ਕਬੀਰ. ਪ੍ਰੀਤਿ ਇਕ ਸਿਉ ਕੀਏ; ਆਨ. ਦੁਬਿਧਾ ਜਾਇ ॥
kabeer. preet ik siau kee; aan. dubidhaa jaae |
Sant Singh KhalsaKabeer, when you are in love with the One Lord, duality and alienation depart.
Manmohan SinghO Kabir, the worldly love departs by loving the One Lord.
Manmohan Singh (Punjabi)ਇਕ ਪ੍ਰਭੂ ਨੂੰ ਪਿਆਰ ਕਰਨ ਦੁਆਰਾ ਹੋਰ ਸੰਸਾਰੀ ਮਮਤਾ ਦੂਰ ਹੋ ਜਾਂਦੀ ਹੈ, ਹੇ ਕਬੀਰ!
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਏਕ ਸਾਥ ਪ੍ਰੀਤੀ ਕਰਨੇ ਸੇ ਜੀਵ ਕੋ ਪਰਮੇਸ੍ਵਰ ਤੇ ਭਿੰਨ ਕਰਨੇ ਵਾਲੀ (ਦੁਬਿਧਾ) ਦ੍ਵੈਤ ਭਾਵਨਾ ਜਾਤੀ ਰਹਿਤੀ ਹੈ॥☬ਔਰ ਜਬ ਤਕ ਦ੍ਵੈਤ ਭਾਵਨਾ ਨਹੀਂ ਗਈ ਤਬ ਤਕ-
Prof. Sahib Singhਹੇ ਕਬੀਰ! ('ਦੁਨੀਆ' ਵਾਲਾ) ਹੋਰ ਹੋਰ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪਰਮਾਤਮਾ ਨਾਲ ਪਿਆਰ ਪਾਇਆ ਜਾਏ।ਪਦ ਅਰਥ ਆਨ = ਹੋਰ, 'ਦੁਨੀਆ' ਵਾਲੀ। ਦੁਬਿਧਾ = ਦੁਚਿਤਾ-ਪਨ, ਸਹਿਮ। ਜਾਇ = ਦੂਰ ਹੋ ਜਾਂਦਾ ਹੈ।
SikhNet (Spanish)Kabir, cuando estás enamorado del Señor, la dualidad y la alienación desaparecen,
ਭਾਵੈ ਲਾਂਬੇ ਕੇਸ ਕਰੁ; ਭਾਵੈ ਘਰਰਿ ਮੁਡਾਇ ॥੨੫॥
bhaavai laanbe kes kar; bhaavai gharar muddaae |25|
Sant Singh KhalsaYou may have long hair, or you may shave your head bald. ||25||
Manmohan SinghIt matters not, whether thou wear long hair or whether thou shave thy head clean.
Manmohan Singh (Punjabi)ਕੋਈ ਮੁਜ਼ਾਇਕਾ ਨਹੀਂ, ਭਾਵੇਂ ਤੂੰ ਲੰਮੇ ਵਾਲ ਕਰ ਲੈ, ਜਾਂ ਭਾਵੇਂ ਤੂੰ ਉਨ੍ਹਾਂ ਨੂੰ ਰਗੜ ਕੇ ਮੁਨਵਾ ਲੈ।
Fareedkot Teekaਭਾਂਵੈ ਲੰਬੇ ਕੇਸ ਜਟਾ ਆਦਿਕ ਕਰ ਲੇਵੇ ਔ ਭਾਂਵੈ (ਘਰਰਿ) ਰਗੜ ਕੇ ਮੁੰਡਾਇ ਦੇਵੈ ਅਰਥਾਤ ਪਰਮਹੰਸ ਹੋ ਜਾਵੈ, ਭਾਵ ਯੇਹ ਤਿਸ ਕੇ ਦੇਨੋਂ ਕਰਤਬ੍ਯ ਵਿਅਰਥ ਹੈਂ; ਵਾ ਏਕ ਸਿਉਂ ਪ੍ਰੀਤ ਕਰ ਕੇ ਤਿਸ ਕੇ ਆਨਦ ਮੇਂ (ਬਿਧਾ) ਮਿਲ ਜਾਤਾ ਹੈ ਅਰਥਾਤ ਅਭੇਦ ਹੋ ਜਾਤਾ ਹੈ। ਤਬ ਭਾਂਵੈ ਲਾਂਬੇ ਕੇਸ ਅਰਥਾਤ ਪ੍ਰਵਿਰਤੀ ਕਰੇ ਔਰ ਭਾਂਵੈ ਘਰਰ ਮੁੰਡਾਇ, ਭਾਵ ਸਰਬ ਕਾ ਤਿਆਗ ਕਰੇ, ਤਿਸ ਕੌ ਪੁਨਹ ਹਾਨ ਲਾਭ ਕਛ ਨਹੀਂ ਹੋਤਾ॥੨੫॥
Prof. Sahib Singh(ਜਦ ਤਕ ਪ੍ਰਭੂ ਨਾਲ ਪ੍ਰੀਤ ਨਹੀਂ ਜੋੜੀ ਜਾਂਦੀ, 'ਦੁਨੀਆ' ਵਾਲੀ 'ਦੁਬਿਧਾ' ਮਿਟ ਨਹੀਂ ਸਕਦੀ) ਚਾਹੇ (ਸੁਆਹ ਮਲ ਕੇ) ਲੰਮੀਆਂ ਜਟਾਂ ਰਖ ਲੈ, ਚਾਹੇ ਉੱਕਾ ਹੀ ਸਿਰ ਰੋਡ-ਮੋਡ ਕਰ ਲੈ (ਅਤੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ) ॥੨੫॥ਪਦ ਅਰਥ ਭਾਵੈ = ਚਾਹੇ। ਲਾਂਬੇ ਕੇਸ ਕਰੁ = (ਸੁਆਹ ਮਲ ਮਲ ਕੇ) ਜਟਾਂ ਵਧਾ ਲੈ (ਤੇ 'ਦੁਨੀਆ' ਛੱਡ ਕੇ ਬਾਹਰ ਡੇਰਾ ਜਾ ਕਰ)। ਘਰਰਿ ਮੁਡਾਇ = ਸਿਰ ਉੱਕਾ ਹੀ ਮੁਨਾ ਕੇ ਰੋਡ ਮੋਡ ਸਾਧੂ ਬਣ ਕੇ 'ਦੁਨੀਆ' ਤਿਆਗ ਦੇਹ। ਕੀਏ = ਜੇ ਕੀਤੀ ਜਾਏ ॥੨੫॥
* ਨੋਟ: ਸ਼ਲੋਕ ਨੰ: ੧੩ ਤੋਂ ਉਹਨਾਂ ਦਾ ਜ਼ਿਕਰ ਚੱਲਿਆ ਹੈ ਜੋ 'ਦੀਨ' ਨੂੰ ਵਿਸਾਰ ਕੇ ਨਿਰਾ 'ਦੁਨੀ' ਦਾ ਵਪਾਰ ਕਰ ਰਹੇ ਹਨ; ਇਹ ਮਜ਼ਮੂਨ ਸ਼ਲੋਕ ਨੰਬਰ ੪੦ ਤਕ ਅੱਪੜਦਾ ਹੈ। ਪਿਛਲੇ ਸ਼ਲੋਕ ਵਿਚ ਲਿਖਦੇ ਹਨ ਕਿ ਜਿਨ੍ਹਾਂ ਨੇ ਵਿੱਦਿਆ ਰਾਜ ਭੁਇਂ ਨੂੰ ਜ਼ਿੰਦਗੀ ਦਾ ਆਸਰਾ-ਪਰਨਾ ਬਣਾ ਰੱਖਿਆ ਹੈ, ਉਹਨਾਂ ਦੀ ਸਾਂਝ-ਮਿੱਤ੍ਰਤਾ ਭੀ ਇਤਬਾਰ-ਜੋਗ ਨਹੀਂ ਹੁੰਦੀ, ਕਿਉਂਕਿ 'ਦੁਨੀ' ਵਾਲਾ ਆਸਰਾ ਕੱਚਾ ਹੈ, ਮਨੁੱਖ ਦੇ ਅੰਦਰ ਦੁਚਿੱਤਾ-ਪਨ ਸਹਿਮ ਟਿਕਿਆ ਰਹਿੰਦਾ ਹੈ। ਤੇ ਹੁਣ ਆਖਦੇ ਹਨ ਕਿ ਇਸ 'ਦੁਬਿਧਾ' ਨੂੰ ਦੂਰ ਕਰਨ ਦਾ ਸਿਰਫ਼ ਇੱਕੋ ਹੀ ਤਰੀਕਾ ਹੈ-'ਦੁਨੀ' ਦੇ ਥਾਂ 'ਦੀਨ' ਨਾਲ ਪਿਆਰ, ਇਕ ਪਰਮਾਤਮਾ ਨਾਲ ਪ੍ਰੀਤਿ। ਲੰਮੀਆਂ ਜਟਾਂ ਵਾਲੇ ਜਾਂ ਰੋਡ-ਮੋਡ ਸੰਨਿਆਸੀ ਵੇਖ ਕੇ ਇਕ ਗ੍ਰਿਹਸਤੀ ਦੇ ਮਨ ਵਿਚ ਇਹ ਖ਼ਿਆਲ ਪੈਦਾ ਹੋ ਜਾਣਾ ਕੁਦਰਤੀ ਗੱਲ ਹੈ ਕਿ ਇਹ ਲੋਕ ਤਾਂ 'ਦੁਨੀ' ਛੱਡ ਕੇ 'ਦੀਨ' ਦੇ ਰਸਤੇ ਪਏ ਹੋਏ ਹਨ, ਇਹਨਾਂ ਦੇ ਅੰਦਰ ਤਾਂ 'ਦੁਬਿਧਾ' ਨਹੀਂ ਹੋਵੇਗੀ। ਕਬੀਰ ਜੀ ਆਖਦੇ ਹਨ ਕਿ ਕੋਈ ਭੇਖ ਜਾਂ ਬਾਹਰਲਾ ਤਿਆਗ 'ਦੁਨੀ' ਦੇ ਮੋਹ ਤੋਂ ਬਚਾ ਨਹੀਂ ਸਕਦਾ। ਸਿਰਫ਼ ਪ੍ਰਭੂ-ਪ੍ਰੀਤਿ ਹੀ ਕਾਰੀ ਨੁਸਖ਼ਾ ਹੈ। * ਨੋਟ: ਪਿਛਲੇ ਸ਼ਲੋਕ ਵਿਚ ਨਿਰੋਲ ਦੁਨੀਆਦਾਰਾਂ ਦਾ ਜ਼ਿਕਰ ਹੈ, ਇਥੇ ਉਹਨਾਂ ਦਾ ਜ਼ਿਕਰ ਹੈ ਜੋ ਆਪਣੇ ਵਲੋਂ 'ਦੁਨੀਆ' ਤਿਆਗ ਗਏ ਹਨ। ਕਬੀਰ ਜੀ ਦੇ ਵੇਲੇ ਅਜੇ 'ਖ਼ਾਲਸੇ' ਵਾਂਗ ਕੋਈ ਕੇਸਾਧਾਰੀ ਪੰਥ ਨਹੀਂ ਸੀ, ਜਿਸ ਉਤੇ ਕੋਈ ਨੁਕਤਾਚੀਨੀ ਕਰਨ ਦੀ ਕਬੀਰ ਜੀ ਨੂੰ ਲੋੜ ਪੈਂਦੀ। ਇਥੇ
SikhNet (Spanish)tengas el cabello largo, o rasurada la cabeza.(25)