ਮੋਹ ਪਸਾਰ ਨਹੀ ਸੰਗਿ ਬੇਲੀ; ਬਿਨੁ ਹਰਿ ਗੁਰ. ਕਿਨਿ ਸੁਖੁ ਪਾਇਆ ॥੪॥
moh pasaar nahee sang belee; bin har gur. kin sukh paaeaa |4|
Sant Singh KhalsaIn this world of love and attachment, no one is anyone else's friend or companion; without the Lord, without the Guru, who has ever found peace? ||4||
Manmohan SinghIn this world of secular attachment, none is another's comrade or friend, Without the Guru God, who has ever obtained peace?
Manmohan Singh (Punjabi)ਇਸ ਸੰਸਾਰੀ ਮਮਤਾ ਦੀ ਦੁਨੀਆ ਅੰਦਰ ਕੋਈ ਕਿਸੇ ਦਾ ਸਾਥੀ ਜਾਂ ਮਿੱਤ੍ਰ ਨਹੀਂ। ਗੁਰੂ-ਪ੍ਰਮੇਸ਼ਰ ਦੇ ਬਗ਼ੈਰ ਕਦੋਂ ਕਿਸੇ ਨੇ ਆਰਾਮ ਪਾਇਆ ਹੈ?
Fareedkot Teekaਜਿਤਨਾ ਮੋਹ ਕਾ ਪਸਾਰਾ ਹੈ ਕੋਈ ਭੀ ਅੰਤ ਕੋ ਸਾਥ ਬੇਲੀ ਨਹੀਂ ਹੈ। ਬਿਨ ਹਰੀ ਰੂਪ ਗੁਰੂ ਥੀਂ ਕਹੁ ਕਿਸਨੇ ਸੁਖ ਪਾਇਆ ਹੈ ਅਰਥਾਤ ਕਿਸੀ ਨੇ ਨਹੀਂ ਪਾਇਆ ਹੈ॥੪॥
Prof. Sahib Singhਜਗਤ ਦੇ ਮੋਹ ਦੇ ਖਿਲਾਰੇ ਕਿਸੇ ਮਨੁੱਖ ਦੇ ਨਾਲ ਸਾਥੀ ਨਹੀਂ ਬਣ ਸਕਦੇ। ਪਰਮਾਤਮਾ ਦੇ ਨਾਮ ਤੋਂ ਬਿਨਾ ਗੁਰੂ ਦੀ ਸਰਨ ਤੋਂ ਬਿਨਾ ਕਦੇ ਕਿਸੇ ਨੇ ਸੁਖ ਪ੍ਰਾਪਤ ਨਹੀਂ ਕੀਤਾ ॥੪॥ਪਦ ਅਰਥ ਮੋਹ ਪਸਾਰ = ਮੋਹ ਦੇ ਖਿਲਾਰੇ। ਬੇਲੀ = ਸਾਥੀ। ਕਿਨਿ = ਕਿਸ ਨੇ? ਕਿਸੇ ਨੇ ਨਹੀਂ ॥੪॥
SikhNet (Spanish)Oh, ¿Quién, en el mundo del deseo, ha logrado la Paz sin el Guru, en donde nadie es dueño de nadie?(4)
ਜਿਸ ਕਉ ਨਦਰਿ ਕਰੇ ਗੁਰੁ ਪੂਰਾ ॥
jis kau nadar kare gur pooraa |
Sant Singh KhalsaHe, unto whom the Perfect Guru grants His Grace,
Manmohan SinghHe; to whom the perfect Guru extends his mercy;
Manmohan Singh (Punjabi)ਜਿਸ ਉਤੇ ਪੂਰਨ ਗੁਰਦੇਵ ਜੀ ਆਪਣੀ ਮਿਹਰ ਧਾਰਦੇ ਹਨ;
Fareedkot Teekaਜਿਸ ਕਉ ਗੁਰੂ ਕ੍ਰਿਪਾ ਦ੍ਰਿਸਟ ਕਰੇ॥
Prof. Sahib Singhਜਿਸ ਮਨੁੱਖ ਉਤੇ ਪੂਰਾ ਗੁਰੂ ਮੇਹਰ ਦੀ ਨਜ਼ਰ ਕਰਦਾ ਹੈ,
SikhNet (Spanish)Aquél sobre quien reside la Misericordia del Perfecto Guru,
ਸਬਦਿ ਮਿਲਾਏ ਗੁਰਮਤਿ ਸੂਰਾ ॥
sabad milaae guramat sooraa |
Sant Singh Khalsais merged in the Word of the Shabad, through the Teachings of the brave, heroic Guru.
Manmohan Singhhim the Chivalrous Guru unites with the Name through his instruction.
Manmohan Singh (Punjabi)ਉਸ ਨੂੰ ਸੂਰਬੀਰ ਗੁਰਦੇਵ ਜੀ ਆਪਣੇ ਉਪਦੇਸ਼ ਰਾਹੀਂ ਨਾਮ ਨਾਲ ਜੋੜ ਦਿੰਦੇ ਹਨ।
Fareedkot Teekaਪੁਨਾ ਜੋ ਗੁਰੋਂ ਕੀ ਸਿਖ੍ਯਾ ਧਾਰ ਕੇ ਕਾਮਾਦਿ ਕੇ ਜੀਤਨੇ ਮੇਂ (ਸੂਰਾ) ਸੂਰਮਾ ਹੂਆ ਹੈ ਤਿਸ ਕੋ ਬ੍ਰਹਮ ਮੇਂ ਮਿਲਾਇ ਦੇਤਾ ਹੈ॥
Prof. Sahib Singhਉਸ ਨੂੰ ਆਪਣੇ ਸ਼ਬਦ ਵਿਚ ਜੋੜਦਾ ਹੈ, ਉਹ ਮਨੁੱਖ ਗੁਰੂ ਦੀ ਮੱਤ ਦੇ ਆਸਰੇ (ਵਿਕਾਰਾਂ ਦਾ ਟਾਕਰਾ ਕਰਨ ਲਈ) ਸੂਰਮਾ ਹੋ ਜਾਂਦਾ ਹੈ।ਪਦ ਅਰਥ ਸੂਰਾ = ਸੂਰਮਾ।
SikhNet (Spanish)a él, ese Guru Caballeroso lo trae a Su Sabiduría a través de la Palabra.
ਨਾਨਕ. ਗੁਰ ਕੇ ਚਰਨ ਸਰੇਵਹੁ; ਜਿਨਿ ਭੂਲਾ ਮਾਰਗਿ ਪਾਇਆ ॥੫॥
naanak. gur ke charan sarevahu; jin bhoolaa maarag paaeaa |5|
Sant Singh KhalsaO Nanak, dwell upon, and serve at the Guru's feet; He places those who wander back on the Path. ||5||
Manmohan SinghNanak, worship thou the feet of the Guru, who has put the one who has lost the way on the right path.
Manmohan Singh (Punjabi)ਨਾਨਕ ਤੂੰ ਗੁਰਾਂ ਦੇ ਪੈਰਾ (ਨਾਮ) ਦੀ ਉਪਾਸਨਾਂ ਕਰ, ਜਿਨ੍ਹਾਂ ਨੇ ਘੁੱਸੇ ਹੋਏ ਨੂੰ ਠੀਕ ਰਾਹੇ ਪਾ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੇ ਚਰਨ ਸੇਵਨ ਕਰੋ, ਜਿਨੋਂ ਨੇ ਏਹ ਮਨ ਭੁਲਾ ਹੂਆ ਰਸਤੇ ਮੇਂ ਪਾਇਆ ਹੈ॥੫॥ ਤਾਂ ਤੇ ਐਸੇ ਬੇਨਤੀ ਕਰੇ:
Prof. Sahib Singhਹੇ ਨਾਨਕ! ਜਿਸ ਗੁਰੂ ਨੇ ਭੁੱਲੇ ਹੋਏ ਜੀਵ ਨੂੰ ਸਹੀ ਜੀਵਨ-ਰਸਤੇ ਉਤੇ ਪਾਇਆ ਹੈ (ਭਾਵ, ਜੇਹੜਾ ਗੁਰੂ ਭਟਕਦੇ ਜੀਵ ਨੂੰ ਠੀਕ ਰਾਹ ਤੇ ਪਾ ਦੇਂਦਾ ਹੈ) ਉਸ ਗੁਰੂ ਦੇ ਚਰਨ ਪੂਜੋ (ਭਾਵ, ਆਪਾ-ਭਾਵ ਗਵਾ ਕੇ ਉਸ ਗੁਰੂ ਦਾ ਪੱਲਾ ਫੜੋ) ॥੫॥ਪਦ ਅਰਥ ਜਿਨਿ = ਜਿਸ (ਗੁਰੂ) ਨੇ। ਸਰੇਵਹੁ = ਪੂਜੋ। ਮਾਰਗਿ = ਸਹੀ ਰਸਤੇ ਉਤੇ ॥੫॥
SikhNet (Spanish)Dice Nanak, sirve a los Pies del Guru, Quien toma a los extraviados y los lleva de regreso al Sendero.(5)
ਸੰਤ ਜਨਾਂ; ਹਰਿ ਧਨੁ ਜਸੁ ਪਿਆਰਾ ॥
sant janaan; har dhan jas piaaraa |
Sant Singh KhalsaThe wealth of the Lord's Praise is very dear to the humble Saints.
Manmohan SinghUnto the pious persons, the wealth of God's is dear.
Manmohan Singh (Punjabi)ਪਵਿੱਤਰ ਪੁਰਸ਼ਾਂ ਨੂੰ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਦਾ ਪਦਾਰਥ ਪਿਆਰਾ ਹੈ।
Fareedkot Teekaਤਿਨ ਸੰਤ ਜਨਾਂ ਕੋ ਹੇ ਹਰੀ! ਤੇਰਾ ਜਸੁ ਰੂਪ ਧਨੁ ਹੀ ਪਿਆਰਾ ਹੈ॥
Prof. Sahib Singhਸੰਤ ਜਨਾਂ ਨੂੰ ਇਹ ਨਾਮ-ਧਨ ਪਿਆਰਾ ਲੱਗਦਾ ਹੈ। ਉਹਨਾਂ ਨੂੰ ਤੇਰੀ ਸਿਫ਼ਤ-ਸਾਲਾਹ ਪਿਆਰੀ ਲੱਗਦੀ ਹੈ।ਪਦ ਅਰਥ ਜਸੁ = ਸਿਫ਼ਤ-ਸਾਲਾਹ।
SikhNet (Spanish)Los Santos están enamorados de las Riquezas del Señor,
ਗੁਰਮਤਿ ਪਾਇਆ ਨਾਮੁ ਤੁਮਾਰਾ ॥
guramat paaeaa naam tumaaraa |
Sant Singh KhalsaThrough the Guru's Teachings, I have obtained Your Name, Lord.
Manmohan SinghThrough the Guru's instruction, I am blessed with Thy Name, O Lord.
Manmohan Singh (Punjabi)ਗੁਰਾਂ ਦੀ ਸਿੱਖਮਤ ਰਾਹੀਂ, ਮੈਨੂੰ ਤੇਰਾ ਨਾਮ ਪ੍ਰਦਾਨ ਹੋਇਆ ਹੈ, ਹੇ ਪ੍ਰਭੂ!
Fareedkot Teekaਜਿਨੋਂ ਨੇ ਗੁਰੋਂ ਕੀ ਸਿਖ੍ਯਾ ਲੈ ਕੇ ਤੁਮਾਰਾ ਨਾਮ ਪਾਇਆ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਗੁਰੂ ਦੀ ਮੱਤ ਤੇ ਤੁਰਿਆਂ ਹੀ ਮਿਲਦਾ ਹੈ।
SikhNet (Spanish)sí, de la Alabanza del Señor y a través de la Sabiduría del Guru Perfecto, son bendecidos con el Nombre de Dios.
ਜਾਚਿਕੁ ਸੇਵ ਕਰੇ ਦਰਿ ਹਰਿ ਕੈ; ਹਰਿ ਦਰਗਹ ਜਸੁ ਗਾਇਆ ॥੬॥
jaachik sev kare dar har kai; har daragah jas gaaeaa |6|
Sant Singh KhalsaThe beggar serves at the Lord's door, and in the Court of the Lord, sings His Praises. ||6||
Manmohan SinghThe mumper performs service at the Lord's door and in the Lord's court, he hymns His praise.
Manmohan Singh (Punjabi)ਮੰਗਤਾ, ਮਾਲਕ ਦੇ ਬੂਹੇ ਉੱਤੇ, ਟਹਿਲ ਸੇਵਾ ਕਮਾਉਂਦਾ ਹੈ ਅਤੇ ਮਾਲਕ ਦੇ ਦਰਬਾਰ ਅੰਦਰ ਉਹ ਉਸ ਦੀ ਮਹਿਮਾ ਗਾਇਨ ਕਰਦਾ ਹੈ।
Fareedkot Teekaਜੋ ਭਿਛੁਕ ਸੇਵਾ ਕਰਤਾ ਹੈ ਹਰੀ ਕੇ ਦਰ ਪਰ ਤਿਸ ਨੇ ਅੰਦਰ ਜਗਾ, ਭਾਵ ਰਿਦੇ ਮੇਂ ਹਰੀ ਕੇ ਜਸੁ ਕੋ ਗਾਇਆ ਹੈ॥੬॥
Prof. Sahib Singhਪ੍ਰਭੂ ਦੇ ਦਰ ਦਾ ਮੰਗਤਾ ਪ੍ਰਭੂ ਦੇ ਦਰ ਤੇ ਟਿਕ ਕੇ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ (ਜੁੜ ਕੇ ਪ੍ਰਭੂ ਦੀ) ਸਿਫ਼ਤ-ਸਾਲਾਹ ਕਰਦਾ ਹੈ ॥੬॥ਪਦ ਅਰਥ ਜਾਚਿਕੁ = ਮੰਗਤਾ। ਹਰਿ ਕੈ ਦਰਿ = ਹਰੀ ਦੇ ਦਰ ਤੇ ॥੬॥
SikhNet (Spanish)El buscador espiritual sirve a la Puerta del Señor y canta Sus Alabanzas siempre en Su Presencia. (6)
ਸਤਿਗੁਰੁ ਮਿਲੈ; ਤ ਮਹਲਿ ਬੁਲਾਏ ॥
satigur milai; ta mehal bulaae |
Sant Singh KhalsaWhen one meets the True Guru, he is called into the Mansion of the Lord's Presence.
Manmohan SinghWhen one meets with the True Guru, then is he called into the Lord's mansion.
Manmohan Singh (Punjabi)ਜਦ ਇਨਸਾਨ ਸੱਚੇ ਗੁਰਾਂ ਨਾਲ ਮਿਲ ਪੈਂਦਾ ਹੈ, ਤਦ ਉਸ ਨੂੰ ਸੁਆਮੀ ਦੇ ਮੰਦਰ ਅੰਦਰ ਸੱਦ ਲਿਆ ਜਾਂਦਾ ਹੈ।
Fareedkot Teekaਜੇ ਸਤਿਗੁਰੂ ਮਿਲੇ ਤਾਂ ਸਤਿਸੰਗ ਰੂਪ ਮਹਿਲ ਮੇਂ ਬੁਲਾਇ ਲੇਵੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਪਰਮਾਤਮਾ ਉਸ ਨੂੰ ਆਪਣੀ ਹਜ਼ੂਰੀ ਵਿਚ ਸੱਦਦਾ ਹੈ (ਭਾਵ, ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ)।ਪਦ ਅਰਥ ਮਹਲਿ = ਮਹਲ ਵਿਚ, ਆਪਣੀ ਹਜ਼ੂਰੀ ਵਿਚ।
SikhNet (Spanish)Quien sea que encuentre al Guru Verdadero, es llamado a la Presencia del Señor y es bendecido con Honor
ਸਾਚੀ ਦਰਗਹ; ਗਤਿ ਪਤਿ ਪਾਏ ॥
saachee daragah; gat pat paae |
Sant Singh KhalsaIn the True Court, he is blessed with salvation and honor.
Manmohan SinghIn the True court, he is blessed with emancipation and honour.
Manmohan Singh (Punjabi)ਸੱਚੇ ਦਰਬਾਰ ਅੰਦਰ ਉਸ ਨੂੰ ਮੋਖਸ਼ ਅਤੇ ਇਜ਼ਤ ਆਬਰੂ ਦੀ ਦਾਤ ਮਿਲਦੀ ਹੈ।
Fareedkot Teekaਜਬ ਸਾਚੀ ਦਰਗਾਹਿ ਸਤਿਸੰਗ ਮੇਂ (ਗਤਿ) ਪ੍ਰਾਪਤ ਹੋਵੈ ਤੋ ਪਤਿਸ੍ਟਾ ਪਾਵੈ॥
Prof. Sahib Singhਉਹ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰਦਾ ਹੈ (ਲੋਕ ਪਰਲੋਕ ਵਿਚ) ਇੱਜ਼ਤ ਪਾਂਦਾ ਹੈ।ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ।
SikhNet (Spanish)y Emancipación en la Corte Verdadera,
ਸਾਕਤ ਠਉਰ ਨਾਹੀ. ਹਰਿ ਮੰਦਰ; ਜਨਮ ਮਰੈ ਦੁਖੁ ਪਾਇਆ ॥੭॥
saakat tthaur naahee. har mandar; janam marai dukh paaeaa |7|
Sant Singh KhalsaThe faithless cynic has no place of rest in the Lord's palace; he suffers the pains of birth and death. ||7||
Manmohan SinghThe mammon-worshipper gets no seat in the God's place and suffers pain in coming and going.
Manmohan Singh (Punjabi)ਮਾਇਆ ਦੇ ਉਪਾਸ਼ਕ ਨੂੰ ਵਾਹਿਗੁਰੂ ਦੇ ਮਹਿਲ ਅੰਦਰ ਟਿਕਾਣਾ ਨਹੀਂ ਮਿਲਦਾ ਅਤੇ ਆਉਣ ਤੇ ਜਾਣ ਵਿੱਚ ਉਹ ਕਸ਼ਟ ਉਠਾਉਂਦਾ ਹੈ।
Fareedkot Teekaਸਾਕਤ ਕੋ (ਹਰਿ ਮੰਦਰ) ਸਰੂਪ ਮੇਂ ਥਾਇ ਨਹੀਂ, ਇਸੀ ਤੇ ਤਿਸ ਨੇ ਜਨਮ ਮਰਨ ਕਾ ਦੁਖ ਪਾਇਆ ਹੈ॥੭॥
Prof. Sahib Singhਪਰ ਮਾਇਆ-ਵੇੜ੍ਹੇ ਬੰਦੇ ਨੂੰ ਪਰਮਾਤਮਾ ਦੇ ਮਹਲ ਦਾ ਟਿਕਾਣਾ ਨਹੀਂ ਲੱਭਦਾ, ਉਹ ਜਨਮਾਂ ਦੇ ਗੇੜ ਵਿਚ ਪੈ ਕੇ ਮਰਦਾ ਤੇ ਦੁੱਖ ਸਹਾਰਦਾ ਹੈ ॥੭॥ਪਦ ਅਰਥ ਹਰਿ ਮੰਦਰ ਠਉਰ = ਹਰੀ ਦੇ ਮਹਲ ਦਾ ਟਿਕਾਣਾ। ਜਨਮ ਮਰੈ = ਅਨੇਕਾਂ ਜਨਮਾਂ ਵਿਚ ਪੈਂਦਾ ਹੈ ਤੇ ਮਰਦਾ ਹੈ ॥੭॥
SikhNet (Spanish)pero el amante de Maya no encuentra Refugio en el Templo de Dios, va, viene y vive para siempre afligido.(7)
ਸੇਵਹੁ ਸਤਿਗੁਰ ਸਮੁੰਦੁ ਅਥਾਹਾ ॥
sevahu satigur samund athaahaa |
Sant Singh KhalsaSo serve the True Guru, the unfathomable ocean,
Manmohan SinghO man, serve thou the True Guru, the unfathomable ocean,
Manmohan Singh (Punjabi)ਹੇ ਬੰਦੇ! ਤੂੰ ਬੇਥਾਹ ਸਮੁੰਦਰ ਰੂਪੀ ਸੱਚੇ ਗੁਰਾਂ ਦੀ ਘਾਲ ਕਮਾ,
Fareedkot Teekaਸਤਿਗੁਰ ਜੋ ਅਥਾਹ ਸਮੁੰਦ ਵਤ ਗੰਭੀਰ ਹੈ ਤਿਸ ਕੋ ਸੇਵੋ॥
Prof. Sahib Singhਸਤਿਗੁਰੂ ਅਥਾਹ ਸਮੁੰਦਰ ਹੈ।
SikhNet (Spanish)Oh hombre, sirve al Guru Verdadero, Insondable Mar de Sabiduría,
ਪਾਵਹੁ ਨਾਮੁ ਰਤਨੁ ਧਨੁ ਲਾਹਾ ॥
paavahu naam ratan dhan laahaa |
Sant Singh Khalsaand you shall obtain the profit, the wealth, the jewel of the Naam.
Manmohan Singhand thou shall obtain the profit of the wealth of the Name jewel.
Manmohan Singh (Punjabi)ਅਤੇ ਤੈਨੂੰ ਨਾਮ ਦੇ ਜਵੇਹਰ ਦੀ ਦੌਲਤਦਾ ਮੁਨਾਫ਼ਾ ਪ੍ਰਾਪਤ ਹੋਵੇਗਾ।
Fareedkot Teekaਗੁਰੋਂ ਤੇ ਨਾਮ ਅਮੋਲਕ ਰਤਨ ਰੂਪ ਧਨ ਕਾ ਲਾਭ ਪਾਵੋ॥
Prof. Sahib Singh(ਉਸ ਵਿਚ ਪ੍ਰਭੂ ਦੇ ਗੁਣਾਂ ਦੇ ਰਤਨ ਭਰੇ ਪਏ ਹਨ), ਗੁਰੂ ਦੀ ਸੇਵਾ ਕਰੋ। ਗੁਰੂ ਪਾਸੋਂ ਨਾਮ-ਰਤਨ ਨਾਮ-ਧਨ ਹਾਸਲ ਕਰ ਲਵੋਗੇ (ਇਹੀ ਮਨੁੱਖਾ ਜੀਵਨ ਦਾ) ਲਾਭ (ਹੈ)।ਪਦ ਅਰਥ ਲਾਹਾ = ਲਾਭ।
SikhNet (Spanish)y sé bendecido con las Riquezas del Señor, sí, con la Joya de Su Nombre.
ਬਿਖਿਆ ਮਲੁ ਜਾਇ, ਅੰਮ੍ਰਿਤ ਸਰਿ ਨਾਵਹੁ; ਗੁਰ ਸਰ ਸੰਤੋਖੁ ਪਾਇਆ ॥੮॥
bikhiaa mal jaae, amrit sar naavahu; gur sar santokh paaeaa |8|
Sant Singh KhalsaThe filth of corruption is washed away, by bathing in the pool of Ambrosial Nectar. In the Guru's pool, contentment is obtained. ||8||
Manmohan SinghMeeting with the Guru, the ocean of contentment and bathing in the tank of the Name-Nectar, the sins filth is washed off.
Manmohan Singh (Punjabi)ਸੰਤੁਸ਼ਟਤਾ ਦੇ ਸਮੁੰਦਰ, ਗੁਰਾਂ, ਨਾਲ ਮਿਲਣ ਅਤੇ ਨਾਮ-ਸੁਧਾਰਸ ਦੇ ਸਰੋਵਰ ਅੰਦਰ ਨ੍ਹਾਉਣ ਦੁਆਰਾ ਪਾਪਾਂ ਦੀ ਮੈਲ ਧੋਤੀ ਜਾਂਦੀ ਹੈ।
Fareedkot Teekaਜੋ ਸੰਤੋਖ ਆਦਿ ਗੁਣੋਂ ਕਾ ਤਲਾਉ ਅੰਮ੍ਰਿਤਸਰ, ਭਾਵ ਸਤਸੰਗ ਮੇਂ ਨਾਵੋਗੇ ਤੌ ਬਿਸਿਓਂ ਕੀ ਮੈਲੁ ਜਾਇਗੀ॥੮॥
Prof. Sahib Singh(ਗੁਰੂ ਦੀ ਸਰਨ ਪੈ ਕੇ) ਨਾਮ-ਅੰਮ੍ਰਿਤ ਦੇ ਸਰੋਵਰ ਵਿਚ (ਆਤਮਕ) ਇਸ਼ਨਾਨ ਕਰੋ, (ਇਸ ਤਰ੍ਹਾਂ) ਮਾਇਆ (ਦੇ ਮੋਹ) ਦੀ ਮੈਲ (ਮਨ ਤੋਂ) ਧੁਪ ਜਾਇਗੀ (ਤ੍ਰਿਸ਼ਨਾ ਮੁੱਕ ਜਾਇਗੀ ਤੇ) ਗੁਰੂ-ਸਰੋਵਰ ਦਾ ਸੰਤੋਖ (-ਜਲ) ਪ੍ਰਾਪਤ ਹੋ ਜਾਇਗਾ ॥੮॥ਪਦ ਅਰਥ ਬਿਖਿਆ = ਮਾਇਆ। ਅੰਮ੍ਰਿਤਸਰਿ = ਨਾਮ-ਅੰਮ੍ਰਿਤ ਦੇ ਸਰੋਵਰ ਵਿਚ ॥੮॥
SikhNet (Spanish)El cochambre de Maya se desprenderá si uno se baña en el Lago del Guru, el Nombre del Néctar, y será bendecido con el Contentamiento.(8)
ਸਤਿਗੁਰ ਸੇਵਹੁ; ਸੰਕ. ਨ ਕੀਜੈ ॥
satigur sevahu; sank. na keejai |
Sant Singh KhalsaSo serve the Guru without hesitation.
Manmohan SinghServe thou the True Guru and hesitate not.
Manmohan Singh (Punjabi)ਤੂੰ ਸੱਚੇ ਗੁਰਾਂ ਦੀ ਘਾਲ ਕਮਾ ਅਤੇ ਝਿਜਕ ਨਾਂ।
Fareedkot Teekaਸਤਿਗੁਰ ਕੋ ਸੇਵੋ ਸੰਕਾ ਨਾ ਕਰੋ॥
Prof. Sahib Singh(ਪੂਰੀ ਸਰਧਾ ਨਾਲ) ਗੁਰੂ ਦੀ ਦੱਸੀ ਸੇਵਾ ਕਰੋ, (ਗੁਰੂ ਦੇ ਹੁਕਮ ਵਿਚ ਰਤਾ ਭੀ) ਸ਼ੱਕ ਨਾਹ ਕਰੋ।
SikhNet (Spanish)No tardes en servir al Guru Verdadero
ਆਸਾ ਮਾਹਿ; ਨਿਰਾਸੁ ਰਹੀਜੈ ॥
aasaa maeh; niraas raheejai |
Sant Singh KhalsaAnd in the midst of hope, remain unmoved by hope.
Manmohan SinghIn the midst hope, remain thou without hope.
Manmohan Singh (Punjabi)ਉਮੈਦ ਅੰਦਰ ਤੂੰ ਬੇ-ਉਮੈਦ ਹੋ ਵਿਚਰ।
Fareedkot Teekaਆਸਾ ਕੇ ਬੀਚ ਹੀ ਨਿਰਾਸ ਰਹੋ॥
Prof. Sahib Singh(ਗੁਰੂ ਦੇ ਦੱਸੇ ਰਸਤੇ ਤੇ ਤੁਰਿਆਂ) ਦੁਨੀਆ ਦੀਆਂ ਆਸਾਂ ਵਿਚ ਨਿਰਲੇਪ ਰਹਿ ਕੇ ਜਿਊ ਸਕੀਦਾ ਹੈ।ਪਦ ਅਰਥ ਨਿਰਾਸੁ = ਦੁਨੀਆ ਦੀਆਂ ਆਸਾਂ ਤੋਂ ਨਿਰਲੇਪ।
SikhNet (Spanish)y permanece desapegado aun en medio de las ansiedades mundanas.
ਸੰਸਾ ਦੂਖ ਬਿਨਾਸਨੁ ਸੇਵਹੁ; ਫਿਰਿ ਬਾਹੁੜਿ ਰੋਗੁ. ਨ ਲਾਇਆ ॥੯॥
sansaa dookh binaasan sevahu; fir baahurr rog. na laaeaa |9|
Sant Singh KhalsaServe the Eradicator of cynicism and suffering, and you shall never again be afflicted by the disease. ||9||
Manmohan SinghServe thou the Destroyer of doubt and pain and afterwards thou shall not be gripped by malady again.
Manmohan Singh (Punjabi)ਤੂੰ ਸੰਦੇਹ ਅਤੇ ਪੀੜ ਨਾਸ ਕਰਨ ਵਾਲੇ ਦੀ ਚਾਕਰੀ ਕਰ ਅਤੇ ਮਗਰੋਂ ਤੈਨੂੰ ਮੁੜ ਕੇ ਕੋਈ ਜ਼ਹਿਮਤ ਨਹੀਂ ਚਿਮੜੇਗੀ।
Fareedkot Teekaਸੰਸਿਓਂ ਤੇ ਦੁਖੋਂ ਕੇ ਦੂਰ ਕਰਨਹਾਰਾ ਗੁਰੂ ਸੇਵੋ ਔਰੁ ਜਿਨਾਂ ਨੇ ਸੇਵਿਆ ਹੈ, ਤਿਨ ਕੋ ਫੇਰ ਅਗ੍ਯਾਨ ਰੋਗੁ ਨਹੀਂ ਲਾਇਆ॥੯॥
Prof. Sahib Singhਪਰਮਾਤਮਾ (ਦਾ ਨਾਮ) ਸਿਮਰੋ ਜੋ ਸਾਰੇ ਸਹਮ ਤੇ ਦੁੱਖ ਨਾਸ ਕਰਨ ਵਾਲਾ ਹੈ। ਜੇਹੜਾ ਮਨੁੱਖ ਸਿਮਰਦਾ ਹੈ ਉਸ ਨੂੰ ਮੁੜ (ਮੋਹ ਦਾ) ਰੋਗ ਨਹੀਂ ਵਿਆਪਦਾ ॥੯॥ਪਦ ਅਰਥ ਸੰਸਾ = ਸਹਮ। ਬਾਹੁੜਿ = ਮੁੜ, ਫਿਰ ॥੯॥
SikhNet (Spanish)Sirve a Aquél que te libera de dudas y aflicciones y no serás presa del dolor otra vez.(9)
ਸਾਚੇ ਭਾਵੈ. ਤਿਸੁ ਵਡੀਆਏ ॥
saache bhaavai. tis vaddeeae |
Sant Singh KhalsaOne who is pleasing to the True Lord is blessed with glorious greatness.
Manmohan SinghHe, who is pleasing to the True Lord; him He blesses with glory;
Manmohan Singh (Punjabi)ਜੋ ਸੱਚੇ ਸੁਆਮੀ ਨੂੰ ਚੰਗਾ ਲਗਦਾ ਹੈ, ਉਸ ਨੂੰ ਉਹ ਪ੍ਰਭਤਾ ਪ੍ਰਦਾਨ ਕਰਦਾ ਹੈ;
Fareedkot Teekaਜੋ ਸਚੇ ਨੂੰ ਭਾਂਵਦੇ ਹੈਨ ਤਿਨ ਕੋ ਵਡਿਆਵਤਾ ਹੈ॥
Prof. Sahib Singhਜੇਹੜਾ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ ਉਸ ਨੂੰ ਉਹ (ਗੁਰੂ ਦੀ ਰਾਹੀਂ ਆਪਣੇ ਨਾਮ ਦੀ ਦਾਤ ਦੇ ਕੇ) ਇੱਜ਼ਤ ਬਖ਼ਸ਼ਦਾ ਹੈ।ਪਦ ਅਰਥ ਵਡੀਆਏ = ਆਦਰ ਦੇਂਦਾ ਹੈ।
SikhNet (Spanish)Si le agradas al Uno Verdadero, Él te bendice con Gloria
ਕਉਨੁ ਸੁ ਦੂਜਾ; ਤਿਸੁ ਸਮਝਾਏ ॥
kaun su doojaa; tis samajhaae |
Sant Singh KhalsaWho else can teach him anything?
Manmohan Singhwho else can instruct him?
Manmohan Singh (Punjabi)ਹੋਰ ਕਿਹੜਾ ਉਸ ਨੂੰ ਸਿੱਖਮਤ ਦੇ ਸਕਦਾ ਹੈ?
Fareedkot Teekaਵਹੁ ਕੌਨ ਉਸ ਸਰੀਖਾ ਦੂਸਰਾ ਹੈ, ਜੋ ਤਿਸ ਕੋ ਸਮਝਾਵੈ?
Prof. Sahib Singhਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਜੋ ਸਹੀ ਰਸਤਾ ਦੱਸ ਸਕੇ।
SikhNet (Spanish)y no hay nadie más que te pueda instruir,
ਹਰਿ ਗੁਰ ਮੂਰਤਿ ਏਕਾ ਵਰਤੈ; ਨਾਨਕ. ਹਰਿ ਗੁਰ ਭਾਇਆ ॥੧੦॥
har gur moorat ekaa varatai; naanak. har gur bhaaeaa |10|
Sant Singh KhalsaThe Lord and the Guru are pervading in one form. O Nanak, the Lord loves the Guru. ||10||
Manmohan SinghThe Lord and the Guru work on the same plane, O Nanak, and the Lord loves the Guru.
Manmohan Singh (Punjabi)ਪ੍ਰਭੂ ਅਤੇ ਗੁਰੂ ਇਕੇ ਸੱਤ੍ਹਾ ਤੇ ਹੀ ਕੰਮ ਕਰਦੇ ਹਨ, ਹੇ ਨਾਨਕ! ਤੇ ਪ੍ਰਭੂ, ਗੁਰਾਂ ਨੂੰ, ਪਿਆਰ ਕਰਦਾ ਹੈ।
Fareedkot Teekaਹਰੀ ਔ ਗੁਰੂ ਏਕ ਮੂਰਤ ਸ੍ਵਰੂਪ ਹੀ ਵਰਤਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੋ ਗੁਰੂ ਔ ਗੁਰੂ ਕੋ ਹਰੀ ਮਨ ਮੇਂ ਭਾਇਆ ਹੈ॥
Prof. Sahib Singhਗੁਰੂ ਤੇ ਪਰਮਾਤਮਾ ਦੋਹਾਂ ਦੀ ਇਕੋ ਹੀ ਹਸਤੀ ਹੈ ਜੋ ਜਗਤ ਵਿਚ ਕੰਮ ਕਰ ਰਹੀ ਹੈ। ਹੇ ਨਾਨਕ! ਜੋ ਹਰੀ ਨੂੰ ਚੰਗਾ ਲੱਗਦਾ ਹੈ ਉਹ ਗੁਰੂ ਨੂੰ ਚੰਗਾ ਲੱਗਦਾ ਹੈ, ਤੇ ਜੋ ਗੁਰੂ ਨੂੰ ਭਾਉਂਦਾ ਹੈ ਉਹ ਹਰੀ-ਪ੍ਰਭੂ ਨੂੰ ਪਸੰਦ ਹੈ ॥੧੦॥
SikhNet (Spanish)mira, Dios y el Guru trabajan en el mismo plano, pues Dios ama al Guru.(10)
ਵਾਚਹਿ ਪੁਸਤਕ ਵੇਦ ਪੁਰਾਨਾਂ ॥
vaacheh pusatak ved puraanaan |
Sant Singh KhalsaSome read scriptures, the Vedas and the Puraanas.
Manmohan SinghSome read books, the Vedas and Puranas.
Manmohan Singh (Punjabi)ਕਈ ਗ੍ਰੰਥਾ, ਵੇਦਾਂ ਅਤੇ ਪੁਰਾਣਾ ਨੂੰ ਪੜ੍ਹਦੇ ਹਨ।
Fareedkot Teekaਬੇਦੋਂ ਪੁਰਾਨੋਂ ਕੇ ਪੁਸਤਕੋਂ ਕੋ ਇਕ ਵਾਚਤੇ ਹੈਂ॥
Prof. Sahib Singh(ਗੁਰੂ ਤੋਂ ਖੁੰਝ ਕੇ ਪੰਡਿਤ ਲੋਕ) ਵੇਦ ਪੁਰਾਣ ਆਦਿਕ (ਧਰਮ-) ਪੁਸਤਕਾਂ ਪੜ੍ਹਦੇ ਹਨ,ਪਦ ਅਰਥ ਵਾਚਹਿ = ਪੜ੍ਹਦੇ ਹਨ।
SikhNet (Spanish)Uno lee los Vedas, los Puranas y otros Textos Sagrados,
ਇਕ ਬਹਿ ਸੁਨਹਿ; ਸੁਨਾਵਹਿ ਕਾਨਾਂ ॥
eik beh suneh; sunaaveh kaanaan |
Sant Singh KhalsaSome sit and listen, and read to others.
Manmohan SinghSome sit down, read to others and hear with their ears.
Manmohan Singh (Punjabi)ਕਈ ਬੈਠ ਕੇ ਹੋਰਨਾਂ ਨੂੰ ਸੁਣਾਉਂਦੇ ਅਤੇ ਆਪਣੇ ਕੰਨਾਂ ਨਾਂਲ ਸੁਣਦੇ ਹਨ।
Fareedkot Teekaਇਕ ਬਹਿ ਕਰ ਕਾਨਾਂ ਦੁਆਰੇ ਸੁਨਤੇ ਹੈਂ, ਏਕ ਰਸਨਾ ਦੁਆਰੇ ਸੁਨਾਵਤੇ ਹੈਂ॥
Prof. Sahib Singhਜੋ ਕੁਝ ਉਹ ਸੁਣਾਂਦੇ ਹਨ ਉਸ ਨੂੰ ਅਨੇਕਾਂ ਬੰਦੇ ਬਹਿ ਕੇ ਧਿਆਨ ਨਾਲ ਸੁਣਦੇ ਹਨ।ਪਦ ਅਰਥ ਇਕਿ = ਕਈ, ਅਨੇਕਾਂ। ਬਹਿ = ਬੈਠ ਕੇ। ਕਾਨਾਂ = ਕੰਨਾਂ ਨਾਲ।
SikhNet (Spanish)otros se sientan y tratan de escuchar con suma atención,
ਅਜਗਰ ਕਪਟੁ. ਕਹਹੁ ਕਿਉ ਖੁਲੑੈ; ਬਿਨੁ ਸਤਿਗੁਰ. ਤਤੁ, ਨ ਪਾਇਆ ॥੧੧॥
ajagar kapatt. kahahu kiau khulai; bin satigur. tat, na paaeaa |11|
Sant Singh KhalsaTell me, how can the heavy, rigid doors be opened? Without the True Guru, the essence of reality is not realized. ||11||
Manmohan SinghSay, how can the huge shutters be opened? Without the True Guru, quintessence can be obtained not.
Manmohan Singh (Punjabi)ਦੱਸੋ, ਭਾਰੇ ਤਖਤੇ ਕਿਸ ਤਰ੍ਹਾਂ ਖੋਲ੍ਹੇ ਜਾ ਸਕਦੇ ਹਨ? ਗੁਰਾਂ ਦੇ ਬਾਝੋਂ ਅਸਲੀਅਤ ਪ੍ਰਾਪਤ ਨਹੀਂ ੰਹੋ ਸਕਦੀ।
Fareedkot Teeka(ਅਜਗਰ) ਭਾਰੀ ਕਪਟ ਕੀ ਗੰਠ ਪੜੀ ਹੂਈ ਕਹੁ ਕੈਸੇ ਖੁਲੇ? ਬਿਨਾਂ ਸਤਿਗੁਰੋਂ ਸੇ ਨਾ ਸੁਨਾਵਨੇ ਵਾਲੇ ਨੇ ਔ ਨਾ ਸ੍ਰੋਤਾ ਨੇ ਤਤ ਕੋ ਪਾਇਆ ਹੈ॥੧੧॥
Prof. Sahib Singhਪਰ ਇਸ ਤਰ੍ਹਾਂ (ਮਨ ਨੂੰ ਕਾਬੂ ਰੱਖਣ ਵਾਲਾ ਮਾਇਆ ਦੇ ਮੋਹ ਦਾ) ਕਰੜਾ ਕਵਾੜ ਕਿਸੇ ਭੀ ਹਾਲਤ ਵਿਚ ਖੁਲ੍ਹ ਨਹੀਂ ਸਕਦਾ, (ਕਿਉਂਕਿ) ਗੁਰੂ ਦੀ ਸਰਨ ਤੋਂ ਬਿਨਾ ਅਸਲੀਅਤ ਨਹੀਂ ਲੱਭਦੀ ॥੧੧॥ਪਦ ਅਰਥ ਅਜਗਰ = ਬਹੁਤ ਭਾਰਾ। ਕਪਟੁ = ਕਵਾੜ, ਦਰਵਾਜ਼ਾ ॥੧੧॥
SikhNet (Spanish)pero ¿cómo puede uno hacer que la Gran Puerta se abra, sin el Guru Verdadero, con la que uno podría encontrar la Quintaesencia?(11)
ਕਰਹਿ ਬਿਭੂਤਿ; ਲਗਾਵਹਿ ਭਸਮੈ ॥
kareh bibhoot; lagaaveh bhasamai |
Sant Singh KhalsaSome collect dust, and smear their bodies with ashes;
Manmohan SinghSome amass dust and with dust they besmear their bodies,
Manmohan Singh (Punjabi)ਕਈ ਸੁਆਹ ਇਕੱਤਰ ਕਰਦੇ ਹਨ ਅਤੇ ਸੁਆਹ ਨੂੰ ਆਪਣੇ ਸਰੀਰਾਂ ਨੂੰ ਮਲਦੇ ਹਨ,
Fareedkot Teeka(ਬਿਭੂਤਿ) ਮਾਇਆ ਇਕਤ੍ਰ ਕਰਤੇ ਹੈਂ ਬਾਹਰ ਲੋਕ ਦਿਖਾਵੇ ਲਈ ਸਰੀਰ ਪਰ ਸੁਆਹ ਲਗਾਵਤੇ ਹੈਂ॥
Prof. Sahib Singh(ਇਕ ਉਹ ਭੀ ਹਨ ਜੋ ਤਿਆਗੀ ਬਣ ਕੇ ਜੰਗਲਾਂ ਵਿਚ ਜਾ ਬੈਠਦੇ ਹਨ, ਲੱਕੜਾਂ ਬਾਲ ਕੇ) ਸੁਆਹ ਤਿਆਰ ਕਰਦੇ ਹਨ ਤੇ ਉਹ ਸੁਆਹ (ਆਪਣੇ ਪਿੰਡੇ ਉਤੇ) ਮਲ ਲੈਂਦੇ ਹਨ।ਪਦ ਅਰਥ ਬਿਭੂਤਿ = ਸੁਆਹ। ਭਸਮ = ਸੁਆਹ।
SikhNet (Spanish)Uno unge su cuerpo con cenizas, pero en nuestro interior están las maldades del enojo y del ego negativo.
ਅੰਤਰਿ ਕ੍ਰੋਧੁ ਚੰਡਾਲੁ ਸੁ ਹਉਮੈ ॥
antar krodh chanddaal su haumai |
Sant Singh Khalsabut deep within them are the outcasts of anger and egotism.
Manmohan Singhbut within them are the pariahs of wrath and pride.
Manmohan Singh (Punjabi)ਪ੍ਰੰਤੂ ਉਨ੍ਹਾਂ ਦੇ ਅੰਦਰ ਗੁੱਸੇ ਤੇ ਹੰਕਾਰ ਦੇ ਨੀਚ ਹਨ।
Fareedkot Teekaਅੰਤਰ ਕ੍ਰੋਧ ਔ ਹਉਮੈਂ ਚੰਡਾਲ ਵੜੇ ਹੂਏ ਹੈਂ॥
Prof. Sahib Singhਪਰ ਉਹਨਾਂ ਦੇ ਅੰਦਰ (ਹਿਰਦੇ ਵਿਚ) ਚੰਡਾਲ ਕ੍ਰੋਧ ਵੱਸਦਾ ਹੈ ਹਉਮੈ ਵੱਸਦੀ ਹੈ।
SikhNet (Spanish)Sí, con artimañas ingeniosas uno no logra el Estado de Yoga,
ਪਾਖੰਡ ਕੀਨੇ. ਜੋਗੁ, ਨ ਪਾਈਐ; ਬਿਨੁ ਸਤਿਗੁਰ. ਅਲਖੁ, ਨ ਪਾਇਆ ॥੧੨॥
paakhandd keene. jog, na paaeeai; bin satigur. alakh, na paaeaa |12|
Sant Singh KhalsaPracticing hypocrisy, Yoga is not obtained; without the True Guru, the unseen Lord is not found. ||12||
Manmohan SinghBy practising hypocrisy, union with the Lord is procured not. Without the True Guru, one attains not the Unseeable Lord.
Manmohan Singh (Punjabi)ਦੰਭ ਕਰਨ ਨਾਲ ਮਾਲਕ ਨਾਲ ਮਿਲਾਪ ਪ੍ਰਾਪਤ ਨਹੀਂ ਹੁੰਦਾ। ਸੱਚੇ ਗੁਰਾਂ ਦੇ ਬਗ਼ੈਰ ਇਨਸਾਨ ਅਦ੍ਰਿਸ਼ਟ ਸੁਆਮੀ ਨੂੰ ਨਹੀਂ ਪਾਉਂਦਾ।
Fareedkot Teekaਪਾਖੰਡ ਕਰਨੇ ਸੇ ਪਰਮੇਸਰ ਮੇਂ ਜੁੜਨਾ ਨਹੀਂ ਪਾਈਤਾ, ਪੁਨਃ ਸਤਿਗੁਰੋਂ ਸੇ ਬਿਨਾਂ (ਅਲਖੁ) ਪਰਮਾਤਮਾ ਕਿਸੇ ਨੇ ਨਹੀਂ ਪਾਇਆ ਹੈ॥੧੨॥
Prof. Sahib Singh(ਸੋ, ਤਿਆਗ ਦੇ ਇਹ) ਪਾਖੰਡ ਕਰਨ ਨਾਲ ਪਰਮਾਤਮਾ ਦਾ ਮਿਲਾਪ ਪ੍ਰਾਪਤ ਨਹੀਂ ਹੋ ਸਕਦਾ। ਗੁਰੂ ਦੀ ਸਰਨ ਤੋਂ ਬਿਨਾ ਅਦ੍ਰਿਸ਼ਟ ਪ੍ਰਭੂ ਨਹੀਂ ਲੱਭਦਾ ॥੧੨॥ਪਦ ਅਰਥ ਜੋਗੁ = ਮਿਲਾਪ। ਅਲਖੁ = ਅਦ੍ਰਿਸ਼ਟ ॥੧੨॥
SikhNet (Spanish)sin el Guru Verdadero uno no logra alcanzar al Dios Insondable.(12)
ਤੀਰਥ ਵਰਤ ਨੇਮ ਕਰਹਿ; ਉਦਿਆਨਾ ॥
teerath varat nem kareh; udiaanaa |
Sant Singh KhalsaSome make vows to visit sacred shrines of pilgrimage, keep fasts and live in the forest.
Manmohan SinghSome take vow to visit holies, observe fasts and live in woods.
Manmohan Singh (Punjabi)ਕਈ ਧਰਮ ਅਸਥਾਨਾਂ ਦੀ ਯਾਤ੍ਰਾ ਕਰਨ, ਉਪਹਾਸ ਰੱਖਣ ਅਤੇ ਜੰਗਲਾਂ ਵਿੱਚ ਰਹਿਣ ਦੀ ਪ੍ਰਤਿੱਗਿਆ ਕਰਦੇ ਹਨ।
Fareedkot Teekaਤੀਰਥ ਔ ਵਰਤੋਂ ਕਾ ਨੇਮ ਕਰਤੇ ਹੈਂ, ਏਕ ਉਜਾੜੋਂ ਮੇਂ ਹੀ ਰਹਿਤੇ ਹੈਂ॥
Prof. Sahib Singh(ਤਿਆਗੀ ਬਣ ਕੇ) ਜੰਗਲਾਂ ਵਿਚ ਨਿਵਾਸ ਕਰਦੇ ਹਨ ਤੀਰਥਾਂ ਤੇ ਇਸ਼ਨਾਨ ਕਰਦੇ ਹਨ ਵਰਤਾਂ ਦੇ ਨੇਮ ਧਾਰਦੇ ਹਨ,ਪਦ ਅਰਥ ਉਦਿਆਨਾ = ਜੰਗਲਾਂ ਵਿਚ (ਨਿਵਾਸ)।
SikhNet (Spanish)Uno va a los peregrinajes, hace ayunos, cumple con códigos de conducta religiosa
ਜਤੁ ਸਤੁ ਸੰਜਮੁ; ਕਥਹਿ ਗਿਆਨਾ ॥
jat sat sanjam; katheh giaanaa |
Sant Singh KhalsaSome practice chastity, charity and self-discipline, and speak of spiritual wisdom.
Manmohan SinghSome practise chastity, charity and self-control and discourse on the gnosis.
Manmohan Singh (Punjabi)ਕਈ ਇੱਕ ਪ੍ਰਹੇਜ਼ਗਾਰੀ, ਪੁੰਨਦਾਨ ਤੇ ਸਵੈ-ਜ਼ਬਤ ਕਮਾਉਂਦੇ ਹਨ ਅਤੇ ਬ੍ਰਹਮ ਵਿਚਾਰ ਦੀਆਂ ਗੱਲਾਂ ਕਰਦੇ ਹਨ।
Fareedkot Teekaਜਤ ਰਖਤੇ ਹੈਂ, ਸਤ ਬੋਲਤੇ ਹੈਂ, ਇੰਤ੍ਰਯੋਂ ਕੇ ਰੋਕਨੇ ਕਾ ਗ੍ਯਾਨ ਕਹਤੇ ਹੈਂ; ਵਾ ਇੰਦ੍ਰੇ ਰੋਕਤੇ ਹੈਂ ਅਰ ਗ੍ਯਾਨ ਕਥਨ ਕਰਤੇ ਹੈਂ॥
Prof. Sahib Singhਗਿਆਨ ਦੀਆਂ ਗੱਲਾਂ ਕਰਦੇ ਹਨ ਜਤ ਸਤ ਸੰਜਮ ਦੇ ਸਾਧਨ ਕਰਦੇ ਹਨ,ਪਦ ਅਰਥ ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦਾ ਜਤਨ।
SikhNet (Spanish)y se va a vivir a los bosques, también da discursos sobre Sabiduría, Caridad y Auto Control,
ਰਾਮ ਨਾਮ ਬਿਨੁ. ਕਿਉ ਸੁਖੁ ਪਾਈਐ; ਬਿਨੁ ਸਤਿਗੁਰ. ਭਰਮੁ, ਨ ਜਾਇਆ ॥੧੩॥
raam naam bin. kiau sukh paaeeai; bin satigur. bharam, na jaaeaa |13|
Sant Singh KhalsaBut without the Lord's Name, how can anyone find peace? Without the True Guru, doubt is not dispelled. ||13||
Manmohan SinghWithout the Lord's Name, how can peace be obtained? Without the True Guru, doubt is dispelled not.
Manmohan Singh (Punjabi)ਪ੍ਰਭੂ ਦੇ ਨਾਮ ਦੇ ਬਾਝੋਂ ਆਰਾਮ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ? ਸੱਚੇ ਗੁਰਾਂ ਦੇ ਬਗ਼ੈਰ, ਸੰਸਾ ਦੂਰ ਨਹੀਂ ਹੁੰਦਾ।
Fareedkot Teekaਰਾਮ ਨਾਮ ਤੇ ਬਿਨਾਂ ਸੁਖ ਕੈਸੇ ਪ੍ਰਾਪਤਿ ਹੋਤਾ ਹੈ ਔ ਸਤਿਗੁਰੋਂ ਸੇ ਬਿਨਾਂ ਤਿਨ ਕਾ ਭਰਮੁ ਭੀ ਨਹੀਂ ਜਾਤਾ ਹੈ॥
Prof. Sahib Singhਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਆਨੰਦ ਪ੍ਰਾਪਤ ਨਹੀਂ ਹੁੰਦਾ, ਸਤਿਗੁਰੂ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ ॥੧੩॥
SikhNet (Spanish)pero sin el Nombre del Señor, uno no logra alcanzar el Éxtasis, sin el Guru Verdadero uno no es liberado de sus dudas.(13)
ਨਿਉਲੀ ਕਰਮ ਭੁਇਅੰਗਮ ਭਾਠੀ ॥
niaulee karam bhueiangam bhaatthee |
Sant Singh KhalsaInner cleansing techniques, channeling the energy to raise the Kundalini to the Tenth Gate,
Manmohan SinghInly-washing and mounting of breath to the Tenth Gate, through the coiled pipe (trachea),
Manmohan Singh (Punjabi)ਅੰਦਰ-ਧੰਣਾ ਤੇ ਕੁੰਡਲਦਾਰ ਨਾੜੀ ਰਾਹੀਂ ਦਸਮ ਦੁਆਰ ਵਿੱਚ ਸਾਹ ਚੜ੍ਹਾਉਣਾ,
Fareedkot Teekaਨਿਉਲੀ ਕਰਮ ਭੀ ਕਰੇ। ਭੁਅੰਗਮ ਨਾਮ ਨਾੜੀ ਕਾ ਹੈ। ਜੋ ਪੀਛੇ ਕੰਗਰੋੜ ਕੇ ਸਾਥ ਲਗੀ ਹੂਈ ਹੋਤੀ ਹੈ। ਜਿਸ ਦਵਾਰੇ ਪ੍ਰਾਣੋਂ ਕੋ ਊਪਰ ਚੜਾਵਤੇ ਹੈਂ ਤਿਸ ਦੁਆਰੇ (ਭਾਠੀ) ਦਸਮੇਂ ਦੁਆਰ ਮੇਂ ਪ੍ਰਾਣ ਜੋ ਚੜਾਵਤੇ ਹੈਂ॥
Prof. Sahib Singh(ਇਹ ਲੋਕ) ਨਿਉਲੀ ਕਰਮ ਕਰਦੇ ਹਨ, ਕੁੰਡਲਨੀ ਨੂੰ ਦਸਮ ਦੁਆਰ ਵਿਚ ਖੋਹਲਣਾ ਦੱਸਦੇ ਹਨ,ਪਦ ਅਰਥ ਨਿਉਲੀ ਕਰਮ = ਆਂਦਰਾਂ ਨੂੰ ਤੇਜ਼ੀ ਨਾਲ ਭਵਾ ਕੇ ਪੇਟ ਸਾਫ਼ ਰੱਖਣ ਦੀ ਕ੍ਰਿਆ। ਭੁਇਅੰਗਮ = ਜੋਗੀਆਂ ਦੀ ਮਿਥੀ ਹੋਈ ਭੁਜੰਗਮਾ ਨਾੜੀ। ਇਹ ਸੁਖਮਨਾ ਨਾੜੀ ਦੀ ਜੜ੍ਹ ਵਿਚ ਰਹਿ ਕੇ ਕਿਵਾੜ ਦਾ ਕੰਮ ਦੇਂਦੀ ਹੈ। ਸਾਢੇ ਤਿੰਨ ਕੁੰਡਲ (ਚੱਕਰ) ਮਾਰ ਕੇ ਸੱਪ ਵਾਂਗ (ਸੁੱਤੀ) ਲੇਟੀ ਹੋਈ ਹੈ। ਇਸੇ ਮਿਥ ਦੇ ਕਾਰਨ ਇਸ ਨੂੰ ਕੁੰਡਲਨੀ ਭੀ ਆਖਦੇ ਹਨ। ਜੋਗਾ ਅਭਿਆਸ ਨਾਲ ਕੁੰਡਲਨੀ ਜਾਗਦੀ ਹੈ ਤੇ ਸੁਖਮਨਾ ਦੇ ਰਸਤੇ ਦਸਮ-ਦੁਆਰ ਨੂੰ ਜਾਂਦੀ ਹੈ। ਜਿਉਂ ਜਿਉਂ ਇਹ ਉਪਰ ਨੂੰ ਚੜ੍ਹਦੀ ਹੈ ਜੋਗੀ ਨੂੰ ਆਨੰਦ ਆਉਂਦਾ ਹੈ। ਭਾਠੀ = (ਜੋਗੀਆਂ ਦੀ ਬੋਲੀ ਵਿਚ) ਦਸਮ ਦੁਆਰ ਜਿਸ ਵਿਚੋਂ ਅੰਮ੍ਰਿਤ ਦੀ ਧਾਰ ਚੋਣਾ ਉਹ ਮੰਨਦੇ ਹਨ।
SikhNet (Spanish)La limpieza de vías de respiración y estómago con tela, pasar la respiración a través del horno de reverberación Bhuyangm,
ਰੇਚਕ ਕੁੰਭਕ ਪੂਰਕ; ਮਨ ਹਾਠੀ ॥
rechak kunbhak poorak; man haatthee |
Sant Singh Khalsainhaling, exhaling and holding the breath by the force of the mind -
Manmohan Singhand exhaling, inhaling and stopping of breath through mind's obstinacy;
Manmohan Singh (Punjabi)ਅਤੇ ਮਨੂਏ ਦੀ ਜ਼ਿੱਦ ਰਾਹੀਂ ਸੁਆਸਾਂ ਦਾ ਬਾਹਰ ਕਢਣਾ, ਅੰਦਰ ਖਿਚਣਾ ਤੇ ਰੋਕਣਾ;
Fareedkot Teekaਪ੍ਰਾਣ ਕਾ ਉਤਾਰਨਾ, ਚੜਾਉਨਾ, ਠਹਿਰਾਉਣਾ ਏਹ ਮਨ ਕੇ ਹਠ ਕਰਿ ਕਰਤੇ ਹੈਂ॥
Prof. Sahib Singhਮਨ ਦੇ ਹਠ ਨਾਲ (ਪ੍ਰਾਣਾਯਮ ਦੇ ਅੱਭਿਆਸ ਵਿਚ) ਪ੍ਰਾਣ ਉਤਾਂਹ ਚਾੜ੍ਹਦੇ ਹਨ, ਸੁਖਮਨਾ ਵਿਚ ਰੋਕ ਕੇ ਰੱਖਦੇ ਹਨ ਤੇ ਫਿਰ ਹੇਠਾਂ ਉਤਾਰਦੇ ਹਨ,ਪਦ ਅਰਥ ਰੇਚਕ = ਪ੍ਰਾਣਾਯਾਮ ਦੇ ਅੱਭਿਆਸ ਵੇਲੇ ਪ੍ਰਾਣ (ਸਾਹ) ਬਾਹਰ ਕੱਢਣੇ। ਕੁੰਭਕ = ਪ੍ਰਾਣ (ਸੁਖਮਨਾ ਨਾੜੀ ਵਿਚ) ਟਿਕਾ ਰੱਖਣੇ। ਕੁੰਭਕ = ਪ੍ਰਾਣ ਉਤਾਂਹ ਵਲ ਖਿੱਚਣੇ। ਮਨ ਹਾਠੀ = ਮਨ ਦੇ ਹਠ ਨਾਲ।
SikhNet (Spanish)el inhalar y exhalar y contener la respiración forzando la voluntad de uno;
ਪਾਖੰਡ. ਧਰਮੁ ਪ੍ਰੀਤਿ ਨਹੀ ਹਰਿ ਸਉ; ਗੁਰਸਬਦ ਮਹਾ ਰਸੁ ਪਾਇਆ ॥੧੪॥
paakhandd. dharam preet nahee har sau; gurasabad mahaa ras paaeaa |14|
Sant Singh Khalsaby empty hypocritical practices, Dharmic love for the Lord is not produced. Only through the Word of the Guru's Shabad is the sublime, supreme essence obtained. ||14||
Manmohan Singhby such hypocritical creeds, love for the Lord is enshrined not. It is through the Guru's gospel that the Name's supreme elixir is obtained.
Manmohan Singh (Punjabi)ਐਸਿਆਂ ਦੰਭੀ ਕਰਮਾਂ ਦੁਆਰਾ ਪ੍ਰਭੂ ਨਾਲ ਪਿਰਹੜੀ ਨਹੀਂ ਪੈਂਦੀ। ਗੁਰਾਂ ਦੇ ਉਪਦੇਸ਼ ਰਾਹੀਂ ਹੀ ਨਾਮ ਦਾ ਪਰਮ ਅੰਮ੍ਰਿਤ ਪ੍ਰਾਪਤ ਹੁੰਦਾ ਹੈ।
Fareedkot Teekaਜੋ ਏਹ ਧਰਮ ਪਾਖੰਡ ਸਹਤ ਕਰਤੇ ਹੈਂ ਔ ਹਰੀ ਸਾਥ ਪ੍ਰੀਤੀ ਨਹੀਂ ਹੈ, ਤਿਨ ਕਾ ਕਰਤਬ ਤੌ ਸਭ ਬਿਅਰਥ ਹੈ। ਜਿਨੋਂ ਨੇ ਗੁਰ ਉਪਦੇਸ ਧਾਰ ਕੇ ਪਾਖੰਡ ਰਹਿਤ ਹੋ ਕੇ ਕਮਾਇਆ ਹੈ, ਤਿਨ ਪੁਰਸੋਂ ਨੇ (ਮਹਾ ਰਸੁ) ਅਨੰਦ ਕੋ ਪਾਇਆ ਹੈ ਅਰਥਾਤ ਸਰੂਪਾ ਅਨੰਦ ਕੋ ਪ੍ਰਾਪਤਿ ਹੂਏ ਹੈਂ ॥੧੪॥
Prof. Sahib Singhਪਰ ਇਹ ਧਾਰਮਿਕ ਕੰਮ ਨਿਰਾ ਪਾਖੰਡ-ਧਰਮ ਹੀ ਹੈ, ਇਸ ਦੀ ਰਾਹੀਂ ਪਰਮਾਤਮਾ ਨਾਲ ਪ੍ਰੀਤ ਨਹੀਂ ਬਣ ਸਕਦੀ, ਗੁਰ-ਸ਼ਬਦ ਵਾਲਾ ਮਹਾਨ (ਆਨੰਦ ਦੇਣ ਵਾਲਾ) ਰਸ ਨਹੀਂ ਮਿਲਦਾ ॥੧੪॥ਪਦ ਅਰਥ ਸਉ = ਸਿਉ, ਨਾਲ ॥੧੪॥
SikhNet (Spanish)este teatro religioso no le agrada a Dios, pues es a través de la Palabra Verdadera del Guru, que uno absorbe la Dulce Quintaesencia de Dios.
ਕੁਦਰਤਿ ਦੇਖਿ ਰਹੇ, ਮਨੁ ਮਾਨਿਆ ॥
kudarat dekh rahe, man maaniaa |
Sant Singh KhalsaSeeing the Lord's creative power, my mind remains satisfied.
Manmohan SinghSeeing the Lord's Omnipotence, my soul is propitiated.
Manmohan Singh (Punjabi)ਪ੍ਰਭੂ ਦੀ ਅਪਾਰ ਸ਼ਕਤੀ ਨੂੰ ਵੇਖ, ਮੇਰੀ ਆਤਮਾ ਪਤੀਜ ਗਈ ਹੈ।
Fareedkot Teekaਜਿਨ ਕਾ ਗੁਰ ਉਪਦੇਸ਼ ਮੇਂ ਮਨ ਮਾਨਿਆ ਹੈ, ਸੋ ਇਹ ਸੰਸਾਰ ਉਸ ਕੋ ਮਾਇਆ ਰੂਪ ਦੇਖ ਰਹੇ ਹੈਂ॥
Prof. Sahib Singh(ਇਕ ਉਹ ਹਨ ਜੇਹੜੇ) ਕੁਦਰਤਿ ਵਿਚ ਵੱਸਦੇ ਪ੍ਰਭੂ ਨੂੰ ਵੇਖਦੇ ਹਨ ਉਹਨਾਂ ਦਾ ਮਨ ਉਸ ਦੀਦਾਰ ਵਿਚ ਪ੍ਰਸੰਨ ਹੁੰਦਾ ਹੈ,
SikhNet (Spanish)Viendo los Poderes de Dios, mi mente cree.
ਗੁਰਸਬਦੀ; ਸਭੁ ਬ੍ਰਹਮੁ ਪਛਾਨਿਆ ॥
gurasabadee; sabh braham pachhaaniaa |
Sant Singh KhalsaThrough the Guru's Shabad, I have realized that all is God.
Manmohan SinghThrough the Guru's word, I have realised the Creator. Lord every where.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਮੈਂ ਸਿਰਜਣਹਾਰ-ਸੁਆਮੀ ਨੂੰ ਹਰ ਥਾਂ ਅਨੁਭਵ ਕਰ ਲਿਆ ਹੈ।
Fareedkot Teekaਗੁਰ ਸਬਦੀਓਂ ਨੇ ਸਾਰੇ ਮਾਇਕ ਪਰਪੰਚ ਕਾ ਆਸਰਾ ਬ੍ਰਹਮ ਹੀ ਪਛਾਨਿਆ ਹੈ, ਭਾਵ ਜਗਤ ਕੀ ਪੰਚ ਅੰਸੂ ਹੈਂ ਨਾਮ ਰੂਪ ਕੋ ਮਾਯਾ ਅਰ ਸਤ ਚਿਤ ਅਨੰਦ ਬ੍ਰਹਮ ਰੂਪੁ ਦੇਖਤੇ ਹੈਂ।
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਹਰ ਥਾਂ ਪ੍ਰਭੂ ਨੂੰ ਵੱਸਦਾ ਪਛਾਣਦੇ ਹਨ।
SikhNet (Spanish)A través de la Palabra del Guru, veo a Dios prevaleciendo en todo.
ਨਾਨਕ. ਆਤਮ ਰਾਮੁ ਸਬਾਇਆ; ਗੁਰ ਸਤਿਗੁਰ ਅਲਖੁ ਲਖਾਇਆ ॥੧੫॥੫॥੨੨॥
naanak. aatam raam sabaaeaa; gur satigur alakh lakhaaeaa |15|5|22|
Sant Singh KhalsaO Nanak, the Lord, the Supreme Soul, is in all. The Guru, the True Guru, has inspired me to see the unseen Lord. ||15||5||22||
Manmohan SinghNanak, the All-pervading Lord is contained amongst all. The Great True Guru, has shown me the invisible God.
Manmohan Singh (Punjabi)ਨਾਨਕ ਸਰਬ-ਵਿਆਪਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ। ਵਿਸ਼ਾਲ ਸੱਚੇ ਗੁਰਾਂ ਨੇ ਮੈਨੂੰ ਅਦ੍ਰਿਸ਼ਟ ਵਾਹਿਗੁਰੂ ਵਿਖਾਲ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਮੇਂ ਅਪਨਾ ਆਪ ਹੀ ਰਮਿਆ ਹੂਆ ਦ੍ਰਿਸਟੀ ਆਇਆ ਹੈ, ਪਰੰਤੂ ਪੂਜ੍ਯ ਜੋ ਸਤਗੁਰੂ ਹੈਂ ਤਿਨੋਂ ਨੇ ਐਸਾ (ਅਲਖੁ) ਪਰਮਾਤਮਾ ਲਖਾਇਆ ਹੈ॥੧੫॥੫॥੨੨॥
Prof. Sahib Singhਹੇ ਨਾਨਕ! ਉਹਨਾਂ ਨੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਪਰਮਾਤਮਾ ਦਿੱਸਦਾ ਹੈ। ਗੁਰੂ ਹੀ ਅਦ੍ਰਿਸ਼ਟ ਪਰਮਾਤਮਾ ਦਾ ਦੀਦਾਰ ਕਰਾਂਦਾ ਹੈ ॥੧੫॥੫॥੨੨॥ਪਦ ਅਰਥ ਆਤਮ ਰਾਮੁ = ਵਿਆਪਕ ਪ੍ਰਭੂ ॥੧੫॥੫॥੨੨॥
SikhNet (Spanish)Dice Nanak, al Dios Todo Prevaleciente, Lo veo en todo, sí, es a través del Guru Verdadero, que puedo sondear al Señor Insondable.(15-5-22)