ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਸਤਿਗੁਰ ਅਪੁਨੇ. ਸੁਨੀ ਅਰਦਾਸਿ ॥
satigur apune. sunee aradaas |
Sant Singh KhalsaThe True Guru has listened to my prayer.
Manmohan SinghMy Lord Guru, has heard my prayer,
Manmohan Singh (Punjabi)ਮੇਰੇ ਸੱਚੇ ਗੁਰਾਂ ਨੇ ਮੇਰੀ ਬੇਨਤੀ ਸੁਣ ਲਈ ਹੈ,
Fareedkot Teeka(ਅਪੁਨੇ) ਹਮਾਰੇ ਸਤਿਗੁਰੋਂ ਨੇ ਬੇਨਤੀ ਸੁਨ ਲਈ ਹੈ॥
Prof. Sahib Singhਪਿਆਰੇ ਗੁਰੂ ਨੇ (ਜਿਸ ਮਨੁੱਖ ਦੀ) ਬੇਨਤੀ ਸੁਣ ਲਈ,ਪਦ ਅਰਥ ਸਤਿਗੁਰ ਅਪੁਨੇ = ਪਿਆਰੇ ਗੁਰੂ ਨੇ। ਅਰਦਾਸਿ = ਬੇਨਤੀ।
SikhNet (Spanish)Mira, el Guru Verdadero escuchó mi oración
ਕਾਰਜੁ ਆਇਆ ਸਗਲਾ ਰਾਸਿ ॥
kaaraj aaeaa sagalaa raas |
Sant Singh KhalsaAll my affairs have been resolved.
Manmohan Singhand all my tasks are adjusted.
Manmohan Singh (Punjabi)ਅਤੇ ਮੇਰੇ ਸਾਰੇ ਕੰਮ ਸੌਰ ਗਏ ਹਨ।
Fareedkot Teekaਸਭ ਹੀ ਕਾਰਜ ਹਮਾਰਾ ਸਿਧ ਵਾ ਸਚਾ ਹੋ ਗਿਆ ਹੈ॥
Prof. Sahib Singhਉਸ ਦਾ (ਹਰੇਕ) ਕੰਮ ਮੁਕੰਮਲ ਤੌਰ ਤੇ ਸਿਰੇ ਚੜ੍ਹ ਜਾਂਦਾ ਹੈ।ਪਦ ਅਰਥ ਕਾਰਜੁ = ਕੰਮ। ਆਇਆ ਰਾਸਿ = ਸਿਰੇ ਚੜ੍ਹ ਗਿਆ।
SikhNet (Spanish)y ahora vivo en total Plenitud.
ਮਨ ਤਨ ਅੰਤਰਿ. ਪ੍ਰਭੂ ਧਿਆਇਆ ॥
man tan antar. prabhoo dhiaaeaa |
Sant Singh KhalsaDeep within my mind and body, I meditate on God.
Manmohan SinghWithin my mind and body, I think of my Lord.
Manmohan Singh (Punjabi)ਆਪਣੇ ਚਿੱਤ ਤੇ ਦੇਹਿ ਅੰਦਰ ਮੈਂ ਆਪਣੇ ਸਾਈਂ ਨੂੰ ਯਾਦ ਕਰਦਾ ਹਾਂ।
Fareedkot Teekaਮਨ ਤਨ ਵਿਖੇ ਏਕ ਪ੍ਰਭੂ ਕੋ (ਧਿਆਇਆ) ਜਪਣਾ ਕੀਆ ਹੈ॥
Prof. Sahib Singhਉਹ ਮਨੁੱਖ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ।ਪਦ ਅਰਥ ਅੰਤਰਿ = ਅੰਦਰ।
SikhNet (Spanish)Ahora enaltezco a mi Dios en mi cuerpo y en mi mente, pues a través del Guru Perfecto,
ਗੁਰ ਪੂਰੇ; ਡਰੁ ਸਗਲ ਚੁਕਾਇਆ ॥੧॥
gur poore; ddar sagal chukaaeaa |1|
Sant Singh KhalsaThe Perfect Guru has dispelled all my fears. ||1||
Manmohan SinghThe Perfect Guru, has dispelled all my fears.
Manmohan Singh (Punjabi)ਪੂਰਨ ਗੁਰਦੇਵ ਜੀ ਨੇ ਮੇਰੇ ਸਾਰੇ ਭੈ ਦੂਰ ਕਰ ਦਿਤੇ ਹਨ।
Fareedkot Teekaਪੂਰੇ ਗੁਰੋਂ ਨੇ ਹਮਾਰਾ ਸਭ ਭਯ ਚੁਕਾ ਦੀਆ ਹੈ॥੧॥
Prof. Sahib Singhਪੂਰਾ ਗੁਰੂ ਉਸ ਦਾ (ਹਰੇਕ) ਡਰ ਸਾਰੇ ਦਾ ਸਾਰਾ ਦੂਰ ਕਰ ਦੇਂਦਾ ਹੈ ॥੧॥ਪਦ ਅਰਥ ਗੁਰ ਪੂਰੈ = ਪੂਰੇ ਗੁਰੂ ਨੇ। ਸਗਲ = ਸਾਰਾ। ਚੁਕਾਇਆ = ਮੁਕਾ ਦਿੱਤਾ ॥੧॥
SikhNet (Spanish)me libero de todos mis miedos. (1)
ਸਭ ਤੇ ਵਡ ਸਮਰਥ ਗੁਰਦੇਵ ॥
sabh te vadd samarath guradev |
Sant Singh KhalsaThe All-powerful Divine Guru is the Greatest of all.
Manmohan SinghMy powerful Guru-God is the greatest of all.
Manmohan Singh (Punjabi)ਮੇਰੇ ਬਲਵਾਨ ਗੁਰੂ-ਪਰਮੇਸ਼ਰ ਸਾਰਿਆਂ ਨਾਲੋ ਵੱਡੇ ਹਨ।
Fareedkot Teekaਸਭ ਸੇ ਬਡੇ ਔ ਸਮਰਥ ਗੁਰਦੇਵ ਹੀ ਹੈਂ॥
Prof. Sahib Singhਗੁਰੂ ਸਭਨਾਂ (ਦੇਵਤਿਆਂ) ਨਾਲੋਂ ਬਹੁਤ ਵੱਡੀ ਤਾਕਤ ਵਾਲਾ ਹੈ।ਪਦ ਅਰਥ ਸਭ ਤੇ = ਸਭਨਾਂ ਨਾਲੋਂ। ਤੇ = ਤੋਂ। ਵਡ ਸਮਰਥ = ਵੱਡੀ ਤਾਕਤ ਵਾਲਾ।
SikhNet (Spanish)El Dios Guru es Lo más poderoso de todo, sí,
ਸਭਿ ਸੁਖ ਪਾਈ; ਤਿਸ ਕੀ ਸੇਵ ॥ ਰਹਾਉ ॥
sabh sukh paaee; tis kee sev | rahaau |
Sant Singh KhalsaServing Him, I obtain all comforts. ||Pause||
Manmohan SinghThrough his service, gather I all the comforts. Pause.
Manmohan Singh (Punjabi)ਉਸ ਦੀ ਘਾਲ ਰਾਹੀਂ ਮੈਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ। ਠਹਿਰਾਉ।
Fareedkot Teekaਤਿਨੋਂ ਕੀ ਸੇਵਾ ਕਰ ਸਰਬ ਸੁਖ ਪ੍ਰਾਪਤਿ ਹੋਤਾ ਹੈ॥ ਰਹਾਉ ॥
Prof. Sahib Singhਮੈਂ (ਤਾਂ) ਉਸ (ਗੁਰੂ) ਦੀ ਸਰਨ ਪੈ ਕੇ ਸਾਰੇ ਸੁਖ ਪ੍ਰਾਪਤ ਕਰ ਰਿਹਾ ਹਾਂ ॥ ਰਹਾਉ॥ਪਦ ਅਰਥ ਸਭਿ = ਸਾਰੇ। ਪਾਈ = ਪਾਈਂ, ਮੈਂ ਹਾਸਲ ਕਰਦਾ ਹਾਂ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਸੇਵ = ਸਰਨ ॥ ਰਹਾਉ॥
SikhNet (Spanish)uno logra toda Dicha dedicándose a Su Servicio. (Pausa)
ਜਾ ਕਾ ਕੀਆ; ਸਭੁ ਕਿਛੁ ਹੋਇ ॥
jaa kaa keea; sabh kichh hoe |
Sant Singh KhalsaEverything is done by Him.
Manmohan SinghHe, by whose doing every thing is done;
Manmohan Singh (Punjabi)ਉਹ ਜਿਸ ਦੇ ਕਰਨ ਦੁਆਰਾ ਸਭ ਕੁਝ ਹੁੰਦਾ ਹੈ।
Fareedkot Teekaਜਿਸ ਪਰਮੇਸ੍ਵਰ ਕਾ ਕੀਆ ਹੂਆ ਸਭ ਕਿਛੁ ਹੋਤਾ ਹੈ॥
Prof. Sahib Singh(ਜਗਤ ਵਿਚ) ਜਿਸ (ਪਰਮਾਤਮਾ) ਦਾ ਕੀਤਾ ਹੀ ਹਰੇਕ ਕੰਮ ਹੋ ਰਿਹਾ ਹੈ,ਪਦ ਅਰਥ ਜਾ ਕਾ = ਜਿਸ (ਪਰਮਾਤਮਾ) ਦਾ। ਸਭੁ ਕਿਛੁ = ਹਰੇਕ ਕੰਮ।
SikhNet (Spanish)Él, Quien lo puede hacer todo y cada cosa,
ਤਿਸ ਕਾ ਅਮਰੁ; ਨ ਮੇਟੈ ਕੋਇ ॥
tis kaa amar; na mettai koe |
Sant Singh KhalsaNo one can erase His Eternal Decree.
Manmohan SinghHis order, no one can undo.
Manmohan Singh (Punjabi)ਉਸ ਦੇ ਹੁਕਮ ਨੂੰ ਕੋਈ ਭੀ ਮੇਟ ਨਹੀਂ ਸਕਦਾ।
Fareedkot Teekaਤਿਸ ਕੇ ਹੁਕਮ ਕੋ ਕੋਈ ਮੇਟ ਨਹੀਂ ਸਕਤਾ॥
Prof. Sahib Singhਉਸ (ਪਰਮਾਤਮਾ) ਦਾ ਹੁਕਮ ਕੋਈ ਜੀਵ ਮੋੜ ਨਹੀਂ ਸਕਦਾ।ਪਦ ਅਰਥ ਅਮਰੁ = ਹੁਕਮ। ਨ ਮੇਟੈ = ਮੋੜ ਨਹੀਂ ਸਕਦਾ।
SikhNet (Spanish)¿quién podría ir en contra de Su Escrito?
ਪਾਰਬ੍ਰਹਮੁ ਪਰਮੇਸਰੁ ਅਨੂਪੁ ॥
paarabraham paramesar anoop |
Sant Singh KhalsaThe Supreme Lord God, the Transcendent Lord, is incomparably beautiful.
Manmohan SinghOf peerless beauty is my Supreme Lord Master.
Manmohan Singh (Punjabi)ਲਾਸਾਨੀ ਸੁੰਦਰਤਾ ਵਾਲਾ ਹੈ ਮੇਰਾ ਸ਼ਰੋਮਣੀ-ਸੁਆਮੀ ਮਾਲਕ।
Fareedkot Teekaਪਾਰਬ੍ਰਹਮ ਪਰਮੇਸ੍ਵਰ ਜੋ ਵੱਡਾ ਅਨੂਪ ਹੈ॥
Prof. Sahib Singhਉਹ ਪ੍ਰਭੂ ਪਰਮੇਸਰ (ਐਸਾ ਹੈ ਕਿ ਉਸ) ਵਰਗਾ ਹੋਰ ਕੋਈ ਨਹੀਂ।ਪਦ ਅਰਥ ਅਨੂਪੁ = {ਅਨ-ਊਪ} ਜਿਸ ਦੀ ਉਪਮਾ ਨਾਹ ਹੋ ਸਕੇ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਬਹੁਤ ਹੀ ਸੁੰਦਰ।
SikhNet (Spanish)De Belleza Incomparable es nuestro Señor Trascendente,
ਸਫਲ ਮੂਰਤਿ; ਗੁਰੁ ਤਿਸ ਕਾ ਰੂਪੁ ॥੨॥
safal moorat; gur tis kaa roop |2|
Sant Singh KhalsaThe Guru is the Image of Fulfillment, the Embodiment of the Lord. ||2||
Manmohan SinghThe accredited personality of the Guru, is the embodiment of that Lord.
Manmohan Singh (Punjabi)ਗੁਰਾਂ ਦੀ ਅਮੋਘ ਵਿਅਕਤੀ, ਉਸ ਸੁਆਮੀ ਦਾ ਹੀ ਸਰੂਪ ਹੈ।
Fareedkot Teekaਜਿਸ ਕੀ ਸਫਲ ਮੂਰਤੀ ਹੈ ਗੁਰੂ ਤਿਸ ਕਾ ਸ੍ਵਰੂਪ ਹੀ ਹੈ॥੨॥☬ਪੁਨ: ਕੈਸਾ ਹੈ?
Prof. Sahib Singhਉਸ ਦੇ ਸਰੂਪ ਦਾ ਦੀਦਾਰ ਸਾਰੇ ਮਨੋਰਥ ਪੂਰੇ ਕਰਦਾ ਹੈ। ਗੁਰੂ ਉਸ ਪਰਮਾਤਮਾ ਦਾ ਰੂਪ ਹੈ ॥੨॥ਪਦ ਅਰਥ ਸਫਲ ਮੂਰਤਿ = ਜਿਸ ਦੀ ਹਸਤੀ ਸਾਰੇ ਫਲ ਦੇਣ ਵਾਲੀ ਹੈ। ਤਿਸ ਕਾ = {ਤਿਸੁ ਕਾ} ਉਸ ਪਰਮਾਤਮਾ ਦਾ ॥੨॥
SikhNet (Spanish)el Dios de dioses, el Guru es Su Encarnación y teniendo Su Visión uno obtiene todo tipo de Frutos. (2)
ਜਾ ਕੈ ਅੰਤਰਿ; ਬਸੈ ਹਰਿ ਨਾਮੁ ॥
jaa kai antar; basai har naam |
Sant Singh KhalsaThe Name of the Lord abides deep within him.
Manmohan SinghHe, within whom abides the Lord's Name.
Manmohan Singh (Punjabi)ਜਿਸ ਦੇ ਅੰਦਰ ਸੁਅਮਾੀ ਦਾ ਨਾਮ ਵਸਦਾ ਹੈ।
Fareedkot Teekaਜਿਸ ਕੇ ਹਿਰਦੇ ਮੇਂ ਹਰੀ ਕੇ ਨਾਮ ਕਾ ਨਿਵਾਸੁ ਹੈ॥
Prof. Sahib Singh(ਗੁਰੂ ਦੀ ਰਾਹੀਂ) ਜਿਸ (ਮਨੁੱਖ) ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ,ਪਦ ਅਰਥ ਜਾ ਕੈ ਅੰਤਰਿ = ਜਿਸ ਮਨੁੱਖ ਦੇ ਹਿਰਦੇ ਵਿਚ।
SikhNet (Spanish)Aquél que en su ser vive enaltecido el Naam,
ਜੋ ਜੋ ਪੇਖੈ; ਸੁ ਬ੍ਰਹਮ ਗਿਆਨੁ ॥
jo jo pekhai; su braham giaan |
Sant Singh KhalsaWherever he looks, he sees the Wisdom of God.
Manmohan SinghWherever he sees, there he sees the Lord's wisdom,
Manmohan Singh (Punjabi)ਜਿਥੇ ਕਿਤੇ ਉਹ ਵੇਖਦਾ ਹੈ, ਉਥੇ ਸੁਆਮੀ ਦੀ ਦਾਨਾਈ ਨੂੰ ਹੀ ਵੇਖਦਾ ਹੈ।
Fareedkot Teekaਅਰੁ ਗ੍ਯਾਨ ਕਰ ਜੋ ਜੋ ਦੇਖਤਾ ਹੈ, ਸੋ ਬ੍ਰਹਮ ਹੀ ਦੇਖਤਾ ਹੈ॥
Prof. Sahib Singh(ਉਹ ਮਨੁੱਖ ਜਗਤ ਵਿਚ) ਜੋ ਕੁਝ ਭੀ ਵੇਖਦਾ ਹੈ ਉਹ (ਵੇਖਿਆ ਪਦਾਰਥ ਉਸ ਦੀ) ਪਰਮਾਤਮਾ ਨਾਲ ਡੂੰਘੀ ਸਾਂਝ ਹੀ ਬਣਾਂਦਾ ਹੈ।ਪਦ ਅਰਥ ਜੋ ਜੋ = ਜੋ ਕੁਝ ਭੀ। ਪੇਖੈ = ਵੇਖਦਾ ਹੈ। ਸੁ = ਉਹ (ਵੇਖਿਆ ਹੋਇਆ ਪਦਾਰਥ)। ਬ੍ਰਹਮ ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ।
SikhNet (Spanish)el Nombre del Señor, a donde sea que voltea a ver, sólo ve la Sabiduría de Dios.
ਬੀਸ ਬਿਸੁਏ; ਜਾ ਕੈ ਮਨਿ ਪਰਗਾਸੁ ॥
bees bisue; jaa kai man paragaas |
Sant Singh KhalsaHis mind is totally enlightened and illuminated.
Manmohan SinghHe, whose mind is wholly illumined.
Manmohan Singh (Punjabi)ਜਿਸ ਦਾ ਚਿੱਤ ਪੂਰੀ ਤਰ੍ਰਾਂ ਰੋਸ਼ਨ ਹੋਇਆ ਹੋਇਆ ਹੈ,
Fareedkot Teekaਜਿਸ ਕੇ ਮਨ ਵਿਖੇ (ਬੀਸ ਬਿਸੁਏ) ਪੂਰਾ ਪੂਰਾ ਗ੍ਯਾਨ ਰੂਪੁ ਪ੍ਰਕਾਸ ਹੂਆ ਹੈ॥
Prof. Sahib Singh(ਗੁਰੂ ਦੀ ਰਾਹੀਂ) ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦਾ ਮੁਕੰਮਲ ਚਾਨਣ ਹੋ ਜਾਂਦਾ ਹੈ,ਪਦ ਅਰਥ ਬੀਸ ਬਿਸੁਏ = ਵੀਹ ਵਿਸਵੇ, ਪੂਰੇ ਤੌਰ ਤੇ।
SikhNet (Spanish)Aquél en cuyo corazón hay esa Iluminación,
ਤਿਸੁ ਜਨ ਕੈ; ਪਾਰਬ੍ਰਹਮ ਕਾ ਨਿਵਾਸੁ ॥੩॥
tis jan kai; paarabraham kaa nivaas |3|
Sant Singh KhalsaWithin that person, the Supreme Lord God abides. ||3||
Manmohan SinghWithin that man abides the Transcendent Lord.
Manmohan Singh (Punjabi)ਉਸ ਇਨਸਾਨ ਦੇ ਅੰਦਰ ਪਰਮ-ਪ੍ਰਭੂ ਵਸਦਾ ਹੈ।
Fareedkot Teekaਤਿਸ ਜਨ ਕੇ ਹਿਰਦੇ ਮੇਂ ਪਾਰਬ੍ਰਹਮ ਕਾ ਨਿਵਾਸੁ ਹੈ॥੩॥
Prof. Sahib Singhਉਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ॥੩॥ਪਦ ਅਰਥ ਤਿਸੁ ਜਨ ਕੈ = ਉਸ ਮਨੁੱਖ ਦੇ ਹਿਰਦੇ ਵਿਚ ॥੩॥
SikhNet (Spanish)en él habita Su Señor, el Dios. (3)
ਤਿਸੁ ਗੁਰ ਕਉ; ਸਦ ਕਰੀ ਨਮਸਕਾਰ ॥
tis gur kau; sad karee namasakaar |
Sant Singh KhalsaI humbly bow to that Guru forever.
Manmohan SinghUnto that Guru, I ever make obeisance.
Manmohan Singh (Punjabi)ਉਸ ਗੁਰਦੇਵ ਨੂੰ ਮੈਂ ਸਦੀਵ ਹੀ ਬਦਨਾਂ ਕਰਦਾ ਹਾਂ।
Fareedkot Teekaਤਿਸ ਐਸੇ ਗੁਰੋਂ ਕੋ ਸਦੀਵ ਨਿਮਸਕਾਰ ਕਰਤਾ ਹੂੰ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਉਸ ਗੁਰੂ ਨੂੰ ਮੈਂ ਸਦਾ ਸਿਰ ਨਿਵਾਂਦਾ ਰਹਿੰਦਾ ਹਾਂ,ਪਦ ਅਰਥ ਸਦ = ਸਦਾ। ਕਰੀ = ਕਰੀਂ, ਮੈਂ ਕਰਦਾ ਹਾਂ।
SikhNet (Spanish)Saludo a mi Dios por siempre y para siempre
ਤਿਸੁ ਗੁਰ ਕਉ; ਸਦ ਜਾਉ ਬਲਿਹਾਰ ॥
tis gur kau; sad jaau balihaar |
Sant Singh KhalsaI am forever a sacrifice to that Guru.
Manmohan SinghUnto that Guru, I am ever a sacrifice.
Manmohan Singh (Punjabi)ਉਨ੍ਹਾਂ ਗੁਰਾਂ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।
Fareedkot Teekaਪੁਨਹ ਤਿਸ ਗੁਰ ਕੈ ਸਦੀਵ ਬਲਿਹਾਰਨੇ ਜਾਤਾ ਹੂੰ॥
Prof. Sahib Singhਉਸ ਗੁਰੂ ਤੋਂ ਮੈਂ ਸਦਾ ਕੁਰਬਾਨ ਜਾਂਦਾ ਹਾਂ।ਪਦ ਅਰਥ ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿਹਾਰ = ਸਦਕੇ।
SikhNet (Spanish)y así ofrezco mi ser un millón de veces al Guru.
ਸਤਿਗੁਰ ਕੇ ਚਰਨ; ਧੋਇ ਧੋਇ ਪੀਵਾ ॥
satigur ke charan; dhoe dhoe peevaa |
Sant Singh KhalsaI wash the feet of the Guru, and drink in this water.
Manmohan SinghI wash the feet of the True Guru and in-drink that wash.
Manmohan Singh (Punjabi)ਮੈਂ ਸੱਚੇ ਗੁਰਾਂ ਦੇ ਪੈਰ ਧੌਦਾਂ ਹਾਂ ਅਤੇ ਉਸ ਧੋਣ ਨੂੰ ਪਾਨ ਕਰਦਾ ਹਾਂ।
Fareedkot Teekaਸਤਿਗੁਰੋਂ ਕੇ ਚਰਨੋਂ ਕੋ ਧੋਇ ਧੋਇ ਕਰ ਪੀਵਤਾ ਹੂੰ॥
Prof. Sahib Singhਮੈਂ ਉਸ ਗੁਰੂ ਦੇ ਚਰਨ ਧੋ ਧੋ ਕੇ ਪੀਂਦਾ ਹਾਂ (ਭਾਵ, ਮੈਂ ਉਸ ਗੁਰੂ ਤੋਂ ਆਪਣਾ ਆਪਾ ਸਦਕੇ ਕਰਦਾ ਹਾਂ)।ਪਦ ਅਰਥ ਧੋਇ = ਧੋ ਕੇ। ਪੀਵਾ = ਪੀਵਾਂ, ਮੈਂ ਪੀਂਦਾ ਰਹਾਂ।
SikhNet (Spanish)Con todo mi amor bebería el agua con la que lavaron Sus Pies
ਗੁਰ ਨਾਨਕ; ਜਪਿ ਜਪਿ ਸਦ ਜੀਵਾ ॥੪॥੪੩॥੫੬॥
gur naanak; jap jap sad jeevaa |4|43|56|
Sant Singh KhalsaChanting and meditating forever on Guru Nanak, I live. ||4||43||56||
Manmohan SinghI live by ever remembering and contemplating Guru Nanak.
Manmohan Singh (Punjabi)ਮੈਂ ਹਮੇਸ਼ਾਂ ਹੀ ਗੁਰੂ ਨਾਨਕ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਜੀਉਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਗੁਰੋਂ ਕੇ ਨਾਮ ਕੋ ਮਨ ਬਾਣੀ ਸੇ ਜਪ ਕਰ ਸਦੀਵ ਜੀਵਤਾ ਹੂੰ॥੪॥੪੩॥੫੬॥☬ਸਭ ਕਰਮੋਂ ਸੇ ਪਰਮੇਸ੍ਵਰ ਕੇ ਜਸ ਕੀ ਅਧਿਕਤਾ ਜਨਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਉਸ ਗੁਰੂ ਨੂੰ ਸਦਾ ਚੇਤੇ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹਾਂ ॥੪॥੪੩॥੫੬॥ਪਦ ਅਰਥ ਨਾਨਕ = ਹੇ ਨਾਨਕ! ਜਪਿ = ਜਪ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਨਹੀਂ ॥੪॥੪੩॥੫੬॥
SikhNet (Spanish)y habitando en Él, penetro en la Vida Eterna. (4-43-56)