ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ; ਕਿਤੁ ਕਿਤੁ ਦੁਖਿ ਬਿਨਸਿ ਜਾਈ ॥
kit kit bidh jag upajai purakhaa; kit kit dukh binas jaaee |
Sant Singh Khalsa"How, in what way, was the world formed, O man? And what disaster will end it?"
Manmohan Singh(Ask the Yogis) Q. 88: In what, what way the world comes into being, O man? Q. 89: By what, what ills does it perish?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 88: ਕਿਸ, ਕਿਸ ਤਰੀਕੇ ਨਾਲ ਸੰਸਾਰ ਉਤਪੰਨ ਹੁੰਦਾ ਹੈ, ਹੇ ਪੁਰਸ਼? ਪ੍ਰ. 89: ਕਿਹੜੀਆਂ, ਕਿਹੜੀਆਂ ਬੁਰਿਆਈਆਂ ਦੁਆਰਾ ਇਹ ਨਾਸ ਹੋ ਜਾਂਦਾ ਹੈ?
Fareedkot Teekaਹੇ ਪੁਰਖਾ! ਕਿਸ ਕਿਸ ਬਿਧੀ ਕਰ ਕੇ ਜਗਤ ਉਤਪੰਨ ਹੋਤਾ ਹੈ ੧, ਔ ਕਿਸ ਕਿਸ ਬਿਧੀ ਕਰ ਕੇ ਦੁਖ ਸੇ ਬਿਨਸ ਜਾਤਾ ਹੈ ੨?
Prof. Sahib Singh(ਪ੍ਰਸ਼ਨ:) ਹੇ ਪੁਰਖ! ਜਗਤ ਕਿਸ ਕਿਸ ਵਿਧੀ ਨਾਲ ਉਪਜਦਾ ਹੈ, ਕਿਸ ਤਰ੍ਹਾਂ ਦੁੱਖ ਵਿਚ (ਪੈਂਦਾ) ਹੈ ਤੇ ਕਿਵੇਂ ਨਾਸ ਹੋ ਜਾਂਦਾ ਹੈ?ਪਦ ਅਰਥ ਕਿਤੁ = ਕਿਸ ਨਾਲ? ਕਿਤੁ ਬਿਧਿ = ਕਿਸ ਵਿਧੀ ਨਾਲ? ਪੁਰਖਾ = ਹੇ ਪੁਰਖ! ਦੁਖਿ = ਦੁੱਖ ਨਾਲ।
SikhNet (Spanish)Dijeron los Yoguis: ¿Cómo llega el mundo a manifestarse? ¿Cómo se vuelve a sumergir en su Fuente, terminando así todo dolor?
ਹਉਮੈ ਵਿਚਿ ਜਗੁ ਉਪਜੈ ਪੁਰਖਾ; ਨਾਮਿ ਵਿਸਰਿਐ ਦੁਖੁ ਪਾਈ ॥
haumai vich jag upajai purakhaa; naam visariai dukh paaee |
Sant Singh KhalsaIn egotism, the world was formed, O man; forgetting the Naam, it suffers and dies.
Manmohan Singh(Answers the Guru) A. 88: Through self-conceit the world comes into being, O sire. A. 89: Forgetting the Name, it suffers pain and perishes.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉ. 88: ਸਵੈ ਹੰਗਤਾ ਦੇ ਰਾਹੀਂ ਸੰਸਾਰ ਉਤਪੰਨ ਹੁੰਦਾ ਹੈ, ਹੇ ਸਾਈਂ! ਉ. 89: ਨਾਮ ਨੂੰ ਭੁਲਾ ਕੇ ਇਹ ਦੁਖ ਉਠਾਉਂਦਾ ਹੈ ਅਤੇ ਨਾਸ ਹੋ ਜਾਂਦਾ ਹੈ।
Fareedkot Teekaਹੇ ਪੁਰਖਾ! ਹਉਮੈਂ ਵਿਚ ਜਗ ਉਪਜਤਾ ਹੈ ਅਰ ਨਾਮ ਕੇ ਬਿਸਰਨੇ ਕਰ ਕੇ ਮਰ ਕਰ ਦੁਖ ਪਾਵਤਾ ਹੈ ੨॥
Prof. Sahib Singh(ਉੱਤਰ:) ਹੇ ਪੁਰਖ! ਜਗਤ ਹਉਮੈ ਵਿਚ ਪੈਦਾ ਹੁੰਦਾ ਹੈ, ਜੇ (ਇਸ ਨੂੰ) ਪ੍ਰਭੂ ਦਾ ਨਾਮ ਵਿੱਸਰ ਜਾਏ ਤਾਂ ਦੁੱਖ ਪਾਂਦਾ ਹੈ।ਪਦ ਅਰਥ ਹਉਮੈ = ਵੱਖਰਾ-ਪਨ, ਮੇਰ-ਤੇਰ, ਆਪਣੀ ਵੱਖਰੀ ਹੋਂਦ ਦਾ ਖ਼ਿਆਲ। ਨਾਮਿ ਵਿਸਰਿਐ = ਜੇ ਨਾਮ ਵਿੱਸਰ ਜਾਏ।
SikhNet (Spanish)Dijo el Guru, en el egoísmo el mundo fue creado, oh hombre, olvidando el Naam, sufre y muere.
ਗੁਰਮੁਖਿ ਹੋਵੈ. ਸੁ ਗਿਆਨੁ ਤਤੁ ਬੀਚਾਰੈ; ਹਉਮੈ ਸਬਦਿ ਜਲਾਏ ॥
guramukh hovai. su giaan tat beechaarai; haumai sabad jalaae |
Sant Singh KhalsaOne who becomes Gurmukh contemplates the essence of spiritual wisdom; through the Shabad, he burns away his egotism.
Manmohan SinghHe, who gets resigned to Guru's will reflects on the quintessence of the Divine knowledge and through the Name burns his ego.
Manmohan Singh (Punjabi)ਜੋ ਗੁਰੂ ਅਨੁਸਾਰੀ ਥੀ ਵੰਝਦਾ ਹੈ, ਉਹ ਬ੍ਰਹਮ ਗਿਆਤ ਦੇ ਸਾਰ ਅੰਸ਼ ਸੋਚਦਾ, ਸਮਝਦਾ ਹੈ ਅਤੇ ਨਾਮ ਦੇ ਰਾਹੀਂ ਆਪਣੀ ਹੰਗਤ ਨੂੰ ਸਾੜ ਸੁੱਟਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਗ੍ਯਾਨ ਕਰ ਕੇ (ਤਤੁ) ਬ੍ਰਹਮ ਕੋ ਬੀਚਾਰਤਾ ਹੈ ਔ ਹਉਮੈਂ ਕੋ ਗੁਰ ਉਪਦੇਸ ਕਰ ਜਲਾਵਤਾ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਉਹ ਤੱਤ-ਗਿਆਨ ਨੂੰ ਵਿਚਾਰਦਾ ਹੈ ਤੇ (ਆਪਣੀ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਸਾੜਦਾ ਹੈ,ਪਦ ਅਰਥ ਸਬਦਿ = ਗੁਰ-ਸ਼ਬਦ ਦੀ ਰਾਹੀਂ।
SikhNet (Spanish)Quien se vuelve Gurmukj medita en la Esencia de la Sabiduría Espiritual. A través del Shabd, logra quemar y consumir su egoísmo.
ਤਨੁ ਮਨੁ ਨਿਰਮਲੁ ਨਿਰਮਲ ਬਾਣੀ; ਸਾਚੈ ਰਹੈ ਸਮਾਏ ॥
tan man niramal niramal baanee; saachai rahai samaae |
Sant Singh KhalsaHis body and mind become immaculate, through the Immaculate Bani of the Word. He remains absorbed in Truth.
Manmohan SinghHis body and mind become immaculate and immaculate is his Speech and he remains merged in the True Lord.
Manmohan Singh (Punjabi)ਉਸ ਦਾ ਸਰੀਰ ਤੇ ਮਨੂਆ ਪਵਿੱਤਰ ਹੋ ਜਾਂਦੇ ਹਨ ਅਤੇ ਪਵਿੱਤਰ ਹੈ ਉਸ ਦੀ ਬੋਲ ਬਾਣੀ ਅਤੇ ਉਹ ਸੱਚੇ ਸਾਈਂ ਅੰਦਰ ਲੀਨ ਰਹਿੰਦਾ ਹੈ।
Fareedkot Teekaਜੋ ਸਾਚੇ ਮੇਂ ਸਮਾਇ ਰਹੇ ਹੈਂ ਵੁਹ ਤਨ ਮਨ ਕਰ ਕੇ ਨਿਰਮਲ ਹੈਂ ਔ ਬਾਣੀ ਭੀ ਤਿਨ ਕੀ ਝੂਠ ਮਲ ਸੇ ਰਹਿਤ ਹੈ॥
Prof. Sahib Singhਉਸ ਦਾ ਤਨ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ; ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ।ਪਦ ਅਰਥ ਸਾਚੈ = ਸੱਚੇ ਪ੍ਰਭੂ ਵਿਚ।
SikhNet (Spanish)Su cuerpo y mente se vuelven inmaculados, a través del Bani Inmaculado de la Palabra, permanece absorto en la Verdad.
ਨਾਮੇ ਨਾਮਿ ਰਹੈ ਬੈਰਾਗੀ; ਸਾਚੁ ਰਖਿਆ ਉਰਿ ਧਾਰੇ ॥
naame naam rahai bairaagee; saach rakhiaa ur dhaare |
Sant Singh KhalsaThrough the Naam, the Name of the Lord, he remains detached; he enshrines the True Name in his heart.
Manmohan SinghThrough the Nameable Lord's Name, he remains dispassionate and keeps the True Name enshrined in his mind.
Manmohan Singh (Punjabi)ਨਾਮੀ ਸੁਆਮੀ ਦੇ ਨਾਮ ਰਾਹੀਂ ਉਹ ਉਪਰਾਮਤ ਵਿੱਚੱ ਰਹਿੰਦਾ ਹੈ ਅਤੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖਦਾ ਹੈ।
Fareedkot Teekaਨਾਮ ਸਿਮਰਨ ਕਰ ਕੇ ਬਿਰਕਤ ਹੂਆ ਹੂਆ ਨਾਮੀ ਮੇਂ ਇਸਥਿਰ ਹੋ ਰਹਿਤਾ ਹੈ, ਪੁਨਾ ਸਚ ਬੋਲਨੇ ਕੋ ਵਾ ਸਤ ਰੂਪ ਹਰੀ ਕੋ ਰਿਦੇ ਮੇਂ ਧਾਰਨ ਕਰ ਰਖਤਾ ਹੈ॥
Prof. Sahib Singhਉਹ ਮਨੁੱਖ (ਪ੍ਰਭੂ-ਚਰਨਾਂ ਦਾ) ਮਤਵਾਲਾ ਹੋ ਕੇ ਨਿਰੋਲ ਪ੍ਰਭੂ-ਨਾਮ ਵਿਚ ਹੀ ਜੁੜਿਆ ਰਹਿੰਦਾ ਹੈ, ਸਦਾ ਪ੍ਰਭੂ ਨੂੰ ਹਿਰਦੇ ਵਿਚ ਟਿਕਾਈ ਰੱਖਦਾ ਹੈ।ਪਦ ਅਰਥ ਨਾਮੇ ਨਾਮਿ = ਨਾਮਿ ਹੀ ਨਾਮਿ, ਨਾਮ ਹੀ ਨਾਮ ਵਿਚ, ਨਿਰੋਲ ਪ੍ਰਭੂ-ਨਾਮ ਵਿਚ।
SikhNet (Spanish)A través del Naam, el Nombre del Señor, se conserva desapegado, y enaltece al Nombre Verdadero en su corazón.
ਨਾਨਕ ਬਿਨੁ ਨਾਵੈ. ਜੋਗੁ ਕਦੇ, ਨ ਹੋਵੈ; ਦੇਖਹੁ ਰਿਦੈ ਬੀਚਾਰੇ ॥੬੮॥
naanak bin naavai. jog kade, na hovai; dekhahu ridai beechaare |68|
Sant Singh KhalsaO Nanak, without the Name, Yoga is never attained; reflect upon this in your heart, and see. ||68||
Manmohan SinghNanak, without the Name, Yoga is attained not ever, Reflect thou in thy mind and see.
Manmohan Singh (Punjabi)ਨਾਨਕ, ਨਾਮ ਦੇ ਬਾਝੋਂ ਯੋਗ ਕਦਾਚਿੱਤ ਪ੍ਰਾਪਤ ਨਹੀਂ ਹੁੰਦਾ ਹੈ। ਤੂੰ ਆਪਣੇ ਹਿਰਦੇ ਵਿੱਚ ਸੋਚ ਸਮਝ ਕੇ ਵੇਖ ਲੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਸਿਧੋ! ਤੁਮ ਰਿਦੇ ਮੇਂ ਵੀਚਾਰ ਕਰ ਦੇਖੋ ਬਿਨਾਂ ਨਾਮ ਤੌ ਜੋਗ ਪ੍ਰਾਪਤਿ ਕਬੀ ਨਹੀਂ ਹੋਤਾ॥੬੮॥☬ਅਬ ਸਿਧਾਂਤ ਕਹਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਕਦੇ ਨਹੀਂ ਹੋ ਸਕਦਾ, ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ (ਭਾਵ, ਤੁਹਾਡਾ ਆਪਣਾ ਜ਼ਾਤੀ ਤਜਰਬਾ ਇਹੀ ਗਵਾਹੀ ਦੇਵੇਗਾ) ॥੬੮॥ਪਦ ਅਰਥ ਜੋਗੁ = ਮਿਲਾਪ ॥੬੮॥
SikhNet (Spanish)Oh, dice Nanak, sin el Nombre, el Estado de Yoga nunca será obtenido, pondera esto en tu corazón y entenderás.(68)
ਗੁਰਮੁਖਿ; ਸਾਚੁ ਸਬਦੁ ਬੀਚਾਰੈ ਕੋਇ ॥
guramukh; saach sabad beechaarai koe |
Sant Singh KhalsaThe Gurmukh is one who reflects upon the True Word of the Shabad.
Manmohan SinghRare is the One, who by Guru's grace reflects on the True Name.
Manmohan Singh (Punjabi)ਕੋਈ ਵਿਰਲਾ ਜਣਾ ਹੀ ਗੁਰਾਂ ਦੀ ਰਹਿਮਤ ਦੁਆਰਾ ਸਤਿਨਾਮ ਦਾ ਚਿੰਤਨ ਕਰਦਾ ਹੈ।
Fareedkot Teekaਕੋਈ ਗੁਰਮੁਖ ਹੀ ਸਚੇ ਬ੍ਰਹਮ ਕੋ ਬੀਚਾਰਤਾ ਹੈ॥
Prof. Sahib Singhਜੇ ਕੋਈ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੱਚੇ ਸ਼ਬਦ ਨੂੰ ਵਿਚਾਰਦਾ ਹੈ,
SikhNet (Spanish)El Gurmukj es aquel que recita la Verdadera Palabra del Shabd.
ਗੁਰਮੁਖਿ; ਸਚੁ ਬਾਣੀ ਪਰਗਟੁ ਹੋਇ ॥
guramukh; sach baanee paragatt hoe |
Sant Singh KhalsaThe True Bani is revealed to the Gurmukh.
Manmohan SinghBy the Guru's grace, the True Gurbani becomes manifest.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸੱਚੀ ਗੁਰਬਾਣੀ ਪ੍ਰਕਾਸ਼ ਹੋ ਜਾਂਦੀ ਹੈ।
Fareedkot Teekaਅਰ ਗੁਰਮੁਖੋਂ ਕੀ ਸਾਚੀ ਬਾਣੀ ਸੰਸਾਰ ਮੇਂ ਪਰਗਟ ਹੋਤੀ ਹੈ॥
Prof. Sahib Singhਸਤਿਗੁਰੂ ਦੀ ਬਾਣੀ ਦੀ ਰਾਹੀਂ ਸੱਚਾ ਪ੍ਰਭੂ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।ਪਦ ਅਰਥ ਬਾਣੀ = ਗੁਰੂ ਦੀ ਬਾਣੀ ਦੀ ਰਾਹੀਂ।
SikhNet (Spanish)El Verdadero Bani, le es revelado al Gurmukj.
ਗੁਰਮੁਖਿ ਮਨੁ ਭੀਜੈ; ਵਿਰਲਾ ਬੂਝੈ ਕੋਇ ॥
guramukh man bheejai; viralaa boojhai koe |
Sant Singh KhalsaThe mind of the Gurmukh is drenched with the Lord's Love, but how rare are those who understand this.
Manmohan SinghBy Guru's grace, the mind is steeped with Lord's love but rare is the one who understands this.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਚਿੱਤ, ਪ੍ਰਭੂ ਦੀ ਪ੍ਰੀਤ ਨਾਲ ਤਰੋ ਤਰ ਹੋ ਜਾਂਦਾ ਹੈ, ਪਰ ਕੋਈ ਟਾਂਵਾਂ ਹੀ ਇਸ ਨੂੰ ਸਮਝਦਾ ਹੈ।
Fareedkot Teekaਗੁਰੋਂ ਦੁਆਰੇ ਕਿਸੇ ਵਿਰਲੇ ਕਾ ਮਨ ਭੀਜਤਾ ਹੈ, ਜਿਸ ਕਾ ਭੀਜਤਾ ਹੈ, ਸੋਈ ਬੂਝਤਾ ਹੈ ਅਰਥਾਤ ਸਮਝਤਾ ਹੈ॥
Prof. Sahib Singhਗੁਰਮੁਖਿ ਮਨੁੱਖ ਦਾ ਮਨ (ਨਾਮ-ਰਸ ਵਿਚ) ਭਿੱਜਦਾ ਹੈ, (ਪਰ ਇਸ ਗੱਲ ਨੂੰ) ਕੋਈ ਵਿਰਲਾ ਸਮਝਦਾ ਹੈ।
SikhNet (Spanish)La mente del Gurmukj está empapada con el Amor del Señor, pero extraordinario es aquél que conoce esto,
ਗੁਰਮੁਖਿ; ਨਿਜ ਘਰਿ ਵਾਸਾ ਹੋਇ ॥
guramukh; nij ghar vaasaa hoe |
Sant Singh KhalsaThe Gurmukh dwells in the home of the self, deep within.
Manmohan SinghBy Guru's grace one abides in his own home (self).
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਬੰਦਾ ਆਪਣੇ ਨਿੱਜ ਅਸਥਾਨ ਵਿੱਚ ਵਸਦਾ ਹੈ।
Fareedkot Teekaਐਸੇ ਗੁਰਮੁਖੋਂ ਕਾ (ਨਿਜ ਘਰਿ) ਸ੍ਵੈ ਸਰੂਪ ਮੇਂ ਵਾਸਾ ਹੋਤਾ ਹੈ॥
Prof. Sahib Singhਗੁਰੂ ਦੇ ਸਨਮੁਖ ਮਨੁੱਖ ਦਾ ਨਿਵਾਸ ਆਪਣੇ ਅਸਲ ਸਰੂਪ ਵਿਚ ਹੋਇਆ ਰਹਿੰਦਾ ਹੈ।ਪਦ ਅਰਥ ਨਿਜ ਘਰਿ = ਆਪਣੇ ਅਸਲ ਸਰੂਪ ਵਿਚ।
SikhNet (Spanish)el Gurmukj habita en el hogar del ser, en lo profundo de su interior.
ਗੁਰਮੁਖਿ ਜੋਗੀ; ਜੁਗਤਿ ਪਛਾਣੈ ॥
guramukh jogee; jugat pachhaanai |
Sant Singh KhalsaThe Gurmukh realizes the Way of Yoga.
Manmohan SinghIt is through the Guru, that Yogi knows the way of Yoga.
Manmohan Singh (Punjabi)ਗੁਰਾਂ ਦੇ ਰਾਹੀਂ ਯੋਗੀ, ਯੋਗ ਦੇ ਮਾਰਗ ਨੂੰ ਜਾਣ ਲੈਂਦਾ ਹੈ।
Fareedkot Teekaਗੁਰਮੁਖ ਜੋ ਜੋਗੀ ਹੈਂ, ਸੋ ਜੋਗ ਕੀ ਜੁਗਤ ਪਹਿਚਾਨਤੇ ਹੈਂ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹੀ (ਅਸਲ) ਜੋਗੀ ਹੈ ਉਹ (ਪ੍ਰਭੂ ਨਾਲ ਮਿਲਾਪ ਦੀ) ਜੁਗਤਿ ਪਛਾਣਦਾ ਹੈ।ਪਦ ਅਰਥ ਜੁਗਤਿ = ਜੋਗ ਦੀ ਜੁਗਤਿ।
SikhNet (Spanish)Así el Gurmukj comprende el Sendero del Yoga,
ਗੁਰਮੁਖਿ ਨਾਨਕ; ਏਕੋ ਜਾਣੈ ॥੬੯॥
guramukh naanak; eko jaanai |69|
Sant Singh KhalsaO Nanak, the Gurmukh knows the One Lord alone. ||69||
Manmohan SinghThe Guru-ward knows the One Lord alone, O Nanak.
Manmohan Singh (Punjabi)ਗੁਰੂ ਅਨੁਸਾਰੀ ਕੇਵਲ ਇਕ ਪ੍ਰਭੂ ਨੂੰ ਹੀ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰਮੁਖ ਇਕ ਵਾਹਿਗੁਰੂ ਕੋ ਹੀ ਜਾਨਤੇ ਹੈਂ॥੬੯॥
Prof. Sahib Singhਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ ਇੱਕ ਪ੍ਰਭੂ ਨੂੰ (ਹਰ ਥਾਂ ਵਿਆਪਕ) ਜਾਣਦਾ ਹੈ ॥੬੯॥
SikhNet (Spanish)oh, dice Nanak, el Gurmukj conoce al Señor Absoluto.(69)