ੴ

ਸਿੱਖਬਾਣੀ · SikhBani

ਜਿਸ ਕੈ ਅੰਤਰਿ ਰਾਜ ਅਭਿਮਾਨੁ ॥

jis kai antar raaj abhimaan
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 278 · 11 lines
Translations

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XII

ਜਿਸ ਕੈ ਅੰਤਰਿ; ਰਾਜ ਅਭਿਮਾਨੁ ॥

jis kai antar; raaj abhimaan |

Sant Singh KhalsaOne who has the pride of power within,
Manmohan SinghHe is whose mind is the pride of kingship,
Manmohan Singh (Punjabi)ਜਿਸ ਦੇ ਮਨ ਵਿੱਚ ਪਾਤਸ਼ਾਹੀ ਦਾ ਹੰਕਾਰ ਹੈ,
Fareedkot Teekaਜਿਸ ਪੁਰਸ ਕੇ ਰਿਦੇ ਅੰਤਰ ਰਾਜ ਕਾ ਅਭਿਮਾਨ ਹੈ, ਭਾਵ ਹੰਕਾਰ ਕਰ ਜੁਲਮ ਕਰਤਾ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਰਾਜ ਦਾ ਮਾਣ ਹੈ,

ਪਦ ਅਰਥ ਰਾਜ ਅਭਿਮਾਨੁ = ਰਾਜ ਦਾ ਮਾਣ।

SikhNet (Spanish)Aquél que se envanece con su propia supremacía,

ਸੋ ਨਰਕਪਾਤੀ; ਹੋਵਤ ਸੁਆਨੁ ॥

so narakapaatee; hovat suaan |

Sant Singh Khalsashall dwell in hell, and become a dog.
Manmohan Singhbecomes a hell-dweller and a dog.
Manmohan Singh (Punjabi)ਉਹ ਦੌਜ਼ਕ-ਵਾਸੀ ਅਤੇ ਕੁੱਤਾ ਹੋ ਜਾਂਦਾ ਹੈ।
Fareedkot Teekaਸੋ ਪੁਰਸ ਕੂਕਰ ਹੋਤਾ ਹੈ ਅਰ ਨਰਕ ਮੇਂ ਪੜਤਾ ਹੈ; ਵਾ ਕੂਕਰੋਂ ਕੇ ਨਰਕ ਮੇਂ (ਪਾਤੀ) ਪੜਨੇ ਵਾਲਾ ਹੋਤਾ ਹੈ, ਭਾਵ ਸੇ ਜਿਸ ਨਰਕ ਮੇਂ ਕਾਟਣੇ ਵਾਲੇ ਕੂਕਰ ਰਹਿਤੇ ਹੈਂ ਤਿਸ ਬੀਚ ਕੂਕਰੋਂ ਸੇ ਕਟਾਈਤਾ ਹੈ॥
Prof. Sahib Singhਉਹ ਕੁੱਤਾ ਨਰਕ ਵਿਚ ਪੈਣ ਦਾ ਸਜ਼ਾਵਾਰ ਹੁੰਦਾ ਹੈ।

ਪਦ ਅਰਥ ਸੁਆਨੁ = ਕੁੱਤਾ। ਨਰਕਪਾਤੀ = ਨਰਕਾਂ ਵਿਚ ਪੈਣ ਦਾ ਅਧਿਕਾਰੀ।

SikhNet (Spanish)será arrojado como perro a los abismos de la oscuridad de la conciencia.

ਜੋ ਜਾਨੈ; ਮੈ ਜੋਬਨਵੰਤੁ ॥

jo jaanai; mai jobanavant |

Sant Singh KhalsaOne who deems himself to have the beauty of youth,
Manmohan SinghHe, who haughtily deems himself youthful,
Manmohan Singh (Punjabi)ਜੋ ਹੰਕਾਰਿਆਂ ਹੋਇਆ ਆਪਣੇ ਆਪ ਨੂੰ ਜੁਆਨ ਸਮਝਦਾ ਹੈ,
Fareedkot Teekaਜੋ ਜਾਨਤਾ ਹੈ ਕਿ ਮੈਂ ਜੋਬਨ ਅਵਸਥਾ ਵਾਰਾ ਹੂੰ, ਭਾਵ ਅਪਨੇ ਸਰੀਰ ਕੇ ਬਲ ਕਰ ਹੰਕਾਰੀ ਹੂਆ ਨਿਰਬਲ ਕੋ ਦੁਖ ਦੇਤਾ ਹੈ॥
Prof. Sahib Singhਜੋ ਮਨੁੱਖ ਆਪਣੇ ਆਪ ਨੂੰ ਬੜਾ ਸੋਹਣਾ ਸਮਝਦਾ ਹੈ,

ਪਦ ਅਰਥ ਜੋਬਨਵੰਤੁ = ਜੋਬਨ ਵਾਲਾ, ਜੁਆਨੀ ਦਾ ਮਾਲਕ, ਬੜਾ ਸੋਹਣਾ।

SikhNet (Spanish)Aquél que se vanagloria de su belleza,

ਸੋ ਹੋਵਤ; ਬਿਸਟਾ ਕਾ ਜੰਤੁ ॥

so hovat; bisattaa kaa jant |

Sant Singh Khalsashall become a maggot in manure.
Manmohan Singhbecomes a worm of ordure.
Manmohan Singh (Punjabi)ਉਹ ਗੰਦਗੀ ਦਾ ਕੀੜਾ ਹੁੰਦਾ ਹੈ।
Fareedkot Teekaਸੋ ਪਾਪੀ ਜਨ ਵਿਸਟਾ ਕਾ ਕੀੜਾ ਹੋਤਾ ਹੈ, ਭਾਵ ਦੁਰਗੰਧੀ ਰੂਪ ਨਰਕ ਮੇਂ ਪੜਤਾ ਹੈ॥
Prof. Sahib Singhਉਹ ਵਿਸ਼ਟਾ ਦਾ ਹੀ ਕੀੜਾ ਹੁੰਦਾ ਹੈ (ਕਿਉਂਕਿ ਸਦਾ ਵਿਸ਼ੇ-ਵਿਕਾਰਾਂ ਦੇ ਗੰਦ ਵਿਚ ਪਿਆ ਰਹਿੰਦਾ ਹੈ)।

ਪਦ ਅਰਥ ਬਿਸਟਾ = ਗੂੰਹ। ਜੰਤੁ = ਕੀੜਾ।

SikhNet (Spanish)vivirá arrastrándose como gusano en el fango.

ਆਪਸ ਕਉ; ਕਰਮਵੰਤੁ ਕਹਾਵੈ ॥

aapas kau; karamavant kahaavai |

Sant Singh KhalsaOne who claims to act virtuously,
Manmohan SinghHe, who calls himself man of good actions,
Manmohan Singh (Punjabi)ਜੋ ਆਪਣੇ ਆਪ ਨੂੰ ਚੰਗੇ ਅਮਲਾਂ ਵਾਲਾ ਅਖਵਾਉਂਦਾ ਹੈ,
Fareedkot Teekaਜੋ ਪੁਰਸ ਅਪਨੇ ਆਪ ਕੋ ਸੁਭ ਕਰਮੋਂ ਵਾਲਾ ਕਹਾਵਤਾ ਹੈ, ਭਾਵ ਅਪਨੇ ਕਰਮ ਕਾ ਹੰਕਾਰੀ ਹੋਤਾ ਹੈ॥
Prof. Sahib Singhਜੇਹੜਾ ਆਪਣੇ ਆਪ ਨੂੰ ਚੰਗੇ ਕੰਮ ਕਰਨ ਵਾਲਾ ਅਖਵਾਉਂਦਾ ਹੈ,

ਪਦ ਅਰਥ ਕਰਮਵੰਤੁ = (ਚੰਗੇ) ਕੰਮ ਕਰਨ ਵਾਲਾ।

SikhNet (Spanish)Aquél que se jacta de sus nobles obras,

ਜਨਮਿ ਮਰੈ; ਬਹੁ ਜੋਨਿ ਭ੍ਰਮਾਵੈ ॥

janam marai; bahu jon bhramaavai |

Sant Singh Khalsashall live and die, wandering through countless reincarnations.
Manmohan Singhcomes, goes and wanders in many existences.
Manmohan Singh (Punjabi)ਉਹ ਆਉਂਦਾ ਜਾਂਦਾ ਅਤੇ ਬਹੁਤੀਆਂ ਜੂਨੀਆਂ ਅੰਦਰ ਭੌਦਾਂ ਹੈ।
Fareedkot Teekaਸੋ ਜਨਮਤਾ ਮਰਤਾ ਹੂਆ ਬਹੁਤ ਜੋਨੀਓਂ ਮੇਂ ਭ੍ਰਮਾਈਤਾ ਹੈ॥
Prof. Sahib Singhਉਹ ਸਦਾ ਜੰਮਦਾ ਮਰਦਾ ਹੈ, ਕਈ ਜੂਨਾਂ ਵਿਚ ਭਟਕਦਾ ਫਿਰਦਾ ਹੈ।

ਪਦ ਅਰਥ ਜਨਮਿ = ਜਨਮ ਲੈ ਕੇ, ਜੰਮ ਕੇ। ਭ੍ਰਮਾਵੈ = ਭਟਕਦਾ ਹੈ।

SikhNet (Spanish)morirá para nacer de nuevo.

ਧਨ ਭੂਮਿ ਕਾ; ਜੋ ਕਰੈ ਗੁਮਾਨੁ ॥

dhan bhoom kaa; jo karai gumaan |

Sant Singh KhalsaOne who takes pride in wealth and lands
Manmohan SinghHe, who takes pride of his wealth and land,
Manmohan Singh (Punjabi)ਜੋ ਆਪਣੀ ਦੌਲਤ ਅਤੇ ਜਮੀਨ ਦਾ ਹੰਕਾਰ ਕਰਦਾ ਹੈ,
Fareedkot Teekaਪੁਨਾ ਜੋ ਕੋਈ ਧਨ ਅਰ ਪ੍ਰਿਥਵੀ ਕਾ ਹੰਕਾਰ ਕਰਤਾ ਹੈ॥
Prof. Sahib Singhਜੋ ਮਨੁੱਖ ਧਨ ਤੇ ਧਰਤੀ (ਦੀ ਮਾਲਕੀ) ਦਾ ਅਹੰਕਾਰ ਕਰਦਾ ਹੈ,

ਪਦ ਅਰਥ ਭੂਮਿ = ਧਰਤੀ।

SikhNet (Spanish)Aquél que se enorgullece de sus bienes

ਸੋ ਮੂਰਖੁ; ਅੰਧਾ ਅਗਿਆਨੁ ॥

so moorakh; andhaa agiaan |

Sant Singh Khalsais a fool, blind and ignorant.
Manmohan Singhis stupid, blind and ignorant.
Manmohan Singh (Punjabi)ਉਹ ਮੂੜ੍ਹ ਅੰਨਾ ਅਤੇ ਬੇਸਮਝ ਹੈ।
Fareedkot Teekaਸੋ ਮੂਰਖ ਅਗਿਆਨ ਕਰ ਕੇ ਅੰਧਾ ਹੂਆ ਹੈ॥
Prof. Sahib Singhਉਹ ਮੂਰਖ ਹੈ, ਅੰਨ੍ਹਾ ਹੈ, ਬੜਾ ਜਾਹਿਲ ਹੈ।

ਪਦ ਅਰਥ ਅਗਿਆਨੁ = ਜਾਹਿਲ।

SikhNet (Spanish)y riquezas, es ciego e insensato.

ਕਰਿ ਕਿਰਪਾ; ਜਿਸ ਕੈ ਹਿਰਦੈ. ਗਰੀਬੀ ਬਸਾਵੈ ॥

kar kirapaa; jis kai hiradai. gareebee basaavai |

Sant Singh KhalsaOne whose heart is mercifully blessed with abiding humility,
Manmohan SinghHe, in whose heart, the Lord mercifully plants meekness,
Manmohan Singh (Punjabi)ਜਿਸ ਦੇ ਦਿਲ ਅੰਦਰ ਮਿਹਰ ਧਾਰ ਕੇ ਸੁਆਮੀ ਨਿਰਮਾਣਤਾ ਅਸਥਾਪਨ ਕਰਦਾ ਹੈ,
Fareedkot Teekaਜਿਸ ਕੇ ਰਿਦੇ ਮੇਂ ਵਾਹਿਗੁਰੂ ਕਿਰਪਾ ਕਰ ਕੇ ਗਰੀਬੀ ਵਸਾਵਤਾ ਹੈ॥
Prof. Sahib Singhਮੇਹਰ ਕਰ ਕੇ ਜਿਸ ਮਨੁੱਖ ਦੇ ਦਿਲ ਵਿਚ ਗਰੀਬੀ (ਸੁਭਾਉ) ਪਾਂਦਾ ਹੈ,
SikhNet (Spanish)Cuando por Misericordia Divina el corazón de un hombre es bendecido con la Humildad,

ਨਾਨਕ. ਈਹਾ ਮੁਕਤੁ; ਆਗੈ ਸੁਖੁ ਪਾਵੈ ॥੧॥

naanak. eehaa mukat; aagai sukh paavai |1|

Sant Singh KhalsaO Nanak, is liberated here, and obtains peace hereafter. ||1||
Manmohan SinghO Nanak, obtains salvation here and peace here after.
Manmohan Singh (Punjabi)ਨਾਨਕ, ਉਹ ਏਥੇ ਮੋਖ਼ਸ਼ ਅਤੇ ਅੱਗੇ ਆਰਾਮ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਲੋਕ ਮੇਂ ਵਹੁ ਜੀਵਨ ਮੁਕਤ ਹੋਇ ਕਰ ਰਹਿਤਾ ਹੈ। (ਆਗੈ) ਦੇਹ ਪਾਤ ਸੇਂ ਅਨੰਤਰ ਵਦੇਹ ਮੁਕਤਿ ਕਾ ਅਧਿਕ ਸੁਖੁ ਪਾਵਤਾ ਹੈ॥੧॥
Prof. Sahib Singhਹੇ ਨਾਨਕ! (ਉਹ ਮਨੁੱਖ) ਇਸ ਜ਼ਿੰਦਗੀ ਵਿਚ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਪਰਲੋਕ ਵਿਚ ਸੁਖ ਪਾਂਦਾ ਹੈ ॥੧॥

ਪਦ ਅਰਥ ਈਹਾ = ਏਥੇ, ਇਸ ਜ਼ਿੰਦਗੀ ਵਿਚ। ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ। ਆਗੈ = ਪਰਲੋਕ ਵਿਚ ॥੧॥

SikhNet (Spanish)obtendrá la Liberación en esta vida y Paz en la siguiente.(1)
Answers quote the Granth verbatim with Ang citations. AI commentary is not Gurbani and not a religious ruling.