ੴ

ਸਿੱਖਬਾਣੀ · SikhBani

ਹਰਿ ਕੀ ਭਗਤਾ ਪਰਤੀਤਿ ਹਰਿ ਸਭ ਕਿਛੁ ਜਾਣਦਾ ॥

har kee bhagataa parateet har sabh kichh jaanadaa
Guru Ramdas Ji ਗੁਰੂ ਰਾਮਦਾਸ ਜੀ · Siree Raag · Ang 90 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri:

ਹਰਿ ਕੀ ਭਗਤਾ ਪਰਤੀਤਿ; ਹਰਿ ਸਭ ਕਿਛੁ ਜਾਣਦਾ ॥

har kee bhagataa parateet; har sabh kichh jaanadaa |

Sant Singh KhalsaThe Lord's devotees have faith in Him. The Lord knows everything.
Manmohan SinghHis serfs have confidence in God. The Lord knows every thing.
Manmohan Singh (Punjabi)ਉਸ ਦੇ ਨਫਰਾਂ ਨੂੰ ਰੱਬ ਤੇ ਭਰੋਸਾ ਹੈ। ਸਾਹਿਬ ਸਾਰਾ ਕੁਝ ਸਮਝਦਾ ਹੈ।
Fareedkot Teekaਭਗਤੋਂ ਕੋ ਹਰਿ ਕੀ ਪਰਤੀਤ ਹੈ, ਹਰੀ ਸਭ ਕਿਛੁ ਜਾਣਤਾ ਹੈ॥
Prof. Sahib Singhਭਗਤ ਜਨਾਂ ਨੂੰ ਪ੍ਰਭੂ ਉੱਤੇ (ਇਹ) ਭਰੋਸਾ ਹੈ ਕਿ ਪ੍ਰਭੂ ਅੰਤਰਜਾਮੀ ਹੈ।

ਪਦ ਅਰਥ ਪਰਤੀਤਿ = ਭਰੋਸਾ।

SikhNet (Spanish)Los Devotos tienen Fe en el Señor; el Señor lo sabe todo.

ਹਰਿ ਜੇਵਡੁ. ਨਾਹੀ ਕੋਈ; ਜਾਣੁ ਹਰਿ. ਧਰਮੁ ਬੀਚਾਰਦਾ ॥

har jevadd. naahee koee; jaan har. dharam beechaaradaa |

Sant Singh KhalsaNo one is as great a Knower as the Lord; the Lord administers righteous justice.
Manmohan SinghNone is as great a knower as God. The Lord administers nothing but justice.
Manmohan Singh (Punjabi)ਵਾਹਿਗੁਰੂ ਜਿੱਡਾ ਵੱਡਾ ਕੋਈ ਜਾਣਕਾਰ ਨਹੀਂ। ਸੁਆਮੀ ਪੂਰਾ ਇਨਸਾਫ ਕਰਦਾ ਹੈ।
Fareedkot Teekaਹੇ ਭਾਈ! ਹਰੀ ਜੈਸਾ ਵੱਡਾ ਕੋਈ ਨਹੀਂ ਕਿਉਂਕਿ ਹਰੀ ਧਰਮ ਅਧਰਮ ਕੋ ਜਾਣ ਕੇ ਬੀਚਾਰਤਾ ਹੈ॥
Prof. Sahib Singhਉਸ ਦੇ ਬਰਾਬਰ ਹੋਰ ਕੋਈ (ਹਿਰਦਿਆਂ ਦਾ) ਜਾਣੂ ਨਹੀਂ, (ਤੇ ਇਸੇ ਕਰਕੇ) ਪ੍ਰਭੂ ਨਿਆਂ ਦੀ ਵਿਚਾਰ ਕਰਦਾ ਹੈ।

ਪਦ ਅਰਥ ਜੇਵਡੁ = ਜੇਡਾ, ਬਰਾਬਰ ਦਾ। ਜਾਣੁ = ਜਾਣੂ, ਜਾਣਨ ਵਾਲਾ। ਧਰਮੁ = ਨਿਆਂ ਦੀ ਗੱਲ।

SikhNet (Spanish)No trates de encontrar otro como Él, porque el Señor es el Administrador Absoluto de la Ley Divina.

ਕਾੜਾ ਅੰਦੇਸਾ. ਕਿਉ ਕੀਜੈ; ਜਾ. ਨਾਹੀ ਅਧਰਮਿ ਮਾਰਦਾ ॥

kaarraa andesaa. kiau keejai; jaa. naahee adharam maaradaa |

Sant Singh KhalsaWhy should we feel any burning anxiety, since the Lord does not punish without just cause?
Manmohan SinghWhy should we feel burning and anxiety when the Lord punishes not without justification?
Manmohan Singh (Punjabi)ਅਸੀਂ ਕਿਉਂ ਸਾੜਾ ਤੇ ਫਿਕਰ ਮਹਿਸੂਸ ਕਰੀਏ ਜਦ ਸੁਆਮੀ ਕੋਈ ਅਨਿਆਈ ਦੰਡ ਨਹੀਂ ਦਿੰਦਾ।
Fareedkot Teekaਜਬ ਅਧਰਮ ਕਰ ਕੇ ਨਹੀਂ ਮਾਰਦਾ ਹੈ ਤਬ (ਕਾੜਾ) ਝੋਰਾ (ਅੰਦੇਸਾ) ਸੰਸਾ ਕਿਉਂ ਕਰੀਏ?
Prof. Sahib Singhਜੇ (ਇਹ ਭਰੋਸਾ ਹੋਵੇ ਕਿ) ਪ੍ਰਭੂ ਅਨਿਆਉਂ ਨਾਲ ਨਹੀਂ ਮਾਰਦਾ, ਤਾਂ ਕੋਈ ਫ਼ਿਕਰ ਡਰ ਨਹੀਂ ਰਹਿੰਦਾ।

ਪਦ ਅਰਥ ਕਾੜਾ = ਝੋਰਾ, ਫ਼ਿਕਰ। ਅੰਦੇਸਾ = ਡਰ। ਅਧਰਮਿ = ਅਨਿਆਉਂ ਨਾਲ।

SikhNet (Spanish)¿Por qué tener miedo o duda cuando Él nunca es injusto?

ਸਚਾ ਸਾਹਿਬੁ. ਸਚੁ ਨਿਆਉ; ਪਾਪੀ ਨਰੁ ਹਾਰਦਾ ॥

sachaa saahib. sach niaau; paapee nar haaradaa |

Sant Singh KhalsaTrue is the Master, and True is His Justice; only the sinners are defeated.
Manmohan SinghTrue is the master and true his justice. The vicious man alone suffers defeat.
Manmohan Singh (Punjabi)ਸੱਚਾ ਹੈ ਮਾਲਕ ਅਤੇ ਸੱਚਾ ਹੈ ਉਸ ਦਾ ਇਨਸਾਫ ਕੇਵਲ ਗੁਨਾਹਗਾਰ ਬੰਦਾ ਹੀ ਸ਼ਿਕਸਤ ਉਠਾਉਂਦਾ ਹੈ।
Fareedkot Teekaਸਚਾ ਸਾਹਿਬੁ ਹੈ ਤਿਸ ਕਾ ਸਚਾ ਹੀ ਨਿਆਉ ਹੈ, ਯਾਂ ਤੇ ਪਾਪੀ ਪੁਰਸ ਹਾਰਤਾ ਹੈ॥
Prof. Sahib Singhਪ੍ਰਭੂ ਆਪ ਅਭੁੱਲ ਹੈ ਤੇ ਉਸ ਦਾ ਨਿਆਂ ਭੀ ਅਭੁੱਲ ਹੈ, (ਇਸ 'ਮਾਰ' ਦਾ ਸਦਕਾ ਹੀ) ਪਾਪੀ ਮਨੁੱਖ (ਪਾਪਾਂ ਵਲੋਂ) ਹਾਰਦਾ ਹੈ।

ਪਦ ਅਰਥ ਸਚਾ = ਸਦਾ-ਥਿਰ, ਅਟੱਲ, ਅਭੁੱਲ।

SikhNet (Spanish)Verdad es el Maestro, Verdad es Su Justicia; sólo el malhechor sufre la derrota.

ਸਾਲਾਹਿਹੁ ਭਗਤਹੁ ਕਰ ਜੋੜਿ; ਹਰਿ ਭਗਤ ਜਨ ਤਾਰਦਾ ॥੧੮॥

saalaahihu bhagatahu kar jorr; har bhagat jan taaradaa |18|

Sant Singh KhalsaO devotees, praise the Lord with your palms pressed together; the Lord saves His humble devotees. ||18||
Manmohan SinghPraise ye, O saint! the Lord with hands folded. God saves the saintly persons.
Manmohan Singh (Punjabi)ਆਪਣੇ ਹੱਥ ਬੰਨ੍ਹ ਕੇ, ਹੈ ਸੰਤੋ! ਤੁਸੀਂ ਸਾਹਿਬ ਦੀ ਪਰਸੰਸਾ ਕਰੋ। ਹਰੀ ਸਾਧ-ਰੂਪ ਪੁਰਸ਼ਾਂ ਨੂੰ ਪਾਰ ਕਰ ਦਿੰਦਾ ਹੈ।
Fareedkot Teekaਤਾਂ ਤੇ ਹੇ ਭਗਤ ਜਨੋਂ! ਹਾਥ ਜੋੜ ਕਰ ਕੇ ਸਲਾਹਨਾ ਕਰੋ, ਕਿਉਂਕਿ ਹਰੀ ਭਗਤ ਜਨੋਂ ਕੋ ਤਾਰ ਲੇਤਾ ਹੈ॥੮॥
Prof. Sahib Singhਹੇ ਭਗਤ ਜਨੋ! ਨਿਰਮਾਣ ਹੋ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ, ਪ੍ਰਭੂ ਆਪਣੇ ਭਗਤਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ॥੧੮॥

ਪਦ ਅਰਥ ਕਰ ਜੋੜਿ = ਹੱਥ ਜੋੜ ਕੇ, ਨਿਮ੍ਰਤਾ ਨਾਲ ਨਿਰਮਾਣ ਹੋ ਕੇ ॥੧੮॥

SikhNet (Spanish)Alaben al Señor con las palmas juntas, oh Devotos, porque Él nos salva a todos. (18)
Answers quote the Granth verbatim with Ang citations. AI commentary is not Gurbani and not a religious ruling.