ੴ

ਸਿੱਖਬਾਣੀ · SikhBani

Ang 408

Sri Guru Granth Sahib · Raag Aasaa · 6 shabads, 39 lines
Translations
Shabad Guru Arjan Dev Ji Raag Aasaa continued from Ang 407

ਪ੍ਰਭ ਸੰਗਿ ਮਿਲੀਜੈ; ਇਹੁ ਮਨੁ ਦੀਜੈ ॥ ਨਾਨਕ ਨਾਮੁ ਮਿਲੈ; ਅਪਨੀ ਦਇਆ ਕਰਹੁ ॥੨॥੧॥੧੫੦॥

prabh sang mileejai; ihu man deejai | naanak naam milai; apanee deaa karahu |2|1|150|

Sant Singh KhalsaHe is blended with God, by dedicating his mind to Him. Bless Nanak with Your Name, O Lord - please, shower Your Mercy upon him! ||2||1||150||
Manmohan SinghMan merges with the Lord, by dedicating this soul unto Him. Shower Thy benediction, O Lord, That Nanak may obtain Thy Name.
Manmohan Singh (Punjabi)ਆਪਣੀ ਇਹ ਆਤਮਾ ਉਸ ਨੂੰ ਸਮਰਪਣ ਕਰਨ ਦੁਆਰਾ, ਆਦਮੀ ਸੁਆਮੀ ਨਾਲ ਮਿਲ ਜਾਂਦਾ ਹੈ। ਆਪਣੀ ਰਹਿਮਤ ਧਾਰ, ਹੇ ਸੁਆਮੀ! ਤਾਂ ਜੋ ਨਾਨਕ ਨੂੰ ਤੇਰਾ ਨਾਮ ਪਰਾਪਤ ਹੋਵੇ।
Fareedkot Teekaਤਾਂਤੇ ਪ੍ਰਭ ਕੇ ਸੰਗਿ ਮਿਲੀਐ ਔਰ ਇਹ ਮਨ ਪਰਮੇਸਰ ਕੇ ਸਿਮਰਨ ਮੇਂ ਦੀਜੀਏ॥ ਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਐਸੇ ਬੇਨਤੀ ਕਰੀਏ: ਹੇ ਭਗਵਨ! ਅਪਨੀ ਐਸੀ ਕ੍ਰਿਪਾ ਕਰਹੁ ਜੋ ਤੇਰਾ ਨਾਮ ਮੇਰੇ ਕੌ ਮਿਲੈ॥੨॥੧॥੧੫੦॥
Prof. Sahib Singh(ਪਰ, ਇਸ ਪਿਆਰ ਦਾ ਮੁੱਲ ਭੀ ਦੇਣਾ ਪੈਂਦਾ ਹੈ) ਪ੍ਰਭੂ (ਦੇ ਚਰਨਾਂ) ਵਿਚ (ਤਦੋਂ ਹੀ) ਮਿਲ ਸਕੀਦਾ ਹੈ ਜੇ (ਆਪਣਾ) ਇਹ ਮਨ ਹਵਾਲੇ ਕਰ ਦੇਈਏ, (ਇਹ ਗੱਲ ਪਰਮਾਤਮਾ ਦੀ ਮੇਹਰ ਨਾਲ ਹੀ ਹੋ ਸਕਦੀ ਹੈ, ਤਾਂ ਤੇ) ਹੇ ਨਾਨਕ! (ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਆਪਣੀ ਮੇਹਰ ਕਰ (ਤਾ ਕਿ ਤੇਰੇ ਦਾਸ) ਨਾਨਕ ਨੂੰ ਤੇਰਾ ਨਾਮ (ਤੇਰੇ ਨਾਮ ਦਾ ਪਿਆਰ) ਪ੍ਰਾਪਤ ਹੋ ਜਾਏ ॥੨॥੧॥੧੫੦॥

ਪਦ ਅਰਥ ਸੰਗਿ = ਨਾਲ। ਮਿਲੀਜੈ = ਮਿਲ ਸਕੀਦਾ ਹੈ। ਦੀਜੈ = ਜੇ ਦਿੱਤਾ ਜਾਏ। ਨਾਨਕ = ਨਾਨਕ ਨੂੰ ॥੨॥੧॥੧੫੦॥

* ਨੋਟ: ਘਰੁ ੧੪ ਦੇ ਸ਼ਬਦਾਂ ਦਾ ਸੰਗ੍ਰਹ ਸ਼ੁਰੂ ਹੋਇਆ ਹੈ।

SikhNet (Spanish)Se funde en el Señor dedicando su mente a Él; oh Señor, bendice a Nanak, por favor, rocía Tu Misericordia sobre él. (2‑1‑150)

Open this shabad (5 lines, Angs 407-408) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਮਿਲੁ ਰਾਮ ਪਿਆਰੇ; ਤੁਮ ਬਿਨੁ ਧੀਰਜੁ. ਕੋ ਨ ਕਰੈ ॥੧॥ ਰਹਾਉ ॥

mil raam piaare; tum bin dheeraj. ko na karai |1| rahaau |

Sant Singh KhalsaPlease, come to me, O Beloved Lord; without You, no one can comfort me. ||1||Pause||
Manmohan SinghMeet me my Beloved Lord, without Thee no one gives me consolation. Pause.
Manmohan Singh (Punjabi)ਮੇਰੇ ਪ੍ਰੀਤਮ ਪ੍ਰਭੂ! ਮੈਨੂੰ ਦਰਸ਼ਨ ਦੇ, ਤੇਰੇ ਬਗੈਰ ਮੈਨੂੰ ਕੋਈ ਦਿਲਾਸਾ ਨਹੀਂ ਦਿੰਦਾ। ਠਹਿਰਾਉ।
Fareedkot Teekaਹੇ ਰਾਮ ਪ੍ਯਾਰੇ ਮਿਲਹੁ! ਤੁਮਾਰੇ ਬਿਨਾਂ (ਧੀਰਜੁ) ਦਿਲਾਸਾ ਮੈਨੂੰ ਔਰ ਕੋਈ ਨਹੀਂ ਦੇਨਾ ਕਰਤਾ ਹੈ ਵਾ ਤੇਰੀ ਪ੍ਰਾਪਤੀ ਬਿਨਾਂ ਕੋਈ ਧੀਰਜ ਨਹੀਂ ਕਰਤਾ ਹੈ॥੧॥ ਰਹਾਉ ॥
Prof. Sahib Singhਹੇ ਮੇਰੇ ਪਿਆਰੇ ਰਾਮ! (ਮੈਨੂੰ) ਮਿਲ! ਤੇਰੇ ਮਿਲਾਪ ਤੋਂ ਬਿਨਾ ਹੋਰ ਕੋਈ ਭੀ (ਉੱਦਮ) ਮੇਰੇ ਮਨ ਵਿਚ ਸ਼ਾਂਤੀ ਪੈਦਾ ਨਹੀਂ ਕਰ ਸਕਦਾ ॥੧॥ ਰਹਾਉ ॥

ਪਦ ਅਰਥ ਰਾਮ = ਹੇ ਰਾਮ। ਧੀਰਜੁ = ਸ਼ਾਂਤੀ। ਕੋ = ਹੋਰ ਕੋਈ ਭੀ ॥੧॥ ਰਹਾਉ ॥

SikhNet (Spanish)Oh Señor Querido, ven conmigo; sin Ti, nadie está tranquilo. (1‑Pausa)

ਸਿੰਮ੍ਰਿਤਿ ਸਾਸਤ੍ਰ ਬਹੁ ਕਰਮ ਕਮਾਏ; ਪ੍ਰਭ ਤੁਮਰੇ ਦਰਸ ਬਿਨੁ; ਸੁਖੁ ਨਾਹੀ ॥੧॥

sinmrit saasatr bahu karam kamaae; prabh tumare daras bin; sukh naahee |1|

Sant Singh KhalsaOne may read the Simritees and the Shaastras, and perform all sorts of religious rituals; and yet, without the Blessed Vision of Your Darshan, God, there is no peace at all. ||1||
Manmohan SinghThough man may read Simirtis and Shashtras and perform many rituals, yet without Thy vision, O Lord, there is no peace.
Manmohan Singh (Punjabi)ਭਾਵੇਂ ਇਨਸਾਨ ਸਿਮ੍ਰਤੀਆਂ ਅਤੇ ਸ਼ਾਸਤਰ ਪੜ੍ਹ ਲਵੇ ਅਤੇ ਘਣੇਰੇ ਕਰਮ ਕਾਂਡ ਕਰੇ, ਪ੍ਰੰਤੂ ਤੇਰੇ ਦਰਸ਼ਨ ਬਗੈਰ ਹੇ ਸੁਆਮੀ! ਕੋਈ ਆਰਾਮ ਨਹੀਂ।
Fareedkot Teekaਹੇ ਰਾਮ ਜੀ! ਮੈਨੇ ਸਾਸਤ੍ਰ ਸਿੰਮ੍ਰਿਤਿਓਂ ਕੇ ਕਹੇ ਹੂਏ ਬਹੁਤ ਸੇ ਕਰਮ ਕੀਏ, ਪਰੰਤੂ ਤੁਮਾਰੇ ਦਰਸਨ ਬਿਨਾਂ ਸੁਖ ਨਹੀਂ ਪ੍ਰਾਪਤ ਹੂਆ॥੧॥
Prof. Sahib Singhਹੇ ਪਿਆਰੇ ਰਾਮ! ਅਨੇਕਾਂ ਲੋਕਾਂ ਨੇ ਸ਼ਾਸਤ੍ਰਾਂ ਸਿਮ੍ਰਿਤੀਆਂ ਦੇ ਲਿਖੇ ਅਨੁਸਾਰ (ਮਿਥੇ ਹੋਏ ਧਾਰਮਿਕ) ਕੰਮ ਕੀਤੇ, ਪਰ, ਹੇ ਪ੍ਰਭੂ! (ਇਹਨਾਂ ਕਰਮਾਂ ਨਾਲ ਤੇਰਾ ਦਰਸਨ ਨਸੀਬ ਨਾਹ ਹੋਇਆ, ਤੇ) ਤੇਰੇ ਦਰਸਨ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ ॥੧॥

ਪਦ ਅਰਥ ਪ੍ਰਭ = ਹੇ ਪ੍ਰਭੂ! ॥੧॥

SikhNet (Spanish)Aunque los hombres lean los Smritis y los Shastras y realicen muchos rituales, sin Tu Visión, oh Señor, no hay Paz. (1)

ਵਰਤ ਨੇਮ, ਸੰਜਮ ਕਰਿ ਥਾਕੇ; ਨਾਨਕ. ਸਾਧ ਸਰਨਿ, ਪ੍ਰਭ ਸੰਗਿ ਵਸੈ ॥੨॥੨॥੧੫੧॥

varat nem, sanjam kar thaake; naanak. saadh saran, prabh sang vasai |2|2|151|

Sant Singh KhalsaPeople have grown weary of observing fasts, vows and rigorous self-discipline; Nanak abides with God, in the Sanctuary of the Saints. ||2||2||151||
Manmohan SinghMen have grown weary of observing fasts, vows and self mortification. In the sanctuary of saints Nanak abides with the Lord.
Manmohan Singh (Punjabi)ਆਦਮੀ ਊਪਹਾਸ, ਪ੍ਰਣ ਤੇ ਸਵੈ-ਰੋਕ ਥਾਮ ਨਿਥਾਹੁੰਦੇ ਹੰਭ ਗਏ ਹਨ। ਸੰਤਾਂ ਦੀ ਸ਼ਰਣਾਗਤ ਅੰਦਰ ਨਾਨਕ ਸੁਆਮੀ ਦੇ ਨਾਲ ਵਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਪ੍ਰਕਾਰ ਕੇ ਬ੍ਰਤ ਨਿਜਮ ਸਰੀਰਕ ਸੰਜਮ ਭੀ ਕਰ ਕੇ ਥਕ ਗਏ, ਪਰੰਤੂ ਸੁਖ ਨਹੀਂ ਹੂਆ। ਆਪ ਕੇ ਸਾਧੋਂ ਕੀ ਸਰਣਿ ਲੈਣੇ ਕਰ, ਹੇ ਪ੍ਰਭੂ! ਤੇਰੇ ਸੰਗ ਬਸੇ, ਭਾਵ ਅਭੇਦ ਹੂਏ ਹਾਂ॥੨॥੨॥੧੫੧॥☬ਸਰਬ ਜੀਵੋਂ ਕੋ ਤਾੜਨਾ ਪੂਰਬਕ ਉਪਦੇਸ਼:
Prof. Sahib Singhਹੇ ਪ੍ਰਭੂ! (ਸ਼ਾਸਤ੍ਰਾਂ ਦੇ ਕਹੇ ਅਨੁਸਾਰ) ਅਨੇਕਾਂ ਲੋਕ ਵਰਤ ਰੱਖਦੇ ਰਹੇ, ਕਈ ਨੇਮ ਨਿਬਾਹੁੰਦੇ ਰਹੇ, ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਕਰਦੇ ਰਹੇ, ਪਰ ਇਹ ਸਭ ਕੁਝ ਕਰ ਕੇ ਥੱਕ ਗਏ (ਤੇਰਾ ਦਰਸਨ ਪ੍ਰਾਪਤ ਨਾਹ ਹੋਇਆ)। ਹੇ ਨਾਨਕ! ਗੁਰੂ ਦੀ ਸਰਨ ਪਿਆਂ (ਮਨੁੱਖ ਦਾ ਮਨ) ਪਰਮਾਤਮਾ (ਦੇ ਚਰਨਾਂ) ਵਿਚ ਲੀਨ ਹੋ ਜਾਂਦਾ ਹੈ (ਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ) ॥੨॥੨॥੧੫੧॥

ਪਦ ਅਰਥ ਸੰਜਮ = ਇੰਦ੍ਰਿਆਂ ਨੂੰ ਕਾਬੂ ਕਰਨ ਦੇ ਸਾਧਨ। ਕਰਿ = ਕਰ ਕੇ। ਸਾਧ = ਗੁਰੂ। ਸੰਗਿ = ਨਾਲ ॥੨॥੨॥੧੫੧॥

SikhNet (Spanish)Muchos se han agotado de hacer ayunos, votos y mandas. En el Santuario de los Santos, Nanak reside en el Señor. (2‑2‑151)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ਘਰੁ ੧੫ ਪੜਤਾਲ ॥

aasaa mahalaa 5 ghar 15 parrataal |

Sant Singh KhalsaAasaa, Fifth Mehl, Fifteenth House, Partaal:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੧੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।

ਪਦ ਅਰਥ ਪੜਤਾਲ = ਜਿਥੇ ਤਾਲ ਮੁੜ ਮੁੜ ਪਰਤਦਾ (-ਪੜ) ਰਹੇ, ਬਦਲਦਾ ਰਹੇ।

SikhNet (Spanish)Asa, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is attained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਬਿਕਾਰ ਮਾਇਆ ਮਾਦਿ ਸੋਇਓ; ਸੂਝ ਬੂਝ. ਨ ਆਵੈ ॥

bikaar maaeaa maad soeo; soojh boojh. na aavai |

Sant Singh KhalsaHe sleeps, intoxicated by corruption and Maya; he does not come to realize or understand.
Manmohan SinghThe man is sleep in the intoxication of sin and wealth and finds not understanding.
Manmohan Singh (Punjabi)ਆਦਮੀ ਗੁਨਾਹ ਅਤੇ ਧਨ-ਦੌਲਤ ਦੇ ਨਸ਼ੇ ਅੰਦਰ ਸੁੱਤਾ ਪਿਆ ਹੈ ਅਤੇ ਸੋਚ-ਸਮਝ ਨਹੀਂ ਕਰਦਾ।
Fareedkot Teekaਬਿਕਾਰ ਜੋ ਹੈ ਕਾਮਾਦਿਕ ਔਰ ਮਾਇਆ ਇਨ ਕੇ (ਮਾਦਿ) ਮਦ ਮੇਂ ਜੀਵ ਸੋਇ ਰਹਾ ਹੈ, (ਸੂਝ) ਸਮਾਨ ਗ੍ਯਾਨ (ਬੂਝ) ਸਰੂਪ ਕੀ ਪਛਾਨ ਨਹੀਂ ਆਉਤੀ ਹੈ॥
Prof. Sahib Singhਵਿਕਾਰਾਂ ਵਿਚ ਮਾਇਆ ਦੇ ਨਸ਼ੇ ਵਿਚ ਮਨੁੱਖ ਸੁੱਤਾ ਰਹਿੰਦਾ ਹੈ, ਇਸ ਨੂੰ (ਸਹੀ ਜੀਵਨ-ਰਾਹ ਦੀ) ਅਕਲ ਨਹੀਂ ਆਉਂਦੀ।

ਪਦ ਅਰਥ ਮਾਦਿ = ਮਦਿ, ਨਸ਼ੇ ਵਿਚ। ਸੂਝ ਬੂਝ = (ਸਹੀ ਜੀਵਨ ਦੀ) ਅਕਲ।

SikhNet (Spanish)Intoxicado por su propio ego, la riqueza y el vicio, el hombre duerme inconsciente de toda Sabiduría.

ਪਕਰਿ ਕੇਸ. ਜਮਿ ਉਠਾਰਿਓ; ਤਦ ਹੀ ਘਰਿ ਜਾਵੈ ॥੧॥

pakar kes. jam utthaario; tad hee ghar jaavai |1|

Sant Singh KhalsaSeizing him by the hair, the Messenger of Death pulls him up; then, he comes to his senses. ||1||
Manmohan SinghSeizing him by the hair, when death's courier lifts him up, then alone does he come to his senses.
Manmohan Singh (Punjabi)ਵਾਲਾਂ ਤੋਂ ਪਕੜ ਕੇ ਜਦ ਮੌਤ ਦਾ ਦੂਤ ਉਸ ਨੂੰ ਉਛਾਲਦਾ ਹੈ, ਕੇਵਲ ਤਾਂ ਹੀ ਉਸ ਨੂੰ ਹੋਸ਼ ਆਉਂਦੀ ਹੈ।
Fareedkot Teekaਜਬ ਕੇਸੋਂ ਸੇ ਪਕੜ ਕਰ ਜਮ ਨੇ ਉਠਾਇਆ ਤਬ ਉਸ ਸਮ੍ਯ ਮੇਂ ਘਰ ਆਦਿ ਜਿਤਨੇ ਪਦਾਰਥ ਹੈਂ ਸਭ ਚਲੇ ਜਾਤੇ ਹੈਂ, ਕੋਈ ਸਹਾਇਕ ਨਹੀਂ ਬਨਤਾ ਹੈ। ਵਾਕ੍ਯਾ ਤਬ ਹੀ ਸਰੂਪ ਘਰ ਮੇਂ ਜਾਵੇਗਾ, ਕਿੰਤੂ ਨਹੀਂ ਜਾਵੇਗਾ। ਇਸ ਸੇ ਅਬ ਹੀ ਪੁਰੁਸਾਰਥੁ ਕਰ॥੧॥
Prof. Sahib Singh(ਜਦੋਂ ਅੰਤ ਵੇਲੇ) ਜਮ ਨੇ ਇਸ ਨੂੰ ਕੇਸਾਂ ਤੋਂ ਫੜ ਕੇ ਉਠਾਇਆ (ਜਦੋਂ ਮੌਤ ਸਿਰ ਤੇ ਆ ਪਹੁੰਚੀ) ਤਦੋਂ ਹੀ ਇਸ ਨੂੰ ਹੋਸ਼ ਆਉਂਦੀ ਹੈ (ਕਿ ਸਾਰੀ ਉਮਰ ਕੁਰਾਹੇ ਪਿਆ ਰਿਹਾ) ॥੧॥

ਪਦ ਅਰਥ ਪਕਰਿ = ਫੜ ਕੇ। ਜਮਿ = ਜਮ ਨੇ। ਘਰਿ ਜਾਵੈ = ਆਪਣੇ ਘਰ ਵਿਚ ਜਾਂਦਾ ਹੈ, ਹੋਸ਼ ਵਿਚ ਆਉਂਦਾ ਹੈ (ਕਿ ਸਾਰੀ ਉਮਰ ਗ਼ਲਤੀ ਕਰਦਾ ਰਿਹਾ) ॥੧॥

SikhNet (Spanish)Jalándolo por los cabellos, el mensajero de la muerte lo arrastra y lo levanta, sólo entonces se da cuenta. (1)

ਲੋਭ ਬਿਖਿਆ ਬਿਖੈ ਲਾਗੇ; ਹਿਰਿ ਵਿਤ, ਚਿਤ ਦੁਖਾਹੀ ॥

lobh bikhiaa bikhai laage; hir vit, chit dukhaahee |

Sant Singh KhalsaThose who are attached to the poison of greed and sin grab at the wealth of others; they only bring pain on themselves.
Manmohan SinghThey, who are attached to the poison of avarice and evil passion, snatch others wealth and oppress their heart.
Manmohan Singh (Punjabi)ਜੋ ਲਾਲਚ ਅਤੇ ਮੰਦ-ਵਿਸ਼ਿਆਂ ਦੀ ਜ਼ਹਿਰ ਨਾਲ ਚਿਮੜੇ ਹੋਏ ਹਨ, ਉਹ ਹੋਰਨਾ ਦੀ ਦੌਲਤ ਖੱਸਦੇ ਹਨ ਅਤੇ ਉਨ੍ਹਾਂ ਦੇ ਦਿਲਾਂ ਨੂੰ ਦੁੱਖੀ ਕਰਦੇ ਹਨ।
Fareedkot Teekaਜੀਵ ਬਿਖਿਓਂ ਕੇ ਲੋਭ ਮੇਂ ਲਗੇ ਹੂਏ ਔਰੋਂ ਕਾ (ਹਿਰਿ ਵਿਤ) ਧਨ ਹਰਿ ਕਰ ਕੇ ਉਨ ਕੇ ਚਿਤ ਕੋ ਦੁਖਾਉਤੇ ਹੈਂ॥
Prof. Sahib Singhਮਾਇਆ ਦੇ ਲੋਭ ਅਤੇ ਵਿਸ਼ਿਆਂ ਵਿਚ ਲੱਗੇ ਹੋਏ (ਪਰਾਇਆ) ਧਨ ਚੁਰਾ ਕੇ (ਦੂਜਿਆਂ ਦੇ) ਦਿਲ ਦੁਖਾਂਦੇ ਹਨ,

ਪਦ ਅਰਥ ਬਿਖਿਆ = ਮਾਇਆ। ਬਿਖੈ = ਵਿਸ਼ੇ। ਹਿਰਿ = ਚੁਰਾ ਕੇ। ਵਿਤ = ਧਨ। ਦੁਖਾਹੀ = ਦੁਖਾਹਿ, ਦੁਖਾਂਦੇ ਹਨ।

SikhNet (Spanish)Está aferrado al veneno, a la avaricia y a las pasiones malignas, usurpa la riqueza de otros y oprime su corazón.

ਖਿਨ ਭੰਗੁਨਾ ਕੈ. ਮਾਨਿ ਮਾਤੇ; ਅਸੁਰ. ਜਾਣਹਿ ਨਾਹੀ ॥੧॥ ਰਹਾਉ ॥

khin bhangunaa kai. maan maate; asur. jaaneh naahee |1| rahaau |

Sant Singh KhalsaThey are intoxicated by their pride in those things which shall be destroyed in an instant; those demons do not understand. ||1||Pause||
Manmohan SinghThese demons are intoxicated with the pride of what is destroyed in a moment and know not the Lord. Pause
Manmohan Singh (Punjabi)ਭੂਤਨੇ ਇਕ ਮੁਹਤ ਵਿੱਚ ਨਾਸ ਹੋਣ ਵਾਲੀਆਂ ਚੀਜ਼ਾਂ ਦੇ ਹੰਕਾਰ ਵਿੱਚ ਮਤਵਾਲੇ ਹੋਏ ਹੋਏ ਹਨ ਅਤੇ ਪ੍ਰਭੂ ਨੂੰ ਨਹੀਂ ਜਾਣਦੇ। ਠਹਿਰਾਉ।
Fareedkot Teekaਜੋ ਪਦਾਰਥ ਖਿਨ ਮੇਂ ਨਾਸ ਹੋ ਜਾਨੇ ਵਾਲੇ ਹੈਂ ਤਿਨ ਕੇ ਮਾਨ ਮੇਂ ਮਸਤ ਹੂਏ ਹੂਏ (ਅਸੁਰੂ) ਆਸੁਰੀ ਸੰਪਤੀ ਵਾਲੇ 'ਪ੍ਰਮੇਸ੍ਵਰ' ਕੋ ਜਾਨਤੇ ਨਹੀਂ ਹੈਂ॥੧॥ ਰਹਾਉ ॥
Prof. Sahib Singhਪਲ ਵਿਚ ਸਾਥ ਛੱਡ ਜਾਣ ਵਾਲੀ ਮਾਇਆ ਦੇ ਮਾਣ ਵਿਚ ਮਸਤ ਨਿਰਦਈ ਮਨੁੱਖ ਸਮਝਦੇ ਨਹੀਂ (ਕਿ ਇਹ ਗ਼ਲਤ ਜੀਵਨ-ਰਾਹ ਹੈ) ॥੧॥ ਰਹਾਉ ॥

ਪਦ ਅਰਥ ਖਿਨ ਭੰਗੁਨ = ਖਿਨ-ਭੰਡਾਰ, ਖਿਨ ਵਿਚ ਨਾਸ ਹੋ ਜਾਣ ਵਾਲਾ। ਕੈ ਮਾਨਿ = ਦੇ ਮਾਣ ਵਿਚ। ਅਸੁਰ = ਦੈਂਤ, ਨਿਰਦਈ ਬੰਦੇ ॥੧॥ ਰਹਾਉ ॥

SikhNet (Spanish)Sí, borracho con la arrogancia de las posesiones transitorias, anda como perro rabioso sin saber qué está haciendo. (1-Pausa)

ਬੇਦ ਸਾਸਤ੍ਰ ਜਨ ਪੁਕਾਰਹਿ; ਸੁਨੈ ਨਾਹੀ. ਡੋਰਾ ॥

bed saasatr jan pukaareh; sunai naahee. ddoraa |

Sant Singh KhalsaThe Vedas, the Shaastras and the holy men proclaim it, but the deaf do not hear it.
Manmohan SinghThe Vedas, the Shastras and the holy men cry out, but the deaf hears not.
Manmohan Singh (Punjabi)ਵੇਦ, ਸ਼ਾਸਤ੍ਰ ਅਤੇ ਨੇਕ ਬੰਦੇ ਕੂਕਦੇ ਹਨ, ਪ੍ਰੰਤੂ ਬੋਲਾਂ ਸੁਣਦਾ ਹੀ ਨਹੀਂ।
Fareedkot Teekaਬੇਦ ਔਰ ਸਾਸਤ੍ਰ ਤਥਾ ਭਗਤਿ ਸਭ ਪੁਕਾਰ ਕੇ ਭਜਨ ਕੋ ਮੋਖ ਦਾਤਾ ਕਹਤੇ ਹੈਂ, ਪਰੰਤੂ ਐਸੇ (ਡੋਰਾ) ਬੋਲਾ ਹੂਆ ਹੈ ਸਰਧਾ ਬਿਚਾਰ ਕਾਨੋਂ ਸੇ ਰਹਿਤ ਕਿ ਕਿਸੀ ਕੀ ਨਹੀਂ ਸੁਨਤਾ ਹੈ॥
Prof. Sahib Singhਵੇਦ ਸ਼ਾਸਤ੍ਰ (ਆਦਿਕ ਧਰਮ-ਪੁਸਤਕ ਉਪਦੇਸ਼ ਕਰਦੇ ਹਨ) ਸੰਤ ਜਨ (ਭੀ) ਪੁਕਾਰ ਕੇ ਆਖਦੇ ਹਨ ਪਰ (ਮਾਇਆ ਦੇ ਨਸ਼ੇ ਦੇ ਕਾਰਨ) ਬੋਲਾ ਹੋ ਚੁਕਾ ਮਨੁੱਖ (ਉਹਨਾਂ ਦੇ ਉਪਦੇਸ਼ ਨੂੰ) ਸੁਣਦਾ ਨਹੀਂ।

ਪਦ ਅਰਥ ਪੁਕਾਰਹਿ = ਉੱਚੀ ਕੂਕ ਕੇ ਆਖਦੇ ਹਨ। ਡੋਰਾ = ਬੋਲਾ।

SikhNet (Spanish)Los Vedas, los Shastras y los Hombres Santos proclaman el mensaje de la Conciencia Elevada, pero el sordo no escucha.

ਨਿਪਟਿ ਬਾਜੀ ਹਾਰਿ. ਮੂਕਾ; ਪਛੁਤਾਇਓ ਮਨਿ ਭੋਰਾ ॥੨॥

nipatt baajee haar. mookaa; pachhutaaeo man bhoraa |2|

Sant Singh KhalsaWhen the game of life is over, and he has lost, and he breathes his last, then the fool regrets and repents in his mind. ||2||
Manmohan SinghThe foolish man regrets in his mind, when the game of life is closed, and having lost it, he breathes his last.
Manmohan Singh (Punjabi)ਜਦ ਜੀਵਨ ਖੇਡ ਖਤਮ ਹੋ ਜਾਂਦੀ ਹੈ, ਅਤੇ ਇਸ ਨੂੰ ਹਾਰਕੇ ਉਹ ਮਰ ਮੁੱਕ ਜਾਂਦਾ ਹੈ ਤਦ ਭੋਲਾ ਆਦਮੀ ਆਪਣੇ ਚਿੱਤ ਵਿੱਚ ਅਫਸੋਸ ਕਰਦਾ ਹੈ।
Fareedkot Teeka(ਨਿਪਟਿ) ਅਤਸੈ ਕਰ ਕੇ ਜਬ ਮਾਨੁਖ ਦੇਹ ਰੂਪ ਬਾਜੀ ਕੋ (ਹਾਰਿ ਮੂਕਾ) ਹਾਰ ਚੁਕੇ ਤਬ ਭੋਲਾ ਜੀਵ ਪਸਚਾਤਾਪ ਕਰਤਾ ਭਯਾ॥੨॥☬ਜੇ ਕਹੈ ਮੈਨੇ ਯਗ ਆਦਕ ਕਰਮ ਕੀਏ ਹੈਂ ਤਿਨ ਕਾ ਫਲੁ ਮੇਰੇ ਕੋ ਮੋਖ ਪ੍ਰਾਪਤਿ ਹੋਵੇਗੀ? ਤਿਸ ਪਰ ਕਹਤੇ ਹੈਂ:
Prof. Sahib Singhਜਦੋਂ ਉੱਕਾ ਹੀ ਜੀਵਨ-ਬਾਜ਼ੀ ਹਾਰ ਕੇ ਅੰਤ ਸਮੇ ਤੇ ਆ ਪਹੁੰਚਦਾ ਹੈ ਤਦੋਂ ਇਹ ਮੂਰਖ ਆਪਣੇ ਮਨ ਵਿਚ ਪਛੁਤਾਂਦਾ ਹੈ ॥੨॥

ਪਦ ਅਰਥ ਨਿਪਟਿ = ਉੱਕਾ ਹੀ, ਬਿਲਕੁਲ। ਹਾਰਿ = ਹਾਰ ਕੇ। ਮੂਕਾ = ਅੰਤ ਸਮੇ ਤੇ ਆ ਪਹੁੰਚਦਾ ਹੈ। ਮਨਿ = ਮਨ ਵਿਚ। ਭੋਰਾ = ਮੂਰਖ ॥੨॥

SikhNet (Spanish)El hombre tonto se arrepiente cuando el juego de la vida se acaba, y habiéndolo perdido, toma su último aliento. (2)

ਡਾਨੁ ਸਗਲ. ਗੈਰ ਵਜਹਿ ਭਰਿਆ; ਦੀਵਾਨ ਲੇਖੈ. ਨ ਪਰਿਆ ॥

ddaan sagal. gair vajeh bhariaa; deevaan lekhai. na pariaa |

Sant Singh KhalsaHe paid the fine, but it is in vain - in the Court of the Lord, his account is not credited.
Manmohan SinghThe entire fine he has paid without reasons and in God's court it is not credited.
Manmohan Singh (Punjabi)ਸਾਰਾ ਜੁਰਮਾਨਾ ਉਸ ਨੇ ਬਗੈਰ ਸਬੱਬ ਦੇ ਹੀ ਤਾਰਿਆਂ ਹੈ। ਰੱਬ ਦੀ ਦਰਗਾਹ ਅੰਦਰ ਇਹ ਮੁਜਰੇ ਨਹੀਂ ਹੋਇਆ।
Fareedkot Teekaਜੋ ਸੰਤ ਜਨੋਂ ਸੇ (ਗੈਰ ਵਜਹਿ) ਵਿਰੁਧੁ, ਭਾਵ ਸਕਾਮ ਕਰਮ ਕੀਏ ਸੋ ਸਭ ਦੇਵਤੋਂ ਔ ਪਿਤ੍ਰ ਆਦਿਕੋਂ ਕਾ ਦੰਡ ਹੀ ਭਰਿਆ। ਸੋ ਕਰਮੋਂ ਕਾ ਸਮਦਾਉ ਪਰਮੇਸ੍ਵਰ ਕੇ ਦੀਵਾਨ ਮੇਂ ਲੇਖੈ ਨ ਪੜਾ, ਭਾਵ ਮੋਖ ਫਲ ਦਾਤਾ ਨਾ ਹੋਏ॥
Prof. Sahib Singh(ਮਾਇਆ ਦੇ ਨਸ਼ੇ ਵਿਚ ਮਸਤ ਮਨੁੱਖ ਵਿਕਾਰਾਂ ਵਿਚ ਲੱਗਾ ਹੋਇਆ) ਵਿਅਰਥ ਹੀ ਡੰਨ ਭਰਦਾ ਰਹਿੰਦਾ ਹੈ (ਆਤਮਕ ਸਜ਼ਾ ਭੁਗਤਦਾ ਰਹਿੰਦਾ ਹੈ, ਅਜੇਹੇ ਕੰਮ ਹੀ ਕਰਦਾ ਹੈ ਜਿਨ੍ਹਾਂ ਦੇ ਕਾਰਨ) ਪਰਮਾਤਮਾ ਦੀ ਹਜ਼ੂਰੀ ਵਿਚ ਪਰਵਾਨ ਨਹੀਂ ਹੁੰਦਾ।

ਪਦ ਅਰਥ ਡਾਨੁ = ਡੰਨ। ਗੈਰ ਵਜਹਿ = ਅਕਾਰਨ, ਕਾਰਨ ਤੋਂ ਬਿਨਾ ਹੀ। ਦੀਵਾਨ ਲੇਖੈ = ਪਰਮਾਤਮਾ ਦੇ ਲੇਖੇ ਵਿਚ।

SikhNet (Spanish)Todo su dolor fue en vano y no es admitido en la Corte de Dios.

ਜੇਂਹ ਕਾਰਜਿ. ਰਹੈ ਓਲੑਾ; ਸੋਇ. ਕਾਮੁ ਨ ਕਰਿਆ ॥੩॥

jenh kaaraj. rahai olaa; soe. kaam na kariaa |3|

Sant Singh KhalsaThose deeds which would have covered him - those deeds, he has not done. ||3||
Manmohan SinghThe work which would have covered his sins that work he has not done.
Manmohan Singh (Punjabi)ਕੰਮ, ਜਿਸ ਨਾਲ ਉਸ ਦੇ ਪਾਪ ਢੱਕੇ ਜਾਣੇ ਸਨ, ਉਹ ਕੰਮ ਉਸ ਨੇ ਨਹੀਂ ਕੀਤਾ।
Fareedkot Teekaਜਿਸ ਕਾਮ ਸੇ ਜੀਵ ਕਾ (ਓਲ੍ਹ੍ਹਾ) ਪੜਦਾ ਰਹਿ ਜਾਤਾ ਸੋ ਕਾਮੁ ਨਹੀਂ ਕੀਆ॥੩॥
Prof. Sahib Singhਜਿਸ ਕੰਮ ਦੇ ਕਰਨ ਨਾਲ ਪਰਮਾਤਮਾ ਦੇ ਦਰ ਤੇ ਇੱਜ਼ਤ ਬਣੇ ਉਹ ਕੰਮ ਇਹ ਕਦੇ ਭੀ ਨਹੀਂ ਕਰਦਾ ॥੩॥

ਪਦ ਅਰਥ ਜੇਂਹ ਕਾਰਜਿ = ਜਿਸ ਕੰਮ (ਦੇ ਕਰਨ) ਨਾਲ। ਓਲ੍ਹ੍ਹਾ = ਇੱਜ਼ਤ ॥੩॥

SikhNet (Spanish)Aquélla práctica que pudo haber filtrado sus vicios, no la hizo. (3)

ਐਸੋ ਜਗੁ, ਮੋਹਿ ਗੁਰਿ ਦਿਖਾਇਓ; ਤਉ ਏਕ ਕੀਰਤਿ ਗਾਇਆ ॥

aiso jag, mohi gur dikhaaeo; tau ek keerat gaaeaa |

Sant Singh KhalsaThe Guru has shown me the world to be thus; I sing the Kirtan of the Praises of the One Lord.
Manmohan SinghWhen the Guru revealed to me the world to be such, then I began to sing the praises of the One Lord.
Manmohan Singh (Punjabi)ਜਦ ਗੁਰਾਂ ਨੇ ਮੈਨੂੰ ਐਹੋ ਜੇਹਾ ਸੰਸਾਰ ਵਿਖਾਲ ਦਿੱਤਾ, ਤਦ ਮੈਂ ਇਕ ਸੁਆਮੀ ਦਾ ਜੱਸ ਗਾਇਨ ਕਰਨ ਲੱਗ ਪਿਆ।
Fareedkot Teekaਜਬ ਗੁਰੋਂ ਨੇ ਮੇਰੇ ਕੋ ਸੰਸਾਰੁ ਐਸਾ ਦਿਖਲਾਇ ਦੀਆ ਤਬ ਮੈਨੇ ਏਕ ਕੇ ਜਸ ਕੋ ਗਾਯਾ ਹੈ॥
Prof. Sahib Singhਜਦੋਂ ਗੁਰੂ ਨੇ ਮੈਨੂੰ ਇਹੋ ਜਿਹਾ (ਮਾਇਆ-ਗ੍ਰਸਿਆ) ਜਗਤ ਵਿਖਾ ਦਿੱਤਾ ਤਦੋਂ ਮੈਂ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ,

ਪਦ ਅਰਥ ਮੋਹਿ = ਮੈਨੂੰ। ਗੁਰਿ = ਗੁਰੂ ਨੇ। ਤਉ = ਤਦੋਂ। ਏਕ = ਇਕ (ਪਰਮਾਤਮਾ) ਦੀ। ਕੀਰਤਿ = ਸਿਫ਼ਤ-ਸਾਲਾਹ।

SikhNet (Spanish)Cuando el Guru me reveló el mundo de esta forma, entonces empecé a cantar las Alabanzas del Único Señor.

ਮਾਨੁ ਤਾਨੁ ਤਜਿ ਸਿਆਨਪ; ਸਰਣਿ ਨਾਨਕੁ ਆਇਆ ॥੪॥੧॥੧੫੨॥

maan taan taj siaanap; saran naanak aaeaa |4|1|152|

Sant Singh KhalsaRenouncing his pride in strength and cleverness, Nanak has come to the Lord's Sanctuary. ||4||1||152||
Manmohan SinghHaving renounced pride in his strength, Nanak has entered Lord's sanctuary.
Manmohan Singh (Punjabi)ਆਪਣੇ ਬਲ ਅਤੇ ਦਾਨਾਈ ਦਾ ਹੰਕਾਰ ਛੱਡ ਕੇ ਨਾਨਕ ਨੇ ਸੁਆਮੀ ਦੀ ਸ਼ਰਣਾਗਤਿ ਸੰਭਾਲੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਾਨ ਔਰ ਤਾਣ ਬਲ ਬੁਧੀ ਕੀ ਸਿਆਨਪ ਸਭ ਤਿਆਗ ਕਰ ਮੈਂ ਸਤਗੁਰੋਂ ਕੀ ਸ਼ਰਣ ਮੇਂ ਪ੍ਰਾਪਤ ਭ੍ਯਾ ਹੂੰ॥੪॥੧॥੧੫੨॥☬ਜੇ ਕਹੈ ਗੁਰੋਂ ਕੀ ਸਰਣ ਆਇ ਕਰ ਤੁਮ ਨੇ ਕਿਆ ਕੀਆ? ਸੋ ਕਹਤੇ ਹੈਂ:
Prof. Sahib Singhਤਦੋਂ ਮਾਣ ਤਿਆਗ ਕੇ (ਹੋਰ) ਆਸਰਾ ਛੱਡ ਕੇ, ਚੁਤਰਾਈਆਂ ਤਜ ਕੇ (ਮੈਂ ਦਾਸ) ਨਾਨਕ ਪਰਮਾਤਮਾ ਦੀ ਸਰਨ ਆ ਪਿਆ ॥੪॥੧॥੧੫੨॥

ਪਦ ਅਰਥ ਤਜਿ = ਛੱਡ ਕੇ ॥੪॥੧॥੧੫੨॥

* ਨੋਟ: ਇਥੋਂ ਘਰੁ ੧੫ ਦੇ ਸ਼ਬਦ ਸ਼ੁਰੂ ਹੁੰਦੇ ਹਨ।

SikhNet (Spanish)Habiendo renunciado al orgullo, al poder y a la astucia, Nanak ha entrado en el Refugio del Señor. (4‑1‑152)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਬਾਪਾਰਿ. ਗੋਵਿੰਦ ਨਾਏ ॥

baapaar. govind naae |

Sant Singh KhalsaDealing in the Name of the Lord of the Universe,
Manmohan SinghBy dealing in the Lord's, Name,
Manmohan Singh (Punjabi)ਸੁਆਮੀ ਦੇ ਨਾਮ ਦੇ ਵਣਜ ਦੁਆਰਾ,
Fareedkot Teekaਹਮਨੇ ਗੋਬਿੰਦ ਕੇ ਨਾਮ ਕਾ ਬਾਪਾਰ ਕੀਆ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਵਪਾਰ ਵਿਚ ਲੱਗ ਪੈਂਦਾ ਹੈ,

ਪਦ ਅਰਥ ਬਾਪਾਰਿ = ਵਪਾਰ ਵਿਚ, ਵਣਜ ਦੀ ਰਾਹੀਂ। ਨਾਏ = ਪਰਮਾਤਮਾ ਦੇ ਨਾਮ ਦੇ।

SikhNet (Spanish)Tratando con el Naam, el Nombre del Señor,

ਸਾਧ ਸੰਤ ਮਨਾਏ, ਪ੍ਰਿਅ ਪਾਏ ਗੁਨ ਗਾਏ; ਪੰਚ ਨਾਦ, ਤੂਰ ਬਜਾਏ ॥੧॥ ਰਹਾਉ ॥

saadh sant manaae, pria paae gun gaae; panch naad, toor bajaae |1| rahaau |

Sant Singh Khalsaand pleasing the Saints and holy men, obtain the Beloved Lord and sing His Glorious Praises; play the sound current of the Naad with the five instruments. ||1||Pause||
Manmohan Singhplease the saints and pious persons, obtain the Beloved sing His praises and play the melody with five musical instruments. Pause.
Manmohan Singh (Punjabi)ਜਗਿਆਸੂ ਅਤੇ ਪਵਿੱਤਰ ਪੁਰਸ਼ ਪ੍ਰਸੰਨ ਕਰ, ਪ੍ਰੀਤਮ ਪਾ ਕੇ ਉਸ ਦੀਆਂ ਸਿਫਤਾਂ ਗਾਇਨ ਕਰ ਅਤੇ ਪੰਜ ਸੰਗਤੀਤਕ ਸਾਜ਼ ਵਜਾ ਤੇ ਕੀਰਤਨ ਦੀਆਂ ਧੂਨੀਆਂ ਸੁਣ। ਠਹਿਰਾਉ।
Fareedkot Teekaਸਾਧੂ ਜੋ ਹੈਂ (ਸੰਤ) ਸਾਂਤ ਰੂਪ ਸੋ ਮਨਾਏ ਹੈਂ ਔਰ ਜਬ ਹਰੀ ਕੇ ਗੁਣ ਗਾਏ ਹੈਂ ਤਬ (ਪ੍ਰਿਅ) ਪਤੀ ਹਰੀ ਪਾਏ ਹੈਂ। (ਪੰਚ) ਸੰਤੋਂ ਕੇ (ਨਾਦ) ਸਬਦ ਰੂਪ (ਤੂਰ) ਬਾਜੇ ਹੈਂ ਅਰਥਾਤ ਗੁਰ ਉਪਦੇਸ਼ ਕੋ ਪ੍ਰਗਟ ਕੀਆ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਗੁਣ ਗਾਂਦਾ ਹੈ ਸੰਤ ਜਨਾਂ ਦੀ ਪ੍ਰਸੰਨਤਾ ਹਾਸਲ ਕਰ ਲੈਂਦਾ ਹੈ, ਉਸ ਨੂੰ ਪਿਆਰੇ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਅੰਦਰ, ਮਾਨੋ, ਪੰਜ ਕਿਸਮਾਂ ਦੇ ਸਾਜ ਵੱਜਣ ਲੱਗ ਪੈਂਦੇ ਹਨ ॥੧॥ ਰਹਾਉ ॥

ਪਦ ਅਰਥ ਮਨਾਏ = ਪ੍ਰਸੰਨ ਕੀਤੇ। ਪ੍ਰਿਅ ਪਾਏ = ਪਿਆਰੇ (ਦਾ ਦਰਸਨ) ਪਾਇਆ। ਪੰਚ ਨਾਦ ਤੂਰ = ਪੰਜ ਕਿਸਮਾਂ ਦੀਆਂ ਆਵਾਜ਼ਾਂ ਦੇਣ ਵਾਲੇ ਵਾਜੇ {ਤੰਤੀ ਸਾਜ, ਧਾਤ ਦੇ, ਫੂਕ ਨਾਲ ਵਜਾਏ ਜਾਣ ਵਾਲੇ, ਤਬਲਾ ਆਦਿਕ, ਘੜਾ ਆਦਿਕ} ॥੧॥ ਰਹਾਉ ॥

SikhNet (Spanish)los Santos y las personas piadosas están complacidos, y el Bienamado es obtenido. Sus Alabanzas son cantadas, y la Melodía de los cinco instrumentos musicales resuena. (1‑Pausa)

ਕਿਰਪਾ ਪਾਏ, ਸਹਜਾਏ ਦਰਸਾਏ; ਅਬ ਰਾਤਿਆ ਗੋਵਿੰਦ ਸਿਉ ॥

kirapaa paae, sahajaae darasaae; ab raatiaa govind siau |

Sant Singh KhalsaObtaining His Mercy, I easily gained the Blessed Vision of His Darshan; now, I am imbued with the Love of the Lord of the Universe.
Manmohan SinghWhen I obtained Lord's favour, I, easily, has a vision of Him and now, I am imbued with Lord's love.
Manmohan Singh (Punjabi)ਜਦ ਮੈਂ ਸੁਆਮੀ ਦੀ ਦਇਆ ਦਾ ਪਾਤ੍ਰ ਹੋਇਆ, ਮੈਂ ਸੁਖੈਨ ਹੀ ਉਸ ਦਾ ਦਰਸ਼ਨ ਪਾ ਲਿਆ ਅਤੇ ਹੁਣ ਮੈਂ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹਾਂ।
Fareedkot Teekaਪਰਮੇਸ੍ਵਰ ਕੀ ਕ੍ਰਿਪਾ ਸੇ ਹਮ ਨੇ ਯਹ ਗੁਣ ਪਾਏ ਹੈਂ ਅਰ ਹਮਾਰੇ ਅੰਤਸਕਰਣ (ਸਹਜਾਏ) ਸਾਂਤ ਕੋ ਪ੍ਰਾਪਤ ਹੂਏ ਹੈਂ। ਜਿਸ ਕ੍ਰਿਪਾ ਨੇ ਹਮ ਕੋ ਅਕਾਲ ਪੁਰਖ (ਦਰਸਾਏ) ਦਿਖਲਾਏ ਹੈਂ ਅਬ ਹਮ ਤਿਸ ਗੋਬਿੰਦ ਕੇ ਸਾਥ ਰਾਤੇ ਹੈਂ॥
Prof. Sahib Singhਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ, ਪਰਮਾਤਮਾ ਦਾ ਦਰਸਨ ਹੋ ਜਾਂਦਾ ਹੈ ਉਹ ਸਦਾ ਲਈ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਜਾਂਦਾ ਹੈ।

ਪਦ ਅਰਥ ਸਹਜਾਏ = ਸਹਜ ਅਵਸਥਾ, ਆਤਮਕ ਅਡੋਲਤਾ। ਰਾਤਿਆ = ਰੰਗੇ ਗਏ। ਸਿਉ = ਨਾਲ।

SikhNet (Spanish)Cuando obtuve el Favor del Señor, obtuve fácilmente la Visión de Él, y ahora estoy imbuido en el Amor del Señor.

ਸੰਤ ਸੇਵਿ, ਪ੍ਰੀਤਿ ਨਾਥ; ਰੰਗੁ ਲਾਲਨ ਲਾਏ ॥੧॥

sant sev, preet naath; rang laalan laae |1|

Sant Singh KhalsaServing the Saints, I feel love and affection for my Beloved Lord Master. ||1||
Manmohan SinghBy serving the saints, I imbibed love and affection for my Beloved Master.
Manmohan Singh (Punjabi)ਸਾਧੂਆਂ ਦੀ ਟਹਿਲ ਕਮਾਉਣ ਦੁਆਰਾ ਮੇਰੀ ਪਿਰਹੜੀ ਅਤੇ ਮੁਹੱਬਤ ਪ੍ਰੀਤਮ ਮਾਲਕ ਨਾਲ ਪੈ ਗਈ ਹੈ।
Fareedkot Teekaਸੰਤੋਂ ਕੀ ਸੇਵਾ ਕਰ ਸ੍ਵਾਮੀ ਕੇ ਸਾਥ ਪ੍ਰੀਤੀ ਹੋਈ ਹੈ ਅਬ ਤਿਸੀ (ਲਾਲਨ) ਪਿਆਰੇ ਕੇ ਸਾਥ ਪ੍ਰੇਮ ਲਗਾ ਰਹੇ ਹੈਂ॥੧॥
Prof. Sahib Singhਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਉਸ ਨੂੰ ਖਸਮ-ਪ੍ਰਭੂ ਦੀ ਪ੍ਰੀਤ ਪ੍ਰਾਪਤ ਹੋ ਜਾਂਦੀ ਹੈ; ਲਾਲ ਪਿਆਰੇ ਦਾ ਪਿਆਰ-ਰੰਗ ਚੜ੍ਹ ਜਾਂਦਾ ਹੈ ॥੧॥

ਪਦ ਅਰਥ ਸੇਵਿ = ਸੇਵਾ ਕਰ ਕੇ। ਰੰਗੁ ਲਾਲਨ = ਪਿਆਰੇ ਪ੍ਰਭੂ ਦਾ ਪ੍ਰੇਮ ॥੧॥

SikhNet (Spanish)Sirviendo a los Santos, tomo Amor y Afecto por mi Querido Maestro. (1)

ਗੁਰ ਗਿਆਨੁ ਮਨਿ ਦ੍ਰਿੜਾਏ ਰਹਸਾਏ, ਨਹੀ ਆਏ; ਸਹਜਾਏ. ਮਨਿ ਨਿਧਾਨੁ ਪਾਏ ॥

gur giaan man drirraae rahasaae, nahee aae; sahajaae. man nidhaan paae |

Sant Singh KhalsaThe Guru has implanted spiritual wisdom within my mind, and I rejoice that I shall not have to come back again. I have obtained celestial poise, and the treasure within my mind.
Manmohan SinghThe Guru has fixed Divine Knowledge in my mind, and I am rejoiced that I shall not come (born) again, I have attained equipoise and God's treasure within my heart.
Manmohan Singh (Punjabi)ਗੁਰਾਂ ਨੇ ਬ੍ਰਹਿਮ-ਬੋਧ ਮੇਰੇ ਹਿਰਦੇ ਅੰਦਰ ਪੱਕਾ ਕਰ ਦਿੱਤਾ ਹੈ ਅਤੇ ਮੈਂ ਖੁਸ਼ ਹਾਂ ਕਿ ਮੈਂ ਮੁੜ ਕੇ ਨਹੀਂ ਆਵਾਂਗਾ, ਮੇਰੇ ਦਿਲ ਅੰਦਰ ਮੈਨੂੰ ਅਡੋਲਤਾ ਅਤੇ ਰੱਬੀ ਖ਼ਜ਼ਾਨਾ ਪਰਾਪਤ ਹੋ ਗਏ ਹਨ।
Fareedkot Teekaਜਬ ਗੁਰੋਂ ਨੇ ਮਨ ਮੇਂ ਗਿਆਨ ਅਰ ਧਿਆਨ ਦ੍ਰਿੜ ਕਰਾਇ ਦੀਏ ਤਬ ਹਮ ਆਨੰਦ ਮੇਂ ਆਏ ਫੇਰ ਹਮਾਰੇ ਅੰਤਸ਼ਕਰਣ ਆਨ ਬਿਖਿਓਂ ਕੀ ਓਰ ਨਹੀਂ ਆਏ। ਸੋ ਅੰਤਹਕਰਣ ਸ਼ਾਂਤੀ ਮੇਂ ਆਏ ਹੈਂ, ਭਾਵ ਅਬ ਔਰ ਕਾ ਬਚਨ ਕੁਬਚਨ ਭੀ ਸਹਾਰ ਲੇਤੇ ਹੈਂ। ਅਬ ਮਨ ਹੀ ਮੇਂ ਸਰਬ ਕਾ ਆਸਰਾ ਰੂਪ ਹਰੀ ਜੀ ਪਾਏ ਹੈਂ॥
Prof. Sahib Singhਜੇਹੜਾ ਮਨੁੱਖ ਆਪਣੇ ਮਨ ਵਿਚ ਗੁਰੂ ਦੇ ਦਿੱਤੇ ਗਿਆਨ ਨੂੰ ਪੱਕਾ ਕਰ ਲੈਂਦਾ ਹੈ, ਉਸ ਦੇ ਅੰਦਰ ਖਿੜਾਉ ਪੈਦਾ ਹੋ ਜਾਂਦਾ ਹੈ ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਹ ਆਪਣੇ ਮਨ ਵਿਚ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ।

ਪਦ ਅਰਥ ਮਨਿ = ਮਨ ਵਿਚ। ਰਹਸਾਏ = ਰਹਸ, ਖਿੜਾਉ। ਨਹੀ ਆਏ = ਜਨਮ ਮਰਨ ਦੇ ਗੇੜ ਵਿਚ ਨਹੀਂ ਪਏ। ਨਿਧਾਨੁ = ਖ਼ਜ਼ਾਨਾ।

SikhNet (Spanish)El Guru ha instalado el Conocimiento Divino en mi mente, y estoy feliz de no tener que regresar de nuevo. He obtenido la Calma, y el Tesoro de Dios vive dentro de mi corazón.

ਸਭ ਤਜੀ; ਮਨੈ ਕੀ ਕਾਮ ਕਰਾ ॥

sabh tajee; manai kee kaam karaa |

Sant Singh KhalsaI have renounced all of the affairs of my mind's desires.
Manmohan SinghI have renounced all the affairs of my mind's desire.
Manmohan Singh (Punjabi)ਮੈਂ ਆਪਣੇ ਚਿੱਤ ਦੀ ਖਾਹਿਸ਼ ਦੇ ਸਾਰੇ ਕੰਮ ਛੱਡ ਛੱਡੇ ਹਨ।
Fareedkot Teekaਔਰ ਮਨ ਕੀ ਜੋ ਕਾਮ ਕਲਾ ਵਾ ਕਲਪਨਾ ਥੀ ਸੋ ਸਭ ਤਜੀ ਹੈ॥
Prof. Sahib Singhਉਹ ਆਪਣੇ ਮਨ ਦੀਆਂ ਸਾਰੀਆਂ ਵਾਸ਼ਨਾਂ ਤਿਆਗ ਦੇਂਦਾ ਹੈ।

ਪਦ ਅਰਥ ਮਨੈ ਕੀ = ਮਨ ਦੀ। ਕਾਮ ਕਰਾ = ਵਾਸ਼ਨਾ।

SikhNet (Spanish)He renunciado y parado todos los deseos de mi mente,

ਚਿਰੁ ਚਿਰੁ ਚਿਰੁ ਚਿਰੁ ਭਇਆ; ਮਨਿ ਬਹੁਤੁ ਪਿਆਸ ਲਾਗੀ ॥

chir chir chir chir bheaa; man bahut piaas laagee |

Sant Singh KhalsaIt has been so long, so long, so long, so very long, since my mind has felt such a great thirst.
Manmohan SinghIt is long, long and long since my soul has felt a great thirst (for God's vision).
Manmohan Singh (Punjabi)ਦੇਰ, ਦੇਰ, ਦੇਰ, ਦੇਰ, ਹੋ ਗਈ ਹੈ ਜਦ ਤੋਂ ਮੇਰੀ ਆਤਮਾ ਨੂੰ (ਦਰਸ਼ਨਾਂ ਦੀ) ਘਣੀ ਤੇਹ ਲੱਗੀ ਹੋਈ ਹੈ।
Fareedkot Teeka(ਚਿਰੁ ਚਿਰੁ ਚਿਰੁ ਚਿਰੁ) ਚਾਰੋਂ ਜੁਗੋਂ ਕੀ ਚੌਂਕੜੀਆਂ ਬੀਤ ਗਈ ਹੈਂ, ਇਸ ਸੇ ਮਨ ਕੋ ਬੜੀ ਪਿਆਸ ਲਗ ਰਹੀ॥☬ਜੇ ਕਹੈ ਆਪ ਕੋ ਪੂਰਬੋਕਤ ਗੁਣ ਕਿਸ ਪ੍ਰਕਾਰ ਪ੍ਰਾਪਤ ਹੂਏ ਹੈਂ? ਸੋ ਕਹਤੇ ਹੈਂ: ਐਸੇ ਬੇਨਤੀ ਕਰੀ ਹੈ, ਸੋ ਦਿਖਾਵਤੇ ਹੈਂ:
Prof. Sahib Singh(ਤੇਰਾ ਦਰਸਨ ਕੀਤਿਆਂ ਮੈਨੂੰ) ਬਹੁਤ ਚਿਰ ਹੋ ਚੁਕਾ ਹੈ, ਮੇਰੇ ਮਨ ਵਿਚ ਤੇਰੇ ਦਰਸਨ ਦੀ ਤਾਂਘ ਪੈਦਾ ਹੋ ਰਹੀ ਹੈ,
SikhNet (Spanish)hace ya mucho, mucho, mucho, desde que mi Alma sintió sed.

ਹਰਿ ਦਰਸਨੋ ਦਿਖਾਵਹੁ. ਮੋਹਿ ਤੁਮ ਬਤਾਵਹੁ ॥

har darasano dikhaavahu. mohi tum bataavahu |

Sant Singh KhalsaPlease, reveal to me the Blessed Vision of Your Darshan, and show Yourself to me.
Manmohan SinghO God, show me Thine sight and apprise me of Thy presence.
Manmohan Singh (Punjabi)ਹੇ ਵਾਹਿਗੁਰੂ! ਮੈਨੂੰ ਆਪ ਦਾ ਦੀਦਾਰ ਵਿਖਾਲ, ਅਤੇ ਮੈਂ ਕੀ ਆਪਣੀ ਹਜ਼ੂਰੀ ਦਰਸਾ।
Fareedkot Teekaਸਭ ਸੰਤੋਂ ਸੇ ਯਹੀ ਬੇਨਤੀ ਕਰਤਾ ਥਾ ਕਿ ਕੋਈ ਮੈਨੂੰ ਐਸਾ ਉਪਾਉ ਬਤਾਓ ਪੁਨਾ ਤਿਸ ਉਪਾਇ ਦ੍ਵਾਰੇ ਹਰੀ ਕਾ ਦਰਸਨ ਦਿਖਲਾਓ॥
Prof. Sahib Singhਹੇ ਹਰੀ! ਮੈਨੂੰ ਆਪਣਾ ਦਰਸਨ ਦੇਹ, ਤੂੰ ਆਪ ਹੀ ਮੈਨੂੰ ਦੱਸ (ਕਿ ਮੈਂ ਕਿਵੇਂ ਤੇਰਾ ਦਰਸਨ ਕਰਾਂ)।

ਪਦ ਅਰਥ ਮੋਹਿ = ਮੈਨੂੰ। ਗਲਿ = ਗਲ ਨਾਲ।

SikhNet (Spanish)Oh Dios, muéstrame Tu Visión, y Revélate ante mí.

ਨਾਨਕ ਦੀਨ. ਸਰਣਿ ਆਏ; ਗਲਿ ਲਾਏ ॥੨॥੨॥੧੫੩॥

naanak deen. saran aae; gal laae |2|2|153|

Sant Singh KhalsaNanak the meek has entered Your Sanctuary; please, take me in Your embrace. ||2||2||153||
Manmohan SinghMeek Nanak has entered Thine sanctuary, O Lord, take me in Thy embrace.
Manmohan Singh (Punjabi)ਮਸਕੀਨ ਨਾਨਕ ਨੇ ਤੇਰੀ ਪਨਾਹ ਲਈ ਹੈ, ਮੈਨੂੰ ਆਪਣੇ ਗਲੇ ਨਾਲ ਲਾ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਹਮ ਇਸ ਪ੍ਰਕਾਰ ਦੀਨ ਹੋ ਕਰ ਸਤਗੁਰੋਂ ਕੀ ਸ਼ਰਣ ਆਏ ਤਬ ਹਮ ਹਰੀ ਨੇ ਗਲੇ ਸੇ ਲਗਾਇ ਲੀਏ, ਭਾਵ ਅਭਿੰਨ ਕਰ ਲੀਏ॥੨॥੨॥੧੫੩॥
Prof. Sahib Singhਹੇ ਨਾਨਕ! (ਤੂੰ ਭੀ ਅਰਜ਼ੋਈ ਕਰ, ਤੇ ਆਖ-ਹੇ ਪ੍ਰਭੂ!) ਮੈਂ ਦੀਨ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣੇ ਗਲ ਨਾਲ ਲਾ ॥੨॥੨॥੧੫੩॥
SikhNet (Spanish)El humilde Nanak ha entrado en Tu Santuario, oh Señor, tómame en Tu Regazo. (2‑21‑153)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਕੋਊ. ਬਿਖਮ ਗਾਰ ਤੋਰੈ ॥

koaoo. bikham gaar torai |

Sant Singh KhalsaWho can destroy the fortress of sin,
Manmohan SinghCan any one destroy the strong fortress of sin,
Manmohan Singh (Punjabi)ਕੀ ਕੋਈ ਜਣਾ ਪਾਪ ਦੇ ਜਬਰਦਸਤ ਕਿਲੇ ਨੂੰ ਢਾਹ,
Fareedkot Teekaਐਸਾ ਕੋਈ ਪਰੁਖ ਹੈ, ਜੋ ਬਿਕਾਰੋਂ ਰੂਪੀ (ਬਿਖਮ) ਕਠਨ (ਗਾਰ) ਜਿਲਣ ਸੇ (ਤੋਰੈ) ਤੁਰਾਵੇ ਅਰਥਾਤ ਬਾਹਰ ਨਿਕਾਸੇ ਵਾ ਗੜ ਕੋ ਤੋੜੇ॥
Prof. Sahib Singh(ਜਗਤ ਵਿਚ) ਕੋਈ ਵਿਰਲਾ ਮਨੁੱਖ ਹੈ, ਜੇਹੜਾ ਸਖ਼ਤ ਕਿਲ੍ਹੇ ਨੂੰ ਤੋੜਦਾ ਹੈ (ਜਿਸ ਵਿਚ ਜਿੰਦ ਕੈਦ ਕੀਤੀ ਪਈ ਹੈ, ਕੋਈ ਵਿਰਲਾ ਹੈ, ਜੇਹੜਾ ਆਪਣੇ ਮਨ ਨੂੰ),

ਪਦ ਅਰਥ ਕੋਊ = ਕੋਈ ਵਿਰਲਾ। ਬਿਖਮ = ਔਖਾ। ਗਾਰ = ਗੜ੍ਹ, ਕਿਲ੍ਹਾ। ਤੋਰੈ = ਤੋੜਦਾ ਹੈ, ਸਰ ਕਰਦਾ ਹੈ।

SikhNet (Spanish)¿Puede alguien destruir la muralla del vicio y dar la espalda al engaño,

ਆਸ ਪਿਆਸ ਧੋਹ ਮੋਹ; ਭਰਮ ਹੀ ਤੇ ਹੋਰੈ ॥੧॥ ਰਹਾਉ ॥

aas piaas dhoh moh; bharam hee te horai |1| rahaau |

Sant Singh Khalsaand release me from hope, thirst, deception, attachment and doubt? ||1||Pause||
Manmohan Singhand turn himself form hope, thirst, deception, worldly love and doubt? Pause.
Manmohan Singh (Punjabi)ਅਤੇ ਆਪਣੇ ਆਪ ਨੂੰ ਉਮੈਦ, ਤ੍ਰੇਹ ਧੋਖੇ, ਸੰਸਾਰੀ ਮਮਤਾ ਅਤੇ ਸੰਦੇਹੀ ਤੋਂ ਮੋੜ ਸਕਦਾ ਹੈ? ਠਹਿਰਾਉ।
Fareedkot Teekaਔ ਆਸਾ ਪੁਨਾ (ਪਿਆਸ) ਤ੍ਰਿਸ਼ਨਾ ਧ੍ਰੋਹ ਮੋਹ ਭ੍ਰਮ ਇਨੋਂ ਕੋ (ਹੀ) ਹਿਰਦ੍ਯ ਸੇ ਹਟਾਵੇ॥੧॥ ਰਹਾਉ ॥
Prof. Sahib Singhਦੁਨੀਆ ਦੀਆਂ ਆਸਾਂ, ਮਾਇਆ ਦੀ ਤ੍ਰਿਸ਼ਨਾ, ਠੱਗੀ-ਫ਼ਰੇਬ, ਮੋਹ ਅਤੇ ਭਟਕਣਾ ਤੋਂ ਰੋਕਦਾ ਹੈ ॥੧॥ ਰਹਾਉ ॥

ਪਦ ਅਰਥ ਪਿਆਸ = ਮਾਇਆ ਦੀ ਤ੍ਰਿਸ਼ਨਾ। ਧੋਹ = ਠੱਗੀ। ਭਰਮ = ਭਟਕਣਾ। ਤੇ = ਤੋਂ। ਹੋਰੈ = (ਆਪਣੇ ਮਨ ਨੂੰ) ਰੋਕਦਾ ਹੈ ॥੧॥ ਰਹਾਉ ॥

SikhNet (Spanish)al amor mundano, a la duda y a la ilusión? (1‑Pausa)

ਕਾਮ ਕ੍ਰੋਧ ਲੋਭ ਮਾਨ; ਇਹ ਬਿਆਧਿ ਛੋਰੈ ॥੧॥

kaam krodh lobh maan; ih biaadh chhorai |1|

Sant Singh KhalsaHow can I escape the afflictions of sexual desire, anger, greed and pride? ||1||
Manmohan SinghCan one leave this disease of lust, wrath, avarice and pride.
Manmohan Singh (Punjabi)ਕੀ ਉਹ ਵਿਸ਼ੇ ਭੋਗ, ਗੁੱਸੇ, ਲਾਲਚ ਅਤੇ ਹੰਕਾਰ ਦੀ ਇਹ ਬੀਮਾਰੀ ਨੂੰ ਛੱਡ ਸਕਦਾ ਹੈ?
Fareedkot Teekaਕਾਮ, ਕ੍ਰੋਧ, ਲੋਭ ,ਮਾਨ, ਇਤ੍ਯਾਦ ਬਿਆਧੀਓਂ ਕੋ ਛੋੜ ਦੇਵੈ ਵਾ ਹਮ ਕੋ ਛੁਡਾਇ ਦੇਵੈ॥੧॥☬ਇਸ ਕੇ ਛੋੜਨੇ ਕਾ ਉਪਾਇ ਕਹਤੇ ਹੈਂ:
Prof. Sahib Singh(ਜਗਤ ਵਿਚ ਕੋਈ ਵਿਰਲਾ ਮਨੁੱਖ ਹੈ ਜੇਹੜਾ) ਕਾਮ ਕ੍ਰੋਧ ਲੋਭ ਅਹੰਕਾਰ ਆਦਿਕ ਬੀਮਾਰੀਆਂ (ਆਪਣੇ ਅੰਦਰੋਂ) ਦੂਰ ਕਰਦਾ ਹੈ ॥੧॥

ਪਦ ਅਰਥ ਬਿਆਧਿ = ਬੀਮਾਰੀਆਂ, ਰੋਗ। ਛੋਰੈ = ਛੱਡਦਾ ਹੈ ॥੧॥

SikhNet (Spanish)¿Puede alguien dejar la enfermedad de la lujuria, el enojo, la avaricia y el orgullo? (1)

ਸੰਤਸੰਗਿ ਨਾਮ ਰੰਗਿ; ਗੁਨ ਗੋਵਿੰਦ ਗਾਵਉ ॥

santasang naam rang; gun govind gaavau |

Sant Singh KhalsaIn the Society of the Saints, love the Naam, and sing the Glorious Praises of the Lord of the Universe.
Manmohan SinghIn the saints society and the Name's love, I sing the praise of the World-Lord.
Manmohan Singh (Punjabi)ਸਾਧ ਸੰਗਤ ਅਤੇ ਨਾਮ ਦੀ ਪ੍ਰੀਤ ਅੰਦਰ ਮੈਂ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ।
Fareedkot Teekaਸੰਤੋਂ ਕਾ ਸੰਗ ਕਰੋ, ਨਾਮ ਮੇਂ ਪ੍ਰੇਮ ਕਰੋ, ਗੋਬਿੰਦ ਕੇ ਗੁਣ ਗਾਇਨ ਕਰੋ॥
Prof. Sahib Singhਮੈਂ ਤਾਂ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੇ ਨਾਮ-ਰੰਗ ਵਿਚ ਲੀਨ ਹੋ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ,

ਪਦ ਅਰਥ ਸੰਗਿ = ਸੰਗਤਿ ਵਿਚ। ਰੰਗਿ = ਪਿਆਰ ਵਿਚ। ਗਾਵਉ = ਮੈਂ ਗਾਂਦਾ ਹਾਂ, ਗਾਵਉਂ।

SikhNet (Spanish)Asociándome con los Santos canto siempre las Alabanzas del Señor imbuido en el Amor del Nombre.

ਅਨਦਿਨੋ; ਪ੍ਰਭ ਧਿਆਵਉ ॥

anadino; prabh dhiaavau |

Sant Singh KhalsaNight and day, meditate on God.
Manmohan SinghNight and day I meditate on the Lord.
Manmohan Singh (Punjabi)ਰੈਣ ਦਿਹੁੰ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ।
Fareedkot Teekaਰਾਤ ਦਿਨ ਪ੍ਰਭ ਕਾ ਧਿਆਨ ਕਰੋ॥
Prof. Sahib Singhਮੈਂ ਤਾਂ ਹਰ ਵੇਲੇ ਪਰਮਾਤਮਾ ਦਾ ਧਿਆਨ ਧਰਦਾ ਹਾਂ,

ਪਦ ਅਰਥ ਅਨਦਿਨੋ = ਹਰ ਰੋਜ਼। ਧਿਆਵਉ = ਮੈਂ ਸਿਮਰਦਾ ਹਾਂ।

SikhNet (Spanish)Y contemplo a mi Señor siempre y para siempre, y victorioso,

ਭ੍ਰਮ ਭੀਤਿ; ਜੀਤਿ ਮਿਟਾਵਉ ॥

bhram bheet; jeet mittaavau |

Sant Singh KhalsaI have captured and demolished the walls of doubt.
Manmohan SinghI capture and demolish the rampart of doubt.
Manmohan Singh (Punjabi)ਮੈਂ ਵਹਿਮ ਦੀ ਫਸੀਲ ਨੂੰ ਫ਼ਤਿਹ ਕਰਕੇ ਮਿਟਾ ਦਿੰਦਾ ਹਾਂ।
Fareedkot Teekaਭ੍ਰਮ ਕੀ ਦੀਵਾਰ ਕੋ ਮਨ ਸੇ ਦੂਰ ਕਰੋ ਤਬ ਜੀਤ ਹੋਵੇਗੀ॥
Prof. Sahib Singhਤੇ ਇਸ ਤਰ੍ਹਾਂ ਭਟਕਣਾ ਦੀ ਕੰਧ ਨੂੰ ਜਿੱਤ ਕੇ (ਪਰਮਾਤਮਾ ਨਾਲੋਂ ਬਣੀ ਵਿੱਥ) ਮਿਟਾਂਦਾ ਹਾਂ।

ਪਦ ਅਰਥ ਭ੍ਰਮ = ਭਟਕਣਾ। ਭੀਤਿ = ਕੰਧ। ਜੀਤਿ = ਜਿੱਤ ਕੇ।

SikhNet (Spanish)le gano a mi duda y destruyo sus paredes.

ਨਿਧਿ ਨਾਮੁ ਨਾਨਕ ਮੋਰੈ ॥੨॥੩॥੧੫੪॥

nidh naam naanak morai |2|3|154|

Sant Singh KhalsaO Nanak, the Naam is my only treasure. ||2||3||154||
Manmohan SinghNanak, the Lord's Name is my treasure.
Manmohan Singh (Punjabi)ਨਾਨਕ, ਸਾਹਿਬ ਦਾ ਨਾਮ ਮੇਰਾ ਖ਼ਜ਼ਾਨਾ ਹੈ।
Fareedkot Teekaਸ੍ਰੀ ਗੁਰ ਜੀ ਕਹਤੇ ਹੈਂ: ਮੇਰੇ ਤੋ ਸਰਬ ਨਿਧੀ ਰੂਪ ਨਾਮ ਹੀ ਹੈ॥੨॥੩॥੧੫੪॥
Prof. Sahib Singhਹੇ ਨਾਨਕ! ਇਹਨਾਂ ਰੋਗਾਂ ਤੋਂ ਬਚਣ ਵਾਸਤੇ, ਮੇਰੇ ਪਾਸ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹੀ ਹੈ (ਜੋ ਮੈਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ) ॥੨॥੩॥੧੫੪॥

ਪਦ ਅਰਥ ਨਿਧਿ = ਖ਼ਜ਼ਾਨਾ। ਮੋਰੈ = ਮੇਰੈ ਪਾਸ, ਮੇਰੇ ਹਿਰਦੇ ਵਿਚ ॥੨॥੩॥੧੫੪॥

SikhNet (Spanish)Dice Nanak, así he obtenido el Tesoro del Naam, el Nombre del Señor. (2‑3‑154)

Open this shabad →

Shabad Guru Arjan Dev Ji Raag Aasaa continues on Ang 409

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਕਾਮੁ ਕ੍ਰੋਧੁ ਲੋਭੁ ਤਿਆਗੁ ॥

kaam krodh lobh tiaag |

Sant Singh KhalsaRenounce sexual desire, anger and greed;
Manmohan SinghAbandon lust, wrath and avarice,
Manmohan Singh (Punjabi)ਭੋਗ ਬਿਲਾਸ, ਰੋਹ ਅਤੇ ਤਮ੍ਹਾ ਨੂੰ ਛੱਡ ਦੇ,
Fareedkot Teekaਕਾਮ ਕ੍ਰੋਧ ਲੋਭ ਕਾ ਤਿਆਗ ਕਰ॥
Prof. Sahib Singhਕਾਮ ਕ੍ਰੋਧ ਅਤੇ ਲੋਭ ਦੂਰ ਕਰ ਲੈ।

ਪਦ ਅਰਥ ਤਿਆਗੁ = ਛੱਡ ਦੇ।

SikhNet (Spanish)Abandona ya tu lujuria, enojo y avaricia

ਮਨਿ ਸਿਮਰਿ. ਗੋਬਿੰਦ ਨਾਮ ॥

man simar. gobind naam |

Sant Singh Khalsaremember the Name of the Lord of the Universe in your mind.
Manmohan Singhremember the Name of the World Master in thy heart.
Manmohan Singh (Punjabi)ਅਤੇ ਆਪਣੇ ਦਿਲ ਅੰਦਰ ਜਗਤ ਦੇ ਮਾਲਕ ਦੇ ਨਾਮ ਦਾ ਆਰਾਧਨ ਕਰ।
Fareedkot Teekaਮਨ ਕਰ ਕੇ ਗੋਬਿੰਦ ਨਾਮ ਕਾ ਸਿਮਰਨ ਕਰ॥
Prof. Sahib Singh(ਆਪਣੇ) ਮਨ ਵਿਚ ਪਰਮਾਤਮਾ ਦਾ ਨਾਮ ਸਿਮਰਦਾ ਰਹੁ,

ਪਦ ਅਰਥ ਮਨਿ = ਮਨ ਵਿਚ।

SikhNet (Spanish)y canta el Nombre de tu Señor en tu mente, l

ਹਰਿ ਭਜਨ ਸਫਲ ਕਾਮ ॥੧॥ ਰਹਾਉ ॥

har bhajan safal kaam |1| rahaau |

Sant Singh KhalsaMeditation on the Lord is the only fruitful action. ||1||Pause||
Manmohan SinghGod's meditation is the only fruitful affair. Pause.
Manmohan Singh (Punjabi)ਕੇਵਲ ਵਾਹਿਗੁਰੂ ਦੀ ਬੰਦਗੀ ਹੀ ਫਲਦਾਇਕ ਕੰਮ ਹੈ। ਠਹਿਰਾਉ।
Fareedkot Teekaਇਸ ਪ੍ਰਕਾਰ ਹਰਿ ਕਾ ਭਜਨ ਕਰਨੇ ਸੇ ਸਭ ਕਾਮ ਸਫਲ ਹੋਏਂਗੇ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਸਿਮਰਨ ਨਾਲ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਕਾਮ = (ਸਾਰੇ) ਕੰਮ ॥੧॥ ਰਹਾਉ ॥

SikhNet (Spanish)a Meditación en el Señor es la única acción fructífera. (1-Pausa) P. 409.

Open this shabad (8 lines, Angs 408-409) →

Ang 408 of 1430