ਕਬੀਰ. ਸੂਰਜ ਚਾਂਦ ਕੈ; ਉਦੈ ਭਈ ਸਭ ਦੇਹ ॥
kabeer. sooraj chaand kai; udai bhee sabh deh |
Sant Singh KhalsaKabeer, bodies are like the rising and setting of the sun and the moon.
Manmohan SinghKabir, all the bodies are like the rising and setting of the sun and the moon.
Manmohan Singh (Punjabi)ਕਬੀਰ, ਸਾਰੇ ਸਰੀਰ ਸੂਰਜ ਅਤੇ ਚੰਨ ਦੇ ਚੜ੍ਹਨ ਅਤੇ ਡੁਬਣ ਦੀ ਮਾਨੰਦ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸੂਰਜ ਔ ਚੰਦ੍ਰਮਾਂ ਕੇ ਉਦੇ ਅਸਤ ਮੇਂ, ਭਾਵ ਦਿਨ ਔ ਰਾਤ ਮੇਂ ਹੀ ਸੰਪੂਰਨ ਦੇਹਾਂ ਹੋਈਆਂ ਹੈਂ॥
Prof. Sahib Singhਹੇ ਕਬੀਰ! (ਪੰਜਾਂ ਤੱਤਾਂ ਤੋਂ ਇਹ) ਸਰੀਰ-ਰਚਨਾ ਇਸ ਵਾਸਤੇ ਹੋਈ ਹੈ ਕਿ ਇਸ ਵਿਚ ਸੂਰਜ ਅਤੇ ਚੰਦ੍ਰਮਾ ਦਾ ਉਦੈ ਹੋਵੇ (ਭਾਵ, ਨਰਮ-ਦਿਲੀ ਅਤੇ ਸੀਤਲਤਾ ਪੈਦਾ ਹੋਣ, ਪਰ ਇਹ ਗੁਣ ਤਾਂ ਪੈਦਾ ਹੋ ਸਕਦੇ ਹਨ ਜੇ ਗੁਰੂ ਮਿਲੇ ਤੇ ਗੁਰੂ ਦੀ ਰਾਹੀਂ ਗੋਬਿੰਦ ਦੇ ਚਰਨਾਂ ਵਿਚ ਜੁੜੀਏ)।ਪਦ ਅਰਥ ਸੂਰਜ ਚਾਂਦ ਕੈ ਉਦੈ = ਸੂਰਜ ਅਤੇ ਚੰਦ੍ਰਮਾ ਦੇ ਪ੍ਰਕਾਸ਼ ਦੀ ਖ਼ਾਤਰ।
SikhNet (Spanish)Kabir, los cuerpos creen elevarse poniéndose de sol y luna, pero sin conocer al Guru,
ਗੁਰ ਗੋਬਿੰਦ ਕੇ ਬਿਨੁ ਮਿਲੇ; ਪਲਟਿ ਭਈ ਸਭ ਖੇਹ ॥੧੭੯॥
gur gobind ke bin mile; palatt bhee sabh kheh |179|
Sant Singh KhalsaWithout meeting the Guru, the Lord of the Universe, they are all reduced to dust again. ||179||
Manmohan SinghHowever, without meeting with the Guru God, they all turn into dust again.
Manmohan Singh (Punjabi)ਪ੍ਰੰਤੂ ਗੁਰੂ-ਪ੍ਰਮੇਸ਼ਰ ਦੇ ਨਾਲ ਮਿਲਣ ਦੇ ਬਗੈਰ, ਉਹ ਮੁੜ ਕੇ ਸਾਰੇ ਮਿੱਟੀ ਹੋ ਜਾਂਦੇ ਹਨ।
Fareedkot Teekaਗੁਰੋਂ ਦ੍ਵਾਰੇ ਕੇ ਮਿਲੇ ਬਿਨਾਂ, ਭਾਵ ਭਜਨ ਕਰੇ ਸੇ ਬਿਨਾਂ ਪੁਨਾ ਇਹ ਦੇਹ ਸੰਪੂਰਨ ਪਲਟ ਕਰ ਖੇਹ ਹੋ ਜਾਤੀ ਹੈ, ਭਾਵ ਨਿਸਫਲ ਭਈ ਹੈ॥੧੭੯॥
Prof. Sahib Singhਗੁਰੂ ਪਰਮਾਤਮਾ ਦੇ ਮੇਲ ਤੋਂ ਬਿਨਾ ਇਹ ਸਰੀਰ ਮੁੜ ਮਿੱਟੀ ਦਾ ਮਿੱਟੀ ਹੀ ਹੋ ਜਾਂਦਾ ਹੈ (ਭਾਵ, ਇਹ ਮਨੁੱਖਾ ਸਰੀਰ ਬਿਲਕੁਲ ਵਿਅਰਥ ਹੀ ਚਲਾ ਜਾਂਦਾ ਹੈ) ॥੧੭੯॥* ਨੋਟ: ਇਸ ਸ਼ਲੋਕ ਨੂੰ ਪਿਛਲੇ ਸ਼ਲੋਕ ਨਾਲ ਰਲਾ ਕੇ ਪੜ੍ਹੋ। 'ਅੰਤਿ ਖੇਹ ਕੀ ਖੇਹ' ਅਤੇ 'ਪਲਟਿ ਭਈ ਸਭ ਖੇਹ' ਤੋਂ ਸਾਫ਼ ਦਿੱਸਦਾ ਹੈ ਕਿ ਦੋਵੇਂ ਸ਼ਲੋਕ ਇਕੱਠੇ ਹੀ ਵਿਚਾਰਨੇ ਹਨ। ਭਾਵੇਂ ਇਹ ਨਗਰੀ ਚਾਰ ਦਿਨਾਂ ਵਾਸਤੇ ਹੀ ਹੈ, ਪਰ ਇਸ ਵਿਚ ਸੂਰਜ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ, ਇਸ ਵਿਚ ਚੰਦ੍ਰਮਾ ਦੀਆਂ ਠੰਢੀਆਂ ਮਿੱਠੀਆਂ ਕਿਰਨਾਂ ਪੈਣੀਆਂ ਚਾਹੀਦੀਆਂ ਹਨ। ਤੇ, ਸੂਰਜ ਵਾਲਾ ਪ੍ਰਕਾਸ਼ ਅਤੇ ਚੰਦ੍ਰਮਾ ਵਾਲੀ ਸੀਤਲਤਾ ਤਦੋਂ ਹੀ ਉਦੈ ਹੋ ਸਕਦੇ ਹਨ ਜੇ ਗੁਰੂ ਦੀ ਰਾਹੀਂ ਪਰਮਾਤਮਾ ਮਿਲੇ। ਸ਼ਲੋਕ ਨੰ: ੧੭੪ ਤੋਂ ਲੈ ਕੇ ੧੭੭ ਤਕ ਗਹੁ ਨਾਲ ਪੜ੍ਹੋ। ਜੀਵ ਦੇ ਚਾਰ-ਚੁਫੇਰੇ ਵਿਕਾਰਾਂ ਦੀ ਤਪਸ਼ ਹੈ, ਇਸ ਨੂੰ ਅੰਤਰ-ਆਤਮੇ ਚੰਦ੍ਰਮਾ ਵਾਲੀ ਠੰਢ ਦੀ ਲੋੜ ਹੈ, ਜਿਵੇਂ ਚੰਦਨ ਨੂੰ ਉਸ ਦੀ ਆਪਣੀ ਅੰਦਰਲੀ ਸੀਤਲਤਾ ਸੱਪਾਂ ਦੇ ਜ਼ਹਿਰ ਤੋਂ ਬਚਾਈ ਰੱਖਦੀ ਹੈ। ਮਾਇਆ ਦੇ ਅਸਰ ਹੇਠ ਸਦਾ ਇਹ ਖ਼ਤਰਾ ਹੈ ਕਿ ਜੀਵ ਗੜ੍ਹੇ (ਅਹਿਣ) ਵਾਂਗ ਕਠੋਰ ਨਾ ਬਣ ਜਾਏ, ਇਸ ਨੂੰ ਅੰਤਰ-ਆਤਮੇ ਸੂਰਜ ਦੇ ਨਿੱਘ ਦੀ ਲੋੜ ਹੈ। ਇਹ ਨਿੱਘ (=ਪਿਆਰ) ਤੇ ਇਹ ਸੀਤਲਤਾ ਗੁਰੂ ਪਰਮਾਤਮਾ ਦੇ ਚਰਨਾਂ ਵਿਚ ਜੁੜਿਆਂ ਮਿਲਦੇ ਹਨ।
SikhNet (Spanish)el Señor del Universo, son reducidos a polvo otra vez. (179)