ਛੰਤ ॥
chhant |
Sant Singh KhalsaChhant:
Manmohan SinghChhant.
Manmohan Singh (Punjabi)ਛੰਦ।
Prof. Sahib Singhਪਦ ਅਰਥ ਛੰਤ।
SikhNet (Spanish)Chhant
ਭਿੰਨੀ ਰੈਨੜੀਐ; ਚਾਮਕਨਿ ਤਾਰੇ ॥
bhinee rainarreeai; chaamakan taare |
Sant Singh KhalsaThe night is wet with dew, and the stars twinkle in the heavens.
Manmohan SinghThe night is wet with dew and the stars glitter;
Manmohan Singh (Punjabi)ਤ੍ਰੇਲੀ ਹੋਈ ਰਾਤ੍ਰੀ ਵਿੱਚ ਨੱਖਤ੍ਰ (ਤਾਰੇ) ਲਿਸ਼ਕਦੇ ਹਨ,
Fareedkot Teekaਇਸ ਭਿੰਨੀ ਰਾਤਿ ਮੇਂ ਜਿਸ ਮੇਂ ਤਾਰੇ ਚਮਕ ਰਹੇ ਹੈਂ, ਜਾਗਤੇ ਹੈਂ ਵਾ ਅਵਸਥਾ ਰਾਤ੍ਰਿ ਪ੍ਰੇਮ ਰੰਗ ਮੇਂ ਭਿੰਨੀ ਹੂਈ, ਜਿਸ ਮੇਂ ਸੁਭ ਗੁਨ ਰੂਪ ਤਾਰੇ ਚਮਕਤੇ ਹੈਂ॥
Prof. Sahib Singhਤ੍ਰੇਲ ਭਿੱਜੀ ਰਾਤ ਵਿਚ (ਆਕਾਸ਼ ਵਿਚ) ਤਾਰੇ ਡਲ੍ਹਕਦੇ ਹਨ (ਤਿਵੇਂ, ਪਰਮਾਤਮਾ ਦੇ ਪ੍ਰੇਮ ਵਿਚ ਭਿੱਜੇ ਹੋਏ ਹਿਰਦੇ ਵਾਲੇ ਮਨੁੱਖਾਂ ਦੇ ਚਿੱਤ-ਆਕਾਸ਼ ਵਿਚ ਸੋਹਣੇ ਆਤਮਕ ਗੁਣ ਲਿਸ਼ਕਾਂ ਮਾਰਦੇ ਹਨ)।ਪਦ ਅਰਥ ਭਿੰਨੀ = ਤ੍ਰੇਲ-ਭਿੱਜੀ। ਰੈਨੜੀਐ = ਸੋਹਣੀ ਰਾਤ ਵਿਚ। ਚਾਮਕਨਿ = ਚਮਕਦੇ ਹਨ।
SikhNet (Spanish)En la frescura de la noche, cuando las estrellas brillan,
ਜਾਗਹਿ ਸੰਤ ਜਨਾ; ਮੇਰੇ ਰਾਮ ਪਿਆਰੇ ॥
jaageh sant janaa; mere raam piaare |
Sant Singh KhalsaThe Saints remain wakeful; they are the Beloveds of my Lord.
Manmohan Singhthe saintly persons, beloveds of my Lord, remain awake.
Manmohan Singh (Punjabi)ਮੈਡੇ ਮਾਲਕ ਦੇ ਪ੍ਰੀਤਮ ਸਾਧੂ ਪੁਰਸ਼ ਜਾਗਦੇ ਰਹਿੰਦੇ ਹਨ।
Fareedkot Teekaਮੇਰੇ ਰਾਮ ਪਿਆਰੇ! ਸੰਤ ਜਨ ਇਸ ਮਾਨੁਖ ਤਨ ਮੇਂ ਅਗਿਆਨ ਨਿੰਦ੍ਰਾ ਸੇ ਜਾਗਤੇ ਹੈਂ॥☬ਜੇ ਕਹੇ ਰਾਤ੍ਰਿ ਕੋ ਹੀ ਜਾਗਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਮੇਰੇ ਰਾਮ ਦੇ ਪਿਆਰੇ ਸੰਤ ਜਨ (ਸਿਮਰਨ ਦੀ ਬਰਕਤਿ ਨਾਲ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ।ਪਦ ਅਰਥ ਜਾਗਹਿ = ਜਾਗਦੇ ਹਨ, ਸੁਚੇਤ ਰਹਿੰਦੇ ਹਨ।
SikhNet (Spanish)los Santos que aman a su Señor se mantienen despiertos.
ਰਾਮ ਪਿਆਰੇ ਸਦਾ ਜਾਗਹਿ; ਨਾਮੁ ਸਿਮਰਹਿ ਅਨਦਿਨੋ ॥
raam piaare sadaa jaageh; naam simareh anadino |
Sant Singh KhalsaThe Beloveds of the Lord remain ever wakeful, remembering the Naam, the Name of the Lord, day and night.
Manmohan SinghThe lovers of the Omnipresent Lord ever remain wakeful, end night and day remember the Name.
Manmohan Singh (Punjabi)ਸਰਬ-ਵਿਆਪਕ ਸੁਆਮੀ ਦੇ ਪ੍ਰੀਤਵਾਨ ਹਮੇਸ਼ਾਂ ਖਬਰਦਾਰ ਵਿਚਰਦੇ ਹਨ ਅਤੇ ਦਿਨ ਰਾਤ ਨਾਮ ਦਾ ਆਰਾਧਨ ਕਰਦੇ ਹਨ।
Fareedkot Teekaਰਾਮ ਕੇ ਪਿਆਰੇ ਸਦਾ ਜਾਗਤੇ ਹੈਂ ਔਰ ਰਾਤ ਦਿਨ ਕਾ ਸਿਮਰਨ ਕਰਤੇ ਹੈਂ॥
Prof. Sahib Singhਪਰਮਾਤਮਾ ਦੇ ਪਿਆਰੇ ਸੰਤ ਜਨ ਸਦਾ ਹੀ ਸੁਚੇਤ ਰਹਿੰਦੇ ਹਨ, ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਹਨ।ਪਦ ਅਰਥ ਅਨਦਿਨੋ = ਅਨਦਿਨੁ, ਹਰ ਰੋਜ਼।
SikhNet (Spanish)Los amantes del Señor siempre están despiertos, contemplando el Nombre del Señor.
ਚਰਣ ਕਮਲ ਧਿਆਨੁ ਹਿਰਦੈ; ਪ੍ਰਭ ਬਿਸਰੁ ਨਾਹੀ. ਇਕੁ ਖਿਨੋ ॥
charan kamal dhiaan hiradai; prabh bisar naahee. ik khino |
Sant Singh KhalsaIn their hearts, they meditate on the lotus feet of God; they do not forget Him, even for an instant.
Manmohan SinghIn their mind they dwell upon God's louts feet and forget not the Lord even for an instant.
Manmohan Singh (Punjabi)ਆਪਣੇ ਮਨ ਅੰਦਰ ਉਹ ਵਾਹਿਗੁਰੂ ਦੇ ਕੰਵਲ ਪੈਰਾਂ ਦਾ ਚਿੰਤਨ ਕਰਦੇ ਹਨ ਅਤੇ ਸੁਆਮੀ ਨੂੰ ਇੱਕ ਛਿੰਨ ਭਰ ਲਈ ਭੀ ਨਹੀਂ ਭੁਲਾਉਂਦੇ।
Fareedkot Teekaਚਰਨ ਕਮਲੋਂ ਕਾ ਤਿਨ ਕੇ ਹਿਰਦ੍ਯ ਮੇਂ ਧਿਆਨੁ ਹੈ, ਇਕ ਖਿਨ ਮਾਤ੍ਰ ਭੀ ਪ੍ਰਭ ਤਿਨ ਕੋ ਨਹੀਂ ਬਿਸਰਤਾ ਹੈ॥
Prof. Sahib Singhਸੰਤ ਜਨ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਦੇ ਹਨ (ਤੇ, ਉਸ ਦੇ ਦਰ ਤੇ ਅਰਦਾਸ ਕਰਦੇ ਹਨ-) ਹੇ ਪ੍ਰਭੂ ਰਤਾ ਜਿਤਨੇ ਸਮੇ ਲਈ ਭੀ ਸਾਡੇ ਦਿਲ ਤੋਂ ਦੂਰ ਨਾਹ ਹੋ।ਪਦ ਅਰਥ ਪ੍ਰਭ = ਹੇ ਪ੍ਰਭੂ! ਖਿਨੋ = ਖਿਨੁ, ਰਤਾ ਭਰ ਭੀ।
SikhNet (Spanish)En su corazón se mantienen postrados a los Pies de Loto del Señor y no olvidan a su Maestro ni por un instante.
ਤਜਿ ਮਾਨੁ ਮੋਹੁ ਬਿਕਾਰੁ ਮਨ ਕਾ; ਕਲਮਲਾ ਦੁਖ ਜਾਰੇ ॥
taj maan mohu bikaar man kaa; kalamalaa dukh jaare |
Sant Singh KhalsaThey renounce their pride, emotional attachment and mental corruption, and burn away the pain of wickedness.
Manmohan SinghThey shed their mind's sin, pride and worldly love, and burn the pain of wickedness.
Manmohan Singh (Punjabi)ਉਹ ਆਪਣੇ ਚਿੱਤ ਦੀ ਹੰਗਤਾ ਤੇ ਸੰਸਾਰੀ ਮਮਤਾ ਦੇ ਪਾਪ ਨੂੰ ਛੱਡ ਦਿੰਦੇ ਹਨ ਤੇ ਬਦਫੈਲੀ ਦੀ ਪੀੜ ਨੂੰ ਸਾੜ ਸੁੱਟਦੇ ਹਨ।
Fareedkot Teekaਮਾਨੁ ਔ ਮੋਹੁ ਔਰ ਭੀ ਜੋ ਕੋਈ ਮਨ ਕਾ ਬਿਕਾਰੁ ਥਾ, ਸੋ ਸਭ ਤਜ ਦੀਆ ਹੈ ਔ (ਕਲਮਲਾ) ਪਾਪੋਂ ਕੇ ਸੰਬੂਹ ਔ ਦੁਖ ਜਲਾਇ ਦੀਏ ਹੈਂ॥
Prof. Sahib Singhਸੰਤ ਜਨ ਆਪਣੇ ਮਨ ਦਾ ਮਾਣ ਛੱਡ ਕੇ, ਮੋਹ ਤੇ ਵਿਕਾਰ ਦੂਰ ਕਰਕੇ ਆਪਣੇ ਸਾਰੇ ਦੁੱਖ ਪਾਪ ਸਾੜ ਲੈਂਦੇ ਹਨ।ਪਦ ਅਰਥ ਤਜਿ = ਤਿਆਗ ਕੇ। ਕਲਮਲਾ = ਪਾਪ। ਜਾਰੇ = ਸਾੜ ਲਏ।
SikhNet (Spanish)Quitándose del ego y de la infatuación, desechan de su mente la pena y el error.
ਬਿਨਵੰਤਿ ਨਾਨਕ. ਸਦਾ ਜਾਗਹਿ; ਹਰਿ ਦਾਸ ਸੰਤ ਪਿਆਰੇ ॥੧॥
binavant naanak. sadaa jaageh; har daas sant piaare |1|
Sant Singh KhalsaPrays Nanak, the Saints, the beloved servants of the Lord, remain ever wakeful. ||1||
Manmohan SinghPrays Nanak, the serfs of God, the dear saints, ever keep awake.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਰੱਬ ਦੇ ਗੁਮਾਸਤੇ, ਪੀਤਵਾਨ ਸਾਧੂ ਸਦੀਵ ਹੀ ਜਾਗਦੇ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਦਾਸ ਸੰਤ ਜਨ ਪਿਆਰੇ ਕੇ ਸਿਮਰਨ ਮੇਂ ਸਦਾ ਜਾਗਤੇ ਹੈਂ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ: ਪਰਮਾਤਮਾ ਦੇ ਪਿਆਰੇ ਸੰਤ ਪਰਮਾਤਮਾ ਦੇ ਦਾਸ ਸਦਾ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ॥੧॥
SikhNet (Spanish)Reza Nanak, ¡Los Santos del Señor están siempre despiertos y avocados al Servicio de su Bienamado Dios! (1)
ਮੇਰੀ ਸੇਜੜੀਐ; ਆਡੰਬਰੁ ਬਣਿਆ ॥
meree sejarreeai; aaddanbar baniaa |
Sant Singh KhalsaMy bed is adorned in splendor.
Manmohan SinghMy mind-couch has acquired splendid adornment.
Manmohan Singh (Punjabi)ਮੇਰੇ ਮਨ ਦੇ ਪਲੰਘ ਦੀ ਸ਼ਾਨਦਾਰ ਸਜਾਵਟ ਹੋ ਗਈ ਹੈ।
Fareedkot Teekaਜਬ ਮੇਰੀ ਅੰਤਸਕਰਣ ਸੇਜ੍ਯਾ ਪਰ ਪਰਮੇਸਰ ਪ੍ਰਾਪਤੀ ਕਾ (ਆਡੰਬਰੁ) ਅਰੰਭ ਬਨਿਆ, ਭਾਵ ਹੂਆ॥
Prof. Sahib Singhਹੇ ਸਖੀ! ਮੇਰੇ ਹਿਰਦੇ ਦੀ ਸੋਹਣੀ ਸੇਜ ਉੱਤੇ ਸਜਾਵਟ ਬਣ ਗਈ,ਪਦ ਅਰਥ ਸੇਜੜੀਐ = (ਹਿਰਦੇ ਦੀ) ਸੋਹਣੀ ਸੇਜ ਉੱਤੇ। ਆਡੰਬਰੁ = ਸਜਾਵਟ।
SikhNet (Spanish)El lecho de mi mente está adornado con buen gusto
ਮਨਿ ਅਨਦੁ ਭਇਆ; ਪ੍ਰਭੁ ਆਵਤ ਸੁਣਿਆ ॥
man anad bheaa; prabh aavat suniaa |
Sant Singh KhalsaMy mind is filled with bliss, since I heard that God is coming.
Manmohan SinghWithin my mind, joy has sprung up since I heard that my Lord was approaching.
Manmohan Singh (Punjabi)ਜਦੋਂ ਦਾ ਮੈਂ ਸੁਣਿਆ ਹੈ ਕਿ ਸੁਆਮੀ ਆ ਰਿਹਾ ਮੇਰੇ ਹਿਰਦੇ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ।
Fareedkot Teekaਤਬ ਪ੍ਰਭੂ ਕਾ ਆਗਮਨ ਸੁਨ ਕਰ ਮਨ ਮੇਂ ਆਨੰਦ ਹੂਆ ਹੈ॥
Prof. Sahib Singhਜਦੋਂ ਮੈਂ ਪ੍ਰਭੂ ਨੂੰ (ਆਪਣੇ ਵਲ) ਆਉਂਦਾ ਸੁਣਿਆ, ਤਾਂ ਮੇਰੇ ਮਨ ਵਿਚ ਆਨੰਦ ਪੈਦਾ ਹੋ ਗਿਆ।ਪਦ ਅਰਥ ਮਨਿ = ਮਨ ਵਿਚ। ਆਵਤ = ਆਉਂਦਾ।
SikhNet (Spanish)y estoy en Éxtasis escuchando a mi Señor llegar.
ਪ੍ਰਭ ਮਿਲੇ ਸੁਆਮੀ ਸੁਖਹ ਗਾਮੀ; ਚਾਵ ਮੰਗਲ ਰਸ ਭਰੇ ॥
prabh mile suaamee sukhah gaamee; chaav mangal ras bhare |
Sant Singh KhalsaMeeting God, the Lord and Master, I have entered the realm of peace; I am filled with joy and delight.
Manmohan SinghOn meeting the Lord Master, I have entered the realm of peace and am filled with essence of joy and delight.
Manmohan Singh (Punjabi)ਸਾਹਿਬ ਮਾਲਕ ਨੂੰ ਮਿਲ ਕੇ ਮੈਂ ਆਰਾਮ ਨੂੰ ਪ੍ਰਾਪਤ ਹੋ ਗਈ ਹਾਂ ਅਤੇ ਖੁਸ਼ੀ ਤੇ ਅਨੰਦ ਦੇ ਜੌਹਰ ਨਾਲ ਭਰ ਗਈ ਹਾਂ।
Fareedkot Teekaਜਬ ਸਾਖ੍ਯਾਤ ਪ੍ਰਭੁ ਸੁਆਮੀ ਸੁਖੋਂ ਮੇਂ (ਗਾਮੀ) ਮਿਲੇ, ਤਬ ਪ੍ਰਾਪਤਿ ਕਰਨੇ ਵਾਲੇ ਹਮ (ਮੰਗਲ) ਸੁਭ ਉਤਸਾਹ ਔ ਪ੍ਰੇਮ ਕਰ ਭਰ ਗਏ॥
Prof. Sahib Singhਹੇ ਸਖੀ! ਜਿਨ੍ਹਾਂ ਵਡ-ਭਾਗੀਆਂ ਨੂੰ ਸੁਖ ਦੇਣ ਵਾਲੇ ਮਾਲਕ-ਪ੍ਰਭੂ ਜੀ ਮਿਲ ਪੈਂਦੇ ਹਨ, ਉਹਨਾਂ ਦੇ ਹਿਰਦੇ ਚਾਵਾਂ ਨਾਲ ਖ਼ੁਸ਼ੀਆਂ ਨਾਲ ਆਨੰਦ ਨਾਲ ਭਰ ਜਾਂਦੇ ਹਨ।ਪਦ ਅਰਥ ਸੁਖਹਗਾਮੀ = ਸੁਖ ਅਪੜਾਣ ਵਾਲੇ। ਚਾਵ = {ਲਫ਼ਜ਼ 'ਚਾਉ' ਤੋਂ ਬਹੁ-ਵਚਨ}। ਮੰਗਲ = ਖ਼ੁਸ਼ੀਆਂ।
SikhNet (Spanish)Sí, me encuentro con mi Señor con toda naturalidad y habito en Éxtasis Celestial.
ਅੰਗ ਸੰਗਿ ਲਾਗੇ. ਦੂਖ ਭਾਗੇ; ਪ੍ਰਾਣ ਮਨ ਤਨ ਸਭਿ ਹਰੇ ॥
ang sang laage. dookh bhaage; praan man tan sabh hare |
Sant Singh KhalsaHe is joined to me, in my very fiber; my sorrows have departed, and my body, mind and soul are all rejuvenated.
Manmohan SinghThe Lord clung to my bosom, my sorrows fled and my soul, mind and body, all bloomed afresh.
Manmohan Singh (Punjabi)ਸੁਆਮੀ ਮੇਰੀ ਛਾਤੀ ਨਾਲ ਲੱਗ ਗਿਆ, ਦੁਖੜੇ ਦੌੜ ਗਏ ਹਨ, ਅਤੇ ਮੇਰੀ ਆਤਮਾ, ਚਿੱਤ ਤੇ ਦੇਹ ਸਾਰੇ ਸਰਸਬਜ ਹੋ ਗਏ ਹਨ।
Fareedkot Teekaਜਬ ਮੇਰੇ ਰਿਦੇ ਕੇ ਸੰਗ ਪ੍ਰਭੂ ਲਗੇ, ਭਾਵ ਅਭੇਦ ਹੂਆ, ਤਬ ਸਭ ਦੁਖ ਦੂਰ ਹੋ ਗਏ। ਮਨ ਤਨ ਪ੍ਰਾਣ ਸਭ ਮੇਰੇ ਹਰੇ ਹੋ ਗਏ, ਭਾਵ ਸਫਲੇ ਵਾ ਅਨੰਦ ਹੋ ਗਏ॥
Prof. Sahib Singhਉਹ ਪ੍ਰਭੂ ਦੇ ਅੰਗ (ਚਰਨਾਂ) ਨਾਲ ਜੁੜੇ ਰਹਿੰਦੇ ਹਨ, ਉਹਨਾਂ ਦੇ ਦੁੱਖ ਦੂਰ ਜੋ ਜਾਂਦੇ ਹਨ, ਉਹਨਾਂ ਦੀ ਜਿੰਦ ਉਹਨਾਂ ਦਾ ਮਨ ਉਹਨਾਂ ਦਾ ਸਰੀਰ-ਸਾਰੇ ਹੀ (ਆਤਮਕ ਜੀਵਨ ਨਾਲ) ਹਰੇ ਹੋ ਜਾਂਦੇ ਹਨ।ਪਦ ਅਰਥ ਸੰਗਿ = ਨਾਲ। ਸਭਿ = ਸਾਰੇ। ਹਰੇ = ਹਰਿਆਵਲ-ਭਰੇ, ਤਰਾਵਤ ਵਾਲੇ, ਆਤਮਕ ਜੀਵਨ ਵਾਲੇ।
SikhNet (Spanish)Él me abraza cariñosamente y todas mis penas se van;
ਮਨ ਇਛ ਪਾਈ. ਪ੍ਰਭ ਧਿਆਈ; ਸੰਜੋਗੁ ਸਾਹਾ ਸੁਭ ਗਣਿਆ ॥
man ichh paaee. prabh dhiaaee; sanjog saahaa subh ganiaa |
Sant Singh KhalsaI have obtained the fruits of my mind's desires, meditating on God; the day of my wedding is auspicious.
Manmohan SinghI have obtained my heart's desire by remembering the Lord. The time of my wedding, I account auspicious.
Manmohan Singh (Punjabi)ਸੁਆਮੀ ਨੂੰ ਸਿਮਰ ਕੇ ਮੈਂ ਆਪਣੇ ਦਿਲ ਦੀ ਕਾਮਨਾ ਪ੍ਰਾਪਤ ਕਰ ਲਈ ਹੈ। ਆਪਣੇ ਵਿਆਹ (ਸੰਯੋਗ) ਦੇ ਸਮੇਂ ਨੂੰ ਮੈਂ ਮੁਬਾਰਕ ਗਿਣਦੀ ਹਾਂ।
Fareedkot Teekaਸਤਗੁਰੋਂ ਕਾ ਜੋ ਮਿਲਾਪੁ ਹੈ ਪ੍ਰਭੂ ਕੋ ਧਿਆਇ ਕਰ ਕੇ ਜੋ ਮਨ ਮੇਂ ਚਾਹ ਥੀ ਸੋ ਪ੍ਰਾਪਤਿ ਭਈ ਹੈ, ਯਹੀ ਸੁਭ (ਸਾਹਾ) ਲਗਨੁ ਗਿਣਿਆ ਥਾ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਜੇਹੜੇ ਮਨੁੱਖ ਪ੍ਰਭੂ ਦਾ ਧਿਆਨ ਧਰਦੇ ਹਨ, ਉਹਨਾਂ ਦੇ ਮਨ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ (ਗੁਰੂ ਪਰਮਾਤਮਾ ਨਾਲ ਉਹਨਾਂ ਦਾ ਮਿਲਾਪ ਕਰਾਣ ਲਈ) ਭਲਾ ਸੰਜੋਗ ਬਣਾ ਦੇਂਦਾ ਹੈ, ਚੰਗਾ ਮੁਹੂਰਤ ਕੱਢ ਦੇਂਦਾ ਹੈ।ਪਦ ਅਰਥ ਸੰਜੋਗੁ = ਮਿਲਾਪ। ਸਾਹਾ = ਵਿਆਹ ਦਾ ਮੁਹੂਰਤ। ਸੁਭ = ਭਲਾ। ਗਣਿਆ = ਗਿਣਿਆ।
SikhNet (Spanish)mi vida, cuerpo y respiración vital han florecido. Estoy en Dicha contemplando al Señor; auspicioso fue el día de mi boda.
ਬਿਨਵੰਤਿ ਨਾਨਕ. ਮਿਲੇ ਸ੍ਰੀਧਰ; ਸਗਲ ਆਨੰਦ ਰਸੁ ਬਣਿਆ ॥੨॥
binavant naanak. mile sreedhar; sagal aanand ras baniaa |2|
Sant Singh KhalsaPrays Nanak, when I meet the Lord of excellence, I came to experience all pleasure and bliss. ||2||
Manmohan SinghSupplicates Nanak, when I met the Lord of excellence, I attained the essence of all the pleasures.
Manmohan Singh (Punjabi)ਨਾਨਕ ਬਿਨੇ ਕਰਦਾ ਹੈ, ਜਦ ਮੈਂ ਸ੍ਰੇਸ਼ਟਤਾ ਦੇ ਸੁਆਮੀ ਨੂੰ ਮਿਲ ਪਿਆ ਤਾਂ ਮੈਨੂੰ ਸਾਰੀਆਂ ਖੁਸ਼ੀਆਂ ਦਾ ਰਸ ਪ੍ਰਾਪਤ ਹੋ ਗਿਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸ੍ਰੀ ਧਰ ਲਖਮੀ ਕੇ ਧਾਰਨ ਕਰਨੇ ਹਾਰੇ ਹਰੀ ਮਿਲੇ ਤਬ ਸਗਲ ਆਨੰਦੋਂ ਕਾ ਰਸੁ, ਭਾਵ ਆਤਮ ਅਨੰਦੁ ਪ੍ਰਾਪਤਿ ਭਯਾ ਹੈ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ-ਜਿਨ੍ਹਾਂ ਵਡ-ਭਾਗੀਆਂ ਨੂੰ ਪ੍ਰਭੂ ਜੀ ਮਿਲ ਪੈਂਦੇ ਹਨ, ਉਹਨਾਂ ਦੇ ਹਿਰਦੇ ਵਿਚ ਸਾਰੇ ਆਨੰਦ ਬਣ ਜਾਂਦੇ ਹਨ, ਹੁਲਾਰਾ ਬਣਿਆ ਰਹਿੰਦਾ ਹੈ ॥੨॥ਪਦ ਅਰਥ ਸ੍ਰੀਧਰ = {ਸ੍ਰੀ = ਲੱਛਮੀ, ਲੱਛਮੀ ਦਾ ਸਹਾਰਾ} ਪਰਮਾਤਮਾ ॥੨॥
SikhNet (Spanish)Reza Nanak, ¡Cuando uno se encuentra con el Señor, obtiene el Éxtasis Supremo! (2)
ਮਿਲਿ ਸਖੀਆ ਪੁਛਹਿ; ਕਹੁ ਕੰਤ ਨੀਸਾਣੀ ॥
mil sakheea puchheh; kahu kant neesaanee |
Sant Singh KhalsaI meet with my companions and say, "Show me the insignia of my Husband Lord."
Manmohan SinghMy mates meet me and say, "Tell us the distinctive sign of thy Spouse".
Manmohan Singh (Punjabi)ਮੇਰੀਆਂ ਸਹੇਲੀਆਂ ਮੈਨੂੰ ਮਿਲ ਕੇ ਪੁੱਛਦੀਆਂ ਹਨ, ਸਾਨੂੰ ਆਪਣੇ ਭਰਤੇ ਦੀ ਪਛਾਣ ਚਿੰਨ੍ਹ ਦੱਸ।
Fareedkot Teekaਜਗ੍ਯਾਸੂ ਸਖੀਆਂ ਮਿਲ ਕਰ ਪੂਛਤੀ ਹੈਂ ਕਿ ਤੁਮ ਕੋ ਪਤਿ ਕਾ ਸਾਖ੍ਯਾਤਕਾਰ ਹੂਆ ਹੈ, ਸੋ ਉਸ ਸੁਖ ਕੀ ਨਿਸਾਨੀ ਹਮ ਸੇ ਕਹੋ॥
Prof. Sahib Singhਸਹੇਲੀਆਂ ਮਿਲ ਕੇ (ਮੈਨੂੰ) ਪੁੱਛਦੀਆਂ ਹਨ ਕਿ ਖਸਮ-ਪ੍ਰਭੂ ਦੀ ਕੋਈ ਨਿਸ਼ਾਨੀ ਦੱਸ।ਪਦ ਅਰਥ ਮਿਲਿ = ਮਿਲ ਕੇ। ਸਖੀਆ = ਸਹੇਲੀਆਂ, ਸਤਸੰਗੀ।
SikhNet (Spanish)Busco a mis amigos y les pregunto, por favor, díganme ¿cuál es la clave especial de mi Señor?
ਰਸਿ ਪ੍ਰੇਮ ਭਰੀ; ਕਛੁ ਬੋਲਿ. ਨ ਜਾਣੀ ॥
ras prem bharee; kachh bol. na jaanee |
Sant Singh KhalsaI am filled with the sublime essence of His Love, and I do not know how to say anything.
Manmohan SinghI was so filled with the elixir of His love, that I could not say anything.
Manmohan Singh (Punjabi)ਉਸ ਦੀ ਪ੍ਰੀਤ ਦੇ ਅੰਮ੍ਰਿਤ ਨਾਲ ਮੈਂ ਐਨੀ ਲਬਾਲਬ (ਨੱਕੋ ਨੱਕ ਭਰੀ ਪਈ) ਸੀ ਕਿ ਮੈਂ ਕੁਝ ਭੀ ਆਖ ਨਾਂ ਸਕੀ।
Fareedkot Teekaਤਬ ਜਿਸ ਕੋ ਸਾਖਯਾਤ ਹੂਆ ਹੈ ਵਹੁ ਪ੍ਰੇਮ ਰਸ ਮੇਂ ਭਰੀ ਹੂਈ ਕੁਛੁ ਬੋਲ ਨਹੀਂ ਜਾਨਤੀ ਹੈ, ਭਾਵ ਸੇ ਪ੍ਰਾਪਤੀ ਕਾ ਅਨੰਦੁ ਕਹਾ ਨਹੀਂ ਜਾਤਾ॥
Prof. Sahib Singhਮੈਂ ਉਸ ਦੇ ਮਿਲਾਪ ਦੇ ਆਨੰਦ ਵਿਚ ਮਗਨ ਤਾਂ ਹਾਂ, ਉਸ ਦੇ ਪ੍ਰੇਮ ਨਾਲ ਮੇਰਾ ਹਿਰਦਾ ਭਰਿਆ ਹੋਇਆ ਭੀ ਹੈ, ਪਰ ਮੈਂ ਉਸ ਦੀ ਕੋਈ ਨਿਸ਼ਾਨੀ ਦੱਸਣਾ ਨਹੀਂ ਜਾਣਦੀ।ਪਦ ਅਰਥ ਰਸਿ = ਆਨੰਦ ਵਿਚ (ਮਗਨ)। ਬੋਲਿ ਨ ਜਾਣੀ = ਮੈਂ ਦੱਸਣਾ ਨਹੀਂ ਜਾਣਦੀ।
SikhNet (Spanish)Estoy lleno de afecto por Él y no sé como hablarle.
ਗੁਣ ਗੂੜ ਗੁਪਤ. ਅਪਾਰ ਕਰਤੇ; ਨਿਗਮ. ਅੰਤੁ ਨ ਪਾਵਹੇ ॥
gun goorr gupat. apaar karate; nigam. ant na paavahe |
Sant Singh KhalsaThe Glorious Virtues of the Creator are profound, mysterious and infinite; even the Vedas cannot find His limits.
Manmohan SinghThe attributes of the Creator are profound, mysterious and boundless. The Vedas know not His limit.
Manmohan Singh (Punjabi)ਸਿਰਜਣਹਾਰ ਦੀਆਂ ਖੂਬੀਆਂ, ਡੂੰਘੀਆਂ, ਗੈਬੀ ਅਤੇ ਹੱਦਬੰਨਾ-ਰਹਿਤ ਹਨ। ਵੇਦ ਉਸ ਦੇ ਓੜਕ ਨੂੰ ਨਹੀਂ ਜਾਣਦੇ।
Fareedkot Teekaਇਹ ਜੋ ਅਪਾਰ ਕਰਤੇ ਕੇ ਗੁਣ (ਗੁਪਤੁ) ਛਿਪੇ ਹੂਏ (ਗੂੜ) ਸੰਮੂਹ ਹੈਂ, ਤਿਸ ਕਾ ਬੇਦ ਭੀ ਅੰਤ ਨਹੀਂ ਪਾਇ ਸਕਤਾ ਹੈ॥
Prof. Sahib Singh(ਮੇਰੇ ਉਸ) ਕਰਤਾਰ ਦੇ ਗੁਣ ਡੂੰਘੇ ਹਨ ਗੁੱਝੇ ਹਨ ਬੇਅੰਤ ਹਨ, ਵੇਦ ਭੀ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ।ਪਦ ਅਰਥ ਗੂੜ = ਡੂੰਘੇ। ਗੁਪਤ = ਗੁੱਝੇ। ਕਰਤੇ = ਕਰਤਾਰ ਦੇ। ਨਿਗਮ = ਵੇਦ। ਪਾਵਹੇ = ਪਾਵਹਿ, ਪਾਂਦੇ, ਪਾ ਸਕਦੇ।
SikhNet (Spanish)Sus Atributos son Insondables y Sutiles; Infinito es el Creador; ni los Vedas conocen Su Límite.
ਭਗਤਿ ਭਾਇ ਧਿਆਇ ਸੁਆਮੀ; ਸਦਾ ਹਰਿ ਗੁਣ ਗਾਵਹੇ ॥
bhagat bhaae dhiaae suaamee; sadaa har gun gaavahe |
Sant Singh KhalsaWith loving devotion, I meditate on the Lord Master, and sing the Glorious Praises of the Lord forever.
Manmohan SinghWith devotion and love I meditate on the Lord and ever sing God's praise.
Manmohan Singh (Punjabi)ਪ੍ਰੇਮ ਅਤੇ ਪਿਆਰ ਨਾਲ ਮੈਂ ਪ੍ਰਭੂ ਦਾ ਭਜਨ ਕਰਦੀ ਹਾਂ ਅਤੇ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਉਂਦੀ ਹਾਂ।
Fareedkot Teeka(ਭਗਤਿ ਭਾਇ) ਪ੍ਰੇਮਾ ਭਗਤਿ ਕਰ ਕੇ ਸ੍ਵਾਮੀ ਕੋ ਧਿਆਵੋ ਔ ਸਦੀਵਕਾਲ ਤਿਸ ਹਰੀ ਕੇ ਗੁਣ ਗਾਵੋ॥
Prof. Sahib Singh(ਉਸ ਦੇ ਸੇਵਕ) ਉਸ ਦੀ ਭਗਤੀ ਦੇ ਰੰਗ ਵਿਚ ਉਸਦੇ ਪ੍ਰੇਮ ਵਿਚ ਜੁੜ ਕੇ ਉਸ ਦਾ ਧਿਆਨ ਧਰ ਕੇ ਸਦਾ ਉਸ ਮਾਲਕ ਦੇ ਗੁਣ ਗਾਂਦੇ ਰਹਿੰਦੇ ਹਨ।ਪਦ ਅਰਥ ਭਾਇ = ਪ੍ਰੇਮ ਵਿਚ। ਧਿਆਇ = ਧਿਆਨ ਧਰ ਕੇ। ਗਾਵਹੇ = ਗਾਵਹਿ, ਗਾਂਦੇ ਹਨ।
SikhNet (Spanish)Uno debería de Contemplarlo con Amor y cantar siempre Su Alabanza.
ਸਗਲ ਗੁਣ. ਸੁਗਿਆਨ ਪੂਰਨ; ਆਪਣੇ ਪ੍ਰਭ. ਭਾਣੀ ॥
sagal gun. sugiaan pooran; aapane prabh. bhaanee |
Sant Singh KhalsaFilled with all virtues and spiritual wisdom, I have become pleasing to my God.
Manmohan SinghBeing full of all virtues and sublime wisdom, I have become pleasing to my Master.
Manmohan Singh (Punjabi)ਸਮੂਹ ਨੇਕੀਆਂ ਅਤੇ ਸ੍ਰੇਸ਼ਟ ਸਿਆਣਪਾਂ ਨਾਲ ਪਰੀਪੂਰਨ ਹੋਣ ਕਰਕੇ ਮੈਂ ਆਪਣੇ ਮਾਲਕ ਨੂੰ ਚੰਗੀ ਲੱਗਣ ਲੱਗ ਗਈ ਹਾਂ।
Fareedkot Teekaਜੋ ਸਖੀ ਅਪਨੇ ਸਮਰਥ ਸੁਆਮੀ ਕੋ ਭਾਈ ਹੈ ਉਹ ਉਤਮ, ਭਾਵ ਆਤਮ ਗਿਆਨ ਅਰ ਸਰਬ ਗੁਣੋਂ ਕਰ ਕੇ ਪੂਰਨ ਹੈ॥
Prof. Sahib Singhਉਹ ਜੀਵ-ਇਸਤ੍ਰੀ ਆਪਣੇ ਉਸ ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ਜੋ ਸਾਰੇ ਗੁਣਾਂ ਦਾ ਮਾਲਕ ਹੈ ਜੋ ਸ੍ਰੇਸ਼ਟ ਗਿਆਨ ਵਾਲਾ ਹੈ ਜੋ ਸਭ ਵਿਚ ਵਿਆਪਕ ਹੈ,ਪਦ ਅਰਥ ਸੁਗਿਆਨ = ਸ੍ਰੇਸ਼ਟ ਗਿਆਨ ਦਾ ਮਾਲਕ। ਪੂਰਨ = ਸਰਬ-ਵਿਆਪਕ। ਪ੍ਰਭ ਭਾਣੀ = ਪ੍ਰਭੂ ਨੂੰ ਪਿਆਰੀ ਲੱਗੀ।
SikhNet (Spanish)Aquélla que tiene mérito y es informada con la Sabiduría Perfecta, es la Bienamada de su Maestro.
ਬਿਨਵੰਤਿ ਨਾਨਕ. ਰੰਗਿ ਰਾਤੀ; ਪ੍ਰੇਮ ਸਹਜਿ ਸਮਾਣੀ ॥੩॥
binavant naanak. rang raatee; prem sehaj samaanee |3|
Sant Singh KhalsaPrays Nanak, imbued with the color of the Lord's Love, I am imperceptibly absorbed into Him. ||3||
Manmohan SinghPrays Nanak, I am imbued with the dye of Lord's love, and am easily absorbed in Him.
Manmohan Singh (Punjabi)ਨਾਨਕ ਬਿਨੇ ਕਰਦਾ ਹੈ, ਕਿ ਸੁਹਾਗਣ ਪ੍ਰਭੂ ਦੀ ਪ੍ਰੀਤ ਦੀ ਰੰਗਤ ਨਾਲ ਰੰਗੀਜ ਗਈ ਹਾਂ ਅਤੇ ਸੁਖੈਨ ਹੀ ਉਸ ਵਿੱਚ ਲੀਨ ਹੋ ਗਈ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਇਸ ਪ੍ਰਕਾਰ ਪ੍ਰੇਮ ਕਰ ਸਾਂਤੀ ਮੇਂ ਸਮਾਈ ਹੈਂ, ਸੋ ਅਨੰਦ ਮੇਂ ਰਤੀ ਰਹਤੀ ਹੈਂ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ-ਜੇਹੜੀ ਜੀਵ-ਇਸਤ੍ਰੀ ਉਸ ਖਸਮ-ਪ੍ਰਭੂ ਦੇ ਪ੍ਰੇਮ ਦੇ ਰੰਗ ਵਿਚ ਰੰਗੀ ਜਾਂਦੀ ਹੈ ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ ॥੩॥ਪਦ ਅਰਥ ਰੰਗਿ = ਰੰਗ ਵਿਚ। ਸਹਜਿ = ਆਤਮਕ ਅਡੋਲਤਾ ਵਿਚ ॥੩॥
SikhNet (Spanish)Reza Nanak, ¡Aquélla que está imbuida en el Amor del Señor se inmerge en el Éxtasis con toda facilidad! (3)
ਸੁਖ ਸੋਹਿਲੜੇ ਹਰਿ ਗਾਵਣ ਲਾਗੇ ॥
sukh sohilarre har gaavan laage |
Sant Singh KhalsaWhen I began to sing the songs of rejoicing to the Lord,
Manmohan SinghWhen I began to sing songs of joy to God,
Manmohan Singh (Punjabi)ਜਦ ਮੈਂ ਵਾਹਿਗੁਰੂ ਦੇ ਖੁਸ਼ੀ ਦੇ ਗੀਤ ਗਾਉਣ ਲੱਗ ਪਿਆ,
Fareedkot Teekaਜਬ ਤੇ ਹਰੀ ਕੋ ਗਾਵਣ ਲਗੇ ਹੈਂ ਤਬ ਤੇ ਸੁਖ ਔ ਮੰਗਲਾਚਾਰ ਹੋ ਰਹੇ ਹੈਂ॥
Prof. Sahib Singhਪਰਮਾਤਮਾ ਦੇ ਭਗਤ (ਹਰਿ-ਜਨ) ਜਦੋਂ ਪਰਮਾਤਮਾ ਦੇ ਸੁਖਦਾਈ ਸਿਫ਼ਤਿ-ਸਾਲਾਹ ਦੇ ਸੋਹਣੇ ਗੀਤ ਗਾਣ ਲੱਗ ਪੈਂਦੇ ਹਨ,ਪਦ ਅਰਥ ਸੋਹਿਲੜੇ = ਸਿਫ਼ਤਿ-ਸਾਲਾਹ ਦੇ ਸੋਹਣੇ ਗੀਤ।
SikhNet (Spanish)Cuando empecé a cantar la Melodía de Éxtasis del Señor,
ਸਾਜਨ ਸਰਸਿਅੜੇ; ਦੁਖ ਦੁਸਮਨ ਭਾਗੇ ॥
saajan sarasiarre; dukh dusaman bhaage |
Sant Singh KhalsaMy friends became glad, and my troubles and enemies departed.
Manmohan Singhmy friends became glad and my troubles and my enemies fled away.
Manmohan Singh (Punjabi)ਮੇਰੇ ਮਿੱਤਰ ਖੁਸ਼ ਹੋ ਗਏ ਅਤੇ ਮੇਰੀਆਂ ਤਕਲੀਫਾਂ ਤੇ ਮੇਰੇ ਵੈਰੀ ਦੌੜ ਗਏ।
Fareedkot Teekaਸਾਜਨ ਅਨੰਦਿਤ ਹੋ ਰਹੇ ਹੈਂ ਦੁਖ ਔਰ ਦੁਸਮਨ ਜਾਤੇ ਭਏ॥
Prof. Sahib Singhਤਾਂ (ਉਹਨਾਂ ਦੇ ਅੰਦਰ ਸ਼ੁਭ ਗੁਣ) ਮਿੱਤਰ ਵਧਦੇ ਫੁੱਲਦੇ ਹਨ, ਉਹਨਾਂ ਦੇ ਦੁੱਖ (ਤੇ ਕਾਮਾਦਿਕ) ਵੈਰੀ ਨੱਸ ਜਾਂਦੇ ਹਨ।ਪਦ ਅਰਥ ਸਾਜਨ = ਮਿੱਤਰ (ਸ਼ੁਭ ਗੁਣ)। ਸਰਸਿਅੜੇ = ਪ੍ਰਫੁਲਤ ਹੋਏ, ਵਧਣ ਫੁੱਲਣ ਲੱਗੇ। ਦੁਸਮਨ = (ਕਾਮਾਦਿਕ) ਵੈਰੀ।
SikhNet (Spanish)mis amigos se llenaron de Felicidad y mi adversidad y pena se disiparon.
ਸੁਖ ਸਹਜ ਸਰਸੇ. ਹਰਿ ਨਾਮਿ ਰਹਸੇ; ਪ੍ਰਭਿ ਆਪਿ ਕਿਰਪਾ ਧਾਰੀਆ ॥
sukh sehaj sarase. har naam rahase; prabh aap kirapaa dhaareea |
Sant Singh KhalsaMy peace and happiness increased; I rejoiced in the Naam, the Name of the Lord, and God Himself blessed me with His mercy.
Manmohan SinghMy happiness and comfort increased, I rejoiced in God's Name and the Lord Himself bestowed mercy on me.
Manmohan Singh (Punjabi)ਮੇਰੀ ਖੁਸ਼ੀ ਤੇ ਆਰਾਮ ਵਧੇਰੇ ਹੋ ਗਏ, ਮੈਂ ਵਾਹਿਗੁਰੂ ਦੇ ਨਾਮ ਅੰਦਰ ਅਨੰਦ ਮਾਣਿਆ, ਅਤੇ ਮਾਲਕ ਨੇ ਖੁਦ ਮੇਰੇ ਉਤੇ ਰਹਿਮ ਕੀਤਾ।
Fareedkot Teekaਸਹਜੇ ਹੀ ਸੁਖ ਅਧਿਕ ਹੋਤੇ ਭਏ ਔ ਹਰੀ ਨਾਮੀ ਮੇਂ ਅੰਤਸਕਰਣ ਰਹਸ੍ਯ ਕੋ ਪਾਵਤੇ ਭਏ, ਪ੍ਰਭੂ ਨੇ ਆਪ ਕਿਰਪਾ ਧਾਰਨ ਕਰੀ ਹੈ॥
Prof. Sahib Singhਆਤਮਕ ਅਡੋਲਤਾ ਦੇ ਸੁਖ ਉਹਨਾਂ ਦੇ ਅੰਤਰ ਮੌਲਦੇ ਹਨ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਹ ਪ੍ਰਸੰਨ-ਚਿੱਤ ਰਹਿੰਦੇ ਹਨ, ਪਰ ਇਹ ਸਾਰੀ ਮੇਹਰ ਪ੍ਰਭੂ ਨੇ ਆਪ ਹੀ ਕੀਤੀ ਹੁੰਦੀ ਹੈ।ਪਦ ਅਰਥ ਸੁਖ ਸਹਜ = ਆਤਮਕ ਅਡੋਲਤਾ ਦੇ ਸੁਖ। ਸਰਸੇ = ਮੌਲ ਪਏ। ਨਾਮਿ = ਨਾਮ ਵਿਚ। ਰਹਸੇ = ਪ੍ਰਸੰਨ ਹੋਏ। ਪ੍ਰਭਿ = ਪ੍ਰਭੂ ਨੇ।
SikhNet (Spanish)Me volví tranquilo, floreciente y permanecí en Paz, regocijándome en el Nombre del Señor.
ਹਰਿ ਚਰਣ ਲਾਗੇ. ਸਦਾ ਜਾਗੇ; ਮਿਲੇ ਪ੍ਰਭ ਬਨਵਾਰੀਆ ॥
har charan laage. sadaa jaage; mile prabh banavaareea |
Sant Singh KhalsaI have grasped the Lord's feet, and remaining ever wakeful, I have met the Lord, the Creator.
Manmohan SinghI clung to God's Feet, and being ever wakeful, I met Lord, the Creator.
Manmohan Singh (Punjabi)ਮੈਂ ਭਗਵਾਨ ਦੇ ਪੈਰਾਂ ਨਾਲ ਚਿਮੜ ਗਿਆ ਤੇ ਹਮੇਸ਼ਾਂ ਸਾਵਧਾਨ ਰਹਿਣ ਕਾਰਣ ਮੈਂ ਸੁਆਮੀ ਸਿਰਜਣਹਾਰ ਨੂੰ ਮਿਲ ਪਿਆ।
Fareedkot Teekaਹਰਿ ਕੇ ਚਰਣੋਂ ਮੇਂ ਲਗੇ ਹੈਂ ਔ ਸਦੀਵਕਾਲ ਜਾਗਤੇ ਭਏ ਹੈਂ ਔ ਬਨਵਾਰੀ ਪ੍ਰਭ ਕੋ ਮਿਲਤੇ ਭਏ ਹੈਂ॥
Prof. Sahib Singh(ਆਪਣੇ ਸੇਵਕਾਂ ਤੇ ਪ੍ਰਭੂ ਮੇਹਰ ਕਰਦਾ ਹੈ) ਉਹ ਸੇਵਕ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ (ਵਿਕਾਰਾਂ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦੇ ਹਨ, ਤੇ ਜਗਤ ਦੇ ਮਾਲਕ ਪ੍ਰਭੂ ਨੂੰ ਮਿਲ ਪੈਂਦੇ ਹਨ।ਪਦ ਅਰਥ ਜਾਗੇ = ਸੁਚੇਤ ਰਹੇ। ਬਨਵਾਰੀ = ਜਗਤ ਦਾ ਮਾਲਕ।
SikhNet (Spanish)Dios Mismo me concedió la Misericordia. Y me apegué a los Pies del Señor y manteniéndome despierto, me encontré con Él.
ਸੁਭ ਦਿਵਸ ਆਏ. ਸਹਜਿ ਪਾਏ; ਸਗਲ ਨਿਧਿ ਪ੍ਰਭ ਪਾਗੇ ॥
subh divas aae. sehaj paae; sagal nidh prabh paage |
Sant Singh KhalsaThe appointed day came, and I attained peace and poise; all treasures are in the feet of God.
Manmohan SinghAuspicious days came and I attained poise. All the treasures are in Lord's Feet.
Manmohan Singh (Punjabi)ਮੁਬਾਰਕ ਦਿਹਾੜੇ ਆ ਗਏ ਤੇ ਮੈਂ ਆਰਾਮ ਪਾ ਲਿਆ। ਸਾਰੇ ਖਜਾਨੇ ਸਾਹਿਬ ਦੇ ਪੈਰਾਂ ਵਿੱਚ ਹਨ।
Fareedkot Teekaਸ੍ਰੇਸਟ ਦਿਨ ਆਵਤੇ ਭਏ ਹੈਂ ਔ ਸਾਂਤ ਆਦਿ ਗੁਣ ਪਾਵਤੇ ਭਏ ਹੈਂ। ਸਭ ਨਿਧ ਰੂਪ ਜੋ ਪ੍ਰਭ ਹੈ ਤਿਸ ਮੇਂ ਮਨ ਕਰ ਕੇ ਪਾਗੇ, ਭਾਵ ਮਿਲਤੇ ਭਏ ਹੈਂ॥
Prof. Sahib Singhਸੰਤ ਜਨਾਂ ਵਾਸਤੇ (ਜੀਵਨ ਦੇ ਇਹ) ਭਲੇ ਦਿਨ ਆਏ ਹੁੰਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਾਰੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਚਰਨ ਪਰਸਦੇ ਰਹਿੰਦੇ ਹਨ।ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਨਿਧਿ = ਖ਼ਜ਼ਾਨਾ। ਪਾਗੇ = ਪਗ, ਚਰਨ।
SikhNet (Spanish)Mis días se volvieron auspiciosos y encontré la calma y todos los Tesoros los descubrí a los Pies del Señor.
ਬਿਨਵੰਤਿ ਨਾਨਕ. ਸਰਣਿ ਸੁਆਮੀ; ਸਦਾ ਹਰਿ ਜਨ ਤਾਗੇ ॥੪॥੧॥੧੦॥
binavant naanak. saran suaamee; sadaa har jan taage |4|1|10|
Sant Singh KhalsaPrays Nanak, the Lord's humble servants always seek the Sanctuary of the Lord and Master. ||4||1||10||
Manmohan SinghSupplicates Nanak, God's slaves ever seek Lord's asylum.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਵਾਹਿਗੁਰੂ ਦੇ ਗੋਲੇ ਸਦੀਵ ਹੀ ਸਾਹਿਬ ਦੀ ਸ਼ਰਣਾਗਤ ਲੋੜਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸ੍ਵਾਮੀ ਕੀ ਸਰਣ ਕਰ ਕੇ ਸਦੀਵਕਾਲ (ਹਰਿ ਜਨ) ਹਰਿ ਦਾਸ (ਤਾਗੇ) ਤਗ੍ਯ ਗਿਆਨਵਾਨ ਹੋਤੇ ਭਏ। ਵਾ ਮਣਕਿਓਂ ਮੇਂ ਤਾਗੇ ਸਮ ਹਰੀ ਕੋ ਬਿਆਪਕ ਦੇਖਤੇ ਹੈਂ। ਵਾ ਇਸਥਿਤ ਹੂਏ ਹੈਂ ਜੈਸੇ ਧਰਮ ਤਗਿਐ॥੪॥੧॥੧੦॥☬ਕਾਲਕਾ ਭਇ ਦਿਖਾਇ ਕਰ ਜੀਵ ਕੋ ਉਪਦੇਸ਼ ਦੇਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦੇ ਸੇਵਕ ਮਾਲਕ-ਪ੍ਰਭੂ ਦੀ ਸਰਨ ਆ ਕੇ ਸਦਾ ਲਈ ਉਸ ਨਾਲ ਪ੍ਰੀਤਿ ਨਿਬਾਹੁੰਦੇ ਹਨ ॥੪॥੧॥੧੦॥ਪਦ ਅਰਥ ਤਾਗੇ = ਤੱਗੇ, ਤੋੜ ਨਿਭੇ, ਪ੍ਰੀਤ ਤੋੜ ਨਿਬਾਹੀ ॥੪॥੧॥੧੦॥
SikhNet (Spanish)Dice Nanak, ¡En el Refugio del Señor, el Sirviente de Dios se vuelve Eterno! (4‑1‑10)