ੴ

ਸਿੱਖਬਾਣੀ · SikhBani

ਗਉੜੀ ਬੈਰਾਗਣਿ ॥

gaurree bairaagan
Bhagat Ravidas Ji ਭਗਤ ਰਵਿਦਾਸ ਜੀ · Raag Gauree · Ang 346 · 21 lines
Translations

ਗਉੜੀ ਬੈਰਾਗਣਿ ॥

gaurree bairaagan |

Sant Singh KhalsaGauree Bairaagan:
Manmohan SinghGauri Bairagan.
Manmohan Singh (Punjabi)ਗਉੜੀ ਬੈਰਾਗਣ।
Prof. Sahib Singhਰਾਗ ਗਉੜੀ-ਬੈਰਾਗਣਿ।
SikhNet (Spanish)Gauri Bairagan.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the grace of the true Guru, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਤਜੁਗਿ ਸਤੁ. ਤੇਤਾ ਜਗੀ; ਦੁਆਪਰਿ ਪੂਜਾਚਾਰ ॥

satajug sat. tetaa jagee; duaapar poojaachaar |

Sant Singh KhalsaIn the Golden Age of Sat Yuga, was Truth; in the Silver Age of Trayta Yuga, charitable feasts; in the Brass Age of Dwaapar Yuga, there was worship.
Manmohan SinghIn the Gold-age was truth, in the Silver age sacrificial feast and in the Brass age the performance of good Worship.
Manmohan Singh (Punjabi)ਸਤਿਯੁਗ ਵਿੱਚ ਸੱਚ ਸੀ, ਤਰੇਤੇ ਵਿੱਚ ਕੁਰਬਾਨੀ ਵਾਲੇ ਯੱਗ ਅਤੇ ਦੁਆਪਰ ਵਿੱਚ ਸਰੇਸ਼ਟ ਉਪਾਸ਼ਨਾ ਦਾ ਕਰਨਾ।
Fareedkot Teekaਸਤਜੁਗ ਮੇਂ ਤੋ ਸਭ ਲੋਕ ਸਤ ਬੋਲਤੇ ਥੇ ਏਹੀ ਵੱਡਾ ਧਰਮ ਥਾ। ਤ੍ਰੇਤਾ ਮੇਂ ਯਗੋਂ ਕਰ ਕੇ ਪੂਜਨ ਕਰਤੇ ਥੇ ਔਰ ਦੁਆਪਰ ਮੇਂ ਪੂਜਨ ਰੂਪ (ਚਾਰ) ਕਰਮ ਕਰਤੇ ਥੇ॥
Prof. Sahib Singh(ਹੇ ਪੰਡਿਤ ਜੀ! ਤੁਸੀ ਆਖਦੇ ਹੋ ਕਿ ਹਰੇਕ ਜੁਗ ਵਿਚ ਆਪੋ ਆਪਣਾ ਕਰਮ ਹੀ ਪ੍ਰਧਾਨ ਹੈ, ਇਸ ਅਨੁਸਾਰ) ਸਤਜੁਗ ਵਿਚ ਦਾਨ ਆਦਿਕ ਪ੍ਰਧਾਨ ਸੀ, ਤ੍ਰੇਤਾ ਜੁਗ ਜੱਗਾਂ ਵਿਚ ਪ੍ਰਵਿਰਤ ਰਿਹਾ, ਦੁਆਪਰ ਵਿਚ ਦੇਵਤਿਆਂ ਦੀ ਪੂਜਾ ਪ੍ਰਧਾਨ-ਕਰਮ ਸੀ;

ਪਦ ਅਰਥ ਸਤਜੁਗਿ = ਸਤਜੁਗ ਵਿਚ। ਸਤੁ = ਦਾਨ, ਸ਼ਾਸਤ੍ਰਾਂ ਦੀ ਵਿਧੀ ਅਨੁਸਾਰ ਕੀਤੇ ਹੋਏ ਦਾਨ ਆਦਿਕ ਕਰਮ। ਤੇਤਾ ਜਗੀ = ਤ੍ਰੇਤਾ ਜੁਗ ਜੁੱਗਾਂ ਵਿਚ (ਪ੍ਰਵਿਰਤ ਹੈ)। ਦੁਆਪਰਿ = ਦੁਆਪਰ ਵਿਚ। ਪੂਜਾਚਾਰ = ਪੂਜਾ ਆਚਾਰ, ਦੇਵਤਿਆਂ ਦੀ ਪੂਜਾ ਆਦਿਕ ਕਰਮ।

SikhNet (Spanish)en la época dorada de Sat Yuga, existía la verdad, en la época de plata de Trayta Yuga, fiestas de caridad; En la época de bronce de Dwaapar Yuga existió la donación.

ਤੀਨੌ ਜੁਗ ਤੀਨੌ ਦਿੜੇ; ਕਲਿ ਕੇਵਲ ਨਾਮ ਅਧਾਰ ॥੧॥

teenau jug teenau dirre; kal keval naam adhaar |1|

Sant Singh KhalsaIn those three ages, people held to these three ways. But in the Iron Age of Kali Yuga, the Name of the Lord is your only Support. ||1||
Manmohan SinghIn the three ages men held fast to these three. In the Iron-age the Name is the only prop.
Manmohan Singh (Punjabi)ਤਿਨਾਂ ਯੁਗਾਂ ਅੰਦਰ ਬੰਦਿਆਂ ਨੇ ਇਨ੍ਹਾਂ ਤਿੰਨਾਂ ਨੂੰ ਪਕੜਿਆਂ ਹੋਇਆ ਸੀ। ਕਲਿਜੁਗ ਵਿੱਚ ਸਿਰਫ ਨਾਮ ਦਾ ਹੀ ਆਸਰਾ ਹੈ।
Fareedkot Teekaਤੀਨੋ ਜੁਗੋਂ ਮੇਂ ਤੀਨੋਂ ਕਰਮ ਸਤ, ਯਗ, ਪੂਜਾ, ਦ੍ਰਿੜ ਹੂਏ ਥੇ ਸੋਈ ਮੋਖ੍ਯ ਦਾਤਾ ਥੇ। ਕਲਜੁਗ ਮੇਂ ਕੇਵਲ ਏਕ ਵਾਹਿਗੁਰੂ ਕਾ ਨਾਮ ਹੀ ਮੋਖ੍ਯ ਕਰਨੇ ਕੋ ਅਧਾਰ ਹੈ॥੧॥
Prof. Sahib Singh(ਇਸ ਤਰ੍ਹਾਂ ਤੁਸੀ ਆਖਦੇ ਹੋ ਕਿ) ਤਿੰਨੇ ਜੁਗ ਇਹਨਾਂ ਤਿੰਨਾਂ ਕਰਮਾਂ ਧਰਮਾਂ ਉੱਤੇ ਜ਼ੋਰ ਦੇਂਦੇ ਹਨ; ਤੇ ਹੁਣ ਕਲਜੁਗ ਵਿਚ ਸਿਰਫ਼ (ਰਾਮ) ਨਾਮ ਦਾ ਆਸਰਾ ਹੈ ॥੧॥

ਪਦ ਅਰਥ ਦਿੜੇ = ਦ੍ਰਿੜ੍ਹ ਕਰ ਰਹੇ ਹਨ, ਪਕਿਆਈ ਕਰ ਰਹੇ ਹਨ, ਜ਼ੋਰ ਦੇ ਰਹੇ ਹਨ। ਨਾਮ ਅਧਾਰ = (ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਅਵਤਾਰ ਦੇ) ਨਾਮ ਦਾ ਆਸਰਾ, ਸ੍ਰੀ ਰਾਮ ਚੰਦਰ ਅਤੇ ਕ੍ਰਿਸ਼ਨ ਜੀ ਦੀ ਮੂਰਤੀ ਵਿਚ ਸੁਰਤਿ ਜੋੜ ਕੇ ਉਹਨਾਂ ਦੇ ਨਾਮ ਦਾ ਜਾਪ ॥੧॥

SikhNet (Spanish)En esas tres épocas, la gente acogió estas tres maneras, pero en la época de Hierro de Kali Yuga el nombre del Señor es tu único soporte.

ਪਾਰੁ ਕੈਸੇ ਪਾਇਬੋ ਰੇ ॥

paar kaise paaeibo re |

Sant Singh KhalsaHow can I swim across?
Manmohan SinghHow shall I swim across.
Manmohan Singh (Punjabi)ਮੈਂ ਕਿਸ ਤਰ੍ਹਾਂ ਬੰਨੇ ਲੱਗਾਗਾਂ?
Fareedkot Teekaਹੇ ਭਾਈ! ਗਿਆਨ ਸੇ ਬਿਨਾਂ ਪਾਰ ਰੂਪ ਪਰਮੇਸ੍ਵਰ ਕੋ ਕੈਸੇ ਪਾਈਏ?
Prof. Sahib Singhਪਰ, ਹੇ ਪੰਡਿਤ! (ਇਹਨਾਂ ਜੁਗਾਂ ਦੇ ਵੰਡੇ ਹੋਏ ਕਰਮਾਂ ਧਰਮਾਂ ਨਾਲ, ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਕਿਵੇਂ ਲੱਭੋਗੇ?

ਪਦ ਅਰਥ ਪਾਰੁ = ਸੰਸਾਰ-ਸਮੁੰਦਰ ਦਾ ਪਾਰਲਾ ਕੰਢਾ। ਪਾਇਬੋ = ਪਾਉਗੇ। ਰੇ = ਹੇ ਭਾਈ! ਹੇ ਪੰਡਿਤ!

SikhNet (Spanish)¿Como nadar a través de esto?

ਮੋ ਸਉ; ਕੋਊ. ਨ ਕਹੈ ਸਮਝਾਇ ॥

mo sau; koaoo. na kahai samajhaae |

Sant Singh KhalsaNo one has explained to me,
Manmohan SinghNo one explains and brings it home to me,
Manmohan Singh (Punjabi)ਮੈਨੂੰ ਕੋਈ ਜਣਾ ਇਸ ਨੂੰ ਦਰਸਾਉਂਦਾ ਤੇ ਨਿਸਚਿਤ ਨਹੀਂ ਕਰਾਉਂਦਾ,
Fareedkot Teekaਐਸੇ ਮੇਰੇ ਕੋ ਸਮਝਾਇ ਕਰ ਕੋਈ ਨਹੀਂ ਕਹਤਾ ਹੈ॥
Prof. Sahib Singh(ਤੁਹਾਡੇ ਵਿਚੋਂ) ਕੋਈ ਭੀ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ,

ਪਦ ਅਰਥ ਮੋ ਸਉ = ਮੈਨੂੰ। ਕੋਊ = ਇਹਨਾਂ ਕਰਮ-ਕਾਂਡੀ ਪੰਡਿਤਾਂ ਵਿਚੋਂ ਕੋਈ ਭੀ।

SikhNet (Spanish)Nadie me lo ha explicado,

ਜਾ ਤੇ; ਆਵਾ ਗਵਨੁ ਬਿਲਾਇ ॥੧॥ ਰਹਾਉ ॥

jaa te; aavaa gavan bilaae |1| rahaau |

Sant Singh Khalsaso that I might understand how I can escape reincarnation. ||1||Pause||
Manmohan Singhby which me transmigration may cease. Pause.
Manmohan Singh (Punjabi)ਜਿਸ ਦੁਆਰਾ ਮੇਰਾ ਆਉਣਾ ਤੇ ਜਾਣਾ ਮੁੱਕ ਜਾਵੇ। ਠਹਿਰਾਉ।
Fareedkot Teekaਜਿਸ ਕਰਮ ਕੇ ਕਰਨੇ ਸੇ (ਆਵਾਗਵਨੁ) ਜਨਮ ਮਰਨ (ਬਿਲਾਇ) ਚਲਾ ਜਾਵੈ॥੧॥ ਰਹਾਉ ॥☬ਪ੍ਰਸ਼ਨ: ਭਗਤੀ ਗਿਆਨ ਸੇ ਬਿਨਾਂ ਆਵਾਗਵਨ ਕਿਯੋਂ ਨਹੀਂ ਜਾਤਾ ਹੈ:
Prof. Sahib Singhਜਿਸ ਦੀ ਸਹਾਇਤਾ ਨਾਲ (ਮਨੁੱਖ ਦਾ) ਜਨਮ ਮਰਨ ਦਾ ਗੇੜ ਮੁੱਕ ਸਕੇ ॥੧॥ ਰਹਾਉ ॥

ਪਦ ਅਰਥ ਆਵਾਗਵਨੁ = ਜੰਮਣਾ ਮਰਨਾ, ਜਨਮ ਮਰਨ ਦਾ ਗੇੜ। ਬਿਲਾਇ = ਦੂਰ ਹੋ ਜਾਏ ॥੧॥ ਰਹਾਉ ॥

SikhNet (Spanish)Para poder entender esto y escapar la reencarnación. (1-pausa)

ਬਹੁ ਬਿਧਿ ਧਰਮ ਨਿਰੂਪੀਐ; ਕਰਤਾ ਦੀਸੈ ਸਭ ਲੋਇ ॥

bahu bidh dharam niroopeeai; karataa deesai sabh loe |

Sant Singh KhalsaSo many forms of religion have been described; the whole world is practicing them.
Manmohan SinghMany forms of religion are described and the entire world is seen adopting them.
Manmohan Singh (Punjabi)ਮਜ਼ਹਬ ਦੇ ਅਨੇਕਾ ਸਰੂਪ ਬਿਆਨ ਕੀਤੇ ਜਾਂਦੇ ਹਨ ਅਤੇ ਸਾਰਾ ਜਹਾਨ ਉਨ੍ਹਾਂ ਉਤੇ ਚਲਦਾ ਦਿਸਦਾ ਹੈ।
Fareedkot Teekaਬਹੁਤ ਪ੍ਰਕਾਰ ਕੇ ਧਰਮ ਨਿਰੂਪਨ ਕਰੀਏ ਹੈ ਔਰੁ ਏਕ ਪੁਰਸੁ ਧਰਮ ਕੇ ਕਰਤਾ ਭੀ ਦੀਸਤੇ ਹੈਂ, ਸਰਬ ਲੋਕੋਂ ਮੇਂ ਤਿਨ ਸੇਂ ਹਮ ਪੂਛਤੇ ਹੈਂ॥
Prof. Sahib Singh(ਸ਼ਾਸਤ੍ਰਾਂ ਅਨੁਸਾਰ) ਕਈ ਤਰੀਕਿਆਂ ਨਾਲ ਵਰਨਾਂ ਆਸ਼ਰਮਾਂ ਦੇ ਕਰਤੱਬਾਂ ਦੀ ਹੱਦ-ਬੰਦੀ ਕੀਤੀ ਗਈ ਹੈ; (ਇਹਨਾਂ ਸ਼ਾਸਤ੍ਰਾਂ ਨੂੰ ਮੰਨਣ ਵਾਲਾ) ਸਾਰਾ ਜਗਤ ਇਹੀ ਮਿਥੇ ਹੋਏ ਕਰਮ-ਧਰਮ ਕਰਦਾ ਦਿੱਸ ਰਿਹਾ ਹੈ।

ਪਦ ਅਰਥ ਬਹੁ ਬਿਧਿ = ਕਈ ਤਰੀਕਿਆਂ ਨਾਲ। ਬਿਧਿ = ਵਿਧੀ, ਤਰੀਕਾ। ਧਰਮ = ਸ਼ਾਸਤ੍ਰਾਂ ਅਨੁਸਾਰ ਦੱਸੇ ਹੋਏ ਹਰੇਕ ਵਰਨ ਆਸ਼ਰਮ ਦੇ ਵੱਖ ਵੱਖ ਕਰਤੱਬ। ਨਿਰੂਪੀਐ = ਮਿਥੇ ਗਏ ਹਨ, ਹੱਦ-ਬੰਦੀ ਕੀਤੀ ਗਈ ਹੈ। ਸਭ ਲੋਇ = ਸਾਰਾ ਜਗਤ। ਕਰਤਾ ਦੀਸੈ = ਉਹਨਾਂ ਧਾਰਮਿਕ ਰਸਮਾਂ ਨੂੰ ਕਰਦਾ ਦਿੱਸ ਰਿਹਾ ਹੈ।

SikhNet (Spanish)Tantas maneras religiosas han sido descritas; y todo el mundo las practica;

ਕਵਨ ਕਰਮ ਤੇ ਛੂਟੀਐ; ਜਿਹ ਸਾਧੇ ਸਭ ਸਿਧਿ ਹੋਇ ॥੨॥

kavan karam te chhootteeai; jih saadhe sabh sidh hoe |2|

Sant Singh KhalsaWhat actions will bring emancipation, and total perfection? ||2||
Manmohan SinghWhat are the acts by which I may be emancipate and by performing which I may obtain all perfection?
Manmohan Singh (Punjabi)ਉਹ ਕਿਹੜੇ ਅਮਲ ਹਨ ਜਿਨ੍ਹਾਂ ਦੁਆਰਾ ਮੈਂ ਬੰਦ ਖਲਾਸ ਹੋ ਜਾਵਾਂ ਅਤੇ ਜਿਨ੍ਹਾਂ ਨੂੰ ਕਰਨ ਦੁਆਰਾ ਮੈਨੂੰ ਸਮੂਹ ਪੂਰਨਤਾ ਪਰਾਪਤ ਹੋ ਜਾਵੇ?
Fareedkot Teekaਕਿ ਐਸਾ ਕਰਮ ਕੌਣ ਹੈ ਜਿਸ ਕਰ ਸੰਸਾਰ ਬੰਧਨਾ ਸੇ ਛੂਟੀਐ ਔਰੁ ਜਿਸ ਕਰਮ ਕੇ ਕਰਨੇ ਸੇ ਸਾਲੋਕ ਆਦਿ ਸਰਬ ਮੋਖ ਕੀ ਪ੍ਰਾਪਤੀ ਹੋਤੀ ਹੈ? ॥੨॥☬ਪ੍ਰਸ਼ਨ: ਕਰਮੋਂ ਸੇ ਮੋਖ ਹੋਵੇਗੀ?☬ਉੱਤ੍ਰ:
Prof. Sahib Singhਪਰ ਕਿਸ ਕਰਮ-ਧਰਮ ਦੇ ਕਰਨ ਨਾਲ (ਆਵਾਗਵਨ ਤੋਂ) ਖ਼ਲਾਸੀ ਹੋ ਸਕਦੀ ਹੈ? ਉਹ ਕਿਹੜਾ ਕਰਮ ਹੈ ਜਿਸ ਦੇ ਸਾਧਿਆਂ ਜਨਮ-ਮਨੋਰਥ ਦੀ ਸਫਲਤਾ ਹੁੰਦੀ ਹੈ?-(ਇਹ ਗੱਲ ਤੁਸੀ ਨਹੀਂ ਦੱਸ ਸਕੇ) ॥੨॥

ਪਦ ਅਰਥ ਜਿਹ ਸਾਧੇ = ਜਿਸ ਦੇ ਸਾਧਨ ਨਾਲ, ਜਿਸ ਧਾਰਮਿਕ ਰਸਮ ਦੇ ਕਰਨ ਨਾਲ। ਸਿਧਿ = ਕਾਮਯਾਬੀ, ਮਨੁੱਖਾ ਜਨਮ ਦੇ ਮਨੋਰਥ ਦੀ ਸਫਲਤਾ ॥੨॥

SikhNet (Spanish)Que practicas traerá consigo la emancipación, la perfección total? (2)

ਕਰਮ ਅਕਰਮ ਬੀਚਾਰੀਐ; ਸੰਕਾ ਸੁਨਿ ਬੇਦ ਪੁਰਾਨ ॥

karam akaram beechaareeai; sankaa sun bed puraan |

Sant Singh KhalsaOne may distinguish between good and evil actions, and listen to the Vedas and the Puraanas,
Manmohan SinghIf merits and demerits are discriminated by hearing Vedas and Puranas, doubt is created.
Manmohan Singh (Punjabi)ਜੇਕਰ ਵੇਦਾਂ ਤੇ ਪੁਰਾਣਾ ਨੂੰ ਸ੍ਰਵਣ ਕਰਕੇ ਨੇਕੀਆਂ ਤੇ ਬਦੀਆਂ ਦਾ ਨਿਰਣਾ ਕੀਤਾ ਜਾਵੇ ਤਾਂ ਸੰਦੇਹ ਪੈਦਾ ਹੋ ਜਾਂਦਾ ਹੈ।
Fareedkot Teekaਸੁਭ ਕਰਮ ਔਰੁ (ਅਕਰਮ) ਜੋ ਮੰਦ ਕਿਰਯਾ ਹੈ ਜੇ ਕਰ ਇਨ ਕਾ ਵੀਚਾਰ ਕਰੀਏ ਤੋ ਬੇਦ ਪੁਰਾਣੋਂ ਕੋ ਸੁਨ ਕਰ ਸ਼ੰਕਾ ਹੋਤੀ ਹੈ। ਕਿਸੀ ਅਸਥਾਨ ਮੇਂ ਕਰਮ ਕਰਨਾ ਕਹ ਦੀਆ ਔਰੁ ਜਗਾ ਉਸ ਕਾ ਨਾ ਕਰਣਾ ਕਹਾ ਹੈ, ਐਸੇ ਅਸੰਕਾ ਹੋਤੀ ਹੈ॥
Prof. Sahib Singhਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ (ਸਗੋਂ ਹੋਰ ਹੋਰ) ਸ਼ੰਕਾ ਵਧਦਾ ਹੈ। ਇਹੀ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸਤ੍ਰਾਂ ਦੇ ਅਨੁਸਾਰ ਹੈ, ਤੇ, ਕਿਹੜਾ ਕਰਮ ਸ਼ਾਸਤ੍ਰਾਂ ਨੇ ਵਰਜਿਆ ਹੈ।

ਪਦ ਅਰਥ ਕਰਮ = ਉਹ ਧਾਰਮਿਕ ਰਸਮਾਂ ਜੋ ਸ਼ਾਸਤ੍ਰਾਂ ਨੇ ਨਿਯਮ ਕੀਤਿਆਂ ਹਨ। ਅਕਰਮ = ਅ-ਕਰਮ, ਉਹ ਕੰਮ ਜੋ ਸ਼ਾਸਤ੍ਰਾਂ ਨੇ ਵਰਜੇ ਹੋਏ ਹਨ। ਸੁਨਿ = ਸੁਣ ਕੇ।

SikhNet (Spanish)Uno discrimina entre lo bueno y lo malo y estudia los Vedas y los Puranas, pero no por ello desaparece la duda.

ਸੰਸਾ ਸਦ ਹਿਰਦੈ ਬਸੈ; ਕਉਨੁ ਹਿਰੈ ਅਭਿਮਾਨੁ ॥੩॥

sansaa sad hiradai basai; kaun hirai abhimaan |3|

Sant Singh Khalsabut doubt still persists. Skepticism continually dwells in the heart, so who can eradicate egotistical pride? ||3||
Manmohan SinghDoubt ever abides within the mind, who can dispel my pride?
Manmohan Singh (Punjabi)ਸੰਦੇਹ ਹਮੇਸ਼ਾਂ ਚਿੱਤ ਅੰਦਰ ਰਹਿੰਦਾ ਹੈ। ਮੇਰੇ ਹੰਕਾਰ ਨੂੰ ਕੌਣ ਨਵਿਰਤ ਕਰ ਸਕਦਾ ਹੈ।
Fareedkot Teekaਸਦੀਵਕਾਲ ਸੰਸਾ ਹਿਰਦੇ ਮੇਂ ਬਸਤਾ ਹੈ ਦੇਹ ਅਭਿਮਾਨ ਕੋ ਕੌਨ ਕਰਮ ਦੂਰ ਕਰੇਗਾ॥੩॥☬ਪ੍ਰਸ਼ਨ: ਤੀਰਥ ਅਸਨਾਨ ਕਰ ਮੋਖ੍ਯ ਹੋਤਾ ਹੈ?☬ਉੱਤਰ:
Prof. Sahib Singh(ਵਰਨ ਆਸ਼ਰਮਾਂ ਦੇ ਕਰਮ ਧਰਮ ਕਰਦਿਆਂ ਹੀ, ਮਨੁੱਖ ਦੇ) ਹਿਰਦੇ ਵਿਚ ਸਹਿਮ ਤਾਂ ਟਿਕਿਆ ਹੀ ਰਹਿੰਦਾ ਹੈ, (ਫਿਰ) ਉਹ ਕਿਹੜਾ ਕਰਮ-ਧਰਮ (ਤੁਸੀ ਦੱਸਦੇ ਹੋ) ਜੋ ਮਨ ਦਾ ਅਹੰਕਾਰ ਦੂਰ ਕਰੇ? ॥੩॥

ਪਦ ਅਰਥ ਸੰਸਾ = ਸੰਹਸਾ, ਸਹਿਮ, ਫ਼ਿਕਰ। ਹਿਰੈ = ਦੂਰ ਕਰੇ ॥੩॥

SikhNet (Spanish)La duda habita siempre en la mente y no hay quien calme nuestro ego. (3)

ਬਾਹਰੁ ਉਦਕਿ ਪਖਾਰੀਐ; ਘਟ ਭੀਤਰਿ ਬਿਬਿਧਿ ਬਿਕਾਰ ॥

baahar udak pakhaareeai; ghatt bheetar bibidh bikaar |

Sant Singh KhalsaOutwardly, he washes with water, but deep within, his heart is tarnished by all sorts of vices.
Manmohan SinghOutside of his body, man washes with water, but within his mind are vices of many descriptions.
Manmohan Singh (Punjabi)ਆਪਣੀ ਦੇਹਿ ਦਾ ਬਾਹਰਵਾਰ, ਬੰਦਾ ਪਾਣੀ ਨਾਲ ਧੋ ਲੈਦਾ ਹੈ, ਪਰ ਉਸ ਦੇ ਮਨ ਅੰਦਰ ਬੜੇ ਕਿਸਮਾਂ ਦੇ ਪਾਪ ਹਨ।
Fareedkot Teekaਜੇ ਬਾਹਰ ਸਰੀਰ ਕੋ (ਉਦਕਿ) ਜਲ ਮੇਂ (ਪਖਾਰੀਐ) ਧੋਈਏ ਤਬ ਅੰਤਹਕਰਣ ਮੇਂ ਨਾਨਾ ਪ੍ਰਕਾਰ ਕੇ ਬਿਕਾਰ ਰੂਪੀ ਮੈਲ ਰਹਤੀ ਹੈ॥
Prof. Sahib Singh(ਹੇ ਪੰਡਿਤ! ਤੁਸੀ ਤੀਰਥ-ਇਸ਼ਨਾਨ ਤੇ ਜ਼ੋਰ ਦੇਂਦੇ ਹੋ, ਪਰ ਤੀਰਥਾਂ ਤੇ ਜਾ ਕੇ ਤਾਂ ਸਰੀਰ ਦਾ) ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ ਹੈ, ਹਿਰਦੇ ਵਿਚ ਕਈ ਕਿਸਮ ਦੇ ਵਿਕਾਰ ਟਿਕੇ ਹੀ ਰਹਿੰਦੇ ਹਨ,

ਪਦ ਅਰਥ ਬਾਹਰੁ = (ਸਰੀਰ ਦਾ) ਬਾਹਰਲਾ ਪਾਸਾ {ਨੋਟ: ਲਫ਼ਜ਼ 'ਬਾਹਰੁ' ਅਤੇ 'ਬਾਹਰਿ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ। 'ਬਾਹਰੁ' ਨਾਂਵ ਹੈ, ਅਤੇ 'ਬਾਹਰਿ, ਕ੍ਰਿਆ ਵਿਸ਼ੇਸ਼ਣ ਹੈ}। ਉਦਕਿ = ਉਦਕ ਨਾਲ, ਪਾਣੀ ਨਾਲ। ਪਖਾਰੀਐ = ਧੋ ਦੇਈਏ। ਘਟ = ਹਿਰਦਾ। ਬਿਬਿਧਿ = ਵਿ-ਵਿਧਿ, ਕਈ ਵਿਧੀਆਂ ਦੇ, ਕਈ ਕਿਸਮ ਦੇ।

SikhNet (Spanish)Lavamos nuestro cuerpo exteriormente, pero la maldad permanece adentro

ਸੁਧ ਕਵਨ ਪਰ ਹੋਇਬੋ; ਸੁਚ ਕੁੰਚਰ ਬਿਧਿ ਬਿਉਹਾਰ ॥੪॥

sudh kavan par hoeibo; such kunchar bidh biauhaar |4|

Sant Singh KhalsaSo how can he become pure? His method of purification is like that of an elephant, covering himself with dust right after his bath! ||4||
Manmohan SinghBut how shall he be pure? His method to procure purity is like the procedure of an elephant.
Manmohan Singh (Punjabi)ਪ੍ਰੰਤੂ ਉਹ ਪਵਿੱਤ੍ਰ ਕਿਸ ਤਰ੍ਹਾਂ ਹੋਵੇਗਾ? ਉਸਦਾ ਪਵਿੱਤ੍ਰਤਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਹਾਥੀ ਵਿਵਹਾਰ ਵਰਗਾ ਹੈ।
Fareedkot Teekaਵਿਸੇਸ ਕਰ ਸੁਧ ਕਵਨ ਪ੍ਰਕਾਰ ਹੋਵੇ (ਸੁਚ) ਬਾਹਰਲੀ ਪਵਿਤ੍ਰਤਾ ਹੈ, ਸੋ (ਕੁੰਚਰ) ਹਾਥੀ ਕੇ ਬਿਉਹਾਰ ਕੀ ਬਿਧੀ ਹੋ ਗਈ ਅਰਥਾਤ ਜੈਸੇ ਹਾਥੀ ਨ੍ਹਾਇਕਰ ਔਰੁ ਖਾਕ ਸਿਰ ਮੇਂ ਡਾਰ ਲੇਤਾ ਹੈ, ਤੈਸੇ ਤੀਰਥ ਨਾਇ ਕਰ ਜੀਵ ਏਕ ਪਾਪ ਉਤਾਰਤੇ ਹੈਂ ਦਸ ਔਰ ਕਰ ਲੇਤੇ ਹੈਂ। ਗੁਰੂ ਵਾਕ-☬"ਪਾਪ ਕਰਹਿ ਪੰਚਾ ਕੇ ਬਸਰੇ॥☬ਤੀਰਥ ਨਾਇ ਕਹਹਿ ਸਭ ਉਤਰੇ॥☬ਬਹੁਰਿ ਕਮਾਵਹਿ ਹੋਇ ਨਿਸੰਕ॥☬ਜਮ ਪੁਰ ਬਾਧ ਖਰੇ ਕਾਲੰਕ॥" ॥੪॥☬ਪ੍ਰਸ਼ਨ: ਆਪ ਹੀ ਕਹੋ ਜੀਵ ਮੋਖ ਕੈਸੇ ਹੋਤਾ ਹੈ?☬ਉੱਤਰ:
Prof. Sahib Singh(ਇਸ ਤੀਰਥ-ਇਸ਼ਨਾਨ ਨਾਲ) ਕੌਣ ਪਵਿਤ੍ਰ ਹੋ ਸਕਦਾ ਹੈ? ਇਹ ਸੁੱਚ ਤਾਂ ਇਹੋ ਜਿਹੀ ਹੀ ਹੁੰਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ-ਕਰਮ ਹੈ ॥੪॥

ਪਦ ਅਰਥ ਹੋਇਬੋ = ਹੋਵੋਗੇ। ਕੁੰਚਰ = ਹਾਥੀ। ਬਿਉਹਾਰ = ਵਿਹਾਰ, ਕੰਮ ॥੪॥

SikhNet (Spanish)¿Cómo es que uno puede purificarse realmente? Porque así como hace el elefante, acabándose de bañar, así uno vuelve a echarse tierra sobre la cabeza tan pronto puede. (4)

ਰਵਿ ਪ੍ਰਗਾਸ. ਰਜਨੀ ਜਥਾ ਗਤਿ; ਜਾਨਤ ਸਭ ਸੰਸਾਰ ॥

rav pragaas. rajanee jathaa gat; jaanat sabh sansaar |

Sant Singh KhalsaWith the rising of the sun, the night is brought to its end; the whole world knows this.
Manmohan SinghAs the entire world knows that the night comes to and end with the rising of the Sun.
Manmohan Singh (Punjabi)ਜਿਸ ਤਰ੍ਹਾਂ ਸਾਰਾ ਜਹਾਨ ਜਾਣਦਾ ਹੈ ਕਿ ਸੂਰਜ ਦੇ ਚੜ੍ਹਨ ਨਾਲ ਰਾਤ ਖਤਮ ਹੋ ਜਾਂਦੀ ਹੈ।
Fareedkot Teekaਜੈਸੇ (ਰਵਿ) ਸੂਰਜ ਕੇ (ਪ੍ਰਗਾਸ) ਉਦੇ ਹੋਨੇ ਕਰ (ਰਜਨੀ) ਰਾਤ੍ਰੀ (ਗਤਿ) ਨਸ਼ਟ ਹੋ ਜਾਤੀ ਹੈ, ਇਸ ਬਾਤ ਕੋ ਸੰਪੂਰਨ ਸੰਸਾਰ ਜਾਨਤਾ ਹੈ। ਤੈਸੇ ਜਬ ਗਿਆਨ ਸੂਰਜ ਰਿਦੇ ਮੇਂ ਪ੍ਰਕਾਸਤਾ ਹੈ ਤਬ ਅਵਿਦਿਆ ਰਾਤ੍ਰੀ ਨਸਟ ਹੋ ਜਾਤੀ ਹੈ॥☬ਪ੍ਰਸ਼ਨ: ਗਿਆਨ ਕਾ ਹੋਣਾ ਕਠਨੁ ਹੈ?
Prof. Sahib Singh(ਪਰ ਹੇ ਪੰਡਿਤ!) ਸਾਰਾ ਸੰਸਾਰ ਇਹ ਗੱਲ ਜਾਣਦਾ ਹੈ ਕਿ ਸੂਰਜ ਦੇ ਚੜ੍ਹਿਆਂ ਕਿਵੇਂ ਰਾਤ (ਦਾ ਹਨੇਰਾ) ਦੂਰ ਹੋ ਜਾਂਦਾ ਹੈ।

ਪਦ ਅਰਥ ਰਵਿ = ਸੂਰਜ। ਰਜਨੀ = ਰੈਣਿ, ਰਾਤ। ਜਥਾ ਗਤਿ = ਜਿਵੇਂ ਦੂਰ ਹੋ ਜਾਂਦੀ ਹੈ।

SikhNet (Spanish)Como el mundo sabe, en el momento del amanecer, la noche se acaba

ਪਾਰਸ ਮਾਨੋ ਤਾਬੋ ਛੁਏ; ਕਨਕ ਹੋਤ. ਨਹੀ ਬਾਰ ॥੫॥

paaras maano taabo chhue; kanak hot. nahee baar |5|

Sant Singh KhalsaIt is believed that with the touch of the Philosopher's Stone, copper is immediately transformed into gold. ||5||
Manmohan SinghBelieve that with the touch of philosopher stone copper turns into gold, without delay.
Manmohan Singh (Punjabi)ਯਕੀਨ ਕਰ ਲੈ ਕਿ ਪਾਰਸ ਨਾਲ ਲਗਨ ਨਾਲ ਤਾਬਾ, ਬਿਨਾ ਕਿਸੇ ਦੇਰੀ ਦੇ, ਸੋਨਾ ਹੋ ਜਾਂਦਾ ਹੈ।
Fareedkot Teekaਇਸ ਬਾਤ ਕੋ (ਮਾਨੋ) ਮਾਨ ਲੇਵੋ ਜੈਸੇ ਪਾਰਸ ਕੋ ਵਾ ਪਾਰਸ ਤਾਂਬੇ ਕੋ ਜਬ ਛੁਹ ਜਾਵੇ ਤਬ ਤਾਂਬੇ ਸੇ (ਕਨਕ) ਸੋਨਾ ਹੋਤਿਆਂ ਦੇਰ ਨਹੀਂ ਲਾਗਤੀ, ਤੈਸੇ ਗੁਰੋਂ ਦ੍ਵਾਰੇ ਮਹਾਂ ਵਾਕ ਉਪਦੇਸ ਹੋਤਿਆਂ ਹੀ ਬ੍ਰਹਮ ਰੂਪ ਨਿਸਚਾ ਹੋਣੇ ਮੇਂ ਡੇਰ ਨਹੀਂ ਹੋਤੀ ਹੈ॥੫॥☬ਪ੍ਰਸ਼ਨ: ਫਿਰ ਜੀਵ ਗੁਰੋਂ ਕੋ ਸੀਘਰ ਕਿਯੋਂ ਨਹੀਂ ਮਿਲਤੇ?☬ਉੱਤਰ:
Prof. Sahib Singhਇਹ ਗੱਲ ਭੀ ਚੇਤੇ ਰੱਖਣ ਵਾਲੀ ਹੈ ਕਿ ਤਾਂਬੇ ਦੇ ਪਾਰਸ ਨਾਲ ਛੋਹਿਆਂ ਉਸ ਦੇ ਸੋਨਾ ਬਣਨ ਵਿਚ ਚਿਰ ਨਹੀਂ ਲੱਗਦਾ ॥੫॥

ਪਦ ਅਰਥ ਮਾਨੋ = ਜਾਣੋ। ਕਨਕ = ਸੋਨਾ। ਹੋਤ ਨਹੀ ਬਾਰ = ਚਿਰ ਨਹੀਂ ਲੱਗਦਾ ॥੫॥

SikhNet (Spanish)y con el toque de la Piedra Filosofal, el cobre instantáneamente es transformado en oro. (5)

ਪਰਮ ਪਰਸ ਗੁਰੁ ਭੇਟੀਐ; ਪੂਰਬ ਲਿਖਤ ਲਿਲਾਟ ॥

param paras gur bhetteeai; poorab likhat lilaatt |

Sant Singh KhalsaWhen one meets the Supreme Philosopher's Stone, the Guru, if such pre-ordained destiny is written on one's forehead,
Manmohan SinghIf the supreme Philosopher's stone Guru be found by virtue of the primal writing on the brow,
Manmohan Singh (Punjabi)ਜੇਕਰ ਮੱਥੇ ਦੀ ਆਦਿ ਲਿਖਤਕਾਰ ਦੀ ਬਰਕਤ ਦੁਆਰਾ, ਮਹਾਨ ਅਮੋਲਕ-ਪੱਥਰ, ਗੁਰੂ ਜੀ ਮਿਲ ਪੈਣ,
Fareedkot Teekaਜੇ ਕਰ ਪੂਰਬ ਜਨਮ ਕਾ ਪੁੰਨ ਕਰਮ (ਲਿਲਾਟ) ਮਸਤਕ ਮੇਂ ਲਿਖਾ ਹੋ ਤੌ (ਪਰਮ) ਵੱਡੇ (ਪਰਸ) ਪਾਰਸ ਰੂਪ ਗੁਰੋਂ ਕੋ ਮਿਲੀਤਾ ਹੈ॥
Prof. Sahib Singh(ਇਸੇ ਤਰ੍ਹਾਂ) ਜੇ ਪੂਰਬਲੇ ਭਾਗ ਜਾਗਣ ਤਾਂ ਸਤਿਗੁਰੂ ਮਿਲ ਪੈਂਦਾ ਹੈ ਜੋ ਸਭ ਪਾਰਸਾਂ ਤੋਂ ਵਧੀਆ ਪਾਰਸ ਹੈ।

ਪਦ ਅਰਥ ਪਰਮ ਪਰਸ = ਸਭ ਪਾਰਸਾਂ ਤੋਂ ਵਧੀਆ ਪਾਰਸ। ਭੇਟੀਐ = ਮਿਲ ਪਏ। ਲਿਲਾਟ = ਮੱਥੇ ਉੱਤੇ।

SikhNet (Spanish)Si así dice nuestro Destino, nos vamos a encontrar con el Guru,

ਉਨਮਨ. ਮਨ ਮਨ ਹੀ ਮਿਲੇ; ਛੁਟਕਤ ਬਜਰ ਕਪਾਟ ॥੬॥

aunaman. man man hee mile; chhuttakat bajar kapaatt |6|

Sant Singh Khalsathen the soul blends with the Supreme Soul, and the stubborn doors are opened wide. ||6||
Manmohan Singhthen the soul and the admantine shutters are opened.
Manmohan Singh (Punjabi)ਤਦ ਆਤਮਾ, ਪਰਮ ਉਨੱਤ ਆਤਮਾ ਨਾਲ ਅਭੇਦ ਹੋ ਜਾਂਦੀ ਹੈ ਅਤੇ ਕਰੜੇ ਕਿਵਾੜ ਖੁਲ੍ਹ ਜਾਂਦੇ ਹਨ।
Fareedkot Teekaਜਿਨੋਂ ਨੇ ਸੰਸਾਰ ਕੀ ਤਰਫ ਸੇਂ (ਮਨ) ਅੰਤਹਕਰਣ (ਉਨਮਨ) ਉਲਟਾਏ ਹੈਂ, ਸੋ ਪੁਰਸੁ ਮਨ ਹੀ ਮੇਂ ਪਰਮੇਸ੍ਵਰ ਕੋ ਮਿਲੇ ਹੈਂ॥☬ਪ੍ਰਸ਼ਨ: ਕੈਸੇ ਮਿਲੇ ਹੈਂ?☬ਉੱਤਰੁ: ਬਜਰ ਵਤ ਦ੍ਰਿੜ ਪੰਚ ਕੋਸ ਰੂਪ (ਕਪਾਟ) ਤਖਤੇ (ਛੁਟਕਤ) ਖੁਲਨੇ ਕਰ॥੬॥☬ਪ੍ਰਸ਼ਨ: ਪਹਿਲੇ ਕੌਨ ਸਾਧਨ ਕੀਆ?☬ਉੱਤ੍ਰ:
Prof. Sahib Singh(ਗੁਰੂ ਦੀ ਕਿਰਪਾ ਨਾਲ) ਮਨ ਵਿਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਹ ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦਾ ਹੈ, ਮਨ ਦੇ ਕਰੜੇ ਕਵਾੜ ਖੁਲ੍ਹ ਜਾਂਦੇ ਹਨ ॥੬॥

ਪਦ ਅਰਥ ਉਨਮਨ = {Skt. उन्मनस् = (Adj.) anxious, eager, impatient} ਤਾਂਘ-ਭਰਿਆ। ਉਨਮਨ ਮਨ = ਉਹ ਹਿਰਦਾ ਜਿਸ ਵਿਚ ਪ੍ਰਭੂ-ਪ੍ਰੀਤਮ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ ਹੈ। ਮਨ ਹੀ = ਮਨਿ ਹੀ, ਮਨ ਵਿਚ ਹੀ, ਅੰਦਰ ਹੀ, ਅੰਤਰ-ਆਤਮੇ ਹੀ। ਬਜਰ = ਕਰੜੇ, ਸਖ਼ਤ, ਪੱਕੇ। ਕਪਾਟ = ਕਵਾੜ, ਦਰਵਾਜ਼ੇ ਦੇ ਭਿੱਤ ॥੬॥

SikhNet (Spanish)y la mente despertará al encuentro con su Dios dentro de sí misma, Sus puertas se abrirán de par en par. (6)

ਭਗਤਿ ਜੁਗਤਿ. ਮਤਿ ਸਤਿ ਕਰੀ; ਭ੍ਰਮ ਬੰਧਨ ਕਾਟਿ ਬਿਕਾਰ ॥

bhagat jugat. mat sat karee; bhram bandhan kaatt bikaar |

Sant Singh KhalsaThrough the way of devotion, the intellect is imbued with Truth; doubts, entanglements and vices are cut away.
Manmohan SinghDoubts, entanglements and sins of him, who makes the way of devotion firm in his mind, are cut away.
Manmohan Singh (Punjabi)ਉਸ ਦੇ ਸੰਦੇਹ ਅਲਸੇਟੇ ਅਤੇ ਪਾਪ ਕੱਟੇ ਜਾਂਦੇ ਹਨ, ਜੋ ਅਨੁਰਾਗ ਦੇ ਰਸਤੇ ਨੂੰ ਆਪਣੇ ਚਿੱਤ ਅੰਦਰ ਪੱਕਾ ਕਰਦਾ ਹੈ।
Fareedkot Teekaਭਗਤੀ ਕੇ (ਜੁਗਤਿ) ਸੰਜੁਗਤਿ ਜੋ (ਸਤਿਕਾਰੀ) ਨਿਸਚੈ ਆਤਮਕ ਬੁਧੀ ਹੈ, ਤਿਸ ਕਰ ਕੇ ਜੋ ਵਿਚਾਰ ਔਰ ਭ੍ਰਮ ਰੂਪ ਬੰਧਨ ਥੇ, ਸੋ ਕਾਟਿ ਦੀਏ॥
Prof. Sahib Singhਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਵਿਚ ਜੁੜ ਕੇ (ਇਸ ਭਗਤੀ ਦੀ ਬਰਕਤ ਨਾਲ) ਭਟਕਣਾ ਵਿਕਾਰਾਂ ਅਤੇ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਬੁੱਧੀ ਨੂੰ ਮਾਇਆ ਵਿਚ ਡੋਲਣ ਤੋਂ ਰੋਕ ਲਿਆ ਹੈ।

ਪਦ ਅਰਥ ਜੁਗਤਿ = ਤਰੀਕਾ, ਸਾਧਨ। ਭਗਤਿ ਜੁਗਤਿ = ਬੰਦਗੀ-ਰੂਪ ਸਾਧਨ (ਵਰਤ ਕੇ)। ਮਤਿ = ਬੁੱਧੀ, ਅਕਲ। ਸਤਿ ਕਰੀ = ਪੱਕੀ ਕਰ ਲਈ, ਦ੍ਰਿੜ੍ਹ ਕਰ ਲਈ, ਮਾਇਆ ਵਿਚ ਡੋਲਣ ਤੋਂ ਰੋਕ ਲਈ। ਕਾਟਿ = ਕੱਟ ਕੇ।

SikhNet (Spanish)Cuando uno encuentra el Sendero de la Alabanza y la mente es instruida en la Verdad, las amarras de la duda y de la maldad son

ਸੋਈ ਬਸਿ ਰਸਿ. ਮਨ ਮਿਲੇ; ਗੁਨ ਨਿਰਗੁਨ ਏਕ ਬਿਚਾਰ ॥੭॥

soee bas ras. man mile; gun niragun ek bichaar |7|

Sant Singh KhalsaThe mind is restrained, and one attains joy, contemplating the One Lord, who is both with and without qualities. ||7||
Manmohan SinghHe restrains his mind, attains joy and meditates on Him alone who is with and without qualities.
Manmohan Singh (Punjabi)ਉਹ ਆਪਣੇ ਮਨੂਏ ਨੂੰ ਰੋਕਦਾ ਹੈ, ਖੁਸ਼ੀ ਪਾਉਂਦਾ ਹੈ ਤੇ ਕੇਵਲ ਉਸ ਦਾ ਚਿੰਤਨ ਕਰਦਾ ਹੈ, ਜੋ ਲੱਛਣਾ ਸਹਿਤ ਅਤੇ ਲੱਛਣਾ ਰਹਿਤ ਹੈ।
Fareedkot Teekaਪ੍ਰਮਾਤਮਾ ਮੇਂ ਸੋਈ ਬਸੇ ਹੈਂ ਜਿਨ ਕੋ (ਮਨ) ਅੰਤਹਕਰਣ (ਰਸਿ) ਪ੍ਰੇਮ ਮੇਂ ਮਿਲੇ ਹੈਂ ਔਰੁ (ਗੁਨ) ਗੁਨੋਂ ਸਹਤ ਜੀਵ ਔਰ (ਨਿਰਗੁਨ) ਤ੍ਰਿਗੁਣ ਰਹਤ ਬ੍ਰਹਮ ਤਿਨ ਦੋਨੋਂ ਕੋ ਏਕ ਸਮ ਵਿਚਾਰਿਆ ਹੈ, ਭਾਵ ਦੋਨੋਂ ਕੋ ਸਤਿ ਚਿਤ ਆਨੰਦ ਰੂਪ ਜਾਣਾ ਹੈ॥੭॥
Prof. Sahib Singhਉਹੀ ਮਨੁੱਖ (ਪ੍ਰਭੂ ਦੀ ਯਾਦ ਵਿਚ) ਟਿਕ ਕੇ ਆਨੰਦ ਨਾਲ (ਪ੍ਰਭੂ ਨੂੰ) ਅੰਤਰ-ਆਤਮੇ ਹੀ ਮਿਲ ਪੈਂਦਾ ਹੈ, ਅਤੇ ਉਸ ਇੱਕ ਪਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਰਹਿੰਦਾ ਹੈ, ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ ॥੭॥

ਪਦ ਅਰਥ ਸੋਈ = ਉਹੀ ਮਨੁੱਖ। ਬਸਿ = ਵੱਸ ਕੇ, ਟਿਕ ਕੇ, ਪ੍ਰਭੂ ਦੀ ਯਾਦ ਵਿਚ ਟਿਕ ਕੇ। ਰਸਿ = ਆਨੰਦ ਨਾਲ। ਮਨ ਮਿਲੇ = ਮਨ ਹੀ ਮਿਲੇ, ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦੇ ਹਨ। ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ ਪ੍ਰਭੂ। ਗੁਨ ਬਿਚਾਰ = ਗੁਣਾਂ ਦੀ ਵਿਚਾਰ, ਗੁਣਾਂ ਦੀ ਯਾਦ ॥੭॥

SikhNet (Spanish)Y, meditando en los Méritos del Único Señor que está más allá de las tres Gunas. la mente habita en el Señor, a través de Su Amor. (7)

ਅਨਿਕ ਜਤਨ ਨਿਗ੍ਰਹ ਕੀਏ; ਟਾਰੀ ਨ ਟਰੈ. ਭ੍ਰਮ ਫਾਸ ॥

anik jatan nigrah kee; ttaaree na ttarai. bhram faas |

Sant Singh KhalsaI have tried many methods, but by turning it away, the noose of doubt is not turned away.
Manmohan SinghMany methods have I tried, but by warding off, the noose of doubt is not warded off.
Manmohan Singh (Punjabi)ਮੈਂ ਬੜੇ ਉਪਰਾਲੇ ਕਰ ਵੇਖੇ ਹਨ, ਪਰ ਪਰੇ ਹਟਾਉਣ ਦੁਆਰਾ ਸੰਦੇਹ ਦੀ ਫਾਹੀ ਪਰੇ ਨਹੀਂ ਹਟਾਈ ਜਾ ਸਕਦੀ।
Fareedkot Teekaਤੀਰਥ ਯਗ੍ਯਾਦਿ ਅਨੇਕ ਜਤਨ ਕੇ ਕਰਮੋਂ ਕੇ ਸੰਗ੍ਰਹ ਕਰਨੇ ਸੇ ਭਰਮ ਰੂਪੀ ਫਾਸੀ ਠਾਰੀ ਹੂਈ ਨਹੀਂ ਟਰਤੀ॥
Prof. Sahib Singh(ਪ੍ਰਭੂ ਦੀ ਯਾਦ ਤੋਂ ਬਿਨਾ) ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ ਜੇ ਹੋਰ ਅਨੇਕਾਂ ਜਤਨ ਭੀ ਕੀਤੇ ਜਾਣ, (ਤਾਂ ਭੀ ਵਿਕਾਰਾਂ ਵਿਚ) ਭਟਕਣ ਦੀ ਫਾਹੀ ਟਾਲਿਆਂ ਟਲਦੀ ਨਹੀਂ ਹੈ।

ਪਦ ਅਰਥ ਨਿਗ੍ਰਹ = ਰੋਕਣਾ, ਮਨ ਨੂੰ ਰੋਕਣਾ, ਮਨ ਨੂੰ ਵਿਕਾਰਾਂ ਵਲੋਂ ਰੋਕਣਾ। ਟਾਰੀ ਨ ਟਰੈ = ਟਾਲਿਆਂ ਟਲਦੀ ਨਹੀਂ। ਭ੍ਰਮ ਫਾਸ = ਭਟਕਣਾ ਦੀ ਫਾਹੀ।

SikhNet (Spanish)He tratado en vano de apaciguar mi mente, pero el lazo de la duda me estrangula,

ਪ੍ਰੇਮ ਭਗਤਿ. ਨਹੀ ਊਪਜੈ; ਤਾ ਤੇ ਰਵਿਦਾਸ ਉਦਾਸ ॥੮॥੧॥

prem bhagat. nahee aoopajai; taa te ravidaas udaas |8|1|

Sant Singh KhalsaLove and devotion have not welled up within me, and so Ravi Daas is sad and depressed. ||8||1||
Manmohan SinghLove and meditation have not sprung up in me, therefore Ravi Dass is sad.
Manmohan Singh (Punjabi)ਪਿਆਰ ਤੇ ਸਿਮਰਨ ਮੇਰੇ ਵਿੱਚ ਉਤਪੰਨ ਨਹੀਂ ਹੋਏ, ਇਸ ਲਈ ਰਵਿਦਾਸ ਨਿਮੋਝੂਣਾ ਹੈ।
Fareedkot Teekaਕਿਉਂਕਿ ਪ੍ਰੇਮਾਭਗਤੀ ਭੀ ਨਹੀਂ ਉਤਪਤਿ ਹੋਤੀ ਤਾਂ ਤੇ ਰਵਿਦਾਸ ਜੀ ਕਹਤੇ ਹੈਂ ਹਮ ਤਿਨ ਕਰਮੋਂ ਸੇ ਉਦਾਸ ਹੈਂ॥੮॥੧॥੫॥
Prof. Sahib Singh(ਕਰਮ ਕਾਂਡ ਦੇ) ਇਹਨਾਂ ਜਤਨਾਂ ਨਾਲ ਪ੍ਰਭੂ ਦੀ ਪਿਆਰ-ਭਰੀ ਯਾਦ (ਹਿਰਦੇ ਵਿਚ) ਪੈਦਾ ਨਹੀਂ ਹੋ ਸਕਦੀ। ਇਸੇ ਵਾਸਤੇ ਮੈਂ ਰਵਿਦਾਸ ਇਹਨਾਂ ਕਰਮਾਂ-ਧਰਮਾਂ ਤੋਂ ਉਪਰਾਮ ਹਾਂ ॥੮॥੧॥

ਪਦ ਅਰਥ ਪ੍ਰੇਮ ਭਗਤਿ = ਪਿਆਰ-ਭਰੀ ਯਾਦ, ਪ੍ਰਭੂ ਦੀ ਪਿਆਰ-ਭਰੀ ਯਾਦ। ਉਦਾਸ = ਇਹਨਾਂ ਜਤਨਾਂ ਤੋਂ ਉਪਰਾਮ, ਇਹਨਾਂ ਕਰਮਾਂ ਧਰਮਾਂ ਤੋਂ ਉਪਰਾਮ ॥੮॥੧॥

* ਸ਼ਬਦ ਦਾ ਭਾਵ: ਇਹ ਗੱਲ ਗ਼ਲਤ ਹੈ ਕਿ ਹਿਰਦੇ ਵਿਚ ਪਰਮਾਤਮਾ ਦੀ ਪ੍ਰੇਮਾ-ਭਗਤੀ ਪੈਦਾ ਕਰਨ ਲਈ ਹਰੇਕ ਜੁਗ ਵਿਚ ਮਨੁੱਖ ਵਾਸਤੇ ਵਖ-ਵਖ ਕਰਮ-ਧਰਮ ਪ੍ਰਧਾਨ ਰਹੇ ਹਨ। ਕੋਈ ਦਾਨ, ਜੱਗ, ਦੇਵ-ਪੂਜਾ, ਅਵਤਾਰ-ਭਗਤੀ, ਤੀਰਥ-ਇਸ਼ਨਾਨ ਮਨੁੱਖ ਨੂੰ ਮਾਇਆ ਦੀ ਫਾਹੀ ਤੋਂ ਬਚਾ ਨਹੀਂ ਸਕਦਾ, ਤੇ, ਨਾਹ ਹੀ ਪ੍ਰਭੂ-ਚਰਨਾਂ ਵਿਚ ਜੋੜ ਸਕਦਾ ਹੈ। * ਨੋਟ: 'ਰਹਾਉ' ਦੀਆਂ ਤੁਕਾਂ ਵਿਚ ਰਵਿਦਾਸ ਜੀ ਆਖਦੇ ਹਨ ਕਿ ਕੋਈ ਮਨੁੱਖ ਮੈਨੂੰ ਇਹ ਗੱਲ ਨਹੀਂ ਸਮਝਾ ਕੇ ਦੱਸਦਾ ਜੁ ਜਨਮ ਮਰਨ ਦਾ ਗੇੜ ਕਿਵੇਂ ਮੁੱਕੇਗਾ, ਤੇ ਜਗਤ ਦੇ ਸੰਹਸਿਆਂ ਵਿਚੋਂ ਖ਼ਲਾਸੀ ਕਿਵੇਂ ਹੋਵੇਗੀ। ਜਦੋਂ ਅਸੀਂ ਸ਼ਬਦ ਦੇ ਬਾਕੀ ਦੇ ਬੰਦ ਪੜ੍ਹਦੇ ਹਾਂ, ਤਾਂ ਇਹਨਾਂ ਵਿਚ ਭਗਤ ਜੀ ਆਖਦੇ ਹਨ ਕਿ (ਪੰਡਿਤ) ਲੋਕ ਕਈ ਤਰ੍ਹਾਂ ਦੇ ਕਰਮ ਕਾਂਡ ਦੀ ਆਗਿਆ ਕਰ ਰਹੇ ਹਨ। ਪਰ ਰਵਿਦਾਸ ਜੀ ਦੇ ਖ਼ਿਆਲ ਅਨੁਸਾਰ ਇਹ ਸਾਰੇ ਕਰਮ-ਧਰਮ ਵਿਕਾਰਾਂ ਸੰਹਸਿਆਂ ਤੋਂ ਪਾਰ ਨਹੀਂ ਲੰਘਾ ਸਕਦੇ। ਬੰਦ ਨੰ: ੪ ਤਕ ਆਪ ਇਹੀ ਗੱਲ ਆਖਦੇ ਜਾ ਰਹੇ ਹਨ। ਬੰਦ ਨੰ: ੫ ਤੋਂ ਭਗਤ ਜੀ ਨੇ ਆਪਣਾ ਮਤ ਦੱਸਣਾ ਸ਼ੁਰੂ ਕੀਤਾ ਹੈ ਕਿ ਗੁਰੂ-ਪਾਰਸ ਨੂੰ ਮਿਲਿਆਂ ਵਿਕਾਰਾਂ ਵਿਚ ਮਨੂਰ ਹੋਇਆ ਮਨ ਸੋਨਾ ਬਣ ਜਾਂਦਾ ਹੈ। ਅਖ਼ੀਰਲੇ ਬੰਦ ਵਿਚ ਫਿਰ ਆਖਦੇ ਹਨ ਕਿ ਕਰਮ ਕਾਂਡ ਆਦਿਕ ਦੇ ਹੋਰ ਸਾਰੇ ਜਤਨ ਵਿਅਰਥ ਹਨ, ਇਹਨਾਂ ਨਾਲ ਪ੍ਰਭੂ ਦੀ ਪ੍ਰੇਮਾ-ਭਗਤੀ ਪੈਦਾ ਨਹੀਂ ਹੁੰਦੀ, ਇਸ ਵਾਸਤੇ ਮੈਂ ਇਹ ਕਰਮ-ਕਾਂਡ ਨਹੀਂ ਕਰਦਾ। ਸ਼ਬਦ ਦੇ ਬੰਦਾਂ ਦੀ ਇਸ ਤਰਤੀਬ ਤੋਂ ਇਹ ਗੱਲ ਸਾਫ਼ ਦਿੱਸ ਰਹੀ ਹ

SikhNet (Spanish)el Amor y la Alabanza no fueron edificados en mi interior y por eso Ravidas se encuentra muy triste. (8‑1)
Answers quote the Granth verbatim with Ang citations. AI commentary is not Gurbani and not a religious ruling.