ਸਲੋਕੁ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਕੂੜੁ ਰਾਜਾ. ਕੂੜੁ ਪਰਜਾ; ਕੂੜੁ ਸਭੁ ਸੰਸਾਰੁ ॥
koorr raajaa. koorr parajaa; koorr sabh sansaar |
Sant Singh KhalsaFalse is the king, false are the subjects; false is the whole world.
Manmohan SinghFalse is the King, false the subjects and false is the entire world.
Manmohan Singh (Punjabi)ਝੂਠਾ ਹੈ ਪਾਤਸ਼ਾਹ, ਝੂਠੀ ਹੀ ਰਿਆਇਆ ਅਤੇ ਝੂਠਾ ਹੈ ਸਾਰਾ ਸੰਸਾਰ।
Fareedkot Teekaਰਾਜਾ ਪਰਜਾ ਜੋ ਸੰਸਾਰ ਮੇਂ ਹੈਂ, ਸੋ ਸਭ ਝੂਠ ਰੂਪ ਹੈਂ॥
Prof. Sahib Singhਇਹ ਸਾਰਾ ਜਗਤ ਛਲ ਰੂਪ ਹੈ (ਜਿਵੇਂ ਮਦਾਰੀ ਦਾ ਸਾਰਾ ਤਮਾਸ਼ਾ ਛਲ ਰੂਪ ਹੈ), (ਇਸ ਵਿਚ ਕੋਈ) ਰਾਜਾ (ਹੈ, ਤੇ ਕਈ ਲੋਕ) ਪਰਜਾ (ਹਨ)। ਇਹ ਭੀ (ਮਦਾਰੀ ਦੇ ਰੁਪਏ ਤੇ ਖੋਪੇ ਆਦਿਕ ਵਿਖਾਣ ਵਾਂਗ) ਛਲ ਹੀ ਹਨ।ਪਦ ਅਰਥ ਕੂੜੁ = ਛਲ, ਭਰਮ (ਨੋਟ: ਸ਼ਬਦ 'ਕੂੜੁ' ਵਿਸ਼ੇਸ਼ਣ ਨਹੀਂ ਹੈ, 'ਨਾਂਵ' ਹੈ ਅਤੇ ਪੁਲਿੰਗ ਹੈ। ਇਹੀ ਕਾਰਨ ਹੈ ਕਿ 'ਮਾੜੀ', 'ਕਾਇਆ', 'ਬੀਬੀ' ਆਦਿਕ ਇਸਤ੍ਰੀ ਲਿੰਗ ਸ਼ਬਦਾਂ ਨਾਲ ਭੀ ਸ਼ਬਦ 'ਕੂੜੁ' ਪੁਲਿੰਗ ਇਕ-ਵਚਨ ਹੀ ਹੈ)।
SikhNet (Spanish)Falso es el rey, falsos son los súbditos, falso es todo el mundo.
ਕੂੜੁ ਮੰਡਪ. ਕੂੜੁ ਮਾੜੀ; ਕੂੜੁ ਬੈਸਣਹਾਰੁ ॥
koorr manddap. koorr maarree; koorr baisanahaar |
Sant Singh KhalsaFalse is the mansion, false are the skyscrapers; false are those who live in them.
Manmohan SinghFalse is the mansion, false the sky-scraper and false is the dweller therein.
Manmohan Singh (Punjabi)ਝੂਠਾ ਹੈ ਮਹਿਲ, ਝੂਠੀ ਹੀ ਉਚੀ ਅਟਾਰੀ ਅਤੇ ਝੂਠਾ ਹੈ ਅੰਦਰ ਰਹਿਣ ਵਾਲਾ।
Fareedkot Teeka(ਮੰਡਪ) ਅਸਥਾਨ (ਮਾੜੀ) ਮੰਦਰ ਔਰ ਤਿਨ ਮੇਂ ਬੈਠਨੇ ਹਾਰੇ ਸੋ ਸਭ ਝੂਠ ਰੂਪ ਹੈਂ॥
Prof. Sahib Singh(ਇਸ ਜਗਤ ਵਿਚ ਕਿਤੇ ਇਹਨਾਂ ਰਾਜਿਆਂ ਦੇ) ਸ਼ਾਮਿਆਨੇ ਤੇ ਮਹਲ ਮਾੜੀਆਂ (ਹਨ, ਇਹ) ਭੀ ਛਲ ਰੂਪ ਹਨ, ਤੇ ਇਹਨਾਂ ਵਿਚ ਵੱਸਣ ਵਾਲਾ (ਰਾਜਾ) ਭੀ ਛਲ ਹੀ ਹੈ।ਪਦ ਅਰਥ ਮੰਡਪ = ਸ਼ਾਮਿਆਨੇ। ਮਾੜੀ = ਮਹਲ। ਬੈਸਣਹਾਰੁ = (ਮਹਲ ਵਿਚ) ਵੱਸਣ ਵਾਲਾ।
SikhNet (Spanish)Falso es el palacio, falsos son los rascacielos, falsos son los que viven en ellos.
ਕੂੜੁ ਸੁਇਨਾ. ਕੂੜੁ ਰੁਪਾ; ਕੂੜੁ ਪੈਨੑਣਹਾਰੁ ॥
koorr sueinaa. koorr rupaa; koorr painanahaar |
Sant Singh KhalsaFalse is gold, and false is silver; false are those who wear them.
Manmohan SinghFalse is gold, false is silver and false is the wearer.
Manmohan Singh (Punjabi)ਝੂਠਾ ਹੈ ਸੋਨਾ, ਝੂਠੀ ਹੈ ਚਾਂਦੀ ਅਤੇ ਝੂਠਾ ਹੀ ਹੈ ਪਾਉਣ ਵਾਲਾ।
Fareedkot Teekaਸੋਨਾਂ ਚਾਂਦੀ ਔਰ ਤਿਨ ਕੇ ਸਾਧਨ ਕਰਨੇ ਹਾਰੇ ਸਭ ਝੂਠ ਰੂਪ ਹੈਂ॥
Prof. Sahib Singhਸੋਨਾ, ਚਾਂਦੀ (ਅਤੇ ਸੋਨੇ ਚਾਂਦੀ ਨੂੰ ਪਹਿਨਣ ਵਾਲੇ ਭੀ) ਭਰਮ ਰੂਪ ਹੀ ਹਨ,ਪਦ ਅਰਥ ਰੁਪਾ = ਚਾਂਦੀ।
SikhNet (Spanish)Falso es el oro, falsa es la plata, y falso es quien los usa.
ਕੂੜੁ ਕਾਇਆ. ਕੂੜੁ ਕਪੜੁ; ਕੂੜੁ ਰੂਪੁ ਅਪਾਰੁ ॥
koorr kaaeaa. koorr kaparr; koorr roop apaar |
Sant Singh KhalsaFalse is the body, false are the clothes; false is incomparable beauty.
Manmohan SinghFalse is the body, false is the raiment and false is peerless beauty.
Manmohan Singh (Punjabi)ਝੂਠੀ ਹੈ ਦੇਹਿ, ਝੂਠੀ ਪੁਸ਼ਾਕ ਅਤੇ ਝੂਠੀ ਹੈ ਲਾਸਾਨੀ ਸੁੰਦਰਤਾ।
Fareedkot Teekaਸਰੀਰ ਬਸਤ੍ਰ ਜੋ ਸੰਚਤ ਜੋ ਸੁੰਦਰਜਤਾ ਹੈ ਅਪਾਰ, ਸਭ ਝੂਠ ਰੂਪ ਹੈਂ॥
Prof. Sahib Singhਇਹ ਸਰੀਰਕ ਅਕਾਰ, (ਸੋਹਣੇ ਸੋਹਣੇ) ਕੱਪੜੇ ਅਤੇ (ਸਰੀਰਾਂ ਦਾ) ਬੇਅੰਤ ਸੋਹਣਾ ਰੂਪ ਇਹ ਭੀ ਸਾਰੇ ਛਲ ਹੀ ਹਨ (ਪ੍ਰਭੂ-ਮਦਾਰੀ ਤਮਾਸ਼ੇ ਆਏ ਜੀਵਾਂ ਨੂੰ ਖ਼ੁਸ਼ ਕਰਨ ਵਾਸਤੇ ਵਿਖਾ ਹਿਹਾ ਹੈ)।ਪਦ ਅਰਥ ਕਾਇਆ = ਸਰੀਰ। ਅਪਾਰੁ = ਬੇਅੰਤ, ਬਹੁਤ।
SikhNet (Spanish)Falso es el cuerpo, falsa la ropa y falsa la vanidad de toda esta belleza.
ਕੂੜੁ ਮੀਆ ਕੂੜੁ ਬੀਬੀ; ਖਪਿ ਹੋਏ ਖਾਰੁ ॥
koorr meea koorr beebee; khap hoe khaar |
Sant Singh KhalsaFalse is the husband, false is the wife; they mourn and waste away.
Manmohan SinghFalse is husband and false is wife, who pine away and become miserable.
Manmohan Singh (Punjabi)ਝੂਠਾ ਹੈ ਪਤੀ, ਝੂਠੀ ਹੈ ਪਤਨੀ, ਜੋ ਖੁਰ ਜਾਂਦੇ ਅਤੇ ਖੁਆਰ ਹੁੰਦੇ ਹਨ।
Fareedkot Teekaਮੀਆਂ ਬੀਬੀ ਸਭ ਪ੍ਰਪੰਚ ਝੂਠਾ ਹੈ। ਸਭ ਪਦੋਂ ਕੇ ਸਾਥ ਕੂੜ ਲਗਾਏ ਜਾਨਾ ਇਸ ਕੋ ਸਤ ਜਾਨ ਕਰ ਇਸ ਮੇਂ ਲਗ ਕਰ ਖਪ ਖਪ ਕਰ ਕੇ ਜੀਵ (ਖਾਰੁ) ਨਾਸ ਹੋਤੇ ਹੈਂ; ਵਾ ਖਰਾਬ ਹੋਤੇ ਹੈਂ ਵਾ ਦੁਖੀ ਹੋਤੇ ਹੈਂ ਵਾ (ਖਾਰੁ) ਭਸਮ ਹੋਤੇ ਹੈਂ॥
Prof. Sahib Singh(ਪ੍ਰਭੂ ਨੇ ਕਿਤੇ) ਮਨੁੱਖ (ਬਣਾ ਦਿੱਤੇ ਹਨ, ਕਿਤੇ) ਇਸਤ੍ਰੀਆਂ; ਇਹ ਸਾਰੇ ਭੀ ਛਲ ਰੂਪ ਹਨ, ਜੋ (ਇਸ ਇਸਤ੍ਰੀ ਮਰਦ ਵਾਲੇ ਸੰਬੰਧ-ਰੂਪ ਛਲ ਵਿਚ) ਖਚਿਤ ਹੋ ਕੇ ਖ਼ੁਆਰ ਹੋ ਰਹੇ ਹਨ।ਪਦ ਅਰਥ ਮੀਆ = ਖਸਮ, ਪਤੀ। ਬੀਬੀ = ਬੀਵੀ, ਔਰਤ, ਇਸਤ੍ਰੀ। ਖਪਿ = ਖਪ ਕੇ, ਖਚਿਤ ਹੋ ਕੇ। ਖਾਰੁ = ਖੁਆਰ, ਜ਼ਲੀਲ, ਬੇਇੱਜ਼ਤ।
SikhNet (Spanish)Falso es el novio, falsa es la novia puesto que ellos mueren.
ਕੂੜਿ ਕੂੜੈ ਨੇਹੁ ਲਗਾ; ਵਿਸਰਿਆ ਕਰਤਾਰੁ ॥
koorr koorrai nehu lagaa; visariaa karataar |
Sant Singh KhalsaThe false ones love falsehood, and forget their Creator.
Manmohan SinghThe false one loves what is false and forgets the Creator.
Manmohan Singh (Punjabi)ਝੂਠਾ ਆਦਮੀ ਝੂਠ ਨੂੰ ਪਿਆਰ ਕਰਦਾ ਹੈ ਅਤੇ ਸਿਰਜਣਹਾਰ ਨੂੰ ਭੁਲਾ ਦਿੰਦਾ ਹੈ।
Fareedkot Teekaਜਿਨ ਝੂਠੋਂ ਕਾ ਇਨ ਝੂਠੇ ਪਦਾਰਥੋਂ ਸੇ ਪ੍ਰੇਮ ਲਗਾ ਹੈ, ਤਿਨ ਕੋ ਪੁਰਖ ਭੂਲ ਗਿਆ ਹੈ॥
Prof. Sahib Singh(ਇਸ ਦ੍ਰਿਸ਼ਟਮਾਨ) ਛਲ ਵਿਚ ਫਸੇ ਹੋਏ ਜੀਵ ਦਾ ਛਲ ਵਿਚ ਮੋਹ ਪੈ ਗਿਆ ਹੈ, ਇਸ ਕਰਕੇ ਇਸ ਨੂੰ ਆਪਣਾ ਪੈਦਾ ਕਰਨ ਵਾਲਾ ਭੁੱਲ ਗਿਆ ਹੈ।ਪਦ ਅਰਥ ਕੂੜਿ = ਕੂੜ ਵਿਚ, ਛਲ ਵਿਚ। ਕੂੜੈ = ਕੂੜੇ ਮਨੁੱਖ ਦਾ, ਛਲ ਵਿਚ ਫਸੇ ਹੋਏ ਜੀਵ ਦਾ।
SikhNet (Spanish)Los falsos aman lo falso y niegan a su Señor Creador.
ਕਿਸੁ ਨਾਲਿ ਕੀਚੈ ਦੋਸਤੀ; ਸਭੁ ਜਗੁ ਚਲਣਹਾਰੁ ॥
kis naal keechai dosatee; sabh jag chalanahaar |
Sant Singh KhalsaWith whom should I become friends, if all the world shall pass away?
Manmohan SinghWith whom should I contract friendship the whole world is to pass away.
Manmohan Singh (Punjabi)ਮੈਂ ਕੀਹਦੇ ਸੰਗ ਯਾਰੀ ਪਾਵਾਂ। ਸਾਰਾ ਜਹਾਨ ਟੁਰ ਵੰਞਣ ਵਾਲਾ ਹੈ।
Fareedkot Teekaਤਾਂ ਤੇ ਕਿਸ ਮਾਇਕ ਪਦਾਰਥ ਸੇ ਮਿਤ੍ਰਤਾ ਕਰੀਏ ਸਭ ਜਗਤ (ਚਲਣਹਾਰੁ) ਨਾਸਵੰਤ ਹੈ॥
Prof. Sahib Singh(ਇਸ ਨੂੰ ਯਾਦ ਨਹੀਂ ਰਹਿ ਗਿਆ ਕਿ) ਸਾਰਾ ਜਗਤ ਨਾਸਵੰਤ ਹੈ, ਕਿਸੇ ਨਾਲ ਭੀ ਮੋਹ ਨਹੀਂ ਪਾਣਾ ਚਾਹੀਦਾ।ਪਦ ਅਰਥ ਕੀਚੈ = ਕੀਤੀ ਜਾਏ।
SikhNet (Spanish)¿De quién me haré amigo si todo el mundo va a morir?
ਕੂੜੁ ਮਿਠਾ. ਕੂੜੁ ਮਾਖਿਉ; ਕੂੜੁ ਡੋਬੇ ਪੂਰੁ ॥
koorr mitthaa. koorr maakhiau; koorr ddobe poor |
Sant Singh KhalsaFalse is sweetness, false is honey; through falsehood, boat-loads of men have drowned.
Manmohan SinghFalse is sweetness and false is honey. In falsehood the boat loads are drowned.
Manmohan Singh (Punjabi)ਝੂਠਾ ਹੈ ਮਿਠਾਸ ਅਤੇ ਝੂਠਾ ਹੀ ਮਖਿਆਲ। ਝੂਠਾਂ ਅੰਦਰ ਬੇੜੀਆਂ ਦੇ ਪੁਰਾਂ ਦੇ ਪੂਰ ਡੁੱਬ ਗਏ ਹਨ।
Fareedkot Teekaਝੂਠ (ਮਿਠਾ) ਸੰਖੀਏ ਵਤ ਹੈ, ਪਰੰਤੂ ਝੂਠ (ਮਾਖਿਓ) ਸ਼ਹਤ ਕੀ ਭਾਤ ਪ੍ਰਤੀਤ ਹੋ ਰਹਾ ਹੈ। ਇਸ ਝੂਠ ਨੇ ਪੂਰੋਂ ਕੇ ਪੂਰ ਸੰਸਾਰ ਮੇਂ ਡਬੋ ਦੀਏ ਹੈਂ॥
Prof. Sahib Singh(ਇਹ ਸਾਰਾ ਜਗਤ ਹੈ ਤਾਂ ਛਲ, ਪਰ ਇਹ) ਛਲ (ਸਾਰੇ ਜੀਵਾਂ ਨੂੰ) ਪਿਆਰਾ ਲੱਗ ਰਿਹਾ ਹੈ, ਸ਼ਹਿਦ (ਵਾਂਗ) ਮਿੱਠਾ ਲੱਗਦਾ ਹੈ, ਇਸ ਤਰ੍ਹਾਂ ਇਹ ਛਲ ਸਾਰੇ ਜੀਵਾਂ ਨੂੰ ਡੋਬ ਰਿਹਾ ਹੈ।ਪਦ ਅਰਥ ਮਿਠਾ = ਸੁਆਦਲਾ, ਪਿਆਰਾ। ਪੂਰੁ = (ਜ਼ਿੰਦਗੀ-ਰੂਪ ਬੇੜੀ ਹੈ, ਸਾਰੇ ਜੀਵ ਇਸ ਦਾ 'ਪੂਰ' ਹਨ); ਸਾਰੇ ਜੀਵ।
SikhNet (Spanish)Falsos son los dulces y falsa es la miel; a través de la falsedad se han hundido miles de barcos llenos de hombres.
ਨਾਨਕੁ ਵਖਾਣੈ ਬੇਨਤੀ; ਤੁਧੁ ਬਾਝੁ ਕੂੜੋ ਕੂੜੁ ॥੧॥
naanak vakhaanai benatee; tudh baajh koorro koorr |1|
Sant Singh KhalsaNanak speaks this prayer: without You, Lord, everything is totally false. ||1||
Manmohan SinghNanak, makes a supplication except Thee, O my Master, everything is thoroughly false.
Manmohan Singh (Punjabi)ਨਾਨਕ ਪ੍ਰਾਰਥਨਾਂ ਕਰਦਾ ਹੈ, ਤੇਰੇ ਬਗੈਰ ਹੇ ਮੇਰੇ ਮਾਲਕ ਹਰ ਸ਼ੈ ਝੂਠ ਹੀ ਝੂਠ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਵਾਹਿਗੁਰੂ! ਤੇਰੇ ਨਾਮ ਬਿਨਾਂ ਸਭ ਝੂਠ ਹੀ ਝੂਠ ਹੈ। ਤਾਂ ਤੇ ਮੈਂ ਏਹੀ ਬੇਨਤੀ ਕਰਤਾ ਹੂੰ ਜੋ ਅਪਨਾ ਸਤਨਾਮ ਦੇਹੁ॥੧॥☬ਜੇ ਕਹੇ ਇਸ ਮਿਥਿਆ ਰੂਪ ਸੰਸਾਰ ਮੇਂ ਸਚ ਕੀ ਪ੍ਰਾਪਤੀ ਕੈਸੇ ਹੋਵੇ? ਤਿਸ ਪਰ ਸ੍ਰੀ ਮੁਖ ਸੇ ਬਚਨ ਕਹਤੇ ਹੈਂ:
Prof. Sahib Singh(ਹੇ ਪ੍ਰਭੂ!) ਨਾਨਕ (ਤੇਰੇ ਅੱਗੇ) ਅਰਜ਼ ਕਰਦਾ ਹੈ ਕਿ ਤੈਥੋਂ ਬਿਨਾ (ਇਹ ਜਗਤ) ਛਲ ਹੈ ॥੧॥ਪਦ ਅਰਥ ਨਾਨਕੁ ਵਖਾਣੈ = ਨਾਨਕ ਆਖਦਾ ਹੈ। ਕੂੜੋ ਕੂੜੀ = ਕੂੜ ਹੀ ਕੂੜ, ਛਲ ਹੀ ਛਲ।੧। ❀ ਨੋਟ: ਇਸ ਸਲੋਕ ਵਿਚ ਸ਼ਬਦ 'ਕੂੜੁ', 'ਕੂੜਿ' ਅਤੇ 'ਕੂੜੈ' ਤ੍ਰੈਵੇਂ ਸਮਝਣ-ਜੋਗ ਹਨ। 'ਕੂੜੁ' ਨਾਂਵ (noun) ਹੈ, ਕਰਤਾ ਕਾਰਕ, ਇਕ-ਵਚਨ। 'ਕੂੜਿ' ਸ਼ਬਦ 'ਕੂੜੁ' ਤੋਂ ਅਧਿਕਰਣ ਕਾਰਕ, ਇਕ-ਵਚਨ ਹੈ। 'ਕੂੜੈ' ਸ਼ਬਦ 'ਕੂੜਾ' ਤੋਂ ਸੰਬੰਧ ਕਾਰਕ, ਇਕ-ਵਚਨ ਹੈ। ਚੇਤੇ ਰੱਖਣ ਦੀ ਲੋੜ ਹੈ ਕਿ ਸ਼ਬਦ 'ਕੂੜੈ' ਸ਼ਬਦ 'ਕੂੜਾ' ਤੋਂ ਹੈ, 'ਕੂੜੁ' ਤੋਂ ਨਹੀਂ। ਸ਼ਬਦ 'ਕੂੜਾ' ਸੰਸਕ੍ਰਿਤ ਦੇ ਸ਼ਬਦ ਕੂਟਕ (क्त्र्टक) ਦਾ ਪ੍ਰਾਕ੍ਰਿਤ ਤੇ ਪੰਜਾਬੀ ਰੂਪ ਹੈ, ਜੋ ਵਿਸ਼ੇਸ਼ਣ ਹੈ ਤੇ ਜਿਸ ਦਾ ਅਰਥ ਹੈ 'ਝੂਠਾ, ਛਲ ਵਿਚ ਫਸਿਆ ਹੋਇਆ' ॥੧॥
SikhNet (Spanish)Reza Nanak, ¡Oh Señor, sin Ti, todo es falso! (1)