ੴ

ਸਿੱਖਬਾਣੀ · SikhBani

ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥

har har utam naam hai jin siriaa sabh koe jeeo
Guru Ramdas Ji ਗੁਰੂ ਰਾਮਦਾਸ ਜੀ · Siree Raag · Ang 81, 82 · 44 lines
Translations

ਸਿਰੀਰਾਗੁ ਮਹਲਾ ੪ ਵਣਜਾਰਾ ॥

sireeraag mahalaa 4 vanajaaraa | Ang 81

Sant Singh KhalsaSiree Raag, Fourth Mehl, Vanajaaraa ~ The Merchant:
Manmohan SinghSri Rag Fourth Guru. A trade,
Manmohan Singh (Punjabi)ਸਿਰੀ ਰਾਗ, ਚਊਥੀ ਪਾਤਸ਼ਾਹੀ। ਵਪਾਰੀ।
SikhNet (Spanish)Siri Rag, Mejl Guru Ram Das, Cuarto Canal Divino.

ੴ ਸਤਿ ਨਾਮੁ ਗੁਰ ਪ੍ਰਸਾਦਿ ॥

ik oankaar sat naam gur prasaad | Ang 81

Sant Singh KhalsaOne Universal Creator God. Truth Is The Name. By Guru's Grace:
Manmohan SinghThere is but one God. True is His Name. By the True Guru's favour he is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਹਰਿ ਹਰਿ ਉਤਮੁ ਨਾਮੁ ਹੈ; ਜਿਨਿ ਸਿਰਿਆ ਸਭੁ ਕੋਇ ਜੀਉ ॥

har har utam naam hai; jin siriaa sabh koe jeeo | Ang 81

Sant Singh KhalsaThe Name of the Lord, Har, Har, is Excellent and Sublime. He created everyone.
Manmohan SinghExcellent is the Name of Lord God who has fashioned all.
Manmohan Singh (Punjabi)ਉਤਕ੍ਰਿਸ਼ਟਤ ਹੈ ਨਾਮ ਵਾਹਿਗੁਰੂ ਸੁਆਮੀ ਦਾ, ਜਿਸ ਨੇ ਸਾਰਿਆਂ ਨੂੰ ਸਾਜਿਆਂ ਹੈ।
Fareedkot Teekaਹਰੀ ਜੋ ਸਰਬ ਭਗਤ ਜਨੋਂ ਕੇ ਦੁਖ ਹਰਤਾ ਹੈ ਤਿਸ ਕਾ ਜੋ ਨਾਮ ਹੈ, ਸੋਈ (ਉਤਮੁ) ਸ੍ਰੇਸਟ ਸਾਧਨ ਹੈ, (ਜਿਨਿ ਸਿਰਿਆ) ਜਿਸ ਹਰਿ ਨੇ ਰਚਿਆ ਹੈ ਸਭ ਕੋਈ, ਜੀਉ ਪਦ ਸੰਬੋਧਨ ਹੈ, ਸਿਰਜਨਾ ਕਹਿਨੇ ਕਰ ਤਿਸ ਕੀ ਸਕਤੀ ਸੂਚਨ ਕਰਾਈ ਹੈ॥
Prof. Sahib Singhਜਿਸ ਹਰੀ ਨੇ (ਜਗਤ ਵਿਚ) ਹਰੇਕ ਜੀਵ ਨੂੰ ਪੈਦਾ ਕੀਤਾ ਹੈ, ਉਸ ਹਰੀ ਦਾ ਨਾਮ ਸ੍ਰੇਸ਼ਟ ਹੈ।

ਪਦ ਅਰਥ ਹਰਿ ਨਾਮੁ = ਹਰੀ ਦਾ ਨਾਮ। ਜਿਨਿ = ਜਿਸ (ਹਰੀ) ਨੇ। ਸਿਰਿਆ = {सृजे = ਪੈਦਾ ਕਰਨਾ} ਪੈਦਾ ਕੀਤਾ ਹੈ। ਸਭੁ ਕੋਇ = ਹਰੇਕ ਜੀਵ।

SikhNet (Spanish)Glorioso es el Nombre del Señor, Quien crea todo.

ਹਰਿ ਜੀਅ ਸਭੇ ਪ੍ਰਤਿਪਾਲਦਾ; ਘਟਿ ਘਟਿ ਰਮਈਆ ਸੋਇ ॥

har jeea sabhe pratipaaladaa; ghatt ghatt rameea soe | Ang 81

Sant Singh KhalsaThe Lord cherishes all beings. He permeates each and every heart.
Manmohan SinghVenerable God nurtures one and all. In every heart is that Omnipresent Lord.
Manmohan Singh (Punjabi)ਪੂਜਯ ਵਾਹਿਗੁਰੂ ਸਾਰਿਆਂ ਦੀ ਪਾਲਣਾ-ਪੋਸਣਾ ਕਰਦਾ ਹੈ। ਹਰ ਦਿਲ ਅੰਦਰ ਉਹ ਸਰਬ-ਵਿਆਪਕ ਸੁਆਮੀ ਹੈ।
Fareedkot Teekaਹਰੀ ਸਭੀ ਜੀਵੋਂ ਕੀ ਪ੍ਰਤਿਪਾਲਾ ਕਰਤਾ ਹੈ, ਔਰ ਸਰਬ ਸਰੀਰੋਂ ਮੇਂ ਸੋ ਹਰੀ ਬ੍ਯਾਪਕ ਹੋ ਰਹਾ ਹੈ॥
Prof. Sahib Singhਉਹ ਹਰੀ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਤੇ ਉਹ ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ।
SikhNet (Spanish)Él es el Soporte de todo y prevalece en los corazones y por todas partes

ਸੋ ਹਰਿ ਸਦਾ ਧਿਆਈਐ; ਤਿਸੁ ਬਿਨੁ. ਅਵਰੁ ਨ ਕੋਇ ॥

so har sadaa dhiaaeeai; tis bin. avar na koe | Ang 81

Sant Singh KhalsaMeditate forever on that Lord. Without Him, there is no other at all.
Manmohan SinghEver meditate on that Lord. There is none else besides Him.
Manmohan Singh (Punjabi)ਸਦੀਵ ਹੀ ਉਸ ਸਾਹਿਬ ਦਾ ਸਿਮਰਨ ਕਰ। ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਹੇ ਭਾਈ! ਸੋ ਹਰੀ ਸਦੀਵ ਧ੍ਯਾਵਣਾ ਕਰੀਏ, ਕ੍ਯੋਂਕਿ ਤਿਸ ਸੇ ਬਿਨਾ ਮੁਕਤੀ ਦੇਣੇ ਵਾਲਾ ਦੂਸਰਾ ਕੋਈ ਨਹੀਂ ਹੈ॥
Prof. Sahib Singh(ਹੇ ਭਾਈ!) ਉਸ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, ਉਸ ਤੋਂ ਬਿਨਾ (ਜੀਵ ਦਾ) ਕੋਈ ਹੋਰ (ਆਸਰਾ-ਪਰਨਾ) ਨਹੀਂ ਹੈ।

ਪਦ ਅਰਥ ਜੀਅ = (ਲਫ਼ਜ਼ 'ਜੀਵ' ਤੋਂ ਬਹੁ-ਵਚਨ)। ਘਟਿ ਘਟਿ = ਹਰੇਕ ਘਟ ਵਿਚ। ਰਮਈਆ = ਸੋਹਣਾ ਰਾਮ।

SikhNet (Spanish)Medita en Él, pues no hay ningún otro como Él.

ਜੋ ਮੋਹਿ ਮਾਇਆ ਚਿਤੁ ਲਾਇਦੇ; ਸੇ ਛੋਡਿ ਚਲੇ. ਦੁਖੁ ਰੋਇ ॥

jo mohi maaeaa chit laaeide; se chhodd chale. dukh roe | Ang 81

Sant Singh KhalsaThose who focus their consciousness on emotional attachment to Maya must leave; they depart crying out in despair.
Manmohan SinghThey who fix their mind on the love of mammon, leave it and depart bewailing in distress.
Manmohan Singh (Punjabi)ਜਿਹੜੇ ਆਪਣੇ ਮਨ ਨੂੰ ਮੋਹਣੀ ਦੀ ਮੁਹੱਬਤ ਨਾਲ ਜੋੜਦੇ ਹਨ, ਉਹ ਇਸ ਨੂੰ ਛੱਡ ਕੇ ਤਕਲੀਫ ਅੰਦਰ ਵਿਰਲਾਪ ਕਰਦੇ ਟੁਰ ਜਾਂਦੇ ਹਨ।
Fareedkot Teekaਜੋ (ਮੋਹਿ) ਅਗ੍ਯਾਨ ਕਰ ਕੇ ਮਾਯਾ ਮੇਂ ਚਿਤ ਲਾਵਤੇ ਹੈਂ, ਸੋ ਪੁਰਸ ਮਾਇਆ ਕੋ (ਛੋਡਿ ਚਲੇ) ਛੋਡਿ ਕੇ ਚਲਣੇ ਕੇ ਵਕਤ, ਭਾਵ ਪ੍ਰਾਣੋਂ ਕੇ ਵਿਜੋਗ ਸਮ੍ਯ ਦੁਖੀ ਹੂਏ ਹੂਏ ਰੋਤੇ ਹੈਂ॥
Prof. Sahib Singhਜੇਹੜੇ ਬੰਦੇ ਮਾਇਆ ਦੇ ਮੋਹ ਵਿਚ (ਆਪਣਾ) ਚਿੱਤ ਲਾਈ ਰੱਖਦੇ ਹਨ, ਉਹ (ਮੌਤ ਆਉਣ ਤੇ) ਕੀਰਨੇ ਕਰ ਕਰ ਕੇ (ਸਭ ਕੁਝ) ਛੱਡ ਕੇ ਜਾਂਦੇ ਹਨ।

ਪਦ ਅਰਥ ਮੋਹਿ = ਮੋਹ ਵਿਚ। ਦੁਖੁ ਰੋਇ = ਦੁੱਖ ਰੋ ਕੇ, ਕੀਰਨੇ ਕਰ ਕਰ ਕੇ। ਅੰਤਿ = ਅੰਤ ਵਿਚ (ਜਦੋਂ ਹੋਰ ਸਾਰੇ ਸਾਥ ਛੁੱਟ ਜਾਂਦੇ ਹਨ), ਆਖ਼ਰ ਨੂੰ, ਜ਼ਰੂਰ।

SikhNet (Spanish)Los que fijan su mente en el amor a Maya, tienen que dejarla al final, y entonces sufren

ਜਨ ਨਾਨਕ. ਨਾਮੁ ਧਿਆਇਆ; ਹਰਿ ਅੰਤਿ ਸਖਾਈ ਹੋਇ ॥੧॥

jan naanak. naam dhiaaeaa; har ant sakhaaee hoe |1| Ang 81

Sant Singh KhalsaServant Nanak meditates on the Naam, the Name of the Lord, his only Companion in the end. ||1||
Manmohan SinghServant Nanak has meditated on the Name of God, who shall be his helper in the end.
Manmohan Singh (Punjabi)ਨੌਕਰ ਨਾਨਕ ਨੇ ਭਗਵਾਨ ਦੇ ਨਾਮ ਦਾ ਅਰਾਧਨ ਕੀਤਾ ਹੈ, ਜੋ ਅਖੀਰ ਨੂੰ ਉਸ ਦਾ ਮਦਦਗਾਰ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪੁਰਸੋਂ ਨੇ ਨਾਮ ਕੋ ਧ੍ਯਾਇਆ ਹੈ ਹਰੀ ਤਿਨੋਂ ਕਾ ਅੰਤ ਮੇਂ ਸਹਾਈ ਹੋਤਾ ਹੈ॥੧॥
Prof. Sahib Singh(ਪਰ) ਹੇ ਦਾਸ ਨਾਨਕ! ਜਿਨ੍ਹਾਂ ਨੇ (ਜ਼ਿੰਦਗੀ ਵਿਚ) ਹਰੀ ਦਾ ਨਾਮ ਸਿਮਰਿਆ, ਹਰੀ ਉਹਨਾਂ ਦਾ ਜ਼ਰੂਰ ਮਦਦਗਾਰ ਬਣਦਾ ਹੈ ॥੧॥

ਪਦ ਅਰਥ ਸਖਾਈ = ਮਦਦਗਾਰ ॥੧॥

SikhNet (Spanish)Dice Nanak, el Sirviente del Señor habita en el Nombre, pues es el Nombre Quien lo sostiene hasta el final. (1)

ਮੈ. ਹਰਿ ਬਿਨੁ; ਅਵਰੁ ਨ ਕੋਇ ॥

mai. har bin; avar na koe | Ang 81

Sant Singh KhalsaI have none other than You, O Lord.
Manmohan SinghI have none but Thee, O God.
Manmohan Singh (Punjabi)ਤੇਰੇ ਬਾਝੋਂ ਹੈ ਵਾਹਿਗੁਰੂ! ਮੇਰਾ ਹੋਰ ਕੋਈ ਨਹੀਂ।
Fareedkot Teekaਮੇਰਾ ਤੋ ਹਰੀ ਸੇ ਬਿਨਾ ਹੋਰ ਕੋਈ ਆਸਰਾ ਨਹੀਂ ਹੈ॥
Prof. Sahib Singh(ਹੇ ਭਾਈ!) ਮੇਰਾ ਤਾਂ ਪਰਮਾਤਮਾ ਤੋਂ ਬਿਨਾ ਕੋਈ ਹੋਰ (ਆਸਰਾ) ਨਹੀਂ ਹੈ।
SikhNet (Spanish)No tengo a nadie más que a Ti, oh Señor.

ਹਰਿ ਗੁਰ ਸਰਣਾਈ ਪਾਈਐ. ਵਣਜਾਰਿਆ ਮਿਤ੍ਰਾ; ਵਡਭਾਗਿ ਪਰਾਪਤਿ ਹੋਇ ॥੧॥ ਰਹਾਉ ॥

har gur saranaaee paaeeai. vanajaariaa mitraa; vaddabhaag paraapat hoe |1| rahaau | Ang 81

Sant Singh KhalsaIn the Guru's Sanctuary, the Lord is found, O my merchant friend; by great good fortune, He is obtained. ||1||Pause||
Manmohan SinghIn Guru's sanctuary God's found, O my trader friend. By the greatest good luck He is obtained. Pause.
Manmohan Singh (Punjabi)ਗੁਰਾਂ ਦੀ ਸ਼ਰਣਾਗਤ ਅੰਦਰ ਵਾਹਿਗੁਰੂ ਲੱਭਦਾ ਹੈ, ਹੈ ਮੇਰੇ ਵਪਾਰੀ ਬੇਲੀਆਂ! ਪ੍ਰਮ ਚੰਗੇ ਨਸੀਬਾਂ ਦੁਆਰਾ ਉਹ ਪਾਇਆ ਜਾਂਦਾ ਹੈ। ਠਹਿਰਾਉ।
Fareedkot Teekaਹੇ ਬਨਜਾਰੇ ਮਿੱਤ੍ਰ! ਪਰਮੇਸ੍ਵਰ ਗੁਰੂ ਕੀ ਸਰਨ ਕਰ ਕੇ ਪ੍ਰਾਪਤਿ ਹੋਤਾ ਹੈ, ਔਰ ਗੁਰੂ ਬਡੇ ਪੁੰਨੋਂ ਕਰ ਮਿਲਤੇ ਹੈਂ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ! (ਗੁਰੂ ਦੀ ਸਰਨ ਪਉ) ਗੁਰੂ ਦੀ ਸਰਨ ਪਿਆਂ ਹਰੀ (ਦਾ ਨਾਮ) ਮਿਲਦਾ ਹੈ, ਵੱਡੇ ਭਾਗਾਂ ਨਾਲ ਮਿਲਦਾ ਹੈ ॥੧॥ ਰਹਾਉ ॥

ਪਦ ਅਰਥ ਵਣਜਾਰਿਆ ਮਿਤ੍ਰਾ = ਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ! ॥੧॥ਰਹਾਉ ॥

SikhNet (Spanish)En el Santuario del Guru, encuentro a mi Señor, oh mi amigo mercader, pero solamente uno Lo encuentra si tiene prescrita buena fortuna. (1-Pausa)

ਸੰਤ ਜਨਾ ਵਿਣੁ ਭਾਈਆ; ਹਰਿ ਕਿਨੈ ਨ ਪਾਇਆ ਨਾਉ ॥

sant janaa vin bhaaeea; har kinai na paaeaa naau | Ang 82

Sant Singh KhalsaWithout the humble Saints, O Siblings of Destiny, no one has obtained the Lord's Name.
Manmohan SinghO Brother! without the saintly persons, no one has obtained God's Name.
Manmohan Singh (Punjabi)ਹੇ ਭਰਾਓ! ਸਾਧ ਰੂਪ ਪੁਰਸ਼ਾਂ ਦੇ ਬਾਝੋਂ, ਕਿਸੇ ਨੂੰ ਭੀ ਵਾਹਿਗੁਰੂ ਦਾ ਨਾਮ ਪਰਾਪਤ ਨਹੀਂ ਹੋਇਆ।
Fareedkot Teekaਹੇ ਭਾਈ! ਸੰਤ ਜਨਾਂ ਕੀ ਕਿਰਪਾ ਸੇ ਬਿਨਾ (ਆ) ਸਰਬ ਓਂਰ ਤੇ ਹਰੀ ਨਾਮ ਕਿਸੇ ਪੁਰਸ ਨੇ ਨਹੀਂ ਪਾਇਆ ਹੈ॥☬ਨਨੂੰ: ਸੰਤ ਜਨੋਂ ਕੀ ਸੰਗਤਿ ਬਿਨਾ ਭੀ ਪੁਰਸ ਕਰਮੋਂ ਕੋ ਕਰਤੇ ਦੇਖੀਤੇ ਹੈਂ, ਸੋ ਤਿਨ ਕਰਮੋਂ ਕੇ ਕਰਨੇ ਹੀ ਸੇ ਪਰਮੇਸ੍ਵਰ ਕੋ ਪ੍ਰਾਪਿਤ ਹੋ ਜਾਵੇਂਗੇ, ਔਰ ਤਿਨ ਕਾ ਨਾਮ ਭੀ ਭਗਤੋਂ ਮੇਂ ਹੋ ਜਾਵੇਗਾ? ਤਿਸ ਪਰ ਕਹਤੇ ਹੈਂ:
Prof. Sahib Singhਸੰਤ ਜਨਾਂ ਭਰਾਵਾਂ (ਦੀ ਸੰਗਤਿ ਕਰਨ) ਤੋਂ ਬਿਨਾ ਕਿਸੇ ਮਨੁੱਖ ਨੇ (ਕਦੇ) ਹਰੀ ਦਾ ਨਾਮ ਪਰਾਪਤ ਨਹੀਂ ਕੀਤਾ,

ਪਦ ਅਰਥ ਵਿਣੁ = ਬਿਨੁ, ਬਿਨਾ। ਸੰਤ ਜਨਾ ਵਿਣੁ = ਸੰਤ ਜਨਾਂ (ਦੀ ਸੰਗਤਿ ਕਰਨ) ਤੋਂ ਬਿਨਾ। ਭਾਈਆ = ਭਾਈਆਂ, ਭਰਾਵਾਂ। ਕਿਨੈ = ਕਿਸੇ ਨੇ ਭੀ। ਹਰਿ ਨਾਉ = ਹਰੀ ਦਾ ਨਾਮ।

SikhNet (Spanish)Oh Hermanos del Destino, sin los Santos nadie ha alcanzado el Nombre del Señor.

ਵਿਚਿ ਹਉਮੈ. ਕਰਮ ਕਮਾਵਦੇ; ਜਿਉ ਵੇਸੁਆ ਪੁਤੁ. ਨਿਨਾਉ ॥

vich haumai. karam kamaavade; jiau vesuaa put. ninaau | Ang 82

Sant Singh KhalsaThose who do their deeds in ego are like the prostitute's son, who has no name.
Manmohan SinghThey, who do deeds in ego, are like a prostitute son, who has no name.
Manmohan Singh (Punjabi)ਜਿਹੜੇ ਹੰਕਾਰ ਅੰਦਰ ਕਾਰਜ ਕਰਦੇ ਹਨ, ਉਹ ਕੰਜਰੀ ਦੇ ਪੁਤ੍ਰ ਵਾਂਙੂ ਹਨ, ਜਿਸ ਦਾ ਕੋਈ ਨਾਮ ਨਹੀਂ।
Fareedkot Teekaਜਿਨ ਮਨਮੁਖੋਂ ਕੇ ਅੰਤਸਕਰਣ ਮੇਂ ਹੰਤਾ ਮਮਤਾ ਹੈ, ਔਰ (ਕਰਮ ਕਮਾਂਵਦੇ) ਅਨੇਕ ਪ੍ਰਾਕਰ ਕੇ ਜੱਗ੍ਯ ਤਪਾਦਿਕ ਕਰਮ ਭੀ ਕਮਾਵਨੇ ਕਰਤੇ ਹੈਂ, ਤਾਂ ਵੀ ਤਿਨ ਕੋ ਨਿਗੁਰੇ ਹੋਨੇ ਕਰ ਪਰਮੇਸ੍ਵਰ ਕੇ ਭਗਤ ਕੋਈ ਨਹੀਂ ਕਹਿਤਾ ਹੈ। ਸ੍ਰੀ ਗੁਰੂ ਜੀ ਤਿਸ ਕੋ ਦ੍ਰਿਸ੍ਟਾਂਤ ਪੂਰਬਕ ਕਹਤੇ ਹੈਂ: (ਜਿਉ) ਜੈਸੇ ਵੇਸੁਆ ਕਾ ਪੁਤ੍ਰ ਅਤੀ ਬਿਭੂਤੀਮਾਨ ਭੀ ਹੋ ਜਾਏ ਤੋ ਭੀ (ਨਿਨਾਉ) ਪਿਤਾ ਕੇ ਨਾਮ ਸੇ ਹੀਨ ਰਹਿਤਾ ਹੈ, ਭਾਵ ਏਹਿ ਕਿ ਐਸੇ ਤਿਸ ਕੋ ਕੋਈ ਨਹੀਂ ਕਹਿਤਾ ਹੈ ਕਿ ਯਹਿ ਅਮਕੇ ਧਨੀ ਕਾ ਪੁੱਤ੍ਰ ਹੈ, ਤੈਸੇ ਹੀ ਪਰਮੇਸ੍ਵਰ ਪਿਤਾ ਕੇ ਨਾਮ ਸੰਗ ਮਿਲਾਇ ਕਰ ਤਿਨ ਮਨਮੁਖੋਂ ਕਾ ਨਾਮ ਪ੍ਰਗਟ ਨਹੀਂ ਹੋਤਾ॥
Prof. Sahib Singh(ਕਿਉਂਕਿ ਸੰਤਾਂ ਦੀ ਸੰਗਤਿ ਤੋਂ ਬਿਨਾ ਮਨੁੱਖ ਜੇਹੜੇ ਭੀ ਮਿਥੇ ਧਾਰਮਿਕ ਕਰਮ ਕਰਦੇ ਹਨ ਉਹ) ਹਉਮੈ ਦੇ ਅਸਰ ਹੇਠ ਹੀ ਕਰਮ ਕਰਦੇ ਹਨ (ਤੇ ਇਸ ਵਾਸਤੇ ਨਿਖਸਮੇ ਹੀ ਰਹਿ ਜਾਂਦੇ ਹਨ) ਜਿਵੇਂ ਕਿਸੇ ਵੇਸੁਆ ਦਾ ਪੁੱਤਰ (ਆਪਣੇ ਪਿਤਾ ਦਾ) ਨਾਮ ਨਹੀਂ ਦੱਸ ਸਕਦਾ।

ਪਦ ਅਰਥ ਨਿਨਾਉ = ਨਾਮ ਤੋਂ ਬਿਨਾ, ਪਿਤਾ ਦੇ ਨਾਮ ਤੋਂ ਬਿਨਾ।

SikhNet (Spanish)Aquél que actúa por ego, es como un hijo de prostituta, no tiene nombre.

ਪਿਤਾ ਜਾਤਿ ਤਾ ਹੋਈਐ; ਗੁਰੁ ਤੁਠਾ ਕਰੇ ਪਸਾਉ ॥

pitaa jaat taa hoeeai; gur tutthaa kare pasaau | Ang 82

Sant Singh KhalsaThe father's status is obtained only if the Guru is pleased and bestows His Favor.
Manmohan SinghThe mortal acquires father's caste only when if the Guru being pleased shown favour unto him.
Manmohan Singh (Punjabi)ਪ੍ਰਾਣੀ ਪਿਉ ਦੀ ਜ਼ਾਤ ਤਦ ਹੀ ਹਾਸਲ ਕਰਦਾ ਹੈ ਜੇਕਰ ਗੁਰੂ ਜੀ ਪ੍ਰਸੰਨ ਹੋ ਕੇ ਉਸ ਤੇ ਮਿਹਰ ਧਾਰਨ।
Fareedkot Teekaਪਰਮੇਸ੍ਵਰ ਪਿਤਾ ਕੀ ਜਾਤੀ ਸੋ ਕਿਆ ਸਤਚਿਤ ਆਨੰਦ ਰੂਪ ਤੌ ਹੀ ਹੋਈਤਾ ਹੈ, ਜੋ ਗੁਰੂ (ਤੁਠਾ) ਪ੍ਰਸੰਨ ਹੂਆ ਹੂਆ ਨਾਮ ਕੀ (ਪਸਾਉ) ਦਾਤ ਕਰੇ, ਭਾਵ ਏਹਿ ਕਿ ਯੱਦਪਿ ਜੀਵ ਸਤਿ ਚਿਤ ਆਨੰਦ ਰੂਪ ਪਹਿਲੇ ਹੀ ਹੈ, ਤਦ੍ਯਪਿ ਗੁਰ ਉਪਦੇਸ਼ ਕਰ ਹੀ ਜਾਨਤਾ ਹੈ ਕਿ ਮੈਂ ਸਤ ਚਿਤ ਆਨੰਦ ਰੂਪ ਹੂੰ॥
Prof. Sahib Singhਪਿਤਾ-ਪ੍ਰਭੂ ਦੀ ਕੁਲ ਦਾ ਤਦੋਂ ਹੀ ਹੋ ਸਕੀਦਾ ਹੈ, ਜਦੋਂ ਗੁਰੂ ਪ੍ਰਸੰਨ (ਹੋ ਕੇ ਜੀਵ ਉਤੇ) ਮਿਹਰ ਕਰਦਾ ਹੈ।

ਪਦ ਅਰਥ ਪਿਤਾ ਜਾਤਿ = ਪਿਤਾ ਦੀ ਜਾਤਿ ਦਾ, ਪਿਤਾ ਦੀ ਕੁਲ ਦਾ, ਪ੍ਰਭੂ-ਪਿਤਾ ਦੀ ਕੁਲ ਦਾ, ਪ੍ਰਭੂ-ਪਿਤਾ ਦਾ ਰੂਪ। ਤਾ = ਤਦ। ਤੁਠਾ = ਤਰੁੱਠਾ, ਪ੍ਰਸੰਨ। ਪਸਾਉ = ਪ੍ਰਸਾਦ, ਮਿਹਰ।

SikhNet (Spanish)Si el Guru en Su Misericordia te bendice, entonces eres de la Casta del Padre.

ਵਡਭਾਗੀ ਗੁਰੁ ਪਾਇਆ; ਹਰਿ ਅਹਿਨਿਸਿ ਲਗਾ ਭਾਉ ॥

vaddabhaagee gur paaeaa; har ahinis lagaa bhaau | Ang 82

Sant Singh KhalsaBy great good fortune, the Guru is found; embrace love for the Lord, day and night.
Manmohan SinghFinding the Guru with great good fortune, day and night, the man comes to embrace love for the Lord.
Manmohan Singh (Punjabi)ਭਾਰੇ ਚੰਗੇ ਕਰਮਾਂ ਨਾਲ ਗੁਰਾਂ ਨੂੰ ਪਾ ਕੇ ਦਿਹੁੰ ਰੈਣ, ਆਦਮੀ ਦੀ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ।
Fareedkot Teekaਅਤੀ ਪੁੰਨਵਾਨ ਪੁਰਸੋਂ ਨੈ ਗੁਰੂ ਪਾਇਆ ਹੈ, ਔਰ ਗੁਰੂ ਕੀ ਕਿਰਪਾ ਸੇ ਹਰੀ ਮੇਂ ਤਿਨ ਕਾ ਦਿਨ ਰਾਤ੍ਰੀ (ਭਾਉ) ਪ੍ਰੇਮ ਲਗਾ ਹੈ॥
Prof. Sahib Singhਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲ ਪਿਆ, ਉਸ ਦਾ ਹਰੀ ਨਾਲ ਪ੍ਰੇਮ ਦਿਨ ਰਾਤ ਲੱਗਾ ਰਹਿੰਦਾ ਹੈ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਭਾਉ = ਪ੍ਰੇਮ।

SikhNet (Spanish)Por una gran fortuna uno encuentra al Guru, y noche y día siente el Amor del Señor.

ਜਨ ਨਾਨਕਿ. ਬ੍ਰਹਮੁ ਪਛਾਣਿਆ; ਹਰਿ ਕੀਰਤਿ ਕਰਮ ਕਮਾਉ ॥੨॥

jan naanak. braham pachhaaniaa; har keerat karam kamaau |2| Ang 82

Sant Singh KhalsaServant Nanak has realized God; he sings the Lord's Praises through the actions he does. ||2||
Manmohan SinghSlave Nanak has realised the pervading Lord and he does the deed of singing God's praises.
Manmohan Singh (Punjabi)ਗੋਲੇ ਨਾਨਕ ਨੇ ਵਿਆਪਕ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ ਅਤੇ ਉਹ ਵਾਹਿਗੁਰੂ ਦਾ ਜੱਸ ਗਾਉਣ ਦਾ ਵਿਹਾਰ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਜਨੋਂ ਨੈ ਬ੍ਰਹਮੁ ਕੋ ਸਰਬ ਰੂਪ ਕਰ ਕੇ ਜਾਣਿਆ ਹੈ॥ ਪ੍ਰਸ਼ਨੁ: ਕੌਨ ਸਾ ਧਨ ਕਰ ਕੇ ਜਾਣਿਆ ਹੈ? ਉੱਤਰ: (ਹਰਿ ਕੀਰਤਿ) ਹਰਿ ਕਾ ਜਸ ਉਚਾਰਣ ਰੂਪ ਜੋ ਬਾਣੀ ਕਾ ਕਰਮ ਹੈ, ਤਿਸ ਕੇ ਕਮਾਉਣੇ ਕਰ ਜਾਨਿਆ ਹੈ॥੨॥
Prof. Sahib Singhਦਾਸ ਨਾਨਕ ਨੇ ਤਾਂ (ਗੁਰੂ ਦੀ ਸਰਨ ਪੈ ਕੇ ਹੀ) ਪਰਮਾਤਮਾ ਨਾਲ ਸਾਂਝ ਪਾਈ ਹੈ, ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਕਰਮ ਦੀ ਕਮਾਈ ਕੀਤੀ ਹੈ ॥੨॥

ਪਦ ਅਰਥ ਨਾਨਕਿ = ਨਾਨਕ ਨੇ। ਪਛਾਣਿਆ = ਸਾਂਝ ਪਾਈ ਹੈ। ਕੀਰਤਿ = ਸਿਫ਼ਤ-ਸਾਲਾਹ। ਕਮਾਉ = ਕਮਾਈ ਕਰ ਕੇ ॥੨॥

SikhNet (Spanish)Dice Nanak, el Sirviente del Señor ha despertado hacia su Señor, y lo único que hizo fue alabar a Dios. (2)

ਮਨਿ ਹਰਿ ਹਰਿ; ਲਗਾ ਚਾਉ ॥

man har har; lagaa chaau | Ang 82

Sant Singh KhalsaIn my mind there is such a deep yearning for the Lord, Har, Har.
Manmohan SinghWithin my mind is the fervent yearning for God's Name.
Manmohan Singh (Punjabi)ਮੇਰੇ ਚਿੱਤ ਅੰਦਰ ਵਾਹਿਗੁਰੂ ਦੇ ਨਾਮ ਲਈ ਤੀਬਰ ਇਛਿਆ ਹੈ।
Fareedkot Teekaਹਰੀ ਜੋ ਅਕਾਲ ਪੁਰਖ ਸਰਬ ਦੋਖੋਂ ਕੇ ਹਰਨੇ ਹਾਰਾ ਹੈ, ਤਿਸ ਕਾ ਚਾਉ ਜਿਨ ਪੁਰਸ਼ੋਂ ਕੇ ਮਨ ਮੇਂ ਲਾਗਾ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦੇ ਸਿਮਰਨ ਦਾ ਚਾਉ ਪੈਦਾ ਹੋਇਆ।

ਪਦ ਅਰਥ ਮਨਿ = ਮਨ ਵਿਚ।

SikhNet (Spanish)En mi mente está el Amor al Señor.

ਗੁਰਿ ਪੂਰੈ ਨਾਮੁ ਦ੍ਰਿੜਾਇਆ; ਹਰਿ ਮਿਲਿਆ ਹਰਿ ਪ੍ਰਭ ਨਾਉ ॥੧॥ ਰਹਾਉ ॥

gur poorai naam drirraaeaa; har miliaa har prabh naau |1| rahaau | Ang 82

Sant Singh KhalsaThe Perfect Guru has implanted the Naam within me; I have found the Lord through the Lord God's Name. ||1||Pause||
Manmohan SinghThe Perfect Guru has implanted God's Name within me, and by meditating on the Name I have met the Lord God. Pause.
Manmohan Singh (Punjabi)ਪੂਰਨ ਗੁਰਾਂ ਨੇ ਮੇਰੇ ਅੰਦਰ ਰੱਬ ਦਾ ਨਾਮ ਪੱਕਾ ਕਰ ਦਿਤਾ ਹੈ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਸੁਆਮੀ ਵਾਹਿਗੁਰੂ ਨੂੰ ਮਿਲ ਪਿਆ ਹਾਂ! ਠਹਿਰਾਉ।
Fareedkot Teekaਬ੍ਰਹਮਸੋਤ੍ਰੀ ਔਰ ਬ੍ਰਹਮਨੇਸਟੀ ਗੁਰੋਂ ਨੈ ਤਿਨ ਕੋ ਨਾਮ (ਦ੍ਰਿੜਾਇਆ) ਨਿਸਚੈ ਕਰਾਇਆ ਹੈ, ਇਸ ਰੀਤ ਕਰ ਹਰਿ ਹਰਿ ਪ੍ਰਭੂ ਨਾਮ ਕਰ ਕੇ ਹੀ ਪ੍ਰਾਪਤਿ ਭਯਾ ਹੈ॥੧॥ ਰਹਾਉ ॥
Prof. Sahib Singhਪੂਰੇ ਗੁਰੂ ਨੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, ਉਸ ਮਨੁੱਖ ਨੂੰ ਪਰਮਾਤਮਾ ਮਿਲ ਪਿਆ, ਪਰਮਾਤਮਾ ਦਾ ਨਾਮ ਮਿਲ ਪਿਆ ॥੧॥ ਰਹਾਉ ॥

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਦ੍ਰਿੜਾਇਆ = ਦ੍ਰਿੜ੍ਹ ਕਰ ਦਿੱਤਾ, ਪੱਕਾ ਕਰ ਦਿੱਤਾ ॥੧॥ ਰਹਾਉ ॥

SikhNet (Spanish)El Guru Perfecto me ha hecho sabio en el Nombre del Señor. (1-Pausa)

ਜਬ ਲਗੁ ਜੋਬਨਿ ਸਾਸੁ ਹੈ; ਤਬ ਲਗੁ ਨਾਮੁ ਧਿਆਇ ॥

jab lag joban saas hai; tab lag naam dhiaae | Ang 82

Sant Singh KhalsaAs long as there is youth and health, meditate on the Naam.
Manmohan SinghAs long as there is youth, nay rather breath, so long do thou continue remembering the Name.
Manmohan Singh (Punjabi)ਜਦ ਤੋੜੀ ਜੁਆਨੀ, ਨਹੀਂ ਸਗੋਂ ਸੁਆਸ ਹੈ, ਉਦੋਂ ਤੋੜੀ ਤੂੰ ਨਾਮ ਦਾ ਅਰਾਧਨ ਕਰੀ ਜਾ।
Fareedkot Teekaਤਾਂ ਤੇ ਹੇ ਭਾਈ! ਜਬ ਲਗੁ ਜੋਬਨ ਅਵਸਥਾ ਹੈ ਔਰ (ਸਾਸੁ) ਪ੍ਰਾਣ ਹੈਂ ਤਬ ਤਕ, ਹੇ ਜੀਵ! ਨਾਮ ਕਾ ਜਾਪੁ ਔਰ ਪਰਮੇਸ੍ਵਰ ਕਾ ਧ੍ਯਾਨ ਕਰ। ਭਾਵ ਏਹਿ ਕਿ ਜੋਬਨ ਅਵਸਥਾ ਮੇਂ ਹੀ ਜਪ ਤਪ ਹੋ ਸਕਤਾ ਹੈ ਬ੍ਰਿਧ ਅਵਸਥਾ ਮੇਂ ਕਛੁ ਨਹੀਂ ਹੋ ਸਕਤਾ ਹੈ। ਇਸ ਪਰ ਸ੍ਰੀ ਗੁਰੂ ਗ੍ਰੰਥ ਜੀ ਕਾ ਹੀ ਪ੍ਰਮਾਣ ਹੈ:☬"ਜਬ ਲਗੁ ਜਰਾ ਰੋਗੁ ਨਹੀ ਆਇਆ॥☬ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ॥☬ਜਬ ਲਗੁ ਬਿਕਲ ਭਈ ਨਹੀ ਬਾਨੀ॥ ਭਜਿਲੇਹਿ ਰੇ ਮਨ ਸਾਰਿਗਪਾਨੀ॥"☬(ਭੈ: ਕ:)
Prof. Sahib Singh(ਹੇ ਭਾਈ!) ਜਦੋਂ ਤਕ ਜੁਆਨੀ ਵਿਚ ਸਾਹ (ਆ ਰਿਹਾ) ਹੈ, ਤਦ ਤਕ ਪਰਮਾਤਮਾ ਦਾ ਨਾਮ ਸਿਮਰ (ਬੁਢੇਪੇ ਵਿਚ ਨਾਮ ਜਪਣਾ ਔਖਾ ਹੋ ਜਾਏਗਾ)।

ਪਦ ਅਰਥ ਜਬ ਲਗੁ = ਜਦੋਂ ਤਕ। ਜੋਬਨਿ = ਜੁਆਨੀ ਵਿਚ। ਸਾਸੁ = ਸਾਹ।

SikhNet (Spanish)Sólo Él se irá contigo al final y te salvará cuando ya tu vida no exista.

ਚਲਦਿਆ ਨਾਲਿ ਹਰਿ ਚਲਸੀ; ਹਰਿ. ਅੰਤੇ ਲਏ ਛਡਾਇ ॥

chaladiaa naal har chalasee; har. ante le chhaddaae | Ang 82

Sant Singh KhalsaAlong the way, the Lord shall go along with you, and in the end, He shall save you.
Manmohan SinghOn thy march God shall go with thee, and in the end the Lord shall rescue thee.
Manmohan Singh (Punjabi)ਤੇਰੇ ਕੁਚ ਵੇਲੇ ਵਾਹਿਗੁਰੂ ਤੇਰੇ ਸਾਥ ਜਾਏਗਾ ਅਤੇ ਅਖੀਰ ਨੂੰ ਸੁਆਮੀ ਤੈਨੂੰ ਛੁਡਾ ਲਏਗਾ।
Fareedkot Teekaਪ੍ਰਾਣੋਂ ਕੇ ਵਿਜੋਗ ਸਮ੍ਯ ਹਰੀ ਕਾ ਨਾਮ ਸਾਥ ਜਾਵੇਗਾ, ਔਰ ਅੰਤ ਸੋ ਹਰੀ ਜਮਾਦਿਕ ਸੇ ਛਡਾਇ ਲੇਵੇਗਾ॥
Prof. Sahib Singhਜੀਵਨ-ਸਫ਼ਰ ਵਿਚ ਹਰਿ-ਨਾਮ ਤੇਰੇ ਨਾਲ ਸਾਥ ਨਿਭਾਹੀ ਚੱਲੇਗਾ, ਅੰਤ ਸਮੇ ਭੀ ਤੈਨੂੰ (ਔਕੜਾਂ ਤੋਂ) ਬਚਾ ਲਏਗਾ।

ਪਦ ਅਰਥ ਚਲਦਿਆ = ਜੀਵਨ-ਸਫ਼ਰ ਵਿਚ ਤੁਰੇ ਜਾਂਦਿਆਂ। ਨਾਲਿ ਚਲਸੀ = (ਜੀਵ ਦੇ) ਨਾਲ ਤੁਰਿਆ ਚੱਲੇਗਾ। ਅੰਤੇ = ਆਖ਼ਰ ਨੂੰ (ਭੀ)।

SikhNet (Spanish)Me ofrezco en sacrificio a aquéllos en cuyo corazón habita el Señor

ਹਉ ਬਲਿਹਾਰੀ ਤਿਨ ਕਉ; ਜਿਨ ਹਰਿ ਮਨਿ ਵੁਠਾ ਆਇ ॥

hau balihaaree tin kau; jin har man vutthaa aae | Ang 82

Sant Singh KhalsaI am a sacrifice to those, within whose minds the Lord has come to dwell.
Manmohan SinghI am a sacrifice unto those, within whose mind God has come and acquired an abode.
Manmohan Singh (Punjabi)ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਦੇ ਚਿੱਤ ਅੰਦਰ ਵਾਹਿਗੁਰੂ ਆ ਕੇ ਵਸ ਗਿਆ ਹੈ।
Fareedkot Teekaਮੈਂ ਤਿਨ ਕੇ ਵਾਰਨੇ ਸਦਕੇ ਜਾਤਾ ਹੂੰ, ਭਾਰਥ ਖੰਡ ਮੇਂ ਆਇ ਕਰ ਜਿਨ ਕੇ ਮਨ ਮੇਂ ਹਰਿ ਨਾਮ (ਵੁਠਾ) ਵਸਿਆ ਹੈ॥
Prof. Sahib Singhਮੈਂ ਉਹਨਾਂ ਤੋਂ ਕੁਰਬਾਨ ਹਾਂ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।

ਪਦ ਅਰਥ ਹਉ = ਮੈਂ। ਕਉ = ਨੂੰ, ਤੋਂ। ਜਿਨ ਮਨਿ = ਜਿਨ੍ਹਾਂ ਦੇ ਮਨ ਵਿਚ। ਵੁਠਾ = ਵੁੱਠਾ, ਵੱਸ ਪਿਆ।

SikhNet (Spanish)Me ofrezco en sacrificio a aquéllos en cuyo corazón habita el Señor.

ਜਿਨੀ ਹਰਿ ਹਰਿ ਨਾਮੁ. ਨ ਚੇਤਿਓ; ਸੇ ਅੰਤਿ ਗਏ ਪਛੁਤਾਇ ॥

jinee har har naam. na chetio; se ant ge pachhutaae | Ang 82

Sant Singh KhalsaThose who have not remembered the Name of the Lord, Har, Har, shall leave with regret in the end.
Manmohan SinghThey, who have not pondered on Lord God's Name, shall at last regretfully depart.
Manmohan Singh (Punjabi)ਜਿਨ੍ਹਾ ਨੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਨਹੀਂ ਕੀਤਾ, ਉਹ ਅਖੀਰ ਨੂੰ ਪਸਚਾਤਾਪ ਕਰਦੇ ਹੋਏ ਟੁਰ ਜਾਣਗੇ।
Fareedkot Teekaਜਿਨ੍ਹੋਂ ਨੇ ਹਰੀ ਨਾਮ ਕੋ ਸਿਮਰਾ ਨਹੀਂ ਹੈ, ਸੇ ਅੰਤ ਕੋ ਪਸਚਾਤਾਪ ਕਰਤੇ ਚਲੇ ਗਏ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਆਖ਼ਰ ਨੂੰ (ਇਥੋਂ) ਪਛਤਾਂਦੇ ਹੀ ਚਲੇ ਗਏ।
SikhNet (Spanish)Los que no se acordaron del Nombre del Señor, arrepentidos se fueron de este mundo.

ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ; ਜਨ ਨਾਨਕ ਨਾਮੁ ਧਿਆਇ ॥੩॥

dhur masatak har prabh likhiaa; jan naanak naam dhiaae |3| Ang 82

Sant Singh KhalsaThose who have such pre-ordained destiny written upon their foreheads, O servant Nanak, meditate on the Naam. ||3||
Manmohan SinghThey, who bear pre-ordained writ on their brow, O slave Nanak! remember the Name of Lord God.
Manmohan Singh (Punjabi)ਜਿਨ੍ਹਾਂ ਦੇ ਮੱਥੇ ਉਤੇ ਮੁੱਢ ਦੀ ਲਿਖਤਾਕਾਰ ਹੈ, ਹੈ ਗੋਲੇ ਨਾਨਕ! ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ।
Fareedkot Teeka(ਧੁਰਿ) ਆਦਿ ਰੂਪ ਪਰਮੇਸ੍ਵਰ ਨੇ, ਵਾ ਆਦਿ ਸੇ ਜਿਨ ਕੇ ਮਸਤਕ ਪਰ ਹਰਿ ਪ੍ਰਭੂ ਜੀ ਨੇ ਉੱਤਮੁ ਲੇਖੁ ਲਿਖਿਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਜਨੋਂ ਨੇ ਨਾਮ ਕਾ ਜਾਪ ਅਰ ਪ੍ਰਮੇਸ੍ਵਰ ਕਾ ਧ੍ਯਾਨ ਕੀਆ ਹੈ॥
Prof. Sahib Singh(ਪਰ ਇਹ ਜੀਵ ਦੇ ਵੱਸ ਦੀ ਗੱਲ ਨਹੀਂ) ਹੇ ਦਾਸ ਨਾਨਕ! ਹਰੀ-ਪ੍ਰਭੂ ਨੇ ਆਪਣੀ ਧੁਰ ਦਰਗਾਹ ਤੋਂ ਜਿਸ ਮਨੁੱਖ ਦੇ ਮੱਥੇ ਉੱਤੇ (ਸਿਮਰਨ ਕਰਨ ਦਾ ਲੇਖ) ਲਿਖ ਦਿੱਤਾ ਹੈ, ਉਹੀ ਪ੍ਰਭੂ ਦਾ ਨਾਮ ਸਿਮਰਦਾ ਹੈ ॥੩॥

ਪਦ ਅਰਥ ਧੁਰਿ = ਧੁਰੋਂ, ਪ੍ਰਭੂ ਦੀ ਦਰਗਾਹ ਤੋਂ। ਪ੍ਰਭਿ = ਪ੍ਰਭੂ ਨੇ ॥੩॥

SikhNet (Spanish)Sólo Él se irá contigo al final y te salvará cuando ya tu vida no exista. Me ofrezco en sacrificio a aquéllos en cuyo corazón habita el Señor. (3)

ਮਨ; ਹਰਿ ਹਰਿ ਪ੍ਰੀਤਿ ਲਗਾਇ ॥

man; har har preet lagaae | Ang 82

Sant Singh KhalsaO my mind, embrace love for the Lord, Har, Har.
Manmohan SinghO my soul! do thou embrace love for God's Name.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਰੱਬ ਦੇ ਨਾਮ ਨਾਲ ਪਿਰਹੜੀ ਪਾ।
Fareedkot Teekaਹੇ ਮੇਰੇ ਮਨ! ਹਰਿ ਨਾਮ ਮੇਂ ਪ੍ਰੀਤੀ ਕਰੁ॥
Prof. Sahib Singhਹੇ (ਮੇਰੇ) ਮਨ! ਹਰੀ (ਦਾ ਨਾਮ ਸਿਮਰਨ) ਵਿਚ ਪ੍ਰੀਤ ਜੋੜ।

ਪਦ ਅਰਥ ਮਨ = ਹੇ ਮਨ!

SikhNet (Spanish)Los que no se acordaron del Nombre del Señor, arrepentidos se fueron de este mundo.

ਵਡਭਾਗੀ ਗੁਰੁ ਪਾਇਆ; ਗੁਰਸਬਦੀ ਪਾਰਿ ਲਘਾਇ ॥੧॥ ਰਹਾਉ ॥

vaddabhaagee gur paaeaa; gurasabadee paar laghaae |1| rahaau | Ang 82

Sant Singh KhalsaBy great good fortune, the Guru is found; through the Word of the Guru's Shabad, we are carried across to the other side. ||1||Pause||
Manmohan SinghBy great good luck the Guru is obtained, and through Guru's instruction one is ferried across the world-ocean. Pause.
Manmohan Singh (Punjabi)ਭਾਰੇ ਚੰਗੇ ਨਸੀਬਾਂ ਦੁਆਰਾ ਗੁਰੂ ਪਰਾਪਤ ਹੁੰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਇਨਸਾਨ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਠਹਿਰਾਉ।
Fareedkot Teekaਵੱਡੇ ਪੁੰਨਵਾਨੋਂ ਨੇ ਗੁਰੂ ਪਾਯਾ ਹੈ, ਗੁਰੂ ਜੋ ਹੈਂ (ਸਬਦੀ) ਨਾਮ ਦੇਨੇ ਵਾਲੇ, ਸੋ ਸਬਦ ਉਪਦੇਸ ਦੇ ਕਰ ਸਿਖ ਕੋ ਸੰਸਾਰ ਸਮੁੰਦ੍ਰ ਸੇ ਪਾਰ ਕਰ ਦੇਤੇ ਹੈਂ, ਭਾਵ ਇਹ ਕਿ ਜਨਮ ਮਰਨ ਸੇ ਰਹਿਤ ਕਰ ਦੇਤੇ ਹੈਂ॥☬ਪ੍ਰਸ਼ਨ: ਜਿਨ ਕੋ ਗੁਰੋਂ ਨੇ ਪਾਰ ਕੀਆ ਹੈ, ਤਿਨ ਕਾ ਨਿਸਚਾ ਕੈਸਾ ਹੈ?☬ਉੱਤਰੁ:
Prof. Sahib Singhਜਿਸ ਵਡਭਾਗੀ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਦੇ ਸ਼ਬਦ ਰਾਹੀਂ (ਪ੍ਰਭੂ ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਲਘਾਇ = ਲੰਘਾ ਲੈਂਦਾ ਹੈ ॥੧॥ ਰਹਾਉ ॥

SikhNet (Spanish)Los que en su Destino así lo tenían escrito por Dios, sólo ellos, dice Nanak, habitaron en el Nombre del Señor. (1-Pausa)

ਹਰਿ ਆਪੇ ਆਪੁ ਉਪਾਇਦਾ; ਹਰਿ ਆਪੇ ਦੇਵੈ ਲੇਇ ॥

har aape aap upaaeidaa; har aape devai lee | Ang 82

Sant Singh KhalsaThe Lord Himself creates, He Himself gives and takes away.
Manmohan SinghBy Himself the Lord creates, and Himself He gives and takes.
Manmohan Singh (Punjabi)ਖੁਦ-ਬ-ਖੁਦ ਪ੍ਰਭੂ ਪੈਦਾ ਕਰਦਾ ਹੈ ਅਤੇ ਉਹ ਖੁਦ ਹੀ ਦਿੰਦਾ ਤੇ ਲੈਂਦਾ ਹੈ।
Fareedkot Teekaਹਰੀ ਅਪਨੇ ਆਪਤੇ ਹੀ ਉਤਪਤਿ ਕਰਤਾ ਹੈ, ਔਰ ਹਰੀ ਪ੍ਰਾਣਕਲਾ ਕੋ ਸਰੀਰ ਮੇਂ (ਦੇਵੈ) ਦੇਤਾ ਹੈ, ਔਰ ਆਪ ਹੀ ਹਰੀ (ਲੇਇ) ਖੈਂਚ ਲੇਤਾ ਹੈ॥
Prof. Sahib Singhਪਰਮਾਤਮਾ ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪ੍ਰਗਟ ਕਰਦਾ ਹੈ, ਆਪ ਹੀ (ਜੀਵਾਂ ਨੂੰ ਜਿੰਦ ਸਰੀਰ) ਦੇਂਦਾ ਹੈ, ਤੇ ਆਪ ਹੀ (ਵਾਪਸ) ਲੈ ਲੈਂਦਾ ਹੈ।

ਪਦ ਅਰਥ ਆਪੇ = ਆਪ ਹੀ। ਆਪੁ = ਆਪਣੇ ਆਪ ਨੂੰ। ਦੇਵੈ = (ਜਿੰਦ) ਦੇਂਦਾ ਹੈ। ਲੇਇ = ਲੈ ਲੈਂਦਾ ਹੈ।

SikhNet (Spanish)Él, de Sí Mismo crea, da y toma.

ਹਰਿ ਆਪੇ ਭਰਮਿ ਭੁਲਾਇਦਾ; ਹਰਿ ਆਪੇ ਹੀ ਮਤਿ ਦੇਇ ॥

har aape bharam bhulaaeidaa; har aape hee mat dee | Ang 82

Sant Singh KhalsaThe Lord Himself leads us astray in doubt; the Lord Himself imparts understanding.
Manmohan SinghBy Himself, God leads astray in doubt and Himself imparts understanding.
Manmohan Singh (Punjabi)ਖੁਦ ਹੀ ਵਾਹਿਗੁਰੂ ਸੰਦੇਹ ਅੰਦਰ ਗੁਮਰਾਹ ਕਰਦਾ ਹੈ ਅਤੇ ਖੁਦ ਹੀ ਸਮਝ ਪ੍ਰਦਾਨ ਕਰਦਾ ਹੈ।
Fareedkot Teekaਹਰੀ ਆਪੇ ਹੀ ਤਿਨ ਕੇ ਕਰਮਾਂ ਅਨੁਸਾਰ ਜਿਨ ਕੋ ਬੰਧਨ ਕਰਾ ਚਾਹਤਾ ਹੈ, ਤਿਨ ਕੋ ਭ੍ਰਮ ਕੇ ਬੀਚ ਭੁਲਾਇ ਦੇਤਾ ਹੈ, ਔਰ ਹਰੀ ਆਪ ਹੀ ਜਿਨ ਕੋ ਮੁਕਤਿ ਕਰਨਾ ਚਾਹਤਾ ਹੈ, ਤਿਨ ਕੋ (ਮਤਿ) ਵਿਦ੍ਯਾ ਸ਼ਕਤੀ ਕੀ ਸਿਖ੍ਯਾ ਦੇਤਾ ਹੈ॥ ਇਸ ਪਰ ਸ੍ਰੀ ਮਤਿ ਭਾਗਵਤ ਪੁਰਾਣ ਕੇ ਇਕਾਦਸ ਸਕੰਧ ਮੇਂ ਪ੍ਰਮਾਣ ਉਧੱਵ ਪ੍ਰਤੀ ਸ੍ਰੀ ਕ੍ਰਿਸ਼ਨ ਜੀ ਕਾ ਕਥਨ ਹੈ: ਹੇ ਉਧੱਵ! ਮੇਰੀ ਦੋ ਸ਼ਕਤੀ ਹੈਂ ਏਕ ਵਿਦ੍ਯਾ ਸ਼ਕਤੀ ਹੈ, ਦੂਸਰੀ ਅਵਿਦ੍ਯਾ ਸ਼ਕਤੀ ਹੈ। ਜਿਨ ਕੋ ਮੇਂ ਬੰਧਨ ਕਰਾ ਚਾਹਤਾ ਹੂੰ ਤਿਨ ਕੋ ਅਵਿਦ੍ਯਾ ਸ਼ਕਤੀ ਦੇਤਾ ਹੂੰ, ਔਰ ਜਿਨ ਕੋ ਬੰਧਨੋਂ ਸੇ ਮੁਕਤਿ ਕੀਆ ਚਾਹਤਾ ਹੂੰ ਤਿਨ ਕੋ ਵਿਦ੍ਯਾ ਪ੍ਰੇਰ ਦੇਤਾ ਹੂੰ॥
Prof. Sahib Singhਪਰਮਾਤਮਾ ਆਪ ਹੀ (ਜੀਵਾਂ ਨੂੰ ਮਾਇਆ ਦੀ) ਭਟਕਣਾ ਵਿਚ (ਪਾ ਕੇ) ਕੁਰਾਹੇ ਪਾ ਦੇਂਦਾ ਹੈ, ਤੇ ਆਪ ਹੀ (ਸਹੀ ਜੀਵਨ ਵਾਸਤੇ) ਅਕਲ ਦੇਂਦਾ ਹੈ।

ਪਦ ਅਰਥ ਭਰਮਿ = ਭਟਕਣਾ ਵਿਚ। ਭੁਲਾਇਦਾ = ਕੁਰਾਹੇ ਪਾ ਦੇਂਦਾ ਹੈ।

SikhNet (Spanish)De Sí Mismo el Señor lo desvía a uno, y de Sí Mismo nos vuelve sabios.

ਗੁਰਮੁਖਾ ਮਨਿ ਪਰਗਾਸੁ ਹੈ; ਸੇ ਵਿਰਲੇ ਕੇਈ ਕੇਇ ॥

guramukhaa man paragaas hai; se virale keee kee | Ang 82

Sant Singh KhalsaThe minds of the Gurmukhs are illuminated and enlightened; they are so very rare.
Manmohan SinghWithin the mind of the Guru-ward is divine light but rare, how rare, are they?
Manmohan Singh (Punjabi)ਗੁਰੂ ਅਨਸਾਰੀਆਂ ਦੇ ਅੰਤਸ਼ਕਰਨ ਅੰਦਰ ਰੱਬੀ ਨੂਰ ਹੈ ਪਰ ਬਹੁਤ ਥੋੜ੍ਹੇ ਕਿੰਨੇ ਹੀ ਥੋੜੇ, ਉਹ ਹਨ।
Fareedkot Teeka(ਗੁਰਮੁਖਾ) ਗ੍ਯਾਨੀ ਜਨੋਂ ਕੇ ਮਨ ਮੇਂ ਐਸਾ ਬਿਬੇਕ ਹੈ ਕਿ ਸਰਬ ਰੂਪ ਆਪ ਹੀ ਹੈ, ਸੇ ਗ੍ਯਾਨੀ ਪੁਰਸ਼ ਅਤੀ ਥੋੜੇ ਹੈਂ॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦੇ ਮਨ ਵਿਚ (ਆਤਮਕ) ਚਾਨਣ ਹੋ ਜਾਂਦਾ ਹੈ, ਪਰ ਅਜੇਹੇ ਬੰਦੇ ਕੋਈ ਵਿਰਲੇ ਹੁੰਦੇ ਹਨ, ਕੋਈ ਵਿਰਲੇ ਹੁੰਦੇ ਹਨ।

ਪਦ ਅਰਥ ਮਨਿ = ਮਨ ਵਿਚ। ਪਰਗਾਸੁ = ਚਾਨਣ। ਸੇ = ਅਜੇਹੇ ਬੰਦੇ। ਕੇਈ ਕੇਇ = ਕੋਈ ਕੋਈ।

SikhNet (Spanish)La mente de los vigías de Dios está iluminada pero los que están Concientes son excepcionales. Oh, ¡qué difíciles de encontrar son!

ਹਉ ਬਲਿਹਾਰੀ ਤਿਨ ਕਉ; ਜਿਨ ਹਰਿ ਪਾਇਆ ਗੁਰਮਤੇ ॥

hau balihaaree tin kau; jin har paaeaa guramate | Ang 82

Sant Singh KhalsaI am a sacrifice to those who find the Lord, through the Guru's Teachings.
Manmohan SinghI am a sacrifice unto those who under Guru's instruction, have found God.
Manmohan Singh (Punjabi)ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਨੂੰ ਪਰਾਪਤ ਕੀਤਾ ਹੈ।
Fareedkot Teekaਜਿਨ੍ਹੋਂ ਨੇ ਗੁਰ ਸਿਖ੍ਯਾ ਲੈ ਕਰ ਹਰੀ ਕੋ ਪਾਯਾ ਹੈ, ਮੈਂ ਤਿਨ ਕੇ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ (ਨਾਲ ਮਿਲਾਪ) ਪ੍ਰਾਪਤ ਕਰ ਲਿਆ ਹੈ।

ਪਦ ਅਰਥ ਕਉ = ਤੋਂ, ਨੂੰ। ਗੁਰਮਤੇ = ਗੁਰੂ ਦੀ ਮਤਿ ਲੈ ਕੇ, ਗੁਰਮਤਿ। ਜਿਨਿ = {ਨੋਟ: ਲਫ਼ਜ਼ 'ਜਿਨਿ' ਇਕ-ਵਚਨ ਹੈ, ਅਰਥ ਹੈ 'ਜਿਸ ਨੇ'। ਲਫ਼ਜ਼ 'ਜਿਨ' ਬਹੁ-ਵਚਨ ਹੈ, ਅਰਥ ਹੈ 'ਜਿਨ੍ਹਾਂ ਨੇ'}।

SikhNet (Spanish)Ofrezco mi ser en sacrificio a aquéllos que han encontrado al Señor, a través de la Palabra del Guru.

ਜਨ ਨਾਨਕਿ. ਕਮਲੁ ਪਰਗਾਸਿਆ; ਮਨਿ ਹਰਿ ਹਰਿ ਵੁਠੜਾ ਹੇ ॥੪॥

jan naanak. kamal paragaasiaa; man har har vuttharraa he |4| Ang 82

Sant Singh KhalsaServant Nanak's heart-lotus has blossomed forth, and the Lord, Har, Har, has come to dwell in the mind. ||4||
Manmohan SinghO slave Nanak lotus (my heart) has bloomed and into my mind has come to dwell God, the Lord.
Manmohan Singh (Punjabi)ਹੇ ਗੋਲੇ ਨਾਨਕ! ਕੰਵਲ (ਮੇਰਾ ਦਿਲ) ਖਿੜ ਗਿਆ ਹੈ ਤੇ ਮੇਰੇ ਚਿੱਤ ਅੰਦਰ, ਵਾਹਿਗੁਰੂ ਸੁਆਮੀ ਆ ਕੇ ਵਸ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਮਨ ਮੇਂ ਹਰਿ ਹਰਿ ਨਾਮੁ ਬਸਾ ਹੈ, ਤਿਨ ਕਾ ਰਿਦਾ ਕਮਲ ਪ੍ਰਫੁਲਤ ਹੂਆ ਹੈ॥੧॥
Prof. Sahib Singh(ਗੁਰੂ ਦੀ ਮਿਹਰ ਨਾਲ) ਦਾਸ ਨਾਨਕ ਦੇ ਅੰਦਰ (ਭੀ) ਹਿਰਦਾ-ਕੌਲ-ਫੁੱਲ ਖਿੜ ਪਿਆ ਹੈ, ਮਨ ਵਿਚ ਪਰਮਾਤਮਾ ਆ ਵੱਸਿਆ ਹੈ ॥੪॥

ਪਦ ਅਰਥ ਨਾਨਕਿ = ਨਾਨਕ ਵਿਚ, ਨਾਨਕ ਦੇ ਅੰਦਰ। ਕਮਲੁ = ਹਿਰਦਾ-ਰੂਪ ਕੌਲ-ਫੁੱਲ। ਪਰਗਾਸਿਆ = ਖਿੜ ਪਿਆ ਹੈ। ਵੁਠੜਾ ਹੇ = ਆ ਵੱਸਿਆ ਹੈ ॥੪॥

SikhNet (Spanish)El Loto de Nanak se ha abierto en flor, y a su mente ha llegado el Señor, el Dios. (4)

ਮਨਿ; ਹਰਿ ਹਰਿ ਜਪਨੁ ਕਰੇ ॥

man; har har japan kare | Ang 82

Sant Singh KhalsaO mind, chant the Name of the Lord, Har, Har.
Manmohan SinghO my soul! repeat thou the Name of God.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰ।
Fareedkot Teekaਤਾਂ ਤੇ ਹੇ ਪ੍ਯਾਰੇ! ਮਨ ਕਰ ਕੇ ਹਰਿ ਹਰਿ ਨਾਮ ਕੋ ਜਪਨਾ ਕਰ॥
Prof. Sahib Singhਹੇ (ਮੇਰੀ) ਜਿੰਦੇ! ਮਨ ਵਿਚ ਹਰੀ ਪਰਮਾਤਮਾ ਦਾ ਜਾਪ ਕਰ।

ਪਦ ਅਰਥ ਮਨਿ = ਮਨ ਵਿਚ। ਕਰੇ = ਕਰਿ, ਕਰ।

SikhNet (Spanish)Oh mi mente, medita en el Señor.

ਹਰਿ ਗੁਰ ਸਰਣਾਈ. ਭਜਿ ਪਉ ਜਿੰਦੂ; ਸਭ ਕਿਲਵਿਖ ਦੁਖ ਪਰਹਰੇ ॥੧॥ ਰਹਾਉ ॥

har gur saranaaee. bhaj pau jindoo; sabh kilavikh dukh parahare |1| rahaau | Ang 82

Sant Singh KhalsaHurry to the Sanctuary of the Lord, the Guru, O my soul; all your sins shall be taken away. ||1||Pause||
Manmohan SinghO my soul! hasten unto the sanctuary of the God-like Guru and all the sins and miseries shall leave thee. Pause.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਨੱਠ ਕੇ ਰੱਬ ਰੂਪ ਗੁਰਾਂ ਦੀ ਪਨਾਹ ਲੈ ਲੈ ਅਤੇ ਸਾਰੇ ਪਾਪ ਤੇ ਦੁਖੜੇ ਤੈਨੂੰ ਛੱਡ ਜਾਣਗੇ। ਠਹਿਰਾਉ।
Fareedkot Teekaਹੇ ਮੇਰੀ (ਜਿੰਦੂ) ਬੁਧੀ! (ਭਜਿ) ਦੌੜਕੇ ਹਰੀ ਜੋ (ਗੁਰ) ਵੱਡਾ ਹੈ ਤਿਸ ਕੀ ਸਰਣਿ ਕੋ ਪ੍ਰਾਪਤਿ ਹੋਹੁ, ਭਾਵ ਏਹ ਕਿ ਦੇਰੀ ਨਾ ਕਰੁ॥☬ਪ੍ਰਸ਼ਨ: ਸ਼ਰਨ ਸੇ ਕ੍ਯਾ ਲਾਭ ਹੋਤਾ ਹੈ? ਉੱਤਰੁ: (ਕਿਲਵਿਖ) ਅਤੀ ਪਾਪ ਅਰ ਦੁਖ ਸਭ ਦੂਰ ਕਰ ਦੇਵੇਗਾ॥੧॥ ਰਹਾਉ ॥☬ਪ੍ਰਸ਼ਨ: ਜੀਵ ਜਿਸ ਕੀ ਸਰਣ ਕੋ ਪ੍ਰਾਪਤਿ ਹੋ ਸੋ ਕਹਾਂ ਹੈ?☬ਉਤਰੁ:
Prof. Sahib Singhਦੌੜ ਕੇ ਪਰਮਾਤਮਾ ਦੀ ਸਰਨ ਜਾ ਪਉ, ਗੁਰੂ ਦੀ ਸਰਨ ਜਾ ਪਉ, ਆਪਣੇ ਸਾਰੇ ਪਾਪ ਤੇ ਦੁੱਖ ਦੂਰ ਕਰ ਲੈ ॥੧॥ ਰਹਾਉ ॥

ਪਦ ਅਰਥ ਭਜਿ ਪਉ = ਦੌੜ ਕੇ ਪੈ ਜਾ। ਜਿੰਦੂ = ਹੇ ਜਿੰਦੇ! ਕਿਲਵਿਖ = ਪਾਪ। ਪਰਹਰੇ = ਪਰਹਰਿ, ਦੂਰ ਕਰ ਲੈ ॥੧॥ ਰਹਾਉ ॥

SikhNet (Spanish)Busca el Santuario del Guru y todas tus faltas y sufrimientos te dejarán. (1-Pausa)

ਘਟਿ ਘਟਿ ਰਮਈਆ. ਮਨਿ ਵਸੈ; ਕਿਉ ਪਾਈਐ. ਕਿਤੁ ਭਤਿ ॥

ghatt ghatt rameea. man vasai; kiau paaeeai. kit bhat | Ang 82

Sant Singh KhalsaThe All-pervading Lord dwells within each and every person's heart-how can He be obtained?
Manmohan SinghThe Omnipresent Lord abides within the mind of every body. How and in what way can He be obtained.
Manmohan Singh (Punjabi)ਸਰਬ ਵਿਆਪਕ ਸੁਆਮੀ ਹਰ ਜਣੇ ਦੇ ਚਿੱਤ ਅੰਦਰ ਨਿਵਾਸ ਰੱਖਦਾ ਹੈ। ਕਿਵੇ ਤੇ ਕਿਸ ਤਰੀਕੇ ਨਾਲ ਉਹ ਪਰਾਪਤ ਕੀਤਾ ਜਾ ਸਕਦਾ ਹੈ?
Fareedkot Teeka(ਘਟਿ ਘਟਿ) ਹਰਿ ਏਕ ਸਰੀਰੋਂ ਕੇ ਮਨ ਮੇਂ ਸੋ (ਰਮਈਆ) ਪ੍ਰਮੇਸ੍ਵਰ ਵ੍ਯਾਪਕ ਸ੍ਵਰੂਪ ਹੋ ਕਰ ਬਸਤਾ ਹੈ॥☬ਪ੍ਰਸ਼ਨ: ਤਿਸ ਪਰਮੇਸ੍ਵਰ ਕੋ (ਕਿਉ) ਕੈਸੇ ਪਾਈਐ? (ਕਿਤੁ) ਕੀਰਤੀ ਕੀ (ਭਤਿ) ਭਾਂਤ ਕਰ ਕੇ ਪ੍ਰਾਪਤ ਹੋਤਾ ਹੈ। ਭਾਵ ਇਹਿ ਕਿ ਜਬ ਪਰਮੇਸ੍ਵਰ ਕਾ ਜਸ ਉਚਾਰਨੇ ਕਰ ਅੰਤਸਕਰਨ ਕੀ ਸੁਧੀ ਭਈ ਤਬ ਪ੍ਰਾਪਤ ਹੋਤਾ ਹੈ॥☬ਪ੍ਰਸ਼ਨ: ਸੋ ਕੀਰਤੀ ਕਿਸ ਪ੍ਰਕਾਰ ਮਨ ਮੇਂ ਆਇ ਕਰ ਬਸਤੀ ਹੈ?☬ਉੱਤਰੁ:
Prof. Sahib Singhਹਰੇਕ ਘਟ ਵਿਚ, ਹਰੇਕ ਮਨ ਵਿਚ ਸੋਹਣਾ ਰਾਮ ਵੱਸਦਾ ਹੈ (ਪਰ ਦਿੱਸਦਾ ਨਹੀਂ। ਉਹ) ਕਿਵੇਂ ਲੱਭੇ? ਕਿਸ ਤਰੀਕੇ ਨਾਮ ਮਿਲੇ?

ਪਦ ਅਰਥ ਘਟਿ = ਘਟ ਵਿਚ। ਘਟਿ ਘਟਿ = ਹਰੇਕ ਘਟ ਵਿਚ। ਰਮਈਆ = ਸੋਹਣਾ ਰਾਮ। ਮਨਿ = ਮਨ ਵਿਚ। ਕਿਉ = ਕਿਵੇਂ? ਕਿਤੁ = ਕਿਸ ਦੀ ਰਾਹੀਂ? ਭਤਿ = ਭਾਂਤਿ। ਕਿਤੁ ਭਤਿ = ਕਿਸ ਤਰੀਕੇ ਨਾਲ?

SikhNet (Spanish)¿El Señor prevalece en todos los corazones, pero de qué forma Lo podemos buscar afuera?

ਗੁਰੁ ਪੂਰਾ ਸਤਿਗੁਰੁ ਭੇਟੀਐ; ਹਰਿ ਆਇ ਵਸੈ ਮਨਿ ਚਿਤਿ ॥

gur pooraa satigur bhetteeai; har aae vasai man chit | Ang 82

Sant Singh KhalsaBy meeting the Perfect Guru, the True Guru, the Lord comes to dwell within the conscious mind.
Manmohan SinghBy meeting the prefect True Guru God comes, and dwells in man's mind and heart.
Manmohan Singh (Punjabi)ਪੂਰਨ ਸੱਚੇ ਗੁਰਾਂ ਨੂੰ ਮਿਲਣ ਦੁਆਰਾ, ਵਾਹਿਗੁਰੂ ਆ ਕੇ ਬੰਦੇ ਦੇ ਹਿਰਦੇ ਤੇ ਦਿਲ ਅੰਦਰ ਟਿਕ ਜਾਂਦਾ ਹੈ।
Fareedkot Teeka(ਗੁਰੁ) ਵੱਡਾ ਪੂਜੀਨ੍ਯ (ਪੂਰਾ) ਬ੍ਰਹਮਸ੍ਰੋਤ੍ਰੀ ਔਰ ਬ੍ਰਹਮਨੇਸਟੀ ਜੋ ਸਤਿਗੁਰੂ ਹੈ, ਜਬ ਤਿਸ ਕੋ (ਭੇਟੀਐ) ਮਿਲੀਐ ਤਬ ਹਰੀ (ਚਿਤਿ) ਚੈਤੰਨ ਕੀ ਕੀਰਤੀ ਮਨ ਮੇਂ ਆਇ ਬਸਤੀ ਹੈ॥☬ਨਨੂੰ: ਅਪਨੇ ਅਪਨੇ ਮਨ ਮੇਂ ਭੀ ਕੀਰਤੀ ਵਸਾਈ ਹੈ, ਵਾ ਔਰੋਂ ਕੋ ਹੀ ਉਪਦੇਸ ਕਰਤੇ ਹੋ?
Prof. Sahib Singhਜੇ ਗੁਰੂ ਲੱਭ ਪਏ, ਜੋ ਪੂਰਾ ਸਤਿਗੁਰੂ ਮਿਲ ਪਏ, ਤਾਂ ਪਰਮਾਤਮਾ (ਆਪ) ਆ ਕੇ ਮਨ ਵਿਚ ਚਿੱਤ ਵਿਚ ਵੱਸ ਪੈਂਦਾ ਹੈ।

ਪਦ ਅਰਥ ਭੇਟੀਐ = ਲੱਭੀਏ। ਚਿਤਿ = ਚਿੱਤ ਵਿਚ। ਧਰ = ਆਸਰਾ।

SikhNet (Spanish)Encontrando al Guru Perfecto, el Señor llega a tu mente.

ਮੈ ਧਰ ਨਾਮੁ ਅਧਾਰੁ ਹੈ; ਹਰਿ ਨਾਮੈ ਤੇ. ਗਤਿ ਮਤਿ ॥

mai dhar naam adhaar hai; har naamai te. gat mat | Ang 82

Sant Singh KhalsaThe Naam is my Support and Sustenance. From the Lord's Name, I obtain salvation and understanding.
Manmohan SinghGod's Name is my support and sustenance. It is from the Lord's Name that I obtain salvation and pure understanding.
Manmohan Singh (Punjabi)ਰੱਬ ਦਾ ਨਾਮ ਮੇਰਾ ਆਸਰਾ ਤੇ ਅਹਾਰ ਹੈ। ਸੁਆਮੀ ਦੇ ਨਾਮ ਤੋਂ ਹੀ ਮੈਂ ਮੋਖਸ਼ ਤੇ ਸ਼ੁੱਧ ਸਮਝ ਪਾਉਂਦਾ ਹਾਂ।
Fareedkot Teekaਹੇ ਭਾਈ! (ਮੈ ਧਰ) ਮੈਨੇ ਤੋ ਸਰੀਰ ਕੀ ਟੇਕ ਭੀ ਨਾਮ ਹੀ ਕੀਆ ਹੈ, ਔਰ ਬਾਣੀ ਕੋ ਭੀ ਨਾਮ ਹੀ ਕਾ (ਅਧਾਰ) ਆਸਰਾ ਹੈ, ਔਰ (ਹਰਿ ਨਾਮੈ ਤੇ) ਹਰੀ ਕਾ ਨਾਮ ਜਪਨੇ ਹੀ ਸੇ (ਮਤਿ) ਉੱਤਮ ਬੁਧੀ ਹੋ ਕਰ (ਗਤਿ) ਮੋਖ ਪਾਈ ਹੈ॥
Prof. Sahib Singhਮੇਰੇ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਆਸਰਾ-ਪਰਨਾ ਹੈ, ਪਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਮਿਲਦੀ ਹੈ, ਤੇ ਅਕਲ ਮਿਲਦੀ ਹੈ।

ਪਦ ਅਰਥ ਮੈ = ਮੈਨੂੰ। ਅਧਾਰੁ = ਆਸਰਾ। ਨਾਮੈ ਤੇ = ਨਾਮ ਤੋਂ ਹੀ। ਗਤਿ = ਉੱਚੀ ਆਤਮਕ ਅਵਸਥਾ।

SikhNet (Spanish)Mi Único Soporte es el Nombre del Señor, por medio del Nombre del Señor la mente se ilumina y el más elevado Estado de la mente y del Espíritu es obtenido.

ਮੈ. ਹਰਿ ਹਰਿ ਨਾਮੁ ਵਿਸਾਹੁ ਹੈ; ਹਰਿ ਨਾਮੇ ਹੀ ਜਤਿ ਪਤਿ ॥

mai. har har naam visaahu hai; har naame hee jat pat | Ang 82

Sant Singh KhalsaMy faith is in the Name of the Lord, Har, Har. The Lord's Name is my status and honor.
Manmohan SinghIn Lord God's Name my faith lies and God's Name is my caste and honour.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਵਿੱਚ ਮੇਰਾ ਭਰੋਸਾ ਹੈ ਅਤੇ ਵਾਹਿਗੁਰੂ ਦਾ ਨਾਮ ਹੀ ਮੇਰੀ ਜਾਤ ਤੇ ਇਜ਼ਤ ਆਬਰੂ ਹੈ।
Fareedkot Teeka(ਮੈ) ਮੇਰੇ ਕੋ ਹਰੀ ਨਾਮ ਕਾ ਹੀ (ਵਿਸਾਹੁ) ਭਰੋਸਾ ਹੈ, ਔਰ ਹਰਿ ਕੇ ਨਾਮ ਕਰ ਕੇ ਹੀ (ਜਤਿ) ਜਾਤੀ ਕੀ ਉੱਤਮਤਾਈ ਹੈ, ਔਰ ਹਰਿ ਨਾਮ ਕਰ ਕੇ ਹੀ ਮੇਰੀ ਪਤਿ ਰਹਿ ਆਈ ਹੈ॥
Prof. Sahib Singhਮੇਰੇ ਪਾਸ ਤਾਂ ਪਰਮਾਤਮਾ ਦਾ ਨਾਮ ਹੀ ਰਾਸਿ-ਪੂੰਜੀ ਹੈ, ਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ (ਮੇਰੇ ਵਾਸਤੇ) ਉੱਚੀ ਜਾਤਿ ਹੈ, ਤੇ (ਲੋਕ ਪਰਲੋਕ ਦੀ) ਇੱਜ਼ਤ ਹੈ।

ਪਦ ਅਰਥ ਵਿਸਾਹੁ = ਰਾਸਿ-ਪੂੰਜੀ। ਜਤਿ = ਜਾਤਿ, ਉੱਚੀ ਜਾਤਿ। ਨਾਮੇ ਹੀ = ਨਾਮ ਵਿਚ (ਜੁੜਨਾ) ਹੀ। ਪਤਿ = ਇੱਜ਼ਤ।

SikhNet (Spanish)El Nombre del Señor es mi única esperanza, de Su Nombre viene mi casta y mi honor.

ਜਨ ਨਾਨਕ ਨਾਮੁ ਧਿਆਇਆ; ਰੰਗਿ ਰਤੜਾ ਹਰਿ ਰੰਗਿ ਰਤਿ ॥੫॥

jan naanak naam dhiaaeaa; rang ratarraa har rang rat |5| Ang 82

Sant Singh KhalsaServant Nanak meditates on the Naam, the Name of the Lord; He is dyed in the deep crimson color of the Lord's Love. ||5||
Manmohan SinghSerf Nanak has remembered the Name, and he is imbued and dyed deep in the colour of God's affection.
Manmohan Singh (Punjabi)ਨਫ਼ਰ ਨਾਨਕ ਨੇ ਨਾਮ ਦਾ ਅਰਾਧਨ ਕੀਤਾ ਹੈ ਅਤੇ ਉਹ ਵਾਹਿਗੁਰੂ ਦੀ ਪ੍ਰੀਤ ਦੀ ਰੰਗਤ ਅੰਦਰ ਰੰਗਿਆ ਤੇ ਗੂੜ੍ਹਾ ਰੰਗੀਜ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਨੇ ਜੋ ਹਰੇਕ ਰੰਗੋਂ ਮੇਂ ਅਰਥਾਤ ਸਰਬ ਰੰਗੋਂ ਮੇਂ ਰਤਾ ਭਗਵਤ ਹੈ, ਤਿਸ ਕੇ (ਰੰਗਿ) ਪ੍ਰੇਮ ਮੇਂ ਰਪ ਕਰ ਕੇ ਨਾਮ ਕੋ ਧ੍ਯਾਯਾ ਹੈ॥
Prof. Sahib Singhਹੇ ਦਾਸ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਪਰਮਾਤਮਾ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ, ਪਰਮਾਤਮਾ ਦੇ ਨਾਮ-ਰੰਗ ਵਿਚ ਉਸ ਦੀ ਪ੍ਰੀਤਿ ਬਣੀ ਰਹਿੰਦੀ ਹੈ ॥੫॥

ਪਦ ਅਰਥ ਰੰਗਿ = ਰੰਗ ਵਿਚ। ਰਤਿ = ਪਿਆਰ ॥੫॥

SikhNet (Spanish)Dice Nanak, el Sirviente del Señor ha habitado en el Nombre del Señor y ha sido teñido en el Rojo Precioso del Señor. (5)

ਹਰਿ ਧਿਆਵਹੁ; ਹਰਿ ਪ੍ਰਭੁ ਸਤਿ ॥

har dhiaavahu; har prabh sat | Ang 82

Sant Singh KhalsaMeditate on the Lord, the True Lord God.
Manmohan SinghMeditate thou on God, the True Lord God.
Manmohan Singh (Punjabi)ਤੂੰ ਵਾਹਿਗੁਰੂ, ਸੱਚੇ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ।
Fareedkot Teekaਤਾਂ ਤੇ ਹਰਿ ਜੋ ਸਤਿ ਸ੍ਵਰੂਪ ਪ੍ਰਭੂ ਹੈ, ਹੇ ਭਾਈ! ਤਿਸ ਕੋ ਧ੍ਯਾਵੋ॥☬ਪ੍ਰਸ਼ਨ: ਆਪ ਨੇ ਤਿਸ ਪਰਮੇਸ੍ਵਰ ਕੋ ਕਿਸ ਪ੍ਰਕਾਰ ਜਾਨਿਆ ਹੈ?☬ਉੱਤਰੁ:
Prof. Sahib Singh(ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਹਰਿ-ਪ੍ਰਭੂ ਨੂੰ ਸਿਮਰਦੇ ਰਹੋ।

ਪਦ ਅਰਥ ਸਤਿ = ਸਦਾ ਕਾਇਮ ਰਹਿਣ ਵਾਲਾ।

SikhNet (Spanish)Medita en el Señor, el Uno Verdadero.

ਗੁਰ ਬਚਨੀ ਹਰਿ ਪ੍ਰਭੁ ਜਾਣਿਆ; ਸਭ ਹਰਿ ਪ੍ਰਭੁ ਤੇ. ਉਤਪਤਿ ॥੧॥ ਰਹਾਉ ॥

gur bachanee har prabh jaaniaa; sabh har prabh te. utapat |1| rahaau | Ang 82

Sant Singh KhalsaThrough the Guru's Word, you shall come to know the Lord God. From the Lord God, everything was created. ||1||Pause||
Manmohan SinghBy Guru's Word, does man understand God, the Lord of all. From the Lord God is all creation. Pause.
Manmohan Singh (Punjabi)ਗੁਰਾਂ ਦੇ ਸ਼ਬਦ ਦੁਆਰਾ, ਇਨਸਾਨ ਸਭਸ ਦੇ ਸੁਆਮੀ ਵਾਹਿਗੁਰੂ ਨੂੰ ਸਮਝਦਾ ਹੈ। ਵਾਹਿਗੁਰੂ ਸੁਆਮੀ ਤੋਂ ਹੀ ਸਮੂਹ ਰਚਨਾ ਹੈ। ਠਹਿਰਾਉ।
Fareedkot Teekaਗੁਰੋਂ ਕੇ ਬਚਨੋਂ ਹੀ ਸੇ ਹਮਨੇ ਹਰਿ ਪ੍ਰਭੂ ਕੋ ਜਾਨਾ ਹੈ ਕਿ ਜੋ ਕੁਛ ਹੈ ਸਭ ਕੀ ਹਰਿ ਪ੍ਰਭੂ ਸੇ ਉਤਪਤੀ ਹੈ॥੧॥ ਰਹਾਉ ॥☬ਪ੍ਰਸ਼ਨ: ਜਬ ਗੁਰ ਬਚਨੋਂ ਕਰ ਕੇ ਜਾਨ੍ਯਾ ਜਾਤਾ ਹੈ ਤਬ ਸਭੀ ਲੋਗ ਕ੍ਯੋਂ ਨਹੀਂ ਤਿਨ ਗੁਰੋਂ ਕੋ ਆਨ ਮਿਲਤੇ?☬ਉੱਤਰੁ:
Prof. Sahib Singhਜਿਸ ਹਰੀ-ਪ੍ਰਭੂ ਤੋਂ ਇਹ ਸਾਰੀ ਜਗਤ-ਰਚਨਾ ਹੋਈ, ਉਸ ਹਰੀ-ਪ੍ਰਭੂ ਨਾਲ ਡੂੰਘੀ ਸਾਂਝ ਗੁਰੂ ਦੇ ਬਚਨਾਂ ਦੀ ਰਾਹੀਂ ਹੀ ਪੈ ਸਕਦੀ ਹੈ ॥੧॥ ਰਹਾਉ ॥

ਪਦ ਅਰਥ ਜਾਣਿਆ = ਜਾਣਿਆ ਜਾ ਸਕਦਾ ਹੈ, ਸਾਂਝ ਪੈ ਸਕਦੀ ਹੈ। ਪ੍ਰਭ ਤੇ = ਪ੍ਰਭੂ ਤੋਂ। ਉਤਪਤਿ = ਪੈਦਾਇਸ਼ ॥੧॥ ਰਹਾਉ ॥

SikhNet (Spanish)Por la Palabra del Shabd del Guru uno despierta hacia su Señor de Quien surge toda la creación. (1-Pausa)

ਜਿਨ ਕਉ ਪੂਰਬਿ ਲਿਖਿਆ; ਸੇ ਆਇ ਮਿਲੇ ਗੁਰ ਪਾਸਿ ॥

jin kau poorab likhiaa; se aae mile gur paas | Ang 82

Sant Singh KhalsaThose who have such pre-ordained destiny, come to the Guru and meet Him.
Manmohan SinghThey, who are so pre-ordained, come to the Guru and meet him.
Manmohan Singh (Punjabi)ਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਉਹ ਗੁਰਾਂ ਕੋਲ ਆਉਂਦੇ ਤੇ ਉਨ੍ਹਾਂ ਨੂੰ ਮਿਲਦੇ ਹਨ।
Fareedkot Teekaਜਿਨ ਪੁਰਸੋਂ ਕੋ ਹਰੀ ਕ੍ਰਿਪਾ ਸੇ ਪੂਰਬ ਪੁੰਨੋਂ: ਕਰ ਕੇ ਮਸਤਕ ਕਾ ਲੇਖ ਲਿਖਿਆ ਪ੍ਰਗਟ ਹੂਆ ਹੈ, ਸੋ ਪੁਰਸ ਗੁਰੂ ਕੇ ਪਾਸ ਆਇ ਕਰ ਮਿਲੇ ਹੈਂ॥☬ਪ੍ਰਸ਼ਨ: ਜੋ ਆਇ ਮਿਲਤੇ ਹੈਂ, ਤਿਨ ਕੋ ਗੁਰੂ ਸੀਘ੍ਰ ਹੀ ਨਾਮ ਉਪਦੇਸ਼ ਕਰ ਦੇਤੇ ਹੈਂ ਵਾ ਨਹੀਂ?☬ਉੱਤਰੁ:
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਹਿਲੇ ਜਨਮ (ਵਿਚ ਕੀਤੇ ਕਰਮਾਂ ਅਨੁਸਾਰ ਭਲੇ ਸੰਸਕਾਰਾਂ ਦਾ) ਲਿਖਿਆ ਹੋਇਆ (ਲੇਖ ਪ੍ਰਾਪਤ ਹੋ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਪੂਰਬਲੇ ਚੰਗੇ ਸੰਸਕਾਰ ਜਾਗ ਪੈਂਦੇ ਹਨ), ਉਹ ਮਨੁੱਖ ਗੁਰੂ ਦੇ ਕੋਲ ਆ ਕੇ (ਗੁਰੂ ਦੇ ਚਰਨਾਂ ਵਿਚ) ਮਿਲ ਬੈਠਦੇ ਹਨ।

ਪਦ ਅਰਥ ਜਿਨ ਕਉ = ਜਿਨ੍ਹਾਂ ਨੂੰ। ਪੂਰਬਿ = ਪਹਿਲੇ ਜਨਮ ਵਿਚ (ਕੀਤੇ ਕਰਮਾਂ ਅਨੁਸਾਰ)। ਲਿਖਿਆ = ਲਿਖਿਆ ਹੋਇਆ (ਸੰਸਕਾਰਾਂ ਦਾ ਲੇਖ)। ਪਾਸਿ = ਕੋਲ।

SikhNet (Spanish)Sólo aquéllos que lo tenían así escrito por Dios en su Destino, encontraron al Guru.

ਸੇਵਕ ਭਾਇ ਵਣਜਾਰਿਆ ਮਿਤ੍ਰਾ; ਗੁਰੁ ਹਰਿ ਹਰਿ ਨਾਮੁ ਪ੍ਰਗਾਸਿ ॥

sevak bhaae vanajaariaa mitraa; gur har har naam pragaas | Ang 82

Sant Singh KhalsaThey love to serve, O my merchant friend, and through the Guru, they are illuminated by the Name of the Lord, Har, Har.
Manmohan SinghWith the light of the Name of Lord Master, the Guru blesses those, O my trader friend! who posses the sentiments of God's serfs.
Manmohan Singh (Punjabi)ਸੁਆਮੀ ਮਾਲਕ ਦੇ ਨਾਮ ਦੀ ਰੋਸ਼ਨੀ ਦੀ ਦਾਤ ਗੁਰੂ ਜੀ ਉਨ੍ਹਾਂ ਨੂੰ ਦਿੰਦੇ ਹਨ, ਹੈ ਮੇਰੇ ਵਪਾਰੀ ਬੇਲੀਆ! ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦੇ ਨਫ਼ਰ ਦੇ ਜ਼ਜਬਾਤ ਹਨ।
Fareedkot Teekaਹੇ ਬਨਜਾਰੇ ਮਿਤ੍ਰ! ਜੋ ਗੁਰੋਂ ਮੇਂ ਪ੍ਰੇਮ ਕਰਤੇ ਹੈਂ, ਤਿਨ੍ਹੋਂ ਕਾ ਜਬ ਸੇਵਕ ਭਾਉ ਗੁਰੂ ਦੇਖਤੇ ਹੈਂ ਤਬ ਹਰਿ ਹਰਿ ਨਾਮ ਕਾ (ਪਰਗਾਸਿ) ਚਾਨਣਾ ਕਰਤੇ ਹੈਂ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ! ਸੇਵਕ-ਭਾਵ ਵਿਚ ਰਿਹਾਂ ਗੁਰੂ (ਉਹਨਾਂ ਦੇ ਅੰਦਰ) ਪਰਮਾਤਮਾ ਦਾ ਨਾਮ ਪਰਗਟ ਕਰ ਦੇਂਦਾ ਹੈ।

ਪਦ ਅਰਥ ਭਾਇ = ਭਾਵ ਵਿਚ (ਰਿਹਾਂ)। ਪ੍ਰਗਾਸਿ = ਪ੍ਰਗਾਸੇ, ਪਰਕਾਸ਼ ਕਰ ਦੇਂਦਾ ਹੈ।

SikhNet (Spanish)Y en el Amor a Su Servicio, oh mi amigo mercader, su mente fue iluminada por la Luz del Nombre del Señor.

ਧਨੁ ਧਨੁ ਵਣਜੁ ਵਾਪਾਰੀਆ; ਜਿਨ ਵਖਰੁ ਲਦਿਅੜਾ. ਹਰਿ ਰਾਸਿ ॥

dhan dhan vanaj vaapaareea; jin vakhar ladiarraa. har raas | Ang 82

Sant Singh KhalsaBlessed, blessed is the trade of those traders who have loaded the merchandise of the Wealth of the Lord.
Manmohan SinghBlest, blest is the trade of the traders, who have loaded the true merchandise of God's Name.
Manmohan Singh (Punjabi)ਸੁਬਹਾਨ, ਸੁਬਹਾਨ ਹੈ, ਵਿਉਪਾਰ ਉਨ੍ਹਾਂ ਵਿਊਪਾਰੀਆਂ ਦਾ, ਜਿਨ੍ਹਾਂ ਨੇ ਰੱਬ ਦੇ ਨਾਮ ਦਾ ਸੱਚਾ ਮਾਲ ਬਾਰ ਕੀਤਾ ਹੈ।
Fareedkot Teekaਹੇ ਭਾਈ! ਨਾਮ ਕਾ ਬਨਜ (ਧਨੁ) ਉਸਤਤੀ ਕਰਨੇ ਯੋਗ ਹੈ, ਔਰ ਜੋ ਨਾਮ ਕੇ (ਵਾਪਾਰੀਆਂ) ਬਨਜ ਕਰਨੇ ਵਾਲੇ ਜਗ੍ਯਾਸੂ ਜਨ ਹੈਂ, ਸੋ ਭੀ (ਧਨੁ) ਉਸਤਤੀ ਕਰਨੇ ਯੋਗ ਹੈਂ ਜਿਨ੍ਹੋਂ ਨੈ ਹਰੀ ਕੇ ਨਾਮ ਕਾ ਹੀ (ਵਖਰੁ) ਸੌਦਾ ਲੱਦਿਆ ਹੈ॥☬ਪ੍ਰਸ਼ਨ: ਹਰੀ ਨਾਮ ਕਾ ਸੌਦਾ ਕੈਸਾ ਹੈ?☬ਉੱਤਰ: (ਰਾਸਿ) ਸਚਾ ਹੈ ਵਾ ਸ੍ਰਧਾ ਰੂਪੀ (ਰਾਸਿ) ਪੂੰਜੀ ਦੇ ਕਰ ਲੱਦਿਆ ਹੈ॥
Prof. Sahib Singh(ਜੀਵ-ਵਣਜਾਰਿਆਂ ਦਾ ਇਹ) ਵਣਜ ਵਡਿਆਉਣ-ਜੋਗ ਹੈ, ਉਹ ਜੀਵ-ਵਣਜਾਰੇ ਭੀ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੌਦਾ ਲੱਦਿਆ ਹੈ ਜਿਨ੍ਹਾਂ ਨੇ ਹਰਿ-ਨਾਮ ਦਾ ਸਰਮਾਇਆ ਇਕੱਠਾ ਕੀਤਾ ਹੈ।

ਪਦ ਅਰਥ ਧਨੁ ਧਨੁ = {धन्य} ਵਡਿਆਉਣ-ਯੋਗ। ਵਾਪਾਰੀਆ = ਵਪਾਰ ਕਰਨ ਵਾਲੇ। ਵਖਰੁ = ਵੱਖਰ, ਸੌਦਾ। ਰਾਸਿ = ਪੂੰਜੀ, ਸਰਮਾਇਆ।

SikhNet (Spanish)Bendito es el comercio y bendito el comerciante que comercia con la Mercancía del Señor.

ਗੁਰਮੁਖਾ. ਦਰਿ ਮੁਖ ਉਜਲੇ; ਸੇ ਆਇ ਮਿਲੇ ਹਰਿ ਪਾਸਿ ॥

guramukhaa. dar mukh ujale; se aae mile har paas | Ang 82

Sant Singh KhalsaThe faces of the Gurmukhs are radiant in the Court of the Lord; they come to the Lord and merge with Him.
Manmohan SinghBirth are the faces of the Guru-wards at God's Court. They come to the lord and blend with Him.
Manmohan Singh (Punjabi)ਰੋਸ਼ਨ ਹਨ ਚਿਹਰੇ ਗੁਰੂ ਅਨਸਾਰੀਆਂ ਦੇ। ਵਾਹਿਗੁਰੂ ਦੇ ਦਰਬਾਰ ਅੰਦਰ ਉਹ ਪ੍ਰਭੂ ਕੋਲਿ ਆਉਂਦੇ ਹਨ ਤੇ ਉਸ ਨਾਲ ਅਭੇਦ ਹੋ ਜਾਂਦੇ ਹਨ।
Fareedkot Teekaਤਿਨ ਪਰਮੇਸ੍ਵਰ ਕੇ ਪਯਾਰੇ ਗੁਰਮੁਖੋਂ ਕੇ (ਦਰਿ) ਸਤਿਸੰਗ ਮੇਂ ਮੁਖ (ਉਜਲੇ) ਸੋਭਾ ਸੰਜੁਗਤਿ ਹੈਂ, ਔਰ ਸੋ ਮਾਨੁਖ ਜਨਮ ਮੇਂ ਆਇ ਕਰ ਅਰ ਹਰੀ ਕੋ (ਪਾਸਿ) ਨਿਕਟ ਜਾਨ ਕਰ ਮਿਲੈ ਹੈਂ, ਭਾਵ ਏਹਿ ਕਿ ਅਪਨਾ ਆਪ ਰੂਪ ਜਾਨ ਕਰ ਮਿਲੇ ਹੈਂ, ਜੋ ਸਰੂਪ ਜਾਨਣਾ ਹੈ, ਸੋਈ ਮਿਲਨਾ ਹੈ, ਕਰ ਕੰਕਨ ਵਤ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੇ ਮੂੰਹ ਪਰਮਾਤਮਾ ਦੇ ਦਰ ਤੇ ਰੌਸ਼ਨ ਰਹਿੰਦੇ ਹਨ, ਉਹ ਪਰਮਾਤਮਾ ਦੇ ਚਰਨਾਂ ਵਿਚ ਆ ਮਿਲਦੇ ਹਨ।

ਪਦ ਅਰਥ ਦਰਿ = (ਪ੍ਰਭੂ ਦੇ) ਦਰ ਤੇ। ਉਜਲੇ = ਰੋਸ਼ਨ।

SikhNet (Spanish)Radiante está su semblante cuando se encuentra con su Señor, el Dios.

ਜਨ ਨਾਨਕ. ਗੁਰੁ ਤਿਨ ਪਾਇਆ; ਜਿਨਾ ਆਪਿ ਤੁਠਾ ਗੁਣਤਾਸਿ ॥੬॥

jan naanak. gur tin paaeaa; jinaa aap tutthaa gunataas |6| Ang 82

Sant Singh KhalsaO servant Nanak, they alone find the Guru, with whom the Lord, the Treasure of Excellence, is pleased. ||6||
Manmohan SinghThey obtain the Guru, O servant Nanak! with whom the Lord, the Treasure of excellences, is Himself mightily pleased.
Manmohan Singh (Punjabi)ਉਹ ਗੁਰਾਂ ਨੂੰ ਪਾ ਲੈਂਦੇ ਹਨ, ਹੇ ਨੌਕਰ ਨਾਨਕ! ਜਿਨ੍ਹਾਂ ਨਾਲ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ, ਪ੍ਰਭੂ ਖੁਦ ਪਰਮ ਪਰਸੰਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪਰ ਆਪ (ਗੁਣਤਾਸਿ) ਗੁਨੋਂ ਕਾ ਸਮੁਦ੍ਰ ਅਕਾਲ ਪੁਰਖ (ਤੁਠਾ) ਪ੍ਰਸੰਨ ਹੂਆ ਹੈ, ਤਿਨ (ਜਨ) ਗੁਰਮੁਖੋਂ ਨੇ ਗੁਰੋਂ ਕੋ ਪਾਇਆ ਹੈ॥੬॥
Prof. Sahib Singh(ਪਰ) ਹੇ ਦਾਸ ਨਾਨਕ! ਗੁਰੂ (ਭੀ) ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਉੱਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਆਪ ਪ੍ਰਸੰਨ ਹੁੰਦਾ ਹੈ ॥੬॥

ਪਦ ਅਰਥ ਤੁਠਾ = ਤੁੱਠਾ, ਪ੍ਰਸੰਨ ਹੋਇਆ। ਗੁਣਤਾਸਿ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ॥੬॥

SikhNet (Spanish)Dice Nanak, el Guru es encontrado por aquéllos que tienen la Gracia de Dios, el Todo Bondad. (6)

ਹਰਿ ਧਿਆਵਹੁ; ਸਾਸਿ ਗਿਰਾਸਿ ॥

har dhiaavahu; saas giraas | Ang 82

Sant Singh KhalsaMeditate on the Lord, with every breath and morsel of food.
Manmohan SinghWith every breath and morsel of food, O man! do thou reflect on God.
Manmohan Singh (Punjabi)ਹਰ ਸੁਆਸ ਤੇ ਭੋਜਨ ਦੀ ਬੁਰਕੀ ਨਾਲ, ਹੇ ਬੰਦੇ! ਤੂੰ ਭਗਵਾਨ ਦਾ ਅਰਾਧਨ ਕਰ।
Fareedkot Teekaਤਾਂ ਤੇ (ਸਾਸਿ ਗਿਰਾਸਿ) ਸ੍ਵਾਸ ਲੇਤੇ ਅਰ ਮੁਖ ਮੇਂ ਗ੍ਰਾਸ ਪਾਵਤੇ ਹਰਿ ਕਾ ਹੀ ਧਿਆਨ ਕਰੋ। ਜੋ ਭੋਜਨ ਕਾ ਥੋੜਾ ਥੋੜਾ ਅੰਸ ਮੁਖ ਪਾਈਤਾ ਹੈ, ਉਸ ਕਾ ਨਾਮ ਗ੍ਰਾਸ ਹੈ, ਵਾ ਅੰਤਰ ਕੋ ਜੋ ਸ੍ਵਾਸ ਜਾਤਾ ਹੈ ਤਿਸ ਕਾ ਨਾਮ ਗ੍ਰਾਸ ਹੈ॥
Prof. Sahib Singh(ਹੇ ਭਾਈ!) ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਪਰਮਾਤਮਾ ਦਾ ਧਿਆਨ ਧਰਦੇ ਰਹੋ।

ਪਦ ਅਰਥ ਸਾਸਿ = (ਹਰੇਕ) ਸਾਹ ਦੀ ਰਾਹੀਂ। ਗਿਰਾਸਿ = (ਹਰੇਕ) ਗਿਰਾਹੀ ਦੀ ਰਾਹੀਂ।

SikhNet (Spanish)Medita en el Señor con cada respiración, medita con cada bocado de alimento.

ਮਨਿ ਪ੍ਰੀਤਿ ਲਗੀ ਤਿਨਾ ਗੁਰਮੁਖਾ; ਹਰਿ ਨਾਮੁ ਜਿਨਾ ਰਹਰਾਸਿ ॥੧॥ ਰਹਾਉ ॥੧॥

man preet lagee tinaa guramukhaa; har naam jinaa raharaas |1| rahaau |1| Ang 82

Sant Singh KhalsaThe Gurmukhs embrace the Love of the Lord in their minds; they are continually occupied with the Lord's Name. ||1||Pause||1||
Manmohan SinghThe pious persons, whose way of life is the meditation of God's Name, come to embrace in their mind the love for the Lord. Pause.3
Manmohan Singh (Punjabi)ਜਿਨ੍ਹਾਂ ਪਵਿੱਤ੍ਰ ਪੁਰਸ਼ਾਂ ਦੀ ਜੀਵਨ ਰਹੁ ਰੀਤੀ ਹਰੀ ਦੇ ਨਾਮ ਦਾ ਸਿਮਰਨ ਹੈ, ਉਨ੍ਹਾਂ ਦੇ ਚਿੱਤ ਅੰਦਰ ਸਾਹਿਬ ਦਾ ਪਿਆਰ ਪੈ ਜਾਂਦਾ ਹੈ। ਠਹਿਰਾਉ।
Fareedkot Teekaਤਿਨ ਹੀ ਗੁਰਮੁਖੋਂ ਕੇ ਮਨ ਮੇਂ ਹਰਿ ਕੀ ਪ੍ਰੀਤ ਲਗੀ ਹੈ ਜਿਨ ਕੇ ਪਾਸਿ ਹਰੀ ਕਾ ਨਾਮ ਹੀ (ਰਾਸਿ) ਪੂੰਜੀ ਰਹਿਤੀ ਹੈ, ਵਾ ਹਰੀ ਕਾ ਨਾਮ ਹੀ ਜਿਨ ਕੀ (ਰਹਰਾਸਿ) ਰਹੁ ਰੀਤੀ ਹੈ॥੧॥ ਰਹਾਉ ॥੧॥☬ਵਾਰ ਨਾਮ ਜਸ ਕਾ ਹੈ। ਜੈਸੇ ਢਾਢੀ ਲੋਗ ਵੱਡੇ ਵੱਡੇ ਸੂਰਬੀਰ ਔਰ ਦਾਤਾਰੁ ਪੁਰਸੋਂ ਕਾ ਜਸ ਗਾਵਤੇ ਹੈਂ ਤੈਸੇ ਪਰਮੇਸ੍ਵਰ ਕੇ ਪ੍ਯਾਰੇ ਭਗਤ ਜਨ ਭੀ ਤਿਸ ਪਰਮੇਸ੍ਵਰ ਕਾ ਜਸ ਗਾਇਨ ਵਾਲੇ ਤਿਸ ਕੇ ਢਾਢੀ ਹੀ ਹੈਂ। ਯਥਾ ਪ੍ਰਮਾਣ ਸ੍ਰੀ ਗੁਰੂ ਵਾਕ☬"ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ॥"☬ਵਾਰ ਨਾਮ ਤੋ ਪੌੜੀਆਂ ਮਾਤ੍ਰ ਕਾ ਹੈ। ਔਰ ਜੋ ਸਲੋਕ ਹੈਂ, ਸੋ ਪ੍ਰਿਥਮ ਤੋ ਵਾਰੋਂ ਸੇ ਭਿੰਨ ਥੇ। ਪਿਛੇ ਸੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਪੰਜਵੀਂ ਪਾਤਿਸ਼ਾਹੀ ਨੇ ਸਰਬ ਪੌੜੀਓਂ ਮੇਂ ਗੁੰਥਨ ਕਰੇ ਹੈਂ। ਜਹਾਂ ਜੈਸੀ ਪਉੜੀ ਹੈ ਤਹਾਂ ਤੈਸਾ ਹੀ ਸਲੋਕ ਮਿਲਾਇ ਕਰ ਰੱਖਾ ਹੈ। ਔਰ ਜਹਾਂ ਕਹੀਂ ਪੌੜੀ ਕੇ ਸਾਥ ਸਲੋਕ ਨਹੀਂ ਮਿਲਤਾ ਥਾ ਤਹਾਂ ਪੌੜੀ ਵਾ ਸਲੋਕ ਨਵੀਨ ਹੀ ਉਚਾਰਨ ਕਰ ਕੇ ਰੱਖ ਦੀਏ ਹੈਂ। ਐਸੇ ਹੀ ਔਰ ਭੀ ਸਰਬ ਵਾਰੋਂ ਮੇਂ ਸਮਝ ਲੇਨਾ। ਏਕ ਸਮੈ ਸ੍ਰੀ ਗੁਰੂ ਅਮਰ ਦਾਸ ਸਹਿਬ ਜੀ ਕੇ ਹਜੂਰ ਕਿਸੀ ਗਵੱਯੇ ਨੇ ਬਹੁਤ ਹੀ ਅਛਾ ਸ੍ਰੀ ਰਾਗੁ ਗਾਇਨ ਕੀਆ, ਔਰ ਲੋਗੋਂ ਨੇ ਤਿਸ ਕੀ ਉਪਮਾ ਕਰੀ, ਤਬ ਸ੍ਰੀ ਗੁਰੂ ਜੀ ਨੇ ਸਲੋਕ ਉਚਾਰਨ ਕੀਆ:
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਰਾਹ ਦੀ ਰਾਸਿ-ਪੂੰਜੀ ਬਣਾਇਆ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ (ਦੇ ਚਰਨਾਂ) ਦੀ ਪ੍ਰੀਤਿ ਬਣੀ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਮਨਿ = ਮਨ ਵਿਚ। ਰਹਰਾਸਿ = ਜੀਵਨ-ਰਾਹ ਦੀ ਰਾਸਿ-ਪੂੰਜੀ ॥੧॥ ਰਹਾਉ ॥

SikhNet (Spanish)Mi mente está enamorada de aquéllos que, como rutina diaria, meditan en el Nombre del Señor. (1-Pausa-1)
Answers quote the Granth verbatim with Ang citations. AI commentary is not Gurbani and not a religious ruling.