ਅਪਰੰਪਰੁ ਆਪੇ ॥

aad purakh aparanpar aape
Guru Ramdas Ji ਗੁਰੂ ਰਾਮਦਾਸ ਜੀ · Raag Maajh · Ang 129, 130 · 27 lines
Translations

ਮਾਝ ਮਹਲਾ ੪ ॥

maajh mahalaa 4 | Ang 129

Sant Singh KhalsaMaajh, Fourth Mehl:
Manmohan SinghMajh, Fourth Guru.
Manmohan Singh (Punjabi)ਮਾਝ, ਚਉਥੀ ਪਾਤਸ਼ਾਹੀ।
SikhNet (Spanish)Mall, Mejl Guru Ram Das, Cuarto Canal Divino.

ਆਦਿ ਪੁਰਖੁ; ਅਪਰੰਪਰੁ ਆਪੇ ॥

aad purakh; aparanpar aape | Ang 129

Sant Singh KhalsaThe Primal Being is Himself remote and beyond.
Manmohan SinghThe primal Being, remotest of the remote is all by Himself.
Manmohan Singh (Punjabi)ਪਰੇ ਤੋਂ ਪਰੇ ਆਦਿ ਨਿਰੰਕਾਰ ਸਾਰਾ ਕੁਛ ਆਪਣੇ ਆਪ ਤੋਂ ਹੈ।
Fareedkot Teekaਹੇ ਆਦ ਪੁਰਖ ਅਪਾਰ ਜੋ ਬ੍ਰਹਮਾਦਿ ਤਿਨ ਸੇ ਪਰੇ ਤੂੰ ਆਪ ਹੀ ਹੈਂ॥
Prof. Sahib Singhਜੇਹੜਾ ਪਰਮਾਤਮਾ (ਸਭ ਦਾ) ਮੁੱਢ ਹੈ ਜੋ ਸਰਬ-ਵਿਆਪਕ ਹੈ, ਜਿਸ (ਦੀ ਹਸਤੀ) ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜੋ (ਆਪਣੇ ਵਰਗਾ) ਆਪ ਹੀ ਹੈ,

ਪਦ ਅਰਥ ਆਦਿ = ਸਭ ਦਾ ਮੁੱਢ। ਪੁਰਖੁ = ਸਰਬ-ਵਿਆਪਕ। ਅਪਰੰਪਰੁ = ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

SikhNet (Spanish)Él, el Señor Primordial, Quien está más allá del más allá, es todo en Sí Mismo.

ਆਪੇ ਥਾਪੇ; ਥਾਪਿ ਉਥਾਪੇ ॥

aape thaape; thaap uthaape | Ang 129

Sant Singh KhalsaHe Himself establishes, and having established, He disestablishes.
Manmohan SinghHimself, He establishes and having established, Himself disestablishes.
Manmohan Singh (Punjabi)ਆਪ ਉਹ ਸਥਾਪਨ ਕਰਦਾ ਹੈ ਅਤੇ ਸਥਾਪਨ ਕਰਕੇ ਆਪ ਹੀ ਪੁਟ ਸੁਟਦਾ ਹੈ।
Fareedkot Teekaਪੁਨਾ ਉਤਪਤੀ ਪਾਲਨਾ ਸੰਘਾਰ ਕਰਤਾ ਆਪ ਹੀ ਹੈਂ॥
Prof. Sahib Singhਉਹ ਆਪ ਹੀ (ਜਗਤ ਨੂੰ) ਰਚਦਾ ਹੈ, ਰਚ ਕੇ ਆਪ ਹੀ ਇਸ ਦਾ ਨਾਸ ਕਰਦਾ ਹੈ।

ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪੇ = ਨਾਸ ਕਰਦਾ ਹੈ।

SikhNet (Spanish)Él Mismo crea y destruye lo que crea, y Él trabaja a través de todo.

ਸਭ ਮਹਿ ਵਰਤੈ ਏਕੋ ਸੋਈ; ਗੁਰਮੁਖਿ ਸੋਭਾ ਪਾਵਣਿਆ ॥੧॥

sabh meh varatai eko soee; guramukh sobhaa paavaniaa |1| Ang 129

Sant Singh KhalsaThe One Lord is pervading in all; those who become Gurmukh are honored. ||1||
Manmohan SinghAmongst all that One Lord is contained. Realising Him as such the Guru-wards obtain honour.
Manmohan Singh (Punjabi)ਸਾਰਿਆਂ ਅੰਦਰ ਉਹ ਇਕ ਪ੍ਰਭੂ ਰਮਿਆ ਹੋਇਆ ਹੈ। ਉਸ ਨੂੰ ਇਸ ਤਰ੍ਹਾਂ ਅਨੁਭਵ ਕਰਕੇ ਗੁਰੂ-ਸਮਰਪਣ ਇੱਜ਼ਤ-ਆਬਰੂ ਪਾਉਂਦੇ ਹਨ।
Fareedkot Teekaਸਰਬ ਕੇ ਬੀਚ ਏਕ ਤੂੰ ਵਰਤੇ ਹੈਂ, ਐਸੇ ਜਾਨ ਕਰ ਗੁਰਮੁਖਿ ਸੋਭਾ ਪਾਵਤੇ ਹੈਂ॥੧॥
Prof. Sahib Singhਉਹ ਪਰਮਾਤਮਾ ਸਭ ਜੀਵਾਂ ਵਿਚ ਆਪ ਹੀ ਆਪ ਮੌਜੂਦ ਹੈ (ਫਿਰ ਭੀ ਉਹੀ ਮਨੁੱਖ ਉਸ ਦੇ ਦਰ ਤੇ) ਸੋਭਾ ਪਾਂਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥
SikhNet (Spanish)Los que se vuelven los Sirvientes de Dios serán glorificados.(1)

ਹਉ ਵਾਰੀ ਜੀਉ ਵਾਰੀ; ਨਿਰੰਕਾਰੀ ਨਾਮੁ ਧਿਆਵਣਿਆ ॥

hau vaaree jeeo vaaree; nirankaaree naam dhiaavaniaa | Ang 129

Sant Singh KhalsaI am a sacrifice, my soul is a sacrifice, to those who meditate on the Naam, the Name of the Formless Lord.
Manmohan SinghI am a sacrifice, and my life is a sacrifice unto those who ponder on the Name of the formless One.
Manmohan Singh (Punjabi)ਮੈਂ ਕੁਰਬਾਨ ਹਾਂ, ਅਤੇ ਮੇਰੀ ਜਿੰਦਗੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਅਕਾਰ-ਰਹਿਤ ਪੁਰਖ ਦੇ ਨਾਮ ਦਾ ਅਰਾਧਨ ਕਰਦੇ ਹਨ।
Fareedkot Teekaਹੇ ਨਿਰੰਕਾਰ! ਸਦਾ ਜੋ ਤੇਰੇ ਨਾਮ ਕੋ ਧਿਆਵਤੇ ਹੈਂ ਤਿਨ ਕੇ ਮਨ ਤਨ ਕਰ ਵਾਰਨੇ ਜਾਤਾ ਹੂੰ॥
Prof. Sahib Singhਮੈਂ ਉਹਨਾਂ ਬੰਦਿਆਂ ਤੋਂ ਸਦਾ ਸਦਕੇ ਕੁਰਬਾਨ ਹਾਂ, ਜੇਹੜੇ ਨਿਰਾਕਾਰ ਪਰਮਾਤਮਾ ਦਾ ਨਾਮ ਸਿਮਰਦੇ ਹਨ।

ਪਦ ਅਰਥ ਨਿਰੰਕਾਰੀ ਨਾਮੁ = ਆਕਾਰ ਰਹਿਤ ਪ੍ਰਭੂ ਦਾ ਨਾਮ।

SikhNet (Spanish)Ofrezco mi vida en sacrificio, mi ser completo, a quienes meditan en el Naam, el Nombre del Señor sin Forma.

ਤਿਸੁ ਰੂਪੁ ਨ ਰੇਖਿਆ. ਘਟਿ ਘਟਿ ਦੇਖਿਆ; ਗੁਰਮੁਖਿ. ਅਲਖੁ ਲਖਾਵਣਿਆ ॥੧॥ ਰਹਾਉ ॥

tis roop na rekhiaa. ghatt ghatt dekhiaa; guramukh. alakh lakhaavaniaa |1| rahaau | Ang 130

Sant Singh KhalsaHe has no form or shape; He is seen within each and every heart. The Gurmukh comes to know the unknowable. ||1||Pause||
Manmohan SinghHe has no form of out line and is seen within all the hearts. The inscrutable Lord is known through the Guru. Pause.
Manmohan Singh (Punjabi)ਉਸ ਦਾ ਕੋਈ ਸਰੂਪ ਜਾਂ ਚੱਕਰ-ਚਿਨ੍ਹ ਨਹੀਂ, ਅਤੇ ਉਹ ਸਾਰਿਆਂ ਦਿਲਾਂ ਅੰਦਰ ਵੇਖਿਆ ਜਾਂਦਾ ਹੈ। ਭੇਦ-ਰਹਿਤ ਸੁਆਮੀ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ। ਠਹਿਰਾਉ।
Fareedkot Teekaਜਿਸ ਤੇਰਾ ਰੂਪ ਰੇਖ ਕੋਈ ਨਹੀਂ ਸੋ ਗੁਰਮੁਖੋਂ ਨੇ ਤੇਰੇ ਕੋ ਘਟ ਘਟ ਮੇਂ ਦੇਖਾ ਹੈ, ਪੁਨਾ ਹੇ ਅਲਖ! ਔਰੋਂ ਕੋ ਤੇਰਾ ਸਰੂਪ ਲਖਾਇ ਦੇਤੇ ਹੈਂ॥੧॥ ਰਹਾਉ ॥
Prof. Sahib Singhਉਸ ਪਰਮਾਤਮਾ ਦਾ ਕੋਈ ਖਾਸ ਰੂਪ ਨਹੀਂ ਕੋਈ ਖ਼ਾਸ ਚਿਹਨ-ਚੱਕਰ ਨਹੀਂ ਦੱਸਿਆ ਜਾ ਸਕਦਾ, (ਉਂਞ) ਉਹ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ, ਉਸ ਅਦ੍ਰਿਸ਼ਟ ਪ੍ਰਭੂ ਨੂੰ ਗੁਰੂ ਦੀ ਸਰਨ ਪੈ ਕੇ ਹੀ ਸਮਝਿਆ ਜਾ ਸਕਦਾ ਹੈ ॥੧॥ ਰਹਾਉ ॥

ਪਦ ਅਰਥ ਰੇਖਿਆ = ਚਿਹਨ-ਚੱਕਰ। ਘਟਿ ਘਟਿ = ਹਰੇਕ ਘਟ ਵਿਚ। ਅਲਖੁ = ਅਦ੍ਰਿਸ਼ਟ ॥੧॥ ਰਹਾਉ ॥

SikhNet (Spanish)Dios no tiene ni Forma ni Signo, sin embargo, Es visto en todos los corazones; Dios, Profundo e Insondable, es conocido solamente a través del Guru.(1-Pausa)

ਤੂ ਦਇਆਲੁ; ਕਿਰਪਾਲੁ ਪ੍ਰਭੁ ਸੋਈ ॥

too deaal; kirapaal prabh soee | Ang 130

Sant Singh KhalsaYou are God, Kind and Merciful.
Manmohan SinghThou art such a merciful and compassionate Lord,
Manmohan Singh (Punjabi)ਤੂੰ ਐਸਾ ਮਿਹਰਬਾਨ ਤੇ ਮਾਇਆਵਾਨ ਮਾਲਕ ਹੈ,
Fareedkot Teekaਹੇ ਦਇਆਲ! ਤੂੰ ਹੀ ਸੋ ਕ੍ਰਿਪਾ ਕਰਨ ਵਾਲਾ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਦਇਆ ਦਾ ਘਰ ਹੈਂ, ਕਿਰਪਾ ਦਾ ਸੋਮਾ ਹੈਂ, ਤੂੰ ਹੀ ਸਭ ਜੀਵਾਂ ਦਾ ਮਾਲਕ ਹੈਂ।

ਪਦ ਅਰਥ ਪ੍ਰਭੂ-ਮਾਲਕ।

SikhNet (Spanish)Tú eres el Benefactor, el Todo Compasivo Señor;

ਤੁਧੁ ਬਿਨੁ ਦੂਜਾ; ਅਵਰੁ ਨ ਕੋਈ ॥

tudh bin doojaa; avar na koee | Ang 130

Sant Singh KhalsaWithout You, there is no other at all.
Manmohan Singhthat besides Thee there is not any other.
Manmohan Singh (Punjabi)ਕਿ ਤੇਰੇ ਬਿਨਾ ਹੋਰ ਕੋਈ ਵੀ ਨਹੀਂ।
Fareedkot Teekaਤੇਰੇ ਬਿਨਾਂ ਦੂਸਰਾ ਔਰ ਕੋਈ ਨਹੀਂ॥
Prof. Sahib Singhਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਜੀਵ ਨਹੀਂ ਹੈ।
SikhNet (Spanish)aparte de Ti no hay nadie más.

ਗੁਰੁ ਪਰਸਾਦੁ ਕਰੇ. ਨਾਮੁ ਦੇਵੈ; ਨਾਮੇ ਨਾਮਿ ਸਮਾਵਣਿਆ ॥੨॥

gur parasaad kare. naam devai; naame naam samaavaniaa |2| Ang 130

Sant Singh KhalsaWhen the Guru showers His Grace upon us, He blesses us with the Naam; through the Naam, we merge in the Naam. ||2||
Manmohan SinghIf the Guru shows mercy he bestows the Name. Through Name's meditation man merges in Lord, the Name incarnate.
Manmohan Singh (Punjabi)ਜੇਕਰ ਵਾਹਿਗੁਰੂ ਮਿਹਰ ਧਾਰੇ ਉਹ ਨਾਮ ਬਖਸ਼ਦਾ ਹੈ। ਨਾਮ ਦੇ ਸਿਮਰਨ ਰਾਹੀਂ ਇਨਸਾਨ ਨਾਮ ਸਰੂਪ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੇ ਕਰ ਗੁਰੂ ਕ੍ਰਿਪਾ ਕਰੇ ਨਾਮ ਦੇਵੈ ਤੋ ਤਿਸ ਨਾਮ ਕਰ ਕੇ ਭਗਤੋਂ ਕੇ ਰਿਦੇ, ਹੇ ਨਾਮੀ! ਤੇਰੇ ਮੇਂ ਸਮਾ ਜਾਤੇ ਹੈਂ॥੨॥
Prof. Sahib Singh(ਜਿਸ ਮਨੁੱਖ ਉੱਤੇ) ਗੁਰੂ ਕਿਰਪਾ ਕਰਦਾ ਹੈ ਉਸ ਨੂੰ ਤੇਰਾ ਨਾਮ ਬਖ਼ਸ਼ਦਾ ਹੈ, ਉਹ ਮਨੁੱਖ ਤੇਰੇ ਨਾਮ ਵਿਚ ਹੀ ਮਸਤ ਰਹਿੰਦਾ ਹੈ ॥੨॥

ਪਦ ਅਰਥ ਪਰਸਾਦੁ = ਕਿਰਪਾ। ਨਾਮੇ ਨਾਮਿ = ਨਾਮ ਵਿਚ ਹੀ ਨਾਮ ਵਿਚ ਹੀ ॥੨॥

SikhNet (Spanish)Cuando el Guru muestra su Gracia, Él nos bendice con el Naam, y a través del Naam, nos fundimos en el Naam.(2)

ਤੂੰ ਆਪੇ ਸਚਾ ਸਿਰਜਣਹਾਰਾ ॥

toon aape sachaa sirajanahaaraa | Ang 130

Sant Singh KhalsaYou Yourself are the True Creator Lord.
Manmohan SinghThou Thyself art the True Creator.
Manmohan Singh (Punjabi)ਤੂੰ ਆਪੇ ਹੀ ਸੱਚਾ ਕਰਤਾਰ ਹੈ।
Fareedkot Teekaਤੂੰ ਆਪ ਹੀ ਸਚਾ ਸ੍ਰਿਸਟੀ ਉਤਪਤ ਕਰਨੇ ਵਾਲਾ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈਂ।

ਪਦ ਅਰਥ ਸਚਾ = ਸਦਾ-ਥਿਰ।

SikhNet (Spanish)Tú Mismo eres el Creador,

ਭਗਤੀ ਭਰੇ ਤੇਰੇ ਭੰਡਾਰਾ ॥

bhagatee bhare tere bhanddaaraa | Ang 130

Sant Singh KhalsaYour treasures are overflowing with devotional worship.
Manmohan SinghThine treasures are brimful of Divine devotion.
Manmohan Singh (Punjabi)ਤੇਰੇ ਖ਼ਜ਼ਾਨੇ ਈਸ਼ਵਰੀ ਅਨੁਰਾਗ ਨਾਲ ਪਰੀਪੂਰਨ ਹਨ।
Fareedkot Teekaਤੇਰੇ (ਭੰਡਾਰਾ) ਭਗਤੀ ਕਰ ਭਰੇ ਹੂਏ ਹੈਂ॥
Prof. Sahib Singh(ਤੇਰੇ ਪਾਸ) ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ।
SikhNet (Spanish)Tus Tesoros derraman la Alabanza de Devoción.

ਗੁਰਮੁਖਿ ਨਾਮੁ ਮਿਲੈ ਮਨੁ ਭੀਜੈ; ਸਹਜਿ ਸਮਾਧਿ ਲਗਾਵਣਿਆ ॥੩॥

guramukh naam milai man bheejai; sehaj samaadh lagaavaniaa |3| Ang 130

Sant Singh KhalsaThe Gurmukhs obtain the Naam. Their minds are enraptured, and they easily and intuitively enter into Samaadhi. ||3||
Manmohan SinghOn obtaining God's Name the Guruward's soul is enraptured and he easily enters into profound concentration.
Manmohan Singh (Punjabi)ਹਰੀ ਨਾਮ ਪਰਾਪਤ ਹੋਣ ਨਾਲ ਗੁਰੂ-ਸਮਰਪਣ ਦੀ ਆਤਮਾ ਪਰਮ-ਪ੍ਰਸੰਨ ਹੋ ਜਾਂਦੀ ਹੈ ਅਤੇ ਉਹ ਸੁਖੈਨ ਹੀ ਅਫੁਰ ਇਕਾਗਰਤਾ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
Fareedkot Teekaਜਿਨ ਗੁਰਮੁਖੋਂ ਕੋ ਤੇਰਾ ਨਾਮ ਮਿਲਿਆ ਹੈ, ਤਿਨ ਕਾ ਮਨ ਭਗਤੀ ਮੇਂ ਸਨਿਗਧ ਹੂਆ ਹੈ, ਪੁਨਾ ਸਹਜੇ ਹੀ ਸਮਾਧ ਲਗਾਵਤੇ ਹੈਂ॥੩॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ (ਗੁਰੂ ਪਾਸੋਂ) ਤੇਰਾ ਨਾਮ ਮਿਲ ਜਾਂਦਾ ਹੈ, ਉਸ ਦਾ ਮਨ (ਤੇਰੇ ਨਾਮ ਦੀ ਯਾਦ ਵਿਚ) ਰਸਿਆ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਸਮਾਧੀ ਲਾਈ ਰੱਖਦਾ ਹੈ (ਟਿਕਿਆ ਰਹਿੰਦਾ ਹੈ) ॥੩॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਭੀਜੈ = ਤਰੋ-ਤਰ ਹੋ ਜਾਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ ॥੩॥

SikhNet (Spanish)Los Gurmukjs obtienen el Naam, sus mentes están entonadas y con facilidad penetran en el Estado de Samadhi.(3)

ਅਨਦਿਨੁ ਗੁਣ ਗਾਵਾ ਪ੍ਰਭ ਤੇਰੇ ॥

anadin gun gaavaa prabh tere | Ang 130

Sant Singh KhalsaNight and day, I sing Your Glorious Praises, God.
Manmohan SinghNight and day I sing Thine praises, O my Lord!
Manmohan Singh (Punjabi)ਰੈਣ ਦਿਹੁੰ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ, ਹੇ ਮੇਰੇ ਸੁਆਮੀ!
Fareedkot Teekaਹੇ ਪ੍ਰਭੂ! ਐਸੀ ਕ੍ਰਿਪਾ ਕਰੋ ਜੋ ਤੇਰੇ ਗੁਣ ਰਾਤ ਦਿਨ ਗਾਇਨ ਕਰੂੰ॥
Prof. Sahib Singhਹੇ ਪ੍ਰਭੂ! ਹੇ ਮੇਰੇ ਪ੍ਰੀਤਮ! (ਮੇਰੇ ਉੱਤੇ ਮਿਹਰ ਕਰ) ਮੈਂ ਹਰ ਰੋਜ਼ (ਹਰ ਵੇਲੇ) ਤੇਰੇ ਗੁਣ ਗਾਂਦਾ ਰਹਾਂ।

ਪਦ ਅਰਥ ਅਨਦਿਨੁ = ਹਰ ਰੋਜ਼ {अनुदिन}। ਗਾਵਾ = ਗਾਵਾਂ, ਮੈਂ ਗਾਵਾਂ।

SikhNet (Spanish)Noche y día canto Tus Gloriosas Alabanzas,

ਤੁਧੁ ਸਾਲਾਹੀ ਪ੍ਰੀਤਮ ਮੇਰੇ ॥

tudh saalaahee preetam mere | Ang 130

Sant Singh KhalsaI praise You, O my Beloved.
Manmohan SinghThee I eulogise, O my Beloved!
Manmohan Singh (Punjabi)ਤੇਰੀ ਹੀ ਮੈਂ ਪਰਸੰਸਾ ਕਰਦਾ ਹਾਂ, ਹੇ ਮੇਰੇ ਦਿਲਬਰ।
Fareedkot Teekaਪੁਨਾ ਹੇ ਮੇਰੇ ਪ੍ਰੀਤਮ! ਤੇਰੀ ਹੀ ਸਲਾਘਾ ਕਰੂੰ॥
Prof. Sahib Singhਮੈਂ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਰਹਾਂ।

ਪਦ ਅਰਥ ਪ੍ਰੀਤਮ = ਹੇ ਪ੍ਰੀਤਮ।

SikhNet (Spanish)oh Dios, Te alabo, oh mi Bienamado;

ਤੁਧੁ ਬਿਨੁ. ਅਵਰੁ ਨ ਕੋਈ ਜਾਚਾ; ਗੁਰ ਪਰਸਾਦੀ ਤੂੰ ਪਾਵਣਿਆ ॥੪॥

tudh bin. avar na koee jaachaa; gur parasaadee toon paavaniaa |4| Ang 130

Sant Singh KhalsaWithout You, there is no other for me to seek out. It is only by Guru's Grace that You are found. ||4||
Manmohan SinghWithout Thee I beg not any other. By the Guru's grace Thou art attained to.
Manmohan Singh (Punjabi)ਤੇਰੇ ਬਗੈਰ ਮੈਂ ਹੋਰ ਕਿਸੇ ਕੋਲੋਂ ਨਹੀਂ ਮੰਗਦਾ। ਗੁਰਾਂ ਦੀ ਦਇਆ ਦੁਆਰਾ ਤੂੰ ਪਰਾਪਤ ਹੁੰਦਾ ਹੈ।
Fareedkot Teekaਤੇਰੇ ਬਿਨਾ ਔਰ ਦੂਸਰੇ ਕੀ ਜਾਚਨਾ ਨ ਕਰੂੰ, ਭਾਵ ਤੇਰੀ ਹੀ ਪ੍ਰਾਪਤੀ ਮਾਂਗੂੰ, ਪਰੰਤੂ ਗੁਰੋਂ ਕੀ ਕ੍ਰਿਪਾ ਸੇ ਪਾਇਆ ਜਾਤਾ ਹੈ॥੪॥
Prof. Sahib Singhਤੈਥੋਂ ਬਿਨਾ ਮੈਂ ਹੋਰ ਕਿਸੇ ਪਾਸੋਂ ਕੁਝ ਨਾਹ ਮੰਗਾਂ। (ਹੇ ਮੇਰੇ ਪ੍ਰੀਤਮ!) ਗੁਰੂ ਦੀ ਕਿਰਪਾ ਨਾਲ ਹੀ ਤੈਨੂੰ ਮਿਲ ਸਕੀਦਾ ਹੈ ॥੪॥

ਪਦ ਅਰਥ ਜਾਚਾ = ਜਾਚਾਂ, ਮੈਂ ਮੰਗਦਾ ਹਾਂ। ਤੂੰ = ਤੈਨੂੰ ॥੪॥

SikhNet (Spanish)sin Ti, no hay nadie más a quien pueda buscar, es sólo por la Gracia del Guru que Te encuentro. (4)

ਅਗਮੁ ਅਗੋਚਰੁ; ਮਿਤਿ ਨਹੀ ਪਾਈ ॥

agam agochar; mit nahee paaee | Ang 130

Sant Singh KhalsaThe limits of the Inaccessible and Incomprehensible Lord cannot be found.
Manmohan SinghThe extent of the inaccessible and incomprehensible Lord cannot be known.
Manmohan Singh (Punjabi)ਪਹੁੰਚ ਤੋਂ ਪਰ੍ਹੇ ਤੇ ਸਮਝ ਸੋਚ ਤੋਂ ਉਚੇਰੇ ਪ੍ਰਭੂ ਦਾ ਵਿਸਥਾਰ ਜਾਣਿਆ ਨਹੀਂ ਜਾ ਸਕਦਾ।
Fareedkot Teekaਹੇ ਅਗਮ ਅਗੋਚਰ! ਤੇਰੀ (ਮਿਤਿ) ਮਰਜਾਦਾ ਨਹੀ ਪਾਈ ਜਾਤੀ॥
Prof. Sahib Singh(ਹੇ ਪ੍ਰਭੂ!) ਤੂੰ ਅਪਹੁੰਚ ਹੈਂ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ ਕੇਡਾ ਵੱਡਾ ਹੈਂ-ਇਹ ਗੱਲ ਕੋਈ ਜੀਵ ਨਹੀਂ ਦੱਸ ਸਕਦਾ।

ਪਦ ਅਰਥ ਅਗਮੁ = ਅਪਹੁੰਚ {अगम्य}। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ। ਮਿਤਿ = ਮਾਪ, ਅੰਦਾਜ਼ਾ।

SikhNet (Spanish)Los Límites del Señor Incomprensible e Inaccesible no pueden ser encontrados.

ਅਪਣੀ ਕ੍ਰਿਪਾ ਕਰਹਿ; ਤੂੰ ਲੈਹਿ ਮਿਲਾਈ ॥

apanee kripaa kareh; toon laihi milaaee | Ang 130

Sant Singh KhalsaBestowing Your Mercy, You merge us into Yourself.
Manmohan SinghShowing Thy mercy Thou blendest the mortal with Thee.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਤੂੰ ਪ੍ਰਾਣੀ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਜਿਸ ਪਰ ਤੂੰ ਆਪਣੀ ਕ੍ਰਿਪਾ ਕਰਤਾ ਹੈਂ ਤਿਸ ਕੋ ਮਿਲਾਇ ਲੇਤਾ ਹੈਂ॥
Prof. Sahib Singhਜਿਸ ਮਨੁੱਖ ਉੱਤੇ (ਹੇ ਪ੍ਰਭੂ!) ਤੂੰ ਮਿਹਰ ਕਰਦਾ ਹੈਂ, ਉਸਨੂੰ ਤੂੰ ਆਪਣੇ (ਚਰਨਾਂ) ਵਿਚ ਮਿਲਾ ਲੈਂਦਾ ਹੈਂ।
SikhNet (Spanish)Otorgando Tu Misericordia, nos inmerges en Tu Ser.

ਪੂਰੇ ਗੁਰ ਕੈ ਸਬਦਿ ਧਿਆਈਐ; ਸਬਦੁ ਸੇਵਿ ਸੁਖੁ ਪਾਵਣਿਆ ॥੫॥

poore gur kai sabad dhiaaeeai; sabad sev sukh paavaniaa |5| Ang 130

Sant Singh KhalsaThrough the Shabad, the Word of the Perfect Guru, we meditate on the Lord. Serving the Shabad, peace is found. ||5||
Manmohan SinghBy the perfect Guru's instruction the Lord is meditated upon. By serving the Lord peace is obtained.
Manmohan Singh (Punjabi)ਪੂਰਨ ਗੁਰਾਂ ਦੇ ਉਪਦੇਸ਼ ਦੁਆਰਾ ਸਾਹਿਬ ਦਾ ਸਿਮਰਨ ਕੀਤਾ ਜਾਂਦਾ ਹੈ। ਸਾਹਿਬ ਦੀ ਘਾਲ ਘਾਲਣ ਦੁਆਰਾ ਆਰਾਮ ਪਰਾਪਤ ਹੁੰਦਾ ਹੈ।
Fareedkot Teekaਜੋ ਪੂਰੇ ਗੁਰੋਂ ਕੇ ਉਪਦੇਸ਼ ਕਰ ਧਿਆਵਤੇ ਹੈਂ, ਸੋ (ਸਬਦੁ) ਬ੍ਰਹਮ ਕੋ ਸੇਵ ਕਰ ਸੁਖੁ ਪਾਵਤੇ ਹੈਂ॥੫॥
Prof. Sahib Singh(ਹੇ ਭਾਈ!) ਉਸ ਪ੍ਰਭੂ ਨੂੰ ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ। ਮਨੁੱਖ ਸਤਿਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਧਾਰ ਕੇ ਆਤਮਕ ਆਨੰਦ ਮਾਣ ਸਕਦਾ ਹੈ ॥੫॥

ਪਦ ਅਰਥ ਸੇਵਿ = ਸੇਵ ਕੇ ॥੫॥

SikhNet (Spanish)A través del Shabd, la Palabra del Perfecto Guru, meditamos en el Señor, pues sirviendo al Shabd, la Paz es encontrada. (5)

ਰਸਨਾ ਗੁਣਵੰਤੀ ਗੁਣ ਗਾਵੈ ॥

rasanaa gunavantee gun gaavai | Ang 130

Sant Singh KhalsaPraiseworthy is the tongue which sings the Lord's Glorious Praises.
Manmohan SinghMeritorious is the tongue which chants the Lord's excellences.
Manmohan Singh (Punjabi)ਗੁਣਵਾਨ ਹੈ ਉਹ ਜਿਹਬਾ ਜਿਹੜੀ ਪ੍ਰਭੂ ਦੀਆਂ ਵਡਿਆਈਆਂ ਗਾਇਨ ਕਰਦੀ ਹੈ।
Fareedkot Teekaਜੋ ਰਸਨਾ ਤੇਰੇ ਗੁਣੋਂ ਕੋ ਗਾਵਤੀ ਹੈ, ਸੋ ਗੁਣ ਵਾਲੀ ਹੈ॥
Prof. Sahib Singhਉਹ ਜੀਭ ਭਾਗਾਂ ਵਾਲੀ ਹੈ, ਜੇਹੜੀ ਪਰਮਾਤਮਾ ਦੇ ਗੁਣ ਗਾਂਦੀ ਹੈ।

ਪਦ ਅਰਥ ਰਸਨਾ = ਜੀਭ।

SikhNet (Spanish)Benditas son las lenguas que cantan las Alabanzas del Señor,

ਨਾਮੁ ਸਲਾਹੇ; ਸਚੇ ਭਾਵੈ ॥

naam salaahe; sache bhaavai | Ang 130

Sant Singh KhalsaPraising the Naam, one becomes pleasing to the True One.
Manmohan SinghBy praising the Name one becomes pleasing to the True Lord.
Manmohan Singh (Punjabi)ਨਾਮ ਦੀ ਉਪਮਾ ਕਰਨ ਦੁਆਰਾ ਜੀਵ ਸੱਚੇ ਸੁਆਮੀ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ।
Fareedkot Teekaਜੋ ਨਾਮ ਕੋ ਸਲਾਹਤੇ ਹੈਂ, ਸੋ ਹੇ ਸਚੇ! ਤੇਰੇ ਕੋ ਭਾਵਤੇ ਹੈਂ॥
Prof. Sahib Singhਉਹ ਮਨੁੱਖ ਸਦਾ-ਥਿਰ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਜੇਹੜਾ ਪਰਮਾਤਮਾ ਦੇ ਨਾਮ ਨੂੰ ਸਲਾਹੁੰਦਾ ਹੈ।

ਪਦ ਅਰਥ ਸਲਾਹੇ = ਸਲਾਹੁੰਦਾ ਹੈ।

SikhNet (Spanish)porque cantando el Nombre del Señor, el Uno Verdadero es Complacido.

ਗੁਰਮੁਖਿ ਸਦਾ ਰਹੈ ਰੰਗਿ ਰਾਤੀ; ਮਿਲਿ ਸਚੇ ਸੋਭਾ ਪਾਵਣਿਆ ॥੬॥

guramukh sadaa rahai rang raatee; mil sache sobhaa paavaniaa |6| Ang 130

Sant Singh KhalsaThe Gurmukh remains forever imbued with the Lord's Love. Meeting the True Lord, glory is obtained. ||6||
Manmohan SinghThe pious bride ever remains imbued with her Spouse's love, and meeting the True One obtains magnificence.
Manmohan Singh (Punjabi)ਪਵਿੱਤ੍ਰ ਪਤਨੀ ਸਦੀਵ ਹੀ ਆਪਣੇ ਪਤੀ ਦੇ ਪ੍ਰੇਮ ਨਾਲ ਰੰਗੀ ਰਹਿੰਦੀ ਹੈ ਅਤੇ ਸਤਿ ਪੁਰਖ ਨੂੰ ਮਿਲ ਕੇ ਕੀਰਤੀ ਨੂੰ ਪਰਾਪਤ ਹੁੰਦੀ ਹੈ।
Fareedkot Teekaਗੁਰਮੁਖੋਂ ਕੀ ਬੁਧੀ ਸਦਾ ਹੀ ਪ੍ਰੇਮ ਮੇਂ ਮਸਤ ਰਹਤੀ ਹੈ, ਔ ਤੇਰੇ ਸੇ ਮਿਲ ਕਰ ਸੋਭਾ ਪਾਵਤੇ ਹੈਂ॥੬॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਭ ਸਦਾ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਰਹਿੰਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਮਿਲ ਕੇ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ ॥੬॥

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ ॥੬॥

SikhNet (Spanish)Los fieles de Dios están imbuidos para siempre en Su Amor, y son glorificados conociendo al Uno Verdadero. (6)

ਮਨਮੁਖੁ ਕਰਮ ਕਰੇ ਅਹੰਕਾਰੀ ॥

manamukh karam kare ahankaaree | Ang 130

Sant Singh KhalsaThe self-willed manmukhs do their deeds in ego.
Manmohan SinghThe egocentric does his affairs is egotism.
Manmohan Singh (Punjabi)ਮਨ-ਮਤੀਆਂ ਆਪਣੇ ਕੰਮ ਹੰਕਾਰ ਵਿੱਚ ਕਰਦਾ ਹੈ।
Fareedkot Teekaਜੋ ਮਨਮੁਖ ਹੈਂ, ਸੋ ਅਹੰਕਾਰ ਸੰਜੁਗਤ ਕਰਮ ਕਰਤੇ ਹੈਂ॥
Prof. Sahib Singhਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਭਾਵੇਂ ਆਪਣੇ ਵੱਲੋਂ ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਹੈ, (ਪਰ) ਅਹੰਕਾਰ ਵਿਚ ਮੱਤਾ ਰਹਿੰਦਾ ਹੈ (ਕਿ ਮੈਂ ਧਰਮੀ ਹਾਂ)।

ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।

SikhNet (Spanish)El arrogante Manmukj actúa en base a su ego,

ਜੂਐ ਜਨਮੁ; ਸਭ ਬਾਜੀ ਹਾਰੀ ॥

jooai janam; sabh baajee haaree | Ang 130

Sant Singh KhalsaThey lose their whole lives in the gamble.
Manmohan SinghHe loses his entire life in the game of gamble.
Manmohan Singh (Punjabi)ਉਹ ਆਪਣਾ ਸਾਰਾ ਜੀਵਨ ਜੂਏ ਦੀ ਖੇਡ ਵਿੱਚ ਹਾਰ ਦਿੰਦਾ ਹੈ।
Fareedkot Teekaਜਨਮ ਰੂਪੀ ਬਾਜੀ ਬਿਸ੍ਯੋਂ ਰੂਪ ਜੂਏ ਮੇਂ ਹਾਰ ਦਈ ਹੈ॥
Prof. Sahib Singhਉਹ ਮਨੁੱਖ (ਮਾਨੋ) ਜੂਏ ਵਿਚ ਆਪਣਾ ਜੀਵਨ ਹਾਰ ਦੇਂਦਾ ਹੈ, ਉਹ ਮਨੁੱਖਾ ਜੀਵਨ ਦੀ ਬਾਜੀ ਹਾਰ ਜਾਂਦਾ ਹੈ।

ਪਦ ਅਰਥ ਜੂਐ = ਜੂਏ ਵਿਚ।

SikhNet (Spanish)y pierde su vida en un juego de azar.

ਅੰਤਰਿ ਲੋਭੁ ਮਹਾ ਗੁਬਾਰਾ; ਫਿਰਿ ਫਿਰਿ ਆਵਣ ਜਾਵਣਿਆ ॥੭॥

antar lobh mahaa gubaaraa; fir fir aavan jaavaniaa |7| Ang 130

Sant Singh KhalsaWithin is the terrible darkness of greed, and so they come and go in reincarnation, over and over again. ||7||
Manmohan SinghWithin him is the supreme darkness of avarice, so he continues coming and going again and again.
Manmohan Singh (Punjabi)ਉਸ ਦੇ ਅੰਦਰ ਲਾਲਚ ਦਾ ਪਰਮ ਅਨ੍ਹੇਰਾ ਹੈ, ਇਸ ਲਈ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਰਿਦੇ ਕੇ ਬੀਚ ਲੋਭ ਕਾ ਮਹਾ ਗੁਬਾਰ ਹੈ, ਯਾਂ ਤੇ ਬਾਰੰਬਾਰ ਆਵਤੇ ਜਾਵਤੇ ਹੈਂ ਅਰਥਾਤ ਜਨਮਤੇ ਮਰਤੇ ਹੈਂ॥੭॥
Prof. Sahib Singhਉਸ ਦੇ ਅੰਦਰ ਮਾਇਆ ਦਾ ਲੋਭ (ਪ੍ਰਬਲ ਰਹਿੰਦਾ) ਹੈ, ਉਸ ਦੇ ਅੰਦਰ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਪਿਆ ਰਹਿੰਦਾ ਹੈ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੭॥

ਪਦ ਅਰਥ ਗੁਬਾਰਾ = ਹਨੇਰਾ ॥੭॥

SikhNet (Spanish)Dentro de él hay una avaricia tal, que ahí reina una oscuridad total. Es así como él viene y va, una y otra vez. (7)

ਆਪੇ ਕਰਤਾ ਦੇ ਵਡਿਆਈ ॥

aape karataa de vaddiaaee | Ang 130

Sant Singh KhalsaThe Creator Himself bestows Glory
Manmohan SinghHimself the Creator grants glory to those,
Manmohan Singh (Punjabi)ਆਪ ਹੀ ਸਿਰਜਣਹਾਰ ਉਨ੍ਹਾਂ ਨੂੰ ਪ੍ਰਭਤਾ ਬਖਸ਼ਦਾ ਹੈ,
Fareedkot Teekaਹੇ ਕਰਤਾ ਪੁਰਖ! ਤਿਨ ਕੋ ਤੂੰ ਆਪ ਹੀ ਵਡਿਆਈ ਦੇਤਾ ਹੈਂ॥
Prof. Sahib Singhਉਹਨਾਂ ਨੂੰ ਉਹ ਕਰਤਾਰ ਆਪ ਹੀ (ਨਾਮ ਸਿਮਰਨ ਦੀ) ਵਡਿਆਈ ਬਖ਼ਸ਼ਦਾ ਹੈ,

ਪਦ ਅਰਥ ਦੇ = ਦੇਂਦਾ ਹੈ।

SikhNet (Spanish)El Creador otorga Su Gloria al hombre,

ਜਿਨ ਕਉ ਆਪਿ; ਲਿਖਤੁ ਧੁਰਿ ਪਾਈ ॥

jin kau aap; likhat dhur paaee | Ang 130

Sant Singh KhalsaOn those whom He Himself has so pre-destined.
Manmohan Singhfor whom He had so pre-ordained Himself.
Manmohan Singh (Punjabi)ਜਿਨ੍ਹਾਂ ਲਈ ਉਸ ਨੇ ਖੁਦ ਮੁਢ ਤੋਂ ਐਸਾ ਲਿਖਿਆ ਹੋਇਆ ਹੁੰਦਾ ਹੈ।
Fareedkot Teekaਜਿਨ ਕਉ ਤੈਨੇ ਆਪ ਹੀ ਕਰਮਾਂ ਕੀ ਲਿਖਤ ਧੁਰੋਂ ਪਾਈ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਪਰਮਾਤਮਾ ਨੇ ਆਪ ਆਪਣੀ ਦਰਗਾਹ ਤੋਂ ਹੀ ਨਾਮ ਸਿਮਰਨ ਦੀ ਦਾਤ ਦਾ ਲੇਖ ਲਿਖ ਦਿੱਤਾ ਹੈ।

ਪਦ ਅਰਥ ਕਉ = ਨੂੰ। ਧੁਰਿ = ਧੁਰੋਂ।

SikhNet (Spanish)cumpliendo el Destino que Él Mismo le dio.

ਨਾਨਕ. ਨਾਮੁ ਮਿਲੈ ਭਉ ਭੰਜਨੁ; ਗੁਰਸਬਦੀ ਸੁਖੁ ਪਾਵਣਿਆ ॥੮॥੧॥੩੪॥

naanak. naam milai bhau bhanjan; gurasabadee sukh paavaniaa |8|1|34| Ang 130

Sant Singh KhalsaO Nanak, they receive the Naam, the Name of the Lord, the Destroyer of fear; through the Word of the Guru's Shabad, they find peace. ||8||1||34||
Manmohan SinghNanak, they who receive the Name of the God the destroyer of fear under the Guru's guidance obtain peace.
Manmohan Singh (Punjabi)ਨਾਨਕ, ਜੋ ਡਰ ਦੇ ਨਾਸ ਕਰਨਹਾਰ ਵਾਹਿਗੁਰੂ ਦੇ ਨਾਮ ਨੂੰ ਗੁਰਾਂ ਦੀ ਅਗਵਾਈ ਤਾਬੇ ਪਾਉਂਦੇ ਹਨ, ਉਹ ਆਰਾਮ ਨੂੰ ਪਰਾਪਤ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੇ ਉਪਦੇਸ਼ ਦੁਆਰਾ ਜਿਨ੍ਹੋਂ ਕੋ, ਹੇ ਭੈ ਭੰਜਨੁ! ਤੇਰਾ ਨਾਮ ਮਿਲਾ ਹੈ, ਸੋ ਸੁਖ ਪਾਵਤੇ ਹੈਂ॥੮॥੧॥੩੪॥☬ਬੇਨਤੀ:
Prof. Sahib Singhਹੇ ਨਾਨਕ! ਉਹਨਾਂ (ਵਡ-ਭਾਗੀਆਂ) ਨੂੰ (ਦੁਨੀਆ ਦੇ ਸਾਰੇ) ਡਰ ਦੂਰ ਕਰਨ ਵਾਲਾ ਪ੍ਰਭੂ-ਨਾਮ ਮਿਲ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਆਤਮਕ ਆਨੰਦ ਮਾਣਦੇ ਹਨ ॥੮॥੧॥੩੪॥

ਪਦ ਅਰਥ ਭਉ ਭੰਜਨੁ = ਡਰ ਨਾਸ ਕਰਨ ਵਾਲਾ ॥੮॥

* ਨੋਟ: ਅੰਕ ੧ ਦੱਸਦਾ ਹੈ ਕਿ ਇਹ ਅਸਟਪਦੀ ਮਹਲੇ ਚੌਥੇ ਦੀ ਹੈ। * ਵੇਰਵਾ: ਗੁਰੂ ਨਾਨਕ ਦੇਵ ਜੀ = ੧। ਗੁਰੂ ਅਮਰਦਾਸ ਜੀ = ੩੨। ਗੁਰੂ ਰਾਮ ਦਾਸ ਜੀ = ੧। ਜੋੜ = ੩੪।

SikhNet (Spanish)Oh, dice Guru Nanak, al recibir el Nombre, todos sus miedos son disipados y conoce el total Contentamiento por la Gracia del Guru. (8-1-34)
Answers quote the Granth verbatim with Ang citations. AI commentary is not Gurbani and not a religious ruling.