ੴ

ਸਿੱਖਬਾਣੀ · SikhBani

ਕਬਹੂ ਸਾਧਸੰਗਤਿ ਇਹੁ ਪਾਵੈ ॥

kabahoo saadhasangat ihu paavai
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 278 · 10 lines
Translations

ਕਬਹੂ; ਸਾਧਸੰਗਤਿ ਇਹੁ ਪਾਵੈ ॥

kabahoo; saadhasangat ihu paavai |

Sant Singh KhalsaSometimes, this being attains the Company of the Holy.
Manmohan SinghSometimes this man obtains saints society.
Manmohan Singh (Punjabi)ਕਦੇ ਇਹ ਇਨਸਾਨ ਸਤਿਸੰਗਤ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਪਰੰਤੂ ਕਬੀ ਇਹ ਜੀਵ ਪੂਰਬੋਕਤ ਜੋਨੀਓਂ ਮੇਂ ਭ੍ਰਮਤਾ ਹੂਆ ਸੰਤੋਂ ਕੀ ਸੰਗਤ ਕੌ ਪਾਵਤਾ ਹੈ॥
Prof. Sahib Singh(ਜਦੋਂ) ਕਦੇ (ਪ੍ਰਭੂ ਦੀ ਅੰਸ਼) ਇਹ ਜੀਵ ਸਤਸੰਗਿ ਵਿਚ ਅੱਪੜਦਾ ਹੈ,
SikhNet (Spanish)Y cuando el hombre encuentra finalmente la Saad Sangat, la Compañía de los Santos

ਉਸੁ ਅਸਥਾਨ ਤੇ; ਬਹੁਰਿ ਨ ਆਵੈ ॥

aus asathaan te; bahur na aavai |

Sant Singh KhalsaFrom that place, he does not have to come back again.
Manmohan SinghFrom that place he returns not again.
Manmohan Singh (Punjabi)ਓਸ ਥਾਂ ਤੋਂ ਫੇਰ ਉਹ ਮੁੜ ਕੇ ਨਹੀਂ ਆਉਂਦਾ।
Fareedkot Teekaਤਬ ਤਿਸ ਸਤਸੰਗ ਅਸਥਾਨ ਸੇ ਪੁਨਾ ਇਨ ਚੌਰਾਸੀ ਜੋਨੋ ਮੇਂ ਨਹੀਂ ਆਵਤਾ ਹੈ॥
Prof. Sahib Singhਤਾਂ ਉਸ ਥਾਂ ਤੋਂ ਮੁੜ ਵਾਪਸ ਨਹੀਂ ਆਉਂਦਾ;

ਪਦ ਅਰਥ ਬਹੁਰਿ = ਮੁੜ, ਵਾਪਸ।

SikhNet (Spanish)para ya nunca dar marcha atrás,

ਅੰਤਰਿ ਹੋਇ; ਗਿਆਨ ਪਰਗਾਸੁ ॥

antar hoe; giaan paragaas |

Sant Singh KhalsaThe light of spiritual wisdom dawns within.
Manmohan SinghWithin his mind dawns the light of Divine knowledge.
Manmohan Singh (Punjabi)ਉਸ ਦੇ ਮਨ ਅੰਦਰ ਬ੍ਰਹਮ-ਗਿਆਨ ਦਾ ਚਾਨਣ ਆਉਂਦਾ ਹੈ।
Fareedkot Teekaਤਿਸ ਸਤਸੰਗ ਦ੍ਵਾਰੇ ਇਸ ਕੇ ਰਿਦੇ ਅੰਤਰ ਗਿਆਨ ਕਾ ਪ੍ਰਕਾਸ ਹੋਇ ਆਵਤਾ ਹੈ॥
Prof. Sahib Singh(ਕਿਉਂਕਿ) ਇਸ ਦੇ ਅੰਦਰ ਪ੍ਰਭੂ ਦੇ ਗਿਆਨ ਦਾ ਪਰਕਾਸ਼ ਹੋ ਜਾਂਦਾ ਹੈ,

ਪਦ ਅਰਥ ਗਿਆਨ ਪਰਗਾਸੁ = ਗਿਆਨ ਦਾ ਪ੍ਰਕਾਸ਼, ਗਿਆਨ ਦਾ ਜਲਵਾ।

SikhNet (Spanish)su mente es iluminada.

ਉਸੁ ਅਸਥਾਨ ਕਾ; ਨਹੀ ਬਿਨਾਸੁ ॥

aus asathaan kaa; nahee binaas |

Sant Singh KhalsaThat place does not perish.
Manmohan SinghThat abode is imperishable.
Manmohan Singh (Punjabi)ਉਹ ਟਿਕਾਣਾ ਅਬਿਨਾਸੀ ਹੈ।
Fareedkot Teekaਇਸੀ ਤੇ ਉਸ ਅਸਥਾਨ ਸਤਸੰਗ ਕੇ ਪਾਵਨੇ ਸੇ ਇਸ ਕਾ ਨਾਸ ਨਹੀਂ ਹੋਤਾ, ਭਾਵ ਜਨਮ ਮ੍ਰਿਤ ਸੇ ਰਹਿਤ ਹੋ ਜਾਤਾ ਹੈ; ਵਾ ਤਿਸ ਗਿਆਨ ਕਰ ਜਿਸ ਬ੍ਰਹਮ ਰੂਪ ਅਸਥਾਨ ਕੌ ਇਹ ਪ੍ਰਾਪਤ ਹੋਤਾ ਹੈ ਤਿਸ ਕਾ ਕਬੀ ਨਾਸ ਨਹੀਂ ਹੋਤਾ; ਅਰਥਾਤ ਵਹੁ ਅਬਨਾਸੀ ਪਦ ਹੈ॥
Prof. Sahib Singh(ਤੇ) ਉਸ (ਗਿਆਨ ਦੇ ਪਰਕਾਸ਼ ਵਾਲੀ) ਹਾਲਤ ਦਾ ਨਾਸ ਨਹੀਂ ਹੁੰਦਾ;
SikhNet (Spanish)Alcanza entonces un Estado de inconmovibles bases y,

ਮਨ ਤਨ ਨਾਮਿ ਰਤੇ; ਇਕ ਰੰਗਿ ॥

man tan naam rate; ik rang |

Sant Singh KhalsaThe mind and body are imbued with the Love of the Naam, the Name of the One Lord.
Manmohan SinghHis soul and body are tinged with the love of One's Name.
Manmohan Singh (Punjabi)ਉਸ ਦੀ ਜਿੰਦ ਤੇ ਦੇਹਿ ਇਕ ਦੇ ਨਾਮ ਦੇ ਪ੍ਰੇਮ ਨਾਲ ਰੰਗੇ ਹੋਏ ਹਨ।
Fareedkot Teekaਜੋ ਪੁਰਸ ਮਨ ਤਨ ਬਾਣੀ ਕਰ ਕੇ ਤਿਸ ਏਕ ਨਾਮੀ ਕੇ (ਰੰਗਿ) ਅਨੰਦ ਮੇਂ ਰਤੇ ਹੂਏ ਹੈਂ॥
Prof. Sahib Singh(ਜਿਨ੍ਹਾਂ ਮਨੁੱਖਾਂ ਦੇ) ਤਨ ਮਨ ਪ੍ਰਭੂ ਦੇ ਨਾਮ ਵਿਚ ਤੇ ਪਿਆਰ ਵਿਚ ਰੱਤੇ ਰਹਿੰਦੇ ਹਨ,

ਪਦ ਅਰਥ ਇਕ ਰੰਗਿ = ਇਕ ਪ੍ਰਭੂ ਦੇ ਪਿਆਰ ਵਿਚ।

SikhNet (Spanish)con su mente y su cuerpo inmersos en el Amor del Nombre,

ਸਦਾ ਬਸਹਿ; ਪਾਰਬ੍ਰਹਮ ਕੈ ਸੰਗਿ ॥

sadaa baseh; paarabraham kai sang |

Sant Singh KhalsaHe dwells forever with the Supreme Lord God.
Manmohan SinghHe ever abides with the Supreme Lord.
Manmohan Singh (Punjabi)ਉਹ ਹਮੇਸ਼ਾਂ ਸ਼ਰੋਮਣੀ ਸਾਹਿਬ ਦੇ ਨਾਲ ਰਹਿੰਦਾ ਹੈ।
Fareedkot Teekaਵਹੁ ਸਦਾ ਹੀ ਪਾਰਬ੍ਰਹਮ ਕੇ ਸਾਥ ਬਸਤੇ ਹੈਂ॥
Prof. Sahib Singhਉਹ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ।
SikhNet (Spanish)vive para siempre en Compañía del Señor.

ਜਿਉ ਜਲ ਮਹਿ ਜਲੁ; ਆਇ ਖਟਾਨਾ ॥

jiau jal meh jal; aae khattaanaa |

Sant Singh KhalsaAs water comes to blend with water,
Manmohan SinghAs water comes and gets blended with water,
Manmohan Singh (Punjabi)ਜਿਸ ਤਰ੍ਹਾਂ ਪਾਣੀ ਆ ਕੇ ਪਾਣੀ ਨਾਲ ਮਿਲ ਜਾਂਦਾ ਹੈ,
Fareedkot Teekaਜੈਸੇ ਜਲ ਮੇਂ ਜਲ ਆਇ ਕਰਕੈ ਸਮਾਇ ਜਾਤਾ ਹੈ॥
Prof. Sahib Singh(ਸੋ) ਜਿਵੇਂ ਪਾਣੀ ਵਿਚ ਪਾਣੀ ਆ ਰਲਦਾ ਹੈ,

ਪਦ ਅਰਥ ਖਟਾਨਾ = ਮਿਲਦਾ ਹੈ।

SikhNet (Spanish)Así como el agua se incorpora al agua,

ਤਿਉ ਜੋਤੀ ਸੰਗਿ; ਜੋਤਿ ਸਮਾਨਾ ॥

tiau jotee sang; jot samaanaa |

Sant Singh Khalsahis light blends into the Light.
Manmohan Singhso does his lights blend with the Supreme Light.
Manmohan Singh (Punjabi)ਏਸੇ ਤਰ੍ਹਾਂ ਹੀ ਉਸ ਦਾ ਨੂਰ ਪਰਮ-ਨੂਰ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਤੈਸੇ ਵਹੁ ਜਨ ਤਿਸ ਜੋਤੀ ਸਾਥ ਜੋਤਿ ਰੂਪ ਹੋ ਕਰ ਸਮਾਨਾ ਹੈ, ਭਾਵ ਅਭੇਦ ਹੋਇ ਗਿਆ ਹੈ॥
Prof. Sahib Singhਤਿਵੇਂ (ਸਤਸੰਗ ਵਿਚ ਟਿਕੇ ਹੋਏ ਦੀ) ਆਤਮਾ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ;
SikhNet (Spanish)su luz se funde en la Luz Divina

ਮਿਟਿ ਗਏ ਗਵਨ; ਪਾਏ ਬਿਸ੍ਰਾਮ ॥

mitt ge gavan; paae bisraam |

Sant Singh KhalsaReincarnation is ended, and eternal peace is found.
Manmohan SinghHis coming and going end and he attains rest.
Manmohan Singh (Punjabi)ਉਸ ਦਾ ਆਉਣਾ ਤੇ ਜਾਣਾ ਮੁਕ ਜਾਂਦਾ ਹੈ ਅਤੇ ਉਹ ਆਰਾਮ ਪਾ ਲੈਦਾ ਹੈ।
Fareedkot Teekaਜਿਨੋਂ ਕੇ ਆਵਾਗਵਨ ਅਰਥਾਤ ਜਨਮ ਮਰਣ ਮਿਟ ਗਏ ਹੈਂ ਔ (ਬਿਸ੍ਰਾਮ) ਇਸਥਿਤੀ ਕੇ ਸੁਖ ਪਾਏ ਹੈਂ॥
Prof. Sahib Singhਉਸ ਦੇ (ਜਨਮ ਮਰਨ ਦੇ) ਫੇਰੇ ਮੁੱਕ ਜਾਂਦੇ ਹਨ, (ਪ੍ਰਭੂ-ਚਰਨਾਂ ਵਿਚ) ਉਸ ਨੂੰ ਟਿਕਾਣਾ ਮਿਲ ਜਾਂਦਾ ਹੈ।

ਪਦ ਅਰਥ ਗਵਨ = ਭਟਕਣਾ, ਜਨਮ ਮਰਨ ਵਿਚ ਫੇਰੇ। ਬਿਸ੍ਰਾਮ = ਟਿਕਾਣਾ, ਆਰਾਮ।

SikhNet (Spanish)y su deambular termina para siempre.

ਨਾਨਕ. ਪ੍ਰਭ ਕੈ; ਸਦ ਕੁਰਬਾਨ ॥੮॥੧੧॥

naanak. prabh kai; sad kurabaan |8|11|

Sant Singh KhalsaNanak is forever a sacrifice to God. ||8||11||
Manmohan SinghNanak is ever devoted unto the Lord.
Manmohan Singh (Punjabi)ਨਾਨਕ ਸੁਆਮੀ ਉਤੋਂ ਸਦੀਵ ਸਦਕੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪ੍ਰਭੂ ਪਰ ਸਦਾ ਕੁਰਬਾਨ ਜਾਤੇ ਹੈਂ॥੮॥੧੧॥☬ਸ੍ਰੀ ਗੁਰੂ ਅਰਜਨ ਸਾਹਿਬੁ ਜੀ ਨੇ ਏਕ ਸਿਖ ਕੀ ਪ੍ਰੀਖਿਆ ਹੇਤ ਹੁਕਮ ਨਾਵਾ ਭੇਜਾ ਔਰ ਐਸੇ ਹੁਕਮ ਦੀਆ ਕਿ ਪਾਂਚ ਰੁਪ੍ਯੇ ਲੇ ਕਰ ਹੁਕਮਨਾਵੇ ਕਾ ਦਰਸਨ ਕਰਾਵਣਾ ਔਰ ਪੀਛੇ ਸੌ ਰੁਪ੍ਯਾ ਲਿਆਵਣਾ। ਜਬ ਹੁਕਮ ਨਾਮੀਆ ਉਸ ਸਿਖ ਕੇ ਘਰ ਮੇਂ ਗਿਆ ਤਬ ਸਿਖਨੇ ਬਡਾ ਆਦਰ ਕੀਆ। ਹੁਕਮ ਸੁਣ ਕਰ ਅਪਨੇ ਘਰ ਕੀ ਚੀਜ ਬਸਤ ਆਦਿ ਬੇਚ ਕਰ ਹੁਕਮ ਨਾਮੀਏ ਕੋ ਪ੍ਰਸਾਦ ਛਕਾਇਆ ਔਰ ਪਾਂਚ ਰੁਪ੍ਯੇ ਦੇ ਕਰ ਹੁਕਮ ਨਾਮੇ ਕਾ ਦਰਸਨ ਕੀਆ ਪੁਨਾ ਸੌ ਰੁਪ੍ਯਾ ਦੇਣੇ ਕਾ ਉਪਾਵ ਚਿਤਵ ਕਰ ਬਾਹਰ ਆਇਆ, ਕਿਉਂਕਿ ਵਹੁ ਸਿਖ ਨਿਰਧਨ ਥਾ। ਤਬ ਸੁਨਾ ਕਿ ਆਜ ਰਾਜਾ ਨੇ ਕੁਸਤੀ ਕਰਵਾਈ ਹੈ। ਜੋ ਰਾਜੇ ਕੇ ਮਸਕੀਨ ਪਹਿਲਵਾਨ ਕੋ ਗਿਰਾਵੈ ਤਿਸ ਕੌ ਦੋ ਸੌ ਰੁਪ੍ਯਾ ਔਰ ਜੋ ਗਿਰੇ ਤਿਸ ਕੌ ਇਕ ਸੌ ਰੁਪ੍ਯੇ ਮਿਲੈਂਗੇ। ਤੌ ਤਿਸ ਸਿਖ ਨੇ ਅਪਨੇ ਪ੍ਰਾਨ ਪਿਆਰੇ ਨਾ ਕੀਏ ਯਦਪਿ ਪਹਲਵਾਨ ਕੋ ਜਾਨਤਾ ਥਾ ਤਦਪ ਤਿਸ ਕੇ ਸਾਥ ਘੁਲਨੇ ਕੌ ਜਾਇ ਖੜਾ ਹੂਆ। ਲੋਕ ਬੀ ਹਾਸੀ ਕਰਨੇ ਲਗੇ। ਪਹਿਲਵਾਨ ਤਿਸ ਕੀ ਬਾਤ ਸੁਣ ਕਰ ਆਪ ਹੀ ਗਿਰ ਪੜਾ। ਤਬ ਸੌ ਰੁਪ੍ਯਾ ਲੇ ਕਰ ਹੁਕਮ ਨਾਵੀਏਂ ਕੌ ਦੀਆ ਔਰ ਵਹੁ ਮਸਕੀਨੀਆਂ ਪਹਿਲਵਾਨ ਔ ਤਿਸ ਸਿਖ ਨੇ ਹੁਕਮ ਨਾਵੀਏਂ ਸਾਥ ਗੁਰੋਂ ਕੇ ਹਜੂਰ ਆਨ ਕਰ ਦਰਸ਼ਨ ਕੀਆ। ਤਬ ਸ੍ਰੀ ਗੁਰੂ ਅੰਤਰਯਾਮੀ ਤਿਸ ਮਸਕੀਨ ਪਹਿਲਵਾਨ ਕੇ ਪਰਥਾਇ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਤੋਂ ਸਦਕੇ ਜਾਈਏ ॥੮॥੧੧॥
SikhNet (Spanish)Nanak se postra reverente ante el Señor. (8-11)
Answers quote the Granth verbatim with Ang citations. AI commentary is not Gurbani and not a religious ruling.