ੴ

ਸਿੱਖਬਾਣੀ · SikhBani

ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥

nij kar dekhio jagat mai ko kaahoo ko naeh
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1429 · 2 lines
Translations

ਨਿਜ ਕਰਿ ਦੇਖਿਓ. ਜਗਤੁ ਮੈ; ਕੋ ਕਾਹੂ ਕੋ ਨਾਹਿ ॥

nij kar dekhio. jagat mai; ko kaahoo ko naeh |

Sant Singh KhalsaI had looked upon the world as my own, but no one belongs to anyone else.
Manmohan SinghI have looked upon everyone as my own, however, I have observed that, in this world, no one is another's friend.
Manmohan Singh (Punjabi)ਲੋਕਾਂ ਨੂੰ ਆਪਣੇ ਨਿੱਜ ਦੇ ਬਣਾ ਕੇ ਮੈਂ ਵੇਖ ਲਿਆ ਹੈ ਕਿ ਇਸ ਸੰਸਾਰ ਅੰਦਰ, ਕੋਈ ਕਿਸੇ ਦਾ ਮਿੱਤਰ ਨਹੀਂ।
Fareedkot Teekaਜਗਤ ਕੋ (ਨਿਜ ਕਰਿ) ਅਪਨਾ ਬਨਾਇਕਰ ਦੇਖ ਲਿਆ ਹੈ, ਇਸ ਜਗਤ ਮੇਂ ਕੋਈ ਕਿਸੀ ਕਾ ਨਹੀਂ ਹੈ॥
Prof. Sahib Singhਮੈਂ ਜਗਤ ਨੂੰ ਆਪਣਾ ਸਮਝ ਕੇ (ਹੀ ਹੁਣ ਤਕ) ਵੇਖਦਾ ਰਿਹਾ, (ਪਰ ਇਥੇ ਤਾਂ) ਕੋਈ ਕਿਸੇ ਦਾ ਭੀ (ਸਦਾ ਲਈ ਆਪਣਾ) ਨਹੀਂ ਹੈ।

ਪਦ ਅਰਥ ਨਿਜ ਕਰਿ = ਆਪਣਾ ਸਮਝ ਕੇ। ਕੋ = ਕੋਈ ਜੀਵ। ਕਾਹੂ ਕੋ = ਕਿਸੇ ਦਾ ਭੀ।

SikhNet (Spanish)He visto al mundo como mío, pero nadie pertenece a nadie más,

ਨਾਨਕ. ਥਿਰੁ ਹਰਿ ਭਗਤਿ ਹੈ; ਤਿਹ ਰਾਖੋ ਮਨ ਮਾਹਿ ॥੪੮॥

naanak. thir har bhagat hai; tih raakho man maeh |48|

Sant Singh KhalsaO Nanak, only devotional worship of the Lord is permanent; enshrine this in your mind. ||48||
Manmohan SinghNanak, permanent is only the devotional service of God. Enshrine thou that in thy mind.
Manmohan Singh (Punjabi)ਨਾਨਕ, ਸਦੀਵੀ ਸਥਿਰ ਹੈ ਕੇਵਲ ਇਕ ਵਾਹਿਗੁਰੂ ਦੀ ਪ੍ਰੇਮਮਈ ਸੇਵਾ ਹੀ, ਤੂੰ ਉਸ ਨੂੰ ਆਪਣੇ ਚਿੱਤ ਅੰਦਰ ਟਿਕਾਈ ਰੱਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਹਰਿ ਭਗਤ ਸਿਥਰ ਹੈ, ਤਿਸੀ ਕੋ ਮਨ ਮੇਂ ਰਖੋ॥੪੮॥
Prof. Sahib Singhਹੇ ਨਾਨਕ! ਸਦਾ ਕਾਇਮ ਰਹਿਣ ਵਾਲੀ ਤਾਂ ਪਰਮਾਤਮਾ ਦੀ ਭਗਤੀ (ਹੀ) ਹੈ। ਇਸ (ਭਗਤੀ) ਨੂੰ (ਆਪਣੇ) ਮਨ ਵਿਚ ਪ੍ਰੋ ਰੱਖ ॥੪੮॥

ਪਦ ਅਰਥ ਥਿਰੁ = ਸਦਾ ਕਾਇਮ ਰਹਿਣ ਵਾਲੀ (स्थिर) ॥੪੮॥

SikhNet (Spanish)sólo la Alabanza de Devoción es permanente, enaltece esto en tu mente. (48)
Answers quote the Granth verbatim with Ang citations. AI commentary is not Gurbani and not a religious ruling.