ਧਨਵੰਤਾ ਹੋਇ ਕਰਿ; ਗਰਬਾਵੈ ॥
dhanavantaa hoe kar; garabaavai |
Sant Singh KhalsaOne who becomes wealthy and takes pride in it
Manmohan SinghWho being wealthy feels proud of his riches,
Manmohan Singh (Punjabi)ਜੋ ਧਨਾਢ ਆਪਣੀ ਦੌਲਤ ਦਾ ਗੁਮਾਨ ਕਰਦਾ ਹੈ,
Fareedkot Teekaਜਿਸ ਕੇ ਪਾਏ ਤੇ ਏਹ ਜੀਵ ਧਨਵੰਤ ਹੋ ਕਰ ਹੰਕਾਰੀ ਹੋਤਾ ਹੈ॥
Prof. Sahib Singhਮਨੁੱਖ ਧਨ ਵਾਲਾ ਹੋ ਕੇ ਮਾਣ ਕਰਦਾ ਹੈ,ਪਦ ਅਰਥ ਧਨਵੰਤਾ = ਧਨ ਵਾਲਾ, ਧਨਾਢ। ਗਰਬਾਵੈ = ਗਰਬ (ਮਾਣ) ਕਰਦਾ ਹੈ।
SikhNet (Spanish)Cuando un hombre rico se vanagloria de su riqueza,
ਤ੍ਰਿਣ ਸਮਾਨਿ; ਕਛੁ ਸੰਗਿ. ਨ ਜਾਵੈ ॥
trin samaan; kachh sang. na jaavai |
Sant Singh Khalsanot even a piece of straw shall go along with him.
Manmohan Singhshall not take even even a straw with him.
Manmohan Singh (Punjabi)ਇਕ ਤੀਲ੍ਹੇ ਦੇ ਬਰਾਬਰ ਭੀ ਕੁਝ ਉਸ ਦੇ ਨਾਲ ਨਹੀਂ ਜਾਣਾ।
Fareedkot Teekaਸੋ ਧਨ ਤ੍ਰਿਣ ਸਮਾਨ ਅਰਥਾਤ ਤੁਛ ਮਾਤ੍ਰ ਬੀ ਇਸ ਕੇ ਸਾਥ ਨਹੀਂ ਜਾਤਾ ਹੈ॥
Prof. Sahib Singh(ਪਰ ਉਸ ਦੇ) ਨਾਲ (ਅੰਤ ਵੇਲੇ) ਇਕ ਤੀਲੇ ਜਿਤਨੀ ਭੀ ਕੋਈ ਚੀਜ਼ ਨਹੀਂ ਜਾਂਦੀ।ਪਦ ਅਰਥ ਤ੍ਰਿਣ = ਘਾਹ ਦਾ ਤੀਲਾ। ਸਮਾਨਿ = ਬਰਾਬਰ। ਸੰਗਿ = ਨਾਲ।
SikhNet (Spanish)No recibirá siquiera lo mínimo.
ਬਹੁ ਲਸਕਰ ਮਾਨੁਖ ਊਪਰਿ; ਕਰੇ ਆਸ ॥
bahu lasakar maanukh aoopar; kare aas |
Sant Singh KhalsaHe may place his hopes on a large army of men,
Manmohan SinghHe who sets his hope on his large army and men,
Manmohan Singh (Punjabi)ਜੋ ਬਹੁਤੀ ਫੌਜ ਅਤੇ ਬੰਦਿਆਂ ਉਤੇ ਉਮੀਦ ਬੰਨ੍ਹਦਾ ਹੈ,
Fareedkot Teekaਪੁਨਾ ਜਿਸ ਬਹੁਤ ਲਸਕਰ ਔ ਮਾਨਸੋਂ ਪਰ ਬਹੁਤ (ਆਸ) ਭਰੋਸਾ ਰਖਤਾ ਹੈ॥
Prof. Sahib Singhਬਹੁਤੇ ਲਸ਼ਕਰ ਅਤੇ ਮਨੁੱਖਾਂ ਉਤੇ ਬੰਦਾ ਆਸਾਂ ਲਾਈ ਰੱਖਦਾ ਹੈ,
SikhNet (Spanish)¿acaso olvida que ni una paja lo acompañará cuando muera?
ਪਲ ਭੀਤਰਿ; ਤਾ ਕਾ ਹੋਇ ਬਿਨਾਸ ॥
pal bheetar; taa kaa hoe binaas |
Sant Singh Khalsabut he shall vanish in an instant.
Manmohan Singhin a moment he shall be destroyed.
Manmohan Singh (Punjabi)ਉਹ ਇਕ ਮੁਹਤ ਵਿੱਚ ਤਬਾਹ ਹੋ ਜਾਏਗਾ।
Fareedkot Teekaਤਿਸ ਕਾ ਏਕ ਪਲ ਬੀਚ ਹੀ ਨਾਸ ਹੋਇ ਜਾਤਾ ਹੈ॥
Prof. Sahib Singh(ਪਰ) ਪਲਕ ਵਿਚ ਉਸ ਦਾ ਨਾਸ ਹੋ ਜਾਂਦਾ ਹੈ (ਤੇ ਉਹਨਾਂ ਵਿਚੋਂ ਕੋਈ ਭੀ ਸਹਾਈ ਨਹੀਂ ਹੁੰਦਾ)।ਪਦ ਅਰਥ ਭੀਤਰਿ = ਵਿਚ।
SikhNet (Spanish)Cuando un hombre se jacta de dar soporte y protección a un pueblo entero,
ਸਭ ਤੇ; ਆਪ ਜਾਨੈ ਬਲਵੰਤੁ ॥
sabh te; aap jaanai balavant |
Sant Singh KhalsaOne who deems himself to be the strongest of all,
Manmohan SinghHe who deems himself the strongest of all,
Manmohan Singh (Punjabi)ਜੋ ਆਪਣੇ ਆਪ ਨੂੰ ਸਾਰਿਆਂ ਨਾਲੋਂ ਜ਼ੋਰਾਵਰ ਸਮਝਦਾ ਹੈ,
Fareedkot Teekaਜਿਸ ਅਪਨੇ ਸਰੀਰ ਕੌ ਇਹੁ ਸਭ ਸੇ ਬਲ ਵਾਲਾ ਜਾਨਤਾ ਹੈ॥
Prof. Sahib Singhਮਨੁੱਖ ਆਪਣੇ ਆਪ ਨੂੰ ਸਭ ਨਾਲੋਂ ਬਲੀ ਸਮਝਦਾ ਹੈ,ਪਦ ਅਰਥ ਆਪ = ਆਪਣੇ ਆਪ ਨੂੰ। ਬਲਵੰਤੁ = ਬਲ ਵਾਲਾ, ਬਲੀ, ਤਾਕਤ ਵਾਲਾ।
SikhNet (Spanish)¿acaso olvida que todo podría ser destruido en un instante?
ਖਿਨ ਮਹਿ; ਹੋਇ ਜਾਇ ਭਸਮੰਤੁ ॥
khin meh; hoe jaae bhasamant |
Sant Singh Khalsain an instant, shall be reduced to ashes.
Manmohan Singhshall in a trice becomes ashes.
Manmohan Singh (Punjabi)ਉਹ ਇਕ ਛਿਨ ਵਿੱਚ ਸੁਆਹ ਬਣ ਜਾਏਗਾ।
Fareedkot Teekaਸੋ ਸਰੀਰ ਪ੍ਰਾਣੋਂ ਕੇ ਵਿਯੋਗ ਸੇ ਖਿਨ ਮੇਂ ਭਸਮ ਹੋ ਜਾਤਾ ਹੈ॥
Prof. Sahib Singh(ਪਰ ਅੰਤ ਵੇਲੇ) ਇਕ ਖਿਣ ਵਿਚ (ਸੜ ਕੇ) ਸੁਆਹ ਹੋ ਜਾਂਦਾ ਹੈ।ਪਦ ਅਰਥ ਭਸਮੰਤੁ = ਸੁਆਹ।
SikhNet (Spanish)Cuando alguien cree tener mucho poder,
ਕਿਸੈ ਨ ਬਦੈ; ਆਪਿ ਅਹੰਕਾਰੀ ॥
kisai na badai; aap ahankaaree |
Sant Singh KhalsaOne who thinks of no one else except his own prideful self
Manmohan Singhwho in his pride thinks naught of anyone,
Manmohan Singh (Punjabi)ਜੋ ਆਪਣੇ ਗਰੂਰ ਅੰਦਰ ਕਿਸੇ ਨੂੰ ਕੁਛ ਭੀ ਨਹੀਂ ਬਿੱਦਦਾ,
Fareedkot Teekaਜੋ ਹੰਕਾਰੀ ਹੋ ਕਰ ਕਿਸੀ ਕੌ ਅਪਨੇ ਤੁਲ ਨਹੀਂ (ਬਦੈ) ਜਾਨਤਾ ਹੈ॥
Prof. Sahib Singh(ਜੋ ਬੰਦਾ) ਆਪ (ਇਤਨਾ) ਅਹੰਕਾਰੀ ਹੋ ਜਾਂਦਾ ਹੈ ਕਿ ਕਿਸੇ ਦੀ ਭੀ ਪਰਵਾਹ ਨਹੀਂ ਕਰਦਾ,ਪਦ ਅਰਥ ਬਦੈ = ਬਦਦਾ ਹੈ, ਪਰਵਾਹ ਕਰਦਾ ਹੈ।
SikhNet (Spanish)¿no sabrá acaso que en un guiño de ojos podría ser reducido a cenizas?
ਧਰਮ ਰਾਇ; ਤਿਸੁ ਕਰੇ ਖੁਆਰੀ ॥
dharam raae; tis kare khuaaree |
Sant Singh Khalsathe Righteous Judge of Dharma shall expose his disgrace.
Manmohan SinghThe Righteous Judge will disgrace him.
Manmohan Singh (Punjabi)ਧਰਮ ਰਾਜਾ ਉਸ ਨੂੰ ਖੱਜਲ-ਖੁਆਰ ਕਰੇਗਾ।
Fareedkot Teekaਤਿਸ ਪੁਰਸ਼ ਕੀ ਧਰਮ ਰਾਜਾ ਖੁਆਰੀ ਕਰਤਾ ਅਰਥਾਤ ਦੂਖ ਦੇਤਾ ਹੈ॥
Prof. Sahib Singhਧਰਮਰਾਜ (ਅੰਤ ਵੇਲੇ) ਉਸ ਦੀ ਮਿੱਟੀ ਪਲੀਤ ਕਰਦਾ ਹੈ।
SikhNet (Spanish)Al soberbio no le interesan los demás,
ਗੁਰ ਪ੍ਰਸਾਦਿ; ਜਾ ਕਾ ਮਿਟੈ ਅਭਿਮਾਨੁ ॥
gur prasaad; jaa kaa mittai abhimaan |
Sant Singh KhalsaOne who, by Guru's Grace, eliminates his ego,
Manmohan SinghThe person, whose self-conceit is effaced by Guru's grace,
Manmohan Singh (Punjabi)ਜਿਸ ਪੁਰਸ਼ ਦੀ ਸਵੈ-ਹੰਗਤਾ ਗੁਰਾਂ ਦੀ ਦਇਆ ਦੁਆਰਾ ਦੂਰ ਹੋ ਗਈ ਹੈ,
Fareedkot Teekaਗੁਰੋਂ ਕੀ ਕ੍ਰਿਪਾ ਕਰ ਕੈ ਜਿਸ ਕਾ ਹੰਕਾਰ ਮਿਟ ਜਾਤਾ ਹੈ॥
Prof. Sahib Singhਸਤਿਗੁਰੂ ਦੀ ਦਇਆ ਨਾਲ ਜਿਸ ਦਾ ਅਹੰਕਾਰ ਮਿਟਦਾ ਹੈ,
SikhNet (Spanish)pero el Juez del Cielo se encarga de retribuir a cada quien con lo que se merece.
ਸੋ ਜਨੁ ਨਾਨਕ; ਦਰਗਹ ਪਰਵਾਨੁ ॥੨॥
so jan naanak; daragah paravaan |2|
Sant Singh KhalsaO Nanak, becomes acceptable in the Court of the Lord. ||2||
Manmohan Singhshall become acceptable in God's court, O Nanak.
Manmohan Singh (Punjabi)ਉਹ ਵਾਹਿਗੁਰੂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਜਨ ਵਾਹਿਗੁਰੂ ਕੀ ਦਰਗਾਹਿ ਮੇਂ ਪ੍ਰਵਾਨ ਹੋਤਾ ਹੈ॥੨॥
Prof. Sahib Singhਉਹ ਮਨੁੱਖ, ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕਬੂਲ ਹੁੰਦਾ ਹੈ ॥੨॥
SikhNet (Spanish)Aquél que por la Gracia del Guru deja de aferrarse a su ego, encontrará aceptación en la Corte de Dios.(2)