ੴ

ਸਿੱਖਬਾਣੀ · SikhBani

ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥

poorab likhiaa kamaavanaa ji karatai aap likhiaas
Guru Amardas Ji ਗੁਰੂ ਅਮਰਦਾਸ ਜੀ · Raag Sorath · Ang 643 · 9 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਪੂਰਬਿ ਲਿਖਿਆ ਕਮਾਵਣਾ; ਜਿ ਕਰਤੈ ਆਪਿ ਲਿਖਿਆਸੁ ॥

poorab likhiaa kamaavanaa; ji karatai aap likhiaas |

Sant Singh KhalsaHe acts according to pre-ordained destiny, written by the Creator Himself.
Manmohan SinghAccording to the past writ, which the Creator Himself wrote, must man act.
Manmohan Singh (Punjabi)ਪਿਛਲੀ ਲਿਖਤਾਕਾਰ ਅਨੁਸਾਰ, ਜਿਹੜੀ ਕਰਤਾਰ ਨੇ ਖੁਦ ਲਿਖੀ ਹੈ, ਬੰਦੇ ਨੂੰ ਕੰਮ ਕਰਨਾ ਪੈਂਦਾ ਹੈ।
Fareedkot Teekaਜੋ (ਕਰਤੇ) ਵਾਹਿਗੁਰੂ ਨੇ ਆਪ ਆਦਿ ਸੇਂ ਲਿਖਾ ਹੈ, ਸੋਈ ਜੀਵ ਕਮਾਵਣਾ ਕਰਤੇ ਹੈਂ॥
Prof. Sahib Singh(ਪਿਛਲੇ ਕੀਤੇ ਕਰਮਾਂ ਅਨੁਸਾਰ) ਮੁੱਢ ਤੋਂ ਜੋ (ਸੰਸਕਾਰ-ਰੂਪ ਲੇਖ) ਲਿਖਿਆ (ਭਾਵ, ਉੱਕਰਿਆ) ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ (ਜ਼ਰੂਰ) ਕਮਾਉਣਾ ਪੈਂਦਾ ਹੈ;
SikhNet (Spanish)Actuamos, ahora, en correspondencia al Decreto del Señor conforme a nuestro propio pasado,

ਮੋਹ ਠਗਉਲੀ ਪਾਈਅਨੁ; ਵਿਸਰਿਆ ਗੁਣਤਾਸੁ ॥

moh tthgaulee paaeean; visariaa gunataas |

Sant Singh KhalsaEmotional attachment has drugged him, and he has forgotten the Lord, the treasure of virtue.
Manmohan SinghThe worldly love has thrown its net of deception over him and he has forgotten the Treasure of virtue.
Manmohan Singh (Punjabi)ਸੰਸਾਰੀ ਮਮਤਾ ਨੇ ਉਸ ਉਤੇ ਆਪਣਾ ਠੱਗੀ ਦਾ ਜਾਲ ਪਾਇਆ ਹੋਇਆ ਹੈ ਤੇ ਉਸ ਨੇ ਗੁਣਾਂ ਦੇ ਖਜਾਨੇ ਹਰੀ ਨੂੰ ਭੁਲਾ ਦਿੱਤਾ ਹੈ।
Fareedkot Teekaਮੋਹ ਰੂਪੀ ਠਗ ਬੂਟੀ ਜੀਵ ਕੋ ਪਾਈ ਹੈ, ਇਸੀ ਤੇ ਗੁਣੋਂ ਕਾ ਸਮੁੰਦ੍ਰ ਵਾਹਗੁਰੂ ਤਿਨ ਕੋ ਵਿਸਰ ਗਇਆ ਹੈ॥
Prof. Sahib Singh(ਉਸ ਲੇਖ ਅਨੁਸਾਰ ਹੀ) ਮੋਹ ਦੀ ਠਗਬੂਟੀ (ਜਿਸ ਨੂੰ) ਮਿਲ ਗਈ ਹੈ ਉਸ ਨੂੰ ਗੁਣਾਂ ਦਾ ਖ਼ਜ਼ਾਨਾ ਹਰੀ ਵਿੱਸਰ ਗਿਆ ਹੈ।

ਪਦ ਅਰਥ ਪਾਈਅਨੁ = ਉਸ (ਹਰੀ) ਨੇ ਪਾ ਦਿੱਤੀ ਹੈ, ਦੇ ਦਿੱਤੀ ਹੈ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।

SikhNet (Spanish)y así, drogados con el veneno del apego, abandonamos el Tesoro de Virtud.

ਮਤੁ ਜਾਣਹੁ. ਜਗੁ ਜੀਵਦਾ; ਦੂਜੈ ਭਾਇ ਮੁਇਆਸੁ ॥

mat jaanahu. jag jeevadaa; doojai bhaae mueaas |

Sant Singh KhalsaDon't think that he is alive in the world - he is dead, through the love of duality.
Manmohan SinghDeem him not alive in this world, He is dead through love of duality.
Manmohan Singh (Punjabi)ਉਸ ਨੂੰ ਇਸ ਜਗਤ ਅੰਦਰ ਜੀਉਂਦਾ ਖਿਆਲ ਨਾਂ ਕਰ, ਦਵੈਤ-ਭਾਵ ਦੇ ਰਾਹੀਂ ਉਹ ਮਰ ਮੁੱਕ ਚੁੱਕਾ ਹੈ।
Fareedkot Teekaਇਹ ਮਤ ਜਾਣੋਂ ਕਿ ਜਗਤ ਮੇਂ ਵਹੁ ਜੀਵਤਾ ਹੈ, ਜੋ ਦ੍ਵੈਤ ਭਾਵ ਮੇਂ ਲਗਾ ਹੂਆ ਹੈ, ਸੋ ਮੂਆ ਹੂਆ ਜਾਣ ਲੇਵੋ॥
Prof. Sahib Singh(ਉਸ) ਸੰਸਾਰ ਨੂੰ ਜੀਊਂਦਾ ਨਾ ਸਮਝੋ (ਜੋ) ਮਾਇਆ ਦੇ ਮੋਹ ਵਿਚ ਮੁਇਆ ਪਿਆ ਹੈ;
SikhNet (Spanish)No pienses que el mundo vive, pues está muerto ya, está perdido en la dualidad.

ਜਿਨੀ ਗੁਰਮੁਖਿ ਨਾਮੁ. ਨ ਚੇਤਿਓ; ਸੇ ਬਹਣਿ ਨ ਮਿਲਨੀ ਪਾਸਿ ॥

jinee guramukh naam. na chetio; se behan na milanee paas |

Sant Singh KhalsaThose who do not meditate on the Lord, as Gurmukh, are not permitted to sit near the Lord.
Manmohan SinghThey, who meditate not on the Name, by Guru's grace, are not permitted to sit near the Lord.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਆਰਾਧਨ ਨਹੀਂ ਕਰਦੇ, ਉਨ੍ਹਾਂ ਨੂੰ ਪ੍ਰਭੂ ਕੋਲ ਬੈਠਣਾ ਨਹੀਂ ਮਿਲਦਾ।
Fareedkot Teekaਜਿਨੋਂ ਨੇ ਗੁਰੋਂ ਦੁਆਰੇ ਵਾਹਿਗੁਰੂ ਕੇ ਨਾਮ ਕੋ ਸਿਮਰਨ ਨਹੀਂ ਕੀਆ, ਸੇ ਪੁਰਸ ਵਾਹਿਗੁਰੂ ਕੇ ਪਾਸ ਬੈਠਣੇ ਨਹੀਂ ਮਿਲੇਂਗੇ॥
Prof. Sahib Singhਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ, ਉਹਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ।
SikhNet (Spanish)Aquéllos que no alaban al Señor por la Gracia del Guru, no logran la cercanía de Dios.

ਦੁਖੁ ਲਾਗਾ ਬਹੁ ਅਤਿ ਘਣਾ; ਪੁਤੁ ਕਲਤੁ. ਨ ਸਾਥਿ ਕੋਈ ਜਾਸਿ ॥

dukh laagaa bahu at ghanaa; put kalat. na saath koee jaas |

Sant Singh KhalsaThey suffer the most horrible pain and suffering, and neither their sons nor their wives go along with them.
Manmohan SinghThey suffer extremely excessive misery and none of their sons and wives goes with them.
Manmohan Singh (Punjabi)ਉਹ ਅਤਿਅੰਤ ਹੀ ਘਣੇਰੀ ਤਕਲੀਫ ਉਠਾਉਂਦੇ ਹਨ ਅਤੇ ਉਨ੍ਹਾਂ ਦੇ ਪੁੱਤ੍ਰਾਂ ਤੇ ਪਤਨੀਆਂ ਵਿਚੋਂ ਕੋਈ ਭੀ ਉਨ੍ਹਾਂ ਦਾ ਸਾਥ ਨਹੀਂ ਦਿੰਦਾ।
Fareedkot Teekaਜਬ ਤਿਨੋਂ ਕੋ ਅਤਯੰਤਿ ਬਹੁਤਾ ਦੁਖੁ ਲਾਗਾ ਤਬ ਇਸਤ੍ਰੀ ਪੁਤ੍ਰਾਦਿ ਕੋਈ ਪ੍ਰਲੋਕ ਮੇਂ ਜੀਵ ਕੇ ਸਾਥ ਨਹੀਂ ਜਾਵੇਗਾ॥
Prof. Sahib Singhਉਹ ਮਨਮੁਖ ਬਹੁਤ ਹੀ ਦੁੱਖੀ ਹੁੰਦੇ ਹਨ, (ਕਿਉਂਕਿ ਜਿਨ੍ਹਾਂ ਦੀ ਖ਼ਾਤਰ ਮਾਇਆ ਦੇ ਮੋਹ ਵਿਚ ਮੁਏ ਪਏ ਸਨ, ਉਹ) ਪੁੱਤ੍ਰ ਇਸਤ੍ਰੀ ਤਾਂ ਕੋਈ ਨਾਲ ਨਹੀਂ ਜਾਏਗਾ;
SikhNet (Spanish)Sufren inmensamente, pues ni sus hijos ni sus esposas les guardan compañía.

ਲੋਕਾ ਵਿਚਿ ਮੁਹੁ ਕਾਲਾ ਹੋਆ; ਅੰਦਰਿ ਉਭੇ ਸਾਸ ॥

lokaa vich muhu kaalaa hoaa; andar ubhe saas |

Sant Singh KhalsaTheir faces are blackened among men, and they sigh in deep regret.
Manmohan SinghTheir face is blackened among men and they heave in heavy breath.
Manmohan Singh (Punjabi)ਲੋਗਾਂ ਅੰਦਰ ਉਨ੍ਹਾਂ ਦਾ ਚਿਹਰਾ ਕਾਲਾ ਕੀਤਾ ਜਾਂਦਾ ਹੈ ਅਤੇ ਉਹ ਔਖੇ ਸਾਹ ਅੰਦਰ ਖਿੱਚਦੇ ਹਨ।
Fareedkot Teekaਇਨ ਲੋਕਾਂ ਵਿਚ ਤਿਸ ਕਾ (ਮੁਹੁ ਕਾਲਾ) ਅਪਜਸ ਹੂਆ ਹੈ ਔਰ ਅੰਤਰ ਸੇ (ਉਭੇ) ਉਚੇ ਸ੍ਵਾਸ ਲੇਤੇ ਹੈਂ, ਭਾਵ ਸੇ ਸੋਕ ਸੰਜੁਗਤ ਸ੍ਵਾਸ ਲੇਤੇ ਹੈਂ॥
Prof. Sahib Singhਸੰਸਾਰ ਦੇ ਲੋਕਾਂ ਵਿਚ ਭੀ ਉਹਨਾਂ ਦਾ ਮੂੰਹ ਕਾਲਾ ਹੋਇਆ (ਭਾਵ, ਸ਼ਰਮਿੰਦੇ ਹੋਏ) ਤੇ ਹਾਹੁਕੇ ਲੈਂਦੇ ਹਨ;
SikhNet (Spanish)Son deshonrados por el mundo entero, y estando disturbadas sus mentes,

ਮਨਮੁਖਾ ਨੋ ਕੋ, ਨ ਵਿਸਹੀ; ਚੁਕਿ ਗਇਆ ਵੇਸਾਸੁ ॥

manamukhaa no ko, na visahee; chuk geaa vesaas |

Sant Singh KhalsaNo one places any reliance in the self-willed manmukhs; trust in them is lost.
Manmohan SinghIn the egocentrics, no one places reliance. Trust in them is lost.
Manmohan Singh (Punjabi)ਆਪ-ਹੁਦਰਿਆਂ ਵਿੱਚ ਕੋਈ ਭੀ ਭਰੋਸਾ ਨਹੀਂ ਧਾਰਦਾ। ਉਨ੍ਹਾਂ ਦਾ ਇਤਬਾਰ ਚੁੱਕਿਆ ਗਿਆ ਹੈ।
Fareedkot Teekaਮਨਮੁਖੋਂ ਕੋ ਵਿਸਹੀ ਨਹੀਂ ਹੈ ਵਾ ਤਿਨ ਕਾ ਕੋਈ ਪਤੀਆਵਾ ਨਹੀਂ ਕਰਤਾ, ਕਿਉਂਕਿ ਤਿਨ ਕਾ ਇਤਬਾਰ ਉਠ ਗਇਆ ਹੈ, ਭਾਵ ਤਿਨ ਕਾ ਭਲਾ ਲੋਕ ਕੋਈ ਵਿਸਾਹ ਨਹੀਂ ਕਰਤਾ ਹੈ॥
Prof. Sahib Singhਮਨਮੁਖਾਂ ਦਾ ਕੋਈ ਵਿਸਾਹ ਨਹੀਂ ਕਰਦਾ, ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ।
SikhNet (Spanish)se tambalean y se afligen. Nadie tiene fe en el hombre que actúa desde su ego, pues no inspira nada de confianza.

ਨਾਨਕ. ਗੁਰਮੁਖਾ ਨੋ ਸੁਖੁ ਅਗਲਾ; ਜਿਨਾ ਅੰਤਰਿ ਨਾਮ ਨਿਵਾਸੁ ॥੧॥

naanak. guramukhaa no sukh agalaa; jinaa antar naam nivaas |1|

Sant Singh KhalsaO Nanak, the Gurmukhs live in absolute peace; the Naam, the Name of the Lord, abides within them. ||1||
Manmohan SinghNanak, the Guru-wards, within whose mind abides the Name, enjoy great peace.
Manmohan Singh (Punjabi)ਨਾਨਕ ਗੁਰੂ ਸਮਰਪਣ, ਜਿਨ੍ਹਾਂ ਦੇ ਅੰਤਰ ਆਤਮੇ ਨਾਮ ਵਸਦਾ ਹੈ, ਘਣਾ ਆਰਾਮ ਭੋਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਹਿਰਦੇ ਮੇਂ ਨਾਮ ਕਾ ਨਿਵਾਸ ਹੈ, ਤਿਨ ਗੁਰਮੁਖਿ ਜਨੋਂ ਕੋ ਬਹੁਤਾ ਹੀ ਸੁਖ ਪ੍ਰਾਪਤਿ ਹੋਤਾ ਹੈ॥੧॥
Prof. Sahib Singhਹੇ ਨਾਨਕ! ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਨਾਮ ਦਾ ਨਿਵਾਸ ਹੁੰਦਾ ਹੈ ॥੧॥
SikhNet (Spanish)Dice Nanak, los Gurmukjs son bendecidos con un inmenso Éxtasis; en ellos habita el Nombre del Señor. (1)
Answers quote the Granth verbatim with Ang citations. AI commentary is not Gurbani and not a religious ruling.