ਜਗ ਰਚਨਾ ਸਭ ਝੂਠ ਹੈ; ਜਾਨਿ ਲੇਹੁ ਰੇ ਮੀਤ ॥
jag rachanaa sabh jhootth hai; jaan lehu re meet |
Sant Singh KhalsaThe world and its affairs are totally false; know this well, my friend.
Manmohan SinghTotally false is the structure of the world. Know thou this, O my friend.
Manmohan Singh (Punjabi)ਸਮੂਹ ਕੂੜੀ ਹੈ ਸੰਸਾਰ ਦੀ ਬਨਾਵਟ। ਤੂੰ ਇਸ ਨੂੰ ਜਾਣ ਲੈ, ਹੇ ਮੇਰੇ ਮਿੱਤਰ।
Fareedkot Teekaਹੇ ਮ੍ਰਿਤ! ਜਗਤ ਕੀ ਜਿਤਨੀ ਰਚਨਾ ਹੈ ਸਭ ਮਿਥ੍ਯਾ ਹੈ, ਇਸ ਕੋ ਸਮਝ ਲੇਹੁ॥
Prof. Sahib Singhਹੇ ਮਿੱਤਰ! ਇਹ ਗੱਲ ਸੱਚੀ ਜਾਣ ਕਿ ਜਗਤ ਦੀ ਸਾਰੀ ਹੀ ਰਚਨਾ ਨਾਸਵੰਤ ਹੈ।
ਪਦ ਅਰਥ ਝੂਠ = ਨਾਸਵੰਤ।
SikhNet (Spanish)El mundo y sus asuntos son totalmente falsos, entiéndelo bien, oh mi amigo,
ਕਹਿ ਨਾਨਕ. ਥਿਰੁ ਨਾ ਰਹੈ; ਜਿਉ ਬਾਲੂ ਕੀ ਭੀਤਿ ॥੪੯॥
keh naanak. thir naa rahai; jiau baaloo kee bheet |49|
Sant Singh KhalsaSays Nanak, it is like a wall of sand; it shall not endure. ||49||
Manmohan SinghSays Nanak, like the wall of sand, it remains not permanent.
Manmohan Singh (Punjabi)ਨਾਨਕ, ਰੇਤੇ ਦੀ ਮਾਨੱਦ, ਇਹ ਮੁਸਤਕਿਲ ਨਹੀਂ ਰਹਿੰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਬਾਲੂ ਕੀ ਭੀਤ ਸਿਥਰ ਨਹੀਂ ਰਹਤੀ ਇਸ ਭਾਂਤ ਜਗਤ ਰਚਨਾ ਭੀ ਖ੍ਯਣ ਭੰਗਰ ਹੈ॥੪੯॥
Prof. Sahib Singhਨਾਨਕ ਆਖਦਾ ਹੈ ਕਿ ਰੇਤ ਦੀ ਕੰਧ ਵਾਂਗ (ਜਗਤ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ ॥੪੯॥
ਪਦ ਅਰਥ ਕਹਿ = ਕਹੈ, ਆਖਦਾ ਹੈ। ਬਾਲੂ = ਰੇਤ। ਭੀਤਿ = ਕੰਧ ॥੪੯॥
SikhNet (Spanish)dice Nanak, es como la pared de arena, no perdura. (49)