ੴ

ਸਿੱਖਬਾਣੀ · SikhBani

ਗਉੜੀ ਪੂਰਬੀ ਰਵਿਦਾਸ ਜੀਉ ॥

gaurree poorabee ravidaas jeeo
Bhagat Ravidas Ji ਭਗਤ ਰਵਿਦਾਸ ਜੀ · Raag Gauree · Ang 346 · 9 lines
Translations

ਗਉੜੀ ਪੂਰਬੀ ਰਵਿਦਾਸ ਜੀਉ ॥

gaurree poorabee ravidaas jeeo |

Sant Singh KhalsaGauree Poorbee, Ravi Daas Jee:
Manmohan SinghGauri Purbi Ravi Dass Ji.
Manmohan Singh (Punjabi)ਗਉੜੀ ਪੂਰਬੀ ਰਵਿਦਾਸ ਜੀ।
Prof. Sahib Singhਰਾਗ ਗਉੜੀ-ਪੂਰਬੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Gauri Purbi de Ravidas yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God by the grace of the True Guru, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਕੂਪੁ ਭਰਿਓ ਜੈਸੇ ਦਾਦਿਰਾ; ਕਛੁ ਦੇਸੁ ਬਿਦੇਸੁ. ਨ ਬੂਝ ॥

koop bhario jaise daadiraa; kachh des bides. na boojh |

Sant Singh KhalsaThe frog in the deep well knows nothing of its own country or other lands;
Manmohan SinghAs a frog, in a well full of water has no knowledge on native and foreign lands.
Manmohan Singh (Punjabi)ਜਿਸ ਤਰ੍ਹਾਂ ਪਾਣੀ ਨਾਲ ਭਰੇ ਖੂਹ ਦੇ ਡੱਡੂ ਨੂੰ ਆਪਣੇ ਵਤਨ ਅਤੇ ਪਰਾਏ ਵਤਨ ਦਾ ਕੁਝ ਭੀ ਪਤਾ ਨਹੀਂ।
Fareedkot Teekaਬੇਨਤੀ: ਜੈਸੇ ਕੂਏ ਮੇਂ (ਦਾਦਿਰਾ) ਡੱਡੂ (ਭਰਿਓ) ਪੜਿਆ ਹੂਆ ਕਛੁ ਦੇਸ ਬਿਦੇਸ ਨਹੀਂ ਬੂਝਤਾ ਹੈ ਅਰਥਾਤ ਹਮ ਗ੍ਰਿਹਸਤ ਕੂਏ ਮੇਂ ਪੜੇ ਹੂਏ ਹੈਂ॥ ਅਬ ਦ੍ਰਾਸ੍ਟਾਂਤ ਸਫੁਟ ਕਰ ਕੇ ਕਹਤੇ ਹੈਂ:
Prof. Sahib Singhਜਿਵੇਂ (ਕੋਈ) ਖੂਹ ਡੱਡੂਆਂ ਨਾਲ ਭਰਿਆ ਹੋਇਆ ਹੋਵੇ, (ਉਹਨਾਂ ਡੱਡੂਆਂ ਨੂੰ) ਕੋਈ ਵਾਕਫ਼ੀ ਨਹੀਂ ਹੁੰਦੀ (ਕਿ ਇਸ ਖੂਹ ਤੋਂ ਬਾਹਰ ਕੋਈ ਹੋਰ) ਦੇਸ ਪਰਦੇਸ ਭੀ ਹੈ;

ਪਦ ਅਰਥ ਕੂਪੁ = ਖੂਹ। ਦਾਦਿਰਾ = ਡੱਡੂ। ਬਿਦੇਸੁ = ਪਰਦੇਸ। ਬੂਝ = ਸਮਝ, ਵਾਕਫ਼ੀਅਤ।

SikhNet (Spanish)Soy como la rana en el pozo; no conozco nada de mis alrededores,

ਐਸੇ ਮੇਰਾ ਮਨੁ ਬਿਖਿਆ ਬਿਮੋਹਿਆ; ਕਛੁ ਆਰਾ ਪਾਰੁ. ਨ ਸੂਝ ॥੧॥

aise meraa man bikhiaa bimohiaa; kachh aaraa paar. na soojh |1|

Sant Singh Khalsajust so, my mind, infatuated with corruption, understands nothing about this world or the next. ||1||
Manmohan SinghSo my soul, infatuated with vice has no idea to this world and the next.
Manmohan Singh (Punjabi)ਇਸੇ ਤਰ੍ਹਾਂ ਪਾਪ ਦੀ ਗੁਮਰਾਹ ਕੀਤੀ ਹੋਈ ਮੇਰੀ ਆਤਮਾ ਨੂੰ ਇਸ ਲੋਕ ਅਤੇ ਪਰਲੋਕ ਦਾ ਕੁਝ ਭੀ ਖਿਆਲ ਨਹੀਂ!
Fareedkot Teekaਐਸਾ ਮੇਰਾ ਮਨੁ ਬਿਸੇਸ ਕਰ ਕੇ ਬਿਸ੍ਯੋਂ ਮੇਂ ਮੋਹਤ ਹੂਆ ਹੈ, ਯਾਂ ਤੇ ਕਛੁ (ਆਰਾ) ਉਰਾਰ ਜਗਤੁ (ਪਾਰੁ) ਪਾਰ ਰੂਪ ਬ੍ਰਹਮ ਨਹੀਂ ਸੂਝਤਾ; ਅਰਥਾਤ ਏਹ ਨਿਸਚਾ ਨਹੀਂ ਹੋਤਾ ਕਿ ਬ੍ਰਹਮ ਸਤ ਹੈ ਔਰ ਜਗਤ ਮਿਥਿਆ ਹੈ॥੧॥☬ਪ੍ਰਸ਼ਨ: ਮੈਂ ਤੌ ਸਰਬ ਬਿਆਪੀ ਹਾਂ ਮੇਰੇ ਕੋ ਕਿਯੋਂ ਨਹੀਂ ਤੂੰ ਜਾਣਤਾ ਹੈਂ?
Prof. Sahib Singhਤਿਵੇਂ ਮੇਰਾ ਮਨ ਮਾਇਆ (ਦੇ ਖੂਹ) ਵਿਚ ਇਤਨਾ ਚੰਗੀ ਤਰ੍ਹਾਂ ਫਸਿਆ ਹੋਇਆ ਹੈ ਕਿ ਇਸ ਨੂੰ (ਮਾਇਆ ਦੇ ਖੂਹ ਵਿਚੋਂ ਨਿਕਲਣ ਲਈ) ਕੋਈ ਉਰਲਾ ਪਾਰਲਾ ਬੰਨਾ ਨਹੀਂ ਸੁੱਝਦਾ ॥੧॥

ਪਦ ਅਰਥ ਐਸੇ = ਇਸੇ ਤਰ੍ਹਾਂ। ਬਿਖਿਆ = ਮਾਇਆ। ਬਿਮੋਹਿਆ = ਚੰਗੀ ਤਰ੍ਹਾਂ ਮੋਹਿਆ ਹੋਇਆ। ਆਰਾ ਪਾਰੁ = ਉਰਲਾ ਤੇ ਪਾਰਲਾ ਬੰਨਾ। ਨ ਸੂਝ = ਨਹੀਂ ਸੁੱਝਦਾ ॥੧॥

SikhNet (Spanish)mucho menos lo que hay más lejos. Estoy tan seducido por el vicio, que ya no sé lo que es bueno ni lo que es malo.

ਸਗਲ ਭਵਨ ਕੇ ਨਾਇਕਾ; ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥

sagal bhavan ke naaeikaa; ik chhin daras dikhaae jee |1| rahaau |

Sant Singh KhalsaO Lord of all worlds: reveal to me, even for an instant, the Blessed Vision of Your Darshan. ||1||Pause||
Manmohan SinghO Lord of all the worlds, show me Thine sight for a moment. Pause.
Manmohan Singh (Punjabi)ਹੇ ਸਾਰਿਆਂ ਜਹਾਨਾਂ ਦਿਆਂ ਮਾਲਕਾ! ਮੈਨੂੰ ਇਕ ਮੁਹਤ ਲਈ ਆਪਣਾ ਦਰਸ਼ਨ ਵਿਖਾਲ। ਠਹਿਰਾਉ।
Fareedkot Teekaਹੇ ਸੰਪੂਰਨ ਭਵਨ ਕੇ (ਨਾਇਕਾ) ਸ੍ਵਾਮੀ! ਇਕ ਖਿਨ ਮਾਤ੍ਰ ਦਰਸਨ ਦਿਖਾਓ ਜੀ॥੧॥ ਰਹਾਉ ॥☬ਪ੍ਰਸ਼ਨ: ਤੂੰ ਅਪਨੇ ਪੁਰਸਾਰਥ ਕਰ ਦੇਖ ਲੇ?
Prof. Sahib Singhਹੇ ਸਾਰੇ ਭਵਨਾਂ ਦੇ ਸਰਦਾਰ! ਮੈਨੂੰ ਇਕ ਖਿਨ ਭਰ ਲਈ (ਹੀ) ਦੀਦਾਰ ਦੇਹ ॥੧॥ ਰਹਾਉ ॥

ਪਦ ਅਰਥ ਨਾਇਕਾ = ਹੇ ਮਾਲਕਾ! ਦਰਸੁ = ਦੀਦਾਰ ॥੧॥ ਰਹਾਉ ॥

SikhNet (Spanish)Oh Maestro de los tres mundos, otórgame Tu Bendición por un momento. (1-Pausa)

ਮਲਿਨ ਭਈ ਮਤਿ. ਮਾਧਵਾ; ਤੇਰੀ ਗਤਿ. ਲਖੀ ਨ ਜਾਇ ॥

malin bhee mat. maadhavaa; teree gat. lakhee na jaae |

Sant Singh KhalsaMy intellect is polluted; I cannot understand Your state, O Lord.
Manmohan SinghMy understanding is gone dirty and I cannot understand Thy condition O Lord of light.
Manmohan Singh (Punjabi)ਮੇਰੀ ਸਮਝ ਮਲੀਨ ਹੋ ਗਈ ਹੈ ਅਤੇ ਮੈਂ ਤੇਰੀ ਦਸ਼ਾ ਨੂੰ ਨਹੀਂ ਸਮਝ ਸਕਦਾ, ਹੇ ਪ੍ਰਕਾਸ਼ ਦੇ ਪ੍ਰਭੂ!
Fareedkot Teekaਹੇ ਮਾਧਵੇ! ਮੇਰੀ ਬੁਧੀ ਬਿਸ੍ਯੋਂ ਕਰ ਮਲਿਨ ਭਈ ਹੈ, ਯਾਂ ਤੇ ਤੇਰੀ ਗਤ ਲਖੀ ਨਹੀਂ ਜਾਤੀ॥
Prof. Sahib Singhਹੇ ਪ੍ਰਭੂ! ਮੇਰੀ ਅਕਲ (ਵਿਕਾਰਾਂ ਨਾਲ) ਮੈਲੀ ਹੋਈ ਪਈ ਹੈ, (ਇਸ ਵਾਸਤੇ) ਮੈਨੂੰ ਤੇਰੀ ਗਤੀ ਦੀ ਪਛਾਣ ਨਹੀਂ ਆਉਂਦੀ (ਭਾਵ, ਮੈਨੂੰ ਸਮਝ ਨਹੀਂ ਪੈਂਦੀ ਕਿ ਤੂੰ ਕਿਹੋ ਜਿਹਾ ਹੈਂ)।

ਪਦ ਅਰਥ ਮਲਿਨ = ਮਲੀਨ, ਮੈਲੀ। ਮਤਿ = ਅਕਲ। ਮਾਧਵਾ = ਹੇ ਪ੍ਰਭੂ! ਗਤਿ = ਹਾਲਤ। ਲਖੀ ਨ ਜਾਇ = ਪਛਾਣੀ ਨਹੀਂ ਜਾ ਸਕਦੀ।

SikhNet (Spanish)Muchos son los discursos sobre la fe, y muchos son los adeptos también, pero,

ਕਰਹੁ ਕ੍ਰਿਪਾ. ਭ੍ਰਮੁ ਚੂਕਈ; ਮੈ ਸੁਮਤਿ ਦੇਹੁ ਸਮਝਾਇ ॥੨॥

karahu kripaa. bhram chookee; mai sumat dehu samajhaae |2|

Sant Singh KhalsaTake pity on me, dispel my doubts, and teach me true wisdom. ||2||
Manmohan SinghTake pity on me that my doubt may be dispelled, and teach me the right understanding.
Manmohan Singh (Punjabi)ਮੇਰੇ ਉਤੇ ਤਰਸ ਕਰ, ਤਾਂ ਜੋ ਮੇਰਾ ਵਹਿਮ ਦੂਰ ਹੋ ਜਾਵੇ ਅਤੇ ਮੈਨੂੰ ਸਰੇਸ਼ਟ ਸਮਝ ਦਰਸਾ ਦੇ।
Fareedkot Teekaਐਸੀ ਕਿਰਪਾ ਕਰੋ ਜੋ ਭ੍ਰਮ ਚੂਕ ਜਾਵੇ ਔਰ ਸ੍ਰੇਸ੍ਟ ਬੁਧੀ ਦੇਵੋ ਆਰ ਪਾਰ ਕੀ ਸਮਝ ਆਇ ਜਾਵੇ॥੨॥☬ਪ੍ਰਸ਼ਨ: ਮੇਰੇ ਗੁਣ ਉਚਾਰਨ ਕਰ ਤਬ ਤੇਰੀ ਬੁਧੀ ਨਿਰਮਲ ਹੋ ਜਾਵੇਗੀ?
Prof. Sahib Singhਹੇ ਪ੍ਰਭੂ! ਮੇਹਰ ਕਰ, ਮੈਨੂੰ ਸੁਚੱਜੀ ਮੱਤ ਸਮਝਾ, (ਤਾਕਿ) ਮੇਰੀ ਭਟਕਣਾ ਮੁੱਕ ਜਾਏ ॥੨॥

ਪਦ ਅਰਥ ਭ੍ਰਮੁ = ਭਟਕਣਾ। ਚੂਕਈ = ਮੁੱਕ ਜਾਏ। ਮੈ = ਮੈਨੂੰ ॥੨॥

SikhNet (Spanish)¿cuáles son las acciones que emancipan y satisfacen en verdad? De esto nadie sabe. (2)

ਜੋਗੀਸਰ ਪਾਵਹਿ ਨਹੀ; ਤੁਅ ਗੁਣ ਕਥਨੁ ਅਪਾਰ ॥

jogeesar paaveh nahee; tua gun kathan apaar |

Sant Singh KhalsaEven the great Yogis cannot describe Your Glorious Virtues; they are beyond words.
Manmohan SinghThe supreme Yogis cannot explain Thine excellences which are beyond expression.
Manmohan Singh (Punjabi)ਵੱਡੇ ਯੋਗੀ ਤੇਰੀਆਂ ਸਰੇਸ਼ਟਤਾਈਆਂ ਨੂੰ ਬਿਆਨ ਨਹੀਂ ਕਰ ਸਕਦੇ ਜੋ ਕਥਨ ਕਹਿਣ ਤੋਂ ਪਰੇ ਹਨ।
Fareedkot Teekaਤੇਰੇ ਗੁਣ ਕਥਨ ਸੇ ਬਿਅੰਤ ਹੈਂ ਜੋਗੀਸਰ ਭੀ ਨਹੀਂ ਪਾਵਤੇ॥
Prof. Sahib Singh(ਹੇ ਪ੍ਰਭੂ!) ਵੱਡੇ ਵੱਡੇ ਜੋਗੀ (ਭੀ) ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕਦੇ,

ਪਦ ਅਰਥ ਜੋਗੀਸਰ = ਜੋਗੀ-ਈਸਰ, ਵੱਡੇ ਵੱਡੇ ਜੋਗੀ। ਕਥਨੁ ਨਹੀ ਪਾਵਹਿ = ਅੰਤ ਨਹੀਂ ਪਾ ਸਕਦੇ।

SikhNet (Spanish)Ni los grandes Yogis pueden comprender tus gloriosas virtudes, están mas haya de lo que podamos describir.

ਪ੍ਰੇਮ ਭਗਤਿ ਕੈ ਕਾਰਣੈ; ਕਹੁ ਰਵਿਦਾਸ ਚਮਾਰ ॥੩॥੧॥

prem bhagat kai kaaranai; kahu ravidaas chamaar |3|1|

Sant Singh KhalsaI am dedicated to Your loving devotional worship, says Ravi Daas the tanner. ||3||1||
Manmohan SinghRavi Dass, the tanner, prays for Thine love and devotional service.
Manmohan Singh (Punjabi)ਰਵਿਦਾਸ ਚਮਾਰ ਤੇਰੀ ਪ੍ਰੀਤ ਤੇ ਅਨੁਰਾਗੀ ਸੇਵਾ ਦੇ ਲਈ ਪ੍ਰਾਰਥਨਾ ਕਰਦਾ ਹੈ।
Fareedkot Teekaਰਵਿਦਾਸ ਜੀ ਕਹਤੇ ਹੈਂ: ਮੈਂ ਤੋ ਨਯੂਨ ਜਾਤੀ ਵਾਲਾ ਚਮਾਰ ਹੂੰ, ਪ੍ਰੇਮਾ ਭਗਤੀ ਕੇ ਵਾਸਤੇ ਇਕ ਛਿਨ ਮਾਤਰ ਦਰਸਨ ਦਿਖਾਵੋ ॥੩॥੧॥☬ਆਵਾਗਵਨ ਕੀ ਨਵਿਰਤੀ ਕੇ ਵਾਸਤੇ ਭਗਤੀ ਗ੍ਯਾਨ ਸੇ ਬਿਨਾਂ ਔਰ ਸਰਬ ਕਰਮੋਂ ਕੀ ਨਖੇਧੀ ਕਰਤੇ ਹੈਂ:
Prof. Sahib Singh(ਪਰ) ਹੇ ਰਵਿਦਾਸ ਚਮਾਰ! ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ, ਤਾਕਿ ਤੈਨੂੰ ਪ੍ਰੇਮ ਤੇ ਭਗਤੀ ਦੀ ਦਾਤਿ ਮਿਲ ਸਕੇ ॥੩॥੧॥

ਪਦ ਅਰਥ ਕੈ ਕਾਰਣੈ = ਦੀ ਖ਼ਾਤਰ। ਪ੍ਰੇਮ ਕੈ ਕਾਰਣੈ = ਪ੍ਰੇਮ (ਦੀ ਦਾਤਿ) ਹਾਸਲ ਕਰਨ ਲਈ। ਕਹੁ = ਆਖ। ਗੁਣ ਕਹੁ = ਗੁਣ ਬਿਆਨ ਕਰ, ਸਿਫ਼ਤਿ-ਸਾਲਾਹ ਕਰ। ਤੁਅ = ਤੇਰੇ ॥੩॥੧॥

* ਭਾਵ: ਪ੍ਰਭੂ-ਦਰ ਤੇ ਅਰਦਾਸਿ-ਹੇ ਪ੍ਰਭੂ! ਮੇਰੇ ਮਾਇਆ-ਮੋਹੇ ਮਨ ਨੂੰ ਆਪਣਾ ਦੀਦਾਰ ਬਖ਼ਸ਼ ਕੇ ਚੰਗੀ ਮੱਤੇ ਲਾਵੋ।

SikhNet (Spanish)estoy dedicado amable y devotamente a tu adoración, Dice Ravi Vidas, el curtidor.
Answers quote the Granth verbatim with Ang citations. AI commentary is not Gurbani and not a religious ruling.