ਨਾਮੁ ਨਾਵਣੁ, ਨਾਮੁ ਰਸ ਖਾਣੁ, ਅਰੁ ਭੋਜਨੁ ਨਾਮ ਰਸੁ; ਸਦਾ ਚਾਯ, ਮੁਖਿ ਮਿਸ੍ਟ ਬਾਣੀ ॥
naam naavan, naam ras khaan, ar bhojan naam ras; sadaa chaay, mukh misatt baanee | Ang 1393
Sant Singh KhalsaThe Naam is His cleansing bath; the Naam is the food He eats; the Naam is the taste He enjoys. With deep yearning, He chants the Sweet Bani of the Guru's Word forever.
Manmohan SinghThe Name is the Guru's ablution, the Name his partaking of the dainties and the Name his relish of victuals and with his mouth, he ever yearningly recites the sweet world of the Guru.
Manmohan Singh (Punjabi)ਨਾਮ ਗੁਰਾਂ ਦਾ ਇਸ਼ਨਾਨ ਹੈ, ਨਾਮ, ਨਾਮ ਉਨ੍ਹਾਂ ਦਾ ਨਿਆਮਤਾਂ ਦਾ ਛਕਣਾ ਅਤੇ ਨਾਮ ਹੀ ਉਨ੍ਹਾਂ ਦਾ ਲਿਆਮਤਾ ਦਾ ਛਕਣਾ ਅਤੇ ਨਾਮ ਹੀ ਉਨ੍ਹਾਂ ਦਾ ਖਾਣਿਆ ਦਾ ਸੁਆਦ ਅਤੇ ਆਪਣੇ ਮੂੰਹ ਨਾਲ ਉਹ ਹਮੇਸ਼ਾਂ ਮਿੱਠੀ ਗੁਰਾਂ ਦੀ ਬਾਣੀ ਨੂੰ ਉਮੰਗ ਸਹਿਤ ਉਚਾਰਨ ਕਰਦੇ ਹਨ।
Fareedkot Teekaਨਾਮ ਕਾ ਜਾਪ ਹੀ ਆਪ ਕਾ ਇਸ਼ਨਾਨ ਹੈ ਔ ਅਨੇਕ ਰਸੋਂ ਕਾ ਖਾਣਾ ਭੀ ਨਾਮ ਹੀ ਹੈ ਪੁਨਾ ਭੋਜਨ ਕਾ ਰਸ ਭੀ ਨਾਮ ਹੀ ਹੈ ਔਰ ਸਦਾ ਹੀ ਆਪ ਕੋ ਮੁਖ ਤੇ ਮੀਠੀ ਬਾਣੀ, ਭਾਵ ਨਾਮ ਕਾ ਹੀ (ਚਾਯ) ਉਤਸਾਹਿ ਰਹਿਤਾ ਹੈ॥
Prof. Sahib Singh(ਗੁਰੂ ਅਮਰਦਾਸ ਲਈ) ਨਾਮ ਹੀ ਇਸ਼ਨਾਨ ਹੈ, ਨਾਮ ਹੀ ਰਸਾਂ ਦਾ ਖਾਣਾ ਪੀਣਾ ਹੈ, ਨਾਮ ਦਾ ਰਸ ਹੀ (ਉਹਨਾਂ ਲਈ) ਉਤਸ਼ਾਹ ਦੇਣ ਵਾਲਾ ਹੈ ਅਤੇ ਨਾਮ ਹੀ (ਉਹਨਾਂ ਦੇ) ਮੁਖ ਵਿਚ ਮਿੱਠੇ ਬਚਨ ਹਨ।ਪਦ ਅਰਥ ਨਾਵਣੁ = (ਤੀਰਥਾਂ ਦਾ) ਇਸ਼ਨਾਨ। ਚਾਯ = ਉਤਸ਼ਾਹ। ਮੁਖਿ = ਮੂੰਹ ਵਿਚ। ਮਿਸ੍ਟ = ਮਿੱਠੀ।
SikhNet (Spanish)El Naam es su baño purificador, es el alimento que come y el Sabor que disfruta con una gran añoranza, cantando el Dulce Bani de la Palabra del Guru para siempre.
ਧਨਿ ਸਤਿਗੁਰੁ ਸੇਵਿਓ; ਜਿਸੁ ਪਸਾਇ ਗਤਿ ਅਗਮ ਜਾਣੀ ॥
dhan satigur sevio; jis pasaae gat agam jaanee | Ang 1393
Sant Singh KhalsaBlessed is service to the True Guru; by His Grace, the State of the Unfathomable Lord is known.
Manmohan SinghThou have served the blessed True Guru, by whose grace, thou have realised the state of the Unintelligible Lord.
Manmohan Singh (Punjabi)ਤੂੰ ਸੁਲੱਖਣੇ ਸੱਚੇ ਗੁਰਾਂ ਦੀ ਟਹਿਲ ਕਮਾਈ ਹੈ, ਜਿਨ੍ਹਾਂ ਦੀ ਰਹਿਮਤ ਸਦਕਾ, ਤੂੰ ਅਲਖ ਸੁਆਮੀ ਦੀ ਅਵਸਥਾ ਨੂੰ ਅਨੁਭਵ ਕਰ ਲਿਆ ਹੈ।
Fareedkot Teekaਤਾਂ ਤੇ ਆਪ ਧੰਨ੍ਯ ਹੋ ਜਿਨੋਂ ਨੇ ਸ੍ਰੀ ਸਤਿਗੁਰੂ ਅੰਗਦ ਸਾਹਿਬ ਜੀ ਕੋ ਸੇਵਿਆ ਹੈ ਔਰ ਜਿਨੋਂ ਕੀ ਦਾਤਿ ਪਾਇ ਕਰ ਕੇ ਆਪ ਨੇ (ਅਗੰਮ) ਵਾਹਿਗੁਰੂ ਕੀ ਪਰਾਪਤੀ ਜਾਣੀ ਹੈ॥
Prof. Sahib Singhਗੁਰੂ (ਅੰਗਦ ਦੇਵ) ਧੰਨ ਹੈ (ਜਿਸ ਨੂੰ ਗੁਰੂ ਅਮਰਦਾਸ ਜੀ ਨੇ) ਸੇਵਿਆ ਹੈ ਅਤੇ ਜਿਸ ਦੀ ਕ੍ਰਿਪਾ ਨਾਲ ਉਹਨਾਂ ਅਪਹੁੰਚ ਪ੍ਰਭੂ ਦਾ ਭੇਤ ਪਾਇਆ ਹੈ।ਪਦ ਅਰਥ ਧਨਿ ਸਤਿਗੁਰੁ = ਧੰਨ ਗੁਰੂ (ਅੰਗਦ ਦੇਵ) ਜੀ। ਜਿਸੁ ਪਸਾਇ = ਜਿਸ ਦੀ ਕ੍ਰਿਪਾ ਨਾਲ। ਗਤਿ ਅਗਮ = ਅਗਮ ਹਰੀ ਦੀ ਗਤਿ। ਅਗਮ = ਅਪਹੁੰਚ।
SikhNet (Spanish)Bendito es el Servicio al Guru Verdadero, por Su Gracia el Estado del Señor Insondable es conocido.
ਕੁਲ ਸੰਬੂਹ, ਸਮੁਧਰੇ; ਪਾਯਉ ਨਾਮ ਨਿਵਾਸੁ ॥
kul sanbooh, samudhare; paayau naam nivaas | Ang 1393
Sant Singh KhalsaAll Your generations are totally saved; You dwell in the Naam, the Name of the Lord.
Manmohan SinghThou have acquired an abode in the Name and thy entire lineage is well saved.
Manmohan Singh (Punjabi)ਤੇਰੇ ਨਾਮ ਅੰਦਰ ਵਸੇਬਾ ਪ੍ਰਾਪਤ ਹੋਇਆ ਹੈ ਅਤੇ ਤੇਰੀ ਸਾਰੀ ਵੰਸ਼ ਚੰਗੀ ਤਰ੍ਹਾਂ ਪਾਰ ਉਤਰ ਗਈ ਹੈ।
Fareedkot Teekaਜਿਸ ਕੁਲ ਮੇਂ ਆਪ ਕਾ ਅਵਤਾਰ ਭਯਾ ਹੈ, ਸੋ ਕੁਲਾਂ ਕੇ ਸਮੂਹ (ਸੰ) ਭਲੀ ਪਰਕਾਰ ਉਧਰੇ ਹੈਂ, ਕਿਉਂ ਕਿ ਆਪ ਨੇ ਨਾਮ ਮੇਂ ਨਿਵਾਸ ਪਾਯਾ ਹੈ॥
Prof. Sahib Singh(ਗੁਰੂ ਅਮਰਦਾਸ ਜੀ ਨੇ) ਕਈ ਕੁਲਾਂ ਤਾਰ ਕਰ ਦਿੱਤੀਆਂ, (ਆਪ ਨੇ ਆਪਣੇ ਹਿਰਦੇ ਵਿਚ) ਨਾਮ ਦਾ ਨਿਵਾਸ ਪ੍ਰਾਪਤ ਕੀਤਾ ਹੈ।ਪਦ ਅਰਥ ਕੁਲ ਸੰਬੂਹ = ਕੁਲਾਂ ਦੇ ਸਮੂਹ, ਸਾਰੀਆਂ ਕੁਲਾਂ। ਸਮੁਧਰੈ = ਤਾਰ ਦਿੱਤੀਆਂ ਹਨ। ਪਾਯਉ = ਪ੍ਰਾਪਤ ਕੀਤਾ ਹੈ। ਨਾਮ ਨਿਵਾਸੁ = (ਹਿਰਦੇ ਵਿਚ) ਨਾਮ ਦਾ ਨਿਵਾਸ।
SikhNet (Spanish)Tus generaciones serán salvadas si habitas en el Naam, el Nombre del Señor.
ਸਕਯਥੁ ਜਨਮੁ ਕਲੵੁਚਰੈ; ਗੁਰੁ ਪਰਸੵਿਉ ਅਮਰ ਪ੍ਰਗਾਸੁ ॥੮॥
sakayath janam kalayucharai; gur parasayiau amar pragaas |8| Ang 1394
Sant Singh KhalsaSo speaks KALL: fruitful is the life of one who meets with Guru Amar Daas, radiant with the Light of God. ||8||
Manmohan SinghSays Kal, fruitful is the advent of him, who meets with the illumined Guru Amar Dass.
Manmohan Singh (Punjabi)ਕਲ ਆਖਦਾ ਹੈ, ਫਲਦਾਇਕ ਹੈ ਉਸ ਦਾ ਆਗਮਨ, ਜੋ ਪ੍ਰਕਾਸ਼ਵਾਨ ਗੁਰੂ ਅਮਰਦਾਸ ਜੀ ਨੂੰ ਮਿਲ ਪੈਦਾ ਹੈ।
Fareedkot Teekaਸ੍ਰੀ ਕਲ ਜੀ ਉਚਾਰਨ ਕਰਤੇ ਹੈਂ: ਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪਰਕਾਸ ਰੂਪ! ਆਪ ਕੇ ਚਰਨ ਕਮਲੋਂ ਕੋ ਜਿਨੋਂ ਨੇ ਪਰਸਿਆ ਹੈ ਤਿਨੋਂ ਕਾ ਜਨਮ (ਸਕਯਥੁ) ਸਫਲ ਹੂਆ ਹੈ॥੮॥
Prof. Sahib Singhਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ ਉਸ ਮਨੁੱਖ ਦਾ ਜਨਮ ਸਕਾਰਥਾ ਹੈ ਜਿਸ ਨੇ ਪ੍ਰਕਾਸ਼-ਸੂਰਪ ਗੁਰੂ ਅਮਰਦਾਸ ਜੀ ਨੂੰ ਪਰਸਿਆ ਹੈ ॥੮॥ਪਦ ਅਰਥ ਸਕਯਥੁ = ਸਕਾਰਥਾ, ਸਫਲ। ਕਲ੍ਯ੍ਯੁਚਰੈ = ਕਲ੍ਯ੍ਯ ਆਖਦਾ ਹੈ। ਪਰਸ੍ਯ੍ਯਿਉ = (ਜਿਸ ਨੇ) ਪਰਸਿਆ ਹੈ। ਅਮਰ ਪ੍ਰਗਾਸੁ = ਪ੍ਰਕਾਸ਼ ਸਰੂਪ ਅਮਰਦਾਸ ਜੀ ਨੂੰ ॥੮॥
SikhNet (Spanish)Así dice Kal, fructífera es la vida de quien encuentra a Guru Amar Das, Radiante con la Luz de Dios. (8)