ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri.
ਅਨਦਿਨੁ ਸਿਮਰਹੁ. ਤਾਸੁ ਕਉ; ਜੋ ਅੰਤਿ ਸਹਾਈ ਹੋਇ ॥
anadin simarahu. taas kau; jo ant sahaaee hoe |
Sant Singh KhalsaNight and day, meditate in remembrance on the One who will be your Help and Support in the end.
Manmohan SinghNight and day meditate upon Him, who will be thy Helper in the end.
Manmohan Singh (Punjabi)ਰਾਤ ਦਿਨ ਉਸਦਾ ਆਰਾਧਨ ਕਰ, ਜੋ ਅਖੀਰ ਦੇ ਵੇਲੇ ਤੇਰਾ ਸਹਾਇਕ ਹੋਵੇਗਾ।
Fareedkot Teekaਹੇ ਭਾਈ ਜਨੋਂ! ਰਾਤ੍ਰਿ ਦਿਨ ਤਿਸ ਪਰਮੇਸ੍ਵਰ ਕਾ ਸਿਮਰਨ ਕਰੋ ਜੋ ਅੰਤ ਸਮੇਂ ਸਹਾਈ ਹੋਵੈ॥
Prof. Sahib Singhਜੋ ਪ੍ਰਭੂ ਅਖ਼ੀਰ ਸਮੇ ਸਹਾਇਤਾ ਕਰਦਾ ਹੈ ਉਸ ਨੂੰ ਹਰ ਵੇਲੇ ਯਾਦ ਰੱਖੋ।ਪਦ ਅਰਥ ਤਾਸੁ ਕਉ = ਉਸ ਨੂੰ।
SikhNet (Spanish)Habita en Él noche y día, en Aquél que te salvará al final.
ਇਹ ਬਿਖਿਆ ਦਿਨ ਚਾਰਿ ਛਿਅ; ਛਾਡਿ ਚਲਿਓ ਸਭੁ ਕੋਇ ॥
eih bikhiaa din chaar chhia; chhaadd chalio sabh koe |
Sant Singh KhalsaThis poison shall last for only a few days; everyone must depart, and leave it behind.
Manmohan SinghThis poison is only for four on six days. All must depart leaving it behind.
Manmohan Singh (Punjabi)ਇਹ ਜਹਿਰ ਕੇਵਲ ਚਾਰ ਜਾ ਛਿਆਂ ਦਿਹਾੜੀਆਂ ਲਈ ਹੈ। ਸਾਰੇ ਹੀ ਇਸ ਨੂੰ ਛੱਡ ਕੇ ਟੁਰ ਜਾਣਗੇ।
Fareedkot Teekaਇਹ ਜੋ ਵਿਸਯ ਅਨੰਦੁ ਹੈ, ਸੋ ਦਸ ਰੋਜ ਕਾ ਹੈ, ਭਾਵ ਥੋੜਾ ਕਾਲ ਰਹਿਣੇ ਵਾਲਾ ਹੈ। ਅੰਤਿ ਕੋ ਸਭ ਕੋਈ ਇਸ ਕੋ ਛੋਡ ਕਰ ਚਲਾ ਜਾਤਾ ਹੈ।☬ਜੇ ਕਹੇ ਸਨਬੰਧੀ ਸਹਾਇਕ ਹੈਂ: ਤਿਸ ਪਰ ਕਹਤੇ ਹੈਂ:
Prof. Sahib Singhਇਹ ਮਾਇਆ ਤਾਂ ਦਸ ਦਿਨਾਂ ਦੀ ਸਾਥਣ ਹੈ, ਹਰੇਕ ਜੀਵ ਇਸ ਨੂੰ ਇਥੇ ਹੀ ਛੱਡ ਕੇ ਤੁਰ ਜਾਂਦਾ ਹੈ।ਪਦ ਅਰਥ ਬਿਖਿਆ = ਮਾਇਆ। ਚਾਰਿ ਛਿਅ = ਦਸ। ਸਭੁ ਕੋਇ = ਹਰੇਕ ਜੀਵ।
SikhNet (Spanish)Este veneno es ilusorio y todos lo tendrán que dejar en unos cuantos días.
ਕਾ ਕੋ; ਮਾਤ ਪਿਤਾ ਸੁਤ ਧੀਆ ॥
kaa ko; maat pitaa sut dheea |
Sant Singh KhalsaWho is our mother, father, son and daughter?
Manmohan SinghWhose are mother, father, son and daughter?
Manmohan Singh (Punjabi)ਕਿਸ ਦੇ ਹਨ ਮਾਈ, ਬਾਪ, ਪੁੱਤ ਅਤੇ ਲੜਕੀਆਂ?
Fareedkot Teekaਮਾਤਾ ਪਿਤਾ ਅਰ ਪੁਤ੍ਰ ਪੁਤ੍ਰੀ ਕਿਸ ਕੇ ਹੈਂ? ਕਾਕੋ ਉਕਤੀ ਸੇ ਕਿਸੀ ਕੇ ਨਹੀਂ॥
Prof. Sahib Singhਮਾਂ ਪਿਉ ਪੁੱਤਰ ਧੀ ਕੋਈ ਭੀ ਕਿਸੇ ਦਾ ਸਦਾ ਸਾਥੀ ਨਹੀਂ ਹੈ।ਪਦ ਅਰਥ ਕਾ ਕੋ = ਕਿਸ ਦਾ? ਕਿਸੇ ਦਾ ਨਹੀਂ। ਸੁਤ = ਪੁੱਤਰ।
SikhNet (Spanish)¿Quién es el padre, la madre, el hijo y la hija, la casa y la esposa?
ਗ੍ਰਿਹ ਬਨਿਤਾ; ਕਛੁ ਸੰਗਿ ਨ ਲੀਆ ॥
grih banitaa; kachh sang na leea |
Sant Singh KhalsaHousehold, wife, and other things shall not go along with you.
Manmohan SinghHouse, wife and else he takes not with him.
Manmohan Singh (Punjabi)ਘਰ, ਪਤਨੀ ਅਤੇ ਹੋਰ ਕੁਝ ਉਸ ਨਾਲ ਨਹੀਂ ਲਿਜਾਂਦਾ।
Fareedkot Teekaਘਰ ਔ ਇਸਤ੍ਰੀ ਆਦਿਕੋਂ ਮੇਂ ਸੇ ਜੀਵ ਨੇ ਅੰਤ ਸਮੇਂ ਕੁਛ ਭੀ ਸੰਗ ਨਹੀਂ ਲੀਆ॥
Prof. Sahib Singhਘਰ ਇਸਤ੍ਰੀ ਕੋਈ ਭੀ ਸ਼ੈ ਕੋਈ ਜੀਵ ਇਥੋਂ ਨਾਲ ਲੈ ਕੇ ਨਹੀਂ ਜਾ ਸਕਦਾ।ਪਦ ਅਰਥ ਬਨਿਤਾ = ਇਸਤ੍ਰੀ।
SikhNet (Spanish)¿Pueden ellos acompañarte al final?
ਐਸੀ ਸੰਚਿ; ਜੁ ਬਿਨਸਤ ਨਾਹੀ ॥
aisee sanch; ju binasat naahee |
Sant Singh KhalsaSo gather that wealth which shall never perish,
Manmohan SinghAmass such wealth, which perishes not,
Manmohan Singh (Punjabi)ਐਹੋ ਜੇਹੀ ਦੌਲਤ ਇਕੱਠੀ ਕਰ ਜੋ ਨਾਸ ਨਹੀਂ ਹੁੰਦੀ,
Fareedkot Teekaਐਸੀ ਨਾਮ ਰੂਪੀ ਬਿਭੂਤੀ ਸੰਚਣੀ ਕਰੋ ਜੋ ਕਭੀ ਨਸ੍ਟ ਨਹੀਂ ਹੋਤੀ॥
Prof. Sahib Singh(ਹੇ ਭਾਈ!) ਅਜਿਹੀ ਰਾਸਿ-ਪੂੰਜੀ ਇਕੱਠੀ ਕਰ ਜਿਸ ਦਾ ਕਦੇ ਨਾਸ ਨ ਹੋਵੇ,ਪਦ ਅਰਥ ਸੰਚਿ = ਇਕੱਠੀ ਕਰ।
SikhNet (Spanish)Atesora entonces lo que sí se va contigo
ਪਤਿ ਸੇਤੀ; ਅਪੁਨੈ ਘਰਿ ਜਾਹੀ ॥
pat setee; apunai ghar jaahee |
Sant Singh Khalsaso that you may go to your true home with honor.
Manmohan Singhso that thou mayest go to thy home with honour.
Manmohan Singh (Punjabi)ਤਾਂ ਜੋ ਤੂੰ ਆਪਣੇ ਧਾਮ ਨੂੰ ਇੱਜਤ ਆਬਰੂ ਨਾਲ ਜਾਵੇਂ।
Fareedkot Teekaਪੁਨਾ ਪਤਿਸਟਾ ਸਹਿਤ ਅਪਨੇ ਸ੍ਵਰੂਪ ਘਰ ਮੇਂ ਜਾਵੋਗੇ॥
Prof. Sahib Singhਤੇ ਇੱਜ਼ਤ ਨਾਲ ਉਸ ਘਰ ਵਿਚ ਜਾ ਸਕੇਂ, ਜਿਥੋਂ ਕੋਈ ਕੱਢ ਨ ਸਕੇ।ਪਦ ਅਰਥ ਪਤਿ = ਇੱਜ਼ਤ। ਅਪੁਨੈ ਘਰਿ = ਅਪਨੇ ਘਰ ਵਿਚ, ਜਿਸ ਘਰ ਵਿਚੋਂ ਕੋਈ ਕੱਢ ਨਹੀਂ ਸਕੇਗਾ।
SikhNet (Spanish)y serás recibido en tu Verdadero Hogar.
ਸਾਧਸੰਗਿ; ਕਲਿ ਕੀਰਤਨੁ ਗਾਇਆ ॥
saadhasang; kal keeratan gaaeaa |
Sant Singh KhalsaIn this Dark Age of Kali Yuga, those who sing the Kirtan of the Lord's Praises in the Saadh Sangat, the Company of the Holy
Manmohan SinghThey, who in this Dark age sing God's praises, in the society of Saints,
Manmohan Singh (Punjabi)ਜੋ ਇਸ ਕਲਜੁਗ ਅੰਦਰ ਸਤਿ ਸੰਗਤ ਵਿੱਚ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ,
Fareedkot Teekaਜਿਨੋਂ ਨੇ ਸਾਧੋਂ ਕੇ ਸੰਗ ਕਰ (ਕਲਿ) ਸੁੰਦਰ, ਵਾ ਕਲਿਜੁਗ ਮੇਂ ਕੀਰਤਨ ਗਾਇਨ ਕੀਆ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਮਨੁੱਖਾ ਜਨਮ ਲੈ ਕੇ ਸਤ-ਸੰਗ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ,ਪਦ ਅਰਥ ਕਲਿ = ਇਸ ਸਮੇ ਵਿਚ, ਜਨਮ ਲੈ ਕੇ, ਜਗਤ ਵਿਚ ਆ ਕੇ।
SikhNet (Spanish)En esta época de oscuridad, aquél que recita las Alabanzas del Señor, no vuelve a regresar a ningún vientre.
ਨਾਨਕ. ਤੇ ਤੇ; ਬਹੁਰਿ. ਨ ਆਇਆ ॥੧੫॥
naanak. te te; bahur. na aaeaa |15|
Sant Singh Khalsa- O Nanak, they do not have to endure reincarnation again. ||15||
Manmohan SinghO Nanak, come not into this world, again.
Manmohan Singh (Punjabi)ਹੇ ਨਾਨਕ! ਉਹ ਮੁੜ ਕੇ ਇਸ ਜਗ ਵਿੱਚ ਨਹੀਂ ਆਉਂਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਤੇ ਤੇ) ਸੋ ਸੋ, ਭਾਵ ਤਿਤਨਿਓਂ ਕਾ ਫਿਰ ਸੰਸਾਰ ਮੇਂ ਆਵਨਾ ਨਹੀਂ ਹੂਆ॥੧੫॥
Prof. Sahib Singhਹੇ ਨਾਨਕ! ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਏ ॥੧੫॥ਪਦ ਅਰਥ ਤੇ ਤੇ = ਉਹ ਉਹ ਬੰਦੇ ॥੧੫॥
SikhNet (Spanish)Oh ,Nanak no soportes la encarnación nuevamente.(5)