ੴ

ਸਿੱਖਬਾਣੀ · SikhBani

ਅਯੋ ਅੰਙੈ ਸਭੁ ਜਗੁ ਆਇਆ ਕਾਖੈ ਘੰਙੈ ਕਾਲੁ ਭਇਆ ॥

ayo angai sabh jag aaeaa kaakhai ghangai kaal bheaa
Guru Amardas Ji ਗੁਰੂ ਅਮਰਦਾਸ ਜੀ · Raag Aasaa · Ang 434, 435 · 39 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 434

Sant Singh KhalsaOne Universal Creator God. By The Grace Of The True Guru:
Manmohan SinghThere is but one God. By true Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Rag Asa, Mejl Guru Amar Das, Tercer Canal Divino, Patti. El Alfabeto

ਅਯੋ ਅੰਙੈ. ਸਭੁ ਜਗੁ ਆਇਆ; ਕਾਖੈ ਘੰਙੈ. ਕਾਲੁ ਭਇਆ ॥

ayo angai. sabh jag aaeaa; kaakhai ghangai. kaal bheaa | Ang 434

Sant Singh KhalsaAyo, Angai: The whole world which was created - Kaahkai, Ghangai: It shall pass away.
Manmohan SinghAyu Ange and kakhe Ghane, the whole world that is born, shall pass away.
Manmohan Singh (Punjabi)ਅਯੋ ਅੰਙੈ ਅਤੇ ਕਖੈ ਹੈ ਘੰਙੇ। ਸਾਰਾ ਸੰਸਾਰ ਜੋ ਜਨਮਿਆ ਹੈ ਮਰ ਵੰਞੇਗਾ।
Fareedkot Teekaਜੋ ਅੰਙੈ, ਭਾਵ ਸਰਬ ਸਰੀਰੋਂ ਮੇਂ ਆਯਾ ਅਰਥਾਤ ਬ੍ਯਾਪ੍ਯਾ ਹੂਆ ਹੈ, ਤਿਸ ਸੇ ਸਭ ਜਗੁ ਉਤਪਿਤ ਹੋਇ ਆਯਾ ਹੈ। ਅਰ (ਅੰਙੈ) ਘਰ ਮੇਂ ਮੋਹ ਕਰ ਕੇ ਜਿਸ ਨੇ ਉਮਰ ਕਾ (ਖੈ) ਨਾਸ ਕੀਆ ਹੈ ਤਿਸ ਕਾ ਕਾਲ ਹੂਆ ਹੈ ਅਰਥਾਤ ਵਹੁ ਜਨਮਤਾ ਮਰਤਾ ਹੈ॥
Prof. Sahib Singhਸਾਰਾ ਜਗਤ (ਜੋ) ਹੋਂਦ ਵਿਚ ਆਇਆ ਹੋਇਆ ਹੈ, (ਇਸ ਦੇ ਸਿਰ ਉਤੇ) ਮੌਤ (ਭੀ) ਮੌਜੂਦ ਹੈ,

ਪਦ ਅਰਥ ਅਯੋ = ਅ, ੲ, ੳ {ਯੁ=ੲ+ੳ} ਅੰਙੈ = ਅੰ, ਅ:। ਕਾਖੈ ਘੰਙੈ = ਕ, ਖ, ਗ, ਘ, ਙ। ਨੋਟ: ਅਯੋ ਅੰਙੈ ਕਾਖੈ ਘੰਙੈ = ਇਹ ਸਿਰਫ਼ ਅ, ੲ, ੳ, ਕ, ਖ, ਗ, ਘ, ਙ ਅੱਖਰ ਹੀ ਹਨ? ਰੀ ਰੀ ਲ ਲੀ = ਇਹ ਭੀ ਹਿੰਦੀ ਦੇ ਹੇਠ ਲਿਖੇ ਅੱਖਰ ਹਨ: ऋ, ऋ, लृ, ॡ, (ਰਿ, ਰੀ, ਲ੍ਰਿ, ਲੀ)।

SikhNet (Spanish)Ayo Angue: El mundo entero que ha sido creado.Kajkhe Ghangue: Polvo se volverá.

ਰੀਰੀ ਲਲੀ ਪਾਪ ਕਮਾਣੇ; ਪੜਿ ਅਵਗਣ, ਗੁਣ ਵੀਸਰਿਆ ॥੧॥

reeree lalee paap kamaane; parr avagan, gun veesariaa |1| Ang 434

Sant Singh KhalsaReeree, Laalee: People commit sins, and falling into vice, forget virtue. ||1||
Manmohan SinghRiri Lali, the mortal commits sins and falling in vices forgets virtues.
Manmohan Singh (Punjabi)ਰੀਰੀ ਲਲੀ ਪ੍ਰਾਣੀ ਗੁਨਾਹ ਕਰਦਾ ਹੈ ਅਤੇ ਬਦੀਆਂ ਵਿੱਚ ਪੈ ਕੇ ਨੇਕੀਆਂ ਨੂੰ ਭੁਨ ਜਾਂਦਾ ਹੈ।
Fareedkot Teeka(ਰੀਰੀ) ਰੀ ਸਖੀ ਰੀ ਇੰਦ੍ਰੀਓਂ ਕੇ ਪਾਲਨੇ ਕੇ ਵਾਸਤੇ (ਲਲੀ) ਲਾਲਚ ਕਰ ਕੇ ਜੋ ਪਾਪ ਕਮਾਏ ਹੈਂ, ਸੋ ਤਿਸ ਕੋ ਅਵਗੁਣੋਂ ਕੇ ਪੜਨੇ ਕਰ ਗੁਣੋਂ ਕਾ ਸਮਦਾਇ ਵਿਸਰਿਆ ਹੈ ਵਾ ਅਵਗੁਣੋਂ ਕੇ ਵਾਸਤੇ ਪੜਤਾ ਰਹਾ ਹੈ॥੧॥
Prof. Sahib Singhਪਰ ਜੀਵ (ਮੌਤ ਨੂੰ ਭੁਲਾ ਕੇ) ਔਗੁਣ ਪੈਦਾ ਕਰਨ ਵਾਲੀਆਂ ਗੱਲਾਂ ਪੜ੍ਹ ਕੇ ਗੁਣ ਵਿਸਾਰ ਦੇਂਦੇ ਹਨ, ਤੇ ਪਾਪ ਕਮਾਂਦੇ ਰਹਿੰਦੇ ਹਨ ॥੧॥

ਪਦ ਅਰਥ ਪੜਿ = ਪੜ੍ਹ ਕੇ। ਅਵਗਣ = ਔਗੁਣ ਪੈਦਾ ਕਰਨ ਵਾਲੀਆਂ ਗੱਲਾਂ ॥੧॥

SikhNet (Spanish)Rirri Lalli: El mundo entero está en falta, cae en el error y se olvida de Dios. (1)

ਮਨ. ਐਸਾ ਲੇਖਾ, ਤੂੰ ਕੀ ਪੜਿਆ ॥

man. aisaa lekhaa, toon kee parriaa | Ang 434

Sant Singh KhalsaO mortal, why have you studied such an account,
Manmohan SinghO my soul why hasty thou learnt such an account,
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਐਹੋ ਜਿਹਾ ਹਿਸਾਬ ਕਿਤਾਬ ਕਿਉਂ ਸਿੱਖਿਆ ਹੈ,
Fareedkot Teekaਹੇ (ਮਨ) ਪ੍ਯਾਰੇ ਪਾਂਧੇ! ਐਸਾ ਲੇਖਾ ਤੂੰ ਕੀ ਪੜਾ ਹੈ, ਭਾਵ ਕਛੁ ਨਹੀਂ ਪੜਾ॥
Prof. Sahib Singhਹੇ ਮਨ! (ਸਿਰਫ਼) ਅਜੇਹਾ ਲੇਖਾ ਪੜ੍ਹਨ ਦਾ ਤੈਨੂੰ ਕੋਈ ਲਾਭ ਨਹੀਂ ਹੋ ਸਕਦਾ,

ਪਦ ਅਰਥ ਮਨ = ਹੇ ਮਨ! ਕੀ ਪੜਿਆ = ਪੜ੍ਹਨ ਦਾ ਕੀਹ ਲਾਭ? ਪੜ੍ਹਨ ਦਾ ਕੋਈ ਲਾਭ ਨਹੀਂ।

SikhNet (Spanish)Oh mortal, ¿por qué has aprendido aquella lección

ਲੇਖਾ ਦੇਣਾ; ਤੇਰੈ ਸਿਰਿ ਰਹਿਆ ॥੧॥ ਰਹਾਉ ॥

lekhaa denaa; terai sir rahiaa |1| rahaau | Ang 434

Sant Singh Khalsawhich shall call you to answer for payment? ||1||Pause||
Manmohan Singhby which rendering of account still remains due from thee? Pause.
Manmohan Singh (Punjabi)ਜਿਸ ਕਰਕੇ ਹਿਸਾਬ ਕਿਤਾਬ ਦੇਣਾ ਅਜੇ ਭੀ ਤੇਰੇ ਜਿੰਮੇ ਬਾਕੀ ਹੈ, ਠਹਿਰਾਉ।
Fareedkot Teekaਜਿਸ ਪੜਨੇ ਕਰ ਕੇ ਭੀ ਜਮਾਦਿਕੋਂ ਕਾ ਲੇਖਾ ਦੇਨਾ ਤੇਰੇ ਸਿਰ ਪੁਰ ਰਹਾ ਹੈ॥੧॥ ਰਹਾਉ ॥☬ਜੇ ਕਹੈ ਵਹੁ ਲੇਖਾ ਕੌਣ ਹੈ ਜਿਸ ਸੇ ਜਮੋਂ ਕਾ ਲੇਖਾ ਛੂਟ ਜਾਵੈ? ਸੋ ਕਹਤੇ ਹੈਂ:
Prof. Sahib Singhਜਿਸ ਵਿਚ ਰੁੱਝਣ ਨਾਲ ਕੀਤੇ ਅਮਲਾਂ ਦਾ ਹਿਸਾਬ ਦੇਣਾ ਤੇਰੇ ਸਿਰ ਉਤੇ ਟਿਕਿਆ ਹੀ ਰਿਹਾ ॥੧॥ ਰਹਾਉ ॥

ਪਦ ਅਰਥ ਸਿਰਿ = ਸਿਰ ਉਤੇ ॥੧॥ ਰਹਾਉ ॥

* ਨੋਟ: 'ਰਹਾਉ' ਦੀਆਂ ਇਹਨਾਂ ਤੁਕਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ 'ਪਟੀ' ਦੀ ਰਹਾਉ ਦੀ ਤੁਕ ਰਲਾ ਕੇ ਪੜ੍ਹੋ: ਮਨ ਕਾਹੇ ਭੂਲੇ ਮੂੜ ਮਨਾ ॥ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥ਰਹਾਉ॥ ਲਫ਼ਜ਼ਾਂ ਦੀ ਤੇ ਖ਼ਿਆਲਾਂ ਦੀ ਸਾਂਝ ਸਾਫ਼ ਦੱਸ ਰਹੀ ਹੈ ਕਿ ਗੁਰੂ ਅਮਰ ਦਾਸ ਜੀ ਦੇ ਪਾਸ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੌਜੂਦ ਸੀ।

SikhNet (Spanish)que te llevará a enfrentar cuentas? (1‑Pausa)

ਸਿਧੰਙਾਇਐ ਸਿਮਰਹਿ ਨਾਹੀ; ਨੰਨੈ. ਨਾ ਤੁਧੁ ਨਾਮੁ ਲਇਆ ॥

sidhangaaeiai simareh naahee; nanai. naa tudh naam leaa | Ang 434

Sant Singh KhalsaSidhan, Ngaayiyai: You do not remember the Lord. Nanna: You do not take the Lord's Name.
Manmohan SinghSidhan Naiain. Thou O man, rememberest not God. N: --- Neither thou takest the Name.
Manmohan Singh (Punjabi)ਸਿੰਧ ਙਾਇਐ ਤੂੰ ਹੇ ਬੰਦੇ ਵਾਹਿਗੁਰੂ ਨੂੰ ਨਹੀਂ ਆਰਾਧਦਾ। ਨ-ਨਾਂ ਹੀ ਤੂੰ ਨਾਮ ਲੈਂਦਾ ਹੈ।
Fareedkot Teeka(ਸਿਧੰਙਾਇਐ) ਪ੍ਰਗਟ ਹੀ ਜੋ ਸਰੀਰੋਂ ਮੇਂ ਬ੍ਯਾਪ੍ਯਾ ਹੂਆ ਹੈ ਤਿਸ ਕੋ ਤੂੰ ਰਿਦੇ ਕਰ ਕੇ ਸਿਮਰਤਾ ਨਹੀਂ ਹੈ। ਅਰੁ (ਨੰਨੈ) ਨੰਨੇ ਦ੍ਵਾਰਾ ਕਹਿਤੇ ਹੈਂ: ਨ ਤੈਨੇ ਬਾਣੀ ਕਰ ਕੇ ਹੀ ਨਾਮ ਲੀਆ ਹੈ ਵਾ ਆਯੋ ਅੰਙੈ ਸੇ ਆਦਿਕ ਕਾ ਖਖਾ ਰਾਰਾ ਲਲਾ ਇਨ ਅਖਰੋਂ ਕਰ ਕੇ ਭੀ ਉਪਦੇਸ ਜਾਣ ਲੈਣਾ॥
Prof. Sahib Singh(ਹੇ ਮਨ!) ਤੂੰ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਤੇ ਤੂੰ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ।

ਪਦ ਅਰਥ ਸਿਧੰਙਾਇਐ = (ਨੋਟ: ਪਾਂਧਾ ਪੱਟੀ ਉਤੇ ਪਹਿਲਾਂ ਇਹ ਅਸੀਸ ਦੇ ਅੱਖਰ ਲਿਖਦਾ ਹੈ, ਤੇ ਫਿਰ ਉਹ ਅੱਖਰ ਲਿਖਦਾ ਹੈ ਜੋ ਬਾਲਕ ਨੇ ਲਿਖਣੇ ਸਿੱਖਣੇ ਹੁੰਦੇ ਹਨ) ਤੈਨੂੰ ਇਸ ਵਿਚ ਸਿੱਧੀ ਪ੍ਰਾਪਤ ਹੋਵੇ।

SikhNet (Spanish)Sidjan Ngayiye: No alabas a tu Señor; sí, no recitas el Naam, el Nombre del Señor.

ਛਛੈ. ਛੀਜਹਿ ਅਹਿਨਿਸਿ ਮੂੜੇ; ਕਿਉ ਛੂਟਹਿ. ਜਮਿ ਪਾਕੜਿਆ ॥੨॥

chhachhai. chheejeh ahinis moorre; kiau chhootteh. jam paakarriaa |2| Ang 434

Sant Singh KhalsaChhachha: You are wearing away, every night and day; you fool, how will you find release? You are held in the grip of death. ||2||
Manmohan SinghChh:-- Day and night thou art wearing off, O fool. seized by Death's myrmidon, how wilt thou be released?
Manmohan Singh (Punjabi)ਛ- ਦਿਹੁੰ ਰੈਣ ਤੂੰ ਨਾਸ ਹੁੰਦਾ ਜਾ ਰਿਹਾ ਹੈ। ਹੇ ਮੂਰਖ! ਮੌਤ ਦੇ ਦੂਤ ਦਾ ਫੜਿਆ ਹੋਇਆ ਤੂੰ ਕਿਸ ਤਰ੍ਹਾਂ ਛੁਟਕਾਰਾ ਪਾਵੇਗਾਂ?
Fareedkot Teeka(ਛਛੈ) ਛਛੇ ਦ੍ਵਾਰਾ ਕਹਿਤੇ ਹੈਂ: ਹੇ ਮੂਰਖ! ਰਾਤਿ ਦਿਨ ਤੇਰੀ ਆਰਬਲਾ ਨਾਸ ਹੋਤੀ ਜਾਤੀ ਹੈ। ਜਮ ਕਾ ਪਕੜਾ ਹੂਆ ਤੂੰ ਕੈਸੇ ਛੁਟੇਂਗਾ॥੨॥
Prof. Sahib Singhਹੇ ਮੂਰਖ! (ਪ੍ਰਭੂ ਨੂੰ ਭੁਲਾ ਕੇ) ਦਿਨ ਰਾਤ ਤੂੰ (ਆਤਮਕ ਜੀਵਨ ਵਿਚ) ਕਮਜ਼ੋਰ ਹੋ ਰਿਹਾ ਹੈਂ, ਜਦੋਂ ਜਮ ਨੇ (ਇਸ ਖੁਨਾਮੀ ਦੇ ਕਾਰਨ) ਫੜ ਲਿਆ, ਤਾਂ ਉਸ ਤੋਂ ਖ਼ਲਾਸੀ ਕਿਵੇਂ ਹੋਵੇਗੀ? ॥੨॥

ਪਦ ਅਰਥ ਛੀਜਹਿ = ਤੂੰ ਛਿੱਜ ਰਿਹਾ ਹੈਂ। ਅਹਿਨਿਸਿ = ਦਿਨ ਰਾਤ। ਅਹਿ = ਦਿਨ। ਨਿਸਿ = ਰਾਤ। ਜਮਿ = ਜਮ ਨੇ ॥੨॥

SikhNet (Spanish)Chhachha: Oh ignorante, tu vida se acaba día con día; cuando la muerte te atrape, ¿cómo te vas a liberar? (2)

ਬਬੈ. ਬੂਝਹਿ ਨਾਹੀ ਮੂੜੇ; ਭਰਮਿ ਭੁਲੇ, ਤੇਰਾ ਜਨਮੁ ਗਇਆ ॥

babai. boojheh naahee moorre; bharam bhule, teraa janam geaa | Ang 434

Sant Singh KhalsaBabba: You do not understand, you fool; deluded by doubt, you are wasting your life.
Manmohan SinghB:- Thou understand not O stupid and led astray by doubt, thou art wasting away thy life
Manmohan Singh (Punjabi)ਬ -ਤੂੰ ਸਮਝਦਾ ਨਹੀਂ ਹੇ ਬੇਸਮਝ ਬੰਦੇ! ਸੰਦੇਹ ਦਾ ਕੁਰਾਹੇ ਪਾਇਆ ਹੋਇਆ ਤੂੰ ਆਪਣਾ ਜੀਵਨ ਗਵਾ ਰਿਹਾ ਹੈਂ।
Fareedkot Teekaਬਬੇ ਅਖਰ ਦ੍ਵਾਰਾ ਕਹਤੇ ਹੈਂ: ਹੇ ਮੂਰਖ! ਤੂੰ ਬੁਝਤਾ ਨਹੀਂ ਹੈਂ ਤੇਰਾ ਭਰਮ ਮੇਂ ਭੂਲੇ ਹੂਏ ਕਾ ਜਨਮ ਬਿਤੀਤ ਹੋਇ ਗਿਆ ਹੈ॥
Prof. Sahib Singhਤੂੰ (ਜੀਵਨ ਦਾ ਸਹੀ ਰਸਤਾ) ਨਹੀਂ ਸਮਝਦਾ, ਇਸੇ ਭੁਲੇਖੇ ਵਿਚ ਕੁਰਾਹੇ ਪੈ ਕੇ ਤੂੰ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਰਿਹਾ ਹੈਂ।

ਪਦ ਅਰਥ ਭਰਮਿ = (ਨਿਰੇ ਦੁਨੀਆਵੀ ਲੇਖੇ ਸਿਖਾਵਣ ਦੇ) ਭੁਲੇਖੇ ਵਿਚ। ਭੁਲੇ = ਕੁਰਾਹੇ ਪੈ ਕੇ।

SikhNet (Spanish)Babba: No conoces lo Real, eres desviado por la duda y así desperdicias tu vida,

ਅਣਹੋਦਾ ਨਾਉ ਧਰਾਇਓ ਪਾਧਾ; ਅਵਰਾ ਕਾ ਭਾਰੁ, ਤੁਧੁ ਲਇਆ ॥੩॥

anahodaa naau dharaaeo paadhaa; avaraa kaa bhaar, tudh leaa |3| Ang 434

Sant Singh KhalsaWithout justification, you call yourself a teacher; thus you take on the loads of others. ||3||
Manmohan SinghWithout cause thou callest thyself a teacher, and takest on thee the load of others.
Manmohan Singh (Punjabi)ਤੂੰ ਬਿਨਾਂ ਵਜਾਅ ਆਪਣੇ ਆਪ ਨੂੰ ਉਸਤਾਦ ਅਖਵਾਉਂਦਾ ਹੈ, ਅਤੇ ਹੋਰਨਾਂ ਦਾ ਬੋਝ ਆਪਣੇ ਉਤੇ ਲੈਂਦਾ ਹੈ।
Fareedkot Teekaਅਨ ਹੋਤਾ ਹੀ ਤੈਨੇ ਆਪਨਾ ਨਾਮ ਪਾਂਧਾ ਰਖਾਇਆ ਹੈ, ਭਾਵ ਤੂੰ ਸਤ ਅਸਤ ਦੇ ਵਿਚਾਰ ਰੂਪੀ ਹਿਸਾਬ ਸੇ ਰਹਿਤ ਹੈਂ ਅਰ ਦੂਸਰੋਂ ਕਾ ਪਾਪ ਰੂਪ ਭਾਰ ਤੈਨੇ ਅਪਨੇ ਸਿਰ ਲੀਆ ਹੈ॥੩॥
Prof. Sahib Singh(ਆਤਮਕ ਜੀਵਨ ਦਾ ਰਸਤਾ ਦੱਸਣ ਵਾਲੇ ਪਾਂਧੇ ਦੇ) ਗੁਣ ਤੇਰੇ ਵਿਚ ਨਹੀਂ ਹਨ, (ਫਿਰ ਭੀ) ਤੂੰ ਆਪਣਾ ਨਾਮ ਪਾਂਧਾ ਰਖਾਇਆ ਹੋਇਆ ਹੈ ਤੇ ਤੂੰ ਆਪਣੇ ਚਾਟੜਿਆਂ ਨੂੰ ਜੀਵਨ-ਰਾਹ ਸਿਖਾਣ ਦੀ ਜ਼ਿੰਮੇਵਾਰੀ ਦਾ ਭਾਰ ਆਪਣੇ ਉਤੇ ਚੁੱਕਿਆ ਹੋਇਆ ਹੈ ॥੩॥

ਪਦ ਅਰਥ ਅਣਹੋਦਾ = (ਪਾਂਧੇ ਵਾਲੇ ਗੁਣ) ਨਾਹ ਹੁੰਦਿਆਂ ਭੀ। ਅਵਰਾ ਕਾ ਭਾਰੁ = ਹੋਰਨਾਂ (ਭਾਵ, ਛਾਟੜਿਆ ਦੀ ਜ਼ਿੰਮੇਵਾਰੀ) ਦਾ ਭਾਰ ॥੩॥

SikhNet (Spanish)sin causa alguna te haces llamar maestro cuando el peso de la dualidad está sobre tu cabeza. (3)

ਜਜੈ. ਜੋਤਿ ਹਿਰਿ ਲਈ ਤੇਰੀ ਮੂੜੇ; ਅੰਤਿ ਗਇਆ ਪਛੁਤਾਵਹਿਗਾ ॥

jajai. jot hir lee teree moorre; ant geaa pachhutaavahigaa | Ang 434

Sant Singh KhalsaJajja: You have been robbed of your Light, you fool; in the end, you shall have to depart, and you shall regret and repent.
Manmohan SinghJ:-- Thou hast been robbed of thy Divine light, O fool and when departing, in the end, thou shalt repent.
Manmohan Singh (Punjabi)ਜ -ਤੇਰਾ ਈਸ਼ਵਰੀ ਨੂਰ ਲੁਟਿਆ ਪੁਟਿਆ ਗਿਆ ਹੈ, ਹੇ ਬੇਵਕੂਫ! ਅਖੀਰ ਨੂੰ ਜਾਂਦਾ ਹੋਇਆ ਤੂੰ ਪਸ਼ਚਾਤਾਪ ਕਰੇਗਾ।
Fareedkot Teekaਜਜੇ ਦ੍ਵਾਰਾ ਕਹਤੇ ਹੈਂ: ਹੇ ਮੂਰਖ! ਜੋ ਜੋ ਜੋਤ ਆਤਮ ਗਿਆਤ ਹੈ, ਸੋ ਤੇਰੀ ਅਗਿਆਨ ਨੇ ਚੁਰਾਇ ਲਈ ਹੈ, ਤਾਂ ਤੇ ਅੰਤ ਕੋ ਪਰਲੋਕ ਮੇਂ ਗਿਆ ਹੂਆ ਪਸਚਾਤਾਪ ਕਰੇਂਗਾ॥
Prof. Sahib Singhਹੇ ਮੂਰਖ! (ਨਿਰੇ ਮਾਇਕ ਲੇਖੇ ਪਤ੍ਰੇ ਨੇ ਆਤਮਕ ਜੀਵਨ ਸਿਖਲਾਣ ਵਾਲੀ) ਤੇਰੀ ਅਕਲ ਖੋਹ ਲਈ ਹੈ, ਅਖ਼ੀਰ ਵੇਲੇ ਜਦੋਂ ਇਥੋਂ ਤੁਰਨ ਲਗੋਂ, ਤਾਂ ਅਫ਼ਸੋਸ ਕਰੇਂਗਾ।

ਪਦ ਅਰਥ ਜੋਤਿ = ਉੱਚੀ ਸੁਰਤਿ, ਮਤਿ {ਵੇਖੋ ਬੰਦ ਨੰ: ੭}। ਅੰਤਿ = ਅਖ਼ੀਰ ਵੇਲੇ।

SikhNet (Spanish)Yayya: Has sido despojado de tu luz, oh tonto desnudo. Al final te vas a lamentar,

ਏਕੁ ਸਬਦੁ. ਤੂੰ ਚੀਨਹਿ ਨਾਹੀ; ਫਿਰਿ ਫਿਰਿ ਜੂਨੀ ਆਵਹਿਗਾ ॥੪॥

ek sabad. toon cheeneh naahee; fir fir joonee aavahigaa |4| Ang 434

Sant Singh KhalsaYou have not remembered the One Word of the Shabad, and so you shall have to enter the womb over and over again. ||4||
Manmohan SinghThe one Lord thou rememberest not, so thou shalt enter the womb, again and again.
Manmohan Singh (Punjabi)ਇੱਕ ਪ੍ਰਭੂ ਦਾ ਤੂੰ ਸਿਮਰਨ ਨਹੀਂ ਕਰਦਾ, ਇਸ ਲਈ ਤੂੰ ਮੁੜ ਮੁੜ ਕੇ ਗਰਭ ਵਿੱਚ ਪਵੇਗਾਂ।
Fareedkot Teekaਏਕ ਸਬਦ ਅਦੁਤੀ ਬ੍ਰਹਮ ਤੂੰ ਚੀਨਤਾ ਨਹੀਂ ਹੈ ਤਾਂ ਤੇ ਬਾਰੰਬਾਰ ਜੂਨੀ, ਭਾਵ ਜਨਮ ਮਰਨ ਮੇਂ ਆਵੈਗਾ॥੪॥
Prof. Sahib Singh(ਹੁਣ ਇਸ ਵੇਲੇ) ਤੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਸਾਂਝ ਨਹੀਂ ਪਾਂਦਾ, (ਸਿੱਟਾ ਇਹ ਨਿਕਲੇਗਾ ਕਿ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ ॥੪॥

ਪਦ ਅਰਥ ਏਕੁ ਸਬਦੁ = ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ। ਚੀਨ੍ਹ੍ਹਹਿ ਨਾਹੀ = ਪਛਾਣਦਾ ਨਹੀਂ ॥੪॥

SikhNet (Spanish)pues no concibes la Esencia de la Palabra y así, serás vertido en alguna matriz una y otra vez. (4)

ਤੁਧੁ ਸਿਰਿ ਲਿਖਿਆ, ਸੋ ਪੜੁ ਪੰਡਿਤ; ਅਵਰਾ ਨੋ. ਨ ਸਿਖਾਲਿ ਬਿਖਿਆ ॥

tudh sir likhiaa, so parr panddit; avaraa no. na sikhaal bikhiaa | Ang 434

Sant Singh KhalsaRead that which is written on your forehead, O Pandit, and do not teach wickedness to others.
Manmohan SinghRed thou that what is written on thy forehead, O scholar and teach not wickedness to others.
Manmohan Singh (Punjabi)ਤੂੰ ਉਸ ਨੂੰ ਵਾਚ ਜਿਹੜਾ ਤੇਰੇ ਮਸਤਕ ਤੇ ਲਿਖਿਆ ਹੋਇਆ ਹੈ ਹੇ ਵਿਦਵਾਨ! ਤੂੰ ਹੋਰਨਾਂ ਨੂੰ ਕੁਕਰਮ ਨਾਂ ਪੜ੍ਹਾ।
Fareedkot Teekaਹੇ ਪੰਡਤ! ਜੋ ਬਿਸ੍ਯੋਂ ਕੇ ਹਿਸਾਬ ਮੇਂ ਪਰਵਿਰਤੀ ਰੂਪ ਲੇਖ ਤੇਰੇ ਸਿਰ ਪਰ ਲਿਖਾ ਹੈ, ਸੋ ਤੂੰ ਹੀਂ ਪਢ ਔਰ ਦੂਸਰੋਂ ਕੋ ਬਿਖਯੋਂ ਕੇ ਹਿਸਾਬ ਨਾ ਸਿਖਲਾਓ॥
Prof. Sahib Singhਹੇ ਪੰਡਿਤ! ਤੇਰੇ ਆਪਣੇ ਮੱਥੇ ਉਤੇ ਜੋ (ਮਾਇਆ ਵਾਲਾ) ਲੇਖ ਲਿਖਿਆ ਹੋਇਆ ਹੈ, ਪਹਿਲਾਂ ਤੂੰ ਉਸ ਲੇਖ ਨੂੰ ਪੜ੍ਹ ਤੇ ਹੋਰਨਾਂ (ਚਾਟੜਿਆਂ) ਨੂੰ ਭੀ ਨਿਰੀ ਮਾਇਆ ਦਾ ਲੇਖਾ-ਪਤ੍ਰਾ ਨਾਹ ਸਿਖਾਲ।

ਪਦ ਅਰਥ ਤੁਧੁ ਸਿਰਿ = ਤੇਰੇ ਸਿਰ ਉਤੇ। ਸੋ = ਉਹ ਲੇਖ। ਪੰਡਿਤ = ਹੇ ਪੰਡਿਤ! ਬਿਖਿਆ = ਮਾਇਆ।

SikhNet (Spanish)Eso que está en tu destino, léelo, y no enseñes la maldad a otros.

ਪਹਿਲਾ ਫਾਹਾ. ਪਇਆ ਪਾਧੇ; ਪਿਛੋ ਦੇ ਗਲਿ ਚਾਟੜਿਆ ॥੫॥

pahilaa faahaa. peaa paadhe; pichho de gal chaattarriaa |5| Ang 435

Sant Singh KhalsaFirst, the teacher is tied down, and then, the noose is placed around the pupil's neck. ||5||
Manmohan SinghTo begin with the teacher is roped, and afterward the noose is put around the pupil neck.
Manmohan Singh (Punjabi)ਅਵਲ ਤਾਂ ਮੁਰਸ਼ਿਦ ਫਾਹਿਆ ਜਾਂਦਾ ਹੈ। ਅਤੇ ਮਗਰੋਂ ਫਾਹੀ ਸ਼ਗਿਰਦਾਂ ਦੀ ਗਰਦਨ ਦੁਆਲੇ ਪਾਈ ਜਾਂਦੀ ਹੈ।
Fareedkot Teekaਹੇ ਪਾਂਧੇ! ਪਹਿਲੇ ਵਿਸ਼ਯੋਂ ਮੇਂ ਪਰਵਿਰਤੀ ਰੂਪ ਫਾਹਾ ਤੇਰੇ ਗਲ ਮੇਂ ਤੋ ਪੜਾ ਹੀ ਹੂਆ ਹੈ ਪਿਛੇ ਸੇ ਵੋਹੀ ਫਾਹਾ ਚਾਟੜਿਓਂ ਕੇ ਗਲ ਮੇਂ ਦੇਤਾ, ਭਾਵ ਪਾਵਤਾ ਹੈਂ॥੫॥
Prof. Sahib Singh(ਨਿਰੀ ਮਾਇਆ ਦਾ ਲੇਖਾ ਪੜ੍ਹਾਨ ਵਾਲੇ) ਪਾਂਧੇ ਨੇ ਪਹਿਲਾਂ ਆਪਣੇ ਗਲ ਵਿਚ (ਮਾਇਆ ਦੀ) ਫਾਹੀ ਪਾਈ ਹੋਈ ਹੈ, ਫਿਰ ਉਹੀ ਫਾਹੀ ਆਪਣੇ ਵਿਦਿਆਰਥੀਆਂ ਦੇ ਗਲ ਵਿਚ ਪਾ ਦੇਂਦਾ ਹੈ ॥੫॥

ਪਦ ਅਰਥ ਗਲਿ = ਗਲ ਵਿਚ ॥੫॥

SikhNet (Spanish)Primero el maestro es atrapado, y después el dogal es puesto alrededor del cuello de los alumnos que lo siguen. (5)

ਸਸੈ. ਸੰਜਮੁ ਗਇਓ ਮੂੜੇ; ਏਕੁ ਦਾਨੁ. ਤੁਧੁ ਕੁਥਾਇ ਲਇਆ ॥

sasai. sanjam geo moorre; ek daan. tudh kuthaae leaa | Ang 435

Sant Singh KhalsaSassa: You have lost your self-discipline, you fool, and you have accepted an offering under false pretenses.
Manmohan SinghS:-- Thou hast lost self discipline, O stupid and thou hast taken an improper charity.
Manmohan Singh (Punjabi)ਸ -ਤੂੰ ਆਪਣਾ ਸਵੈ ਜਗਤ ਗੁਆ ਲਿਆ ਹੈ ਹੇ ਬੇਵਕੂਫ ਬੰਦੇ! ਤੈਂ ਇੱਕ ਨਾਮੁਨਾਸਿਬ ਖੈਰਾਤ ਲਈ ਹੈ।
Fareedkot Teekaਹੇ ਪੰਡਤ! ਸਸੇ ਅਖਰ ਕਾ ਏਹ ਤਾਤਪਰਯ ਹੈ। ਹੇ ਮੂਰਖ! ਤੇਰਾ ਸਭ ਸੰਜਮ ਜਾਤਾ ਰਹਾ ਹੈ, ਕਿਉਂਕਿ ਏਕ ਦਾਨ ਤੈਨੇ ਖੋਟੇ ਅਸਥਾਨ ਕਾ ਲੀਆ ਹੈ॥
Prof. Sahib Singhਹੇ ਮੂਰਖ (ਪੰਡਤ)! (ਨਿਰੀ ਮਾਇਆ ਦੀ ਖ਼ਾਤਰ ਪੜ੍ਹਣ ਪੜ੍ਹਾਨ ਦੇ ਕਾਰਨ ਲਾਲਚ-ਵੱਸ ਹੋ ਕੇ) ਤੂੰ ਜੀਵਨ-ਜੁਗਤਿ ਭੀ ਗਵਾ ਬੈਠਾ ਹੈਂ ਤੇ (ਪਰੋਹਤ ਹੋਣ ਕਰਕੇ) ਤੂੰ ਆਪਣੇ ਜਜਮਾਨ ਪਾਸੋਂ ਹਰ ਦਿਨ-ਦਿਹਾਰ ਤੇ ਦਾਨ ਲੈਂਦਾ ਹੈਂ, (ਪਰ) ਇਕ ਦਾਨ ਤੂੰ ਆਪਣੇ ਜਜਮਾਨ ਤੋਂ ਗ਼ਲਤ ਥਾਂ ਲੈਂਦਾ ਹੈਂ।

ਪਦ ਅਰਥ ਸੰਜਮੁ = ਇੰਦ੍ਰੀਆਂ ਨੂੰ ਗ਼ਲਤ ਪਾਸੇ ਜਾਣ ਤੋਂ ਰੋਕ ਰੱਖਣਾ, ਬੰਧੇਜ, ਜੀਵਨ-ਜੁਗਤੀ। ਕੁਥਾਇ = ਗ਼ਲਤ ਥਾਂ ਤੋਂ।

SikhNet (Spanish)Sassa: Has abandonado la disciplina, oh Brahmán; el regalo que recibiste de tu cliente va en contra de las buenas maneras,

ਸਾਈ ਪੁਤ੍ਰੀ ਜਜਮਾਨ ਕੀ. ਸਾ ਤੇਰੀ; ਏਤੁ ਧਾਨਿ ਖਾਧੈ. ਤੇਰਾ ਜਨਮੁ ਗਇਆ ॥੬॥

saaee putree jajamaan kee. saa teree; et dhaan khaadhai. teraa janam geaa |6| Ang 435

Sant Singh KhalsaThe daughter of the alms-giver is just like your own; by accepting this payment for performing the wedding ceremony, you have cursed your own life. ||6||
Manmohan SinghAs is the daughter of thy almsgiver, so is the thine. By taking this payment (for performing wedding ceremony } thou hast wasted thy life.
Manmohan Singh (Punjabi)ਜਿਹੋ ਜਿਹੀ ਉਹ ਧੀ ਹੈ ਦਾਨ ਦੇਣ ਵਾਲੇ ਦੀ ਓਹੋ ਜਿਹੀ ਹੀ ਉਹ ਤੇਰੀ ਹੈ। ਇਸ ਲਾਗ ਨੂੰ ਲੈਣ ਦੁਆਰਾ ਤੂੰ ਆਪਣੇ ਜੀਵਨ ਦਾ ਸੱਤਿਆਨਾਸ ਕਰ ਲਿਆ ਹੈ।
Fareedkot Teekaਸੋਈ ਜਜਮਾਨ ਕੀ ਕੰਨ੍ਯਾਂ ਹੈ, ਸੋ ਤੇਰੀ ਭੀ ਕੰਨ੍ਯਾਂ ਹੀ ਹੈ। ਤਾਂ ਤੇ ਕੰਨ੍ਯਾਂ ਦਾਨ ਕਰਾਇ ਕਰ ਜਜਮਾਨ ਸੇ ਫਿਰ ਜੋ ਤੂੰ ਕੰਨ੍ਯਾਂ ਕੇ ਪਤੀ ਸੇ ਦਾਨ ਲੇਤਾ ਹੈਂ, ਇਸ ਧਾਨ ਕੇ ਖਾਨੇ ਸੇ ਤੇਰਾ ਜਨਮ ਬਿਅਰਥ ਹੋ ਗਿਆ ਹੈ; ਵਾ ਇਸੀ ਤਰਹ ਖੋਟਾ ਧਾਨ ਖਾਤੇ ਹੂਏ ਤੇਰਾ ਜਨਮ ਹੀ ਬਤੀਤ ਹੂਆ ਹੈ॥੬॥
Prof. Sahib Singhਜਜਮਾਨ ਦੀ ਧੀ ਤੇਰੀ ਹੀ ਧੀ ਹੈ (ਭਾਵ, ਧੀ ਦੇ ਵਿਆਹ ਤੇ ਜਜਮਾਨ ਪਾਸੋਂ ਦਾਨ ਲੈਣਾ ਧੀ ਦਾ ਪੈਸਾ ਖਾਣਾ ਹੈ) ਇਹ ਅੰਨ ਖਾਣ ਨਾਲ (ਇਹ ਪੈਸਾ ਖਾਣ ਨਾਲ) ਤੂੰ ਆਪਣਾ ਆਤਮਕ ਜੀਵਨ ਗਵਾ ਲੈਂਦਾ ਹੈਂ ॥੬॥

ਪਦ ਅਰਥ ਜਜਮਾਨ = ਯਜਮਾਨ, ਪਰੋਹਤ ਪਾਸੋਂ ਜੱਗ ਕਰਾਣ ਵਾਲਾ। ਪੁਤ੍ਰੀ = ਧੀ। ਏਤੁ = ਇਸ ਦੀ ਰਾਹੀਂ। ਧਾਨੁ = ਅੰਨ। ਧਾਨਿ = ਧਾਨ ਦੀ ਰਾਹੀਂ। ਏਤੁ ਧਾਨਿ = ਇਸ ਅੰਨ ਦੀ ਰਾਹੀਂ। ਏਤੁ ਧਾਨਿ ਖਾਧੈ = ਇਸ ਖਾਧੇ ਅੰਨ ਦੀ ਰਾਹੀਂ ॥੬॥

SikhNet (Spanish)porque su hija es como la tuya. Recibiendo salario por conducir su matrimonio, tu vida es maldecida. (6)

ਮੰਮੈ. ਮਤਿ ਹਿਰਿ ਲਈ ਤੇਰੀ ਮੂੜੇ; ਹਉਮੈ. ਵਡਾ ਰੋਗੁ ਪਇਆ ॥

mamai. mat hir lee teree moorre; haumai. vaddaa rog peaa | Ang 435

Sant Singh KhalsaMamma: You have been cheated out your intellect, you fool, and you are afflicted with the great disease of ego.
Manmohan SinghM:-- Thou hast been denuded of thy intellect, O fool, and art infested with the great malady of self-conceit.
Manmohan Singh (Punjabi)ਮ-ਤੇਰੀ ਅਕਲ ਮਾਰੀ ਗਈ ਹੈ ਹੇ ਮੂਰਖ! ਤੈਨੂੰ ਸਵੈ ਹੰਗਤਾ ਦੀ ਭਾਰੀ ਬਿਮਾਰੀ ਚਿੰਬੜ ਗਈ ਹੈ।
Fareedkot Teekaਮੰਮੈ ਅਖਰ ਨੇ ਏਹ ਕਹਾ ਹੈ: ਹੇ ਮੂਰਖ! ਤੇਰੀ ਬੁਧ ਹਉਮੈ ਨੇ (ਹਿਰਿ ਲਈ) ਚੁਰਾ ਲਈ ਹੈ। ਇਹ ਹੰਕਾਰ ਹੀ ਤੁਝੇ ਬਡਾ ਰੋਗ ਹੋਤਾ ਭ੍ਯਾ ਹੈ ਅਰਥਾਤ ਅਸਾਧ ਰੋਗ ਭ੍ਯਾ ਹੈ॥
Prof. Sahib Singhਹੇ ਮੂਰਖ! (ਇਕ ਪਾਸੇ ਮਾਇਆ ਦੇ ਲਾਲਚ ਨੇ) ਤੇਰੀ ਅਕਲ ਮਾਰੀ ਹੋਈ ਹੈ (ਤੈਨੂੰ 'ਕੁਥਾਇ ਦਾਨ' ਲੈਣ ਤੋਂ ਭੀ ਸੰਕੋਚ ਨਹੀਂ ਹੈ। ਦੂਜੇ ਪਾਸੇ) ਤੈਨੂੰ ਇਹ ਵੱਡਾ (ਆਤਮਕ) ਰੋਗ ਚੰਬੜਿਆ ਹੋਇਆ ਹੈ ਕਿ ਮੈਂ (ਵਿਦਵਾਨ) ਹਾਂ, ਮੈਂ (ਵਿਦਵਾਨ) ਹਾਂ।

ਪਦ ਅਰਥ ਹਿਰਿ ਲਈ = ਖੋਹ ਲਈ, ਮਾਰ ਦਿੱਤੀ। ਚੀਨ੍ਹ੍ਹਿਆ = ਪਛਾਣਿਆ।

SikhNet (Spanish)Mamma: Tu intelecto ha sido engañado, y estás infestado de ego.

ਅੰਤਰ ਆਤਮੈ. ਬ੍ਰਹਮੁ ਨ ਚੀਨੑਿਆ; ਮਾਇਆ ਕਾ ਮੁਹਤਾਜੁ ਭਇਆ ॥੭॥

antar aatamai. braham na cheenaa; maaeaa kaa muhataaj bheaa |7| Ang 435

Sant Singh KhalsaWithin your innermost self, you do not recognize God, and you compromise yourself for the sake of Maya. ||7||
Manmohan SinghWithin thy mind, thou seest not the Lord and demeanest thyself for wealth.
Manmohan Singh (Punjabi)ਆਪਣੇ ਹਿਰਦੇ ਅੰਦਰ ਤੂੰ ਪ੍ਰਭੂ ਨੂੰ ਨਹੀਂ ਵੇਖਦਾ ਅਤੇ ਧਨ ਦੌਲਤ ਦੀ ਖਾਤਰ ਆਪਣੇ ਆਪ ਨੂੰ ਬੇਇਜਤ ਕਰਦਾ ਹੈ।
Fareedkot Teekaਮਨ ਕੇ ਬੀਚ ਆਪ ਕੋ ਬ੍ਰਹਮ ਰੂਪ ਨਹੀਂ ਜਾਨਾ ਔਰ ਮਾਇਆ ਕਾ ਕੀਆ ਹੂਆ ਦੀਨ ਹੋਤਾ ਭਇਆ ਹੈ॥੭॥
Prof. Sahib Singhਤੂੰ ਆਪਣੇ ਅੰਦਰ (ਵੱਸਦੇ) ਪਰਮਾਤਮਾ ਨੂੰ ਪਛਾਣ ਨਹੀਂ ਸਕਿਆ, (ਇਸੇ ਵਾਸਤੇ ਤੇਰਾ ਆਪਾ) ਮਾਇਆ (ਦੇ ਲਾਲਚ) ਦੇ ਅਧੀਨ ਹੈ ॥੭॥

ਪਦ ਅਰਥ ਅੰਤਰ ਆਤਮੈ = ਆਪਣੇ ਆਤਮਾ ਵਿਚ। ਬ੍ਰਹਮੁ = ਪਰਮਾਤਮਾ। ਮੁਹਤਾਜੁ = ਲੋੜਵੰਦਾ, ਪਰ-ਅਧੀਨ ॥੭॥

SikhNet (Spanish)No concibes a tu Señor en tu ser interior y te apoyas en Maya. (7)

ਕਕੈ. ਕਾਮਿ ਕ੍ਰੋਧਿ ਭਰਮਿਓਹੁ ਮੂੜੇ; ਮਮਤਾ ਲਾਗੇ. ਤੁਧੁ ਹਰਿ ਵਿਸਰਿਆ ॥

kakai. kaam krodh bharamiohu moorre; mamataa laage. tudh har visariaa | Ang 435

Sant Singh KhalsaKakka: You wander around in sexual desire and anger, you fool; attached to possessiveness, you have forgotten the Lord.
Manmohan SinghK:-- In lust and wrath, thou wanderest, O fool. Attached to worldly love, thou hast forgotten God.
Manmohan Singh (Punjabi)ਕ -ਮਿਥਨ ਹੁਲਾਸ ਅਤੇ ਗੁਸੇ ਅੰਦਰ ਤੂੰ ਭਟਕਦਾ ਫਿਰਦਾ ਹੈਂ ਹੇ ਮੂਰਖ! ਸੰਸਾਰੀ ਮੋਹ ਨਾਲ ਜੁੜ ਕੇ ਤੂੰ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ।
Fareedkot Teekaਕਕੈ ਅਖਰ ਦ੍ਵਾਰੇ ਕਹਤੇ ਹੈਂ: ਕਾਮ ਕ੍ਰੋਧ ਕਰ ਭਰਮ ਹੂਆ ਹੈ, ਹੇ ਮੂਰਖ! ਮਮਤਾ ਮੇਂ ਲਗੇ ਹੂਏ ਤੁਝ ਕੋ ਹਰਿ ਬਿਸਰ ਗਿਆ ਹੈ॥
Prof. Sahib Singhਹੇ ਮੂਰਖ! (ਹੋਰਨਾਂ ਨੂੰ ਮੱਤਾਂ ਦੇਂਦਾ) ਤੂੰ ਆਪ ਕਾਮ ਵਾਸਨਾ ਵਿਚ ਕ੍ਰੋਧ ਵਿਚ (ਫਸ ਕੇ) ਕੁਰਾਹੇ ਪਿਆ ਹੋਇਆ ਹੈਂ।

ਪਦ ਅਰਥ ਕਾਮਿ = ਕਾਮ-ਵਾਸਨਾ ਵਿਚ। ਕ੍ਰੋਧਿ = ਕ੍ਰੋਧ ਵਿਚ। ਭਰਮਿਓਹੁ = ਤੂੰ ਭਟਕ ਰਿਹਾ ਹੈਂ, ਤੂੰ ਕੁਰਾਹੇ ਪਿਆ ਹੋਇਆ ਹੈਂ। ਮਮਤਾ = (ਇਹ ਚੀਜ਼) ਮੇਰੀ (ਬਣ ਜਾਏ), (ਇਹ ਚੀਜ਼) ਮੇਰੀ (ਬਣ ਜਾਏ) ਇਹ ਪ੍ਰਬਲ ਵਾਸਨਾ, ਲਾਲਚ।

SikhNet (Spanish)Kakka: Eres desviado por la lujuria, el enojo y el apego, y así abandonas a tu Señor.

ਪੜਹਿ ਗੁਣਹਿ, ਤੂੰ ਬਹੁਤੁ ਪੁਕਾਰਹਿ; ਵਿਣੁ ਬੂਝੇ. ਤੂੰ ਡੂਬਿ ਮੁਆ ॥੮॥

parreh guneh, toon bahut pukaareh; vin boojhe. toon ddoob muaa |8| Ang 435

Sant Singh KhalsaYou read, and reflect, and proclaim out loud, but without understanding, you are drowned to death. ||8||
Manmohan SinghThou readest reflectest and proclaimest much, but without knowing, thou art drowned to death.
Manmohan Singh (Punjabi)ਤੂੰ ਵਾਚਦਾ ਵੀਚਾਰਦਾ ਅਤੇ ਘਣੇਰਾ ਕੂਕਦਾ ਹੈਂ, ਪ੍ਰੰਤੂ ਗਿਆਤ ਦੇ ਬਾਝੋਂ ਤੂੰ ਡੁੱਬ ਕੇ ਮਰ ਗਿਆ ਹੈ।
Fareedkot Teekaਸ਼ਾਸਤ੍ਰੋਂ ਕੋ ਪੜਤਾ ਹੈ ਅਰ ਗੁਣਤਾ ਬੀਚਾਰਤਾ ਭੀ ਹੈ ਅਰ ਬਹੁਤ ਪੁਕਾਰਤਾ, ਭਾਵ ਲੋਕੋਂ ਕੋ ਸੁਨਾਵਤਾ ਹੈ, ਪਰੰਤੂ ਤਿਨ ਕੇ ਸਿਧਾਂਤ ਬੂਝੇ ਸੇ ਬਿਨਾ ਤੂੰ ਇਸ ਸੰਸਾਰ ਸਮੁੰਦਰ ਮੇਂ ਡੂਬ ਮਰਾ ਹੈ॥੮॥
Prof. Sahib Singhਤੂੰ (ਧਰਮ ਪੁਸਤਕ) ਪੜ੍ਹਦਾ ਹੈਂ, ਅਰਥ ਵਿਚਾਰਦਾ ਹੈਂ, ਤੇ ਹੋਰਨਾਂ ਨੂੰ ਸੁਣਾਂਦਾ ਭੀ ਹੈਂ, ਪਰ (ਸਹੀ ਜੀਵਨ-ਰਾਹ) ਸਮਝਣ ਤੋਂ ਬਿਨਾ ਤੂੰ (ਲਾਲਚ ਦੇ ਹੜ੍ਹ ਵਿਚ) ਡੁੱਬ ਕੇ ਆਤਮਕ ਮੌਤੇ ਮਰ ਚੁਕਾ ਹੈਂ ॥੮॥

ਪਦ ਅਰਥ ਪੜਹਿ = ਤੂੰ ਪੜ੍ਹਦਾ ਹੈਂ। ਗੁਣਹਿ = ਤੂੰ ਵਿਚਾਰਦਾ ਹੈਂ। ਪੁਕਾਰਹਿ = ਤੂੰ ਉੱਚੀ ਉੱਚੀ (ਹੋਰਨਾਂ ਨੂੰ) ਸੁਣਾਂਦਾ ਹੈਂ। ਡੂਬਿ = ਲਾਲਚ ਦੇ ਹੜ੍ਹ ਵਿਚ ਡੁੱਬ ਕੇ। ਮੁਆ = ਆਤਮਕ ਮੌਤ ਸਹੇੜ ਚੁਕਾ ਹੈਂ ॥੮॥

SikhNet (Spanish)Lees, meditas y alardeas también, pero sin saber, te hundes. (8)

ਤਤੈ. ਤਾਮਸਿ ਜਲਿਓਹੁ ਮੂੜੇ; ਥਥੈ. ਥਾਨ ਭਰਿਸਟੁ ਹੋਆ ॥

tatai. taamas jaliohu moorre; thathai. thaan bharisatt hoaa | Ang 435

Sant Singh KhalsaTatta: In anger, you are burnt, you fool. T'hat'ha: That place where you live, is cursed.
Manmohan SinghT:-- In wrath thou art burnt, O ignorant man. Th:-- The place thou livest in, has become accursed.
Manmohan Singh (Punjabi)ਤ-ਰੋਹ ਨੇ ਤੈਨੂੰ ਸਾੜ ਫੂਕ ਛੱਡਿਆ ਹੈ, ਹੇ ਬੇਵਕੂਫ ਬੰਦੇ! ਥ-ਜਿਸ ਜਗ੍ਹਾ ਤੇ ਤੂੰ ਰਹਿੰਦਾ ਹੈਂ, ਉਹ ਭੀ ਲਾਣ੍ਹਤ ਮਾਰੀ ਹੋ ਗਈ ਹੈ।
Fareedkot Teekaਤਤੈ ਕਾ ਸਿਧਾਂਤ: ਹੇ ਮੂਰਖ! ਤੂੰ ਤਮੋ ਗੁਣ ਕਰ ਜਲ ਗਿਆ ਹੈਂ, (ਥਥੈ) ਕਾ ਸਿਧਾਂਤ: ਇਸੀ ਕਰ ਕੇ ਤੂੰ ਆਪਨੇ ਸਥਾਨ ਸੇ ਭ੍ਰਸ਼ਟ ਹੋ ਗਿਆ ਹੈ, ਭਾਵ ਸ੍ਵਰੂਪ ਸੇ ਗਿਰ ਗਿਆ ਹੈ॥
Prof. Sahib Singhਹੇ ਮੂਰਖ (ਪੰਡਿਤ!) ਤੂੰ (ਅੰਦਰੋਂ) ਕ੍ਰੋਧ ਨਾਲ ਸੜਿਆ ਹੋਇਆ ਹੈਂ, ਤੇਰਾ ਹਿਰਦਾ-ਥਾਂ (ਲਾਲਚ ਨਾਲ) ਗੰਦਾ ਹੋਇਆ ਪਿਆ ਹੈ।

ਪਦ ਅਰਥ ਤਾਮਸਿ = ਕ੍ਰੋਧ ਨਾਲ। ਜਲਿਓਹੁ = ਤੂੰ ਸੜਿਆ ਹੋਇਆ ਹੈਂ। ਥਾਨੁ = ਹਿਰਦਾ-ਥਾਂ। ਭਰਿਸਟੁ = ਗੰਦਾ।

SikhNet (Spanish)Tatta: El enojo te ha quemado, oh tonto, Tata: El lugar en el que habitas es maldito.

ਘਘੈ. ਘਰਿ ਘਰਿ ਫਿਰਹਿ ਤੂੰ ਮੂੜੇ; ਦਦੈ. ਦਾਨੁ, ਨ ਤੁਧੁ ਲਇਆ ॥੯॥

ghaghai. ghar ghar fireh toon moorre; dadai. daan, na tudh leaa |9| Ang 435

Sant Singh KhalsaGhagha: You go begging from door to door, you fool. Dadda: But still, you do not receive the gift. ||9||
Manmohan SinghGh:-- Thou beggest from door to door, O fool. D:-- Thou receivest not the Name's gift.
Manmohan Singh (Punjabi)ਘ-ਤੂੰ ਬੂਹੇ ਤੇ ਮੰਗਦਾ ਫਿਰਦਾ ਹੈਂ, ਹੇ ਮੂਰਖ! ਦ-ਤੂੰ ਨਾਮ ਦੀ ਦਾਤ ਨੂੰ ਪ੍ਰਾਪਤ ਨਹੀਂ ਕਰਦਾ।
Fareedkot Teekaਘਘੈ ਕਾ ਸਿਧਾਂਤ: ਹੇ ਮੂਰਖ! ਤੂੰ ਘਰ ਘਰ ਮੇਂ ਘੂਮਤਾ ਫਿਰਤਾ ਹੈਂ, ਦਦੈ ਕਾ ਸਿਧਾਂਤ: ਤੈਨੇ ਗੁਰੋਂ ਸੇ ਨਾਮ ਦਾਨ ਨਹੀਂ ਲੀਆ ਹੈ॥੯॥
Prof. Sahib Singhਹੇ ਮੂਰਖ! ਤੂੰ ਹਰੇਕ (ਜਜਮਾਨ ਦੇ) ਘਰ ਵਿਚ (ਮਾਇਕ ਦੱਛਣਾ ਵਾਸਤੇ ਤਾਂ) ਤੁਰਿਆ ਫਿਰਦਾ ਹੈਂ, ਪਰ ਪ੍ਰਭੂ ਦੇ ਨਾਮ ਦੀ ਦੱਛਣਾ ਤੂੰ ਅਜੇ ਤਕ ਕਿਸੇ ਪਾਸੋਂ ਨਹੀਂ ਲਈ ॥੯॥

ਪਦ ਅਰਥ ਘਰਿ ਘਰਿ = ਹਰੇਕ (ਜਜਮਾਨ ਦੇ) ਘਰ ਵਿਚ ॥੯॥

SikhNet (Spanish)Ghagha: Limosneas de puerta en puerta, Dadda: Pero ni así recibes el Regalo. (9)

ਪਪੈ. ਪਾਰਿ ਨ ਪਵਹੀ. ਮੂੜੇ; ਪਰਪੰਚਿ. ਤੂੰ ਪਲਚਿ ਰਹਿਆ ॥

papai. paar na pavahee. moorre; parapanch. toon palach rahiaa | Ang 435

Sant Singh KhalsaPappa: You shall not be able to swim across, you fool, since you are engrossed in worldly affairs.
Manmohan SinghP:-- Thou shalt not swim across, O fool, as thou art engrossed in the worldly affairs.
Manmohan Singh (Punjabi)ਪ-ਤੇਰਾ ਪਾਰ ਉਤਾਰਾ ਨਹੀਂ ਹੋਣਾ ਹੇ ਮੂਰਖ! ਕਿਉਂ ਜੋ ਤੂੰ ਸੰਸਾਰ ਅੰਦਰ ਖੱਚਤ ਹੋ ਰਿਹਾ ਹੈ।
Fareedkot Teekaਪਪੈ ਕਾ ਸਿਧਾਂਤ ਹੈ: ਮੂਰਖੁ ਤੂੰ ਜਿਸ ਪਰਪੰਚ ਮੇਂ (ਪਲਚਿ) ਫਸ ਰਹਾ ਹੈ ਇਸ ਭਵਜਲ ਸੇ ਤੂੰ ਪਾਰ ਨਹੀਂ ਪੜੈਂਗਾ॥
Prof. Sahib Singhਹੇ ਮੂਰਖ! ਤੂੰ ਸੰਸਾਰ (ਦੇ ਮੋਹ-ਜਾਲ) ਵਿਚ (ਇਤਨਾ) ਉਲਝ ਰਿਹਾ ਹੈਂ ਕਿ ਇਸ ਵਿਚੋਂ ਪਾਰਲੇ ਪਾਸੇ ਨਹੀਂ ਲੰਘ ਸਕਦਾ।

ਪਦ ਅਰਥ ਪਰਪੰਚਿ = ਪਰਪੰਚ ਵਿਚ, ਮਾਇਆ ਦੇ ਪਸਾਰੇ ਵਿਚ। ਪਲਚਿ ਰਹਿਆ = ਤੂੰ ਫਸ ਰਿਹਾ ਹੈਂ, ਉਲਝ ਰਿਹਾ ਹੈਂ।

SikhNet (Spanish)Pappa: No eres iluminado, pues estás involucrado en el mundo;

ਸਚੈ ਆਪਿ ਖੁਆਇਓਹੁ ਮੂੜੇ; ਇਹੁ ਸਿਰਿ ਤੇਰੈ. ਲੇਖੁ ਪਇਆ ॥੧੦॥

sachai aap khuaaeohu moorre; ihu sir terai. lekh peaa |10| Ang 435

Sant Singh KhalsaThe True Lord Himself has ruined you, you fool; this is the destiny written on your forehead. ||10||
Manmohan SinghThe True Lord has Himself beguiled thee, O fool. It was so ordained on thy brow.
Manmohan Singh (Punjabi)ਸੱਚੇ ਸੁਆਮੀ ਨੇ ਖੁਦ ਤੈਨੂੰ ਗੁਮਰਾਹ ਕੀਤਾ ਹੈ, ਹੇ ਮੂਰਖ! ਤੇਰੇ ਮੱਥੇ ਉਤੇ ਏਹੋ ਹੀ ਲਿਖਿਆ ਹੋਇਆ ਸੀ।
Fareedkot Teekaਹੇ ਮੂਰਖ! ਸਚੇ ਪਰਮਾਤਮਾਂ ਨੇ ਅਪਨੀ ਓਰ ਸੇ ਤੁਝੇ ਆਪਿ ਭੁਲਾਇ ਦੀਆ ਹੈ, ਸੋ ਤੇਰੇ ਸਿਰ ਪਰ ਯਹੀ ਲੇਖ ਪੜਾ ਹੈ॥੧੦॥
Prof. Sahib Singhਹੇ ਮੂਰਖ! (ਤੇਰੇ ਆਪਣੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਤੈਨੂੰ (ਉਸੇ) ਕੁਰਾਹੇ ਪਾ ਦਿੱਤਾ ਹੈ (ਜਿਧਰ ਤੇਰੀ ਰੁਚੀ ਬਣੀ ਹੋਈ ਹੈ, ਤੇ) ਉਹਨਾਂ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਇਕੱਠ ਦਾ ਲੇਖ ਤੇਰੇ ਮੱਥੇ ਉਤੇ (ਇਤਨਾ) ਉਕਰਿਆ ਪਿਆ ਹੈ (ਕਿ ਤੈਨੂੰ ਸਹੀ ਰਸਤੇ ਦੀ ਸੂਝ ਨਹੀਂ ਪੈਂਦੀ, ਪਰ ਤੂੰ ਹੋਰਨਾਂ ਨੂੰ ਮੱਤਾਂ ਦੇਂਦਾ ਫਿਰਦਾ ਹੈਂ) ॥੧੦॥

ਪਦ ਅਰਥ ਸਚੈ = ਸੱਚੇ ਪ੍ਰਭੂ ਨੇ। ਖੁਆਇਓਹੁ = ਤੈਨੂੰ ਖੁੰਝਾਇਆ ਹੈ, ਤੈਨੂੰ ਕੁਰਾਹੇ ਪਾ ਦਿੱਤਾ ਹੈ। ਸਿਰਿ ਤੇਰੈ = ਤੇਰੇ ਸਿਰ ਉਤੇ, ਤੇਰੇ ਮੱਥੇ ਉਤੇ ॥੧੦॥

SikhNet (Spanish)te has desperdiciado por el Mismo Señor Verdadero, pues así era tu destino. (10)

ਭਭੈ. ਭਵਜਲਿ ਡੁਬੋਹੁ ਮੂੜੇ; ਮਾਇਆ ਵਿਚਿ ਗਲਤਾਨੁ ਭਇਆ ॥

bhabhai. bhavajal ddubohu moorre; maaeaa vich galataan bheaa | Ang 435

Sant Singh KhalsaBhabha: You have drowned in the terrifying world-ocean, you fool, and you have become engrossed in Maya.
Manmohan SinghBh:-- O fool, thou art drowned in the terrible world ocean, and art engrossed in the worldly valuables.
Manmohan Singh (Punjabi)ਭ-ਹੇ ਮੂਰਖ ਤੂੰ ਭਿਆਨਕ ਸੰਸਾਰ ਸਮੁੰਦਰ ਅੰਦਰ ਡੁੱਬ ਗਿਆ ਹੈ। ਅਤੇ ਸੰਸਾਰੀ ਪਦਾਰਥਾਂ ਵਿੱਚ ਖੱਚਤ ਹੋ ਰਿਹਾ ਹੈ।
Fareedkot Teekaਭਭੈ ਕਾ ਸਿਧਾਂਤ: ਹੇ ਮੂਰਖ! ਤੂੰ ਭਵਜਲ ਮੇਂ ਡੂਬ ਰਹਾ ਹੈਂ, ਕਿਉਂਕਿ ਮਾਇਆ ਮੇਂ ਜੋ ਗਲਤਾਨ ਹੋ ਰਹਾ ਹੈ॥
Prof. Sahib Singhਹੇ ਮੂਰਖ! ਤੂੰ ਮਾਇਆ (ਦੇ ਮੋਹ) ਵਿਚ ਇਤਨਾ ਮਸਤ ਹੈਂ ਕਿ ਤੈਨੂੰ ਹੋਰ ਕੁਝ ਸੁੱਝਦਾ ਹੀ ਨਹੀਂ, ਤੂੰ ਸੰਸਾਰ-ਸਮੁੰਦਰ (ਦੀਆਂ ਮੋਹ ਦੀਆਂ ਲਹਰਾਂ) ਵਿਚ ਗੋਤੇ ਖਾ ਰਿਹਾ ਹੈਂ (ਆਪਣੇ ਬਚਾਉ ਵਾਸਤੇ ਤੂੰ ਕੋਈ ਉੱਦਮ ਨਹੀਂ ਕਰਦਾ)।

ਪਦ ਅਰਥ ਭਵਜਲਿ = ਸੰਸਾਰ-ਸਮੁੰਦਰ ਵਿਚ। ਗਲਤਾਨੁ = ਇਤਨਾ ਮਸਤ ਕਿ ਹੋਰ ਕੁਝ ਸੁੱਝਦਾ ਹੀ ਨਹੀਂ।

SikhNet (Spanish)Bhabbha: Oh tonto, fuiste ahogado en el mar de las existencias materiales y te involucraste en la Maya.

ਗੁਰ ਪਰਸਾਦੀ ਏਕੋ ਜਾਣੈ; ਏਕ ਘੜੀ ਮਹਿ ਪਾਰਿ ਪਇਆ ॥੧੧॥

gur parasaadee eko jaanai; ek gharree meh paar peaa |11| Ang 435

Sant Singh KhalsaOne who comes to know the One Lord, by Guru's Grace, is carried across in an instant. ||11||
Manmohan SinghHe, who by Guru's grace knows the One Lord, crosses the world ocean in a moment.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਇੱਕ ਸਾਈਂ ਨੂੰ ਸਮਝਦਾ ਹੈ, ਉਹ ਇੱਕ ਮੁਹਤ ਅੰਦਰ ਜਗਤ ਸਮੁੰਦਰ ਤੋਂ ਤਰ ਜਾਂਦਾ ਹੈ।
Fareedkot Teekaਜੇ ਕਰ ਗੁਰੋਂ ਕੀ ਕ੍ਰਿਪਾ ਸੇ ਤੂੰ ਏਕ ਹੀ ਕੋ ਜਾਣੈ ਤੋ ਸੰਸਾਰ ਸਮੁੰਦਰ ਮੇਂ ਆਪ ਕੋ ਇਕ ਘੜੀ ਮੇਂ ਪਾਰ ਪਿਆ, ਭਾਵ ਹੋਇਆ ਜਾਣ॥੧੧॥
Prof. Sahib Singh(ਗੁਰੂ ਦੀ ਸਰਨ ਪੈ ਕੇ) ਗੁਰੂ ਦੀ ਕਿਰਪਾ ਨਾਲ ਜੇਹੜਾ ਮਨੁੱਖ ਪਰਮਾਤਮਾ ਨਾਲ ਸਾਂਝ ਪਾਂਦਾ ਹੈ, ਉਹ ਇਸ ਸੰਸਾਰ-ਸਮੁੰਦਰ ਤੋਂ ਇਕ ਪਲ ਵਿਚ ਪਾਰ ਲੰਘ ਜਾਂਦਾ ਹੈ ॥੧੧॥

ਪਦ ਅਰਥ ਪਰਸਾਦੀ = ਕਿਰਪਾ ਨਾਲ। ਏਕੋ = ਇਕ ਪਰਮਾਤਮਾ ਨੂੰ ਹੀ। ਜਾਣੈ = ਜੋ ਮਨੁੱਖ ਜਾਣਦਾ ਹੈ ॥੧੧॥

SikhNet (Spanish)Si por la Gracia del Guru conoces al Único Señor, podrás nadar a través en un instante. (11)

ਵਵੈ ਵਾਰੀ ਆਈਆ ਮੂੜੇ; ਵਾਸੁਦੇਉ ਤੁਧੁ ਵੀਸਰਿਆ ॥

vavai vaaree aaeea moorre; vaasudeo tudh veesariaa | Ang 435

Sant Singh KhalsaWawa: Your turn has come, you fool, but you have forgotten the Lord of Light.
Manmohan SinghW:-- Thy turn has come, O ignorant man. But thou hast forgotten the Luminous Lord.
Manmohan Singh (Punjabi)ਵ-ਤੇਰੀ ਵਾਰੀ ਆ ਗਈ ਹੈ, ਹੇ ਬੇਵਕੂਫ ਬੰਦੇ! ਤੂੰ ਪ੍ਰਕਾਸ਼ਵਾਨ ਪ੍ਰਭੂ ਨੂੰ ਭੁਲਾਇਆ ਹੋਇਆ ਹੈ।
Fareedkot Teekaਵਵੈ ਦ੍ਵਾਰੇ ਕਹਤੇ ਹੈਂ: ਹੇ ਮੂਢੇ! ਏਹ ਮਾਨੁਖ ਜਨਮ ਤੇਰੇ ਤਰਨੇ ਕੀ ਵਾਰੀ ਆਇ ਗਈ ਥੀ, ਪਰੰਤੂ ਇਸ ਮੇਂ ਭੀ ਵਾਸਦੇਉ ਤੇਰੇ ਸੇ ਬਿਸਰ ਗ੍ਯਾ ਹੈ॥
Prof. Sahib Singhਹੇ ਮੂਰਖ (ਭਾਗਾਂ ਨਾਲ) ਮਨੁੱਖਾਂ ਜਨਮ (ਮਿਲਣ) ਦੀ ਵਾਰੀ ਆਈ ਸੀ, ਪਰ (ਇਸ ਅਮੋਲਕ ਜਨਮ ਵਿਚ ਭੀ) ਤੈਨੂੰ ਪਰਮਾਤਮਾ ਭੁੱਲਿਆ ਹੀ ਰਿਹਾ।

ਪਦ ਅਰਥ ਵਾਰੀ = ਮਨੁੱਖਾ ਜਨਮ ਦੀ ਵਾਰੀ ਜਿਸ ਵਿਚ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਸੀ। ਵਾਸਦੇਉ = ਪਰਮਾਤਮਾ।

SikhNet (Spanish)Wawa: Oh tonto, tu hora ha llegado para Amarlo, pero has olvidado a tu Señor.

ਏਹ ਵੇਲਾ, ਨ ਲਹਸਹਿ ਮੂੜੇ; ਫਿਰਿ ਤੂੰ. ਜਮ ਕੈ ਵਸਿ ਪਇਆ ॥੧੨॥

eeh velaa, na lahaseh moorre; fir toon. jam kai vas peaa |12| Ang 435

Sant Singh KhalsaThis opportunity shall not come again, you fool; you shall fall under the power of the Messenger of Death. ||12||
Manmohan SinghThis opportunity thou shalt not get again. Thou shalt fall in the power of Death's myrmidons, O fool.
Manmohan Singh (Punjabi)ਮੌਕਾ ਤੈਨੂੰ ਮੁੜ ਕੇ ਨਹੀਂ ਮਿਲਣਾ। ਤੂੰ ਮੌਤ ਦੇ ਫਰਿਸ਼ਤਿਆਂ ਦੇ ਕਾਬੂ ਵਿੱਚ ਆ ਜਾਵੇਗਾਂ, ਹੇ ਮੂਰਖ!
Fareedkot Teekaਹੇ ਮੂਰਖ! ਜਬ ਤੂੰ ਜਮ ਕੇ ਵਸ ਪੜਾ ਹੋਵੇਂਗਾ, ਫਿਰ ਯਹ ਮਾਨੁਖ ਜਨਮ ਵੇਲਾ ਨਹੀਂ ਪਾਵੈਂਗਾ॥੧੨॥
Prof. Sahib Singhਹੇ ਮੂਰਖ! (ਜੇ ਖੁੰਝਿਆ ਹੀ ਰਿਹੋਂ ਤਾਂ) ਇਹ ਸਮਾਂ ਮੁੜ ਨਹੀਂ ਲੱਭ ਸਕੇਂਗਾ (ਤੇ ਮਾਇਆ ਦੇ ਮੋਹ ਵਿਚ ਫਸਿਆ ਰਹਿ ਕੇ) ਤੂੰ ਜਮ ਦੇ ਵੱਸ ਪੈ ਜਾਹਿਂਗਾ (ਜਨਮ ਮਰਨ ਦੇ ਗੇੜ ਵਿਚ ਜਾ ਪਏਂਗਾ) ॥੧੨॥

ਪਦ ਅਰਥ ਨ ਲਹਸਹਿ = ਤੂੰ ਲੱਭ ਨਹੀਂ ਸਕੇਂਗਾ। ਵਸਿ = ਕਾਬੂ ਵਿਚ ॥੧੨॥

SikhNet (Spanish)Esta oportunidad no volverá a ti, y caerás atrapado en las garras de la muerte. (12)

ਝਝੈ. ਕਦੇ ਨ ਝੂਰਹਿ ਮੂੜੇ; ਸਤਿਗੁਰ ਕਾ ਉਪਦੇਸੁ ਸੁਣਿ ਤੂੰ, ਵਿਖਾ ॥

jhajhai. kade na jhooreh moorre; satigur kaa upades sun toon, vikhaa | Ang 435

Sant Singh KhalsaJhajha: You shall never have to regret and repent, you fool, if you listen to the Teachings of the True Guru, for even an instant.
Manmohan SinghJh:-- Thou shalt never repent, O fool, if thou hearest the True Guru's instruction even a little.
Manmohan Singh (Punjabi)ਝ-ਤੂੰ ਕਦਾਚਿਤ ਪਸਚਾਤਾਪ ਨਹੀਂ ਕਰੇਗਾਂ, ਹੇ ਮੂਰਖ! ਜੇਕਰ ਤੂੰ ਸੱਚੇ ਗੁਰਾਂ ਦੀ ਸਿਖਮਤ ਭੋਰਾ ਭਰ ਭੀ ਸੁਣ ਲਵੇ।
Fareedkot Teekaਝਝੇ ਕਾ ਏਹ ਸਿਧਾਂਤ: ਹੇ ਮੂਰਖ! ਫੇਰ ਤੂੰ ਕਦੀ ਭੀ ਨਹੀਂ ਝੂਰੈਂਗਾ, ਸਤਗੁਰੋਂ ਕੋ ਉਪਦੇਸ਼ ਸੁਣ ਕਰ ਤੋ ਭੇਖ, ਭਾਵ ਉਪਦੇਸ਼ ਕਾ ਆਨੰਦ ਆਵੇ ਤੋ ਫੇਰ ਸੁਨੀ; ਵਾ (ਵਿਖਾ) ਕਦਮ ਸੇ ਢਲ ਕਰ ਗੁਰੋਂ ਕਾ ਉਪਦੇਸ਼ ਸੁਣ; ਵਾ (ਵਿਖਾ) ਰੰਚਕ ਮਾਤਰ ਤੋ ਸੁਣ॥
Prof. Sahib Singhਹੇ ਮੂਰਖ! ਤੂੰ ਪੂਰੇ ਗੁਰੂ ਦਾ ਉਪਦੇਸ਼ ਧਾਰਨ ਕਰ ਕੇ ਵੇਖ ਲੈ, (ਮਾਇਆ ਆਦਿਕ ਦੀ ਖ਼ਾਤਰ) ਤੈਨੂੰ ਕਦੇ ਹਾਹੁਕੇ ਨਹੀਂ ਲੈਣੇ ਪੈਣਗੇ (ਕਿਉਂਕਿ ਮਾਇਆ-ਮੋਹ ਦਾ ਜਾਲ ਹੀ ਟੁੱਟ ਜਾਇਗਾ),

ਪਦ ਅਰਥ ਨ ਝੂਰਹਿ = ਨਹੀਂ ਝੁਰੇਂਗਾ, ਹਾਹੁਕੇ ਨਹੀਂ ਲਏਂਗਾ। ਵਿਖਾ = ਵੇਖ ਖਾਂ, ਵੇਖ ਲੈ।

SikhNet (Spanish)Yhayha: Si escuchas la Palabra del Verdadero Guru y la compartes con otros, nunca te lamentarás.

ਸਤਿਗੁਰ ਬਾਝਹੁ. ਗੁਰੁ ਨਹੀ, ਕੋਈ; ਨਿਗੁਰੇ ਕਾ. ਹੈ ਨਾਉ ਬੁਰਾ ॥੧੩॥

satigur baajhahu. gur nahee, koee; nigure kaa. hai naau buraa |13| Ang 435

Sant Singh KhalsaWithout the True Guru, there is no Guru at all; one who is without a Guru has a bad reputation. ||13||
Manmohan SinghWithout the True Guru, there is not another Guru, and the one without the Guru has a bad name.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਹੋਰ ਕੋਈ ਗੁਰੂ ਨਹੀਂ। ਅਤੇ ਗੁਰੂ-ਬਿਹੂਨ (ਨਿਗੁਰੇ) ਦਾ ਨਾਮ ਹੀ ਮੰਦਾ ਹੈ।
Fareedkot Teekaਬਿਨਾਂ ਸਤਗੁਰੋਂ ਸੇ ਕੋਈ (ਗੁਰੁ) ਬਡਾ ਨਹੀਂ ਹੂਆ ਹੈ ਔਰ ਜੋ ਨਿਗੁਰੋਂ ਹੈਂ ਤਿਨ ਕਾ ਨਾਮ ਲੇਨਾ ਭੀ ਬੁਰਾ ਹੈ॥੧੩॥
Prof. Sahib Singhਪਰ ਜੇ ਪੂਰੇ ਗੁਰੂ ਦੀ ਸਰਨ ਨਹੀਂ ਪਏਂਗਾ ਤਾਂ ਕੋਈ (ਰਸਮੀ) ਗੁਰੂ (ਇਹਨਾਂ ਹਾਹੁਕਿਆਂ ਤੋਂ ਬਚਾ) ਨਹੀਂ (ਸਕਦਾ)। ਜੇਹੜਾ ਮਨੁੱਖ ਪੂਰੇ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ ਤੁਰਦਾ, (ਕੁਰਾਹੇ ਪੈਣ ਕਰ ਕੇ) ਉਹ ਬਦਨਾਮੀ ਹੀ ਖੱਟਦਾ ਹੈ ॥੧੩॥

ਪਦ ਅਰਥ ਨਿਗੁਰਾ = ਜਿਸ ਨੇ ਗੁਰੂ ਦਾ ਆਸਰਾ ਨਹੀਂ ਲਿਆ ॥੧੩॥

SikhNet (Spanish)Sin el Verdadero Guru, no hay nadie más, y la reputación de los que no Lo tienen, se deteriora. (13)

ਧਧੈ. ਧਾਵਤ ਵਰਜਿ ਰਖੁ ਮੂੜੇ; ਅੰਤਰਿ ਤੇਰੈ ਨਿਧਾਨੁ ਪਇਆ ॥

dhadhai. dhaavat varaj rakh moorre; antar terai nidhaan peaa | Ang 435

Sant Singh KhalsaDhadha: Restrain your wandering mind, you fool; deep within you the treasure is to be found.
Manmohan SinghDh:-- Restrain thy wandering mind O foolish man. within thee is the Name treasure.
Manmohan Singh (Punjabi)ਧ-ਆਪਣੇ ਭਟਕਦੇ ਹੋਏ ਮਨੂਏ ਨੂੰ ਰੋਕ ਰੱਖ, ਹੇ ਬੇਸਮਝ ਬੰਦੇ! ਤੇਰੇ ਅੰਦਰ ਨਾਮ ਦਾ ਖਜਾਨਾ ਹੈ।
Fareedkot Teekaਧਧੇ ਦ੍ਵਾਰਾ ਕਹਤੇ ਹੈਂ: ਹੇ ਮੂਰਖ ਤੂੰ ਧਾਵਤੇ ਮਨ ਕੋ ਰੋਕ ਰਖ, ਸਰਬ ਨਿਧੋਂ ਕਾ ਘਰ, ਭਾਵ ਸਾਖੀ ਰੂਪ ਚੇਤਨ ਤੇਰੇ ਅੰਤਰ ਹੀ ਪਿਆ, ਭਾਵ ਬਿਰਾਜਮਾਨ ਹੈ॥☬ਜੇ ਕਹੈ ਅੰਤਰ ਗਤ ਹਰੀ ਹੈ ਤੌ ਤਿਸ ਕਾ ਆਨੰਦ ਕਿਉਂ ਨਹੀਂ ਮਿਲਤਾ? ਸੋ ਕਹਤੇ ਹੈਂ:
Prof. Sahib Singhਹੇ ਮੂਰਖ! ਆਤਮਕ ਸੁਖ ਦਾ ਖ਼ਜ਼ਾਨਾ ਪਰਮਾਤਮਾ ਤੇਰੇ ਅੰਦਰ ਵੱਸ ਰਿਹਾ ਹੈ (ਪਰ ਤੂੰ ਸੁਖ ਲੱਭਣ ਵਾਸਤੇ ਬਾਹਰ ਭਟਕਦਾ ਫਿਰਦਾ ਹੈਂ) ਬਾਹਰ ਭਟਕਦੇ ਮਨ ਨੂੰ ਰੋਕ ਕੇ ਰੱਖ!

ਪਦ ਅਰਥ ਵਰਜਿ ਰਖੁ = ਰੋਕ ਰੱਖ। ਧਾਵਤ = ਭਟਕਦੇ ਨੂੰ। ਤੇਰੈ ਅੰਤਰਿ = ਤੇਰੇ ਅੰਦਰ। ਨਿਧਾਨੁ = ਖ਼ਜ਼ਾਨਾ (ਸੁਖਾਂ ਦਾ)।

SikhNet (Spanish)Dhaddha: Calma tu mente, oh tonto; en tu interior está el Tesoro del Señor.

ਗੁਰਮੁਖਿ ਹੋਵਹਿ, ਤਾ ਹਰਿ ਰਸੁ ਪੀਵਹਿ; ਜੁਗਾ ਜੁਗੰਤਰਿ. ਖਾਹਿ ਪਇਆ ॥੧੪॥

guramukh hoveh, taa har ras peeveh; jugaa jugantar. khaeh peaa |14| Ang 435

Sant Singh KhalsaWhen one becomes Gurmukh, then he drinks in the sublime essence of the Lord; throughout the ages, he continues to drink it in. ||14||
Manmohan SinghIf man becomes a Guru-ward, then does he drink God's elixir, and continues he, to quaff if, all the ages through.
Manmohan Singh (Punjabi)ਜੇਕਰ ਇਨਸਾਨ ਗੁਰੂ ਅਨਸਾਰੀ ਥੀ ਵੰਞੇ, ਤਦ ਹੀ ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਪੀਂਦਾ ਹੈ ਅਤੇ ਸਾਰਿਆਂ ਯੁਗਾਂ ਅੰਦਰ ਹੀ ਉਹ ਇਸ ਨੂੰ ਪਾਨ ਕਰਦਾ ਰਹਿੰਦਾ ਹੈ।
Fareedkot Teekaਜਬ ਗੁਰਮੁਖ ਹੋਵੈ, ਤੌ ਹਰਿ ਰਸ ਕੋ ਪਾਨ ਕਰ ਜੁਗਹ ਜੁਗੰਤਰ ਮੇਂ ਪੜਾ ਖਾਹਿਗਾ॥੧੪॥
Prof. Sahib Singhਜੇ ਤੂੰ ਗੁਰੂ ਦੇ ਦੱਸੇ ਰਸਤੇ ਉਤੇ ਤੁਰੇਂ ਤਾਂ (ਅੰਦਰ ਵੱਸਦੇ) ਪਰਮਾਤਮਾ ਦੇ ਨਾਮ ਦਾ ਰਸ ਪੀਵੇਂਗਾ, ਸਦਾ ਲਈ ਇਹ ਨਾਮ-ਰਸ ਵਰਤਦਾ ਰਹੇਂਗਾ (ਕਦੇ ਮੁੱਕੇਗਾ ਨਹੀਂ) ॥੧੪॥

ਪਦ ਅਰਥ ਗੁਰਮਖਿ ਹੋਵਹਿ = ਜੇ ਤੂੰ ਗੁਰੂ ਦੇ ਸਨਮੁਖ ਰਹੇਂ। ਜੁਗਾ ਜੁਗੰਤਰਿ = ਜੁਗਾ ਜੁਗ ਅੰਤਰਿ, ਅਨੇਕਾਂ ਜੁਗਾਂ ਤਕ, ਸਦਾ ਲਈ। ਖਾਹਿ ਪਇਆ = ਪਿਆ ਖਾਹਿਂਗਾ, ਖਾਂਦਾ ਰਹੇਂਗਾ ॥੧੪॥

SikhNet (Spanish)Aquél que se enfoca hacia Dios, prueba el Néctar del Señor; sí, lo bebe y lo saborea para siempre. (14)

ਗਗੈ. ਗੋਬਿਦੁ ਚਿਤਿ ਕਰਿ ਮੂੜੇ; ਗਲੀ. ਕਿਨੈ ਨ ਪਾਇਆ ॥

gagai. gobid chit kar moorre; galee. kinai na paaeaa | Ang 435

Sant Singh KhalsaGagga: Keep the Lord of the Universe in your mind, you fool; by mere words, no one has ever attained Him.
Manmohan SinghG:-- Think thou of the World-Lord, O fool. By mere talk, none has ever attained Him.
Manmohan Singh (Punjabi)ਗ-ਸ੍ਰਿਸ਼ਟੀ ਦੇ ਸੁਆਮੀ ਨੂੰ ਯਾਦ ਕਰ, ਹੇ ਮੂਰਖ! ਨਿਰੀਆਂ ਗੱਲਾਂ ਬਾਤਾਂ ਦੁਆਰਾ ਕਦੇ ਭੀ ਕਿਸੇ ਨੇ ਉਸ ਨੂੰ ਪ੍ਰਾਪਤ ਨਹੀਂ ਕੀਤਾ।
Fareedkot Teekaਗਗੈ ਦ੍ਵਾਰਾ ਕਹਤੇ ਹੈਂ: ਹੇ ਮੂਰਖ! ਜੋ ਗੋਬਿੰਦ ਕੋ ਪਾਵਣਾ ਹੈ, ਤੋ (ਚਿਤਿ) ਯਾਦ ਕਰ, ਬਿਨਾ ਚਿੰਤਨ ਤੇ ਬਾਤੋਂ ਸੇ ਕਿਸੀ ਨੇ ਨਹੀਂ ਪਾਯਾ ਹੈ॥
Prof. Sahib Singhਹੇ ਮੂਰਖ! ਪਰਮਾਤਮਾ (ਦੇ ਨਾਮ) ਨੂੰ ਆਪਣੇ ਚਿੱਤ ਵਿਚ ਵਸਾ ਲੈ (ਤਦੋਂ ਹੀ ਉਸ ਨਾਲ ਮਿਲਾਪ ਹੋਵੇਗਾ), ਨਿਰੀਆਂ ਗੱਲਾਂ ਨਾਲ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ।
SikhNet (Spanish)Gagga: Enaltece a tu Señor en tu mente, oh tonto; con sólo hablar, Él no es obtenido.

ਗੁਰ ਕੇ ਚਰਨ ਹਿਰਦੈ ਵਸਾਇ ਮੂੜੇ; ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥

gur ke charan hiradai vasaae moorre; pichhale gunah sabh bakhas leaa |15| Ang 435

Sant Singh KhalsaEnshrine the Guru's feet within your heart, you fool, and all your past sins shall be forgiven. ||15||
Manmohan SinghGuru's feet abide thou in thy mind, O stupid person. All thine past sins, he shall forgive.
Manmohan Singh (Punjabi)ਗੁਰਾਂ ਦੇ ਪੈਰ ਤੂੰ ਆਪਣੇ ਅੰਤਸ਼ਕਰਨ ਵਿੱਚ ਟਿਕਾ ਬੇਸਮਝ ਬੰਦੇ! ਤੇਰੇ ਪੂਰਬਲੇ ਪਾਪ ਉਹ ਸਾਰੇ ਮਾਫ ਕਰ ਦੇਵੇਗਾ।
Fareedkot Teekaਹੇ ਮੂਰਖ! ਗੁਰੋਂ ਕੇ ਚਰਨ ਅਪਨੇ ਹਿਰਦੇ ਮੇਂ ਬਸਾਉ, ਤਬ ਪਿਛਲੇ ਔਗਨੋਂ ਸੇ ਬਖਸ਼ ਲਯਾ ਜਾਵੈਂਗਾ॥੧੫॥
Prof. Sahib Singhਹੇ ਮੂਰਖ! ਗੁਰੂ ਦੇ ਚਰਨ ਹਿਰਦੇ ਵਿਚ ਟਿਕਾਈ ਰੱਖ, ਪਿਛਲੇ ਕੀਤੇ ਹੋਏ ਸਾਰੇ ਪਾਪ ਬਖ਼ਸ਼ੇ ਜਾਣਗੇ ॥੧੫॥

ਪਦ ਅਰਥ ਗੁਨਹ = ਪਾਪ ॥੧੫॥

SikhNet (Spanish)Enaltece los Pies del Señor en tu corazón para que tus errores pasados sean borrados. (15)

ਹਾਹੈ. ਹਰਿ ਕਥਾ ਬੂਝੁ, ਤੂੰ ਮੂੜੇ; ਤਾ ਸਦਾ ਸੁਖੁ ਹੋਈ ॥

haahai. har kathaa boojh, toon moorre; taa sadaa sukh hoee | Ang 435

Sant Singh KhalsaHaha: Understand the Lord's Sermon, you fool; only then shall you attain eternal peace.
Manmohan SinghH:-- God's discourse understand thou, O fool, then alone shalt thou attain eternal peace.
Manmohan Singh (Punjabi)ਹ-ਵਾਹਿਗੁਰੂ ਦੀ ਕਥਾ-ਵਾਰਤਾ ਨੂੰ ਸਮਝ ਤੂੰ ਹੇ ਮੂਰਖ! ਤਾਂ ਹੀ ਤੈਨੂੰ ਸਦੀਵੀ ਆਰਾਮ ਪ੍ਰਾਪਤ ਹੋਵੇਗਾ।
Fareedkot Teekaਹਾਹੈ ਦ੍ਵਾਰਾ ਕਹਤੇ ਹੈਂ: ਹੇ ਮੂੜੇ! ਤੂੰ ਹਰਿ ਕੀ ਕਥਾ ਕੋ (ਬੁਝੁ) ਸਮਝ, ਜਬ ਸਮਝੇਗਾ ਤਬ ਤੁਝ ਕੋ ਸਦਾ ਕਾ ਸੁਖ ਹੋਵੇਗਾ॥
Prof. Sahib Singhਹੇ ਮੂਰਖ! ਜੇ ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸਿੱਖ ਲਏਂ ਤਾਂ ਤੈਨੂੰ ਸਦਾ ਆਤਮਕ ਅਨੰਦ ਮਿਲਿਆ ਰਹੇ।

ਪਦ ਅਰਥ ਬੂਝੁ = ਸਮਝ, ਜਾਚ ਸਿੱਖ। ਕਥਾ = ਸਿਫ਼ਤ-ਸਾਲਾਹ।

SikhNet (Spanish)Jaja: Conoce la Esencia del Evangelio del Señor y obtendrás el Éxtasis.

ਮਨਮੁਖਿ ਪੜਹਿ. ਤੇਤਾ ਦੁਖੁ ਲਾਗੈ; ਵਿਣੁ ਸਤਿਗੁਰ. ਮੁਕਤਿ ਨ ਹੋਈ ॥੧੬॥

manamukh parreh. tetaa dukh laagai; vin satigur. mukat na hoee |16| Ang 435

Sant Singh KhalsaThe more the self-willed manmukhs read, the more pain they suffer. Without the True Guru, liberation is not obtained. ||16||
Manmohan SinghThe more the perverse read, more the anguish they suffer. Without the True Guru there is no salvation.
Manmohan Singh (Punjabi)ਜਿੰਨਾ ਬਹੁਤਾ ਮਨ ਮੱਤੀਏ ਪੜ੍ਹਦੇ ਹਨ, ਉਨ੍ਹਾਂ ਬਹੁਤਾ ਉਹਨਾਂ ਨੂੰ ਕਸ਼ਟ ਹੁੰਦਾ ਹੈ। ਸੱਚੇ ਗੁਰਾਂ ਦੇ ਬਗੈਰ ਮੋਖਸ਼ ਪ੍ਰਾਪਤ ਨਹੀਂ ਹੁੰਦੀ।
Fareedkot Teekaਅਪਨੀ ਮਨਮੁਖਤਾ ਸੇ ਜਿਤਨਾ ਪੜੈਗਾ ਤਿਤਨਾ ਦੁਖ ਹੀ ਲਗੈਗਾ, ਸਤਗੁਰੋਂ ਬਿਨਾਂ ਮੁਕਤ ਨਹੀਂ ਹੋਏਗੀ॥੧੬॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਜਿਤਨਾ ਹੀ (ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਖੁੰਝ ਕੇ ਮਾਇਆ ਸੰਬੰਧੀ ਹੋਰ ਹੋਰ ਲੇਖੇ) ਪੜ੍ਹਦੇ ਹਨ, ਉਤਨੀ ਹੀ ਵਧੀਕ ਅਸ਼ਾਂਤੀ ਖੱਟਦੇ ਹਨ, ਤੇ ਗੁਰੂ ਦੀ ਸਰਨ ਤੋਂ ਬਿਨਾ (ਇਸ ਅਸ਼ਾਂਤੀ ਤੋਂ) ਖ਼ਲਾਸੀ ਨਹੀਂ ਹੁੰਦੀ ॥੧੬॥

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਤੇਤਾ = ਉਤਨਾ ਹੀ। ਮੁਕਤਿ = ਖ਼ਲਾਸੀ ॥੧੬॥

SikhNet (Spanish)Mientras más lee el arrogante Manmukj más sufre, y sin el Verdadero Guru, no es emancipado. (16)

ਰਾਰੈ. ਰਾਮੁ ਚਿਤਿ ਕਰਿ ਮੂੜੇ; ਹਿਰਦੈ ਜਿਨੑ ਕੈ ਰਵਿ ਰਹਿਆ ॥

raarai. raam chit kar moorre; hiradai jina kai rav rahiaa | Ang 435

Sant Singh KhalsaRarra: Center your consciousness on the Lord, you fool; abide with those whose hearts are filled with the Lord.
Manmohan SinghR:-- O fool, remember thou the Lord, through the persons in whose heart He is abiding.
Manmohan Singh (Punjabi)ਰ-ਹੇ ਬੇਸਮਝ ਬੰਦੇ! ਤੂੰ ਉਨ੍ਹਾਂ ਦੇ ਰਾਹੀਂ ਸੁਆਮੀ ਨੂੰ ਚੇਤੇ ਕਰ, ਜਿਨ੍ਹਾਂ ਦੇ ਦਿਲ ਅੰਦਰ ਉਹ ਵੱਸਦਾ ਹੈ।
Fareedkot Teekaਰਾਰੈ ਦ੍ਵਾਰੇ ਕਹਤੇ ਹੈਂ: ਜਿਨ ਕੇ ਹਿਰਦੇ ਮੇਂ ਰਮਣ ਕਰ ਰਹਾ ਹੈ, ਭਾਵ ਸਾਖਿਆਤ ਹੂਆ ਹੈ। ਹੇ ਮੂਰਖ! ਤਿਨੋਂ ਦੁਆਰੇ ਰਾਮ ਨਾਮ ਕਾ ਚਿੰਤਨ ਕਰ॥
Prof. Sahib Singhਹੇ ਮੂਰਖ! ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖ! ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਸਦਾ ਵੱਸਦਾ ਰਹਿੰਦਾ ਹੈ,

ਪਦ ਅਰਥ ਚਿਤਿ ਕਰਿ = ਚਿੱਤ ਵਿਚ ਵਸਾ ਲੈ। ਹਿਰਦੈ = ਹਿਰਦੇ ਵਿਚ। ਰਵਿ ਰਹਿਆ = ਸਦਾ ਚੇਤੇ ਹੈ, ਸਦਾ ਮੌਜੂਦ ਹੈ।

SikhNet (Spanish)Rarra: Centra tu Conciencia en el Señor, oh tonto, habita con quienes tienen el corazón lleno del Señor.

ਗੁਰ ਪਰਸਾਦੀ. ਜਿਨੑੀ ਰਾਮੁ. ਪਛਾਤਾ; ਨਿਰਗੁਣ ਰਾਮੁ ਤਿਨੑੀ ਬੂਝਿ ਲਹਿਆ ॥੧੭॥

gur parasaadee. jinaee raam. pachhaataa; niragun raam tinaee boojh lahiaa |17| Ang 435

Sant Singh KhalsaBy Guru's Grace, those who recognize the Lord, understand the absolute Lord. ||17||
Manmohan SinghBy Guru's grace they, who recognise the Lord, they understand their Absolute God.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਜੋ ਸੁਆਮੀ ਨੂੰ ਸਿੰਆਣਦੇ ਹਨ, ਉਹ ਸੁਤੰਤਰ ਵਾਹਿਗੁਰੂ ਨੂੰ ਸਮਝ ਲੈਂਦੇ ਹਨ।
Fareedkot Teekaਇਸ ਪ੍ਰਕਾਰ ਗੁਰੋਂ ਕੀ ਕ੍ਰਿਪਾ ਸੇ ਜਿਨੋਂ ਨੇ ਸਰਗੁਣ ਰੂਪ ਰਾਮ ਕੋ ਪਛਾਨਾ ਹੈ, ਤਿਨੋਂ ਗੁਰਮੁਖੋਂ ਨੇ ਨਿਰਗੁਣ ਰਾਮ ਕੋ ਭੀ ਬੂਝ ਲੀਆ ਹੈ॥੧੭॥
Prof. Sahib Singh(ਜਿਨ੍ਹਾਂ ਨੂੰ ਪ੍ਰਭੂ ਸਦਾ ਯਾਦ ਹੈ, ਉਹਨਾਂ ਦੀ ਸੰਗਤਿ ਵਿਚ ਰਹਿ ਕੇ) ਗੁਰੂ ਦੀ ਕਿਰਪਾ ਨਾਲ ਜਿਨ੍ਹਾਂ (ਹੋਰ) ਬੰਦਿਆਂ ਨੇ ਪਰਮਾਤਮਾ ਨਾਲ ਸਾਂਝ ਪਾਈ, ਉਹਨਾਂ ਮਾਇਆ ਤੋਂ ਨਿਰਲੇਪ ਪ੍ਰਭੂ (ਦਾ ਅਸਲਾ) ਸਮਝ ਕੇ ਉਸ ਨਾਲ ਮਿਲਾਪ ਪ੍ਰਾਪਤ ਕਰ ਲਿਆ ॥੧੭॥

ਪਦ ਅਰਥ ਪਛਾਤਾ = ਪਛਾਣ ਲਿਆ, ਡੂੰਘੀ ਸਾਂਝ ਪਾ ਲਈ। ਬੂਝਿ = ਸਮਝ ਕੇ। ਨਿਰਗੁਣ = ਮਾਇਆ ਦੇ ਪ੍ਰਭਾਵ ਤੋਂ ਨਿਰਲੇਪ। ਲਹਿਆ = ਲੱਭ ਲਿਆ। ਪਰਸਾਦੀ = ਕਿਰਪਾ ਨਾਲ ॥੧੭॥

SikhNet (Spanish)Por la Gracia del Guru, quienes reconocen al Señor entienden al Señor Absoluto. (17)

ਤੇਰਾ. ਅੰਤੁ ਨ ਜਾਈ ਲਖਿਆ; ਅਕਥੁ. ਨ ਜਾਈ ਹਰਿ ਕਥਿਆ ॥

teraa. ant na jaaee lakhiaa; akath. na jaaee har kathiaa | Ang 435

Sant Singh KhalsaYour limits cannot be known; the indescribable Lord cannot be described.
Manmohan SinghMy Master, Thine limit cannot be known. The Indescribable God cannot be described.
Manmohan Singh (Punjabi)ਮੇਰੇ ਮਾਲਕ ਤੇਰਾ ਓੜਕ ਜਾਇਆ ਨਹੀਂ ਜਾ ਸਕਦਾ। ਨਾਂ ਬਿਆਨ ਹੋਣ ਵਾਲਾ ਵਾਹਿਗੁਰੂ ਬਿਆਨ ਨਹੀਂ ਕੀਤਾ ਜਾ ਸਕਦਾ।
Fareedkot Teekaਤੇਰਾ ਸ੍ਵਾਮੀ ਜੋ ਹਰਿ ਹੈ ਤਿਸ ਕਾ ਅੰਤ ਲਖਾ ਨਹੀਂ ਜਾਤਾ ਹੈ ਔਰ ਅਕਥ ਹੈ, ਬਾਣੀ ਕਰ ਕੇ ਇੰਦਤਾ ਸੇ ਕਥਨ ਨਹੀਂ ਕੀਆ ਜਾਤਾ ਹੈ॥
Prof. Sahib Singhਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਬਿਆਨ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਅਕਥੁ = ਜੋ ਬਿਆਨ ਤੋਂ ਬਾਹਰ ਹੈ। ਲੇਖਾ = ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਦਾ ਹਿਸਾਬ {ਨੋਟ: ਕਿਸੇ ਸ਼ਾਹੂਕਾਰ ਤੋਂ ਕਰਜ਼ਾ ਚੁੱਕ ਲਈਏ, ਜਿਉਂ ਜਿਉਂ ਸਮਾ ਗੁਜ਼ਰਦਾ ਹੈ, ਉਸ ਕਰਜ਼ੇ ਦਾ ਸੂਦ ਪੈ ਪੈ ਕੇ ਸ਼ਾਹ ਦੀ ਰਕਮ ਦਾ ਲੇਖਾ ਵਧਦਾ ਜਾਂਦਾ ਹੈ। ਕਿਸੇ ਕੀਤੇ ਵਿਕਾਰ ਦੇ ਕਾਰਨ ਮਨ ਵਿਚ ਟਿਕੇ ਹੋਏ ਮੰਦੇ ਸੰਸਕਾਰ ਵਿਕਾਰਾਂ ਵਲ ਹੋਰ ਹੋਰ ਪ੍ਰੇਰਦੇ ਹਨ। ਉਸ ਪ੍ਰੇਰਨਾ ਨਾਲ ਹੋਰ ਹੋਰ ਵਿਕਾਰ ਕਰੀ ਜਾਂਦੇ ਹਾਂ। ਇਸ ਤਰ੍ਹਾਂ ਵਿਕਾਰਾਂ ਦਾ ਇਹ ਸਿਲਸਿਲਾ ਜਾਰੀ ਰਹਿੰਦਾ ਹੈ, ਤੇ ਵਿਕਾਰਾਂ ਦਾ ਲੇਖਾ ਵਧਦਾ ਚਲਿਆ ਜਾਂਦਾ ਹੈ}।

SikhNet (Spanish)Oh Señor, Tus Límites nadie los conoce; Tu Misterio es Indescifrable.

ਨਾਨਕ. ਜਿਨੑ ਕਉ ਸਤਿਗੁਰੁ ਮਿਲਿਆ; ਤਿਨੑ ਕਾ ਲੇਖਾ ਨਿਬੜਿਆ ॥੧੮॥੧॥੨॥

naanak. jina kau satigur miliaa; tina kaa lekhaa nibarriaa |18|1|2| Ang 435

Sant Singh KhalsaO Nanak, whose who have met the True Guru, have their accounts settled. ||18||1||2||
Manmohan SinghNanak, they whom the True Guru meets have their account settled.
Manmohan Singh (Punjabi)ਨਾਨਕ, ਜਿੰਨਾਂ ਨੂੰ ਸੱਚੇ ਗੁਰੂ ਜੀ ਮਿਲ ਪੈਦੇ ਹਨ, ਉਨ੍ਹਾਂ ਦਾ ਹਿਸਾਬ ਕਿਤਾਬ ਬੇਬਾਕ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਸਤਗੁਰ ਮਿਲਾ ਹੈ, ਤਿਨ ਸੇ ਸੁਭਾਸੁਭ ਕਰਮ ਕਾ ਲੇਖਾ ਨਿਬੜ ਗਿਆ ਹੈ ਅਰਥਾਤ ਜਨਮ ਮਰਣ ਸੇ ਰਹਿਤ ਹੂਏ ਹੈਂ॥੧੮॥੧॥੨॥☬ਛੰਤ ਸਬਦੋਂ ਕੀ ਚਾਲ ਹੈ ਵਾ ਜਸ ਹੈ ਔਰੋਂ ਕੋ ਉਪਦੇਸ ਹੈ। ਅਰ ਤੀਂਨ ਪੌੜੀ ਮੇਂ ਅਪਨਾ ਬਿਰਹ ਔ ਚੌਥੀ ਮੇਂ ਮਿਲਾਪ ਹੈ। ਅਰ ਅਪਨੇ ਕੋ ਇਸਤ੍ਰੀ ਰੂਪ ਮਾਨ ਕਰ ਪਰਮੇਸ੍ਵਰ ਪਤੀ ਪਾਸ ਬੇਨਤੀ ਹੈ:
Prof. Sahib Singhਹੇ ਨਾਨਕ! ਜਿਨ੍ਹਾਂ ਨੂੰ ਸਤਿਗੁਰੂ ਮਿਲ ਪਏ (ਉਹ ਨਿਰੀ ਮਾਇਆ ਦੇ ਲੇਖੇ ਲਿਖਣ ਪੜ੍ਹਨ ਦੇ ਥਾਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਲੱਗ ਪੈਂਦੇ ਹਨ, ਇਸ ਤਰ੍ਹਾਂ) ਉਹਨਾਂ ਦੇ ਅੰਦਰੋਂ ਮਾਇਆ ਦੇ ਮੋਹ ਦੇ ਸੰਸਕਾਰਾਂ ਦਾ ਹਿਸਾਬ ਮੁੱਕ ਜਾਂਦਾ ਹੈ ॥੧੮॥੧॥੨॥

ਪਦ ਅਰਥ ਨਿਬੜਿਆ = ਮੁੱਕ ਜਾਂਦਾ ਹੈ ॥੧੮॥੧॥੨॥

* ਨੋਟ: ਅੰਕ ੧ ਦਾ ਭਾਵ ਇਹ ਹੈ ਕਿ ਇਹ ੧੮ ਬੰਦਾਂ ਵਾਲੀ ਸਾਰੀ ਇਕੋ ਹੀ ਬਾਣੀ ਹੈ ਜਿਸ ਦਾ ਸਿਰਲੇਖ ਹੈ 'ਪਟੀ'। ਅੰਕ ੨ ਦਾ ਭਾਵ ਇਹ ਹੈ ਕਿ 'ਪਟੀ' ਨਾਮ ਦੀਆਂ ਇਹ ਦੋ ਬਾਣੀਆਂ ਹਨ। ਪਹਿਲੀ ਪਟੀ ਮਹਲੇ ਪਹਿਲੇ ਦੀ, ਦੂਜੀ ਪਟੀ ਮਹਲੇ ਤੀਜੇ ਦੀ।

SikhNet (Spanish)Dice Nanak, quien ha encontrado al Guru Verdadero, tiene la cuenta saldada. (18‑1-2)
Answers quote the Granth verbatim with Ang citations. AI commentary is not Gurbani and not a religious ruling.