ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਤੁਧੁ ਸਚੇ ਸੁਬਹਾਨੁ; ਸਦਾ ਕਲਾਣਿਆ ॥
tudh sache subahaan; sadaa kalaaniaa |
Sant Singh KhalsaIt is of You, O my True and Wondrous Lord, that I sing forever.
Manmohan SinghThine, O my wonderous True Lord! I have ever sung the praises.
Manmohan Singh (Punjabi)ਤੇਰੀ, ਹੇ ਮੇਰੇ ਅਸਚਰਜ ਸੱਚੇ ਸੁਆਮੀ! ਮੈਂ ਹਮੇਸ਼ਾਂ ਕੀਰਤੀ ਗਾਇਨ ਕੀਤੀ ਹੈ।
Fareedkot Teekaਹੇ (ਸੁਬਹਾਨੁ) ਅਸਚਰਜ ਰੂਪ ਸਚੇ! ਤੂੰ ਸਦਾ ਹੀ ਮੈਨੇ (ਕਲਾਣਿਆ) ਵਡਿਆਇਆ ਹੈ॥
Prof. Sahib Singhਹੇ ਸੱਚੇ (ਪ੍ਰਭੂ)! ਮੈਂ ਤੈਨੂੰ ਸਦਾ 'ਸੁਬਹਾਨੁ' (ਆਖ ਆਖ ਕੇ) ਵਡਿਆਉਂਦਾ ਹਾਂ।ਪਦ ਅਰਥ ਸੁਬਹਾਨੁ = ਅਚਰਜ-ਰੂਪ। ਕਲਾਣਿਆ = ਮੈਂ ਵਡਿਆਈ ਕੀਤੀ ਹੈ।
SikhNet (Spanish)Oh Verdadero y Maravilloso Señor, Alabado seas Tú.
ਤੂੰ ਸਚਾ ਦੀਬਾਣੁ; ਹੋਰਿ ਆਵਣ ਜਾਣਿਆ ॥
toon sachaa deebaan; hor aavan jaaniaa |
Sant Singh KhalsaYours is the True Court. All others are subject to coming and going.
Manmohan SinghThou alone hast the eternal court. All others are subject to coming and going.
Manmohan Singh (Punjabi)ਤੇਰਾ ਸਦੀਵੀ ਸਥਿਰ ਦਰਬਾਰ ਹੈ। ਹੋਰ ਸਾਰੇ ਆਉਣ ਤੇ ਜਾਣ ਦੇ ਅਧੀਨ ਹਨ।
Fareedkot Teekaਤੂੰ ਸਦਾ (ਦੀਬਾਣੁ) ਆਸਰਾ ਹੈਂ ਔਰ ਜਨਮਨੇ ਮਰਣੇ ਵਾਲਾ ਹੈ॥
Prof. Sahib Singhਤੂੰ ਹੀ ਸਦਾ ਕਾਇਮ ਰਹਿਣ ਵਾਲਾ ਹਾਕਮ ਹੈਂ, ਹੋਰ ਸਾਰੇ ਜੀਵ ਜੰਮਦੇ ਮਰਦੇ ਰਹਿੰਦੇ ਹਨ।ਪਦ ਅਰਥ ਦੀਬਾਣੁ = ਹਾਕਮ, ਦੀਵਾਨ। ਹੋਰਿ = ਹੋਰ ਸਾਰੇ ਜੀਵ {ਲਫ਼ਜ਼ 'ਹੋਰ' ਤੋਂ ਬਹੁ-ਵਚਨ ਹੈ}।
SikhNet (Spanish)Tuya es la Corte Eterna, todas las demás vienen y van.
ਸਚੁ ਜਿ ਮੰਗਹਿ ਦਾਨੁ; ਸਿ ਤੁਧੈ ਜੇਹਿਆ ॥
sach ji mangeh daan; si tudhai jehiaa |
Sant Singh KhalsaThose who ask for the gift of the True Name are like You.
Manmohan SinghThey, who ask for the gift of the True Name, are like Thee.
Manmohan Singh (Punjabi)ਜੋ ਸਤਿਨਾਮ ਦੀ ਦਾਤ ਦੀ ਯਾਚਨਾ ਕਰਦੇ ਹਨ, ਊਹ ਤੇਰੇ ਵਰਗੇ ਹੀ ਹਨ।
Fareedkot Teekaਜੋ ਸਚ ਨਾਮ ਕਾ ਦਾਨ ਤੇਰੇ ਪਾਸੋਂ ਮਾਂਗਤਾ ਹੈ, ਸੋ ਸੰਤ ਤੇਰੇ ਜੈਸਾ ਹੀ ਹੈ॥
Prof. Sahib Singh(ਹੇ ਪ੍ਰਭੂ!) ਜੋ ਬੰਦੇ ਤੇਰਾ ਸੱਚਾ ਨਾਮ-ਰੂਪ ਦਾਨ ਤੈਥੋਂ ਮੰਗਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ।ਪਦ ਅਰਥ ਜਿ = ਜੋ ਜੀਵ।
SikhNet (Spanish)Aquél que busca el Regalo de la Verdad, es el que se parece a Ti,
ਸਚੁ ਤੇਰਾ ਫੁਰਮਾਨੁ; ਸਬਦੇ ਸੋਹਿਆ ॥
sach teraa furamaan; sabade sohiaa |
Sant Singh KhalsaYour Command is True; we are adorned with the Word of Your Shabad.
Manmohan SinghTrue is Thine command. With Thine Name the Man is bedecked.
Manmohan Singh (Punjabi)ਸਤਿ ਹੈ ਤੇਰਾ ਹੁਕਮ। ਤੇਰੇ ਨਾਮ ਨਾਲ ਇਨਸਾਨ ਸ਼ਿੰਗਾਰਿਆ ਜਾਂਦਾ ਹੈ।
Fareedkot Teekaਜੋ ਗੁਰ ਉਪਦੇਸ ਕਰ ਸੁਭਾਇਮਾਨ ਹੂਆ, ਤਿਸ ਨੇ ਹੇ ਸਚ ਰੂਪ! ਤੇਰਾ (ਫੁਰਮਾਨੁ) ਹੁਕਮ ਮਾਨਿਆ ਹੈ॥
Prof. Sahib Singhਤੇਰਾ ਅੱਟਲ ਹੁਕਮ (ਗੁਰ) ਸ਼ਬਦ ਦੀ ਬਰਕਤਿ ਨਾਲ (ਉਹਨਾਂ ਨੂੰ) ਮਿੱਠਾ ਲੱਗਦਾ ਹੈ।ਪਦ ਅਰਥ ਸੋਹਿਆ = ਸੋਹਣਾ ਲੱਗਾ ਹੈ।
SikhNet (Spanish)porque Verdad es Tu Comando, y uno se glorifica a través de la Verdadera Palabra.
ਮੰਨਿਐ ਗਿਆਨੁ ਧਿਆਨੁ; ਤੁਧੈ ਤੇ ਪਾਇਆ ॥
maniai giaan dhiaan; tudhai te paaeaa |
Sant Singh KhalsaThrough faith and trust, we receive spiritual wisdom and meditation from You.
Manmohan SinghBelieving in Thee, O Lord! man receives from Thee Divine knowledge and Thy meditation.
Manmohan Singh (Punjabi)ਤੇਰੇ ਤੇ ਭਰੋਸਾ ਲਿਆਉਣ ਦੁਆਰਾ, ਹੇ ਸਾਈਂ! ਬੰਦਾ ਤੇਰੇ ਪਾਸੋਂ ਬ੍ਰਹਿਮ ਬੋਧ ਅਤੇ ਤੇਰਾ ਸਿਮਰਨ ਪ੍ਰਾਪਤ ਕਰ ਲੈਂਦਾ ਹੈ।
Fareedkot Teekaਔਰ ਉਪਦੇਸ ਕੇ (ਮੰਨਿਐ) ਮੰਨਨੇ ਕਰ ਕੇ ਤੇਰੀ ਕ੍ਰਿਪਾ ਸੇ ਗਿਆਨੁ ਧਿਆਨੁ ਪਾਇਆ ਹੈ॥
Prof. Sahib Singhਤੇਰਾ ਹੁਕਮ ਮੰਨਣ ਨਾਲ ਅਸਲੀਅਤ ਦੀ ਸਮਝ ਤੇ ਉੱਚੀ ਟਿਕੀ ਸੁਰਤ ਤੇਰੇ ਪਾਸੋਂ ਉਹਨਾਂ ਨੂੰ ਹਾਸਲ ਹੁੰਦੀ ਹੈ।ਪਦ ਅਰਥ ਮੰਨਿਐ = (ਤੇਰਾ ਫ਼ੁਰਮਾਨ) ਮੰਨਣ ਨਾਲ। ਗਿਆਨੁ = ਅਸਲੀਅਤ ਦੀ ਸਮਝ। ਧਿਆਨੁ = ਉੱਚੀ ਟਿਕੀ ਸੁਰਤਿ।
SikhNet (Spanish)Creyendo en Ti, uno es dotado por Ti de intuición y sabiduría,
ਕਰਮਿ ਪਵੈ ਨੀਸਾਨੁ; ਨ ਚਲੈ ਚਲਾਇਆ ॥
karam pavai neesaan; na chalai chalaaeaa |
Sant Singh KhalsaBy Your Grace, the banner of honor is obtained. It cannot be taken away or lost.
Manmohan SinghBy Thine grace, man obtains the mark of honour which cannot be effaced by effacing.
Manmohan Singh (Punjabi)ਤੇਰੀ ਦਇਆ ਦੁਆਰਾ, ਆਦਮੀ ਤੇ ਇਜਤ ਆਬਰੂ ਦਾ ਚਿੰਨ੍ਹ ਪੈ ਜਾਂਦਾ ਹੈ, ਜਿਹੜਾ ਮਿਟਾਉਣ ਦੁਆਰਾ ਮਿਟਦਾ ਨਹੀਂ।
Fareedkot Teekaਜਿਨ ਕੇ ਮਸਤਕ ਪਰ ਤੇਰੀ (ਕਰਮਿ) ਕ੍ਰਿਪਾ ਕਾ ਨਿਸਾਨ ਪੜਤਾ ਹੈ, ਸੋ ਕਿਸੀ ਕਾ ਚਲਾਯਾ ਚਲਤਾ ਨਹੀਂ, ਅਰਥਾਤ ਕਿਸੀ ਕਾ ਹਟਾਇਆ ਹਟਤਾ ਨਹੀਂ॥
Prof. Sahib Singhਤੇਰੀ ਮਿਹਰ ਨਾਲ (ਉਹਨਾਂ ਦੇ ਮੱਥੇ ਤੇ ਇਹ ਸੋਹਣਾ) ਲੇਖ ਲਿਖਿਆ ਜਾਂਦਾ ਹੈ ਜੋ ਕਿਸੇ ਦਾ ਮਿਟਾਇਆ ਮਿਟਦਾ ਨਹੀਂ।ਪਦ ਅਰਥ ਕਰਮਿ = ਤੇਰੀ ਮਿਹਰ ਨਾਲ। ਨੀਸਾਨੁ = ਮੱਥੇ ਤੇ ਲੇਖ।
SikhNet (Spanish)por Tu Gracia obtenemos el Estandarte Eterno de Tu Nombre.
ਤੂੰ ਸਚਾ ਦਾਤਾਰੁ; ਨਿਤ ਦੇਵਹਿ ਚੜਹਿ ਸਵਾਇਆ ॥
toon sachaa daataar; nit deveh charreh savaaeaa |
Sant Singh KhalsaYou are the True Giver; You give continually. Your Gifts continue to increase.
Manmohan SinghThou the True Bestower ever givest. Thine gifts become more and more.
Manmohan Singh (Punjabi)ਤੂੰ ਸੱਚਾ ਦਾਤਾ ਹੈਂ ਅਤੇ ਸਦੀਵ ਹੀ ਦਿੰਦਾ ਹੈਂ। ਤੇਰੀਆਂ ਦਾਤਾਂ ਵਧੇਰੇ ਹੀ ਵਧੇਰੇ ਹੁੰਦੀਆਂ ਜਾਂਦੀਆਂ ਹਨ।
Fareedkot Teekaਤੂੰਹੀ ਸਚਾ ਦਾਤਾ ਹੈਂ, ਜੋ ਨਿਤਪ੍ਰਤਿ ਦੇਤਾ ਹੈਂ, ਸੋ ਫਿਰ ਅਧਿਕ ਹੀ ਅਧਿਕ ਹੋਤਾ ਹੈ॥
Prof. Sahib Singhਹੇ ਪ੍ਰਭੂ! ਤੂੰ ਸਦਾ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਤੂੰ ਨਿੱਤ ਬਖ਼ਸ਼ਸ਼ਾਂ ਕਰਦਾ ਹੈਂ ਤੇ ਵਧੀਕ ਵਧੀਕ ਬਖ਼ਸ਼ਸ਼ਾਂ ਕਰੀ ਜਾਂਦਾ ਹੈਂ।
SikhNet (Spanish)Tú eres el Verdadero Dador, y cada día das más y más sin cesar.
ਨਾਨਕੁ ਮੰਗੈ ਦਾਨੁ; ਜੋ ਤੁਧੁ ਭਾਇਆ ॥੨੬॥
naanak mangai daan; jo tudh bhaaeaa |26|
Sant Singh KhalsaNanak begs for that gift which is pleasing to You. ||26||
Manmohan SinghNanak asks for the gift which is pleasing unto Thee, O Lord!
Manmohan Singh (Punjabi)ਨਾਨਕ ਤੇਰੇ ਪਾਸੋਂ ਇੱਕ ਦਾਤ ਦੀ ਯਾਚਨਾ ਕਰਦਾ ਹੈ, ਜਿਹੜੀ ਤੈਨੂੰ ਚੰਗੀ ਲੱਗਦੀ ਹੈ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਨ ਮਾਂਗਤਾ ਹੂੰ, ਜੋ ਤੇਰੇ ਕੋ ਭਾਵਤਾ ਹੈ, ਸੋ ਦੇਹੁ॥੨੬॥☬ਜਬ ਗੁਰੂ ਅੰਗਦ ਜੀ ਗਾਦੀ ਪਰ ਬੈਠੇ ਤਬ ਗੋਰਖਾਦਿ ਸਿਧ ਪਰੀਖਿਆ ਕੇ ਵਾਸਤੇ ਆਏ ਕੇ ਗੁਰੂ ਨਾਨਕ ਜੈਸੇ ਹੈ ਵਾ ਨਹੀਂ। ਆਇ ਕਰ ਕਹਾ ਕੇ ਹਮਾਰੀ ਦੀਖਯਾ ਲਓਂ ਜੋਗ ਕਮਾਓਂ। ਏਹ ਨਾਨਕ ਪ੍ਰਕਾਸ ਮੇਂ ਲਿਖਾ ਹੈ ਅਰੁ ਸੰਪ੍ਰਦਾਇ ਮੇਂ ਭਾਈ ਬਾਲੇ ਨੇ ਉਪਦੇਸੁ ਚਾਹ। ਤਿਸ ਪਰ ਕਹਤੇ ਹੈਂ:
Prof. Sahib Singhਨਾਨਕ (ਤੇਰੇ ਦਰ ਤੋਂ) ਉਹੀ ਦਾਨ ਮੰਗਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ (ਭਾਵ, ਤੇਰੀ ਰਜ਼ਾ ਵਿਚ ਰਾਜ਼ੀ ਰਹਿਣ ਦਾ ਦਾਨ ਮੰਗਦਾ ਹੈ) ॥੨੬॥
SikhNet (Spanish)Nanak busca de Ti el Regalo de poder complacerte, oh Señor.(26)