ਸਤਿ ਸੂਰਉ ਸੀਲਿ ਬਲਵੰਤੁ; ਸਤ ਭਾਇ ਸੰਗਤਿ ਸਘਨ, ਗਰੂਅ ਮਤਿ, ਨਿਰਵੈਰਿ ਲੀਣਾ ॥
sat soorau seel balavant; sat bhaae sangat saghan, garooa mat, niravair leenaa |
Sant Singh KhalsaHe is the Warrior Hero of Truth, humility is His Power. His Loving Nature inspires the Congregation with deep and profound understanding; He is absorbed in the Lord, free of hate and vengeance.
Manmohan SinghThe Guru is the hero of truth, powerful in humility, good-tempered and remains in the great congregation of profound understanding, absorbed in the Uninimical Lord.
Manmohan Singh (Punjabi)ਗੁਰੂ ਸੱਚ ਦਾ ਸੂਰਮਾ, ਨਿੰਮਰਤਾ ਵਿੱਚ ਬਲੀ ਨੇਕ-ਸੁਭਾ ਅਤੇ ਡੂੰਘੀ ਸਮਝ ਵਾਲਾ ਹੈ ਅਤੇ ਭਾਰੀ ਸਮਝ ਵਾਲੀ ਸੰਗਤ ਵਿੱਚ ਵਸਦਾ ਹੋਇਆ ਹੈ ਦੁਸ਼ਮਨੀ ਰਹਿਤ ਸਾਈਂ ਅੰਦਰ ਸਮਾਇਆ ਰਹਿੰਦਾ ਹੈ।
Fareedkot Teekaਆਪ ਕੈਸੇ ਹੋ? ਸਤਵਾਦੀ ਔ ਕਾਮ, ਕ੍ਰੋਧ ਆਦਿਕੋਂ ਕੇ ਜੀਤਨੇ ਕੋ ਸੂਰਮੇਂ ਹੋ, ਪੁਨਾ (ਸੀਲਿ) ਸਾਂਤੀ ਸੁਭਾਵ ਵਾਲੇ ਹੋ, ਪੁਨਾ ਸੇਵਾ ਸਾਧਨ ਕਰਨੇ ਕੋ ਬਲਵੰਤ ਹੋ। ਔਰ ਆਪ ਨੇ ਅਪਨੀ ਬਹੁਤੀ ਸੰਗਤਿ ਕੋ (ਸਤ ਭਾਇ) ਨਿਸਚੇ ਕਰ ਕੇ (ਗਰੂਅ ਮਤਿ) ਭਾਰੀ ਸਿਖ੍ਯਾ ਦੇ ਕਰ ਕੇ ਨਿਰਵੈਰ ਜੋ ਮੋਖ ਪਦ ਹੈ ਤਿਸ ਮੇਂ ਲੀਨ ਕਰ ਦੀਆ ਹੈ, ਭਾਵ ਨਾਮ ਜਪਾਇ ਕਰ ਕੇ ਮੁਕਤਿ ਕਰ ਦੀਆ ਹੈ॥
Prof. Sahib Singh(ਗੁਰੂ ਅਮਰਦਾਸ) ਸੱਤਿ ਦਾ ਸੂਰਮਾ ਹੈ (ਭਾਵ, ਨਾਮ ਦਾ ਪੂਰਨ ਰਸੀਆ), ਸੀਲਵੰਤ ਹੈ, ਸ਼ਾਂਤ ਸੁਭਾਉ ਵਿਚ ਤਕੜਾ ਹੈ, ਵੱਡੀ ਸੰਗਤ ਵਾਲਾ ਹੈ, ਡੂੰਘੀ ਮੱਤ ਵਾਲਾ ਹੈ ਤੇ ਨਿਰਵੈਰ ਹਰੀ ਵਿਚ ਜੁੜਿਆ ਹੋਇਆ ਹੈ;ਪਦ ਅਰਥ ਸਤਿ ਸੂਰਉ = ਸਤਿ ਦਾ ਸੂਰਮਾ। ਸੀਲ = ਮਿੱਠਾ ਸੁਭਾਉ। ਬਲਵੰਤੁ ਸਤ ਭਾਇ = ਸ਼ਾਂਤ ਸੁਭਾਉ ਵਿਚ ਤੱਕੜਾ। ਸੰਗਤਿ ਸਘਨ = ਸਘਨ ਸੰਗਤ ਵਾਲਾ, ਵੱਡੀਆਂ ਸੰਗਤਾਂ ਵਾਲਾ। ਗਰੂਆ ਮਤਿ = ਡੂੰਘੀ ਮੱਤ ਵਾਲਾ। ਨਿਰਵੈਰਿ = ਨਿਰਵੈਰ (ਹਰੀ) ਵਿਚ।
SikhNet (Spanish)Guru Amar Das fue Bendecido con el Tesoro del Naam, por el sólo Placer del Señor Creador. (6)
ਜਿਸੁ ਧੀਰਜੁ ਧੁਰਿ. ਧਵਲੁ; ਧੁਜਾ ਸੇਤਿ, ਬੈਕੁੰਠ ਬੀਣਾ ॥
jis dheeraj dhur. dhaval; dhujaa set, baikuntth beenaa |
Sant Singh KhalsaPatience has been His white banner since the beginning of time, planted on the bridge to heaven.
Manmohan SinghSuch is the Guru, whose white standard of fortitude is seen on the bridge to the Lord's realm since the very beginning.
Manmohan Singh (Punjabi)ਐਹੋ ਜੇਹੇ ਹਨ ਗੁਰੂ ਜੀ, ਜਿਨ੍ਹਾਂ ਦਾ ਸਹਿਨਸ਼ੀਲਤਾ ਦਾ ਚਿੱਟਾ ਝੰਡਾ ਬ੍ਰਹਮਲੋਕ ਨੂੰ ਜਾਨ ਵਾਲੇ ਪੁਲ ਉਤੇ ਐਨ ਆਰੰਭ ਤੋਂ ਦਿਸ ਰਿਹਾ ਹੈ।
Fareedkot Teekaਜਿਨੋਂ ਨੇ (ਧੁਰਿ) ਆਦਿ ਸੇ ਧੌਲ ਕੇ ਤਾਂਈ ਧਰਤੀ ਉਠਾਵਣੇ ਕਾ ਧੀਰਜ ਦੀਆ ਹੈ ਔਰ ਜਿਸ ਆਪ ਕੀ ਜਸ ਰੂਪ ਵਾ ਬੈਕੁੰਠ ਮੇਂ ਪ੍ਰਤਖ (ਸੇਤਿ) ਉਜਲ ਧ੍ਵਜਾ (ਬੀਣਾ) ਬਨ ਰਹੀ ਹੈ॥
Prof. Sahib Singhਜਿਸ ਦਾ (ਭਾਵ, ਗੁਰੂ ਅਮਰਦਾਸ ਜੀ ਦਾ) ਧੁਰ ਦਰਗਾਹ ਤੋਂ ਧੀਰਜ ਰੂਪ ਝੰਡਾ ਬੈਕੁੰਠ ਦੇ ਪੁਲ ਤੇ ਬਣਿਆ ਹੋਇਆ ਹੈ (ਭਾਵ, ਗੁਰੂ ਅਮਰਦਾਸ ਜੀ ਦੀ ਧੀਰਜ ਤੋਂ ਸਿਖਿਆ ਲੈ ਕੇ ਸੇਵਕ ਜਨ ਸੰਸਾਰ ਤੋਂ ਪਾਰ ਲੰਘ ਕੇ ਮੁਕਤ ਹੁੰਦੇ ਹਨ। ਗੁਰੂ ਅਮਰਦਾਸ ਜੀ ਦੀ ਧੀਰਜ ਸੇਵਕਾਂ ਦੀ, ਝੰਡਾ-ਰੂਪ ਹੋ ਕੇ, ਅਗਵਾਈ ਕਰ ਰਹੀ ਹੈ)।ਪਦ ਅਰਥ ਧੁਰਿ = ਧੁਰ ਤੋਂ। ਧੀਰਜੁ ਧਵਲੁ ਧੁਜਾ = ਧੀਰਜ (ਰੂਪ) ਸਫ਼ੈਦ ਝੰਡਾ। ਸੇਤਿ ਬੈਕੁੰਠ = ਬੈਕੁੰਠ ਦੇ ਪੁਲ ਉੱਤੇ। ਸੇਤਿ = ਪੁਲ ਉੱਤੇ। ਬੀਣਾ = ਬਣਿਆ ਹੋਇਆ ਹੈ। ਧਵਲੁ = ਸਫ਼ੈਦ। ਧੁਜਾ = ਝੰਡਾ।
SikhNet (Spanish)Él es el Héroe Guerrero de la Verdad, la Humildad es Su Poder, Su Adorable Naturaleza inspira a la Congregación con profundo Entendimiento. Él está absorbido en el Señor, libre de odios y venganzas.
ਪਰਸਹਿ ਸੰਤ ਪਿਆਰੁ; ਜਿਹ ਕਰਤਾਰਹ ਸੰਜੋਗੁ ॥
paraseh sant piaar; jih karataarah sanjog |
Sant Singh KhalsaThe Saints meet their Beloved Guru, who is united with the Creator Lord.
Manmohan SinghThe saints lovingly meet with the Guru, who is one with the Creator-Lord.
Manmohan Singh (Punjabi)ਸਾਧੂ ਪ੍ਰੇਮ ਸਹਿਤ ਉਨ੍ਹਾਂ ਗੁਰਾਂ ਨਾਲ ਮਿਲਦੇ ਹਨ ਜੋ ਸਿਰਜਣਹਾਰ ਸੁਆਮੀ ਨਾਲ ਇਕਮਿਕ ਹਨ।
Fareedkot Teekaਜਿਨ ਸੰਤੋਂ ਕਾ ਕਰਤਾਰ ਕੇ ਸਾਥ (ਸੰਜੋਗੁ) ਮਿਲਾਪ ਹੈ, ਸੋ ਸੰਤ ਜਨ (ਪਿਆਰੁ) ਪਰੇਮ ਕਰ ਕੇ ਆਪ ਕੇ ਚਰਨ ਕਮਲੋਂ ਕੋ ਪਰਸਤੇ ਹੈਂ। ਆਪ ਕੀ (ਪਰਸਹਿ) ਯਾਤ੍ਰਾ ਕਰਤੇ ਹੈਂ ਵਾ ਜੋ ਆਪ ਕੋ ਪਿਆਰਾ ਕਰ ਕੇ ਪਰਸਤੇ ਹੈਂ, ਤਿਨ ਸੰਤੋਂ ਕਾ ਕਰਤਾਰ ਕੇ ਸਾਥ ਆਪ ਮਿਲਾਪ ਕਰਵਾਇ ਦੇਤੇ ਹੋ॥
Prof. Sahib Singhਜਿਸ (ਗੁਰੂ ਅਮਰਦਾਸ ਜੀ) ਦਾ ਕਰਤਾਰ ਨਾਲ ਸੰਜੋਗ ਬਣਿਆ ਹੋਇਆ ਹੈ, ਉਸ ਪਿਆਰ-ਸਰੂਪ ਗੁਰੂ ਨੂੰ ਸੰਤ ਜਨ ਪਰਸਦੇ ਹਨ,ਪਦ ਅਰਥ ਪਰਸਹਿ ਸੰਤ = ਸੰਤ ਜਨ ਪਰਸਦੇ ਹਨ। ਪਿਆਰੁ = ਪਿਆਰ-ਰੂਪ ਗੁਰੂ ਅਮਰਦਾਸ ਜੀ ਨੂੰ। ਜਿਹ = ਜਿਸ ਗੁਰੂ ਅਮਰਦਾਸ ਜੀ ਦਾ। ਕਰਤਾਰਹ ਸੰਜੋਗੁ = ਕਰਤਾਰ ਨਾਲ ਮਿਲਾਪ।
SikhNet (Spanish)La Paciencia ha sido Su Blanco, Estandarte desde el principio de los tiempos plantado en el Puente a los Cielos.
ਸਤਿਗੁਰੂ ਸੇਵਿ ਸੁਖੁ ਪਾਇਓ; ਅਮਰਿ ਗੁਰਿ. ਕੀਤਉ ਜੋਗੁ ॥੭॥
satiguroo sev sukh paaeo; amar gur. keetau jog |7|
Sant Singh KhalsaServing the True Guru, they find peace; Guru Amar Daas has given them this ability. ||7||
Manmohan SinghServing the True Guru, the saints obtain peace and Guru Amar Dass enables them to attain peace.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾ, ਸਾਧੂ ਆਰਾਮ ਪਾਉਂਦੇ ਹਨ ਅਤੇ ਗੁਰੂ ਅਮਰਦਾਸ ਜੀ ਉਨ੍ਹਾਂ ਨੂੰ ਆਰਾਮ ਪਾਉਣ ਦੇ ਲਾਇਕ ਬਣਾ ਦਿੰਦੇ ਹਨ।
Fareedkot Teekaਸ੍ਰੀ ਸਤਿਗੁਰੂ ਅੰਗਦ ਦੇਵ ਜੀ ਕੋ ਸੇਵ ਕਰ ਕੇ ਆਪ ਨੇ ਸੁਖ ਪਾਯਾ ਹੈ। ਤਾਂ ਤੇ ਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ! ਆਪ ਕੋ ਸਤਿਗੁਰੋਂ ਨੇ (ਜੋਗੁ) ਲਾਯਕ ਕੀਆ ਹੈ॥੭॥
Prof. Sahib Singhਸਤਿਗੁਰੂ ਨੂੰ ਸੇਵ ਕੇ ਸੁਖ ਪਾਂਦੇ ਹਨ, ਕਿਉਂਕਿ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਇਸ ਜੋਗ ਬਣਾ ਦਿੱਤਾ ॥੭॥ਪਦ ਅਰਥ ਸੇਵਿ = ਸਿਮਰ ਕੇ, ਸੇਵਾ ਕਰ ਕੇ। ਅਮਰਿ ਗੁਰਿ = ਗੁਰੂ ਅਮਰ (ਦਾਸ ਜੀ) ਨੇ। ਜੋਗੁ = ਲਾਇਕ ॥੭॥
SikhNet (Spanish)Los Santos encuentran a su Bienamado Guru, Quien está unido a Su Señor Creador; sirviendo al Verdadero Guru encuentra la Paz. Guru Amar Das le ha dado esta habilidad. (7)