ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok, Third Guru.
Manmohan Singh (Punjabi)ਸਲੋਕ ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਆਪਣੇ ਪ੍ਰੀਤਮ ਮਿਲਿ ਰਹਾ; ਅੰਤਰਿ ਰਖਾ ਉਰਿ ਧਾਰਿ ॥
aapane preetam mil rahaa; antar rakhaa ur dhaar |
Sant Singh KhalsaOh, if only I could meet my Beloved, and keep Him enshrined deep within my heart!
Manmohan SinghMay I meet my beloved and continue to hold him to my mind and heart.
Manmohan Singh (Punjabi)ਰੱਬ ਕਰੇ ਮੈਂ ਆਪਣੇ ਪਿਆਰੇ ਨੂੰ ਮਿਲ ਪਵਾਂ ਅਤੇ ਉਸ ਨੂੰ ਆਪਣੇ ਹਿਰਦੇ ਤੇ ਦਿਲ ਨਾਲ ਲਾਈ ਰੱਖਾਂ।
Fareedkot Teekaਹੇ ਭਾਈ! ਮੇਰਾ ਮਨ ਚਾਹਿਤਾ ਹੈ ਕਿ ਆਪਣੇ ਪ੍ਰੀਤਮ ਸੇ ਮਿਲ ਰਹਾਂ, ਔਰ ਰਿਦੇ ਮੇਂ ਧਾਰਨ ਕਰ ਰਖਾਂ॥
Prof. Sahib Singh(ਮਨ ਤਾਂਘਦਾ ਹੈ ਕਿ) ਆਪਣੇ ਪਿਆਰੇ ਨੂੰ (ਸਦਾ) ਮਿਲੀ ਰਹਾਂ, ਅੰਦਰ ਹਿਰਦੇ ਵਿਚ ਪਰੋ ਰੱਖਾਂ
ਪਦ ਅਰਥ ਉਰਿ = ਹਿਰਦੇ ਵਿਚ।
SikhNet (Spanish)Busco unirme con el Señor y guardar Su Amor para siempre en mi corazón.
ਸਾਲਾਹੀ ਸੋ ਪ੍ਰਭ ਸਦਾ ਸਦਾ; ਗੁਰ ਕੈ ਹੇਤਿ ਪਿਆਰਿ ॥
saalaahee so prabh sadaa sadaa; gur kai het piaar |
Sant Singh KhalsaI praise that God forever and ever, through love and affection for the Guru.
Manmohan SinghThrough the love and affection of the Guru, I praise that, Lord for never and aye.
Manmohan Singh (Punjabi)ਗੁਰਾਂ ਦੀ ਪ੍ਰੀਤ ਤੇ ਪ੍ਰੇਮ ਰਾਹੀਂ, ਮੈਂ ਸਦੀਵ ਤੇ ਹਮੇਸ਼ਾਂ ਹੀ ਉਸ ਸਾਹਿਬ ਦੀ ਸਿਫ਼ਤ-ਸਨਾ ਕਰਦਾ ਹਾਂ।
Fareedkot Teekaਔਰ ਸਦਾ ਸਦਾ ਤਿਸ ਪ੍ਰਭੂ ਕੋ ਮਨ ਤਨ ਸੇ ਪਿਆਰ ਕਰੋ ਔਰ (ਸਾਲਾਹੀ) ਸਾਲਾਹੁਣਾ ਕਰੋ॥
Prof. Sahib Singhਅਤੇ ਸਤਿਗੁਰੂ ਦੇ ਲਾਏ ਪ੍ਰੇਮ ਵਿਚ ਸਦਾ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੀ ਰਹਾਂ।
ਪਦ ਅਰਥ ਸਾਲਾਹੀ = ਮੈਂ ਸਿਫ਼ਤਿ ਕਰਾਂ। ਗੁਰ ਕੈ ਹੇਤਿ = ਗੁਰੂ ਦੇ (ਪੈਦਾ ਕੀਤੇ) ਪਿਆਰ ਦੀ ਰਾਹੀਂ।
SikhNet (Spanish)Alabo al Señor siempre y para siempre a través del Amor del Guru.
ਨਾਨਕ. ਜਿਸੁ ਨਦਰਿ ਕਰੇ. ਤਿਸੁ ਮੇਲਿ ਲਏ; ਸਾਈ ਸੁਹਾਗਣਿ ਨਾਰਿ ॥੧॥
naanak. jis nadar kare. tis mel le; saaee suhaagan naar |1|
Sant Singh KhalsaO Nanak, that one upon whom He bestows His Glance of Grace is united with Him; such a person is the true soul-bride of the Lord. ||1||
Manmohan SinghNanak, own whom is His grace, He unites her with Himself. She alone, is the faithful bride of the Lord.
Manmohan Singh (Punjabi)ਨਾਨਕ, ਜਿਸ ਉਤੇ ਉਸ ਦੀ ਰਹਿਮਤ ਹੈ, ਉਸ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ। ਕੇਵਲ ਉਹੀ ਸਾਹਿਬ ਦੀ ਜਾਂ-ਨਿਸਾਰ ਪਤਨੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਜਿਸ ਜੀਵ ਰੂਪ ਇਸਤ੍ਰੀ ਪਰ ਵਾਹਿਗੁਰੂ ਕ੍ਰਿਪਾ ਦ੍ਰਿਸਟ ਕਰੇ ਤਿਸ ਕੋ ਮੇਲ ਲੇਵੇ ਹੈ, ਸੋ ਜੀਵ ਰੂਪੀ ਇਸਤ੍ਰੀ ਸੁਹਾਗਣ ਹੈ॥੧॥
Prof. Sahib Singh(ਪਰ) ਹੇ ਨਾਨਕ! ਜਿਸ ਵਲ (ਉਹ ਪਿਆਰਾ ਪਿਆਰ ਨਾਲ) ਤੱਕਦਾ ਹੈ, ਉਸ ਨੂੰ (ਹੀ ਆਪਣੇ ਨਾਲ) ਮੇਲਦਾ ਹੈ, ਤੇ ਉਹੋ ਇਸਤ੍ਰੀ ਜੀਊਂਦੇ ਸਾਂਈ ਵਾਲੀ (ਅਖਵਾਉਂਦੀ ਹੈ) ॥੧॥
ਪਦ ਅਰਥ ਸੁਹਾਗਣਿ = ਜੀਊਂਦੇ ਖਸਮ ਵਾਲੀ ॥੧॥
SikhNet (Spanish)Oh, dice Nanak, si Su Gracia está contigo, Él te une Consigo Mismo, y te vuelves la verdadera Novia del Señor. (1)