ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਦੁਲਭ ਦੇਹ ਸਵਾਰਿ ॥
dulabh deh savaar |
Sant Singh KhalsaMake this invaluable human life fruitful.
Manmohan SinghMake thou thy invaluable human body fruitful.
Manmohan Singh (Punjabi)ਤੂੰ ਆਪਣੇ ਮਨੁੱਖੀ ਸਰੀਰ ਨੂੰ ਫਲਦਾਇਕ ਬਣਾ ਲੈ।
Fareedkot Teekaਗੁਨ ਗਾਇ ਕੇ ਦੁਰਲਭ ਜੋ ਮਾਨੁਖ ਦੇਹੀ ਪ੍ਰਾਪਤ ਹੋਈ ਹੈ, ਇਸ ਕੋ ਸਵਾਰ ਅਰਥਾਤ ਸਫਲੀ ਕਰ॥
Prof. Sahib Singh(ਹੇ ਭਾਈ! ਪਰਮਾਤਮਾ ਦੇ ਗੁਣ ਗਾ ਕੇ) ਇਸ ਮਨੁੱਖਾ ਸਰੀਰ ਨੂੰ ਸਫਲ ਕਰ ਲੈ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ,ਪਦ ਅਰਥ ਦੁਲਭ = ਦੁਰਲੱਭ, ਜੋ ਮੁਸ਼ਕਿਲ ਨਾਲ ਮਿਲੀ ਹੈ। ਦੇਹ = ਦੇਹੀ, ਸਰੀਰ। ਸਵਾਰਿ = ਸਵਾਰ ਲੈ, ਸਫਲ ਕਰ ਲੈ।
SikhNet (Spanish)Haz que tu estancia en la tierra sea fructífera
ਜਾਹਿ ਨ ਦਰਗਹ ਹਾਰਿ ॥
jaeh na daragah haar |
Sant Singh KhalsaYou shall not be destroyed when you go to the Lord's Court.
Manmohan SinghThus thou shalt not go defeated to the Lord's Court,
Manmohan Singh (Punjabi)ਇਸ ਤਰ੍ਹਾਂ ਤੂੰ ਹਾਰ ਕੇ ਸਾਈਂ ਦੇ ਦਰਬਾਰ ਨੂੰ ਨਹੀਂ ਜਾਵੇਗਾਂ,
Fareedkot Teekaਜਿਸ ਤੇ ਏਥੇ ਹਾਰ ਕੇ ਨਾ ਜਾਵੈ, ਭਾਵ ਜਨਮ ਨਿਸਫਲ ਨ ਹੋਇ ਜਾਵੈ॥
Prof. Sahib Singh(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਤੂੰ ਇਥੋਂ ਮਨੁੱਖਾ ਜਨਮ ਦੀ ਬਾਜੀ) ਹਾਰ ਕੇ ਦਰਗਾਹ ਵਿਚ ਨਹੀਂ ਜਾਏਂਗਾ।ਪਦ ਅਰਥ ਹਾਰਿ = ਹਾਰ ਕੇ।
SikhNet (Spanish)para que no seas derrotado en la Corte del Señor,
ਹਲਤਿ ਪਲਤਿ ਤੁਧੁ ਹੋਇ ਵਡਿਆਈ ॥
halat palat tudh hoe vaddiaaee |
Sant Singh KhalsaIn this world and the next, you shall obtain honor and glory.
Manmohan Singhand in this world and the next one thou shalt obtain honour.
Manmohan Singh (Punjabi)ਅਤੇ ਇਸ ਲੋਕ ਅਤੇ ਪ੍ਰਲੋਕ ਵਿੱਚ ਤੇਰੀ ਪ੍ਰਭਤਾ ਹੋਵੇਗੀ।
Fareedkot Teekaਲੋਕ ਪਰਲੋਕ ਮੇਂ ਤੇਰੀ ਵਡਿਆਈ ਹੋਵੈ॥
Prof. Sahib Singhਤੈਨੂੰ ਇਸ ਲੋਕ ਵਿਚ ਅਤੇ ਪਰਲੋਕ ਵਿਚ ਸੋਭਾ ਮਿਲੇਗੀ।ਪਦ ਅਰਥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ।
SikhNet (Spanish)para que obtengas Gloria aquí y en el más allá,
ਅੰਤ ਕੀ ਬੇਲਾ; ਲਏ ਛਡਾਈ ॥੧॥
ant kee belaa; le chhaddaaee |1|
Sant Singh KhalsaAt the very last moment, He will save you. ||1||
Manmohan SinghThe Lord shall deliver thee at the last moment.
Manmohan Singh (Punjabi)ਅਖੀਰ ਦੇ ਵੇਲੇ ਪ੍ਰਭੂ ਤੈਨੂੰ ਬੰਦਖਲਾਸ ਕਰ ਦੇਵੇਗਾ।
Fareedkot Teekaਪੁਨਾ ਪ੍ਰਾਣ ਅੰਤ ਕੀ (ਬੇਲਾ) ਬੇਰ ਤੇਰੇ ਕੋ ਜਮਾਂ ਤੇ ਛੁਡਾਈ ਲਏ॥੧॥
Prof. Sahib Singh(ਪਰਮਾਤਮਾ ਦੀ ਸਿਫ਼ਤਿ-ਸਾਲਾਹ) ਤੈਨੂੰ ਅਖ਼ੀਰ ਵੇਲੇ ਭੀ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਛਡਾ ਲਏਗੀ ॥੧॥ਪਦ ਅਰਥ ਬੇਲਾ = ਵੇਲੇ ॥੧॥
SikhNet (Spanish)y cuando dejes este mundo te vuelvas Eterno.(1)
ਰਾਮ ਕੇ ਗੁਨ ਗਾਉ ॥
raam ke gun gaau |
Sant Singh KhalsaSing the Glorious Praises of the Lord.
Manmohan SinghSing thou the praise of the Pervading God, O man.
Manmohan Singh (Punjabi)ਤੂੰ ਵਿਆਪਕ ਵਾਹਿਗੁਰੂ ਦਾ ਜੱਸ ਗਾਇਨ ਕਰ, ਹੇ ਬੰਦੇ!
Fareedkot Teekaਹੇ ਪਿਆਰਿਆ! ਤੂੰ ਰਾਮ ਕੇ ਗੁਨ ਗਾਉ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਗੁਣ ਗਾਇਆ ਕਰ।ਪਦ ਅਰਥ ਗਾਉ = ਗਾਂਦਾ ਰਹੁ।
SikhNet (Spanish)Canta la Alabanza del Señor
ਹਲਤੁ ਪਲਤੁ ਹੋਹਿ ਦੋਵੈ ਸੁਹੇਲੇ; ਅਚਰਜ ਪੁਰਖੁ ਧਿਆਉ ॥੧॥ ਰਹਾਉ ॥
halat palat hohi dovai suhele; acharaj purakh dhiaau |1| rahaau |
Sant Singh KhalsaIn both this world and the next, you shall be embellished with beauty, meditating on the wondrous Primal Lord God. ||1||Pause||
Manmohan SinghContemplating the Wondrous Lord, thou shalt be embellished both here and hereafter. Pause.
Manmohan Singh (Punjabi)ਅਸਚਰਜ ਸੁਆਮੀ ਦਾ ਸਿਮਰਨ ਕਰਨ ਦੁਆਰਾ, ਤੂੰ ਏਥੇ ਅਤੇ ਓਥੇ ਦੋਨੋਂ ਥਾਂਈਂ ਹੀ ਸ਼ਸ਼ੋਭਤ ਹੋ ਜਾਵੇਗਾਂ। ਠਹਿਰਾਓ।
Fareedkot Teekaਤੇਰੇ ਕੋ ਲੋਕ ਪਰਲੋਕ ਦੋਵੇਂ (ਸੁਹੇਲੇ) ਸੁਖਦਾਈ ਹੋਵੈਂਗੇ, ਇਸ ਤੇ ਤੂੰ (ਅਚਰਜ) ਪੁਰਖ ਪਰਮੇਸੁਰ ਕੋ ਧਿਆਉ॥੧॥ ਰਹਾਉ ॥
Prof. Sahib Singhਅਚਰਜ-ਰੂਪ ਅਕਾਲ ਪੁਰਖ ਦਾ ਧਿਆਨ ਧਰਿਆ ਕਰ, (ਇਸ ਤਰ੍ਹਾਂ ਤੇਰਾ) ਇਹ ਲੋਕ (ਅਤੇ ਤੇਰਾ) ਪਰਲੋਕ ਦੋਵੇਂ ਸੁਖੀ ਹੋ ਜਾਣਗੇ ॥੧॥ ਰਹਾਉ ॥ਪਦ ਅਰਥ ਹਲਤੁ = ਇਹ ਲੋਕ। ਪਲਤੁ = ਪਰਲੋਕ। ਹੋਹਿ = ਹੋ ਜਾਣ। ਸੁਹੇਲੇ = ਸੌਖੇ। ਧਿਆਉ = ਧਿਆਇਆ ਕਰ, ਧਿਆਨ ਧਰਿਆ ਕਰ ॥੧॥ ਰਹਾਉ ॥
SikhNet (Spanish)y vive siempre en el Señor Maravilloso y así vivirás en Paz aquí y en el más allá.(1-Pausa)
ਊਠਤ ਬੈਠਤ ਹਰਿ ਜਾਪੁ ॥
aootthat baitthat har jaap |
Sant Singh KhalsaWhile standing up and sitting down, meditate on the Lord,
Manmohan SinghSitting and standing reflect thou on God.
Manmohan Singh (Punjabi)ਖਲੋਤਿਆਂ ਤੇ ਬਹਿੰਦਿਆਂ ਤੂੰ ਵਾਹਿਗੁਰੂ ਦਾ ਭਜਨ ਕਰ।
Fareedkot Teekaਤਾਂ ਤੇ ਤੂੰ ਉਠਤਿਆਂ ਬੈਠਤਿਆਂ ਹਰੀ ਨਾਮ ਕੋ ਹੀ ਜਪ॥
Prof. Sahib Singh(ਹੇ ਭਾਈ!) ਉਠਦਿਆਂ ਬੈਠਦਿਆਂ (ਹਰ ਵੇਲੇ) ਪਰਮਾਤਮਾ ਦਾ ਨਾਮ ਜਪਿਆ ਕਰ,ਪਦ ਅਰਥ ਜਾਪੁ = ਭਜਨ ਕਰ।
SikhNet (Spanish)Contempla a tu Dios parado o sentado
ਬਿਨਸੈ ਸਗਲ ਸੰਤਾਪੁ ॥
binasai sagal santaap |
Sant Singh Khalsaand all your troubles shall depart.
Manmohan SinghThus all thine afflictions shall be past.
Manmohan Singh (Punjabi)ਇੰਞ ਤੇਰੇ ਸਾਰੇ ਕਲੇਸ ਨਾਸ ਹੋ ਜਾਣਗੇ।
Fareedkot Teekaਇਸ ਤੇ ਸਾਰੇ ਹੀ ਦੁਖ ਬਿਨਸ ਜਾਇੰਗੇ॥
Prof. Sahib Singh(ਨਾਮ ਦੀ ਬਰਕਤਿ ਨਾਲ) ਸਾਰਾ ਦੁੱਖ-ਕਲੇਸ਼ ਮਿਟ ਜਾਂਦਾ ਹੈ।ਪਦ ਅਰਥ ਸਗਲ = ਸਾਰਾ। ਸੰਤਾਪੁ = ਦੁੱਖ-ਕਲੇਸ਼।
SikhNet (Spanish)y todas tus aflicciones pasarán,
ਬੈਰੀ ਸਭਿ ਹੋਵਹਿ ਮੀਤ ॥
bairee sabh hoveh meet |
Sant Singh KhalsaAll your enemies will become friends.
Manmohan SinghAll thine enemies shall become thy friends,
Manmohan Singh (Punjabi)ਤੇਰੇ ਸਾਰੇ ਦੁਸ਼ਮਨ ਤੇਰੇ ਮਿੱਤਰ ਹੋ ਜਾਣਗੇ,
Fareedkot Teekaਪੁਨਾ ਬੈਰੀ ਭੀ ਸਭ ਮੀਤ ਹੋ ਜਾਵੇਂਗੇ॥
Prof. Sahib Singh(ਨਾਮ ਜਪਿਆਂ ਤੇਰੇ) ਸਾਰੇ ਵੈਰੀ (ਤੇਰੇ) ਮਿੱਤਰ ਬਣ ਜਾਣਗੇ,ਪਦ ਅਰਥ ਸਭਿ = ਸਾਰੇ।
SikhNet (Spanish)tus adversarios se volverán amigos
ਨਿਰਮਲੁ ਤੇਰਾ ਹੋਵੈ ਚੀਤ ॥੨॥
niramal teraa hovai cheet |2|
Sant Singh KhalsaYour consciousness shall be immaculate and pure. ||2||
Manmohan Singhand thy soul shall be rendered immaculate.
Manmohan Singh (Punjabi)ਅਤੇ ਤੇਰੀ ਆਤਮਾਂ ਪਵਿੱਤਰ ਥੀ ਵੰਞੇਗੀ।
Fareedkot Teekaਤੇਰਾ (ਚੀਤ) ਮਨ ਭੀ ਨਿਰਮਲ ਹੋ ਜਾਵੇਗਾ॥੨॥
Prof. Sahib Singhਤੇਰਾ ਆਪਣਾ ਮਨ (ਵੈਰ ਆਦਿਕ ਤੋਂ) ਪਵਿੱਤਰ ਹੋ ਜਾਏਗਾ ॥੨॥ਪਦ ਅਰਥ ਚੀਤ = ਚਿੱਤ ॥੨॥
SikhNet (Spanish)y tu mente se purgará de su maldad y se volverá Inmaculada (2)
ਸਭ ਤੇ ਊਤਮ ਇਹੁ ਕਰਮੁ ॥
sabh te aootam ihu karam |
Sant Singh KhalsaThis is the most exalted deed.
Manmohan SinghThis is the most majestic deed.
Manmohan Singh (Punjabi)ਇਹ ਪਰਮ ਸ੍ਰੇਸ਼ਟ ਅਮਲ ਹੈ।
Fareedkot Teekaਸਭ ਕਰਮੋਂ ਤੇ ਊਤਮ ਇਹ ਨਾਮ ਜਪਨੇ ਰੂਪ ਕਰਮ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨਾ ਹੀ) ਸਾਰੇ ਕੰਮਾਂ ਤੋਂ ਚੰਗਾ ਕੰਮ ਹੈ,ਪਦ ਅਰਥ ਤੇ = ਤੋਂ।
SikhNet (Spanish)Ésta es la tarea más sublime,
ਸਗਲ ਧਰਮ ਮਹਿ ਸ੍ਰੇਸਟ ਧਰਮੁ ॥
sagal dharam meh sresatt dharam |
Sant Singh KhalsaOf all faiths, this is the most sublime and excellent faith.
Manmohan SinghOf all the faith this is the most sublime faith.
Manmohan Singh (Punjabi)ਸਾਰਿਆਂ ਧਰਮਾਂ ਵਿਚੋਂ ਇਹ ਸਾਰਿਆਂ ਨਾਲੋਂ ਵਧੀਆ ਧਰਮ ਹੈ।
Fareedkot Teekaਸੰਪੂਰਨ ਧਰਮੋਂ ਮੇਂ ਏਹੀ ਸ੍ਰੇਸਟ ਧਰਮ ਹੈ॥
Prof. Sahib Singhਸਾਰੇ ਧਰਮਾਂ ਵਿਚੋਂ ਇਹੀ ਵਧੀਆ ਧਰਮ ਹੈ।
SikhNet (Spanish)es la más correcta de todas las acciones.
ਹਰਿ ਸਿਮਰਨਿ ਤੇਰਾ ਹੋਇ ਉਧਾਰੁ ॥
har simaran teraa hoe udhaar |
Sant Singh KhalsaMeditating in remembrance on the Lord, you shall be saved.
Manmohan SinghBy God's meditation, thou shalt be emancipated,
Manmohan Singh (Punjabi)ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਤੂੰ ਖਲਾਸੀ ਪਾ ਜਾਵੇਗਾਂ,
Fareedkot Teekaਹਰੀ ਕੇ ਸਿਮਰਨੇ ਕਰ ਕੇ ਤੇਰਾ ਉਧਾਰ ਹੋਵੇਗਾ॥
Prof. Sahib Singhਹੇ ਭਾਈ! ਪਰਮਾਤਮਾ ਦਾ ਸਿਮਰਨ ਕਰਨ ਨਾਲ ਤੇਰਾ ਪਾਰ-ਉਤਾਰਾ ਹੋ ਜਾਏਗਾ।ਪਦ ਅਰਥ ਸਿਮਰਨਿ = ਸਿਮਰਨ ਦੀ ਰਾਹੀਂ। ਉਧਾਰੁ = ਪਾਰ-ਉਤਾਰਾ।
SikhNet (Spanish)Contemplando a tu Dios eres emancipado y tus errores acumulados
ਜਨਮ ਜਨਮ ਕਾ ਉਤਰੈ ਭਾਰੁ ॥੩॥
janam janam kaa utarai bhaar |3|
Sant Singh KhalsaYou shall be rid of the burden of countless incarnations. ||3||
Manmohan Singhand thou shalt be rid of the burden of sins of many births.
Manmohan Singh (Punjabi)ਤੇ ਅਨੇਕਾਂ ਜਨਮਾਂ ਦੇ ਪਾਪਾਂ ਦੇ ਬੋਝ ਤੋਂ ਮੁਕਤ ਹੋ ਜਾਵੇਂਗਾ।
Fareedkot Teekaਜਨਮੋਂ ਜਨਮੋਂ ਕਾ ਪਾਪ ਰੂਪ ਭਾਰ ਉਤਰ ਜਾਏਗਾ॥੩॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਅਨੇਕਾਂ ਜਨਮਾਂ (ਦੇ ਵਿਕਾਰਾਂ ਦੀ ਮੈਲ) ਦਾ ਭਾਰ ਲਹਿ ਜਾਂਦਾ ਹੈ ॥੩॥
SikhNet (Spanish)a través de las encarnaciones son erradicados.(3)
ਪੂਰਨ ਤੇਰੀ ਹੋਵੈ ਆਸ ॥
pooran teree hovai aas |
Sant Singh KhalsaYour hopes shall be fulfilled,
Manmohan SinghThy hope shall then be fulfilled
Manmohan Singh (Punjabi)ਤਦ ਤੇਰੀ ਆਸ ਉਮੈਦ ਪੂਰੀ ਹੋ ਜਾਵੇਗੀ,
Fareedkot Teekaਤੇਰੀ ਸਭ ਆਸ ਪੂਰਨ ਹੋਵੈਗੀ॥
Prof. Sahib Singh(ਹੇ ਭਾਈ! ਸਿਮਰਨ ਕਰਦਿਆਂ) ਤੇਰੀ (ਹਰੇਕ) ਆਸ ਪੂਰੀ ਹੋ ਜਾਏਗੀ,
SikhNet (Spanish)Todas tus esperanzas se realizan
ਜਮ ਕੀ ਕਟੀਐ ਤੇਰੀ ਫਾਸ ॥
jam kee katteeai teree faas |
Sant Singh Khalsaand the noose of the Messenger of Death will be cut away.
Manmohan Singhand thy noose of death shall be shorn.
Manmohan Singh (Punjabi)ਅਤੇ ਤੇਰੀ ਮੌਤ ਦੀ ਫਾਹੀ ਕੱਟੀ ਜਾਊਗੀ।
Fareedkot Teekaਤੇਰੀ ਗ੍ਰੀਵਾਂ ਸੇ ਜਮ ਕੀ ਫਾਸੀ ਭੀ ਕਟੀ ਜਾਏਗੀ॥
Prof. Sahib Singhਤੇਰੀ ਜਮਾਂ ਵਾਲੀ ਫਾਹੀ (ਭੀ) ਕੱਟੀ ਜਾਏਗੀ।ਪਦ ਅਰਥ ਕਟੀਐ = ਕੱਟੀ ਜਾਂਦੀ ਹੈ, ਕੱਟੀ ਜਾਇਗੀ।
SikhNet (Spanish)y el mensajero de la muerte deja de estar sobre ti.
ਗੁਰ ਕਾ ਉਪਦੇਸੁ ਸੁਨੀਜੈ ॥
gur kaa upades suneejai |
Sant Singh KhalsaSo listen to the Guru's Teachings.
Manmohan SinghHear thou the Guru's instruction,
Manmohan Singh (Punjabi)ਤੂੰ ਗੁਰਾਂ ਦੀ ਸਿੱਖਮਤ ਸੁਣ,
Fareedkot Teekaਗੁਰੋਂ ਕਾ ਉਪਦੇਸ ਤੂੰ ਸੁਣ॥
Prof. Sahib Singh(ਹੇ ਭਾਈ!) ਗੁਰੂ ਦਾ (ਇਹ ਨਾਮ ਸਿਮਰਨ ਦਾ) ਉਪਦੇਸ਼ (ਸਦਾ) ਸੁਣਨਾ ਚਾਹੀਦਾ ਹੈ।ਪਦ ਅਰਥ ਸੁਨੀਜੈ = ਸੁਣਨਾ ਚਾਹੀਦਾ ਹੈ।
SikhNet (Spanish)Escucha entonces la Instrucción del Gran Guru
ਨਾਨਕ. ਸੁਖਿ ਸਹਜਿ ਸਮੀਜੈ ॥੪॥੩੦॥੪੧॥
naanak. sukh sehaj sameejai |4|30|41|
Sant Singh KhalsaO Nanak, you shall be absorbed in celestial peace. ||4||30||41||
Manmohan Singhand then, O Nanak, thou shalt merge in celestial bliss.
Manmohan Singh (Punjabi)ਅਤੇ ਤਦ ਹੇ ਨਾਨਕ! ਤੂੰ ਬੈਕੁੰਠੀ ਅਨੰਦ ਅੰਦਰ ਲੀਨ ਹੋ ਜਾਵੇਗਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਹਿਜੇ ਹੀ ਸੁਖ ਮੇਂ ਸਮਾਇ ਜਾਏਂਗਾ ਵਾ ਸਵੇਂਗਾ॥੪॥੩੦॥੪੧॥☬ਭਾਣਾ ਮਾਨਨੇ ਕਾ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਇਸ ਦੀ ਬਰਕਤਿ ਨਾਲ) ਆਤਮਕ ਸੁਖ ਵਿਚ ਆਤਮਕ ਅਡੋਲਤਾ ਵਿਚ ਟਿਕ ਜਾਈਦਾ ਹੈ ॥੪॥੩੦॥੪੧॥ਪਦ ਅਰਥ ਸੁਖਿ = ਸੁਖ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸਮੀਜੈ = ਟਿਕ ਜਾਈਦਾ ਹੈ ॥੪॥੩੦॥੪੧॥
SikhNet (Spanish)para que te inmerjas en la Paz del Equilibrio.(4-30-41)