ੴ

ਸਿੱਖਬਾਣੀ · SikhBani

Ang 130

Sri Guru Granth Sahib · Raag Maajh · 2 shabads, 46 lines
Translations
Shabad Guru Ramdas Ji Raag Maajh continued from Ang 129

ਤਿਸੁ ਰੂਪੁ ਨ ਰੇਖਿਆ. ਘਟਿ ਘਟਿ ਦੇਖਿਆ; ਗੁਰਮੁਖਿ. ਅਲਖੁ ਲਖਾਵਣਿਆ ॥੧॥ ਰਹਾਉ ॥

tis roop na rekhiaa. ghatt ghatt dekhiaa; guramukh. alakh lakhaavaniaa |1| rahaau |

Sant Singh KhalsaHe has no form or shape; He is seen within each and every heart. The Gurmukh comes to know the unknowable. ||1||Pause||
Manmohan SinghHe has no form of out line and is seen within all the hearts. The inscrutable Lord is known through the Guru. Pause.
Manmohan Singh (Punjabi)ਉਸ ਦਾ ਕੋਈ ਸਰੂਪ ਜਾਂ ਚੱਕਰ-ਚਿਨ੍ਹ ਨਹੀਂ, ਅਤੇ ਉਹ ਸਾਰਿਆਂ ਦਿਲਾਂ ਅੰਦਰ ਵੇਖਿਆ ਜਾਂਦਾ ਹੈ। ਭੇਦ-ਰਹਿਤ ਸੁਆਮੀ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ। ਠਹਿਰਾਉ।
Fareedkot Teekaਜਿਸ ਤੇਰਾ ਰੂਪ ਰੇਖ ਕੋਈ ਨਹੀਂ ਸੋ ਗੁਰਮੁਖੋਂ ਨੇ ਤੇਰੇ ਕੋ ਘਟ ਘਟ ਮੇਂ ਦੇਖਾ ਹੈ, ਪੁਨਾ ਹੇ ਅਲਖ! ਔਰੋਂ ਕੋ ਤੇਰਾ ਸਰੂਪ ਲਖਾਇ ਦੇਤੇ ਹੈਂ॥੧॥ ਰਹਾਉ ॥
Prof. Sahib Singhਉਸ ਪਰਮਾਤਮਾ ਦਾ ਕੋਈ ਖਾਸ ਰੂਪ ਨਹੀਂ ਕੋਈ ਖ਼ਾਸ ਚਿਹਨ-ਚੱਕਰ ਨਹੀਂ ਦੱਸਿਆ ਜਾ ਸਕਦਾ, (ਉਂਞ) ਉਹ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ, ਉਸ ਅਦ੍ਰਿਸ਼ਟ ਪ੍ਰਭੂ ਨੂੰ ਗੁਰੂ ਦੀ ਸਰਨ ਪੈ ਕੇ ਹੀ ਸਮਝਿਆ ਜਾ ਸਕਦਾ ਹੈ ॥੧॥ ਰਹਾਉ ॥

ਪਦ ਅਰਥ ਰੇਖਿਆ = ਚਿਹਨ-ਚੱਕਰ। ਘਟਿ ਘਟਿ = ਹਰੇਕ ਘਟ ਵਿਚ। ਅਲਖੁ = ਅਦ੍ਰਿਸ਼ਟ ॥੧॥ ਰਹਾਉ ॥

SikhNet (Spanish)Dios no tiene ni Forma ni Signo, sin embargo, Es visto en todos los corazones; Dios, Profundo e Insondable, es conocido solamente a través del Guru.(1-Pausa)

ਤੂ ਦਇਆਲੁ; ਕਿਰਪਾਲੁ ਪ੍ਰਭੁ ਸੋਈ ॥

too deaal; kirapaal prabh soee |

Sant Singh KhalsaYou are God, Kind and Merciful.
Manmohan SinghThou art such a merciful and compassionate Lord,
Manmohan Singh (Punjabi)ਤੂੰ ਐਸਾ ਮਿਹਰਬਾਨ ਤੇ ਮਾਇਆਵਾਨ ਮਾਲਕ ਹੈ,
Fareedkot Teekaਹੇ ਦਇਆਲ! ਤੂੰ ਹੀ ਸੋ ਕ੍ਰਿਪਾ ਕਰਨ ਵਾਲਾ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਦਇਆ ਦਾ ਘਰ ਹੈਂ, ਕਿਰਪਾ ਦਾ ਸੋਮਾ ਹੈਂ, ਤੂੰ ਹੀ ਸਭ ਜੀਵਾਂ ਦਾ ਮਾਲਕ ਹੈਂ।

ਪਦ ਅਰਥ ਪ੍ਰਭੂ-ਮਾਲਕ।

SikhNet (Spanish)Tú eres el Benefactor, el Todo Compasivo Señor;

ਤੁਧੁ ਬਿਨੁ ਦੂਜਾ; ਅਵਰੁ ਨ ਕੋਈ ॥

tudh bin doojaa; avar na koee |

Sant Singh KhalsaWithout You, there is no other at all.
Manmohan Singhthat besides Thee there is not any other.
Manmohan Singh (Punjabi)ਕਿ ਤੇਰੇ ਬਿਨਾ ਹੋਰ ਕੋਈ ਵੀ ਨਹੀਂ।
Fareedkot Teekaਤੇਰੇ ਬਿਨਾਂ ਦੂਸਰਾ ਔਰ ਕੋਈ ਨਹੀਂ॥
Prof. Sahib Singhਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਜੀਵ ਨਹੀਂ ਹੈ।
SikhNet (Spanish)aparte de Ti no hay nadie más.

ਗੁਰੁ ਪਰਸਾਦੁ ਕਰੇ. ਨਾਮੁ ਦੇਵੈ; ਨਾਮੇ ਨਾਮਿ ਸਮਾਵਣਿਆ ॥੨॥

gur parasaad kare. naam devai; naame naam samaavaniaa |2|

Sant Singh KhalsaWhen the Guru showers His Grace upon us, He blesses us with the Naam; through the Naam, we merge in the Naam. ||2||
Manmohan SinghIf the Guru shows mercy he bestows the Name. Through Name's meditation man merges in Lord, the Name incarnate.
Manmohan Singh (Punjabi)ਜੇਕਰ ਵਾਹਿਗੁਰੂ ਮਿਹਰ ਧਾਰੇ ਉਹ ਨਾਮ ਬਖਸ਼ਦਾ ਹੈ। ਨਾਮ ਦੇ ਸਿਮਰਨ ਰਾਹੀਂ ਇਨਸਾਨ ਨਾਮ ਸਰੂਪ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੇ ਕਰ ਗੁਰੂ ਕ੍ਰਿਪਾ ਕਰੇ ਨਾਮ ਦੇਵੈ ਤੋ ਤਿਸ ਨਾਮ ਕਰ ਕੇ ਭਗਤੋਂ ਕੇ ਰਿਦੇ, ਹੇ ਨਾਮੀ! ਤੇਰੇ ਮੇਂ ਸਮਾ ਜਾਤੇ ਹੈਂ॥੨॥
Prof. Sahib Singh(ਜਿਸ ਮਨੁੱਖ ਉੱਤੇ) ਗੁਰੂ ਕਿਰਪਾ ਕਰਦਾ ਹੈ ਉਸ ਨੂੰ ਤੇਰਾ ਨਾਮ ਬਖ਼ਸ਼ਦਾ ਹੈ, ਉਹ ਮਨੁੱਖ ਤੇਰੇ ਨਾਮ ਵਿਚ ਹੀ ਮਸਤ ਰਹਿੰਦਾ ਹੈ ॥੨॥

ਪਦ ਅਰਥ ਪਰਸਾਦੁ = ਕਿਰਪਾ। ਨਾਮੇ ਨਾਮਿ = ਨਾਮ ਵਿਚ ਹੀ ਨਾਮ ਵਿਚ ਹੀ ॥੨॥

SikhNet (Spanish)Cuando el Guru muestra su Gracia, Él nos bendice con el Naam, y a través del Naam, nos fundimos en el Naam.(2)

ਤੂੰ ਆਪੇ ਸਚਾ ਸਿਰਜਣਹਾਰਾ ॥

toon aape sachaa sirajanahaaraa |

Sant Singh KhalsaYou Yourself are the True Creator Lord.
Manmohan SinghThou Thyself art the True Creator.
Manmohan Singh (Punjabi)ਤੂੰ ਆਪੇ ਹੀ ਸੱਚਾ ਕਰਤਾਰ ਹੈ।
Fareedkot Teekaਤੂੰ ਆਪ ਹੀ ਸਚਾ ਸ੍ਰਿਸਟੀ ਉਤਪਤ ਕਰਨੇ ਵਾਲਾ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈਂ।

ਪਦ ਅਰਥ ਸਚਾ = ਸਦਾ-ਥਿਰ।

SikhNet (Spanish)Tú Mismo eres el Creador,

ਭਗਤੀ ਭਰੇ ਤੇਰੇ ਭੰਡਾਰਾ ॥

bhagatee bhare tere bhanddaaraa |

Sant Singh KhalsaYour treasures are overflowing with devotional worship.
Manmohan SinghThine treasures are brimful of Divine devotion.
Manmohan Singh (Punjabi)ਤੇਰੇ ਖ਼ਜ਼ਾਨੇ ਈਸ਼ਵਰੀ ਅਨੁਰਾਗ ਨਾਲ ਪਰੀਪੂਰਨ ਹਨ।
Fareedkot Teekaਤੇਰੇ (ਭੰਡਾਰਾ) ਭਗਤੀ ਕਰ ਭਰੇ ਹੂਏ ਹੈਂ॥
Prof. Sahib Singh(ਤੇਰੇ ਪਾਸ) ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ।
SikhNet (Spanish)Tus Tesoros derraman la Alabanza de Devoción.

ਗੁਰਮੁਖਿ ਨਾਮੁ ਮਿਲੈ ਮਨੁ ਭੀਜੈ; ਸਹਜਿ ਸਮਾਧਿ ਲਗਾਵਣਿਆ ॥੩॥

guramukh naam milai man bheejai; sehaj samaadh lagaavaniaa |3|

Sant Singh KhalsaThe Gurmukhs obtain the Naam. Their minds are enraptured, and they easily and intuitively enter into Samaadhi. ||3||
Manmohan SinghOn obtaining God's Name the Guruward's soul is enraptured and he easily enters into profound concentration.
Manmohan Singh (Punjabi)ਹਰੀ ਨਾਮ ਪਰਾਪਤ ਹੋਣ ਨਾਲ ਗੁਰੂ-ਸਮਰਪਣ ਦੀ ਆਤਮਾ ਪਰਮ-ਪ੍ਰਸੰਨ ਹੋ ਜਾਂਦੀ ਹੈ ਅਤੇ ਉਹ ਸੁਖੈਨ ਹੀ ਅਫੁਰ ਇਕਾਗਰਤਾ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
Fareedkot Teekaਜਿਨ ਗੁਰਮੁਖੋਂ ਕੋ ਤੇਰਾ ਨਾਮ ਮਿਲਿਆ ਹੈ, ਤਿਨ ਕਾ ਮਨ ਭਗਤੀ ਮੇਂ ਸਨਿਗਧ ਹੂਆ ਹੈ, ਪੁਨਾ ਸਹਜੇ ਹੀ ਸਮਾਧ ਲਗਾਵਤੇ ਹੈਂ॥੩॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ (ਗੁਰੂ ਪਾਸੋਂ) ਤੇਰਾ ਨਾਮ ਮਿਲ ਜਾਂਦਾ ਹੈ, ਉਸ ਦਾ ਮਨ (ਤੇਰੇ ਨਾਮ ਦੀ ਯਾਦ ਵਿਚ) ਰਸਿਆ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਸਮਾਧੀ ਲਾਈ ਰੱਖਦਾ ਹੈ (ਟਿਕਿਆ ਰਹਿੰਦਾ ਹੈ) ॥੩॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਭੀਜੈ = ਤਰੋ-ਤਰ ਹੋ ਜਾਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ ॥੩॥

SikhNet (Spanish)Los Gurmukjs obtienen el Naam, sus mentes están entonadas y con facilidad penetran en el Estado de Samadhi.(3)

ਅਨਦਿਨੁ ਗੁਣ ਗਾਵਾ ਪ੍ਰਭ ਤੇਰੇ ॥

anadin gun gaavaa prabh tere |

Sant Singh KhalsaNight and day, I sing Your Glorious Praises, God.
Manmohan SinghNight and day I sing Thine praises, O my Lord!
Manmohan Singh (Punjabi)ਰੈਣ ਦਿਹੁੰ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ, ਹੇ ਮੇਰੇ ਸੁਆਮੀ!
Fareedkot Teekaਹੇ ਪ੍ਰਭੂ! ਐਸੀ ਕ੍ਰਿਪਾ ਕਰੋ ਜੋ ਤੇਰੇ ਗੁਣ ਰਾਤ ਦਿਨ ਗਾਇਨ ਕਰੂੰ॥
Prof. Sahib Singhਹੇ ਪ੍ਰਭੂ! ਹੇ ਮੇਰੇ ਪ੍ਰੀਤਮ! (ਮੇਰੇ ਉੱਤੇ ਮਿਹਰ ਕਰ) ਮੈਂ ਹਰ ਰੋਜ਼ (ਹਰ ਵੇਲੇ) ਤੇਰੇ ਗੁਣ ਗਾਂਦਾ ਰਹਾਂ।

ਪਦ ਅਰਥ ਅਨਦਿਨੁ = ਹਰ ਰੋਜ਼ {अनुदिन}। ਗਾਵਾ = ਗਾਵਾਂ, ਮੈਂ ਗਾਵਾਂ।

SikhNet (Spanish)Noche y día canto Tus Gloriosas Alabanzas,

ਤੁਧੁ ਸਾਲਾਹੀ ਪ੍ਰੀਤਮ ਮੇਰੇ ॥

tudh saalaahee preetam mere |

Sant Singh KhalsaI praise You, O my Beloved.
Manmohan SinghThee I eulogise, O my Beloved!
Manmohan Singh (Punjabi)ਤੇਰੀ ਹੀ ਮੈਂ ਪਰਸੰਸਾ ਕਰਦਾ ਹਾਂ, ਹੇ ਮੇਰੇ ਦਿਲਬਰ।
Fareedkot Teekaਪੁਨਾ ਹੇ ਮੇਰੇ ਪ੍ਰੀਤਮ! ਤੇਰੀ ਹੀ ਸਲਾਘਾ ਕਰੂੰ॥
Prof. Sahib Singhਮੈਂ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਰਹਾਂ।

ਪਦ ਅਰਥ ਪ੍ਰੀਤਮ = ਹੇ ਪ੍ਰੀਤਮ।

SikhNet (Spanish)oh Dios, Te alabo, oh mi Bienamado;

ਤੁਧੁ ਬਿਨੁ. ਅਵਰੁ ਨ ਕੋਈ ਜਾਚਾ; ਗੁਰ ਪਰਸਾਦੀ ਤੂੰ ਪਾਵਣਿਆ ॥੪॥

tudh bin. avar na koee jaachaa; gur parasaadee toon paavaniaa |4|

Sant Singh KhalsaWithout You, there is no other for me to seek out. It is only by Guru's Grace that You are found. ||4||
Manmohan SinghWithout Thee I beg not any other. By the Guru's grace Thou art attained to.
Manmohan Singh (Punjabi)ਤੇਰੇ ਬਗੈਰ ਮੈਂ ਹੋਰ ਕਿਸੇ ਕੋਲੋਂ ਨਹੀਂ ਮੰਗਦਾ। ਗੁਰਾਂ ਦੀ ਦਇਆ ਦੁਆਰਾ ਤੂੰ ਪਰਾਪਤ ਹੁੰਦਾ ਹੈ।
Fareedkot Teekaਤੇਰੇ ਬਿਨਾ ਔਰ ਦੂਸਰੇ ਕੀ ਜਾਚਨਾ ਨ ਕਰੂੰ, ਭਾਵ ਤੇਰੀ ਹੀ ਪ੍ਰਾਪਤੀ ਮਾਂਗੂੰ, ਪਰੰਤੂ ਗੁਰੋਂ ਕੀ ਕ੍ਰਿਪਾ ਸੇ ਪਾਇਆ ਜਾਤਾ ਹੈ॥੪॥
Prof. Sahib Singhਤੈਥੋਂ ਬਿਨਾ ਮੈਂ ਹੋਰ ਕਿਸੇ ਪਾਸੋਂ ਕੁਝ ਨਾਹ ਮੰਗਾਂ। (ਹੇ ਮੇਰੇ ਪ੍ਰੀਤਮ!) ਗੁਰੂ ਦੀ ਕਿਰਪਾ ਨਾਲ ਹੀ ਤੈਨੂੰ ਮਿਲ ਸਕੀਦਾ ਹੈ ॥੪॥

ਪਦ ਅਰਥ ਜਾਚਾ = ਜਾਚਾਂ, ਮੈਂ ਮੰਗਦਾ ਹਾਂ। ਤੂੰ = ਤੈਨੂੰ ॥੪॥

SikhNet (Spanish)sin Ti, no hay nadie más a quien pueda buscar, es sólo por la Gracia del Guru que Te encuentro. (4)

ਅਗਮੁ ਅਗੋਚਰੁ; ਮਿਤਿ ਨਹੀ ਪਾਈ ॥

agam agochar; mit nahee paaee |

Sant Singh KhalsaThe limits of the Inaccessible and Incomprehensible Lord cannot be found.
Manmohan SinghThe extent of the inaccessible and incomprehensible Lord cannot be known.
Manmohan Singh (Punjabi)ਪਹੁੰਚ ਤੋਂ ਪਰ੍ਹੇ ਤੇ ਸਮਝ ਸੋਚ ਤੋਂ ਉਚੇਰੇ ਪ੍ਰਭੂ ਦਾ ਵਿਸਥਾਰ ਜਾਣਿਆ ਨਹੀਂ ਜਾ ਸਕਦਾ।
Fareedkot Teekaਹੇ ਅਗਮ ਅਗੋਚਰ! ਤੇਰੀ (ਮਿਤਿ) ਮਰਜਾਦਾ ਨਹੀ ਪਾਈ ਜਾਤੀ॥
Prof. Sahib Singh(ਹੇ ਪ੍ਰਭੂ!) ਤੂੰ ਅਪਹੁੰਚ ਹੈਂ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ ਕੇਡਾ ਵੱਡਾ ਹੈਂ-ਇਹ ਗੱਲ ਕੋਈ ਜੀਵ ਨਹੀਂ ਦੱਸ ਸਕਦਾ।

ਪਦ ਅਰਥ ਅਗਮੁ = ਅਪਹੁੰਚ {अगम्य}। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ। ਮਿਤਿ = ਮਾਪ, ਅੰਦਾਜ਼ਾ।

SikhNet (Spanish)Los Límites del Señor Incomprensible e Inaccesible no pueden ser encontrados.

ਅਪਣੀ ਕ੍ਰਿਪਾ ਕਰਹਿ; ਤੂੰ ਲੈਹਿ ਮਿਲਾਈ ॥

apanee kripaa kareh; toon laihi milaaee |

Sant Singh KhalsaBestowing Your Mercy, You merge us into Yourself.
Manmohan SinghShowing Thy mercy Thou blendest the mortal with Thee.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਤੂੰ ਪ੍ਰਾਣੀ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਜਿਸ ਪਰ ਤੂੰ ਆਪਣੀ ਕ੍ਰਿਪਾ ਕਰਤਾ ਹੈਂ ਤਿਸ ਕੋ ਮਿਲਾਇ ਲੇਤਾ ਹੈਂ॥
Prof. Sahib Singhਜਿਸ ਮਨੁੱਖ ਉੱਤੇ (ਹੇ ਪ੍ਰਭੂ!) ਤੂੰ ਮਿਹਰ ਕਰਦਾ ਹੈਂ, ਉਸਨੂੰ ਤੂੰ ਆਪਣੇ (ਚਰਨਾਂ) ਵਿਚ ਮਿਲਾ ਲੈਂਦਾ ਹੈਂ।
SikhNet (Spanish)Otorgando Tu Misericordia, nos inmerges en Tu Ser.

ਪੂਰੇ ਗੁਰ ਕੈ ਸਬਦਿ ਧਿਆਈਐ; ਸਬਦੁ ਸੇਵਿ ਸੁਖੁ ਪਾਵਣਿਆ ॥੫॥

poore gur kai sabad dhiaaeeai; sabad sev sukh paavaniaa |5|

Sant Singh KhalsaThrough the Shabad, the Word of the Perfect Guru, we meditate on the Lord. Serving the Shabad, peace is found. ||5||
Manmohan SinghBy the perfect Guru's instruction the Lord is meditated upon. By serving the Lord peace is obtained.
Manmohan Singh (Punjabi)ਪੂਰਨ ਗੁਰਾਂ ਦੇ ਉਪਦੇਸ਼ ਦੁਆਰਾ ਸਾਹਿਬ ਦਾ ਸਿਮਰਨ ਕੀਤਾ ਜਾਂਦਾ ਹੈ। ਸਾਹਿਬ ਦੀ ਘਾਲ ਘਾਲਣ ਦੁਆਰਾ ਆਰਾਮ ਪਰਾਪਤ ਹੁੰਦਾ ਹੈ।
Fareedkot Teekaਜੋ ਪੂਰੇ ਗੁਰੋਂ ਕੇ ਉਪਦੇਸ਼ ਕਰ ਧਿਆਵਤੇ ਹੈਂ, ਸੋ (ਸਬਦੁ) ਬ੍ਰਹਮ ਕੋ ਸੇਵ ਕਰ ਸੁਖੁ ਪਾਵਤੇ ਹੈਂ॥੫॥
Prof. Sahib Singh(ਹੇ ਭਾਈ!) ਉਸ ਪ੍ਰਭੂ ਨੂੰ ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ। ਮਨੁੱਖ ਸਤਿਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਧਾਰ ਕੇ ਆਤਮਕ ਆਨੰਦ ਮਾਣ ਸਕਦਾ ਹੈ ॥੫॥

ਪਦ ਅਰਥ ਸੇਵਿ = ਸੇਵ ਕੇ ॥੫॥

SikhNet (Spanish)A través del Shabd, la Palabra del Perfecto Guru, meditamos en el Señor, pues sirviendo al Shabd, la Paz es encontrada. (5)

ਰਸਨਾ ਗੁਣਵੰਤੀ ਗੁਣ ਗਾਵੈ ॥

rasanaa gunavantee gun gaavai |

Sant Singh KhalsaPraiseworthy is the tongue which sings the Lord's Glorious Praises.
Manmohan SinghMeritorious is the tongue which chants the Lord's excellences.
Manmohan Singh (Punjabi)ਗੁਣਵਾਨ ਹੈ ਉਹ ਜਿਹਬਾ ਜਿਹੜੀ ਪ੍ਰਭੂ ਦੀਆਂ ਵਡਿਆਈਆਂ ਗਾਇਨ ਕਰਦੀ ਹੈ।
Fareedkot Teekaਜੋ ਰਸਨਾ ਤੇਰੇ ਗੁਣੋਂ ਕੋ ਗਾਵਤੀ ਹੈ, ਸੋ ਗੁਣ ਵਾਲੀ ਹੈ॥
Prof. Sahib Singhਉਹ ਜੀਭ ਭਾਗਾਂ ਵਾਲੀ ਹੈ, ਜੇਹੜੀ ਪਰਮਾਤਮਾ ਦੇ ਗੁਣ ਗਾਂਦੀ ਹੈ।

ਪਦ ਅਰਥ ਰਸਨਾ = ਜੀਭ।

SikhNet (Spanish)Benditas son las lenguas que cantan las Alabanzas del Señor,

ਨਾਮੁ ਸਲਾਹੇ; ਸਚੇ ਭਾਵੈ ॥

naam salaahe; sache bhaavai |

Sant Singh KhalsaPraising the Naam, one becomes pleasing to the True One.
Manmohan SinghBy praising the Name one becomes pleasing to the True Lord.
Manmohan Singh (Punjabi)ਨਾਮ ਦੀ ਉਪਮਾ ਕਰਨ ਦੁਆਰਾ ਜੀਵ ਸੱਚੇ ਸੁਆਮੀ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ।
Fareedkot Teekaਜੋ ਨਾਮ ਕੋ ਸਲਾਹਤੇ ਹੈਂ, ਸੋ ਹੇ ਸਚੇ! ਤੇਰੇ ਕੋ ਭਾਵਤੇ ਹੈਂ॥
Prof. Sahib Singhਉਹ ਮਨੁੱਖ ਸਦਾ-ਥਿਰ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਜੇਹੜਾ ਪਰਮਾਤਮਾ ਦੇ ਨਾਮ ਨੂੰ ਸਲਾਹੁੰਦਾ ਹੈ।

ਪਦ ਅਰਥ ਸਲਾਹੇ = ਸਲਾਹੁੰਦਾ ਹੈ।

SikhNet (Spanish)porque cantando el Nombre del Señor, el Uno Verdadero es Complacido.

ਗੁਰਮੁਖਿ ਸਦਾ ਰਹੈ ਰੰਗਿ ਰਾਤੀ; ਮਿਲਿ ਸਚੇ ਸੋਭਾ ਪਾਵਣਿਆ ॥੬॥

guramukh sadaa rahai rang raatee; mil sache sobhaa paavaniaa |6|

Sant Singh KhalsaThe Gurmukh remains forever imbued with the Lord's Love. Meeting the True Lord, glory is obtained. ||6||
Manmohan SinghThe pious bride ever remains imbued with her Spouse's love, and meeting the True One obtains magnificence.
Manmohan Singh (Punjabi)ਪਵਿੱਤ੍ਰ ਪਤਨੀ ਸਦੀਵ ਹੀ ਆਪਣੇ ਪਤੀ ਦੇ ਪ੍ਰੇਮ ਨਾਲ ਰੰਗੀ ਰਹਿੰਦੀ ਹੈ ਅਤੇ ਸਤਿ ਪੁਰਖ ਨੂੰ ਮਿਲ ਕੇ ਕੀਰਤੀ ਨੂੰ ਪਰਾਪਤ ਹੁੰਦੀ ਹੈ।
Fareedkot Teekaਗੁਰਮੁਖੋਂ ਕੀ ਬੁਧੀ ਸਦਾ ਹੀ ਪ੍ਰੇਮ ਮੇਂ ਮਸਤ ਰਹਤੀ ਹੈ, ਔ ਤੇਰੇ ਸੇ ਮਿਲ ਕਰ ਸੋਭਾ ਪਾਵਤੇ ਹੈਂ॥੬॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਭ ਸਦਾ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਰਹਿੰਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਮਿਲ ਕੇ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ ॥੬॥

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ ॥੬॥

SikhNet (Spanish)Los fieles de Dios están imbuidos para siempre en Su Amor, y son glorificados conociendo al Uno Verdadero. (6)

ਮਨਮੁਖੁ ਕਰਮ ਕਰੇ ਅਹੰਕਾਰੀ ॥

manamukh karam kare ahankaaree |

Sant Singh KhalsaThe self-willed manmukhs do their deeds in ego.
Manmohan SinghThe egocentric does his affairs is egotism.
Manmohan Singh (Punjabi)ਮਨ-ਮਤੀਆਂ ਆਪਣੇ ਕੰਮ ਹੰਕਾਰ ਵਿੱਚ ਕਰਦਾ ਹੈ।
Fareedkot Teekaਜੋ ਮਨਮੁਖ ਹੈਂ, ਸੋ ਅਹੰਕਾਰ ਸੰਜੁਗਤ ਕਰਮ ਕਰਤੇ ਹੈਂ॥
Prof. Sahib Singhਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਭਾਵੇਂ ਆਪਣੇ ਵੱਲੋਂ ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਹੈ, (ਪਰ) ਅਹੰਕਾਰ ਵਿਚ ਮੱਤਾ ਰਹਿੰਦਾ ਹੈ (ਕਿ ਮੈਂ ਧਰਮੀ ਹਾਂ)।

ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।

SikhNet (Spanish)El arrogante Manmukj actúa en base a su ego,

ਜੂਐ ਜਨਮੁ; ਸਭ ਬਾਜੀ ਹਾਰੀ ॥

jooai janam; sabh baajee haaree |

Sant Singh KhalsaThey lose their whole lives in the gamble.
Manmohan SinghHe loses his entire life in the game of gamble.
Manmohan Singh (Punjabi)ਉਹ ਆਪਣਾ ਸਾਰਾ ਜੀਵਨ ਜੂਏ ਦੀ ਖੇਡ ਵਿੱਚ ਹਾਰ ਦਿੰਦਾ ਹੈ।
Fareedkot Teekaਜਨਮ ਰੂਪੀ ਬਾਜੀ ਬਿਸ੍ਯੋਂ ਰੂਪ ਜੂਏ ਮੇਂ ਹਾਰ ਦਈ ਹੈ॥
Prof. Sahib Singhਉਹ ਮਨੁੱਖ (ਮਾਨੋ) ਜੂਏ ਵਿਚ ਆਪਣਾ ਜੀਵਨ ਹਾਰ ਦੇਂਦਾ ਹੈ, ਉਹ ਮਨੁੱਖਾ ਜੀਵਨ ਦੀ ਬਾਜੀ ਹਾਰ ਜਾਂਦਾ ਹੈ।

ਪਦ ਅਰਥ ਜੂਐ = ਜੂਏ ਵਿਚ।

SikhNet (Spanish)y pierde su vida en un juego de azar.

ਅੰਤਰਿ ਲੋਭੁ ਮਹਾ ਗੁਬਾਰਾ; ਫਿਰਿ ਫਿਰਿ ਆਵਣ ਜਾਵਣਿਆ ॥੭॥

antar lobh mahaa gubaaraa; fir fir aavan jaavaniaa |7|

Sant Singh KhalsaWithin is the terrible darkness of greed, and so they come and go in reincarnation, over and over again. ||7||
Manmohan SinghWithin him is the supreme darkness of avarice, so he continues coming and going again and again.
Manmohan Singh (Punjabi)ਉਸ ਦੇ ਅੰਦਰ ਲਾਲਚ ਦਾ ਪਰਮ ਅਨ੍ਹੇਰਾ ਹੈ, ਇਸ ਲਈ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਰਿਦੇ ਕੇ ਬੀਚ ਲੋਭ ਕਾ ਮਹਾ ਗੁਬਾਰ ਹੈ, ਯਾਂ ਤੇ ਬਾਰੰਬਾਰ ਆਵਤੇ ਜਾਵਤੇ ਹੈਂ ਅਰਥਾਤ ਜਨਮਤੇ ਮਰਤੇ ਹੈਂ॥੭॥
Prof. Sahib Singhਉਸ ਦੇ ਅੰਦਰ ਮਾਇਆ ਦਾ ਲੋਭ (ਪ੍ਰਬਲ ਰਹਿੰਦਾ) ਹੈ, ਉਸ ਦੇ ਅੰਦਰ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਪਿਆ ਰਹਿੰਦਾ ਹੈ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੭॥

ਪਦ ਅਰਥ ਗੁਬਾਰਾ = ਹਨੇਰਾ ॥੭॥

SikhNet (Spanish)Dentro de él hay una avaricia tal, que ahí reina una oscuridad total. Es así como él viene y va, una y otra vez. (7)

ਆਪੇ ਕਰਤਾ ਦੇ ਵਡਿਆਈ ॥

aape karataa de vaddiaaee |

Sant Singh KhalsaThe Creator Himself bestows Glory
Manmohan SinghHimself the Creator grants glory to those,
Manmohan Singh (Punjabi)ਆਪ ਹੀ ਸਿਰਜਣਹਾਰ ਉਨ੍ਹਾਂ ਨੂੰ ਪ੍ਰਭਤਾ ਬਖਸ਼ਦਾ ਹੈ,
Fareedkot Teekaਹੇ ਕਰਤਾ ਪੁਰਖ! ਤਿਨ ਕੋ ਤੂੰ ਆਪ ਹੀ ਵਡਿਆਈ ਦੇਤਾ ਹੈਂ॥
Prof. Sahib Singhਉਹਨਾਂ ਨੂੰ ਉਹ ਕਰਤਾਰ ਆਪ ਹੀ (ਨਾਮ ਸਿਮਰਨ ਦੀ) ਵਡਿਆਈ ਬਖ਼ਸ਼ਦਾ ਹੈ,

ਪਦ ਅਰਥ ਦੇ = ਦੇਂਦਾ ਹੈ।

SikhNet (Spanish)El Creador otorga Su Gloria al hombre,

ਜਿਨ ਕਉ ਆਪਿ; ਲਿਖਤੁ ਧੁਰਿ ਪਾਈ ॥

jin kau aap; likhat dhur paaee |

Sant Singh KhalsaOn those whom He Himself has so pre-destined.
Manmohan Singhfor whom He had so pre-ordained Himself.
Manmohan Singh (Punjabi)ਜਿਨ੍ਹਾਂ ਲਈ ਉਸ ਨੇ ਖੁਦ ਮੁਢ ਤੋਂ ਐਸਾ ਲਿਖਿਆ ਹੋਇਆ ਹੁੰਦਾ ਹੈ।
Fareedkot Teekaਜਿਨ ਕਉ ਤੈਨੇ ਆਪ ਹੀ ਕਰਮਾਂ ਕੀ ਲਿਖਤ ਧੁਰੋਂ ਪਾਈ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਪਰਮਾਤਮਾ ਨੇ ਆਪ ਆਪਣੀ ਦਰਗਾਹ ਤੋਂ ਹੀ ਨਾਮ ਸਿਮਰਨ ਦੀ ਦਾਤ ਦਾ ਲੇਖ ਲਿਖ ਦਿੱਤਾ ਹੈ।

ਪਦ ਅਰਥ ਕਉ = ਨੂੰ। ਧੁਰਿ = ਧੁਰੋਂ।

SikhNet (Spanish)cumpliendo el Destino que Él Mismo le dio.

ਨਾਨਕ. ਨਾਮੁ ਮਿਲੈ ਭਉ ਭੰਜਨੁ; ਗੁਰਸਬਦੀ ਸੁਖੁ ਪਾਵਣਿਆ ॥੮॥੧॥੩੪॥

naanak. naam milai bhau bhanjan; gurasabadee sukh paavaniaa |8|1|34|

Sant Singh KhalsaO Nanak, they receive the Naam, the Name of the Lord, the Destroyer of fear; through the Word of the Guru's Shabad, they find peace. ||8||1||34||
Manmohan SinghNanak, they who receive the Name of the God the destroyer of fear under the Guru's guidance obtain peace.
Manmohan Singh (Punjabi)ਨਾਨਕ, ਜੋ ਡਰ ਦੇ ਨਾਸ ਕਰਨਹਾਰ ਵਾਹਿਗੁਰੂ ਦੇ ਨਾਮ ਨੂੰ ਗੁਰਾਂ ਦੀ ਅਗਵਾਈ ਤਾਬੇ ਪਾਉਂਦੇ ਹਨ, ਉਹ ਆਰਾਮ ਨੂੰ ਪਰਾਪਤ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੇ ਉਪਦੇਸ਼ ਦੁਆਰਾ ਜਿਨ੍ਹੋਂ ਕੋ, ਹੇ ਭੈ ਭੰਜਨੁ! ਤੇਰਾ ਨਾਮ ਮਿਲਾ ਹੈ, ਸੋ ਸੁਖ ਪਾਵਤੇ ਹੈਂ॥੮॥੧॥੩੪॥☬ਬੇਨਤੀ:
Prof. Sahib Singhਹੇ ਨਾਨਕ! ਉਹਨਾਂ (ਵਡ-ਭਾਗੀਆਂ) ਨੂੰ (ਦੁਨੀਆ ਦੇ ਸਾਰੇ) ਡਰ ਦੂਰ ਕਰਨ ਵਾਲਾ ਪ੍ਰਭੂ-ਨਾਮ ਮਿਲ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਆਤਮਕ ਆਨੰਦ ਮਾਣਦੇ ਹਨ ॥੮॥੧॥੩੪॥

ਪਦ ਅਰਥ ਭਉ ਭੰਜਨੁ = ਡਰ ਨਾਸ ਕਰਨ ਵਾਲਾ ॥੮॥

* ਨੋਟ: ਅੰਕ ੧ ਦੱਸਦਾ ਹੈ ਕਿ ਇਹ ਅਸਟਪਦੀ ਮਹਲੇ ਚੌਥੇ ਦੀ ਹੈ। * ਵੇਰਵਾ: ਗੁਰੂ ਨਾਨਕ ਦੇਵ ਜੀ = ੧। ਗੁਰੂ ਅਮਰਦਾਸ ਜੀ = ੩੨। ਗੁਰੂ ਰਾਮ ਦਾਸ ਜੀ = ੧। ਜੋੜ = ੩੪।

SikhNet (Spanish)Oh, dice Guru Nanak, al recibir el Nombre, todos sus miedos son disipados y conoce el total Contentamiento por la Gracia del Guru. (8-1-34)

Open this shabad (27 lines, Angs 129-130) →

Shabad Guru Arjan Dev Ji Raag Maajh continues on Ang 131

ਮਾਝ ਮਹਲਾ ੫ ਘਰੁ ੧ ॥

maajh mahalaa 5 ghar 1 |

Sant Singh KhalsaMaajh, Fifth Mehl, First House:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਅੰਤਰਿ ਅਲਖੁ; ਨ ਜਾਈ ਲਖਿਆ ॥

antar alakh; na jaaee lakhiaa |

Sant Singh KhalsaThe Unseen Lord is within, but He cannot be seen.
Manmohan SinghWithin the mind is the unseen Lord but He cannot be seen.
Manmohan Singh (Punjabi)ਹਿਰਦੇ ਦੇ ਅੰਦਰ ਅਦ੍ਰਿਸ਼ਟ ਸੁਆਮੀ ਹੈ ਪਰ ਉਹ ਵੇਖਿਆ ਨਹੀਂ ਜਾ ਸਕਦਾ।
Fareedkot Teekaਹੇ ਅਲਖ ਰੂਪ ਤੂੰ ਸਰਬ ਕੇ ਅੰਤਰ ਬਿਆਪਕੁ ਹੈਂ, ਪਰੰਤੂ ਗੁਰੋਂ ਸੇ ਬਿਨਾ ਜਾਨਿਆਂ ਨਹੀਂ ਜਾਤਾ॥
Prof. Sahib Singhਅਦ੍ਰਿਸ਼ਟ ਪਰਮਾਤਮਾ (ਹਰੇਕ ਜੀਵ ਦੇ) ਅੰਦਰ (ਵੱਸਦਾ ਹੈ, ਪਰ ਹਰੇਕ ਜੀਵ ਆਪਣੇ ਅੰਦਰ ਉਸ ਦੀ ਹੋਂਦ ਨੂੰ) ਜਾਚ ਨਹੀਂ ਸਕਦਾ।

ਪਦ ਅਰਥ ਅੰਤਰਿ = (ਹਰੇਕ ਜੀਵ ਦੇ) ਅੰਦਰ। ਅਲਖੁ = ਅਦ੍ਰਿਸ਼ਟ ਪਰਮਾਤਮਾ।

SikhNet (Spanish)Dentro de mí está lo Incognoscible, y sin embargo, no Lo puedo encontrar;

ਨਾਮੁ ਰਤਨੁ; ਲੈ ਗੁਝਾ ਰਖਿਆ ॥

naam ratan; lai gujhaa rakhiaa |

Sant Singh KhalsaHe has taken the Jewel of the Naam, the Name of the Lord, and He keeps it well concealed.
Manmohan SinghTaking the Name jewel He has kept it concealed within.
Manmohan Singh (Punjabi)ਨਾਮ ਦੇ ਹੀਰੇ ਨੂੰ ਲੈ ਕੇ ਉਸ ਨੇ ਇਸ ਨੂੰ ਅੰਦਰ ਲੁਕਾ ਕੇ ਰਖਿਆ ਹੋਇਆ ਹੈ।
Fareedkot Teekaਅਰ ਅਪਨਾ ਨਾਮ ਰੂਪੀ ਰਤਨ ਭੀ ਤੈਂ (ਗੁਝਾ) ਗੁਪਤ ਰਾਖਿਆ ਹੈ, ਭਾਵ ਏਹਿ ਕਿ ਦੁਰਲਭ ਹੈ॥
Prof. Sahib Singh(ਹਰੇਕ ਜੀਵ ਦੇ ਅੰਦਰ) ਪਰਮਾਤਮਾ ਦਾ ਸ੍ਰੇਸ਼ਟ ਅਮੋਲਕ ਨਾਮ ਮੌਜੂਦ ਹੈ (ਪਰਮਾਤਮਾ ਨੇ ਹਰੇਕ ਦੇ ਅੰਦਰ) ਲੁਕਾ ਕੇ ਰੱਖ ਦਿੱਤਾ ਹੈ (ਹਰੇਕ ਜੀਵ ਨੂੰ ਉਸ ਦੀ ਕਦਰ ਨਹੀਂ)।

ਪਦ ਅਰਥ ਗੁਝਾ = ਪਤ, ਲੁਕਵਾਂ।

SikhNet (Spanish)dentro de mí está escondida la Joya del Nombre del Señor.

ਅਗਮੁ ਅਗੋਚਰੁ. ਸਭ ਤੇ ਊਚਾ; ਗੁਰ ਕੈ ਸਬਦਿ ਲਖਾਵਣਿਆ ॥੧॥

agam agochar. sabh te aoochaa; gur kai sabad lakhaavaniaa |1|

Sant Singh KhalsaThe Inaccessible and Incomprehensible Lord is the highest of all. Through the Word of the Guru's Shabad, He is known. ||1||
Manmohan SinghThe unapproachable and incomprehensible Lord is the highest of all. By the Guru's instruction He is known.
Manmohan Singh (Punjabi)ਪਹੁੰਚ ਤੋਂ ਪਰੇਡੇ ਅਤੇ ਸਮਝ ਸੋਚ ਤੋਂ ਉਚੇਰਾ ਸੁਆਮੀ ਸਾਰਿਆਂ ਨਾਲੋਂ ਬੁਲੰਦ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਜਾਣਿਆ ਜਾਂਦਾ ਹੈ।
Fareedkot Teekaਹੇ ਅਗਮ! ਪੁਨਾ ਹੇ ਮਨ ਬਾਣੀ ਕੇ ਅਵਿਸੇ! ਤੂੰ ਸਭ ਸੇ ਉਚਾ ਹੈਂ ਪਰੰਤੂ ਗੁਰੋਂ ਕੀ ਕ੍ਰਿਪਾ ਸੇ ਲਖਿਆ ਜਾਤਾ ਹੈਂ॥੧॥
Prof. Sahib Singh(ਸਭ ਜੀਵਾਂ ਦੇ ਅੰਦਰ ਵੱਸਦਾ ਹੋਇਆ ਭੀ ਪਰਮਾਤਮਾ) ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦੀ ਆਤਮਕ ਉਡਾਰੀ ਤੋਂ ਉੱਚਾ ਹੈ। (ਹਾਂ) ਗੁਰੂ ਦੇ ਸ਼ਬਦ ਵਿਚ ਜੁੜਿਆਂ (ਜੀਵ ਨੂੰ ਆਪਣੇ ਅੰਦਰ ਉਸ ਦੀ ਹੋਂਦ ਦੀ) ਸਮਝ ਆ ਸਕਦੀ ਹੈ ॥੧॥

ਪਦ ਅਰਥ ਤੇ = ਤੋਂ। ਸਬਦਿ = ਸ਼ਬਦ ਦੀ ਰਾਹੀਂ ॥੧॥

SikhNet (Spanish)Pero, Él, El Insondable, Quien está más allá de todo conocimiento, El más Alto de lo alto, es conocido a través de la Palabra del Guru.(1)

ਹਉ ਵਾਰੀ ਜੀਉ ਵਾਰੀ; ਕਲਿ ਮਹਿ ਨਾਮੁ ਸੁਣਾਵਣਿਆ ॥

hau vaaree jeeo vaaree; kal meh naam sunaavaniaa |

Sant Singh KhalsaI am a sacrifice, my soul is a sacrifice, to those who chant the Naam, in this Dark Age of Kali Yuga.
Manmohan SinghI am devoted and my soul is devoted unto those who in this dark age preach God's Name.
Manmohan Singh (Punjabi)ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਇਸ ਕਲਜੁਗ ਅੰਦਰ ਹਰੀ ਦੇ ਨਾਮ ਨੂੰ ਪਰਚਾਰਦੇ ਹਨ।
Fareedkot Teekaਜੋ ਕਲਜੁਗ ਮੇਂ ਤੇਰੇ ਨਾਮ ਕਾ ਉਪਦੇਸ ਕਰਤੇ ਹੈਂ, ਮੈਂ ਤਿਨ ਕੇ ਮਨ ਤਨ ਕਰ ਬਲਿਹਾਰੇ ਜਾਤਾ ਹੂੰ॥
Prof. Sahib Singhਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਹਾਂ, ਜੇਹੜੇ ਮਨੁੱਖਾ ਜਨਮ ਵਿਚ (ਆ ਕੇ ਆਪ ਪਰਮਾਤਮਾ ਦਾ ਨਾਮ ਸੁਣਦੇ ਹਨ ਤੇ ਹੋਰਨਾਂ ਨੂੰ) ਨਾਮ ਸੁਣਾਂਦੇ ਹਨ।

ਪਦ ਅਰਥ ਕਲਿ ਮਹਿ = ਜਗਤ ਵਿਚ, ਮਨੁੱਖਾ ਜੀਵਨ ਵਿਚ {ਨੋਟ: ਇਥੇ ਕਿਸੇ ਖ਼ਾਸ ਜੁਗ ਦਾ ਵਧੀਆ ਘਟੀਆ ਹੋਣ ਦਾ ਜ਼ਿਕਰ ਨਹੀਂ ਚਲ ਰਿਹਾ। ਜਿਸ ਸਮੇਂ ਸਤਿਗੁਰੂ ਜੀ ਜਗਤ ਵਿਚ ਸਰੀਰਕ ਤੌਰ ਤੇ ਆਏ ਉਸ ਸਮੇ ਨੂੰ ਕਲਿਜੁਗ ਕਿਹਾ ਜਾ ਰਿਹਾ ਹੈ। ਸੋ, ਸਾਧਾਰਨ ਤੌਰ ਤੇ ਹੀ ਸਮੇਂ ਦਾ ਜ਼ਿਕਰ ਹੈ}।

SikhNet (Spanish)En sacrificio ofrezco mi ser a los Santos, pues ellos me han recitado el Nombre en esta época oscura de Kali Yug.

ਸੰਤ ਪਿਆਰੇ ਸਚੈ ਧਾਰੇ; ਵਡਭਾਗੀ ਦਰਸਨੁ ਪਾਵਣਿਆ ॥੧॥ ਰਹਾਉ ॥

sant piaare sachai dhaare; vaddabhaagee darasan paavaniaa |1| rahaau |

Sant Singh KhalsaThe Beloved Saints were established by the True Lord. By great good fortune, the Blessed Vision of their Darshan is obtained. ||1||Pause||
Manmohan SinghThe lovely saints are established by the True Lord. Through the greatest good luck their sight is had. Pause.
Manmohan Singh (Punjabi)ਲਾਡਲੇ ਸਾਧੂ, ਸਤਿਪੁਰਖ ਦੇ ਅਸਥਾਪਨ ਕੀਤੇ ਹੋਏ ਹਨ, ਭਾਰੇ ਭਲੇ ਨਸੀਬਾਂ ਦੁਆਰਾ ਉਹਨਾਂ ਦਾ ਦੀਦਾਰ ਪਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਹੇ ਸਚੇ! ਅਪਨੇ ਪਿਆਰੇ ਸੰਤ ਤੈਂ ਅਪਨੇ (ਧਾਰੇ) ਆਸਰੇ ਰਖੇ ਹੈਂ ਔਰ ਤਿਨ ਸੰਤੋਂ ਕਾ ਦਰਸਨ ਵੱਡੇ ਪੁੰਨਵਾਨ ਪਾਵਤੇ ਹੈਂ॥੧॥ ਰਹਾਉ ॥
Prof. Sahib Singhਸਦਾ-ਥਿਰ ਪਰਮਾਤਮਾ ਨੇ ਜਿਨ੍ਹਾਂ ਨੂੰ (ਆਪਣੇ ਨਾਮ ਦਾ) ਸਹਾਰਾ ਦਿੱਤਾ ਹੈ, ਉਹ ਸੰਤ ਬਣ ਗਏ, ਉਹ ਉਸ ਦੇ ਪਿਆਰੇ ਹੋ ਗਏ, ਉਹਨਾਂ ਵਡ-ਭਾਗੀਆਂ ਨੇ ਪਰਮਾਤਮਾ ਦਾ ਦਰਸਨ ਪਾ ਲਿਆ ॥੧॥ ਰਹਾਉ ॥

ਪਦ ਅਰਥ ਸਚੇ = ਸਦਾ-ਥਿਰ ਪ੍ਰਭੂ ਨੇ। ਧਾਰੇ = ਆਸਰਾ ਦਿੱਤਾ ਹੈ ॥੧॥ ਰਹਾਉ ॥

SikhNet (Spanish)Sí, ellos no se apoyan en nadie más que en el Uno Verdadero, y la Visión de Su Darshan la han obtenido por una maravillosa fortuna. (1-Pausa)

ਸਾਧਿਕ ਸਿਧ; ਜਿਸੈ ਕਉ ਫਿਰਦੇ ॥

saadhik sidh; jisai kau firade |

Sant Singh KhalsaThe One who is sought by the Siddhas and the seekers,
Manmohan SinghWhom the perfect persons and strivers seek,
Manmohan Singh (Punjabi)ਜਿਸ ਨੂੰ ਪੂਰਨ ਪੁਰਸ਼ ਤੇ ਅਭਿਲਾਸ਼ੀ ਲੱਭਦੇ ਫਿਰਦੇ ਹਨ,
Fareedkot Teekaਸਾਧਨਾ ਕਰਨੇ ਵਾਲੇ ਜਗ੍ਯਾਸੂ ਔਰ ਸਿਧ ਜਿਸ ਤੇਰੇ ਸਰੂਪ ਕੋ ਪ੍ਰਾਪਤ ਹੋਵਨੇ ਵਾਸਤੇ ਫਿਰਤੇ ਹੈਂ, ਅਰਥਾਤ ਤੀਰਥ ਰਟਨ ਆਦਿ ਅਨੇਕ ਸਾਧਨ ਕਰਤੇ ਹੈਂ॥
Prof. Sahib Singhਜੋਗ ਸਾਧਨ ਕਰਨ ਵਾਲੇ ਜੋਗੀ, ਜੋਗ ਸਾਧਨਾ ਵਿਚ ਪੁੱਗੇ ਹੋਏ ਜੋਗੀ ਜਿਸ ਪਰਮਾਤਮਾ (ਦੀ ਪ੍ਰਾਪਤੀ) ਦੀ ਖ਼ਾਤਰ (ਜੰਗਲਾਂ ਪਹਾੜਾਂ ਵਿਚ ਭਟਕਦੇ) ਫਿਰਦੇ ਹਨ,

ਪਦ ਅਰਥ ਸਾਧਿਕ = ਜੋਗ-ਸਾਧਨ ਕਰਨ ਵਾਲੇ ਜੋਗੀ। ਸਿਧ = ਜੋਗ-ਸਾਧਨਾ ਵਿਚ ਪੁੱਗੇ ਹੋਏ ਜੋਗੀ।

SikhNet (Spanish)Aquél a Quien todos los adeptos y discípulos buscan,

ਬ੍ਰਹਮੇ ਇੰਦ੍ਰ ਧਿਆਇਨਿ ਹਿਰਦੇ ॥

brahame indr dhiaaein hirade |

Sant Singh Khalsaupon whom Brahma and Indra meditate within their hearts,
Manmohan Singhand the God of creation and the God of rain remember in their hearts,
Manmohan Singh (Punjabi)ਤੇ ਉਤਪਤੀ ਦਾ ਦੇਵਤਾ ਤੇ ਬਾਰਸ਼ ਦਾ ਦੇਵਤਾ ਆਪਣੇ ਦਿਲ ਵਿੱਚ ਯਾਦ ਕਰਦੇ ਹਨ,
Fareedkot Teekaਬ੍ਰਹਮੇ ਇੰਦ੍ਰਾਦਿ ਬਡੇ ਦੇਵਤੇ ਰਿਦੇ ਮੇਂ ਧਿਆਨ ਕਰਤੇ ਹੈਂ॥
Prof. Sahib Singhਬ੍ਰਹਮਾ ਇੰਦ੍ਰ (ਆਦਿ ਦੇਵਤੇ) ਜਿਸਨੂੰ ਆਪਣੇ ਹਿਰਦੇ ਵਿਚ ਸਿਮਰਦੇ ਹਨ, ਤੇਤੀ ਕ੍ਰੋੜ ਦੇਵਤੇ ਭੀ ਉਸ ਦੀ ਭਾਲ ਕਰਦੇ ਹਨ (ਪਰ ਦੀਦਾਰ ਨਹੀਂ ਕਰ ਸਕਦੇ।
SikhNet (Spanish)Aquél en Quien habitan Brahma e Indra,

ਕੋਟਿ ਤੇਤੀਸਾ ਖੋਜਹਿ ਤਾ ਕਉ; ਗੁਰ ਮਿਲਿ. ਹਿਰਦੈ ਗਾਵਣਿਆ ॥੨॥

kott teteesaa khojeh taa kau; gur mil. hiradai gaavaniaa |2|

Sant Singh Khalsawhom the three hundred thirty million demi-gods search for-meeting the Guru, one comes to sing His Praises within the heart. ||2||
Manmohan Singhand whom the thirty-three millions of demigods search, His praises do I sing in my mind, by meeting the Guru.
Manmohan Singh (Punjabi)ਅਤੇ ਜਿਸ ਨੂੰ ਤੇਤੀ ਕਰੋੜ ਦੇਵ ਭਾਲਦੇ ਹਨ, ਗੁਰਾਂ ਨੂੰ ਭੇਟ ਕੇ ਉਸ ਦਾ ਜੱਸ ਮੈਂ ਆਪਣੇ ਮਨ ਅੰਦਰ ਗਾਇਨ ਕਰਦਾ ਹਾਂ।
Fareedkot Teekaਔਰ ਤੇਤੀਸ ਕ੍ਰੋੜ ਦੇਵਤੇ (ਤਾਕਉ) ਤਿਸ ਤੇਰੇ ਸਰੂਪ ਕੋ ਖੋਜਤੇ ਹੈਂ, ਪਰੰਤੂ ਜੋ ਗੁਰੋਂ ਕੋ ਮਿਲੇ ਹੈਂ, ਸੋ ਰਿਦੇ ਮੇਂ ਧਾਰ ਕਰ ਗਾਵਣੇ ਵਾਲੇ ਹੂਏ ਹੈਂ॥੨॥
Prof. Sahib Singhਵਡ-ਭਾਗੀ ਮਨੁੱਖ) ਗੁਰੂ ਨੂੰ ਮਿਲ ਕੇ ਆਪਣੇ ਹਿਰਦੇ ਵਿਚ (ਉਸ ਦੇ ਗੁਣ) ਗਾਂਦੇ ਹਨ ॥੨॥

ਪਦ ਅਰਥ ਕੋਟਿ = ਕ੍ਰੋੜ ॥੨॥

SikhNet (Spanish)Aquél en Quien habitan también los treinta y tres millones de dioses, de ese Señor uno canta al conocer al Guru. (2)

ਆਠ ਪਹਰ; ਤੁਧੁ ਜਾਪੇ ਪਵਨਾ ॥

aatth pehar; tudh jaape pavanaa |

Sant Singh KhalsaTwenty-four hours a day, the wind breathes Your Name.
Manmohan SinghThrough night and day on Thee the air reflects.
Manmohan Singh (Punjabi)ਸਮੂਹ ਰੈਣ ਦਿਹੁੰ ਹਵਾ ਤੇਰਾ ਅਰਾਧਨ ਕਰਦੀ ਹੈ।
Fareedkot Teekaਆਠ ਪਹਰ ਤੇਰੇ ਕੋ ਪਵਨ ਜਪਤਾ ਹੈ॥
Prof. Sahib Singh(ਹੇ ਪ੍ਰਭੂ! ਤੇਰੀ ਬਣਾਈ ਹੋਈ) ਹਵਾ ਅੱਠੇ ਪਹਰ ਤੇਰੇ ਹੁਕਮ ਵਿਚ ਤੁਰਦੀ ਹੈ।

ਪਦ ਅਰਥ ਜਾਪੇ = ਜਪਦੀ ਹੈ, ਹੁਕਮ ਵਿਚ ਤੁਰਦੀ ਹੈ। ਪਵਨ = ਹਵਾ।

SikhNet (Spanish)Los vientos recitan Tu Nombre, oh Señor, noche y día,

ਧਰਤੀ ਸੇਵਕ; ਪਾਇਕ ਚਰਨਾ ॥

dharatee sevak; paaeik charanaa |

Sant Singh KhalsaThe earth is Your servant, a slave at Your Feet.
Manmohan SinghThe earth is Thy servant, a slave of Thine feet.
Manmohan Singh (Punjabi)ਜਮੀਨ ਤੇਰੀ ਦਾਸੀ ਹੈ, ਤੇਰੇ ਪੈਰਾਂ ਦੀ ਗੋਲੀ।
Fareedkot Teekaਔਰ ਜੋ ਤੇਰੇ ਚਰਨੋਂ ਕੇ (ਪਾਇਕ) ਦਾਸ ਹੈਂ ਤਿਨ ਕੀ ਧਰਤੀ ਸੇਵਕ ਹੈ॥
Prof. Sahib Singh(ਤੇਰੀ ਪੈਦਾ ਕੀਤੀ ਹੋਈ) ਧਰਤੀ ਤੇਰੇ ਚਰਨਾਂ ਦੀ ਟਹਲਣ ਹੈ ਸੇਵਕਾ ਹੈ।

ਪਦ ਅਰਥ ਪਾਇਕ = ਟਹਿਲਣ।

SikhNet (Spanish)y la tierra es esclava a Tus Pies.

ਖਾਣੀ ਬਾਣੀ ਸਰਬ ਨਿਵਾਸੀ; ਸਭਨਾ ਕੈ ਮਨਿ ਭਾਵਣਿਆ ॥੩॥

khaanee baanee sarab nivaasee; sabhanaa kai man bhaavaniaa |3|

Sant Singh KhalsaIn the four sources of creation, and in all speech, You dwell. You are dear to the minds of all. ||3||
Manmohan SinghIn the beings of four sources of creation and their speech, Thou art. The All-pervading Lord I pleasing to the hearts of all.
Manmohan Singh (Punjabi)ਉਤਪਤੀ ਦੇ ਚਾਰੇ ਸੋਮਿਆਂ ਦੇ ਜੀਵਾਂ ਤੇ ਉਨ੍ਹਾਂ ਦੀਆਂ ਬੋਲੀਆਂ ਵਿੱਚ ਤੂੰ ਹੈ। ਸਾਰਿਆਂ ਵਿੱਚ ਵਿਆਪਕ ਸਾਈਂ ਸਭਨਾਂ ਦੇ ਦਿਲਾਂ ਨੂੰ ਚੰਗਾ ਲੱਗਦਾ ਹੈ।
Fareedkot Teekaਚਾਰੋ ਖਾਣੀ ਚਾਰੋ ਬਾਣੀ ਸਰਬ ਮੇਂ ਤੂੰ ਨਿਵਾਸ ਕਰ ਰਹਾ ਹੈਂ ਔਰ ਸਭ ਕੇ ਮਨ ਕੋ ਭਾਵਤਾ ਹੈਂ॥੩॥
Prof. Sahib Singhਚੌਹਾਂ ਖਾਣੀਆਂ ਵਿਚ ਜੰਮੇ ਹੋਏ ਤੇ ਭਾਂਤ ਭਾਂਤ ਦੀਆਂ ਬੋਲੀਆਂ ਬੋਲਣ ਵਾਲੇ ਸਭ ਜੀਵਾਂ ਦੇ ਅੰਦਰ ਤੂੰ ਵੱਸ ਰਿਹਾ ਹੈਂ, ਤੂੰ ਸਭ ਜੀਵਾਂ ਦੇ ਮਨ ਵਿਚ ਪਿਆਰਾ ਲੱਗਦਾ ਹੈਂ ॥੩॥

ਪਦ ਅਰਥ ਮਨਿ = ਮਨ ਵਿਚ ॥੩॥

SikhNet (Spanish)En las cuatro fuentes de la creación, en el hablar, estás Tú, el Todo Prevaleciente Señor, Bienamado de todos.(3)

ਸਾਚਾ ਸਾਹਿਬੁ; ਗੁਰਮੁਖਿ ਜਾਪੈ ॥

saachaa saahib; guramukh jaapai |

Sant Singh KhalsaThe True Lord and Master is known to the Gurmukhs.
Manmohan SinghThe True Lord is known through the Guru,
Manmohan Singh (Punjabi)ਸੱਚਾ ਸੁਆਮੀ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ,
Fareedkot Teekaਤੂੰ ਸਚਾ ਸਹਿਬੁ ਹੈਂ ਤੇਰੇ ਕੋ ਗੁਰਮੁਖ ਜਾਣਤੇ ਹੈਂ॥
Prof. Sahib Singh(ਹੇ ਭਾਈ!) ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਗੁਰੂ ਦੀ ਸਰਨ ਪਿਆਂ ਉਸ ਦੀ ਸੂਝ ਆਉਂਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਜਾਪੈ = ਦਿਸਦਾ ਹੈ, ਸੁੱਝਦਾ ਹੈ।

SikhNet (Spanish)El Maestro Verdadero es revelado a través del Perfecto Guru.

ਪੂਰੇ ਗੁਰ ਕੈ ਸਬਦਿ ਸਿਞਾਪੈ ॥

poore gur kai sabad siyaapai |

Sant Singh KhalsaHe is realized through the Shabad, the Word of the Perfect Guru.
Manmohan Singhand is recognised by means of the hymns of the perfect Guru.
Manmohan Singh (Punjabi)ਅਤੇ ਪੂਰਨ ਗੁਰਾਂ ਦੀ ਬਾਣੀ ਦੇ ਜਰੀਏ ਪਛਾਣੀਦਾ ਹੈ।
Fareedkot Teekaਪਰੰਤੂ ਪੂਰੇ ਗੁਰੋਂ ਕੇ ਉਪਦੇਸ਼ ਕਰ ਪਛਾਣਤੇ ਹੈਂ॥
Prof. Sahib Singhਪੂਰੇ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਉਸ ਨਾਲ ਜਾਣ-ਪਛਾਣ ਬਣਦੀ ਹੈ।
SikhNet (Spanish)El es completo a través del mensaje, la palabra del perfecto Guru.

ਜਿਨ ਪੀਆ ਸੇਈ ਤ੍ਰਿਪਤਾਸੇ; ਸਚੇ ਸਚਿ ਅਘਾਵਣਿਆ ॥੪॥

jin peea seee tripataase; sache sach aghaavaniaa |4|

Sant Singh KhalsaThose who drink it in are satisfied. Through the Truest of the True, they are fulfilled. ||4||
Manmohan SinghThey who quaff the Lord's elixir, are satiated. With the Truest of the True the mortal is sated.
Manmohan Singh (Punjabi)ਜੋ ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ ਉਹ ਰੱਜ ਜਾਂਦੇ ਹਨ। ਸਚਿਆਰਾਂ ਦੇ ਪਰਮ ਸਚਿਆਰ ਨਾਲ ਪ੍ਰਾਣੀ ਧਰਾਪ ਜਾਂਦਾ ਹੈ।
Fareedkot Teekaਹੇ ਸਚੇ! (ਸਚਿ) ਨਿਸਚੇ ਕਰ ਕੇ ਜਿਨ੍ਹੋਂ ਨੇ ਤੇਰਾ ਨਾਮ ਰਸ ਪੀਆ ਹੈ, ਸੋ ਪੁਰਸ ਮਨ ਬਾਣੀ ਕਰ ਕੇ ਤ੍ਰਿਪਤ ਹੂਏ ਹੈਂ॥੪॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਉਸ ਪ੍ਰਭੂ ਦਾ ਨਾਮ-ਅੰਮ੍ਰਿਤ ਪੀਤਾ ਹੈ, ਉਹੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜੇ ਹਨ ॥੪॥

ਪਦ ਅਰਥ ਤ੍ਰਿਪਤਾਸੇ = ਰੱਜ ਗਏ। ਸਚਿ = ਸਦਾ-ਥਿਰ ਪ੍ਰਭੂ ਵਿਚ। ਅਘਾਵਣਿਆ = ਰੱਜ ਗਏ ॥੪॥

SikhNet (Spanish)Aquél que bebe de Su Néctar es satisfecho; con el Uno Verdadero es saciado.(4)

ਤਿਸੁ ਘਰਿ ਸਹਜਾ; ਸੋਈ ਸੁਹੇਲਾ ॥

tis ghar sahajaa; soee suhelaa |

Sant Singh KhalsaIn the home of their own beings, they are peacefully and comfortably at ease.
Manmohan SinghIn his home is the Divine knowledge and he is comfortable.
Manmohan Singh (Punjabi)ਉਸ ਦੇ ਗ੍ਰਹਿ ਅੰਦਰ ਬ੍ਰਹਿਮ-ਗਿਆਨ ਹੈ ਅਤੇ ਉਹੀ ਸੁਖੀ ਹੈ।
Fareedkot Teekaਔਰ ਤਿਸ ਕੇ ਅੰਤਹਕਰਣ ਮੇਂ (ਸਹਜਾ) ਗਿਆਨ ਹੈ ਔਰ ਸੋਈ ਸੁਖੀਆ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਚਰਨਾਂ ਵਿਚ ਆਪਣਾ ਮਨ ਜੋੜਦਾ ਹੈ, ਉਸ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ।

ਪਦ ਅਰਥ ਘਰਿ = ਹਿਰਦੇ ਘਰ ਵਿਚ। ਸਹਜਾ = ਆਤਮਕ ਅਡੋਲਤਾ। ਸੁਹੇਲਾ = ਸੌਖਾ, ਸੁਖੀ।

SikhNet (Spanish)Bendita sea esa casa de Gran Paz,

ਅਨਦ ਬਿਨੋਦ ਕਰੇ ਸਦ ਕੇਲਾ ॥

anad binod kare sad kelaa |

Sant Singh KhalsaThey are blissful, enjoying pleasures, and eternally joyful.
Manmohan SinghHe makes merry enjoys pleasures and ever revels.
Manmohan Singh (Punjabi)ਉਹ ਮੌਜਾਂ ਲੁਟਦਾ ਹੈ, ਅਨੰਦ ਮਾਣਦਾ ਹੈ ਅਤੇ ਸਦੀਵ ਹੀ ਰੰਗ-ਰਲੀਆਂ ਕਰਦਾ ਹੈ।
Fareedkot Teekaਔਰ ਮੋਦ ਪਰਮੋਦ ਬ੍ਰਿਤੀਓਂ ਕਰ ਸਦਾ (ਕੇਲਾ) ਬਿਲਾਸ ਕਰ ਰਹਾ ਹੈ॥
Prof. Sahib Singhਉਹ ਮਨੁੱਖ ਸੁਖੀ (ਜੀਵਨ ਬਤੀਤ ਕਰਦਾ) ਹੈ, ਉਹ ਸਦਾ ਆਤਮਕ ਖ਼ੁਸ਼ੀਆਂ ਆਤਮਕ ਆਨੰਦ ਮਾਣਦਾ ਹੈ।

ਪਦ ਅਰਥ ਅਨਦ ਬਿਨੋਦ ਕੇਲ = ਆਤਮਕ ਖ਼ੁਸ਼ੀਆਂ, ਆਤਮਕ ਆਨੰਦ। ਸਦ = ਸਦਾ।

SikhNet (Spanish)en la que hay todo Éxtasis, Felicidad, y Dicha,

ਸੋ ਧਨਵੰਤਾ ਸੋ ਵਡ ਸਾਹਾ; ਜੋ ਗੁਰ ਚਰਣੀ ਮਨੁ ਲਾਵਣਿਆ ॥੫॥

so dhanavantaa so vadd saahaa; jo gur charanee man laavaniaa |5|

Sant Singh KhalsaThey are wealthy, and the greatest kings; they center their minds on the Guru's Feet. ||5||
Manmohan SinghHe is the man of wealth and he is the great king who fixes his mind on the Guru's feet.
Manmohan Singh (Punjabi)ਉਹ ਦੌਲਤਮੰਦ ਹੈ, ਅਤੇ ਉਹੀ ਪਰਮ ਪਾਤਸ਼ਾਹ ਜਿਹੜਾ ਗੁਰੂ ਦੇ ਪੈਰਾਂ ਨਾਲ ਆਪਣੇ ਚਿੱਤ ਨੂੰ ਜੋੜਦਾ ਹੈ।
Fareedkot Teekaਜੋ ਗੁਰੋਂ ਕੇ ਚਰਨੋਂ ਮੇਂ ਮਨ ਲਾਵਣਾ ਕਰਤਾ ਹੈ, ਸੋਈ ਧਨ ਵਾਲਾ ਹੈ, ਸੋਈ ਵੱਡੇ ਭਾਗੋਂ ਵਾਲਾ ਹੈ॥੫॥
Prof. Sahib Singhਉਹ ਮਨੁੱਖ (ਅਸਲ) ਧਨ ਦਾ ਮਾਲਕ ਹੋ ਗਿਆ ਹੈ, ਉਹ ਮਨੁੱਖ ਵੱਡਾ ਸ਼ਾਹ ਬਣ ਗਿਆ ਹੈ ॥੫॥
SikhNet (Spanish)y solamente aquél que fije su mente en los Pies del Guru será rico.(5)

ਪਹਿਲੋ ਦੇ; ਤੈਂ ਰਿਜਕੁ ਸਮਾਹਾ ॥

pahilo de; tain rijak samaahaa |

Sant Singh KhalsaFirst, You created nourishment;
Manmohan SinghFirstly Thou reached Sustenance.
Manmohan Singh (Punjabi)ਪ੍ਰਿਥਮੇ ਤੂੰ ਰੋਜ਼ੀ ਪੁਚਾਈ।
Fareedkot Teekaਪਹਿਲੇ ਹੀ ਤੈਂ ਰਿਜਕ (ਸਮਾਹਾ) ਪਹੁਚਾ ਦੀਆ ਹੈ ਅਰਥਾਤ ਮਾਤਾ ਕੇ ਅਸਥਨੋਂ ਮੇਂ ਦੂਧ ਕਰ ਦੀਆ ਹੈ॥
Prof. Sahib Singh(ਹੇ ਪ੍ਰਭੂ! ਜੀਵ ਨੂੰ ਪੈਦਾ ਕਰਨ ਤੋਂ) ਪਹਿਲਾਂ ਤੂੰ (ਮਾਂ ਦੇ ਥਣਾਂ ਵਿਚ ਉਸ ਦੇ ਵਾਸਤੇ ਦੁੱਧ) ਰਿਜ਼ਕ ਦਾ ਪ੍ਰਬੰਧ ਕਰਦਾ ਹੈਂ,

ਪਦ ਅਰਥ ਤੈਂ = ਤੂੰ। ਸਮਾਹਾ = {संवाह्य to collect} ਪ੍ਰਬੰਧ ਕੀਤਾ।

SikhNet (Spanish)Tú has creado el sustento para todos, oh Señor;

ਪਿਛੋ ਦੇ; ਤੈਂ ਜੰਤੁ ਉਪਾਹਾ ॥

pichho de; tain jant upaahaa |

Sant Singh Khalsathen, You created the living beings.
Manmohan SinghAfterwards Thou Created the beings.
Manmohan Singh (Punjabi)ਮਗਰੋਂ ਤੈ ਜੀਵ ਪੈਦਾ ਕੀਤੇ।
Fareedkot Teekaਪੀਛੇ ਸੇ ਤੈਂ ਜੀਵ ਉਤਪਤ ਕੀਆ ਹੈ॥
Prof. Sahib Singhਫਿਰ ਤੂੰ ਜੀਵ ਨੂੰ ਪੈਦਾ ਕਰਦਾ ਹੈਂ।

ਪਦ ਅਰਥ ਉਪਾਹਾ = ਪੈਦਾ ਕੀਤਾ।

SikhNet (Spanish)antes de que trajeras Tu Creación a la existencia,

ਤੁਧੁ ਜੇਵਡੁ ਦਾਤਾ. ਅਵਰੁ ਨ ਸੁਆਮੀ; ਲਵੈ ਨ ਕੋਈ ਲਾਵਣਿਆ ॥੬॥

tudh jevadd daataa. avar na suaamee; lavai na koee laavaniaa |6|

Sant Singh KhalsaThere is no other Giver as Great as You, O my Lord and Master. None approach or equal You. ||6||
Manmohan SinghSo great bestower as Thou art there is not any other, O Lord! None can approach near Thee in eminence.
Manmohan Singh (Punjabi)ਤੇਰੇ ਜਿੱਡਾ ਵੱਡਾ ਦਾਤਾਰ ਹੋਰ ਕੋਈ ਨਹੀਂ ਹੇ ਸਾਹਿਬ! ਮਹਾਨਤਾ ਵਿੱਚ ਕੋਈ ਤੇਰੇ ਲਾਗੇ ਭੀ ਨਹੀਂ ਲੱਗ ਸਕਦਾ।
Fareedkot Teekaਹੇ ਸ੍ਵਾਮੀ! ਤੇਰੇ ਸਮ ਵਡ ਦਾਤਾ ਔਰ ਕੋਈ ਨਹੀਂ ਹੈ ਤੇਰੇ ਪਾਸ ਕੋਈ ਨਹੀਂ ਲਗਤਾ, ਭਾਵ ਏਹਿ ਕਿ ਸਮ ਸਰੂਪ ਵਾਲਾ ਕੋਈ ਨਹੀਂ ਹੈ॥੬॥
Prof. Sahib Singhਹੇ ਸੁਆਮੀ! ਤੇਰੇ ਜੇਡਾ ਵੱਡਾ ਹੋਰ ਕੋਈ ਦਾਤਾ ਨਹੀਂ ਹੈ, ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ ॥੬॥

ਪਦ ਅਰਥ ਲਵੈ = ਬਰਾਬਰ। ਲਵੈ ਨ ਲਾਵਣਿਆ = ਬਰਾਬਰੀ ਤੇ ਨਹੀਂ ਲਿਆਂਦਾ ਜਾ ਸਕਦਾ ॥੬॥

SikhNet (Spanish)como Tú no había nadie más; a Ti nadie Te puede igualar. (6)

ਜਿਸੁ ਤੂੰ ਤੁਠਾ; ਸੋ ਤੁਧੁ ਧਿਆਏ ॥

jis toon tutthaa; so tudh dhiaae |

Sant Singh KhalsaThose who are pleasing to You meditate on You.
Manmohan SinghHe, with whom Thou art mightily pleased, meditates on Thee, O Lord.
Manmohan Singh (Punjabi)ਜਿਸ ਉਤੇ ਤੂੰ ਪਰਮ ਪਰਸੰਨ ਹੋਇਆ ਹੈ, ਉਹ ਤੈਨੂੰ ਸਿਮਰਦਾ ਹੈ, ਹੇ ਪ੍ਰਭੂ!
Fareedkot Teekaਜਿਸ ਪਰ ਤੂੰ ਪ੍ਰਸਿੰਨ ਹੂਆ ਹੈਂ, ਸੋ ਤੇਰੇ ਕੋ ਧਿਆਵਤਾ ਹੈ॥
Prof. Sahib Singh(ਹੇ ਪ੍ਰਭੂ!) ਜਿਸ ਮਨੁੱਖ ਉੱਤੇ ਤੂੰ ਪ੍ਰਸੰਨ ਹੁੰਦਾ ਹੈਂ, ਉਹ ਤੇਰਾ ਧਿਆਨ ਧਰਦਾ ਹੈ।

ਪਦ ਅਰਥ ਤੁਠਾ = ਪ੍ਰਸੰਨ ਹੋਇਆ।

SikhNet (Spanish)Aquél que goza de Tu Misericor­dia, vive en Ti;

ਸਾਧ ਜਨਾ ਕਾ ਮੰਤ੍ਰੁ ਕਮਾਏ ॥

saadh janaa kaa mantru kamaae |

Sant Singh KhalsaThey practice the Mantra of the Holy.
Manmohan SinghHe acts up to the instruction of the holy men.
Manmohan Singh (Punjabi)ਉਹ ਪਵਿੱਤ੍ਰ ਪੁਰਸ਼ਾਂ ਦੀ ਸਿਖਿਆ ਤੇ ਅਮਲ ਕਰਦਾ ਹੈ।
Fareedkot Teekaਪੁਨ: ਸੰਤ ਜਨੋਂ ਕਾ (ਮੰਤ੍ਰ) ਉਪਦੇਸ਼ ਕਮਾਵਤਾ ਹੈ॥
Prof. Sahib Singhਉਹ ਉਹਨਾਂ ਗੁਰਮੁਖਾਂ ਦਾ ਉਪਦੇਸ਼ ਕਮਾਂਦਾ ਹੈ ਜਿਨ੍ਹਾਂ ਆਪਣੇ ਮਨ ਨੂੰ ਸਾਧਿਆ ਹੋਇਆ ਹੈ।

ਪਦ ਅਰਥ ਮੰਤ੍ਰੁ = ਉਪਦੇਸ਼।

SikhNet (Spanish)practican­do el Mantra de los Santos

ਆਪਿ ਤਰੈ ਸਗਲੇ ਕੁਲ ਤਾਰੇ; ਤਿਸੁ. ਦਰਗਹ ਠਾਕ, ਨ ਪਾਵਣਿਆ ॥੭॥

aap tarai sagale kul taare; tis. daragah tthaak, na paavaniaa |7|

Sant Singh KhalsaThey themselves swim across, and they save all their ancestors and families as well. In the Court of the Lord, they meet with no obstruction. ||7||
Manmohan SinghHe swims across himself and saves his entire lineage. In the Lord's court he meets with no obstruction.
Manmohan Singh (Punjabi)ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਸਾਰੀ ਵੰਸ ਨੂੰ ਭੀ ਪਾਰ ਕਰ ਲੈਂਦਾ ਹੈ। ਸਾਈਂ ਦੇ ਦਰਬਾਰ ਅੰਦਰ ਉਸ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ।
Fareedkot Teekaਆਪ ਸੰਸਾਰ ਸਮੁੰਦ੍ਰ ਸੇ ਤਰ ਜਾਤਾ ਹੈ ਅਰ ਸਭ ਕੁਲ ਕੋ ਤਾਰ ਲੇਤਾ ਹੈ, ਊਚ ਪਦ ਸੇ ਤਿਸ ਕੋ ਪ੍ਰਲੋਕ ਮੇਂ ਰੋਕ ਨਹੀਂ ਹੋਤੀ॥੭॥
Prof. Sahib Singhਉਹ ਮਨੁੱਖ (ਸੰਸਾਰ-ਸਮੁੰਦਰ ਵਿਚੋਂ) ਆਪ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ, ਤੇਰੀ ਹਜ਼ੂਰੀ ਵਿਚ ਪਹੁੰਚਣ ਦੇ ਰਾਹ ਵਿਚ ਉਸ ਨੂੰ ਕੋਈ ਰੋਕ ਨਹੀਂ ਪਾ ਸਕਦਾ ॥੭॥

ਪਦ ਅਰਥ ਠਾਕ = ਰੁਕਾਵਟ ॥੭॥

SikhNet (Spanish)nada a través y es salvado en cuanto la Puerta del Señor se abre para él. (7)

Open this shabad (27 lines, Angs 130-131) →

Ang 130 of 1430