ੴ

ਸਿੱਖਬਾਣੀ · SikhBani

ਹੋਵੈ ਸੋਈ ਭਲ ਮਾਨੁ ॥

hovai soee bhal maan
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 895 · 19 lines
Translations

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਹੋਵੈ ਸੋਈ ਭਲ ਮਾਨੁ ॥

hovai soee bhal maan |

Sant Singh KhalsaWhatever happens, accept that as good.
Manmohan SinghWhatever happens, accept that so good.
Manmohan Singh (Punjabi)ਜੋ ਕੁਝ ਹੁੰਦਾ ਹੈ, ਉਸ ਨੂੰ ਚੰਗਾ ਜਾਣ ਕੇ ਸਵੀਕਾਰ ਕਰ।
Fareedkot Teekaਹੇ ਭਾਈ! ਜੋ ਹੋਵੈ ਉਸੀ ਕੋ ਭਲਾ ਮਾਨੁ॥
Prof. Sahib Singhਹੇ ਭਾਈ! ਜੋ ਕੁਝ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ਉਸੇ ਨੂੰ ਭਲਾ ਮੰਨ,

ਪਦ ਅਰਥ ਹੋਵੈ = ਜੋ ਕੁਝ ਪ੍ਰਭੂ ਦੀ ਰਜ਼ਾ ਅਨੁਸਾਰ ਹੋ ਰਿਹਾ ਹੈ। ਸੋਈ = ਉਸੇ ਨੂੰ। ਭਲ = ਭਲਾ, ਚੰਗਾ। ਮਾਨੁ = ਮੰਨ।

SikhNet (Spanish)Lo que suceda, velo como bueno

ਆਪਨਾ ਤਜਿ ਅਭਿਮਾਨੁ ॥

aapanaa taj abhimaan |

Sant Singh KhalsaLeave your egotistical pride behind.
Manmohan SinghLay aside thou thy self-conceit.
Manmohan Singh (Punjabi)ਤੂੰ ਆਪਣੀ ਸਵੈ-ਹੰਗਤਾ ਨੂੰ ਛੱਡ ਦੇ।
Fareedkot Teekaਅਪਨਾ ਅਭਿਮਾਨ ਤੂੰ ਸਭ ਤਿਆਗ॥
Prof. Sahib Singhਆਪਣਾ (ਸਿਆਣਪ ਦਾ) ਮਾਣ ਛੱਡ ਦੇਹ।

ਪਦ ਅਰਥ ਤਜਿ = ਛੱਡ।

SikhNet (Spanish)y haz a un lado tu ego;

ਦਿਨੁ ਰੈਨਿ ਸਦਾ ਗੁਨ ਗਾਉ ॥

din rain sadaa gun gaau |

Sant Singh KhalsaDay and night, continually sing the Glorious Praises of the Lord.
Manmohan SinghDay and night ever sing thou the Lord's praise.
Manmohan Singh (Punjabi)ਦਿਨ ਰਾਤ ਤੂੰ ਹਮੇਸ਼ਾਂ ਹੀ ਸੁਆਮੀ ਦੀ ਸਿਫ਼ਤ ਗਾਇਨ ਕਰ।
Fareedkot Teekaਤੂੰ ਦਿਨ ਰਾਤ ਸਦਾ ਪਰਮੇਸ੍ਵਰ ਕੇ ਗੁਣੋਂ ਕੋ ਹੀ ਗਾਵਤਾ ਰਹੁ॥
Prof. Sahib Singhਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹੁ;

ਪਦ ਅਰਥ ਰੈਨਿ = ਰਾਤ। ਗਾਉ = ਗਾਂਦਾ ਰਹੁ।

SikhNet (Spanish)canta la Alabanza de tu Señor noche y día,

ਪੂਰਨ ਏਹੀ ਸੁਆਉ ॥੧॥

pooran ehee suaau |1|

Sant Singh KhalsaThis is the perfect purpose of human life. ||1||
Manmohan SinghThis is the perfect aim of human life.
Manmohan Singh (Punjabi)ਮਨੁੱਖੀ ਜੀਵਨ ਦਾ ਏਹੀ ਮੁਕੰਮਲ ਮਨੋਰਥ ਹੈ।
Fareedkot Teekaਪੂਰਨ (ਸੁਆਉ) ਲਾਭ ਏਹੀ ਹੈ॥੧॥
Prof. Sahib Singhਬੱਸ! ਇਹੀ ਹੈ ਠੀਕ ਜੀਵਨ-ਮਨੋਰਥ ॥੧॥

ਪਦ ਅਰਥ ਸੁਆਉ = ਜੀਵਨ-ਮਨੋਰਥ। ਪੂਰਨ = ਮੁਕੰਮਲ, ਠੀਕ ॥੧॥

SikhNet (Spanish)pues es el único objetivo de tu vida.(1)

ਆਨੰਦ ਕਰਿ; ਸੰਤ ਹਰਿ ਜਪਿ ॥

aanand kar; sant har jap |

Sant Singh KhalsaMeditate on the Lord, O Saints, and be in bliss.
Manmohan SinghO saint, invoke thy God and make merry.
Manmohan Singh (Punjabi)ਹੇ ਸਾਧੂ! ਆਪਣੇ ਹਰੀ ਦਾ ਸਿਮਰਨ ਕਰ ਅਤੇ ਮੌਜਾਂ ਮਾਣ।
Fareedkot Teekaਸੰਤੋਂ ਦੁਆਰਾ ਹਰੀ ਜਾਪ ਕੋ ਜਪ ਕੇ ਆਨੰਦ ਕਰਿ॥
Prof. Sahib Singhਹੇ ਭਾਈ! (ਸ਼ਾਂਤੀ ਦੇ ਸੋਮੇ) ਸੰਤ-ਹਰੀ ਦਾ ਨਾਮ ਜਪਿਆ ਕਰ ਤੇ (ਇਸ ਤਰ੍ਹਾਂ) ਆਤਮਕ ਆਨੰਦ (ਸਦਾ) ਮਾਣ।

ਪਦ ਅਰਥ ਸੰਤ ਹਰਿ ਜਪਿ = ਸੰਤ-ਪ੍ਰਭੂ ਦਾ ਨਾਮ ਜਪਦਾ ਰਹੁ।

SikhNet (Spanish)Oh Santo, contempla a tu Dios y vive en Éxtasis;

ਛਾਡਿ ਸਿਆਨਪ ਬਹੁ ਚਤੁਰਾਈ; ਗੁਰ ਕਾ ਜਪਿ ਮੰਤੁ ਨਿਰਮਲ ॥੧॥ ਰਹਾਉ ॥

chhaadd siaanap bahu chaturaaee; gur kaa jap mant niramal |1| rahaau |

Sant Singh KhalsaRenounce your cleverness and all your tricks. Chant the Immaculate Chant of the Guru's Mantra. ||1||Pause||
Manmohan SinghShed thou thy wisdom and great cleverness and utter the immaculate hymns of the Guru. Pause.
Manmohan Singh (Punjabi)ਤੂੰ ਆਪਣੀ ਅਕਲਮੰਦੀ ਅਤੇ ਘਣੇਰੀ ਚਾਲਾਕੀ ਨੂੰ ਤਿਆਗ ਦੇ ਅਤੇ ਗੁਰਾਂ ਦੀ ਪਵਿੱਤਰ ਬਾਣੀ ਦਾ ਉਚਾਰਨ ਕਰ। ਠਹਿਰਾਉ।
Fareedkot Teekaਸਿਆਨਪਾਂ ਬਹੁਤ ਚਾਤੁਰੀਆਂ ਛੋਡ ਦੇਹ, ਗੁਰੋਂ ਕਾ ਜੋ ਨਿਰਮਲ ਮੰਤ੍ਰ ਹੈ ਤਿਸ ਕੋ ਤੂੰ ਜਪ, ਭਾਵ ਨਾਮ ਕੋ ਜਪੁ॥੧॥ ਰਹਾਉ ॥
Prof. Sahib Singhਗੁਰੂ ਦਾ ਪਵਿੱਤਰ ਸ਼ਬਦ-ਮੰਤ੍ਰ ਜਪਿਆ ਕਰ। ਇਹ ਖ਼ਿਆਲ ਛੱਡ ਦੇਹ ਕਿ ਗੁਰੂ ਦੀ ਅਗਵਾਈ ਤੋਂ ਬਿਨਾ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਤੂੰ ਬੜਾ ਸਿਆਣਾ ਤੇ ਚਤੁਰ ਹੈਂ ॥੧॥ ਰਹਾਉ ॥

ਪਦ ਅਰਥ ਮੰਤੁ = ਮੰਤਰ, ਸ਼ਬਦ। ਨਿਰਮਲ = ਪਵਿੱਤਰ ॥੧॥ ਰਹਾਉ ॥

SikhNet (Spanish)deja tu astucia habitando en el Mantra Inmaculado del Señor.(1-Pausa)

ਏਕ ਕੀ ਕਰਿ ਆਸ ਭੀਤਰਿ ॥

ek kee kar aas bheetar |

Sant Singh KhalsaPlace the hopes of your mind in the One Lord.
Manmohan SinghWithin thy mind rest thou thy hope in the one Lord.
Manmohan Singh (Punjabi)ਆਪਣੇ ਮਨ ਅੰਦਰ ਤੂੰ ਆਪਣੀ ਆਸ ਇਕ ਸੁਆਮੀ ਉਤੇ ਹੀ ਰੱਖ।
Fareedkot Teekaਅਪਨੇ ਮਨ ਕੇ ਭੀਤਰ ਏਕ ਵਾਹਿਗੁਰੂ ਕੀ ਹੀ ਆਸ ਕਰ॥
Prof. Sahib Singhਹੇ ਭਾਈ! ਇਕ ਪਰਮਾਤਮਾ ਦੀ (ਸਹਾਇਤਾ ਦੀ) ਆਸ ਆਪਣੇ ਮਨ ਵਿਚ ਟਿਕਾਈ ਰੱਖ,

ਪਦ ਅਰਥ ਭੀਤਰਿ = ਆਪਣੇ ਅੰਦਰ।

SikhNet (Spanish)Apoya tu interior en la esperanza sólo de Dios;

ਨਿਰਮਲ; ਜਪਿ ਨਾਮੁ ਹਰਿ ਹਰਿ ॥

niramal; jap naam har har |

Sant Singh KhalsaChant the Immaculate Name of the Lord, Har, Har.
Manmohan SinghRemember thou the pure Name of the Lord God.
Manmohan Singh (Punjabi)ਤੂੰ ਸੁਆਮੀ ਵਾਹਿਗੁਰੂ ਦੇ ਪਵਿੱਤਰ ਨਾਮ ਦਾ ਭਜਨ ਕਰ।
Fareedkot Teekaਅਰ ਨਿਰਮਲ ਜੋ ਹਰੀ ਹਰਿ ਨਾਮ ਹੈ ਤਿਸ ਕੋ ਜਪ॥
Prof. Sahib Singhਪਰਮਾਤਮਾ ਦਾ ਪਵਿੱਤਰ ਨਾਮ ਸਦਾ ਜਪਦਾ ਰਹੁ।
SikhNet (Spanish)entona el Nombre Inmaculado de tu Señor, Jar, Jar.

ਗੁਰ ਕੇ ਚਰਨ ਨਮਸਕਾਰਿ ॥

gur ke charan namasakaar |

Sant Singh KhalsaBow down to the Guru's Feet,
Manmohan SinghBow thou ever to the Guru's feet.
Manmohan Singh (Punjabi)ਤੂੰ ਸਦਾ ਗੁਰਾਂ ਦੇ ਪੈਰਾਂ ਨੂੰ ਬੰਦਨਾ ਕਰ।
Fareedkot Teekaਪੁਨਾ ਗੁਰੂ ਕੇ ਚਰਨੋਂ ਕੋ ਨਮਸਕਾਰ ਕਰ॥
Prof. Sahib Singhਗੁਰੂ ਦੇ ਚਰਨਾਂ ਉਤੇ ਆਪਣਾ ਸਿਰ ਨਿਵਾਈ ਰੱਖ।

ਪਦ ਅਰਥ ਨਮਸਕਾਰਿ = ਸਿਰ ਨਿਵਾਇਆ ਕਰ।

SikhNet (Spanish)Póstrate siempre a los Pies de Loto de tu Señor

ਭਵਜਲੁ ਉਤਰਹਿ ਪਾਰਿ ॥੨॥

bhavajal utareh paar |2|

Sant Singh Khalsaand cross over the terrifying world-ocean. ||2||
Manmohan SinghThus shalt thou swim across thy dreadful world ocean.
Manmohan Singh (Punjabi)ਇਸ ਤਰ੍ਹਾਂ ਤੂੰ ਭਿਆਨਕ ਸੰਸਾਰ-ਸਮੁੰਦਰ ਨੂੰ ਤਰ ਜਾਵੇਗਾਂ।
Fareedkot Teekaਇਸੀ ਕਰਮ ਸੇ ਸੰਸਾਰ ਥੀਂ ਪਾਰ ਉਤਰੇਂਗਾ॥੨॥
Prof. Sahib Singh(ਇਸ ਤਰ੍ਹਾਂ) ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੨॥

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ ॥੨॥

SikhNet (Spanish)y así serás llevado a través del aterrador océano del mundo.(2)

ਦੇਵਨਹਾਰ ਦਾਤਾਰ ॥

devanahaar daataar |

Sant Singh KhalsaThe Lord God is the Great Giver.
Manmohan SinghThe Beneficent Lord is the Giver of all.
Manmohan Singh (Punjabi)ਦਰਿਆ ਦਿਲ ਪ੍ਰਭੂ ਸਾਰਿਆਂ ਨੂੰ ਦੇਣ ਵਾਲਾ ਹੈ।
Fareedkot Teekaਸੋ ਪਰਮੇਸਰ ਦੇਵਨਹਾਰ ਦਾਤਾ ਹੈ॥
Prof. Sahib Singh(ਹੇ ਭਾਈ! ਇਹ ਯਾਦ ਰੱਖ ਕਿ) ਦਾਤਾਂ ਦੇਣ ਵਾਲਾ ਪ੍ਰਭੂ (ਸਭ ਕੁਝ) ਦੇਣ ਦੇ ਸਮਰੱਥ ਹੈ,

ਪਦ ਅਰਥ ਦੇਵਨਹਾਰ = ਸਭ ਕੁਝ ਦੇਣ ਦੀ ਤਾਕਤ ਵਾਲਾ।

SikhNet (Spanish)Tu Señor Benévolo es el Único Dador;

ਅੰਤੁ ਨ ਪਾਰਾਵਾਰ ॥

ant na paaraavaar |

Sant Singh KhalsaHe has no end or limitation.
Manmohan SinghHe has no end or limit.
Manmohan Singh (Punjabi)ਉਸ ਦਾ ਕੋਈ ਅਖੀਰ ਜਾਂ ਓੜਕ ਨਹੀਂ।
Fareedkot Teekaਜਿਸ ਕੇ ਪਾਰ ਉਰਾਰ ਕਾ ਅੰਤ ਨਹੀਂ ਹੈ॥
Prof. Sahib Singhਉਸ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਪਦ ਅਰਥ ਪਾਰਾਵਾਰ = ਪਾਰ-ਅਵਾਰ, ਪਾਰਲਾ ਉਰਲਾ ਬੰਨਾ।

SikhNet (Spanish)Su Bondad no tiene fin y Él es Insondable e Infinito.

ਜਾ ਕੈ ਘਰਿ; ਸਰਬ ਨਿਧਾਨ ॥

jaa kai ghar; sarab nidhaan |

Sant Singh KhalsaAll treasures are in His home.
Manmohan SinghHe, in whose house are all the treasures,
Manmohan Singh (Punjabi)ਜਿਸ ਦੇ ਗ੍ਰਹਿ ਵਿੱਚ ਸਾਰੇ ਖਜਾਨੇ ਹਨ,
Fareedkot Teekaਜਿਸ ਵਾਹਿਗੁਰੂ ਕੇ ਘਰ ਮੇਂ ਸਭ ਨਿਧਾਂ ਹੈਂ॥
Prof. Sahib Singhਹੇ ਭਾਈ! ਜਿਸ ਪ੍ਰਭੂ ਦੇ ਘਰ ਵਿਚ ਸਾਰੇ ਖ਼ਜ਼ਾਨੇ ਮੌਜੂਦ ਹਨ,

ਪਦ ਅਰਥ ਜਾ ਕੈ ਘਰਿ = ਜਿਸ (ਪ੍ਰਭੂ) ਦੇ ਘਰ ਵਿਚ। ਸਰਬ = ਸਾਰੇ।

SikhNet (Spanish)Aquél que tiene en su Hogar todos los Tesoros,

ਰਾਖਨਹਾਰ ਨਿਦਾਨ ॥੩॥

raakhanahaar nidaan |3|

Sant Singh KhalsaHe will be your Saving Grace in the end. ||3||
Manmohan Singhshall be thy Saviour in the end.
Manmohan Singh (Punjabi)ਉਹ ਅੰਤ ਨੂੰ ਤੇਰਾ ਰਖਵਾਲਾ ਹੋਵੇਗਾ।
Fareedkot Teekaਵਹੀ ਅੰਤ ਕੋ ਰਾਖਨਹਾਰਾ ਹੈ॥੩॥
Prof. Sahib Singhਉਹੀ ਆਖ਼ਰ ਰੱਖਿਆ ਕਰਨ ਜੋਗਾ ਹੈ ॥੩॥

ਪਦ ਅਰਥ ਨਿਦਾਨ = ਆਖ਼ਰ ਨੂੰ, ਜਦੋਂ ਹੋਰ ਸਾਰੀਆਂ ਆਸਾਂ ਮੁੱਕ ਜਾਣ ॥੩॥

SikhNet (Spanish)es Quien te protegerá al final.(3)

ਨਾਨਕ ਪਾਇਆ ਏਹੁ ਨਿਧਾਨ ॥

naanak paaeaa ehu nidhaan |

Sant Singh KhalsaNanak has obtained this treasure,
Manmohan SinghNanak is blessed with this treasure,
Manmohan Singh (Punjabi)ਨਾਨਕ ਨੂੰ ਇਹ ਖਜਾਨਾ ਪ੍ਰਾਪਤ ਹੋਇਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਖਜਾਨਾ ਹਮਨੇ ਪਾਯਾ ਹੈ॥
Prof. Sahib Singhਨਾਨਕ ਨੇ ਇਹ ਖ਼ਜ਼ਾਨਾ ਪ੍ਰਾਪਤ ਕਰ ਲਿਆ,
SikhNet (Spanish)Nanak es bendecido con el Tesoro

ਹਰੇ ਹਰਿ ਨਿਰਮਲ ਨਾਮ ॥

hare har niramal naam |

Sant Singh Khalsathe immaculate Name of the Lord, Har, Har.
Manmohan Singhof the Lord God's immaculate Name.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਪਵਿੱਤਰ ਨਾਮ ਦਾ।
Fareedkot Teekaਜੋ ਹਰਿ ਹਰਿ ਨਾਮ ਨਿਰਮਲ ਜਾਪ ਹੈ॥
Prof. Sahib Singhਜਿਸ ਵਿੱਚ ਪਰਮਾਤਮਾ ਦਾ ਪਵਿੱਤਰ ਨਾਮ (ਮਾਨੋ ਧਨ ਹੈ)।
SikhNet (Spanish)del Nombre Inmaculado.

ਜੋ ਜਪੈ; ਤਿਸ ਕੀ ਗਤਿ ਹੋਇ ॥

jo japai; tis kee gat hoe |

Sant Singh KhalsaWhoever chants it, is emancipated.
Manmohan SinghHe, who repeats the Name is emancipated.
Manmohan Singh (Punjabi)ਜਿਹੜਾ ਨਾਮ ਨੂੰ ਉਚਾਰਦਾ ਹੈ, ਉਹ ਮੁਕਤ ਹੋ ਜਾਂਦਾ ਹੈ।
Fareedkot Teekaਜੋ ਇਸ ਜਾਪ ਕੋ ਜਪਤਾ ਹੈ, ਤਿਸੀ ਕੀ ਮੁਕਤੀ ਹੋਤੀ ਹੈ॥
Prof. Sahib Singhਜੋ ਮਨੁੱਖ ਇਸ ਨਾਮ ਨੂੰ (ਸਦਾ) ਜਪਦਾ ਹੈ ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ।

ਪਦ ਅਰਥ ਜੋ = ਜਿਹੜਾ ਮਨੁੱਖ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ।

SikhNet (Spanish)Quien sea que tiene la buena fortuna de vivir en Él, es emancipado.

ਨਾਨਕ; ਕਰਮਿ ਪਰਾਪਤਿ ਹੋਇ ॥੪॥੨੯॥੪੦॥

naanak; karam paraapat hoe |4|29|40|

Sant Singh KhalsaIt is obtained only by His Grace. ||4||29||40||
Manmohan SinghNanak, the Name is attained to by God's grace.
Manmohan Singh (Punjabi)ਨਾਨਕ, ਨਾਮ ਵਾਹਿਗੁਰੂ ਦੀ ਰਹਿਮਤ ਦੁਆਰਾ ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਜਾਪ ਸ਼ੁਭ ਕਰਮੋਂ ਵਾ ਭਗਵਤ ਕੀ ਕ੍ਰਿਪਾ ਕਰ ਕੇ ਪ੍ਰਾਪਤ ਹੋਤਾ ਹੈ॥੪॥੨੯॥੪੦॥☬ਪੁਨ: ਉਪਦੇਸ਼ ਕਰਤੇ ਹੈਂ:
Prof. Sahib Singhਪਰ, ਹੇ ਨਾਨਕ! ਇਹ ਨਾਮ-ਖ਼ਜ਼ਾਨਾ ਪਰਮਾਤਮਾ ਦੀ ਮਿਹਰ ਨਾਲ ਹੀ ਮਿਲਦਾ ਹੈ ॥੪॥੨੯॥੪੦॥

ਪਦ ਅਰਥ ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਦੀ ਰਾਹੀਂ ॥੪॥੨੯॥੪੦॥

SikhNet (Spanish)Es obtenido únicamente por su misericordia.
Answers quote the Granth verbatim with Ang citations. AI commentary is not Gurbani and not a religious ruling.