ੴ

ਸਿੱਖਬਾਣੀ · SikhBani

Ang 478

Sri Guru Granth Sahib · Raag Aasaa · 5 shabads, 48 lines
Translations
Shabad Bhagat Kabir Ji Raag Aasaa continued from Ang 477

ਤੇਲ ਜਲੇ ਬਾਤੀ ਠਹਰਾਨੀ; ਸੂੰਨਾ ਮੰਦਰੁ ਹੋਈ ॥੧॥

tel jale baatee tthaharaanee; soonaa mandar hoee |1|

Sant Singh KhalsaBut when the oil is burnt, the wick goes out, and the mansion becomes desolate. ||1||
Manmohan SinghWhen the oil is burnt, the wick goes of and forlorn becomes the mansion.
Manmohan Singh (Punjabi)ਜਦ ਤੇਲ ਬਲ ਜਾਂਦਾ ਹੈ, ਬੱਤੀ ਬੁਝ ਜਾਂਦੀ ਹੈ ਅਤੇ ਮਹਿਲ ਸੁੰਨਮਸੁੰਨ ਹੋ ਜਾਂਦਾ ਹੈ।
Fareedkot Teekaਜਬ ਤੇਲੁ ਜਲ ਗ੍ਯਾ ਔਰ ਬਾਤੀ ਸ੍ਵਾਸੋਂ ਕੀ ਗੰਠ ਨਾਮੇ ਸਭੀ ਗਿਣਤੀ ਪੂਰੀ ਹੋ ਗਈ, ਤਬ ਯਹ ਮੰਦਰ ਸੂੰਨਾ ਹੋ ਜਾਤਾ ਹੈ॥੧॥
Prof. Sahib Singhਤੇਲ ਸੜ ਜਾਏ, ਵੱਟੀ ਬੁੱਝ ਜਾਏ, ਤਾਂ ਘਰ ਸੁੰਞਾ ਹੋ ਜਾਂਦਾ ਹੈ (ਤਿਵੇਂ, ਸਰੀਰ ਵਿਚ ਜਦ ਤਕ ਸੁਆਸ ਹਨ ਤੇ ਜ਼ਿੰਦਗੀ ਕਾਇਮ ਹੈ, ਤਦ ਤਕ ਹਰੇਕ ਚੀਜ਼ 'ਆਪਣੀ' ਜਾਪਦੀ ਹੈ, ਪਰ ਸੁਆਸ ਮੁੱਕ ਜਾਣ ਅਤੇ ਜ਼ਿੰਦਗੀ ਦੀ ਜੋਤ ਬੁੱਝ ਜਾਣ ਤੇ ਇਹ ਸਰੀਰ ਇਕੱਲਾ ਰਹਿ ਜਾਂਦਾ ਹੈ) ॥੧॥

ਪਦ ਅਰਥ ਠਹਰਾਨੀ = ਖਲੋ ਗਈ, ਸੁੱਕ ਗਈ, ਬੁੱਝ ਗਈ। ਸੂੰਨਾ = ਸੁੰਞਾ, ਖ਼ਾਲੀ। ਮੰਦਰੁ = ਘਰ ॥੧॥

SikhNet (Spanish)pero cuando el aceite se acaba, la llama se extingue y la mansión se ve desolada. (1)

ਰੇ ਬਉਰੇ; ਤੁਹਿ ਘਰੀ ਨ ਰਾਖੈ ਕੋਈ ॥

re baure; tuhi gharee na raakhai koee |

Sant Singh KhalsaO mad-man, no one will keep you, for even a moment.
Manmohan SinghO mad man, then, none keeps thee even for a moment.
Manmohan Singh (Punjabi)ਹੇ ਕਮਲੇ ਬੰਦੇ! ਤਾਂ ਤੈਨੂੰ ਇਕ ਮੁਹਤ ਲਈ ਭੀ ਕੋਈ ਨਹੀਂ ਰਖਦਾ।
Fareedkot Teekaਰੇ ਬਉਰੇ ਜੀਵ ਤੁਝ ਕੋ ਪ੍ਰਾਣ ਬ੍ਯੋਗ ਕੇ ਬਾਦ ਘਰੀ ਭਰ ਭੀ ਕੋਈ ਘਰ ਮੇਂ ਨਹੀਂ ਰਾਖੈਗਾ॥
Prof. Sahib Singh(ਉਸ ਵੇਲੇ) ਹੇ ਕਮਲੇ! ਤੈਨੂੰ ਕਿਸੇ ਨੇ ਇਕ ਘੜੀ ਭੀ ਘਰ ਵਿਚ ਰਹਿਣ ਨਹੀਂ ਦੇਣਾ।

ਪਦ ਅਰਥ ਰੇ ਬਉਰੇ = ਹੇ ਕਮਲੇ ਜੀਵ! ਤੁਹਿ = ਤੈਨੂੰ।

SikhNet (Spanish)Oh recipiente inservible, de esa forma nadie quiere conservarte ni por un instante en el hogar;

ਤੂੰ; ਰਾਮ ਨਾਮੁ ਜਪਿ ਸੋਈ ॥੧॥ ਰਹਾਉ ॥

toon; raam naam jap soee |1| rahaau |

Sant Singh KhalsaMeditate on the Name of that Lord. ||1||Pause||
Manmohan SinghRemember thou, therefore the Name of that Lord. Pause.
Manmohan Singh (Punjabi)ਇਸ ਲਈ ਤੂੰ ਉਸ ਸਾਹਿਬ ਦੇ ਨਾਮ ਦਾ ਸਿਮਰਨ ਕਰ। ਠਹਿਰਾਉ।
Fareedkot Teekaਤਾਂ ਤੇ ਤੂੰ ਸੋਈ ਰਾਮ ਨਾਮ ਕਾ ਜਾਪ ਕਰੁ। ਜਿਸ ਜਾਪ ਤੇ ਜਨਮ ਮਰਨ ਤੇ ਰਹਿਤ ਹੋਇ॥੧॥ ਰਹਾਉ ॥
Prof. Sahib Singhਸੋ, ਰੱਬ ਦਾ ਨਾਮ ਜਪ, ਉਹੀ ਸਾਥ ਨਿਭਾਉਣ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਸੋਈ = ਸਾਰ ਲੈਣ ਵਾਲਾ, ਸੱਚਾ ਸਾਥੀ ॥੧॥ ਰਹਾਉ ॥

SikhNet (Spanish)mejor medita en el Nombre del Señor. (1‑Pausa)

ਕਾ ਕੀ ਮਾਤ. ਪਿਤਾ ਕਹੁ ਕਾ ਕੋ; ਕਵਨ ਪੁਰਖ ਕੀ ਜੋਈ ॥

kaa kee maat. pitaa kahu kaa ko; kavan purakh kee joee |

Sant Singh KhalsaTell me, whose mother is that, whose father is that, and which man has a wife?
Manmohan SinghSay, whose is the mother and whose the father, and which man has a wife?
Manmohan Singh (Punjabi)ਦਸ! ਕਿਸ ਦੀ ਮਾਂ ਹੈ ਅਤੇ ਕੀਹਦਾ ਪਿਓ ਕਿਹੜੇ ਇਨਸਾਨ ਦੀ ਵਹੁਟੀ ਹੈ?
Fareedkot Teekaਮਾਤਾ ਕਿਸ ਕੀ ਹੈ ਔਰ ਪਿਤਾ ਕਹੋ ਕਿਸ ਕਾ ਹੈ ਔ ਕਿਸ ਪੁਰਖ ਕੀ (ਜੋਈ) ਇਸਤ੍ਰੀ ਹੈ॥
Prof. Sahib Singhਇੱਥੇ ਦੱਸੋ, ਕਿਸ ਦੀ ਮਾਂ? ਕਿਸ ਦਾ ਪਿਉ? ਤੇ ਕਿਸ ਦੀ ਵਹੁਟੀ?

ਪਦ ਅਰਥ ਕਾ ਕੀ = ਕਿਸ ਦੀ? ਜੋਈ = ਜੋਰੂ, ਇਸਤ੍ਰੀ, ਵਹੁਟੀ।

SikhNet (Spanish)¿De quién es el padre y la madre? ¿De quién es la esposa?

ਘਟ ਫੂਟੇ. ਕੋਊ ਬਾਤ ਨ ਪੂਛੈ; ਕਾਢਹੁ ਕਾਢਹੁ ਹੋਈ ॥੨॥

ghatt footte. koaoo baat na poochhai; kaadtahu kaadtahu hoee |2|

Sant Singh KhalsaWhen the pitcher of the body breaks, no one cares for you at all. Everyone says, "Take him away, take him away!" ||2||
Manmohan SinghWhen the pitcher (body) bursts none cares for thee. All say, Take him out take him out.
Manmohan Singh (Punjabi)ਜਦ ਘੜਾ ਟੁੱਟ ਜਾਂਦਾ ਹੈ, ਕੋਈ ਭੀ ਤੇਰੀ ਪਰਵਾਹ ਨਹੀਂ ਕਰਦਾ। "ਉਸ ਨੂੰ ਬਾਹਰ ਲੈ ਜਾਓ, ਉਸ ਨੂੰ ਬਾਹਰ ਲੈ ਜਾਓ" ਸਾਰੇ ਆਖਦੇ ਹਨ।
Fareedkot Teekaਜਬ ਯਹ (ਘਟ) ਸਰੀਰ ਫੂਟ ਜਾਤਾ ਭਯਾ ਤਬ ਉਸ ਮ੍ਰਿਤਕ ਕੀ ਕੋਈ ਸੁਖ ਆਨੰਦ ਕੀ ਬਾਤ ਨਹੀਂ ਪੂਛਤਾ ਔਰ ਕਾਢੋ ਕਾਢੋ ਹੋਤੀ ਹੈ॥੨॥
Prof. Sahib Singhਜਦੋਂ ਸਰੀਰ-ਰੂਪ ਭਾਂਡਾ ਭੱਜਦਾ ਹੈ, ਕੋਈ (ਇਸ ਦੀ) ਵਾਤ ਨਹੀਂ ਪੁੱਛਦਾ, (ਤਦੋਂ) ਇਹੀ ਪਿਆ ਹੁੰਦਾ ਹੈ (ਭਾਵ, ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ) ਕਿ ਇਸ ਨੂੰ ਛੇਤੀ ਬਾਹਰ ਕੱਢੋ ॥੨॥

ਪਦ ਅਰਥ ਘਟ = ਸਰੀਰ। ਫੂਟੇ = ਟੁੱਟ ਜਾਣ ਤੇ ॥੨॥

SikhNet (Spanish)Cuando la vasija del cuerpo se rompe, todos dicen, llévenselo de aquí. (2)

ਦੇਹੁਰੀ ਬੈਠੀ ਮਾਤਾ ਰੋਵੈ; ਖਟੀਆ ਲੇ ਗਏ ਭਾਈ ॥

dehuree baitthee maataa rovai; khatteea le ge bhaaee |

Sant Singh KhalsaSitting on the threshold, his mother cries, and his brothers take away the coffin.
Manmohan SinghSitting on the thresh hold, the mother weeps and the brothers take away the bier cot.
Manmohan Singh (Punjabi)ਸਰਦਲ ਤੇ ਬੈਠੀ ਹੋਈ ਮਾਂ ਰੋਂਦੀ ਹੈ ਅਤੇ ਸੀੜ੍ਹੀ ਦੀ ਮੰਜੀ ਨੂੰ ਭਰਾ ਚੁਕ ਲੈ ਜਾਂਦੇ ਹਨ।
Fareedkot Teekaਦ੍ਵਾਰ ਕੀ ਦੇਹੁਰੀ ਪਰ ਬੈਠੀ ਹੂਈ ਮਾਤਾ ਰੁਦਨ ਕਰਤੀ ਰਹ ਜਾਤੀ ਹੈ, (ਖਟੀਆ) ਮੰਜੀ ਵਾ ਸਿੜੀ ਕੋ ਉਠਾਇ ਕਰ ਭਾਈ ਲੋਗ ਲੇ ਜਾਤੇ ਹੈਂ॥
Prof. Sahib Singhਘਰ ਦੀ ਦਲੀਜ਼ ਤੇ ਬੈਠੀ ਮਾਂ ਰੋਂਦੀ ਹੈ, (ਤੇ) ਭਰਾ ਮੰਜਾ ਚੁੱਕ ਕੇ (ਮਸਾਣਾਂ ਨੂੰ) ਲੈ ਜਾਂਦੇ ਹਨ।

ਪਦ ਅਰਥ ਦੇਹੁਰੀ = ਦਲੀਜ਼। ਖਟੀਆ = ਮੰਜੀ।

SikhNet (Spanish)En el hogar la madre se lamenta, los hermanos se llevan el féretro,

ਲਟ ਛਿਟਕਾਏ ਤਿਰੀਆ ਰੋਵੈ; ਹੰਸੁ ਇਕੇਲਾ ਜਾਈ ॥੩॥

latt chhittakaae tireea rovai; hans ikelaa jaaee |3|

Sant Singh KhalsaTaking down her hair, his wife cries out in sorrow, and the swan-soul departs all alone. ||3||
Manmohan SinghSpreading her tresses of hair, the wife bewails and the soul departs all alone.
Manmohan Singh (Punjabi)ਆਪਣੀਆਂ ਲਿਟਾਂ ਦੇ ਵਾਲ ਖਿਲਾਰ ਕੇ ਵਹੁਟੀ ਵਿਰਲਾਪ ਕਰਦੀ ਹੈ ਅਤੇ ਆਤਮਾ ਕੱਲਮਕੱਲੀ ਤੁਰ ਜਾਂਦੀ ਹੈ।
Fareedkot Teekaਕੇਸੋਂ ਕੋ ਖਿਲਾਰ ਕਰ ਇਸਤ੍ਰੀ ਰੁਦਨ ਕਰਤੀ ਹੈ, ਪਰੰਤੂ (ਹੰਸੁ) ਜੀਵ ਇਕੇਲਾ ਜਾਤਾ ਹੈ ਸਾਥ ਕੋਈ ਨਹੀਂ ਜਾਤਾ॥੩॥
Prof. Sahib Singhਕੇਸ ਖਿਲਾਰ ਕੇ ਵਹੁਟੀ ਪਈ ਰੋਂਦੀ ਹੈ, (ਪਰ) ਜੀਵਾਤਮਾ ਇਕੱਲਾ (ਹੀ) ਜਾਂਦਾ ਹੈ ॥੩॥

ਪਦ ਅਰਥ ਲਟ ਛਿਟਕਾਏ = ਕੇਸ ਖੋਲ੍ਹ ਕੇ। ਤਿਰੀਆ = ਵਹੁਟੀ। ਹੰਸੁ = ਜੀਵਾਤਮਾ ॥੩॥

SikhNet (Spanish)y haciendo ademanes, la esposa llora, pero el Alma cisne se va sola. (3)

ਕਹਤ ਕਬੀਰ ਸੁਨਹੁ ਰੇ ਸੰਤਹੁ; ਭੈ ਸਾਗਰ ਕੈ ਤਾਈ ॥

kehat kabeer sunahu re santahu; bhai saagar kai taaee |

Sant Singh KhalsaSays Kabeer, listen, O Saints, about the terrifying world-ocean.
Manmohan SinghSays Kabir, hear O ye saints regarding the terrible ocean.
Manmohan Singh (Punjabi)ਕਬੀਰ ਜੀ ਆਖਦੇ ਹਨ, ਤੁਸੀਂ ਭਿਆਨਕ ਸਮੁੰਦਰ ਸਬੰਧੀ ਸ੍ਰਵਣ ਕਰੋ, ਹੇ ਸਾਧੂਓ!
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਸੰਤੋ ਸੁਨੋ! ਭਯਸਾਗਰ ਕੇ ਤਾਈਂ ਪ੍ਰਾਪਤਿ ਹੂਏ॥
Prof. Sahib Singhਕਬੀਰ ਕਹਿੰਦਾ ਹੈ-ਹੇ ਸੰਤ ਜਨੋ! ਇਸ ਡਰਾਉਣੇ ਸਮੁੰਦਰ ਦੀ ਬਾਬਤ ਸੁਣੋ (ਭਾਵ, ਆਖ਼ਰ ਸਿੱਟਾ ਇਹ ਨਿਕਲਦਾ ਹੈ)

ਪਦ ਅਰਥ ਭੈ ਸਾਗਰੁ = ਤੌਖ਼ਲਿਆਂ ਦਾ ਸਮੁੰਦਰ, ਤੌਖ਼ਲਿਆਂ ਨਾਲ ਭਰਿਆ ਸੰਸਾਰ-ਸਮੁੰਦਰ। ਕੈ ਤਾਈ = ਦੀ ਬਾਬਤ, ਦੇ ਬਾਰੇ।

SikhNet (Spanish)Dice Kabir, escuchen, oh Santos, el hombre está oprimido, pues está cruzando por el mar del miedo,

ਇਸੁ ਬੰਦੇ ਸਿਰਿ ਜੁਲਮੁ ਹੋਤ ਹੈ; ਜਮੁ. ਨਹੀ ਹਟੈ ਗੁਸਾਈ ॥੪॥੯॥ ਦੁਤੁਕੇ

eis bande sir julam hot hai; jam. nahee hattai gusaaee |4|9| dutuke

Sant Singh KhalsaThis human suffers torture and the Messenger of Death will not leave him alone, O Lord of the World. ||4||9|| Dho-Thukay
Manmohan SinghThis man suffers torture and death's myrmidon leaves him not, O Lord of the world. Couplet.
Manmohan Singh (Punjabi)ਇਹ ਇਨਸਾਨ ਪਰਮ ਕਸ਼ਟ ਉਠਾਉਂਦਾ ਹੈ। ਮੌਤ ਦਾ ਫ਼ਰੇਸ਼ਤਾ ਉਸ ਦਾ ਖਹਿੜਾ ਨਹੀਂ ਛੱਡਦਾ, ਹੇ ਸ੍ਰਿਸ਼ਟੀ ਦੇ ਸੁਆਮੀ। ਦੋ ਤੁਕੇ।
Fareedkot Teekaਇਸ (ਬੰਦੇ) ਜੀਵ ਕੇ ਸਿਰ ਸੇ ਗੁਸਾਈਂ ਕਾ ਭੇਜਾ ਹੂਆ ਜਮ ਨਹੀਂ ਹਟਤਾ ਜੁਲਮੁ ਹੋਤਾ ਹੈ, ਭਾਵ ਜੁਲਮੁ ਨਹੀਂ ਅਨਸਾਫੁ ਹੋਤਾ ਹੈ। ਵਾ ਇਸ ਜੀਵ ਸੇ ਅਨੇਕ ਅਪਰਾਧ ਹੋਤੇ ਹੈਂ ਇਸ ਸੇ ਜਮ ਇਸ ਕੇ ਸਿਰ ਪਰ ਸੇ ਨਹੀਂ ਹਟਤਾ॥੪॥੯॥☬ਪਰਮੇਸ੍ਵਰ ਕੋ ਬਯੰਤ ਔਰ ਵਿਚਾਰ ਦ੍ਵਾਰੇ ਤਿਸ ਕੀ ਪ੍ਰਾਪਤੀ ਦਿਖਾਵਤੇ ਹੈਂ:
Prof. Sahib Singh(ਕਿ ਜਿਨ੍ਹਾਂ ਨੂੰ 'ਆਪਣਾ' ਸਮਝਦਾ ਰਿਹਾ ਸੀ, ਉਹਨਾਂ ਨਾਲੋਂ ਸਾਥ ਟੁੱਟ ਜਾਣ ਤੇ, ਇਕੱਲੇ) ਇਸ ਜੀਵ ਉੱਤੇ (ਇਸ ਦੇ ਕੀਤੇ ਵਿਕਰਮਾਂ ਅਨੁਸਾਰ) ਮੁਸੀਬਤ ਆਉਂਦੀ ਹੈ, ਜਮ (ਦਾ ਡਰ) ਸਿਰੋਂ ਟਲਦਾ ਨਹੀਂ ਹੈ ॥੪॥੯॥ ਦੋ-ਤੁਕਿਆਂ ਵਾਲੀ ਬਾਣੀ।

ਪਦ ਅਰਥ ਗੁਸਾਈ = ਹੇ ਸੰਤ ਜੀ! ॥੪॥੯॥

* ਨੋਟ: ਦੋ ਦੋ ਤੁਕਾਂ ਦੇ 'ਬੰਦ' ਵਾਲੇ ਇਹ ੯ ਸ਼ਬਦ ਹਨ।

SikhNet (Spanish)y la amenaza del terror del mensajero de la muerte no se aleja. (4‑9) Du-Takas

Open this shabad (11 lines, Angs 477-478) →

Shabad Bhagat Kabir Ji Raag Aasaa

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By Guru's grace he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਉਹ ਸੱਚੇ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਆਸਾ ਸ੍ਰੀ ਕਬੀਰ ਜੀਉ ਕੇ ਚਉਪਦੇ ਇਕਤੁਕੇ ॥

aasaa sree kabeer jeeo ke chaupade ikatuke |

Sant Singh KhalsaAasaa Of Kabeer Jee, Chau-Padhay, Ek-Thukay:
Manmohan SinghAsa by venerable Kabir. Chaupadas Ik-tukas.
Manmohan Singh (Punjabi)ਆਸਾ ਮਾਣਨੀਯ ਕਬੀਰ ਜੀਉ। ਚਉਪਦੇ ਇਕਤੁਕੇ।
Prof. Sahib Singhਰਾਗ ਆਸਾ ਵਿੱਚ, ਭਗਤ ਕਬੀਰ ਜੀ ਦੀ ਚਾਰ-ਪਦਿਆਂ-ਇਕ-ਤੁਕਿਆਂ ਵਾਲੀ ਬਾਣੀ।
SikhNet (Spanish)Asa de Siri Kabir yi, Chau-Padas, Ik Dukas.

ਸਨਕ ਸਨੰਦ; ਅੰਤੁ ਨਹੀ ਪਾਇਆ ॥

sanak sanand; ant nahee paaeaa |

Sant Singh KhalsaSanak and Sanand, the sons of Brahma, could not find the Lord's limits.
Manmohan SinghSanak and Sanand (Brahma's sons) found not Lord's limit.
Manmohan Singh (Punjabi)ਸਨਕ ਅਤੇ ਸਨੰਦ (ਬ੍ਰਹਮਾ ਦੇ ਪੁੱਤਰਾਂ) ਨੂੰ ਸੁਆਮੀ ਦਾ ਓੜਕ ਨਹੀਂ ਲੱਭਾ।
Fareedkot Teekaਸਨਕ ਸਨੰਦਨ ਸੇ ਦੋਨੋਂ ਦੂਸਰੇ ਭਾਈ ਸਨਾਤਨ ਸਨਤ ਕੁਮਾਰ ਭੀ ਜਾਨ ਲੇਨੇ, ਇਨੋਂ ਨੇ ਉਸ ਭਗਵੰਤ ਕਾ ਅੰਤ ਨਹੀਂ ਪਾਇਆ॥
Prof. Sahib Singhਸਨਕ ਸਨੰਦ (ਆਦਿਕ ਬ੍ਰਹਮਾ ਦੇ ਪੁੱਤਰਾਂ) ਨੇ ਭੀ (ਪਰਮਾਤਮਾ ਦੇ ਗੁਣਾਂ ਦਾ) ਅੰਤ ਨਹੀਂ ਲੱਭਾ,

ਪਦ ਅਰਥ ਸਨਕ ਸਨੰਦ = ਬ੍ਰਹਮਾ ਦੇ ਪੁੱਤਰਾਂ ਦੇ ਨਾਮ ਹਨ।

SikhNet (Spanish)Sanek y Sanandan, hijos de Brahma, no conocían Tu fin,

ਬੇਦ ਪੜੇ ਪੜਿ; ਬ੍ਰਹਮੇ ਜਨਮੁ ਗਵਾਇਆ ॥੧॥

bed parre parr; brahame janam gavaaeaa |1|

Sant Singh KhalsaBrahma wasted his life away, continually reading the Vedas. ||1||
Manmohan SinghBrahma wasted away his life by continually reading Vedas.
Manmohan Singh (Punjabi)ਬ੍ਰਹਿਮ ਨੇ ਵੇਦਾਂ ਨੂੰ ਲਗਾਤਾਰ ਵਾਚਣ ਦੁਆਰਾ ਆਪਣਾ ਜੀਵਨ ਵੰਞਾ ਲਿਆ।
Fareedkot Teekaਬ੍ਰਹਮਾ ਨੇ ਭੀ ਬੇਦ ਪਢ ਪਢ ਕਰ ਜਨਮ ਬਿਤਾਇ ਦੀਆ ਵਾ ਜਨਮੁ ਮਰਨ ਗਵਾਯਾ ਪਰੰਤੂ ਅੰਤ ਨਹੀਂ ਪਾਇਆ॥੧॥
Prof. Sahib Singhਉਹਨਾਂ ਨੇ ਬ੍ਰਹਮਾ ਦੇ ਰਚੇ ਵੇਦ ਪੜ੍ਹ ਪੜ੍ਹ ਕੇ ਹੀ ਉਮਰ (ਵਿਅਰਥ) ਗਵਾ ਲਈ ॥੧॥

ਪਦ ਅਰਥ ਬ੍ਰਹਮੇ ਬੇਦ = ਬ੍ਰਹਮਾ ਦੇ ਰਚੇ ਹੋਏ ਵੇਦ। ਪੜੇ ਪੜਿ = ਪੜ੍ਹ ਪੜ੍ਹ ਕੇ ॥੧॥

SikhNet (Spanish)oh Señor; el mismo Brahma desperdició su tiempo leyendo los Vedas. (1)

ਹਰਿ ਕਾ ਬਿਲੋਵਨਾ; ਬਿਲੋਵਹੁ ਮੇਰੇ ਭਾਈ ॥

har kaa bilovanaa; bilovahu mere bhaaee |

Sant Singh KhalsaChurn the churn of the Lord, O my Siblings of Destiny.
Manmohan SinghGod's churn, churn thou O My brother.
Manmohan Singh (Punjabi)ਰੱਬ ਦਾ ਰਿੜਕਣਾ, ਤੂੰ ਰਿੜਕ, ਹੇ ਮੇਰੇ ਵੀਰ!
Fareedkot Teekaਹੇ ਮੇਰੇ ਭਾਈ ਜਨੋ! ਹਰਿ ਕਾ ਮਥਨਾ ਮਥੋ, ਭਾਵ ਵਿਚਾਰ ਕਰੋ॥
Prof. Sahib Singhਹੇ ਮੇਰੇ ਵੀਰ! ਮੁੜ ਮੁੜ ਪਰਮਾਤਮਾ ਦਾ ਸਿਮਰਨ ਕਰੋ,

ਪਦ ਅਰਥ ਬਿਲੋਵਨਾ = ਰਿੜਕਣਾ। ਹਰਿ ਕਾ ਬਿਲੋਵਨਾ = ਜਿਵੇਂ ਦੁੱਧ ਨੂੰ ਮੁੜ ਮੁੜ ਚੋਖਾ ਚਿਰ ਰਿੜਕੀਦਾ ਹੈ, ਇਸੇ ਤਰ੍ਹਾਂ ਪਰਮਾਤਮਾ ਦੀ ਮੁੜ ਮੁੜ ਯਾਦ।

SikhNet (Spanish)Oh hermano, bate la Crema del Señor y hazlo constantemente

ਸਹਜਿ ਬਿਲੋਵਹੁ; ਜੈਸੇ ਤਤੁ ਨ ਜਾਈ ॥੧॥ ਰਹਾਉ ॥

sehaj bilovahu; jaise tat na jaaee |1| rahaau |

Sant Singh KhalsaChurn it steadily, so that the essence, the butter, may not be lost. ||1||Pause||
Manmohan SinghSteadily churn, it that butter may not be lost. Pause.
Manmohan Singh (Punjabi)ਧੀਰੇ ਧੀਰੇ ਇਸ ਨੂੰ ਰਿੜਕ, ਤਾਂ ਜੋ ਮੱਖਣ ਨਾਂ ਜਾਂਦਾ ਰਹੇ। ਠਹਿਰਾਉ।
Fareedkot Teekaਪਰੰਤੂ (ਸਹਜਿ) ਸਾਂਤਿ ਕਰ ਮਥੋ ਜਿਸ ਸੇ ਤਤ੍ਵ ਸਿਧਾਂਤ ਕਹੀਂ ਜਾਤਾ ਨ ਰਹੈ॥੧॥ ਰਹਾਉ ॥
Prof. Sahib Singhਸਹਿਜ ਅਵਸਥਾ ਵਿਚ ਟਿਕ ਕੇ ਸਿਮਰਨ ਕਰੋ ਤਾਂ ਜੁ (ਇਸ ਉੱਦਮ ਦਾ) ਤੱਤ ਹੱਥੋਂ ਜਾਂਦਾ ਨਾਹ ਰਹੇ (ਭਾਵ, ਪ੍ਰਭੂ ਨਾਲ ਮਿਲਾਪ ਬਣ ਸਕੇ) ॥੧॥ ਰਹਾਉ ॥

ਪਦ ਅਰਥ ਸਹਜਿ = ਸਹਿਜ ਅਵਸਥਾ ਵਿਚ (ਟਿਕ ਕੇ); ਜਿਵੇਂ ਦੁੱਧ ਨੂੰ ਸਹਿਜੇ ਸਹਿਜੇ ਰਿੜਕੀਦਾ ਹੈ, ਕਾਹਲੀ ਵਿਚ ਰਿੜਕਿਆਂ ਮੱਖਣ ਵਿੱਚੇ ਹੀ ਘੁਲ ਜਾਂਦਾ ਹੈ, ਤਿਵੇਂ ਮਨ ਨੂੰ ਸਹਿਜ ਅਵਸਥਾ ਵਿਚ ਰੱਖ ਕੇ ਪ੍ਰਭੂ ਦਾ ਸਿਮਰਨ ਕਰਨਾ ਹੈ (ਨੋਟ: ਇਥੇ ਲਫ਼ਜ਼ "ਸਹਜਿ" ਨੂੰ 'ਦੁੱਧ ਰਿੜਕਣ' ਅਤੇ 'ਸਿਮਰਨ' ਦੇ ਨਾਲ ਦੋ ਤਰੀਕਿਆਂ ਵਿਚ ਵਰਤਣਾ ਹੈ: ਸਹਿਜੇ ਸਹਿਜੇ ਰਿੜਕਣਾ; ਸਹਿਜ ਅਵਸਥਾ ਵਿਚ ਟਿਕ ਕੇ ਸਿਮਰਨ ਕਰਨਾ)। ਤਤੁ = ਦੁੱਧ ਦਾ ਤੱਤ=ਮੱਖਣ। ਸਿਮਰਨ ਦਾ ਤੱਤ=ਪ੍ਰਭੂ ਦਾ ਮਿਲਾਪ ॥੧॥ ਰਹਾਉ ॥

SikhNet (Spanish)para que la Esencia sea íntegramente obtenida. (1‑Pausa)

ਤਨੁ ਕਰਿ ਮਟੁਕੀ; ਮਨ ਮਾਹਿ ਬਿਲੋਈ ॥

tan kar mattukee; man maeh biloee |

Sant Singh KhalsaMake your body the churning jar, and use the stick of your mind to churn it.
Manmohan SinghMake thy body the churning-jar and churn therein with thy mind stick.
Manmohan Singh (Punjabi)ਆਪਣੀ ਦੇਹਿ ਨੂੰ ਚਾਟੀ ਬਣਾ ਅਤੇ ਉਸ ਵਿੱਚ ਆਪਣੇ ਚਿੱਤ ਦੀ ਮਧਾਣੀ ਨਾਲ ਰਿੜਕ।
Fareedkot Teekaਸਰੀਰ ਕੋ ਮਟਕੀ ਕਰੋ ਤਿਸਮੇਂ ਮਨ ਕੋ (ਬਿਲੋਈ) ਮਧਾਨੀ ਕਰੌ॥
Prof. Sahib Singhਆਪਣੇ ਸਰੀਰ ਨੂੰ ਚਾਟੀ ਬਣਾਓ (ਭਾਵ, ਸਰੀਰ ਦੇ ਅੰਦਰੋਂ ਹੀ ਜੋਤ ਲੱਭਣੀ ਹੈ); ਮਨ ਨੂੰ ਭਟਕਣ ਤੋਂ ਬਚਾਈ ਰੱਖੋ-ਇਹ ਮਧਾਣੀ ਬਣਾਓ;

ਪਦ ਅਰਥ ਮਟੁਕੀ = ਚਾਟੀ। ਬਿਲੋਈ = ਮਧਾਣੀ। ਮਨ ਮਾਹਿ = ਮਨ ਦੇ ਅੰਦਰ ਹੀ, (ਭਾਵ, ਮਨ ਨੂੰ ਅੰਦਰ ਹੀ ਰਖਣਾ, ਮਨ ਨੂੰ ਭਟਕਣਾ ਤੋਂ ਬਚਾਈ ਰੱਖਣਾ; ਇਹ ਮਧਾਣੀ ਹੋਵੇ)।

SikhNet (Spanish)Haz del cuerpo el recipiente para batir y bátelo con el tenedor de la mente,

ਇਸੁ ਮਟੁਕੀ ਮਹਿ; ਸਬਦੁ ਸੰਜੋਈ ॥੨॥

eis mattukee meh; sabad sanjoee |2|

Sant Singh KhalsaGather the curds of the Word of the Shabad. ||2||
Manmohan SinghInto this churning-jar, amass the curd of God's Name.
Manmohan Singh (Punjabi)ਏਸ ਚਾਟੀ ਅੰਦਰ ਰੱਬ ਦੇ ਨਾਮ ਦੇ ਦਹੀਂ ਨੂੰ ਇਕੱਤਰ ਕਰ।
Fareedkot Teekaਗੁਰੋਂ ਦ੍ਵਾਰੇ ਇਸ ਮਟਕੀ ਮੇਂ ਸਬਦ, ਭਾਵ ਗੁਰ ਉਪਦੇਸ ਰੂਪ ਦੂਧ ਕੋ (ਸੰਜੋਇ) ਮਿਲਾਵਹੁ॥੨॥
Prof. Sahib Singhਇਸ (ਸਰੀਰ-ਰੂਪ) ਚਾਟੀ ਵਿਚ (ਸਤਿਗੁਰੂ ਦਾ) ਸ਼ਬਦ-ਰੂਪ ਜਾਗ ਲਾਓ (ਜੋ ਸਿਮਰਨ-ਰੂਪ ਦੁੱਧ ਵਿਚੋਂ ਪ੍ਰਭੂ-ਮਿਲਾਪ ਦਾ ਤੱਤ ਕੱਢਣ ਵਿਚ ਸਹਾਇਤਾ ਕਰੇ) ॥੨॥

ਪਦ ਅਰਥ ਸੰਜੋਈ = ਜਾਗ, ਜੋ ਦੁੱਧ ਦਹੀਂ ਬਣਾਉਣ ਵਾਸਤੇ ਲਾਈਦੀ ਹੈ ॥੨॥

SikhNet (Spanish)y en esta vasija entonces obtén la mantequilla de la Palabra. (2)

ਹਰਿ ਕਾ ਬਿਲੋਵਨਾ; ਮਨ ਕਾ ਬੀਚਾਰਾ ॥

har kaa bilovanaa; man kaa beechaaraa |

Sant Singh KhalsaThe churning of the Lord is to reflect upon Him within your mind.
Manmohan SinghThe Lord's churning is to heartily meditate on Him.
Manmohan Singh (Punjabi)ਸੁਆਮੀ ਦਾ ਰਿੜਕਣਾ, ਦਿਲ ਨਾਲ ਉਸ ਦਾ ਸਿਮਰਨ ਕਰਨਾ ਹੈ।
Fareedkot Teekaਮਨ ਕਾ ਆਸਰਾ ਜੋ ਚੈਤਨ੍ਯ ਤਿਸ ਕਾ ਜੋ ਬੀਚਾਰ ਕਰਨਾ ਹੈ ਯਹੀ ਹਰਿ ਕਾ (ਬਿਲੋਵਨਾ) ਮਥਨਾ ਹੈ॥
Prof. Sahib Singhਜੋ ਮਨੁੱਖ ਆਪਣੇ ਮਨ ਵਿਚ ਪ੍ਰਭੂ ਦੀ ਯਾਦ-ਰੂਪ ਰਿੜਕਣ ਦਾ ਆਹਰ ਕਰਦਾ ਹੈ,
SikhNet (Spanish)El batir la Esencia del Señor es vivir en Él;

ਗੁਰ ਪ੍ਰਸਾਦਿ; ਪਾਵੈ ਅੰਮ੍ਰਿਤ ਧਾਰਾ ॥੩॥

gur prasaad; paavai amrit dhaaraa |3|

Sant Singh KhalsaBy Guru's Grace, the Ambrosial Nectar flows into us. ||3||
Manmohan SinghBy Guru's grace, man obtains the ambrosial stream.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਬੰਦਾ ਅੰਮ੍ਰਿਤਮਈ ਨਦੀ ਨੂੰ ਪਾ ਲੈਂਦਾ ਹੈ।
Fareedkot Teekaਜੋ ਬੀਚਾਰ ਕਰਤਾ ਹੈ, ਸੋ ਗੁਰੋਂ ਕੀ ਕ੍ਰਿਪਾ ਕਰ ਕੇ ਆਤਮਾਨੰਦ ਅੰਮ੍ਰਿਤ ਕੀ ਧਾਰ ਪਾਵਤਾ ਹੈ॥੩॥
Prof. Sahib Singhਉਸ ਨੂੰ ਸਤਿਗੁਰੂ ਦੀ ਕਿਰਪਾ ਨਾਲ (ਹਰਿ-ਨਾਮ ਰੂਪ) ਅੰਮ੍ਰਿਤ ਦਾ ਸੋਮਾ ਪ੍ਰਾਪਤ ਹੋ ਜਾਂਦਾ ਹੈ ॥੩॥

ਪਦ ਅਰਥ ਅੰਮ੍ਰਿਤ ਧਾਰਾ = ਅੰਮ੍ਰਿਤ ਦਾ ਸੋਮਾ ॥੩॥

SikhNet (Spanish)entonces a través de la Gracia del Guru, el Néctar es vertido sobre nuestra mente. (3)

ਕਹੁ ਕਬੀਰ; ਨਦਰਿ ਕਰੇ ਜੇ ਮੀਂਰਾ ॥

kahu kabeer; nadar kare je maneeraa |

Sant Singh KhalsaSays Kabeer, if the Lord, our King casts His Glance of Grace,
Manmohan SinghSays Kabir, if the king casts a favourable glance,
Manmohan Singh (Punjabi)ਕਬੀਰ ਆਖਦਾ ਹੈ, ਜੇਕਰ ਪਾਤਸ਼ਾਹ ਮਿਹਰ ਦੀ ਨਿਗ੍ਹਾ ਧਾਰੇ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: (ਮੀਰਾ) ਪਾਤਸਾਹ ਅਕਾਲ ਪੁਰਖ ਜੇਕਰ ਕ੍ਰਿਪਾ ਕੀ ਨਦਰ ਕਰੇ॥
Prof. Sahib Singhਕਬੀਰ ਆਖਦਾ ਹੈ- ਅਸਲ ਗੱਲ ਇਹ ਹੈ ਕਿ ਜਿਸ ਮਨੁੱਖ ਉੱਤੇ ਪਾਤਸ਼ਾਹ ਮਿਹਰ ਕਰਦਾ ਹੈ,

ਪਦ ਅਰਥ ਮੀਰਾ = ਪਾਤਸ਼ਾਹ।

SikhNet (Spanish)Dice Kabir, si el Señor, nuestro Rey, pone sobre nosotros Su Mirada de Gracia,

ਰਾਮ ਨਾਮ ਲਗਿ; ਉਤਰੇ ਤੀਰਾ ॥੪॥੧॥੧੦॥

raam naam lag; utare teeraa |4|1|10|

Sant Singh Khalsaone is carried across to the other side, holding fast to the Lord's Name. ||4||1||10||
Manmohan Singhman gains the yonder shore by clinging to the Lord's name.
Manmohan Singh (Punjabi)ਤਾਂ ਇਨਸਾਨ ਸੁਆਮੀ ਦੇ ਨਾਮ ਨਾਲ ਜੁੜ ਕੇ ਪ੍ਰਭੂ ਕਿਨਾਰੇ ਲੱਗ ਜਾਂਦਾ ਹੈ।
Fareedkot Teekaਤਬ ਰਾਮ ਨਾਮ ਜਪ ਕਰ ਕੇ ਜੀਉ ਸੰਸਾਰ ਸਮੁੰਦ੍ਰ ਸੇ ਉਤਰ ਕਰ (ਤੀਰਾ) ਕਿਨਾਰਾ ਪਾਵਤਾ ਹੈ, ਭਾਵ ਮੋਖ੍ਯ ਕੋ ਪ੍ਰਾਪਤ ਹੋਤਾ ਹੈ॥੪॥੧॥੧੦॥☬ਗ੍ਯਾਨਵਾਨ ਕੀ ਦਸ਼ਾ ਕਹਤੇ ਹੂਏ ਪਰਮਪਦ ਕੀ ਪ੍ਰਾਪਤਿ ਕਾ ਸਾਧਨ ਕਹਤੇ ਹੈਂ:
Prof. Sahib Singhਉਹ ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਦੇ) ਪਾਰਲੇ ਕੰਢੇ ਜਾ ਲੱਗਦਾ ਹੈ ॥੪॥੧॥੧੦॥

ਪਦ ਅਰਥ ਲਗਿ = ਲੱਗ ਕੇ, ਜੁੜ ਕੇ। ਤੀਰਾ = ਕੰਢਾ। ਕਹੁ = ਆਖ, (ਭਾਵ, ਅਸਲ ਗੱਲ ਇਹ ਹੈ) ॥੪॥੧॥੧੦॥

SikhNet (Spanish)nadamos a través sanos y salvos hasta la otra orilla. (4‑1‑10)

Open this shabad →

Shabad Bhagat Kabir Ji Raag Aasaa

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਬਾਤੀ ਸੂਕੀ; ਤੇਲੁ ਨਿਖੂਟਾ ॥

baatee sookee; tel nikhoottaa |

Sant Singh KhalsaThe wick has dried up, and the oil is exhausted.
Manmohan SinghThe wick has dried up and the oil has exhausted.
Manmohan Singh (Punjabi)ਬੱਤੀ ਸੁੱਕ ਗਈ ਹੈ ਅਤੇ ਤੇਲ ਮੁੱਕ ਗਿਆ ਹੈ।
Fareedkot Teekaਆਸਾ ਰੂਪ ਬਾਤੀ ਸੂਕ ਗਈ ਕ੍ਯੋਂਕਿ ਲੋਭ ਤੇਲ (ਨਿਖੂਟਾ) ਨਹੀਂ ਰਹਾ॥
Prof. Sahib Singhਜਦੋਂ ਮਾਇਆ ਦੇ ਮੋਹ ਦਾ ਤੇਲ (ਜੀਵ ਦੇ ਅੰਦਰੋਂ) ਮੁੱਕ ਜਾਂਦਾ ਹੈ, ਉਸ ਦੀ ਸੁਰਤ (ਮਾਇਆ ਵਾਲੇ ਪਾਸੇ ਤੋਂ) ਹਟ ਜਾਂਦੀ ਹੈ,

ਪਦ ਅਰਥ ਤੇਲੁ = ਮਾਇਆ ਦਾ ਮੋਹ-ਰੂਪ ਤੇਲ। ਬਾਤੀ = ਵੱਟੀ ਜਿਸ ਦੇ ਆਸਰੇ ਤੇਲ ਬਲਦਾ ਹੈ ਤੇ ਦੀਵਾ ਜਗਦਾ ਰਹਿੰਦਾ ਹੈ; ਮਨ ਦੀ ਸੁਰਤਿ ਜੋ ਮੋਹ ਵਿਚ ਫਸਾਈ ਰੱਖਦੀ ਹੈ।

SikhNet (Spanish)La mecha está seca y el aceite se acabó; el tambor ya no resuena,

ਮੰਦਲੁ ਨ ਬਾਜੈ; ਨਟੁ ਪੈ ਸੂਤਾ ॥੧॥

mandal na baajai; natt pai sootaa |1|

Sant Singh KhalsaThe drum does not sound, and the actor has gone to sleep. ||1||
Manmohan SinghThe drum sounds not the and the actor has lain down to sleep.
Manmohan Singh (Punjabi)ਢੋਲ ਬਜਦਾ ਨਹੀਂ ਅਤੇ ਕਲਾਕਾਰ ਪੈ ਕੇ ਸੌਂ ਗਿਆ ਹੈ।
Fareedkot Teeka(ਮੰਦਲੁ) ਢੋਲ, ਭਾਵ ਸਰੀਰੁ ਨਹੀਂ ਬਾਜਤਾ, ਭਾਵ ਬਿ੍ਯਾਹਾਰੋਂ ਮੇਂ ਨਹੀਂ ਪ੍ਰਬਿਤ ਹੋਤਾ, ਕ੍ਯੋਂਕਿ (ਨਟੁ) ਮਨ ਸਤਸੰਗ ਮੇਂ (ਪੈ) ਪੜਕਰ ਸੰਤੋਖ ਵਾ ਸਾਂਤ ਨਿੰਦ੍ਰਾ ਮੇਂ ਸੋ ਰਹਾ ਹੈ॥੧॥
Prof. Sahib Singhਉਹ ਜੀਵ-ਨਟ (ਜੋ ਪਹਿਲਾਂ ਮਾਇਆ ਦਾ ਨਚਾਇਆ ਨੱਚ ਰਿਹਾ ਸੀ) ਹੁਣ (ਮਾਇਆ ਵਲੋਂ) ਬੇ-ਪਰਵਾਹ ਹੋ ਕੇ ਭਟਕਣੋਂ ਰਹਿ ਜਾਂਦਾ ਹੈ, ਉਸ ਦੇ ਅੰਦਰ ਮਾਇਆ ਦਾ ਸ਼ੋਰ-ਰੂਪ ਢੋਲ ਨਹੀਂ ਵੱਜਦਾ ॥੧॥

ਪਦ ਅਰਥ ਨਟੁ = ਜੀਵ-ਨਟ ਜੋ ਮਾਇਆ ਦਾ ਨਚਾਇਆ ਨੱਚ ਰਿਹਾ ਸੀ। ਪੈ = ਬੇਪਰਵਾਹ ਹੋ ਕੇ, ਮਾਇਆ ਵਲੋਂ ਬੇਫ਼ਿਕਰ ਹੋ ਕੇ। ਸੂਤਾ = ਸੌਂ ਗਿਆ ਹੈ, ਸ਼ਾਂਤ-ਚਿੱਤ ਹੋ ਗਿਆ ਹੈ, ਡੋਲਣੋਂ ਹਟ ਗਿਆ ਹੈ। ਮੰਦਲੁ = ਢੋਲ, ਮਾਇਆ ਦਾ ਪ੍ਰਭਾਵ-ਰੂਪ ਢੋਲ ॥੧॥

SikhNet (Spanish)pues el actor de la mente se ha ido a dormir. (1)

ਬੁਝਿ ਗਈ ਅਗਨਿ; ਨ ਨਿਕਸਿਓ ਧੂੰਆ ॥

bujh gee agan; na nikasio dhoonaa |

Sant Singh KhalsaThe fire has gone out, and no smoke is produced.
Manmohan SinghThe fire is extinguished and the smoke issues not.
Manmohan Singh (Punjabi)ਅੱਗ ਬੁੱਝ ਗਈ ਹੈ ਅਤੇ ਧੂੰਆ ਨਹੀਂ ਨਿਕਲਦਾ।
Fareedkot Teekaਹੇ ਭਾਈ! ਅਬ ਤ੍ਰਿਸਨਾ ਅਗਨਿ ਬੁਝ ਗਈ ਔਰ ਸੰਕਲਪ ਬਿਕਲਪ ਧੂੰਆ ਨਹੀਂ ਨਿਕਸਤਾ ਹੈ॥
Prof. Sahib Singhਜਿਸ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ਤੇ ਤ੍ਰਿਸ਼ਨਾ ਵਿਚੋਂ ਉੱਠਣ ਵਾਲੀਆਂ ਵਾਸ਼ਨਾ ਮੁੱਕ ਜਾਂਦੀਆ ਹਨ,

ਪਦ ਅਰਥ ਅਗਨਿ = ਤ੍ਰਿਸ਼ਨਾ ਦੀ ਅੱਗ। ਨ...ਧੂੰਆ = ਉਸ ਅੱਗ ਦਾ ਧੂੰ ਭੀ ਮੁੱਕ ਗਿਆ, ਉਸ ਤ੍ਰਿਸ਼ਨਾ ਵਿਚੋਂ ਉੱਠਣ ਵਾਲੀਆਂ ਵਾਸ਼ਨਾਂ ਖ਼ਤਮ ਹੋ ਗਈਆਂ।

SikhNet (Spanish)El fuego se extinguió y ya no echa más humo y vemos

ਰਵਿ ਰਹਿਆ ਏਕੁ; ਅਵਰੁ ਨਹੀ ਦੂਆ ॥੧॥ ਰਹਾਉ ॥

rav rahiaa ek; avar nahee dooaa |1| rahaau |

Sant Singh KhalsaThe One Lord is pervading and permeating everywhere; there is no other second. ||1||Pause||
Manmohan SinghThe One Lord is pervading all; there is no other's second. Pause.
Manmohan Singh (Punjabi)ਇਕ ਸਾਈਂ ਹੀ ਸਾਰੇ ਰੱਮ ਰਿਹਾ ਹੈ। ਹੋਰ ਕੋਈ ਦੂਸਰਾ ਹੈ ਹੀ ਨਹੀਂ। ਠਹਿਰਾਉ।
Fareedkot Teekaਅਬ ਤੋ ਯਹ ਦ੍ਰਿਸ੍ਟੀ ਹੂਈ ਹੈ ਕਿ ਏਕ ਰਾਮ ਸਭ ਮੇਂ ਰਮ ਰਹਾ ਹੈ ਦੂਸਰਾ ਕੋਈ ਨਹੀਂ ਹੈ॥੧॥ ਰਹਾਉ ॥
Prof. Sahib Singhਉਸ ਨੂੰ ਹਰ ਥਾਂ ਇੱਕ ਪ੍ਰਭੂ ਹੀ ਵਿਆਪਕ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਜਾਪਦਾ ॥੧॥ ਰਹਾਉ ॥

ਪਦ ਅਰਥ ਰਵਿ ਰਹਿਆ ਏਕੁ = ਹਰ ਥਾਂ ਇੱਕ ਪ੍ਰਭੂ ਹੀ ਦਿੱਸ ਰਿਹਾ ਹੈ ॥੧॥ ਰਹਾਉ ॥

SikhNet (Spanish)l Único Señor y no a otro prevaleciendo en todo. (1‑Pausa)

ਟੂਟੀ ਤੰਤੁ; ਨ ਬਜੈ ਰਬਾਬੁ ॥

ttoottee tant; na bajai rabaab |

Sant Singh KhalsaThe string has broken, and the guitar makes no sound.
Manmohan SinghThe string has broken and the rebeck plays not.
Manmohan Singh (Punjabi)ਤਾਰ ਟੁੱਟ ਗਈ ਹੈ ਅਤੇ ਸਰੰਦਾ ਵੱਜਦਾ ਨਹੀਂ।
Fareedkot Teekaਅਗ੍ਯਾਨ ਬਸਿਸ੍ਟ ਹੰਕਾਰ ਰੂਪੀ ਰਬਾਬ ਨਹੀਂ ਬਜਤਾ ਹੈ॥
Prof. Sahib Singh(ਤ੍ਰਿਸ਼ਨਾ ਮੁੱਕਣ ਤੇ) ਮੋਹ ਦੀ ਤਾਰ ਟੁੱਟ ਜਾਂਦੀ ਹੈ।

ਪਦ ਅਰਥ ਨ ਬਜੈ ਰਬਾਬੁ = ਰਬਾਬ ਵੱਜਣੋਂ ਹਟ ਗਿਆ ਹੈ, ਸਰੀਰ ਨਾਲ ਪਿਆਰ ਮੁੱਕ ਗਿਆ ਹੈ ਦੇਹ-ਅਧਿਆਸ ਖ਼ਤਮ ਹੋ ਗਿਆ ਹੈ। ਤੰਤੁ = ਤਾਰ ਜਿਸ ਨਾਲ ਰਬਾਬ ਵੱਜਦਾ ਹੈ, ਮਾਇਆ ਦੀ ਲਗਨ।

SikhNet (Spanish)La cuerda se rompió, el rabel ya no emite sonidos;

ਭੂਲਿ ਬਿਗਾਰਿਓ; ਅਪਨਾ ਕਾਜੁ ॥੨॥

bhool bigaario; apanaa kaaj |2|

Sant Singh KhalsaHe mistakenly ruins his own affairs. ||2||
Manmohan SinghBy error the man has ruined his affair.
Manmohan Singh (Punjabi)ਗਲਤੀ ਨਾਲ ਬੰਦੇ ਨੇ ਆਪਣਾ ਕੰਮ ਖਰਾਬ ਕਰ ਲਿਆ ਹੈ।
Fareedkot Teekaਜਿਸ ਬਾਸਨਾ ਮੇਂ ਭੂਲ ਕਰ ਅਪਨਾ ਮੋਖ੍ਯ ਰੂਪ ਕਾਰਜ ਬਿਗਾੜਾ ਹੂਆ ਥਾ, ਸੋ ਅਬ ਬਾਸਨਾ ਰੂਪ (ਤੰਤੁ) ਤਾਰੁ ਟੂਟ ਗਈ ਹੈ। ਜਬ ਸਮਝਤੇ ਤਬ ਕਾਰਜ ਸਵਾਰ ਲੀਆ॥੨॥
Prof. Sahib Singh(ਜਿਸ ਸਰੀਰਕ ਮੋਹ ਵਿਚ) ਫਸ ਕੇ ਪਹਿਲਾਂ ਮਨੁੱਖ ਆਪਣਾ (ਅਸਲ ਕਰਨ ਵਾਲਾ) ਕੰਮ ਖ਼ਰਾਬ ਕਰੀ ਜਾ ਰਿਹਾ ਸੀ, ਹੁਣ ਉਹ ਸਰੀਰਕ ਮੋਹ-ਰੂਪ ਰਬਾਬ ਵੱਜਦਾ ਹੀ ਨਹੀਂ ॥੨॥
SikhNet (Spanish)sí, es a través del error que uno echa a perder su propio trabajo. (2)

ਕਥਨੀ ਬਦਨੀ; ਕਹਨੁ ਕਹਾਵਨੁ ॥

kathanee badanee; kehan kahaavan |

Sant Singh KhalsaWhen one comes to understand,
Manmohan SinghAll preaching, ranting, arguing,
Manmohan Singh (Punjabi)ਉਪਦੇਸ਼ ਦੇਣਾ, ਡੀਂਗ ਮਾਰਨਾ, ਬਹਿਸ ਕਰਨਾ,
Fareedkot Teeka(ਕਥਨੀ) ਕਥਾ (ਬਦਨੀ) ਕਵੀਸ਼ਰੀ ਇਨ ਕਾ ਜੋ ਕਹਨਾ ਥਾ ਔਰ ਲੋਗੋਂ ਸੇ ਕਹਾਵਨਾ ਥਾ॥
Prof. Sahib Singh(ਸਰੀਰ ਦੀ ਖ਼ਾਤਰ ਹੀ) ਉਹ ਪਹਿਲੀਆਂ ਗੱਲਾਂ, ਉਹ ਤਰਲੇ-
SikhNet (Spanish)Recitando y hablando del Señor,

ਸਮਝਿ ਪਰੀ; ਤਉ ਬਿਸਰਿਓ ਗਾਵਨੁ ॥੩॥

samajh paree; tau bisario gaavan |3|

Sant Singh KhalsaHe forgets his preaching, ranting and raving, and arguing. ||3||
Manmohan Singhand intoning are forgotten, when man obtains understanding.
Manmohan Singh (Punjabi)ਤੇ ਇਹੋ ਜਿਹਾ ਗਾਉਣਾ ਬਜਾਉਣਾ ਭੁੱਲ ਜਾਂਦਾ ਜਦ ਆਦਮੀ ਨੂੰ ਸੂਝ ਪੈ ਜਾਂਦੀ ਹੈ।
Fareedkot Teekaਅਰ ਸਕਾਮਤਾ ਕਰ ਗਾਵਨਾ ਥਾ ਜਬ ਅਪਨੇ ਸਰੂਪ ਕੀ ਸਮਝ ਪਰੀ ਤਬ ਸਭ ਬਿਸਰਿ ਗਿਆ ਹੈ॥੩॥
Prof. Sahib Singhਹੁਣ ਜਦੋਂ (ਜੀਵਨ ਦੀ) ਸਹੀ ਸਮਝ ਆ ਗਈ ਤਾਂ ਉਹ ਕੀਰਨੇ ਸਭ ਭੁੱਲ ਗਏ ॥੩॥
SikhNet (Spanish)hasta el canto se ha ido ahora que ya conozco. (3)

ਕਹਤ ਕਬੀਰ; ਪੰਚ ਜੋ ਚੂਰੇ ॥

kehat kabeer; panch jo choore |

Sant Singh KhalsaSays Kabeer, the state of supreme dignity is never far
Manmohan SinghSays Kabir, those who slay their five demons (passions),
Manmohan Singh (Punjabi)ਕਬੀਰ ਜੀ ਆਖਦੇ ਹਨ, ਜੋ ਆਪਣੇ ਪੰਜ ਭੂਤਨਿਆਂ ਨੂੰ ਮਾਰ ਲੈਦਾ ਹੈ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੋ ਪੰਚ ਕਾਮਾਦਿ ਬਿਕਾਰੋਂ ਕੋ (ਚੂਰੇ) ਨਾਸ ਕਰ ਦੇਇ॥
Prof. Sahib Singhਕਬੀਰ ਆਖਦਾ ਹੈ-ਜੋ ਮਨੁੱਖ ਪੰਜੇ ਕਾਮਾਦਿਕਾਂ ਨੂੰ ਮਾਰ ਲੈਂਦੇ ਹਨ,

ਪਦ ਅਰਥ ਚੂਰੇ = ਨਾਸ ਕਰੇ।

SikhNet (Spanish)Dice Kabir, para aquél que conquista las cinco pasiones,

ਤਿਨ ਤੇ; ਨਾਹਿ ਪਰਮ ਪਦੁ ਦੂਰੇ ॥੪॥੨॥੧੧॥

tin te; naeh param pad doore |4|2|11|

Sant Singh KhalsaFrom those who conquer the five demons of the body passions. ||4||2||11||
Manmohan Singhthe supreme dignity is not far from him.
Manmohan Singh (Punjabi)ਉਸ ਤੋਂ ਮਹਾਨ ਮਰਤਬਾ ਦੁਰੇਡੇ ਨਹੀਂ ਰਹਿੰਦਾ।
Fareedkot Teekaਤਿਸ ਤੇ (ਪਰਮ ਪਦੁ) ਮੋਖ੍ਯ ਦੂਰ ਨਹੀਂ ਹੈ ਅਰਥਾਤ ਵਹ ਮੋਖ੍ਯ ਸਰੂਪ ਹੀ ਹੈ ॥੪੨॥੧੧॥☬ਅਪਨੇ ਅਵਗੁਨੋਂ ਕੋ ਖਿਮਾ ਕਰਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਉਹਨਾਂ ਮਨੁੱਖਾਂ ਤੋਂ ਉੱਚੀ ਆਤਮਕ ਅਵਸਥਾ ਦੂਰ ਨਹੀਂ ਰਹਿ ਜਾਂਦੀ ॥੪॥੨॥੧੧॥

ਪਦ ਅਰਥ ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ ॥੪॥੨॥੧੧॥

* ਨੋਟ: ਇਸ ਸ਼ਬਦ ਦੀ 'ਰਹਾਉ' ਦੀ ਤੁਕ ਅਤੇ ਅਖ਼ੀਰਲੇ ਬੰਦ ਨੂੰ ਰਤਾ ਗਹੁ ਨਾਲ ਪੜ੍ਹਿਆਂ ਸਾਫ਼ ਦਿੱਸ ਪੈਂਦਾ ਹੈ ਕਿ ਇਸ ਸਾਰੇ ਸ਼ਬਦ ਵਿਚ ਉਸ ਅਵਸਥਾ ਦਾ ਜ਼ਿਕਰ ਹੈ ਜਦੋਂ ਜੀਵ ਨੂੰ ਹਰ ਥਾਂ ਪ੍ਰਭੂ ਹੀ ਪ੍ਰਭੂ ਵਿਆਪਕ ਦਿੱਸਦਾ ਹੈ। ਉਸ ਹਾਲਤ ਵਿਚ ਅੱਪੜੇ ਹੋਏ ਜੀਵ ਉੱਤੇ ਕਾਮਾਦਿਕ ਬਲੀਆਂ ਦਾ ਜ਼ੋਰ ਨਹੀਂ ਪੈ ਸਕਦਾ, ਉਸ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ। ਤ੍ਰਿਸ਼ਨਾ ਦੀ ਅੱਗ ਬੁੱਝਣ ਤੋਂ ਪਹਿਲਾਂ ਜੀਵ-ਨਟ ਮਾਇਆ ਦੀ ਰਾਸ ਪਾ ਰਿਹਾ ਸੀ, ਮਾਇਆ ਦਾ ਨਚਾਇਆ ਨੱਚ ਰਿਹਾ ਸੀ। ਪਰ ਜਦੋਂ ਮਾਇਆ ਦੇ ਮੋਹ ਦੀਆਂ ਤਾਰਾਂ ਟੁੱਟ ਗਈਆਂ, ਰਬਾਬ ਵੱਜਣੀ ਬੰਦ ਹੋ ਗਈ, ਸਰੀਰ ਦੀਆਂ ਨਿੱਤ ਦੀਆਂ ਵਾਸ਼ਨਾਂ ਦਾ ਰਾਗ ਹੋਣਾ ਮੁੱਕ ਗਿਆ।

SikhNet (Spanish)el más Elevado Estado de Éxtasis no se encuentra lejos. (4‑2‑11)

Open this shabad →

Shabad Bhagat Kabir Ji Raag Aasaa

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਸੁਤੁ; ਅਪਰਾਧ ਕਰਤ ਹੈ ਜੇਤੇ ॥

sut; aparaadh karat hai jete |

Sant Singh KhalsaAs many mistakes as the son commits,
Manmohan SinghAs many as faults the son commits,
Manmohan Singh (Punjabi)ਜਿੰਨੇ ਕਸੂਰ ਪੁੱਤਰ ਕਰਦਾ ਹੈ,
Fareedkot Teekaਪੁਤ੍ਰ ਜਿਤਨੇ ਔਗੁਨ ਕਰਤਾ ਹੈ॥
Prof. Sahib Singhਪੁੱਤਰ ਭਾਵੇਂ ਕਿਤਨੀਆਂ ਹੀ ਗ਼ਲਤੀਆਂ ਕਰੇ,

ਪਦ ਅਰਥ ਸੁਤੁ = ਪੁੱਤਰ। ਅਪਰਾਧ = ਭੁੱਲਾਂ, ਗ਼ਲਤੀਆਂ। ਜੇਤੇ = ਜਿਤਨੇ ਭੀ, ਭਾਵੇਂ ਕਿਤਨੇ ਹੀ।

SikhNet (Spanish)El hijo comete error tras error,

ਜਨਨੀ ਚੀਤਿ; ਨ ਰਾਖਸਿ ਤੇਤੇ ॥੧॥

jananee cheet; na raakhas tete |1|

Sant Singh Khalsahis mother does not hold them against him in her mind. ||1||
Manmohan Singhso many his mother bears not in her mind.
Manmohan Singh (Punjabi)ਓਨੇ ਉਸ ਦੀ ਮਾਤਾ ਆਪਣੇ ਚਿੱਤ ਵਿੱਚ ਨਹੀਂ ਰੱਖਦੀ।
Fareedkot Teekaਤਿਤਨੇ ਹੀ ਮਾਤਾ ਚਿਤ ਮੇਂ ਨਹੀਂ ਰਾਖਤੀ ਹੈ॥੧॥
Prof. Sahib Singhਉਸ ਦੀ ਮਾਂ ਉਹ ਸਾਰੀਆਂ ਦੀਆਂ ਸਾਰੀਆਂ ਭੁਲਾ ਦੇਂਦੀ ਹੈ ॥੧॥

ਪਦ ਅਰਥ ਜਨਨੀ = ਮਾਂ। ਚੀਤਿ = ਚਿੱਤ ਵਿਚ। ਤੇਤੇ = ਉਹ ਸਾਰੇ ਹੀ ॥੧॥

SikhNet (Spanish)pero a la madre no le importa. (1)

ਰਾਮਈਆ, ਹਉ ਬਾਰਿਕੁ ਤੇਰਾ ॥

raameea, hau baarik teraa |

Sant Singh KhalsaO Lord, I am Your child.
Manmohan SinghMy pervading God, I am Thy child.
Manmohan Singh (Punjabi)ਮੇਰੇ ਵਿਆਪਕ ਵਾਹਿਗੁਰੂ! ਮੈਂ ਤੇਰਾ ਬੱਚਾ ਹਾਂ।
Fareedkot Teekaਹੇ ਰਾਮ! ਮੈਂ ਤੇਰਾ ਬਾਲਕਾ ਹੂੰ॥
Prof. Sahib Singhਹੇ (ਮੇਰੇ) ਸੁਹਣੇ ਰਾਮ! ਮੈਂ ਤੇਰਾ ਅੰਞਾਣ ਬੱਚਾ ਹਾਂ,

ਪਦ ਅਰਥ ਰਾਮਈਆ = ਹੇ ਸੁਹਣੇ ਰਾਮ! ਹਉ = ਮੈਂ। ਬਾਰਿਕੁ = ਬਾਲਕ, ਅੰਞਾਣ ਬੱਚਾ।

SikhNet (Spanish)Oh Señor, yo también soy tu hijo;

ਕਾਹੇ ਨ ਖੰਡਸਿ; ਅਵਗਨੁ ਮੇਰਾ ॥੧॥ ਰਹਾਉ ॥

kaahe na khanddas; avagan meraa |1| rahaau |

Sant Singh KhalsaWhy not destroy my sins? ||1||Pause||
Manmohan SinghWhy destroyed Thou not my demerits? Pause.
Manmohan Singh (Punjabi)ਤੂੰ ਮੈਡੇਂ ਅਪਰਾਧਾਂ ਨੂੰ ਕਿਉਂ ਨਸ਼ਟ ਨਹੀਂ ਕਰਦਾ? ਠਹਿਰਾਉ?
Fareedkot Teekaਤੂੰ ਮੇਰੇ ਅਉਗੁਨੋਂ ਕੋ (ਕਾਹੇ) ਕਿਸ ਵਾਸਤੇ ਨਹੀਂ ਨਾਸ ਕਰੇਗਾ, ਕਿੰਤੂ ਨਾਸ ਕਰੇਗਾ॥੧॥ ਰਹਾਉ ॥
Prof. Sahib Singhਤੂੰ (ਮੇਰੇ ਅੰਦਰੋਂ) ਮੇਰੀਆਂ ਭੁੱਲਾਂ ਕਿਉਂ ਦੂਰ ਨਹੀਂ ਕਰਦਾ? ॥੧॥ ਰਹਾਉ ॥

ਪਦ ਅਰਥ ਨ ਖੰਡਸਿ = ਤੂੰ ਨਹੀਂ ਨਾਸ ਕਰਦਾ ॥੧॥ ਰਹਾਉ ॥

SikhNet (Spanish)¿no podrías también disculpar mis faltas? (1‑Pausa)

ਜੇ ਅਤਿ ਕ੍ਰੋਪ ਕਰੇ ਕਰਿ ਧਾਇਆ ॥

je at krop kare kar dhaaeaa |

Sant Singh KhalsaIf the son, in anger, runs away,
Manmohan SinghIf the son, in great rage, runs away even then,
Manmohan Singh (Punjabi)ਜੇਕਰ ਲੜਕਾ ਬੜੇ ਗੁੱਸੇ ਵਿੱਚ ਭੱਜ ਭੀ ਜਾਵੇ,
Fareedkot Teekaਜੇ ਬਾਲਕ ਅਤਸੇ ਕੋਪ ਕਰ ਕੇ ਮਾਤਾ ਕੋ ਮਾਰਨੇ ਦੌੜਤਾ ਹੈ॥
Prof. Sahib Singhਜੇ (ਮੂਰਖ ਬੱਚਾ) ਬੜਾ ਕ੍ਰੋਧ ਕਰ ਕਰ ਕੇ ਮਾਂ ਨੂੰ ਮਾਰਨ ਭੀ ਪਏ,

ਪਦ ਅਰਥ ਅਤਿ = ਬਹੁਤ। ਕ੍ਰੋਪ = ਕ੍ਰੋਧ, ਗੁੱਸਾ। ਕਰੇ ਕਰਿ = ਕਰਿ ਕਰਿ, ਮੁੜ ਮੁੜ ਕਰ ਕੇ। ਧਾਇਆ = ਦੌੜੇ।

SikhNet (Spanish)Aun si el niño se aleja de la madre enojado,

ਤਾ ਭੀ; ਚੀਤਿ ਨ ਰਾਖਸਿ ਮਾਇਆ ॥੨॥

taa bhee; cheet na raakhas maaeaa |2|

Sant Singh Khalsaeven then, his mother does not hold it against him in her mind. ||2||
Manmohan Singhthe mortal bears it not in her mind.
Manmohan Singh (Punjabi)ਤਦ ਭੀ ਮਾਂ ਇਸ ਨੂੰ ਆਪਣੇ ਚਿੱਤ ਵਿੱਚ ਨਹੀਂ ਰਖਦੀ।
Fareedkot Teekaਤੌ ਭੀ ਮਾਤਾ ਉਸ ਅਪਰਾਧ ਕੋ ਚਿਤ ਮੇਂ ਨਹੀਂ ਰਖਤੀ ਹੈ॥੨॥
Prof. Sahib Singhਤਾਂ ਭੀ ਮਾਂ (ਉਸ ਦੇ ਮੂਰਖ-ਪੁਣੇ) ਚੇਤੇ ਨਹੀਂ ਰੱਖਦੀ ॥੨॥

ਪਦ ਅਰਥ ਮਾਇਆ = ਮਾਂ ॥੨॥

SikhNet (Spanish)a la madre no le importa. (2)

ਚਿੰਤ ਭਵਨਿ; ਮਨੁ ਪਰਿਓ ਹਮਾਰਾ ॥

chint bhavan; man pario hamaaraa |

Sant Singh KhalsaMy mind has fallen into the whirlpool of anxiety.
Manmohan SinghMy mind has fallen into the whirlpool of anxiety.
Manmohan Singh (Punjabi)ਮੇਰਾ ਚਿੱਤ ਫਿਕਰ-ਚਿੰਤਾ ਦੀ ਘੁਮਣਘੇਰੀ ਵਿੱਚ ਪੈ ਗਿਆ ਹੈ।
Fareedkot Teekaਚਿੰਤਾ ਰੂਪ (ਭਵਨਿ) ਘੁਮਰੀ ਮੇਂ ਵਾ ਜਲ ਮੇਂ ਵਾ ਸਮੁੰਦਰ ਮੇਂ ਮੇਰਾ ਮਨ ਪੜ ਰਹਾ ਹੈ॥
Prof. Sahib Singhਹੇ ਮੇਰੇ ਰਾਮ! ਮੇਰਾ ਮਨ ਚਿੰਤਾ ਦੇ ਖੂਹ ਵਿਚ ਪਿਆ ਹੋਇਆ ਹੈ (ਮੈਂ ਸਦਾ ਭੁੱਲਾਂ ਹੀ ਕਰਦਾ ਰਿਹਾ ਹਾਂ।)

ਪਦ ਅਰਥ ਚਿੰਤ ਭਵਨਿ = ਚਿੰਤਾ ਦੇ ਭਵਨ ਵਿਚ, ਚਿੰਤਾ ਦੀ ਘੁੰਮਣ-ਘੇਰੀ ਵਿਚ।

SikhNet (Spanish)Mi mente se atormenta por pensamientos llenos de ansiedad;

ਨਾਮ ਬਿਨਾ; ਕੈਸੇ ਉਤਰਸਿ ਪਾਰਾ ॥੩॥

naam binaa; kaise utaras paaraa |3|

Sant Singh KhalsaWithout the Naam, how can I cross over to the other side? ||3||
Manmohan SinghWithout the Lord's Name how can it ferry across?
Manmohan Singh (Punjabi)ਪ੍ਰਭੂ ਦੇ ਨਾਮ ਦੇ ਬਾਝੋਂ ਇਹ ਕਿਸ ਤਰ੍ਹਾਂ ਤਰ ਸਕਦਾ ਹੈ?
Fareedkot Teekaਤੇਰੇ ਨਾਮ ਬਿਨਾਂ ਕੈਸੇ ਪਾਰ ਉਤਰਨਾ ਹੋਇਗਾ, ਭਾਵ ਨਹੀਂ ਹੋਤਾ॥੩॥
Prof. Sahib Singhਤੇਰਾ ਨਾਮ ਸਿਮਰਨ ਤੋਂ ਬਿਨਾ ਕਿਵੇਂ ਇਸ ਚਿੰਤਾ ਵਿਚੋਂ ਪਾਰ ਲੰਘੇ? ॥੩॥
SikhNet (Spanish)¿cómo podría entonces cruzar el mar de las existencias sin Reverencia a Tu Nombre? (3)

ਦੇਹਿ ਬਿਮਲ ਮਤਿ; ਸਦਾ ਸਰੀਰਾ ॥

dehi bimal mat; sadaa sareeraa |

Sant Singh KhalsaPlease, bless my body with pure and lasting understanding, Lord;
Manmohan SinghEver bless my body with pure understanding, O Lord.
Manmohan Singh (Punjabi)ਮੇਰੀ ਦੇਹ ਨੂੰ ਹਮੇਸ਼ਾਂ ਪਵਿੱਤ੍ਰ ਸਮਝ ਪਰਦਾਨ ਕਰ, ਹੇ ਸੁਆਮੀ।
Fareedkot Teekaਐਸੀ ਨਿਰਮਲ ਬੁਧੀ ਸਦਾ ਹੀ ਹਮਾਰੇ ਸਰੀਰ ਮੇਂ ਦੇਹੁ॥
Prof. Sahib Singhਹੇ ਪ੍ਰਭੂ! ਮੇਰੇ ਇਸ ਸਰੀਰ ਨੂੰ (ਭਾਵ, ਮੈਨੂੰ) ਸਦਾ ਕੋਈ ਸੁਹਣੀ ਮੱਤ ਦੇਹ,

ਪਦ ਅਰਥ ਬਿਮਲ ਮਤਿ = ਨਿਰਮਲ ਬੁੱਧ, ਸੁਹਣੀ ਅਕਲ।

SikhNet (Spanish)Oh Señor, bendice mi cuerpo con la Pureza de la mente sin mancha,

ਸਹਜਿ ਸਹਜਿ ਗੁਨ ਰਵੈ ਕਬੀਰਾ ॥੪॥੩॥੧੨॥

sehaj sehaj gun ravai kabeeraa |4|3|12|

Sant Singh Khalsain peace and poise, Kabeer chants the Praises of the Lord. ||4||3||12||
Manmohan SinghIn peace and poise Kabir utters the praise of God.
Manmohan Singh (Punjabi)ਆਰਾਮ ਅਤੇ ਅਡੋਲਤਾ ਅੰਦਰ ਕਬੀਰ ਵਾਹਿਗੁਰੂ ਦੀ ਕੀਰਤੀ ਉਚਾਰਨ ਕਰਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੋ (ਸਹਜਿ ਸਹਜਿ) ਸਾਂਤ ਸੁਭਾਵ ਕੋ ਧਾਰ ਕਰ ਵਾ ਸਨੇ ਸਨੇ ਤੇਰੇ ਗੁਣੋਂ ਕੋ ਗਾਉਤਾ ਰਹਾਂ॥੪॥੩॥੧੨॥☬ਕਬੀਰ ਜੀ ਸੇ ਮੁਸਲਮਾਨੋਂ ਨੇ ਕਹਾ: ਚਲੋ ਮਕੇ ਸ਼ਰੀਫ ਕਾ ਹਜ ਕਰਿ ਆਈਏ। ਤਿਸ ਕੋ ਉਤਰ ਦੇਤੇ ਹੈਂ:
Prof. Sahib Singhਜਿਸ ਕਰਕੇ (ਤੇਰਾ ਬੱਚਾ) ਕਬੀਰ ਅਡੋਲ ਅਵਸਥਾ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ ॥੪॥੩॥੧੨॥

ਪਦ ਅਰਥ ਸਹਜਿ = ਸਹਿਜ ਅਵਸਥਾ ਵਿਚ ਟਿਕ ਕੇ। ਰਵੈ = ਚੇਤੇ ਕਰੇ ॥੪॥੩॥੧੨॥

SikhNet (Spanish)para que Kabir recite sólo Tu Alabanza en Paz. (4‑3‑12)

Open this shabad →

Shabad Bhagat Kabir Ji Raag Aasaa continues on Ang 479

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਹਜ ਹਮਾਰੀ; ਗੋਮਤੀ ਤੀਰ ॥

haj hamaaree; gomatee teer |

Sant Singh KhalsaMy pilgrimage to Mecca is on the banks of the Gomati River;
Manmohan SinghMy pilgrimage to Mecca is at the bank of Gomati river,
Manmohan Singh (Punjabi)ਮੇਰੀ ਮੱਕੇ ਦੀ ਯਾਤ੍ਰਾ ਗੋਮਤੀ ਦਰਿਆ ਦਾ ਕਿਨਾਰਾ ਹੈ,
Fareedkot Teeka(ਗੋ) ਬੇਦੋਂ ਮੇਂ ਹੈ ਮਤੀ ਜਿਨ ਕੀ, ਤਿਨ ਸੰਤੋਂ ਕੇ (ਤੀਰ) ਪਾਸ ਜਾਨਾ, ਇਹੀ ਹਮਾਰੀ (ਹਜ) ਜਾਤ੍ਰਾ ਹੈਂ॥
Prof. Sahib Singhਸਾਡਾ ਹੱਜ ਤੇ ਸਾਡਾ ਗੋਮਤੀ ਦਾ ਕੰਢਾ (ਇਹ ਮਨ ਹੀ ਹੈ),

ਪਦ ਅਰਥ ਗੋਮਤੀ ਤੀਰ = ਗੋਮਤੀ ਦੇ ਕੰਢੇ।

SikhNet (Spanish)Los peregrinos van a la Meca a orillas del río Gompti,

ਜਹਾ ਬਸਹਿ; ਪੀਤੰਬਰ ਪੀਰ ॥੧॥

jahaa baseh; peetanbar peer |1|

Sant Singh Khalsathe spiritual teacher in his yellow robes dwells there. ||1||
Manmohan Singhwhere abide the religious guides with yellow robe.
Manmohan Singh (Punjabi)ਜਿਥੇ ਪੀਲੇ ਬਸਤਰਾ ਵਾਲੇ ਧਾਰਮਕ ਆਗੂ ਵੱਸਦੇ ਹਨ।
Fareedkot Teekaਜਿਨ ਸੰਤੋਂ ਮੇਂ (ਪੀਤੰਬਰ) ਪੀਤ ਬਿਸ਼ਨ ਧਾਰੀ ਬਿਸ਼ਨੂੰ ਪੀਰ ਬਸਤਾ ਹੈ॥੧॥
Prof. Sahib Singhਜਿਥੇ ਸ੍ਰੀ ਪ੍ਰਭੂ ਜੀ ਵੱਸ ਰਹੇ ਹਨ ॥੧॥

ਪਦ ਅਰਥ ਜਹਾ = ਜਿੱਥੇ। ਬਸਹਿ = ਵੱਸ ਰਹੇ ਹਨ। ਪੀਤੰਬਰ ਪੀਰ = ਪ੍ਰਭੂ ਜੀ ॥੧॥

SikhNet (Spanish)el maestro de vestimenta amarilla vive ahí. (1)

ਵਾਹੁ ਵਾਹੁ ਕਿਆ; ਖੂਬੁ ਗਾਵਤਾ ਹੈ ॥

vaahu vaahu kiaa; khoob gaavataa hai |

Sant Singh KhalsaWaaho! Waaho! Hail! Hail! How wondrously he sings.
Manmohan SinghBravo! Bravo! how nicely does he sing,
Manmohan Singh (Punjabi)ਸ਼ਾਬਾਸ਼! ਸ਼ਾਬਾਸ਼! ਉਹ ਕਿੰਨਾ ਚੰਗਾ ਗਾਉਂਦਾ ਹੈ,
Fareedkot Teeka(ਵਾਹੁ ਵਾਹੁ) ਧੰਨ ਹੈ ਧੰਨ ਹੈ ਸੰਤੋਂ ਕਾ ਸਮਦਾਉ, ਕਿਆ ਭਲੇ ਹਰਿ ਕੇ ਗੁਨ ਗਾਉਤਾ ਹੈ॥
Prof. Sahib Singh(ਮੇਰਾ ਮਨ) ਕਿਆ ਸੁਹਣੀ ਸਿਫ਼ਤਿ-ਸਾਲਾਹ ਕਰ ਰਿਹਾ ਹੈ,

ਪਦ ਅਰਥ ਵਾਹੁ ਵਾਹੁ = ਸਿਫ਼ਤਿ-ਸਾਲਾਹ। ਖੂਬੁ = ਸੁਹਣਾ। ਖੂਬੁ ਵਾਹੁ ਵਾਹੁ = ਸੁਹਣੀ ਸਿਫ਼ਤਿ-ਸਾਲਾਹ।

SikhNet (Spanish)Wajo, Wajo, ave, ave, ¡Qué maravilloso canta,

ਹਰਿ ਕਾ ਨਾਮੁ; ਮੇਰੈ ਮਨਿ ਭਾਵਤਾ ਹੈ ॥੧॥ ਰਹਾਉ ॥

har kaa naam; merai man bhaavataa hai |1| rahaau |

Sant Singh KhalsaThe Name of the Lord is pleasing to my mind. ||1||Pause||
Manmohan SinghGod's Name is pleasing to my mind. Pause.
Manmohan Singh (Punjabi)ਵਾਹਿਗੁਰੂ ਦਾ ਨਾਮ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ। ਠਹਿਰਾਉ।
Fareedkot Teekaਤਿਨ ਸੰਤੋਂ ਦ੍ਵਾਰੇ ਕਹਾ ਹੂਆ ਹਰਿ ਕਾ ਨਾਮ ਮੇਰੇ ਮਨ ਕੋ ਭਾਵਤਾ ਹੈ॥੧॥ ਰਹਾਉ ॥
Prof. Sahib Singh(ਅਤੇ) ਹਰੀ ਦਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ (ਤਾਂ ਤੇ ਇਹੀ ਮਨ ਮੇਰਾ ਤੀਰਥ ਤੇ ਇਹੀ ਮੇਰਾ ਹੱਜ ਹੈ) ॥੧॥ ਰਹਾਉ ॥

ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ ॥੧॥ ਰਹਾਉ ॥

SikhNet (Spanish)el Nombre del Señor está complaciendo a mi mente! (1‑Pausa)

Open this shabad (11 lines, Angs 478-479) →

Ang 478 of 1430