ਸਲੋਕੁ ਮਃ ੨ ॥
salok mahalaa 2 |
Sant Singh KhalsaSalok, Second Mehl:
Manmohan SinghSlok, Second Guru.
Manmohan Singh (Punjabi)ਸਲੋਕ, ਦੂਜੀ ਪਾਤਸ਼ਾਹੀ।
SikhNet (Spanish)Slok, Mejl Guru Angad, Segundo Canal Divino.
ਦੀਖਿਆ ਆਖਿ ਬੁਝਾਇਆ; ਸਿਫਤੀ ਸਚਿ ਸਮੇਉ ॥
deekhiaa aakh bujhaaeaa; sifatee sach sameo |
Sant Singh KhalsaThose who have accepted the Guru's Teachings, and who have found the path, remain absorbed in the Praises of the True Lord.
Manmohan SinghThey, whom the instruction (of Guru Nanak) has taught and put on the right path remain absorbed in the praises of the True Lord.
Manmohan Singh (Punjabi)ਜਿਨ੍ਹਾਂ ਨੂੰ (ਗੁਰੂ ਨਾਨਕ ਦੀ) ਸਿੱਖਿਆ ਨੇ ਪੜ੍ਹਾਇਆ ਅਤੇ ਠੀਕ ਰਸਤੇ ਪਾਇਆ ਹੈ, ਉਹ ਸੱਚੇ ਸੁਆਮੀ ਦੀ ਸਿਫ਼ਤ-ਸ਼ਲਾਘਾ ਅੰਦਰ ਲੀਨ ਰਹਿੰਦੇ ਹਨ।
Fareedkot Teekaਜਿਨ ਕੋ ਸ੍ਰੀ ਗੁਰੂ ਜੀ ਨੇ (ਦੀਖਿਆ) ਸਿਖ੍ਯਾ ਕਹਿ ਕਰ ਸਮਝਾਇਆ ਹੈ, ਸੋ ਪੁਰਸ ਸਚਿ ਨਿਸਚੇ ਕਰ (ਸਿਫਤੀ) ਪਰਮੇਸ੍ਵਰ ਮੇਂ ਸਮਾਏ ਹੈਂ॥
Prof. Sahib Singhਹੇ ਨਾਨਕ! ਜਿਨ੍ਹਾਂ ਦਾ ਗੁਰਦੇਵ ਹੈ (ਭਾਵ, ਜਿਨ੍ਹਾਂ ਦੇ ਸਿਰ ਤੇ ਗੁਰਦੇਵ ਹੈ), ਜਿਨ੍ਹਾਂ ਨੂੰ (ਗੁਰੂ ਨੇ) ਸਿੱਖਿਆ ਦੇ ਕੇ ਗਿਆਨ ਦਿੱਤਾ ਹੈ ਤੇ ਸਿਫ਼ਤ-ਸਾਲਾਹ ਦੀ ਰਾਹੀਂ ਸੱਚ ਵਿਚ ਜੋੜਿਆ ਹੈ,
ਪਦ ਅਰਥ ਦੀਖਿਆ = ਸਿੱਖਿਆ। ਆਖਿ = ਆਖ ਕੇ, ਸੁਣਾ ਕੇ। ਬੁਝਾਇਆ = ਗਿਆਨ ਦਿੱਤਾ ਹੈ, ਆਤਮਕ ਜੀਵਨ ਦੀ ਸੂਝ ਦਿੱਤੀ ਹੈ। ਸਿਫਤੀ = ਸਿਫ਼ਤਿ-ਸਾਲਾਹ ਦੀ ਰਾਹੀਂ। ਸਚਿ = ਸੱਚ ਵਿਚ। ਸਮੇਉ = ਸਮਾਈ ਦਿੱਤੀ ਹੈ, ਜੋੜਿਆ ਹੈ।
SikhNet (Spanish)¿Qué diría a los discípulos de Nanak, el Emisario de Dios?
ਤਿਨ ਕਉ ਕਿਆ ਉਪਦੇਸੀਐ; ਜਿਨ ਗੁਰੁ ਨਾਨਕ ਦੇਉ ॥੧॥
tin kau kiaa upadeseeai; jin gur naanak deo |1|
Sant Singh KhalsaWhat teachings can be imparted to those who have the Divine Guru Nanak as their Guru? ||1||
Manmohan SinghWhat instruction can be imparted to them, who have God-incarnate Nanak as their Guru?
Manmohan Singh (Punjabi)ਉਨ੍ਹਾਂ ਨੂੰ ਕਿਹੜੀ ਸਿੱਖ-ਮਤ ਦਿੱਤੀ ਜਾ ਸਕਦੀ ਹੈ, ਜਿਨ੍ਹਾਂ ਦਾ ਗੁਰੂ ਰਬ-ਰੂਪ ਨਾਨਕ ਹੈ।
Fareedkot Teekaਜਿਨ ਕੇ ਗੁਰੂ ਨਾਨਕ ਜੀ (ਦੇਉ) ਪ੍ਰਕਾਸ ਰੂਪ ਹੈਂ, ਭਾਵ ਏਹ ਸਾਖ੍ਯਾਤ ਬ੍ਰਹਮ ਸਰੂਪ ਹੈਂ ਤਿਨ ਕੋ ਆਪ ਕਿਆ ਉਪਦੇਸੁ ਕਰੋਗੇ, ਵਾ ਹੇ ਬਾਲਾ ਜੀ! ਹਮ ਤੁਮ ਕੋ ਕਿਆ ਉਪਦੇਸ਼ ਕਰੇਂਗੇ। ਸਿਧ ਪ੍ਰਸਿੰਨ ਹੋਇ ਕਰ ਅਦੇਸ ਕਰ ਕੇ ਚਲਤੇ ਭਏ॥੧॥☬ਸਿਖੋਂ ਨੇ ਪ੍ਰਸਨ ਕੀਆ, ਹੇ ਗੁਰੋ! ਧਰਮੋ ਕੋ ਔਰ ਸਰੂਪ ਕੋ ਜੀਵ ਕਿਉਂ ਨਹੀਂ ਸਮਝਤੇ?
Prof. Sahib Singhਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ (ਭਾਵ, ਪ੍ਰਭੂ ਦੇ ਨਾਮ ਵਿਚ ਜੁੜਨ ਦੀ ਸਿੱਖਿਆ ਤੋਂ ਉੱਚੀ ਹੋਰ ਕੋਈ ਸਿੱਖਿਆ ਨਹੀਂ ਹੈ) ॥੧॥
ਪਦ ਅਰਥ ਕਿਆ = ਹੋਰ ਕੀਹ? ॥੧॥
SikhNet (Spanish)Porque ellos, quienes han realizado sus enseñanzas, están imbuidos en la Alabanza del Señor.(1)