ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਸੇ ਸੈਣ ਸੇ ਸਜਣਾ; ਜਿ ਗੁਰਮੁਖਿ ਮਿਲਹਿ ਸੁਭਾਇ ॥
se sain se sajanaa; ji guramukh mileh subhaae |
Sant Singh KhalsaThey alone are relatives, and they alone are friends, who, as Gurmukh, join together in love.
Manmohan SinghThey are the relatives and they, the friends, who are resigned to Guru's will and meet me with love.
Manmohan Singh (Punjabi)ਓਹੀ ਸਨਬੰਧੀ ਹਨ ਅਤੇ ਓਹੀ ਹੀ ਮਿੱਤ੍ਰ, ਜੋ ਗੁਰੂ-ਅਨੁਸਾਰੀ ਹਨ ਅਤੇ ਮੈਨੂੰ ਪ੍ਰੇਮ ਨਾਲ ਮਿਲਦੇ ਹਨ।
Fareedkot Teekaਵਹੀ (ਸੈਣ) ਸਾਥੀ ਹੈਂ ਅਰ ਸਜਣੋਂ ਕੇ ਸਮਦਾਯ ਭੀ ਵਹੀ ਹੈਂ, ਜੋ ਗੁਰੋਂ ਦ੍ਵਾਰੇ ਸੁਭਾਇਮਾਨ ਹੂਏ ਹੂਏ ਹਰੀ ਕੋ ਮਿਲਤੇ ਹੈਂ॥
Prof. Sahib Singhਸਤਿਗੁਰੂ ਦੇ ਸਨਮੁਖ ਹੋਏ ਜੋ ਮਨੁੱਖ (ਆਪਾ ਨਿਵਾਰ ਕੇ ਪ੍ਰਭੂ ਵਿਚ ਸੁਭਾਵਿਕ ਹੀ) ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਤੇ (ਸਾਡੇ) ਸਾਥੀ ਹਨ;
ਪਦ ਅਰਥ ਸੈਣ ਸਜਣ = ਭਲੇ ਮਨੁੱਖ।
SikhNet (Spanish)Sólo son mis parientes y amigos aquellos que me encuentran con Amor a través de la Puerta del Guru,
ਸਤਿਗੁਰ ਕਾ ਭਾਣਾ. ਅਨਦਿਨੁ ਕਰਹਿ; ਸੇ ਸਚਿ ਰਹੇ ਸਮਾਇ ॥
satigur kaa bhaanaa. anadin kareh; se sach rahe samaae |
Sant Singh KhalsaNight and day, they act according to the True Guru's Will; they remain absorbed in the True Name.
Manmohan SinghNight and day, they act according to True Guru's will and they remain absorbed in the True Name.
Manmohan Singh (Punjabi)ਰੈਣ ਦਿਹੁੰ ਉਹ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਕਾਰ ਕਰਦੇ ਹਨ ਅਤੇ ਸੱਚੇ ਨਾਮ ਵਿੱਚ ਲੀਨ ਰਹਿੰਦੇ ਹਨ।
Fareedkot Teekaਜੋ ਰਾਤ੍ਰ ਦਿਨ ਸਤਿਗੁਰੋਂ ਕਾ (ਭਾਣਾ) ਹੁਕਮ ਕਮਾਵਣਾ ਕਰਤੇ ਹੈਂ ਅਰ ਵੁਹ ਸਚ ਮੇਂ ਸਮਾਇ ਰਹੇ ਹੈਂ॥
Prof. Sahib Singhਜੋ ਸਦਾ ਸਤਿਗੁਰੂ ਦਾ ਭਾਣਾ ਮੰਨਦੇ ਹਨ, ਉਹ ਸੱਚੇ ਹਰੀ ਵਿਚ ਸਮਾਏ ਰਹਿੰਦੇ ਹਨ।
ਪਦ ਅਰਥ ਅਨਦਿਨੁ = ਹਰ ਰੋਜ਼।
SikhNet (Spanish)pues actúan en la Voluntad del Guru y se inmergen siempre en la Verdad del Señor.
ਦੂਜੈ ਭਾਇ ਲਗੇ. ਸਜਣ, ਨ ਆਖੀਅਹਿ; ਜਿ ਅਭਿਮਾਨੁ ਕਰਹਿ ਵੇਕਾਰ ॥
doojai bhaae lage. sajan, na aakheeeh; ji abhimaan kareh vekaar |
Sant Singh KhalsaThose who are attached to the love of duality are not called friends; they practice egotism and corruption.
Manmohan SinghThey, who practise ego and evil and are attached to another in love, and not called friends.
Manmohan Singh (Punjabi)ਜੋ ਹੰਕਾਰ ਤੇ ਪਾਪ ਕਰਦੇ ਹਨ ਅਤੇ ਪਿਆਰ ਵਿੱਚ ਕਿਸੇ ਹੋਰਸ ਨਾਲ ਜੁੜੇ ਹਨ, ਉਹ ਮਿੱਤ੍ਰ ਨਹੀਂ ਕਹੇ ਜਾਂਦੇ।
Fareedkot Teekaਜੋ ਦ੍ਵੈਤ ਭਾਵ ਮੇਂ ਲਗੇ ਹੂਏ ਹੈਂ, ਜੋ (ਵੇਕਾਰ) ਬਿਅਰਥ ਹੀ ਅਭਿਮਾਨ ਕੋ ਕਰਤੇ ਹੈਂ, ਵੁਹ ਸਜਨ ਨਹੀਂ ਕਹੀਤੇ ਹੈਂ॥
Prof. Sahib Singhਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿਚ ਲੱਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ।
ਪਦ ਅਰਥ ਵੇਕਾਰ = ਮੰਦੇ ਕੰਮ।
SikhNet (Spanish)Quienes por su ego hacen maldades al estar desviados por la dualidad, no son amigos de nadie.
ਮਨਮੁਖ ਆਪ ਸੁਆਰਥੀ; ਕਾਰਜੁ. ਨ ਸਕਹਿ ਸਵਾਰਿ ॥
manamukh aap suaarathee; kaaraj. na sakeh savaar |
Sant Singh KhalsaThe self-willed manmukhs are selfish; they cannot resolve anyone's affairs.
Manmohan SinghThe way-wards are selfish, they cannot adjust other's affairs.
Manmohan Singh (Punjabi)ਆਪ-ਹੁਦਰੇ ਖੁਦਗਰਜ਼ ਹਨ। ਉਹ ਹੋਰਨਾਂ ਦੇ ਕੰਮ ਕਾਜ ਸੁਆਰ ਨਹੀਂ ਸਕਦੇ।
Fareedkot Teekaਜੋ ਮਨਮੁਖ ਹੈਂ ਵੁਹ ਆਪ ਸ੍ਵਾਰਥੀ ਹੈਂ, ਮੋਖ ਰੂਪ ਕਾਰਜ ਕੋ ਸਵਾਰ ਨਹੀਂ ਸਕਤੇ; ਵਾ ਕਿਸੀ ਕਾ ਕੋਈ ਕਾਮ ਸਵਾਰ ਨਹੀਂ ਸਕਤੇ ਹੈਂ॥
Prof. Sahib Singhਮਨਮੁਖ ਆਪਣੇ ਮਤਲਬ ਦੇ ਪਿਆਰੇ (ਹੋਣ ਕਰ ਕੇ) ਕਿਸੇ ਦਾ ਕੰਮ ਨਹੀਂ ਸਵਾਰ ਸਕਦੇ;
ਪਦ ਅਰਥ ਸੁਆਰਥੀ = ਖ਼ੁਦ-ਗ਼ਰਜ਼।
SikhNet (Spanish)Los hombres de ego propician su propio exterminio y así, ¿cómo pueden ayudar a alguien más?
ਨਾਨਕ. ਪੂਰਬਿ ਲਿਖਿਆ ਕਮਾਵਣਾ; ਕੋਇ ਨ ਮੇਟਣਹਾਰੁ ॥੨॥
naanak. poorab likhiaa kamaavanaa; koe na mettanahaar |2|
Sant Singh KhalsaO Nanak, they act according to their pre-ordained destiny; no one can erase it. ||2||
Manmohan SinghNanak, they act in accordance with what is pre-destined for them; none can erase it.
Manmohan Singh (Punjabi)ਨਾਨਕ, ਉਹ ਓਹੀ ਕੁਛ ਕਰਦੇ ਹਨ, ਜੋ ਉਨ੍ਹਾਂ ਲਈ ਧੁਰ ਤੋਂ ਲਿਖਿਆ ਹੋਇਆ ਹੈ। ਕੋਈ ਭੀ ਉਸ ਨੂੰ ਮੇਟ ਨਹੀਂ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰਬ ਲਿਖੇ ਅਨੁਸਾਰ ਕਰਮ ਕਾ ਕਮਾਵਣਾ ਕਰੀਤਾ ਹੈ, ਕੋਈ ਤਿਸ ਕੇ ਮਿਟਾਵਣੇ ਵਾਲਾ ਨਹੀਂ ਹੈ॥੨॥
Prof. Sahib Singh(ਪਰ) ਹੇ ਨਾਨਕ! (ਉਹਨਾਂ ਦੇ ਸਿਰ ਕੀਹ ਦੋਸ਼?) (ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਉੱਕਰਿਆ ਹੋਇਆ (ਸੰਸਕਾਰ-ਰੂਪ ਲੇਖ) ਕਮਾਉਣਾ ਪੈਂਦਾ ਹੈ, ਕੋਈ ਮਿਟਾਉਣ-ਜੋਗਾ ਨਹੀਂ ॥੨॥
SikhNet (Spanish)Dice Nanak, tal es el Decreto de Dios desde el comienzo, ¿cómo puede alguien borrarlo? (2)