ੴ

ਸਿੱਖਬਾਣੀ · SikhBani

ਹੁਕਮੀ ਸਹਜੇ ਸ੍ਰਿਸਟਿ ਉਪਾਈ ॥

hukamee sahaje srisatt upaaee
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1043, 1044 · 50 lines
Translations

ਮਾਰੂ ਸੋਲਹੇ ਮਹਲਾ ੩ ॥

maaroo solahe mahalaa 3 | Ang 1043

Sant Singh KhalsaMaaroo, Solhay, Third Mehl:
Manmohan SinghMaru Solhe 3rd Guru.
Manmohan Singh (Punjabi)ਮਾਰੂ ਸੋਲਹੇ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਮਾਰੂ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
SikhNet (Spanish)Maru Solajas, Mejl Guru Amar Das, Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1043

Sant Singh KhalsaOne Universal Creator God. By The Grace Of The True Guru:
Manmohan SinghThere is but one God. By The True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਹੁਕਮੀ, ਸਹਜੇ ਸ੍ਰਿਸਟਿ ਉਪਾਈ ॥

hukamee, sahaje srisatt upaaee | Ang 1043

Sant Singh KhalsaBy the Hukam of His Command, He effortlessly created the Universe.
Manmohan SinghIn His will, the Lord has effortlessly created the world.
Manmohan Singh (Punjabi)ਆਪਣੀ ਰਜ਼ਾ ਅੰਦਰ ਪ੍ਰਭੂ ਨੇ ਨਿਰਯਤਨ ਹੀ ਸੰਸਾਰ ਰਚਿਆ ਹੈ।
Fareedkot Teeka(ਹੁਕਮੀ) ਪਰਮੇਸਰ ਨੇ ਸੁਤੇ ਹੀ, ਭਾਵ ਸੰਕਲਪ ਮਾਤ੍ਰ ਤੇ ਸ੍ਰਿਸ੍ਟੀ ਉਤਪ੍ਤ ਕਰੀ ਹੈ॥
Prof. Sahib Singhਪਰਮਾਤਮਾ ਨੇ ਬਿਨਾ ਕਿਸੇ ਉਚੇਚੇ ਜਤਨ ਦੇ ਆਪਣੇ ਹੁਕਮ ਦੀ ਰਾਹੀਂ ਇਹ ਸ੍ਰਿਸ਼ਟੀ ਪੈਦਾ ਕਰ ਦਿੱਤੀ ਹੈ।

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ, ਬਿਨਾ ਕਿਸੇ ਉਚੇਚੇ ਜਤਨ ਦੇ।

SikhNet (Spanish)Por Su Voluntad y espontáneamente el Señor creó el Universo.

ਕਰਿ ਕਰਿ ਵੇਖੈ; ਅਪਣੀ ਵਡਿਆਈ ॥

kar kar vekhai; apanee vaddiaaee | Ang 1043

Sant Singh KhalsaCreating the creation, He gazes upon His own greatness.
Manmohan SinghCreating the creation, he beholds the feat of His greatness.
Manmohan Singh (Punjabi)ਰਚਨਾ ਨੂੰ ਰਚ ਕੇ ਉਹ ਆਪਣੀ ਵਿਸ਼ਾਲਤਾ ਦੇ ਕੰਮ ਨੂੰ ਦੇਖਦਾ ਹੈ।
Fareedkot Teekaਅਪਨੀ ਇਛਾ ਅਨੁਸਾਰ ਸ੍ਰਿਸ੍ਟੀ ਕੋ ਕਰਿ ਕਰਿ ਵੇਖਤਾ ਹੈ॥
Prof. Sahib Singh(ਜਗਤ-ਉਤਪਤੀ ਦੇ ਕੰਮ) ਕਰ ਕਰ ਕੇ ਆਪਣੀ ਵਡਿਆਈ (ਆਪ ਹੀ) ਵੇਖ ਰਿਹਾ ਹੈ।

ਪਦ ਅਰਥ ਕਰਿ = ਕਰ ਕੇ।

SikhNet (Spanish)Sí, Él trabaja y luego observa Su Propia Maravilla

ਆਪੇ ਕਰੇ ਕਰਾਏ ਆਪੇ; ਹੁਕਮੇ ਰਹਿਆ ਸਮਾਈ ਹੇ ॥੧॥

aape kare karaae aape; hukame rahiaa samaaee he |1| Ang 1043

Sant Singh KhalsaHe Himself acts, and inspires all to act; in His Will, He pervades and permeates all. ||1||
Manmohan SinghGod Himself does and Himself makes others do, In His will, He is pervading all.
Manmohan Singh (Punjabi)ਵਾਹਿਗੁਰੂ ਆਪ ਕਰਦਾ ਹੈ ਅਤੇ ਆਪ ਹੀ ਹੋਰਨਾਂ ਤੋਂ ਕਰਾਉਂਦਾ ਹੈ। ਆਪਣੀ ਰਜ਼ਾ ਅੰਦਰ ਹੀ ਉਹ ਸਾਰੇ ਵਿਆਪਕ ਹੋ ਰਿਹਾ ਹੈ।
Fareedkot Teekaਆਪ ਹੀ ਬ੍ਰਹਮਾਦਿ ਕਾਰਕ ਕਰੇ ਹੈਂ ਤਿਨਾਂ ਦੁਆਰੇ ਅੰਨ ਸਰੀਰ ਕਰਾਏ ਹੈਂ, ਪੁਨਃ ਹੁਕਮ ਕਰ ਕੇ ਆਪ ਹੀ ਬੀਚ ਸਮਾਇ ਰਹਿਆ ਹੈ॥੧॥
Prof. Sahib Singhਆਪ ਹੀ ਸਭ ਕੁਝ ਕਰ ਰਿਹਾ ਹੈ, (ਜੀਵਾਂ ਪਾਸੋਂ) ਆਪ ਹੀ ਕਰਾ ਰਿਹਾ ਹੈ, ਆਪਣੀ ਰਜ਼ਾ ਅਨੁਸਾਰ (ਸਾਰੀ ਸ੍ਰਿਸ਼ਟੀ ਵਿਚ) ਵਿਆਪਕ ਹੋ ਰਿਹਾ ਹੈ ॥੧॥

ਪਦ ਅਰਥ ਆਪੇ = ਆਪ ਹੀ। ਹੁਕਮੇ = ਹੁਕਮ ਵਿਚ ਹੀ। ਰਹਿਆ ਸਮਾਈ = ਹਰ ਥਾਂ ਮੌਜੂਦ ਹੈ ॥੧॥

SikhNet (Spanish)y así el Señor lo hace todo por Sí Mismo y permanece absorbido en Su Propia Voluntad.(1)

ਮਾਇਆ ਮੋਹੁ ਜਗਤੁ ਗੁਬਾਰਾ ॥

maaeaa mohu jagat gubaaraa | Ang 1043

Sant Singh KhalsaThe world is in the darkness of love and attachment to Maya.
Manmohan SinghThe World is enveloped by the darkness of the love of riches.
Manmohan Singh (Punjabi)ਸੰਸਾਰ ਨੂੰ ਧਨ-ਦੌਲਤ ਦੀ ਮਮਤਾ ਦੇ ਅਨ੍ਹੇਰੇ ਨੇ ਘੇਰਿਆ ਹੋਇਆ ਹੈ।
Fareedkot Teekaਮਾਇਆ ਕੇ ਮੋਹ ਕਰ ਕੇ ਜਗਤ ਮੇਂ ਅੰਧੇਰ ਹੋ ਰਹਾ ਹੈ॥
Prof. Sahib Singh(ਸ੍ਰਿਸ਼ਟੀ ਵਿਚ ਪ੍ਰਭੂ ਆਪ ਹੀ) ਮਾਇਆ ਦਾ ਮੋਹ ਪੈਦਾ ਕਰਨ ਵਾਲਾ ਹੈ (ਜਿਸ ਨੇ) ਜਗਤ ਘੁੱਪ ਹਨੇਰਾ ਬਣਾ ਰੱਖਿਆ ਹੈ।

ਪਦ ਅਰਥ ਗੁਬਾਰਾ = ਹਨੇਰਾ।

SikhNet (Spanish)El mundo está envuelto en el caos del engaño y de las pasiones con Maya,

ਗੁਰਮੁਖਿ ਬੂਝੈ. ਕੋ ਵੀਚਾਰਾ ॥

guramukh boojhai. ko veechaaraa | Ang 1043

Sant Singh KhalsaHow rare is that Gurmukh who contemplates, and understands.
Manmohan SinghRare is the person who realises and reflects on it, by the Guru's grace.
Manmohan Singh (Punjabi)ਕੋਈ ਵਿਰਲਾ ਪੁਰਸ਼ ਹੀ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਅਨੁਭਵ ਕਰਦਾ ਅਤੇ ਸੋਚਦਾ ਵੀਚਾਰਦਾ ਹੈ।
Fareedkot Teekaਕੋਈ ਗੁਰਮੁਖ ਬੀਚਾਰ ਦਵਾਰਾ ਸਮਝਤਾ ਹੈ॥
Prof. Sahib Singhਇਸ ਵਿਚਾਰ ਨੂੰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਸਮਝਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਕੋ = ਕੋਈ ਵਿਰਲਾ।

SikhNet (Spanish)por eso es extraordinario el Gurmukj que medita y conoce,

ਆਪੇ ਨਦਰਿ ਕਰੇ ਸੋ ਪਾਏ; ਆਪੇ ਮੇਲਿ ਮਿਲਾਈ ਹੇ ॥੨॥

aape nadar kare so paae; aape mel milaaee he |2| Ang 1043

Sant Singh KhalsaHe alone attains the Lord, unto whom He grants His Grace. He Himself unites in His Union. ||2||
Manmohan SinghHe alone attains to Him, to whom the Lord Himself shows His grace.
Manmohan Singh (Punjabi)ਕੇਵਲ ਉਹ ਹੀ ਉਸ ਨੂੰ ਪ੍ਰਾਪਤ ਹੁੰਦਾ ਹੈ, ਜਿਸ ਉਤੇ ਸੁਆਮੀ ਖ਼ੁਦ ਆਪਣੀ ਮਿਹਰ ਧਾਰਦਾ ਹੈ।
Fareedkot Teekaਆਪ ਵਾਹਿਗੁਰੂ ਜਿਸ ਪਰ ਕ੍ਰਿਪਾ ਦ੍ਰਿਸ੍ਟ ਕਰੇ ਸੋ ਬੀਚਾਰ ਕੋ ਪਾਵਤਾ ਹੈ, ਪੁਨਾ ਆਪ ਹੀ ਆਪਨੇ ਮੇਲ ਮੇਂ ਮਿਲਾਇ ਲੇਤਾ ਹੈ॥੨॥
Prof. Sahib Singhਜਿਸ ਜੀਵ ਉਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ, ਉਹੀ, ਇਹ ਸੂਝ ਪ੍ਰਾਪਤ ਕਰਦਾ ਹੈ ਕਿ ਪ੍ਰਭੂ ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ ॥੨॥

ਪਦ ਅਰਥ ਨਦਰਿ = ਮਿਹਰ ਦੀ ਨਿਗਾਹ। ਸੋ ਪਾਏ = ਉਹ ਮਨੁੱਖ (ਇਹ ਵਿਚਾਰ) ਪ੍ਰਾਪਤ ਕਰਦਾ ਹੈ। ਮੇਲਿ = (ਗੁਰੂ ਨਾਲ) ਮੇਲ ਕੇ ॥੨॥

SikhNet (Spanish)sí, sólo obtendrá a Dios, sobre quien se pose la Gracia del Señor, así, Él Mismo no lleva a Su Unión.(2)

ਆਪੇ ਮੇਲੇ. ਦੇ ਵਡਿਆਈ ॥

aape mele. de vaddiaaee | Ang 1044

Sant Singh KhalsaUniting with Himself, He bestows glorious greatness.
Manmohan SinghOf Himself, by uniting man with the Guru, He units man in His union and blesses him with glory,
Manmohan Singh (Punjabi)ਸੁਆਮੀ ਖ਼ੁਦ ਹੀ ਬੰਦੇ ਨੂੰ ਗੁਰਾਂ ਨਾਲ ਜੋੜ ਕੇ ਪ੍ਰਭਤਾ ਪ੍ਰਦਾਨ ਕਰਦਾ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ,
Fareedkot Teekaਆਪ ਹੀ ਸਤਿਸੰਗ ਮੇਂ ਮੇਲ ਕੇ ਜਿਸ ਕੋ ਵਡਿਆਈ ਦੇਤਾ ਹੈ॥
Prof. Sahib Singhਪ੍ਰਭੂ ਆਪ ਹੀ (ਮਨੁੱਖ ਨੂੰ ਗੁਰੂ ਨਾਲ) ਮਿਲਾਂਦਾ ਹੈ ਤੇ ਇੱਜ਼ਤ ਬਖ਼ਸ਼ਦਾ ਹੈ।

ਪਦ ਅਰਥ ਦੇ = ਦੇਂਦਾ ਹੈ।

SikhNet (Spanish)Él nos bendice con Gloria y nos une en Su Ser.

ਗੁਰ ਪਰਸਾਦੀ; ਕੀਮਤਿ ਪਾਈ ॥

gur parasaadee; keemat paaee | Ang 1044

Sant Singh KhalsaBy Guru's Grace, one comes to know the Lord's worth.
Manmohan Singhand thus by the Guru's grace, man comes to know the Lord's worth.
Manmohan Singh (Punjabi)ਤੇ ਗੁਰਾਂ ਦੀ ਦਇਆ ਦੁਆਰਾ ਉਹ ਸਾਈਂ ਦੇ ਮੁੱਲ ਨੂੰ ਜਾਣ ਲੈਂਦਾ ਹੈ।
Fareedkot Teekaਵਹੁ ਗੁਰੋਂ ਕੀ ਕ੍ਰਿਪਾ ਕਰਿ ਸਤਿਸੰਗ ਕੀ ਕੀਮਤ ਪਾਵਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ (ਉਹ ਮਨੁੱਖ ਇਸ ਮਨੁੱਖਾ ਜਨਮ ਦੀ) ਕਦਰ ਸਮਝਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਕੀਮਤਿ = ਕਦਰ।

SikhNet (Spanish)Sí, es por la Gracia del Guru, que uno conoce el Valor de Dios.

ਮਨਮੁਖਿ ਬਹੁਤੁ ਫਿਰੈ ਬਿਲਲਾਦੀ; ਦੂਜੈ ਭਾਇ ਖੁਆਈ ਹੇ ॥੩॥

manamukh bahut firai bilalaadee; doojai bhaae khuaaee he |3| Ang 1044

Sant Singh KhalsaThe self-willed manmukh wanders everywhere, weeping and wailing; he is utterly ruined by the love of duality. ||3||
Manmohan SinghThe perverse person greatly wander bewailing and is utterly ruined by another's love.
Manmohan Singh (Punjabi)ਮਨਮੁਖ ਰੋਂਦੀ ਕੁਰਲਾਂਦੀ ਘਣੇਰੀ ਭਟਕਦੀ ਫਿਰਦੀ ਹੈ ਅਤੇ ਹੋਰਸ ਦੇ ਪਿਆਰ ਨੇ ਉਸ ਨੂੰ ਬਿਲਕੁਲ ਤਬਾਹ ਕਰ ਦਿੱਤਾ ਹੈ।
Fareedkot Teekaਮਨਮੁਖਿ ਸ੍ਰਿਸਟੀ ਬਹੁਤ ਬਿਲਲਾਉਤੀ ਫਿਰਤੀ ਹੈ, ਕਿਉਂਕਿ ਦੂਸਰੇ ਭਾਇ ਨੇ ਭੁਲਾਈ ਹੂਈ ਹੈ॥੩॥
Prof. Sahib Singhਮਨ ਦੀ ਮੁਰੀਦ ਲੁਕਾਈ ਮਾਇਆ ਦੇ ਪਿਆਰ ਦੇ ਕਾਰਨ (ਸਹੀ ਜੀਵਨ-ਰਾਹ ਤੋਂ) ਖੁੰਝੀ ਹੋਈ ਬਹੁਤ ਵਿਲਕਦੀ ਫਿਰਦੀ ਹੈ ॥੩॥

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਪਿਆਰ ਵਿਚ। ਖੁਆਈ = ਖੁੰਝੀ ਹੋਈ ਹੈ ॥੩॥

SikhNet (Spanish)El ególatra vaga desvariando y es engañado por la dualidad. (3)

ਹਉਮੈ ਮਾਇਆ ਵਿਚੇ ਪਾਈ ॥

haumai maaeaa viche paaee | Ang 1044

Sant Singh KhalsaEgotism was instilled into the illusion of Maya.
Manmohan SinghHe, who harbours pride of riches.
Manmohan Singh (Punjabi)ਜੋ ਧਨ-ਦੌਲਤ ਦਾ ਗੁਮਾਨ ਧਾਰਨ ਕਰਦਾ ਹੈ।
Fareedkot Teekaਜਿਨਾਂ ਪੁਰਸੋਂ ਨੇ ਮਾਇਆ ਜੰਨ ਹੰਤਾ ਮਮਤਾ ਅੰਤਸਕਰਣ ਕੇ ਬੀਚ ਪਾਈ ਹੈ॥
Prof. Sahib Singh(ਇਹ ਸ੍ਰਿਸ਼ਟੀ ਪੈਦਾ ਕਰ ਕੇ ਪ੍ਰਭੂ ਨੇ ਆਪ ਹੀ) ਇਸ ਦੇ ਵਿਚ ਹੀ ਹਉਮੈ ਤੇ ਮਾਇਆ ਪੈਦਾ ਕਰ ਦਿੱਤੀ ਹੈ।

ਪਦ ਅਰਥ ਵਿਚੇ = (ਇਸ ਸ੍ਰਿਸ਼ਟੀ ਦੇ) ਵਿਚ ਹੀ।

SikhNet (Spanish)El ego es parte del mundo de la ilusión y en cuanto el ególatra se desvía del Sendero,

ਮਨਮੁਖ ਭੂਲੇ; ਪਤਿ ਗਵਾਈ ॥

manamukh bhoole; pat gavaaee | Ang 1044

Sant Singh KhalsaThe self-willed manmukh is deluded, and loses his honor.
Manmohan SinghThat egocentric goes astray and loses his honour.
Manmohan Singh (Punjabi)ਉਹ ਆਪ-ਹੁਦਰਾ ਕੁਰਾਹੇ ਪੈ, ਆਪਣੀ ਇੱਜ਼ਤ ਗੁਆ ਲੈਂਦਾ ਹੈ।
Fareedkot Teekaਵਹੁ ਮਨਮੁਖ ਭੂਲੇ ਹੈਂ ਤਿਨੋਂ ਨੇ ਅਪਨੀ ਪਤਿਸਟਾ ਗਵਾਇ ਲਈ ਹੈ॥
Prof. Sahib Singhਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਨੇ (ਹਉਮੈ ਮਾਇਆ ਦੇ ਕਾਰਨ) ਕੁਰਾਹੇ ਪੈ ਕੇ ਆਪਣੀ ਇੱਜ਼ਤ ਗਵਾ ਲਈ ਹੈ।

ਪਦ ਅਰਥ ਮਨਮੁਖ = ਮਨ ਦਾ ਮੁਰੀਦ ਜੀਵ। ਭੂਲੇ = ਭੂਲਿ, ਕੁਰਾਹੇ ਪੈ ਕੇ। ਪਤਿ = ਇੱਜ਼ਤ।

SikhNet (Spanish)pierde su honor, pero aquél que es Consciente de Dios,

ਗੁਰਮੁਖਿ ਹੋਵੈ. ਸੋ ਨਾਇ ਰਾਚੈ; ਸਾਚੈ ਰਹਿਆ ਸਮਾਈ ਹੇ ॥੪॥

guramukh hovai. so naae raachai; saachai rahiaa samaaee he |4| Ang 1044

Sant Singh KhalsaBut one who becomes Gurmukh is absorbed in the Name; he remains immersed in the True Lord. ||4||
Manmohan SinghHe who becomes God-conscious, is absorbed in His name and remains merged in the True Lord.
Manmohan Singh (Punjabi)ਜੇ ਰੱਬ ਨੂੰ ਜਾਣਨ ਵਾਲਾ ਥੀ ਞੰਝਦਾ ਹੈ, ਉਹ ਉਸ ਦੇ ਨਾਮ ਅੰਦਰ ਸਮਾ ਜਾਂਦਾ ਹੈ ਅਤੇ ਸੱਚੇ ਸਾਹਿਬ ਅੰਦਰ ਲੀਨ ਹੋਇਆ ਰਹਿੰਦਾ ਹੈ।
Fareedkot Teekaਜੋ ਗੁਰਮੁਖ ਹੋਵੇ ਹੈਂ, ਸੋ ਨਾਮ ਮੇਂ ਰਚਤਾ ਹੈ। ਜੋ ਰਚਿਆ ਹੈ ਵਹੁ ਸਚੇ ਮੇਂ ਸਮਾਇ ਰਹਿਆ ਹੈ॥੪॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ (ਤੇ ਨਾਮ ਦੀ ਬਰਕਤਿ ਨਾਲ ਉਹ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੪॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਨਾਇ = ਨਾਮ ਵਿਚ। ਰਚੈ = ਮਸਤ ਰਹਿੰਦਾ ਹੈ। ਸਾਚੈ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਸਮਾਈ = ਲੀਨ ॥੪॥

SikhNet (Spanish)está imbuido en el Nombre y se inmerge en el Uno Verdadero.(4)

ਗੁਰ ਤੇ; ਗਿਆਨੁ ਨਾਮ ਰਤਨੁ ਪਾਇਆ ॥

gur te; giaan naam ratan paaeaa | Ang 1044

Sant Singh KhalsaSpiritual wisdom is obtained from the Guru, along with the jewel of the Naam, the Name of the Lord.
Manmohan SinghHe, who obtains gnosis and the Name-jewel from the Guru;
Manmohan Singh (Punjabi)ਜੋ ਗੁਰਾਂ ਪਾਸੋਂ ਬ੍ਰਹਮ ਗਿਆਤ ਅਤੇ ਨਾਮ ਦਾ ਹੀਰਾ ਪ੍ਰਾਪਤ ਕਰ ਲੈਂਦਾ ਹੈ,
Fareedkot Teekaਜਿਸ ਨੇ ਗੁਰੋਂ ਕੇ ਗ੍ਯਾਨ ਤੇ ਨਾਮ ਅਮੋਲਕ ਪਾਇਆ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਅਤੇ ਪਰਮਾਤਮਾ ਦਾ ਕੀਮਤੀ ਨਾਮ ਹਾਸਲ ਕਰ ਲੈਂਦਾ ਹੈ,

ਪਦ ਅਰਥ ਗੁਰ ਤੇ = ਗੁਰੂ ਪਾਸੋਂ। ਗਿਆਨੁ = ਆਤਮਕ ਜੀਵਨ ਦੀ ਸੂਝ।

SikhNet (Spanish)Es del Guru de Quien uno obtiene la Bendición de la Sabiduría

ਮਨਸਾ ਮਾਰਿ; ਮਨ ਮਾਹਿ ਸਮਾਇਆ ॥

manasaa maar; man maeh samaaeaa | Ang 1044

Sant Singh KhalsaDesires are subdued, and one remains immersed in the mind.
Manmohan Singhhe silences his desire and merges in the supreme soul.
Manmohan Singh (Punjabi)ਉਹ ਆਪਣੀ ਖ਼ਾਹਿਸ਼ ਨੂੰ ਮੇਟ, ਪਰਮ ਆਤਮਾ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਵਹੁ ਮਨਸਾ ਕੋ ਮਾਰ ਕੇ ਗੁਰੋਂ ਕੇ (ਮਨ) ਮੰਤ੍ਰ ਮੇਂ ਸਮਾਇਆ ਹੈ॥
Prof. Sahib Singhਉਹ ਆਪਣੇ ਮਨ ਦੇ ਫੁਰਨੇ ਨੂੰ ਮਾਰ ਕੇ ਅੰਤਰ-ਆਤਮੇ ਹੀ ਲੀਨ ਰਹਿੰਦਾ ਹੈ।

ਪਦ ਅਰਥ ਮਨਸਾ = {मनीषा} ਮਨ ਦਾ ਫੁਰਨਾ। ਮਾਰਿ = ਮਾਰ ਕੇ। ਮਨ ਮਾਹਿ = ਮਨ ਵਿਚ ਹੀ। ਸਮਾਇਆ = ਲੀਨ ਹੋ ਗਿਆ, ਭਟਕਣੋਂ ਹਟ ਗਿਆ।

SikhNet (Spanish)y la Joya del Nombre, así uno calma sus pasiones y la mente se aquieta.

ਆਪੇ ਖੇਲ ਕਰੇ ਸਭਿ ਕਰਤਾ; ਆਪੇ ਦੇਇ ਬੁਝਾਈ ਹੇ ॥੫॥

aape khel kare sabh karataa; aape dee bujhaaee he |5| Ang 1044

Sant Singh KhalsaThe Creator Himself stages all His plays; He Himself bestows understanding. ||5||
Manmohan SinghOf Himself, the Creator-Lord stages all the plays and of Himself blesses with understanding.
Manmohan Singh (Punjabi)ਆਪ ਸਿਰਜਣਹਾਰ-ਸੁਆਮੀ ਸਾਰੀਆਂ ਖੇਡਾਂ ਰਚਦਾ ਹੈ ਅਤੇ ਆਪ ਹੀ ਸਮਝ ਪ੍ਰਦਾਨ ਕਰਦਾ ਹੈ।
Fareedkot Teekaਇਹ ਤਿਸ ਕਾ ਨਿਸਚਾ ਹੂਆ ਹੈ, ਕਰਤਾ ਸਭ ਖੇਲ ਆਪ ਹੀ ਕਰਤਾ ਹੈ ਔ ਆਪੇ ਹੀ ਬੂਝ ਦੇਤਾ ਹੈ॥੫॥
Prof. Sahib Singhਉਸ ਨੂੰ ਪਰਮਾਤਮਾ ਆਪ ਹੀ ਇਹ ਸਮਝ ਬਖ਼ਸ਼ ਦੇਂਦਾ ਹੈ ਕਿ ਸਾਰੇ ਖੇਲ ਪਰਮਾਤਮਾ ਆਪ ਹੀ ਕਰ ਰਿਹਾ ਹੈ ॥੫॥

ਪਦ ਅਰਥ ਸਭਿ = ਸਾਰੇ। ਦੇਇ = ਦੇਂਦਾ ਹੈ। ਬੁਝਾਈ = ਸਮਝ ॥੫॥

SikhNet (Spanish)Sí, todo esto es el Teatro de Dios y el Señor por Sí Mismo, nos hace tomar Conciencia de Él. (5)

ਸਤਿਗੁਰੁ ਸੇਵੇ; ਆਪੁ ਗਵਾਏ ॥

satigur seve; aap gavaae | Ang 1044

Sant Singh KhalsaOne who serves the True Guru eradicates self-conceit.
Manmohan SinghHe, who serves the True Guru and effaces his self-conceit;
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ;
Fareedkot Teekaਜੋ ਆਪਾ ਭਾਵ ਗਵਾਇਕੈ ਸਤਿਗੁਰੋਂ ਕੋ ਸੇਵੈ॥
Prof. Sahib Singhਜਿਹੜਾ ਮਨੁੱਖ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈਂਦਾ ਹੈ,

ਪਦ ਅਰਥ ਆਪੁ = ਆਪਾ-ਭਾਵ।

SikhNet (Spanish)Aquél que sirve al Guru Verdadero, haciendo a un lado su ser,

ਮਿਲਿ ਪ੍ਰੀਤਮ ਸਬਦਿ ਸੁਖੁ ਪਾਏ ॥

mil preetam sabad sukh paae | Ang 1044

Sant Singh KhalsaMeeting with his Beloved, he finds peace through the Word of the Shabad.
Manmohan Singhhe meets with his love Lord and attains peace.
Manmohan Singh (Punjabi)ਉਹ ਆਪਣੇ ਪਿਆਰੇ ਪ੍ਰਭੂ ਨਾਲ ਮਿਲ ਕੇ ਆਰਾਮ ਪਾਉਂਦਾ ਹੈ।
Fareedkot Teekaਸੋ ਪ੍ਰੀਤਮ ਬ੍ਰਹਮ ਕੋ ਮਿਲ ਕੇ ਸੁਖ ਪਾਵਤਾ ਹੈ॥
Prof. Sahib Singhਉਹ ਮਨੁੱਖ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਆਨੰਦ ਮਾਣਦਾ ਹੈ।

ਪਦ ਅਰਥ ਮਿਲਿ = ਮਿਲ ਕੇ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)se encuentra con su Amado Dios y logra la Paz a través de la Palabra.

ਅੰਤਰਿ ਪਿਆਰੁ. ਭਗਤੀ ਰਾਤਾ; ਸਹਜਿ ਮਤੇ ਬਣਿ ਆਈ ਹੇ ॥੬॥

antar piaar. bhagatee raataa; sehaj mate ban aaee he |6| Ang 1044

Sant Singh KhalsaDeep within his inner being, he is imbued with loving devotion; intuitively, he becomes one with the Lord. ||6||
Manmohan SinghHis heart is imbued with the Lord's love and service and naturally he becomes one with the Lord.
Manmohan Singh (Punjabi)ਉਸ ਦਾ ਦਿਲ ਪ੍ਰਭੂ ਦੇ ਪ੍ਰੇਮ ਅਤੇ ਸੇਵਾ ਨਾਲ ਰੰਗਿਆ ਜਾਂਦਾ ਹੈ ਅਤੇ ਕੁਦਰਤੀ ਤੌਰ ਤੇ ਉਹ ਸਾਈਂ ਨਾਲ ਇੱਕਮਿੱਕ ਹੋ ਜਾਂਦਾ ਹੈ।
Fareedkot Teekaਜਿਸ ਕੇ ਅੰਤਰ ਪ੍ਰੇਮ ਹੈ ਵਹੁ ਭਗਤੀ ਮੇਂ ਰਾਤਾ ਹੈ, (ਸਹਿਜ ਮਤੇ) ਨਿਰਜਤਨ ਹੀ ਉਸ ਕੀ ਭਗਵਤ ਸਾਥ ਪ੍ਰੀਤੀ ਬਣ ਆਈ ਹੈ॥੬॥
Prof. Sahib Singhਉਸ ਦੇ ਅੰਦਰ ਪਰਮਾਤਮਾ ਦਾ ਪਿਆਰ ਬਣਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੀ ਭਗਤੀ ਵਿਚ ਰੰਗਿਆ ਰਹਿੰਦਾ ਹੈ। ਆਤਮਕ ਅਡੋਲਤਾ ਵਾਲੀ ਬੁੱਧੀ ਦੇ ਕਾਰਨ ਪ੍ਰਭੂ ਨਾਲ ਉਸ ਦੀ ਪ੍ਰਤੀਤ ਬਣੀ ਰਹਿੰਦੀ ਹੈ ॥੬॥

ਪਦ ਅਰਥ ਰਾਤਾ = ਰੰਗਿਆ ਹੋਇਆ। ਸਹਜਿ = ਆਤਮਕ ਅਡੋਲਤਾ ਵਿਚ। ਸਹਜਿ ਮਤੇ = ਆਤਮਕ ਅਡੋਲਤਾ ਵਿਚ ਟਿਕਣ ਵਾਲੀ ਮੱਤ ਦੇ ਕਾਰਨ। ਬਣਿ ਆਈ = ਪ੍ਰਭੂ ਨਾਲ ਪ੍ਰੀਤ ਬਣ ਜਾਂਦੀ ਹੈ ॥੬॥

SikhNet (Spanish)Él se encuentra embebido en la Amorosa Adoración de Dios y, manteniendo su mente en Equilibrio, se hace Uno con Su Señor.(6)

ਦੂਖ ਨਿਵਾਰਣੁ; ਗੁਰ ਤੇ ਜਾਤਾ ॥

dookh nivaaran; gur te jaataa | Ang 1044

Sant Singh KhalsaThe Destroyer of pain is known through the Guru.
Manmohan SinghThrough the Guru, I have realised God, the Destroyer of pain.
Manmohan Singh (Punjabi)ਗੁਰਾਂ ਦੇ ਰਾਹੀਂ ਮੈਂ ਦੁਖੜੇ ਨੂੰ ਦੂਰ ਕਰਨ ਵਾਲੇ ਵਾਹਿਗੁਰੂ ਨੂੰ ਅਨੁਭਵ ਕਰ ਲਿਆ ਏ।
Fareedkot Teekaਜਿਨੋਂ ਨੇ ਦੁਖ ਕੇ ਨਿਵਾਰਣਹਾਰਾ ਵਾਹਿਗੁਰੂ ਗੁਰੋਂ ਤੇ ਜਾਣਿਆਂ ਹੈ॥
Prof. Sahib Singhਗੁਰੂ ਦੀ ਰਾਹੀਂ ਜਿਸ ਮਨੁੱਖ ਨੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ,

ਪਦ ਅਰਥ ਜਾਤਾ = ਪਛਾਣਿਆ, ਸਾਂਝ ਪਾ ਲਈ।

SikhNet (Spanish)Es a través del Guru que uno obtiene a Dios, el Destructor del sufrimiento.

ਆਪਿ ਮਿਲਿਆ ਜਗਜੀਵਨੁ ਦਾਤਾ ॥

aap miliaa jagajeevan daataa | Ang 1044

Sant Singh KhalsaThe Great Giver, the Life of the world, Himself has met me.
Manmohan SinghBeneficient God, the life of the world, has Himself met me, now.
Manmohan Singh (Punjabi)ਜਗਤ ਦੀ ਜਿੰਦ-ਜਾਨ, ਦਾਤਾਰ ਸੁਆਮੀ, ਖ਼ੁਦ ਹੀ ਹੁਣ ਮੈਨੂੰ ਮਿਲ ਪਿਆ ਹੈ।
Fareedkot Teekaਤਿਨੋਂ ਕੋ ਜਗ ਜੀਵਨ ਦਾਤਾ ਪਰਮੇਸੁਰ ਆਪ ਮਿਲਿਆ ਹੈ॥
Prof. Sahib Singhਸਭ ਦਾਤਾਂ ਦੇਣ ਵਾਲਾ ਤੇ ਜਗਤ ਦਾ ਆਸਰਾ ਪ੍ਰਭੂ ਆਪ ਉਸ ਨੂੰ ਆ ਮਿਲਿਆ।

ਪਦ ਅਰਥ ਜਗਜੀਵਨੁ = ਜਗਤ ਦਾ ਜੀਵਨ ਪ੍ਰਭੂ।

SikhNet (Spanish)Sí, él encuentra al Señor Compasivo, la Vida de toda vida.

ਜਿਸ ਨੋ ਲਾਏ ਸੋਈ ਬੂਝੈ; ਭਉ ਭਰਮੁ ਸਰੀਰਹੁ ਜਾਈ ਹੇ ॥੭॥

jis no laae soee boojhai; bhau bharam sareerahu jaaee he |7| Ang 1044

Sant Singh KhalsaHe alone understands, whom the Lord joins with Himself. Fear and doubt are taken away from his body. ||7||
Manmohan SinghHe alone understands the Lord, whom He yokes to Himself and dread and doubt flee from his body,
Manmohan Singh (Punjabi)ਕੇਵਲ ਉਹ ਹੀ ਸਾਹਿਬ ਨੂੰ ਸਮਝਦਾ ਹੈ, ਜਿਸ ਨੂੰ ਉਹ ਆਪਣੇ ਨਾਲ ਜੋੜਦਾ ਹੈ ਅਤੇ ਡਰ ਤੇ ਸੰਦੇਹ ਉਹ ਦੀ ਦੇਹ ਤੋਂ ਦੌੜ ਜਾਂਦੇ ਹਨ।
Fareedkot Teekaਜਿਸ ਨੋ ਅਪਨਾ ਪ੍ਰੇਮ ਲਾਏ ਸੋਈ ਬੂਝਤਾ ਹੈ। ਜਿਸ ਨੇ ਬੂਝਿਆ ਹੈ ਤਿਸ ਕਾ ਭਉ ਔ ਸਭ ਭਰਮ ਸਰੀਰ ਸੇ ਚਲਾ ਜਾਤਾ ਹੈ॥੭॥
Prof. Sahib Singhਉਹੀ ਮਨੁੱਖ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ, ਜਿਸ ਨੂੰ ਪ੍ਰਭੂ ਆਪ ਭਗਤੀ ਵਿਚ ਜੋੜਦਾ ਹੈ। ਉਸ ਮਨੁੱਖ ਦੇ ਅੰਦਰੋਂ ਹਰੇਕ ਕਿਸਮ ਦਾ ਡਰ ਹਰੇਕ ਭਰਮ ਦੂਰ ਹੋ ਜਾਂਦਾ ਹੈ ॥੭॥

ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਭਉ = ਡਰ। ਭਰਮੁ = ਭਟਕਣਾ। ਸਰੀਰਹੁ = ਸਰੀਰ ਵਿਚੋਂ ॥੭॥

SikhNet (Spanish)Aquél a quien Dios lo hace Suyo, toma Conciencia y se libera del miedo y de la duda. (7)

ਆਪੇ ਗੁਰਮੁਖਿ ਆਪੇ ਦੇਵੈ ॥

aape guramukh aape devai | Ang 1044

Sant Singh KhalsaHe Himself is the Gurmukh, and He Himself bestows His blessings.
Manmohan SinghGod Himself is the supreme Guru and Himself blesses with his association.
Manmohan Singh (Punjabi)ਵਾਹਿਗੁਰੂ ਖ਼ੁਦ ਮੁਖੀ ਗੁਰੂ ਮਹਾਰਾਜ ਹੈ ਅਤੇ ਖ਼ੁਦ ਹੀ ਉਨ੍ਹਾਂ ਦੀ ਸੰਗਤ ਬਖ਼ਸ਼ਦਾ ਹੈ।
Fareedkot Teekaਆਪੇ ਆਪਿ ਜਿਸੁ ਗੁਰ ਸਿਖ ਕੋ ਸਤਿਸੰਗ ਦੇਤਾ ਹੈ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਗੁਰੂ ਦੇ ਸਨਮੁਖ ਰੱਖਦਾ ਹੈ ਜਿਸ ਨੂੰ ਆਪ ਹੀ ਭਗਤੀ ਦੀ ਦਾਤ ਦੇਂਦਾ ਹੈ, ਉਹ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ।
SikhNet (Spanish)El Señor Mismo nos guía hasta la Compañía de los Santos,

ਸਚੈ ਸਬਦਿ; ਸਤਿਗੁਰੁ ਸੇਵੈ ॥

sachai sabad; satigur sevai | Ang 1044

Sant Singh KhalsaThrough the True Word of the Shabad, serve the True Guru.
Manmohan SinghBy the True name's blessing one serves the True Guru.
Manmohan Singh (Punjabi)ਸੱਚੇ ਨਾਮ ਦੀ ਬਰਕਤ ਦੁਆਰਾ ਬੰਦਾ ਸੱਚੇ ਗੁਰਾਂ ਨੂੰ ਸੇਂਵਦਾ ਹੈ।
Fareedkot Teekaਸੋ ਸਚੇ ਉਪਦੇਸ ਕਰ ਸਤਿਗੁਰੋਂ ਕੋ ਸੇਵਤਾ ਹੈ ॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਹੈ।

ਪਦ ਅਰਥ ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ।

SikhNet (Spanish)y a través de la Palabra Verdadera, servimos al Guru Verdadero;

ਜਰਾ ਜਮੁ ਤਿਸੁ ਜੋਹਿ. ਨ ਸਾਕੈ; ਸਾਚੇ ਸਿਉ ਬਣਿ ਆਈ ਹੇ ॥੮॥

jaraa jam tis johi. na saakai; saache siau ban aaee he |8| Ang 1044

Sant Singh KhalsaOld age and death cannot even touch one who is in harmony with the True Lord. ||8||
Manmohan SinghOld age and death can touch not him with whom his True Lord is pleased.
Manmohan Singh (Punjabi)ਬੁਢੇਪਾ ਅਤੇ ਮੌਤ ਉਸ ਨੂੰ ਛੂਹ ਨਹੀਂ ਸਕਦੇ ਜਿਸ ਦੇ ਨਾਲ ਉਸ ਦਾ ਸੰਚਾ ਸਾਹਿਬ ਪ੍ਰਸੰਨ ਹੈ।
Fareedkot Teekaਜਿਸ ਕੀ ਸਾਚੇ ਕੇ ਸਾਥ ਬਣਿ ਆਈ ਹੈ ਤਿਸ ਕੋ (ਜਰਾ) ਬੁਢੇਪਾ ਔ ਜਮ ਦੇਖ ਨਹੀਂ ਸਕਤਾ, ਭਾਵ ਜਰਾ ਆਦਿ ਬਿਕਾਰ ਸਰੀਰ ਕੇ ਧਰਮ ਜਾਨਤਾ ਹੈ॥੮॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਉਸ ਦੀ ਅਜਿਹੀ ਪ੍ਰੀਤ ਬਣ ਜਾਂਦੀ ਹੈ ਕਿ ਉਸ ਪ੍ਰੀਤ ਨੂੰ ਨਾਹ ਬੁਢੇਪਾ ਤੇ ਨਾਹ ਹੀ ਆਤਮਕ ਮੌਤ ਤੱਕ ਸਕਦੇ ਹਨ (ਭਾਵ, ਨਾਹ ਉਹ ਪ੍ਰੀਤ ਕਦੇ ਕਮਜ਼ੋਰ ਹੁੰਦੀ ਹੈ ਤੇ ਨਾਹ ਹੀ ਉਥੇ ਵਿਕਾਰਾਂ ਨੂੰ ਆਉਣ ਦਾ ਮੌਕਾ ਮਿਲਦਾ ਹੈ) ॥੮॥

ਪਦ ਅਰਥ ਜਰਾ = ਬੁਢੇਪਾ। ਜਮੁ = ਮੌਤ, ਆਤਮਕ ਮੌਤ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਸਿਉ = ਨਾਲ ॥੮॥

SikhNet (Spanish)la edad y la muerte no nos tocan y vivimos complacidos con Dios.(8)

ਤ੍ਰਿਸਨਾ ਅਗਨਿ; ਜਲੈ ਸੰਸਾਰਾ ॥

trisanaa agan; jalai sansaaraa | Ang 1044

Sant Singh KhalsaThe world is burning up in the fire of desire.
Manmohan Singhthe world is burning in the fire of desire.
Manmohan Singh (Punjabi)ਜਗਤ, ਖ਼ਾਹਿਸ਼ ਦੀ ਅੱਚ ਅੰਦਰ, ਸੜ ਰਿਹਾ ਹੈ।
Fareedkot Teekaਤ੍ਰਿਸਨਾਂ ਰੂਪ ਅਗਨੀ ਕਰ ਕੇ ਸੰਸਾਰ ਜਲਤਾ ਹੈ॥
Prof. Sahib Singhਜਗਤ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ,

ਪਦ ਅਰਥ ਤ੍ਰਿਸਨਾ = ਮਾਇਆ ਦਾ ਲਾਲਚ। ਜਲੈ = ਸੜ ਰਿਹਾ ਹੈ {ਇਕ-ਵਚਨ}।

SikhNet (Spanish)El mundo se consume en el fuego de las pasiones

ਜਲਿ ਜਲਿ ਖਪੈ; ਬਹੁਤੁ ਵਿਕਾਰਾ ॥

jal jal khapai; bahut vikaaraa | Ang 1044

Sant Singh KhalsaIt burns and burns, and is destroyed in all its corruption.
Manmohan SinghIn many sins, if burns, burns and is wasted away.
Manmohan Singh (Punjabi)ਘਣੇਰਿਆਂ ਪਾਪਾਂ ਅੰਦਰ ਇਹ ਸੜ ਸੜ ਕੇ ਤਬਾਹ ਹੁੰਦਾ ਹੈ।
Fareedkot Teekaਬਾਰੰਬਾਰ ਬਹੁਤਾ ਬਿਸਿਓਂ ਮੇਂ ਜਲ ਕੇ ਖਪਤਾ ਹੈ॥
Prof. Sahib Singhਵਿਕਾਰਾਂ ਵਿਚ ਸੜ ਸੜ ਕੇ ਬਹੁਤ ਦੁੱਖੀ ਹੋ ਰਿਹਾ ਹੈ।

ਪਦ ਅਰਥ ਜਲਿ = ਸੜ ਕੇ। ਜਲਿ ਜਲਿ = ਸੜ ਸੜ ਕੇ, ਮੁੜ ਮੁੜ ਸੜ ਕੇ। ਖਪੈ = ਖ਼ੁਆਰ ਹੋ ਰਿਹਾ ਹੈ।

SikhNet (Spanish)y así es destruido por el error y la mala intención.

ਮਨਮੁਖੁ ਠਉਰ. ਨ ਪਾਏ ਕਬਹੂ; ਸਤਿਗੁਰ ਬੂਝ ਬੁਝਾਈ ਹੇ ॥੯॥

manamukh tthaur. na paae kabahoo; satigur boojh bujhaaee he |9| Ang 1044

Sant Singh KhalsaThe self-willed manmukh finds no place of rest anywhere. The True Guru has imparted this understanding. ||9||
Manmohan SinghThe egocentric finds not refuge anywhere. The True Guru has imparted this understanding unto me.
Manmohan Singh (Punjabi)ਆਪ-ਹੁਦਰੇ ਨੂੰ ਕਿਧਰੇ ਭੀ ਪਨਾਹ ਨਹੀਂ ਮਿਲਦੀ। ਸੱਚੇ ਗੁਰਾਂ ਨੇ ਇਹ ਸਮਝ ਮੈਨੂੰ ਦਰਸਾਈਂ ਹੈ।
Fareedkot Teekaਮਨਮੁਖ ਕਦੀ ਭੀ ਠਹਿਰਨਾ ਨਹੀਂ ਪਾਵਤਾ, ਇਹ ਸਮਝ ਸਤਿਗੁਰੋਂ ਨੇ ਸਮਝਾਈ ਹੈ॥੯॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਅੱਗ ਤੋਂ ਬਚਾਉ ਦਾ) ਥਾਂ ਕਦੇ ਭੀ ਨਹੀਂ ਲੱਭ ਸਕਦਾ। (ਉਹੀ ਮਨੁੱਖ ਬਚਾਉ ਦਾ ਥਾਂ ਲੱਭਦਾ ਹੈ ਜਿਸ ਨੂੰ) ਗੁਰੂ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈ ॥੯॥

ਪਦ ਅਰਥ ਮਨਮੁਖੁ = ਮਨ ਦਾ ਮੁਰੀਦ। ਕਬਹੂ = ਕਦੇ ਭੀ। ਬੂਝ = ਆਤਮਕ ਜੀਵਨ ਦੀ ਸੂਝ ॥੯॥

SikhNet (Spanish)Sí, el ególatra nunca encuentra Refugio y es a través del Guru Verdadero que la Verdad le es revelada.(9)

ਸਤਿਗੁਰੁ ਸੇਵਨਿ. ਸੇ ਵਡਭਾਗੀ ॥

satigur sevan. se vaddabhaagee | Ang 1044

Sant Singh KhalsaThose who serve the True Guru are very fortunate.
Manmohan SinghVery lucky are they, who serve their True Guru,
Manmohan Singh (Punjabi)ਵੱਡੇ ਨਸੀਬਾਂ ਵਾਲੇ ਹਨ ਉਹ ਜੋ ਆਪਣੇ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ,
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ, ਸੋ ਵਡਭਾਗੀ ਹੈਂ॥
Prof. Sahib Singhਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਜਿਹੜੇ ਗੁਰੂ ਦੀ ਸਰਨ ਪੈਂਦੇ ਹਨ,

ਪਦ ਅਰਥ ਸੇਵਨਿ = {ਬਹੁ-ਵਚਨ} ਜੋ ਸੇਂਵਦੇ ਹਨ, ਜੋ ਸਰਨ ਆਉਂਦੇ ਹਨ। ਸੇ = {ਬਹੁ-ਵਚਨ} ਉਹ।

SikhNet (Spanish)Oh, afortunados son los que sirven al Guru Verdadero,

ਸਾਚੈ ਨਾਮਿ; ਸਦਾ ਲਿਵ ਲਾਗੀ ॥

saachai naam; sadaa liv laagee | Ang 1044

Sant Singh KhalsaThey remain lovingly focused on the True Name forever.
Manmohan Singhthey ever remain absorbed in the love of the True Name.
Manmohan Singh (Punjabi)ਉਹ ਸਦੀਵ ਹੀ ਸਤਿਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।
Fareedkot Teekaਤਿਨ ਕੀ ਸਚੇ ਨਾਮ ਮੇਂ ਲਿਵ ਲਾਗੀ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੇ ਨਾਮ ਵਿਚ ਉਹਨਾਂ ਦੀ ਸੁਰਤ ਸਦਾ ਜੁੜੀ ਰਹਿੰਦੀ ਹੈ।

ਪਦ ਅਰਥ ਨਾਮਿ = ਨਾਮ ਵਿਚ। ਸਾਚੈ ਨਾਮਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ। ਲਿਵ = ਲਗਨ।

SikhNet (Spanish)viven siempre entonados en Dios a través de Su Nombre.

ਅੰਤਰਿ ਨਾਮੁ ਰਵਿਆ ਨਿਹਕੇਵਲੁ; ਤ੍ਰਿਸਨਾ ਸਬਦਿ ਬੁਝਾਈ ਹੇ ॥੧੦॥

antar naam raviaa nihakeval; trisanaa sabad bujhaaee he |10| Ang 1044

Sant Singh KhalsaThe Immaculate Naam, the Name of the Lord, permeates the nucleus of their inner being; through the Shabad, their desires are quenched. ||10||
Manmohan SinghTheir mind is permeated with the immaculate Name and their desire, the Name has quenched.
Manmohan Singh (Punjabi)ਪਵਿੱਤਰ ਨਾਮ ਉਨ੍ਹਾਂ ਦੇ ਹਿਰਦੇ ਅੰਦਰ ਰਮਿਆ ਰਹਿੰਦਾ ਹੈ ਅਤੇ ਨਾਂਮ ਨੇ ਉਨ੍ਹਾਂ ਦੀ ਲਾਲਸਾ ਬੁਝਾ ਦਿੱਤੀ ਹੈ।
Fareedkot Teekaਤਿਨ ਕੇ ਅੰਤ੍ਰ ਨਾਮ ਰਵਿਆ ਹੈ ਇਸੀ ਤੇ ਵਹੁ ਸੁਧ ਹੈ, ਗੁਰ ਉਪਦੇਸ ਨੇ ਤਿਨ ਕੀ ਤ੍ਰਿਸਨਾ ਬੁਝਾਈ ਹੈ॥੧੦॥
Prof. Sahib Singhਉਹਨਾਂ ਦੇ ਅੰਦਰ ਪਰਮਾਤਮਾ ਦਾ ਪਵਿੱਤਰ ਕਰਨ ਵਾਲਾ ਨਾਮ ਸਦਾ ਟਿਕਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਉਹਨਾਂ ਨੇ ਆਪਣੇ ਅੰਦਰੋਂ) ਤ੍ਰਿਸ਼ਨਾ (ਦੀ ਅੱਗ) ਬੁਝਾ ਲਈ ਹੁੰਦੀ ਹੈ ॥੧੦॥

ਪਦ ਅਰਥ ਨਿਹਕੇਵਲੁ = ਵਾਸਨਾ-ਰਹਿਤ, ਪਵਿੱਤਰ। ਸਬਦਿ = ਸ਼ਬਦ ਦੀ ਰਾਹੀਂ ॥੧੦॥

SikhNet (Spanish)Sí, en su interior están imbuidos en el Nombre Inmaculado y sus añoranzas son sosegadas con la Palabra.(10)

ਸਚਾ ਸਬਦੁ. ਸਚੀ ਹੈ ਬਾਣੀ ॥

sachaa sabad. sachee hai baanee | Ang 1044

Sant Singh KhalsaTrue is the Word of the Shabad, and True is the Bani of His Word.
Manmohan SinghTrue is the Lord and true is His Gurbani.
Manmohan Singh (Punjabi)ਸੱਚਾ ਹੈ ਸੁਆਮੀ ਅਤੇ ਸੱਚੀ ਹੈ ਉਸ ਦੀ ਗੁਰਬਾਣੀ।
Fareedkot Teekaਜਿਨਾਂ ਨੇ ਸਚਾ ਉਪਦੇਸ਼ ਧਾਰਨ ਕੀਆ ਹੈ, ਤਿਨ ਕੀ ਬਾਣੀ ਸਚੀ ਹੂਈ ਹੈ, ਭਾਵ ਵਹੁ ਸਤਵਾਦੀ ਹੂਏ ਹੈਂ॥
Prof. Sahib Singhਸਦਾ-ਥਿਰ ਪਦਾਰਥ ਗੁਰ-ਸ਼ਬਦ ਹੀ ਹੈ, ਸਦਾ-ਥਿਰ ਵਸਤ ਸਿਫ਼ਤ-ਸਾਲਾਹ ਦੀ ਬਾਣੀ ਹੀ ਹੈ।

ਪਦ ਅਰਥ ਸਚਾ = ਸੱਚਾ, ਸਦਾ-ਥਿਰ ਰਹਿਣ ਵਾਲਾ। ਸਚੀ = ਸਦਾ-ਥਿਰ ਰਹਿਣ ਵਾਲੀ।

SikhNet (Spanish)Verdadera, siempre Verdadera es la Palabra del Guru,

ਗੁਰਮੁਖਿ ਵਿਰਲੈ ਕਿਨੈ ਪਛਾਣੀ ॥

guramukh viralai kinai pachhaanee | Ang 1044

Sant Singh KhalsaHow rare is that Gurmukh who realizes this.
Manmohan SinghRare is the one, who by Guru's grace understands this thing.
Manmohan Singh (Punjabi)ਕੋਈ ਇੱਕ ਅੱਧਾ ਜਣਾ ਹੀ, ਗੁਰਾਂ ਦੀ ਦਇਆ ਦੁਆਰਾ ਇਸ ਗੱਲ ਨੂੰ ਸਮਝਦਾ ਹੈ।
Fareedkot Teekaਕਿਸੇ ਵਿਰਲੇ ਗੁਰਮੁਖ ਨੇ ਸੋ ਬਾਣੀ ਪਛਾਣੀ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ।

ਪਦ ਅਰਥ ਗੁਰਮੁਖਿ = ਉਸ ਮਨੁੱਖ ਨੇ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ।

SikhNet (Spanish)pero extraordinario es el ser desapegado que, por la Gracia del Guru, conoce;

ਸਚੈ ਸਬਦਿ ਰਤੇ ਬੈਰਾਗੀ; ਆਵਣੁ ਜਾਣੁ ਰਹਾਈ ਹੇ ॥੧੧॥

sachai sabad rate bairaagee; aavan jaan rahaaee he |11| Ang 1044

Sant Singh KhalsaThose who are imbued with the True Shabad are detached. Their comings and goings in reincarnation are ended. ||11||
Manmohan SinghDetached are they, who are imbued with the True Name and endued are their coming and goings.
Manmohan Singh (Punjabi)ਨਿਰਲੇਪ ਹਨ ਉਹ ਜੋ ਸੱਚੇ ਨਾਮ ਨਾਲ ਰੰਗੀਜੇ ਹਨ ਅਤੇ ਮੁਕ ਜਾਂਦੇ ਹਨ ਉਨ੍ਹਾਂ ਦੇ ਆਉਣੇ ਅਤੇ ਜਾਣੇ।
Fareedkot Teekaਜੋ ਵੈਰਾਗੀ ਹੋਇਕੈ ਸਚੈ ਬ੍ਰਹਮ ਮੇਂ ਰਤੇ ਹੈਂ ਤਿਨ ਕਾ ਜਨਮ ਮਰਨ ਰਹਿ ਗਿਆ ਹੈ॥੧੧॥
Prof. Sahib Singhਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਤੋਂ ਉਪਰਾਮ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦਾ ਗੇੜ) ਮੁੱਕ ਜਾਂਦਾ ਹੈ ॥੧੧॥

ਪਦ ਅਰਥ ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ। ਰਤੇ = ਰੰਗੇ ਹੋਏ। ਬੈਰਾਗੀ = ਮਾਇਆ ਦੇ ਮੋਹ ਤੋਂ ਉਪਰਾਮ। ਆਵਣੁ ਜਾਣੁ = ਜੰਮਣ ਮਰਨ। ਰਹਾਈ = ਮੁੱਕ ਜਾਂਦਾ ਹੈ ॥੧੧॥

SikhNet (Spanish)ese ser desapegado vive imbuido en la Palabra Verdadera y sus idas y venidas cesan.(11)

ਸਬਦੁ ਬੁਝੈ; ਸੋ ਮੈਲੁ ਚੁਕਾਏ ॥

sabad bujhai; so mail chukaae | Ang 1044

Sant Singh KhalsaOne who realizes the Shabad is cleansed of impurities.
Manmohan SinghHe, who realises the Lord, is purged of the filth of sins.
Manmohan Singh (Punjabi)ਜੋ ਸੁਆਮੀ ਨੂੰ ਅਨੁਭਵ ਕਰਦਾ ਹੈ, ਉਹ ਪਾਪਾਂ ਦੀ ਮਲੀਣਤਾ ਤੋਂ ਖ਼ਲਾਸੀ ਪਾ ਜਾਂਦਾ ਹੈ।
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝ ਲੈਂਦਾ ਹੈ (ਭਾਵ, ਆਪਣੀ ਬੁੱਧੀ ਦਾ ਹਿੱਸਾ ਬਣਾ ਲੈਂਦਾ ਹੈ) ਉਹ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਕਰ ਲੈਂਦਾ ਹੈ।

ਪਦ ਅਰਥ ਬੁਝੈ = ਬੁੱਝ ਲੈਂਦਾ ਹੈ। ਚੁਕਾਏ = ਦੂਰ ਕਰ ਲੈਂਦਾ ਹੈ।

SikhNet (Spanish)Aquél que concibe la Palabra, se libera del cochambre de la mente

ਨਿਰਮਲ ਨਾਮੁ ਵਸੈ ਮਨਿ ਆਏ ॥

niramal naam vasai man aae | Ang 1044

Sant Singh KhalsaThe Immaculate Naam abides within his mind.
Manmohan SinghThe immaculate Name comes and abides within his mind.
Manmohan Singh (Punjabi)ਪਵਿੱਤਰ ਨਾਮ ਆ ਕੇ ਉਸ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ।
Fareedkot Teekaਜੋ ਗੁਰ ਉਪਦੇਸ ਕੋ ਜਾਣੈ ਸੋ ਪਾਪ ਰੂਪ ਮੈਲ ਗਵਾਵਤਾ ਹੈ ਅਰਥਾਤ ਦੂਰ ਕਰਤਾ ਹੈ ਔ ਨਿਰਮਲ ਨਾਮ ਮਨ ਮੇਂ ਆਨ ਵਸਤਾ ਹੈ॥
Prof. Sahib Singhਪਰਮਾਤਮਾ ਦਾ ਪਵਿੱਤਰ ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ।

ਪਦ ਅਰਥ ਮਨਿ = ਮਨ ਵਿਚ। ਆਏ = ਆਇ, ਆ ਕੇ।

SikhNet (Spanish)y en su interior habita el Nombre Inmaculado.

ਸਤਿਗੁਰੁ ਅਪਣਾ ਸਦ ਹੀ ਸੇਵਹਿ; ਹਉਮੈ ਵਿਚਹੁ ਜਾਈ ਹੇ ॥੧੨॥

satigur apanaa sad hee seveh; haumai vichahu jaaee he |12| Ang 1044

Sant Singh KhalsaHe serves his True Guru forever, and egotism is eradicated from within. ||12||
Manmohan SinghHe ever serves his True Guru and his self-conceit is eradicated from within him.
Manmohan Singh (Punjabi)ਉਹ ਹਮੇਸ਼ਾਂ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਤੇ ਉਸ ਦੀ ਸਵੈ-ਹੰਗਤਾ ਉਸ ਦੇ ਅੰਦਰੋਂ ਦੂਰ ਹੋ ਜਾਂਦੀ ਹੈ।
Fareedkot Teekaਵਹੁ ਅਪਨਾ ਸਤਿਗੁਰ ਸਦਾ ਹੀ ਸੇਵਤਾ ਹੈ ਤਿਸ ਕੇ ਵਿਚਹੁ ਹਉਮੈਂ ਚਲੀ ਗਈ ਹੈ॥੧੨॥
Prof. Sahib Singhਜਿਹੜੇ ਮਨੁੱਖ ਸਦਾ ਆਪਣੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ॥੧੨॥

ਪਦ ਅਰਥ ਸਦ = ਸਦਾ। ਸੇਵਹਿ = ਸੇਂਵਦੇ ਹਨ {ਬਹੁ-ਵਚਨ}। ਵਿਚਹੁ = ਅੰਦਰੋਂ ॥੧੨॥

SikhNet (Spanish)Él sirve al Guru Verdadero, liberándose de su ego negativo.(12)

ਗੁਰ ਤੇ ਬੂਝੈ; ਤਾ ਦਰੁ ਸੂਝੈ ॥

gur te boojhai; taa dar soojhai | Ang 1044

Sant Singh KhalsaIf one comes to understand, through the Guru, then he comes to know the Lord's Door.
Manmohan SinghThrough the Guru, if one understands the Lord, then sees he the Lord's door.
Manmohan Singh (Punjabi)ਗੁਰਾਂ ਦੇ ਰਾਹੀਂ ਜੇਕਰ ਬੰਦਾ ਪ੍ਰਭੂ ਨੂੰ ਸਮਝ ਲਵੇ, ਤਦ ਉਹ ਸੁਆਮੀ ਦੇ ਬੂਹੇ ਨੂੰ ਵੇਖ ਲੈਂਦਾ ਹੈ।
Fareedkot Teekaਇਸ ਬਾਤ ਕੋ ਜੋ ਗੁਰੋਂ ਤੇ ਪੂਛੈ ਤੌ (ਦਰੁ) ਦਰਵਾਜਾ ਗ੍ਯਾਨ ਸੂਝਤਾ ਹੈ॥
Prof. Sahib Singhਜਦੋਂ ਮਨੁੱਖ ਗੁਰੂ ਪਾਸੋਂ (ਸਹੀ ਜੀਵਨ-ਰਾਹ ਦਾ ਉਪਦੇਸ਼) ਸਮਝ ਲੈਂਦਾ ਹੈ, ਤਦੋਂ ਉਸ ਨੂੰ ਪਰਮਾਤਮਾ ਦਾ ਦਰ ਦਿੱਸ ਪੈਂਦਾ ਹੈ (ਭਾਵ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ ਹਰਿ-ਨਾਮ ਹੀ ਪ੍ਰਭੂ-ਮਿਲਾਪ ਦਾ ਵਸੀਲਾ ਹੈ)।

ਪਦ ਅਰਥ ਤੇ = ਤੋਂ, ਪਾਸੋਂ। ਬੂਝੈ = (ਸਹੀ ਜੀਵਨ-ਰਾਹ) ਸਮਝਦਾ ਹੈ। ਤਾ = ਤਦੋਂ। ਦਰੁ = (ਪ੍ਰਭੂ ਦਾ) ਦਰਵਾਜ਼ਾ। ਸੂਝੈ = ਸੁੱਝ ਪੈਂਦਾ ਹੈ, ਦਿੱਸ ਪੈਂਦਾ ਹੈ।

SikhNet (Spanish)El que conoce a través del Guru, conoce la Puerta del Señor.

ਨਾਮ ਵਿਹੂਣਾ; ਕਥਿ ਕਥਿ ਲੂਝੈ ॥

naam vihoonaa; kath kath loojhai | Ang 1044

Sant Singh KhalsaBut without the Naam, one babbles and argues in vain.
Manmohan SinghBereft of the Name, the mortal utters, prattles and quarrels in vain.
Manmohan Singh (Punjabi)ਨਾਮ ਤੋਂ ਸੱਖਣਾ ਪ੍ਰਾਣੀ ਬੇਫ਼ਾਇਦਾ ਹੀ ਬੋਲਦਾ ਬਕਦਾ ਅਤੇ ਝਗੜਦਾ ਹੈ।
Fareedkot Teekaਜੋ ਨਾਮ ਸੇ ਬਿਨਾਂ ਹੈ, ਸੋ ਕਥਾ ਕੋ ਕਥਤਾ ਹੂਆ ਝਗੜਤਾ ਹੈ॥
Prof. Sahib Singhਪਰ ਜਿਹੜਾ ਮਨੁੱਖ ਨਾਮ ਤੋਂ ਸੱਖਣਾ ਹੈ ਉਹ (ਹੋਰਨਾਂ ਨੂੰ) ਵਖਿਆਨ ਕਰ ਕਰ ਕੇ (ਆਪ ਅੰਦਰੋਂ ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ।

ਪਦ ਅਰਥ ਕਥਿ = ਕਥ ਕੇ। ਕਥਿ ਕਥਿ = (ਹੋਰਨਾਂ ਨੂੰ) ਵਖਿਆਨ ਕਰ ਕਰ ਕੇ। ਲੂਝੈ = (ਅੰਦਰੋਂ ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ।

SikhNet (Spanish)Aquél que está privado del Nombre del Señor, todo lo que recita es vano.

ਸਤਿਗੁਰ ਸੇਵੇ ਕੀ ਵਡਿਆਈ; ਤ੍ਰਿਸਨਾ ਭੂਖ ਗਵਾਈ ਹੇ ॥੧੩॥

satigur seve kee vaddiaaee; trisanaa bhookh gavaaee he |13| Ang 1044

Sant Singh KhalsaThe glory of serving the True Guru is that it eradicates hunger and thirst. ||13||
Manmohan Singhthe glory of serving the True Guru is that man is rid of his thirst and hunger.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੀ ਇਹ ਪ੍ਰਭਤਾ ਹੈ ਕਿ ਇਨਸਾਨ ਤ੍ਰੇਹ ਅਤੇ ਭੁੱਖ ਤੋਂ ਖ਼ਲਾਸੀ ਪਾ ਜਾਂਦਾ ਹੈ।
Fareedkot Teekaਸਤਿਗੁਰੋਂ ਕੇ ਸੇਵਨੇ ਕੀ ਇਹ ਵਡਿਆਈ ਹੈ ਜਿਸ ਨੇ ਤ੍ਰਿਸਨਾ ਰੂਪ ਭੁਖ ਸਭ ਗਵਾਈ ਹੈ ॥੧੩॥
Prof. Sahib Singhਗੁਰੂ ਦੀ ਸਰਨ ਪੈਣ ਦੀ ਬਰਕਤਿ ਇਹ ਹੈ ਕਿ ਮਨੁੱਖ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (ਮਾਇਆ ਦੀ) ਭੁੱਖ ਦੂਰ ਕਰ ਲੈਂਦਾ ਹੈ ॥੧੩॥
SikhNet (Spanish)El liberarse de las angustias y de las pasiones, te lleva a la Gloria de servir al Guru Verdadero.(13)

ਆਪੇ ਆਪਿ ਮਿਲੈ; ਤਾ ਬੂਝੈ ॥

aape aap milai; taa boojhai | Ang 1044

Sant Singh KhalsaWhen the Lord unites them with Himself, then they come to understand.
Manmohan SinghWhen one understands his ownself, then meets he with the Lord.
Manmohan Singh (Punjabi)ਜਦ ਬੰਦਾ ਆਪਣੇ ਆਪ ਨੂੰ ਸਮਝ ਲੈਂਦਾ ਹੈ ਤਦ ਉਹ ਸੁਆਮੀ ਨਾਲ ਮਿਲ ਪੈਂਦਾ ਹੈ।
Fareedkot Teekaਜੌ ਇਹ ਜੀਵ ਪਰਮੇਸਰ ਕੋ ਬੂਝੇ ਤੌ ਅਪਨੇ ਆਪ ਕੋ ਮਿਲੇ ਹੈਂ, ਭਾਵ ਯਥਾਰਥ ਬੋਧੁ ਹੋਵੈ ਹੈ, ਤਿਸ ਕਰ ਭੇਦ ਭ੍ਰਮ ਕੀ ਨਵਿਰਤੀ ਹੋਵੈ ਹੈ॥
Prof. Sahib Singhਪਰ, (ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਜੀਵ ਨੂੰ ਮਿਲ ਪਏ, ਤਦੋਂ ਹੀ ਉਹ (ਸਹੀ ਜੀਵਨ-ਰਾਹ ਨੂੰ) ਸਮਝਦਾ ਹੈ।

ਪਦ ਅਰਥ ਆਪੇ = ਆਪ ਹੀ।

SikhNet (Spanish)Sólo aquél a quien el Señor encuentra por Sí Mismo, logra el conocimiento,

ਗਿਆਨ ਵਿਹੂਣਾ; ਕਿਛੂ. ਨ ਸੂਝੈ ॥

giaan vihoonaa; kichhoo. na soojhai | Ang 1044

Sant Singh KhalsaWithout spiritual wisdom, they understand nothing at all.
Manmohan SinghWithout Divine knowledge, one understands nothing.
Manmohan Singh (Punjabi)ਬ੍ਰਹਮ-ਬੋਧ ਦੇ ਬਿਨਾ ਬੰਦਾ ਕੁਝ ਭੀ ਨਹੀਂ ਸਮਝਦਾ।
Fareedkot Teekaਜੋ ਪੁਰਸ ਗ੍ਯਾਨ ਸੇ ਰਹਿਤ ਹੈ ਤਿਸ ਕੋ ਕੁਛੁ ਸੂਝਤਾ ਨਹੀਂ ਹੈ॥
Prof. Sahib Singhਆਤਮਕ ਜੀਵਨ ਦੀ ਸੂਝ ਤੋਂ ਬਿਨਾ ਮਨੁੱਖ ਨੂੰ (ਮਾਇਆ ਦੀ ਤ੍ਰਿਸ਼ਨਾ ਭੁੱਖ ਤੋਂ ਬਿਨਾ ਹੋਰ) ਕੁਝ ਨਹੀਂ ਸੁੱਝਦਾ।

ਪਦ ਅਰਥ ਗਿਆਨ = ਆਤਮਕ ਜੀਵਨ ਦੀ ਸੂਝ।

SikhNet (Spanish)y aquél que está privado de la Sabiduría, no sabe nada.

ਗੁਰ ਕੀ ਦਾਤਿ. ਸਦਾ ਮਨ ਅੰਤਰਿ; ਬਾਣੀ ਸਬਦਿ ਵਜਾਈ ਹੇ ॥੧੪॥

gur kee daat. sadaa man antar; baanee sabad vajaaee he |14| Ang 1044

Sant Singh KhalsaOne whose mind is filled with the Guru's gift forever - his inner being resounds with the Shabad, and the Word of the Guru's Bani. ||14||
Manmohan SinghHe, in whose mind abides ever the gift of the Guru's teaching; within him resounds the Lord's Gurbani.
Manmohan Singh (Punjabi)ਜਿਸ ਦੇ ਰਿਦੇ ਵਿੱਚ ਗੁਰਾਂ ਦੇ ਉਪਦੇਸ਼ ਦੀ ਬਖ਼ਸ਼ੀਸ਼ ਹਮੇਸ਼ਾਂ ਵਸਦੀ ਹੈ; ਉਸ ਦੇ ਅੰਦਰ ਸੁਆਮੀ ਦੀ ਗੁਰਬਾਣੀ ਗੂੰਜਦੀ ਹੈ।
Fareedkot Teekaਜਿਨ ਕੇ ਮਨ ਕੇ ਬੀਚ ਗੁਰੋਂ ਕੀ ਦਾਤਿ, ਭਾਵ ਸਿਖ੍ਯਾ ਹੈ, ਤਿਨੋਂ ਨੇ ਆਗੇ ਜਗ੍ਯਾਸੂਓਂ ਪ੍ਰਤੀ ਗੁਰ ਉਪਦੇਸ ਰੂਪ ਬਾਣੀ ਪ੍ਰਗਟ ਕਰੀ ਹੈ॥੧੪॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਬਖ਼ਸ਼ੀ (ਆਤਮਕ ਜੀਵਨ ਦੀ ਸੂਝ ਦੀ) ਦਾਤ ਸਦਾ ਵੱਸਦੀ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਪ੍ਰਭਾਵ ਆਪਣੇ ਅੰਦਰ ਬਣਾਈ ਰੱਖਦਾ ਹੈ (ਜਿਵੇਂ ਵੱਜ ਰਹੇ ਵਾਜਿਆਂ ਦੇ ਕਾਰਨ ਕੋਈ ਹੋਰ ਨਿੱਕੀ-ਮੋਟੀ ਆਵਾਜ਼ ਨਹੀਂ ਸੁਣੀ ਜਾਂਦੀ) ॥੧੪॥

ਪਦ ਅਰਥ ਦਾਤਿ = ਬਖ਼ਸ਼ਸ਼। ਅੰਤਰਿ = ਅੰਦਰ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਵਜਾਈ = ਪ੍ਰਭਾਵ ਪਾਇਆ ॥੧੪॥

SikhNet (Spanish)Aquél que tiene el Regalo de la Sabiduría del Guru, logra que en su interior resuene la Melodía de la Palabra.(14)

ਜੋ ਧੁਰਿ ਲਿਖਿਆ; ਸੁ ਕਰਮ ਕਮਾਇਆ ॥

jo dhur likhiaa; su karam kamaaeaa | Ang 1044

Sant Singh KhalsaHe acts according to his pre-ordained destiny.
Manmohan SinghWhat is pre-ordained for man, that deed he does.
Manmohan Singh (Punjabi)ਜੋ ਕੁੱਛ ਬੰਦੇ ਲਈ ਮੁੱਢ ਤੋਂ ਲਿਖਿਆ ਹੋਇਆ ਹੈ, ਉਹੀ ਕੰਮ ਉਹ ਕਰਦਾ ਹੈ।
Fareedkot Teekaਜੋ ਆਦੋਂ ਮਸਤਕ ਪਰ ਲਿਖਿਆ ਹੈ, ਸੋਈ ਕਰਮ ਇਸ ਜੀਵ ਨੇ ਕਮਾਇਆ ਹੈ॥
Prof. Sahib Singh(ਸਾਰੀ ਖੇਡ ਪਰਮਾਤਮਾ ਦੀ ਰਜ਼ਾ ਵਿਚ ਹੋ ਰਹੀ ਹੈ) ਧੁਰ ਦਰਗਾਹ ਤੋਂ (ਰਜ਼ਾ ਅਨੁਸਾਰ ਜੀਵ ਦੇ ਮੱਥੇ ਉਤੇ ਜੋ ਲੇਖ) ਲਿਖਿਆ ਜਾਂਦਾ ਹੈ, ਉਹੀ ਕਰਮ ਜੀਵ ਕਮਾਂਦਾ ਰਹਿੰਦਾ ਹੈ।

ਪਦ ਅਰਥ ਧੁਰਿ = ਪ੍ਰਭੂ ਦੀ ਹਜ਼ੂਰੀ ਤੋਂ।

SikhNet (Spanish)Lo que está inscrito para uno por Dios, eso sucede,

ਕੋਇ. ਨ ਮੇਟੈ; ਧੁਰਿ ਫੁਰਮਾਇਆ ॥

koe. na mettai; dhur furamaaeaa | Ang 1044

Sant Singh KhalsaNo one can erase the Command of the Primal Lord.
Manmohan SinghNone can erase the order of the Primal Lord.
Manmohan Singh (Punjabi)ਕੋਈ ਭੀ ਆਦੀ ਪ੍ਰਭੂ ਦੇ ਹੁਕਮ ਨੂੰ ਮੇਟ ਨਹੀਂ ਸਕਦਾ।
Fareedkot Teekaਜੋ ਆਦਿ ਕਾ ਹੁਕਮ ਹੈ ਤਿਸ ਕੋ ਕੋਈ ਨਹੀਂ ਮੇਟ ਸਕਤਾ ਹੈ॥
Prof. Sahib Singhਧੁਰੋਂ ਹੋਏ ਹੁਕਮ ਨੂੰ ਕੋਈ ਜੀਵ ਮਿਟਾ ਨਹੀਂ ਸਕਦਾ।

ਪਦ ਅਰਥ ਮੇਟੈ = ਮਿਟਾ ਸਕਦਾ।

SikhNet (Spanish)pues nadie puede borrar lo que viene del Señor

ਸਤਸੰਗਤਿ ਮਹਿ ਤਿਨ ਹੀ ਵਾਸਾ; ਜਿਨ ਕਉ. ਧੁਰਿ ਲਿਖਿ ਪਾਈ ਹੇ ॥੧੫॥

satasangat meh tin hee vaasaa; jin kau. dhur likh paaee he |15| Ang 1044

Sant Singh KhalsaThey alone dwell in the Sat Sangat, the True Congregation, who have such pre-ordained destiny. ||15||
Manmohan SinghThey alone abide in the saints society in whose destiny it is so writ by the Lord.
Manmohan Singh (Punjabi)ਕੇਵਲ ਉਹ ਹੀ ਸਤਿਸੰਗਤ ਅੰਦਰ ਵਸਦੇ ਹਨ ਜਿਨ੍ਹਾਂ ਦੀ ਕਿਸਮਤ ਵਿੱਚ ਸੁਆਮੀ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ।
Fareedkot Teekaਸਤਸੰਗਤ ਮੇਂ ਤਿਨ ਕਾ ਵਾਸਾ ਹੋਤਾ ਹੈ ਜਿਨਾਂ ਕਉ ਧੁਰੋਂ ਹੀ ਲਿਖਤ ਪਾਈ ਹੋਈ ਹੈ॥੧੫॥
Prof. Sahib Singhਸਾਧ ਸੰਗਤ ਵਿਚ ਉਹਨਾਂ ਮਨੁੱਖਾਂ ਨੂੰ ਹੀ ਬਹਿਣ ਦਾ ਅਵਸਰ ਮਿਲਦਾ ਹੈ, ਜਿਨ੍ਹਾਂ ਦੇ ਮੱਥੇ ਉੱਤੇ ਧੁਰੋਂ ਲਿਖ ਕੇ ਇਹ ਬਖ਼ਸ਼ਸ਼ ਸੌਂਪੀ ਜਾਂਦੀ ਹੈ ॥੧੫॥

ਪਦ ਅਰਥ ਤਿਨ ਹੀ ਵਾਸਾ = ਉਹਨਾਂ ਦਾ ਹੀ ਨਿਵਾਸ। ਕਉ = ਨੂੰ। ਲਿਖਿ = ਲਿਖ ਕੇ। ਪਾਈ = (ਇਹ ਦਾਤ ਭਾਗਾਂ ਵਿਚ) ਪਾ ਦਿੱਤੀ ਹੈ ॥੧੫॥

SikhNet (Spanish)y sólo habita en la Sociedad de los Santos, aquél que lo tiene así inscrito por Dios.(15)

ਅਪਣੀ ਨਦਰਿ ਕਰੇ; ਸੋ ਪਾਏ ॥

apanee nadar kare; so paae | Ang 1044

Sant Singh KhalsaHe alone finds the Lord, unto whom He grants His Grace.
Manmohan SinghHe alone obtains the Lord, on whom is His grace.
Manmohan Singh (Punjabi)ਕੇਵਲ ਉਹ ਹੀ ਪ੍ਰਭੂ ਨੂੰ ਪਾਉਂਦਾ ਹੈ, ਜਿਸ ਉੱਤੇ ਉਸ ਦੀ ਮਿਹਰ ਹੈ।
Fareedkot Teekaਜਿਸ ਪਰ ਆਪਣੀ ਕ੍ਰਿਪਾ ਕਰੇ ਸੋ ਸਤਸੰਗ ਕੋ ਪਾਵਤਾ ਹੈ॥
Prof. Sahib Singh(ਸਾਧ ਸੰਗਤ ਵਿਚ ਟਿਕਣ ਦੀ ਦਾਤਿ) ਉਹ ਮਨੁੱਖ ਹਾਸਲ ਕਰਦਾ ਹੈ, ਜਿਸ ਉੱਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ।

ਪਦ ਅਰਥ ਨਦਰਿ = ਮਿਹਰ ਦੀ ਨਿਗਾਹ।

SikhNet (Spanish)Sólo el que tiene la Gracia de Dios, Lo obtiene

ਸਚੈ ਸਬਦਿ; ਤਾੜੀ ਚਿਤੁ ਲਾਏ ॥

sachai sabad; taarree chit laae | Ang 1044

Sant Singh KhalsaHe links his consciousness to the deep meditative state of the True Shabad.
Manmohan SinghYokes he his mind to the trance of the True Name.
Manmohan Singh (Punjabi)ਸੱਚੇ ਨਾਮ ਦੀ ਸਮਾਧੀ ਅੰਦਰ ਉਹ ਆਪਣੇ ਮਨ ਨੂੰ ਜੋੜਦਾ ਹੈ।
Fareedkot Teekaਸਚੇ ਗੁਰਸਬਦ ਕੋ ਸੁਣ ਕੇ (ਤਾੜੀ) ਸਮਾਧਿ ਮੇਂ ਚਿਤ ਲਾਵਤਾ ਹੈ॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਆਪਣਾ ਮਨ ਜੋੜਦਾ ਹੈ-ਇਹੀ ਹੈ (ਉਸ ਦੀ ਜੋਗੀਆਂ ਵਾਲੀ) ਸਮਾਧੀ।

ਪਦ ਅਰਥ ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਬਾਣੀ ਦੀ ਰਾਹੀਂ। ਤਾੜੀ = ਸਮਾਧੀ ਵਿਚ, ਇਕਾਗ੍ਰਤਾ ਵਿਚ।

SikhNet (Spanish)y vivirá siempre entonado en la Palabra Verdadera.

ਨਾਨਕ ਦਾਸੁ ਕਹੈ ਬੇਨੰਤੀ; ਭੀਖਿਆ ਨਾਮੁ ਦਰਿ ਪਾਈ ਹੇ ॥੧੬॥੧॥

naanak daas kahai benantee; bheekhiaa naam dar paaee he |16|1| Ang 1044

Sant Singh KhalsaNanak, Your slave, offers this humble prayer; I stand at Your Door, begging for Your Name. ||16||1||
Manmohan SinghPrays slave Nanak, "O Lord, bless me, a mumper at Thine Door, with the alms of Thy Name".
Manmohan Singh (Punjabi)ਗੋਲਾ ਨਾਨਕ ਪ੍ਰਾਰਥਨਾ ਕਰਦਾ ਹੈ, "ਹੇ ਪ੍ਰਭੂ! ਮੈਨੂੰ ਆਪਣੇ ਦਰ ਦੇ ਮੰਗਤੇ ਨੂੰ, ਆਪਣੇ ਨਾਮ ਦੀ ਖ਼ੈਰ ਪ੍ਰਦਾਨ ਕਰ ।"
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਪਰਮੇਸਰ ਆਗੇ ਏਹ ਬੇਨਤੀ ਕਰਤਾ ਹੂੰ ਕਿ ਹੇ ਭਗਵੰਤ! ਮੁਝ ਕੋ ਅਪਨੇ ਦ੍ਵਾਰੇ ਸੇ ਨਾਮ ਕੀ ਭਿਖ੍ਯਾ ਪਾਈਏ॥੧੬॥੧॥
Prof. Sahib Singh(ਪ੍ਰਭੂ ਦਾ) ਦਾਸ ਨਾਨਕ ਬੇਨਤੀ ਕਰਦਾ ਹੈ (ਕਿ ਉਹ ਮਨੁੱਖ ਪ੍ਰਭੂ ਦੇ) ਦਰ ਤੇ (ਹਾਜ਼ਰ ਰਹਿ ਕੇ) ਪ੍ਰਭੂ ਦਾ ਨਾਮ-ਭਿੱਛਿਆ ਪ੍ਰਾਪਤ ਕਰ ਲੈਂਦਾ ਹੈ ॥੧੬॥੧॥

ਪਦ ਅਰਥ ਭੀਖਿਆ = ਖੈਰ, ਭਿੱਛਿਆ। ਦਰਿ = ਪ੍ਰਭੂ ਦੇ ਦਰ ਤੇ ॥੧੬॥੧॥

SikhNet (Spanish)Nanak reza, oh Dios, bendíceme, pues soy un pordiosero a Tu Puerta rogando por las caridades de Tu Nombre.(16-1)
Answers quote the Granth verbatim with Ang citations. AI commentary is not Gurbani and not a religious ruling.