ੴ

ਸਿੱਖਬਾਣੀ · SikhBani

ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥

guramukh sakheea sikh guroo melaaeea
Guru Ramdas Ji ਗੁਰੂ ਰਾਮਦਾਸ ਜੀ · Raag Sorath · Ang 648 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਗੁਰਮੁਖਿ ਸਖੀਆ ਸਿਖ; ਗੁਰੂ ਮੇਲਾਈਆ ॥

guramukh sakheea sikh; guroo melaaeea |

Sant Singh KhalsaThe Guru unites His Sikhs, the Gurmukhs, with the Lord.
Manmohan SinghThe pious Sikh mates, the Guru unites with the Lord.
Manmohan Singh (Punjabi)ਪਵਿੱਤ੍ਰ ਸਿੱਖ ਸਹੇਲੀਆਂ ਨੂੰ, ਗੁਰੂ ਜੀ ਸੁਆਮੀ ਨਾਲ ਮਿਲਾ ਦਿੰਦੇ ਹਨ।
Fareedkot Teekaਗੁਰਮੁਖਿ ਸਿਖ ਰੂਪ ਸਖੀਆਂ ਵਾਹਿਗੁਰੂ ਨੇ ਗੁਰੋਂ ਸਾਥ ਮਿਲਾਈਆਂ ਹੈਂ॥
Prof. Sahib Singhਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਆਪੋ ਵਿਚ) ਮਿਲਾਈਆਂ ਹਨ;
SikhNet (Spanish)Los Gurmukjs son unidos por el mismo Guru. Algunos los conserva en Su Presencia;

ਇਕਿ ਸੇਵਕ ਗੁਰ ਪਾਸਿ; ਇਕਿ ਗੁਰਿ ਕਾਰੈ ਲਾਈਆ ॥

eik sevak gur paas; ik gur kaarai laaeea |

Sant Singh KhalsaThe Guru keeps some of them with Himself, and engages others in His Service.
Manmohan SinghSome servants the Guru keeps in his presence and some others the Guru engages in his service.
Manmohan Singh (Punjabi)ਕਈਆਂ ਦਾਸਾਂ ਨੂੰ ਗੁਰੂ ਜੀ ਆਪਣੀ ਹਜ਼ੂਰੀ ਵਿੱਚ ਰੱਖਦੇ ਹਨ ਅਤੇ ਕਈਆਂ ਨੂੰ ਗੁਰੂ ਜੀ ਆਪਣੀ ਆਪਣੀ ਸੇਵਾ ਵਿੱਚ ਜੋੜਦੇ ਹਨ।
Fareedkot Teekaਇਕ ਤੌ ਸੇਵਕ ਹੋ ਕਰ ਗੁਰੋਂ ਪਾਸ ਰਹਿਤੀ ਹੈਂ ਔ ਏਕ ਗੁਰੋਂ ਨੇ ਦੂਰ ਕਹੀਂ ਕਾਰ ਮੇਂ ਲਗਾਈਆਂ ਹੈ॥
Prof. Sahib Singhਉਹਨਾਂ ਵਿਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ, ਕਈਆਂ ਨੂੰ ਸਤਿਗੁਰੂ ਨੇ (ਹੋਰ) ਕਾਰੇ ਲਾਇਆ ਹੋਇਆ ਹੈ;
SikhNet (Spanish)a otros les asigna sus tareas. Aquéllos que aman al Guru,

ਜਿਨਾ ਗੁਰੁ ਪਿਆਰਾ ਮਨਿ ਚਿਤਿ; ਤਿਨਾ ਭਾਉ ਗੁਰੂ ਦੇਵਾਈਆ ॥

jinaa gur piaaraa man chit; tinaa bhaau guroo devaaeea |

Sant Singh KhalsaThose who cherish their Beloved in their conscious minds, the Guru blesses them with His Love.
Manmohan SinghThey, who cherish the beloved Guru in their mind and heart, then, the Guru blesses with the Lord's love.
Manmohan Singh (Punjabi)ਜੋ ਆਪਣੇ ਹਿਰਦੇ ਤੇ ਦਿਲ ਵਿੱਚ ਪ੍ਰੀਤਮ ਗੁਰਾਂ ਨੂੰ ਅਸਥਾਪਨ ਕਰਦੇ ਹਨ, ਉਨ੍ਹਾਂ ਨੂੰ ਗੁਰੂ ਜੀ ਪ੍ਰਭੂ ਦੀ ਪ੍ਰੀਤ ਪ੍ਰਦਾਨ ਕਰਦੇ ਹਨ।
Fareedkot Teekaਜਿਨੋਂ ਕੇ ਮਨ ਚਿੱਤ ਕਰ ਗੁਰੂ ਪਿਆਰਾ ਹੈ, ਤਿਨੋਂਕੋ ਵਾਹਿਗੁਰੂ ਸੇ (ਭਾਉ) ਪ੍ਰੇਮ ਵਾ ਗਿਆਨ ਆਦੀ ਸੁਭ ਗੁਣੋਂ ਕੀਆ ਪੰਗਤੀਆਂ ਗੁਰੋਂ ਨੇ ਦਿਵਾਈਆਂ ਹੈਂ॥
Prof. Sahib Singhਜਿਨ੍ਹਾਂ ਦੇ ਮਨ ਵਿਚ ਪਿਆਰਾ ਗੁਰੂ ਵੱਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ,
SikhNet (Spanish)el Guru los bendice con la Conciencia de Dios.

ਗੁਰ ਸਿਖਾ ਇਕੋ ਪਿਆਰੁ; ਗੁਰ ਮਿਤਾ ਪੁਤਾ ਭਾਈਆ ॥

gur sikhaa iko piaar; gur mitaa putaa bhaaeea |

Sant Singh KhalsaThe Guru loves all of His Gursikhs equally well, like friends, children and siblings.
Manmohan SinghThe Guru equally loves all the Gur-sikhs, like his friends, sons and brothers.
Manmohan Singh (Punjabi)ਗੁਰੂ ਜੀ ਸਾਰੇ ਸਿੱਖਾਂ ਨੂੰ ਆਪਣੇ ਮਿੱਤਰਾਂ, ਪੁੱਤਰਾਂ ਅਤੇ ਵੀਰਾਂ ਦੀ ਮਾਨੰਦ ਇਕ ਜੈਸੀ ਮੁਹੱਬਤ ਕਰਦੇ ਹਨ।
Fareedkot Teekaਗੁਰੋਂ ਕੇ ਸਿਖੋ ਔ ਮਿਤਰੋਂ ਔ ਪੁਤਰੋ ਔ ਭਾਈਓਂ ਮੇਂ ਸਤਿਗੁਰੋਂ ਕਾ ਏਕ ਜੈਸਾ ਹੀ ਪ੍ਰੇਮ ਹੈ ਅਰਥਾਤ ਇਨ ਸਭ ਕੋ ਏਕ ਜੈਸਾ ਜਾਨ ਕਰ ਕ੍ਰਿਪਾ ਕਰਤੇ ਹੈਂ॥
Prof. Sahib Singhਸਤਿਗੁਰੂ ਦਾ ਆਪਣੇ ਸਿੱਖਾਂ ਮਿੱਤ੍ਰਾਂ ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ।
SikhNet (Spanish)El Guru ama a Sus Devotos como si fueran Sus hijos, amigos o hermanos.

ਗੁਰੁ ਸਤਿਗੁਰੁ ਬੋਲਹੁ ਸਭਿ; ਗੁਰੁ ਆਖਿ. ਗੁਰੂ ਜੀਵਾਈਆ ॥੧੪॥

gur satigur bolahu sabh; gur aakh. guroo jeevaaeea |14|

Sant Singh KhalsaSo chant the Name of the Guru, the True Guru, everyone! Chanting the Name of the Guru, Guru, you shall be rejuvenated. ||14||
Manmohan SinghUtter ye all, the great True Guru's Name. By uttering the great Guru's Name, the man is reanimated.
Manmohan Singh (Punjabi)ਤੁਸੀਂ ਸਾਰੇ ਵਿਸ਼ਾਲ ਸੱਚੇ ਗੁਰਾਂ ਦੇ ਨਾਮ ਦਾ ਉਚਾਰਨ ਕਰੋ। ਵਿਸ਼ਾਲ ਗੁਰਾਂ ਨੂੰ ਆਰਾਧਨ ਦੁਆਰਾ ਇਨਸਾਨ ਮੁੜ ਸੁਰਜੀਤ ਹੋ ਜਾਂਦਾ ਹੈ।
Fareedkot Teekaਤਾਂ ਤੇ ਸਭੀ ਪੂਜਨੇ ਯੋਗ ਸਤਿਗੁਰੋਂ ਕਾ ਜਸ ਉਚਾਰਨ ਕਰੋ, ਕਿਉਂਕਿ ਸਤਿਗੁਰੋਂ ਕਾ ਜੋ ਨਾਮ ਹੈ, ਸੋ (ਗੁਰੁ) ਬਡਾ ਕਰ ਕੇ ਜੀਵਨ ਰੂਪ ਕਰ ਦੇਤਾ ਹੈ॥੧॥੪॥
Prof. Sahib Singh(ਹੇ ਸਿੱਖ ਸਹੇਲੀਓ!) ਸਾਰੀਆਂ 'ਗੁਰੂ, ਗੁਰੂ' ਆਖੋ, 'ਗੁਰੂ, ਗੁਰੂ' ਆਖਿਆਂ ਗੁਰੂ ਆਤਮਕ ਜੀਵਨ ਦੇ ਦੇਂਦਾ ਹੈ ॥੧੪॥
SikhNet (Spanish)Reciten todos el Naam por la Gracia del Guru, pues así serán bendecidos con la Vida Eterna. (14)
Answers quote the Granth verbatim with Ang citations. AI commentary is not Gurbani and not a religious ruling.