ੴ

ਸਿੱਖਬਾਣੀ · SikhBani

Ang 1081

Sri Guru Granth Sahib · Raag Maaroo · 2 shabads, 45 lines
Translations
Shabad Guru Arjan Dev Ji Raag Maaroo continued from Ang 1080

ਕਾਇਆ ਪਾਤ੍ਰੁ ਪ੍ਰਭੁ ਕਰਣੈਹਾਰਾ ॥

kaaeaa paatru prabh karanaihaaraa |

Sant Singh KhalsaGod is the Creator of the body-vessel.
Manmohan SinghThe Lord is creator of the body vessel.
Manmohan Singh (Punjabi)ਸੁਆਮੀ ਸਰੀਰ ਦੇ ਭਾਂਡੇ ਨੂੰ ਰਚਣਹਾਰ ਹੈ।
Fareedkot Teekaਦੇਹ ਰੂਪ ਭਾਂਡੇ ਕੋ, ਹੇ ਪ੍ਰਭੂ! ਤੂੰਹੀਂ ਬਨਾਵਨਹਾਰਾ ਹੈਂ। ਭਾਵ ਸੇ ਇਹ ਮਾਟੀ ਹੈ ਔ ਮਨ ਬਸਤਰ ਹੈ ਔ ਭਗਤੀ ਮਜੀਠ ਹੈ॥
Prof. Sahib Singhਸਮਰੱਥ ਪ੍ਰਭੂ ਉਸ ਮਨੁੱਖ ਦੇ ਸਰੀਰ ਨੂੰ (ਨਾਮ ਦੀ ਦਾਤ ਹਾਸਲ ਕਰਨ ਲਈ) ਯੋਗ ਭਾਂਡਾ ਬਣਾ ਦੇਂਦਾ ਹੈ,

ਪਦ ਅਰਥ ਪਾਤ੍ਰੁ = ਯੋਗ ਭਾਂਡਾ। ਕਾਇਆ = ਸਰੀਰ।

SikhNet (Spanish)Dios es el Creador del vehículo del cuerpo.

ਲਗੀ ਲਾਗਿ; ਸੰਤ ਸੰਗਾਰਾ ॥

lagee laag; sant sangaaraa |

Sant Singh KhalsaIn the Society of the Saints, the dye is produced.
Manmohan SinghIn the society of saints, good influence is produced on it.
Manmohan Singh (Punjabi)ਸਤਿਸੰਗਤ ਅੰਦਰ ਇਸ ਉੱਤੇ ਚੰਗਾ ਅਸਰ ਪੈਂਦਾ ਹੈ।
Fareedkot Teekaਪੁਨ: ਲਾਗ ਲਗੀ ਹੈ, ਮਾਂਈ ਫਟਕੜੀ ਰੂਪ ਜੋ ਸੰਤੋਂ ਕਾ ਸੰਗ ਦੀਆ ਹੈ ਏਹੁ ਪਾਹੁ ਲਾਗੀ ਹੈਂ॥
Prof. Sahib Singhਜਿਸ ਨੂੰ ਸਾਧ ਸੰਗਤ ਵਿਚ ਛੁਹ ਲੱਗ ਜਾਂਦੀ ਹੈ।

ਪਦ ਅਰਥ ਲਾਗਿ = ਛੁਹ। ਸੰਗਾਰਾ = ਸੰਗਤ ਵਿਚ।

SikhNet (Spanish)En la Sociedad de los Santos la tintura es producida. Mediante la Palabra del Bani del Señor,

ਨਿਰਮਲ ਸੋਇ ਬਣੀ ਹਰਿ ਬਾਣੀ; ਮਨੁ ਨਾਮਿ ਮਜੀਠੈ ਰੰਗਨਾ ॥੧੫॥

niramal soe banee har baanee; man naam majeetthai ranganaa |15|

Sant Singh KhalsaThrough the Word of the Lord's Bani, one's reputation becomes immaculate, and the mind is colored by the dye of the Naam, the Name of the Lord. ||15||
Manmohan SinghBy means of the Divine Gurbani, immaculate repute is obtained and the soul is imbued with the Name madder.
Manmohan Singh (Punjabi)ਈਸ਼ਵਰੀ ਗੁਰਬਾਣੀ ਦੇ ਜ਼ਰੀੲ, ਪਵਿੱਤ੍ਰ ਸ਼ੁਹਰਤ ਪ੍ਰਾਪਤ ਹੋ ਜਾਂਦੀ ਹੈ, ਅਤੇ ਆਤਮਾ ਨਾਮ ਦੀ ਮਜੀਠ ਨਾਲ ਰੰਗੀ ਜਾਂਦੀ ਹੈ।
Fareedkot Teekaਪੁਨ: ਹੇ ਹਰੀ! ਆਪ ਕੀ ਨਿਰਮਲ ਬਾਣੀ ਕਰ ਕੇ ਸੋਭਾ ਬਣੀ ਹੈ, ਇਸ ਮਨ ਕੋ ਤੁਮ ਨੇ ਨਾਮ ਰੂਪ ਮਜੀਠ ਮੇਂ ਰੰਗਨਾ ਕੀਆ ਹੈ॥੧੫॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਉਸ ਮਨੁੱਖ ਦੀ ਚੰਗੀ ਸੋਭਾ ਬਣ ਜਾਂਦੀ ਹੈ, ਉਸ ਦਾ ਮਨ ਮਜੀਠ (ਦੇ ਪੱਕੇ ਰੰਗ ਵਰਗੇ) ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ ॥੧੫॥

ਪਦ ਅਰਥ ਸੋਇ = ਸੋਭਾ। ਹਰਿ ਬਾਣੀ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦਾ ਸਦਕਾ। ਨਾਮਿ = ਨਾਮ ਵਿਚ। ਮਜੀਠੈ = ਮਜੀਠ (ਦੇ ਪੱਕੇ ਰੰਗ) ਵਿਚ ॥੧੫॥

SikhNet (Spanish)la reputación de uno es pura y la mente es teñida con el Color del Naam, el Nombre del Señor. (15)

ਸੋਲਹ ਕਲਾ ਸੰਪੂਰਨ ਫਲਿਆ ॥

solah kalaa sanpooran faliaa |

Sant Singh KhalsaThe sixteen powers, absolute perfection and fruitful rewards are obtained,
Manmohan SinghMy soul gathers sixteen powers, perfection and the fruit,
Manmohan Singh (Punjabi)ਜਿੰਦੜੀ ਸੋਲਾਂ ਸ਼ਕਤੀਆਂ, ਪੂਰਨਤਾ ਅਤੇ ਮੋਖ਼ਸ਼ ਪ੍ਰਾਪਤ ਕਰ ਲੈਂਦੀ ਹੈ,
Fareedkot Teekaਸੋਲਾਂ ਕਲਾਂ ਸਕਤੀਆਂ ਵਾਲਾ ਗ੍ਯਾਨ, ਭਾਵ ਸੰਸੇ ਵਿਪਰਜੇ ਰਹਤ ਜਬ ਜਥਾਰਥ ਗ੍ਯਾਨ ਹੂਆ॥
Prof. Sahib Singhਉਸ ਮਨੁੱਖ ਦਾ ਜੀਵਨ ਮੁਕੰਮਲ ਤੌਰ ਤੇ ਸਫਲ ਹੋ ਜਾਂਦਾ ਹੈ,

ਪਦ ਅਰਥ ਸੋਲਹ ਕਲਾ = ਸੋਲਾਂ ਕਲਾਂ ਵਾਲਾ, ਪੂਰਨ ਤੌਰ ਤੇ।

SikhNet (Spanish)El Sol de la Sabiduría da a mi mente dieciséis veces más poder,

ਅਨਤ ਕਲਾ ਹੋਇ ਠਾਕੁਰੁ ਚੜਿਆ ॥

anat kalaa hoe tthaakur charriaa |

Sant Singh Khalsawhen the Lord and Master of infinite power is revealed.
Manmohan Singhwhen the Lord of infinite powers becomes manifest unto me,
Manmohan Singh (Punjabi)ਜਦ ਬੇਅੰਤ ਸ਼ਕਤੀਆਂ ਵਾਲਾ ਸੁਆਮੀ ਮੇਰੇ ਤੇ ਪ੍ਰਗਟ ਹੋ ਜਾਂਦਾ ਹੈ।
Fareedkot Teekaਤਬ ਅਨੇਕ ਕਲਾ ਜਿਸ ਕੀ ਬਿਸਤ੍ਰਤ ਹੋ ਰਹੀਆਂ ਹੈ ਐਸਾ ਠਾਕੁਰ ਪੁਰਸ ਕੇ ਰਿਦੇ ਮੇਂ (ਚੜਿਆ), ਭਾਵ ਸਾਖ੍ਯਾਤਾਰ ਹੂਆ ਹੈ⁽¹⁾॥
Prof. Sahib Singhਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ ਬੇਅੰਤ ਤਾਕਤਾਂ ਵਾਲਾ ਪ੍ਰਭੂ-ਸੂਰਜ ਚੜ੍ਹ ਪੈਂਦਾ ਹੈ (ਪ੍ਰਭੂ ਪਰਗਟ ਹੋ ਜਾਂਦਾ ਹੈ)।

ਪਦ ਅਰਥ ਅਨਤ = ਅਨੰਤ। ਅਨਤ ਕਲਾ = ਬੇਅੰਤ ਤਾਕਤਾਂ ਵਾਲਾ। ਚੜਿਆ = (ਸੂਰਜ ਵਾਂਗ ਹਿਰਦੇ-ਆਕਾਸ਼ ਵਿਚ) ਪਰਗਟ ਹੋਇਆ।

SikhNet (Spanish)cuando mi Maestro de Poder Infinito se vuelve Manifiesto para mí y,

ਅਨਦ ਬਿਨੋਦ ਹਰਿ ਨਾਮਿ ਸੁਖ ਨਾਨਕ; ਅੰਮ੍ਰਿਤ ਰਸੁ ਹਰਿ ਭੁੰਚਨਾ ॥੧੬॥੨॥੯॥

anad binod har naam sukh naanak; amrit ras har bhunchanaa |16|2|9|

Sant Singh KhalsaThe Lord's Name is Nanak's bliss, play and peace; he drinks in the Ambrosial Nectar of the Lord. ||16||2||9||
Manmohan SinghThe Lord's Name is Nanak's bliss play and peace and he in-drinks God's immortalising Name-Nectar.
Manmohan Singh (Punjabi)ਪ੍ਰਭੂ ਦਾ ਨਾਮ ਹੀ ਨਾਨਕ, ਦੀ ਖੁਸ਼ੀ, ਖੇਡ ਅਤੇ ਆਰਾਮ ਹੈ ਅਤੇ ਉਹ ਵਾਗਿਗੁਰੂ ਦੇ ਸੁਰਜੀਤ ਕਰਨ ਵਾਲੇ ਨਾਮ ਅੰਮ੍ਰਿਤ ਨੂੰ ਹੀ ਪਾਨ ਕਰਦਾ ਹੈ।
Fareedkot Teekaਹੇ ਹਰੀ ਨਾਮੀ ਸੁਖ ਰੂਪ! ਤੂੰ ਏਹ ਕ੍ਰਿਪਾ ਕਰ, ਸ੍ਰੀ ਗੁਰੂ ਜੀ ਕਹਤੇ ਹੈਂ: ਤੇਰਾ ਜੋ ਨਾਮ ਅੰਮ੍ਰਿਤ ਰਸੁ ਹੈ, ਤਿਸੀ ਕੋ ਹਮ ਭੁੰਚਨਾ ਕਰੀਏ, ਇਸੀ ਮੇਂ ਸਭ ਅਨੰਦ ਔ ਕੌਤਕ ਹੈਂ॥੧੬॥੨॥੯॥
Prof. Sahib Singhਹੇ ਨਾਨਕ! ਹਰਿ-ਨਾਮ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰ ਆਨੰਦ ਖ਼ੁਸ਼ੀਆਂ ਤੇ ਸੁਖ ਬਣੇ ਰਹਿੰਦੇ ਹਨ, ਉਹ ਮਨੁੱਖ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਮਾਣਦਾ ਰਹਿੰਦਾ ਹੈ ॥੧੬॥੨॥੯॥

ਪਦ ਅਰਥ ਅਨਦ ਬਿਨੋਦ = ਆਨੰਦ ਖ਼ੁਸ਼ੀਆਂ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਭੁੰਚਨਾ = ਭੋਗਦਾ ਹੈ, ਮਾਣਦਾ ਹੈ ॥੧੬॥੨॥੯॥

SikhNet (Spanish)a través del Nombre del Señor, estoy en total Éxtasis, disfrutando del Sabor del Néctar de Dios. (16-2-9)

Open this shabad (49 lines, Angs 1080-1081) →

Shabad Guru Arjan Dev Ji Raag Maaroo continues on Ang 1082

ਮਾਰੂ ਸੋਲਹੇ ਮਹਲਾ ੫ ॥

maaroo solahe mahalaa 5 |

Sant Singh KhalsaMaaroo, Solhas, Fifth Mehl:
Manmohan SinghMaru Solhas, 5th Guru.
Manmohan Singh (Punjabi)ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
SikhNet (Spanish)Maru Solajas, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਤੂ ਸਾਹਿਬੁ; ਹਉ ਸੇਵਕੁ ਕੀਤਾ ॥

too saahib; hau sevak keetaa |

Sant Singh KhalsaYou are my Lord and Master; You have made me Your servant.
Manmohan SinghThou are my Lord and Thou has made me Thy slave.
Manmohan Singh (Punjabi)ਤੂੰ ਮੇਰਾ ਸੁਆਮੀ ਹੈਂ ਅਤੇ ਤੂੰ ਮੈਨੂੰ ਆਪਣਾ ਗੋਲਾ ਬਣਾ ਲਿਆ ਹੈ।
Fareedkot Teekaਤੂੰ ਮੇਰਾ ਸਾਹਿਬ ਹੈਂ, ਮੈਂ ਤੇਰਾ ਸੇਵਕ ਹੂਆ ਹੂੰ॥
Prof. Sahib Singhਹੇ ਪ੍ਰਭੂ! ਤੂੰ (ਮੇਰਾ) ਮਾਲਕ ਹੈਂ, ਮੈਂ ਤੇਰਾ (ਪੈਦਾ) ਕੀਤਾ ਹੋਇਆ ਸੇਵਕ ਹਾਂ।

ਪਦ ਅਰਥ ਹਉ = ਹਉਂ, ਮੈਂ।

SikhNet (Spanish)Oh Dios, eres mi Maestro y yo soy Tu Alumno,

ਜੀਉ ਪਿੰਡੁ ਸਭੁ ਤੇਰਾ ਦੀਤਾ ॥

jeeo pindd sabh teraa deetaa |

Sant Singh KhalsaMy soul and body are all gifts from You.
Manmohan SinghMy soul and body are all given by Thee.
Manmohan Singh (Punjabi)ਮੇਰੀ ਜਿੰਦੜੀ ਅਤੇ ਦੇਹ, ਸਾਰੇ, ਤੂੰ ਹੀ ਦਿੱਤੇ ਹਨ।
Fareedkot Teekaਕਿਉਂਕਿ ਇਹ ਜੀਵ ਔ ਸਰੀਰ ਸਭ ਤੇਰਾ ਹੀ ਦੀਆ ਹੂਆ ਹੈ॥
Prof. Sahib Singhਇਹ ਜਿੰਦ ਇਹ ਸਰੀਰ ਸਭ ਕੁਝ ਤੇਰਾ ਦਿੱਤਾ ਹੋਇਆ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਸਭੁ = ਹਰ ਥਾਂ।

SikhNet (Spanish)eres Tú Quien me has bendecido con mi cuerpo y mi Alma.

ਕਰਨ ਕਰਾਵਨ ਸਭੁ ਤੂਹੈ ਤੂਹੈ; ਹੈ ਨਾਹੀ ਕਿਛੁ. ਅਸਾੜਾ ॥੧॥

karan karaavan sabh toohai toohai; hai naahee kichh. asaarraa |1|

Sant Singh KhalsaYou are the Creator, the Cause of causes; nothing belongs to me. ||1||
Manmohan SinghThou alone are the Doer and Prompter of deeds. There is nothing that I can mine.
Manmohan Singh (Punjabi)ਕੇਵਲ ਤੂੰ ਹੀ ਕੰਮਾਂ ਦੇ ਕਰਨ ਅਤੇ ਕਰਾਉਣ ਵਾਲਾ ਹੈਂ। ਕਿਸੇ ਸ਼ੈ ਨੂੰ ਭੀ ਮੈਂ ਆਪਣੀ ਆਖ ਨਹੀਂ ਸਕਦਾ।
Fareedkot Teekaਇਨ ਜੀਵੋਂ ਕੇ ਕਰਨਹਾਰ ਔ ਕਰਮੋਂ ਕੇ ਕਰਾਵਨਹਾਰ ਸਭ ਤੂੰਹੀ ਤੂੰਹੀ ਹੈਂ ਔਰ ਹਮਾਰਾ ਤੋ ਕੁਛ ਭੀ ਨਹੀਂ ਹੈ॥੧॥
Prof. Sahib Singhਹੇ ਪ੍ਰਭੂ! (ਜਗਤ ਵਿਚ) ਸਭ ਕੁਝ ਕਰਨ ਵਾਲਾ ਤੂੰ ਹੀ ਹੈਂ (ਜੀਵਾਂ ਪਾਸੋਂ) ਕਰਾਣ ਵਾਲਾ ਭੀ ਤੂੰ ਹੀ ਹੈਂ। ਅਸਾਂ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ॥੧॥

ਪਦ ਅਰਥ ਅਸਾੜਾ = ਸਾਡਾ ॥੧॥

SikhNet (Spanish)Sólo Tú eres el Dador y la Causa y nada hay que pueda llamar mío. (1)

ਤੁਮਹਿ ਪਠਾਏ; ਤਾ ਜਗ ਮਹਿ ਆਏ ॥

tumeh patthaae; taa jag meh aae |

Sant Singh KhalsaWhen You sent me, I came into the world.
Manmohan SinghWhen Thou sent me, then came I into the world.
Manmohan Singh (Punjabi)ਜਦ ਤੂੰ ਭੇਜਿਆ, ਤਦ ਹੀ ਮੈਂ ਜਹਾਨ ਵਿੱਚ ਆਇਆ।
Fareedkot Teekaਜੋ ਤੁਮਨੇ ਭੇਜੇ ਤਾਂ ਹਮ ਜਗਤ ਮੇਂ ਆਏ ਹਾਂ॥
Prof. Sahib Singhਹੇ ਪ੍ਰਭੂ! ਤੂੰ ਹੀ (ਜੀਵਾਂ ਨੂੰ) ਭੇਜਦਾ ਹੈਂ, ਤਾਂ (ਇਹ) ਜਗਤ ਵਿਚ ਆਉਂਦੇ ਹਨ।

ਪਦ ਅਰਥ ਤੁਮਹਿ = ਤੂੰ (ਆਪ) ਹੀ। ਪਠਾਏ = ਭੇਜੇ, ਘੱਲੇ।

SikhNet (Spanish)Cuando me mandaste al mundo,

ਜੋ ਤੁਧੁ ਭਾਣਾ; ਸੇ ਕਰਮ ਕਮਾਏ ॥

jo tudh bhaanaa; se karam kamaae |

Sant Singh KhalsaWhatever is pleasing to Your Will, I do.
Manmohan SinghWhatever is Thy will, those deed do I.
Manmohan Singh (Punjabi)ਜਿਹੜੀ ਤੇਰੀ ਰਜ਼ਾ ਹੈ, ਉਹ ਕੰਮ ਹੀ ਮੈਂ ਕਰਦਾ ਹਾਂ।
Fareedkot Teekaਜੋ ਤੈਨੇ ਭਾਇਆ ਹੈ, ਸੋਈ ਸੋ ਹਮਨੇ ਕਰਮ ਕੀਏ ਹੈਂ॥
Prof. Sahib Singhਜੋ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਦੇ ਕਰਮ ਜੀਵ ਕਰਦੇ ਹਨ।

ਪਦ ਅਰਥ ਤੁਧੁ ਭਾਣਾ = ਤੈਨੂੰ ਚੰਗਾ ਲੱਗਾ। ਸੇ = ਉਹ {ਬਹੁ-ਵਚਨ}।

SikhNet (Spanish)llegué, y según Tu Voluntad, he actuado.

ਤੁਝ ਤੇ ਬਾਹਰਿ ਕਿਛੂ. ਨ ਹੋਆ; ਤਾ ਭੀ. ਨਾਹੀ ਕਿਛੁ ਕਾੜਾ ॥੨॥

tujh te baahar kichhoo. na hoaa; taa bhee. naahee kichh kaarraa |2|

Sant Singh KhalsaWithout You, nothing is done, so I am not anxious at all. ||2||
Manmohan SinghWithout Thee, nothing can be done, Thee I need cherish no anxiety.
Manmohan Singh (Punjabi)ਤੇਰ ਬਗ਼ੈਰ ਕੁਝ ਭੀ ਨਹੀਂ ਹੋ ਸਕਦਾ। ਤਦ ਮੈਨੂੰ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ।
Fareedkot Teekaਤੇਰੇ ਸੇ ਬਾਹਰ ਕੁਛ ਭੀ ਨਹੀਂ ਹੋਇਆ ਹੈ, (ਤਾ) ਇਸ ਤੇ ਹਮ ਕੋ ਕਛ ਭੀ (ਕਾੜਾ) ਝੋਰਾ ਨਹੀਂ ਹੈ॥੨॥
Prof. Sahib Singhਹੇ ਪ੍ਰਭੂ! ਤੇਰੇ ਹੁਕਮ ਤੋਂ ਬਾਹਰ ਕੁਝ ਭੀ ਨਹੀਂ ਹੋ ਸਕਦਾ। ਇਤਨਾ ਖਲਜਗਨ ਹੁੰਦਿਆਂ ਭੀ ਤੈਨੂੰ ਕੋਈ ਚਿੰਤਾ-ਫ਼ਿਕਰ ਨਹੀਂ ਹੈ ॥੨॥

ਪਦ ਅਰਥ ਤੇ = ਤੋਂ। ਤਾ ਭੀ = ਇਤਨਾ ਖਲਜਗਨ ਹੁੰਦਿਆਂ ਭੀ। ਕਾੜਾ = ਚਿੰਤਾ-ਫ਼ਿਕਰ ॥੨॥

SikhNet (Spanish)Sí, no se puede hacer nada sin Ti, es por eso que no sufro. (2)

ਊਹਾ; ਹੁਕਮੁ ਤੁਮਾਰਾ ਸੁਣੀਐ ॥

aoohaa; hukam tumaaraa suneeai |

Sant Singh KhalsaIn the world hereafter, the Hukam of Your Command is heard.
Manmohan SinghThere in the yond Thy command is heard.
Manmohan Singh (Punjabi)ਓਥੇ ਪ੍ਰਲੋਕ ਵਿੱਚ ਤੇਰਾ ਫ਼ੁਰਮਾਨ ਸੁਣਾਈ ਦਿੰਦਾ ਹੈ।
Fareedkot Teekaਊਹਾਂ ਪ੍ਰਲੋਕ ਮੇਂ ਤੇਰਾ ਹੀ ਹੁਕਮ ਸੁਨੀਤਾ ਹੈ॥
Prof. Sahib Singhਹੇ ਪ੍ਰਭੂ! ਪਰਲੋਕ ਵਿਚ ਭੀ ਤੇਰਾ (ਹੀ) ਹੁਕਮ (ਚੱਲ ਰਿਹਾ) ਸੁਣਿਆ ਜਾ ਰਿਹਾ ਹੈ,

ਪਦ ਅਰਥ ਊਹਾ = ਉਥੇ, ਉਸ ਲੋਕ ਵਿਚ, ਪਰਲੋਕ ਵਿਚ। ਸੁਣੀਐ = ਸੁਣਿਆ ਜਾਂਦਾ ਹੈ।

SikhNet (Spanish)Ahí uno sólo escucha Tu Comando y es Tu Alabanza la que es recitada por todos.

ਈਹਾ; ਹਰਿ ਜਸੁ ਤੇਰਾ ਭਣੀਐ ॥

eehaa; har jas teraa bhaneeai |

Sant Singh KhalsaIn this world, I chant Your Praises, Lord.
Manmohan SinghHere in this world, utter I Thine praise, O Lord.
Manmohan Singh (Punjabi)ਏਥੇ ਇਸ ਲੋਕ ਵਿੱਚ ਮੈਂ ਤੇਰੀ ਮਹਿਮਾਂ ਉਚਾਰਨ ਕਰਦਾ ਹਾਂ, ਹੇ ਸੁਆਮੀ!
Fareedkot Teekaਈਹਾਂ ਇਸ ਲੋਕ ਮੇਂ, ਹੇ ਹਰੀ! ਤੇਰਾ ਹੀ ਜਸ ਕਹੀਤਾ ਹੈ॥
Prof. Sahib Singhਇਸ ਲੋਕ ਵਿਚ ਭੀ ਤੇਰੀ ਹੀ ਸਿਫ਼ਤ-ਸਾਲਾਹ ਉਚਾਰੀ ਜਾ ਰਹੀ ਹੈ।

ਪਦ ਅਰਥ ਈਹਾ = ਇਥੇ, ਇਸ ਲੋਕ ਵਿਚ। ਭਣੀਐ = ਉਚਾਰਿਆ ਜਾਂਦਾ ਹੈ।

SikhNet (Spanish)Has escrito la cuenta de nuestros actos y también nos liberas de la necesidad de entregar cuentas por ellos,

ਆਪੇ ਲੇਖ ਅਲੇਖੈ ਆਪੇ; ਤੁਮ ਸਿਉ. ਨਾਹੀ ਕਿਛੁ, ਝਾੜਾ ॥੩॥

aape lekh alekhai aape; tum siau. naahee kichh, jhaarraa |3|

Sant Singh KhalsaYou Yourself write the account, and You Yourself erase it; no one can argue with You. ||3||
Manmohan SinghThou Thyself write man's account and Thyself free him from the account. How can he involve himself in strife with Thee.
Manmohan Singh (Punjabi)ਤੂੰ ਖ਼ੁਦ ਬੰਦੇ ਦਾ ਹਿਸਾਬ-ਕਿਤਾਬ ਲਿਖਦਾ ਹੈਂ ਅਤੇ ਖ਼ੁਦ ਹੀ ਉਸ ਨੂੰ ਹਿਸਾਬ-ਕਿਤਾਬ ਤਸਂ ਅਜ਼ਾਦ ਕਰਦਾ ਹੈਂ। ਉਹ ਤੇਰੇ ਨਾਲ ਝਗੜਾ-ਝਾਂਜਾ ਕਿਸ ਤਰ੍ਹਾਂ ਕਰ ਸਕਦਾ ਹੈ?
Fareedkot Teekaਆਪੇ ਹੀ ਤੂੰ ਲੇਖੇ ਮੇਂ ਹੈਂ ਔ ਆਪੇ ਹੀ ਤੂੰ ਲੇਖੇ ਸੇ ਰਹਤ ਹੈਂ, ਤੇਰੇ ਸਾਥ ਤਾਂ ਹਮਾਰਾ ਝਗੜਾ ਹੀ ਕੋਈ ਨਹੀਂ ਬਨਤਾ॥੩॥
Prof. Sahib Singhਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਦੇ ਕੀਤੇ ਕਰਮਾਂ ਦੇ) ਲੇਖੇ (ਲਿਖਣ ਵਾਲਾ ਹੈਂ), ਤੂੰ ਆਪ ਹੀ ਲੇਖੇ ਤੋਂ ਬਾਹਰ ਹੈਂ। ਤੇਰੇ ਨਾਲ (ਜੀਵ) ਕੋਈ ਝਗੜਾ ਨਹੀਂ ਪਾ ਸਕਦੇ ॥੩॥

ਪਦ ਅਰਥ ਆਪੇ ਲੇਖ = ਤੂੰ ਆਪ ਹੀ ਲੇਖੇ ਲਿਖਣ ਵਾਲਾ। ਅਲੇਖੈ = (ਤੂੰ) ਲੇਖੇ ਤੋਂ ਬਾਹਰ। ਸਿਉ = ਨਾਲ। ਝਾੜਾ = ਝੇੜਾ, ਝਗੜਾ ॥੩॥

SikhNet (Spanish)¿cómo entonces puede uno tener alguna contienda Contigo? (3)

ਤੂ ਪਿਤਾ; ਸਭਿ ਬਾਰਿਕ ਥਾਰੇ ॥

too pitaa; sabh baarik thaare |

Sant Singh KhalsaYou are our father; we are all Your children.
Manmohan SinghThou, O Lord, are our Father and we are all Thy children.
Manmohan Singh (Punjabi)ਤੂੰ ਹੇ ਸੁਆਮੀ! ਸਾਡਾ ਪਿਤਾ ਹੈਂ ਤੇ ਅਸੀਂ ਸਾਰੇ ਤੇਰੇ ਬੱਚੇ ਹਾਂ।
Fareedkot Teekaਤੂੰ ਸਭ ਕਾ ਪਿਤਾ ਹੈਂ ਔ ਜੀਵ ਸਭ ਤੁਮਾਰੇ ਬਾਲਕੇ ਹੈਂ॥
Prof. Sahib Singhਹੇ ਪ੍ਰਭੂ! ਤੂੰ (ਸਭ ਜੀਵਾਂ ਦਾ) ਪਿਤਾ ਹੈਂ, ਸਾਰੇ (ਜੀਵ) ਤੇਰੇ ਬੱਚੇ ਹਨ।

ਪਦ ਅਰਥ ਸਭਿ = ਸਾਰੇ। ਥਾਰੇ = ਤੇਰੇ।

SikhNet (Spanish)Oh Dios, eres nuestro Padre, nosotros somos Tus hijos y así como nos haces participar,

ਜਿਉ ਖੇਲਾਵਹਿ ਤਿਉ ਖੇਲਣਹਾਰੇ ॥

jiau khelaaveh tiau khelanahaare |

Sant Singh KhalsaWe play as You cause us to play.
Manmohan SinghAs Thou make us play so do we play.
Manmohan Singh (Punjabi)ਜਿਸ ਤਰ੍ਹਾਂ ਤੂੰ ਸਾਨੂੰ ਖਿਡਾਉਂਦਾ ਹੈਂ, ਉਸੇ ਤਰ੍ਹਾਂ ਹੀ ਅਸੀਂ ਖੇਡਦੇ ਹਾਂ।
Fareedkot Teekaਜਿਸ ਤਰਾਂ ਖਿਡਾਵਤਾ ਹੈਂ, ਤਿਸੀ ਤਰਾਂ ਖੇਡਣੇਹਾਰੇ ਹੈਂ॥
Prof. Sahib Singhਜਿਵੇਂ ਤੂੰ (ਇਹਨਾਂ ਬੱਚਿਆਂ ਨੂੰ) ਖਿਡਾਂਦਾ ਹੈਂ, ਤਿਵੇਂ ਹੀ ਇਹ ਖੇਡ ਸਕਦੇ ਹਨ।
SikhNet (Spanish)así jugamos el juego de la vida.

ਉਝੜ ਮਾਰਗੁ, ਸਭੁ ਤੁਮ ਹੀ ਕੀਨਾ; ਚਲੈ ਨਾਹੀ, ਕੋ ਵੇਪਾੜਾ ॥੪॥

aujharr maarag, sabh tum hee keenaa; chalai naahee, ko vepaarraa |4|

Sant Singh KhalsaThe wilderness and the path are all made by You. No one can take the wrong path. ||4||
Manmohan SinghThe wilderness and way all are made by Thee, no One can go against Thy will.
Manmohan Singh (Punjabi)ਉਜਾੜ ਅਤੇ ਰਸਤਾ, ਸਾਰੇ ਤੂੰ ਹੀ ਰਚੇ ਹਨ। ਤੇਰੀ ਰਜ਼ਾ ਦੇ ਉਲਟ ਕੋਈ ਨਹੀਂ ਜਾ ਸਕਦਾ।
Fareedkot Teekaਉਜਾੜ ਔ ਰਸਤਾ ਸਭ ਤੇਰਾ ਹੀ ਕੀਆ ਹੂਆ ਹੈ, ਵਿਪਰਜੇ ਕੋਈ ਭੀ ਨਹੀਂ ਚਲ ਸਕਤਾ॥੪॥
Prof. Sahib Singhਹੇ ਪ੍ਰਭੂ! ਗ਼ਲਤ ਰਸਤਾ ਤੇ ਠੀਕ ਰਸਤਾ ਸਭ ਕੁਝ ਤੂੰ ਆਪ ਹੀ ਬਣਾਇਆ ਹੋਇਆ ਹੈ। ਕੋਈ ਭੀ ਜੀਵ (ਆਪਣੇ ਆਪ) ਗ਼ਲਤ ਰਸਤੇ ਉੱਤੇ ਤੁਰ ਨਹੀਂ ਸਕਦਾ ॥੪॥

ਪਦ ਅਰਥ ਉਝੜੁ = ਔਝੜ, ਕੁਰਾਹ। ਮਾਰਗੁ = (ਸਿੱਧਾ) ਰਸਤਾ। ਵੇਪਾੜਾ = ਉਲਟੇ ਰਹੇ। ਕੋ = ਕੋਈ ਮਨੁੱਖ ॥੪॥

SikhNet (Spanish)Nos muestras el Camino y también nos desvías de él y por sí mismo nadie puede hacer nada. (4)

ਇਕਿ ਬੈਸਾਇ ਰਖੇ ਗ੍ਰਿਹ ਅੰਤਰਿ ॥

eik baisaae rakhe grih antar |

Sant Singh KhalsaSome remain seated within their homes.
Manmohan SinghSome there are, whom Thou keep seated in their homes.
Manmohan Singh (Punjabi)ਕਈਆਂ ਨੂੰ ਤੂੰ ਉਨ੍ਹਾਂ ਦੇ ਘਰਾਂ ਅੰਦਰ ਬਠਾਈ ਰਖਦਾ ਹੈਂ।
Fareedkot Teekaਇਕ ਤੋ ਤੈਨੇ ਘਰ ਕੇ ਅੰਤਰ ਬੈਠਾਇ ਰਖੇ ਹੈਂ॥
Prof. Sahib Singhਹੇ ਪ੍ਰਭੂ! ਕਈ ਜੀਵ ਐਸੇ ਹਨ ਜਿਨ੍ਹਾਂ ਨੂੰ ਤੂੰ ਘਰ ਵਿਚ ਬਿਠਾਲ ਰੱਖਿਆ ਹੈ।

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਗ੍ਰਿਹ = ਘਰ।

SikhNet (Spanish)A algunos los conservas protegidos en sus hogares,

ਇਕਿ ਪਠਾਏ; ਦੇਸ ਦਿਸੰਤਰਿ ॥

eik patthaae; des disantar |

Sant Singh KhalsaSome wander across the country and through foreign lands.
Manmohan SinghSome Thou wander in the country and foreign lands.
Manmohan Singh (Punjabi)ਕਈਆਂ ਨੂੰ ਤੂੰ ਮੁਲਕ ਅਤੇ ਪ੍ਰਦੇਸੀ ਅੰਦਰ ਰਟਨ ਕਰਵਾਉਂਦਾ ਹੈਂ।
Fareedkot Teekaਏਕ ਦੇਸੋਂ ਦਿਸਾਂਤ੍ਰੋਂ ਮੇਂ ਭੇਜੇ ਹੈਂ॥
Prof. Sahib Singhਕਈ ਐਸੇ ਹਨ ਜਿਨ੍ਹਾਂ ਨੂੰ ਤੂੰ ਹੋਰ ਹੋਰ ਦੇਸਾਂ ਵਿਚ ਭੇਜਦਾ ਹੈਂ।

ਪਦ ਅਰਥ ਪਠਾਏ = ਭੇਜੇ। ਦੇਸ ਦਿਸੰਤਰਿ = ਦੇਸ ਦੇਸ ਅੰਤਰਿ, ਹੋਰ ਹੋਰ ਦੇਸਾਂ ਵਿਚ।

SikhNet (Spanish)mientras que a otros los haces vagar de lugar en lugar.

ਇਕ ਹੀ ਕਉ ਘਾਸੁ. ਇਕ ਹੀ ਕਉ ਰਾਜਾ; ਇਨ ਮਹਿ ਕਹੀਐ ਕਿਆ ਕੂੜਾ ॥੫॥

eik hee kau ghaas. ik hee kau raajaa; in meh kaheeai kiaa koorraa |5|

Sant Singh KhalsaSome are grass-cutters, and some are kings. Who among these can be called false? ||5||
Manmohan SinghSome are grass-cutter and some the kings, who can be called false from amongst these?
Manmohan Singh (Punjabi)ਕਈ ਘਾਅ-ਖੋਤਣ (ਖੋਦਣ) ਵਾਲੇ ਹਨ ਅਤੇ ਕਈ ਪਾਤਿਸ਼ਾਹ। ਇਨ੍ਹਾਂ ਵਿਚੋਂ ਕਿਹੜਾ ਝੂਠਾ ਆਖਿਆ ਜਾ ਸਕਦਾ ਹੈ?
Fareedkot Teekaਏਕ ਕੋ ਘਾਸ ਖੋਤਣਾ ਦੀਆ ਹੈ ਇਕ ਕੋ ਰਾਜਾ ਹੀ ਕਰ ਦੀਆ ਹੈ, ਇਨ ਬਾਤੋਂ ਮੇਂ ਕਹੋ ਤੋ ਸਹੀ ਕਿਆ ਝੂਠਾ ਹੈ ਅਰਥਾਤ ਕੁਛ ਝੂਠ ਨਹੀਂ ਹੈ॥੫॥
Prof. Sahib Singhਕਈ ਜੀਵਾਂ ਨੂੰ ਤੂੰ ਘਾਹ ਖੋਤਰਨ ਤੇ ਲਾ ਦਿੱਤਾ ਹੈ, ਕਈਆਂ ਨੂੰ ਤੂੰ ਰਾਜੇ ਬਣਾ ਦਿੱਤਾ ਹੈ। ਤੇਰੇ ਇਹਨਾਂ ਕੰਮਾਂ ਵਿਚੋਂ ਕਿਸੇ ਕੰਮ ਨੂੰ ਗ਼ਲਤ ਨਹੀਂ ਆਖਿਆ ਜਾ ਸਕਦਾ ॥੫॥

ਪਦ ਅਰਥ ਇਕ ਹੀ ਕਉ = ਕਈਆਂ ਨੂੰ। ਇਨ ਮਹਿ = ਤੇਰੇ ਇਹਨਾਂ ਕੰਮਾਂ ਵਿਚ। ਕੂੜਾ = ਝੂਠਾ, ਗ਼ਲਤ। ਕਿਆ ਕਹੀਐ = ਕੀਹ ਕਿਹਾ ਜਾ ਸਕਦਾ ਹੈ? ਨਹੀਂ ਕਿਹਾ ਜਾ ਸਕਦਾ ॥੫॥

SikhNet (Spanish)Algunos cortan el pasto, otros son reyes, ¿a quién entonces se le podría llamar falso de entre estos? (5)

ਕਵਨ ਸੁ ਮੁਕਤੀ; ਕਵਨ ਸੁ ਨਰਕਾ ॥

kavan su mukatee; kavan su narakaa |

Sant Singh KhalsaWho is liberated, and who will land in hell?
Manmohan SinghWho is emancipated and who falls into hell?
Manmohan Singh (Punjabi)ਕੌਣ ਬੰਦਖ਼ਲਾਸ ਹੈ ਅਤੇ ਕੌਣ ਦੋਜ਼ਕ ਵਿੱਚ ਪੈਂਦਾ ਹੈ?
Fareedkot Teekaਪ੍ਰਸ਼ਨ: ਜੀਉ ਮੁਕਤ ਕੌਨ ਪ੍ਰਕਾਰ ਹੋਤਾ ਹੈ ਔ ਨਰਕ ਕਾ ਭਾਗੀ ਕੌਨ ਪ੍ਰਕਾਰ ਹੋਤਾ ਹੈ?
Prof. Sahib Singhਹੇ ਪ੍ਰਭੂ! ਤੇਰੇ ਹੁਕਮ ਤੋਂ ਬਾਹਰ ਨਾਹ ਕੋਈ ਮੁਕਤੀ ਹੈ ਨਾਹ ਕੋਈ ਨਰਕ ਹੈ।

ਪਦ ਅਰਥ ਕਵਨ = ਕੌਣ? ਕਿਹੜੀ?

SikhNet (Spanish)¿Qué es la Emancipación y qué es la oscuridad de la conciencia?

ਕਵਨੁ ਸੈਸਾਰੀ; ਕਵਨੁ ਸੁ ਭਗਤਾ ॥

kavan saisaaree; kavan su bhagataa |

Sant Singh KhalsaWho is worldly, and who is a devotee?
Manmohan SinghWho is the householder and who the devotee of Thine?
Manmohan Singh (Punjabi)ਕੌਣ ਘਰਬਾਰੀ ਹੈ ਅਤੇ ਕੌਣ ਤੇਰਾ ਪ੍ਰੇਮੀ ਹੈ?
Fareedkot Teekaਸੰਸਾਰੀ ਕੌਨ ਪ੍ਰਕਾਰ ਹੋਤਾ ਹੈ ਔ ਭਗਤ ਕੌਨ ਪ੍ਰਕਾਰ ਹੋਤਾ ਹੈ?
Prof. Sahib Singhਤੇਰੇ ਹੁਕਮ ਤੋਂ ਬਿਨਾ ਨਾਹ ਕੋਈ ਗ੍ਰਿਹਸਤੀ ਹੈ ਨਾਹ ਕੋਈ ਭਗਤ ਬਣ ਸਕਦਾ ਹੈ।

ਪਦ ਅਰਥ ਸੈਸਾਰੀ = ਗ੍ਰਿਹਸਤੀ।

SikhNet (Spanish)¿Quién es el sostenedor de hogar y quién no tiene un hogar que atender?

ਕਵਨ ਸੁ ਦਾਨਾ. ਕਵਨੁ ਸੁ ਹੋਛਾ; ਕਵਨ ਸੁ ਸੁਰਤਾ. ਕਵਨੁ ਜੜਾ ॥੬॥

kavan su daanaa. kavan su hochhaa; kavan su surataa. kavan jarraa |6|

Sant Singh KhalsaWho is wise, and who is shallow? Who is aware, and who is ignorant? ||6||
Manmohan SinghWho is wise and who of shallow nature? Who is clever and who is ignorant?
Manmohan Singh (Punjabi)ਕੌਣ ਸਿਆਣਾ ਹੈ ਅਤੇ ਕੌਣ ਸੁਹਦੇ ਸੁਭਾ ਵਾਲਾ?ਕੌਣ ਹੁਸ਼ਿਆਰ ਹੈ ਅਤੇ ਕੌਣ ਬੇਸਮਝ ਹੈ?
Fareedkot Teekaਦਾਨਾਉ ਕਵਨ ਪ੍ਰਕਾਰ ਹੋਤਾ ਹੈ ਔ ਹੋਛਾ ਕਵਨ ਪ੍ਰਕਾਰ ਹੋਤਾ ਹੈ, ਪੁਨਃ ਬੁਧਿਮਾਨ ਕੌਨ ਪ੍ਰਕਾਰ ਹੋਤਾ ਹੈ ਔ (ਜੜਾ) ਮੂਰਖ ਕੌਨ ਪ੍ਰਕਾਰ ਹੋਤਾ ਹੈ? ॥੩॥
Prof. Sahib Singhਨਾਹ ਕੋਈ ਵੱਡੇ ਜਿਗਰੇ ਵਾਲਾ ਹੈ ਨਾਹ ਕੋਈ ਹੋਛੇ ਸੁਭਾਉ ਵਾਲਾ ਹੈ। ਤੇਰੇ ਹੁਕਮ ਤੋਂ ਬਿਨਾ ਨਾਹ ਕੋਈ ਉੱਚੀ ਸੂਝ ਵਾਲਾ ਹੈ ਤੇ ਨਾਹ ਕੋਈ ਮੂਰਖ ਹੈ ॥੬॥

ਪਦ ਅਰਥ ਦਾਨਾ = ਸਿਆਣਾ। ਹੋਛਾ = ਮੂਰਖ, ਕਾਹਲੇ ਸੁਭਾਉ ਵਾਲਾ। ਸੁਰਤਾ = ਉੱਚੀ ਸੁਰਤ ਵਾਲਾ, ਉੱਚੀ ਸੂਝ ਵਾਲਾ। ਜੜਾ = ਜੜ੍ਹ, ਮੂਰਖ ॥੬॥

SikhNet (Spanish)¿Quién es Sabio y quién de corto intelecto? ¿Quién en realidad es astuto y quién un absoluto ignorante? (6)

ਹੁਕਮੇ ਮੁਕਤੀ; ਹੁਕਮੇ ਨਰਕਾ ॥

hukame mukatee; hukame narakaa |

Sant Singh KhalsaBy the Hukam of the Lord's Command, one is liberated, and by His Hukam, one falls into hell.
Manmohan SinghIn the Lord's will one is emancipated and in the Lord 'd will he falls into hell.
Manmohan Singh (Punjabi)ਸੁਆਮੀ ਦੀ ਰਜ਼ਾ ਅਦਰ ਬੰਦਾ ਮੋਖ਼ਸ਼ ਹੁੰਦਾ ਹੈ ਅਤੇ ਸੁਆਮੀ ਦੀ ਰਜ਼ਾ ਅੰਦਰ ਹੀ ਉਹ ਦੌਜ਼ਕ ਵਿੱਚ ਪੈਂਦਾ ਹੈ,
Fareedkot Teekaਉੱਤਰ: ਗੁਰਮੁਖ ਹੁਕਮ ਮੇਂ ਮੁਕਤ ਕੋ ਪ੍ਰਾਪਤਿ ਹੋਤੇ ਹੈਂ ਔ ਹੁਕਮ ਮੇਂ ਮਨਮੁਖ ਨਰਕ ਕੋ ਪ੍ਰਾਪਤਿ ਹੋਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਹੀ ਹੁਕਮ ਵਿਚ (ਕਿਸੇ ਨੂੰ) ਮੁਕਤੀ (ਮਿਲਦੀ) ਹੈ, ਤੇਰੇ ਹੀ ਹੁਕਮ ਵਿਚ (ਕਿਸੇ ਨੂੰ) ਨਰਕ (ਮਿਲਦਾ) ਹੈ।

ਪਦ ਅਰਥ ਹੁਕਮੇ = (ਤੇਰੇ) ਹੁਕਮ ਵਿਚ ਹੀ।

SikhNet (Spanish)Es por Tu Voluntad que uno es emancipado o llevado hasta a la oscuridad de su conciencia.

ਹੁਕਮਿ ਸੈਸਾਰੀ; ਹੁਕਮੇ ਭਗਤਾ ॥

hukam saisaaree; hukame bhagataa |

Sant Singh KhalsaBy His Hukam, one is worldly, and by His Hukam, one is a devotee.
Manmohan SinghIn the Lord's will he becomes a family man and in the Lord's will His slave.
Manmohan Singh (Punjabi)ਰੱਬ ਦੀ ਰਜ਼ਾ ਅੰਦਰ ਉਹ ਗ੍ਰਿਹਸਤੀ ਹੋ ਜਾਂਦਾ ਹੈ ਅਤੇ ਰੱਬ ਦੀ ਰਜ਼ਾ ਅੰਦਰ ਹੀ ਉਸ ਦਾ ਗੋਲਾ।
Fareedkot Teekaਹੁਕਮ ਮੇਂ ਮਨਮੁਖ ਸੰਸਾਰੀ ਹੋਤੇ ਹੈਂ ਔ ਗੁਰਮੁਖਿ ਹੁਕਮ ਮੇਂ ਭਗਵਤਾ ਕੋ ਪ੍ਰਾਪਤਿ ਹੋਤਾ ਹੈ॥
Prof. Sahib Singhਤੇਰੇ ਹੀ ਹੁਕਮ ਵਿਚ ਕੋਈ ਗ੍ਰਿਹਸਤੀ ਹੈ ਤੇ ਕੋਈ ਭਗਤ ਹੈ।

ਪਦ ਅਰਥ ਹੁਕਮਿ = ਹੁਕਮ ਅਨੁਸਾਰ।

SikhNet (Spanish)Por Tu Voluntad uno se vuelve sostenedor de hogar o Sanyasa.

ਹੁਕਮੇ ਹੋਛਾ. ਹੁਕਮੇ ਦਾਨਾ; ਦੂਜਾ. ਨਾਹੀ ਅਵਰੁ ਧੜਾ ॥੭॥

hukame hochhaa. hukame daanaa; doojaa. naahee avar dharraa |7|

Sant Singh KhalsaBy His Hukam, one is shallow, and by His Hukam, one is wise. There is no other side except His. ||7||
Manmohan SinghIn His will, one is shallow-natured and in His will, he is wise. Without Thee, O Lord, there is no other side.
Manmohan Singh (Punjabi)ਉਸ ਦੀ ਰਜ਼ਾ ਅੰਦਰ ਬੰਦਾ ਸ਼ੁਹਦੇ ਸੁਭਾ ਦਾ ਹੈ ਅਤੇ ਉਹ ਦੀ ਰਜ਼ਾ ਅੰਦਰ ਹੀ ਉਹ ਸਿਆਣਾ। ਤੇਰੇ ਬਗ਼ੈਰ ਹੇ ਸੁਆਮੀ! ਕੋਈ ਹੋਰ ਪਾਸਾ ਹੈ ਹੀ ਨਹੀਂ।
Fareedkot Teekaਮਨਮੁਖ ਹੁਕਮ ਮੇਂ ਹੋਛਾ ਹੈ ਔ ਗੁਰਮੁਖ ਹੁਕਮ ਮੇਂ ਹੀ ਦਨਾਉ ਹੈ, ਦੂਸਰਾ ਹੋਰ ਕੋਈ ਐਸਾ ਪਖ ਨਹੀਂ ਹੈ, ਜੋ ਇਸ ਉਪਰਲੇ ਕਥਨ ਕੋ ਖੰਡਨ ਕਰੇ॥੭॥
Prof. Sahib Singhਹੇ ਪ੍ਰਭੂ! ਤੇਰੇ ਹੀ ਹੁਕਮ ਵਿਚ ਕੋਈ ਕਾਹਲੇ ਸੁਭਾਉ ਵਾਲਾ ਹੈ ਤੇ ਕੋਈ ਗੰਭੀਰ ਸੁਭਾਉ ਵਾਲਾ ਹੈ। ਤੇਰੇ ਟਾਕਰੇ ਤੇ ਹੋਰ ਕੋਈ ਧੜਾ ਹੈ ਹੀ ਨਹੀਂ ॥੭॥

ਪਦ ਅਰਥ ਧੜਾ = (ਤੇਰੇ ਮੁਕਾਬਲੇ ਤੇ) ਬਲ ਵਾਲਾ ॥੭॥

SikhNet (Spanish)Por Tu Voluntad los seres humanos se vuelven Sabios o ignorantes, pues no hay otro lado más que el Tuyo. (7)

ਸਾਗਰੁ ਕੀਨਾ ਅਤਿ ਤੁਮ ਭਾਰਾ ॥

saagar keenaa at tum bhaaraa |

Sant Singh KhalsaYou made the ocean vast and huge.
Manmohan SinghExceedingly great, Thou has made the ocean.
Manmohan Singh (Punjabi)ਸਮੁੰਦਰ ਨੂੰ ਤੂੰ ਨਿਹਾਇਤ ਹੀ ਵੱਡਾ ਬਣਾਇਆ ਹੈ।
Fareedkot Teekaਇਹ ਸੰਸਾਰ ਸਾਗਰ ਤੈਨੇ ਬਡਾ ਭਾਰਾ ਕੀਆ ਹੈ॥
Prof. Sahib Singhਹੇ ਪ੍ਰਭੂ! ਇਹ ਬੇਅੰਤ ਵੱਡਾ ਸੰਸਾਰ-ਸਮੁੰਦਰ ਤੂੰ ਆਪ ਹੀ ਬਣਾਇਆ ਹੈ।

ਪਦ ਅਰਥ ਸਾਗਰੁ = ਸਮੁੰਦਰ। ਅਤਿ ਭਾਰਾ = ਬਹੁਤ ਵੱਡਾ।

SikhNet (Spanish)Eres Tú Quien ha creado los vastos e inmensos mares.

ਇਕਿ ਖੜੇ ਰਸਾਤਲਿ ਕਰਿ; ਮਨਮੁਖ ਗਾਵਾਰਾ ॥

eik kharre rasaatal kar; manamukh gaavaaraa |

Sant Singh KhalsaYou made some into foolish self-willed manmukhs, and dragged them into hell.
Manmohan SinghMaking them the way-ward fools, some Thou push into hell.
Manmohan Singh (Punjabi)ਉਨ੍ਹਾਂ ਨੂੰ ਆਪ-ਹੁਦਰੇ ਮੂਰਖ ਬਦਾ ਕੇ, ਕਈਆਂ ਨੂੰ ਤੂੰ ਨਰਕ ਵਿੱਕ ਧੱਕ ਦਿੰਦਾ ਹੈਂ।
Fareedkot Teekaਮਨਮੁਖ ਗਵਾਰ ਬਣਾਇਕੇ ਇਕ ਤੁਮ ਨੇ ਪਤਾਲ ਨਰਕਾਂ ਕੋ ਭੇਜੇ ਹੈਂ॥
Prof. Sahib Singh(ਇਥੇ) ਕਈ ਜੀਵਾਂ ਨੂੰ ਮਨ ਦੇ ਮੁਰੀਦ-ਮੂਰਖ ਬਣਾ ਕੇ ਤੂੰ ਆਪ ਹੀ ਨਰਕ ਵਿਚ ਪਾਂਦਾ ਹੈਂ।

ਪਦ ਅਰਥ ਖੜੇ = ਪਾ ਦਿੱਤੇ, ਭੇਜ ਦਿੱਤੇ। ਰਸਾਤਲਿ = ਨਰਕ ਵਿਚ। ਕਰਿ = ਕਰ ਕੇ, ਬਣਾ ਕੇ। ਮਨਮੁਖ = ਮਨ ਦੇ ਮੁਰੀਦ। ਗਾਵਾਰਾ = ਮੂਰਖ।

SikhNet (Spanish)A algunos los empujas al fuego de sus pasiones y los conviertes en piltrafas voluntariosas,

ਇਕਨਾ ਪਾਰਿ ਲੰਘਾਵਹਿ ਆਪੇ; ਸਤਿਗੁਰੁ ਜਿਨ ਕਾ ਸਚੁ ਬੇੜਾ ॥੮॥

eikanaa paar langhaaveh aape; satigur jin kaa sach berraa |8|

Sant Singh KhalsaSome are carried across, in the ship of Truth of the True Guru. ||8||
Manmohan SinghSome, who board the ship of truth of the True Guru, Thou Thy self ferries across.
Manmohan Singh (Punjabi)ਕਈਆਂ ਨੂੰ, ਜੋ ਸੱਚ ਗੁਰਾਂ ਦੇ ਸੱਚ ਦੇ ਜਹਾਜ਼ ਤੇ ਚੜ੍ਹਦੇ ਹਨ, ਤੂੰ ਆਪ ਹੀ ਪਾਰ ਕਰ ਦਿੰਦਾ ਹੈ।
Fareedkot Teekaਇਕਨਾਂ ਕੋ ਤੂੰ ਆਪੇ ਹੀ ਸੰਸਾਰ ਸਮੁੰਦਰ ਸੇ ਪਾਰ ਲੰਘਾਵਤਾ ਹੈਂ, ਪਰੰਤੂ ਸਤਿਗੁਰੋਂ ਕਾ ਉਪਦੇਸ਼ ਨਿਸਚੇ ਕਰ ਜਿਨਾਂ ਕਾ ਨਿਬੇੜਾ ਹੂਆ ਹੈ ਲੰਘੇ ਹੈ॥੮॥
Prof. Sahib Singhਕਈ ਜੀਵਾਂ ਨੂੰ ਤੂੰ ਆਪ ਹੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ। ਜਿਨ੍ਹਾਂ ਵਾਸਤੇ ਤੂੰ ਗੁਰੂ ਨੂੰ ਸਦਾ ਕਾਇਮ ਰਹਿਣ ਵਾਲਾ ਜਹਾਜ਼ ਬਣਾ ਦੇਂਦਾ ਹੈਂ ॥੮॥

ਪਦ ਅਰਥ ਲੰਘਾਵਹਿ = ਤੂੰ ਲੰਘਾਂਦਾ ਹੈਂ। ਸਚੁ = ਸਦਾ ਕਾਇਮ ਰਹਿਣ ਵਾਲਾ। ਬੇੜਾ = ਜਹਾਜ਼ ॥੮॥

SikhNet (Spanish)y Tú Mismo llevas a través a quienes han abordado la Barca de la Verdad del Guru. (8)

ਕਉਤਕੁ. ਕਾਲੁ ਇਹੁ ਹੁਕਮਿ ਪਠਾਇਆ ॥

kautak. kaal ihu hukam patthaaeaa |

Sant Singh KhalsaYou issue Your Command for this amazing thing, death.
Manmohan SinghIn His will, the Lord has (enjoined) or (sent) this wondrous death for the mortals.
Manmohan Singh (Punjabi)ਆਪਣੀ ਰਜ਼ਾ ਅੰਦਰ, ਸੁਆਮੀ ਨੇ ਪ੍ਰਾਣੀਆਂ ਲਈ ਇਹ ਅਸਚਰਜ ਮੌਤ ਨਿਯਤ ਕੀਤੀ (ਭੇਜੀ) ਹੈ।
Fareedkot Teekaਤਮਾਸਾ ਰੂਪ ਕਾਲ ਭੀ ਏਹ ਹੁਕਮ ਕਰ ਕੇ ਹੀ ਤੈਨੇ ਸੰਸਾਰ ਮੇਂ ਭੇਜਿਆ ਹੈ॥
Prof. Sahib Singhਇਹ ਕਾਲ (ਮੌਤ, ਜੋ ਪ੍ਰਭੂ ਦਾ ਬਣਾਇਆ ਇਕ) ਖਿਡੌਣਾ (ਹੀ ਹੈ, ਉਸ ਨੇ ਆਪਣੇ) ਹੁਕਮ ਅਨੁਸਾਰ (ਜਗਤ ਵਿਚ) ਭੇਜਿਆ ਹੈ।

ਪਦ ਅਰਥ ਕਉਤਕੁ = ਖੇਲ, ਤਮਾਸ਼ਾ। ਕਾਲੁ = ਮੌਤ। ਹੁਕਮਿ = ਹੁਕਮ ਵਿਚ। ਪਠਾਇਆ = ਭੇਜਿਆ।

SikhNet (Spanish)Es por Tu Maravillosa Voluntad que la muerte llega a nosotros y las criaturas que has creado dejan de existir.

ਜੀਅ ਜੰਤ ਓਪਾਇ ਸਮਾਇਆ ॥

jeea jant opaae samaaeaa |

Sant Singh KhalsaYou create all beings and creatures, and absorb them back into Yourself.
Manmohan SinghCreating the creatures, Thou Thyself destroy them.
Manmohan Singh (Punjabi)ਜੀਵਾਂ ਨੂੰ ਰਚ ਕੇ ਤੂੰ ਖ਼ੁਦ ਹੀ ਉਨ੍ਹਾਂ ਨੂੰ ਨਾਸ ਕਰ ਦਿੰਦਾ ਹੈਂ।
Fareedkot Teekaਜਿਸ ਨੇ ਸੂਖਮ ਅਸਥੂਲ ਜੀਵੋਂ ਕੋ ਉਪਾਇ ਕਰ ਕੇ ਪੁਨਃ (ਸਮਾਇਆ) ਲੈ ਕੀਆ ਹੈ॥
Prof. Sahib Singh(ਪ੍ਰਭੂ ਆਪ ਹੀ) ਸਾਰੇ ਜੀਵਾਂ ਨੂੰ ਪੈਦਾ ਕਰ ਕੇ ਮੁਕਾ ਦੇਂਦਾ ਹੈ।

ਪਦ ਅਰਥ ਓਪਾਇ = ਪੈਦਾ ਕਰ ਕੇ। ਸਮਾਇਆ = ਲੀਨ ਕਰ ਦੇਂਦਾ ਹੈ, ਮੁਕਾ ਦੇਂਦਾ ਹੈ।

SikhNet (Spanish)Esto lo observas desde Tu Placer y disfrutas de todas Tus Maravillas,

ਵੇਖੈ ਵਿਗਸੈ ਸਭਿ ਰੰਗ ਮਾਣੇ; ਰਚਨੁ ਕੀਨਾ ਇਕੁ ਆਖਾੜਾ ॥੯॥

vekhai vigasai sabh rang maane; rachan keenaa ik aakhaarraa |9|

Sant Singh KhalsaYou gaze in delight upon the one arena of the world, and enjoy all the pleasures. ||9||
Manmohan SinghCreating the one world arena, Thou see it, feel happy and enjoy all the pleasures
Manmohan Singh (Punjabi)ਸੰਸਾਰ ਦੇ ਇਕ ਅਖਾੜ ਨੂੰ ਰਚ ਕੇ, ਤੂੰ ਇਸ ਨੂੰ ਦੇਖਦਾ ਹੈਂ, ਪ੍ਰਸੰਨ ਹੁੰਦਾ ਹੈਂ ਅਤੇ ਸਮੂਹ ਖ਼ੁਸ਼ੀਆਂ ਭੋਗਦਾ ਹੈਂ।
Fareedkot Teekaਐਸਾ ਇਕ ਸੰਸਾਰ ਰੂਪ ਅਖਾੜਾ ਰਚਨਾ ਕੀਆ ਹੈ, ਜਿਸ ਕੋ ਆਪ ਹੀ ਦੇਖ ਕਰ ਪ੍ਰਸੰਨ ਹੋਤਾ ਹੈਂ ਤਥਾ ਸਭ ਆਨੰਦ ਕੋ ਤੂੰ ਆਪ ਹੀ ਮਾਣ ਰਹਿਆ ਹੈਂ॥੯॥
Prof. Sahib Singh(ਪ੍ਰਭੂ ਆਪ ਹੀ ਇਸ ਤਮਾਸ਼ੇ ਨੂੰ) ਵੇਖ ਰਿਹਾ ਹੈ (ਤੇ ਵੇਖ ਵੇਖ ਕੇ) ਖ਼ੁਸ਼ ਹੋ ਰਿਹਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਰੰਗ ਮਾਣ ਰਿਹਾ ਹੈ। ਇਸ ਜਗਤ-ਰਚਨਾ ਨੂੰ ਉਸ ਨੇ ਇਕ ਅਖਾੜਾ ਬਣਾਇਆ ਹੋਇਆ ਹੈ ॥੯॥

ਪਦ ਅਰਥ ਵਿਗਸੈ = ਖ਼ੁਸ਼ ਹੁੰਦਾ ਹੈ। ਸਭਿ = ਸਾਰੇ। ਮਾਣੇ = ਮਾਣਦਾ ਹੈ। ਰਚਨੁ = ਜਗਤ-ਰਚਨਾ। ਆਖਾੜਾ = ਅਖਾੜਾ, ਪਿੜ ॥੯॥

SikhNet (Spanish)pues Tu Creación es Tu Casa de diversiones. (9)

ਵਡਾ ਸਾਹਿਬੁ ਵਡੀ ਨਾਈ ॥

vaddaa saahib vaddee naaee |

Sant Singh KhalsaGreat is the Lord and Master, and Great is His Name.
Manmohan SinghGreat is the Lord and great is His Name.
Manmohan Singh (Punjabi)ਵਿਸ਼ਾਲ ਹੈ ਸੁਆਮੀ ਅਤੇ ਵਿਸ਼ਾਲ ਹੈ ਉਸ ਦਾ ਨਾਮ।
Fareedkot Teekaਇਸੀ ਤੇ ਤੂੰ ਵੱਡਾ ਸਾਹਿਬ ਹੈਂ ਔ ਵੱਡੀ ਤੇਰੀ (ਨਾਈ) ਵਡਿਆਈ ਹੈ॥
Prof. Sahib Singhਉਹ ਮਾਲਕ-ਪ੍ਰਭੂ (ਬਹੁਤ) ਵੱਡਾ ਹੈ, ਉਸ ਦੀ ਵਡਿਆਈ (ਭੀ ਬਹੁਤ) ਵੱਡੀ ਹੈ,

ਪਦ ਅਰਥ ਨਾਈ = ਵਡਿਆਈ।

SikhNet (Spanish)Sublime eres Tú y más Sublime es Tu Nombre.

ਵਡ ਦਾਤਾਰੁ ਵਡੀ ਜਿਸੁ ਜਾਈ ॥

vadd daataar vaddee jis jaaee |

Sant Singh KhalsaHe is the Great Giver; Great is His place.
Manmohan SinghHe is the great Giver, great is whose abode.
Manmohan Singh (Punjabi)ਉਹ ਵੱਡਾ ਦਾਤਾ ਹੈ, ਵੱਡਾ ਹੈ ਜਿਸ ਦਾ ਨਿਵਾਸ-ਅਸਥਾਨ।
Fareedkot Teekaਤੂੰ ਵੱਡਾ ਹੀ ਦਾਤਾ ਹੈਂ ਔ ਤੇਰੀਆਂ ਜਗਾ ਭੀ ਵੱਡੀਆਂ ਹੈ, ਭਾਵ ਤੂੰ ਸਾਰੇ ਵਿਆਪਕ ਹੈਂ॥
Prof. Sahib Singhਉਹ ਬੜਾ ਵੱਡਾ ਦਾਤਾ ਹੈ, ਉਸ ਦੀ ਥਾਂ (ਜਿਥੇ ਉਹ ਰਹਿੰਦਾ ਹੈ ਬਹੁਤ) ਵੱਡੀ ਹੈ।

ਪਦ ਅਰਥ ਜਾਈ = ਥਾਂ।

SikhNet (Spanish)Sí, Sublime es Tu Recinto, Sublime es Tu Munificencia. Insondable, Imperceptible,

ਅਗਮ ਅਗੋਚਰੁ ਬੇਅੰਤ ਅਤੋਲਾ; ਹੈ ਨਾਹੀ ਕਿਛੁ ਆਹਾੜਾ ॥੧੦॥

agam agochar beant atolaa; hai naahee kichh aahaarraa |10|

Sant Singh KhalsaHe is inaccessible and unfathomable, infinite and unweighable. He cannot be measureed. ||10||
Manmohan SinghUnapproachable, Unapprehensible, Infinite and Unweighable is He, the Lord His measure one can know not.
Manmohan Singh (Punjabi)ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਨੰਤ ਅਤੇ ਅਜੋਖ ਹੈ ਉਹ ਸੁਆਮੀ। ਉਸ ਦਾ ਤੋਲ ਇਨਸਾਨ ਜਾਣ ਨਹੀਂ ਸਕਦਾ।
Fareedkot Teekaਤੂੰ ਅਗਮ ਅਗੋਚਰ ਔ ਬਿਅੰਤ ਤਥਾ ਤੂੰ ਅਤੋਲ ਹੈਂ, ਤੇਰਾ ਕੁਛ ਭੀ (ਆ) ਸਰਬ ਓਰ ਤੇ (ਹਾੜਾ) ਤੋਲ, ਭਾਵ ਅੰਤ ਨਹੀਂ ਹੈ॥੧੦॥
Prof. Sahib Singhਉਹ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੇਅੰਤ ਹੈ, ਤੋਲਿਆ ਨਹੀਂ ਜਾ ਸਕਦਾ। ਉਸ ਦੇ ਤੋਲਣ ਲਈ ਕੋਈ ਭੀ ਮਾਪ-ਤੋਲ ਨਹੀਂ ਹੈ ॥੧੦॥

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਆਹਾੜਾ = ਮਾਪ, ਤੋਲ ॥੧੦॥

SikhNet (Spanish)Infinito y Sin Paralelo eres Tú, oh, Tu Medida no es conocida por el ser humano. (10)

ਕੀਮਤਿ ਕੋਇ; ਨ ਜਾਣੈ ਦੂਜਾ ॥

keemat koe; na jaanai doojaa |

Sant Singh KhalsaNo one else knows His value.
Manmohan SinghNo one else knows the Lord's worth.
Manmohan Singh (Punjabi)ਕੋਈ ਹੋਰ ਸਾਹਿਬ ਦੇ ਮੁਲ ਨੂੰ ਨਹੀਂ ਜਾਣਦਾ।
Fareedkot Teekaਤੇਰੀ ਕੀਮਤ ਕੋਈ ਦੂਜਾ ਨਹੀਂ ਜਾਨ ਸਕਤਾ॥
Prof. Sahib Singhਹੋਰ ਕੋਈ ਭੀ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ,
SikhNet (Spanish)Nadie más que Tú, conoce Tu Valor. Sólo Tú,

ਆਪੇ ਆਪਿ; ਨਿਰੰਜਨ ਪੂਜਾ ॥

aape aap; niranjan poojaa |

Sant Singh KhalsaOnly You Yourself, O Immaculate Lord, are equal to Yourself.
Manmohan SinghMy immaculate Lord, Thou alone equal to Thy ownself.
Manmohan Singh (Punjabi)ਮੇਰੇ ਪਵਿੱਤ੍ਰ ਪ੍ਰਭੂ, ਕੇਵਲ ਤੂੰ ਹੀ ਆਪਣੇ ਆਪ ਤਾਂਈਂ ਪੁਜਦਾ ਹੈਂ।
Fareedkot Teekaਹੇ ਨਿਰੰਜਨ! ਤੂੰ ਆਪਣੇ ਆਪ ਕੋ ਆਪ ਹੀ ਪੂਜਤਾ ਹੈਂ ਅਰਥਾਤ ਪਹੁੰਚਤਾ ਹੈਂ॥
Prof. Sahib Singhਉਹ ਨਿਰਲੇਪ ਪ੍ਰਭੂ ਆਪਣੇ ਬਰਾਬਰ ਦਾ ਆਪ ਹੀ ਹੈ।

ਪਦ ਅਰਥ ਆਪੇ = ਆਪ ਹੀ। ਨਿਰੰਜਨ = {ਨਿਰ-ਅੰਜਨ} (ਮਾਇਆ ਦੇ ਮੋਹ ਦੀ) ਕਾਲਖ ਤੋਂ ਰਹਿਤ। ਪੂਜਾ = ਪੁੱਜਦਾ ਹੈ, ਅੱਪੜਦਾ ਹੈ, ਬਰਾਬਰ ਦਾ ਹੈ।

SikhNet (Spanish)oh Ser Inmaculado eres Tu Propio Igual.

ਆਪਿ ਸੁ ਗਿਆਨੀ. ਆਪਿ ਧਿਆਨੀ; ਆਪਿ ਸਤਵੰਤਾ ਅਤਿ ਗਾੜਾ ॥੧੧॥

aap su giaanee. aap dhiaanee; aap satavantaa at gaarraa |11|

Sant Singh KhalsaYou Yourself are the spiritual teacher, You Yourself are the One who meditates. You Yourself are the great and immense Being of Truth. ||11||
Manmohan SinghThou Thyself are the Divine, Thyself the contemplation and Thyself an extremely great man of truth.
Manmohan Singh (Punjabi)ਤੂੰ ਆਪੇ ਬ੍ਰਹਮਬੇਤਾ, ਆਪੇ ਵਿਚਾਰਵਾਨ ਅਤੇ ਆਪੇ ਹੀ ਪਰਮ ਵਿਸ਼ਾਲ ਸਤਵਾਦੀ ਪੁਰਸ਼ ਹੈਂ।
Fareedkot Teekaਆਪ ਹੀ ਤੂੰ ਸ੍ਰੇਸ਼ਟ ਗਿਆਨੀ ਹੈਂ ਔ ਆਪ ਹੀ ਤੂੰ ਧਿਆਨੀ ਹੈਂ, ਪੁਨਃ ਤੂੰ ਆਪ ਹੀ ਅਤੀ ਗਾੜਾ ਸਤਾ ਵਾਲਾ ਹੈਂ, ਭਾਵ ਤੇਰੇ ਤੁਲ ਸਤਾ ਹੋਰ ਕਿਸੇ ਕੀ ਨਹੀਂ ਹੈ॥੧੧॥
Prof. Sahib Singhਉਹ ਆਪ ਹੀ ਆਪਣੇ ਆਪ ਨੂੰ ਜਾਣਨ ਵਾਲਾ ਹੈ, ਆਪ ਹੀ ਆਪਣੇ ਆਪ ਵਿਚ ਸਮਾਧੀ ਲਾਣ ਵਾਲਾ ਹੈ। ਉਹ ਬਹੁਤ ਹੀ ਉੱਚੇ ਆਚਰਨ ਵਾਲਾ ਹੈ ॥੧੧॥

ਪਦ ਅਰਥ ਗਿਆਨੀ = ਡੂੰਘੀ ਸਾਂਝ ਪਾਣ ਵਾਲਾ। ਧਿਆਨੀ = ਸੁਰਤ ਜੋੜਨ ਵਾਲਾ। ਗਾੜਾ ਸਤਵੰਤਾ = ਬਹੁਤ ਉੱਚੇ ਆਚਰਨ ਵਾਲਾ ॥੧੧॥

SikhNet (Spanish)Sólo Tú eres Todo Sabio, el Gran Contemplador, el Ser Verdadero, Insondable y Profundo. (11)

ਕੇਤੜਿਆ ਦਿਨ; ਗੁਪਤੁ ਕਹਾਇਆ ॥

ketarriaa din; gupat kahaaeaa |

Sant Singh KhalsaFor so many days, You remained invisible.
Manmohan SinghFor myriad of days, Thou remained (were called) recondite.
Manmohan Singh (Punjabi)ਕ੍ਰੋੜਾਂ ਹੀ ਦਿਹਾੜੇ, ਤੂੰ ਅਲੋਪ ਆਖਿਆ ਜਾਂਦਾ ਸੈਂ।
Fareedkot Teekaਕਈ ਦਿਨ ਤੂੰ ਗੁਪਤ ਹੀ ਕਹਾਇਆ ਹੈਂ, ਭਾਵ ਪਰਲੋ ਮੇਂ ਗੁਪਤ ਹੋ ਰਹਾ ਥਾ॥
Prof. Sahib Singh(ਹੁਣ ਜਗਤ ਬਣਨ ਤੇ ਸਿਆਣੇ) ਆਖਦੇ ਹਨ ਕਿ ਬੇਅੰਤ ਸਮਾ ਉਹ ਗੁਪਤ ਹੀ ਰਿਹਾ,

ਪਦ ਅਰਥ ਕੇਤੜਿਆ ਦਿਨ = ਅਨੇਕਾਂ ਦਿਨ, ਢੇਰ ਸਮਾ। ਗੁਪਤੁ = ਲੁਕਿਆ ਹੋਇਆ।

SikhNet (Spanish)Por millones de días permaneciste No Manifiesto,

ਕੇਤੜਿਆ ਦਿਨ; ਸੁੰਨਿ ਸਮਾਇਆ ॥

ketarriaa din; sun samaaeaa |

Sant Singh KhalsaFor so many days, You were absorbed in silent absorption.
Manmohan SinghFor myriads of days, Thou were absorbed in thine supreme silence.
Manmohan Singh (Punjabi)ਕ੍ਰੋੜਾਂ ਹੀ ਦਿਹਾੜੇ, ਤੂੰ ਆਪਣੀ ਪਰਮ ਚੁੱਪ ਅੰਦਰ ਲੀਨ ਸੈਂ।
Fareedkot Teekaਕਈ ਦਿਨ ਸੁੰਨ ਹੀ ਮੇਂ ਸਮਾਯਾ ਹੂਆ ਥਾ ਜਬ ਜੀਵ ਜੰਤ ਨਹੀਂ ਥੇ, ਭਾਵ ਉਜਾੜ ਹੀ ਥੀ॥
Prof. Sahib Singhਬੇਅੰਤ ਸਮਾ ਉਹ ਅਫੁਰ ਅਵਸਥਾ ਵਿਚ ਟਿਕਿਆ ਰਿਹਾ।

ਪਦ ਅਰਥ ਸੁੰਨਿ = ਸੁੰਞ ਵਿਚ, ਅਫੁਰ ਹਾਲਤ ਵਿਚ, ਉਸ ਹਾਲਤ ਵਿਚ ਜਿਥੇ ਕੋਈ ਫੁਰਨਾ ਨਹੀਂ ਉੱਠਦਾ।

SikhNet (Spanish)por millones más estuviste inmerso en Tu Gran Silencio y por millones de días no había más que caos y de ahí,

ਕੇਤੜਿਆ ਦਿਨ ਧੁੰਧੂਕਾਰਾ; ਆਪੇ ਕਰਤਾ ਪਰਗਟੜਾ ॥੧੨॥

ketarriaa din dhundhookaaraa; aape karataa paragattarraa |12|

Sant Singh KhalsaFor so many days, there was only pitch darkness, and then the Creator revealed Himself. ||12||
Manmohan SinghFor Millions of days, there was pitch darkness and then the Creator Himself became manifest.
Manmohan Singh (Punjabi)ਕੋੜਾਂ ਹੀ ਦਿਹਾੜਿਆਂ ਲਈ, ਅਨ੍ਹੇਰਘੁਪ ਸੀ ਅਤੇ ਤਦ ਸਿਰਜਣਹਾਰ ਆਪ ਪ੍ਰਗਟ ਹੋ ਗਿਆ।
Fareedkot Teekaਕਿਤਨੇ ਦਿਨ, ਭਾਵ ਕੋਈ ਕਾਲ ਅੰਧੇਰਾ ਹੀ ਰਹਾ ਥਾ, ਸੂਰਜ ਚੰਦ ਨਹੀਂ ਥੇ। ਪੁਨਃ ਹੇ ਕਰਤਾ! ਤੂੰ ਆਪੇ ਹੀ ਸੂਰਜ ਚੰਦ ਰੂਪ ਹੋ ਕੇ ਪ੍ਰਗਟ ਹੂਆ ਹੈਂ॥ ਵਾ ਸੰਸਾਰ ਕੋ ਪਰਲੋ ਕਰ ਕੇ ਗੁਪਤ ਕਹਾਇਆ, ਭਾਵ ਸੰਸਾਰ ਪ੍ਰਗਟ ਨਹੀਂ ਥਾ। ਪੁਨਃ ਕਿਤਨੇ ਦਿਨਾਂ ਮੇਂ ਸੂਖਮ ਤਤਾਂ ਕੋ ਰਚ ਕੇ ਸੁੰਨ ਹੀ ਸਮਾਇ ਰਹਾ, ਭਾਵ ਤਿਨ ਤਤੋਂ ਕੀ ਚੇਸ਼ਟਾ ਕੁਛ ਨਹੀਂ ਹੋਤੀ ਭਈ। ਪੁਨਃ ਕਿਤਨਾ ਕਾਲ ਅਸਥੂਲ ਤਤਾਂ ਕੋ ਰਚ ਕੇ ਧੁੰਧੂਕਾਰ, ਭਾਵ ਅੰਧੇਰਾ ਹੀ ਰਹਾ, ਭਿੰਨ ਭਿੰਨ ਸ੍ਰਿਸ੍ਟੀ ਨ ਬਨੀ। ਪੁਨਃ ਅਸਥੂਲ ਤਤਾਂ ਦੁਆਰਾ ਸ੍ਰਿਸ੍ਟੀ ਕਰ ਕੇ ਆਪੇ ਕਰਤਾ ਜਗਤ ਰੂਪ ਹੋ ਕੇ ਪ੍ਰਗਟ ਹੋ ਜਾਤਾ ਭਇਆ॥੧੨॥
Prof. Sahib Singhਬੇਅੰਤ ਸਮਾ ਇਕ ਐਸੀ ਅਵਸਥਾ ਬਣੀ ਰਹੀ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ। ਫਿਰ ਉਸ ਨੇ ਆਪ ਹੀ ਆਪਣੇ ਆਪ ਨੂੰ (ਜਗਤ-ਰੂਪ ਵਿਚ) ਪਰਗਟ ਕਰ ਲਿਆ ॥੧੨॥

ਪਦ ਅਰਥ ਧੁੰਧੂਕਾਰਾ = ਹਨੇਰਾ ਹੀ ਹਨੇਰਾ, ਉਹ ਹਾਲਤ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ। ਕਰਤਾ = ਕਰਦਾ ਹੈ ॥੧੨॥

SikhNet (Spanish)te hiciste Manifiesto. (12)

ਆਪੇ ਸਕਤੀ ਸਬਲੁ ਕਹਾਇਆ ॥

aape sakatee sabal kahaaeaa |

Sant Singh KhalsaYou Yourself are called the God of Supreme Power.
Manmohan SinghThou thouself, O Lord, are called the embodiment of powerful mammon.
Manmohan Singh (Punjabi)ਤੂੰ ਆਪ ਹੀ, ਹੇ ਪ੍ਰਭੂ! ਬਲਵਾਨ ਮਾਇਆ ਦਾ ਸਰੂਪ ਆਖਿਆ ਜਾਂਦਾ ਹੈਂ।
Fareedkot Teekaਆਪ ਹੀ ਤੂੰ ਸਕਤੀ ਕਰ ਕੇ ਮਾਇਆ ਸਬਲ ਈਸਰ ਕਹਾਇਆ ਹੈ॥
Prof. Sahib Singhਬਲਵਾਨ ਪਰਮਾਤਮਾ ਆਪ ਹੀ (ਆਪਣੇ ਆਪ ਨੂੰ) ਮਾਇਆ ਅਖਵਾ ਰਿਹਾ ਹੈ।

ਪਦ ਅਰਥ ਆਪੇ = ਆਪ ਹੀ। ਸਬਲੁ = ਸ-ਬਲੁ, ਬਲ ਵਾਲਾ (ਪਰਮਾਤਮਾ)। ਸਕਤੀ = ਸ਼ਕਤੀ, ਮਾਇਆ।

SikhNet (Spanish)Desde Ti Mismo te volviste reconocido como el Dios del Supremo Poder.

Open this shabad (50 lines, Angs 1081-1082) →

Ang 1081 of 1430