ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਸੁਤੁ; ਅਪਰਾਧ ਕਰਤ ਹੈ ਜੇਤੇ ॥
sut; aparaadh karat hai jete |
Sant Singh KhalsaAs many mistakes as the son commits,
Manmohan SinghAs many as faults the son commits,
Manmohan Singh (Punjabi)ਜਿੰਨੇ ਕਸੂਰ ਪੁੱਤਰ ਕਰਦਾ ਹੈ,
Fareedkot Teekaਪੁਤ੍ਰ ਜਿਤਨੇ ਔਗੁਨ ਕਰਤਾ ਹੈ॥
Prof. Sahib Singhਪੁੱਤਰ ਭਾਵੇਂ ਕਿਤਨੀਆਂ ਹੀ ਗ਼ਲਤੀਆਂ ਕਰੇ,ਪਦ ਅਰਥ ਸੁਤੁ = ਪੁੱਤਰ। ਅਪਰਾਧ = ਭੁੱਲਾਂ, ਗ਼ਲਤੀਆਂ। ਜੇਤੇ = ਜਿਤਨੇ ਭੀ, ਭਾਵੇਂ ਕਿਤਨੇ ਹੀ।
SikhNet (Spanish)El hijo comete error tras error,
ਜਨਨੀ ਚੀਤਿ; ਨ ਰਾਖਸਿ ਤੇਤੇ ॥੧॥
jananee cheet; na raakhas tete |1|
Sant Singh Khalsahis mother does not hold them against him in her mind. ||1||
Manmohan Singhso many his mother bears not in her mind.
Manmohan Singh (Punjabi)ਓਨੇ ਉਸ ਦੀ ਮਾਤਾ ਆਪਣੇ ਚਿੱਤ ਵਿੱਚ ਨਹੀਂ ਰੱਖਦੀ।
Fareedkot Teekaਤਿਤਨੇ ਹੀ ਮਾਤਾ ਚਿਤ ਮੇਂ ਨਹੀਂ ਰਾਖਤੀ ਹੈ॥੧॥
Prof. Sahib Singhਉਸ ਦੀ ਮਾਂ ਉਹ ਸਾਰੀਆਂ ਦੀਆਂ ਸਾਰੀਆਂ ਭੁਲਾ ਦੇਂਦੀ ਹੈ ॥੧॥ਪਦ ਅਰਥ ਜਨਨੀ = ਮਾਂ। ਚੀਤਿ = ਚਿੱਤ ਵਿਚ। ਤੇਤੇ = ਉਹ ਸਾਰੇ ਹੀ ॥੧॥
SikhNet (Spanish)pero a la madre no le importa. (1)
ਰਾਮਈਆ, ਹਉ ਬਾਰਿਕੁ ਤੇਰਾ ॥
raameea, hau baarik teraa |
Sant Singh KhalsaO Lord, I am Your child.
Manmohan SinghMy pervading God, I am Thy child.
Manmohan Singh (Punjabi)ਮੇਰੇ ਵਿਆਪਕ ਵਾਹਿਗੁਰੂ! ਮੈਂ ਤੇਰਾ ਬੱਚਾ ਹਾਂ।
Fareedkot Teekaਹੇ ਰਾਮ! ਮੈਂ ਤੇਰਾ ਬਾਲਕਾ ਹੂੰ॥
Prof. Sahib Singhਹੇ (ਮੇਰੇ) ਸੁਹਣੇ ਰਾਮ! ਮੈਂ ਤੇਰਾ ਅੰਞਾਣ ਬੱਚਾ ਹਾਂ,ਪਦ ਅਰਥ ਰਾਮਈਆ = ਹੇ ਸੁਹਣੇ ਰਾਮ! ਹਉ = ਮੈਂ। ਬਾਰਿਕੁ = ਬਾਲਕ, ਅੰਞਾਣ ਬੱਚਾ।
SikhNet (Spanish)Oh Señor, yo también soy tu hijo;
ਕਾਹੇ ਨ ਖੰਡਸਿ; ਅਵਗਨੁ ਮੇਰਾ ॥੧॥ ਰਹਾਉ ॥
kaahe na khanddas; avagan meraa |1| rahaau |
Sant Singh KhalsaWhy not destroy my sins? ||1||Pause||
Manmohan SinghWhy destroyed Thou not my demerits? Pause.
Manmohan Singh (Punjabi)ਤੂੰ ਮੈਡੇਂ ਅਪਰਾਧਾਂ ਨੂੰ ਕਿਉਂ ਨਸ਼ਟ ਨਹੀਂ ਕਰਦਾ? ਠਹਿਰਾਉ?
Fareedkot Teekaਤੂੰ ਮੇਰੇ ਅਉਗੁਨੋਂ ਕੋ (ਕਾਹੇ) ਕਿਸ ਵਾਸਤੇ ਨਹੀਂ ਨਾਸ ਕਰੇਗਾ, ਕਿੰਤੂ ਨਾਸ ਕਰੇਗਾ॥੧॥ ਰਹਾਉ ॥
Prof. Sahib Singhਤੂੰ (ਮੇਰੇ ਅੰਦਰੋਂ) ਮੇਰੀਆਂ ਭੁੱਲਾਂ ਕਿਉਂ ਦੂਰ ਨਹੀਂ ਕਰਦਾ? ॥੧॥ ਰਹਾਉ ॥ਪਦ ਅਰਥ ਨ ਖੰਡਸਿ = ਤੂੰ ਨਹੀਂ ਨਾਸ ਕਰਦਾ ॥੧॥ ਰਹਾਉ ॥
SikhNet (Spanish)¿no podrías también disculpar mis faltas? (1‑Pausa)
ਜੇ ਅਤਿ ਕ੍ਰੋਪ ਕਰੇ ਕਰਿ ਧਾਇਆ ॥
je at krop kare kar dhaaeaa |
Sant Singh KhalsaIf the son, in anger, runs away,
Manmohan SinghIf the son, in great rage, runs away even then,
Manmohan Singh (Punjabi)ਜੇਕਰ ਲੜਕਾ ਬੜੇ ਗੁੱਸੇ ਵਿੱਚ ਭੱਜ ਭੀ ਜਾਵੇ,
Fareedkot Teekaਜੇ ਬਾਲਕ ਅਤਸੇ ਕੋਪ ਕਰ ਕੇ ਮਾਤਾ ਕੋ ਮਾਰਨੇ ਦੌੜਤਾ ਹੈ॥
Prof. Sahib Singhਜੇ (ਮੂਰਖ ਬੱਚਾ) ਬੜਾ ਕ੍ਰੋਧ ਕਰ ਕਰ ਕੇ ਮਾਂ ਨੂੰ ਮਾਰਨ ਭੀ ਪਏ,ਪਦ ਅਰਥ ਅਤਿ = ਬਹੁਤ। ਕ੍ਰੋਪ = ਕ੍ਰੋਧ, ਗੁੱਸਾ। ਕਰੇ ਕਰਿ = ਕਰਿ ਕਰਿ, ਮੁੜ ਮੁੜ ਕਰ ਕੇ। ਧਾਇਆ = ਦੌੜੇ।
SikhNet (Spanish)Aun si el niño se aleja de la madre enojado,
ਤਾ ਭੀ; ਚੀਤਿ ਨ ਰਾਖਸਿ ਮਾਇਆ ॥੨॥
taa bhee; cheet na raakhas maaeaa |2|
Sant Singh Khalsaeven then, his mother does not hold it against him in her mind. ||2||
Manmohan Singhthe mortal bears it not in her mind.
Manmohan Singh (Punjabi)ਤਦ ਭੀ ਮਾਂ ਇਸ ਨੂੰ ਆਪਣੇ ਚਿੱਤ ਵਿੱਚ ਨਹੀਂ ਰਖਦੀ।
Fareedkot Teekaਤੌ ਭੀ ਮਾਤਾ ਉਸ ਅਪਰਾਧ ਕੋ ਚਿਤ ਮੇਂ ਨਹੀਂ ਰਖਤੀ ਹੈ॥੨॥
Prof. Sahib Singhਤਾਂ ਭੀ ਮਾਂ (ਉਸ ਦੇ ਮੂਰਖ-ਪੁਣੇ) ਚੇਤੇ ਨਹੀਂ ਰੱਖਦੀ ॥੨॥ਪਦ ਅਰਥ ਮਾਇਆ = ਮਾਂ ॥੨॥
SikhNet (Spanish)a la madre no le importa. (2)
ਚਿੰਤ ਭਵਨਿ; ਮਨੁ ਪਰਿਓ ਹਮਾਰਾ ॥
chint bhavan; man pario hamaaraa |
Sant Singh KhalsaMy mind has fallen into the whirlpool of anxiety.
Manmohan SinghMy mind has fallen into the whirlpool of anxiety.
Manmohan Singh (Punjabi)ਮੇਰਾ ਚਿੱਤ ਫਿਕਰ-ਚਿੰਤਾ ਦੀ ਘੁਮਣਘੇਰੀ ਵਿੱਚ ਪੈ ਗਿਆ ਹੈ।
Fareedkot Teekaਚਿੰਤਾ ਰੂਪ (ਭਵਨਿ) ਘੁਮਰੀ ਮੇਂ ਵਾ ਜਲ ਮੇਂ ਵਾ ਸਮੁੰਦਰ ਮੇਂ ਮੇਰਾ ਮਨ ਪੜ ਰਹਾ ਹੈ॥
Prof. Sahib Singhਹੇ ਮੇਰੇ ਰਾਮ! ਮੇਰਾ ਮਨ ਚਿੰਤਾ ਦੇ ਖੂਹ ਵਿਚ ਪਿਆ ਹੋਇਆ ਹੈ (ਮੈਂ ਸਦਾ ਭੁੱਲਾਂ ਹੀ ਕਰਦਾ ਰਿਹਾ ਹਾਂ।)ਪਦ ਅਰਥ ਚਿੰਤ ਭਵਨਿ = ਚਿੰਤਾ ਦੇ ਭਵਨ ਵਿਚ, ਚਿੰਤਾ ਦੀ ਘੁੰਮਣ-ਘੇਰੀ ਵਿਚ।
SikhNet (Spanish)Mi mente se atormenta por pensamientos llenos de ansiedad;
ਨਾਮ ਬਿਨਾ; ਕੈਸੇ ਉਤਰਸਿ ਪਾਰਾ ॥੩॥
naam binaa; kaise utaras paaraa |3|
Sant Singh KhalsaWithout the Naam, how can I cross over to the other side? ||3||
Manmohan SinghWithout the Lord's Name how can it ferry across?
Manmohan Singh (Punjabi)ਪ੍ਰਭੂ ਦੇ ਨਾਮ ਦੇ ਬਾਝੋਂ ਇਹ ਕਿਸ ਤਰ੍ਹਾਂ ਤਰ ਸਕਦਾ ਹੈ?
Fareedkot Teekaਤੇਰੇ ਨਾਮ ਬਿਨਾਂ ਕੈਸੇ ਪਾਰ ਉਤਰਨਾ ਹੋਇਗਾ, ਭਾਵ ਨਹੀਂ ਹੋਤਾ॥੩॥
Prof. Sahib Singhਤੇਰਾ ਨਾਮ ਸਿਮਰਨ ਤੋਂ ਬਿਨਾ ਕਿਵੇਂ ਇਸ ਚਿੰਤਾ ਵਿਚੋਂ ਪਾਰ ਲੰਘੇ? ॥੩॥
SikhNet (Spanish)¿cómo podría entonces cruzar el mar de las existencias sin Reverencia a Tu Nombre? (3)
ਦੇਹਿ ਬਿਮਲ ਮਤਿ; ਸਦਾ ਸਰੀਰਾ ॥
dehi bimal mat; sadaa sareeraa |
Sant Singh KhalsaPlease, bless my body with pure and lasting understanding, Lord;
Manmohan SinghEver bless my body with pure understanding, O Lord.
Manmohan Singh (Punjabi)ਮੇਰੀ ਦੇਹ ਨੂੰ ਹਮੇਸ਼ਾਂ ਪਵਿੱਤ੍ਰ ਸਮਝ ਪਰਦਾਨ ਕਰ, ਹੇ ਸੁਆਮੀ।
Fareedkot Teekaਐਸੀ ਨਿਰਮਲ ਬੁਧੀ ਸਦਾ ਹੀ ਹਮਾਰੇ ਸਰੀਰ ਮੇਂ ਦੇਹੁ॥
Prof. Sahib Singhਹੇ ਪ੍ਰਭੂ! ਮੇਰੇ ਇਸ ਸਰੀਰ ਨੂੰ (ਭਾਵ, ਮੈਨੂੰ) ਸਦਾ ਕੋਈ ਸੁਹਣੀ ਮੱਤ ਦੇਹ,ਪਦ ਅਰਥ ਬਿਮਲ ਮਤਿ = ਨਿਰਮਲ ਬੁੱਧ, ਸੁਹਣੀ ਅਕਲ।
SikhNet (Spanish)Oh Señor, bendice mi cuerpo con la Pureza de la mente sin mancha,
ਸਹਜਿ ਸਹਜਿ ਗੁਨ ਰਵੈ ਕਬੀਰਾ ॥੪॥੩॥੧੨॥
sehaj sehaj gun ravai kabeeraa |4|3|12|
Sant Singh Khalsain peace and poise, Kabeer chants the Praises of the Lord. ||4||3||12||
Manmohan SinghIn peace and poise Kabir utters the praise of God.
Manmohan Singh (Punjabi)ਆਰਾਮ ਅਤੇ ਅਡੋਲਤਾ ਅੰਦਰ ਕਬੀਰ ਵਾਹਿਗੁਰੂ ਦੀ ਕੀਰਤੀ ਉਚਾਰਨ ਕਰਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੋ (ਸਹਜਿ ਸਹਜਿ) ਸਾਂਤ ਸੁਭਾਵ ਕੋ ਧਾਰ ਕਰ ਵਾ ਸਨੇ ਸਨੇ ਤੇਰੇ ਗੁਣੋਂ ਕੋ ਗਾਉਤਾ ਰਹਾਂ॥੪॥੩॥੧੨॥☬ਕਬੀਰ ਜੀ ਸੇ ਮੁਸਲਮਾਨੋਂ ਨੇ ਕਹਾ: ਚਲੋ ਮਕੇ ਸ਼ਰੀਫ ਕਾ ਹਜ ਕਰਿ ਆਈਏ। ਤਿਸ ਕੋ ਉਤਰ ਦੇਤੇ ਹੈਂ:
Prof. Sahib Singhਜਿਸ ਕਰਕੇ (ਤੇਰਾ ਬੱਚਾ) ਕਬੀਰ ਅਡੋਲ ਅਵਸਥਾ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ ॥੪॥੩॥੧੨॥ਪਦ ਅਰਥ ਸਹਜਿ = ਸਹਿਜ ਅਵਸਥਾ ਵਿਚ ਟਿਕ ਕੇ। ਰਵੈ = ਚੇਤੇ ਕਰੇ ॥੪॥੩॥੧੨॥
SikhNet (Spanish)para que Kabir recite sólo Tu Alabanza en Paz. (4‑3‑12)