ੴ

ਸਿੱਖਬਾਣੀ · SikhBani

ਕਾਮਣਿ ਹਰਿ ਰਸਿ ਬੇਧੀ ਜੀਉ ਹਰਿ ਕੈ ਸਹਜਿ ਸੁਭਾਏ ॥

kaaman har ras bedhee jeeo har kai sehaj subhaae
Guru Amardas Ji ਗੁਰੂ ਅਮਰਦਾਸ ਜੀ · Raag Gauree · Ang 245 · 25 lines
Translations

ਗਉੜੀ ਮਹਲਾ ੩ ॥

gaurree mahalaa 3 |

Sant Singh KhalsaGauree, Third Mehl:
Manmohan SinghGauri Mehla 3
Manmohan Singh (Punjabi)ਗਉੜੀ, ਤੀਜਾ ਮਹਲਾ
SikhNet (Spanish)Gauri, Mejl Guru Amar Das, Tercer Canal Divino.

ਕਾਮਣਿ. ਹਰਿ ਰਸਿ ਬੇਧੀ ਜੀਉ; ਹਰਿ ਕੈ ਸਹਜਿ ਸੁਭਾਏ ॥

kaaman. har ras bedhee jeeo; har kai sehaj subhaae |

Sant Singh KhalsaThe soul-bride is pierced through with the sublime essence of the Lord, in intuitive peace and poise.
Manmohan SinghThe bride is pierced through with God's elixir and Divine serene temper.
Manmohan Singh (Punjabi)ਵਾਹਿਗੁਰੂ ਦੇ ਅੰਮ੍ਰਿਤ ਅਤੇ ਈਸ਼ਵਰੀ ਸ਼ਾਤ ਸੁਭਾਅ ਨਾਲ ਸਾਧਨ ਵਿੰਨ੍ਹੀ ਗਈ ਹੈ।
Fareedkot Teekaਹੇ ਭਾਈ! ਜੋ ਜਗ੍ਯਾਸੂ ਰੂਪੀ ਇਸਤ੍ਰੀ ਹਰੀ ਕੇ ਨਾਮ ਰਸ ਮੇਂ (ਬੇਧੀ) ਮਿਲੀ ਹੈ, ਸੋ ਹਰੀ ਕੇ ਸਰੂਪ ਕੋ ਨਿਰਯਤਨ ਹੀ ਪ੍ਰਾਪਤ ਹੋਵੇਗੀ॥
Prof. Sahib Singh(ਭਾਗਾਂ ਵਾਲੀ ਹੈ ਉਹ) ਜੀਵ-ਇਸਤ੍ਰੀ (ਜਿਸ ਦਾ ਮਨ) ਪਰਮਾਤਮਾ ਦੇ ਨਾਮ-ਰਸ ਵਿਚ ਵਿੱਝਿਆ ਰਹਿੰਦਾ ਹੈ, ਜੇਹੜੀ ਪਰਮਾਤਮਾ ਦੇ ਪਿਆਰ ਵਿਚ ਤੇ ਅਡੋਲਤਾ ਵਿਚ ਟਿਕੀ ਰਹਿੰਦੀ ਹੈ,

ਪਦ ਅਰਥ ਕਾਮਣਿ = ਜੀਵ-ਇਸਤ੍ਰੀ। ਰਸਿ = ਨਾਮ-ਰਸ ਵਿਚ। ਬੇਧੀ = ਵਿੱਝੀ ਹੋਈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ।

SikhNet (Spanish)La Novia del Señor está compenetrada en el Amor del Señor con toda naturalidad.

ਮਨੁ ਮੋਹਨਿ ਮੋਹਿ ਲੀਆ ਜੀਉ; ਦੁਬਿਧਾ ਸਹਜਿ ਸਮਾਏ ॥

man mohan mohi leea jeeo; dubidhaa sehaj samaae |

Sant Singh KhalsaThe Enticer of hearts has enticed her, and her sense of duality has been easily dispelled.
Manmohan SinghThe Heart Enticer has captivated her and her duality has easily been annulled.
Manmohan Singh (Punjabi)ਦਿਲ ਚੁਰਾਉਣ ਵਾਲੇ ਨੇ ਉਸ ਨੂੰ ਫ਼ਰੇਫ਼ਤਾ ਕਰ ਲਿਆ ਹੈ ਅਤੇ ਉਸ ਦਾ ਦਵੈਤ-ਭਾਵ ਸੁਖੈਨ ਹੀ ਨਾਸ ਹੋ ਗਿਆ ਹੈ।
Fareedkot Teekaਕਿਉਂਕਿ ਤਿਸ ਕਾ ਮਨੁ (ਮੋਹਨਿ) ਹਰੀ ਨੇ ਮੋਹਿ ਲੀਆ ਹੈ। ਤਿਸੀ ਤੇ ਤਿਸ ਕੇ ਦ੍ਵੈਤ ਭਾਵ ਆਦੀ ਵਿਕਾਰ ਸੁਭਾਵਕ ਹੀ ਸਮਾਏ ਅਰਥਾਤ ਨਾਸ ਹੂਏ ਹੈਂ॥
Prof. Sahib Singhਤੇ ਜਿਸ ਦੇ ਮਨ ਨੂੰ ਸੋਹਣੇ ਪ੍ਰਭੂ ਨੇ ਮੋਹ ਰੱਖਿਆ ਹੈ, (ਉਸ ਜੀਵ-ਇਸਤ੍ਰੀ ਦੀ) ਮੇਰ-ਤੇਰ ਆਤਮਕ ਅਡੋਲਤਾ ਵਿਚ ਮੁੱਕ ਜਾਂਦੀ ਹੈ।

ਪਦ ਅਰਥ ਮੋਹਨਿ = ਮੋਹਨ ਨੇ, ਸੋਹਣੇ ਪ੍ਰਭੂ ਨੇ।

SikhNet (Spanish)El Gran Seductor la seduce y la dualidad en ella cede al Estado de Equilibrio.

ਦੁਬਿਧਾ ਸਹਜਿ ਸਮਾਏ. ਕਾਮਣਿ ਵਰੁ ਪਾਏ; ਗੁਰਮਤੀ ਰੰਗੁ ਲਾਏ ॥

dubidhaa sehaj samaae. kaaman var paae; guramatee rang laae |

Sant Singh KhalsaHer sense of duality has been easily dispelled, and the soul-bride obtains her Husband Lord; following the Guru's Teachings, she makes merry.
Manmohan SinghEasily annulling her double-mindedness and obtaining her Groom, the bride makes merry under Guru's instruction.
Manmohan Singh (Punjabi)ਸੁਖੈਨ ਹੀ ਆਪਣਾ ਦੁਚਿੱਤਾਪਣ ਨਵਿਰਤ ਕਰ ਕੇ ਅਤੇ ਆਪਣੇ ਕੰਤ ਨੂੰ ਪ੍ਰਾਪਤ ਹੋ, ਵਹੁਟੀ ਗੁਰਾਂ ਦੇ ਉਪਦੇਸ਼ ਤਾਬੇ, ਮੌਜ ਮਾਣਦੀ ਹੈ।
Fareedkot Teekaਦ੍ਵੈਤ ਭਾਵ ਕੋ ਸੁਖੈਂਨ ਹੀ ਸਮਾਇ ਅਰਥਾਤ ਦੂਰ ਕਰ ਕੇ ਜਗ੍ਯਾਸੂ ਇਸਤ੍ਰੀ ਨੇ ਅਪਨੇ ਪਤੀ ਕੋ ਪਾਇ ਕਰ ਕੇ ਗੁਰੋਂ ਕੀ ਸਿਖ੍ਯਾ ਦ੍ਵਾਰੇ (ਰੰਗੁ ਲਾਏ) ਅਨੰਦ ਭੋਗੇ ਹੈਂ॥
Prof. Sahib Singhਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਆਤਮਕ ਰੰਗ ਮਾਣਦੀ ਹੈ।

ਪਦ ਅਰਥ ਦੁਬਿਧਾ = ਮੇਰ-ਤੇਰ। ਵਰੁ = ਖ਼ਸਮ-ਪ੍ਰਭੂ। ਰੰਗੁ ਲਾਏ = ਆਤਮਕ ਆਨੰਦ ਮਾਣਦੀ ਹੈ।

SikhNet (Spanish)Cuando la dualidad desaparece en el Equilibrio, ella encuentra a su Señor, y a través de la Palabra del Guru, se funde en Su Amor.

ਇਹੁ ਸਰੀਰੁ. ਕੂੜਿ ਕੁਸਤਿ ਭਰਿਆ; ਗਲ ਤਾਈ ਪਾਪ ਕਮਾਏ ॥

eihu sareer. koorr kusat bhariaa; gal taaee paap kamaae |

Sant Singh KhalsaThis body is filled to overflowing with falsehood, deception and the commission of sins.
Manmohan SinghThis body is filled up to the fullest with falsehood and deception and commits sins.
Manmohan Singh (Punjabi)ਇਹ ਦੇਹਿ ਹਲਕ ਤਕ ਝੂਠ ਤੇ ਠੱਗੀ ਨਾਲ ਭਰੀ ਹੋਈ ਹੈ ਅਤੇ ਕਸਮਲ ਕਮਾਉਂਦੀ ਹੈ।
Fareedkot Teekaਤਿਸ ਗੁਰ ਸਿਖ੍ਯਾ ਤੇ ਬਿਨਾਂ ਇਸ ਜੀਵ ਇਸਤ੍ਰੀ ਕਾ ਸਰੀਰ ਝੂਠ ਔ (ਕੁਸਤਿ) ਖੋਟੇ ਹਠ ਆਦੀ ਵਿਕਾਰੋਂ ਸੇ ਭਰਾ ਹੂਆ ਗਲ ਤਾਂਈ ਪਾਪ ਕਮਾਵਤਾ ਹੈ, ਅਰਥਾਤ ਅਤੀ ਪਾਪ ਕਰਤਾ ਹੈ; ਵਾ (ਗਲ) ਬਾਤ ਕਰਤੇ ਤਕ ਭੀ ਪਾਪ ਹੀ ਕਮਾਵਤਾ ਹੈ॥
Prof. Sahib Singh(ਮਾਇਆ ਦੇ ਮੋਹ ਵਿਚ ਫਸ ਕੇ ਮਨੁੱਖ ਦਾ) ਇਹ ਸਰੀਰ ਝੂਠ ਠੱਗੀ-ਫ਼ਰੇਬ ਨਾਲ ਨਕਾ-ਨਕ ਭਰਿਆ ਰਹਿੰਦਾ ਹੈ ਤੇ ਜੀਵ ਪਾਪ ਕਮਾਂਦਾ ਰਹਿੰਦਾ ਹੈ,

ਪਦ ਅਰਥ ਕੂੜਿ = ਕੂੜ ਨਾਲ। ਕੁਸਤਿ = ਕੁਸੱਤ ਨਾਲ, ਠੱਗੀ-ਫ਼ਰੇਬ ਨਾਲ। ਗਲ ਤਾਈ = ਗਲ ਤਕ, ਨਕਾ-ਨਕ।

SikhNet (Spanish)Este ser, repleto de valores que son falsos, comete errores en gran profusión.

ਗੁਰਮੁਖਿ ਭਗਤਿ. ਜਿਤੁ ਸਹਜ ਧੁਨਿ ਉਪਜੈ; ਬਿਨੁ ਭਗਤੀ. ਮੈਲੁ ਨ ਜਾਏ ॥

guramukh bhagat. jit sehaj dhun upajai; bin bhagatee. mail na jaae |

Sant Singh KhalsaThe Gurmukh practices that devotional worship, by which the celestial music wells up; without this devotional worship, filth is not removed.
Manmohan SinghThrough the Guru is obtained Lord's devotion by which music of beatitude is produced. Sans God's meditation filth is not removed.
Manmohan Singh (Punjabi)ਗੁਰਾਂ ਦੇ ਰਾਹੀਂ ਸੁਆਮੀ ਦਾ ਅਨੁਰਾਗ ਪ੍ਰਾਪਤ ਹੁੰਦਾ ਹੈ, ਜਿਸ ਦੁਆਰਾ ਪ੍ਰਸੰਨਤਾ ਦਾ ਰਾਗ ਪੈਦਾ ਹੁੰਦਾ ਹੈ। ਰੱਬ ਦੇ ਸਿਮਰਨ ਦੇ ਬਾਝੋਂ ਪਲੀਤੀ ਦੂਰ ਨਹੀਂ ਹੁੰਦੀ।
Fareedkot Teekaਤਾਂ ਤੇ ਗੁਰੋਂ ਦ੍ਵਾਰੇ ਭਗਤੀ ਕਰਨੀ ਹੀ ਸ੍ਰੇਸਟ ਹੈ। ਜਿਸ ਕੇ ਕਰੇ ਤੇ (ਸਹਜ) ਸਾਂਤੀ ਰੂਪੀ (ਧੁਨਿ) ਬਾਣੀ ਪ੍ਰਗਟ ਹੋਤੀ ਹੈ ਔ ਭਗਤੀ ਸੇ ਬਿਨਾਂ ਪਾਪੋਂ ਰੂਪੀ ਮੈਲ ਜਾਤੀ ਨਹੀਂ ਹੈ॥
Prof. Sahib Singhਪਰ ਗੁਰੂ ਦੀ ਸ਼ਰਨ ਪਿਆਂ ਜੀਵ ਪ੍ਰਭੂ ਦੀ ਭਗਤੀ ਕਰਦਾ ਹੈ, ਜਿਸ ਦੀ ਬਰਕਤਿ ਨਾਲ ਇਸ ਦੇ ਅੰਦਰ ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ (ਤੇ ਸਾਰੇ ਕੀਤੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ ਪ੍ਰਭੂ ਦੀ ਭਗਤੀ ਤੋਂ ਬਿਨਾਂ (ਵਿਕਾਰਾਂ ਦੀ) ਮੈਲ ਦੂਰ ਨਹੀਂ ਹੁੰਦੀ।
SikhNet (Spanish)Pero la Alabanza del Señor, a través de la Cual uno escucha la Melodía del Equilibrio, limpia toda impureza.

ਨਾਨਕ. ਕਾਮਣਿ ਪਿਰਹਿ ਪਿਆਰੀ; ਵਿਚਹੁ ਆਪੁ ਗਵਾਏ ॥੧॥

naanak. kaaman pireh piaaree; vichahu aap gavaae |1|

Sant Singh KhalsaO Nanak, the soul-bride who sheds selfishness and conceit from within, is dear to her Beloved. ||1||
Manmohan SinghNanak the bride who sheds her self-conceit from within becomes dear unto her Beloved.
Manmohan Singh (Punjabi)ਨਾਨਕ, ਜਿਹੜੀ ਪਤਨੀ ਆਪਣੇ ਸਵੈ-ਹਗਤਾ ਨੂੰ ਆਪਣੇ ਅੰਦਰੋਂ ਕੱਢ ਛਡਦੀ ਹੈ, ਉਹ ਆਪਣੇ ਪ੍ਰੀਤਮ ਦੀ ਲਾਡਲੀ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਇਸਤ੍ਰੀ ਪਤੀ ਕੋ ਪਿਆਰੀ ਹੈ, ਜੋ ਅਪਨੇ ਰਿਦੇ ਵਿਚੋਂ (ਆਪੁ) ਹੰਕਾਰ ਕੋ ਗੁਵਾਇ ਦੇਵੇ॥੧॥
Prof. Sahib Singhਹੇ ਨਾਨਕ! (ਉਹ) ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਪਿਆਰੀ ਬਣ ਜਾਂਦੀ ਹੈ, ਜੇਹੜੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦੀ ਹੈ ॥੧॥

ਪਦ ਅਰਥ ਪਿਰਹਿ ਪਿਆਰੀ = ਪਤੀ-ਪ੍ਰਭੂ ਦੀ ਪਿਆਰੀ। ਆਪੁ = ਆਪਾ-ਭਾਵ ॥੧॥

SikhNet (Spanish)Oh, dice Nanak, La Novia es entonces la Bienamada del Señor, si ella logra trascender el ego en su interior. (1)

ਕਾਮਣਿ. ਪਿਰੁ ਪਾਇਆ ਜੀਉ; ਗੁਰ ਕੈ ਭਾਇ ਪਿਆਰੇ ॥

kaaman. pir paaeaa jeeo; gur kai bhaae piaare |

Sant Singh KhalsaThe soul-bride has found her Husband Lord, through the love and affection of the Guru.
Manmohan SinghThe bride has found her Darling Lord, through the love and affection of the Guru.
Manmohan Singh (Punjabi)ਗੁਰਾਂ ਦੀ ਪ੍ਰੀਤ ਤੇ ਪਿਰਹੜੀ ਰਾਹੀਂ ਮੁੰਧ ਨੇ ਆਪਣਾ ਪਿਆਰਾ ਸੁਆਮੀ ਪਰਾਪਤ ਕਰ ਲਿਆ ਹੈ।
Fareedkot Teekaਹੇ ਭਾਈ! ਤਿਸੀ ਇਸਤ੍ਰੀ ਨੇ ਪਤੀ ਪਾਯਾ ਹੈ ਜਿਸ ਨੇ ਗੁਰੋਂ ਕੇ (ਭਾਇ) ਪ੍ਰੇਮ ਮੇਂ ਵਾ ਭਾਣੇ ਮੇਂ ਪਿਆਰ ਕੀਆ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਗੁਰੂ ਦੇ ਪ੍ਰੇਮ-ਪਿਆਰ ਵਿਚ ਟਿਕੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ।

ਪਦ ਅਰਥ ਗੁਰ ਕੈ ਭਾਇ = ਗੁਰੂ ਦੇ ਪ੍ਰੇਮ ਵਿਚ (ਟਿਕ ਕੇ)।

SikhNet (Spanish)La novia encuentra a su Señor, por su Amor al Guru.

ਰੈਣਿ ਸੁਖਿ ਸੁਤੀ ਜੀਉ; ਅੰਤਰਿ ਉਰਿ ਧਾਰੇ ॥

rain sukh sutee jeeo; antar ur dhaare |

Sant Singh KhalsaShe passes her life-night sleeping in peace, enshrining the Lord in her heart.
Manmohan SinghBy clapping the Guru to her heart and mind she peacefully sleeps during the night.
Manmohan Singh (Punjabi)ਗੁਰਾਂ ਨੂੰ ਆਪਣੇ ਦਿਲ ਅਤੇ ਹਿਰਦੇ ਨਾਲ ਲਾਉਣ ਦੁਆਰਾ ਉਹ ਰਾਤ ਨੂੰ ਆਰਾਮ ਨਾਲ ਸੌਂਦੀ ਹੈ।
Fareedkot Teekaਹੇ ਭਾਈ! ਵਹੀ ਅਵਸਥਾ ਰੂਪੀ ਰਾਤ੍ਰੀ ਮੇਂ ਸੁਖ ਸਾਥ ਸੁਤੀ ਹੈ ਜਿਸ ਨੇ ਰਿਦੇ ਅੰਤਰ ਸਤਿਗੁਰੋਂ ਕੇ ਬਚਨ ਧਾਰੇ ਹੈਂ॥
Prof. Sahib Singhਉਹ ਆਪਣੇ ਅੰਦਰ ਆਪਣੇ ਹਿਰਦੇ ਵਿਚ (ਪ੍ਰਭੂ-ਪਤੀ ਨੂੰ) ਵਸਾਂਦੀ ਹੈ ਤੇ ਸਾਰੀ ਜ਼ਿੰਦਗੀ ਰੂਪ ਰਾਤ ਸੁਖ ਵਿਚ ਗੁਜ਼ਾਰਦੀ ਹੈ।

ਪਦ ਅਰਥ ਰੈਣਿ = ਜ਼ਿੰਦਗੀ ਦੀ ਰਾਤ। ਸੁਖਿ = ਸੁਖ ਨਾਲ। ਉਰਿ = ਹਿਰਦੇ ਵਿਚ। ਧਾਰੇ = (ਪ੍ਰਭੂ ਦੀ ਯਾਦ ਨੂੰ) ਟਿਕਾਂਦੀ ਹੈ।

SikhNet (Spanish)Enalteciendo al Señor en su corazón, ella duerme tranquila toda la noche, y sus aflicciones parten para siempre.

ਅੰਤਰਿ ਉਰਿ ਧਾਰੇ. ਮਿਲੀਐ ਪਿਆਰੇ; ਅਨਦਿਨੁ ਦੁਖੁ ਨਿਵਾਰੇ ॥

antar ur dhaare. mileeai piaare; anadin dukh nivaare |

Sant Singh KhalsaEnshrining Him deep within her heart night and day, she meets her Beloved, and her pains depart.
Manmohan SinghBy enshrining the Guru in the mind night and day, she meets her Beloved and her anguishes depart.
Manmohan Singh (Punjabi)ਗੁਰਾਂ ਨੂੰ ਆਪਣੇ ਹਿਰਦੇ ਅੰਦਰ, ਰਾਤ ਦਿਨ ਟਿਕਾਉਣ ਦੁਆਰਾ ਉਹ ਆਪਣੇ ਪ੍ਰੀਤਮ ਨੂੰ ਭੇਟਂ ਲੈਂਦੀ ਹੈ ਅਤੇ ਉਸ ਦੇ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਕਿਉਂਕਿ ਗੁਰੋਂ ਕੇ ਬਚਨ ਰਿਦੇ ਅੰਤਰ ਧਾਰੇ ਤੇ ਹੀ ਪਿਆਰੇ ਪਤੀ ਕੌ ਮਿਲੀਤਾ ਹੈ। ਔਰ ਦਿਨ ਰਾਤ ਕੇ ਦੁਖ ਦੂਰ ਕਰੀਤੇ ਹੈਂ॥
Prof. Sahib Singhਆਪਣੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਟਿਕਾਉਂਦੀ ਹੈ, ਉਹ ਆਪਣੇ ਪ੍ਰਭੂ ਪਤੀ ਨਾਲ ਮਿਲਾਪ ਕਰਦੀ ਹੈ ਅਤੇ ਸਦਾ ਵਾਸਤੇ ਵਿਛੋੜੇ ਦਾ ਦੁੱਖ ਮਿਟਾ ਲੈਂਦੀ ਹੈ।

ਪਦ ਅਰਥ ਅਨਦਿਨੁ = ਹਰ ਰੋਜ਼।

SikhNet (Spanish)Acogiéndolo en su corazón día y noche, ella pasa con su amado y todo dolor se disipa.

ਅੰਤਰਿ ਮਹਲੁ. ਪਿਰੁ ਰਾਵੇ ਕਾਮਣਿ; ਗੁਰਮਤੀ ਵੀਚਾਰੇ ॥

antar mehal. pir raave kaaman; guramatee veechaare |

Sant Singh KhalsaDeep within the mansion of her inner being, she enjoys her Husband Lord, reflecting upon the Guru's Teachings.
Manmohan SinghWithin her heart-mansion, the bride enjoys her Bridegroom by musing over Guru's teaching.
Manmohan Singh (Punjabi)ਗੁਰਾਂ ਦੇ ਉਪਦੇਸ਼ ਦਾ ਸੋਚ-ਵਿਚਾਰ ਕਰਨ ਦੁਆਰਾ ਆਪਣੇ ਦਿਲ-ਮੰਦਰ ਦੇ ਵਿੱਚ ਲਾੜੀ ਆਪਣੇ ਲਾੜੇ ਨੂੰ ਮਾਣਦੀ ਹੈ।
Fareedkot Teekaਤਿਸੀ ਨੇ ਨਿਵਾਰੇ ਹੈਂ, ਸੋ ਜਗ੍ਯਾਸੂ ਰੂਪੀ ਇਸਤ੍ਰੀ ਗੁਰੋਂ ਕੀ ਸਿਖ੍ਯਾ ਵੀਚਾਰਤੀ ਹੈ ਔ ਅਪਨੇ (ਮਹਲੁ) ਸਰੀਰ ਅੰਤਰਿ ਹੀ ਪਤੀ ਕੋ ਰਾਵਤੀ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰ ਪ੍ਰਭੂ ਦਾ ਨਿਵਾਸ-ਥਾਂ ਲੱਭ ਲੈਂਦੀ ਹੈ, ਗੁਰੂ ਦੀ ਮਤਿ ਲੈ ਕੇ (ਪ੍ਰਭੂ ਦੇ ਗੁਣਾਂ ਨੂੰ) ਵਿਚਾਰਦੀ ਹੈ, ਉਹ ਪ੍ਰਭੂ-ਪਤੀ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਹੈ।

ਪਦ ਅਰਥ ਰਾਵੇ = ਮਾਣਦੀ ਹੈ।

SikhNet (Spanish)Dentro de su propio castillo ella goza de su Esposo por habitar en la Palabra del Guru.

ਅੰਮ੍ਰਿਤੁ ਨਾਮੁ ਪੀਆ ਦਿਨ ਰਾਤੀ; ਦੁਬਿਧਾ ਮਾਰਿ ਨਿਵਾਰੇ ॥

amrit naam peea din raatee; dubidhaa maar nivaare |

Sant Singh KhalsaShe drinks deeply of the Nectar of the Naam, day and night; she conquers and casts off her sense of duality.
Manmohan SinghDay and night she drinks the Name Nectar and kills and casts off her duality.
Manmohan Singh (Punjabi)ਦਿਨ ਰਾਤ ਉਹ ਨਾਮ ਸੁਧਾਰਸ ਨੂੰ ਪਾਨ ਕਰਦੀ ਹੈ ਅਤੇ ਆਪਣੇ ਦਵੈਤ-ਭਾਵ ਨੂੰ ਨਾਸ ਕਰ ਪਰੇ ਸੁੱਟ ਪਾਉਂਦੀ ਹੈ।
Fareedkot Teekaਹਰੀ ਕਾ ਨਾਮੁ ਅੰਮ੍ਰਤ ਜਿਸ ਨੇ ਦਿਨੇ ਰਾਤੀ ਪਾਨ ਕੀਆ ਹੈ, ਸੋਈ ਦ੍ਵੈਤ ਭਾਵ ਕੋ ਮਾਰ ਕਰ ਦੂਰ ਕਰ ਦੇਤੀ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਦਿਨ ਰਾਤ ਪੀਤਾ ਹੈ, ਉਹ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮੁਕਾਂਦੀ ਹੈ।
SikhNet (Spanish)Ella bebe del Néctar del Nombre noche y día, y así aquieta su sentido de dualidad.

ਨਾਨਕ. ਸਚਿ ਮਿਲੀ ਸੋਹਾਗਣਿ; ਗੁਰ ਕੈ ਹੇਤਿ ਅਪਾਰੇ ॥੨॥

naanak. sach milee sohaagan; gur kai het apaare |2|

Sant Singh KhalsaO Nanak, the happy soul-bride meets her True Lord, through the Infinite Love of the Guru. ||2||
Manmohan SinghThrough the infinite love of the Guru, O Nanak the happy wife meets her True Lord.
Manmohan Singh (Punjabi)ਗੁਰਾਂ ਦੇ ਅਨੰਤ ਪਿਆਰ ਰਾਹੀਂ ਹੈ ਨਾਨਕ! ਖ਼ੁਸ਼ਬਾਸ਼ ਪਤਨੀ ਆਪਣੇ ਸੱਚੇ ਸੁਆਮੀ ਨੂੰ ਮਿਲ ਪੈਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਕੇ ਪ੍ਰੇਮ ਮੇਂ ਅਤੀ ਪਿਆਰ ਕਰਕੇ, ਵਾ ਪਿਆਰੇ ਗੁਰੋਂ ਮੇਂ ਪ੍ਰੇਮ ਕਰ ਕੇ ਸਚ ਮੇਂ ਰਤੀ ਹੈ, ਸੋਈ ਸੁਹਾਗਣੀ ਭਈ ਹੈ॥੨॥
Prof. Sahib Singhਹੇ ਨਾਨਕ! ਗੁਰੂ ਦੇ ਅਥਾਹ ਪਿਆਰ ਦੀ ਬਰਕਤਿ ਨਾਲ ਉਹ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ-ਪਤੀ ਵਿਚ ਮਿਲੀ ਰਹਿੰਦੀ ਹੈ ਤੇ ਭਾਗਾਂ ਵਾਲੀ ਹੋ ਜਾਂਦੀ ਹੈ ॥੨॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਅਪਾਰੇ = ਬੇਅੰਤ ॥੨॥

SikhNet (Spanish)Oh, dice Nanak, así la Novia del Señor encuentra a su Bienamado, por su Amor infinito al Guru. (2)

ਆਵਹੁ ਦਇਆ ਕਰੇ ਜੀਉ; ਪ੍ਰੀਤਮ ਅਤਿ ਪਿਆਰੇ ॥

aavahu deaa kare jeeo; preetam at piaare |

Sant Singh KhalsaCome, and shower Your Mercy upon me, my most Darling, Dear Beloved.
Manmohan SinghO my most Darling Beloved shower Thine benediction and pay me a visit.
Manmohan Singh (Punjabi)ਹੇ ਮੇਰੇ ਪਰਮ ਪ੍ਰੀਤਵਾਨ ਦਿਲਬਰ! ਆਪਣੀ ਮਿਹਰ ਧਾਰ ਅਤੇ ਮੈਨੂ ਆਪਣਾ ਦੀਦਾਰ ਬਖਸ਼।
Fareedkot Teekaਜੋ ਇਸਤ੍ਰੀ ਐਸੇ ਬੇਨਤੀ ਕਰਤੀ ਹੈ: ਹੇ ਮੇਰੇ ਅਤੀ ਪਿਆਰੇ ਪ੍ਰੀਤਮ! ਦਯਾ ਕਰ ਕੇ ਮੇਰੇ ਰਿਦੇ ਮੇਂ ਆਪ ਆਵੋ॥
Prof. Sahib Singhਹੇ ਅਤਿ ਪਿਆਰੇ ਪ੍ਰੀਤਮ ਜੀ! ਮਿਹਰ ਕਰ ਕੇ (ਮੇਰੇ ਹਿਰਦੇ ਵਿਚ) ਆ ਵੱਸੋ।

ਪਦ ਅਰਥ ਕਰੇ = ਕਰਿ, ਕਰ ਕੇ। ਜੀਉ ਪ੍ਰੀਤਮ = ਹੇ ਪ੍ਰੀਤਮ ਜੀ!

SikhNet (Spanish)Así reza la Novia, oh mi Señor, mi Amor,

ਕਾਮਣਿ ਬਿਨਉ ਕਰੇ ਜੀਉ; ਸਚਿ ਸਬਦਿ ਸੀਗਾਰੇ ॥

kaaman binau kare jeeo; sach sabad seegaare |

Sant Singh KhalsaThe soul-bride offers her prayers to You, to adorn her with the True Word of Your Shabad.
Manmohan SinghThe bride supplicated Thee, to adorn her with the True name.
Manmohan Singh (Punjabi)ਉਸ ਨੂੰ ਸਤਿਨਾਮ ਨਾਲ ਸੁਸ਼ੋਭਤ ਕਰਨ ਲਈ ਪਤਨੀ ਤੈਨੂੰ ਪ੍ਰਾਰਥਨਾ ਕਰਦੀ ਹੈ।
Fareedkot Teekaਹੇ ਭਾਈ! ਜੋ ਇਸਤ੍ਰੀ ਇਸ ਪ੍ਰਕਾਰ ਸਚੇ ਸਬਦ ਕਾ ਸੀਗਾਰ ਕਰ ਕੇ ਬੇਨਤੀ ਕਰਤੀ ਹੈ॥
Prof. Sahib Singh(ਭਾਗਾਂ ਵਾਲੀ ਹੈ ਉਹ) ਜੀਵ-ਇਸਤ੍ਰੀ ਜੇਹੜੀ ਸਦਾ-ਥਿਰ ਪ੍ਰਭੂ ਦੇ ਨਾਮ ਨਾਲ ਤੇ ਗੁਰੂ ਦੇ ਸ਼ਬਦ ਨਾਲ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਕੇ (ਪ੍ਰਭੂ-ਦਰ ਤੇ ਅਜਿਹੀ) ਬੇਨਤੀ ਕਰਦੀ ਹੈ।

ਪਦ ਅਰਥ ਬਿਨਉ = {विनय} ਬੇਨਤੀ। ਸਚਿ = ਸਦਾ-ਥਿਰ ਪ੍ਰਭੂ ਦੇ ਨਾਮ ਨਾਲ।

SikhNet (Spanish)oh mi Bienamado, por favor ten Misericordia de mí.

ਸਚਿ ਸਬਦਿ ਸੀਗਾਰੇ. ਹਉਮੈ ਮਾਰੇ; ਗੁਰਮੁਖਿ ਕਾਰਜ ਸਵਾਰੇ ॥

sach sabad seegaare. haumai maare; guramukh kaaraj savaare |

Sant Singh KhalsaAdorned with the True Word of Your Shabad, she conquers her ego, and as Gurmukh, her affairs are resolved.
Manmohan SinghBedecked with the True Name, the bride effaces her ego and through the Guru her affairs are adjusted.
Manmohan Singh (Punjabi)ਸੱਚੇ ਨਾਮ ਨਾਲ ਸ਼ਿੰਗਾਰੀ ਹੋਈ ਕਾਮਣ ਆਪਣੀ ਹੰਗਤਾ ਨੂੰ ਮੇਸ ਸੁਟਦੀ ਹੈ ਅਤੇ ਗੁਰਾਂ ਦੇ ਰਾਹੀਂ ਉਸ ਦੇ ਕੰਮ ਰਾਸ ਹੋ ਜਾਂਦੇ ਹਨ।
Fareedkot Teekaਔਰ ਸਚੇ ਸਬਦ ਕਾ ਸੀਂਗਾਰ ਕਰੇ ਹੈ, ਹੰਕਾਰ ਕੋ ਮੇਟ ਕਰ ਔਰ ਤਿਸੀ ਨੇ ਗੁਰੋਂ ਦ੍ਵਾਰੇ ਫਿਰ ਅਪਨੇ ਕਾਰਜ ਸਵਾਰੇ ਹੈਂ॥
Prof. Sahib Singhਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੇ ਨਾਮ ਨਾਲ ਗੁਰੂ ਦੇ ਸ਼ਬਦ ਨਾਲ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ, ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੀ ਹੈ, ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕਾਰਜ ਸਵਾਰ ਲੈਂਦੀ ਹੈ,

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਨਾਲ। ਸੀਗਾਰੇ = ਸੀਗਾਰਿ, ਸਿੰਗਾਰ ਕੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Se adorna con la Verdadera Palabra, no hace caso a su ego, y a través del Guru, entra en Plenitud.

ਜੁਗਿ ਜੁਗਿ ਏਕੋ ਸਚਾ ਸੋਈ; ਬੂਝੈ ਗੁਰ ਬੀਚਾਰੇ ॥

jug jug eko sachaa soee; boojhai gur beechaare |

Sant Singh KhalsaThroughout the ages, the One Lord is True; through the Guru's Wisdom, He is known.
Manmohan SinghThroughout all the ages that unique Lord is True and through the Guru given comprehension is He known.
Manmohan Singh (Punjabi)ਸਾਰਿਆਂ ਯੁਗਾਂ ਅੰਦਰ ਉਹ ਅਦੁੱਤੀ ਪ੍ਰਭੂ ਸੱਚਾ ਹੈ ਅਤੇ ਗੁਰਾਂ ਦੀ ਦਿਤੀ ਸੋਚ ਵਿਚਾਰ ਰਾਹੀਂ ਉਹ ਜਾਣਿਆ ਜਾਂਦਾ ਹੈ।
Fareedkot Teekaਜੁਗਾ ਜੁਗਾ ਅੰਤਰ ਜੋ ਏਕ ਸਚਾ ਹੈ, ਸੋਈ ਗੁਰੋਂ ਦ੍ਵਾਰੇ ਵੀਚਾਰੇ ਸੇ ਸਮਝੀਤਾ ਹੈ॥
Prof. Sahib Singhਉਹ ਜੀਵ-ਇਸਤ੍ਰੀ ਗੁਰੂ ਦੀ ਬਖ਼ਸ਼ੀ ਵਿਚਾਰ ਦੀ ਬਰਕਤਿ ਨਾਲ ਉਸ ਪਰਮਾਤਮਾ ਨਾਲ ਸਾਂਝ ਪਾ ਲੈਂਦੀ ਹੈ ਜੇਹੜਾ ਹਰੇਕ ਜੁਗ ਵਿਚ ਹੀ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ।

SikhNet (Spanish)El Señor eternamente es Verdad; a través de la Palabra del Guru, uno concibe esto en su propia experiencia.

ਮਨਮੁਖਿ ਕਾਮਿ ਵਿਆਪੀ. ਮੋਹਿ ਸੰਤਾਪੀ; ਕਿਸੁ ਆਗੈ ਜਾਇ ਪੁਕਾਰੇ ॥

manamukh kaam viaapee. mohi santaapee; kis aagai jaae pukaare |

Sant Singh KhalsaThe self-willed manmukh is engrossed in sexual desire, and tormented by emotional attachment. With whom should she lodge her complaints?
Manmohan SinghThe way-ward wife is engrossed in lust and is tormented by temporal love. Before whom should she go to lodge a complaint?
Manmohan Singh (Punjabi)ਆਪ-ਹੁਦਰੀ ਵਹੁਟੀ ਵਿਸ਼ੇ ਭੋਗ ਅੰਦਰ ਗਲਤਾਨ ਤੇ ਸੰਸਾਰੀ ਮਮਤਾ ਦੀ ਦੁਖਾਂਤ੍ਰ ਕੀਤੀ ਹੋਈ ਹੈ। ਉਹ ਕੀਹਦੇ ਮੂਹਰੇ ਜਾ ਕੇ ਸ਼ਿਕਾਇਤ ਕਰੇ?
Fareedkot Teekaਔਰ ਜੋ ਮਨਮੁਖ ਇਸਤ੍ਰੀ ਕਾਮ ਆਦਿ ਵਿਕਾਰੋਂ ਸੇ ਵਿਆਪੀ ਅਰਥਾਤ ਪੀੜਤ ਹੋਈ ਹੋਈ ਔ ਮੋਹ ਕੀ ਸੰਤਾਈ ਹੋਈ ਹੈ, ਸੋ ਕਿਸ ਕੇ ਆਗੇ ਜਾਇ ਕਰ ਕੇ ਪੁਕਾਰ ਕਰੇ?
Prof. Sahib Singh(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਕਾਮ-ਵਾਸਨਾ ਵਿਚ ਦਬਾਈ ਰਹਿੰਦੀ ਹੈ, ਮੋਹ ਵਿਚ ਫਸ ਕੇ ਦੁੱਖੀ ਹੁੰਦੀ ਹੈ। ਉਹ ਕਿਸ ਅੱਗੇ ਜਾ ਕੇ (ਆਪਣੇ ਦੁੱਖਾਂ ਦੀ) ਪੁਕਾਰ ਕਰੇ? (ਕੋਈ ਉਸ ਦੇ ਇਹ ਦੁੱਖ ਦੂਰ ਨਹੀਂ ਕਰ ਸਕਦਾ)।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ। ਕਾਮਿ = ਕਾਮ ਵਿਚ। ਵਿਆਪੀ = ਫਸੀ ਹੋਈ। ਮੋਹਿ = ਮੋਹ ਵਿਚ। ਜਾਇ = ਜਾ ਕੇ।

SikhNet (Spanish)El voluntarioso Manmukj es tentado por la lujuria, y se retuerce en el apego. Y ahora, ¿quién puede acudir para quejarse?

ਨਾਨਕ. ਮਨਮੁਖਿ, ਥਾਉ ਨ ਪਾਏ; ਬਿਨੁ ਗੁਰ. ਅਤਿ ਪਿਆਰੇ ॥੩॥

naanak. manamukh, thaau na paae; bin gur. at piaare |3|

Sant Singh KhalsaO Nanak, the self-willed manmukh finds no place of rest, without the most Beloved Guru. ||3||
Manmohan SinghNanak, without the exceedingly favourite Guru the way-ward woman, finds no place of rest.
Manmohan Singh (Punjabi)ਨਾਨਕ ਪਰਮ ਪ੍ਰੀਤਵਾਨ ਗੁਰਾਂ ਦੇ ਬਾਝੋਂ ਆਪ-ਹੁਦਰੀ ਤ੍ਰੀਮਤ ਨੂੰ ਕੋਈ ਆਰਾਮ ਦੀ ਜਗ੍ਹਾਂ ਨਹੀਂ ਲੱਭਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਮਨਮੁਖ ਇਸਤ੍ਰੀ ਗੁਰੋਂ ਕੇ ਬੀਚ ਅਤੀ ਪ੍ਰੇਮ ਕਰੇ ਬਿਨਾਂ ਕਹੀ ਥਾਉ ਉਤਮ ਸਥਾਨ, ਵਾ ਸਰੂਪ ਅਸਥਾਨ ਕੌ ਨਹੀਂ ਪਾਵਤੀ ਹੈ॥੩॥
Prof. Sahib Singhਹੇ ਨਾਨਕ! ਅਤਿ ਪਿਆਰੇ ਗੁਰੂ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਵਿਚ) ਥਾਂ ਹਾਸਲ ਨਹੀਂ ਕਰ ਸਕਦੀ ॥੩॥
SikhNet (Spanish)Sin el Querido, Querido Guru, la novia Alma no encuentra Paz.(3)

ਮੁੰਧ ਇਆਣੀ ਭੋਲੀ ਨਿਗੁਣੀਆ ਜੀਉ; ਪਿਰੁ ਅਗਮ ਅਪਾਰਾ ॥

mundh eaanee bholee niguneea jeeo; pir agam apaaraa |

Sant Singh KhalsaThe bride is foolish, ignorant and unworthy. Her Husband Lord is Unapproachable and Incomparable.
Manmohan SinghThe bride is silly, simpleton and meritless. The groom is Unapproachable and Incomprehensible.
Manmohan Singh (Punjabi)ਪਤਨੀ ਕਮਲੀ, ਸਿਧਰੀ ਤੇ ਗੁਣ-ਵਿਹੁਣ ਹੈ। ਪਤੀ ਪਹੁੰਚ ਤੋਂ ਪਰੇ ਅਤੇ ਅਲੱਖ ਹੈ।
Fareedkot Teekaਏਹ ਜੀਵ ਰੂਪੀ (ਮੁੰਧ) ਇਸਤ੍ਰੀ ਭੋਲੀ ਸਾਧਨ ਰੂਪੀ ਗੁਣੋਂ ਸੇ ਰਹਿਤ (ਇਆਣੀ) ਅਗ੍ਯਾਤ ਹੈ। ਔਰ ਪਤੀ ਇਸ ਕਾ ਮਨ ਬਾਣੀ ਸੇ ਅਗੰਮ ਪੁਨਾ ਬਿਅੰਤ ਰੂਪ ਹੈ॥
Prof. Sahib Singh(ਇਕ ਪਾਸੇ ਜੀਵ-ਇਸਤ੍ਰੀ) ਮੂਰਖ ਹੈ ਅੰਵਾਣ ਹੈ ਭੋਲੀ ਹੈ (ਕਿ ਵਿਕਾਰਾਂ ਦੇ ਦਾਵਾਂ ਤੋਂ ਬਚਣਾ ਨਹੀਂ ਜਾਣਦੀ) ਤੇ ਗੁਣ-ਹੀਨ ਹੈ (ਦੂਜੇ ਪਾਸੇ) ਪ੍ਰਭੂ-ਪਤੀ ਅਪਹੁੰਚ ਹੈ ਤੇ ਬੇਅੰਤ ਹੈ (ਇਹੋ ਜਿਹੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਕਿਵੇਂ ਹੋਵੇ?)।

ਪਦ ਅਰਥ ਮੁੰਧ = {मुग्धा} ਮੂਰਖ ਇਸਤ੍ਰੀ। ਨਿਗੁਣੀਆ = ਗੁਣਾਂ ਤੋਂ ਸੱਖਣੀ। ਅਗਮ = ਅਪਹੁੰਚ। ਅਪਾਰਾ = ਬੇਅੰਤ।

SikhNet (Spanish)La novia es ignorante y no tiene mérito, pero el Señor Infinito e Insondable,

ਆਪੇ ਮੇਲਿ ਮਿਲੀਐ ਜੀਉ; ਆਪੇ ਬਖਸਣਹਾਰਾ ॥

aape mel mileeai jeeo; aape bakhasanahaaraa |

Sant Singh KhalsaHe Himself unites us in His Union; He Himself forgives us.
Manmohan SinghHimself the Lord unites in his union and Himself is He the Pardoner.
Manmohan Singh (Punjabi)ਆਪ ਹੀ ਸੁਆਮੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ ਅਤੇ ਆਪ ਹੀ ਮਾਫੀ ਦੇਣ ਵਾਲਾ ਹੈ।
Fareedkot Teekaਆਪੇ ਹੀ ਜਬ ਸਤਿਗੁਰੋਂ ਕੇ (ਮੇਲਿ) ਸਤਿਸੰਗ ਮੇਂ ਮਿਲੀਐ ਤਬ ਵਹੁ ਆਪੇ ਬਖਸ਼ਣਹਾਰਾ ਹੋ ਜਾਤਾ ਹੈ॥
Prof. Sahib Singhਜੇ ਪ੍ਰਭੂ ਆਪੇ ਹੀ (ਜੀਵ-ਇਸਤ੍ਰੀ ਨੂੰ) ਮਿਲਾਏ ਤਾਂ ਮਿਲਾਪ ਹੋ ਸਕਦਾ ਹੈ, ਉਹ ਆਪ ਹੀ (ਜੀਵ-ਇਸਤ੍ਰੀਆਂ ਦੀਆਂ ਭੁੱਲਾਂ) ਬਖ਼ਸ਼ਣ ਵਾਲਾ ਹੈ।

ਪਦ ਅਰਥ ਮੇਲਿ = ਜੇ ਮੇਲੇ।

SikhNet (Spanish)de Sí Mismo, la perdona y la une Consigo.

ਅਵਗਣ ਬਖਸਣਹਾਰਾ. ਕਾਮਣਿ ਕੰਤੁ ਪਿਆਰਾ; ਘਟਿ ਘਟਿ ਰਹਿਆ ਸਮਾਈ ॥

avagan bakhasanahaaraa. kaaman kant piaaraa; ghatt ghatt rahiaa samaaee |

Sant Singh KhalsaThe soul-bride's Beloved Husband Lord is the Forgiver of sins; He is contained in each and every heart.
Manmohan SinghThe bride's dear Spouse is the Pardoner of sins and is contained in every heart.
Manmohan Singh (Punjabi)ਪਤਨੀ ਦਾ ਪ੍ਰੀਤਵਾਨ ਪਤੀ ਗੁਨਾਹਾਂ ਨੂੰ ਮਾਫ ਕਰਨ ਵਾਲਾ ਹੈ ਅਤੇ ਹਰ ਦਿਲ ਅੰਦਰ ਰਮਿਆ ਹੋਇਆ ਹੈ।
Fareedkot Teekaਅਵਗੁਣੋਂ ਕੇ ਬਖਸਣੇ ਹਾਰਾ ਪਤੀ ਇਸਤ੍ਰੀ ਕੋ ਪਿਆਰਾ ਹੈ ਔਰੁ ਸੋ ਘਟੋਂ ਘਟੋਂ ਮੇਂ ਸਮਾਇ ਰਹਿਆ ਹੈ॥
Prof. Sahib Singhਪਿਆਰਾ ਪ੍ਰਭੂ-ਕੰਤ ਜੀਵ-ਇਸਤ੍ਰੀ ਦੇ ਔਗੁਣ ਬਖ਼ਸ਼ਣ ਦੀ ਸਮਰੱਥਾ ਰੱਖਦਾ ਹੈ, ਤੇ ਉਹ ਹਰੇਕ ਸਰੀਰ ਵਿਚ ਵੱਸ ਰਿਹਾ ਹੈ (ਇਸ ਤਰ੍ਹਾਂ ਸਭ ਦੇ ਗੁਣ ਔਗੁਣ ਜਾਣਦਾ ਹੈ)।

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ।

SikhNet (Spanish)El Señor es el Bienamado de Su Novia; es enormemente Misericordioso y prevalece en todos los corazones.

ਪ੍ਰੇਮ ਪ੍ਰੀਤਿ. ਭਾਇ ਭਗਤੀ ਪਾਈਐ; ਸਤਿਗੁਰਿ. ਬੂਝ ਬੁਝਾਈ ॥

prem preet. bhaae bhagatee paaeeai; satigur. boojh bujhaaee |

Sant Singh KhalsaThe True Guru has made me understand this understanding, that the Lord is obtained through love, affection and loving devotion.
Manmohan SinghThe True Guru has imparted this understanding unto me that the Lord is obtained through love. affection, reverential regard and meditation.
Manmohan Singh (Punjabi)ਗੁਰਾਂ ਨੇ ਮੈਨੂੰ ਇਹ ਸਮਝ ਦਰਸਾ ਦਿੱਤੀ ਹੈ ਕਿ ਸੁਆਮੀ ਪਿਆਰ, ਪਿਰਹੜੀ, ਸਨੇਹ ਅਤੇ ਸਿਮਰਨ ਰਾਹੀਂ ਪਾਇਆ ਜਾਂਦਾ ਹੈ।
Fareedkot Teekaਤਨ ਦ੍ਵਾਰੇ ਪ੍ਰੇਮ ਔਰ ਬਾਣੀ ਕਰ ਪ੍ਰੀਤੀ, ਪੁਨਾ ਰਿਦੇ ਕੀ ਪ੍ਰੇਮਾ ਭਗਤੀ ਸੇ ਵਹੁ ਪਾਈਤਾ ਹੈ। ਸਤਿਗੁਰੋਂ ਨੇ ਇਹ ਬੂਝ ਸਮਝਾਈ ਹੈ॥
Prof. Sahib Singhਸਤਿਗੁਰੂ ਨੇ ਇਹ ਸਿੱਖਿਆ ਦਿੱਤੀ ਹੈ ਕਿ ਉਹ ਕੰਤ-ਪ੍ਰਭੂ ਪ੍ਰੇਮ-ਪ੍ਰੀਤਿ ਨਾਲ ਮਿਲਦਾ ਹੈ ਭਗਤੀ-ਭਾਵ ਨਾਲ ਮਿਲਦਾ ਹੈ।

ਪਦ ਅਰਥ ਭਾਇ = ਪ੍ਰੇਮ ਦੀ ਰਾਹੀਂ। ਸਤਿਗੁਰਿ = ਸਤਿਗੁਰੂ ਨੇ।

SikhNet (Spanish)Él es obtenido por la Adoración amorosa; esta es la Verdad que el Guru me ha revelado.

ਸਦਾ ਅਨੰਦਿ ਰਹੈ ਦਿਨ ਰਾਤੀ; ਅਨਦਿਨੁ ਰਹੈ ਲਿਵ ਲਾਈ ॥

sadaa anand rahai din raatee; anadin rahai liv laaee |

Sant Singh KhalsaShe remains forever in bliss, day and night; she remains immersed in His Love, night and day.
Manmohan SinghThe bride who night and day remains absorbed in her Lord's love ever, remains happy throughout the twenty-four hours.
Manmohan Singh (Punjabi)ਜਿਹੜੀ ਪਤਨੀ ਆਪਣੇ ਪਤਨੀ ਦੇ ਸਨੇਹ ਵਿੱਚ ਰਾਤ ਦਿਨ ਲੀਨ ਰਹਿੰਦੀ ਹੈ, ਉਹ ਚੋਵੀ ਘੰਟੇ ਹੀ ਹਮੇਸ਼ਾਂ ਪਰਮੰਨ ਰਹਿੰਦੀ ਹੈ।
Fareedkot Teekaਜੋ ਤਿਸ ਮੇਂ ਨਿਰੰਤਰ ਬ੍ਰਿਤੀ ਲਗਾਇ ਰਖਤੀ ਹੈ, ਸੋ ਦਿਨੇ ਰਾਤੀ ਸਦਾ ਅਨੰਦ ਰਹਿਤੀ ਹੈ॥
Prof. Sahib Singh(ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਇਸ ਸਿੱਖਿਆ ਉਤੇ ਤੁਰਦੀ ਹੈ) ਉਹ ਹਰ ਵੇਲੇ ਦਿਨ ਰਾਤ ਆਨੰਦ ਵਿਚ ਰਹਿੰਦੀ ਹੈ ਉਹ ਹਰ ਵੇਲੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜੀ ਰੱਖਦੀ ਹੈ,

ਪਦ ਅਰਥ ਅਨੰਦਿ = ਅਨੰਦ ਵਿਚ। ਅਨਦਿਨੁ = ਹਰ ਰੋਜ਼, ਹਰ ਵੇਲੇ। ਲਿਵ = ਲਗਨ।

SikhNet (Spanish)Uno está siempre en Éxtasis entonado con el Señor;

ਨਾਨਕ ਸਹਜੇ ਹਰਿ ਵਰੁ ਪਾਇਆ; ਸਾ ਧਨ ਨਉ ਨਿਧਿ ਪਾਈ ॥੪॥੩॥

naanak sahaje har var paaeaa; saa dhan nau nidh paaee |4|3|

Sant Singh KhalsaO Nanak, that soul-bride who obtains the nine treasures, intuitively obtains her Husband Lord. ||4||3||
Manmohan SinghNanak, the wife, who receives the Name's nine treasures, easily obtains God, as her Husband.
Manmohan Singh (Punjabi)ਨਾਨਕ, ਜੋ ਵਹੁਟੀ ਨਾਮ ਦੇ ਨੌ ਖ਼ਜ਼ਾਨੇ ਹਾਸਲ ਕਰ ਲੈਂਦੀ ਹੈ, ਉਹ ਸੁਖੈਨ ਹੀ ਵਾਹਿਗੁਰੂ ਨੂੰ ਆਪਣੇ ਖ਼ਸਮ ਵਜੋ ਪਾ ਲੈਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸਨੈ (ਸਹਜੇ) ਗਿਆਨ ਕਰ, ਵਾ ਸੁਭਾਵਕ ਹੀ ਹਰੀ ਪਤੀ ਕੌ ਪਾਯਾ ਹੈ, ਤਿਸੀ (ਸਾਧਨ) ਇਸਤ੍ਰੀ ਨੇ ਨੌ ਨਿਧੀ ਪਾਈ ਹੈ॥੪॥੩॥☬ਪ੍ਰਸ਼ਨ:
Prof. Sahib Singhਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ਉਸ ਜੀਵ-ਇਸਤ੍ਰੀ ਨੇ, ਮਾਨੋ, ਦੁਨੀਆ ਦੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ ॥੪॥੩॥

ਪਦ ਅਰਥ ਹਰਿ ਵਰੁ = ਪ੍ਰਭੂ-ਪਤੀ। ਸਾਧਨ = ਜੀਵ-ਇਸਤ੍ਰੀ। ਨਉ ਨਿਧਿ = ਧਰਤੀ ਦੇ ਸਾਰੇ ਹੀ ਨੌ ਖ਼ਜ਼ਾਨੇ ॥੪॥

SikhNet (Spanish)imperceptible­mente amanece al Estado y la novia obtiene todos los Nueve Tesoros del Nombre.(4-3)
Answers quote the Granth verbatim with Ang citations. AI commentary is not Gurbani and not a religious ruling.