ੴ

ਸਿੱਖਬਾਣੀ · SikhBani

ਅਨਿਕ ਗਿਆਨ ਅਨਿਕ ਧਿਆਨ ਅਨਿਕ ਜਾਪ ਜਾਪ ਤਾਪ ॥

anik giaan anik dhiaan anik jaap jaap taap
Guru Arjan Dev Ji ਗੁਰੂ ਅਰਜਨ ਦੇਵ ਜੀ · Raag Bhairao · Ang 1153 · 8 lines
Translations

ਰਾਗੁ ਭੈਰਉ ਮਹਲਾ ੫ ਪੜਤਾਲ ਘਰੁ ੩ ॥

raag bhairau mahalaa 5 parrataal ghar 3 |

Sant Singh KhalsaRaag Bhairao, Fifth Mehl, Partaal, Third House:
Manmohan SinghRag Bhairo 5th Guru Partal
Manmohan Singh (Punjabi)ਰਾਗੁ ਭੈਰਊ ਪੰਜਵੀਂ ਪਾਤਿਸ਼ਾਹੀ ਪੜਤਾਲ।
Prof. Sahib Singhਰਾਗ ਭੈਰਉ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
SikhNet (Spanish)Rag Bhairo, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਪਰਤਿਪਾਲ ਪ੍ਰਭ ਕ੍ਰਿਪਾਲ; ਕਵਨ ਗੁਨ ਗਨੀ ॥

paratipaal prabh kripaal; kavan gun ganee |

Sant Singh KhalsaGod is the Compassionate Cherisher. Who can count His Glorious Virtues?
Manmohan SinghGod, the Cherisher, is compassionate Who can count His virtues?
Manmohan Singh (Punjabi)ਪਾਲਣ ਪੋਸਣਹਾਰ ਵਾਹਿਗੁਰੂ ਦਇਆਲੂ ਹੈ। ਉਸ ਦੀਆਂ ਨੇਕੀਆਂ ਨੂੰ ਕੌਣ ਗਿਣ ਸਕਦਾ ਹੈ?
Fareedkot Teekaਹੇ ਪ੍ਰਤਿਪਾਲਾ ਕਰਨਹਾਰੇ ਸਮਰਥ ਕ੍ਰਿਪਾਲ! ਮੈਂ ਤੇਰੇ ਕਵਨ ਸੇ ਗੁਨ ਕੀ ਗਿਨਤੀ ਕਰੂੰ?
Prof. Sahib Singhਹੇ ਸਭ ਦੇ ਪਾਲਣਹਾਰ ਪ੍ਰਭੂ! ਹੇ ਕਿਰਪਾਲ ਪ੍ਰਭੂ! ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ?

ਪਦ ਅਰਥ ਪਰਤਿਪਾਲ = ਹੇ ਪ੍ਰਤਿਪਾਲ! ਹੇ ਪਾਲਣਹਾਰ! ਕਵਨ ਗੁਨ = ਕਿਹੜੇ ਕਿਹੜੇ ਗੁਣ? ਗਨੀ = ਗਨੀਂ, ਮੈਂ ਗਿਣਾਂ।

SikhNet (Spanish)Oh Dios, eres Tú Quien me sostiene, ¿cual de Tus Méritos podría recordar?

ਅਨਿਕ ਰੰਗ. ਬਹੁ ਤਰੰਗ; ਸਰਬ ਕੋ ਧਨੀ ॥੧॥ ਰਹਾਉ ॥

anik rang. bahu tarang; sarab ko dhanee |1| rahaau |

Sant Singh KhalsaCountless colors, and countless waves of joy; He is the Master of all. ||1||Pause||
Manmohan SinghHe has many colours and manifold joy-waves. He is the Master of all. Pause.
Manmohan Singh (Punjabi)ਉਸ ਦੇ ਬਹੁਤੇ ਵਰਨ ਅਤੇ ਘਣੇਰੀਆਂ ਖੁਸ਼ੀ ਦੀਆਂ ਲਹਿਰਾਂ ਹਨ। ਉਹ ਸਾਰਿਆਂ ਦਾ ਮਾਲਕ ਹੈ। ਠਹਿਰਾਉ।
Fareedkot Teekaਅਨੇਕ ਜੋ ਰੰਗ ਹੈਂ ਬਹੁਤ ਪ੍ਰਕਾਰ ਕੇ (ਰੰਗ) ਅਨੰਦ ਦੇਣੇ ਵਾਲੇ ਤਿਨ ਸਭ ਕਾ ਤੂੰ ਧਨੀ ਹੈਂ॥੧॥ ਰਹਾਉ ॥
Prof. Sahib Singh(ਜਗਤ ਦੇ) ਅਨੇਕਾਂ ਰੰਗ-ਤਮਾਸ਼ੇ (ਤੇਰੇ ਹੀ ਰਚੇ ਹੋਏ ਹਨ), (ਤੂੰ ਇਕ ਬੇਅੰਤ ਸਮੁੰਦਰ ਹੈਂ, ਜਗਤ ਦੇ ਬੇਅੰਤ ਜੀਅ-ਜੰਤ ਤੇਰੇ ਵਿਚੋਂ ਹੀ) ਲਹਿਰਾਂ ਉੱਠੀਆਂ ਹੋਈਆਂ ਹਨ, ਤੂੰ ਸਭ ਜੀਵਾਂ ਦਾ ਮਾਲਕ ਹੈਂ ॥੧॥ ਰਹਾਉ ॥

ਪਦ ਅਰਥ ਤਰੰਗ = ਲਹਿਰਾਂ। ਕੋ = ਦਾ। ਧਨੀ = ਮਾਲਕ ॥੧॥ ਰਹਾਉ ॥

SikhNet (Spanish)Eres el Maestro de millones de obras, de millones de momentos de Dicha, eres el Maestro de todo. (1-Pausa)

ਅਨਿਕ ਗਿਆਨ. ਅਨਿਕ ਧਿਆਨ; ਅਨਿਕ ਜਾਪ ਜਾਪ ਤਾਪ ॥

anik giaan. anik dhiaan; anik jaap jaap taap |

Sant Singh KhalsaEndless spiritual wisdom, endless meditations, endless chants, intense meditations and austere self-disciplines.
Manmohan SinghHe has varied deliberation, varied thought and varied worship, recitation and penance.
Manmohan Singh (Punjabi)ਉਸ ਦੇ ਕਈ ਇਕ ਵਿਚਾਰ, ਕਈ ਇਕ ਖਿਆਲ ਅਤੇ ਕਈ ਇਕ ਪੂਜਾ ਪਾਠ ਅਤੇ ਤਪ ਹਨ।
Fareedkot Teekaਸਾਂਖ ਮਤਿ ਕਾ, ਜੋਗ ਮਤਿ ਕਾ, ਵੇਦਾਂਤ ਮਤਿ ਕਾ ਐਸੇ ਅਨੇਕ ਹੀ ਗ੍ਯਾਨ ਹੈਂ, ਪੁਨਾ ਅਨੇਕ ਹੀ ਸਿਵ ਬ੍ਰਹਮਾਦਿਕੋਂ ਕੇ ਧਿਆਨ ਹੈਂ, ਜਾਪ ਅਨੇਕ ਹੈਂ ਔਰ ਜਾਪ ਕਰਨੇ ਵਾਲੇ ਅਨੇਕ ਹੈਂ ਔਰ ਅਨੇਕ ਹੀ ਤਪ ਹੈਂ॥
Prof. Sahib Singhਹੇ ਪਾਲਣਹਾਰ ਪ੍ਰਭੂ! ਅਨੇਕਾਂ ਹੀ ਜੀਵ (ਧਾਰਮਿਕ ਪੁਸਤਕਾਂ ਦੇ) ਵਿਚਾਰ ਕਰ ਰਹੇ ਹਨ, ਅਨੇਕਾਂ ਹੀ ਜੀਵ ਸਮਾਧੀਆਂ ਲਾ ਰਹੇ ਹਨ, ਅਨੇਕਾਂ ਹੀ ਜੀਵ ਮੰਤ੍ਰਾਂ ਦੇ ਜਪ ਕਰ ਰਹੇ ਹਨ ਤੇ ਧੂਣੀਆਂ ਤਪ ਰਹੇ ਹਨ।

ਪਦ ਅਰਥ ਅਨਿਕ = ਅਨੇਕਾਂ ਜੀਵ। ਗਿਆਨ = ਧਾਰਮਿਕ ਪੁਸਤਕਾਂ ਦੇ ਵਿਚਾਰ। ਧਿਆਨ = ਸਮਾਧੀਆਂ। ਜਾਪ = ਮੰਤ੍ਰਾਂ ਦੇ ਜਾਪ। ਤਾਪ = ਧੂਣੀਆਂ ਤਪਾਣੀਆਂ।

SikhNet (Spanish)Los sistemas de conocimiento, los métodos de meditación, todo tipo de austeridades,

ਅਨਿਕ ਗੁਨਿਤ. ਧੁਨਿਤ ਲਲਿਤ; ਅਨਿਕ ਧਾਰ ਮੁਨੀ ॥੧॥

anik gunit. dhunit lalit; anik dhaar munee |1|

Sant Singh KhalsaCountless virtues, musical notes and playful sports; countless silent sages enshrine Him in their hearts. ||1||
Manmohan SinghVarious are His virtues, notes and sports and various silent sages enshrine Him in their mind.
Manmohan Singh (Punjabi)ਅਨੇਕਾਂ ਹਨ ਉਸ ਦੀਆਂ ਨੇਕੀਆਂ, ਆਵਾਜ਼ਾ ਤੇ ਕੌਤਕ ਅਤੇ ਅਨੇਕਾਂ ਹੀ ਖਾਮੋਸ਼ ਰਿਸ਼ੀ ਉਸ ਨੂੰ ਆਪਣੇ ਮਨ ਅੰਦਰ ਟਿਕਾਉਂਦੇ ਹਨ।
Fareedkot Teekaਅਨੇਕ ਹੀ ਪੁਰਖ (ਗੁਨਿਤ) ਵਿਚਾਰ ਕਰਤੇ ਹੈਂ ਔ ਅਨੇਕ ਹੀ (ਲਲਿਤ) ਸੁੰਦ੍ਰ ਸਬਦੋਂ ਕੋ (ਧੁਨਿਤ) ਉਚਾਰਤੇ ਹੈਂ। ਪੁਨਹ ਅਨੇਕ ਹੀ (ਧਾਰ ਮੁਨੀ) ਮੋਨ ਕੋ ਧਾਰ ਰਹੇ ਹੈਂ॥੧॥
Prof. Sahib Singhਅਨੇਕਾਂ ਜੀਵ ਤੇਰੇ ਗੁਣਾਂ ਨੂੰ ਵਿਚਾਰ ਰਹੇ ਹਨ, ਅਨੇਕਾਂ ਜੀਵ (ਤੇਰੇ ਕੀਰਤਨ ਵਿਚ) ਮਿਠੀਆਂ ਸੁਰਾਂ ਲਾ ਰਹੇ ਹਨ, ਅਨੇਕਾਂ ਹੀ ਜੀਵ ਮੌਨ ਧਾਰੀ ਬੈਠੇ ਹਨ ॥੧॥

ਪਦ ਅਰਥ ਗੁਨਿਤ = ਗੁਣਾਂ ਦੀ ਵਿਚਾਰ। ਲਲਿਤ = ਸੁੰਦਰ। ਧੁਨਿਤ ਲਲਿਤ = ਸੋਹਣੀਆਂ ਧੁਨਾਂ। ਧਾਰ ਮੁਨੀ = ਮੌਨ ਧਾਰਨ ਵਾਲੇ ॥੧॥

SikhNet (Spanish)las notas, todo tipo de melodías, los seres que viven en el silencio, están dedicados a Ti. (1)

ਅਨਿਕ ਨਾਦ ਅਨਿਕ ਬਾਜ; ਨਿਮਖ ਨਿਮਖ ਅਨਿਕ ਸ੍ਵਾਦ; ਅਨਿਕ ਦੋਖ. ਅਨਿਕ ਰੋਗ ਮਿਟਹਿ, ਜਸ ਸੁਨੀ ॥

anik naad anik baaj; nimakh nimakh anik svaad; anik dokh. anik rog mitteh, jas sunee |

Sant Singh KhalsaCountless melodies, countless instruments, countless tastes, each and every instant. Countless mistakes and countless diseases are removed by hearing His Praise.
Manmohan SinghHe enjoys many melodies, many musical instruments, and many relishes every moment, Manifold sins and ailments are removed by hearing His praise.
Manmohan Singh (Punjabi)ਉਹ ਬਹੁਤਿਆਂ ਰਾਗਾਂ ਬਹੁਤਿਆਂ ਸੰਗੀਤਕ ਸਾਜਾਂ ਅਤੇ ਹਰ ਮੁਹਤ ਬਹੁਤਿਆਂ ਸੁਆਦਾਂ ਦਾ ਅਨੰਦ ਲੈਂਦਾ ਹੈ। ਘਣੇਰੇ ਪਾਪਾਂ ਅਤੇ ਘਣੇਰੀਆਂ ਬੀਮਾਰੀਆਂ ਉਸ ਦੀ ਮਹਿਮਾ ਸੁਣਨ ਨਾਲ ਦੂਰ ਹੋ ਜਾਂਦੀਆਂ ਹਨ।
Fareedkot Teekaਅਨੇਕ ਹੀ (ਨਾਦ) ਰਾਗ ਹੈਂ ਔ ਅਨੇਕ ਹੀ (ਬਾਜ) ਬਾਜੇ ਹੈਂ ਔਰ ਅਨੇਕ ਹੀ (ਬਾਜ) ਬਜਾਵਨੇ ਵਾਲੇ ਹੈਂ। ਪੁਨਹ ਅਨੇਕ ਹੀ ਪਲ ਪਲ ਮੇਂ ਠਾਕਰੋਂ ਕੋ ਅਨੇਕ ਪ੍ਰਕਾਰ ਕੇ ਭੋਗ ਲਾ ਕਰ ਸ੍ਵਾਦ ਲੇਤੇ ਹੈਂ ਔਰ ਤਿਸ ਕਾ ਜਸੁ ਸੁਣਨੇ ਸੇ ਅਨੇਕ ਦੋਖ ਔਰ ਅਨੇਕ ਹੀ ਰੋਗ ਦੂਰ ਹੋ ਜਾਤੇ ਹੈਂ॥
Prof. Sahib Singhਹੇ ਪ੍ਰਭੂ! (ਜਗਤ ਵਿਚ) ਅਨੇਕਾਂ ਰਾਗ ਹੋ ਰਹੇ ਹਨ, ਅਨੇਕਾਂ ਸਾਜ ਵੱਜ ਰਹੇ ਹਨ, ਇਕ ਇਕ ਨਿਮਖ ਵਿਚ ਅਨੇਕਾਂ ਸੁਆਦ ਪੈਦਾ ਹੋ ਰਹੇ ਹਨ। ਹੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਸੁਣਿਆਂ ਅਨੇਕਾਂ ਵਿਕਾਰ ਤੇ ਅਨੇਕਾਂ ਰੋਗ ਦੂਰ ਹੋ ਜਾਂਦੇ ਹਨ।

ਪਦ ਅਰਥ ਨਾਦ = ਆਵਾਜ਼। ਬਾਜ = ਵਾਜੇ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਦੋਖ = ਐਬ, ਵਿਕਾਰ। ਮਿਟਹਿ = ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ {ਬਹੁ-ਵਚਨ}। ਜਸ = ਸਿਫ਼ਤ-ਸਾਲਾਹ {ਬਹੁ-ਵਚਨ}। ਸੁਨੀ = ਸੁਣਿਆਂ।

SikhNet (Spanish)A través de millones de notas sutiles y millones de instrumentos, la gente canta de Ti y disfruta de Tus millones de Sabores. Sí, uno es liberado de millones de aflicciones, escuchando Tu Alabanza.

ਨਾਨਕ. ਸੇਵ ਅਪਾਰ ਦੇਵ. ਤਟਹ ਖਟਹ, ਬਰਤ ਪੂਜਾ; ਗਵਨ ਭਵਨ. ਜਾਤ੍ਰ ਕਰਨ, ਸਗਲ ਫਲ ਪੁਨੀ ॥੨॥੧॥੫੭॥੮॥੨੧॥੭॥੫੭॥੯੩॥

naanak. sev apaar dev. tattah khattah, barat poojaa; gavan bhavan. jaatr karan, sagal fal punee |2|1|57|8|21|7|57|93|

Sant Singh KhalsaO Nanak, serving the Infinite, Divine Lord, one earns all the rewards and merits of performing the six rituals, fasts, worship services, pilgrimages to sacred rivers, and journeys to sacred shrines. ||2||1||57||8||21||7||57||93||
Manmohan SinghO Nanak, serving the Infinite Lord, all the fruits and merits of river-banks, six rituals, fastings, worships and going to and wandering at holies are obtained.
Manmohan Singh (Punjabi)ਹੇ ਨਾਨਕ! ਬੇਅੰਤ ਪ੍ਰਭੂ ਦੀ ਘਾਲ ਕਮਾਉਣ ਦੁਆਰਾ ਦਰਿਆਵਾਂ ਦੇ ਕਿਨਾਰਿਆਂ ਛੇ ਕਰਮ ਕਾਂਡਾ, ਵਰਤਾਂ, ਪੁਸਤਕਾ ਅਤ ਯਾਤਰਾਂ ਅਸਥਾਨਾਂ ਤੇ ਜਾ ਕੇ ਰਟਨ ਕਰਨ ਦੇ ਸਾਰੇ ਮੇਵੇ ਅਤੇ ਗੁਣ ਪਰਾਪਤ ਹੋ ਜਾਂਦੇ ਹਨ।
Fareedkot Teeka(ਤਟਹ) ਤੀਰਥੋਂ ਕੇ ਕਿਨਾਰੇ ਪਰ ਨਿਵਾਸ ਕਰਨਾ ਔ (ਖਟਹ) ਖਟ ਕਰਮ ਕਰਨੇ, ਵਾ ਖਟ ਸਾਸਤ੍ਰ ਕਾ ਬਕਤਾ ਹੋਣਾ, ਬ੍ਰਤ ਕਰਨੇ, ਠਾਕੁਰ ਪੂਜਾ ਕਰਨੀ ਔ ਠਾਕਰ ਕੇ (ਭਵਨ) ਘਰ ਅਰਥਾਤ ਮੰਦਰੋਂ ਕੀ ਔ ਤੀਰਥੋਂ ਕੀ ਜਾਤ੍ਰਾ ਕਰਨੀ। ਸ੍ਰੀ ਗੁਰੂ ਜੀ ਕਹਤੇ ਹੈਂ: ਅਪਾਰ ਦੇਵ ਪਰਮੇਸਰ ਕੀ ਜੋ ਸੇਵਾ ਕਰੀ ਹੈ ਇਸ ਕਰ ਪੂਰਬ ਕਥਨ ਕੀਏ ਕਰਮੋਂ ਕੇ ਸਰਬ ਪੁੰਨੋਂ ਕਾ ਫਲੁ ਪ੍ਰਾਪਤਿ ਹੋਤਾ ਹੈ॥੨॥੧॥੫੭॥੮॥੨੧॥੭॥੫੭॥੯੩॥
Prof. Sahib Singhਹੇ ਨਾਨਕ! ਬੇਅੰਤ ਪ੍ਰਭੂ-ਦੇਵ ਦੀ ਸੇਵਾ-ਭਗਤੀ ਹੀ ਤੀਰਥ-ਜਾਤ੍ਰਾ ਹੈ, ਭਗਤੀ ਹੀ ਛੇ ਸ਼ਾਸਤਰਾਂ ਦੀ ਵਿਚਾਰ ਹੈ, ਭਗਤੀ ਹੀ ਦੇਵ-ਪੂਜਾ ਹੈ, ਭਗਤੀ ਹੀ ਦੇਸ-ਰਟਨ ਤੇ ਤੀਰਥ-ਜਾਤ੍ਰਾ ਹੈ। ਸਾਰੇ ਫਲ ਸਾਰੇ ਪੁੰਨ ਪਰਮਾਤਮਾ ਦੀ ਸੇਵਾ-ਭਗਤੀ ਵਿਚ ਹੀ ਹਨ ॥੨॥੧॥੫੭॥੮॥੨੧॥੭॥੫੭॥੯੩॥

ਪਦ ਅਰਥ ਨਾਨਕ = ਹੇ ਨਾਨਕ! ਸੇਵ = ਸੇਵਾ-ਭਗਤੀ। ਅਪਾਰ ਦੇਵ = ਬੇਅੰਤ ਪ੍ਰਭੂ-ਦੇਵ ਜੀ। ਤਟਹ = ਤਟ, ਤੀਰਥਾਂ ਦੇ ਕੰਢੇ, ਤੀਰਥ-ਇਸ਼ਨਾਨ। ਖਟਹ = ਛੇ (ਸ਼ਾਸਤ੍ਰਾਂ ਦੇ ਵਿਚਾਰ)। ਪੂਜਾ = ਦੇਵ-ਪੂਜਾ। ਗਵਨ ਭਵਨ = ਸਾਰੀ ਧਰਤੀ ਦਾ ਰਟਨ। ਪੁਨੀ = ਪੁੰਨ ॥੨॥੧॥੫੭॥੮॥੨੧॥੭॥੫੭॥੯੩॥

* ਨੋਟ: ਪੜਤਾਲ-ਕਈ ਤਾਲਾਂ ਦਾ ਪਰਤ ਪਰਤ ਕੇ ਵੱਜ ਸਕਣਾ। ਇਸ ਕਿਸਮ ਦੇ ਸ਼ਬਦ ਦੇ ਗਾਇਨ ਸਮੇ ਚਾਰ ਤਾਲ, ਤਿੰਨ ਤਾਲ, ਸੂਲ ਫ਼ਾਖ਼ਤਾ, ਝੱਪ ਤਾਲ ਆਦਿਕ ਕਈ ਤਾਲ ਪਰਤ ਪਰਤ ਕੇ ਵਜਾਏ ਜਾ ਸਕਦੇ ਹਨ। * ਅੰਕਾ ਦਾ ਵੇਰਵਾ: ਸ਼ਬਦ ਮ: ੧ = ੮। ਸ਼ਬਦ ਮ: ੩ = ੨੧। ਸ਼ਬਦ ਮ: ੪ = ੭। ਸ਼ਬਦ ਮ: ੫ = ੫੭। ਜੋੜ = ੯੩।

SikhNet (Spanish)Sirviéndote a Ti, Dios Infinito, uno logra el mérito de miles de peregrinajes, ayunos y todas las diferentes rutinas de Yoga, alabanza y el vivir a la orilla de los ríos. (2-1-57-8-21-7-57-93)
Answers quote the Granth verbatim with Ang citations. AI commentary is not Gurbani and not a religious ruling.