ੴ

ਸਿੱਖਬਾਣੀ · SikhBani

ਕਬਹੂ ਹੋਇ ਪੰਡਿਤੁ ਕਰੇ ਬਖੵਾਨੁ ॥

kabahoo hoe panddit kare bakhayaan
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 277, 278 · 10 lines
Translations

ਕਬਹੂ; ਹੋਇ ਪੰਡਿਤੁ. ਕਰੇ ਬਖੵਾਨੁ ॥

kabahoo; hoe panddit. kare bakhayaan | Ang 277

Sant Singh KhalsaSometimes, as scholars, they deliver lectures.
Manmohan SinghAs a scholar, sometimes, man delivers lecturers.
Manmohan Singh (Punjabi)ਕਦੇ ਬੰਦਾ ਬਤੌਰ ਵਿੱਦਵਾਨ ਦੇ ਲੈਕਚਰ ਦਿੰਦਾ ਹੈ।
Fareedkot Teekaਕਬੀ ਏਹ ਜੀਵ ਪੰਡਿਤ ਹੋ ਕਰ ਸਾਸਤ੍ਰੋਂ ਕੋ ਉਚਾਰਤਾ ਹੈ॥
Prof. Sahib Singh(ਸਰਬ-ਵਿਆਪੀ ਪ੍ਰਭੂ) ਕਦੇ ਪੰਡਤ ਬਣ ਕੇ (ਦੂਜਿਆਂ ਨੂੰ) ਉਪਦੇਸ਼ ਕਰ ਰਿਹਾ ਹੈ,

ਪਦ ਅਰਥ ਬਖ੍ਯ੍ਯਾਨੁ = ਵਖਿਆਨ, ਉਪਦੇਸ਼।

SikhNet (Spanish)Algunas veces, como erudito, el hombre pronuncia largos discursos

ਕਬਹੂ; ਮੋਨਿਧਾਰੀ ਲਾਵੈ ਧਿਆਨੁ ॥

kabahoo; monidhaaree laavai dhiaan | Ang 277

Sant Singh KhalsaSometimes, they hold to silence in deep meditation.
Manmohan SinghAs a mute ascetic, sometimes he practises contemplation.
Manmohan Singh (Punjabi)ਕਦੇ ਉਹ ਚੁੱਪ ਕੀਤੇ ਸਾਧੂ ਵਜੋਂ ਬਿਰਤੀ ਜੋੜਦਾ ਹੈ।
Fareedkot Teekaਅਰ ਕਬੀ ਮੋਨਿਧਾਰੀ ਹੋ ਕਰ ਧਿਆਨੁ ਲਗਾਵਤਾ ਹੈ॥
Prof. Sahib Singhਕਦੇ ਮੋਨੀ ਸਾਧੂ ਹੋ ਕੇ ਸਮਾਧੀ ਲਾਈ ਬੈਠਾ ਹੈ;

ਪਦ ਅਰਥ ਮੋਨਧਾਰੀ = ਚੁੱਪ ਰਹਿਣ ਵਾਲਾ, ਕਦੇ ਨ ਬੋਲਣ ਵਾਲਾ।

SikhNet (Spanish)y otras, como asceta guarda total silencio.

ਕਬਹੂ; ਤਟ ਤੀਰਥ ਇਸਨਾਨ ॥

kabahoo; tatt teerath isanaan | Ang 277

Sant Singh KhalsaSometimes, they take cleansing baths at places of pilgrimage.
Manmohan SinghSometimes he takes bath at the banks of holy places.
Manmohan Singh (Punjabi)ਕਦੇ ਉਹ ਯਾਤ੍ਰਾਂ ਅਸਥਾਨਾ ਦੇ ਕਿਨਾਰਿਆਂ ਉਤੇ ਨ੍ਹਾਉਂਦਾ ਹੈ।
Fareedkot Teekaਅਰ ਕਬੀ ਤੀਰਥੋਂ ਕੇ ਕਿਨਾਰੇ ਪਰ ਇਸਨਾਨ ਕਰਤਾ ਹੈ॥
Prof. Sahib Singhਕਦੇ ਤੀਰਥਾਂ ਦੇ ਕਿਨਾਰੇ ਇਸ਼ਨਾਨ ਕਰ ਰਿਹਾ ਹੈ,

ਪਦ ਅਰਥ ਤਟ = ਨਦੀ ਦਾ ਕਿਨਾਰਾ।

SikhNet (Spanish)Algunas veces es un humilde peregrino y otras,

ਕਬਹੂ; ਸਿਧ ਸਾਧਿਕ ਮੁਖਿ ਗਿਆਨ ॥

kabahoo; sidh saadhik mukh giaan | Ang 277

Sant Singh KhalsaSometimes, as Siddhas or seekers, they impart spiritual wisdom.
Manmohan SinghSometimes as an adept and a striver, he preaches divine sermons with his mouth
Manmohan Singh (Punjabi)ਕਦੇ ਉਹ ਕਰਾਮਾਤੀ ਬੰਦੇ ਅਤੇ ਅਭਿਆਸੀ ਦੇ ਤੌਰ ਤੇ ਆਪਣੇ ਮੂੰਹੋਂ ਰੱਬੀ ਭਜਨ ਪ੍ਰਚਾਰਦਾ ਹੈ।
Fareedkot Teekaਅਰ ਕਬੀ ਸਿਧ ਸਾਧਿਕ ਹੋ ਕਰ ਮੁਖ ਸੇ ਗਿਆਨੁ ਕਥਨ ਕਰਤਾ ਹੈ॥
Prof. Sahib Singhਕਦੇ ਸਿੱਧ ਤੇ ਸਾਧਿਕ (ਦੇ ਰੂਪ ਵਿਚ) ਮੂੰਹੋਂ ਗਿਆਨ ਦੀਆਂ ਗੱਲਾਂ ਕਰਦਾ ਹੈ;

ਪਦ ਅਰਥ ਸਿਧ = ਪੁੱਗਾ ਹੋਇਆ ਜੋਗੀ। ਸਾਧਿਕ = ਸਾਧਨਾ ਕਰਨ ਵਾਲੇ। ਮੁਖਿ = ਮੂੰਹ ਤੋਂ।

SikhNet (Spanish)se convierte en la voz de la autoridad religiosa pontificando con gran sapiencia.

ਕਬਹੂ; ਕੀਟ ਹਸਤਿ ਪਤੰਗ ਹੋਇ ਜੀਆ ॥

kabahoo; keett hasat patang hoe jeea | Ang 277

Sant Singh KhalsaSometimes, they becomes worms, elephants, or moths.
Manmohan SinghSome times, man becomes an insect, an elephant or a moth,
Manmohan Singh (Punjabi)ਕਦੇ ਆਦਮੀ ਕੀੜਾ, ਹਾਥੀ ਜਾ ਪਰਵਾਨਾ ਹੁੰਦਾ ਹੈ,
Fareedkot Teekaਪੁਨਾ ਕਬੀ ਕੀੜੇ ਔਰ ਹਾਥੀ ਪਤੰਗ ਆਦਿ ਜੀਵ ਜੰਤ ਹੋ ਕਰ॥
Prof. Sahib Singhਕਦੇ ਕੀੜੇ ਹਾਥੀ ਭੰਬਟ (ਆਦਿਕ) ਜੀਵ ਬਣਿਆ ਹੋਇਆ ਹੈ,

ਪਦ ਅਰਥ ਕੀਟ = ਕੀੜਾ। ਹਸਤਿ = ਹਾਥੀ। ਪਤੰਗ = ਭੰਬਟ।

SikhNet (Spanish)Su Alma es conducida a través de cada especie de vida, apareciendo a veces como gusano, otras como palomilla o elefante.

ਅਨਿਕ ਜੋਨਿ; ਭਰਮੈ ਭਰਮੀਆ ॥

anik jon; bharamai bharameea | Ang 277

Sant Singh KhalsaThey may wander and roam through countless incarnations.
Manmohan Singhand continuously wanders in many existences.
Manmohan Singh (Punjabi)ਅਤੇ ਅਨੇਕਾਂ ਜੂਨੀਆਂ ਅੰਦਰ ਲਗਾਤਾਰ ਭਟਕਦਾ ਹੈ।
Fareedkot Teekaਅਨੇਕ ਜੋਨੀਓਂ ਮੇਂ ਭ੍ਰਮ ਸੇ ਭ੍ਰਮਾਇਆ ਹੂਆ ਫਿਰਤਾ ਹੈ॥
Prof. Sahib Singhਅਤੇ (ਆਪਣਾ ਹੀ) ਭਵਾਇਆ ਹੋਇਆ ਕਈ ਜੂਨਾਂ ਵਿਚ ਭਉਂ ਰਿਹਾ ਹੈ;

ਪਦ ਅਰਥ ਭਰਮੀਆ = ਭਵਾਇਆ ਹੋਇਆ, ਭਰਮ ਵਿਚ ਪਾਇਆ ਹੋਇਆ।

SikhNet (Spanish)Y así vaga a través de millones de encarnaciones

ਨਾਨਾ ਰੂਪ; ਜਿਉ ਸ੍ਵਾਗੀ ਦਿਖਾਵੈ ॥

naanaa roop; jiau svaagee dikhaavai | Ang 278

Sant Singh KhalsaIn various costumes, like actors, they appear.
Manmohan SinghLike a guiser he is seen assuming various disguises.
Manmohan Singh (Punjabi)ਬਹੂ-ਰੂਪੀਏ ਵਾਂਗ ਉਹ ਘਣੇਰੇ ਸਰੂਪ ਧਾਰਨ ਕਰਦਾ ਹੋਇਆ ਦਿਸਦਾ ਹੈ।
Fareedkot Teekaਜੈਸੇ ਸ੍ਵਾਂਗੀ ਨਾਨਾਂ ਪ੍ਰਕਾਰ ਕੇ ਸਰੂਪ ਕਰ ਕੇ ਦਿਖਾਵਤਾ ਹੈ॥
Prof. Sahib Singhਬਹੁ-ਰੂਪੀਏ ਵਾਂਗ ਕਈ ਤਰ੍ਹਾਂ ਦੇ ਰੂਪ ਵਿਖਾ ਰਿਹਾ ਹੈ,

ਪਦ ਅਰਥ ਨਾਨਾ = ਕਈ ਤਰ੍ਹਾਂ ਦੇ।

SikhNet (Spanish)y como si fuera juglar, asume distintos papeles.

ਜਿਉ ਪ੍ਰਭ ਭਾਵੈ; ਤਿਵੈ ਨਚਾਵੈ ॥

jiau prabh bhaavai; tivai nachaavai | Ang 278

Sant Singh KhalsaAs it pleases God, they dance.
Manmohan SinghAs it pleases the Lord, so does He make him dance.
Manmohan Singh (Punjabi)ਜਿਸ ਤਰ੍ਹਾਂ ਸੁਆਮੀ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਉਹ ਬੰਦੇ ਨੂੰ ਨਚਾਉਂਦਾ ਹੈ।
Fareedkot Teekaਜਿਸ ਪ੍ਰਕਾਰ ਪ੍ਰਭੂ ਕੋ ਭਾਵਤਾ ਹੈ, ਤੈਸੇ ਹੀ ਇਸ ਜੀਵ ਕੋ ਮਾਯਾ ਕਰ ਕੇ ਨਚਾਵਤਾ ਹੈ॥
Prof. Sahib Singhਜਿਉਂ ਪ੍ਰਭੂ ਨੂੰ ਭਾਉਂਦਾ ਹੈ ਤਿਵੇਂ (ਜੀਵਾਂ ਨੂੰ) ਨਚਾਉਂਦਾ ਹੈ।

ਪਦ ਅਰਥ ਪ੍ਰਭ ਭਾਵੈ = ਪ੍ਰਭੂ ਨੂੰ ਭਾਉਂਦਾ।

SikhNet (Spanish)Pero el Gran Juglar es Quien lo hace aparecer de múltiples maneras

ਜੋ ਤਿਸੁ ਭਾਵੈ; ਸੋਈ ਹੋਇ ॥

jo tis bhaavai; soee hoe | Ang 278

Sant Singh KhalsaWhatever pleases Him, comes to pass.
Manmohan SinghWhatever pleases Him that alone happens.
Manmohan Singh (Punjabi)ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ।
Fareedkot Teekaਤਾਂ ਤੇ ਜੋ ਤਿਸ ਵਾਹਿਗੁਰੂ ਕੌ ਭਾਵਤਾ ਹੈ, ਸੋਈ ਹੋਤਾ ਹੈ॥
Prof. Sahib Singhਉਹੀ ਹੁੰਦਾ ਹੈ ਜੋ ਉਸ (ਮਾਲਕ) ਨੂੰ ਚੰਗਾ ਲੱਗਦਾ ਹੈ।
SikhNet (Spanish)y él danza de acuerdo a la Melodía que el Señor le toque.

ਨਾਨਕ; ਦੂਜਾ ਅਵਰੁ. ਨ ਕੋਇ ॥੭॥

naanak; doojaa avar. na koe |7| Ang 278

Sant Singh KhalsaO Nanak, there is no other at all. ||7||
Manmohan SinghNanak there is no other second than He.
Manmohan Singh (Punjabi)ਨਾਨਕ ਉਸ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਤੇ ਬਿਨਾਂ ਔਰ ਕੋਈ ਦੂਸਰਾ ਸਮਰਥ ਨਹੀਂ ਹੈ॥੭॥
Prof. Sahib Singhਹੇ ਨਾਨਕ! (ਉਸ ਵਰਗਾ) ਕੋਈ ਹੋਰ ਦੂਜਾ ਨਹੀਂ ਹੈ ॥੭॥
SikhNet (Spanish)Oh, dice Nanak, en verdad no existe nadie más que el Señor. (7)
Answers quote the Granth verbatim with Ang citations. AI commentary is not Gurbani and not a religious ruling.