ਕੋ ਹੈ ਲਰਿਕਾ ਬੇਚਈ; ਲਰਿਕੀ ਬੇਚੈ ਕੋਇ ॥
ko hai larikaa bechee; larikee bechai koe |
Sant Singh KhalsaKabeer, how rare are those who sell their son and sell their daughter
Manmohan SinghKabir is there such a one, who sells off his son and sells off daughter,
Manmohan Singh (Punjabi)ਕੀ ਕੋਈ ਐਹੋ ਜੇਹਾ ਹੈ, ਜੋ ਆਪਣੇ ਪੁੱਤਰ ਨੂੰ ਵੇਚ ਦੇਵੇ ਅਤੇ ਜੋ ਆਪਣੀ ਪੁਤ੍ਰੀ ਨੂੰ ਵੇਚ ਦੇਵੇ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੋ ਕੋਈ ਮਨ ਰੂਪੀ ਲੜਕੇ ਕੋ ਵੇਚੇ ਅਰਥਾਤ ਮਨ ਗੁਰੂ ਨੂੰ ਅਰਪਣ ਕਰੇ ਤਿਸ ਕੋ ਗੁਰੂ (ਲਰਕੀ) ਬ੍ਰਹਮ ਵਿਦ੍ਯਾ ਦੇਤੇ ਹੈਂ; ਵਾ ਜੋ ਬੁਧੀ ਦੇਵੇ ਤਿਸ ਕਉ ਗੁਰੂ ਗਿਆਨ ਦੇਤੇ ਹੈਂ॥
Prof. Sahib Singhਕੋਈ ਵਿਰਲਾ ਹੀ ਹੁੰਦਾ ਹੈ ਜੋ ਪਰਮਾਤਮਾ ਨਾਲ (ਉਸ ਦੇ ਨਾਮ ਦਾ) ਵਣਜ ਕਰਦਾ ਹੈ, ਜੋ (ਨਾਮ ਧਨ ਖ਼ਰੀਦਣ ਲਈ ਕਾਮਾਦਿਕ ਮਾਇਆ ਦੇ ਪੰਜ) ਪੁੱਤ੍ਰ ਅਤੇ (ਆਸ਼ਾ ਤ੍ਰਿਸ਼ਨਾ ਈਰਖਾ ਆਦਿਕ) ਧੀਆਂ ਵੱਟੇ ਵਿਚ ਦੇਂਦਾ ਹੈ।ਪਦ ਅਰਥ ਲਰਿਕਾ = 'ਪਾਂਚਉ ਲਰਿਕਾ', ਕਾਮਾਦਿਕ ਮਾਇਆ ਦੇ ਪੰਜੇ ਹੀ ਪੁੱਤ੍ਰ। ਲਰਿਕੀ = ਲੜਕੀਆਂ, ਆਸ਼ਾ ਤ੍ਰਿਸ਼ਨਾ ਈਰਖਾ ਆਦਿਅ ਮਾਇਆ ਦੀਆਂ ਧੀਆਂ। ਬੇਚੈ = ਨਾਮ-ਧਨ ਦੇ ਵੱਟੇ ਵਿਚ ਦੇ ਦੇਵੇ, ਨਾਮ ਧਨ ਖ਼ਰੀਦਣ ਲਈ ਇਹ ਕਾਮਾਦਿਕ ਤੇ ਆਸ਼ਾ ਤ੍ਰਿਸ਼ਨਾ ਆਦਿਕ ਦੇਵੇ। ਕੋ ਹੈ = ਕੋਈ ਵਿਰਲਾ ਹੀ ਹੁੰਦਾ ਹੈ। ਬੇਚਈ = ਬੇਚੈ, ਵੇਚਦਾ ਹੈ।
SikhNet (Spanish)Kabir, extraordinarios son los que se desapegan de sus hijos,
ਸਾਝਾ ਕਰੈ ਕਬੀਰ ਸਿਉ; ਹਰਿ ਸੰਗਿ ਬਨਜੁ ਕਰੇਇ ॥੪੩॥
saajhaa karai kabeer siau; har sang banaj karee |43|
Sant Singh Khalsaand, entering into partnership with Kabeer, deal with the Lord. ||43||
Manmohan Singhand entering into partnership with Kabir, deals with his God alone?
Manmohan Singh (Punjabi)ਅਤੇ ਕਬੀਰ ਨਾਲ ਭਾਈਵਾਲੀ ਪਾ ਕੇ, ਕੇਵਲ ਵਾਹਿਗੁਰੂ ਨਾਲ ਹੀ ਵਾਪਾਰ ਕਰੇ।
Fareedkot Teekaਇਸ ਪ੍ਰਕਾਰ ਜੋ ਸਰਬ ਤੇ (ਕਬੀਰ) ਬਡੇ ਸੰਤੋਂ ਸਾਥ ਸਾਂਝ ਕਰਤਾ ਹੈ ਤਬ ਵੋਹ ਹਰੀ ਕੇ ਸਾਥ ਅਭੇਤਾ ਰੂਪ ਬਨਜ ਕਰਤਾ ਹੈ॥੪੩॥
Prof. Sahib Singhਕਬੀਰ ਚਾਹੁੰਦਾ ਹੈ ਕਿ ਅਜੇਹਾ ਮਨੁੱਖ (ਇਸ ਵਪਾਰ ਵਿਚ) ਮੇਰੇ ਨਾਲ ਭੀ ਸਤ-ਸੰਗ ਦੀ ਸਾਂਝ ਬਣਾਏ ॥੪੩॥ਪਦ ਅਰਥ ਸਾਝਾ = ਸਾਂਝ, ਸਤ-ਸੰਗ ਦੀ ਸਾਂਝ, ਨਾਮ-ਧਨ ਦੇ ਵਪਾਰ ਦੀ ਸਾਂਝ। ਕਬੀਰ ਸਿਉ = ਕਬੀਰ ਨਾਲ, ਕਬੀਰ ਚਾਹੁੰਦਾ ਹੈ ਕਿ ਮੇਰੇ ਨਾਲ। ਹਰਿ ਸੰਗਿ ਬਨਜੁ = 'ਲਰਿਕਾ ਲਰਕੀ' ਹਰੀ ਨੂੰ ਦੇ ਕੇ ਹਰੀ ਦੇ ਨਾਮ ਦਾ ਸੌਦਾ। ਬਨਜੁ = ਸੌਦਾ, ਲੈਣ-ਦੇਣ, ਵਪਾਰ ॥੪੩॥
* ਨੋਟ: ਪਿਛਲੇ ਸ਼ਲੋਕ ਦੇ ਲਫ਼ਜ਼ 'ਪਾਂਚਉ ਲਰਿਕਾ' ਵਿਚ 'ਲਰਿਕਾ' ਬਹੁ-ਵਚਨ ਹੈ, ਇਹੀ ਲਫ਼ਜ਼ ਇਸ ਸ਼ਲੋਕ ਵਿਚ ਭੀ ਉਸ ਪਹਿਲੇ ਭਾਵ ਵਿਚ ਹੀ ਵਰਤਿਆ ਹੈ। ਇਸੇ ਤਰ੍ਹਾਂ ਲਫ਼ਜ਼ 'ਲਰਿਕੀ' ਭੀ ਬਹੁ-ਵਚਨ ਹੈ।
SikhNet (Spanish)se unen a Kabir y se relacionan con el Señor.(43)