ੴ

ਸਿੱਖਬਾਣੀ · SikhBani

Ang 946

Sri Guru Granth Sahib · Raag Raamkalee · 4 shabads, 38 lines
Translations
Shabad Guru Nanak Dev Ji Raag Raamkalee continued from Ang 945

ਵਰਨੁ ਭੇਖੁ. ਅਸਰੂਪੁ ਸੁ ਏਕੋ; ਏਕੋ ਸਬਦੁ ਵਿਡਾਣੀ ॥

varan bhekh. asaroop su eko; eko sabad viddaanee |

Sant Singh KhalsaColor, dress and form were contained in the One Lord; the Shabad was contained in the One, Wondrous Lord.
Manmohan SinghA. 87: When the colour, garb and form of the One Lord were not seen, then all these resided in the one Wondrous Lord.
Manmohan Singh (Punjabi)ਉ. 87: ਜਦ ਇਕ ਸੁਆਮੀ ਦਾ ਰੰਗ, ਲਿਬਾਸ ਅਤੇ ਸਰੂਪ ਦਿਸ ਨਹੀਂ ਸਨ ਆਉਂਦੇ ਤਦ ਇਹ ਸਾਰੇ ਇਕ ਅਸਚਰਜ ਸੁਆਮੀ ਅੰਦਰ ਹੀ ਵੱਸਦੇ ਸਨ।
Fareedkot Teekaਵਰਨ ਭੇਖ ਤਥਾ (ਰੂਪੁ) ਅਕਾਰ ਜੋ ਸੋ ਏਕ ਹੀ (ਅਸ) ਹੈ ਸੀ ਸੋ ਅਸਚਰਜ ਰੂਪ ਏਕ ਬ੍ਰਹਮ ਹੀ ਥਾ, ਭਾਵ ਤਹਾਂ ਧਿਆਨ ਕੌਨ ਕਿਸ ਕਾ ਕਰੇ ੫॥
Prof. Sahib Singhਇਕੋ ਅਸਚਰਜ ਸ਼ਬਦ-ਰੂਪ ਪ੍ਰਭੂ ਹੀ ਸੀ, ਉਹੀ (ਜਗਤ ਦਾ) ਰੰਗ ਭੇਖ ਤੇ ਰੂਪ ਸੀ।

ਪਦ ਅਰਥ ਵਿਡਾਣੀ = ਅਸਚਰਜ।

SikhNet (Spanish)Sí, todas las distinciones, todas las formas, habitaban entonces en el Señor, el Shabd estaba contenido en el Uno, en el Maravilloso Señor.

ਸਾਚ ਬਿਨਾ. ਸੂਚਾ ਕੋ ਨਾਹੀ; ਨਾਨਕ ਅਕਥ ਕਹਾਣੀ ॥੬੭॥

saach binaa. soochaa ko naahee; naanak akath kahaanee |67|

Sant Singh KhalsaWithout the True Name, no one can become pure; O Nanak, this is the Unspoken Speech. ||67||
Manmohan SinghWithout the True Name, no one can become immaculate. Nanak, Ineffable is the Lord's anecdote.
Manmohan Singh (Punjabi)ਸੱਚੇ ਨਾਮ ਦੇ ਬਾਝੋਂ ਕੋਈ ਭੀ ਪਵਿੱਤਰ ਨਹੀਂ ਹੋ ਸਕਦਾ। ਨਾਨਕ, ਵਰਣਨ ਰਹਿਤ ਹੈ, ਸਾਹਿਬ ਦੀ ਕਥਾ ਵਾਰਤਾ।
Fareedkot Teekaਸਚ ਧਾਰਨੇ ਬਿਨਾਂ ਸੂਚਾ ਕੋਈ ਭੀ ਨਹੀਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਇਹ ਅਰਥ ਕਹਾਣੀ ਹੈ ॥੬੭॥☬ਪ੍ਰਸ਼ਨ:
Prof. Sahib Singhਹੇ ਨਾਨਕ! (ਐਸੇ ਉਸ) ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਨੂੰ ਮਿਲਣ) ਤੋਂ ਬਿਨਾ, ਜਿਸ ਦਾ ਕੋਈ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਕੋਈ ਮਨੁੱਖ ਸੁੱਚਾ ਨਹੀਂ ਹੈ ॥੬੭॥
SikhNet (Spanish)Sin el Nombre Verdadero, nadie se vuelve puro; oh, dice Nanak, este es el Inefable Discurso. (67)

Open this shabad (18 lines, Angs 945-946) →

Shabad Guru Nanak Dev Ji Raag Raamkalee

ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ; ਕਿਤੁ ਕਿਤੁ ਦੁਖਿ ਬਿਨਸਿ ਜਾਈ ॥

kit kit bidh jag upajai purakhaa; kit kit dukh binas jaaee |

Sant Singh Khalsa"How, in what way, was the world formed, O man? And what disaster will end it?"
Manmohan Singh(Ask the Yogis) Q. 88: In what, what way the world comes into being, O man? Q. 89: By what, what ills does it perish?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 88: ਕਿਸ, ਕਿਸ ਤਰੀਕੇ ਨਾਲ ਸੰਸਾਰ ਉਤਪੰਨ ਹੁੰਦਾ ਹੈ, ਹੇ ਪੁਰਸ਼? ਪ੍ਰ. 89: ਕਿਹੜੀਆਂ, ਕਿਹੜੀਆਂ ਬੁਰਿਆਈਆਂ ਦੁਆਰਾ ਇਹ ਨਾਸ ਹੋ ਜਾਂਦਾ ਹੈ?
Fareedkot Teekaਹੇ ਪੁਰਖਾ! ਕਿਸ ਕਿਸ ਬਿਧੀ ਕਰ ਕੇ ਜਗਤ ਉਤਪੰਨ ਹੋਤਾ ਹੈ ੧, ਔ ਕਿਸ ਕਿਸ ਬਿਧੀ ਕਰ ਕੇ ਦੁਖ ਸੇ ਬਿਨਸ ਜਾਤਾ ਹੈ ੨?
Prof. Sahib Singh(ਪ੍ਰਸ਼ਨ:) ਹੇ ਪੁਰਖ! ਜਗਤ ਕਿਸ ਕਿਸ ਵਿਧੀ ਨਾਲ ਉਪਜਦਾ ਹੈ, ਕਿਸ ਤਰ੍ਹਾਂ ਦੁੱਖ ਵਿਚ (ਪੈਂਦਾ) ਹੈ ਤੇ ਕਿਵੇਂ ਨਾਸ ਹੋ ਜਾਂਦਾ ਹੈ?

ਪਦ ਅਰਥ ਕਿਤੁ = ਕਿਸ ਨਾਲ? ਕਿਤੁ ਬਿਧਿ = ਕਿਸ ਵਿਧੀ ਨਾਲ? ਪੁਰਖਾ = ਹੇ ਪੁਰਖ! ਦੁਖਿ = ਦੁੱਖ ਨਾਲ।

SikhNet (Spanish)Dijeron los Yoguis: ¿Cómo llega el mundo a manifestarse? ¿Cómo se vuelve a sumergir en su Fuente, terminando así todo dolor?

ਹਉਮੈ ਵਿਚਿ ਜਗੁ ਉਪਜੈ ਪੁਰਖਾ; ਨਾਮਿ ਵਿਸਰਿਐ ਦੁਖੁ ਪਾਈ ॥

haumai vich jag upajai purakhaa; naam visariai dukh paaee |

Sant Singh KhalsaIn egotism, the world was formed, O man; forgetting the Naam, it suffers and dies.
Manmohan Singh(Answers the Guru) A. 88: Through self-conceit the world comes into being, O sire. A. 89: Forgetting the Name, it suffers pain and perishes.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉ. 88: ਸਵੈ ਹੰਗਤਾ ਦੇ ਰਾਹੀਂ ਸੰਸਾਰ ਉਤਪੰਨ ਹੁੰਦਾ ਹੈ, ਹੇ ਸਾਈਂ! ਉ. 89: ਨਾਮ ਨੂੰ ਭੁਲਾ ਕੇ ਇਹ ਦੁਖ ਉਠਾਉਂਦਾ ਹੈ ਅਤੇ ਨਾਸ ਹੋ ਜਾਂਦਾ ਹੈ।
Fareedkot Teekaਹੇ ਪੁਰਖਾ! ਹਉਮੈਂ ਵਿਚ ਜਗ ਉਪਜਤਾ ਹੈ ਅਰ ਨਾਮ ਕੇ ਬਿਸਰਨੇ ਕਰ ਕੇ ਮਰ ਕਰ ਦੁਖ ਪਾਵਤਾ ਹੈ ੨॥
Prof. Sahib Singh(ਉੱਤਰ:) ਹੇ ਪੁਰਖ! ਜਗਤ ਹਉਮੈ ਵਿਚ ਪੈਦਾ ਹੁੰਦਾ ਹੈ, ਜੇ (ਇਸ ਨੂੰ) ਪ੍ਰਭੂ ਦਾ ਨਾਮ ਵਿੱਸਰ ਜਾਏ ਤਾਂ ਦੁੱਖ ਪਾਂਦਾ ਹੈ।

ਪਦ ਅਰਥ ਹਉਮੈ = ਵੱਖਰਾ-ਪਨ, ਮੇਰ-ਤੇਰ, ਆਪਣੀ ਵੱਖਰੀ ਹੋਂਦ ਦਾ ਖ਼ਿਆਲ। ਨਾਮਿ ਵਿਸਰਿਐ = ਜੇ ਨਾਮ ਵਿੱਸਰ ਜਾਏ।

SikhNet (Spanish)Dijo el Guru, en el egoísmo el mundo fue creado, oh hombre, olvidando el Naam, sufre y muere.

ਗੁਰਮੁਖਿ ਹੋਵੈ. ਸੁ ਗਿਆਨੁ ਤਤੁ ਬੀਚਾਰੈ; ਹਉਮੈ ਸਬਦਿ ਜਲਾਏ ॥

guramukh hovai. su giaan tat beechaarai; haumai sabad jalaae |

Sant Singh KhalsaOne who becomes Gurmukh contemplates the essence of spiritual wisdom; through the Shabad, he burns away his egotism.
Manmohan SinghHe, who gets resigned to Guru's will reflects on the quintessence of the Divine knowledge and through the Name burns his ego.
Manmohan Singh (Punjabi)ਜੋ ਗੁਰੂ ਅਨੁਸਾਰੀ ਥੀ ਵੰਝਦਾ ਹੈ, ਉਹ ਬ੍ਰਹਮ ਗਿਆਤ ਦੇ ਸਾਰ ਅੰਸ਼ ਸੋਚਦਾ, ਸਮਝਦਾ ਹੈ ਅਤੇ ਨਾਮ ਦੇ ਰਾਹੀਂ ਆਪਣੀ ਹੰਗਤ ਨੂੰ ਸਾੜ ਸੁੱਟਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਗ੍ਯਾਨ ਕਰ ਕੇ (ਤਤੁ) ਬ੍ਰਹਮ ਕੋ ਬੀਚਾਰਤਾ ਹੈ ਔ ਹਉਮੈਂ ਕੋ ਗੁਰ ਉਪਦੇਸ ਕਰ ਜਲਾਵਤਾ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਉਹ ਤੱਤ-ਗਿਆਨ ਨੂੰ ਵਿਚਾਰਦਾ ਹੈ ਤੇ (ਆਪਣੀ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਸਾੜਦਾ ਹੈ,

ਪਦ ਅਰਥ ਸਬਦਿ = ਗੁਰ-ਸ਼ਬਦ ਦੀ ਰਾਹੀਂ।

SikhNet (Spanish)Quien se vuelve Gurmukj medita en la Esencia de la Sabiduría Espiritual. A través del Shabd, logra quemar y consumir su egoísmo.

ਤਨੁ ਮਨੁ ਨਿਰਮਲੁ ਨਿਰਮਲ ਬਾਣੀ; ਸਾਚੈ ਰਹੈ ਸਮਾਏ ॥

tan man niramal niramal baanee; saachai rahai samaae |

Sant Singh KhalsaHis body and mind become immaculate, through the Immaculate Bani of the Word. He remains absorbed in Truth.
Manmohan SinghHis body and mind become immaculate and immaculate is his Speech and he remains merged in the True Lord.
Manmohan Singh (Punjabi)ਉਸ ਦਾ ਸਰੀਰ ਤੇ ਮਨੂਆ ਪਵਿੱਤਰ ਹੋ ਜਾਂਦੇ ਹਨ ਅਤੇ ਪਵਿੱਤਰ ਹੈ ਉਸ ਦੀ ਬੋਲ ਬਾਣੀ ਅਤੇ ਉਹ ਸੱਚੇ ਸਾਈਂ ਅੰਦਰ ਲੀਨ ਰਹਿੰਦਾ ਹੈ।
Fareedkot Teekaਜੋ ਸਾਚੇ ਮੇਂ ਸਮਾਇ ਰਹੇ ਹੈਂ ਵੁਹ ਤਨ ਮਨ ਕਰ ਕੇ ਨਿਰਮਲ ਹੈਂ ਔ ਬਾਣੀ ਭੀ ਤਿਨ ਕੀ ਝੂਠ ਮਲ ਸੇ ਰਹਿਤ ਹੈ॥
Prof. Sahib Singhਉਸ ਦਾ ਤਨ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ; ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਸਾਚੈ = ਸੱਚੇ ਪ੍ਰਭੂ ਵਿਚ।

SikhNet (Spanish)Su cuerpo y mente se vuelven inmaculados, a través del Bani Inmaculado de la Palabra, permanece absorto en la Verdad.

ਨਾਮੇ ਨਾਮਿ ਰਹੈ ਬੈਰਾਗੀ; ਸਾਚੁ ਰਖਿਆ ਉਰਿ ਧਾਰੇ ॥

naame naam rahai bairaagee; saach rakhiaa ur dhaare |

Sant Singh KhalsaThrough the Naam, the Name of the Lord, he remains detached; he enshrines the True Name in his heart.
Manmohan SinghThrough the Nameable Lord's Name, he remains dispassionate and keeps the True Name enshrined in his mind.
Manmohan Singh (Punjabi)ਨਾਮੀ ਸੁਆਮੀ ਦੇ ਨਾਮ ਰਾਹੀਂ ਉਹ ਉਪਰਾਮਤ ਵਿੱਚੱ ਰਹਿੰਦਾ ਹੈ ਅਤੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖਦਾ ਹੈ।
Fareedkot Teekaਨਾਮ ਸਿਮਰਨ ਕਰ ਕੇ ਬਿਰਕਤ ਹੂਆ ਹੂਆ ਨਾਮੀ ਮੇਂ ਇਸਥਿਰ ਹੋ ਰਹਿਤਾ ਹੈ, ਪੁਨਾ ਸਚ ਬੋਲਨੇ ਕੋ ਵਾ ਸਤ ਰੂਪ ਹਰੀ ਕੋ ਰਿਦੇ ਮੇਂ ਧਾਰਨ ਕਰ ਰਖਤਾ ਹੈ॥
Prof. Sahib Singhਉਹ ਮਨੁੱਖ (ਪ੍ਰਭੂ-ਚਰਨਾਂ ਦਾ) ਮਤਵਾਲਾ ਹੋ ਕੇ ਨਿਰੋਲ ਪ੍ਰਭੂ-ਨਾਮ ਵਿਚ ਹੀ ਜੁੜਿਆ ਰਹਿੰਦਾ ਹੈ, ਸਦਾ ਪ੍ਰਭੂ ਨੂੰ ਹਿਰਦੇ ਵਿਚ ਟਿਕਾਈ ਰੱਖਦਾ ਹੈ।

ਪਦ ਅਰਥ ਨਾਮੇ ਨਾਮਿ = ਨਾਮਿ ਹੀ ਨਾਮਿ, ਨਾਮ ਹੀ ਨਾਮ ਵਿਚ, ਨਿਰੋਲ ਪ੍ਰਭੂ-ਨਾਮ ਵਿਚ।

SikhNet (Spanish)A través del Naam, el Nombre del Señor, se conserva desapegado, y enaltece al Nombre Verdadero en su corazón.

ਨਾਨਕ ਬਿਨੁ ਨਾਵੈ. ਜੋਗੁ ਕਦੇ, ਨ ਹੋਵੈ; ਦੇਖਹੁ ਰਿਦੈ ਬੀਚਾਰੇ ॥੬੮॥

naanak bin naavai. jog kade, na hovai; dekhahu ridai beechaare |68|

Sant Singh KhalsaO Nanak, without the Name, Yoga is never attained; reflect upon this in your heart, and see. ||68||
Manmohan SinghNanak, without the Name, Yoga is attained not ever, Reflect thou in thy mind and see.
Manmohan Singh (Punjabi)ਨਾਨਕ, ਨਾਮ ਦੇ ਬਾਝੋਂ ਯੋਗ ਕਦਾਚਿੱਤ ਪ੍ਰਾਪਤ ਨਹੀਂ ਹੁੰਦਾ ਹੈ। ਤੂੰ ਆਪਣੇ ਹਿਰਦੇ ਵਿੱਚ ਸੋਚ ਸਮਝ ਕੇ ਵੇਖ ਲੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਸਿਧੋ! ਤੁਮ ਰਿਦੇ ਮੇਂ ਵੀਚਾਰ ਕਰ ਦੇਖੋ ਬਿਨਾਂ ਨਾਮ ਤੌ ਜੋਗ ਪ੍ਰਾਪਤਿ ਕਬੀ ਨਹੀਂ ਹੋਤਾ॥੬੮॥☬ਅਬ ਸਿਧਾਂਤ ਕਹਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਕਦੇ ਨਹੀਂ ਹੋ ਸਕਦਾ, ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ (ਭਾਵ, ਤੁਹਾਡਾ ਆਪਣਾ ਜ਼ਾਤੀ ਤਜਰਬਾ ਇਹੀ ਗਵਾਹੀ ਦੇਵੇਗਾ) ॥੬੮॥

ਪਦ ਅਰਥ ਜੋਗੁ = ਮਿਲਾਪ ॥੬੮॥

SikhNet (Spanish)Oh, dice Nanak, sin el Nombre, el Estado de Yoga nunca será obtenido, pondera esto en tu corazón y entenderás.(68)

ਗੁਰਮੁਖਿ; ਸਾਚੁ ਸਬਦੁ ਬੀਚਾਰੈ ਕੋਇ ॥

guramukh; saach sabad beechaarai koe |

Sant Singh KhalsaThe Gurmukh is one who reflects upon the True Word of the Shabad.
Manmohan SinghRare is the One, who by Guru's grace reflects on the True Name.
Manmohan Singh (Punjabi)ਕੋਈ ਵਿਰਲਾ ਜਣਾ ਹੀ ਗੁਰਾਂ ਦੀ ਰਹਿਮਤ ਦੁਆਰਾ ਸਤਿਨਾਮ ਦਾ ਚਿੰਤਨ ਕਰਦਾ ਹੈ।
Fareedkot Teekaਕੋਈ ਗੁਰਮੁਖ ਹੀ ਸਚੇ ਬ੍ਰਹਮ ਕੋ ਬੀਚਾਰਤਾ ਹੈ॥
Prof. Sahib Singhਜੇ ਕੋਈ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੱਚੇ ਸ਼ਬਦ ਨੂੰ ਵਿਚਾਰਦਾ ਹੈ,
SikhNet (Spanish)El Gurmukj es aquel que recita la Verdadera Palabra del Shabd.

ਗੁਰਮੁਖਿ; ਸਚੁ ਬਾਣੀ ਪਰਗਟੁ ਹੋਇ ॥

guramukh; sach baanee paragatt hoe |

Sant Singh KhalsaThe True Bani is revealed to the Gurmukh.
Manmohan SinghBy the Guru's grace, the True Gurbani becomes manifest.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸੱਚੀ ਗੁਰਬਾਣੀ ਪ੍ਰਕਾਸ਼ ਹੋ ਜਾਂਦੀ ਹੈ।
Fareedkot Teekaਅਰ ਗੁਰਮੁਖੋਂ ਕੀ ਸਾਚੀ ਬਾਣੀ ਸੰਸਾਰ ਮੇਂ ਪਰਗਟ ਹੋਤੀ ਹੈ॥
Prof. Sahib Singhਸਤਿਗੁਰੂ ਦੀ ਬਾਣੀ ਦੀ ਰਾਹੀਂ ਸੱਚਾ ਪ੍ਰਭੂ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।

ਪਦ ਅਰਥ ਬਾਣੀ = ਗੁਰੂ ਦੀ ਬਾਣੀ ਦੀ ਰਾਹੀਂ।

SikhNet (Spanish)El Verdadero Bani, le es revelado al Gurmukj.

ਗੁਰਮੁਖਿ ਮਨੁ ਭੀਜੈ; ਵਿਰਲਾ ਬੂਝੈ ਕੋਇ ॥

guramukh man bheejai; viralaa boojhai koe |

Sant Singh KhalsaThe mind of the Gurmukh is drenched with the Lord's Love, but how rare are those who understand this.
Manmohan SinghBy Guru's grace, the mind is steeped with Lord's love but rare is the one who understands this.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਚਿੱਤ, ਪ੍ਰਭੂ ਦੀ ਪ੍ਰੀਤ ਨਾਲ ਤਰੋ ਤਰ ਹੋ ਜਾਂਦਾ ਹੈ, ਪਰ ਕੋਈ ਟਾਂਵਾਂ ਹੀ ਇਸ ਨੂੰ ਸਮਝਦਾ ਹੈ।
Fareedkot Teekaਗੁਰੋਂ ਦੁਆਰੇ ਕਿਸੇ ਵਿਰਲੇ ਕਾ ਮਨ ਭੀਜਤਾ ਹੈ, ਜਿਸ ਕਾ ਭੀਜਤਾ ਹੈ, ਸੋਈ ਬੂਝਤਾ ਹੈ ਅਰਥਾਤ ਸਮਝਤਾ ਹੈ॥
Prof. Sahib Singhਗੁਰਮੁਖਿ ਮਨੁੱਖ ਦਾ ਮਨ (ਨਾਮ-ਰਸ ਵਿਚ) ਭਿੱਜਦਾ ਹੈ, (ਪਰ ਇਸ ਗੱਲ ਨੂੰ) ਕੋਈ ਵਿਰਲਾ ਸਮਝਦਾ ਹੈ।
SikhNet (Spanish)La mente del Gurmukj está empapada con el Amor del Señor, pero extraordinario es aquél que conoce esto,

ਗੁਰਮੁਖਿ; ਨਿਜ ਘਰਿ ਵਾਸਾ ਹੋਇ ॥

guramukh; nij ghar vaasaa hoe |

Sant Singh KhalsaThe Gurmukh dwells in the home of the self, deep within.
Manmohan SinghBy Guru's grace one abides in his own home (self).
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਬੰਦਾ ਆਪਣੇ ਨਿੱਜ ਅਸਥਾਨ ਵਿੱਚ ਵਸਦਾ ਹੈ।
Fareedkot Teekaਐਸੇ ਗੁਰਮੁਖੋਂ ਕਾ (ਨਿਜ ਘਰਿ) ਸ੍ਵੈ ਸਰੂਪ ਮੇਂ ਵਾਸਾ ਹੋਤਾ ਹੈ॥
Prof. Sahib Singhਗੁਰੂ ਦੇ ਸਨਮੁਖ ਮਨੁੱਖ ਦਾ ਨਿਵਾਸ ਆਪਣੇ ਅਸਲ ਸਰੂਪ ਵਿਚ ਹੋਇਆ ਰਹਿੰਦਾ ਹੈ।

ਪਦ ਅਰਥ ਨਿਜ ਘਰਿ = ਆਪਣੇ ਅਸਲ ਸਰੂਪ ਵਿਚ।

SikhNet (Spanish)el Gurmukj habita en el hogar del ser, en lo profundo de su interior.

ਗੁਰਮੁਖਿ ਜੋਗੀ; ਜੁਗਤਿ ਪਛਾਣੈ ॥

guramukh jogee; jugat pachhaanai |

Sant Singh KhalsaThe Gurmukh realizes the Way of Yoga.
Manmohan SinghIt is through the Guru, that Yogi knows the way of Yoga.
Manmohan Singh (Punjabi)ਗੁਰਾਂ ਦੇ ਰਾਹੀਂ ਯੋਗੀ, ਯੋਗ ਦੇ ਮਾਰਗ ਨੂੰ ਜਾਣ ਲੈਂਦਾ ਹੈ।
Fareedkot Teekaਗੁਰਮੁਖ ਜੋ ਜੋਗੀ ਹੈਂ, ਸੋ ਜੋਗ ਕੀ ਜੁਗਤ ਪਹਿਚਾਨਤੇ ਹੈਂ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹੀ (ਅਸਲ) ਜੋਗੀ ਹੈ ਉਹ (ਪ੍ਰਭੂ ਨਾਲ ਮਿਲਾਪ ਦੀ) ਜੁਗਤਿ ਪਛਾਣਦਾ ਹੈ।

ਪਦ ਅਰਥ ਜੁਗਤਿ = ਜੋਗ ਦੀ ਜੁਗਤਿ।

SikhNet (Spanish)Así el Gurmukj comprende el Sendero del Yoga,

ਗੁਰਮੁਖਿ ਨਾਨਕ; ਏਕੋ ਜਾਣੈ ॥੬੯॥

guramukh naanak; eko jaanai |69|

Sant Singh KhalsaO Nanak, the Gurmukh knows the One Lord alone. ||69||
Manmohan SinghThe Guru-ward knows the One Lord alone, O Nanak.
Manmohan Singh (Punjabi)ਗੁਰੂ ਅਨੁਸਾਰੀ ਕੇਵਲ ਇਕ ਪ੍ਰਭੂ ਨੂੰ ਹੀ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰਮੁਖ ਇਕ ਵਾਹਿਗੁਰੂ ਕੋ ਹੀ ਜਾਨਤੇ ਹੈਂ॥੬੯॥
Prof. Sahib Singhਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ ਇੱਕ ਪ੍ਰਭੂ ਨੂੰ (ਹਰ ਥਾਂ ਵਿਆਪਕ) ਜਾਣਦਾ ਹੈ ॥੬੯॥
SikhNet (Spanish)oh, dice Nanak, el Gurmukj conoce al Señor Absoluto.(69)

Open this shabad →

Shabad Guru Nanak Dev Ji Raag Raamkalee

ਬਿਨੁ ਸਤਿਗੁਰ ਸੇਵੇ; ਜੋਗੁ. ਨ ਹੋਈ ॥

bin satigur seve; jog. na hoee |

Sant Singh KhalsaWithout serving the True Guru, Yoga is not attained;
Manmohan SinghWithout serving the True Guru, Yoga is obtained not.
Manmohan Singh (Punjabi)ਸੱਚੇ ਗੁਰਾਂ ਦੀ ਸੇਵਾ ਬਾਝੋਂ ਯੋਗ ਪ੍ਰਾਪਤ ਨਹੀਂ ਹੁੰਦਾ।
Fareedkot Teekaਸਤਿਗੁਰੂ ਕੀ ਸੇਵਾ ਬਿਨਾਂ ਜੋਗ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ (ਪ੍ਰਭੂ ਨਾਲ) ਮੇਲ ਨਹੀਂ ਹੁੰਦਾ,
SikhNet (Spanish)Sin servir al Guru Verdadero, uno no logra el Estado de Yoga;

ਬਿਨੁ ਸਤਿਗੁਰ ਭੇਟੇ; ਮੁਕਤਿ. ਨ ਕੋਈ ॥

bin satigur bhette; mukat. na koee |

Sant Singh Khalsawithout meeting the True Guru, no one is liberated.
Manmohan SinghWithout meeting the True Guru, no one is emancipated.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੇ ਬਾਝੋਂ ਕੋਈ ਭੀ ਬੰਦਖਲਾਸ ਨਹੀਂ ਹੁੰਦਾ।
Fareedkot Teekaਅਰ ਸਤਿਗੁਰੋਂ ਸੇ ਬਿਨਾ ਮੁਕਤੀ ਕੋ ਕੋਈ ਪ੍ਰਾਪਤਿ ਨਹੀਂ ਹੋਤਾ॥
Prof. Sahib Singhਗੁਰੂ ਨੂੰ ਮਿਲਣ ਤੋਂ ਬਿਨਾ ਮੁਕਤੀ ਨਹੀਂ ਲੱਭਦੀ।
SikhNet (Spanish)sin encontrar al Verdadero Guru, uno no es liberado,

ਬਿਨੁ ਸਤਿਗੁਰ ਭੇਟੇ; ਨਾਮੁ ਪਾਇਆ. ਨ ਜਾਇ ॥

bin satigur bhette; naam paaeaa. na jaae |

Sant Singh KhalsaWithout meeting the True Guru, the Naam cannot be found.
Manmohan SinghWithout meeting the True Guru, the Name is attained not.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਬਗੈਰ ਨਾਮ ਪ੍ਰਾਪਤ ਨਹੀਂ ਹੁੰਦਾ।
Fareedkot Teekaਬਿਨਾਂ ਸਤਿਗੁਰੂ ਮਿਲੇ ਨਾਮ ਭੀ ਨਹੀਂ ਪਾਇਆ ਜਾਤਾ॥
Prof. Sahib Singhਗੁਰੂ ਨੂੰ ਮਿਲਣ ਬਗ਼ੈਰ ਪ੍ਰਭੂ ਦਾ ਨਾਮ ਮਿਲ ਨਹੀਂ ਸਕਦਾ,
SikhNet (Spanish)sin el Verdadero Guru, el Naam no será encontrado.

ਬਿਨੁ ਸਤਿਗੁਰ ਭੇਟੇ; ਮਹਾ ਦੁਖੁ ਪਾਇ ॥

bin satigur bhette; mahaa dukh paae |

Sant Singh KhalsaWithout meeting the True Guru, one suffers in terrible pain.
Manmohan SinghWithout meeting the True Guru, one suffers immense pain.
Manmohan Singh (Punjabi)ਸੱਚੇ ਗੁਰਾਂ ਦੇ ਮਿਲਣ ਬਾਝੋਂ ਇਨਸਾਨ ਪਰਮ ਕਸ਼ਟ ਉਠਾਉਂਦਾ ਹੈ।
Fareedkot Teekaਅਰ ਸਤਿਗੁਰੋਂ ਸੇ ਮਿਲਿਆਂ ਬਿਨਾਂ ਬੜਾ ਦੁਖ ਪਾਵਤਾ ਹੈ॥
Prof. Sahib Singhਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਬੜਾ ਕਸ਼ਟ ਉਠਾਂਦਾ ਹੈ।
SikhNet (Spanish)Sin el Guru Verdadero uno sufre terrible dolor.

ਬਿਨੁ ਸਤਿਗੁਰ ਭੇਟੇ; ਮਹਾ ਗਰਬਿ ਗੁਬਾਰਿ ॥

bin satigur bhette; mahaa garab gubaar |

Sant Singh KhalsaWithout meeting the True Guru, there is only the deep darkness of egotistical pride.
Manmohan SinghWithout meeting with the True Guru the mortal abides in the supreme darkness of ego.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੇ ਬਗੈਰ, ਪ੍ਰਾਨੀ ਹੰਗਤਾਂ ਦੇ ਅਤਿਅੰਤ ਅਨ੍ਹੇਰੇ ਅੰਦਰ ਵਸਦਾ ਹੈ।
Fareedkot Teekaਬਿਨਾ ਸਤਿਗੁਰੂ ਮਿਲੇ (ਮਹਾ ਗਰਬਿ) ਬਡਾ ਹੰਕਾਰੀ ਹੋ ਰਹਿਤਾ ਹੈ, ਇਸੀ ਤੇ ਐਸੇ ਮਨ ਕੀ (ਗੁਬਾਰਿ) ਅੰਧੇਰਾ ਮੇਂ ਰਹਿਤਾ ਹੈ॥
Prof. Sahib Singhਗੁਰੂ ਨੂੰ ਮਿਲਣ ਤੋਂ ਬਿਨਾ ਘੋਰ ਹਨੇਰੇ ਵਿਚ ਅਹੰਕਾਰ ਵਿਚ ਰਹਿੰਦਾ ਹੈ।

ਪਦ ਅਰਥ ਗਰਬਿ = ਅਹੰਕਾਰ ਵਿਚ। ਗੁਬਾਰਿ = ਹਨੇਰੇ ਵਿਚ।

SikhNet (Spanish)Sin el Verdadero Guru, sólo existe el pozo profundo del orgullo egoísta.

ਨਾਨਕ. ਬਿਨੁ ਗੁਰ; ਮੁਆ. ਜਨਮੁ ਹਾਰਿ ॥੭੦॥

naanak. bin gur; muaa. janam haar |70|

Sant Singh KhalsaO Nanak, without the True Guru, one dies, having lost the opportunity of this life. ||70||
Manmohan SinghNanak, without the Guru, one loses his life and ultimately dies.
Manmohan Singh (Punjabi)ਨਾਨਕ, ਗੁਰੂ ਮਹਾਰਾਜ ਦੇ ਬਗੈਰ ਇਨਸਾਨ ਆਪਣਾ ਜੀਵਨ ਗੁਆ, ਅੰਤ ਨੂੰ ਮਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਸੇ ਬਿਨਾ ਅਮੋਲਕ ਜਨਮ ਕੋ ਸੰਸਾਰ ਜੂਏ ਮੇਂ ਹਾਰ ਕੇ ਮੂਆ ਹੈ॥੭੦॥
Prof. Sahib Singhਹੇ ਨਾਨਕ! ਸਤਿਗੁਰੂ ਤੋਂ ਬਿਨਾ ਮਨੁੱਖ ਜ਼ਿੰਦਗੀ (ਦੀ ਬਾਜ਼ੀ) ਹਾਰ ਕੇ ਆਤਮਕ ਮੌਤ ਸਹੇੜਦਾ ਹੈ ॥੭੦॥

ਪਦ ਅਰਥ ਹਾਰਿ = ਹਾਰ ਕੇ। ਜੋਗੁ = (ਪਰਮਾਤਮਾ ਨਾਲ) ਮਿਲਾਪ ॥੭੦॥

SikhNet (Spanish)Oh, dice Nanak, sin el Verdadero Guru, uno muere, perdiendo la oportunidad en esta vida. (70)

ਗੁਰਮੁਖਿ ਮਨੁ ਜੀਤਾ; ਹਉਮੈ ਮਾਰਿ ॥

guramukh man jeetaa; haumai maar |

Sant Singh KhalsaThe Gurmukh conquers his mind by subduing his ego.
Manmohan SinghStilling his ego, the Guru-ward conquers his mind.
Manmohan Singh (Punjabi)ਆਪਣੀ ਹੰਗਤਾਂ ਨੂੰ ਮੇਟ ਕੇ ਗੁਰੂ ਅਨੁਸਾਰੀ ਆਪਣੇ ਮਨ ਨੂੰ ਜਿੱਤ ਲੈਂਦਾ ਹੈ।
Fareedkot Teekaਗੁਰਮੁਖੋਂ ਨੇ ਹਉਮੈਂ ਕੋ ਮਾਰ ਕੈ ਮਨ ਕੋ ਜੀਤਾ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੇ (ਆਪਣੀ) ਹਉਮੈ ਨੂੰ ਮਾਰ ਕੇ ਆਪਣਾ ਮਨ ਜਿੱਤ ਲਿਆ ਹੈ।
SikhNet (Spanish)El Gurmukj conquista su mente controlando su ego.

ਗੁਰਮੁਖਿ; ਸਾਚੁ ਰਖਿਆ ਉਰ ਧਾਰਿ ॥

guramukh; saach rakhiaa ur dhaar |

Sant Singh KhalsaThe Gurmukh enshrines Truth in his heart.
Manmohan SinghThe Guru-ward keeps the True Name enshrined within his mind.
Manmohan Singh (Punjabi)ਗੁਰੂ ਅਨੁਸਾਰੀ ਸੱਚੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰਖਦਾ ਹੈ।
Fareedkot Teekaਔ ਗੁਰਮੁਖੋਂ ਨੇ ਹੀ ਸਾਚ ਕੋ ਰਿਦੇ ਮੇਂ ਧਾਰ ਰਖਿਆ ਹੈ॥
Prof. Sahib Singhਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪਰੋ ਲਿਆ ਹੈ।

ਪਦ ਅਰਥ ਉਰ = ਹਿਰਦਾ।

SikhNet (Spanish)El Gurmukj enaltece la Verdad en su corazón.

ਗੁਰਮੁਖਿ ਜਗੁ ਜੀਤਾ; ਜਮਕਾਲੁ ਮਾਰਿ ਬਿਦਾਰਿ ॥

guramukh jag jeetaa; jamakaal maar bidaar |

Sant Singh KhalsaThe Gurmukh conquers the world; he knocks down the Messenger of Death, and kills it.
Manmohan SinghThe Guru-ward conquers the world and knocks down and slays the Death's myrmidon.
Manmohan Singh (Punjabi)ਗੁਰੂ ਅਨੁਸਾਰੀ ਜਗਤ ਨੂੰ ਜਿੱਤ ਲੈਂਦਾ ਹੈ ਅਤੇ ਮੌਤ ਦੇ ਫਰੇਸ਼ਤੇ ਨੂੰ ਢਾਹ ਕੇ ਮਾਰ ਸੁੱਟਦਾ ਹੈ।
Fareedkot Teekaਗੁਰਮੁਖੋਂ ਨੇ ਜਗ ਜੀਤਿਆ ਹੈ ਅਰ ਜਮ ਜੋ ਕਾਲ ਕਰਤਾ ਹੈ ਤਿਸ ਕੋ ਮਾਰ ਕੇ ਬਿਸਸੇ ਦਲ ਦੀਆ ਹੈ॥
Prof. Sahib Singhਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਮੌਤ ਦਾ ਡਰ ਮਾਰ ਮੁਕਾ ਕੇ ਉਸ ਨੇ ਜਗਤ ਜਿੱਤ ਲਿਆ ਹੈ।

ਪਦ ਅਰਥ ਬਿਦਾਰਿ = ਪਾੜ ਕੇ।

SikhNet (Spanish)El Gurmukj conquista el mundo y vence a Yama, el mensajero de la muerte.

ਗੁਰਮੁਖਿ; ਦਰਗਹ. ਨ ਆਵੈ ਹਾਰਿ ॥

guramukh; daragah. na aavai haar |

Sant Singh KhalsaThe Gurmukh does not lose in the Court of the Lord.
Manmohan SinghThe Guru-ward loses not in the Lord's court.
Manmohan Singh (Punjabi)ਗੁਰੂ ਅਨੁਸਾਰੀ ਸਾਈਂ ਦੇ ਦਰਬਾਰ ਵਿੱਚ ਹਾਰ ਨਹੀਂ ਖਾਂਦਾ।
Fareedkot Teekaਔ ਗੁਰਮੁਖੋਂ ਕੋ ਦਰਗਾਹ ਮੇਂ ਹਾਰ ਨਹੀਂ ਆਵਤੀ॥
Prof. Sahib Singhਗੁਰੂ ਦੇ ਹੁਕਮ ਵਿਚ ਤੁਰਨ ਵਾਲਾ (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ਹਜ਼ੂਰੀ ਵਿਚ ਨਹੀਂ ਜਾਂਦਾ (ਭਾਵ, ਜਿੱਤ ਕੇ ਜਾਂਦਾ ਹੈ)।
SikhNet (Spanish)El Gurmukj no pierde en la Corte del Señor.

ਗੁਰਮੁਖਿ ਮੇਲਿ ਮਿਲਾਏ; ਸੋੁ ਜਾਣੈ ॥

guramukh mel milaae; suo jaanai |

Sant Singh KhalsaThe Gurmukh is united in God's Union; he alone knows.
Manmohan SinghHe alone, whom the Lord unites in His union, through the Guru, knows the worth thereof.
Manmohan Singh (Punjabi)ਕੇਵਲ ਉਹ ਹੀ, ਜਿਸ ਨੂੰ ਸਾਈਂ ਆਪਣੇ ਮਿਲਾਪ ਵਿੱਚ ਮਿਲਾਉਂਦਾ ਹੈ, ਉਸ ਦੀ ਕਦਰ ਨੂੰ ਜਾਣਦਾ ਹੈ।
Fareedkot Teekaਜੋ ਗੁਰਮੁਖੋਂ ਕੇ ਮੇਲ ਮੇਂ ਅਪਨੇ ਆਪ ਕੋ ਮਿਲਾਵੇ ਹੈਂ, ਸੋ ਰਸ ਕੋ ਜਾਣੇ ਹੈਂ॥
Prof. Sahib Singhਗੁਰਮੁਖ ਮਨੁੱਖ ਨੂੰ ਪ੍ਰਭੂ ਸੰਜੋਗ ਬਣਾ ਕੇ (ਆਪਣੇ ਵਿਚ) ਮਿਲਾ ਲੈਂਦਾ ਹੈ (ਇਸ ਭੇਤ ਨੂੰ) ਉਹ ਗੁਰਮੁਖ (ਹੀ) ਸਮਝਦਾ ਹੈ।

ਪਦ ਅਰਥ ਮੇਲਿ = ਸੰਜੋਗ ਦੀ ਰਾਹੀਂ, ਸੰਜੋਗ ਬਣਾ ਕੇ। ਸ = {ਨੋਟ: ਅੱਖਰ 'ਸ' ਨਾਲ ਦੋ ਲਗਾਂ ਹਨ, ਅਸਲੀ ਲਗ (ੋ) ਹੈ, ਪਰ ਇਥੇ ਛੰਦ ਦੀ ਚਾਲ ਨੂੰ ਠੀਕ ਰੱਖਣ ਲਈ (ੁ) ਪੜ੍ਹਨਾ ਹੈ। ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)El Gurmukj es unido en Dios y sólo él lo sabe,

ਨਾਨਕ; ਗੁਰਮੁਖਿ ਸਬਦਿ ਪਛਾਣੈ ॥੭੧॥

naanak; guramukh sabad pachhaanai |71|

Sant Singh KhalsaO Nanak, the Gurmukh realizes the Word of the Shabad. ||71||
Manmohan SinghNanak, it is through the Guru, that one realises the Lord.
Manmohan Singh (Punjabi)ਨਾਨਕ, ਗੁਰਾਂ ਦੇ ਰਾਹੀਂ ਹੀ ਇਨਸਾਨ, ਸੁਆਮੀ ਨੂੰ ਅਨੁਭਵ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੀ ਗੁਰਮੁਖ (ਸਬਦਿ) ਬ੍ਰਹਮ ਕੋ ਪਛਾਨਤੇ ਹੈਂ॥੭੧॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਨਾਲ) ਜਾਣ-ਪਛਾਣ ਬਣਾ ਲੈਂਦਾ ਹੈ ॥੭੧॥
SikhNet (Spanish)oh dice Nanak, el Gurmukj comprende la Palabra del Shabd.(71)

Open this shabad →

Shabad Guru Nanak Dev Ji Raag Raamkalee

ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ; ਬਿਨੁ ਨਾਵੈ ਜੋਗੁ. ਨ ਹੋਈ ॥

sabadai kaa niberraa sun too aaudhoo; bin naavai jog. na hoee |

Sant Singh KhalsaThis is the essence of the Shabad - listen, you hermits and Yogis. Without the Name, there is no Yoga.
Manmohan SinghThis is the quintessence of the Divine discourse, hear thou O Yogi, that without the Name Yog is practised not.
Manmohan Singh (Punjabi)ਇਹ ਹੈ ਧਰਮ ਵਾਰਤਾ ਦਾ ਨਿਚੋੜ, ਤੂੰ ਸ੍ਰਵਣ ਕਰ, ਹੇ ਯੋਗੀ। ਕਿ ਨਾਮ ਦੇ ਬਾਝੋਂ ਯੋਗ ਕਮਾਇਆ ਨਹੀਂ ਜਾ ਸਕਦਾ।
Fareedkot Teekaਹੇ ਅਵਧੂਤ! ਸਿਧ (ਸਬਦੈ ਕਾ) ਪ੍ਰਸ਼ਨ ਉਤ੍ਰ ਕਾ ਸਿਧਾਂਤ ਤੂੰ ਸੁਣ: ਨਾਮ ਬਿਨਾ ਜੋਗ ਕੀ ਪ੍ਰਾਪਤੀ ਨਹੀਂ ਹੋਤੀ, ਭਾਵ ਪਰਮੇਸਰ ਮੇਂ ਬਿਰਤੀ ਨਹੀਂ ਲਾਗਤੀ ਹੈ॥
Prof. Sahib Singhਹੇ ਜੋਗੀ! ਸੁਣ, ਸਾਰੇ ਉਪਦੇਸ਼ ਦਾ ਸਾਰ (ਇਹ ਹੈ ਕਿ) ਪ੍ਰਭੂ ਦੇ ਨਾਮ ਤੋਂ ਬਿਨਾ ਜੋਗ (ਪ੍ਰਭੂ ਦਾ ਮਿਲਾਪ) ਨਹੀਂ।

ਪਦ ਅਰਥ ਸਬਦੈ ਕਾ = ਸਾਰੇ ਸ਼ਬਦ ਦਾ, ਸਾਰੇ ਉਪਦੇਸ਼ ਦਾ। ਨਿਬੇੜਾ = ਫ਼ੈਸਲਾ, ਸਾਰ। ਅਉਧੂ = ਹੇ ਜੋਗੀ!

SikhNet (Spanish)Esta es la Esencia del Shabd; escuchen, oh ermitaños y Yoguis, sin el Nombre no hay Yoga.

ਨਾਮੇ ਰਾਤੇ ਅਨਦਿਨੁ ਮਾਤੇ; ਨਾਮੈ ਤੇ ਸੁਖੁ ਹੋਈ ॥

naame raate anadin maate; naamai te sukh hoee |

Sant Singh KhalsaThose who are attuned to the Name, remain intoxicated night and day; through the Name, they find peace.
Manmohan SinghThey who are imbued with the Name, remain inebriated night and day, Through the Name attain they the peace.
Manmohan Singh (Punjabi)ਜੋ ਨਾਮ ਨਾਲ ਰੰਗੀਜੇ ਹਨ, ਉਹ ਰੈਣ ਦਿਹੁੰ ਮਤਵਾਲੇ ਵਿਚਰਦੇ ਹਨ। ਨਾਮ ਦੇ ਰਾਹੀਂ ਉਹ ਆਰਾਮ ਚੈਨ ਪਾਉਂਦੇ ਹਨ।
Fareedkot Teekaਜੋ ਨਾਮ ਮੇਂ ਰੰਗੇ ਹੈਂ, ਸੋ ਰਾਤ ਦਿਨ ਮਸਤ ਰਹਿਤੇ ਹੈਂ ਔ ਨਾਮ ਤੇ ਹੀ ਸਰਬ ਸੁਖੋਂ ਕੀ ਪ੍ਰਾਪਤੀ ਹੋਈ ਹੈ॥
Prof. Sahib Singhਜੋ 'ਨਾਮ' ਵਿਚ ਰੱਤੇ ਹੋਏ ਹਨ ਉਹੀ ਹਰ ਵੇਲੇ ਮਤਵਾਲੇ ਹਨ। 'ਨਾਮ' ਤੋਂ ਹੀ ਸੁਖ ਮਿਲਦਾ ਹੈ।

ਪਦ ਅਰਥ ਮਾਤੇ = ਮਤਵਾਲੇ, ਮਸਤ। ਅਨਦਿਨੁ = ਹਰ ਰੋਜ਼, ਹਰ ਵੇਲੇ

SikhNet (Spanish)Quienes permanecen apegados al Nombre, se conservan embebidos noche y día. A través del Nombre, encuentran la Paz.

ਨਾਮੈ ਹੀ ਤੇ ਸਭੁ ਪਰਗਟੁ ਹੋਵੈ; ਨਾਮੇ ਸੋਝੀ ਪਾਈ ॥

naamai hee te sabh paragatt hovai; naame sojhee paaee |

Sant Singh KhalsaThrough the Name, everything is revealed; through the Name, understanding is obtained.
Manmohan SinghAll become renowned through the Name. It is through the Name, that understanding is attained.
Manmohan Singh (Punjabi)ਨਾਮ ਦੇ ਰਾਹੀਂ ਸਾਰੇ ਪ੍ਰਸਿੱਧ ਹੁੰਦੇ ਹਨ। ਨਾਮ ਦੇ ਰਾਹੀਂ ਹੀ ਸਮਝ ਪ੍ਰਾਪਤ ਹੁੰਦੀ ਹੈ।
Fareedkot Teekaਨਾਮ ਤੇ ਹੀ ਸਭ ਗੁਣ ਪ੍ਰਗਟ ਹੋਤੇ ਹੈਂ ਨਾਮ ਤੇ ਹੀ ਸਭ ਬਿਵਹਾਰੋਂ ਕੀ ਸੋਝੀ ਪਾਈਤੀ ਹੈ॥
Prof. Sahib Singh'ਨਾਮ' ਤੋਂ ਹੀ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ, 'ਨਾਮ' ਤੋਂ ਹੀ ਸਾਰੀ ਸੂਝ ਪੈਂਦੀ ਹੈ।
SikhNet (Spanish)Mediante el Nombre todo es revelado, mediante el Nombre el entendimiento es obtenido.

ਬਿਨੁ ਨਾਵੈ. ਭੇਖ ਕਰਹਿ ਬਹੁਤੇਰੇ; ਸਚੈ ਆਪਿ ਖੁਆਈ ॥

bin naavai. bhekh kareh bahutere; sachai aap khuaaee |

Sant Singh KhalsaWithout the Name, people wear all sorts of religious robes; the True Lord Himself has confused them.
Manmohan SinghWithout the Name, men wear many religious garbs and them the True Lord has Himself strayed.
Manmohan Singh (Punjabi)ਨਾਮ ਦੇ ਬਾਝੋਂ ਇਨਸਾਨ ਘਣੇਰੇ ਧਾਰਮਕ ਬਾਣੇ ਪਹਿਰਦੇ ਹਨ ਅਤੇ ਸੱਚੇ ਸੁਆਮੀ ਨੇ ਖੁਦ ਹੀ ਉਨ੍ਹਾਂ ਨੂੰ ਕੁਰਾਹੇ ਪਾਇਆ ਹੋਇਆ ਹੈ।
Fareedkot Teekaਬਿਨਾ ਨਾਮ ਸੇ ਜੋ ਬਹੁਤ ਹੀ ਭੇਖ ਧਾਰਨ ਕਰਤੇ ਹੈਂ, ਸੱਚੇ ਨੇ ਅਪਨੇ ਸਰੂਪ ਸੇ ਉਨ ਕੀ ਬੁਧੀ ਭੁਲਾਈ ਹੂਈ ਹੈ॥
Prof. Sahib Singhਪ੍ਰਭੂ ਦਾ ਨਾਮ ਛੱਡ ਕੇ ਜੋ ਮਨੁੱਖ ਹੋਰ ਬਥੇਰੇ ਭੇਖ ਕਰਦੇ ਹਨ ਉਹਨਾਂ ਨੂੰ ਸੱਚੇ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ।

ਪਦ ਅਰਥ ਸਚੈ = ਸੱਚੇ ਪ੍ਰਭੂ ਨੇ। ਖੁਆਈ = ਕੁਰਾਹੇ ਪਾਏ ਹਨ।

SikhNet (Spanish)Sin el Nombre la gente usa vestimentas religiosas, pues el Señor Mismo es Quien les crea confusión.

ਸਤਿਗੁਰ ਤੇ. ਨਾਮੁ ਪਾਈਐ ਅਉਧੂ; ਜੋਗ ਜੁਗਤਿ ਤਾ ਹੋਈ ॥

satigur te. naam paaeeai aaudhoo; jog jugat taa hoee |

Sant Singh KhalsaThe Name is obtained only from the True Guru, O hermit, and then, the Way of Yoga is found.
Manmohan SinghFrom the True Guru, the Name is attained, O Yogi and then one comes to know the way of Yoga.
Manmohan Singh (Punjabi)ਸੱਚੇ ਗੁਰਾਂ ਪਾਸੋਂ ਨਾਮ ਪ੍ਰਾਪਤ ਹੁੰਦਾ ਹੈ, ਹੇ ਯੋਗੀ ਅਤੇ ਤਦ ਇਨਸਾਨ ਯੋਗ ਦੇ ਮਾਰਗ ਨੂੰ ਜਾਣ ਲੈਂਦਾ ਹੈ।
Fareedkot Teekaਹੇ ਅਵਧੂਤ ਗੋਰਖ ਜੀ! ਜੌ ਸਤਿਗੁਰੋਂ ਸੇ ਨਾਮ ਪ੍ਰਾਪਤ ਹੋਵੈ ਤੋ ਜੋਗ ਕੀ ਜੁਗਤੀ ਪ੍ਰਾਪਤ ਹੋਤੀ ਹੈ॥
Prof. Sahib Singhਹੇ ਜੋਗੀ! ਸਤਿਗੁਰੂ ਤੋਂ ਪ੍ਰਭੂ ਦਾ 'ਨਾਮ' ਮਿਲਦਾ ਹੈ ('ਨਾਮ' ਮਿਲਿਆਂ ਹੀ) ਜੋਗ ਦੀ ਸੁਰਤ ਸਿਰੇ ਚੜ੍ਹਦੀ ਹੈ।
SikhNet (Spanish)El Nombre es obtenido sólo del Verdadero Guru, oh ermitaño, y así el Sendero del Yoga es encontrado.

ਕਰਿ ਬੀਚਾਰੁ ਮਨਿ ਦੇਖਹੁ ਨਾਨਕ; ਬਿਨੁ ਨਾਵੈ ਮੁਕਤਿ. ਨ ਹੋਈ ॥੭੨॥

kar beechaar man dekhahu naanak; bin naavai mukat. na hoee |72|

Sant Singh KhalsaReflect upon this in your mind, and see; O Nanak, without the Name, there is no liberation. ||72||
Manmohan SinghReflect thou in thy mind and see that without the Name, one is emancipated not, O Nanak.
Manmohan Singh (Punjabi)ਤੂੰ ਆਪਣੇ ਚਿੱਤ ਅੰਦਰ ਸੋਚ ਸਮਝ ਕੇ ਵੇਖ ਲੈ ਕਿ ਨਾਮ ਦੇ ਬਾਝੋਂ ਆਦਮੀ ਮੁਕਤ ਨਹੀਂ ਹੁੰਦਾ ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਬੀਚਾਰ ਕਰ ਕੇ ਮਨ ਮੇਂ ਦੇਖੋ, ਬਿਨਾ ਨਾਮ ਸੇ ਮੁਕਤੀ ਕੀ ਪ੍ਰਾਪਤੀ ਕਬੀ ਨ ਹੋਵੇਗੀ॥੭੨॥☬ਬਾਣੀ ਕੀ ਸਮਾਪਤੀ ਕਰਤੇ ਹੂਏ ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈ:
Prof. Sahib Singhਹੇ ਨਾਨਕ! ਮਨ ਵਿਚ ਵਿਚਾਰ ਕਰ ਕੇ ਵੇਖ ਲਵੋ, 'ਨਾਮ' ਤੋਂ ਬਿਨਾ ਮੁਕਤੀ ਨਹੀਂ ਮਿਲਦੀ (ਭਾਵ, ਤੁਹਾਡਾ ਆਪਣਾ ਜ਼ਾਤੀ ਤਜਰਬਾ ਦੱਸ ਦੇਵੇਗਾ ਕਿ ਨਾਮ ਸਿਮਰਨ ਤੋਂ ਬਿਨਾ ਹਉਮੈ ਤੋਂ ਖ਼ਲਾਸੀ ਨਹੀਂ ਹੁੰਦੀ)।੭੨)॥੭੨॥
SikhNet (Spanish)Medita en esto en tu mente y ve; oh, dice Nanak, sin el Nombre, no hay Liberación.(72)

ਤੇਰੀ ਗਤਿ ਮਿਤਿ ਤੂਹੈ ਜਾਣਹਿ; ਕਿਆ ਕੋ ਆਖਿ ਵਖਾਣੈ ॥

teree gat mit toohai jaaneh; kiaa ko aakh vakhaanai |

Sant Singh KhalsaYou alone know Your state and extent, Lord; What can anyone say about it?
Manmohan SinghThine state and estimation, Thou alone knowest, O Lord, What can any one else say and narrate?
Manmohan Singh (Punjabi)ਤੇਰੀ ਅਵਸਥਾ ਅਤੇ ਅੰਦਾਜ਼ੇ ਨੂੰ ਕੇਵਲ ਤੂੰ ਹੀ ਜਾਣਦਾ ਹੈਂ ਹੇ ਪ੍ਰਭੂ! ਹੋਰ ਕੋਈ ਜਣਾ ਕੀ ਕਹਿ ਅਤੇ ਵਰਨਣ ਕਰ ਸਕਦਾ ਹੈ?
Fareedkot Teekaਹੇ ਭਗਵਨ! ਤੇਰੀ ਗਤੀ ਕੀ ਮਰਯਾਦਾ ਤੂਹੀ ਜਾਨਤਾ ਹੈਂ, ਤੇਰੀ ਮਰਯਾਦਾ ਕੋਈ ਕਹਿ ਕੇ ਕ੍ਯਾ ਵਖ੍ਯਾਨ ਕਰੇ॥
Prof. Sahib Singhਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਹੇ ਪ੍ਰਭੂ! ਇਹ ਗੱਲ ਤੂੰ ਆਪ ਹੀ ਜਾਣਦਾ ਹੈ। ਕੋਈ ਹੋਰ ਕੀਹ ਕਹਿ ਕੇ ਦੱਸ ਸਕਦਾ ਹੈ?

ਪਦ ਅਰਥ ਗਤਿ = ਹਾਲਤ। ਮਿਤਿ = ਮਿਣਤੀ।

SikhNet (Spanish)Oh Dios, Tú solamente conoces Tu Estado y Tú Mismo

ਤੂ ਆਪੇ ਗੁਪਤਾ. ਆਪੇ ਪਰਗਟੁ; ਆਪੇ ਸਭਿ ਰੰਗ ਮਾਣੈ ॥

too aape gupataa. aape paragatt; aape sabh rang maanai |

Sant Singh KhalsaYou Yourself are hidden, and You Yourself are revealed. You Yourself enjoy all pleasures.
Manmohan SinghThou Thyself art unmanifest, Thyself manifest and Thyself enjoyest all the pleasures.
Manmohan Singh (Punjabi)ਤੂੰ ਆਪ ਪੋਸ਼ੀਦਾ ਹੈ, ਆਪ ਹੀ ਪਰਤੱਖ ਅਤੇ ਆਪ ਹੀ ਸਾਰੀਆਂ ਖੁਸ਼ੀਆਂ ਨੂੰ ਭੋਗਦਾ ਹੈਂ।
Fareedkot Teekaਤੂੰ ਆਪੇ (ਗੁਪਤਾ) ਨਿਰਗੁਣ ਰੂਪ ਹੈਂ ਅਰ ਆਪ ਹੀ (ਪਰਗਟੁ) ਸਰਗੁਨ ਹੈਂ, ਆਪ ਹੀ ਤੂੰ ਸਭ ਅਨੰਦੋਂ ਕੋ ਮਾਣਤਾ ਹੈਂ॥
Prof. Sahib Singhਤੂੰ ਆਪ ਹੀ ਲੁਕਿਆ ਹੋਇਆ ਹੈਂ ਤੂੰ ਆਪ ਹੀ ਪਰਗਟ ਹੈਂ (ਭਾਵ, ਸੂਖਮ ਤੇ ਅਸਥੂਲ ਤੂੰ ਆਪ ਹੀ ਹੈਂ), ਤੂੰ ਆਪ ਹੀ ਸਾਰੇ ਰੰਗ ਮਾਣ ਰਿਹਾ ਹੈਂ।
SikhNet (Spanish)Te revelas y gozas de todos los placeres.

ਸਾਧਿਕ ਸਿਧ ਗੁਰੂ ਬਹੁ ਚੇਲੇ; ਖੋਜਤ ਫਿਰਹਿ ਫੁਰਮਾਣੈ ॥

saadhik sidh guroo bahu chele; khojat fireh furamaanai |

Sant Singh KhalsaThe seekers, the Siddhas, the many gurus and disciples wander around searching for You, according to Your Will.
Manmohan SinghGood many strivers, adepts, spiritual guides and disciples wander seeking Thee out, in Thy will.
Manmohan Singh (Punjabi)ਬਹੁਤ ਸਾਰੇ ਅਭਿਆਸੀ, ਪੂਰਨ ਪੁਰਸ਼, ਰੂਹਾਨੀ ਰਹਿਬਰ ਤੇ ਮੁਰੀਦ ਤੇਰੀ ਰਜ਼ਾ ਅੰਦਰ ਤੈਨੂੰ ਲੱਭਦੇ ਫਿਰਦੇ ਹਨ।
Fareedkot Teeka(ਸਾਧਿਕ) ਜਗ੍ਯਾਸੀ ਔ ਸਿਧ ਤਥਾ ਗੁਰੂ ਔ ਬਹੁਤ ਚੇਲੇ ਤੇਰੇ ਹੁਕਮ ਕੋ ਖੋਜਤੇ ਫਿਰਤੇ ਹੈਂ॥
Prof. Sahib Singhਸਾਧਨ ਕਰਨ ਵਾਲੇ ਤੇ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਗੁਰੂ ਤੇ ਉਹਨਾਂ ਦੇ ਕਈ ਚੇਲੇ ਤੇਰੇ ਹੁਕਮ ਵਿਚ ਤੈਨੂੰ ਖੋਜਦੇ ਫਿਰਦੇ ਹਨ,

ਪਦ ਅਰਥ ਸਾਧਿਕ = ਸਾਧਨ ਕਰਨ ਵਾਲੇ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਫੁਰਮਾਣੈ = ਫੁਰਮਾਨ ਵਿਚ ਹੀ, ਤੇਰੇ ਹੁਕਮ ਵਿਚ ਹੀ।

SikhNet (Spanish)Los buscadores, los Sidhas, los miles de gurus y discípulos, vagan por todas partes en Tu Búsqueda, todo de acuerdo a Tu Voluntad.

ਮਾਗਹਿ ਨਾਮੁ, ਪਾਇ ਇਹ ਭਿਖਿਆ; ਤੇਰੇ ਦਰਸਨ ਕਉ ਕੁਰਬਾਣੈ ॥

maageh naam, paae ih bhikhiaa; tere darasan kau kurabaanai |

Sant Singh KhalsaThey beg for Your Name, and You bless them with this charity. I am a sacrifice to the Blessed Vision of Your Darshan.
Manmohan SinghThey bag Thee for thy Name and Thou blessest them with this alms. Unto Thine vision, O my Lord, I am a sacrifice.
Manmohan Singh (Punjabi)ਉਹ ਤੇਰੇ ਕੋਲੋਂ ਤੇਰੇ ਨਾਮ ਦੀ ਜਾਚਨਾ ਕਰਦੇ ਹਨ ਅਤੇ ਤੂੰ ਉਨ੍ਹਾਂ ਨੂੰ ਇਹ ਖੈਰ ਪਾਉਂਦਾ ਹੈਂ। ਤੇਰੇ ਦੀਦਾਰ ਉੱਤੋਂ, ਤੇ ਮੇਰੇ ਸੁਆਮੀ! ਮੈਂ ਸਦਕੇ ਜਾਂਦਾ ਹਾਂ।
Fareedkot Teekaਨਾਮ ਕੋ ਮਾਂਗਤੇ ਹੈਂ, ਕਹਿਤੇ ਹੈਂ: ਜੋ ਹਮ ਕੋ ਇਹ ਭਿਖਿਆ ਪਾਵੋ ਹਮ ਤੇਰੇ ਦਰਸਨ ਤੋਂ ਕੁਰਬਾਨ ਜਾਤੇ ਹੈਂ॥
Prof. Sahib Singhਤੈਥੋਂ ਤੇਰਾ 'ਨਾਮ' ਮੰਗਦੇ ਹਨ, ਤੈਥੋਂ ਇਹ ਭਿੱਖਿਆ ਲੈ ਕੇ ਤੇਰੇ ਦੀਦਾਰ ਤੋਂ ਸਦਕੇ ਹੁੰਦੇ ਹਨ।
SikhNet (Spanish)Ellos ruegan por Tu Nombre y Tú los bendices con Ello; oh, me postro en Reverencia y sacrificio ante la Visión de tu Darshan.

ਅਬਿਨਾਸੀ ਪ੍ਰਭਿ ਖੇਲੁ ਰਚਾਇਆ; ਗੁਰਮੁਖਿ ਸੋਝੀ ਹੋਈ ॥

abinaasee prabh khel rachaaeaa; guramukh sojhee hoee |

Sant Singh KhalsaThe eternal imperishable Lord God has staged this play; the Gurmukh understands it.
Manmohan SinghThe Imperishable Lord has staged this play. It is through the Guru, that one understands it.
Manmohan Singh (Punjabi)ਨਾਸ ਰਹਿਤ ਸੁਆਮੀ ਨੇ ਇਹ ਖੇਡ ਬਣਾਈ ਹੈ। ਗੁਰਾਂ ਦੇ ਰਾਹੀਂ ਹੀ ਇਨਸਾਨ ਇਸ ਨੂੰ ਸਮਝਦਾ ਹੈ।
Fareedkot Teekaਹੇ ਅਬਨਾਸੀ ਪ੍ਰਭੂ! ਤੈਨੇ ਏਹ ਸਭ ਖੇਲ ਰਚਾਇਆ ਹੋਇਆ ਹੈ, ਇਹ (ਸੋਝੀ) ਖਬਰ ਗੁਰੋਂ ਦਵਾਰੇ ਹੋਈ ਹੈ॥
Prof. Sahib Singhਅਬਿਨਾਸੀ ਪ੍ਰਭੂ ਨੇ (ਇਹ ਜਗਤ ਦੀ) ਖੇਡ ਰਚੀ ਹੈ ਗੁਰਮੁਖ ਮਨੁੱਖ ਨੂੰ ਇਹ ਸਮਝ ਪੈਂਦੀ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)El Señor Eterno e Imperecedero ha instalado Su Obra y el Gurmukj la comprende,

ਨਾਨਕ. ਸਭਿ ਜੁਗ ਆਪੇ ਵਰਤੈ; ਦੂਜਾ ਅਵਰੁ. ਨ ਕੋਈ ॥੭੩॥੧॥

naanak. sabh jug aape varatai; doojaa avar. na koee |73|1|

Sant Singh KhalsaO Nanak, He extends Himself throughout the ages; there is no other than Him. ||73||1||
Manmohan SinghNanak, the Lord Himself pervades all the ages. Without Him there is no any other second.
Manmohan Singh (Punjabi)ਨਾਨਕ, ਸਾਹਬ ਖੁਦ ਸਾਰਿਆਂ ਜੁੱਗਾਂ ਅੰਦਰ ਵਿਆਪਕ ਹੈ। ਉਸ ਦੇ ਬਿਨਾ ਹੋਰ ਕੋਈ ਦੂਸਰਾ ਹੈ ਹੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੂੰ ਸਭ ਜੁਗੋਂ ਮੇਂ ਆਪ ਹੀ ਵਰਤਤਾ ਹੈ ਤੇਰੇ ਸੇ ਬਿਨਾਂ ਦੂਸਰਾ ਔਰ ਕੋਈ ਭੀ ਨਹੀਂ ਹੈ॥੭੩॥੧॥☬ਇਸ ਉਪਦੇਸ ਕੋ ਸ੍ਰਵਣ ਕਰ ਫਿਰ ਸਭ ਸਿਧੋਂ ਕੇ ਰਿਦੇ ਮੇਂ ਸਾਂਤਿ ਹੋਤੀ ਭਈ ਔਰ ਫਿਰ ਚਰਚਾ ਕਰਨਾ ਛੋਡ ਕਰ ਨਿਮ੍ਰਤਾ ਪੂਰਬਕ ਨਮਸਕਾਰ ਕਰ ਕਰ ਸ੍ਰੀ ਗੁਰਦੇਵ ਜੀ ਕੇ ਗੁਨ ਕਥਨ ਕਹਤੇ ਹੂਏ ਅਪਨੇ ਅਪਨੇ ਅਸਥਾਨੋਂ ਕੋ ਜਾਤੇ ਭਏ॥
Prof. Sahib Singhਹੇ ਨਾਨਕ! ਸਾਰੇ ਹੀ ਜੁਗਾਂ ਵਿਚ ਉਹ ਆਪ ਹੀ ਮੌਜੂਦ ਹੈ, ਕੋਈ ਹੋਰ ਦੂਜਾ (ਉਸ ਵਰਗਾ) ਨਹੀਂ ॥੭੩॥੧॥

* ਨੋਟ: ਇਸ ਲੰਮੀ ਬਾਣੀ ਦੇ ਜਿਵੇਂ ਸ਼ੁਰੂ ਵਿਚ "ਮੰਗਲਾਚਰਣ" ਦੀ ਪਉੜੀ ਸੀ, ਹੁਣ ਪਉੜੀ ਨੰ: ੭੨ ਤਕ "ਪ੍ਰਭੂ ਮਿਲਾਪ" ਬਾਰੇ ਚਰਚਾ ਮੁਕਾ ਕੇ ਅਖ਼ੀਰ ਵਿਚ "ਪ੍ਰਾਰਥਨਾ" ਹੈ। * ਨੋਟ: ਅਖ਼ੀਰਲੇ ਅੰਕ '੧' ਦਾ ਭਾਵ ਇਹ ਹੈ ਕਿ 'ਸਿਧ ਗੋਸਟਿ' ਦੀਆਂ ੭੩ ਪਉੜੀਆਂ ਨੂੰ ਸਮੁੱਚੇ ਤੌਰ ਤੇ ਕੇਵਲ ਇੱਕ ਬਾਣੀ ਸਮਝਣਾ; ਸਾਰੀ ਬਾਣੀ ਦਾ ਇਕ ਸਾਂਝਾ ਭਾਵ ਹੈ।

SikhNet (Spanish)oh, dice Nanak, Él extiende Su Ser a través de las épocas y no hay nadie más que Él.(73-1)

Open this shabad →

Ang 946 of 1430