ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.
ਬਾਪਾਰਿ. ਗੋਵਿੰਦ ਨਾਏ ॥
baapaar. govind naae |
Sant Singh KhalsaDealing in the Name of the Lord of the Universe,
Manmohan SinghBy dealing in the Lord's, Name,
Manmohan Singh (Punjabi)ਸੁਆਮੀ ਦੇ ਨਾਮ ਦੇ ਵਣਜ ਦੁਆਰਾ,
Fareedkot Teekaਹਮਨੇ ਗੋਬਿੰਦ ਕੇ ਨਾਮ ਕਾ ਬਾਪਾਰ ਕੀਆ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਵਪਾਰ ਵਿਚ ਲੱਗ ਪੈਂਦਾ ਹੈ,ਪਦ ਅਰਥ ਬਾਪਾਰਿ = ਵਪਾਰ ਵਿਚ, ਵਣਜ ਦੀ ਰਾਹੀਂ। ਨਾਏ = ਪਰਮਾਤਮਾ ਦੇ ਨਾਮ ਦੇ।
SikhNet (Spanish)Tratando con el Naam, el Nombre del Señor,
ਸਾਧ ਸੰਤ ਮਨਾਏ, ਪ੍ਰਿਅ ਪਾਏ ਗੁਨ ਗਾਏ; ਪੰਚ ਨਾਦ, ਤੂਰ ਬਜਾਏ ॥੧॥ ਰਹਾਉ ॥
saadh sant manaae, pria paae gun gaae; panch naad, toor bajaae |1| rahaau |
Sant Singh Khalsaand pleasing the Saints and holy men, obtain the Beloved Lord and sing His Glorious Praises; play the sound current of the Naad with the five instruments. ||1||Pause||
Manmohan Singhplease the saints and pious persons, obtain the Beloved sing His praises and play the melody with five musical instruments. Pause.
Manmohan Singh (Punjabi)ਜਗਿਆਸੂ ਅਤੇ ਪਵਿੱਤਰ ਪੁਰਸ਼ ਪ੍ਰਸੰਨ ਕਰ, ਪ੍ਰੀਤਮ ਪਾ ਕੇ ਉਸ ਦੀਆਂ ਸਿਫਤਾਂ ਗਾਇਨ ਕਰ ਅਤੇ ਪੰਜ ਸੰਗਤੀਤਕ ਸਾਜ਼ ਵਜਾ ਤੇ ਕੀਰਤਨ ਦੀਆਂ ਧੂਨੀਆਂ ਸੁਣ। ਠਹਿਰਾਉ।
Fareedkot Teekaਸਾਧੂ ਜੋ ਹੈਂ (ਸੰਤ) ਸਾਂਤ ਰੂਪ ਸੋ ਮਨਾਏ ਹੈਂ ਔਰ ਜਬ ਹਰੀ ਕੇ ਗੁਣ ਗਾਏ ਹੈਂ ਤਬ (ਪ੍ਰਿਅ) ਪਤੀ ਹਰੀ ਪਾਏ ਹੈਂ। (ਪੰਚ) ਸੰਤੋਂ ਕੇ (ਨਾਦ) ਸਬਦ ਰੂਪ (ਤੂਰ) ਬਾਜੇ ਹੈਂ ਅਰਥਾਤ ਗੁਰ ਉਪਦੇਸ਼ ਕੋ ਪ੍ਰਗਟ ਕੀਆ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਗੁਣ ਗਾਂਦਾ ਹੈ ਸੰਤ ਜਨਾਂ ਦੀ ਪ੍ਰਸੰਨਤਾ ਹਾਸਲ ਕਰ ਲੈਂਦਾ ਹੈ, ਉਸ ਨੂੰ ਪਿਆਰੇ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਅੰਦਰ, ਮਾਨੋ, ਪੰਜ ਕਿਸਮਾਂ ਦੇ ਸਾਜ ਵੱਜਣ ਲੱਗ ਪੈਂਦੇ ਹਨ ॥੧॥ ਰਹਾਉ ॥ਪਦ ਅਰਥ ਮਨਾਏ = ਪ੍ਰਸੰਨ ਕੀਤੇ। ਪ੍ਰਿਅ ਪਾਏ = ਪਿਆਰੇ (ਦਾ ਦਰਸਨ) ਪਾਇਆ। ਪੰਚ ਨਾਦ ਤੂਰ = ਪੰਜ ਕਿਸਮਾਂ ਦੀਆਂ ਆਵਾਜ਼ਾਂ ਦੇਣ ਵਾਲੇ ਵਾਜੇ {ਤੰਤੀ ਸਾਜ, ਧਾਤ ਦੇ, ਫੂਕ ਨਾਲ ਵਜਾਏ ਜਾਣ ਵਾਲੇ, ਤਬਲਾ ਆਦਿਕ, ਘੜਾ ਆਦਿਕ} ॥੧॥ ਰਹਾਉ ॥
SikhNet (Spanish)los Santos y las personas piadosas están complacidos, y el Bienamado es obtenido. Sus Alabanzas son cantadas, y la Melodía de los cinco instrumentos musicales resuena. (1‑Pausa)
ਕਿਰਪਾ ਪਾਏ, ਸਹਜਾਏ ਦਰਸਾਏ; ਅਬ ਰਾਤਿਆ ਗੋਵਿੰਦ ਸਿਉ ॥
kirapaa paae, sahajaae darasaae; ab raatiaa govind siau |
Sant Singh KhalsaObtaining His Mercy, I easily gained the Blessed Vision of His Darshan; now, I am imbued with the Love of the Lord of the Universe.
Manmohan SinghWhen I obtained Lord's favour, I, easily, has a vision of Him and now, I am imbued with Lord's love.
Manmohan Singh (Punjabi)ਜਦ ਮੈਂ ਸੁਆਮੀ ਦੀ ਦਇਆ ਦਾ ਪਾਤ੍ਰ ਹੋਇਆ, ਮੈਂ ਸੁਖੈਨ ਹੀ ਉਸ ਦਾ ਦਰਸ਼ਨ ਪਾ ਲਿਆ ਅਤੇ ਹੁਣ ਮੈਂ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹਾਂ।
Fareedkot Teekaਪਰਮੇਸ੍ਵਰ ਕੀ ਕ੍ਰਿਪਾ ਸੇ ਹਮ ਨੇ ਯਹ ਗੁਣ ਪਾਏ ਹੈਂ ਅਰ ਹਮਾਰੇ ਅੰਤਸਕਰਣ (ਸਹਜਾਏ) ਸਾਂਤ ਕੋ ਪ੍ਰਾਪਤ ਹੂਏ ਹੈਂ। ਜਿਸ ਕ੍ਰਿਪਾ ਨੇ ਹਮ ਕੋ ਅਕਾਲ ਪੁਰਖ (ਦਰਸਾਏ) ਦਿਖਲਾਏ ਹੈਂ ਅਬ ਹਮ ਤਿਸ ਗੋਬਿੰਦ ਕੇ ਸਾਥ ਰਾਤੇ ਹੈਂ॥
Prof. Sahib Singhਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ, ਪਰਮਾਤਮਾ ਦਾ ਦਰਸਨ ਹੋ ਜਾਂਦਾ ਹੈ ਉਹ ਸਦਾ ਲਈ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਜਾਂਦਾ ਹੈ।ਪਦ ਅਰਥ ਸਹਜਾਏ = ਸਹਜ ਅਵਸਥਾ, ਆਤਮਕ ਅਡੋਲਤਾ। ਰਾਤਿਆ = ਰੰਗੇ ਗਏ। ਸਿਉ = ਨਾਲ।
SikhNet (Spanish)Cuando obtuve el Favor del Señor, obtuve fácilmente la Visión de Él, y ahora estoy imbuido en el Amor del Señor.
ਸੰਤ ਸੇਵਿ, ਪ੍ਰੀਤਿ ਨਾਥ; ਰੰਗੁ ਲਾਲਨ ਲਾਏ ॥੧॥
sant sev, preet naath; rang laalan laae |1|
Sant Singh KhalsaServing the Saints, I feel love and affection for my Beloved Lord Master. ||1||
Manmohan SinghBy serving the saints, I imbibed love and affection for my Beloved Master.
Manmohan Singh (Punjabi)ਸਾਧੂਆਂ ਦੀ ਟਹਿਲ ਕਮਾਉਣ ਦੁਆਰਾ ਮੇਰੀ ਪਿਰਹੜੀ ਅਤੇ ਮੁਹੱਬਤ ਪ੍ਰੀਤਮ ਮਾਲਕ ਨਾਲ ਪੈ ਗਈ ਹੈ।
Fareedkot Teekaਸੰਤੋਂ ਕੀ ਸੇਵਾ ਕਰ ਸ੍ਵਾਮੀ ਕੇ ਸਾਥ ਪ੍ਰੀਤੀ ਹੋਈ ਹੈ ਅਬ ਤਿਸੀ (ਲਾਲਨ) ਪਿਆਰੇ ਕੇ ਸਾਥ ਪ੍ਰੇਮ ਲਗਾ ਰਹੇ ਹੈਂ॥੧॥
Prof. Sahib Singhਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਉਸ ਨੂੰ ਖਸਮ-ਪ੍ਰਭੂ ਦੀ ਪ੍ਰੀਤ ਪ੍ਰਾਪਤ ਹੋ ਜਾਂਦੀ ਹੈ; ਲਾਲ ਪਿਆਰੇ ਦਾ ਪਿਆਰ-ਰੰਗ ਚੜ੍ਹ ਜਾਂਦਾ ਹੈ ॥੧॥ਪਦ ਅਰਥ ਸੇਵਿ = ਸੇਵਾ ਕਰ ਕੇ। ਰੰਗੁ ਲਾਲਨ = ਪਿਆਰੇ ਪ੍ਰਭੂ ਦਾ ਪ੍ਰੇਮ ॥੧॥
SikhNet (Spanish)Sirviendo a los Santos, tomo Amor y Afecto por mi Querido Maestro. (1)
ਗੁਰ ਗਿਆਨੁ ਮਨਿ ਦ੍ਰਿੜਾਏ ਰਹਸਾਏ, ਨਹੀ ਆਏ; ਸਹਜਾਏ. ਮਨਿ ਨਿਧਾਨੁ ਪਾਏ ॥
gur giaan man drirraae rahasaae, nahee aae; sahajaae. man nidhaan paae |
Sant Singh KhalsaThe Guru has implanted spiritual wisdom within my mind, and I rejoice that I shall not have to come back again. I have obtained celestial poise, and the treasure within my mind.
Manmohan SinghThe Guru has fixed Divine Knowledge in my mind, and I am rejoiced that I shall not come (born) again, I have attained equipoise and God's treasure within my heart.
Manmohan Singh (Punjabi)ਗੁਰਾਂ ਨੇ ਬ੍ਰਹਿਮ-ਬੋਧ ਮੇਰੇ ਹਿਰਦੇ ਅੰਦਰ ਪੱਕਾ ਕਰ ਦਿੱਤਾ ਹੈ ਅਤੇ ਮੈਂ ਖੁਸ਼ ਹਾਂ ਕਿ ਮੈਂ ਮੁੜ ਕੇ ਨਹੀਂ ਆਵਾਂਗਾ, ਮੇਰੇ ਦਿਲ ਅੰਦਰ ਮੈਨੂੰ ਅਡੋਲਤਾ ਅਤੇ ਰੱਬੀ ਖ਼ਜ਼ਾਨਾ ਪਰਾਪਤ ਹੋ ਗਏ ਹਨ।
Fareedkot Teekaਜਬ ਗੁਰੋਂ ਨੇ ਮਨ ਮੇਂ ਗਿਆਨ ਅਰ ਧਿਆਨ ਦ੍ਰਿੜ ਕਰਾਇ ਦੀਏ ਤਬ ਹਮ ਆਨੰਦ ਮੇਂ ਆਏ ਫੇਰ ਹਮਾਰੇ ਅੰਤਸ਼ਕਰਣ ਆਨ ਬਿਖਿਓਂ ਕੀ ਓਰ ਨਹੀਂ ਆਏ। ਸੋ ਅੰਤਹਕਰਣ ਸ਼ਾਂਤੀ ਮੇਂ ਆਏ ਹੈਂ, ਭਾਵ ਅਬ ਔਰ ਕਾ ਬਚਨ ਕੁਬਚਨ ਭੀ ਸਹਾਰ ਲੇਤੇ ਹੈਂ। ਅਬ ਮਨ ਹੀ ਮੇਂ ਸਰਬ ਕਾ ਆਸਰਾ ਰੂਪ ਹਰੀ ਜੀ ਪਾਏ ਹੈਂ॥
Prof. Sahib Singhਜੇਹੜਾ ਮਨੁੱਖ ਆਪਣੇ ਮਨ ਵਿਚ ਗੁਰੂ ਦੇ ਦਿੱਤੇ ਗਿਆਨ ਨੂੰ ਪੱਕਾ ਕਰ ਲੈਂਦਾ ਹੈ, ਉਸ ਦੇ ਅੰਦਰ ਖਿੜਾਉ ਪੈਦਾ ਹੋ ਜਾਂਦਾ ਹੈ ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਹ ਆਪਣੇ ਮਨ ਵਿਚ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ।ਪਦ ਅਰਥ ਮਨਿ = ਮਨ ਵਿਚ। ਰਹਸਾਏ = ਰਹਸ, ਖਿੜਾਉ। ਨਹੀ ਆਏ = ਜਨਮ ਮਰਨ ਦੇ ਗੇੜ ਵਿਚ ਨਹੀਂ ਪਏ। ਨਿਧਾਨੁ = ਖ਼ਜ਼ਾਨਾ।
SikhNet (Spanish)El Guru ha instalado el Conocimiento Divino en mi mente, y estoy feliz de no tener que regresar de nuevo. He obtenido la Calma, y el Tesoro de Dios vive dentro de mi corazón.
ਸਭ ਤਜੀ; ਮਨੈ ਕੀ ਕਾਮ ਕਰਾ ॥
sabh tajee; manai kee kaam karaa |
Sant Singh KhalsaI have renounced all of the affairs of my mind's desires.
Manmohan SinghI have renounced all the affairs of my mind's desire.
Manmohan Singh (Punjabi)ਮੈਂ ਆਪਣੇ ਚਿੱਤ ਦੀ ਖਾਹਿਸ਼ ਦੇ ਸਾਰੇ ਕੰਮ ਛੱਡ ਛੱਡੇ ਹਨ।
Fareedkot Teekaਔਰ ਮਨ ਕੀ ਜੋ ਕਾਮ ਕਲਾ ਵਾ ਕਲਪਨਾ ਥੀ ਸੋ ਸਭ ਤਜੀ ਹੈ॥
Prof. Sahib Singhਉਹ ਆਪਣੇ ਮਨ ਦੀਆਂ ਸਾਰੀਆਂ ਵਾਸ਼ਨਾਂ ਤਿਆਗ ਦੇਂਦਾ ਹੈ।ਪਦ ਅਰਥ ਮਨੈ ਕੀ = ਮਨ ਦੀ। ਕਾਮ ਕਰਾ = ਵਾਸ਼ਨਾ।
SikhNet (Spanish)He renunciado y parado todos los deseos de mi mente,
ਚਿਰੁ ਚਿਰੁ ਚਿਰੁ ਚਿਰੁ ਭਇਆ; ਮਨਿ ਬਹੁਤੁ ਪਿਆਸ ਲਾਗੀ ॥
chir chir chir chir bheaa; man bahut piaas laagee |
Sant Singh KhalsaIt has been so long, so long, so long, so very long, since my mind has felt such a great thirst.
Manmohan SinghIt is long, long and long since my soul has felt a great thirst (for God's vision).
Manmohan Singh (Punjabi)ਦੇਰ, ਦੇਰ, ਦੇਰ, ਦੇਰ, ਹੋ ਗਈ ਹੈ ਜਦ ਤੋਂ ਮੇਰੀ ਆਤਮਾ ਨੂੰ (ਦਰਸ਼ਨਾਂ ਦੀ) ਘਣੀ ਤੇਹ ਲੱਗੀ ਹੋਈ ਹੈ।
Fareedkot Teeka(ਚਿਰੁ ਚਿਰੁ ਚਿਰੁ ਚਿਰੁ) ਚਾਰੋਂ ਜੁਗੋਂ ਕੀ ਚੌਂਕੜੀਆਂ ਬੀਤ ਗਈ ਹੈਂ, ਇਸ ਸੇ ਮਨ ਕੋ ਬੜੀ ਪਿਆਸ ਲਗ ਰਹੀ॥☬ਜੇ ਕਹੈ ਆਪ ਕੋ ਪੂਰਬੋਕਤ ਗੁਣ ਕਿਸ ਪ੍ਰਕਾਰ ਪ੍ਰਾਪਤ ਹੂਏ ਹੈਂ? ਸੋ ਕਹਤੇ ਹੈਂ: ਐਸੇ ਬੇਨਤੀ ਕਰੀ ਹੈ, ਸੋ ਦਿਖਾਵਤੇ ਹੈਂ:
Prof. Sahib Singh(ਤੇਰਾ ਦਰਸਨ ਕੀਤਿਆਂ ਮੈਨੂੰ) ਬਹੁਤ ਚਿਰ ਹੋ ਚੁਕਾ ਹੈ, ਮੇਰੇ ਮਨ ਵਿਚ ਤੇਰੇ ਦਰਸਨ ਦੀ ਤਾਂਘ ਪੈਦਾ ਹੋ ਰਹੀ ਹੈ,
SikhNet (Spanish)hace ya mucho, mucho, mucho, desde que mi Alma sintió sed.
ਹਰਿ ਦਰਸਨੋ ਦਿਖਾਵਹੁ. ਮੋਹਿ ਤੁਮ ਬਤਾਵਹੁ ॥
har darasano dikhaavahu. mohi tum bataavahu |
Sant Singh KhalsaPlease, reveal to me the Blessed Vision of Your Darshan, and show Yourself to me.
Manmohan SinghO God, show me Thine sight and apprise me of Thy presence.
Manmohan Singh (Punjabi)ਹੇ ਵਾਹਿਗੁਰੂ! ਮੈਨੂੰ ਆਪ ਦਾ ਦੀਦਾਰ ਵਿਖਾਲ, ਅਤੇ ਮੈਂ ਕੀ ਆਪਣੀ ਹਜ਼ੂਰੀ ਦਰਸਾ।
Fareedkot Teekaਸਭ ਸੰਤੋਂ ਸੇ ਯਹੀ ਬੇਨਤੀ ਕਰਤਾ ਥਾ ਕਿ ਕੋਈ ਮੈਨੂੰ ਐਸਾ ਉਪਾਉ ਬਤਾਓ ਪੁਨਾ ਤਿਸ ਉਪਾਇ ਦ੍ਵਾਰੇ ਹਰੀ ਕਾ ਦਰਸਨ ਦਿਖਲਾਓ॥
Prof. Sahib Singhਹੇ ਹਰੀ! ਮੈਨੂੰ ਆਪਣਾ ਦਰਸਨ ਦੇਹ, ਤੂੰ ਆਪ ਹੀ ਮੈਨੂੰ ਦੱਸ (ਕਿ ਮੈਂ ਕਿਵੇਂ ਤੇਰਾ ਦਰਸਨ ਕਰਾਂ)।ਪਦ ਅਰਥ ਮੋਹਿ = ਮੈਨੂੰ। ਗਲਿ = ਗਲ ਨਾਲ।
SikhNet (Spanish)Oh Dios, muéstrame Tu Visión, y Revélate ante mí.
ਨਾਨਕ ਦੀਨ. ਸਰਣਿ ਆਏ; ਗਲਿ ਲਾਏ ॥੨॥੨॥੧੫੩॥
naanak deen. saran aae; gal laae |2|2|153|
Sant Singh KhalsaNanak the meek has entered Your Sanctuary; please, take me in Your embrace. ||2||2||153||
Manmohan SinghMeek Nanak has entered Thine sanctuary, O Lord, take me in Thy embrace.
Manmohan Singh (Punjabi)ਮਸਕੀਨ ਨਾਨਕ ਨੇ ਤੇਰੀ ਪਨਾਹ ਲਈ ਹੈ, ਮੈਨੂੰ ਆਪਣੇ ਗਲੇ ਨਾਲ ਲਾ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਹਮ ਇਸ ਪ੍ਰਕਾਰ ਦੀਨ ਹੋ ਕਰ ਸਤਗੁਰੋਂ ਕੀ ਸ਼ਰਣ ਆਏ ਤਬ ਹਮ ਹਰੀ ਨੇ ਗਲੇ ਸੇ ਲਗਾਇ ਲੀਏ, ਭਾਵ ਅਭਿੰਨ ਕਰ ਲੀਏ॥੨॥੨॥੧੫੩॥
Prof. Sahib Singhਹੇ ਨਾਨਕ! (ਤੂੰ ਭੀ ਅਰਜ਼ੋਈ ਕਰ, ਤੇ ਆਖ-ਹੇ ਪ੍ਰਭੂ!) ਮੈਂ ਦੀਨ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣੇ ਗਲ ਨਾਲ ਲਾ ॥੨॥੨॥੧੫੩॥
SikhNet (Spanish)El humilde Nanak ha entrado en Tu Santuario, oh Señor, tómame en Tu Regazo. (2‑21‑153)