ੴ

ਸਿੱਖਬਾਣੀ · SikhBani

Ang 81

Sri Guru Granth Sahib · Siree Raag · 6 shabads, 33 lines
Translations
Shabad Guru Arjan Dev Ji Siree Raag continued from Ang 80

ਅੰਮ੍ਰਿਤੁ ਹਰਿ ਪੀਵਤੇ. ਸਦਾ ਥਿਰੁ ਥੀਵਤੇ; ਬਿਖੈ ਬਨੁ ਫੀਕਾ ਜਾਨਿਆ ॥

amrit har peevate. sadaa thir theevate; bikhai ban feekaa jaaniaa |

Sant Singh KhalsaThey drink in the Lord's Ambrosial Nectar, and become eternally stable. They know that the water of corruption is insipid and tasteless.
Manmohan SinghGod's Nectar they drink and become eternally stable. The water of sins, they deem insipid.
Manmohan Singh (Punjabi)ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਉਹ ਛਕਦੇ ਹਨ ਅਤੇ ਸਦੀਵੀ ਸਥਿਰ ਹੋ ਜਾਂਦੇ ਹਨ। ਵਿਸ਼ਿਆਂ ਦੇ ਪਾਣੀ ਨੂੰ ਉਹ ਫਿਕਲਾ ਜਾਣਦੇ ਹਨ।
Fareedkot Teekaਤਿਸ ਅੰਮ੍ਰਿਤ ਹਰੀ ਨਾਮ ਪਾਨ ਕਰਨੇ ਸੇ ਸਦਾ ਹੀ ਅਚੱਲਤਾ ਕੋ ਪ੍ਰਾਪਤਿ ਹੋਤੇ ਹੈਂ, ਔਰ ਬਿਖਯ ਰੂਪੀ (ਬਨੁ) ਜਲ ਤਿਨੋਂ ਨੈ (ਫੀਕਾ) ਨਿਰਸੁ ਜਾਨਿਆ ਹੈ॥
Prof. Sahib Singhਭਗਤ-ਜਨ ਨਾਮ-ਅੰਮ੍ਰਿਤ ਸਦਾ ਪੀਂਦੇ ਹਨ ਤੇ (ਵਿਸ਼ਿਆਂ ਵਲੋਂ) ਸਦਾ ਅਡੋਲ-ਚਿੱਤ ਟਿਕੇ ਰਹਿੰਦੇ ਹਨ। (ਸਿਮਰਨ ਦੀ ਬਰਕਤਿ ਨਾਲ ਉਹਨਾਂ ਨੇ) ਵਿਸ਼ਿਆਂ ਦੇ ਪਾਣੀ ਨੂੰ ਬੇ-ਸੁਆਦ ਜਾਣ ਲਿਆ ਹੈ।

ਪਦ ਅਰਥ ਥੀਵਤੇ = ਹੁੰਦੇ ਹਨ। ਬਿਖੈ ਬਨੁ = ਵਿਸ਼ਿਆਂ ਦਾ ਪਾਣੀ। ਬਨੁ = ਪਾਣੀ {वनं कानने जले}। ਫੀਕਾ = ਬੇ-ਸੁਆਦਾ।

SikhNet (Spanish)Del Néctar del Señor ellos beben y se vuelven eternos, y el agua salobre y venenosa de la corrupción, no la tocan.

ਭਏ ਕਿਰਪਾਲ ਗੋਪਾਲ ਪ੍ਰਭ ਮੇਰੇ; ਸਾਧਸੰਗਤਿ ਨਿਧਿ ਮਾਨਿਆ ॥

bhe kirapaal gopaal prabh mere; saadhasangat nidh maaniaa |

Sant Singh KhalsaWhen my God, the Lord of the Universe became merciful, I came to look upon the Saadh Sangat as the treasure.
Manmohan SinghWhen my Lord, the world cherisher became merciful, I came to admit that in the society of saints are the nine treasure.
Manmohan Singh (Punjabi)ਜਦ ਸ੍ਰਿਸ਼ਟੀ ਦਾ ਪਾਲਣ-ਪੋਸਣਹਾਰ, ਮੇਰਾ ਮਾਲਕ ਮਿਹਰਬਾਨ ਹੋ ਗਿਆ, ਮੈਂ ਤਸਲੀਮ ਕਰ ਲਿਆ ਕਿ ਸਤਿਸੰਗਤ ਵਿੱਚ ਹੀ ਨੌ ਖ਼ਜ਼ਾਨੇ ਹਨ।
Fareedkot Teekaਮੇਰੇ ਪ੍ਰਭੂ ਗੋਪਾਲ ਜੋ ਹੈਂ ਤਿਨ ਭਗਤੋਂ ਪਰ ਕ੍ਰਿਪਾਲ ਹੂਏ ਹੈਂ, ਔਰ ਤਿਨੋਂ ਨੇ ਸਾਧ ਸੰਗਤ ਕੋ ਨਿਧਿ ਰੂਪ ਕਰ ਕੇ ਮਾਨਾ ਹੈ॥
Prof. Sahib Singhਭਗਤ ਜਨਾਂ ਉੱਤੇ ਗੋਪਾਲ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਸਾਧ ਸੰਗਤਿ ਵਿਚ ਰਹਿ ਕੇ ਉਹਨਾਂ ਦਾ ਮਨ ਪ੍ਰਭੂ ਦੇ ਨਾਮ-ਖ਼ਜ਼ਾਨੇ ਵਿਚ ਪਰਚਿਆ ਰਹਿੰਦਾ ਹੈ।

ਪਦ ਅਰਥ ਨਿਧਿ = ਖ਼ਜ਼ਾਨਾ। ਨਿਧਿ ਮਾਨਿਆ = ਨਾਮ-ਖਜ਼ਾਨੇ ਵਿਚ (ਉਹਨਾਂ ਦਾ) ਮਨ ਪਤੀਜ ਜਾਂਦਾ ਹੈ।

SikhNet (Spanish)Cuando mi Señor, el Soporte de la Tierra, está Complacido, veo la Saad Sangat, la Sociedad de los Santos como los Nueve Tesoros.

ਸਰਬਸੋ ਸੂਖ. ਆਨੰਦ ਘਨ ਪਿਆਰੇ; ਹਰਿ ਰਤਨੁ. ਮਨ ਅੰਤਰਿ ਸੀਵਤੇ ॥

sarabaso sookh. aanand ghan piaare; har ratan. man antar seevate |

Sant Singh KhalsaAll pleasures and supreme ecstasy, O my Beloved, come to those who sew the Jewel of the Lord into their minds.
Manmohan SinghO my dear! they, who sew into their mind God the gem, obtain all happiness and abundant joy.
Manmohan Singh (Punjabi)ਹੇ ਮੇਰੇ ਪ੍ਰੀਤਮ! ਜੋ ਆਪਣੇ ਅੰਤਹਕਰਨ ਅੰਦਰ ਵਾਹਿਗੁਰੂ ਹੀਰੇ ਨੂੰ ਸਿਊ ਲੇਦੇ ਹਨ, ਉਹ ਸਾਰੀ ਖੁਸ਼ੀ ਅਤੇ ਬਹੁਤੀ ਪ੍ਰਸੰਨਤਾ ਨੂੰ ਪਾਉਂਦੇ ਹਨ।
Fareedkot Teekaਜੋ ਸਰਬੰਸ ਕਾ ਸੁਖ ਹੈ, ਭਾਵ ਯਹਿ ਕਿ ਧਨ ਪੁਤ੍ਰਾਦਿ ਸਰਬ ਸੁਖ, ਔਰ (ਆਨੰਦ ਘਨ) ਸਘਨਾਨੰਦ, ਭਾਵ ਯਹਿ ਕਿ ਬ੍ਰਹਮਾ ਨੰਦ, ਤਿਸ ਕੇ ਪਿਆਰੇ ਹੈਂ। ਔਰ ਹਰੀ ਰਤਨ ਰੂਪ ਅਰਥਾਤ ਉਤਮ ਕੋ ਮਨ ਕੇ ਅੰਤਰ ਸੀਵਤੇ ਅਰਥਾਤ ਧਾਰਨ ਕਰਤੇ ਹੈਂ॥
Prof. Sahib Singhਭਗਤ ਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ ਆਪਣੇ ਮਨ ਵਿਚ ਪ੍ਰੋਈ ਰੱਖਦੇ ਹਨ, (ਪ੍ਰਭੂ ਦਾ ਨਾਮ ਹੀ ਉਹਨਾਂ ਵਾਸਤੇ) ਸਭ ਤੋਂ ਸ੍ਰੇਸ਼ਟ ਧਨ ਹੈ, (ਨਾਮ ਵਿਚੋਂ ਹੀ) ਉਹ ਅਨੇਕਾਂ ਆਤਮਕ ਸੁਖ ਆਨੰਦ ਮਾਣਦੇ ਹਨ।

ਪਦ ਅਰਥ ਸਰਬਸੋ = ਸਰਬਸੁ {सर्वस्व} ਸਾਰਾ ਧਨ। ਘਨ = ਬਹੁਤ। ਮਨ ਅੰਤਰਿ = ਮਨ ਵਿਚ। ਸੀਵਤੇ = ਪ੍ਰੋ ਲੈਂਦੇ ਹਨ।

SikhNet (Spanish)Y así uno obtiene Paz, toda Dicha, oh querido, y uno siembra en la mente al Señor, que es la Joya Preciosa.

ਇਕੁ ਤਿਲੁ. ਨਹੀ ਵਿਸਰੈ ਪ੍ਰਾਨ ਆਧਾਰਾ; ਜਪਿ ਜਪਿ ਨਾਨਕ. ਜੀਵਤੇ ॥੩॥

eik til. nahee visarai praan aadhaaraa; jap jap naanak. jeevate |3|

Sant Singh KhalsaThey do not forget, even for an instant, the Support of the breath of life. They live by constantly meditating on Him, O Nanak. ||3||
Manmohan SinghEven for a moment they forget not God, the prop of life, and live by constantly remembering Him O Nanak!
Manmohan Singh (Punjabi)ਇਕ ਮੁਹਤ ਭਰ ਲਈ ਭੀ ਉਹ ਜੀਵਨ ਦੇ ਆਸਰੇ ਵਾਹਿਗੁਰੂ ਨੂੰ ਨਹੀਂ ਭੁਲਾਉਂਦੇ ਅਤੇ ਉਸ ਦਾ ਲਗਾਤਾਰ ਸਿਮਰਨ ਕਰਕੇ ਜੀਉਂਦੇ ਹਨ, ਹੈ ਨਾਨਕ!
Fareedkot Teekaਤਿਨ ਕੋ ਪ੍ਰਾਨੋਂ ਕਾ ਆਸਰਾ ਰੂਪ ਪਰਮੇਸ੍ਵਰ ਇਕ ਸ੍ਵਾਸ ਮਾਤ੍ਰ ਭੀ ਬਿਸਰਤਾ ਨਹੀਂ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਨੂੰ ਮਨ ਬਾਨੀ ਸੇ ਜਪ ਕਰ ਜੀਵਤੇ ਹੈਂ॥੩॥
Prof. Sahib Singhਹੇ ਨਾਨਕ! ਭਗਤ ਜਨਾਂ ਨੂੰ ਪ੍ਰਾਣਾਂ ਦਾ ਆਸਰਾ ਪ੍ਰਭੂ-ਨਾਮ ਰਤਾ ਜਿਤਨਾ ਸਮਾ ਭੀ ਨਹੀਂ ਭੁੱਲਦਾ। ਪਰਮਾਤਮਾ ਦਾ ਨਾਮ (ਹਰ ਵੇਲੇ) ਜਪ ਜਪ ਕੇ ਉਹ ਆਤਮਕ ਜੀਵਨ ਹਾਸਲ ਕਰਦੇ ਹਨ ॥੩॥

ਪਦ ਅਰਥ ਪ੍ਰਾਨ ਆਧਾਰਾ = ਜਿੰਦ ਦਾ ਆਸਰਾ ॥੩॥

SikhNet (Spanish)Preciosa. No te olvides de Él, pues es la Vida de tu vida, habita en Él. (3)

Open this shabad (7 lines, Angs 80-81) →

Shabad Guru Arjan Dev Ji Siree Raag

ਡਖਣਾ ॥

ddakhanaa |

Sant Singh KhalsaDakhanaa:
Manmohan SinghCuplet.
Manmohan Singh (Punjabi)ਦੋ ਤੁਕਾ।
SikhNet (Spanish)Dakhna.

ਜੋ ਤਉ ਕੀਨੇ ਆਪਣੇ; ਤਿਨਾ ਕੂੰ ਮਿਲਿਓਹਿ ॥

jo tau keene aapane; tinaa koon miliohi |

Sant Singh KhalsaO Lord, You meet and merge with those whom you have made Your Own.
Manmohan SinghThou meetest those, whom Thou makest Thine own, O Lord!
Manmohan Singh (Punjabi)ਤੂੰ ਉਨ੍ਹਾਂ ਨੂੰ ਮਿਲਦਾ ਹੈ, ਜਿਨ੍ਹਾਂ ਨੂੰ ਤੂੰ ਆਪਣੇ ਨਿੱਜ ਦੇ ਬਣਾ ਲੈਂਦਾ ਹੈ, ਹੇ ਸੁਆਮੀ!
Fareedkot Teekaਹੇ ਵਾਹਗੁਰੂ! ਜੋ ਤੈਨੇ ਆਪਣੇ ਕੀਏ ਹੈਂ ਤਿਨਾ ਕੋ ਹੀ ਤੂੰ ਮਿਲਿਆ ਹੈਂ॥☬ਪ੍ਰਸ਼ਨ: ਕੌਨ ਸੀ ਸੇਵ ਕਰ ਅਪਨੇ ਕੀਏ ਹੈਂ?☬ਉੱਤ੍ਰ:
Prof. Sahib Singh(ਹੇ ਪ੍ਰਭੂ!) ਜਿਨ੍ਹਾਂ (ਵਡ-ਭਾਗੀਆਂ) ਨੂੰ ਤੂੰ ਆਪਣੇ (ਸੇਵਕ) ਬਣਾ ਲੈਂਦਾ ਹੈਂ, ਉਹਨਾਂ ਨੂੰ ਤੂੰ ਮਿਲ ਪੈਂਦਾ ਹੈਂ।

ਪਦ ਅਰਥ ਜੋ = ਜਿਨ੍ਹਾਂ ਮਨੁੱਖਾਂ ਨੂੰ। ਤਉ = ਤੂੰ। ਕੂੰ = ਨੂੰ। ਮਿਲਿਓਹਿ = ਤੂੰ ਮਿਲ ਪਿਆ ਹੈਂ।

SikhNet (Spanish)Aquél que Te pertenece, a él Te le muestras, oh Señor.

ਆਪੇ ਹੀ ਆਪਿ ਮੋਹਿਓਹੁ; ਜਸੁ ਨਾਨਕ. ਆਪਿ ਸੁਣਿਓਹਿ ॥੧॥

aape hee aap mohiohu; jas naanak. aap suniohi |1|

Sant Singh KhalsaYou Yourself are entranced, O Nanak, hearing Your Own Praises. ||1||
Manmohan SinghBy hearing Thine praises, O Nanak! Thou Thyself are bewitched.
Manmohan Singh (Punjabi)ਆਪਣੀ ਕੀਰਤੀ ਸਰਵਣ ਕਰਨ ਦੁਆਰਾ ਹੈ ਨਾਨਕ! ਤੂੰ ਖੁਦ ਹੀ ਫ਼ਰੇਫ਼ਤਾ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨੇ ਜਸ ਕੋ ਸੁਨ ਕਰ ਆਪੇ ਆਪ ਹੀ ਮੋਹਤ ਹੂਆ ਹੈਂ॥੧॥
Prof. Sahib Singhਹੇ ਨਾਨਕ! (ਉਹਨਾਂ ਪਾਸੋਂ) ਤੂੰ (ਆਪਣਾ) ਜਸ ਆਪ ਹੀ ਸੁਣਦਾ ਹੈਂ, ਤੇ (ਸੁਣ ਕੇ) ਤੂੰ ਆਪ ਹੀ ਮਸਤ ਹੁੰਦਾ ਹੈਂ ॥੧॥

ਪਦ ਅਰਥ ਮੋਹਿਓਹੁ = ਤੂੰ ਮਸਤ ਹੋ ਰਿਹਾ ਹੈਂ। ਜਸੁ = ਸੋਭਾ। ਨਾਨਕ = ਹੇ ਨਾਨਕ! ॥੧॥

SikhNet (Spanish)Pues estás fascinado escuchando de él Tu Propia Alabanza. (1)

Open this shabad →

Shabad Guru Arjan Dev Ji Siree Raag

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਦ।
SikhNet (Spanish)Chhant.

ਪ੍ਰੇਮ ਠਗਉਰੀ ਪਾਇ. ਰੀਝਾਇ; ਗੋਬਿੰਦ ਮਨੁ ਮੋਹਿਆ ਜੀਉ ॥

prem tthgauree paae. reejhaae; gobind man mohiaa jeeo |

Sant Singh KhalsaAdministering the intoxicating drug of love, I have won over the Lord of the Universe; I have fascinated His Mind.
Manmohan SinghBy using the intoxicating herb of affection, I have won over the world-Master, and fascinated His mind.
Manmohan Singh (Punjabi)ਪ੍ਰੀਤ ਦੀ ਨਸ਼ੀਲੀ ਬੂਟੀ ਵਰਤ ਕੇ ਮੈਂ ਜਗਤ ਦੇ ਮਾਲਕ ਨੂੰ ਆਪਣੇ ਵੱਲ ਕੀਤਾ ਹੈ ਅਤੇ ਉਸ ਦੇ ਚਿੱਤ ਨੂੰ ਮੋਹਿਤ ਕਰ ਲਿਆ ਹੈ।
Fareedkot Teekaਪ੍ਰੇਮ ਰੂਪੀ ਠਗ ਬੂਟੀ ਪਾ ਕਰ ਕੇ (ਰੀਝਾਇ) ਪ੍ਰਸੰਨ ਕਰ ਕੇ ਗੋਬਿੰਦ ਕਾ ਮਨੁ ਮੋਹਿਆ ਹੈ॥
Prof. Sahib Singh(ਹੇ ਭਾਈ! ਭਗਤ ਜਨਾਂ ਨੇ) ਪ੍ਰੇਮ ਦੀ ਠਗ-ਬੂਟੀ ਖਵਾ ਕੇ (ਤੇ ਇਸ ਤਰ੍ਹਾਂ ਖ਼ੁਸ਼ ਕਰ ਕੇ ਪਰਮਾਤਮਾ ਦਾ ਮਨ ਮੋਹ ਲਿਆ ਹੁੰਦਾ ਹੈ।

ਪਦ ਅਰਥ ਠਗਉਰੀ = ਠਗ-ਮੂਰੀ, ਠਗ-ਬੂਟੀ। ਪਾਇ = ਪਾ ਕੇ। ਰੀਝਾਇ = ਖ਼ੁਸ਼ ਕਰ ਕੇ।

SikhNet (Spanish)Con la poción de Amor en sus lenguas, los Devotos encantaron a su Señor.

ਸੰਤਨ ਕੈ ਪਰਸਾਦਿ; ਅਗਾਧਿ ਕੰਠੇ ਲਗਿ. ਸੋਹਿਆ ਜੀਉ ॥

santan kai parasaad; agaadh kantthe lag. sohiaa jeeo |

Sant Singh KhalsaBy the Grace of the Saints, I am held in the loving embrace of the Unfathomable Lord, and I am entranced.
Manmohan SinghBy being attached to the bosom of the unfathomable Lord, through saints' grace, I look graceful.
Manmohan Singh (Punjabi)ਸਾਧੂਆਂ ਦੀ ਦਇਆ ਰਾਹੀਂ, ਅਥਾਹ ਸਾਈਂ ਦੀ ਛਾਤੀ ਨਾਲ ਲੱਗ ਕੇ ਮੈਂ ਸੁੰਦਰ ਭਾਸਦਾ ਹਾਂ।
Fareedkot Teekaਸੰਤੋਂ ਕੀ ਕ੍ਰਿਪਾ ਕਰ ਕੇ (ਅਗਾਧਿ) ਬ੍ਯੰਤ ਪਰਮੇਸ੍ਵਰ ਕੇ ਗਲ ਸੰਗ ਲੱਗ ਕਰ ਕੇ ਸੋਭਾ ਕੋ ਪ੍ਰਾਪਤਿ ਭਯਾ ਹੈ॥
Prof. Sahib Singhਭਗਤ ਜਨਾਂ ਦੀ ਹੀ ਕਿਰਪਾ ਨਾਲ (ਕੋਈ ਵਡ-ਭਾਗੀ ਮਨੁੱਖ) ਅਥਾਹ ਪ੍ਰਭੂ ਦੇ ਗਲ ਲੱਗ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ।

ਪਦ ਅਰਥ ਪਰਸਾਦਿ = ਕਿਰਪਾ ਨਾਲ। ਅਗਾਧਿ = ਅਥਾਹ ਪ੍ਰਭੂ। ਕੰਠੇ ਲਗਿ = ਕੰਠਿ ਲਗਿ, ਗਲ ਨਾਲ ਲੱਗ ਕੇ।

SikhNet (Spanish)Por la Gracia de los Santos, ellos se veían muy bellos abrazados por su Señor

ਹਰਿ ਕੰਠਿ ਲਗਿ ਸੋਹਿਆ. ਦੋਖ ਸਭਿ ਜੋਹਿਆ; ਭਗਤਿ ਲਖੵਣ ਕਰਿ. ਵਸਿ ਭਏ ॥

har kantth lag sohiaa. dokh sabh johiaa; bhagat lakhayan kar. vas bhe |

Sant Singh KhalsaHeld in the Lord's loving embrace, I look beautiful, and all my pains have been dispelled. By the loving worship of His devotees, the Lord has come under their power.
Manmohan SinghIn God's embrace I look beauteous and end all my agonies. Because of the devotee's attributes, the Lord has come into my power.
Manmohan Singh (Punjabi)ਮੈਂ ਵਾਹਿਗਰੂ ਦੀ ਗਲਵੱਕੜੀ ਵਿੱਚ ਸੁਹਣਾ ਲੱਗਦਾ ਹਾ ਅਤੇ ਮੇਰੇ ਸਾਰੇ ਦੁਖੜੇ ਦੂਰ ਹੋ ਗਏ ਹਨ। ਅਨੁਰਾਗੀ ਦੇ ਗੁਣ ਹੋਣ ਦੇ ਕਾਰਨ ਸਾਈਂ ਮੇਰੇ ਅਖਤਿਆਰ ਵਿੱਚ ਆ ਗਿਆ ਹੈ।
Fareedkot Teekaਹਰੀ ਕੇ ਕੰਠ ਲਗ ਕਰ ਭਾਵ ਸੇ ਅਭੇਦ ਹੋ ਕਰ ਸੋਭਨੀਕ ਹੈ, ਅਰ ਸਰਬ ਦੋਖੋਂ ਕੋ ਕਾਟ ਦੀਆ ਹੈ, ਅਰ ਭਗਤੀ ਰੂਪੀ ਲੱਛਨ ਕਰ ਕੇ ਪਰਮੇਸ੍ਵਰ ਜੀ ਤਿਸ ਭਗਤ ਕੇ ਵਸਿ ਭਏ ਹੈਂ॥
Prof. Sahib Singhਜੇਹੜਾ ਮਨੁੱਖ ਹਰੀ ਦੇ ਗਲ ਲੱਗ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ, ਉਸ ਦੇ ਸਾਰੇ ਵਿਕਾਰ ਮੁੱਕ ਜਾਂਦੇ ਹਨ, (ਉਸ ਦੇ ਅੰਦਰ) ਭਗਤੀ ਵਾਲੇ ਲੱਛਣ ਪੈਦਾ ਹੋ ਜਾਣ ਦੇ ਕਾਰਣ ਪ੍ਰਭੂ ਜੀ ਉਸ ਦੇ ਵੱਸ ਵਿਚ ਆ ਜਾਂਦੇ ਹਨ।

ਪਦ ਅਰਥ ਸਭਿ = ਸਾਰੇ। ਦੋਖ = ਵਿਕਾਰ, ਭੈੜ। ਜੋਹਿਆ = ਜੋਖ ਲਏ ਜਾਂਦੇ ਹਨ। ਭਗਤਿ ਲਖ੍ਹਣ ਕਰਿ = ਭਗਤੀ ਦੇ ਲੱਛਣਾਂ ਕਰ ਕੇ। ਵਸਿ = ਵੱਸ ਵਿਚ।

SikhNet (Spanish)Se veían bellísimos en Su Abrazo, se quitaban de todas sus penas y trajeron, a través de su Alabanza, a su Señor en su poder.

ਮਨਿ ਸਰਬ ਸੁਖ ਵੁਠੇ ਗੋਵਿਦ ਤੁਠੇ; ਜਨਮ ਮਰਣਾ ਸਭਿ ਮਿਟਿ ਗਏ ॥

man sarab sukh vutthe govid tutthe; janam maranaa sabh mitt ge |

Sant Singh KhalsaAll pleasures have come to dwell in the mind; the Lord of the Universe is pleased and appeased. Birth and death have been totally eliminated.
Manmohan SinghWhen the world, Lord became pleased, all the joys came to abide in my mind and birth and death have been all eliminated.
Manmohan Singh (Punjabi)ਜਦ ਸ੍ਰਿਸ਼ਟੀ ਦਾ ਸੁਆਮੀ ਪ੍ਰਸੰਨ ਹੋ ਗਿਆ, ਸਾਰੇ ਅਨੰਦ ਮੇਰੇ ਚਿੱਤ ਵਿੱਚ ਆ ਟਿਕੇ ਤੇ ਮੇਰਾ ਜੰਮਣਾ ਤੇ ਮਰਣਾ ਸਭ ਮੁੱਕ ਗਿਆ।
Fareedkot Teekaਜਬ ਗੋਬਿੰਦ ਜੀ ਪ੍ਰਸੰਨ ਭਏ ਤਬ ਮਨ ਮੇਂ ਸਭੀ ਸੁਖ ਬਸੇ, ਔਰ ਜਨਮ ਮਰਨ ਆਦਿ ਖਟ ਬਿਕਾਰ ਸਭ ਦੂਰ ਹੋ ਗਏ ਹੈਂ॥
Prof. Sahib Singhਗੋਬਿੰਦ ਦੇ ਉਸ ਉੱਤੇ ਪ੍ਰਸੰਨ ਹੋਣ ਨਾਲ ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ, ਤੇ ਉਸ ਦੇ ਸਾਰੇ ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ।

ਪਦ ਅਰਥ ਮਨਿ = ਮਨ ਵਿਚ। ਵੁਠੇ = ਵੁੱਠੇ, ਆ ਵੱਸਦੇ ਹਨ। ਤੁਠੇ = ਤੁੱਠੇ, ਪ੍ਰਸੰਗ ਹੋਣ ਤੇ।

SikhNet (Spanish)Sobre sus mentes cayó como rocío la Dicha, el Señor estaba Munífico y todas las aflicciones de la vida y de la muerte se desvanecieron

ਸਖੀ ਮੰਗਲੋ ਗਾਇਆ. ਇਛ ਪੁਜਾਇਆ; ਬਹੁੜਿ. ਨ ਮਾਇਆ ਹੋਹਿਆ ॥

sakhee mangalo gaaeaa. ichh pujaaeaa; bahurr. na maaeaa hohiaa |

Sant Singh KhalsaO my companions, sing the Songs of Joy. My desires have been fulfilled, and I shall never again be trapped or shaken by Maya.
Manmohan SinghMy mates! sing songs of joy. My desire are fulfilled and I shall no more experience mammon's jolts.
Manmohan Singh (Punjabi)ਮੇਰੀਓ ਸਹੇਲੀਓ! ਖੁਸ਼ੀ ਦੇ ਗੀਤ ਗਾਇਨ ਕਰੋ। ਮੇਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਗਈਆਂ ਹਨ ਅਤੇ ਮੈਨੂੰ ਮੁੜ ਕੇ ਮੋਹਣੀ ਦੇ ਹਚਕੋਲੇ ਨਹੀਂ ਲੱਗਣਗੇ।
Fareedkot Teekaਪਰਮੇਸ੍ਵਰ ਕੇ ਭਗਤ ਜਨ ਰੂਪੀ ਸਖੀਓਂ ਕੇ ਸਾਥ ਮਿਲ ਕਰ ਪਰਮੇਸ੍ਵਰ ਕਾ ਜਸ ਰੂਪੀ ਮੰਗਲ ਗਾਇਨ ਕੀਆ ਹੈ, ਤਿਸ ਜਸ ਕਰ ਸਰਬ ਇੱਛਾ ਕੋ ਪੂਰਨ ਕਰ ਲੀਆ ਹੈ, (ਬਹੁੜਿ) ਫੇਰ ਹਰਖ ਸੋਕਾਦਿ ਮਾਯਾ ਕੇ (ਹੋਹਿਆ) ਧਕੇ ਨਹੀਂ ਲਗਤੇ ॥
Prof. Sahib Singhਸਤਸੰਗੀਆਂ ਨਾਲ ਮਿਲ ਕੇ ਜਿਉਂ ਜਿਉਂ ਉਹ ਪ੍ਰਭੂ ਸਿਫ਼ਤ-ਸਾਲਾਹ ਦੀ ਬਾਣੀ ਗਾਂਦਾ ਹੈ ਉਸ ਦੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਸ ਦੇ ਮਨ ਦੇ ਫੁਰਨੇ ਮੁੱਕ ਜਾਂਦੇ ਹਨ), ਉਸ ਨੂੰ ਮੁੜ ਮਾਇਆ ਦੇ ਧੱਕੇ ਨਹੀਂ ਲੱਗਦੇ।

ਪਦ ਅਰਥ ਸਖੀ = ਸਖੀਆਂ ਨੇ, ਸਤਸੰਗੀਆਂ ਨੇ। ਮੰਗਲੋ = ਮੰਗਲੁ, ਖ਼ੁਸ਼ੀ ਦਾ ਗੀਤ, ਆਤਮਕ ਆਨੰਦ ਦੇਣ ਵਾਲਾ ਗੀਤ, ਸਿਫ਼ਤ-ਸਾਲਾਹ ਦਾ ਸ਼ਬਦ। ਹੋਹਿਆ = ਹੋਹੇ, ਹੁਜਕੇ, ਧੱਕੇ।

SikhNet (Spanish)Sus compañeros cantaron los Salmos de Éxtasis y su añoranza fue satisfecha. Es así como ya no fueron atrapados o movidos por Maya.

ਕਰੁ ਗਹਿ ਲੀਨੇ. ਨਾਨਕ ਪ੍ਰਭ ਪਿਆਰੇ; ਸੰਸਾਰੁ ਸਾਗਰੁ ਨਹੀ ਪੋਹਿਆ ॥੪॥

kar geh leene. naanak prabh piaare; sansaar saagar nahee pohiaa |4|

Sant Singh KhalsaTaking hold of my hand, O Nanak, my Beloved God will not let me be swallowed up by the world-ocean. ||4||
Manmohan SinghThe beloved Lord has taken hold of my hand and now the world-ocean touches me not, O Nanak!
Manmohan Singh (Punjabi)ਪ੍ਰੀਤਮ ਸੁਆਮੀ ਨੇ, ਹੇ ਨਾਨਕ! ਮੇਰਾ ਹੱਥ ਫੜ ਲਿਆ ਹੈ ਅਤੇ ਜਗਤ ਸਮੁੰਦਰ ਹੁਣ ਮੈਨੂੰ ਨਹੀਂ ਛੋਹਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪ੍ਰਭੂ ਪ੍ਯਾਰੇ ਨੇ ਬੁਧੀ ਰੂਪੀ ਹਾਥ ਸੇ ਪਕੜ ਲੀਏ, ਔਰ ਸੰਸਾਰ ਸਮੁੰਦਰ ਤਿਨ ਦਾਸੋਂ ਕੋ ਨਹੀਂ ਬ੍ਯਾਪਾ ਹੈ॥੪॥
Prof. Sahib Singhਹੇ ਨਾਨਕ! ਪਿਆਰੇ ਪ੍ਰਭੂ ਨੇ ਜਿਨ੍ਹਾਂ ਦਾ ਹੱਥ ਫੜ ਲਿਆ ਹੈ, ਉਹਨਾਂ ਉੱਤੇ ਸੰਸਾਰ-ਸਮੁੰਦਰ ਆਪਣਾ ਜ਼ੋਰ ਨਹੀ ਪਾ ਸਕਦਾ ॥੪॥

ਪਦ ਅਰਥ ਕਰੁ = ਹੱਥ। ਗਹਿ = ਫੜ ਕੇ ॥੪॥

SikhNet (Spanish)El Señor Amoroso, les dio Su Mano, y el mar de las existencias no los atormentó más. (4)

Open this shabad →

Shabad Guru Arjan Dev Ji Siree Raag

ਡਖਣਾ ॥

ddakhanaa |

Sant Singh KhalsaDakhanaa:
Manmohan SinghCouplet.
Manmohan Singh (Punjabi)ਦੋ ਤੁਕਾਂ।
SikhNet (Spanish)Dakhna.

ਸਾਈ ਨਾਮੁ ਅਮੋਲੁ; ਕੀਮ. ਨ ਕੋਈ ਜਾਣਦੋ ॥

saaee naam amol; keem. na koee jaanado |

Sant Singh KhalsaThe Master's Name is Priceless; no one knows its value.
Manmohan SinghThe Master's Name is invaluable. None knows its worth.
Manmohan Singh (Punjabi)ਮਾਲਕ ਦਾ ਨਾਮ ਅਣਮੁੱਲਾ ਹੈ। ਇਸ ਦਾ ਮੁੱਲ ਕੋਈ ਨਹੀਂ ਜਾਣਦਾ।
Fareedkot Teeka(ਸਾਈ) ਵਾਹਿਗੁਰੂ ਕਾ ਨਾਮੁ ਅਮੋਲਕ ਹੈ, ਤਿਸ ਕੀ ਕੀਮਤਿ ਕੋਈ ਨਹੀਂ ਜਾਨਤਾ॥
Prof. Sahib Singhਖਸਮ-ਪ੍ਰਭੂ ਦਾ ਨਾਮ ਮੁੱਲ ਤੋਂ ਪਰੇ ਹੈ, ਕੋਈ ਜੀਵ ਉਸ ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਦੱਸ ਸਕਦਾ।

ਪਦ ਅਰਥ ਸਾਈ ਨਾਮੁ = ਸਾਈਂ ਨਾਮੁ, ਖਸਮ-ਪ੍ਰਭੂ ਦਾ ਨਾਮ। ਅਮੋਲ = ਮੁੱਲ ਤੋਂ ਪਰੇ, ਜਿਸ ਦਾ ਮੁੱਲ ਨਾਹ ਪੈ ਸਕੇ, ਜਿਸ ਦੇ ਬਰਾਬਰ ਦੀ ਕੀਮਤੀ ਹੋਰ ਕੋਈ ਚੀਜ਼ ਨਾਹ ਹੋਵੇ। ਕੀਮ = ਕੀਮਤ। ਜਾਣਦੋ = ਜਾਣਦਾ।

SikhNet (Spanish)El Nombre está más allá de todo valor, nadie puede descifrar Su Valor.

ਜਿਨਾ ਭਾਗ ਮਥਾਹਿ; ਸੇ ਨਾਨਕ. ਹਰਿ ਰੰਗੁ ਮਾਣਦੋ ॥੧॥

jinaa bhaag mathaeh; se naanak. har rang maanado |1|

Sant Singh KhalsaThose who have good destiny recorded upon their foreheads, O Nanak, enjoy the Love of the Lord. ||1||
Manmohan SinghWho have good luck recorded on their brow, they, O Nanak! enjoy God's love.
Manmohan Singh (Punjabi)ਜਿਨ੍ਹਾਂ ਦੇ ਮੱਥੇ ਉਤੇ ਚੰਗੇ ਕਰਮ ਉਕਰੇ ਹੋਏ ਹਨ, ਉਹ ਹੇ ਨਾਨਕ ਵਾਹਿਗੁਰੂ ਦੀ ਪਰੀਤ ਦਾ ਅਨੰਦ ਲੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਮਸਤਕ ਕੇ ਉਤਮ ਭਾਗ ਹੈਂ, (ਸੇ) ਤਿਨ ਕਾ ਮਨੁ ਹਰੀ ਕੇ ਅਨੰਦ ਕੋ ਭੋਗਤਾ ਹੈ॥੧॥
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਭਾਗ (ਜਾਗਣ), ਉਹ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ॥੧॥

ਪਦ ਅਰਥ ਮਥਾਹਿ = ਮੱਥੇ ਉੱਤੇ। ਸੇ = ਉਹ ਬੰਦੇ। ਹਰਿ ਰੰਗੁ = ਪ੍ਰਭੂ ਦੇ ਮਿਲਾਪ ਦਾ ਆਨੰਦ ॥੧॥

SikhNet (Spanish)Aquéllos que tienen un Destino así escrito, sólo ellos gozan del Amor del Señor.(1)

Open this shabad →

Shabad Guru Arjan Dev Ji Siree Raag

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਦ।
SikhNet (Spanish)Chhant.

ਕਹਤੇ ਪਵਿਤ੍ਰ. ਸੁਣਤੇ ਸਭਿ ਧੰਨੁ; ਲਿਖਤੀਂ ਕੁਲੁ ਤਾਰਿਆ ਜੀਉ ॥

kahate pavitr. sunate sabh dhan; likhatanee kul taariaa jeeo |

Sant Singh KhalsaThose who chant are sanctified. All those who listen are blessed, and those who write save their ancestors.
Manmohan SinghThe Lord's Name's reciters are sanctified, hearers all become worthy of praise and scribes save their entire lineage.
Manmohan Singh (Punjabi)ਸੁਆਮੀ ਦੇ ਨਾਮ ਨੂੰ ਉਚਾਰਣ ਕਰਨ ਵਾਲੇ ਪਾਵਨ ਤੇ ਸਰੋਤੇ ਸਮੂਹ ਸ਼ਲਾਘਾ-ਯੋਗ ਹੋ ਜਾਂਦੇ ਹਨ ਅਤੇ ਲਿਖਾਰੀ ਆਪਣੀ ਸਾਰੀ ਵੰਸ ਨੂੰ ਬਚਾ ਲੈਂਦੇ ਹਨ।
Fareedkot Teekaਪਰਮੇਸ੍ਵਰ ਕੇ ਨਾਮ ਉਚਾਰਨ ਵਾਲੇ ਪਵਿੱਤ੍ਰ ਹੈਂ, ਸੁਨਣੇ ਵਾਲੇ ਸਭ (ਧੰਨ) ਉਪਮਾ ਕਰਨੇ ਯੋਗ ਹੈਂ, (ਲਿਖਤੀ) ਲਿਖਨੇ ਵਾਲਿਓਂ ਨੇ ਪਰਮੇਸ੍ਵਰ ਕਾ ਜਸ ਲਿਖ ਕਰ ਅਪਨੀ ਸਰਬ ਕੁਲ ਕਾ ਉਧਾਰ ਕੀਆ ਹੈ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਉਚਾਰਦੇ ਹਨ, ਉਹ ਸੁਅੱਛ ਜੀਵਨ ਵਾਲੇ ਬਣ ਜਾਂਦੇ ਹਨ। ਜੇਹੜੇ ਬੰਦੇ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦੇ ਹਨ, ਉਹ ਸਾਰੇ ਚੰਗੇ ਭਾਗਾਂ ਵਾਲੇ ਹੋ ਜਾਂਦੇ ਹਨ। ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੀ ਹੱਥੀਂ) ਲਿਖਦੇ ਹਨ, ਉਹ (ਆਪਣੇ ਸਾਰੇ) ਖ਼ਾਨਦਾਨ ਨੂੰ (ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦੇ ਹਨ।

ਪਦ ਅਰਥ ਸਭਿ = ਸਾਰੇ। ਧੰਨ = {धन्य} ਭਾਗਾਂ ਵਾਲੇ। ਲਿਖਤੀ = ਜਿਨ੍ਹਾਂ ਨੇ ਲਿਖਿਆ। ਕੁਲੁ = ਖ਼ਾਨਦਾਨ।

SikhNet (Spanish)Aquéllos que hablan, escuchan y escriben del Señor, se vuelven puros y bendecidos y además salvan a todos sus parientes.

ਜਿਨ ਕਉ ਸਾਧੂ ਸੰਗੁ. ਨਾਮ ਹਰਿ ਰੰਗੁ; ਤਿਨੀ ਬ੍ਰਹਮੁ ਬੀਚਾਰਿਆ ਜੀਉ ॥

jin kau saadhoo sang. naam har rang; tinee braham beechaariaa jeeo |

Sant Singh KhalsaThose who join the Saadh Sangat are imbued with the Lord's Love; they reflect and meditate on God.
Manmohan SinghThey, who meet the society of saint, get imbued with God's Name and dwell upon the Lord.
Manmohan Singh (Punjabi)ਜੋ ਸਤਿਸੰਗਤ ਅੰਦਰ ਜੁੜਦੇ ਹਨ ਉਹ ਵਾਹਿਗੁਰੁ ਦੇ ਨਾਮ ਨਾਲ ਰੰਗੇ ਜਾਂਦੇ ਹਨ ਅਤੇ ਸਾਹਿਬ ਦਾ ਧਿਆਨ ਧਾਰਦੇ ਹਨ।
Fareedkot Teekaਜਿਨ ਕੋ ਸੰਤ ਜਨੋਂ ਕਾ ਮਿਲਾਪ ਹੂਆ ਹੈ, ਤਿਨ ਕੋ ਹਰੀ ਕੇ ਨਾਮ ਕਾ ਪ੍ਰੇਮ ਹੂਆ ਹੈ, ਤਿਨ ਪੁਰਸੋਂ ਨੈ ਹੀ ਨਾਮ ਜਪ ਕਰ ਅੰਤਸਕਰਣ ਕੀ ਸੁਧੀ ਦ੍ਵਾਰਾ ਸਰਬ ਸਾਧਨ ਸਪੰਨ੍ਯ ਹੋ ਕਰ, ਬ੍ਰਹਮ ਕੋ (ਬੀਚਾਰਿਆ) ਬ੍ਰਹਮ ਆਤਮ ਸ੍ਵਰੂਪ ਕਰ ਕੇ ਜਾਨਿਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ, ਉਹ ਪਰਮਾਤਮਾ ਦੇ ਨਾਮ (-ਸਿਮਰਨ) ਦਾ ਆਨੰਦ ਮਾਣਦੇ ਹਨ, ਉਹ ਪਰਮਾਤਮਾ ਦੀ ਯਾਦ ਨੂੰ ਆਪਣੇ ਮਨ ਵਿਚ ਟਿਕਾ ਲੈਂਦੇ ਹਨ।

ਪਦ ਅਰਥ ਸੰਗੁ = ਮਿਲਾਪ। ਰੰਗ = ਆਨੰਦ। ਤਿਨੀ = ਉਹਨਾਂ ਨੇ। ਬੀਚਾਰਿਆ = ਮਨ ਵਿਚ ਟਿਕਾਇਆ।

SikhNet (Spanish)Los que se conservaron en la Saad Sangat, la Sociedad de los Santos, amaron el Nombre del Señor y habitaron en el Señor.

ਬ੍ਰਹਮੁ ਬੀਚਾਰਿਆ. ਜਨਮੁ ਸਵਾਰਿਆ; ਪੂਰਨ ਕਿਰਪਾ ਪ੍ਰਭਿ ਕਰੀ ॥

braham beechaariaa. janam savaariaa; pooran kirapaa prabh karee |

Sant Singh KhalsaContemplating God, their lives are reformed and redeemed; God has showered His Perfect Mercy upon them.
Manmohan SinghThey contemplate over the Creator reclaim their lives, and on them the Lord has showered His perfect grace.
Manmohan Singh (Punjabi)ਉਹ ਸਿਰਜਨਹਾਰ ਦਾ ਚਿੰਤਨ ਕਰਦੇ ਹਨ, ਆਪਣੇ ਜੀਵਨ ਨੂੰ ਸੁਧਾਰ ਲੈਂਦੇ ਹਨ ਅਤੇ ਉਨ੍ਹਾ ਉਤੇ ਨਾਨਕ ਨੇ ਪੂਰੀ ਦਇਆਲਤਾ ਕੀਤੀ ਹੈ।
Fareedkot Teekaਤਿਨ੍ਹੋਂ ਨੇ ਬ੍ਰਹਮ ਕੋ ਬੀਚਾਰਾ ਹੈ ਔਰ ਅਪਨਾ ਜਨਮ ਪਦਾਰਥ ਸਫਲ ਕੀਯਾ ਹੈ, ਤਿਨ੍ਹੋਂ ਪਰ ਪੂਰਨ ਵਾਹਿਗੁਰੂ ਨੇ ਕਿਰਪਾ ਕਰੀ ਹੈ॥
Prof. Sahib Singhਜਿਸ ਉੱਤੇ ਪ੍ਰਭੂ ਨੇ ਪੂਰਨ ਕਿਰਪਾ ਕੀਤੀ, ਉਸ ਨੇ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ ਤੇ ਆਪਣਾ ਜੀਵਨ ਸੋਹਣਾ ਬਣਾ ਲਿਆ।

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)Habitaron en el Señor y llenaron sus vidas; la Compasión Perfecta del Señor se posó sobre ellos.

ਕਰੁ ਗਹਿ ਲੀਨੇ. ਹਰਿ ਜਸੋ ਦੀਨੇ; ਜੋਨਿ ਨਾ ਧਾਵੈ, ਨਹ ਮਰੀ ॥

kar geh leene. har jaso deene; jon naa dhaavai, neh maree |

Sant Singh KhalsaTaking them by the hand, the Lord has blessed them with His Praises. They no longer have to wander in reincarnation, and they never have to die.
Manmohan SinghGod has taken them by the hand and blessed them with His praises. They run not in existences nor do they die.
Manmohan Singh (Punjabi)ਵਾਹਿਗੁਰੂ ਨੇ ਉਨ੍ਹਾਂ ਨੂੰ ਹੱਥੋਂ ਪਕੜ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੀ ਸਿਫ਼ਤ-ਸ਼ਲਾਘਾ ਬਖ਼ਸ਼ੀ ਹੈ, ਉਹ ਜੂਨੀਆਂ ਅੰਦਰ ਨਹੀਂ ਦੌੜਦੇ ਅਤੇ ਨਾਂ ਹੀ ਮਰਦੇ ਹਨ।
Fareedkot Teekaਤਿਨ ਬ੍ਰਹਮਗ੍ਯਾਨੀਓਂ ਨੇ (ਕਰੁ) ਹਾਥ ਜਿਨੋਂ ਕੇ (ਗਹਿ ਲੀਨੇ) ਪਕੜ ਲੀਏ ਹੈਂ ਤਿਨ ਕੋ ਹਰੀ ਕੇ ਜਸ ਆਦਿਕ ਗੁਣ ਦੀਏ ਹੈਂ, ਸੋ ਪੁਰਸ ਚੌਰਾਸੀ ਕੇ ਜਨਮੋਂ ਵਿਖੇ ਨਹੀਂ ਦੌੜਤੇ ਔਰ ਨਾ ਹੀ ਮਰਤੇ ਹੈਂ, ਭਾਵ ਏਹਿ ਕਿ ਜਨਮ ਮਰਨ ਸੇ ਰਹਿਤ ਹੋਤੇ ਹੈਂ॥
Prof. Sahib Singhਪ੍ਰਭੂ ਨੇ ਜਿਸ (ਵਡਭਾਗੀ ਮਨੁੱਖ) ਦਾ ਹੱਥ ਫੜ ਲਿਆ, ਉਸ ਨੂੰ ਉਸ ਨੇ ਆਪਣੀ ਸਿਫ਼ਤ-ਸਾਲਾਹ (ਦੀ ਦਾਤਿ) ਦਿੱਤੀ, ਉਹ ਮਨੁੱਖ ਫਿਰ ਜੂਨਾਂ ਵਿਚ ਨਹੀਂ ਦੌੜਿਆ ਫਿਰਦਾ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ।

ਪਦ ਅਰਥ ਕਰੁ = ਹੱਥ। ਜਸੋ = ਜਸੁ, ਸਿਫ਼ਤ-ਸਾਲਾਹ ਦੀ ਦਾਤਿ। ਧਾਵੈ = ਦੌੜਦਾ। ਜੋਨਿ ਨ ਧਾਵੈ = ਜਨਮ ਜਨਮ ਵਿਚ ਨਹੀਂ ਦੌੜਦਾ ਫਿਰਦਾ। ਮਰੀ = ਮਰਦਾ।

SikhNet (Spanish)Él los tomó de la Mano y los bendijo con Su Alabanza y nunca más fueron puestos en otro vientre para nacer y morir.

ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ; ਕਾਮੁ ਕ੍ਰੋਧੁ ਲੋਭੁ ਮਾਰਿਆ ॥

satigur deaal kirapaal bhettat hare; kaam krodh lobh maariaa |

Sant Singh KhalsaThrough the Kind and Compassionate True Guru, I have met the Lord; I have conquered sexual desire, anger and greed.
Manmohan SinghThrough the merciful and compassionate True Guru, I have met God and stilled my lust, wrath and avarice.
Manmohan Singh (Punjabi)ਮਇਆਵਾਨ ਤੇ ਮਿਹਰਬਾਨ ਸੱਚੇ ਗੁਰਾਂ ਦੇ ਰਾਹੀਂ ਮੈਂ ਵਾਹਿਗੁਰੂ ਨੂੰ ਮਿਲ ਪਿਆ ਹਾਂ ਅਤੇ ਮੈਂ ਆਪਣੇ ਵਿਸ਼ੇ ਭੋਗ, ਗੁੱਸੇ ਤੇ ਲਾਲਚ ਨੂੰ ਨਾਸ ਕਰ ਦਿੱਤਾ ਹੈ।
Fareedkot Teekaਸਤਿਗੁਰੂ ਜਬ ਦਿਆਲ ਹੂਏ ਤਬ (ਕਿਰਪਾਲ) ਕਿਰਪਾ ਕਾ ਘਰ ਜੋ ਪਰਮੇਸ੍ਵਰ ਹੈ ਤਿਸ ਕੋ (ਭੇਟਤ) ਮਿਲਨੇ ਕਰ (ਹਰੇ) ਅਨੰਦ ਹੋਤੇ ਭਏ। ਪੁਨਃ ਕਾਮ ਕ੍ਰੋਧ ਆਦਿਕੋਂ ਕੇ ਸਮੁਦਾਇਕ ਕੋ ਮਾਰਿਆ ਹੈ॥
Prof. Sahib Singhਦਇਆ ਦੇ ਘਰ ਕਿਰਪਾ ਦੇ ਘਰ ਸਤਿਗੁਰੂ ਨੂੰ ਮਿਲਕੇ (ਤੇ ਖਸਮ-ਪ੍ਰਭੂ ਨੂੰ ਸਿਮਰ ਕੇ) ਜਿਨ੍ਹਾਂ ਨੇ (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਨੂੰ ਮਾਰ ਲਿਆ ਹੈ, ਉਹਨਾਂ ਦੇ ਆਤਮਕ ਜੀਵਨ ਪ੍ਰਫੁਲਤ ਹੋ ਜਾਂਦੇ ਹਨ।

ਪਦ ਅਰਥ ਭੇਟਤ = ਮਿਲਿਆਂ। ਸਤਿਗੁਰ ਭੇਟਤ = ਗੁਰੂ ਨੂੰ ਮਿਲਿਆਂ। ਹਰੇ = ਸਰਸੇ, ਆਤਮਕ ਜੀਵਨ ਵਾਲੇ।

SikhNet (Spanish)Cuando el Guru Verdadero tuvo Compasión de mí, entonces encontré al Señor y mi lujuria, enojo y avaricia fueron apaciguados.

ਕਥਨੁ ਨ ਜਾਇ. ਅਕਥੁ ਸੁਆਮੀ; ਸਦਕੈ ਜਾਇ ਨਾਨਕੁ ਵਾਰਿਆ ॥੫॥੧॥੩॥

kathan na jaae. akath suaamee; sadakai jaae naanak vaariaa |5|1|3|

Sant Singh KhalsaOur Indescribable Lord and Master cannot be described. Nanak is devoted, forever a sacrifice to Him. ||5||1||3||
Manmohan SinghThe indescribable Lord cannot be described. Nanak is devoted and a sacrifice. unto Him.
Manmohan Singh (Punjabi)ਅਕਹਿ ਸਾਹਿਬ ਬਿਆਨ ਨਹੀਂ ਕੀਤਾ ਜਾ ਸਕਦਾ। ਨਾਨਕ ਉਸ ਉਤੋਂ ਘੋਲੀ ਤੇ ਕੁਰਬਾਨ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਅਕਥਨੀ੍ਯ ਸ੍ਵਾਮੀ ਕਾ ਜਸ ਕਥਨ ਨਹੀਂ ਕੀਆ ਜਾਤਾ ਹੈ, ਤਾਂ ਤੇ ਮੈਂ ਮਨ ਬਾਣੀ ਕਰ ਕੇ ਬਲਿਹਾਰ ਜਾਤਾ ਹੂੰ॥੫॥੨॥੩॥☬ਕੋਈ ਬਨਜਾਰਾ ਸਿਖ ਮਨ ਮੇਂ ਜਗ੍ਯਾਸਾ ਧਾਰ ਕਰ ਸ੍ਰੀ ਗੁਰੂ ਰਾਮ ਦਾਸ ਜੀ ਕੇ ਪਾਸ ਆਇਆ, ਔਰ ਪ੍ਰਸ਼ਨ ਕੀਯਾ ਕਿ ਹੇ ਭਗਵਨ! ਸਰਬ ਲੋਗ ਅਪਨੇ ਮਤੋਂ ਕੇ ਅਨੁਸਾਰ ਯੱਗਯ ਤਪਾਦਿਕ ਅਨੇਕ ਸਾਧਨ ਕਰਤੇ ਹੈਂ, ਆਪ ਮੇਰੇ ਕੋ ਕੋਈ ਉੱਤਮ ਸਾਧਨ ਬਤਾਈਏ? ਤਿਸ ਪਰ ਕਹਤੇ ਹੈਂ:
Prof. Sahib Singhਖਸਮ-ਪ੍ਰਭੂ ਅਕੱਥ ਹੈ (ਉਸ ਦਾ ਰੂਪ) ਬਿਆਨ ਨਹੀਂ ਕੀਤਾ ਜਾ ਸਕਦਾ। ਨਾਨਕ ਉਸ ਤੋਂ ਸਦਕੇ ਜਾਂਦਾ ਹੈ ਕੁਰਬਾਨ ਜਾਂਦਾ ਹੈ ॥੫॥੧॥੩॥

ਪਦ ਅਰਥ ਅਕਥੁ = ਅਕੱਥ, ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਸਦਕੈ = ਕੁਰਬਾਨ। ਵਾਰਿਆ = ਕੁਰਬਾਨ ॥੫॥

* ਵੇਰਵਾ: ਇਸ 'ਛੰਤ' ਦੇ ਪੰਜ ਬੰਦ ਹਨ। ਆਪਣੀ ਕਿਸਮ ਦਾ ਇਹ ਇੱਕ ਹੀ ਛੰਤ ਹੈ ਸਾਰੇ ਛੰਤਾਂ ਦਾ ਜੋੜ ੩ ਹੈ। ਮ: ੩ = ੧। ਮ: ੫ = ੨। ਜੋੜ = ੩।

SikhNet (Spanish)¿Cómo puedo describir al Indescriptible Señor? Dice Nanak, sólo puedo ofrecer mi ser en sacrificio a Él. (5-1-3)

Open this shabad →

Shabad Guru Ramdas Ji Siree Raag continues on Ang 82

ਸਿਰੀਰਾਗੁ ਮਹਲਾ ੪ ਵਣਜਾਰਾ ॥

sireeraag mahalaa 4 vanajaaraa |

Sant Singh KhalsaSiree Raag, Fourth Mehl, Vanajaaraa ~ The Merchant:
Manmohan SinghSri Rag Fourth Guru. A trade,
Manmohan Singh (Punjabi)ਸਿਰੀ ਰਾਗ, ਚਊਥੀ ਪਾਤਸ਼ਾਹੀ। ਵਪਾਰੀ।
SikhNet (Spanish)Siri Rag, Mejl Guru Ram Das, Cuarto Canal Divino.

ੴ ਸਤਿ ਨਾਮੁ ਗੁਰ ਪ੍ਰਸਾਦਿ ॥

ik oankaar sat naam gur prasaad |

Sant Singh KhalsaOne Universal Creator God. Truth Is The Name. By Guru's Grace:
Manmohan SinghThere is but one God. True is His Name. By the True Guru's favour he is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਹਰਿ ਹਰਿ ਉਤਮੁ ਨਾਮੁ ਹੈ; ਜਿਨਿ ਸਿਰਿਆ ਸਭੁ ਕੋਇ ਜੀਉ ॥

har har utam naam hai; jin siriaa sabh koe jeeo |

Sant Singh KhalsaThe Name of the Lord, Har, Har, is Excellent and Sublime. He created everyone.
Manmohan SinghExcellent is the Name of Lord God who has fashioned all.
Manmohan Singh (Punjabi)ਉਤਕ੍ਰਿਸ਼ਟਤ ਹੈ ਨਾਮ ਵਾਹਿਗੁਰੂ ਸੁਆਮੀ ਦਾ, ਜਿਸ ਨੇ ਸਾਰਿਆਂ ਨੂੰ ਸਾਜਿਆਂ ਹੈ।
Fareedkot Teekaਹਰੀ ਜੋ ਸਰਬ ਭਗਤ ਜਨੋਂ ਕੇ ਦੁਖ ਹਰਤਾ ਹੈ ਤਿਸ ਕਾ ਜੋ ਨਾਮ ਹੈ, ਸੋਈ (ਉਤਮੁ) ਸ੍ਰੇਸਟ ਸਾਧਨ ਹੈ, (ਜਿਨਿ ਸਿਰਿਆ) ਜਿਸ ਹਰਿ ਨੇ ਰਚਿਆ ਹੈ ਸਭ ਕੋਈ, ਜੀਉ ਪਦ ਸੰਬੋਧਨ ਹੈ, ਸਿਰਜਨਾ ਕਹਿਨੇ ਕਰ ਤਿਸ ਕੀ ਸਕਤੀ ਸੂਚਨ ਕਰਾਈ ਹੈ॥
Prof. Sahib Singhਜਿਸ ਹਰੀ ਨੇ (ਜਗਤ ਵਿਚ) ਹਰੇਕ ਜੀਵ ਨੂੰ ਪੈਦਾ ਕੀਤਾ ਹੈ, ਉਸ ਹਰੀ ਦਾ ਨਾਮ ਸ੍ਰੇਸ਼ਟ ਹੈ।

ਪਦ ਅਰਥ ਹਰਿ ਨਾਮੁ = ਹਰੀ ਦਾ ਨਾਮ। ਜਿਨਿ = ਜਿਸ (ਹਰੀ) ਨੇ। ਸਿਰਿਆ = {सृजे = ਪੈਦਾ ਕਰਨਾ} ਪੈਦਾ ਕੀਤਾ ਹੈ। ਸਭੁ ਕੋਇ = ਹਰੇਕ ਜੀਵ।

SikhNet (Spanish)Glorioso es el Nombre del Señor, Quien crea todo.

ਹਰਿ ਜੀਅ ਸਭੇ ਪ੍ਰਤਿਪਾਲਦਾ; ਘਟਿ ਘਟਿ ਰਮਈਆ ਸੋਇ ॥

har jeea sabhe pratipaaladaa; ghatt ghatt rameea soe |

Sant Singh KhalsaThe Lord cherishes all beings. He permeates each and every heart.
Manmohan SinghVenerable God nurtures one and all. In every heart is that Omnipresent Lord.
Manmohan Singh (Punjabi)ਪੂਜਯ ਵਾਹਿਗੁਰੂ ਸਾਰਿਆਂ ਦੀ ਪਾਲਣਾ-ਪੋਸਣਾ ਕਰਦਾ ਹੈ। ਹਰ ਦਿਲ ਅੰਦਰ ਉਹ ਸਰਬ-ਵਿਆਪਕ ਸੁਆਮੀ ਹੈ।
Fareedkot Teekaਹਰੀ ਸਭੀ ਜੀਵੋਂ ਕੀ ਪ੍ਰਤਿਪਾਲਾ ਕਰਤਾ ਹੈ, ਔਰ ਸਰਬ ਸਰੀਰੋਂ ਮੇਂ ਸੋ ਹਰੀ ਬ੍ਯਾਪਕ ਹੋ ਰਹਾ ਹੈ॥
Prof. Sahib Singhਉਹ ਹਰੀ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਤੇ ਉਹ ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ।
SikhNet (Spanish)Él es el Soporte de todo y prevalece en los corazones y por todas partes

ਸੋ ਹਰਿ ਸਦਾ ਧਿਆਈਐ; ਤਿਸੁ ਬਿਨੁ. ਅਵਰੁ ਨ ਕੋਇ ॥

so har sadaa dhiaaeeai; tis bin. avar na koe |

Sant Singh KhalsaMeditate forever on that Lord. Without Him, there is no other at all.
Manmohan SinghEver meditate on that Lord. There is none else besides Him.
Manmohan Singh (Punjabi)ਸਦੀਵ ਹੀ ਉਸ ਸਾਹਿਬ ਦਾ ਸਿਮਰਨ ਕਰ। ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਹੇ ਭਾਈ! ਸੋ ਹਰੀ ਸਦੀਵ ਧ੍ਯਾਵਣਾ ਕਰੀਏ, ਕ੍ਯੋਂਕਿ ਤਿਸ ਸੇ ਬਿਨਾ ਮੁਕਤੀ ਦੇਣੇ ਵਾਲਾ ਦੂਸਰਾ ਕੋਈ ਨਹੀਂ ਹੈ॥
Prof. Sahib Singh(ਹੇ ਭਾਈ!) ਉਸ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, ਉਸ ਤੋਂ ਬਿਨਾ (ਜੀਵ ਦਾ) ਕੋਈ ਹੋਰ (ਆਸਰਾ-ਪਰਨਾ) ਨਹੀਂ ਹੈ।

ਪਦ ਅਰਥ ਜੀਅ = (ਲਫ਼ਜ਼ 'ਜੀਵ' ਤੋਂ ਬਹੁ-ਵਚਨ)। ਘਟਿ ਘਟਿ = ਹਰੇਕ ਘਟ ਵਿਚ। ਰਮਈਆ = ਸੋਹਣਾ ਰਾਮ।

SikhNet (Spanish)Medita en Él, pues no hay ningún otro como Él.

ਜੋ ਮੋਹਿ ਮਾਇਆ ਚਿਤੁ ਲਾਇਦੇ; ਸੇ ਛੋਡਿ ਚਲੇ. ਦੁਖੁ ਰੋਇ ॥

jo mohi maaeaa chit laaeide; se chhodd chale. dukh roe |

Sant Singh KhalsaThose who focus their consciousness on emotional attachment to Maya must leave; they depart crying out in despair.
Manmohan SinghThey who fix their mind on the love of mammon, leave it and depart bewailing in distress.
Manmohan Singh (Punjabi)ਜਿਹੜੇ ਆਪਣੇ ਮਨ ਨੂੰ ਮੋਹਣੀ ਦੀ ਮੁਹੱਬਤ ਨਾਲ ਜੋੜਦੇ ਹਨ, ਉਹ ਇਸ ਨੂੰ ਛੱਡ ਕੇ ਤਕਲੀਫ ਅੰਦਰ ਵਿਰਲਾਪ ਕਰਦੇ ਟੁਰ ਜਾਂਦੇ ਹਨ।
Fareedkot Teekaਜੋ (ਮੋਹਿ) ਅਗ੍ਯਾਨ ਕਰ ਕੇ ਮਾਯਾ ਮੇਂ ਚਿਤ ਲਾਵਤੇ ਹੈਂ, ਸੋ ਪੁਰਸ ਮਾਇਆ ਕੋ (ਛੋਡਿ ਚਲੇ) ਛੋਡਿ ਕੇ ਚਲਣੇ ਕੇ ਵਕਤ, ਭਾਵ ਪ੍ਰਾਣੋਂ ਕੇ ਵਿਜੋਗ ਸਮ੍ਯ ਦੁਖੀ ਹੂਏ ਹੂਏ ਰੋਤੇ ਹੈਂ॥
Prof. Sahib Singhਜੇਹੜੇ ਬੰਦੇ ਮਾਇਆ ਦੇ ਮੋਹ ਵਿਚ (ਆਪਣਾ) ਚਿੱਤ ਲਾਈ ਰੱਖਦੇ ਹਨ, ਉਹ (ਮੌਤ ਆਉਣ ਤੇ) ਕੀਰਨੇ ਕਰ ਕਰ ਕੇ (ਸਭ ਕੁਝ) ਛੱਡ ਕੇ ਜਾਂਦੇ ਹਨ।

ਪਦ ਅਰਥ ਮੋਹਿ = ਮੋਹ ਵਿਚ। ਦੁਖੁ ਰੋਇ = ਦੁੱਖ ਰੋ ਕੇ, ਕੀਰਨੇ ਕਰ ਕਰ ਕੇ। ਅੰਤਿ = ਅੰਤ ਵਿਚ (ਜਦੋਂ ਹੋਰ ਸਾਰੇ ਸਾਥ ਛੁੱਟ ਜਾਂਦੇ ਹਨ), ਆਖ਼ਰ ਨੂੰ, ਜ਼ਰੂਰ।

SikhNet (Spanish)Los que fijan su mente en el amor a Maya, tienen que dejarla al final, y entonces sufren

ਜਨ ਨਾਨਕ. ਨਾਮੁ ਧਿਆਇਆ; ਹਰਿ ਅੰਤਿ ਸਖਾਈ ਹੋਇ ॥੧॥

jan naanak. naam dhiaaeaa; har ant sakhaaee hoe |1|

Sant Singh KhalsaServant Nanak meditates on the Naam, the Name of the Lord, his only Companion in the end. ||1||
Manmohan SinghServant Nanak has meditated on the Name of God, who shall be his helper in the end.
Manmohan Singh (Punjabi)ਨੌਕਰ ਨਾਨਕ ਨੇ ਭਗਵਾਨ ਦੇ ਨਾਮ ਦਾ ਅਰਾਧਨ ਕੀਤਾ ਹੈ, ਜੋ ਅਖੀਰ ਨੂੰ ਉਸ ਦਾ ਮਦਦਗਾਰ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪੁਰਸੋਂ ਨੇ ਨਾਮ ਕੋ ਧ੍ਯਾਇਆ ਹੈ ਹਰੀ ਤਿਨੋਂ ਕਾ ਅੰਤ ਮੇਂ ਸਹਾਈ ਹੋਤਾ ਹੈ॥੧॥
Prof. Sahib Singh(ਪਰ) ਹੇ ਦਾਸ ਨਾਨਕ! ਜਿਨ੍ਹਾਂ ਨੇ (ਜ਼ਿੰਦਗੀ ਵਿਚ) ਹਰੀ ਦਾ ਨਾਮ ਸਿਮਰਿਆ, ਹਰੀ ਉਹਨਾਂ ਦਾ ਜ਼ਰੂਰ ਮਦਦਗਾਰ ਬਣਦਾ ਹੈ ॥੧॥

ਪਦ ਅਰਥ ਸਖਾਈ = ਮਦਦਗਾਰ ॥੧॥

SikhNet (Spanish)Dice Nanak, el Sirviente del Señor habita en el Nombre, pues es el Nombre Quien lo sostiene hasta el final. (1)

ਮੈ. ਹਰਿ ਬਿਨੁ; ਅਵਰੁ ਨ ਕੋਇ ॥

mai. har bin; avar na koe |

Sant Singh KhalsaI have none other than You, O Lord.
Manmohan SinghI have none but Thee, O God.
Manmohan Singh (Punjabi)ਤੇਰੇ ਬਾਝੋਂ ਹੈ ਵਾਹਿਗੁਰੂ! ਮੇਰਾ ਹੋਰ ਕੋਈ ਨਹੀਂ।
Fareedkot Teekaਮੇਰਾ ਤੋ ਹਰੀ ਸੇ ਬਿਨਾ ਹੋਰ ਕੋਈ ਆਸਰਾ ਨਹੀਂ ਹੈ॥
Prof. Sahib Singh(ਹੇ ਭਾਈ!) ਮੇਰਾ ਤਾਂ ਪਰਮਾਤਮਾ ਤੋਂ ਬਿਨਾ ਕੋਈ ਹੋਰ (ਆਸਰਾ) ਨਹੀਂ ਹੈ।
SikhNet (Spanish)No tengo a nadie más que a Ti, oh Señor.

ਹਰਿ ਗੁਰ ਸਰਣਾਈ ਪਾਈਐ. ਵਣਜਾਰਿਆ ਮਿਤ੍ਰਾ; ਵਡਭਾਗਿ ਪਰਾਪਤਿ ਹੋਇ ॥੧॥ ਰਹਾਉ ॥

har gur saranaaee paaeeai. vanajaariaa mitraa; vaddabhaag paraapat hoe |1| rahaau |

Sant Singh KhalsaIn the Guru's Sanctuary, the Lord is found, O my merchant friend; by great good fortune, He is obtained. ||1||Pause||
Manmohan SinghIn Guru's sanctuary God's found, O my trader friend. By the greatest good luck He is obtained. Pause.
Manmohan Singh (Punjabi)ਗੁਰਾਂ ਦੀ ਸ਼ਰਣਾਗਤ ਅੰਦਰ ਵਾਹਿਗੁਰੂ ਲੱਭਦਾ ਹੈ, ਹੈ ਮੇਰੇ ਵਪਾਰੀ ਬੇਲੀਆਂ! ਪ੍ਰਮ ਚੰਗੇ ਨਸੀਬਾਂ ਦੁਆਰਾ ਉਹ ਪਾਇਆ ਜਾਂਦਾ ਹੈ। ਠਹਿਰਾਉ।
Fareedkot Teekaਹੇ ਬਨਜਾਰੇ ਮਿੱਤ੍ਰ! ਪਰਮੇਸ੍ਵਰ ਗੁਰੂ ਕੀ ਸਰਨ ਕਰ ਕੇ ਪ੍ਰਾਪਤਿ ਹੋਤਾ ਹੈ, ਔਰ ਗੁਰੂ ਬਡੇ ਪੁੰਨੋਂ ਕਰ ਮਿਲਤੇ ਹੈਂ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ! (ਗੁਰੂ ਦੀ ਸਰਨ ਪਉ) ਗੁਰੂ ਦੀ ਸਰਨ ਪਿਆਂ ਹਰੀ (ਦਾ ਨਾਮ) ਮਿਲਦਾ ਹੈ, ਵੱਡੇ ਭਾਗਾਂ ਨਾਲ ਮਿਲਦਾ ਹੈ ॥੧॥ ਰਹਾਉ ॥

ਪਦ ਅਰਥ ਵਣਜਾਰਿਆ ਮਿਤ੍ਰਾ = ਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ! ॥੧॥ਰਹਾਉ ॥

SikhNet (Spanish)En el Santuario del Guru, encuentro a mi Señor, oh mi amigo mercader, pero solamente uno Lo encuentra si tiene prescrita buena fortuna. (1-Pausa)

Open this shabad (44 lines, Angs 81-82) →

Ang 81 of 1430