ੴ

ਸਿੱਖਬਾਣੀ · SikhBani

Ang 434

Sri Guru Granth Sahib · Raag Aasaa · 3 shabads, 32 lines
Translations
Shabad Guru Nanak Dev Ji Raag Aasaa continued from Ang 433

ਜੀਅ ਜੰਤ ਸਭ ਸਾਰੀ ਕੀਤੇ; ਪਾਸਾ ਢਾਲਣਿ ਆਪਿ ਲਗਾ ॥੨੬॥

jeea jant sabh saaree keete; paasaa dtaalan aap lagaa |26|

Sant Singh KhalsaHe made all beings and creatures his chessmen, and He Himself threw the dice. ||26||
Manmohan SinghHe made all the men and other beings His draughtmen, and Himself began to through the dice.
Manmohan Singh (Punjabi)ਉਸ ਨੇ ਸਾਰੇ ਇਨਸਾਨਾਂ ਅਤੇ ਹੋਰ ਪ੍ਰਾਣ ਧਾਰੀਆਂ ਨੂੰ ਭੀ ਆਪਣੀਆਂ ਨਰਦਾਂ ਬਣਾ ਲਿਆ। ਅਤੇ ਖੁਦ ਗੋਟੀਆਂ ਸੁਟਣੀਆਂ ਆਰੰਭ ਕਰ ਦਿੱਤੀਆਂ।
Fareedkot Teekaਸੰਪੂਰਨ ਛੋਟੇ ਬਡੇ ਜੀਵ ਨਰਦਾਂ ਰੂਪ ਕੀਏ ਔਰ ਪਰਮੇਸ੍ਵਰ ਆਪ ਤੀਨੋ ਗੁਣੋਂ ਰੂਪ ਪਾਸਾ ਢਾਲਣੇ ਲਗਾ, ਭਾਵ ਤੀਨੋਂ ਗੁਣੋਂ ਕਰ ਜੀਵੋਂ ਕੋ ਉਤਮ ਮਧਮ ਨੀਚ ਗਤੀ ਕੋ ਪ੍ਰਾਪਤ ਕਰਤਾ ਹੈ॥੨੬॥
Prof. Sahib Singhਉਸ ਨੇ ਇੰਜ ਸਾਰੇ ਜੀਵ ਜੰਤੂ ਨਰਦਾਂ ਬਣਾਈਆਂ ਹੋਈਆਂ ਹਨ ਤੇ ਪ੍ਰਭੂ ਆਪ ਹੀ ਪਾਸੇ ਸੁੱਟਦਾ ਹੈ (ਇੰਜ ਕਈ ਨਰਦਾਂ ਪੁੱਗਦੀਆਂ ਜਾਂਦੀਆਂ ਹਨ, ਕਈ ਉਹਨਾਂ ਚੌਹਾਂ ਖ਼ਾਨਿਆਂ ਦੇ ਗੇੜ ਵਿਚ ਹੀ ਪਈਆਂ ਰਹਿੰਦੀਆਂ ਹਨ) ॥੨੬॥

ਪਦ ਅਰਥ ਸਾਰੀ = ਨਰਦਾਂ, ਗੋਠਾਂ (ਜੋ ਚੌਪੜ ਦੀ ਖੇਡ ਖੇਡਣ ਵੇਲੇ ਉਸ ਕੱਪੜੇ ਉਤੇ ਬਣੇ ਹੋਏ ਖ਼ਾਨਿਆਂ ਵਿਚ ਰੱਖੀਦੀਆਂ ਹਨ)। ਪਾਸਾ = ਚਾਰ ਜਾਂ ਛੇ ਪਾਸਿਆਂ ਵਾਲਾ ਹਾਥੀ-ਦੰਦ ਦਾ ਬਣਿਆ ਹੋਇਆ ਟੋਟਾ ਜੋ ਚੌੜਾਈ ਵਿਚ ਛੋਟਾ ਜਿਹਾ ਹੁੰਦਾ ਹੈ ਤੇ ਉਂਗਲ ਦੇ ਕਰੀਬ ਲੰਬਾ ਹੁੰਦਾ ਹੈ। ਇਸ ਦੇ ਦੁਆਲੇ ਬਿੰਦੀਆਂ ਦੇ ਨਿਸ਼ਾਨ ਹੁੰਦੇ ਹਨ। ਅਜਿਹੇ ਚਾਰ ਜਾਂ ਛੇ ਪਾਸੇ ਰਲਾ ਕੇ ਸੁੱਟੀਦੇ ਹਨ, ਤੇ ਸਾਹਮਣੇ ਆਈਆਂ ਬਿੰਦੀਆਂ ਦੀ ਗਿਣਤੀ ਅਨੁਸਾਰ ਨਰਦਾਂ ਚੌਪੜ ਦੇ ਖ਼ਾਨਿਆਂ ਵਿਚ ਤੋਰੀਦੀਆਂ ਹਨ ॥੨੬॥

SikhNet (Spanish)y haciendo de las criaturas Sus piezas de ajedrez, Él Mismo las mueve. (26)

ਭਭੈ. ਭਾਲਹਿ ਸੇ ਫਲੁ ਪਾਵਹਿ; ਗੁਰ ਪਰਸਾਦੀ. ਜਿਨੑ ਕਉ ਭਉ ਪਇਆ ॥

bhabhai. bhaaleh se fal paaveh; gur parasaadee. jina kau bhau peaa |

Sant Singh KhalsaBhabha: Those who search, find the fruits of their rewards; by Guru's Grace, they live in the Fear of God.
Manmohan SinghBh:-- They who search God and feel His fear, by Guru's grace, obtain the fruit.
Manmohan Singh (Punjabi)ਭ-ਜੋ ਗੁਰਾਂ ਦੀ ਰਹਿਮਤ ਸਦਕਾ ਵਾਹਿਗੁਰੂ ਨੂੰ ਲੱਭਦੇ ਅਤੇ ਉਸ ਦੇ ਡਰ ਨੂੰ ਅਨੁਭਵ ਕਰਦੇ ਹਨ, ਉਹ ਮੇਵੇ ਨੂੰ ਪਾ ਲੈਂਦੇ ਹਨ।
Fareedkot Teekaਹੇ ਪੰਡਤ! ਭਭੇ ਦ੍ਵਾਰਾ ਕਹਤੇ ਹੈਂ: ਐਸੇ ਵਾਹਿਗੁਰੂ ਕੋ ਸੋ (ਭਾਲਹਿ) ਖੋਜਤੇ ਹੈਂ ਗੁਰੋਂ ਕੀ ਕ੍ਰਿਪਾ ਕਰ ਕੇ ਜਿਨ ਕੇ ਹਿਰਦੇ ਮੇਂ ਭਯ ਪ੍ਰਾਪਤ ਭ੍ਯਾ ਹੈ, ਸੋਈ ਮੋਖ ਰੂਪ ਫਲੁ ਪਾਉਤੇ ਹੈਂ॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਡਰ ਟਿਕ ਜਾਂਦਾ ਹੈ ਉਹ ਪ੍ਰਭੂ ਨੂੰ ਢੂੰਡਦੇ ਹਨ ਤੇ (ਆਪਣੇ ਜਤਨਾਂ ਦਾ) ਫਲ ਹਾਸਲ ਕਰ ਲੈਂਦੇ ਹਨ।

ਪਦ ਅਰਥ ਭਾਲਹਿ = ਭਾਲ ਕਰਦੇ ਹਨ, ਪਰਮਾਤਮਾ ਨੂੰ ਮਿਲਣ ਲਈ ਜਤਨ ਕਰਦੇ ਹਨ। ਸੇ = ਉਹ ਬੰਦੇ। ਫਲੁ = ਦੀਦਾਰ-ਰੂਪ ਫਲ। ਭਉ = ਡਰ, ਅਦਬ, ਨਿਰਮਲ ਡਰ। ਜਿਨ੍ਹ੍ਹ ਕਉ = ਜਿਨ੍ਹਾਂ ਨੂੰ।

SikhNet (Spanish)Bjabja: Quienes buscan, encuentran la Fruta; sí, quienes por la Gracia del Guru viven en la Reverencia de Dios;

ਮਨਮੁਖ ਫਿਰਹਿ. ਨ ਚੇਤਹਿ ਮੂੜੇ; ਲਖ ਚਉਰਾਸੀਹ ਫੇਰੁ ਪਇਆ ॥੨੭॥

manamukh fireh. na cheteh moorre; lakh chauraaseeh fer peaa |27|

Sant Singh KhalsaThe self-willed manmukhs wander around, and they do not remember the Lord; the fools are consigned to the cycle of 8.4 million incarnations. ||27||
Manmohan SinghThe self-willed fools wander about and remember not the Lord. They go round in the circuit of eighty-four lakhs of births.
Manmohan Singh (Punjabi)ਆਪ ਹੁਦਰੇ ਮੂਰਖ ਭਟਕਦੇ ਫਿਰਦੇ ਹਨ ਅਤੇ ਸੁਆਮੀ ਨੂੰ ਨਹੀਂ ਸਿਮਰਦੇ। ਉਹ ਚੁਰਾਸੀ ਲੱਖ ਜੂਨੀਆਂ ਦੇ ਗੇੜੇ ਅੰਦਰ ਪੈਦੇ ਹਨ।
Fareedkot Teekaਔਰ ਜੋ ਮੂਰਖ ਮਨਮੁਖ ਹੂਏ ਫਿਰਤੇ ਹੈਂ ਅਰ ਪਰਮੇਸ੍ਵਰ ਕੋ ਸਿਮਰਤੇ ਨਹੀਂ ਹੈ, ਤਿਨ ਕੋ ਚੌਰਾਸੀ ਲਾਖ ਜੂਨਾਂ ਕਾ ਫੇਰ ਪੜਾ ਹੈ, ਭਾਵ ਬਾਰੰਬਾਰ ਚੌਰਾਸੀ ਭੋਗਤੇ ਹੈਂ॥੨੭॥
Prof. Sahib Singhਪਰ (ਪੜ੍ਹੀ ਹੋਈ ਵਿੱਦਿਆ ਦੇ ਆਸਰੇ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ) ਜੇਹੜੇ ਮੂਰਖ ਬੰਦੇ ਆਪਣੇ ਮਨ ਦੇ ਪਿਛੇ ਤੁਰਦੇ ਹਨ, ਉਹ ਹੋਰ ਹੋਰ ਪਾਸੇ ਭਟਕਦੇ ਹਨ, ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹਨਾਂ ਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਨਸੀਬ ਹੁੰਦਾ ਹੈ ॥੨੭॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ, ਜਿਨ੍ਹਾਂ ਦਾ ਰੁਖ਼ ਆਪਣੇ ਮਨ ਵਲ ਹੈ। ਫੇਰੁ = ਗੇੜ ॥੨੭॥

SikhNet (Spanish)pero los voluntariosos Manmukhs vagan alrededor sin recordar al Señor y son consignados a la ronda de 8.4 millones de encarnaciones. (27)

ਮੰਮੈ. ਮੋਹੁ ਮਰਣੁ ਮਧੁਸੂਦਨੁ; ਮਰਣੁ ਭਇਆ ਤਬ ਚੇਤਵਿਆ ॥

mamai. mohu maran madhusoodan; maran bheaa tab chetaviaa |

Sant Singh KhalsaMamma: In emotional attachment, he dies; he only thinks of the Lord, the Love of Nectar, when he dies.
Manmohan SinghM:- Because of worldly love, the mortal thinks of death and God, the lover of Nectar, only, when he is about die.
Manmohan Singh (Punjabi)ਮ-ਸੰਸਾਰੀ ਮਮਤਾ ਦੇ ਕਾਰਣ ਪ੍ਰਾਣੀ ਮੌਤ ਅਤੇ ਅੰਮ੍ਰਿਤ ਦੇ ਪਿਆਰੇ ਵਾਹਿਗੁਰੂ ਨੂੰ ਕੇਵਲ ਓਦੋਂ ਹੀ ਚੇਤੇ ਕਰਦਾ ਹੈ ਜਦ ਉਹ ਮਰਨ ਕਿਨਾਰੇ ਹੁੰਦਾ ਹੈ।
Fareedkot Teekaਹੇ ਪੰਡਤ! ਮੰਮੇ ਅਖਰ ਦ੍ਵਾਰਾ ਕਹਤੇ ਹੈਂ: ਜੀਵੋਂ ਕਾ ਮੋਹ ਕਰ (ਮਧੁ ਸੂਦਨੁ) ਪਰਮੇਸ੍ਵਰ ਕੀ ਤਰਫ ਸੇ ਮਰਣਾ ਭਯਾ ਹੈ ਅਰਥਾਤ ਹਰੀ ਬਿਸਮਰਣ ਭ੍ਯਾ ਹੈ।☬ਜੇ ਕਹੈ ਕਿ ਪਿਛਲੀ ਅਵਸਥਾ ਮੇਂ ਸਿਮਰਣ ਕਰ ਲਏਂਗੇ?☬ਸੋ ਜਬ ਮਰਣਾ ਹੂਆ, ਤਬ ਕਿਸੀ ਨੇ ਪਰਮੇਸ੍ਵਰ ਕੋ ਸਿਮਰਿਆ ਹੈ ਅਰਥਾਤ ਨਹੀਂ ਸਿਮਰਿਆ॥
Prof. Sahib Singhਮਾਇਆ ਦਾ ਮੋਹ ਮਨੁੱਖ ਦੀ ਆਤਮਕ ਮੌਤ (ਦਾ ਮੂਲ ਹੁੰਦਾ) ਹੈ ਜਦੋਂ ਮੌਤ ਸਿਰ ਤੇ ਆਉਂਦੀ ਹੈ, ਤਦੋਂ ਪਰਮਾਤਮਾ ਨੂੰ ਯਾਦ ਕਰਨ ਦਾ ਖ਼ਿਆਲ ਆਉਂਦਾ ਹੈ।

ਪਦ ਅਰਥ ਮਰਣੁ = ਆਤਮਕ ਮੌਤ (ਦਾ ਮੂਲ)। ਮਧੁਸੂਦਨੁ = ਪਰਮਾਤਮਾ। ਮਰਣੁ ਭਇਆ = ਜਦੋਂ ਮੌਤ ਸਿਰ ਤੇ ਆ ਗਈ। ਤਬ ਮਧੂਸੂਦਨੁ ਚੇਤਵਿਆ = ਤਦੋਂ ਪਰਮਾਤਮਾ ਨੂੰ ਯਾਦ ਕਰਨ ਦਾ ਖ਼ਿਆਲ ਆਇਆ।

SikhNet (Spanish)Mamma: Apegado al mundo uno no recuerda ni a Dios ni a la muerte;

ਕਾਇਆ ਭੀਤਰਿ, ਅਵਰੋ ਪੜਿਆ; ਮੰਮਾ ਅਖਰੁ ਵੀਸਰਿਆ ॥੨੮॥

kaaeaa bheetar, avaro parriaa; mamaa akhar veesariaa |28|

Sant Singh KhalsaAs long as the body is alive, he reads other things, and forgets the letter 'm', which stands for marnaa - death. ||28||
Manmohan SinghAs long as there is breath in the body, he reads of other things and forgets the letter M, death and God.
Manmohan Singh (Punjabi)ਜਦ ਤਾਈਂ ਸਰੀਰ ਵਿੱਚ ਸੁਆਸ ਹੈ। ਉਹ ਹੋਰਸ ਚੀਜਾਂ ਬਾਰੇ ਪੜ੍ਹਦਾ ਹੈ ਅਤੇ ਮੰਮਾ ਦੇ ਅਖਸਰ ਮੌਤ ਤੇ ਮਧ ਸੂਦਣ ਨੂੰ ਭੁਲਾ ਛੱਡਦਾ ਹੈ।
Fareedkot Teekaਸਰੀਰ ਮੇਂ ਰਹਿ ਕਰ ਔਰ ਹੀ, ਭਾਵ ਬਿਖ੍ਯ ਸੰਬੰਧਨੀ ਪਾੜਤਾ ਪੜਾ ਹੈ ਅਰੁ ਜੀਵੋ ਕੋ ਮੰਮਾ ਅਖਰ ਅਰਥਾਤ ਮਰਨਾ ਵਾ ਮਧੁ ਸੂਦਨ ਬਿਸਰਿ ਗਿਆ ਹੈ॥੨੮॥
Prof. Sahib Singhਜਿਤਨਾ ਚਿਰ ਜੀਉਂਦਾ ਰਿਹਾ ਹੋਰ ਗੱਲਾਂ ਹੀ ਪੜ੍ਹਦਾ ਰਿਹਾ, ਨਾਹ ਮੌਤ ਚੇਤੇ ਆਈ ਨਾਹ ਮਧੁਸੂਦਨੁ (ਪਰਮਾਤਮਾ) ਚੇਤੇ ਆਇਆ ॥੨੮॥

ਪਦ ਅਰਥ ਭੀਤਰਿ = ਜਿਤਨਾ ਚਿਰ ਸਰੀਰ ਵਿਚ ਰਿਹਾ, ਜਿਤਨਾ ਚਿਰ ਜੀਉਂਦਾ ਰਿਹਾ। ਮੰਮਾ ਅਖਰੁ = ਮਰਣ ਅਤੇ ਮਧੁਸੂਦਨੁ ॥੨੮॥

SikhNet (Spanish)sólo los recuerda cuando la muerte ya a uno lo tiene acosado. En vida uno enaltece otras cosas y olvida Lo más Importante. (28)

ਯਯੈ. ਜਨਮੁ, ਨ ਹੋਵੀ ਕਦ ਹੀ; ਜੇ ਕਰਿ ਸਚੁ ਪਛਾਣੈ ॥

yayai. janam, na hovee kad hee; je kar sach pachhaanai |

Sant Singh KhalsaYaya: He is never reincarnated again, if he recognizes the True Lord.
Manmohan SinghY:-- If man recognises the True Lord, he is never born again,
Manmohan Singh (Punjabi)ਯ-ਜੇ ਇਨਸਾਨ ਸੱਚੇ ਸਾਹਿਬ ਨੂੰ ਸਿਆਣ ਲਵੇ, ਤਦ ਉਹ ਮੁੜ ਕੇ ਕਦਾਚਿਤ ਜਨਮ ਨਹੀਂ ਧਾਰਦਾ।
Fareedkot Teekaਹੇ ਪੰਡਤ! ਯਯੇ ਅਖਰ ਕਾ ਇਹ ਸਿਧਾਂਤ ਹੈ: ਜੇ ਕਰ ਯਹ ਜੀਵ ਸਤ੍ਯ ਪਰਮਾਤਮਾ ਕੋ ਪਛਾਨੈ ਤੋ ਫਿਰ ਕਦੀ ਇਸ ਕੋ ਜਨਮ ਨ ਹੋਵੇ॥
Prof. Sahib Singhਉਸ ਮਨੁੱਖ ਨੂੰ ਮੁੜ ਕਦੇ ਜਨਮ-ਮਰਨ ਦਾ ਗੇੜ ਨਹੀਂ ਮਿਲਦਾ, ਜੋ ਅਸਲੀਅਤ ਸਮਝ ਜਾਵੇ,

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ।

SikhNet (Spanish)Yayya: Si uno toma Conciencia de la Verdad del Señor, no nace más;

ਗੁਰਮੁਖਿ ਆਖੈ. ਗੁਰਮੁਖਿ ਬੂਝੈ; ਗੁਰਮੁਖਿ ਏਕੋ ਜਾਣੈ ॥੨੯॥

guramukh aakhai. guramukh boojhai; guramukh eko jaanai |29|

Sant Singh KhalsaThe Gurmukh speaks, the Gurmukh understands, and the Gurmukh knows only the One Lord. ||29||
Manmohan SinghThe Guru-ward utters, the Guru-ward understands, and the Guru-ward knows but one God.
Manmohan Singh (Punjabi)ਕੇਵਲ ਇੱਕ ਵਾਹਿਗੁਰੂ ਨੂੰ ਹੀ ਗੁਰੂ ਅਨੁਸਾਰੀ ਉਚਾਰਦਾ ਹੈ। ਗੁਰੂ ਅਨੁਸਾਰੀ ਸਮਝਦਾ ਹੈ ਅਤੇ ਗੁਰੂ ਅਨੁਸਾਰੀ ਜਾਣਦਾ ਹੈ।
Fareedkot Teekaਸੋ ਗੁਰੂ ਕੇ ਮੁਖ ਸੇ ਕਹੇ ਉਪਦੇਸ ਕੋ ਗੁਰਮੁਖ, ਭਾਵ ਜਗ੍ਯਾਸੂ ਹੋ ਕਰ (ਬੂਝੈ) ਸਮਝੈ ਤੋ ਮੁਖ ਰੂਪ ਪੂਜ੍ਯ ਏਕ ਪਰਮਾਤਮਾ ਕੋ ਜਾਨਤਾ ਹੈ॥੨੯॥
Prof. Sahib Singhਤੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਹਰ ਥਾਂ ਵੇਖੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੇ, ਪਰਮਾਤਮਾ ਨੂੰ ਸਰਬ-ਵਿਆਪਕ ਸਮਝੇ, ਅਤੇ ਪਰਮਾਤਮਾ ਨਾਲ ਹੀ ਡੂੰਘੀ ਜਾਣ-ਪਛਾਣ ਪਾਏ ॥੨੯॥

ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ, ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ। ਆਖੈ = ਸਿਫ਼ਤ-ਸਾਲਾਹ ਕਰੇ, ਨਾਮ ਉਚਾਰੇ। ਪਛਾਣੈ = ਹਰ ਥਾਂ ਵੇਖੇ ॥੨੯॥

SikhNet (Spanish)si uno conoce al Uno Solo y lo que viene del Guru, la Fe nace en su interior. (29)

ਰਾਰੈ. ਰਵਿ ਰਹਿਆ. ਸਭ ਅੰਤਰਿ; ਜੇਤੇ ਕੀਏ ਜੰਤਾ ॥

raarai. rav rahiaa. sabh antar; jete kee jantaa |

Sant Singh KhalsaRarra: The Lord is contained among all; He created all beings.
Manmohan SinghR:-- The Lord is contained among all the beings, which He has made.
Manmohan Singh (Punjabi)ਰ-ਸੁਆਮੀ ਸਾਰੇ ਜੀਆਂ ਅੰਦਰ ਵਿਆਪਕ ਹੋ ਰਿਹਾ ਹੈ, ਜਿਹੜੇ ਉਸ ਨੇ ਪੈਦਾ ਕੀਤੇ ਹਨ।
Fareedkot Teekaਹੇ ਪੰਡਤ! ਰਾਰੇ ਦ੍ਵਾਰਾ ਕਹਤੇ ਹੈਂ: ਜਿਤਨੇ ਜੀਵ ਉਤਪੰਨ ਕੀਏ ਹੈਂ ਸਭ ਕੇ ਅੰਤਰਿ ਆਪ ਰਮਣ ਕਰ ਰਹਾ ਹੈ॥
Prof. Sahib Singhਜਿਤਨੇ ਭੀ ਜੀਵ (ਸ੍ਰਿਸ਼ਟੀ ਵਿਚ ਪਰਮਾਤਮਾ ਨੇ) ਪੈਦਾ ਕੀਤੇ ਹੋਏ ਹਨ, ਉਹਨਾਂ ਸਭਨਾਂ ਦੇ ਅੰਦਰ ਪ੍ਰਭੂ ਆਪ ਮੌਜੂਦ ਹੈ।

ਪਦ ਅਰਥ ਜੇਤੇ = ਜਿਤਨੇ ਹੀ।

SikhNet (Spanish)Rarra: El Señor prevalece a través de Sus criaturas;

ਜੰਤ ਉਪਾਇ. ਧੰਧੈ ਸਭ ਲਾਏ; ਕਰਮੁ ਹੋਆ. ਤਿਨ ਨਾਮੁ ਲਇਆ ॥੩੦॥

jant upaae. dhandhai sabh laae; karam hoaa. tin naam leaa |30|

Sant Singh KhalsaHaving created His beings, He has put them all to work; they alone remember the Naam, upon whom He bestows His Grace. ||30||
Manmohan SinghHaving created the beings, He has put them all to work they, on whom is His grace, remember His Name.
Manmohan Singh (Punjabi)ਪ੍ਰਾਣਧਾਰੀਆਂ ਨੂੰ ਪੈਦਾ ਕਰਕੇ ਉਸ ਨੇ ਉਹਨਾਂ ਸਾਰਿਆਂ ਨੂੰ ਕੰਮਾਂ ਵਿੱਚ ਲਾ ਦਿੱਤਾ ਹੈ। ਜਿਹਨਾਂ ਉਤੇ ਉਸ ਦੀ ਰਹਿਮਤ ਹੈ, ਉਹ ਉਸ ਦਾ ਨਾਮ ਲੈਂਦੇ ਹਨ।
Fareedkot Teekaਉਤਪੰਨ ਕਰ ਕੇ ਅਪਨੇ ਅਪਨੇ ਧੰਧੋਂ ਮੇਂ ਲਗਾਇ ਦੀਏ ਹੈਂ, ਜਿਨੋਂ ਕਾ ਪੁੰਨ੍ਯ ਕਰਮ ਉਦੇ ਹੂਆ ਹੈ ਤਿਨੋਂ ਨੇ ਨਾਮੁ ਲਿਆ, ਭਾਵ ਜਪਿਆ ਹੈ॥੩੦॥
Prof. Sahib Singhਜੀਵ ਪੈਦਾ ਕਰ ਕੇ ਸਭਨਾਂ ਨੂੰ ਪਰਮਾਤਮਾ ਨੇ ਮਾਇਆ ਦੀ ਕਿਰਤ-ਕਾਰ ਵਿਚ ਲਾਇਆ ਹੋਇਆ ਹੈ। ਜਿਨ੍ਹਾਂ ਉਤੇ ਉਸ ਦੀ ਮੇਹਰ ਹੁੰਦੀ ਹੈ, ਉਹੀ ਉਸ ਦਾ ਨਾਮ ਸਿਮਰਦੇ ਹਨ ॥੩੦॥

ਪਦ ਅਰਥ ਉਪਾਇ = ਪੈਦਾ ਕਰ ਕੇ। ਰਵਿ ਰਹਿਆ = ਵਿਆਪਕ ਹੈ, ਮੌਜੂਦ ਹੈ। ਧੰਧੈ = ਧੰਧੇ ਵਿਚ, ਮਾਇਆ ਦੀ ਕਿਰਤ-ਕਾਰ ਵਿਚ। ਕਰਮੁ = ਫ਼ਜ਼ਲ, ਮੇਹਰ, ਬਖ਼ਸ਼ਸ਼। ਤਿਨ = ਉਹਨਾਂ ਬੰਦਿਆਂ ਨੇ ॥੩੦॥

SikhNet (Spanish)Él nos crea a todos, nos asigna las tareas a todos y hace que algunos reciban la Gracia de recitar Su Nombre. (30)

ਲਲੈ. ਲਾਇ ਧੰਧੈ ਜਿਨਿ ਛੋਡੀ; ਮੀਠਾ ਮਾਇਆ ਮੋਹੁ ਕੀਆ ॥

lalai. laae dhandhai jin chhoddee; meetthaa maaeaa mohu keea |

Sant Singh KhalsaLalla: He has assigned people to their tasks, and made the love of Maya seem sweet to them.
Manmohan SinghL:-- He who put the creatures to various jobs has made love of wealth sweet them.
Manmohan Singh (Punjabi)ਲ-ਜਿਸ ਨੇ ਜੀਵ ਜੰਤਾਂ ਨੂੰ ਮੁਖਤਲਿਫ ਵਿਹਾਰਾਂ ਵਿੱਚ ਲਾਇਆ ਹੈ, ਉਸ ਨੇ ਉਹਨਾਂ ਨੂੰ ਧਨ ਦੌਲਤ ਦਾ ਪਿਆਰ ਮਿੱਠਾ ਲਾ ਦਿੱਤਾ ਹੈ।
Fareedkot Teekaਹੇ ਪੰਡਤ! ਲਲੇ ਅਖਰ ਦ੍ਵਾਰਾ ਕਹਤੇ ਹੈਂ: ਜਿਸ ਨੇ ਸ੍ਰਿਸ੍ਟੀ ਧੰਧੇ ਮੇਂ ਲਗਾਇ ਛੋਡੀ ਹੈ, ਤਿਸੀਨੇ ਮਾਯਾ ਕਾ ਮੋਹ ਮੀਠਾ ਕਰ ਦੀਆ ਹੈ॥
Prof. Sahib Singhਜਿਸ ਪਰਮਾਤਮਾ ਨੇ (ਆਪਣੀ ਰਚੀ ਸ੍ਰਿਸ਼ਟੀ) ਮਾਇਆ ਦੀ ਕਿਰਤ-ਕਾਰ ਵਿਚ ਲਾਈ ਹੋਈ ਹੈ, ਜਿਸ ਨੇ (ਜੀਵਾਂ ਵਾਸਤੇ) ਮਾਇਆ ਦਾ ਮੋਹ ਮਿੱਠਾ ਬਣਾ ਦਿੱਤਾ ਹੈ,

ਪਦ ਅਰਥ ਲਾਇ ਛੋਡੀ = ਲਾ ਛੱਡੀ, ਲਾਈ ਹੋਈ ਹੈ। ਧੰਧੈ = ਧੰਧੇ ਵਿਚ, ਮਾਇਆ ਦੀ ਕਿਰਤ-ਕਾਰ ਵਿਚ। ਜਿਨਿ = ਜਿਸ ਪਰਮਾਤਮਾ ਨੇ।

SikhNet (Spanish)Lalla: El Señor ha metido todo en el remolino del mundo, y a todos Maya les sabe muy dulce.

ਖਾਣਾ ਪੀਣਾ ਸਮ ਕਰਿ ਸਹਣਾ; ਭਾਣੈ ਤਾ ਕੈ ਹੁਕਮੁ ਪਇਆ ॥੩੧॥

khaanaa peenaa sam kar sahanaa; bhaanai taa kai hukam peaa |31|

Sant Singh KhalsaWe eat and drink; we should endure equally whatever occurs, by His Will, by His Command. ||31||
Manmohan SinghThe Lord gives to eat and drink. Whatever befalls man under His will and command, he should endure it as alike.
Manmohan Singh (Punjabi)ਪ੍ਰਭੂ ਖਾਣ ਅਤੇ ਪੀਣ ਨੂੰ ਦਿੰਦਾ ਹੈ, ਜਿਹੜਾ ਕੁਝ ਉਸ ਦੀ ਰਜਾ ਅਤੇ ਫੁਰਮਾਨ ਤਾਬੇ ਆਦਮੀ ਨਾਲ ਵਾਪਰਦਾ ਹੈ, ਉਸ ਨੂੰ ਇਕ ਸਮਾਨ ਕਰਕੇ ਸਹਾਰਨਾ ਚਾਹੀਦਾ ਹੈ।
Fareedkot Teekaਖਾਣਾ ਅਰੁ ਪੀਣਾ ਤਿਸ ਕੇ ਭਾਣੇ ਮੇਂ ਹੈ ਅਰੁ ਦੁਖ ਸੁਖ ਕੋ ਤੁਲ ਜਾਨ ਕਰ ਸਹਾਰਨਾ ਏਹ ਭੀ ਤਿਸ ਕੇ ਹੁਕਮ ਮੇਂ ਪੜਾ ਹੈ॥੩੧॥
Prof. Sahib Singhਉਸੇ ਦੀ ਹੀ ਰਜ਼ਾ ਵਿਚ ਉਸ ਦਾ ਹੁਕਮ ਵਰਤਦਾ ਹੈ, ਤੇ ਜੀਵਾਂ ਨੂੰ ਖਾਣ ਪੀਣ ਦੇ ਪਦਾਰਥ (ਭਾਵ, ਸੁਖ) ਅਤੇ ਉਸੇ ਤਰ੍ਹਾਂ ਦੁਖ ਭੀ ਸਹਣ ਨੂੰ ਮਿਲਦੇ ਹਨ ॥੩੧॥

ਪਦ ਅਰਥ ਸਮ ਕਰਿ = ਇਕੋ ਜਿਹਾ ਜਾਣ ਕੇ। ਸਹਣਾ = ਸਹਾਰਨਾ। ਤਾ ਕੈ ਭਾਣੈ = ਉਸ ਪਰਮਾਤਮਾ ਦੀ ਰਜ਼ਾ ਵਿਚ ॥੩੧॥

SikhNet (Spanish)Beben, comen y se divierten, y así como es Su, Voluntad, sufren dolor y placer. (31)

ਵਵੈ. ਵਾਸੁਦੇਉ ਪਰਮੇਸਰੁ; ਵੇਖਣ ਕਉ ਜਿਨਿ ਵੇਸੁ ਕੀਆ ॥

vavai. vaasudeo paramesar; vekhan kau jin ves keea |

Sant Singh KhalsaWawa: The all-pervading Transcendent Lord beholds the world; He created the form it wears.
Manmohan SinghW:-- The all pervading Lord is one Master, who created the venture of the world to behold it.
Manmohan Singh (Punjabi)ਵ-ਸਰਬ ਵਿਆਪਕ ਸੁਆਮੀ ਸਾਡਾ ਮਾਲਕ ਹੈ। ਜਿਸ ਨੇ ਸੰਸਾਰ ਦੇ ਭੇਸ ਨੂੰ ਦੇਖਣ ਲਈ ਰਚਿਆ ਹੈ।
Fareedkot Teekaਹੇ ਪੰਡਤ! ਵਵੇ ਅਖਰ ਨੇ ਏਹ ਕਹਾ ਹੈ ਜਿਸ ਵਾਸਦੇਉ ਪਰਮੇਸ੍ਵਰ ਨੇ ਜੀਵ ਕੇ ਦੇਖਨੇ ਵਾਸਤੇ, ਭਾਵ ਪ੍ਰੀਖ੍ਯਾ ਵਾਸਤੇ ਵਾ ਆਪ ਤਮਾਸਾ ਦੇਖਣੇ ਵਾਸਤੇ ਨਾਨਾ ਪ੍ਰਕਾਰ ਕਾ ਵੇਸੁ ਕੀਆ ਹੈ॥
Prof. Sahib Singhਪਰਮਾਤਮਾ ਪਰਮੇਸਰ ਆਪ ਹੀ ਹੈ ਜਿਸ ਨੇ ਤਮਾਸ਼ਾ ਵੇਖਣ ਵਾਸਤੇ ਇਹ ਜਗਤ ਰਚਿਆ ਹੈ,

ਪਦ ਅਰਥ ਵਾਸਦੇਉ = ਪਰਮਾਤਮਾ। ਜਿਨਿ = ਜਿਸ ਪਰਮਾਤਮਾ ਨੇ। ਵੇਸੁ = ਆਕਾਰ, ਜਗਤ।

SikhNet (Spanish)Wawa: El Trascendente y todo Prevaleciente Señor creó al Universo para ser Testigo de Su Creación.

ਵੇਖੈ ਚਾਖੈ ਸਭੁ ਕਿਛੁ ਜਾਣੈ; ਅੰਤਰਿ ਬਾਹਰਿ ਰਵਿ ਰਹਿਆ ॥੩੨॥

vekhai chaakhai sabh kichh jaanai; antar baahar rav rahiaa |32|

Sant Singh KhalsaHe beholds, tastes, and knows everything; He is pervading and permeating inwardly and outwardly. ||32||
Manmohan SinghHe (God), sees, tastes, and knows everything and is pervading within and without.
Manmohan Singh (Punjabi)ਉਹ ਦੇਖਦਾ, ਚਖਦਾ ਅਤੇ ਸਾਰਾ ਕੁਝ ਜਾਣਦਾ ਹੈ। ਅੰਦਰ ਅਤੇ ਬਾਹਰ ਉਹ ਵਿਆਪਕ ਹੋ ਰਿਹਾ ਹੈ।
Fareedkot Teekaਦੇਖਤਾ ਭੀ ਓਹੀ ਹੈ, ਸਭ ਰਸੋਂ ਕੋ ਭੋਗਤਾ ਭੀ ਓਹੀ ਹੈ ਔਰ ਸਭ ਕਿਛ, ਭਾਵ ਸਰਬ ਘਟੋਂ ਕੇ ਅੰਤਰ ਕੀ ਜਾਨਤਾ ਭੀ ਓਹੀ ਹੈ। ਅੰਤਰ ਅਰ ਬਾਹਰ ਪੂਰਨ ਭੀ ਓਹੀ ਹੋ ਰਹਾ ਹੈ॥੩੨॥
Prof. Sahib Singhਹਰੇਕ ਜੀਵ ਦੀ ਚੰਗੀ ਸੰਭਾਲ ਕਰਦਾ ਹੈ, (ਹਰੇਕ ਦੇ ਦਿਲ ਦੀ) ਸਭ ਗੱਲ ਜਾਣਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਵਿਆਪਕ ਹੈ ॥੩੨॥

ਪਦ ਅਰਥ ਵੇਖੈ ਚਾਖੈ = ਸੰਭਾਲ ਕਰਦਾ ਹੈ ॥੩੨॥

* ਨੋਟ: ਵੇਖੋ ਸਲੋਕ ਨੰ: ੨੪।

SikhNet (Spanish)Él ve, observa y sabe todo, lo compenetra dentro y fuera. (32)

ੜਾੜੈ. ਰਾੜਿ ਕਰਹਿ ਕਿਆ ਪ੍ਰਾਣੀ; ਤਿਸਹਿ ਧਿਆਵਹੁ. ਜਿ ਅਮਰੁ ਹੋਆ ॥

rraarrai. raarr kareh kiaa praanee; tiseh dhiaavahu. ji amar hoaa |

Sant Singh KhalsaRarra: Why do you quarrel, O mortal? Meditate on the Imperishable Lord,
Manmohan SinghR:-- Why quarrellest thou, O mortal? Meditate thou on Him who is the imperishable Lord.
Manmohan Singh (Punjabi)ੜ-ਤੂੰ ਕਿਉਂ ਬਖੇੜਾ ਕਰਦਾ ਹੈ, ਹੇ ਫਾਨੀ ਬੰਦੇ! ਤੂੰ ਉਸ ਦਾ ਆਰਾਧਨ ਕਰ, ਜੋ ਅਭਿਲਾਸੀ ਪ੍ਰਭੂ ਹੈ।
Fareedkot Teekaਹੇ ਪੰਡਤ! ੜਾੜੇ ਅਖਰ ਨੇ ਯਹਿ ਕਹਾ ਹੈ: ਹੇ ਪ੍ਰਾਨੀ! ਸ੍ਵਾਸੋਂ ਹੀ ਕੀ ਗਿਨਤੀ ਤਕ ਇਸਥਰਤਾ ਜਿਸ ਸਰੀਰ ਕੀ ਹੈ, ਐਸੇ ਹੋ ਕਰ (ਰਾੜਿ) ਝਗੜੇ ਕ੍ਯਾ ਕਰਤੇ ਹੋ? ਤਿਸ ਕਾ ਧ੍ਯਾਉਨਾ ਕਰੋ ਜੋ ਅਮਰ ਹੂਆ ਹੈ, ਭਾਵ ਅਬਿਨਾਸੀ ਹੈ॥
Prof. Sahib Singhਹੇ ਪ੍ਰਾਣੀ! ਤੂੰ ਝਗੜੇ ਆਦਿਕ ਵਿੱਚ ਕਿਉਂ ਲਗਾ ਹੋਇਆ ਹੈਂ, ਉਸ ਪਰਮਾਤਮਾ ਨੂੰ ਸਿਮਰੋ ਜੋ ਸਦਾ ਕਾਇਮ ਰਹਿਣ ਵਾਲਾ ਹੈ!

ਪਦ ਅਰਥ ਰਾੜਿ = ਝਗੜਾ, ਬਹਸ। ਪ੍ਰਾਣੀ = ਹੇ ਜੀਵ! ਜਿ = ਜੇਹੜਾ। ਅਮਰੁ = ਅ-ਮਰ, ਮੌਤ ਰਹਿਤ, ਅਟੱਲ।

SikhNet (Spanish)Rarra: ¿Por qué involucrarte en la ilusión? Mejor alaba al Señor Eterno.

ਤਿਸਹਿ ਧਿਆਵਹੁ ਸਚਿ ਸਮਾਵਹੁ; ਓਸੁ ਵਿਟਹੁ ਕੁਰਬਾਣੁ ਕੀਆ ॥੩੩॥

tiseh dhiaavahu sach samaavahu; os vittahu kurabaan keea |33|

Sant Singh Khalsaand be absorbed into the True One. Become a sacrifice to Him. ||33||
Manmohan SinghMeditate Him, be absorbed in the True one, and be a sacrifice unto him.
Manmohan Singh (Punjabi)ਉਸ ਦਾ ਸਿਮਰਨ ਕਰ, ਸਤਪੁਰਖ ਦੇ ਅੰਦਰ ਲੀਨ ਥੀ ਵੰਞ, ਅਤੇ ਉਸ ਉਤੋਂ ਬਲਿਹਾਰ ਹੋ ਜਾ।
Fareedkot Teekaਤਿਸੀ ਕੌ ਧ੍ਯਾਵੋ ਪੁਨਃ ਤਿਸੀ ਸਚੇ ਮੇਂ ਸਮਾਵੋ, ਹਮ ਨੇ ਉਸ ਕੇ ਊਪਰ ਸੇ ਸਰਬੰਸ ਵਾਰਨੇ ਕੀਆ ਹੈ॥੩੩॥
Prof. Sahib Singhਉਸੇ ਨੂੰ ਸਿਮਰੋ, ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੋਏ ਰਹੋ! (ਉਹੀ ਮਨੁੱਖ ਅਸਲੀ ਪੜ੍ਹਿਆ ਪੰਡਿਤ ਹੈ ਜਿਸ ਨੇ) ਉਸ ਪਰਮਾਤਮਾ (ਦੀ ਯਾਦ) ਤੋਂ (ਆਪਣੀ ਹਉਮੈ ਨੂੰ) ਸਦਕੇ ਕਰ ਦਿੱਤਾ ਹੈ ॥੩੩॥

ਪਦ ਅਰਥ ਸਚਿ = ਸਦਾ-ਥਿਰ ਰਹਿਣ ਵਾਲੇ ਹਰੀ ਵਿਚ। ਓਸੁ ਵਿਟਹੁ = ਉਸ ਪਰਮਾਤਮਾ ਤੋਂ ॥੩੩॥

SikhNet (Spanish)Sí, contémplalo e inmérgete en la Verdad del Señor; ofrece tu ser en sacrificio a Él.(33)

ਹਾਹੈ ਹੋਰੁ. ਨ ਕੋਈ ਦਾਤਾ; ਜੀਅ ਉਪਾਇ ਜਿਨਿ ਰਿਜਕੁ ਦੀਆ ॥

haahai hor. na koee daataa; jeea upaae jin rijak deea |

Sant Singh KhalsaHaha: There is no other Giver than Him; having created the creatures, He gives them nourishment.
Manmohan SinghH:-- There is no other Giver than He, who on creating the creatures gives them sustenance.
Manmohan Singh (Punjabi)ਹ-ਉਸ ਦੇ ਬਾਝੋਂ ਹੋਰ ਕੋਈ ਦਾਤਾਰ ਨਹੀਂ, ਜੋ ਜੀਵ ਜੰਤੂਆਂ ਨੂੰ ਪੈਦਾ ਕਰਕੇ ਉਹਨਾਂ ਨੂੰ ਰੋਜੀ ਦਿੰਦਾ ਹੈ।
Fareedkot Teekaਹੇ ਪੰਡਤ! ਹਾਹੇ ਅਖਰ ਕਾ ਇਹ ਸਿਧਾਂਤ ਹੈ: ਬਿਨਾਂ ਹਰਿ ਕੇ ਔਰ ਕੋਈ ਦਾਤਾ ਨਹੀਂ ਹੈ। ਹਰੀ ਨੇ ਹੀ ਜੀਵੋਂ ਕੋ ਉਤਪੰਨ ਕਰ ਕੇ ਫੇਰ ਰਿਜਕੁ ਦੀਆ ਹੈ॥
Prof. Sahib Singhਜਿਸ ਪਰਮਾਤਮਾ ਨੇ (ਸ੍ਰਿਸ਼ਟੀ ਦੇ) ਜੀਵ ਪੈਦਾ ਕਰ ਕੇ ਸਭਨਾਂ ਨੂੰ ਰਿਜ਼ਕ ਅਪੜਾਇਆ ਹੋਇਆ ਹੈ, (ਉਸ ਤੋਂ ਬਿਨਾ) ਕੋਈ ਹੋਰ ਦਾਤਾਂ ਦੇਣ ਵਾਲਾ ਨਹੀਂ ਹੈ।

ਪਦ ਅਰਥ ਜੀਅ = {'ਜੀਉ' ਤੋਂ ਬਹੁ-ਵਚਨ} ਅਨੇਕਾਂ ਜੀਵ। ਜਿਨਿ = ਜਿਸ ਪ੍ਰਭੂ ਨੇ।

SikhNet (Spanish)Jaja: No hay otro Dador más que tu Señor Quien crea y sostiene todo.

ਹਰਿ ਨਾਮੁ ਧਿਆਵਹੁ. ਹਰਿ ਨਾਮਿ ਸਮਾਵਹੁ; ਅਨਦਿਨੁ ਲਾਹਾ ਹਰਿ ਨਾਮੁ ਲੀਆ ॥੩੪॥

har naam dhiaavahu. har naam samaavahu; anadin laahaa har naam leea |34|

Sant Singh KhalsaMeditate on the Lord's Name, be absorbed into the Lord's Name, and night and day, reap the Profit of the Lord's Name. ||34||
Manmohan SinghMeditate on God's Name, be absorbed in God's Name, and night and day derive thou the profit of God's Name
Manmohan Singh (Punjabi)ਰੱਬ ਦੇ ਨਾਮ ਦਾ ਸਿਮਰਨ ਕਰ। ਰੱਬ ਦੇ ਨਾਮ ਅੰਦਰ ਲੀਨ ਹੋ ਜਾ, ਅਤੇ ਰੈਣ ਦਿਹੁੰ ਤੂੰ ਰੱਬ ਦੇ ਨਾਮ ਦਾ ਨਫਾ ਉਠਾ।
Fareedkot Teekaਤਾਂ ਤੇ ਤਿਸੀ ਹਰੀ ਕੇ ਨਾਮ ਕਾ ਧਿਆਵਨਾ ਕਰੋ ਪੁਨਃ ਹਰੀ ਨਾਮੀ ਮੇਂ ਹੀ (ਸਮਾਵਹੁ) ਅਭੇਦ ਹੋਵਹੁ, ਰਾਤਿ ਦਿਨ ਹਰੀ ਨਾਮ ਕਾ ਹੀ ਲਾਹਾ ਲੀਆ ਕਰੋ॥੩੪॥
Prof. Sahib Singh(ਹੇ ਮਨ!) ਉਸੇ ਹਰੀ ਦਾ ਨਾਮ ਸਿਮਰਦੇ ਰਹੋ, ਉਸ ਹਰੀ ਦੇ ਨਾਮ ਵਿਚ ਸਦਾ ਟਿਕੇ ਰਹੋ। (ਉਹੀ ਹੈ ਪੜ੍ਹਿਆ ਪੰਡਿਤ ਜਿਸ ਨੇ) ਹਰ ਵੇਲੇ ਹਰੀ-ਨਾਮ ਸਿਮਰਨ ਦਾ ਲਾਭ ਖੱਟਿਆ ਹੈ ॥੩੪॥

ਪਦ ਅਰਥ ਅਨਦਿਨੁ = ਹਰ ਰੋਜ਼। ਲਾਹਾ = ਲਾਭ ॥੩੪॥

SikhNet (Spanish)Contempla el Naam, el Nombre del Señor, inmérgete en Él y recolecta Su Fruto. (34)

ਆਇੜੈ, ਆਪਿ ਕਰੇ ਜਿਨਿ ਛੋਡੀ; ਜੋ ਕਿਛੁ ਕਰਣਾ. ਸੁ ਕਰਿ ਰਹਿਆ ॥

aaeirrai, aap kare jin chhoddee; jo kichh karanaa. su kar rahiaa |

Sant Singh KhalsaAiraa: He Himself created the world; whatever He has to do, He continues to do.
Manmohan SinghA:-- What God, who Himself made the world, has to do, that He continues to do.
Manmohan Singh (Punjabi)ਅ-ਜਿਹੜਾ ਕੁਝ ਵਾਹਿਗੁਰੂ ਜਿਸ ਨੇ ਖੁਦ ਸੰਸਾਰ ਸਾਜਿਆ ਹੈ ਨੇ ਕਰਨਾ ਹੈ। ਉਸ ਨੂੰ ਉਹ ਕਰੀ ਜਾਂਦਾ ਹੈ।
Fareedkot Teekaਹੇ ਪੰਡਤ! ਐੜੇ ਅਖਰ ਕਾ ਇਹ ਸਿਧਾਂਤ ਹੈ: ਜਿਸ ਨੇ ਯਹ ਸ੍ਰਿਸ੍ਟੀ ਆਪ ਕਰ ਛੋਡੀ ਹੈ ਔਰ ਜੋ ਕੁਛ ਕਰਣਾ ਹੈ, ਸੋ ਕਰ ਰਹ੍ਯਾ ਹੈ॥
Prof. Sahib Singhਜਿਸ ਪਰਮਾਤਮਾ ਨੇ (ਇਹ ਸਾਰੀ ਸ੍ਰਿਸ਼ਟੀ) ਆਪ ਪੈਦਾ ਕੀਤੀ ਹੋਈ ਹੈ, ਉਹ ਜੋ ਕੁਝ ਕਰਨਾ ਠੀਕ ਸਮਝਦਾ ਹੈ ਉਹੀ ਕੁਝ ਕਰੀ ਜਾ ਰਿਹਾ ਹੈ।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਕਰੇ ਛੋਡੀ = ਕਰਿ ਛੋਡੀ, ਕਰ ਛੱਡੀ, ਬਣਾ ਦਿੱਤੀ, ਪੈਦਾ ਕਰ ਦਿੱਤੀ। ਕਰਣਾ = {करण्य} ਕਰਨ-ਯੋਗ, ਜੋ ਕਰਨਾ ਚਾਹੀਦਾ ਹੈ। ਸੁ = ਉਹ ਕੁਝ।

SikhNet (Spanish)Eraa: Quien ha creado el mundo hace lo que tiene que hacer; lo hace todo y lo conoce todo.

ਕਰੇ ਕਰਾਏ ਸਭ ਕਿਛੁ ਜਾਣੈ; ਨਾਨਕ ਸਾਇਰ ਇਵ ਕਹਿਆ ॥੩੫॥੧॥

kare karaae sabh kichh jaanai; naanak saaeir iv kahiaa |35|1|

Sant Singh KhalsaHe acts, and causes others to act, and He knows everything; so says Nanak, the poet. ||35||1||
Manmohan SinghThe Lord acts and causes other to act, He knows everything and Like this says Nanak, the poet Asa Measure 3rd Guru.
Manmohan Singh (Punjabi)ਜੋ ਕੁਝ ਸਾਹਿਬ ਕਰਦਾ ਅਤੇ ਕਰਾਉਂਦਾ ਹੈ। ਉਹ ਸਾਰਾ ਕੁਝ ਜਾਣਦਾ ਹੈ, ਨਾਨਕ ਕਵੀ ਇਸ ਤਰ੍ਹਾਂ ਆਖਦਾ ਹੈ।
Fareedkot Teekaਜੀਵੋਂ ਕੇ ਕਰੇ ਕਰਾਏ ਹੂਏ ਕਰਮ ਅਰ ਜੋ ਤਿਨ ਕਾ ਫਲੁ ਹੈ, ਸੋ ਸਭ ਜਾਨਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਬ੍ਯਾਸ ਬਾਲਮੀਕ ਆਦਿ (ਸਾਇਰ) ਕਵੀਓਂ ਨੇ ਭੀ ਇਸੀ ਪ੍ਰਕਾਰ ਕਹਾ ਹੈ ਅਰਥਾਤ ਸਰਬ ਕਾ ਸਿਧਾਂਤ ਯਹੀ ਹੈ॥੩੫॥੧॥☬ਏਕੁ ਪਾਂਧਾ ਬਾਲਕੋਂ ਕੋ ਪੜਾਉਤਾ ਹੂਆ ਬਹੁਤ ਤਾੜਨਾ ਕਰਤਾ ਥਾ ਔਰ ਅੰਤਸਕਰਨ ਕਾ ਕੁਸੁਧ ਪਾਖੰਡੀ ਥਾ। ਤਿਸ ਕੋ ਦੇਖ ਕਰ ਸ੍ਰੀ ਗੁਰੂ ਅਮਰਦਾਸ ਜੀ ਕੇ ਮੁਖ ਸੇ ਪਟੀ ਨਾਮ ਬਾਣੀ ਹੂਈ।
Prof. Sahib Singhਪਰਮਾਤਮਾ ਆਪ ਸਭ ਕੁਝ ਕਰਦਾ ਹੈ, ਆਪ ਹੀ ਸਭ ਕੁਝ ਜੀਵਾਂ ਪਾਸੋਂ ਕਰਾਂਦਾ ਹੈ, (ਹਰੇਕ ਦੇ ਦਿਲ ਦੀ ਭਾਵਨਾ) ਆਪ ਹੀ ਜਾਣਦਾ ਹੈ; ਕਵੀ ਨਾਨਕ ਇਹ ਕਹਿੰਦਾ ਹੈ ॥੩੫॥੧॥

ਪਦ ਅਰਥ ਕਰਾਏ = ਜੀਵਾਂ ਪਾਸੋਂ ਕਰਾਂਦਾ ਹੈ। ਜਾਣੈ = (ਹਰੇਕ ਦੇ ਦਿਲ ਦੀ) ਜਾਣਦਾ ਹੈ। ਸਾਇਰ = ਹੇ ਕਵੀ! ॥੩੫॥੧॥

* ਨੋਟ: ਅੰਕ ੧ ਦਾ ਭਾਵ ਹੈ ਕਿ ਇਹ ੩੫ ਬੰਦਾਂ ਵਾਲੀ ਇਕੋ ਹੀ ਬਾਣੀ ਹੈ ਜਿਸ ਦਾ ਸਿਰਲੇਖ ਹੈ 'ਪਟੀ'।

SikhNet (Spanish)Y ésta es la Verdad que proclama Nanak, el Poeta del Señor. (35‑1)

Open this shabad (74 lines, Angs 432-434) →

Shabad Guru Amardas Ji Raag Aasaa

ਰਾਗੁ ਆਸਾ ਮਹਲਾ ੩ ਪਟੀ ॥

raag aasaa mahalaa 3 pattee |

Sant Singh KhalsaRaag Aasaa, Third Mehl, Patee - The Alphabet:
Manmohan SinghAsa Measure 3rd Guru. Alphabetical Hymn.
Manmohan Singh (Punjabi)ਰਾਗ ਆਸਾ ਤੀਜੀ ਪਾਤਸ਼ਾਹੀ ਪੈਤੀ ਅੱਖਰਾਂ ਵਾਰਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਪਟੀ'।
SikhNet (Spanish)Un Dios Creador del Universo, por la Gracia del Verdadero Guru

Open this shabad →

Shabad Guru Amardas Ji Raag Aasaa continues on Ang 435

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By true Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Rag Asa, Mejl Guru Amar Das, Tercer Canal Divino, Patti. El Alfabeto

ਅਯੋ ਅੰਙੈ. ਸਭੁ ਜਗੁ ਆਇਆ; ਕਾਖੈ ਘੰਙੈ. ਕਾਲੁ ਭਇਆ ॥

ayo angai. sabh jag aaeaa; kaakhai ghangai. kaal bheaa |

Sant Singh KhalsaAyo, Angai: The whole world which was created - Kaahkai, Ghangai: It shall pass away.
Manmohan SinghAyu Ange and kakhe Ghane, the whole world that is born, shall pass away.
Manmohan Singh (Punjabi)ਅਯੋ ਅੰਙੈ ਅਤੇ ਕਖੈ ਹੈ ਘੰਙੇ। ਸਾਰਾ ਸੰਸਾਰ ਜੋ ਜਨਮਿਆ ਹੈ ਮਰ ਵੰਞੇਗਾ।
Fareedkot Teekaਜੋ ਅੰਙੈ, ਭਾਵ ਸਰਬ ਸਰੀਰੋਂ ਮੇਂ ਆਯਾ ਅਰਥਾਤ ਬ੍ਯਾਪ੍ਯਾ ਹੂਆ ਹੈ, ਤਿਸ ਸੇ ਸਭ ਜਗੁ ਉਤਪਿਤ ਹੋਇ ਆਯਾ ਹੈ। ਅਰ (ਅੰਙੈ) ਘਰ ਮੇਂ ਮੋਹ ਕਰ ਕੇ ਜਿਸ ਨੇ ਉਮਰ ਕਾ (ਖੈ) ਨਾਸ ਕੀਆ ਹੈ ਤਿਸ ਕਾ ਕਾਲ ਹੂਆ ਹੈ ਅਰਥਾਤ ਵਹੁ ਜਨਮਤਾ ਮਰਤਾ ਹੈ॥
Prof. Sahib Singhਸਾਰਾ ਜਗਤ (ਜੋ) ਹੋਂਦ ਵਿਚ ਆਇਆ ਹੋਇਆ ਹੈ, (ਇਸ ਦੇ ਸਿਰ ਉਤੇ) ਮੌਤ (ਭੀ) ਮੌਜੂਦ ਹੈ,

ਪਦ ਅਰਥ ਅਯੋ = ਅ, ੲ, ੳ {ਯੁ=ੲ+ੳ} ਅੰਙੈ = ਅੰ, ਅ:। ਕਾਖੈ ਘੰਙੈ = ਕ, ਖ, ਗ, ਘ, ਙ। ਨੋਟ: ਅਯੋ ਅੰਙੈ ਕਾਖੈ ਘੰਙੈ = ਇਹ ਸਿਰਫ਼ ਅ, ੲ, ੳ, ਕ, ਖ, ਗ, ਘ, ਙ ਅੱਖਰ ਹੀ ਹਨ? ਰੀ ਰੀ ਲ ਲੀ = ਇਹ ਭੀ ਹਿੰਦੀ ਦੇ ਹੇਠ ਲਿਖੇ ਅੱਖਰ ਹਨ: ऋ, ऋ, लृ, ॡ, (ਰਿ, ਰੀ, ਲ੍ਰਿ, ਲੀ)।

SikhNet (Spanish)Ayo Angue: El mundo entero que ha sido creado.Kajkhe Ghangue: Polvo se volverá.

ਰੀਰੀ ਲਲੀ ਪਾਪ ਕਮਾਣੇ; ਪੜਿ ਅਵਗਣ, ਗੁਣ ਵੀਸਰਿਆ ॥੧॥

reeree lalee paap kamaane; parr avagan, gun veesariaa |1|

Sant Singh KhalsaReeree, Laalee: People commit sins, and falling into vice, forget virtue. ||1||
Manmohan SinghRiri Lali, the mortal commits sins and falling in vices forgets virtues.
Manmohan Singh (Punjabi)ਰੀਰੀ ਲਲੀ ਪ੍ਰਾਣੀ ਗੁਨਾਹ ਕਰਦਾ ਹੈ ਅਤੇ ਬਦੀਆਂ ਵਿੱਚ ਪੈ ਕੇ ਨੇਕੀਆਂ ਨੂੰ ਭੁਨ ਜਾਂਦਾ ਹੈ।
Fareedkot Teeka(ਰੀਰੀ) ਰੀ ਸਖੀ ਰੀ ਇੰਦ੍ਰੀਓਂ ਕੇ ਪਾਲਨੇ ਕੇ ਵਾਸਤੇ (ਲਲੀ) ਲਾਲਚ ਕਰ ਕੇ ਜੋ ਪਾਪ ਕਮਾਏ ਹੈਂ, ਸੋ ਤਿਸ ਕੋ ਅਵਗੁਣੋਂ ਕੇ ਪੜਨੇ ਕਰ ਗੁਣੋਂ ਕਾ ਸਮਦਾਇ ਵਿਸਰਿਆ ਹੈ ਵਾ ਅਵਗੁਣੋਂ ਕੇ ਵਾਸਤੇ ਪੜਤਾ ਰਹਾ ਹੈ॥੧॥
Prof. Sahib Singhਪਰ ਜੀਵ (ਮੌਤ ਨੂੰ ਭੁਲਾ ਕੇ) ਔਗੁਣ ਪੈਦਾ ਕਰਨ ਵਾਲੀਆਂ ਗੱਲਾਂ ਪੜ੍ਹ ਕੇ ਗੁਣ ਵਿਸਾਰ ਦੇਂਦੇ ਹਨ, ਤੇ ਪਾਪ ਕਮਾਂਦੇ ਰਹਿੰਦੇ ਹਨ ॥੧॥

ਪਦ ਅਰਥ ਪੜਿ = ਪੜ੍ਹ ਕੇ। ਅਵਗਣ = ਔਗੁਣ ਪੈਦਾ ਕਰਨ ਵਾਲੀਆਂ ਗੱਲਾਂ ॥੧॥

SikhNet (Spanish)Rirri Lalli: El mundo entero está en falta, cae en el error y se olvida de Dios. (1)

ਮਨ. ਐਸਾ ਲੇਖਾ, ਤੂੰ ਕੀ ਪੜਿਆ ॥

man. aisaa lekhaa, toon kee parriaa |

Sant Singh KhalsaO mortal, why have you studied such an account,
Manmohan SinghO my soul why hasty thou learnt such an account,
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਐਹੋ ਜਿਹਾ ਹਿਸਾਬ ਕਿਤਾਬ ਕਿਉਂ ਸਿੱਖਿਆ ਹੈ,
Fareedkot Teekaਹੇ (ਮਨ) ਪ੍ਯਾਰੇ ਪਾਂਧੇ! ਐਸਾ ਲੇਖਾ ਤੂੰ ਕੀ ਪੜਾ ਹੈ, ਭਾਵ ਕਛੁ ਨਹੀਂ ਪੜਾ॥
Prof. Sahib Singhਹੇ ਮਨ! (ਸਿਰਫ਼) ਅਜੇਹਾ ਲੇਖਾ ਪੜ੍ਹਨ ਦਾ ਤੈਨੂੰ ਕੋਈ ਲਾਭ ਨਹੀਂ ਹੋ ਸਕਦਾ,

ਪਦ ਅਰਥ ਮਨ = ਹੇ ਮਨ! ਕੀ ਪੜਿਆ = ਪੜ੍ਹਨ ਦਾ ਕੀਹ ਲਾਭ? ਪੜ੍ਹਨ ਦਾ ਕੋਈ ਲਾਭ ਨਹੀਂ।

SikhNet (Spanish)Oh mortal, ¿por qué has aprendido aquella lección

ਲੇਖਾ ਦੇਣਾ; ਤੇਰੈ ਸਿਰਿ ਰਹਿਆ ॥੧॥ ਰਹਾਉ ॥

lekhaa denaa; terai sir rahiaa |1| rahaau |

Sant Singh Khalsawhich shall call you to answer for payment? ||1||Pause||
Manmohan Singhby which rendering of account still remains due from thee? Pause.
Manmohan Singh (Punjabi)ਜਿਸ ਕਰਕੇ ਹਿਸਾਬ ਕਿਤਾਬ ਦੇਣਾ ਅਜੇ ਭੀ ਤੇਰੇ ਜਿੰਮੇ ਬਾਕੀ ਹੈ, ਠਹਿਰਾਉ।
Fareedkot Teekaਜਿਸ ਪੜਨੇ ਕਰ ਕੇ ਭੀ ਜਮਾਦਿਕੋਂ ਕਾ ਲੇਖਾ ਦੇਨਾ ਤੇਰੇ ਸਿਰ ਪੁਰ ਰਹਾ ਹੈ॥੧॥ ਰਹਾਉ ॥☬ਜੇ ਕਹੈ ਵਹੁ ਲੇਖਾ ਕੌਣ ਹੈ ਜਿਸ ਸੇ ਜਮੋਂ ਕਾ ਲੇਖਾ ਛੂਟ ਜਾਵੈ? ਸੋ ਕਹਤੇ ਹੈਂ:
Prof. Sahib Singhਜਿਸ ਵਿਚ ਰੁੱਝਣ ਨਾਲ ਕੀਤੇ ਅਮਲਾਂ ਦਾ ਹਿਸਾਬ ਦੇਣਾ ਤੇਰੇ ਸਿਰ ਉਤੇ ਟਿਕਿਆ ਹੀ ਰਿਹਾ ॥੧॥ ਰਹਾਉ ॥

ਪਦ ਅਰਥ ਸਿਰਿ = ਸਿਰ ਉਤੇ ॥੧॥ ਰਹਾਉ ॥

* ਨੋਟ: 'ਰਹਾਉ' ਦੀਆਂ ਇਹਨਾਂ ਤੁਕਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ 'ਪਟੀ' ਦੀ ਰਹਾਉ ਦੀ ਤੁਕ ਰਲਾ ਕੇ ਪੜ੍ਹੋ: ਮਨ ਕਾਹੇ ਭੂਲੇ ਮੂੜ ਮਨਾ ॥ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥ਰਹਾਉ॥ ਲਫ਼ਜ਼ਾਂ ਦੀ ਤੇ ਖ਼ਿਆਲਾਂ ਦੀ ਸਾਂਝ ਸਾਫ਼ ਦੱਸ ਰਹੀ ਹੈ ਕਿ ਗੁਰੂ ਅਮਰ ਦਾਸ ਜੀ ਦੇ ਪਾਸ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੌਜੂਦ ਸੀ।

SikhNet (Spanish)que te llevará a enfrentar cuentas? (1‑Pausa)

ਸਿਧੰਙਾਇਐ ਸਿਮਰਹਿ ਨਾਹੀ; ਨੰਨੈ. ਨਾ ਤੁਧੁ ਨਾਮੁ ਲਇਆ ॥

sidhangaaeiai simareh naahee; nanai. naa tudh naam leaa |

Sant Singh KhalsaSidhan, Ngaayiyai: You do not remember the Lord. Nanna: You do not take the Lord's Name.
Manmohan SinghSidhan Naiain. Thou O man, rememberest not God. N: --- Neither thou takest the Name.
Manmohan Singh (Punjabi)ਸਿੰਧ ਙਾਇਐ ਤੂੰ ਹੇ ਬੰਦੇ ਵਾਹਿਗੁਰੂ ਨੂੰ ਨਹੀਂ ਆਰਾਧਦਾ। ਨ-ਨਾਂ ਹੀ ਤੂੰ ਨਾਮ ਲੈਂਦਾ ਹੈ।
Fareedkot Teeka(ਸਿਧੰਙਾਇਐ) ਪ੍ਰਗਟ ਹੀ ਜੋ ਸਰੀਰੋਂ ਮੇਂ ਬ੍ਯਾਪ੍ਯਾ ਹੂਆ ਹੈ ਤਿਸ ਕੋ ਤੂੰ ਰਿਦੇ ਕਰ ਕੇ ਸਿਮਰਤਾ ਨਹੀਂ ਹੈ। ਅਰੁ (ਨੰਨੈ) ਨੰਨੇ ਦ੍ਵਾਰਾ ਕਹਿਤੇ ਹੈਂ: ਨ ਤੈਨੇ ਬਾਣੀ ਕਰ ਕੇ ਹੀ ਨਾਮ ਲੀਆ ਹੈ ਵਾ ਆਯੋ ਅੰਙੈ ਸੇ ਆਦਿਕ ਕਾ ਖਖਾ ਰਾਰਾ ਲਲਾ ਇਨ ਅਖਰੋਂ ਕਰ ਕੇ ਭੀ ਉਪਦੇਸ ਜਾਣ ਲੈਣਾ॥
Prof. Sahib Singh(ਹੇ ਮਨ!) ਤੂੰ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਤੇ ਤੂੰ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ।

ਪਦ ਅਰਥ ਸਿਧੰਙਾਇਐ = (ਨੋਟ: ਪਾਂਧਾ ਪੱਟੀ ਉਤੇ ਪਹਿਲਾਂ ਇਹ ਅਸੀਸ ਦੇ ਅੱਖਰ ਲਿਖਦਾ ਹੈ, ਤੇ ਫਿਰ ਉਹ ਅੱਖਰ ਲਿਖਦਾ ਹੈ ਜੋ ਬਾਲਕ ਨੇ ਲਿਖਣੇ ਸਿੱਖਣੇ ਹੁੰਦੇ ਹਨ) ਤੈਨੂੰ ਇਸ ਵਿਚ ਸਿੱਧੀ ਪ੍ਰਾਪਤ ਹੋਵੇ।

SikhNet (Spanish)Sidjan Ngayiye: No alabas a tu Señor; sí, no recitas el Naam, el Nombre del Señor.

ਛਛੈ. ਛੀਜਹਿ ਅਹਿਨਿਸਿ ਮੂੜੇ; ਕਿਉ ਛੂਟਹਿ. ਜਮਿ ਪਾਕੜਿਆ ॥੨॥

chhachhai. chheejeh ahinis moorre; kiau chhootteh. jam paakarriaa |2|

Sant Singh KhalsaChhachha: You are wearing away, every night and day; you fool, how will you find release? You are held in the grip of death. ||2||
Manmohan SinghChh:-- Day and night thou art wearing off, O fool. seized by Death's myrmidon, how wilt thou be released?
Manmohan Singh (Punjabi)ਛ- ਦਿਹੁੰ ਰੈਣ ਤੂੰ ਨਾਸ ਹੁੰਦਾ ਜਾ ਰਿਹਾ ਹੈ। ਹੇ ਮੂਰਖ! ਮੌਤ ਦੇ ਦੂਤ ਦਾ ਫੜਿਆ ਹੋਇਆ ਤੂੰ ਕਿਸ ਤਰ੍ਹਾਂ ਛੁਟਕਾਰਾ ਪਾਵੇਗਾਂ?
Fareedkot Teeka(ਛਛੈ) ਛਛੇ ਦ੍ਵਾਰਾ ਕਹਿਤੇ ਹੈਂ: ਹੇ ਮੂਰਖ! ਰਾਤਿ ਦਿਨ ਤੇਰੀ ਆਰਬਲਾ ਨਾਸ ਹੋਤੀ ਜਾਤੀ ਹੈ। ਜਮ ਕਾ ਪਕੜਾ ਹੂਆ ਤੂੰ ਕੈਸੇ ਛੁਟੇਂਗਾ॥੨॥
Prof. Sahib Singhਹੇ ਮੂਰਖ! (ਪ੍ਰਭੂ ਨੂੰ ਭੁਲਾ ਕੇ) ਦਿਨ ਰਾਤ ਤੂੰ (ਆਤਮਕ ਜੀਵਨ ਵਿਚ) ਕਮਜ਼ੋਰ ਹੋ ਰਿਹਾ ਹੈਂ, ਜਦੋਂ ਜਮ ਨੇ (ਇਸ ਖੁਨਾਮੀ ਦੇ ਕਾਰਨ) ਫੜ ਲਿਆ, ਤਾਂ ਉਸ ਤੋਂ ਖ਼ਲਾਸੀ ਕਿਵੇਂ ਹੋਵੇਗੀ? ॥੨॥

ਪਦ ਅਰਥ ਛੀਜਹਿ = ਤੂੰ ਛਿੱਜ ਰਿਹਾ ਹੈਂ। ਅਹਿਨਿਸਿ = ਦਿਨ ਰਾਤ। ਅਹਿ = ਦਿਨ। ਨਿਸਿ = ਰਾਤ। ਜਮਿ = ਜਮ ਨੇ ॥੨॥

SikhNet (Spanish)Chhachha: Oh ignorante, tu vida se acaba día con día; cuando la muerte te atrape, ¿cómo te vas a liberar? (2)

ਬਬੈ. ਬੂਝਹਿ ਨਾਹੀ ਮੂੜੇ; ਭਰਮਿ ਭੁਲੇ, ਤੇਰਾ ਜਨਮੁ ਗਇਆ ॥

babai. boojheh naahee moorre; bharam bhule, teraa janam geaa |

Sant Singh KhalsaBabba: You do not understand, you fool; deluded by doubt, you are wasting your life.
Manmohan SinghB:- Thou understand not O stupid and led astray by doubt, thou art wasting away thy life
Manmohan Singh (Punjabi)ਬ -ਤੂੰ ਸਮਝਦਾ ਨਹੀਂ ਹੇ ਬੇਸਮਝ ਬੰਦੇ! ਸੰਦੇਹ ਦਾ ਕੁਰਾਹੇ ਪਾਇਆ ਹੋਇਆ ਤੂੰ ਆਪਣਾ ਜੀਵਨ ਗਵਾ ਰਿਹਾ ਹੈਂ।
Fareedkot Teekaਬਬੇ ਅਖਰ ਦ੍ਵਾਰਾ ਕਹਤੇ ਹੈਂ: ਹੇ ਮੂਰਖ! ਤੂੰ ਬੁਝਤਾ ਨਹੀਂ ਹੈਂ ਤੇਰਾ ਭਰਮ ਮੇਂ ਭੂਲੇ ਹੂਏ ਕਾ ਜਨਮ ਬਿਤੀਤ ਹੋਇ ਗਿਆ ਹੈ॥
Prof. Sahib Singhਤੂੰ (ਜੀਵਨ ਦਾ ਸਹੀ ਰਸਤਾ) ਨਹੀਂ ਸਮਝਦਾ, ਇਸੇ ਭੁਲੇਖੇ ਵਿਚ ਕੁਰਾਹੇ ਪੈ ਕੇ ਤੂੰ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਰਿਹਾ ਹੈਂ।

ਪਦ ਅਰਥ ਭਰਮਿ = (ਨਿਰੇ ਦੁਨੀਆਵੀ ਲੇਖੇ ਸਿਖਾਵਣ ਦੇ) ਭੁਲੇਖੇ ਵਿਚ। ਭੁਲੇ = ਕੁਰਾਹੇ ਪੈ ਕੇ।

SikhNet (Spanish)Babba: No conoces lo Real, eres desviado por la duda y así desperdicias tu vida,

ਅਣਹੋਦਾ ਨਾਉ ਧਰਾਇਓ ਪਾਧਾ; ਅਵਰਾ ਕਾ ਭਾਰੁ, ਤੁਧੁ ਲਇਆ ॥੩॥

anahodaa naau dharaaeo paadhaa; avaraa kaa bhaar, tudh leaa |3|

Sant Singh KhalsaWithout justification, you call yourself a teacher; thus you take on the loads of others. ||3||
Manmohan SinghWithout cause thou callest thyself a teacher, and takest on thee the load of others.
Manmohan Singh (Punjabi)ਤੂੰ ਬਿਨਾਂ ਵਜਾਅ ਆਪਣੇ ਆਪ ਨੂੰ ਉਸਤਾਦ ਅਖਵਾਉਂਦਾ ਹੈ, ਅਤੇ ਹੋਰਨਾਂ ਦਾ ਬੋਝ ਆਪਣੇ ਉਤੇ ਲੈਂਦਾ ਹੈ।
Fareedkot Teekaਅਨ ਹੋਤਾ ਹੀ ਤੈਨੇ ਆਪਨਾ ਨਾਮ ਪਾਂਧਾ ਰਖਾਇਆ ਹੈ, ਭਾਵ ਤੂੰ ਸਤ ਅਸਤ ਦੇ ਵਿਚਾਰ ਰੂਪੀ ਹਿਸਾਬ ਸੇ ਰਹਿਤ ਹੈਂ ਅਰ ਦੂਸਰੋਂ ਕਾ ਪਾਪ ਰੂਪ ਭਾਰ ਤੈਨੇ ਅਪਨੇ ਸਿਰ ਲੀਆ ਹੈ॥੩॥
Prof. Sahib Singh(ਆਤਮਕ ਜੀਵਨ ਦਾ ਰਸਤਾ ਦੱਸਣ ਵਾਲੇ ਪਾਂਧੇ ਦੇ) ਗੁਣ ਤੇਰੇ ਵਿਚ ਨਹੀਂ ਹਨ, (ਫਿਰ ਭੀ) ਤੂੰ ਆਪਣਾ ਨਾਮ ਪਾਂਧਾ ਰਖਾਇਆ ਹੋਇਆ ਹੈ ਤੇ ਤੂੰ ਆਪਣੇ ਚਾਟੜਿਆਂ ਨੂੰ ਜੀਵਨ-ਰਾਹ ਸਿਖਾਣ ਦੀ ਜ਼ਿੰਮੇਵਾਰੀ ਦਾ ਭਾਰ ਆਪਣੇ ਉਤੇ ਚੁੱਕਿਆ ਹੋਇਆ ਹੈ ॥੩॥

ਪਦ ਅਰਥ ਅਣਹੋਦਾ = (ਪਾਂਧੇ ਵਾਲੇ ਗੁਣ) ਨਾਹ ਹੁੰਦਿਆਂ ਭੀ। ਅਵਰਾ ਕਾ ਭਾਰੁ = ਹੋਰਨਾਂ (ਭਾਵ, ਛਾਟੜਿਆ ਦੀ ਜ਼ਿੰਮੇਵਾਰੀ) ਦਾ ਭਾਰ ॥੩॥

SikhNet (Spanish)sin causa alguna te haces llamar maestro cuando el peso de la dualidad está sobre tu cabeza. (3)

ਜਜੈ. ਜੋਤਿ ਹਿਰਿ ਲਈ ਤੇਰੀ ਮੂੜੇ; ਅੰਤਿ ਗਇਆ ਪਛੁਤਾਵਹਿਗਾ ॥

jajai. jot hir lee teree moorre; ant geaa pachhutaavahigaa |

Sant Singh KhalsaJajja: You have been robbed of your Light, you fool; in the end, you shall have to depart, and you shall regret and repent.
Manmohan SinghJ:-- Thou hast been robbed of thy Divine light, O fool and when departing, in the end, thou shalt repent.
Manmohan Singh (Punjabi)ਜ -ਤੇਰਾ ਈਸ਼ਵਰੀ ਨੂਰ ਲੁਟਿਆ ਪੁਟਿਆ ਗਿਆ ਹੈ, ਹੇ ਬੇਵਕੂਫ! ਅਖੀਰ ਨੂੰ ਜਾਂਦਾ ਹੋਇਆ ਤੂੰ ਪਸ਼ਚਾਤਾਪ ਕਰੇਗਾ।
Fareedkot Teekaਜਜੇ ਦ੍ਵਾਰਾ ਕਹਤੇ ਹੈਂ: ਹੇ ਮੂਰਖ! ਜੋ ਜੋ ਜੋਤ ਆਤਮ ਗਿਆਤ ਹੈ, ਸੋ ਤੇਰੀ ਅਗਿਆਨ ਨੇ ਚੁਰਾਇ ਲਈ ਹੈ, ਤਾਂ ਤੇ ਅੰਤ ਕੋ ਪਰਲੋਕ ਮੇਂ ਗਿਆ ਹੂਆ ਪਸਚਾਤਾਪ ਕਰੇਂਗਾ॥
Prof. Sahib Singhਹੇ ਮੂਰਖ! (ਨਿਰੇ ਮਾਇਕ ਲੇਖੇ ਪਤ੍ਰੇ ਨੇ ਆਤਮਕ ਜੀਵਨ ਸਿਖਲਾਣ ਵਾਲੀ) ਤੇਰੀ ਅਕਲ ਖੋਹ ਲਈ ਹੈ, ਅਖ਼ੀਰ ਵੇਲੇ ਜਦੋਂ ਇਥੋਂ ਤੁਰਨ ਲਗੋਂ, ਤਾਂ ਅਫ਼ਸੋਸ ਕਰੇਂਗਾ।

ਪਦ ਅਰਥ ਜੋਤਿ = ਉੱਚੀ ਸੁਰਤਿ, ਮਤਿ {ਵੇਖੋ ਬੰਦ ਨੰ: ੭}। ਅੰਤਿ = ਅਖ਼ੀਰ ਵੇਲੇ।

SikhNet (Spanish)Yayya: Has sido despojado de tu luz, oh tonto desnudo. Al final te vas a lamentar,

ਏਕੁ ਸਬਦੁ. ਤੂੰ ਚੀਨਹਿ ਨਾਹੀ; ਫਿਰਿ ਫਿਰਿ ਜੂਨੀ ਆਵਹਿਗਾ ॥੪॥

ek sabad. toon cheeneh naahee; fir fir joonee aavahigaa |4|

Sant Singh KhalsaYou have not remembered the One Word of the Shabad, and so you shall have to enter the womb over and over again. ||4||
Manmohan SinghThe one Lord thou rememberest not, so thou shalt enter the womb, again and again.
Manmohan Singh (Punjabi)ਇੱਕ ਪ੍ਰਭੂ ਦਾ ਤੂੰ ਸਿਮਰਨ ਨਹੀਂ ਕਰਦਾ, ਇਸ ਲਈ ਤੂੰ ਮੁੜ ਮੁੜ ਕੇ ਗਰਭ ਵਿੱਚ ਪਵੇਗਾਂ।
Fareedkot Teekaਏਕ ਸਬਦ ਅਦੁਤੀ ਬ੍ਰਹਮ ਤੂੰ ਚੀਨਤਾ ਨਹੀਂ ਹੈ ਤਾਂ ਤੇ ਬਾਰੰਬਾਰ ਜੂਨੀ, ਭਾਵ ਜਨਮ ਮਰਨ ਮੇਂ ਆਵੈਗਾ॥੪॥
Prof. Sahib Singh(ਹੁਣ ਇਸ ਵੇਲੇ) ਤੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਸਾਂਝ ਨਹੀਂ ਪਾਂਦਾ, (ਸਿੱਟਾ ਇਹ ਨਿਕਲੇਗਾ ਕਿ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ ॥੪॥

ਪਦ ਅਰਥ ਏਕੁ ਸਬਦੁ = ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ। ਚੀਨ੍ਹ੍ਹਹਿ ਨਾਹੀ = ਪਛਾਣਦਾ ਨਹੀਂ ॥੪॥

SikhNet (Spanish)pues no concibes la Esencia de la Palabra y así, serás vertido en alguna matriz una y otra vez. (4)

ਤੁਧੁ ਸਿਰਿ ਲਿਖਿਆ, ਸੋ ਪੜੁ ਪੰਡਿਤ; ਅਵਰਾ ਨੋ. ਨ ਸਿਖਾਲਿ ਬਿਖਿਆ ॥

tudh sir likhiaa, so parr panddit; avaraa no. na sikhaal bikhiaa |

Sant Singh KhalsaRead that which is written on your forehead, O Pandit, and do not teach wickedness to others.
Manmohan SinghRed thou that what is written on thy forehead, O scholar and teach not wickedness to others.
Manmohan Singh (Punjabi)ਤੂੰ ਉਸ ਨੂੰ ਵਾਚ ਜਿਹੜਾ ਤੇਰੇ ਮਸਤਕ ਤੇ ਲਿਖਿਆ ਹੋਇਆ ਹੈ ਹੇ ਵਿਦਵਾਨ! ਤੂੰ ਹੋਰਨਾਂ ਨੂੰ ਕੁਕਰਮ ਨਾਂ ਪੜ੍ਹਾ।
Fareedkot Teekaਹੇ ਪੰਡਤ! ਜੋ ਬਿਸ੍ਯੋਂ ਕੇ ਹਿਸਾਬ ਮੇਂ ਪਰਵਿਰਤੀ ਰੂਪ ਲੇਖ ਤੇਰੇ ਸਿਰ ਪਰ ਲਿਖਾ ਹੈ, ਸੋ ਤੂੰ ਹੀਂ ਪਢ ਔਰ ਦੂਸਰੋਂ ਕੋ ਬਿਖਯੋਂ ਕੇ ਹਿਸਾਬ ਨਾ ਸਿਖਲਾਓ॥
Prof. Sahib Singhਹੇ ਪੰਡਿਤ! ਤੇਰੇ ਆਪਣੇ ਮੱਥੇ ਉਤੇ ਜੋ (ਮਾਇਆ ਵਾਲਾ) ਲੇਖ ਲਿਖਿਆ ਹੋਇਆ ਹੈ, ਪਹਿਲਾਂ ਤੂੰ ਉਸ ਲੇਖ ਨੂੰ ਪੜ੍ਹ ਤੇ ਹੋਰਨਾਂ (ਚਾਟੜਿਆਂ) ਨੂੰ ਭੀ ਨਿਰੀ ਮਾਇਆ ਦਾ ਲੇਖਾ-ਪਤ੍ਰਾ ਨਾਹ ਸਿਖਾਲ।

ਪਦ ਅਰਥ ਤੁਧੁ ਸਿਰਿ = ਤੇਰੇ ਸਿਰ ਉਤੇ। ਸੋ = ਉਹ ਲੇਖ। ਪੰਡਿਤ = ਹੇ ਪੰਡਿਤ! ਬਿਖਿਆ = ਮਾਇਆ।

SikhNet (Spanish)Eso que está en tu destino, léelo, y no enseñes la maldad a otros.

Open this shabad (39 lines, Angs 434-435) →

Ang 434 of 1430