ਗਉੜੀ ਮਹਲਾ ੩ ॥
gaurree mahalaa 3 | Ang 245
Sant Singh KhalsaGauree, Third Mehl:
Manmohan SinghGauri 3rd Guru.
Manmohan Singh (Punjabi)ਗਊੜੀ ਪਾਤਸ਼ਾਹੀ ਤੀਜੀ।
SikhNet (Spanish)Gauri, Guru Amar Das, Tercer Canal Divino.
ਮਾਇਆ ਸਰੁ. ਸਬਲੁ ਵਰਤੈ ਜੀਉ; ਕਿਉ ਕਰਿ. ਦੁਤਰੁ ਤਰਿਆ ਜਾਇ ॥
maaeaa sar. sabal varatai jeeo; kiau kar. dutar tariaa jaae | Ang 245
Sant Singh KhalsaThe sea of Maya is agitated and turbulent; how can anyone cross over this terrifying world-ocean?
Manmohan SinghThe mammon's ocean is mightily agitated; how can the terrible ocean be crossed?
Manmohan Singh (Punjabi)ਮੋਹਨੀ ਦਾ ਸਮੁੰਦਰ ਜਬਰਦਸਤ ਠਾਠਾ ਮਾਰ ਰਿਹਾ ਹੈ, ਭਿਆਨਕ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ?
Fareedkot Teekaਹੇ ਸਤਿਗੁਰ ਜੀਉ! ਇਸ ਸੰਸਾਰ (ਸਰੁ) ਸਮੁੰਦ੍ਰ ਮੇਂ ਮਾਇਆ ਬਲ ਕੇ ਸਹਤ ਵਰਤ ਰਹੀ ਹੈ ਤਾਂ ਤੇ ਇਸ ਦੁਸਤਰ ਸੰਸਾਰ ਸੇ ਕੈਸੇ ਤਰਿਆ ਜਾਵੇ?☬ਉੱਤਰ:
Prof. Sahib Singhਮਾਇਆ (ਦੇ ਮੋਹ) ਦਾ ਠਾਠਾਂ ਮਾਰ ਰਿਹਾ ਸਰੋਵਰ ਆਪਣਾ ਜ਼ੋਰ ਪਾ ਰਿਹਾ ਹੈ, ਇਸ ਵਿਚੋਂ ਤਰਨਾ ਭੀ ਬਹੁਤ ਔਖਾ ਹੈ।ਪਦ ਅਰਥ ਮਾਇਆ ਸਰੁ = ਮਾਇਆ (ਦੇ ਮੋਹ) ਦਾ ਸਰੋਵਰ। ਸਬਲੁ = ਬਲ ਵਾਲਾ, ਤਕੜਾ। ਵਰਤੈ = ਆਪਣਾ ਪ੍ਰਭਾਵ ਪਾ ਰਿਹਾ ਹੈ। ਦੁਤਰੁ = ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ।
SikhNet (Spanish)El mar de Maya es tempestuoso; ¿cómo podría uno cruzarlo?
ਰਾਮ ਨਾਮੁ ਕਰਿ ਬੋਹਿਥਾ. ਜੀਉ; ਸਬਦੁ ਖੇਵਟੁ ਵਿਚਿ ਪਾਇ ॥
raam naam kar bohithaa. jeeo; sabad khevatt vich paae | Ang 245
Sant Singh KhalsaMake the Lord's Name your boat, and install the Word of the Shabad as the boatman.
Manmohan SinghMake Lord's Name the boat and put the Gurbani into it as the boatman.
Manmohan Singh (Punjabi)ਪਰਮੇਸ਼ਰ ਦੇ ਨਾਮ ਦਾ ਜਹਾਜ ਬਣਾ ਅਤੇ ਗੁਰਬਾਣੀ ਨੂੰ ਮਲਾਹ ਵਜੋਂ ਇਸ ਅੰਦਰ ਰੱਖ।
Fareedkot Teekaਰਾਮੁ ਨਾਮ ਜਹਾਜ ਕਰ ਉਪਦੇਸੁ ਦੇਣੇ ਵਾਲੇ ਸਤਿਗੁਰੋਂ ਕੋ ਵਿਚਿ ਮਲਾਹੁ ਪਾਇ ਤੌ ਤਰਨਾ ਹੋਵੈਗਾ॥
Prof. Sahib Singh(ਹੇ ਭਾਈ!) ਕਿਵੇਂ ਇਸ ਵਿਚੋਂ ਪਾਰ ਲੰਘਿਆ ਜਾਏ? ਹੇ ਭਾਈ! ਪਰਮਾਤਮਾ ਦੇ ਨਾਮ ਨੂੰ ਜਹਾਜ਼ ਬਣਾ, ਗੁਰੂ ਦੇ ਸ਼ਬਦ ਨੂੰ ਮਲਾਹ ਬਣਾ ਕੇ (ਉਸ ਜ਼ਹਾਜ਼) ਵਿਚ ਬਿਠਾ।ਪਦ ਅਰਥ ਬੋਹਿਥਾ = ਜਹਾਜ਼।
SikhNet (Spanish)Haz del Naam, el Nombre del Señor, tu barco y de la Palabra, el barquero;
ਸਬਦੁ ਖੇਵਟੁ ਵਿਚਿ ਪਾਏ. ਹਰਿ ਆਪਿ ਲਘਾਏ; ਇਨ ਬਿਧਿ ਦੁਤਰੁ ਤਰੀਐ ॥
sabad khevatt vich paae. har aap laghaae; in bidh dutar tareeai | Ang 245
Sant Singh KhalsaWith the Shabad installed as the boatman, the Lord Himself shall take you across. In this way, the difficult ocean is crossed.
Manmohan SinghWhen the helmsman of Gurbani is put therein, God Himself takes across. In this way the impassable ocean is crossed.
Manmohan Singh (Punjabi)ਜਦ ਗੁਰਬਾਣੀ ਦਾ ਮਲਾਹ ਉਸ ਅੰਦਰ ਰੱਖ ਲਿਆ ਜਾਂਦਾ ਹੈ ਤਾਂ ਵਾਹਿਗੁਰੂ ਖੁਦ ਪਾਰ ਕਰ ਦਿੰਦਾ ਹੈ। ਇਸ ਤਰੀਕੇ ਨਾਲ ਨਾਂ-ਪਾਰ-ਹੋਣਹਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ।
Fareedkot Teekaਉਪਦੇਸ ਦੇਣੇ ਵਾਲਾ ਗੁਰੂ ਰੂਪੀ ਜੋ ਮਲਾਹੁ ਵਿਚ ਪਾਵੇ ਔ ਹਰੀ ਆਪ ਲੰਘਾਏ, ਹੇ ਭਾਈ! ਤਾਂ ਇਨ ਪ੍ਰਕਾਰੋਂ ਕਰ ਦੁਸਤਰ ਸੰਸਾਰ ਕੌ ਤਰ ਜਾਈਤਾ ਹੈ॥
Prof. Sahib Singhਜੇ ਮਨੁੱਖ ਪਰਮਾਤਮਾ ਦੇ ਨਾਮ-ਜਹਾਜ਼ ਵਿਚ ਗੁਰੂ ਦੇ ਸ਼ਬਦ-ਮਲਾਹ ਨੂੰ ਬਿਠਾ ਦੇਵੇ, ਤਾਂ ਪਰਮਾਤਮਾ ਆਪ ਹੀ (ਮਾਇਆ ਦੇ ਸਰੋਵਰ ਤੋਂ) ਪਾਰ ਲੰਘਾ ਦੇਂਦਾ ਹੈ। (ਹੇ ਭਾਈ!) ਇਸ ਦੁੱਤਰ ਮਾਇਆ-ਸਰ ਵਿਚੋਂ ਇਉਂ ਪਾਰ ਲੰਘ ਸਕੀਦਾ ਹੈ।ਪਦ ਅਰਥ ਖੇਵਟੁ = ਮਲਾਹ। ਇਨ ਬਿਧਿ = ਇਸ ਤਰੀਕੇ ਨਾਲ।
SikhNet (Spanish)así tu Señor te llevará a través.
ਗੁਰਮੁਖਿ ਭਗਤਿ ਪਰਾਪਤਿ ਹੋਵੈ; ਜੀਵਤਿਆ ਇਉ ਮਰੀਐ ॥
guramukh bhagat paraapat hovai; jeevatiaa iau mareeai | Ang 245
Sant Singh KhalsaThe Gurmukh obtains devotional worship of the Lord, and thus remains dead while yet alive.
Manmohan SinghThrough the Guru, Lord devotional service is obtained and like this man remains dead while alive.
Manmohan Singh (Punjabi)ਗੁਰਾਂ ਦੇ ਰਾਹੀਂ ਸਾਈਂ ਦੀ ਪ੍ਰੇਮ-ਮਈ ਸੇਵਾ ਪ੍ਰਾਪਤ ਹੁੰਦੀ ਹੈ ਅਤੇ ਇਸ ਤਰ੍ਹਾਂ ਆਦਮੀ ਜੀਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਗੁਰੋਂ ਦ੍ਵਾਰੇ ਜਬ ਭਗਤੀ ਪ੍ਰਾਪਤਿ ਹੋਵੇ, ਤਬ ਇਸ ਪ੍ਰਕਾਰ ਜੀਵ ਭਾਵ ਸੇ ਮਰੀਤਾ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਇਸ ਤਰ੍ਹਾਂ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਮਾਇਆ ਵਲੋਂ ਅਛੋਹ ਹੋ ਜਾਈਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਇਉ = ਇਸ ਤਰ੍ਹਾਂ।
SikhNet (Spanish)A través del Guru uno logra la Alabanza del Señor, y se muere hacia sí mismo mientras todavía vive.
ਖਿਨ ਮਹਿ. ਰਾਮ ਨਾਮਿ ਕਿਲਵਿਖ ਕਾਟੇ; ਭਏ ਪਵਿਤੁ ਸਰੀਰਾ ॥
khin meh. raam naam kilavikh kaatte; bhe pavit sareeraa | Ang 245
Sant Singh KhalsaIn an instant, the Lord's Name erases his sinful mistakes, and his body becomes pure.
Manmohan SinghIn a moment, Lord's Name effaces his sins and his body becomes pure.
Manmohan Singh (Punjabi)ਇਕ ਮੁਹਤ ਅੰਦਰ ਪ੍ਰਭੂ ਦਾ ਨਾਮ ਉਸ ਦੇ ਪਾਪ ਮੇਸ ਦਿੰਦਾ ਹੈ ਅਤੇ ਉਸ ਦੀ ਦੇਹਿ ਨਿਰਮਲ ਹੋ ਜਾਂਦੀ ਹੈ।
Fareedkot Teekaਜਿਨੋਂ ਨੇ ਏਕ ਖਿਨ ਮਾਤ੍ਰ ਭੀ ਰਾਮ ਨਾਮ ਜਪਿਆ ਹੈ ਤਿਨੋਂ ਨੇ ਸੰਪੂਰਨ ਪਾਪ ਕਾਟੇ ਹੈਂ। ਔਰ ਸੋਈ ਸਰੀਰੋਂ ਕਰ ਪਵਿਤ੍ਰ ਭਏ ਹੈਂ॥
Prof. Sahib Singhਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ (ਸਾਰੇ) ਪਾਪ ਇਕ ਖਿਨ ਵਿਚ ਕੱਟੇ ਜਾਂਦੇ ਹਨ। (ਜਿਸ ਦੇ ਕੱਟੇ ਜਾਂਦੇ ਹਨ, ਉਸ ਦਾ) ਸਰੀਰ ਪਵਿਤ੍ਰ ਹੋ ਜਾਂਦਾ ਹੈ।ਪਦ ਅਰਥ ਰਾਮ ਨਾਮਿ = ਪਰਮਾਤਮਾ ਦੇ ਨਾਮ ਨੇ। ਕਿਲਵਿਖ = ਪਾਪ।
SikhNet (Spanish)En un instante todos los errores son lavados por el Naam, el Nombre del Señor, y el cuerpo se vuelve puro.
ਨਾਨਕ ਰਾਮ ਨਾਮਿ ਨਿਸਤਾਰਾ; ਕੰਚਨ ਭਏ ਮਨੂਰਾ ॥੧॥
naanak raam naam nisataaraa; kanchan bhe manooraa |1| Ang 245
Sant Singh KhalsaO Nanak, through the Lord's Name, emancipation is obtained, and the slag iron is transformed into gold. ||1||
Manmohan SinghNanak, through Lord's Name emancipation is procured and dross becomes gold.
Manmohan Singh (Punjabi)ਨਾਨਕ, ਪ੍ਰਮੇਸ਼ਰ ਦੇ ਨਾਮ ਰਾਹੀਂ ਪਾਰ ਉਤਾਰਾ ਹੋ ਜਾਂਦਾ ਹੈ ਅਤੇ ਲੋਹੇ ਦੀ ਮੈਲ ਸੋਨਾ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਿਸਤਾਰਾ ਕਰਨੇ ਹਾਰਾ ਰਾਮ ਨਾਮ ਕੋ ਜਪ ਕੇ ਜੋ ਮਨੂਰ ਅਰਥਾਤ ਲੋਹੇ ਕੀ ਮੈਲ ਵਤ ਥੇ, ਸੋ ਭੀ ਸ੍ਵਰਨ ਹੋ ਗਏ ਹੈਂ ਅਰਥਾਤ ਸੁਧ ਹੂਏ ਹੈਂ॥੧॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਮਾਇਆ-ਸਰ ਤੋਂ) ਪਾਰ ਲੰਘੀਦਾ ਹੈ ਤੇ ਲੋਹੇ ਦੀ ਮੈਲ (ਵਰਗਾ ਨਕਾਰਾ ਹੋਇਆ ਮਨ) ਸੋਨਾ ਬਣ ਜਾਂਦਾ ਹੈ ॥੧॥ਪਦ ਅਰਥ ਮਨੂਰਾ = ਸੜਿਆ ਹੋਇਆ ਲੋਹਾ, ਲੋਹੇ ਦੀ ਮੈਲ। ਕੰਚਨ = ਸੋਨਾ ॥੧॥
SikhNet (Spanish)Oh, dice Nanak, en el Nombre uno es liberado y el carbón negro es convertido en oro. (1)
ਇਸਤਰੀ ਪੁਰਖ ਕਾਮਿ ਵਿਆਪੇ ਜੀਉ; ਰਾਮ ਨਾਮ ਕੀ ਬਿਧਿ ਨਹੀ ਜਾਣੀ ॥
eisataree purakh kaam viaape jeeo; raam naam kee bidh nahee jaanee | Ang 246
Sant Singh KhalsaMen and women are obsessed with sex; they do not know the Way of the Lord's Name.
Manmohan SinghThe women and men are engrossed in the pleasures of flesh and know not the way to repeat Lord's Name.
Manmohan Singh (Punjabi)ਤ੍ਰੀਮਤਾਂ ਅਤੇ ਮਰਦ ਭੋਗ ਚੇਸਟਾ ਅੰਦਰ ਗਲਤਾਨ ਹੋਏ ਹੋਏ ਅਤੇ ਪ੍ਰਭੂ ਦੇ ਨਾਮ ਦੇ ਜਾਪ ਕਰਨ ਦਾ ਰਾਹ ਨਹੀਂ ਜਾਣਦੇ।
Fareedkot Teekaਹੇ ਭਾਈ! ਇਸਤ੍ਰੀ ਪੁਰਸ ਜੀਵ ਕਾਮਆਦੀ ਵਿਕਾਰੋਂ ਕਰ ਕੇ ਵਿਆਪੇ ਹੈਂ ਔਰ ਰਾਮ ਨਾਮ ਕੇ ਜਾਪ ਕੀ ਰੀਤੀ ਨਹੀਂ ਜਾਣੀ ਹੈ॥
Prof. Sahib Singh(ਮਾਇਆ ਦੇ ਮੋਹ ਦੇ ਪ੍ਰਭਾਵ ਵਿਚ) ਇਸਤ੍ਰੀ ਅਤੇ ਮਰਦ ਕਾਮ-ਵਾਸ਼ਨਾ ਵਿਚ ਫਸੇ ਰਹਿੰਦੇ ਹਨ, ਪਰਮਾਤਮਾ ਦਾ ਨਾਮ ਸਿਮਰਨ ਦੀ ਜਾਚ ਨਹੀਂ ਸਿੱਖਦੇ।ਪਦ ਅਰਥ ਕਾਮਿ = ਕਾਮ-ਵਾਸਨਾ ਵਿਚ। ਵਿਆਪੇ = ਫਸੇ ਰਹਿੰਦੇ ਹਨ। ਬਿਧਿ = ਜੁਗਤਿ।
SikhNet (Spanish)Hombres y mujeres son tentados por la lujuria y no conocen el Camino al Nombre del Señor.
ਮਾਤ ਪਿਤਾ ਸੁਤ ਭਾਈ. ਖਰੇ ਪਿਆਰੇ ਜੀਉ; ਡੂਬਿ ਮੁਏ. ਬਿਨੁ ਪਾਣੀ ॥
maat pitaa sut bhaaee. khare piaare jeeo; ddoob mue. bin paanee | Ang 246
Sant Singh KhalsaMother, father, children and siblings are very dear, but they drown, even without water.
Manmohan SinghMother, father, sons and brothers are very dear, but they drown even without water.
Manmohan Singh (Punjabi)ਅੰਮੜੀ, ਬਾਬਲ, ਪੁਤ੍ਰ ਅਤੇ ਵੀਰ ਬੜੇ ਲਾਲਡੇ ਹਨ, ਪਰ ਉਹ ਜਲ ਦੇ ਬਗੈਰ ਹੀ ਡੁੱਬ ਮਰਦੇ ਹਨ।
Fareedkot Teekaਮਾਤਾ, ਪਿਤਾ, ਪੁਤ੍ਰ, ਭ੍ਰਾਤਾ ਆਦਿ ਸਨਬੰਧੀ (ਖਰੇ) ਅਤੀ ਪਿਆਰੇ ਹੈਂ। ਤਿਨ ਕੇ ਮੋਹਿ ਮੇਂ ਲਾਗ ਕਰ ਬਿਨਾਂ ਪਾਣੀ ਹੀ ਡੂਬ ਮੁਏ ਹੈਂ। ਭਾਵ ਸੰਸਾਰ ਮ੍ਰਿਗ ਤ੍ਰਿਸਨਾ ਕੇ ਜਲਵਤ ਮਿਥ੍ਯਾ ਹੈ, ਤਾਂ ਵੀ ਸੱਤ ਜਾਣਕੇ ਜੀਵ ਇਸ ਮੇਂ ਡੂਬ ਰਹੇ ਹੈਂ॥
Prof. Sahib Singh(ਮਾਇਆ ਦੇ ਮੋਹ ਵਿਚ ਫਸੇ ਜੀਵਾਂ ਨੂੰ ਆਪਣੇ) ਮਾਂ ਪਿਉ ਪੁੱਤਰ, ਭਰਾ (ਹੀ) ਬਹੁਤ ਪਿਆਰੇ ਲੱਗਦੇ ਹਨ, (ਜਿਸ ਸਰੋਵਰ ਵਿਚ) ਪਾਣੀ ਨਹੀਂ, (ਪਾਣੀ ਦੀ ਥਾਂ ਮੋਹ ਹੈ ਉਸ ਵਿਚ) ਡੁੱਬ ਕੇ (ਨਕਾ-ਨਕ ਫਸ ਕੇ) ਆਤਮਕ ਮੌਤ ਸਹੇੜ ਲੈਂਦੇ ਹਨ।ਪਦ ਅਰਥ ਸੁਤ = ਪੁੱਤਰ। ਖਰੇ = ਬਹੁਤ। ਡੂਬਿ = ਡੁੱਬ ਕੇ, ਮਾਇਆ-ਮੋਹ ਦੇ ਸਰੋਵਰ ਵਿਚ ਨਕਾ-ਨਕ ਫਸ ਕੇ। ਮੁਏ = ਆਤਮਕ ਮੌਤ ਮਰ ਗਏ।
SikhNet (Spanish)Uno ama intensamente a la madre, al padre, a los hijos y también a los hermanos y así se ahoga en el mar sin agua, Maya.
ਡੂਬਿ ਮੁਏ. ਬਿਨੁ ਪਾਣੀ, ਗਤਿ ਨਹੀ ਜਾਣੀ; ਹਉਮੈ ਧਾਤੁ ਸੰਸਾਰੇ ॥
ddoob mue. bin paanee, gat nahee jaanee; haumai dhaat sansaare | Ang 246
Sant Singh KhalsaThey are drowned to death without water - they do not know the path of salvation, and they wander around the world in egotism.
Manmohan SinghThey are drowned to death without water, who know not the way to salvation and who through pride wander about the world.
Manmohan Singh (Punjabi)ਜੋ ਮੋਖ਼ਸ਼ ਦੇ ਮਾਰਗ ਨੂੰ ਨਹੀਂ ਜਾਣਦੇ ਅਤੇ ਹੰਕਾਰ ਰਾਹੀਂ ਜਗਤ ਅੰਦਰ ਭਟਕਦੇ ਫਿਰਦੇ ਹਨ, ਉਹ ਜਲ ਦੇ ਬਾਝੋਂ ਹੀ ਡੁਬ ਕੇ ਮਰ ਜਾਂਦੇ ਹਨ।
Fareedkot Teekaਤਿਨ ਬਿਨ ਪਾਣੀ ਡੂਬ ਮੋਇਓ ਨੇ ਰਾਮ ਕੇ ਜਾਪ ਕੀ ਗਤੀ ਨਹੀਂ ਜਾਣੀ ਹੈ। ਕਿਉਂਕਿ ਅਹੰਤਾ ਮਮਤਾ ਕਰ ਕੇ ਇਹੁ ਜੀਵ ਸੰਸਾਰ ਮੇਂ ਧਾਵਤਾ ਹੈ॥
Prof. Sahib Singhਮੋਹ-ਰੂਪੀ ਪਾਣੀ ਵਾਲੇ ਮਾਇਆ-ਸਰ ਵਿਚ ਨਕਾ-ਨਕ ਫਸ ਕੇ ਜੀਵ ਆਤਮਕ ਮੌਤ ਸਹੇੜਦੇ ਹਨ ਤੇ ਆਪਣੇ ਆਤਮਕ ਜੀਵਨ ਨੂੰ ਨਹੀਂ ਪਰਖਦੇ-ਜਾਚਦੇ। (ਇਸ ਤਰ੍ਹਾਂ) ਸੰਸਾਰ ਵਿਚ (ਜੀਵਾਂ ਨੂੰ) ਹਉਮੈ ਦੀ ਭਟਕਣਾ ਲੱਗੀ ਹੋਈ ਹੈ।ਪਦ ਅਰਥ ਗਤਿ = ਆਤਮਕ ਜੀਵਨ ਦੀ ਹਾਲਤ। ਧਾਤੁ = ਭਟਕਣਾ। ਸੰਸਾਰੇ = ਸੰਸਾਰਿ, ਸੰਸਾਰ ਵਿਚ।
SikhNet (Spanish)Uno muere ahogado porque picado por el ego, no ve el camino.
ਜੋ ਆਇਆ. ਸੋ ਸਭੁ ਕੋ ਜਾਸੀ; ਉਬਰੇ ਗੁਰ ਵੀਚਾਰੇ ॥
jo aaeaa. so sabh ko jaasee; ubare gur veechaare | Ang 246
Sant Singh KhalsaAll those who come into the world shall depart. Only those who contemplate the Guru shall be saved.
Manmohan SinghWhosoever are come into the world. they all, shall depart. They, who meditate on the Guru, are saved.
Manmohan Singh (Punjabi)ਜਿਹੜੇ ਕੌਈ ਭੀ ਜਹਾਨ ਅੰਦਰ ਆਏ ਹਨ ਉਹ ਸਾਰੇ ਟੁਰ ਜਾਣਗੇ। ਜੋਂ ਗੁਰਾਂ ਦਾ ਆਰਾਧਨ ਕਰਦੇ ਹਨ ਉਹ ਬਚ ਜਾਂਦੇ ਹਨ।
Fareedkot Teekaਜੋ ਇਸ ਸੰਸਾਰ ਮੇਂ ਆਇਆ ਅਰਥਾਤ ਜਨਮਿਆ ਹੈ, ਸੋ ਸਭ ਕੋਈ ਅੰਤ ਕੋ ਜਾਵੇਗਾ ਅਰਥਾਤ ਮਰੇਗਾ। ਪਰੰਤੂ ਇਸ ਵਿਚੋਂ ਸੋ (ਉਬਰੇ) ਬਚੇ ਹੈਂ ਜਿਨੋਂ ਨੇ ਗੁਰੋਂ ਕੇ ਵਚਨ ਵਿਚਾਰੇ ਹੈਂ॥
Prof. Sahib Singhਜੇਹੜਾ ਭੀ ਜੀਵ ਜਗਤ ਵਿਚ (ਜਨਮ ਲੈ ਕੇ) ਆਉਂਦਾ ਹੈ ਉਹ (ਇਸ ਭਟਕਣਾ ਵਿਚ) ਫਸਦਾ ਜਾਂਦਾ ਹੈ, (ਇਸ ਵਿਚੋਂ ਉਹੀ) ਬਚਦੇ ਹਨ ਜੋ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਵਸਾਂਦੇ ਹਨ।ਪਦ ਅਰਥ ਸਭੁ ਕੋ = ਹਰੇਕ ਜੀਵ। ਜਾਸੀ = ਫਸ ਜਾਇਗਾ। ਉਬਰੇ = ਬਚ ਗਏ।
SikhNet (Spanish)Todos los que han nacido, morirán, y sólo aquéllos que habitan en la Palabra del Guru serán salvados.
ਗੁਰਮੁਖਿ ਹੋਵੈ. ਰਾਮ ਨਾਮੁ ਵਖਾਣੈ; ਆਪਿ ਤਰੈ ਕੁਲ ਤਾਰੇ ॥
guramukh hovai. raam naam vakhaanai; aap tarai kul taare | Ang 246
Sant Singh KhalsaThose who become Gurmukh and chant the Lord's Name, save themselves and save their families as well.
Manmohan SinghHe, who gets resigned to the Guru's will and repeats the Lord's Name, saves himself and saves his lineage as well.
Manmohan Singh (Punjabi)ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ ਅਤੇ ਸਾਹਿਬ ਦੇ ਨਾਮ ਦਾ ਉਚਾਰਨ ਕਰਦਾ ਹੈ ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਬਚਾ ਲੈਂਦਾ ਹੈ।
Fareedkot Teekaਗੁਰੋਂ ਦੁਆਰੇ ਹੋ ਕਰ ਜੋ ਰਾਮ ਨਾਮ ਕੋ ਉਚਾਰਤਾ ਹੈ ਵਹੁ ਆਪ ਤਰ ਜਾਤਾ ਹੈ, ਪੁਨਾ ਕੁਲੋਂ ਕੋ ਤਾਰ ਲੇਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਨਾਮ ਉਚਾਰਦਾ ਹੈ, ਉਹ ਆਪ (ਇਸ ਮਾਇਆ-ਸਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ।ਪਦ ਅਰਥ ਵਖਾਣੈ = ਉਚਾਰਦਾ ਹੈ।
SikhNet (Spanish)Si uno voltea hacia Dios y pronuncia el Nombre, se salva a sí mismo y a toda su familia.
ਨਾਨਕ. ਨਾਮੁ ਵਸੈ ਘਟ ਅੰਤਰਿ; ਗੁਰਮਤਿ ਮਿਲੇ ਪਿਆਰੇ ॥੨॥
naanak. naam vasai ghatt antar; guramat mile piaare |2| Ang 246
Sant Singh KhalsaO Nanak, the Naam, the Name of the Lord, abides deep within their hearts; through the Guru's Teachings, they meet their Beloved. ||2||
Manmohan SinghNanak, the name abides within his heart and by the Guru's instruction, he meets the Beloved.
Manmohan Singh (Punjabi)ਨਾਨਕ ਨਾਮ ਉਸਦੇ ਦਿਲ ਅੰਦਰ ਟਿਕ ਜਾਂਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਪ੍ਰੀਤਮ ਨੂੰ ਮਿਲ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਰਿਦੇ ਅੰਤਰ ਨਾਮ ਵਸਤਾ ਹੈ, ਸੋਈ ਪਿਆਰੇ ਪਰਮੇਸ੍ਵਰ ਕੋ ਮਿਲੇ ਹੈਂ॥੨॥
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਪਿਆਰੇ ਪ੍ਰਭੂ ਨੂੰ ਮਿਲ ਪੈਂਦਾ ਹੈ ॥੨॥ਪਦ ਅਰਥ ਘਟ = ਹਿਰਦਾ। ਗੁਰਮਤਿ = ਗੁਰੂ ਦੀ ਮਤਿ ਲੈ ਕੇ ॥੨॥
SikhNet (Spanish)Oh, dice Nanak, dentro de uno habita el Naam, el Nombre del Señor y a través de la Palabra el Guru, uno se encuentra con su Amor.(2)
ਰਾਮ ਨਾਮ ਬਿਨੁ. ਕੋ ਥਿਰੁ ਨਾਹੀ ਜੀਉ; ਬਾਜੀ ਹੈ ਸੰਸਾਰਾ ॥
raam naam bin. ko thir naahee jeeo; baajee hai sansaaraa | Ang 246
Sant Singh KhalsaWithout the Lord's Name, nothing is stable. This world is just a drama.
Manmohan SinghWithout the pervading God's Name, nothing is stable. This world is but a play.
Manmohan Singh (Punjabi)ਵਿਆਪਕ ਵਾਹਿਗੁਰੂ ਦੇ ਨਾਮ ਦੇ ਬਗੈਰ ਕੁਛ ਭੀ ਮੁਸਤਕਿਲ ਨਹੀਂ। ਇਹ ਜਹਾਨ ਇਕ ਖੇਡ ਹੀ ਹੈ।
Fareedkot Teekaਹੇ ਭਾਈ! ਰਾਮ ਨਾਮ ਬਿਨਾਂ ਕੋਈ ਇਸਥਿਰੁ ਨਹੀਂ ਹੈ। ਇਹੁ ਸੰਸਾਰ ਸਭ ਬਾਜੀ ਅਰਥਾਤ ਨਾਸ ਰੂਪ ਹੈ॥
Prof. Sahib Singhਹੇ ਭਾਈ! ਇਹ ਜਗਤ (ਪਰਮਾਤਮਾ ਦੀ ਰਚੀ ਹੋਈ ਇਕ) ਖੇਡ ਹੈ (ਇਸ ਵਿਚ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ।ਪਦ ਅਰਥ ਕੋ = ਕੋਈ ਭੀ। ਥਿਰੁ = ਸਦਾ ਕਾਇਮ ਰਹਿਣ ਵਾਲਾ। ਬਾਜੀ = ਖੇਡ।
SikhNet (Spanish)Nada es eterno excepto el Naam, el Nombre del Señor, oh amigo, y el mundo es solamente un teatro puesto en el escenario.
ਦ੍ਰਿੜੁ ਭਗਤਿ ਸਚੀ ਜੀਉ; ਰਾਮ ਨਾਮੁ ਵਾਪਾਰਾ ॥
drirr bhagat sachee jeeo; raam naam vaapaaraa | Ang 246
Sant Singh KhalsaImplant true devotional worship within your heart, and trade in the Name of the Lord.
Manmohan SinghFix firmly true devotion in thy heart and deal only in the Lord's Name.
Manmohan Singh (Punjabi)ਸੱਚੇ ਅਨੁਰਾਗ ਨੂੰ ਆਪਣੇ ਦਿਲ ਅੰਦਰ ਪੱਕੀ ਤਰ੍ਹਾਂ ਟਿਕਾ ਅਤੇ ਕੇਵਲ ਸੁਆਮੀ ਦੇ ਨਾਮ ਦਾ ਹੀ ਵਣਜ ਕਰ।
Fareedkot Teekaਹੇ ਭਾਈ! ਰਾਮ ਨਾਮ ਕੇ ਵਿਆਪਾਰ ਰੂਪ ਸਚੀ ਭਗਤੀ ਕੋ ਤੂੰ ਦ੍ਰਿੜ ਕਰੁ॥
Prof. Sahib Singhਹੇ ਭਾਈ! ਪਰਮਾਤਮਾ ਦੀ ਭਗਤੀ ਨੂੰ (ਆਪਣੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਰੱਖ (ਇਹੀ) ਸਦਾ ਰਹਿਣ ਵਾਲੀ (ਚੀਜ਼) ਹੈ, ਪਰਮਾਤਮਾ ਦਾ ਨਾਮ-ਵਣਜ ਹੀ ਸਦਾ ਕਾਇਮ ਰਹਿਣ ਵਾਲਾ ਹੈ।ਪਦ ਅਰਥ ਦ੍ਰਿੜੁ = ਪੱਕੀ ਕਰ ਕੇ ਟਿਕਾ। ਸਚੀ = ਸਦਾ ਕਾਇਮ ਰਹਿਣ ਵਾਲੀ। ਵਾਪਾਰਾ = ਵਣਜ।
SikhNet (Spanish)Dedícate entonces a la Verdadera Alabanza, y trata solamente con el Naam, el Nombre del Señor.
ਰਾਮ ਨਾਮੁ ਵਾਪਾਰਾ ਅਗਮ ਅਪਾਰਾ; ਗੁਰਮਤੀ ਧਨੁ ਪਾਈਐ ॥
raam naam vaapaaraa agam apaaraa; guramatee dhan paaeeai | Ang 246
Sant Singh KhalsaTrade in the Lord's Name is infinite and unfathomable. Through the Guru's Teachings, this wealth is obtained.
Manmohan SinghThe trade of Lord's Name is infinite and unfathomable. Through Guru's instruction the wealth of Lord's Name is obtained.
Manmohan Singh (Punjabi)ਸਾਹਿਬ ਦੇ ਨਾਮ ਦੀ ਤਜਾਰਤ ਅਨੰਤ ਅਤੇ ਅਥਾਹ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦੇ ਨਾਮ ਦੀ ਦੌਲਤ ਪਰਾਪਤ ਹੁੰਦੀ ਹੈ।
Fareedkot Teekaਪਰੰਤੂ ਤਿਸ ਅਗਮ ਅਪਾਰ ਕੇ ਰਾਮ ਨਾਮ ਧਨ ਕੋ, ਹੇ ਭਾਈ! ਗੁਰੋਂ ਕੀ ਸਿਖ੍ਯਾ ਸੇ ਹੀ ਪਾਈਤਾ ਹੈ॥
Prof. Sahib Singhਅਪਹੁੰਚ ਤੇ ਬੇਅੰਤ ਪਰਮਾਤਮਾ ਦਾ ਨਾਮ-ਵਣਜ ਹੀ ਸਦਾ ਕਾਇਮ ਰਹਿਣ ਵਾਲਾ ਧਨ ਹੈ, ਇਹ ਧਨ ਗੁਰੂ ਦੀ ਮਤਿ ਤੇ ਤੁਰਿਆਂ ਮਿਲਦਾ ਹੈ।ਪਦ ਅਰਥ ਅਗਮ = ਅਪਹੁੰਚ। ਅਪਾਰਾ = ਬੇਅੰਤ। ਪਾਈਐ = ਹਾਸਲ ਕਰੀਦਾ ਹੈ।
SikhNet (Spanish)El Comercio con el Señor es Infinito e Insondable; en ese Comercio, ganamos la Riqueza de la Palabra del Bani del Guru, fijamos la mente
ਸੇਵਾ ਸੁਰਤਿ ਭਗਤਿ ਇਹ ਸਾਚੀ; ਵਿਚਹੁ ਆਪੁ ਗਵਾਈਐ ॥
sevaa surat bhagat ih saachee; vichahu aap gavaaeeai | Ang 246
Sant Singh KhalsaThis selfless service, meditation and devotion is true, if you eliminate selfishness and conceit from within.
Manmohan SinghThis service, meditation and devotion of thine shall be true, if thou shed self conceit from within thee.
Manmohan Singh (Punjabi)ਤੇਰੀ ਇਹ ਘਾਲ, ਸਿਮਰਨ ਅਤੇ ਸ਼ਰਧਾ ਪ੍ਰੇਮ ਸੱਚੇ ਹੋ ਜਾਣਗੇ, ਜੇਕਰ ਤੂੰ ਸਵੈ-ਹੰਗਤਾ ਨੂੰ ਆਪਣੇ ਅੰਦਰੋਂ ਦੁਰ ਕਰ ਦੇਵੇ।
Fareedkot Teeka(ਸੁਰਤਿ) ਸ੍ਰੇਸਟਿ ਪ੍ਰੀਤੀ ਕਰ ਕੇ ਜੋ ਸਤਿਗੁਰੋਂ ਔ ਸੰਤੋਂ ਕੀ ਸੇਵਾ ਕਰਨੀ ਹੈ, ਸੋਈ ਸਚੀ ਭਗਤੀ ਹੈ। ਤਿਸ ਭਗਤੀ ਕਰ ਕੇ ਰਿਦੇ ਵਿਚੋਂ ਆਪਾ ਭਾਵ ਕੌ ਗਵਾਇ ਦੇਈਏ॥
Prof. Sahib Singhਪ੍ਰਭੂ ਦੀ ਸੇਵਾ-ਭਗਤੀ, ਪ੍ਰਭੂ-ਚਰਨਾਂ ਵਿਚ ਸੁਰਤ ਜੋੜਨੀ-ਇਹ ਸਦਾ ਕਾਇਮ ਰਹਿਣ ਵਾਲੀ (ਰਾਸਿ) ਹੈ (ਇਸ ਦੀ ਬਰਕਤਿ ਨਾਲ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਸਕੀਦਾ ਹੈ।ਪਦ ਅਰਥ ਆਪੁ = ਆਪਾ-ਭਾਵ।
SikhNet (Spanish)en el Servicio del Señor, lo cual es la Verdadera Alabanza, y el ego se disuelve con el estímulo interior.
ਹਮ ਮਤਿ ਹੀਣ. ਮੂਰਖ ਮੁਗਧ ਅੰਧੇ; ਸਤਿਗੁਰਿ ਮਾਰਗਿ ਪਾਏ ॥
ham mat heen. moorakh mugadh andhe; satigur maarag paae | Ang 246
Sant Singh KhalsaI am senseless, foolish, idiotic and blind, but the True Guru has placed me on the Path.
Manmohan SinghI am senseless foolish, stupid and blind, The True Guru has put me on the right path.
Manmohan Singh (Punjabi)ਮੈਂ ਬੁੱਧ-ਵਿਹੁਣ ਮੁੜ੍ਹ ਬੇਵਕੂਫ ਅਤੇ ਅੰਨ੍ਹਾ ਹਾਂ। ਸੱਚੇ ਗੁਰਾਂ ਨੇ ਮੈਨੂੰ ਠੀਕ ਰਸਤੇ ਪਾ ਦਿੱਤਾ ਹੈ।
Fareedkot Teekaਹਮ ਮੂਰਖ ਸੈਂ ਮੂਰਖ ਬੁਧੀ ਸੈਂ ਹੀਨ ਅਗਿਆਨ ਕਰ ਕੇ ਅੰਧੋਂ ਕੋ ਸਤਿਗੁਰੋਂ ਨੇ ਹੀ ਰਸਤੇ ਮੇਂ ਪਾਇਆ ਹੈ॥
Prof. Sahib Singhਸਾਨੂੰ ਮਤਿ-ਹੀਣਿਆਂ ਨੂੰ, ਮੂਰਖਾਂ ਨੂੰ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਇਆਂ ਨੂੰ ਸਤਿਗੁਰੂ ਨੇ ਹੀ ਜੀਵਨ ਦੇ ਸਹੀ ਰਸਤੇ ਉਤੇ ਪਾਇਆ ਹੈ।ਪਦ ਅਰਥ ਮੁਗਧ = ਮੂਰਖ। ਸਤਿਗੁਰਿ = ਸਤਿਗੁਰੂ ਨੇ। ਮਾਰਗਿ = ਰਸਤੇ ਉਤੇ।
SikhNet (Spanish)Somos tontos, ciegos e insensatos; el Guru nos ha mostrado el Sendero.
ਨਾਨਕ. ਗੁਰਮੁਖਿ ਸਬਦਿ ਸੁਹਾਵੇ; ਅਨਦਿਨੁ ਹਰਿ ਗੁਣ ਗਾਏ ॥੩॥
naanak. guramukh sabad suhaave; anadin har gun gaae |3| Ang 246
Sant Singh KhalsaO Nanak, the Gurmukhs are adorned with the Shabad; night and day, they sing the Glorious Praises of the Lord. ||3||
Manmohan SinghNanak, the Guru-wards are decorated with God's Name, and night and day sing God's praises.
Manmohan Singh (Punjabi)ਨਾਨਕ, ਗੁਰੂ-ਅਨੁਸਾਰੀ ਵਾਹਿਗੁਰੂ ਦੇ ਨਾਮ ਨਾਲ ਸੁਸ਼ੋਭਤ ਹੋਏ ਹੋਏ ਹਨ ਅਤੇ ਦਿਨ ਰਾਤ ਰੱਬ ਦਾ ਜੱਸ ਗਾਇਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦੁਆਰੇ ਉਪਦੇਸ ਲੇ ਕਰ ਨਿਰੰਤ੍ਰ ਹਰੀ ਕੇ ਗੁਣ ਗਾਏ ਹੈਂ ਤਬ ਹਮ ਸੋਭਨੀਕ ਭਏ ਹੈਂ॥੩॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ, ਤੇ, ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੩॥ਪਦ ਅਰਥ ਸੁਹਾਵੇ = ਸੋਹਣੇ ਜੀਵਨ ਵਾਲੇ। ਅਨਦਿਨੁ = ਹਰ ਰੋਜ਼ ॥੩॥
SikhNet (Spanish)Oh, dice Nanak, a través el Guru uno es beatificado en la Palabra y uno habita noche y día en la Alabanza del Señor.(3)
ਆਪਿ ਕਰਾਏ. ਕਰੇ ਆਪਿ ਜੀਉ; ਆਪੇ ਸਬਦਿ ਸਵਾਰੇ ॥
aap karaae. kare aap jeeo; aape sabad savaare | Ang 246
Sant Singh KhalsaHe Himself acts, and inspires others to act; He Himself embellishes us with the Word of His Shabad.
Manmohan SinghGod Himself does and Himself causes others to do. He Himself embellishes man with His Name.
Manmohan Singh (Punjabi)ਹਰੀ ਆਪੇ ਕਰਦਾ ਹੈ ਅਤੇ ਆਪੇ ਹੀ ਕਰਾਉਂਦਾ ਹੈ। ਉਹ ਖੁਦ ਹੀ ਬੰਦੇ ਨੂੰ ਆਪਣੇ ਨਾਮ ਨਾਲ ਸ਼ਿੰਗਾਰਦਾ ਹੈ।
Fareedkot Teekaਆਪ ਹੀ ਵਾਹਗੁਰੂ ਜੀਵੋਂ ਸੇ ਕਰਮ ਕਰਾਵਤਾ ਹੈ ਔਰ ਆਪ ਹੀ ਜੀਵੋਂ ਕੋ ਕਰਤਾ ਹੈ। ਪੁਨਾ ਆਪ ਹੀ ਗੁਰੋਂ ਦੁਆਰੇ ਉਪਦੇਸ ਦੇ ਕਰ ਕੇ ਸਵਾਰ ਲੇਤਾ ਹੈ॥
Prof. Sahib Singh(ਪਰ) ਹੇ ਭਾਈ! (ਜੀਵਾਂ ਦੇ ਕੁੱਝ ਵੱਸ ਨਹੀਂ। ਮਾਇਆ-ਸਰ ਵਿਚੋਂ ਡੁੱਬਣ ਤੋਂ ਬਚਾਣ ਵਾਲਾ ਪ੍ਰਭੂ ਆਪ ਹੀ ਹੈ) ਪ੍ਰਭੂ ਆਪ ਹੀ (ਪ੍ਰੇਰਨਾ ਕਰ ਕੇ ਜੀਵਾਂ ਪਾਸੋਂ ਕੰਮ) ਕਰਾਂਦਾ ਹੈ (ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ (ਸਭ ਕੁਝ) ਕਰਦਾ ਹੈ, ਪ੍ਰਭੂ ਆਪ ਹੀ ਗੁਰੂ ਦੇ ਸ਼ਬਦ ਵਿਚ ਜੋੜ ਕੇ (ਜੀਵਾਂ ਦੇ) ਜੀਵਨ ਸੋਹਣੇ ਬਣਾਂਦਾ ਹੈ।ਪਦ ਅਰਥ ਕਰਾਏ = (ਪ੍ਰੇਰਨਾ ਕਰ ਕੇ ਜੀਵਾਂ ਪਾਸੋਂ) ਕਰਾਂਦਾ ਹੈ। ਆਪੇ = ਆਪ ਹੀ। ਸਬਦਿ = ਸ਼ਬਦ ਵਿਚ (ਜੋੜ ਕੇ)। ਸਵਾਰੇ = (ਜੀਵਾਂ ਦੇ ਜੀਵਨ) ਸੋਹਣੇ ਬਣਾਂਦਾ ਹੈ।
SikhNet (Spanish)El Señor Mismo hace y hace que otros hagan; Él Mismo nos adorna con la Palabra.
ਆਪੇ ਸਤਿਗੁਰੁ. ਆਪਿ ਸਬਦੁ ਜੀਉ; ਜੁਗੁ ਜੁਗੁ ਭਗਤ ਪਿਆਰੇ ॥
aape satigur. aap sabad jeeo; jug jug bhagat piaare | Ang 246
Sant Singh KhalsaHe Himself is the True Guru, and He Himself is the Shabad; in each and every age, He loves His devotees.
Manmohan SinghThe Lord Himself is the true Guru and Himself the Gurbani. In every age His Saints are dear to Him.
Manmohan Singh (Punjabi)ਸਾਹਿਬ ਖੁਦ ਸੱਚਾ ਗੁਰੂ ਹੈ ਅਤੇ ਖੁਦ ਹੀ ਗੁਰਬਾਣੀ। ਹਰ ਯੁਗ ਅੰਦਰ ਉਸ ਦੇ ਸੰਤ ਉਸ ਦੇ ਲਾਡਲੇ ਹਨ।
Fareedkot Teekaਆਪ ਹੀ ਸਤਿਗੁਰ ਸਰੂਪ ਹੈ ਔਰ ਆਪ ਹੀ ਉਪਦੇਸ ਰੂਪ ਹੈ, ਜਿਸ ਕੋ ਜੁਗੋਂ ਜੁਗੋਂ ਮੇਂ ਭਗਤਿ ਪਿਆਰੇ ਹੈਂ॥
Prof. Sahib Singhਪ੍ਰਭੂ ਆਪ ਹੀ ਸਤਿਗੁਰੂ ਮਿਲਾਂਦਾ ਹੈ, ਆਪ ਹੀ (ਗੁਰੂ ਦਾ) ਸ਼ਬਦ ਬਖ਼ਸ਼ਦਾ ਹੈ, ਤੇ ਆਪ ਹੀ ਹਰੇਕ ਜੁਗ ਵਿਚ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ।
SikhNet (Spanish)Él Mismo es el Guru, Él Mismo la Palabra, Él Mismo el Amante de los Gurmukjs en todas las épocas.
ਜੁਗੁ ਜੁਗੁ ਭਗਤ ਪਿਆਰੇ. ਹਰਿ ਆਪਿ ਸਵਾਰੇ; ਆਪੇ ਭਗਤੀ ਲਾਏ ॥
jug jug bhagat piaare. har aap savaare; aape bhagatee laae | Ang 246
Sant Singh KhalsaIn age after age, He loves His devotees; the Lord Himself adorns them, and He Himself enjoins them to worship Him with devotion.
Manmohan SinghIn every age He Himself adorns His Saints, who are sweet unto Him. He Himself appoints them to Him devotion.
Manmohan Singh (Punjabi)ਹਰ ਸਮੇਂ ਅੰਦਰ ਉਹ ਆਪਣੇ ਸੰਤਾਂ, ਜਿਹੜੇ ਉਸ ਨੂੰ ਮਿੱਠੜੇ ਲਗਦੇ ਹਨ, ਨੂੰ ਖੁਦ ਸੁਸ਼ੋਭਤ ਕਰਦਾ ਹੈ ਉਹ ਆਪ ਹੀ ਉਨ੍ਹਾਂ ਨੂੰ ਆਪਣੇ ਸਿਮਰਨ ਅੰਦਰ ਜੋੜਦਾ ਹੈ।
Fareedkot Teekaਜੁਗੁ ਜੁਗੁ ਮੇਂ ਭਗਤ ਹੀ ਪਿਆਰੇ ਹੈਂ ਅਰੁ ਹਰੀ ਨੇ ਆਪ ਹੀ ਸਵਾਰੇ ਹੈਂ ਔਰ ਆਪ ਹੀ ਅਪਨੀ ਭਗਤੀ ਮੇਂ ਲਾਏ ਹੈਂ॥
Prof. Sahib Singhਹਰੇਕ ਜੁਗ ਵਿਚ ਹਰੀ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ, ਆਪ ਹੀ ਉਹਨਾਂ ਦੇ ਜੀਵਨ ਸਵਾਰਦਾ ਹੈ, ਆਪ ਹੀ (ਉਹਨਾਂ ਨੂੰ) ਭਗਤੀ ਵਿਚ ਜੋੜਦਾ ਹੈ।ਪਦ ਅਰਥ ਜੁਗੁ ਜੁਗੁ = ਹਰੇਕ ਜੁਗ ਵਿਚ।
SikhNet (Spanish)En todas las épocas Él ha amado a los Gurmukjs, Él Mismo adorna todo e inspira a todos en Su Alabanza.
ਆਪੇ ਦਾਨਾ. ਆਪੇ ਬੀਨਾ; ਆਪੇ ਸੇਵ ਕਰਾਏ ॥
aape daanaa. aape beenaa; aape sev karaae | Ang 246
Sant Singh KhalsaHe Himself is All-knowing, and He Himself is All-seeing; He inspires us to serve Him.
Manmohan SinghHe Himself is all wise. Himself all seeing. He Himself makes man performs His service.
Manmohan Singh (Punjabi)ਉਹ ਆਪ ਕੁਲੀ ਸਿਆਣਾ, ਆਪ ਹੀ ਸਾਰਾ ਕੁਛ ਵੇਖਣਹਾਰ ਹੈ। ਉਹ ਆਪ ਹੀ ਬੰਦੇ ਕੋਲੋ ਆਪਣੀ ਟਹਿਲ ਕਰਵਾਉਂਦਾ ਹੈ।
Fareedkot Teekaਆਪ ਹੀ ਸਭ ਕੇ ਰਿਦੇ ਕੀ (ਦਾਨਾ) ਜਾਨਣੇਹਾਰਾ ਔਰ ਆਪ ਹੀ ਜੀਵੋਂ ਕੇ ਕਰਮੋਂ ਕੋ (ਬੀਨਾ) ਦੇਖਣੇ ਵਾਲਾ ਹੈ, ਪੁਨਾ ਆਪ ਹੀ ਅਪਨੇ ਜਨੋਂ ਸੇ ਸੇਵਾ ਕਰਾਵਤਾ ਹੈ॥
Prof. Sahib Singhਉਹ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਤੇ ਪਛਾਣਨ ਵਾਲਾ ਹੈ, ਉਹ ਆਪ ਹੀ (ਆਪਣੇ ਭਗਤਾਂ ਪਾਸੋਂ ਆਪਣੀ) ਸੇਵਾ-ਭਗਤੀ ਕਰਾਂਦਾ ਹੈ।ਪਦ ਅਰਥ ਦਾਨਾ = ਸਿਆਣਾ, ਜਾਣਨ ਵਾਲਾ। ਬੀਨਾ = ਪਰਖਣ ਵਾਲਾ।
SikhNet (Spanish)Él Mismo es Todo Sabio, el Vidente; Él Mismo nos ocupa en Su Servicio.
ਆਪੇ ਗੁਣਦਾਤਾ. ਅਵਗੁਣ ਕਾਟੇ; ਹਿਰਦੈ ਨਾਮੁ ਵਸਾਏ ॥
aape gunadaataa. avagun kaatte; hiradai naam vasaae | Ang 246
Sant Singh KhalsaHe Himself is the Giver of merits, and the Destroyer of demerits; He causes His Name to dwell within our hearts.
Manmohan SinghHe Himself is the Bestower of merits and destroys demerits. He Himself causes His Name to dwell in man's mind.
Manmohan Singh (Punjabi)ਉਹ ਆਪ ਚੰਗਿਆਈਆਂ ਦਾ ਦਾਤਾਰ ਹੈ ਅਤੇ ਬਦੀਆਂ ਨੂੰ ਨਸ਼ਟ ਕਰਦਾ ਹੈ। ਆਪਣੇ ਨਾਮ ਨੂੰ ਉਹ ਖੁਦ ਹੀ ਬੰਦੇ ਦੇ ਚਿੱਤ ਅੰਦਰ ਟਿਕਾਉਂਦਾ ਹੈ।
Fareedkot Teekaਆਪੇ ਹੀ ਗੁਣੋਂ ਕਾ ਦਾਤਾ ਹਿਰਦੇ ਮੇਂ ਨਾਮ ਵਸਾਇ ਕਰ ਕੇ ਅਵਗੁਣੋਂ ਕੋ ਕਾਟਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਆਪ ਹੀ (ਆਪਣੇ) ਗੁਣਾਂ ਦੀ ਦਾਤ ਬਖ਼ਸ਼ਦਾ ਹੈ, (ਸਾਡੇ) ਅਉਗਣ ਦੂਰ ਕਰਦਾ ਹੈ, ਤੇ (ਸਾਡੇ) ਹਿਰਦੇ ਵਿਚ (ਆਪਣਾ) ਨਾਮ ਵਸਾਂਦਾ ਹੈ।ਪਦ ਅਰਥ ਹਿਰਦੈ = ਹਿਰਦੇ ਵਿਚ।
SikhNet (Spanish)Él, el Señor, nos bendice con mérito y perdona nuestras fallas, y Él trae Su Nombre a nuestros corazones.
ਨਾਨਕ. ਸਦ ਬਲਿਹਾਰੀ ਸਚੇ ਵਿਟਹੁ; ਆਪੇ ਕਰੇ ਕਰਾਏ ॥੪॥੪॥
naanak. sad balihaaree sache vittahu; aape kare karaae |4|4| Ang 246
Sant Singh KhalsaNanak is forever a sacrifice to the True Lord, who Himself is the Doer, the Cause of causes. ||4||4||
Manmohan SinghNanak, is ever, a sacrifice unto the True Lord, who Himself does and causes to do everything.
Manmohan Singh (Punjabi)ਨਾਨਕ ਹਮੇਸ਼ਾਂ ਹੀ ਸੱਚੇ ਸਾਹਿਬ ਉਤੇ ਕੁਰਬਾਨ ਜਾਂਦਾ ਹੈ, ਜੋ ਆਪ ਹੀ ਸਾਰਾ ਕੁਛ ਕਰਦਾ ਤੇ ਕਰਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸਚੇ ਕੇ ਊਪਰਿ ਸੇ ਮੈਂ ਸਦਾ ਬਲਿਹਾਰਨੇ ਜਾਤਾ ਹੂੰ। ਜੋ ਆਪੇ ਹੀ ਜੀਵੋਂ ਕਾ ਕਰਤਾ ਔਰ ਆਪ ਹੀ ਇਨ ਸੇ ਕਰਮ ਕਰਾਵਤਾ ਹੈ॥੪॥੪॥☬ਸੁਭ ਬੁਧੀ ਰੂਪੀ ਇਸਤ੍ਰੀ ਜੀਵ ਰੂਪੀ ਪਤੀ ਕੋ ਉਪਦੇਸ ਕਰਤੀ ਹੈ:
Prof. Sahib Singhਹੇ ਨਾਨਕ! (ਆਖ-ਮੈਂ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਤੋਂ ਸਦਾ ਸਦਕੇ ਜਾਂਦਾ ਹਾਂ, ਉਹ ਆਪ ਹੀ ਸਭ ਕੁਝ ਕਰਦਾ ਹੈ ਤੇ ਆਪ ਹੀ ਸਭ ਕੁਝ ਕਰਾਂਦਾ ਹੈ ॥੪॥੪॥ਪਦ ਅਰਥ ਵਿਟਹੁ = ਤੋਂ ॥੪॥
SikhNet (Spanish)Nanak ofrece su ser en sacrificio al Uno Verdadero, el Hacedor y la Causa. (4-4)