ਮਾਰੂ ਮਹਲਾ ੫ ॥
maaroo mahalaa 5 | Ang 1080
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਪ੍ਰਭ ਸਮਰਥ; ਸਰਬ ਸੁਖ ਦਾਨਾ ॥
prabh samarath; sarab sukh daanaa | Ang 1080
Sant Singh KhalsaGod is the almighty Giver of all peace and joy.
Manmohan SinghThe Omnipotent Lord is the Giver of all the comforts.
Manmohan Singh (Punjabi)ਸਰਬ ਸ਼ਕਤੀਵਾਨ ਪ੍ਰਭੂ ਸਾਰੇ ਸੁਖ ਦੇਣ ਵਾਲਾ ਹੈ।
Fareedkot Teekaਹੇ ਪ੍ਰਭੂ ਸਮਰਥ! ਤੂੰ ਸਰਬ ਸੁਖੋਂ ਕਾ ਦਾਨ ਕਰਨੇ ਵਾਲਾ ਹੈਂ॥
Prof. Sahib Singhਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਹੇ ਸਾਰੇ ਸੁਖ ਦੇਣ ਵਾਲੇ!ਪਦ ਅਰਥ ਪ੍ਰਭ = ਹੇ ਪ੍ਰਭੂ! ਸਮਰਥ = ਹੇ ਸਾਰੀਆਂ ਤਾਕਤਾਂ ਦੇ ਮਾਲਕ! ਸਿਮਰਉ = ਮੈਂ ਸਿਮਰਦਾ ਰਹਾਂ।
SikhNet (Spanish)El Señor es Todopoderoso, es Él Quien nos bendice con la Dicha Entera.
ਸਿਮਰਉ ਨਾਮੁ; ਹੋਹੁ ਮਿਹਰਵਾਨਾ ॥
simrau naam; hohu miharavaanaa | Ang 1080
Sant Singh KhalsaBe merciful to me, that I may meditate in remembrance on Your Name.
Manmohan SinghBe Thou merciful unto me, that I may contemplate Thy Name, O Lord.
Manmohan Singh (Punjabi)ਤੂੰ ਮੇਰੇ ਉੱਤੇ ਦਇਆਵਾਨ ਹੋ, ਤਾਂ ਜੋ ਮੈਂ ਤੇਰੇ ਨਾਮ ਦਾ ਆਰਾਧਨ ਕਰਾਂ, ਹੇ ਸੁਆਮੀ!
Fareedkot Teekaਤੂੰ ਮੇਰੇ ਪਰ ਮੇਹਰਵਾਨ ਹੋਹੁ ਮੈਂ ਤੇਰਾ ਨਾਮ ਸਿਮਰਤਾ ਰਹਾਂ॥
Prof. Sahib Singh(ਮੇਰੇ ਉਤੇ) ਮਿਹਰਵਾਨ ਹੋ, ਮੈਂ ਤੇਰਾ ਨਾਮ ਸਿਮਰਦਾ ਰਹਾਂ।
SikhNet (Spanish)Así entonces, contemplo Su Nombre, para que me muestre Su Misericordia.
ਹਰਿ ਦਾਤਾ. ਜੀਅ ਜੰਤ ਭੇਖਾਰੀ; ਜਨੁ ਬਾਂਛੈ. ਜਾਚੰਗਨਾ ॥੧॥
har daataa. jeea jant bhekhaaree; jan baanchhai. jaachanganaa |1| Ang 1080
Sant Singh KhalsaThe Lord is the Great Giver; all beings and creatures are beggars; His humble servants yearn to beg from Him. ||1||
Manmohan SinghGod is the Giver and all creatures are His mumpers, His saints wish to ask for His vision.
Manmohan Singh (Punjabi)ਵਾਹਿਗੁਰੂ ਦਾਤਾਰ ਹੈ ਤੇ ਸਾਰੇ ਜੀਵ ਉਸ ਦੇ ਮੰਗਤੇ ਹਨ। ਵੁਸ ਦੇ ਸੰਤ, ਉਸ ਦਾ ਦੀਦਾਰ, ਮੰਗਣਾ ਲੋੜਦੇ ਹਨ।
Fareedkot Teekaਹੇ ਹਰੀ! ਤੂੰ ਦਾਤਾ ਹੈਂ ਸੂਖਮ ਅਸਥੂਲ ਜੀਵ ਸਭ ਤੇਰੇ ਮੰਗਤੇ ਹੈਂ, ਮੈਂ ਜਨ ਜਾਚਕ ਹੋ ਕੇ ਚਾਹਤਾ ਹੂੰ॥੧॥
Prof. Sahib Singhਪਰਮਾਤਮਾ ਦਾਤਾਂ ਦੇਣ ਵਾਲਾ ਹੈ, ਸਾਰੇ ਜੀਵ (ਉਸ ਦੇ ਦਰ ਦੇ) ਮੰਗਤੇ ਹਨ। (ਨਾਨਕ ਉਸ ਦਾ) ਦਾਸ ਮੰਗਤਾ ਬਣ ਕੇ (ਉਸ ਪਾਸੋਂ ਨਾਮ ਦੀ ਦਾਤਿ) ਮੰਗਦਾ ਹੈ ॥੧॥ਪਦ ਅਰਥ ਜੀਅ ਜੰਤ = ਸਾਰੇ ਜੀਵ। ਭੇਖਾਰੀ = ਮੰਗਤੇ। ਜਨੁ = ਦਾਸ। ਬਾਂਛੈ = ਮੰਗਦਾ ਹੈ, ਤਾਂਘ ਕਰਦਾ ਹੈ। ਜਾਚੰਗਨਾ = ਮੰਗਤਾ (ਬਣ ਕੇ) ॥੧॥
SikhNet (Spanish)El Señor es el Único Dador y todas las criaturas sólo piden limosna a Su Puerta, el Santo también se hinca para pedir Su Gracia. (1)
ਮਾਗਉ ਜਨ ਧੂਰਿ; ਪਰਮ ਗਤਿ ਪਾਵਉ ॥
maagau jan dhoor; param gat paavau | Ang 1080
Sant Singh KhalsaI beg for the dust of the feet of the humble, that I may be blessed with the supreme status,
Manmohan SinghI ask for the dust of the saints' feet, that I may be blessed with the supreme status,
Manmohan Singh (Punjabi)ਮੈਂ ਸਾਧੂਆਂ ਦੇ ਚਰਨਾਂ ਦੀ ਧੂੜ ਦੀ ਯਾਚਨਾ ਕਰਦਾ ਹਾਂ, ਤਾਂ ਜੋ ਮੈਂ ਮਹਾਨ ਮਰਤਬੇ ਨੂੰ ਪ੍ਰਾਪਤ ਹੋ ਜਾਵਾਂ,
Fareedkot Teekaਸੰਤ ਜਨੋਂ ਕੇ ਚਰਨੋਂ ਕੀ ਧੂਰੀ ਪੁਨਃ ਜਿਸ ਤੇ ਮੈਂ ਪਰਮਗਤੀ ਕੋ ਪਾਵੋਂ, ਸੋ ਮਾਂਗਤਾ ਹੂੰ॥
Prof. Sahib Singh(ਪ੍ਰਭੂ ਦੇ ਦਰ ਤੋਂ) ਮੈਂ (ਉਸ ਦੇ) ਸੇਵਕਾਂ ਦੀ ਚਰਨ-ਧੂੜ ਮੰਗਦਾ ਹਾਂ ਤਾ ਕਿ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਾਂ,ਪਦ ਅਰਥ ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਜਨ ਧੂਰਿ = ਸੰਤ ਜਨਾਂ ਦੀ ਚਰਨ-ਧੂੜ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਪਾਵਉ = ਪਾਵਉਂ, ਮੈਂ ਹਾਸਲ ਕਰ ਲਵਾਂ।
SikhNet (Spanish)Busco el Polvo de los Pies del Santo, para ser bendecido con el Estado Sublime de Éxtasis,
ਜਨਮ ਜਨਮ ਕੀ; ਮੈਲੁ ਮਿਟਾਵਉ ॥
janam janam kee; mail mittaavau | Ang 1080
Sant Singh Khalsaand the filth of countless lifetimes may be erased.
Manmohan Singhand be rid of the filth of many births.
Manmohan Singh (Punjabi)ਅਤੇ ਅਨੇਕਾਂ ਜਨਮਾਂ ਦੀ ਮਲੀਣਤਾ ਤੋਂ ਖ਼ਲਾਸੀ ਪਾ ਜਾਵਾਂ।
Fareedkot Teekaਜਿਸ ਕਰ ਮੈਂ ਜਨਮ ਜਨਮ ਕੀ ਪਾਪੋਂ ਰੂਪ ਮੈਲ ਮਿਟਾਵੋ॥
Prof. Sahib Singhਅਤੇ ਅਨੇਕਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਦੂਰ ਕਰ ਸਕਾਂ।
SikhNet (Spanish)así, soy liberado de la mugre acumulada en mi interior, nacimiento tras nacimiento,
ਦੀਰਘ ਰੋਗ ਮਿਟਹਿ. ਹਰਿ ਅਉਖਧਿ; ਹਰਿ ਨਿਰਮਲਿ ਰਾਪੈ ਮੰਗਨਾ ॥੨॥
deeragh rog mitteh. har aaukhadh; har niramal raapai manganaa |2| Ang 1080
Sant Singh KhalsaThe chronic diseases are cured by the medicine of the Lord's Name; I beg to be imbued with the Immaculate Lord. ||2||
Manmohan SinghThe chronic diseases are cured with the Lord's Name's medicine. I crave to be imbued with the Immaculate Lord.
Manmohan Singh (Punjabi)ਪੁਰਾਣੀਆਂ ਬੀਮਾਰੀਆਂ ਸਾਈਂ ਦੇ ਨਾਮ ਦੀ ਦਵਾਈ ਨਾਲ ਦੂਰ ਹੋ ਜਾਂਦੀਆਂ ਹਨ। ਮੈਂ ਪਵਿੱਤ੍ਰ ਪ੍ਰਭੂ ਦੇ ਨਾਲ ਰੰਗਿਆ ਜਾਣਾ ਲੋੜਦਾ ਹਾਂ।
Fareedkot Teekaਹੇ ਹਰੀ! ਤੇਰੇ ਨਾਮ ਰੂਪ ਔਖਧ ਕਰ ਕੇ ਅਗਿਆਨ ਜੋ ਵੱਡਾ ਰੋਗ ਹੈ, ਸੋ ਮਿਟਤਾ ਹੈ। ਪੁਨਾ ਹੇ ਹਰੀ ਨਿਰਮਲ! ਤੇਰੇ ਨਾਮ ਮੇਂ ਮੇਰਾ ਮਨ ਰੰਗੀਵੇ, ਮੈਂ ਏਹੁ ਮੰਗਣਾ ਕਰਤਾ ਹੂੰ॥੨॥
Prof. Sahib Singhਹਰਿ-ਨਾਮ ਦੀ ਦਵਾਈ ਨਾਲ ਵੱਡੇ-ਵੱਡੇ ਰੋਗ ਦੂਰ ਹੋ ਜਾਂਦੇ ਹਨ। ਮੈਂ ਭੀ (ਉਸ ਦੇ ਦਰ ਤੋਂ) ਮੰਗਦਾ ਹਾਂ ਕਿ ਉਸ ਦੇ ਪਵਿੱਤਰ ਨਾਮ ਵਿਚ (ਮੇਰਾ ਮਨ) ਰੰਗਿਆ ਰਹੇ ॥੨॥ਪਦ ਅਰਥ ਦੀਰਘ ਰੋਗ = ਵੱਡੇ ਰੋਗ। ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ}। ਹਰਿ ਅਉਖਧਿ = ਹਰਿ-ਨਾਮ ਦੀ ਦਵਾਈ ਨਾਲ। ਨਿਰਮਲਿ = ਨਿਰਮਲ ਵਿਚ। ਰਾਪੈ = ਰੰਗਿਆ ਜਾਏ। ਮੰਗਨਾ = ਮੈਂ ਮੰਗਦਾ ਹਾਂ ॥੨॥
SikhNet (Spanish)y la Cura de Dios me libera de mis males crónicos y me imbuyo en el Señor Inmaculado. (2)
ਸ੍ਰਵਣੀ ਸੁਣਉ; ਬਿਮਲ ਜਸੁ ਸੁਆਮੀ ॥
sravanee sunau; bimal jas suaamee | Ang 1080
Sant Singh KhalsaWith my ears, I listen to the Pure Praises of my Lord and Master.
Manmohan SinghWith my ears, I hear the Lord's pure praise.
Manmohan Singh (Punjabi)ਆਪਣਿਆਂ ਕੰਨਾਂ ਨਾਂਲ ਮੈਂ ਪ੍ਰਭੂ ਦੀ ਪਾਵਨ ਕੀਰਤੀ ਸੁਣਦਾ ਹਾਂ।
Fareedkot Teekaਹੇ ਸੁਆਮੀ! ਤੇਰਾ ਉਜਲ ਜਸ ਕੰਨੋਂ ਕਰ ਕੇ ਮੈਂ ਸੁਣੋਂ॥
Prof. Sahib Singhਹੇ ਸੁਆਮੀ! (ਮਿਹਰ ਕਰ) ਮੈਂ (ਆਪਣੇ) ਕੰਨਾਂ ਨਾਲ ਤੇਰਾ ਪਵਿੱਤਰ ਜਸ ਸੁਣਦਾ ਰਹਾਂ।ਪਦ ਅਰਥ ਸ੍ਰਵਣੀ = ਕੰਨਾਂ ਨਾਲ। ਸੁਣਉ = ਸੁਣਉਂ, ਮੈਂ ਸੁਣਦਾ ਰਹਾਂ। ਬਿਮਲ = ਪਵਿੱਤਰ। ਸੁਆਮੀ = ਹੇ ਸੁਆਮੀ!
SikhNet (Spanish)Busco escuchar la Alabanza del Señor, busco sólo apoyarme en el Único Dios,
ਏਕਾ ਓਟ; ਤਜਉ ਬਿਖੁ ਕਾਮੀ ॥
ekaa ott; tjau bikh kaamee | Ang 1080
Sant Singh KhalsaWith the Support of the One Lord, I have abandoned corruption, sexuality and desire.
Manmohan SinghSeeking the one Lord's refuge, I have abandoned the desire for vice.
Manmohan Singh (Punjabi)ਇਕ ਪ੍ਰਭੂ ਦੀ ਪਨਾਹ ਲੈ ਕੇ ਮੈਂ ਬਦੀ ਦੀ ਖ਼ਾਹਿਸ਼ ਨੂੰ ਛੱਡ ਦਿੱਤਾ ਹੈ।
Fareedkot Teekaਪੁਨ: ਏਕ ਤੇਰੀ ਓਟ ਧਾਰ ਕੇ ਵਿਸ਼ਿਓਂ ਕੀ ਕਾਮਨਾ ਤਿਆਗੋਂ॥
Prof. Sahib Singhਮੈਨੂੰ ਸਿਰਫ਼ ਤੇਰਾ ਹੀ ਆਸਰਾ ਹੈ, (ਮਿਹਰ ਕਰ) ਮੈਂ ਆਤਮਕ ਮੌਤ ਲਿਆਉਣ ਵਾਲੀ ਕਾਮ-ਵਾਸਨਾ ਤਿਆਗ ਦਿਆਂ,ਪਦ ਅਰਥ ਓਟ = ਆਸਰਾ। ਤਜਉ = ਤਜਉਂ, ਮੈਂ ਤਿਆਗ ਦਿਆਂ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ। ਕਾਮੀ = ਕਾਮਨਾ, ਵਾਸਨਾ।
SikhNet (Spanish)abandonar mi deseo por el vicio, postrarme lo suficiente para poder tocar los Pies de los Santos
ਨਿਵਿ ਨਿਵਿ ਪਾਇ ਲਗਉ ਦਾਸ ਤੇਰੇ; ਕਰਿ ਸੁਕ੍ਰਿਤੁ. ਨਾਹੀ ਸੰਗਨਾ ॥੩॥
niv niv paae lgau daas tere; kar sukrit. naahee sanganaa |3| Ang 1080
Sant Singh KhalsaI humbly bow and fall at the feet of Your slaves; I do not hesitate to do good deeds. ||3||
Manmohan SinghBending low I fall at the feet of Thine slaves and feel not shy in doing goods deeds.
Manmohan Singh (Punjabi)ਨੀਵਾਂ ਝੁਕ ਕੇ ਮੈਂ ਤੇਰੇ ਗੋਲਿਆਂ ਦੇ ਪੈਰੀਂ ਪੈਂਦਾ ਹਾਂ ਅਤੇ ਚੰਗੇ ਕਰਮ ਕਰਦਾ ਹੋਇਆ ਸ਼ਰਮ ਨਹੀਂ ਕਰਦਾ।
Fareedkot Teekaਜੋ ਤੇਰੇ ਦਾਸ ਹੋਵੈਂ ਤਿਨ ਕੇ ਚਰਣੀ ਮੈਂ ਨਿਵਿ ਨਿਵਿ ਅਰਥਾਤ ਮਨ ਤਨ ਕਰ ਕੇ ਲਾਗੋਂ, ਪੁਨਃ ਸ਼ੁਭ ਕਰਮ ਕਰਤਾ ਭੀ ਨਾ ਸੰਗਾਂ॥੩॥
Prof. Sahib Singhਮੈਂ ਨਿਊਂ ਨਿਊਂ ਕੇ ਤੇਰੇ ਸੇਵਕਾਂ ਦੀ ਚਰਨੀਂ ਲੱਗਦਾ ਰਹਾਂ। ਇਹ ਨੇਕ ਕਮਾਈ ਕਰਦਿਆਂ ਮੈਨੂੰ ਕਦੇ ਝਾਕਾ ਨਾਹ ਲੱਗੇ ॥੩॥ਪਦ ਅਰਥ ਨਿਵਿ = ਨਿਊਂ ਕੇ। ਪਾਇ ਲਗਉ = ਪਾਇ ਲਗਉਂ, ਮੈਂ ਪੈਰੀਂ ਲੱਗਾਂ। ਕਰਿ = ਕਰ ਕੇ। ਸੁਕ੍ਰਿਤੁ = ਨੇਕ ਕਮਾਈ। ਸੰਗਨਾ = ਝਾਕਾ ਲੱਗੇ ॥੩॥
SikhNet (Spanish)y continuar con las buenas acciones. (3)
ਰਸਨਾ ਗੁਣ ਗਾਵੈ; ਹਰਿ ਤੇਰੇ ॥
rasanaa gun gaavai; har tere | Ang 1080
Sant Singh KhalsaO Lord, with my tongue I sing Your Glorious Praises.
Manmohan SinghMy God, my tongue sings Thy praise,
Manmohan Singh (Punjabi)ਮੇਰ ਵਾਹਿਗੁਰੂ, ਮੇਰੀ ਜੀਭ੍ਹਾ ਤੈਡਾਂ ਜੱਸ ਗਾਇਨ ਕਰਦੀ ਹੈ,
Fareedkot Teekaਹੇ ਪ੍ਰਭੂ! ਤੇਰੇ ਗੁਣੋਂ ਕੋ ਮੇਰੀ ਰਸਨਾ ਗਾਵੇ॥
Prof. Sahib Singhਹੇ ਸੁਆਮੀ! ਹੇ ਹਰੀ! (ਮਿਹਰ ਕਰ) ਮੇਰੀ ਜੀਭ ਤੇਰੇ ਗੁਣ ਗਾਂਦੀ ਰਹੇ,ਪਦ ਅਰਥ ਰਸਨਾ = ਜੀਭ।
SikhNet (Spanish)Oh Dios, busco que mis labios reciten sólo Tu Alabanza,
ਮਿਟਹਿ ਕਮਾਤੇ; ਅਵਗੁਣ ਮੇਰੇ ॥
mitteh kamaate; avagun mere | Ang 1080
Sant Singh KhalsaThe sins which I have committed are erased.
Manmohan Singhand the sins committed by me are washed off.
Manmohan Singh (Punjabi)ਅਤੇ ਮੇਰੇ ਕੀਤੇ ਹੋਏ ਪਾਪ ਧੋਤੇ ਗਏ ਹਨ।
Fareedkot Teekaਮੇਰੇ ਕਮਾਏ ਹੋਏ ਔਗੁਣ ਭੀ ਮਿਟ ਜਾਵੈਂ॥
Prof. Sahib Singhਤੇ, ਮੇਰੇ (ਪਿਛਲੇ) ਕੀਤੇ ਹੋਏ ਔਗੁਣ ਮਿਟ ਜਾਣ।ਪਦ ਅਰਥ ਕਮਾਤੇ = ਕਮਾਏ ਹੋਏ। ਅਵਗੁਣ = ਵਿਕਾਰ।
SikhNet (Spanish)para que todas las faltas y errores que haya cometido sean lavados.
ਸਿਮਰਿ ਸਿਮਰਿ ਸੁਆਮੀ. ਮਨੁ ਜੀਵੈ; ਪੰਚ ਦੂਤ ਤਜਿ ਤੰਗਨਾ ॥੪॥
simar simar suaamee. man jeevai; panch doot taj tanganaa |4| Ang 1080
Sant Singh KhalsaMeditating, meditating in remembrance on my Lord and Master, my mind lives; I am rid of the five oppressive demons. ||4||
Manmohan SinghO Lord, my soul lives on Thine remembrance and contemplation and is rid of the five vexation demons.
Manmohan Singh (Punjabi)ਹੇ ਸਾਈਂ! ਮੇਰੀ ਆਤਮਾ ਤੇਰਾ ਭਜਨ ਤੇ ਆਰਾਧਨ ਕਰਕੇ ਜੀਉਂਦੀ ਹੈ, ਅਤੇ ਮੈਂ ਪੰਜ ਤੰਗ ਕਰਨ ਵਾਲੇ ਵਿਕਾਰਾਂ ਤੋਂ ਖ਼ਲਾਸੀ ਪਾ ਗਈ ਹੈ।
Fareedkot Teekaਹੇ ਸਿਮਰਨੇ ਜੋਗ ਸੁਆਮੀ! ਮੇਰਾ ਮਨ ਬਾਣੀ ਕਰ ਕੇ ਤੇਰੇ ਕੋ ਸਿਮਰ ਕੈ ਜੀਵੇ ਔ ਕਾਮਾਦੀ ਜੋ ਪੰਚ ਦੂਤ ਹੈਂ ਤਿਨ ਕੋ ਤਿਆਗੇ, ਤਿਸ ਤੇ ਤੰਗ ਨਾ ਹੋਵੈ॥੪॥
Prof. Sahib Singh(ਮਿਹਰ ਕਰ) ਤੇਰਾ ਨਾਮ ਸਿਮਰ ਸਿਮਰ ਕੇ (ਤੇ, ਸਿਮਰਨ ਦੀ ਬਰਕਤਿ ਨਾਲ) ਦੁਖੀ ਕਰਨ ਵਾਲੇ ਕਾਮਾਦਿਕ ਪੰਜ ਵੈਰੀਆਂ ਦਾ ਸਾਥ ਛੱਡ ਕੇ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰ ਲਏ ॥੪॥ਪਦ ਅਰਥ ਸਿਮਰਿ = ਸਿਮਰ ਕੇ। ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਰਹੇ। ਦੂਤ = ਵੈਰੀ। ਤੰਗਨਾ = ਤੰਗ ਕਰਨ ਵਾਲੇ ॥੪॥
SikhNet (Spanish)Oh Señor, mi mente vive en Tu Contemplación, para que así me pueda liberar de los cinco terribles enemigos que me causan siempre tanto problema. (4)
ਚਰਨ ਕਮਲ ਜਪਿ; ਬੋਹਿਥਿ ਚਰੀਐ ॥
charan kamal jap; bohith chareeai | Ang 1080
Sant Singh KhalsaMeditating on Your lotus feet, I have come aboard Your boat.
Manmohan SinghContemplating Thee. O Lord, One boards the boat of Thine lotus feet.
Manmohan Singh (Punjabi)ਤੇਰਾ ਸਿਮਰਨ ਕਰਨ ਦੁਆਰਾ, ਹੇ ਸੁਆਮੀ! ਬੰਦਾ ਤੇਰੇ ਕੰਵਲ ਚਰਨਾਂ ਦੇ ਜਹਾਜ਼ ਉੱਤੇ ਚੜ੍ਹ ਜਾਂਦਾ ਹੈ।
Fareedkot Teekaਤੇਰੇ ਨਾਮ ਕੋ ਜਪ ਕਰ ਚਰਨ ਕਮਲ ਰੂਪ ਜਹਾਜ ਊਪਰ ਜੇ ਚੜੀਏ॥
Prof. Sahib Singh(ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਪਰਮਾਤਮਾ ਦੇ) ਸੋਹਣੇ ਚਰਨਾਂ ਦਾ ਧਿਆਨ ਧਰ ਕੇ (ਨਾਮ-) ਜਹਾਜ਼ ਵਿਚ ਚੜ੍ਹਨਾ ਚਾਹੀਦਾ ਹੈ,ਪਦ ਅਰਥ ਚਰਨ ਕਮਲ = ਕੌਲ ਫੁੱਲ ਵਰਗੇ ਸੋਹਣੇ ਚਰਨ। ਬੋਹਿਥਿ = ਜਹਾਜ਼ ਵਿਚ। ਚਰੀਐ = ਚੜ੍ਹਨਾ ਚਾਹੀਦਾ ਹੈ।
SikhNet (Spanish)Habitando en la Belleza de Tus Pies de Loto, abordo el Barco de Tu Nombre.
ਸੰਤਸੰਗਿ ਮਿਲਿ; ਸਾਗਰੁ ਤਰੀਐ ॥
santasang mil; saagar tareeai | Ang 1080
Sant Singh KhalsaJoining the Society of the Saints, I cross over the world-ocean.
Manmohan SinghMeeting with the society of saints, the world ocean is ferried across.
Manmohan Singh (Punjabi)ਸਤਿ ਸੰਗਤ ਨਾਲ ਮਿਲਣ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
Fareedkot Teekaਪੁਨ: ਸੰਤੋਂ ਕੇ ਸੰਗ ਮੇਂ ਮਿਲੀਐ ਤਉ ਸੰਸਾਰ ਸਮੁੰਦਰ ਸੇ ਤਰ ਜਾਈਏ॥
Prof. Sahib Singhਗੁਰੂ ਦੀ ਸੰਗਤ ਵਿਚ ਮਿਲ ਕੇ (ਸੰਸਾਰ-) ਸਮੁੰਦਰ ਤੋਂ ਪਾਰ ਲੰਘਿਆ ਜਾ ਸਕੀਦਾ ਹੈ।ਪਦ ਅਰਥ ਸੰਗਿ = ਸੰਗਤ ਵਿਚ। ਸਾਗਰੁ = ਸਮੁੰਦਰ। ਤਰੀਐ = ਤਰਿਆ ਜਾ ਸਕਦਾ ਹੈ।
SikhNet (Spanish)Sí, asociándome con los Santos, logro cruzar el mar de las existencias, y entiendo que Él prevalece de igual forma en todas partes.
ਅਰਚਾ ਬੰਦਨ ਹਰਿ ਸਮਤ ਨਿਵਾਸੀ; ਬਾਹੁੜਿ. ਜੋਨਿ ਨ ਨੰਗਨਾ ॥੫॥
arachaa bandan har samat nivaasee; baahurr. jon na nanganaa |5| Ang 1080
Sant Singh KhalsaMy flower-offering and worship is to realize that the Lord is dwelling alike in all; I shall not be reincarnated naked again. ||5||
Manmohan SinghTo realise the Lord pervading all alike is my flower-offering and obeisance and so I shall not again go naked in existences.
Manmohan Singh (Punjabi)ਸੁਆਮੀ ਨੂੰ ਸਾਰੇ ਇੱਕ ਸਮਾਨ ਵਿਆਪਕ ਅਨੁਭਵ ਕਰਨਾ ਮੇਰੀ ਫੂਲ-ਭੇਟਾ ਅਤੇ ਪ੍ਰਣਾਮ ਹੈ, ਅਤੇ ਇਸ ਲਈ ਮੈਂ ਮੁੜ ਕੇ ਜੂਨੀਆਂ ਅੰਦਰ ਨੰਗਾ-ਧੜੰਗਾ ਨਹੀਂ ਜਾਵਾਂਗਾ।
Fareedkot Teekaਪੂਜਾ ਔ ਬੰਦਨਾਂ ਏਹੀ ਹੈ, ਜੋ ਹਰੀ ਕੋ ਸਮ੍ਯ ਬਿਆਪਕ ਜਾਨਣਾ ਹੈ। ਇਸ ਤੇ ਫੇਰ ਜੋਨੀਓਂ ਮੇਂ ਪ੍ਰਾਪਤਿ ਹੋਇਕੈ (ਨ ਨੰਗਨਾ) ਨੰਗਾ ਨਹੀਂ ਹੋਤਾ ਹੈ, ਭਾਵ ਜੀਵ ਬੇਇਜ਼ਤ ਨਹੀਂ ਹੋਤਾ॥੫॥
Prof. Sahib Singhਪਰਮਾਤਮਾ ਨੂੰ ਸਭ ਜੀਵਾਂ ਵਿਚ ਇਕ-ਸਮਾਨ ਵੱਸਦਾ ਜਾਣ ਲੈਣਾ-ਇਹੀ ਹੈ ਉਸ ਦੀ ਅਰਚਾ-ਪੂਜਾ, ਇਹੀ ਹੈ ਉਸ ਅੱਗੇ ਬੰਦਨਾ। (ਇਸ ਤਰ੍ਹਾਂ) ਮੁੜ ਮੁੜ ਜੂਨਾਂ ਵਿਚ ਪੈ ਕੇ ਖ਼ੁਆਰ ਨਹੀਂ ਹੋਈਦਾ ॥੫॥ਪਦ ਅਰਥ ਅਰਚਾ = ਫੁੱਲ ਆਦਿਕ ਭੇਟ ਰੱਖ ਕੇ ਦੇਵ-ਪੂਜਾ ਕਰਨੀ। ਬੰਦਨ = ਨਮਸਕਾਰ। ਸਮਤ ਨਿਵਾਸੀ = (ਸਭ ਜੀਵਾਂ ਵਿਚ) ਇਕ-ਸਮਾਨ ਵੱਸਣ ਵਾਲਾ। ਨ ਨੰਗਨਾ = ਬੇ-ਇੱਜ਼ਤ ਨਹੀਂ ਹੋਈਦਾ ॥੫॥
SikhNet (Spanish)Ésta en verdad es mi ofrenda floral, mi homenaje y obediencia a Él, así no seré deshonrado, puesto a través de interminable número de vientres. (5)
ਦਾਸ ਦਾਸਨ ਕੋ; ਕਰਿ ਲੇਹੁ ਗੋੁਪਾਲਾ ॥
daas daasan ko; kar lehu guopaalaa | Ang 1080
Sant Singh KhalsaPlease make me the slave of Your slaves, O Lord of the world.
Manmohan SinghO the cherisher of the world, make Thou me the slave of Thine slaves.
Manmohan Singh (Punjabi)ਹੇ ਸੰਸਾਰ ਦੇ ਪਾਲਣ-ਪੋਸਣਹਾਰ! ਤੂੰ ਮੈਨੂੰ ਆਪਣੀਆਂ ਗੋਲਿਆਂ ਦਾ ਗੋਲਾ ਬਣਾ ਲੈ।
Fareedkot Teekaਮੈਨੂੰ ਦਾਸੋਂ ਕਾ ਦਾਸ ਕਰ ਲੈ॥
Prof. Sahib Singhਹੇ ਗੋਪਾਲ! ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ।ਪਦ ਅਰਥ ਕੋ = ਦਾ। ਗਪਾਲਾ = ਹੇ ਗੋਪਾਲ! {ਅੱਖਰ 'ਗ' ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ}।
SikhNet (Spanish)Oh Soporte de la Tierra,
ਕ੍ਰਿਪਾ ਨਿਧਾਨ ਦੀਨ ਦਇਆਲਾ ॥
kripaa nidhaan deen deaalaa | Ang 1080
Sant Singh KhalsaYou are the treasure of Grace, merciful to the meek.
Manmohan SinghThou are the treasure of grace and compassionate to the meek.
Manmohan Singh (Punjabi)ਤੂੰ ਰਹਿਮਤ ਦਾ ਖ਼ਜ਼ਾਨਾ ਅਤੇ ਮਸਕੀਨਾਂ ਉੱਤੇ ਮਿਹਰਬਾਨ ਹੈਂ।
Fareedkot Teekaਹੇ ਗੋਪਾਲ! ਹੇ ਕਿਰਪਾ ਨਿਧਾਨ ਦੀਨ ਦਿਆਲ! ॥
Prof. Sahib Singhਹੇ ਕਿਰਪਾ ਦੇ ਖ਼ਜ਼ਾਨੇ! ਹੇ ਦੀਨਾਂ ਉਤੇ ਦਇਆ ਕਰਨ ਵਾਲੇ!ਪਦ ਅਰਥ ਨਿਧਾਨ = ਖ਼ਜ਼ਾਨਾ।
SikhNet (Spanish)conviérteme en el esclavo de Tus Esclavos, oh Tesoro de Compasión,
ਸਖਾ ਸਹਾਈ ਪੂਰਨ ਪਰਮੇਸੁਰ; ਮਿਲੁ. ਕਦੇ, ਨ ਹੋਵੀ ਭੰਗਨਾ ॥੬॥
sakhaa sahaaee pooran paramesur; mil. kade, na hovee bhanganaa |6| Ang 1080
Sant Singh KhalsaMeet with your companion and helper, the Perfect Transcendent Lord God; you shall never be separated from Him again. ||6||
Manmohan SinghMeeting with the Perfect transcendent Lord, thy Perfect Transcendent Lord, thy comrade and Helper, thou shall not ever separate from Him again.
Manmohan Singh (Punjabi)ਆਪਣੇ ਸਾਥੀ ਅਤੇ ਸਹਾਇਕ ਪੂਰੇ ਪਰਮ ਪ੍ਰਭੂ ਨਾਲ ਮਿਲ ਪੈਣ ਦੁਆਰਾ ਤੂੰ ਮੁੜ ਕੇ ਕਦਾਚਿੱਤ ਉਸ ਨਾਲੋਂ ਵੱਖਰਾ ਨਹੀਂ ਹੋਵੇਗਾਂ।
Fareedkot Teekaਹੇ ਪਰੀ ਪੂਰਨ ਪਰਮੇਸਰ! ਸਹਾਇਤਾ ਕਰਨੇਹਾਰੇ ਮਿਤ੍ਰ ਤੂੰ ਹਮਾਰੇ ਕੋ ਮਿਲ ਫੇਰ ਕਦੀ ਭੀ ਬਿਘਨ ਨਾ ਹੋਵੇਗਾ॥੬॥
Prof. Sahib Singhਹੇ ਸਰਬ-ਵਿਆਪਕ ਪਰਮੇਸਰ! ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰਾ ਮਦਦਗਾਰ ਹੈਂ। ਮੈਨੂੰ ਮਿਲ, ਤੈਥੋਂ ਮੇਰਾ ਕਦੇ ਵਿਛੋੜਾ ਨਾਹ ਹੋਵੇ ॥੬॥ਪਦ ਅਰਥ ਪਰਮੇਸੁਰ = ਹੇ ਪਰਮੇਸਰ! ਭੰਗਨਾ = ਵਿਛੋੜਾ ॥੬॥
SikhNet (Spanish)oh Señor Bienamado y Misericordioso con el pobre. Oh mi Amigo Perfecto, mi Compañero, aquél que se reúne contigo, no es separado otra vez. (6)
ਮਨੁ ਤਨੁ ਅਰਪਿ ਧਰੀ ਹਰਿ ਆਗੈ ॥
man tan arap dharee har aagai | Ang 1080
Sant Singh KhalsaI dedicate my mind and body, and place them in offering before the Lord.
Manmohan SinghDedicating my soul, and body, I place them before my God.
Manmohan Singh (Punjabi)ਆਪਣੀ ਅਤਮਾ ਅਤੇ ਦੇਹ ਨੂੰ ਸਮਰਪਨ ਕਰ, ਮੈਂ ਉਨ੍ਹਾਂ ਨੂੰ ਆਪਣੇ ਵਾਹਿਗੁਰੂ ਮੂਹਰੇ ਰਖਦਾ ਹਾਂ।
Fareedkot Teekaਹੇ ਹਰੀ! ਤੇਰੇ ਆਗੇ ਹਮ ਤਉ ਮਨ ਤਨ ਅਰਪ ਰਖਿਆ ਹੈ॥
Prof. Sahib Singhਜਿਸ ਮਨੁੱਖ ਨੇ ਆਪਣਾ ਮਨ ਆਪਣਾ ਤਨ ਪਰਮਾਤਮਾ ਅੱਗੇ ਭੇਟਾ ਕਰ ਦਿੱਤਾ,ਪਦ ਅਰਥ ਅਰਪਿ = ਭੇਟਾ ਕਰ ਕੇ। ਅਰਪਿ ਧਰੀ = ਭੇਟਾ ਕਰ ਦਿੱਤੀ।
SikhNet (Spanish)Oh Dios, entrego mi mente y mi cuerpo a Ti,
ਜਨਮ ਜਨਮ ਕਾ; ਸੋਇਆ ਜਾਗੈ ॥
janam janam kaa; soeaa jaagai | Ang 1080
Sant Singh KhalsaAsleep for countless lifetimes, I have awakened.
Manmohan SinghAsleep for many births, I have now become awake.
Manmohan Singh (Punjabi)ਅਨੇਕਾਂ ਜਨਮਾਂ ਦਾ ਸੁੱਤਾ ਹੋਇਆ, ਮੈਂ ਹੁਣ ਜਾਗ ਪਿਆ ਹਾਂ।
Fareedkot Teekaਜਿਸ ਸੇ ਇਹ ਮਨ ਹਮਾਰਾ ਜਨਮਾਤ੍ਰਾਂ ਕਾ ਸੋਇਆ ਜਾਗੇਗਾ॥
Prof. Sahib Singhਉਹ ਮਨੁੱਖ ਅਨੇਕਾਂ ਜਨਮਾਂ ਦਾ ਸੁੱਤਾ ਹੋਇਆ (ਭੀ) ਜਾਗ ਪੈਂਦਾ ਹੈ (ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ)।
SikhNet (Spanish)pues he despertado después de montañas de épocas, ahora sólo Tú me sostienes,
ਜਿਸ ਕਾ ਸਾ. ਸੋਈ ਪ੍ਰਤਿਪਾਲਕੁ; ਹਤਿ ਤਿਆਗੀ ਹਉਮੈ ਹੰਤਨਾ ॥੭॥
jis kaa saa. soee pratipaalak; hat tiaagee haumai hantanaa |7| Ang 1080
Sant Singh KhalsaHe, to whom I belong, is my cherisher and nurturer. I have killed and discarded my murderous self-conceit. ||7||
Manmohan SinghHe, to whom I belong, is my Nature, I have killed and thrown off my murderous self conceit.
Manmohan Singh (Punjabi)ਜਿਸ ਦਾ ਮੈਂ ਹਾਂ, ਉਹੀ ਮੇਰਾ ਪਾਲਣ-ਪੋਸਣਹਾਰ ਹੈ। ਮੈਂ ਆਪਣੀ ਮਾਰ-ਦੇਣ-ਵਾਲੀ ਸਵੈ-ਹੰਗਤਾ ਨੂੰ ਮਾਰ ਕੇ ਪਰੇ ਸੁੱਟ ਦਿੱਤਾ ਹੈ।
Fareedkot Teekaਜਿਸ ਆਪ ਕਾ ਦਾਸ ਥਾ ਸੋਈ ਅਬ ਤੂੰ ਪ੍ਰਤਿਪਾਲਕ ਹੂਆ ਹੈਂ, ਇਸ ਤੇ ਹੰਤਾ ਨਸ਼ਟ ਕਰੀ ਹੈ ਔ ਮਮਤਾ ਤਿਆਗੀ ਹੈ, ਜੋ ਪੁਰਸ਼ ਕੋ (ਹੰਤਨਾ) ਨਸ਼ਟ ਕਰਨੇ ਵਾਲੀ ਥੀ॥੭॥
Prof. Sahib Singhਜਿਸ ਪਰਮਾਤਮਾ ਨੇ ਉਸ ਨੂੰ ਪੈਦਾ ਕੀਤਾ ਸੀ, ਉਹੀ ਉਸ ਦਾ ਰਾਖਾ ਬਣ ਜਾਂਦਾ ਹੈ, ਉਹ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਹਉਮੈ ਨੂੰ ਸਦਾ ਲਈ ਤਿਆਗ ਦੇਂਦਾ ਹੈ ॥੭॥ਪਦ ਅਰਥ ਜਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਸਾ = ਸੀ, ਪੈਦਾ ਕੀਤਾ ਹੋਇਆ ਸੀ। ਹਤਿ = ਮਾਰ ਕੇ। ਹੰਤਨਾ = ਮਾਰਨ ਵਾਲੀ, ਆਤਮਕ ਮੌਤ ਲਿਆਉਣ ਵਾਲੀ ॥੭॥
SikhNet (Spanish)pues pertenezco a Ti, y mira, he logrado controlar al ego malvado que vive en mi interior. (7)
ਜਲਿ ਥਲਿ ਪੂਰਨ ਅੰਤਰਜਾਮੀ ॥
jal thal pooran antarajaamee | Ang 1080
Sant Singh KhalsaThe Inner-knower, the Searcher of hearts, is pervading the water and the land.
Manmohan SinghGod, the Inner-knower, is fully-pervading the water and the land.
Manmohan Singh (Punjabi)ਅੰਦਰਲੀਆਂ-ਜਾਣਨਹਾਰ ਵਾਹਿਗੁਰੂ, ਪਾਣੀ ਅਤੇ ਧਰਤੀ ਅੰਦਰ ਪਰੀਪੂਰਨ ਹੋ ਰਿਹਾ ਹੈ।
Fareedkot Teekaਹੇ ਅੰਤਰਯਾਮੀ! ਤੂੰ ਜਲੋਂ ਥਲੋਂ ਮੇਂ ਪੂਰਨ ਹੈਂ॥
Prof. Sahib Singhਸਭ ਦੇ ਦਿਲਾਂ ਦੀ ਜਾਣਨ ਵਾਲਾ ਪ੍ਰਭੂ ਜਲ ਵਿਚ ਧਰਤੀ ਵਿਚ ਸਭ ਥਾਂ ਵਿਆਪਕ ਹੈ,ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਪੂਰਨ = ਵਿਆਪਕ।
SikhNet (Spanish)Nuestro Señor, el Conocedor íntimo, prevalece en las aguas y en la tierra.
ਘਟਿ ਘਟਿ ਰਵਿਆ; ਅਛਲ ਸੁਆਮੀ ॥
ghatt ghatt raviaa; achhal suaamee | Ang 1080
Sant Singh KhalsaThe undeceivable Lord and Master is permeating each and every heart.
Manmohan SinghThe Undeceivable Lord is permeating in all hearts.
Manmohan Singh (Punjabi)ਨਾਂ-ਠੱਗਿਆ ਜਾਣ ਵਾਲਾ ਪ੍ਰਭੂ ਸਾਰਿਆਂ ਦਿਲਾਂ ਵਿੱਚ ਰੱਮ ਰਿਹਾ ਹੈ।
Fareedkot Teekaਹੇ ਅਛਲ ਸੁਆਮੀ! ਤੂੰ ਘਟੋਂ ਘਟੋਂ ਮੇਂ ਰਵ ਰਹਿਆ ਹੈਂ॥
Prof. Sahib Singhਮਾਇਆ ਪਾਸੋਂ ਨਾਹ ਛਲਿਆ ਜਾ ਸਕਣ ਵਾਲਾ ਹਰੀ ਹਰੇਕ ਸਰੀਰ ਵਿਚ ਮੌਜੂਦ ਹੈਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ।
SikhNet (Spanish)Sí, Él compenetra todos los corazones y nadie lo puede traicionar.
ਭਰਮ ਭੀਤਿ ਖੋਈ. ਗੁਰਿ ਪੂਰੈ; ਏਕੁ ਰਵਿਆ ਸਰਬੰਗਨਾ ॥੮॥
bharam bheet khoee. gur poorai; ek raviaa sarabanganaa |8| Ang 1080
Sant Singh KhalsaThe Perfect Guru has demolished the wall of doubt, and now I see the One Lord pervading everywhere. ||8||
Manmohan SinghThe Perfect Guru has demolished the wall of my doubt and I now see the one Lord permeating all.
Manmohan Singh (Punjabi)ਪੂਰਨ ਗੁਰਾਂ ਨੇ ਮੇਰੀ ਭਰਮ ਦੀ ਕੰਧ ਢਾ ਸੁੱਟੀ ਹੈ ਤੇ ਮੈਂ ਹੁਣ ਇਕ ਸੁਆਮੀ ਨੂੰ ਸਾਰਿਆਂ ਵਿੱਚ ਰਹਿਮਤ ਹੋਇਆ ਵੇਖਦਾ ਹਾਂ।
Fareedkot Teekaਭਰਮ ਕੀ ਜੋ ਕੰਧ ਸੀ ਸੋ ਤੋ ਗੁਰ ਪੂਰਿਓਂ ਨੇ ਖੋਇ ਦਈ ਹੈ, ਇਸ ਤੇ ਤੂੰ ਸਰਬ ਅੰਗੋਂ ਸਰੀਰੋਂ ਮੇਂ ਏਕ ਹੀ ਰਵਿਆ ਹੂਆ ਜਾਨਿਆ ਹੈ॥੮॥
Prof. Sahib Singhਪੂਰੇ ਗੁਰੂ ਨੇ (ਜਿਸ ਮਨੁੱਖ ਦੀ ਪਰਮਾਤਮਾ ਨਾਲੋਂ ਵਿਛੋੜਾ ਪਾਣ ਵਾਲੀ) ਭਟਕਣਾ ਦੀ ਕੰਧ ਦੂਰ ਕਰ ਦਿੱਤੀ, ਉਸ ਨੂੰ ਪਰਮਾਤਮਾ ਸਭਨਾਂ ਵਿਚ ਵਿਆਪਕ ਦਿੱਸ ਪੈਂਦਾ ਹੈ ॥੮॥ਪਦ ਅਰਥ ਭੀਤਿ = ਕੰਧ। ਗੁਰਿ ਪੂਰੈ = ਪੂਰੇ ਗੁਰੂ ਨੇ। ਰਵਿਆ = ਵਿਆਪਕ। ਸਰਬੰਗਨਾ = ਸਭਨਾਂ ਵਿਚ ॥੮॥
SikhNet (Spanish)Por medio del Guru Perfecto, me he alejado de la duda y ahora veo a Dios fluir a través de todo. (8)
ਜਤ ਕਤ ਪੇਖਉ; ਪ੍ਰਭ ਸੁਖ ਸਾਗਰ ॥
jat kat pekhau; prabh sukh saagar | Ang 1080
Sant Singh KhalsaWherever I look, there I see God, the ocean of peace.
Manmohan SinghWherever I see, I see my Lord, the ocean of peace.
Manmohan Singh (Punjabi)ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਮੈਂ ਸੁਖ ਦੇ ਸਮੁੰਦਰ, ਆਪਣੇ ਸੁਆਮੀ ਨੂੰ ਵੇਖਦਾ ਹਾਂ।
Fareedkot Teekaਹੇ ਪ੍ਰਭੂ ਸੁਖੋਂ ਕੇ ਸਮੁੰਦਰ! ਜਿਥੇ ਕਿਥੇ ਏਕ ਤੇਰੇ ਕੋ ਹੀ ਦੇਖਤਾ ਹੂੰ॥
Prof. Sahib Singhਮੈਂ ਜਿਸ ਭੀ ਪਾਸੇ ਵੇਖਦਾ ਹਾਂ, ਸੁਖਾਂ ਦਾ ਸਮੁੰਦਰ ਪਰਮਾਤਮਾ ਹੀ (ਵੱਸ ਰਿਹਾ ਹੈ)।ਪਦ ਅਰਥ ਜਤ ਕਤ = ਜਿੱਥੇ ਕਿੱਥੇ, ਜਿਸ ਭੀ ਪਾਸੇ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਸੁਖ ਸਾਗਰ = ਸੁਖਾਂ ਦਾ ਸਮੁੰਦਰ।
SikhNet (Spanish)A donde sea que volteo a ver, ahí veo a mi Dios Todopoderoso, el Océano de Paz,
ਹਰਿ. ਤੋਟਿ ਭੰਡਾਰ ਨਾਹੀ; ਰਤਨਾਗਰ ॥
har. tott bhanddaar naahee; ratanaagar | Ang 1080
Sant Singh KhalsaThe Lord's treasure is never exhausted; He is the storehouse of jewels.
Manmohan SinghThere is no deficiency in the treasure of God, the mine of emeralds.
Manmohan Singh (Punjabi)ਰਤਨਾਂ ਦੀ ਕਾਣ, ਵਾਹਿਗੁਰੂ ਦੇ ਖ਼ਜ਼ਾਨੇ ਵਿੱਚ ਕੋਈ ਕਮੀ ਨਹੀਂ।
Fareedkot Teekaਹੇ ਹਰੀ ਰਤਨੋਂ ਕੀ ਖਾਨ! ਤੇਰੇ ਭੰਡਾਰੇ ਮੇਂ ਤੋਟ ਕੋਈ ਨਹੀਂ ਹੈ॥
Prof. Sahib Singhਰਤਨਾਂ ਦੀ ਖਾਣ ਉਸ ਪਰਮਾਤਮਾ ਦੇ ਖ਼ਜ਼ਾਨਿਆਂ ਵਿਚ ਕਦੇ ਕਮੀ ਨਹੀਂ ਆਉਂਦੀ।ਪਦ ਅਰਥ ਤੋਟਿ = ਘਾਟਾ, ਕਮੀ। ਰਤਨਾਗਰ = {ਰਤਨ-ਆਕਰ} ਰਤਨਾਂ ਦੀ ਖਾਣ।
SikhNet (Spanish)sí, Él, Quien es la Mina Inexhaustible de Joyas, Insondable, e Infinito,
ਅਗਹ ਅਗਾਹ. ਕਿਛੁ ਮਿਤਿ, ਨਹੀ ਪਾਈਐ; ਸੋ ਬੂਝੈ ਜਿਸੁ ਕਿਰਪੰਗਨਾ ॥੯॥
agah agaah. kichh mit, nahee paaeeai; so boojhai jis kirapanganaa |9| Ang 1080
Sant Singh KhalsaHe cannot be seized; He is inaccessible, and His limits cannot be found. He is realized when the Lord bestows His Grace. ||9||
Manmohan SinghUnseizable and Unfathomable is the Lord, whose extent can be known not, even in the least. He alone realises Him, on whom is His grace.
Manmohan Singh (Punjabi)ਪਕੜ-ਰਹਿਤ ਅਤੇ ਅਥਾਹ ਹੈ ਸੁਆਮੀ, ਜਿਸ ਦਾ ਵਿਸਥਾਰ ਥੋੜਾ ਜੇਹਾ ਭੀ ਜਾਣਿਆ ਨਹੀਂ ਜਾ ਸਕਦਾ। ਕੇਵਲ ਉਹ ਹੀ ਉਸ ਨੂੰ ਅਨੁਭਵ ਕਰਦਾ ਹੈ, ਜਿਸ ਤੇ ਉਸ ਦੀ ਮਿਹਰ ਹੈ।
Fareedkot Teekaਤੂੰ (ਅਗਹ ਅਗਾਹ) ਪਕੜਨੇ ਅਰ ਦਬਾਨੇ ਸੇ ਰਹਿਤ ਹੈਂ, ਤੇਰੀ ਮਿਰਯਾਦਾ ਕੁਛ ਭੀ ਨਹੀਂ ਪਾਈ ਜਾਤੀ। ਇਸ ਬਾਤ ਕੋ ਸੋ ਸਮਝਤਾ ਹੈ ਜਿਸ ਪਰ, ਹੇ ਪਿਆਰੇ! ਤੇਰੀ ਕਿਰਪਾ ਹੈ॥੯ ॥
Prof. Sahib Singhਉਸ ਪਰਮਾਤਮਾ ਦੀ ਹਸਤੀ ਦਾ ਕੋਈ ਹੱਦ-ਬੰਨਾ ਨਹੀਂ ਲੱਭ ਸਕਦਾ ਜੋ ਹਰੇਕ ਕਿਸਮ ਦੀ ਜਕੜ ਤੋਂ ਪਰੇ ਹੈ ਜਿਸ ਦੀ ਹਾਥ ਨਹੀਂ ਪਾਈ ਜਾ ਸਕਦੀ। ਪਰ ਇਹ ਗੱਲ ਉਹ ਮਨੁੱਖ ਸਮਝਦਾ ਹੈ ਜਿਸ ਉਤੇ ਉਸ ਦੀ ਕਿਰਪਾ ਹੋਵੇ ॥੯॥ਪਦ ਅਰਥ ਅਗਹ = ਅ-ਗਹ, ਜੋ ਪਕੜ ਤੋਂ ਪਰੇ ਹੈ। ਅਗਾਹ = ਅਥਾਹ। ਮਿਤਿ = ਹੱਦ-ਬੰਨਾ, ਮਿਣਤੀ। ਕਿਰਪੰਗਨਾ = ਕਿਰਪਾ ॥੯॥
SikhNet (Spanish)a Él sólo Lo realiza, el que tiene la bendición de Su Misericordia. (9)
ਛਾਤੀ ਸੀਤਲ; ਮਨੁ ਤਨੁ ਠੰਢਾ ॥
chhaatee seetal; man tan tthandtaa | Ang 1080
Sant Singh KhalsaMy heart is cooled, and my mind and body are calmed and soothed.
Manmohan SinghPeaceful is my breast and cool are my soul and body,
Manmohan Singh (Punjabi)ਸ਼ਾਂਤ ਹੈ ਮੇਰੀ ਹਿੱਕ ਅਤੇ ਠੰਢੀ ਠਾਰ ਹਨ ਮੇਰੀ ਆਤਮਾ ਤੇ ਦੇਹ,
Fareedkot Teekaਤਿਸ ਕੀ ਛਾਤੀ, ਭਾਵ ਬੁਧੀ ਤੋ ਸੀਤਲ ਹੂਈ ਹੈ ਔ ਮਨ ਤਨ ਭੀ ਠੰਢਾ ਹੂਆ ਹੈ॥
Prof. Sahib Singhਉਹਨਾਂ (ਵਡ-ਭਾਗੀਆਂ) ਦਾ ਹਿਰਦਾ ਸ਼ਾਂਤ ਹੋ ਗਿਆ ਹੈ, ਉਹਨਾਂ ਦਾ ਮਨ ਉਹਨਾਂ ਦਾ ਤਨ ਸ਼ਾਂਤ ਹੋ ਗਿਆ ਹੈ,ਪਦ ਅਰਥ ਸੀਤਲ = ਠੰਢੀ।
SikhNet (Spanish)Mi cuerpo y mi mente son refrescados, y en mi pecho se siente la Paz.
ਜਨਮ ਮਰਣ ਕੀ ਮਿਟਵੀ ਡੰਝਾ ॥
janam maran kee mittavee ddanjhaa | Ang 1080
Sant Singh KhalsaThe craving for birth and death is quenched.
Manmohan Singhand the fire of my birth and death is quenched.
Manmohan Singh (Punjabi)ਅਤੇ ਮੇਰੀ ਜੰਮਣ ਤੇ ਮਰਨ ਦੀ ਅੱਗ ਬੁੱਝ ਗਈ ਹੈ।
Fareedkot Teekaਜਨਮ ਮਰਨ ਕੀ ਦਾਤੀ ਜੋ ਅਵਿਦ੍ਯਾ ਜਨ੍ਯ ਜਲਨਤਾ ਸੀ ਸੋ ਭੀ ਮਿਟ ਗਈ ਹੈ॥
Prof. Sahib Singhਉਹਨਾਂ ਦੀ ਜਨਮ ਮਰਨ ਦੇ ਗੇੜ ਵਿਚ ਪਾਣ ਵਾਲੀ ਸੜਨ ਮਿਟ ਗਈ ਹੈ,ਪਦ ਅਰਥ ਡੰਝਾ = ਸੜਨ।
SikhNet (Spanish)De esa forma la ansiedad que se edifica de nacimiento en nacimiento, de muerte en muerte, es apaciguada en mí.
ਕਰੁ ਗਹਿ ਕਾਢਿ ਲੀਏ ਪ੍ਰਭਿ ਅਪੁਨੈ; ਅਮਿਓ ਧਾਰਿ ਦ੍ਰਿਸਟੰਗਨਾ ॥੧੦॥
kar geh kaadt lee prabh apunai; amio dhaar drisattanganaa |10| Ang 1080
Sant Singh KhalsaGrasping hold of my hand, He has lifted me up and out; He has blessed me with His Ambrosial Glance of Grace. ||10||
Manmohan SinghCasting His ambrosial glance and holding me by my hand, the Lord has pulled me out of the world ocean.
Manmohan Singh (Punjabi)ਆਪਣੀ ਅੰਮ੍ਰਿਤਮਈ ਨਜ਼ਰ ਧਾਰ ਕੇ ਅਤੇ ਮੈਨੂੰ ਮੇਰੇ ਹੱਥੋਂ ਪਕੜ ਕੇ, ਸੁਆਮੀ ਨੇ ਮੈਨੂੰ ਸੰਸਾਰ ਸਮੁੰਦਰ ਤੋਂ ਬਾਹਰ ਧੂ ਲਿਆ ਹੈ।
Fareedkot Teekaਅੰਮ੍ਰਿਤ ਰੂਪ ਦ੍ਰਿਸ਼ਟੀ ਧਾਰ ਕੇ ਪ੍ਰਭੂ ਨੇ ਆਪਨੇ ਦਾਸ ਮਨ ਔ ਬੁਧੀ ਰੂਪ ਹਾਥ ਪਕੜ ਕੇ ਸੰਸਾਰ ਕੇ ਕਾਢ ਲੀਏ ਹੈਂ॥੧੦॥
Prof. Sahib Singhਜਿਨ੍ਹਾਂ ਨੂੰ (ਉਹਨਾਂ ਦਾ) ਹੱਥ ਫੜ ਕੇ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ ਕੇ ਪਿਆਰੇ ਪ੍ਰਭੂ ਨੇ (ਸੰਸਾਰ-ਸਮੁੰਦਰ ਵਿਚੋਂ) ਕੱਢ ਲਿਆ ਹੈ ॥੧੦॥ਪਦ ਅਰਥ ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਪ੍ਰੀਭ ਅਪੁਨੈ = ਆਪਣੇ ਪ੍ਰਭੂ ਨੇ। ਅਮਿਓ = ਅੰਮ੍ਰਿਤ। ਦ੍ਰਿਸਟੰਗਨਾ = ਦ੍ਰਿਸ਼ਟੀ। ਅਮਿਓ ਦ੍ਰਿਸਟੰਗਨਾ = ਆਤਮਕ ਜੀਵਨ ਦੇਣ ਵਾਲੀ ਦ੍ਰਿਸ਼ਟੀ ॥੧੦॥
SikhNet (Spanish)Sí, el Señor me saca del pozo profundo del deseo llevándome de la mano, y de Su Mirada Amorosa gotea el Néctar de Su Gracia. (10)
ਏਕੋ ਏਕੁ ਰਵਿਆ ਸਭ ਠਾਈ ॥
eko ek raviaa sabh tthaaee | Ang 1080
Sant Singh KhalsaThe One and Only Lord is permeating and pervading everywhere.
Manmohan SinghThe One Lord alone is contained in all the places.
Manmohan Singh (Punjabi)ਕੇਵਲ ਇੱਕ ਸਾਈਂ ਹੀ ਸਾਰਿਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
Fareedkot Teekaਤੂੰ ਸਰਬ ਠਾਉਂ ਮੇਂ ਏਕ ਅਦੁਤੀ ਹੀ ਰਵਿਆ ਹੂਆ ਹੈਂ॥
Prof. Sahib Singh(ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਮਾਇਆ ਦੀ) ਤ੍ਰਿਸ਼ਨਾ ਮੁੱਕ ਜਾਂਦੀ ਹੈ ਭਟਕਣਾ ਮੁੱਕ ਜਾਂਦੀ ਹੈ।ਪਦ ਅਰਥ ਏਕੋ ਏਕੁ = ਸਿਰਫ਼ ਪਰਮਾਤਮਾ ਹੀ ਪਰਮਾਤਮਾ। ਰਵਿਆ = ਵਿਆਪਕ ਹੈ।
SikhNet (Spanish)Mira, el Dios Uno prevalece en todo por todas partes,
ਤਿਸੁ ਬਿਨੁ; ਦੂਜਾ ਕੋਈ ਨਾਹੀ ॥
tis bin; doojaa koee naahee | Ang 1080
Sant Singh KhalsaThere is none other than Him at all.
Manmohan SinghWithout Him, there is not another.
Manmohan Singh (Punjabi)ਉਸ ਦੇ ਬਗ਼ੈਰ ਹੋਰ ਕੋਈ ਭੀ ਨਹੀਂ।
Fareedkot Teeka(ਤਿਸੁ) ਤੇਰੇ ਬਿਨਾਂ ਦੂਸਰਾ ਕੋਈ ਭੀ ਨਹੀਂ॥
Prof. Sahib Singh(ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਹੀ ਪਰਮਾਤਮਾ ਸਭਨੀਂ ਥਾਈਂ ਵੱਸ ਰਿਹਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ,
SikhNet (Spanish)no, no hay nada ni nadie sin Él. El Señor está impregnado, desde el principio,
ਆਦਿ ਮਧਿ ਅੰਤਿ, ਪ੍ਰਭੁ ਰਵਿਆ; ਤ੍ਰਿਸਨ ਬੁਝੀ ਭਰਮੰਗਨਾ ॥੧੧॥
aad madh ant, prabh raviaa; trisan bujhee bharamanganaa |11| Ang 1080
Sant Singh KhalsaGod permeates the beginning, the middle and the end; He has subdued my desires and doubts. ||11||
Manmohan SinghThe Lord permeates the beginning, the middle and the end, Through, Him my desire and doubt are stilled.
Manmohan Singh (Punjabi)ਸੁਆਮੀ ਆਰੰਭ, ਵਿਚਕਾਰ ਅਤੇ ਅਖ਼ੀਰ ਵਿੱਚ ਰਮਿਆ ਹੋਇਆ ਹੈ। ਉਸ ਦੇ ਰਾਹੀਂ ਮੇਰੀ ਖ਼ਾਹਿਸ਼ ਅਤੇ ਸੰਦੇਹ ਨਵਿਰਤ ਹੋ ਗਏ ਹਨ।
Fareedkot Teekaਤੀਨ ਕਾਲ ਮੇਂ ਹੇ ਪ੍ਰਭੂ! ਤੇਰੇ ਕੋ ਰਵਿਆ ਹੂਆ ਜਾਨ ਕੈ ਪਦਾਰਥੋਂ ਕੀ ਤ੍ਰਿਸ਼ਨਾ ਬੁਝ ਗਈ ਹੈ ਔ ਸੰਸਾਰ ਰੂਪ ਵੇਹੜੇ ਮੇਂ ਭਰਮਨਾ ਭੀ ਸਾਥ ਹੀ ਮਿਟ ਗਿਆ ਹੈ॥੧੧॥
Prof. Sahib Singhਉਹ ਪਰਮਾਤਮਾ ਹੀ ਜਗਤ-ਰਚਨਾ ਦੇ ਸ਼ੁਰੂ ਵਿਚ ਸੀ, ਉਹ ਪਰਮਾਤਮਾ ਹੀ ਹੁਣ ਮੌਜੂਦ ਹੈ, ਉਹ ਪਰਮਾਤਮਾ ਹੀ ਜਗਤ ਦੇ ਅੰਤ ਵਿਚ ਹੋਵੇਗਾ ॥੧੧॥ਪਦ ਅਰਥ ਆਦਿ ਮਧਿ ਅੰਤਿ = ਜਗਤ-ਰਚਨਾ ਦੇ ਸ਼ੁਰੂ ਵਿਚ, ਵਿਚਕਾਰ, ਅਖ਼ੀਰ ਵਿਚ। ਤ੍ਰਿਸਨ = ਤ੍ਰਿਸ਼ਨਾ। ਭਰਮੰਗਨਾ = ਭਟਕਣਾ ॥੧੧॥
SikhNet (Spanish)en el medio y en el final de cada cosa o situación, y nuestras angustias y dudas son calmadas a través de Él. (11)
ਗੁਰੁ ਪਰਮੇਸਰੁ ਗੁਰੁ ਗੋਬਿੰਦੁ ॥
gur paramesar gur gobind | Ang 1080
Sant Singh KhalsaThe Guru is the Transcendent Lord, the Guru is the Lord of the Universe.
Manmohan SinghThe Guru is the Supreme Lord and the Guru is the Master of the Universe.
Manmohan Singh (Punjabi)ਗੁਰੂ ਜੀ ਸ਼੍ਰੋਮਣੀ ਸਾਹਿਬ ਹਨ ਅਤੇ ਗੁਰੂ ਜੀ ਹੀ ਕੁਲ ਆਲਮ ਦੇ ਮਾਲਕ ਹਨ।
Fareedkot Teekaਗੁਰੂ ਪਰਮੇਸਰ ਰੂਪ ਹੈ ਗੁਰੂ ਹੀ ਬੇਦੋਂ ਕੇ ਜਾਨਣਹਾਰਾ ਹੈ॥
Prof. Sahib Singhਗੁਰੂ ਪਰਮੇਸਰ (ਦਾ ਰੂਪ) ਹੈ ਗੁਰੂ ਗੋਬਿੰਦ (ਦਾ ਰੂਪ) ਹੈ,
SikhNet (Spanish)El Guru es Dios, el Soporte de la Tierra y el Creador también,
ਗੁਰੁ ਕਰਤਾ ਗੁਰੁ ਸਦ ਬਖਸੰਦੁ ॥
gur karataa gur sad bakhasand | Ang 1080
Sant Singh KhalsaThe Guru is the Creator, the Guru is forever forgiving.
Manmohan SinghThe Guru is the Creator and Guru is the ever, forgiving Lord.
Manmohan Singh (Punjabi)ਗੁਰੂ ਜੀ ਸਿਰਜਣਹਾਰ ਹਨ ਅਤੇ ਗੁਰੂ ਜੀ ਹੀ ਸਦੀਵ-ਮੁਆਫੀ ਦੇਣਹਾਰ ਸੁਆਮੀ।
Fareedkot Teekaਗੁਰੂ ਹੀ ਗ੍ਯਾਨ ਕਾ ਕਰਤਾ ਹੈ ਔ ਗੁਰੂ ਹੀ ਸਦਾ ਬਖਸ਼ੰਦ ਹੈ॥
Prof. Sahib Singhਗੁਰੂ ਕਰਤਾਰ (ਦਾ ਰੂਪ ਹੈ) ਗੁਰੂ ਸਦਾ ਬਖ਼ਸ਼ਸ਼ਾਂ ਕਰਨ ਵਾਲਾ ਹੈ।ਪਦ ਅਰਥ ਸਦ = ਸਦਾ।
SikhNet (Spanish)sí, es la Mirada Perdonadora del Señor. Meditando en Él, uno cosecha el Fruto,
ਗੁਰ ਜਪੁ ਜਾਪਿ ਜਪਤ ਫਲੁ ਪਾਇਆ; ਗਿਆਨ ਦੀਪਕੁ ਸੰਤ ਸੰਗਨਾ ॥੧੨॥
gur jap jaap japat fal paaeaa; giaan deepak sant sanganaa |12| Ang 1080
Sant Singh KhalsaMeditating, chanting the Guru's Chant, I have obtained the fruits and rewards; in the Company of the Saints, I have been blessed with the lamp of spiritual wisdom. ||12||
Manmohan SinghUttering and contemplating the Guru's Name, I have gathered the fruit and associating with the saints, I am blessed with the lamp of Divine knowledge.
Manmohan Singh (Punjabi)ਗੁਰਾਂ ਦੇ ਨਾਮ ਦਾ ਉਚਾਰਨ ਅਤੇ ਆਰਾਧਨ ਕਰਨ ਕੁਆਰਾ ਮੈਂ ਮੇਵਾ ਪ੍ਰਾਪਤ ਕਰ ਲਿਆ ਹੈ ਅਤੇ ਸਾਧੂਆਂ ਦੀ ਸੰਗਤ ਕਰ ਮੈਨੂੰ ਬ੍ਰਹਮ ਗਿਆਤ ਦੇ ਦੀਵੇ ਦੀ ਦਾਤ ਮਿਲ ਗਈ ਹੈ।
Fareedkot Teekaਗੁਰੋਂ ਕੇ (ਜਪੁ) ਜਪਾਏ ਹੂਏ (ਜਾਪਿ) ਉਪਦੇਸ਼ ਕੇ ਜਪਤਿਆਂ ਹਮਨੇ ਫਲ ਕੋ ਪਾਇ ਲੀਆ ਹੈ। ਸੰਤ ਰੂਪ ਜੋ ਗੁਰੂ ਹੈਂ ਤਿਨ ਕੇ ਸੰਗ ਕਰ ਕੇ ਅੰਤਸ਼ਕਰਨ ਮੇਂ ਗਿਆਨ ਦੀਪਕ ਪ੍ਰਗਾਸਿਆ ਹੈ॥੧੨॥
Prof. Sahib Singhਸਾਧ ਸੰਗਤ ਵਿਚ ਟਿਕ ਕੇ ਗੁਰੂ ਦਾ ਦੱਸਿਆ ਹਰਿ-ਨਾਮ ਦਾ ਜਾਪ ਜਪਦਿਆਂ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਦੀਵਾ ਜਗ ਪੈਂਦਾ ਹੈ ॥੧੨॥ਪਦ ਅਰਥ ਗੁਰ ਜਪੁ = ਗੁਰੂ ਦਾ ਦੱਸਿਆ ਨਾਮ ਦਾ ਜਾਪ। ਜਾਪਿ = ਜਪ ਕੇ। ਜਪਤ = ਜਪਦਿਆਂ। ਦੀਪਕੁ = ਦੀਵਾ। ਗਿਆਨ ਦੀਪਕੁ = ਗਿਆਨ ਦਾ ਦੀਵਾ, ਆਤਮਕ ਜੀਵਨ ਦੀ ਸੂਝ ਦਾ ਦੀਵਾ। ਸੰਤ ਸੰਗਨਾ = ਗੁਰੂ ਦੀ ਸੰਗਤ, ਸਾਧ ਸੰਗਤ ॥੧੨॥
SikhNet (Spanish)y la Luz de la Sabiduría se enciende en el interior, cuando uno se asocia con los Santos. (12)
ਜੋ ਪੇਖਾ; ਸੋ ਸਭੁ ਕਿਛੁ ਸੁਆਮੀ ॥
jo pekhaa; so sabh kichh suaamee | Ang 1080
Sant Singh KhalsaWhatever I see, is my Lord and Master God.
Manmohan SinghWhatever I see, all that is solely the Lord.
Manmohan Singh (Punjabi)ਜਿਹੜਾ ਕੁਝ ਭੀ ਮੈਂ ਦੇਖਦਾ ਹਾਂ, ਉਹ ਸਮੂਹ ਕੇਵਲ ਸਾਈਂ ਹੀ ਹੈ।
Fareedkot Teekaਹੇ ਸੁਆਮੀ! ਜੋ ਕੁਛ ਦੇਖਤਾ ਹੂੰ ਸਭ ਕੁਛ ਤੇਰਾ ਹੀ ਰੂਪ ਦੇਖਤਾ ਹੂੰ॥
Prof. Sahib Singh(ਸੰਸਾਰ ਵਿਚ) ਮੈਂ ਜੋ ਕੁਝ ਵੇਖਦਾ ਹਾਂ ਸਭ ਕੁਝ ਮਾਲਕ-ਪ੍ਰਭੂ (ਦਾ ਹੀ ਰੂਪ) ਹੈ,ਪਦ ਅਰਥ ਪੇਖਾ = ਪੇਖਾਂ, ਮੈਂ ਵੇਖਦਾ ਹਾਂ। ਸਭੁ ਕਿਛੁ = ਹਰੇਕ ਚੀਜ਼।
SikhNet (Spanish)Lo que sea que veo, veo ahí nada más que al Señor.
ਜੋ ਸੁਨਣਾ; ਸੋ ਪ੍ਰਭ ਕੀ ਬਾਨੀ ॥
jo sunanaa; so prabh kee baanee | Ang 1080
Sant Singh KhalsaWhatever I hear, is the Bani of God's Word.
Manmohan SinghWhatever I hear, that is the speech of my Lord.
Manmohan Singh (Punjabi)ਜਿਹੜਾ ਕੁੱਛ ਮੈਂ ਸੁਣਦਾ ਹਾਂ, ਉਹ ਮੇਰੇ ਸਾਈਂ ਦੇ ਬਚਨ-ਬਿਲਾਸ ਹਨ।
Fareedkot Teekaਹੇ ਪ੍ਰਭੂ! ਜੋ ਕੰਨੋਂ ਕਰ ਕੇ ਸੁਨਤਾ ਹੂੰ ਸੋ ਆਪ ਕੀ ਹੀ ਬਾਣੀ ਹੈ॥
Prof. Sahib Singhਜੋ ਕੁਝ ਮੈਂ ਸੁਣਦਾ ਹਾਂ, ਪ੍ਰਭੂ ਹੀ ਹਰ ਥਾਂ ਆਪ ਬੋਲ ਰਿਹਾ ਹੈ।ਪਦ ਅਰਥ ਬਾਨੀ = ਬੋਲ।
SikhNet (Spanish)Sí, lo que sea que escucho, es el hablar de nadie más que de mi Señor.
ਜੋ ਕੀਨੋ. ਸੋ ਤੁਮਹਿ ਕਰਾਇਓ; ਸਰਣਿ ਸਹਾਈ, ਸੰਤਹ ਤਨਾ ॥੧੩॥
jo keeno. so tumeh karaaeo; saran sahaaee, santah tanaa |13| Ang 1080
Sant Singh KhalsaWhatever I do, You make me do; You are the Sanctuary, the help and support of the Saints, Your children. ||13||
Manmohan SinghWhatsoever man does, that Thou makes him do, O Lord. Thou give shelter and succour the saints, who are Thine offspring.
Manmohan Singh (Punjabi)ਜਿਹੜਾ ਕੁੱਛ ਭੀ ਬੰਦਾ ਕਰਦਾ ਹੈ, ਉਹ ਤੂੰ ਹੀ ਉਸ ਪਾਸੋਂ ਕਰਵਾਉਂਦਾ ਹੈ, ਹੇ ਸੁਆਮੀ! ਸਾਧੂ, ਜੋ ਤੇਰ ਬਾਲ ਹਨ, ਤੂੰ ਉਨ੍ਹਾਂ ਨੂੰ ਸ਼ਰਣ ਅਤੇ ਸਹਾਇਤਾ ਦਿੰਦਾ ਹੈ।
Fareedkot Teekaਹੇ ਸੁਆਮੀ! ਜੋ ਸਰੀਰ ਕਰ ਕੀਆ ਹੈ, ਸੋ ਤੁਮਨੇ ਹੀ ਕਰਾਇਆ ਹੈ; ਵਾ ਜੋ ਤੁਮਨੇ ਕਰਾਇਆ ਸੋ ਮੈਨੇ ਕੀਆ ਹੈ। ਤੂੰ ਸ਼ਰਨ ਆਇਆਂ ਕੀ ਸਹਾਇਤਾ ਕਰਤਾ ਹੈਂ ਇਸੀ ਤੇ ਵਹੁ ਸੰਤ ਤੇਰੇ ਆਸਰੇ ਹੋ ਕੇ ਤੇਰਾ ਹੀ ਸਰੂਪ ਹੂਏ ਹੈਂ॥੧੩॥
Prof. Sahib Singhਹੇ ਪ੍ਰਭੂ! ਜੋ ਕੁਝ ਜੀਵ ਕਰਦੇ ਹਨ, ਉਹ ਤੂੰ ਹੀ ਕਰਾ ਰਿਹਾ ਹੈਂ। ਤੂੰ ਸਰਨ-ਪਿਆਂ ਦੀ ਸਹਾਇਤਾ ਕਰਨ ਵਾਲਾ ਹੈਂ, ਤੂੰ (ਆਪਣੇ) ਸੰਤਾਂ ਦਾ ਸਹਾਰਾ ਹੈਂ ॥੧੩॥ਪਦ ਅਰਥ ਕੀਨੋ = ਕੀਤਾ। ਤੁਮਹਿ = ਤੂੰ ਹੀ। ਸਹਾਈ = ਸਹਾਇਤਾ ਕਰਨ ਵਾਲਾ। ਸੰਤਹ ਤਨਾ = ਸੰਤਾਂ ਦਾ ਆਸਰਾ ॥੧੩॥
SikhNet (Spanish)Oh Dios, lo que sea que uno hace, es Obra Tuya. Tú salvas a aquéllos que están en Tu Refugio. Sí, Tú, del Cual vinieron los Santos. (13)
ਜਾਚਕੁ ਜਾਚੈ ਤੁਮਹਿ ਅਰਾਧੈ ॥
jaachak jaachai tumeh araadhai | Ang 1080
Sant Singh KhalsaThe beggar begs, and worships You in adoration.
Manmohan SinghThe beggar asks for alms and meditates on Thee alone O Lord.
Manmohan Singh (Punjabi)ਮੰਗਤ ਖ਼ੈਰ ਮੰਗਦਾ ਹੈ ਅਤੇ ਕੇਵਲ ਤੈਡਾਂ ਸਿਮਰਨ ਕਰਦਾ ਹੈ, ਹੇ ਪ੍ਰਭੂ!
Fareedkot Teekaਮੈਂ ਜਾਚਕ ਹੋ ਕੇ ਤੇਰਾ ਅਰਾਧਨਾ ਮਾਂਗਤਾ ਹੂੰ॥
Prof. Sahib Singh(ਤੇਰੇ ਦਰ ਦਾ) ਮੰਗਤਾ (ਦਾਸ) ਤੈਥੋਂ ਹੀ ਮੰਗਦਾ ਹੈ ਤੈਨੂੰ ਹੀ ਆਰਾਧਦਾ ਹੈ।ਪਦ ਅਰਥ ਜਾਚਕੁ = ਮੰਗਤਾ। ਜਾਚੈ = ਮੰਗਦਾ ਹੈ {ਇਕ-ਵਚਨ}। ਅਰਾਧੈ = ਆਰਾਧਦਾ ਹੈ।
SikhNet (Spanish)El buscador, busca y Te contempla sólo a Ti, oh Dios,
ਪਤਿਤ. ਪਾਵਨ; ਪੂਰਨ ਪ੍ਰਭ ਸਾਧੈ ॥
patit. paavan; pooran prabh saadhai | Ang 1080
Sant Singh KhalsaYou are the Purifier of the sinners, O Perfectly Holy Lord God.
Manmohan SinghO my perfectly superb Lord, Thou are the Purifier of the sinners.
Manmohan Singh (Punjabi)ਹੇ ਮੇਰੇ ਪੂਰੇ ਸ਼੍ਰੇਸ਼ਟ ਸੁਆਮੀ! ਤੂੰ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ।
Fareedkot Teekaਹੇ ਪੂਰਨ ਪ੍ਰਭੂ! ਪਾਪੀਓਂ ਕੇ ਪਵਿਤਰ ਕਰਨੇਹਾਰੇ ਸ੍ਰੇਸ਼ਟ॥
Prof. Sahib Singhਹੇ ਪਤਿਤ-ਪਾਵਨ ਪ੍ਰਭੂ! ਹੇ ਪੂਰਨ ਸਾਧ ਪ੍ਰਭੂ! (ਆਪਣੇ ਦਾਸ ਨੂੰ ਨਾਮ ਦਾ ਦਾਨ ਦੇਹ)।ਪਦ ਅਰਥ ਪਤਿਤ ਪਾਵਨ = ਹੇ ਪਤਿਤਾਂ ਨੂੰ ਪਵਿੱਤਰ ਕਰਨ ਵਾਲੇ! ਸਾਧੈ = (ਤੈਨੂੰ) ਸਾਧ ਨੂੰ।
SikhNet (Spanish)pues eres Tú Quien purifica a los que cometen faltas en contra de su propia Conciencia, por eso él habita en Ti, el Ser Perfecto.
ਏਕੋ ਦਾਨੁ. ਸਰਬ ਸੁਖ ਗੁਣ ਨਿਧਿ; ਆਨ ਮੰਗਨ. ਨਿਹਕਿੰਚਨਾ ॥੧੪॥
eko daan. sarab sukh gun nidh; aan mangan. nihakinchanaa |14| Ang 1080
Sant Singh KhalsaPlease bless me with this one gift, O treasure of all bliss and virtue; I do not ask for anything else. ||14||
Manmohan SinghO the Treasure of all comforts and virtues, bless me Thou with the one bounty of Thine meditation. I ask not for even a bit of other gifts.
Manmohan Singh (Punjabi)ਹੇ ਸਾਰੇ ਸੁੱਖਾਂ ਅਤੇ ਨੇਕੀਆਂ ਦੇ ਖ਼ਜ਼ਾਨੇ! ਤੂੰ ਮੈਨੂੰ ਆਪਣੀ ਬੰਦਗੀ ਦੀ ਇੱਕ ਬਖ਼ਸ਼ੀਸ਼ ਬਖ਼ਸ਼। ਮੈਂ ਹੋਰ ਦਾਤਾਂ, ਭੋਰਾ ਭਰ, ਭੀ ਨਹੀਂ ਮੰਗਦਾ।
Fareedkot Teekaਹੇ ਗੁਣ ਨਿਧੀ! ਤੂੰ ਏਕੋ ਹੀ ਸਰਬ ਸੁਖੋਂ ਕਾ ਦਾਨ ਦੇਨੇਹਾਰਾ ਹੈਂ, ਇਹ ਕਿਰਪਾ ਕਰ ਜੋ ਔਰ ਕਿਸੇ ਪਾਸੋਂ ਮੰਗਨੇ ਤੇ (ਨਿਹਕਿੰਚਨਾ) ਸੰਚੇ ਰਹਿਤ ਅਰਥਾਤ ਬਿਰਕਤ ਹੋਈਏ॥੧੪॥
Prof. Sahib Singhਹੇ ਸਾਰੇ ਸੁਖ ਦੇਣ ਵਾਲੇ ਪ੍ਰਭੂ! ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰਾ ਦਾਸ ਤੈਥੋਂ) ਸਿਰਫ਼ (ਤੇਰੇ ਨਾਮ ਦਾ) ਦਾਨ (ਹੀ ਮੰਗਦਾ ਹੈ), ਹੋਰ ਮੰਗਾਂ ਮੰਗਣੀਆਂ ਨਿਕੰਮੀਆਂ ਹਨ ॥੧੪॥ਪਦ ਅਰਥ ਸਰਬ ਸੁਖ = ਹੇ ਸਾਰੇ ਸੁਖ ਦੇਣ ਵਾਲੇ! ਗੁਣ ਨਿਧਿ = ਹੇ ਗੁਣਾਂ ਦੇ ਖ਼ਜ਼ਾਨੇ! ਆਨ = (ਨਾਮ ਤੋਂ ਬਿਨਾ) ਹੋਰ। ਨਿਹ ਕਿੰਚਨਾ = ਕੁਝ ਭੀ ਨਹੀਂ, ਨਿਕੰਮਾ ॥੧੪॥
SikhNet (Spanish)Oh Dios, Tesoro de Virtud, llévame al Estado de Gracia, bendíceme sólo con ese Regalo, no pido nada más. (14).
ਕਾਇਆ ਪਾਤ੍ਰੁ ਪ੍ਰਭੁ ਕਰਣੈਹਾਰਾ ॥
kaaeaa paatru prabh karanaihaaraa | Ang 1081
Sant Singh KhalsaGod is the Creator of the body-vessel.
Manmohan SinghThe Lord is creator of the body vessel.
Manmohan Singh (Punjabi)ਸੁਆਮੀ ਸਰੀਰ ਦੇ ਭਾਂਡੇ ਨੂੰ ਰਚਣਹਾਰ ਹੈ।
Fareedkot Teekaਦੇਹ ਰੂਪ ਭਾਂਡੇ ਕੋ, ਹੇ ਪ੍ਰਭੂ! ਤੂੰਹੀਂ ਬਨਾਵਨਹਾਰਾ ਹੈਂ। ਭਾਵ ਸੇ ਇਹ ਮਾਟੀ ਹੈ ਔ ਮਨ ਬਸਤਰ ਹੈ ਔ ਭਗਤੀ ਮਜੀਠ ਹੈ॥
Prof. Sahib Singhਸਮਰੱਥ ਪ੍ਰਭੂ ਉਸ ਮਨੁੱਖ ਦੇ ਸਰੀਰ ਨੂੰ (ਨਾਮ ਦੀ ਦਾਤ ਹਾਸਲ ਕਰਨ ਲਈ) ਯੋਗ ਭਾਂਡਾ ਬਣਾ ਦੇਂਦਾ ਹੈ,ਪਦ ਅਰਥ ਪਾਤ੍ਰੁ = ਯੋਗ ਭਾਂਡਾ। ਕਾਇਆ = ਸਰੀਰ।
SikhNet (Spanish)Dios es el Creador del vehículo del cuerpo.
ਲਗੀ ਲਾਗਿ; ਸੰਤ ਸੰਗਾਰਾ ॥
lagee laag; sant sangaaraa | Ang 1081
Sant Singh KhalsaIn the Society of the Saints, the dye is produced.
Manmohan SinghIn the society of saints, good influence is produced on it.
Manmohan Singh (Punjabi)ਸਤਿਸੰਗਤ ਅੰਦਰ ਇਸ ਉੱਤੇ ਚੰਗਾ ਅਸਰ ਪੈਂਦਾ ਹੈ।
Fareedkot Teekaਪੁਨ: ਲਾਗ ਲਗੀ ਹੈ, ਮਾਂਈ ਫਟਕੜੀ ਰੂਪ ਜੋ ਸੰਤੋਂ ਕਾ ਸੰਗ ਦੀਆ ਹੈ ਏਹੁ ਪਾਹੁ ਲਾਗੀ ਹੈਂ॥
Prof. Sahib Singhਜਿਸ ਨੂੰ ਸਾਧ ਸੰਗਤ ਵਿਚ ਛੁਹ ਲੱਗ ਜਾਂਦੀ ਹੈ।ਪਦ ਅਰਥ ਲਾਗਿ = ਛੁਹ। ਸੰਗਾਰਾ = ਸੰਗਤ ਵਿਚ।
SikhNet (Spanish)En la Sociedad de los Santos la tintura es producida. Mediante la Palabra del Bani del Señor,
ਨਿਰਮਲ ਸੋਇ ਬਣੀ ਹਰਿ ਬਾਣੀ; ਮਨੁ ਨਾਮਿ ਮਜੀਠੈ ਰੰਗਨਾ ॥੧੫॥
niramal soe banee har baanee; man naam majeetthai ranganaa |15| Ang 1081
Sant Singh KhalsaThrough the Word of the Lord's Bani, one's reputation becomes immaculate, and the mind is colored by the dye of the Naam, the Name of the Lord. ||15||
Manmohan SinghBy means of the Divine Gurbani, immaculate repute is obtained and the soul is imbued with the Name madder.
Manmohan Singh (Punjabi)ਈਸ਼ਵਰੀ ਗੁਰਬਾਣੀ ਦੇ ਜ਼ਰੀੲ, ਪਵਿੱਤ੍ਰ ਸ਼ੁਹਰਤ ਪ੍ਰਾਪਤ ਹੋ ਜਾਂਦੀ ਹੈ, ਅਤੇ ਆਤਮਾ ਨਾਮ ਦੀ ਮਜੀਠ ਨਾਲ ਰੰਗੀ ਜਾਂਦੀ ਹੈ।
Fareedkot Teekaਪੁਨ: ਹੇ ਹਰੀ! ਆਪ ਕੀ ਨਿਰਮਲ ਬਾਣੀ ਕਰ ਕੇ ਸੋਭਾ ਬਣੀ ਹੈ, ਇਸ ਮਨ ਕੋ ਤੁਮ ਨੇ ਨਾਮ ਰੂਪ ਮਜੀਠ ਮੇਂ ਰੰਗਨਾ ਕੀਆ ਹੈ॥੧੫॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਉਸ ਮਨੁੱਖ ਦੀ ਚੰਗੀ ਸੋਭਾ ਬਣ ਜਾਂਦੀ ਹੈ, ਉਸ ਦਾ ਮਨ ਮਜੀਠ (ਦੇ ਪੱਕੇ ਰੰਗ ਵਰਗੇ) ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ ॥੧੫॥ਪਦ ਅਰਥ ਸੋਇ = ਸੋਭਾ। ਹਰਿ ਬਾਣੀ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦਾ ਸਦਕਾ। ਨਾਮਿ = ਨਾਮ ਵਿਚ। ਮਜੀਠੈ = ਮਜੀਠ (ਦੇ ਪੱਕੇ ਰੰਗ) ਵਿਚ ॥੧੫॥
SikhNet (Spanish)la reputación de uno es pura y la mente es teñida con el Color del Naam, el Nombre del Señor. (15)
ਸੋਲਹ ਕਲਾ ਸੰਪੂਰਨ ਫਲਿਆ ॥
solah kalaa sanpooran faliaa | Ang 1081
Sant Singh KhalsaThe sixteen powers, absolute perfection and fruitful rewards are obtained,
Manmohan SinghMy soul gathers sixteen powers, perfection and the fruit,
Manmohan Singh (Punjabi)ਜਿੰਦੜੀ ਸੋਲਾਂ ਸ਼ਕਤੀਆਂ, ਪੂਰਨਤਾ ਅਤੇ ਮੋਖ਼ਸ਼ ਪ੍ਰਾਪਤ ਕਰ ਲੈਂਦੀ ਹੈ,
Fareedkot Teekaਸੋਲਾਂ ਕਲਾਂ ਸਕਤੀਆਂ ਵਾਲਾ ਗ੍ਯਾਨ, ਭਾਵ ਸੰਸੇ ਵਿਪਰਜੇ ਰਹਤ ਜਬ ਜਥਾਰਥ ਗ੍ਯਾਨ ਹੂਆ॥
Prof. Sahib Singhਉਸ ਮਨੁੱਖ ਦਾ ਜੀਵਨ ਮੁਕੰਮਲ ਤੌਰ ਤੇ ਸਫਲ ਹੋ ਜਾਂਦਾ ਹੈ,ਪਦ ਅਰਥ ਸੋਲਹ ਕਲਾ = ਸੋਲਾਂ ਕਲਾਂ ਵਾਲਾ, ਪੂਰਨ ਤੌਰ ਤੇ।
SikhNet (Spanish)El Sol de la Sabiduría da a mi mente dieciséis veces más poder,
ਅਨਤ ਕਲਾ ਹੋਇ ਠਾਕੁਰੁ ਚੜਿਆ ॥
anat kalaa hoe tthaakur charriaa | Ang 1081
Sant Singh Khalsawhen the Lord and Master of infinite power is revealed.
Manmohan Singhwhen the Lord of infinite powers becomes manifest unto me,
Manmohan Singh (Punjabi)ਜਦ ਬੇਅੰਤ ਸ਼ਕਤੀਆਂ ਵਾਲਾ ਸੁਆਮੀ ਮੇਰੇ ਤੇ ਪ੍ਰਗਟ ਹੋ ਜਾਂਦਾ ਹੈ।
Fareedkot Teekaਤਬ ਅਨੇਕ ਕਲਾ ਜਿਸ ਕੀ ਬਿਸਤ੍ਰਤ ਹੋ ਰਹੀਆਂ ਹੈ ਐਸਾ ਠਾਕੁਰ ਪੁਰਸ ਕੇ ਰਿਦੇ ਮੇਂ (ਚੜਿਆ), ਭਾਵ ਸਾਖ੍ਯਾਤਾਰ ਹੂਆ ਹੈ⁽¹⁾॥
Prof. Sahib Singhਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ ਬੇਅੰਤ ਤਾਕਤਾਂ ਵਾਲਾ ਪ੍ਰਭੂ-ਸੂਰਜ ਚੜ੍ਹ ਪੈਂਦਾ ਹੈ (ਪ੍ਰਭੂ ਪਰਗਟ ਹੋ ਜਾਂਦਾ ਹੈ)।ਪਦ ਅਰਥ ਅਨਤ = ਅਨੰਤ। ਅਨਤ ਕਲਾ = ਬੇਅੰਤ ਤਾਕਤਾਂ ਵਾਲਾ। ਚੜਿਆ = (ਸੂਰਜ ਵਾਂਗ ਹਿਰਦੇ-ਆਕਾਸ਼ ਵਿਚ) ਪਰਗਟ ਹੋਇਆ।
SikhNet (Spanish)cuando mi Maestro de Poder Infinito se vuelve Manifiesto para mí y,
ਅਨਦ ਬਿਨੋਦ ਹਰਿ ਨਾਮਿ ਸੁਖ ਨਾਨਕ; ਅੰਮ੍ਰਿਤ ਰਸੁ ਹਰਿ ਭੁੰਚਨਾ ॥੧੬॥੨॥੯॥
anad binod har naam sukh naanak; amrit ras har bhunchanaa |16|2|9| Ang 1081
Sant Singh KhalsaThe Lord's Name is Nanak's bliss, play and peace; he drinks in the Ambrosial Nectar of the Lord. ||16||2||9||
Manmohan SinghThe Lord's Name is Nanak's bliss play and peace and he in-drinks God's immortalising Name-Nectar.
Manmohan Singh (Punjabi)ਪ੍ਰਭੂ ਦਾ ਨਾਮ ਹੀ ਨਾਨਕ, ਦੀ ਖੁਸ਼ੀ, ਖੇਡ ਅਤੇ ਆਰਾਮ ਹੈ ਅਤੇ ਉਹ ਵਾਗਿਗੁਰੂ ਦੇ ਸੁਰਜੀਤ ਕਰਨ ਵਾਲੇ ਨਾਮ ਅੰਮ੍ਰਿਤ ਨੂੰ ਹੀ ਪਾਨ ਕਰਦਾ ਹੈ।
Fareedkot Teekaਹੇ ਹਰੀ ਨਾਮੀ ਸੁਖ ਰੂਪ! ਤੂੰ ਏਹ ਕ੍ਰਿਪਾ ਕਰ, ਸ੍ਰੀ ਗੁਰੂ ਜੀ ਕਹਤੇ ਹੈਂ: ਤੇਰਾ ਜੋ ਨਾਮ ਅੰਮ੍ਰਿਤ ਰਸੁ ਹੈ, ਤਿਸੀ ਕੋ ਹਮ ਭੁੰਚਨਾ ਕਰੀਏ, ਇਸੀ ਮੇਂ ਸਭ ਅਨੰਦ ਔ ਕੌਤਕ ਹੈਂ॥੧੬॥੨॥੯॥
Prof. Sahib Singhਹੇ ਨਾਨਕ! ਹਰਿ-ਨਾਮ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰ ਆਨੰਦ ਖ਼ੁਸ਼ੀਆਂ ਤੇ ਸੁਖ ਬਣੇ ਰਹਿੰਦੇ ਹਨ, ਉਹ ਮਨੁੱਖ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਮਾਣਦਾ ਰਹਿੰਦਾ ਹੈ ॥੧੬॥੨॥੯॥ਪਦ ਅਰਥ ਅਨਦ ਬਿਨੋਦ = ਆਨੰਦ ਖ਼ੁਸ਼ੀਆਂ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਭੁੰਚਨਾ = ਭੋਗਦਾ ਹੈ, ਮਾਣਦਾ ਹੈ ॥੧੬॥੨॥੯॥
SikhNet (Spanish)a través del Nombre del Señor, estoy en total Éxtasis, disfrutando del Sabor del Néctar de Dios. (16-2-9)