ੴ

ਸਿੱਖਬਾਣੀ · SikhBani

ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥

subh chintan gobind raman niramal saadhoo sang
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 459 · 5 lines
Translations

ਆਸਾ ਮਹਲਾ ੫ ਛੰਤ ਘਰੁ ੭ ॥

aasaa mahalaa 5 chhant ghar 7 |

Sant Singh KhalsaAasaa, Fifth Mehl, Chhant, Seventh House:
Manmohan SinghAsa 5th Guru. Chhant.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ। ਛੰਦ।
Prof. Sahib Singhਰਾਗ ਆਸਾ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
SikhNet (Spanish)Asa, Mejl Guru Aryan, Quinto Canal Divino, Chhant

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singhਸਲੋਕ।
SikhNet (Spanish)Slok

ਸੁਭ ਚਿੰਤਨ ਗੋਬਿੰਦ ਰਮਣ; ਨਿਰਮਲ ਸਾਧੂ ਸੰਗ ॥

subh chintan gobind raman; niramal saadhoo sang |

Sant Singh KhalsaIt is the most sublime contemplation, to speak of the Lord of the Universe in the pure Saadh Sangat, the Company of the Holy.
Manmohan SinghTo utter Lord's Name, in the immaculate society of saints, is a sublime deliberation.
Manmohan Singh (Punjabi)ਪਵਿੱਤਰ ਸਤਿਸੰਗਤ ਅੰਦਰ ਸੁਆਮੀ ਦੇ ਨਾਮ ਦਾ ਉਚਾਰਨ ਕਰਨਾ, ਇਕ ਸ੍ਰੇਸ਼ਟ ਵੀਚਾਰ ਹੈ।
Fareedkot Teekaਤੇਰਾ ਰਿਦੇ ਕਰ ਸੁਭ ਚਿੰਤਨ, ਭਾਵ ਤੇਰਾ ਧ੍ਯਾਨੁ ਕਰਾਂ ਔਰ ਹੇ ਗੋਬਿੰਦ! ਬਾਣੀ ਕਰ ਤੇਰੇ ਗੁਣ ਕਾ ਰਮਣ ਵਾ ਨਾਮ ਉਚਾਰਣ ਕਰੇਂ ਔਰ ਸਾਧੂਓਂ ਕਾ ਸਤਸੰਗ ਸਰੀਰ ਕਰ ਕੇ ਕਰਾਂ॥
Prof. Sahib Singhਹੇ ਭਗਵਾਨ! ਮੈਂ ਸਦਾ ਭਲੀਆਂ ਸੋਚਾਂ ਸੋਚਦਾ ਰਹਾਂ, ਮੈਂ ਗੋਬਿੰਦ ਦਾ ਨਾਮ ਜਪਦਾ ਰਹਾਂ, ਮੈਂ ਗੁਰੂ ਦੀ ਪਵਿਤ੍ਰ ਸੰਗਤਿ ਕਰਦਾ ਰਹਾਂ।

ਪਦ ਅਰਥ ਸੁਭ = ਭਲੀ। ਚਿੰਤਨ = ਸੋਚਾਂ। ਰਮਣ = ਸਿਮਰਨ। ਨਿਰਮਲ = ਪਵਿਤ੍ਰ। ਸਾਧੂ = ਗੁਰੂ।

SikhNet (Spanish)Muéstrame Tu Compasión, oh Señor, que siempre piense en el Bien, que cante siempre Tu Alabanza

ਨਾਨਕ. ਨਾਮੁ ਨ ਵਿਸਰਉ. ਇਕ ਘੜੀ; ਕਰਿ ਕਿਰਪਾ ਭਗਵੰਤ ॥੧॥

naanak. naam na visrau. ik gharree; kar kirapaa bhagavant |1|

Sant Singh KhalsaO Nanak, never forget the Naam, even for a moment; bless me with Your Grace, Lord God! ||1||
Manmohan SinghO Fortunate Lord, show mercy unto Nanak, that he may not forget Thy Name, even for a moment.
Manmohan Singh (Punjabi)ਹੇ ਭਾਗਾਂ ਵਾਲੇ ਪ੍ਰਭੂ! ਨਾਨਕ ਤੇ ਮਿਹਰ ਧਾਰ, ਤਾਂ ਜੋ ਉਹ ਤੇਰੇ ਨਾਮ ਨੂੰ ਇੱਕ ਮੁਹਤ ਭਰ ਲਈ ਭੀ ਨਾਂ ਭੁੱਲੇ।
Fareedkot Teekaਸ੍ਰੀ ਗੁਰੂ ਜੀ ਜਸ ਕਹਤੇ ਹੈਂ: ਹੇ ਭਗਵੰਤ! ਐਸੀ ਕ੍ਰਿਪਾ ਕਰਹੁ ਜੋ ਇਸ ਰੀਤ ਸੇ ਤੇਰਾ ਨਾਮ ਮੈਨੂੰ ਏਕ ਘੜੀ ਭੀ ਕਭੀ ਨਹੀਂ ਭੁਲੇ ॥੧॥
Prof. Sahib Singhਹੇ ਨਾਨਕ! (ਆਖ-) ਹੇ ਭਗਵਾਨ! (ਮੇਰੇ ਉਤੇ) ਮੇਹਰ ਕਰ, ਮੈਂ ਇਕ ਘੜੀ ਵਾਸਤੇ ਭੀ ਤੇਰਾ ਨਾਮ ਨਾਹ ਭੁੱਲਾਂ ॥੧॥

ਪਦ ਅਰਥ ਨ ਵਿਸਰਉ = ਮੈਂ ਨਾਹ ਭੁੱਲਾਂ। ਭਗਵੰਤ = ਹੇ ਭਗਵਾਨ! ॥੧॥

SikhNet (Spanish)y me conserve en la Saad Sangat, la Sociedad de los Santos, alabando siempre Tu Nombre. (1)
Answers quote the Granth verbatim with Ang citations. AI commentary is not Gurbani and not a religious ruling.