ੴ

ਸਿੱਖਬਾਣੀ · SikhBani

ਆਖਾ ਜੀਵਾ ਵਿਸਰੈ ਮਰਿ ਜਾਉ ॥

aakhaa jeevaa visarai mar jaau
Guru Nanak Dev Ji ਗੁਰੂ ਨਾਨਕ ਦੇਵ ਜੀ · So Dar · Ang 9, 10 · 19 lines
Translations

ਆਸਾ ਮਹਲਾ ੧ ॥

aasaa mahalaa 1 | Ang 9

Sant Singh KhalsaAasaa, First Mehl:
Manmohan SinghAsa Measure, First Guru.
Manmohan Singh (Punjabi)ਰਾਗ ਆਸਾ, ਪਹਿਲੀ ਪਾਤਸ਼ਾਹੀ।
SikhNet (Spanish)Rag Asa Mejl Guru Nanak, Primer Canal Divino.

ਆਖਾ ਜੀਵਾ; ਵਿਸਰੈ ਮਰਿ ਜਾਉ ॥

aakhaa jeevaa; visarai mar jaau | Ang 9

Sant Singh KhalsaChanting it, I live; forgetting it, I die.
Manmohan SinghBy repeating thy Name, I live, by forgetting it I die.
Manmohan Singh (Punjabi)ਤੇਰਾ ਨਾਮ ਉਚਾਰਨ ਕਰਨ ਦੁਆਰਾ ਮੈਂ ਜੀਉਂਦਾ ਹਾਂ, ਇਸ ਨੂੰ ਭੁਲਾ ਕੇ ਮੈਂ ਮਰ ਜਾਂਦਾ ਹਾਂ।
Fareedkot Teekaਹੇ ਮਾਤਾ ਜੀ! ਜਬ ਤਕ ਮੈਂ (ਆਖਾ) ਕਹਿਤਾ ਹੂੰ ਅਰਥਾਤ ਹਰੀ ਕਾ ਨਾਮੁ ਜਪਤਾ ਹੂੰ, ਤਬੀ ਤਕ ਮੈ ਜੀਵਤਾ ਹੂੰ। ਜਬ ਮੇਰੇ ਕੋ ਨਾਮ ਵਿਸਰਿ ਜਾਇ, ਫਿਰ ਮੈ ਮਰ ਜਾਤਾ ਅਰਥਾਤ ਦੁਖੀ ਹੋਤਾ ਹੂੰ॥
Prof. Sahib Singh(ਜਿਉਂ ਜਿਉਂ) ਮੈਂ (ਪਰਮਾਤਮਾ ਦਾ) ਨਾਮ ਸਿਮਰਦਾ ਹਾਂ, ਤਿਉਂ ਤਿਉਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਪਰ ਜਦੋਂ ਮੈਨੂੰ ਪ੍ਰਭੂ ਦਾ ਨਾਮ) ਭੁੱਲ ਜਾਂਦਾ ਹੈ, ਮੇਰੀ ਆਤਮਕ ਮੌਤ ਹੋ ਜਾਂਦੀ ਹੈ।

ਪਦ ਅਰਥ ਆਖਾ = ਆਖਾਂ, (ਜਦੋਂ) ਮੈਂ (ਹਰਿ-ਨਾਮ) ਉਚਾਰਦਾ ਹਾਂ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਮਰਿ ਜਾਉ = ਮਰਿ ਜਾਉਂ, ਮੈਂ ਮਰ ਜਾਂਦਾ ਹਾਂ, (ਵਿਕਾਰਾਂ ਦੇ ਕਾਰਨ) ਮੇਰਾ ਆਤਮਕ ਜੀਵਨ ਮੁੱਕ ਜਾਂਦਾ ਹੈ, ਮੇਰੀ ਆਤਮਕ ਮੌਤ ਹੋ ਜਾਂਦੀ ਹੈ।

SikhNet (Spanish)Recordando Su Nombre me es dada la vida, Olvidándolo, muero seguramente.

ਆਖਣਿ ਅਉਖਾ; ਸਾਚਾ ਨਾਉ ॥

aakhan aaukhaa; saachaa naau | Ang 9

Sant Singh KhalsaIt is so difficult to chant the True Name.
Manmohan SinghDifficult to utter is the True Name.
Manmohan Singh (Punjabi)ਮੁਸ਼ਕਲ ਏ ਸੱਤਨਾਮ ਦਾ ਉਚਾਰਨ ਕਰਨਾ।
Fareedkot Teekaਪਰੰਤੂ ਏਹ ਸਾਚਾ ਨਾਮੁ ਕਹਿਨਾ ਵਡਾ ਕਠਨੁ ਹੈ। ਇਸ ਕੋ ਸਭ ਨਹੀਂ ਕਹਿ ਸਕਤੇ ਹੈਂ, ਭਾਵ ਏਹਿ ਕਿ ਜਬ ਵਡੇ ਪੂਰਬਲੇ ਸੁੱਕ੍ਰਿਤ ਉਦੇ ਹੋਵੈਂ ਤਬ ਨਾਮ ਮੇਂ ਪ੍ਰੀਤਿ ਹੋਤੀ ਹੈ॥
Prof. Sahib Singh(ਇਹ ਪਤਾ ਹੁੰਦਿਆਂ ਭੀ) ਸਦਾ ਕਾਇਮ-ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਔਖਾ (ਕੰਮ ਜਾਪਦਾ ਹੈ)।

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ।

SikhNet (Spanish)Es difícil cantar el Nombre Verdadero.

ਸਾਚੇ ਨਾਮ ਕੀ; ਲਾਗੈ ਭੂਖ ॥

saache naam kee; laagai bhookh | Ang 9

Sant Singh KhalsaIf someone feels hunger for the True Name,
Manmohan SinghIf man feels hunger for the True Name,
Manmohan Singh (Punjabi)ਜੇਕਰ ਇਨਸਾਨ ਨੂੰ ਸੱਤਨਾਮ ਦੀ ਖੁੰਧਿਆ ਲਗ ਜਾਵੇ,
Fareedkot Teekaਜੇ ਕਰ ਸਚ ਨਾਮ ਕੀ ਭੂਖ ਲਗੇ, ਭਾਵ ਚਾਹ ਹੋਵੇ॥
Prof. Sahib Singh(ਜਿਸ ਮਨੁੱਖ ਦੇ ਅੰਦਰ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਤਾਂਘ ਪੈਦਾ ਹੋ ਜਾਂਦੀ ਹੈ,
SikhNet (Spanish)Si alguien tiene hambre del Nombre

ਉਤੁ ਭੂਖੈ; ਖਾਇ ਚਲੀਅਹਿ ਦੂਖ ॥੧॥

aut bhookhai; khaae chaleeeh dookh |1| Ang 9

Sant Singh Khalsathat hunger shall consume his pain. ||1||
Manmohan Singhthat hunger shall consume his pains.
Manmohan Singh (Punjabi)ਉਹ ਭੁਖ ਉਸ ਦੇ ਦੁਖੜਿਆਂ ਨੂੰ ਖਾ ਜਾਏਗੀ।
Fareedkot Teekaਤੌ ਉਸ ਭੂਖ ਕੇ ਹੋਣੇ ਤੇ ਦੁੱਖੋਂ ਕੋ ਖਾਇ ਕਰ, ਅਰਥਾਤ ਅਭਾਵ ਕਰ ਕੇ ਪ੍ਰਲੋਕ ਮੈ ਚਲੀਤਾ ਹੈ। ਵਾ ਉਸ ਭੁਖ ਕੇ ਭੋਜਨੁ ਨਾਮੁ ਕੋ ਜਬ ਖਾਈਏ, ਭਾਵ ਜਪੀਏ, ਤਬ ਦੁੱਖ ਚਲੇ ਜਾਤੇ ਹੈਂ॥੧॥
Prof. Sahib Singhਉਸ ਤਾਂਘ ਦੀ ਬਰਕਤਿ ਨਾਲ (ਹਰਿ-ਨਾਮ-ਭੋਜਨ) ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੧॥

ਪਦ ਅਰਥ ਉਤੁ = {ਲਫ਼ਜ਼ 'ਉਸ' ਤੋਂ ਕਰਣ ਕਾਰਕ। 'ਜਿਸ' ਤੋਂ 'ਜਿਤੁ'}। ਉਤੁ ਭੂਖੈ = ਉਸ ਭੁੱਖ ਦੇ ਕਾਰਨ। ਖਾਇ = (ਨਾਮ-ਭੋਜਨ) ਖਾ ਕੇ। ਚਲਿਅਹਿ = ਦੂਰ ਹੋ ਜਾਂਦੇ ਹਨ॥੧॥

SikhNet (Spanish)éste consumirá todas sus penas. (1)

ਸੋ ਕਿਉ ਵਿਸਰੈ; ਮੇਰੀ ਮਾਇ ॥

so kiau visarai; meree maae | Ang 9

Sant Singh KhalsaHow can I forget Him, O my mother?
Manmohan SinghHow can He be forgotten O my Mother?
Manmohan Singh (Punjabi)ਉਹ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ ਹੈ, ਹੇ ਮੇਰੀ ਮਾਤਾ।
Fareedkot Teekaਹੇ ਮਾਤਾ ਜੀ! ਸੋ ਨਾਮੁ ਮੇਰੇ ਕੋ ਕ੍ਯੋਂ ਵਿਸਰਿ ਜਾਇ, ਭਾਵ ਨਹੀਂ ਵਿਸਰਤਾ ਹੈ॥
Prof. Sahib Singhਹੇ ਮੇਰੀ ਮਾਂ! (ਅਰਦਾਸ ਕਰ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ।

ਪਦ ਅਰਥ ਮਾਇ = ਹੇ ਮਾਂ! ਕਿਉ ਵਿਸਰੈ = ਕਦੇ ਨਾਹ ਭੁੱਲੇ।

SikhNet (Spanish)Oh mi madre, ¿Cómo puede el Señor ser olvidado?

ਸਾਚਾ ਸਾਹਿਬੁ; ਸਾਚੈ ਨਾਇ ॥੧॥ ਰਹਾਉ ॥

saachaa saahib; saachai naae |1| rahaau | Ang 9

Sant Singh KhalsaTrue is the Master, True is His Name. ||1||Pause||
Manmohan SinghTrue is the Lord and true His Name, O my Mother? Pause.
Manmohan Singh (Punjabi)ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸਦਾ ਨਾਮ। ਠਹਿਰਾਉ।
Fareedkot Teekaਸੋ ਸੱਚਾ ਮਾਲਕ ਹੈ ਔਰੁ ਤਿਸ ਕੇ ਨਾਮ ਭੀ ਸੱਚੇ ਹੈਂ॥੧॥ ਰਹਾਉ ॥
Prof. Sahib Singhਜਿਉਂ ਜਿਉਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ (ਮਨ ਵਿਚ ਆ ਵੱਸਦਾ ਹੈ) ॥੧॥ ਰਹਾਉ ॥

ਪਦ ਅਰਥ ਸਾਚੈ ਨਾਇ = ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਦੀ ਰਾਹੀਂ, ਜਿਉਂ ਜਿਉਂ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਸਿਮਰੀਏ। ਨਾਇ = ਨਾਮ ਦੀ ਰਾਹੀਂ ॥੧॥ ਰਹਾਉ ॥

SikhNet (Spanish)Verdad es Él y Verdad es Su Nombre.

ਸਾਚੇ ਨਾਮ ਕੀ; ਤਿਲੁ ਵਡਿਆਈ ॥

saache naam kee; til vaddiaaee | Ang 9

Sant Singh KhalsaTrying to describe even an iota of the Greatness of the True Name,
Manmohan SinghRecounting the greatness of the True name,
Manmohan Singh (Punjabi)ਇਨਸਾਨ ਸੱਚੇ ਨਾਮ ਦੀ ਬਜ਼ੁਰਗੀ ਨੂੰ ਬਿਆਨ ਕਰਦੇ ਹੋਏ,
Fareedkot Teekaਸਤਿ ਨਾਮ ਕੀ (ਤਿਲੁ) ਥੋੜੀ ਸੀ ਭੀ (ਵਡਿਆਈ) ਸੋਭਾ ਕੋ॥
Prof. Sahib Singhਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ…

ਪਦ ਅਰਥ ਤਿਲੁ = ਰਤਾ ਭਰ ਭੀ।

SikhNet (Spanish)Muchos se han fatigado diciendo lo grande que es el Nombre,

ਆਖਿ ਥਕੇ; ਕੀਮਤਿ ਨਹੀ ਪਾਈ ॥

aakh thake; keemat nahee paaee | Ang 9

Sant Singh Khalsapeople have grown weary, but they have not been able to evaluate it.
Manmohan SinghMen have grown weary but they have not been able to appraise even a jot of it.
Manmohan Singh (Punjabi)ਹਾਰ ਹੁਟ ਗਏ ਹਨ ਪ੍ਰਤੂੰ ਉਹ ਇਸ ਦੇ ਛਿਨ ਮਾਤ੍ਰ ਦਾ ਭੀ ਮੁੱਲ ਨਹੀਂ ਪਾ ਸਕੇ।
Fareedkot Teekaਕਹਿ ਕਰ ਕੇ ਸੇਖ, ਸਾਰਦਾ, ਬ੍ਯਾਸਾਦਿ ਥੱਕ ਗਏ ਹੈਂ। ਪਰੰਤੂ ਉਸ ਕੀ ਕੀਮਤਿ, ਭਾਵ ਇਦੰਤਾ ਨਹੀਂ ਪਾਈ॥ (ਨਾਮ ਕਾ ਮਹਤ੍ਵ ਕਹ ਕਰ ਅਬ ਨਾਮੀ ਕਾ ਮਹਤ੍ਵ ਕਹਤੇ ਹੈਂ।)
Prof. Sahib Singhਬਿਆਨ ਕਰ ਕੇ (ਸਾਰੇ ਜੀਵ) ਥੱਕ ਗਏ ਹਨ (ਬਿਆਨ ਨਹੀਂ ਕਰ ਸਕਦੇ)। ਕੋਈ ਭੀ ਨਹੀਂ ਦੱਸ ਸਕਿਆ ਕਿ ਪਰਮਾਤਮਾ ਦੇ ਬਰਾਬਰ ਦੀ ਕਿਹੜੀ ਹਸਤੀ ਹੈ।

ਪਦ ਅਰਥ ਆਖਿ = ਆਖ ਕੇ, ਬਿਆਨ ਕਰ ਕੇ।

SikhNet (Spanish)sin haber mencionado todavía ni una pizca de Su Valor.

ਜੇ ਸਭਿ ਮਿਲਿ ਕੈ; ਆਖਣ ਪਾਹਿ ॥

je sabh mil kai; aakhan paeh | Ang 9

Sant Singh KhalsaEven if everyone were to gather together and speak of Him,
Manmohan SinghIf all men meet and glorify Thee,
Manmohan Singh (Punjabi)ਜੇਕਰ ਸਮੂਹ ਇਨਸਾਨ ਮਿਲ ਕੇ ਤੇਰੀ ਪਰਸੰਸਾ ਕਰਨ,
Fareedkot Teekaਜੇ ਕਰ ਸਭ ਸੰਸਾਰ ਕੇ ਲੋਗ ਮਿਲਿ ਕਰ ਨਾਮੀ ਕੀ ਉਸਤਤੀ ਕਰਨ ਲਗੇਂ॥
Prof. Sahib Singhਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪ੍ਰਭੂ ਦੀ ਵਡਿਆਈ) ਬਿਆਨ ਕਰਨ ਦਾ ਜਤਨ ਕਰਨ,

ਪਦ ਅਰਥ ਸਭਿ = ਸਾਰੇ ਜੀਵ। ਆਪਣਿ ਪਾਹਿ = ਆਖਣ ਦਾ ਜਤਨ ਕਰਨ {'ਆਖਣਿ ਪਾਇ' ਇਕ-ਵਚਨ ਹੈ 'ਜੇ ਕੋ ਖਾਇਕੁ ਆਖਣਿ ਪਾਇ'}।

SikhNet (Spanish)Y por nuestra Alabanza, aunque se hiciera con la fuerza de todos los seres juntos,

ਵਡਾ ਨ ਹੋਵੈ; ਘਾਟਿ ਨ ਜਾਇ ॥੨॥

vaddaa na hovai; ghaatt na jaae |2| Ang 9

Sant Singh KhalsaHe would not become any greater or any lesser. ||2||
Manmohan SinghThou would neither grow greater nor lesser.
Manmohan Singh (Punjabi)ਤੂੰ ਨਾਂ ਹੀ ਹੋਰ ਵਿਸ਼ਾਲ ਹੋਵੇਂਗਾ, ਨਾਂ ਹੀ ਘਟ।
Fareedkot Teekaਤੌ ਉਸਤਤੀ ਕਰਨੇ ਸੇਂ ਵਡਾ ਨਹੀਂ ਹੋਤਾ, ਔਰ ਨਿੰਦਾ ਕਰਨੇ ਸੇਂ ਘਟਤਾ ਨਹੀਂ। ਭਾਵ ਨਿੰਦਾ ਸੁਨ ਕੇ ਇਤ ਜੀਵੋਂ ਵਤ ਖਿੰਨਚਿਤ ਨਹੀਂ ਹੋਤਾ ਹੈ॥੨॥
Prof. Sahib Singhਤਾਂ ਉਹ ਪ੍ਰਭੂ (ਆਪਣੇ ਅਸਲੇ ਨਾਲੋਂ) ਵੱਡਾ ਨਹੀਂ ਹੋ ਜਾਂਦਾ (ਤੇ, ਜੇ ਕੋਈ ਭੀ ਉਸ ਦੀ ਵਡਿਆਈ ਨਾਹ ਕਰੇ), ਤਾਂ ਉਹ (ਅੱਗੇ ਨਾਲੋਂ) ਘੱਟ ਨਹੀਂ ਜਾਂਦਾ। (ਉਸ ਨੂੰ ਆਪਣੀ ਸੋਭਾ ਦਾ ਲਾਲਚ ਨਹੀਂ) ॥੨॥
SikhNet (Spanish)el Señor no se haría ni más pequeño ni más grande. (2)

ਨਾ ਓਹੁ ਮਰੈ; ਨ ਹੋਵੈ ਸੋਗੁ ॥

naa ohu marai; na hovai sog | Ang 9

Sant Singh KhalsaThat Lord does not die; there is no reason to mourn.
Manmohan SinghThat Lord dies not, nor there is any mourning.
Manmohan Singh (Punjabi)ਉਹ ਸਾਹਿਬ ਮਰਦਾ ਨਹੀਂ, ਤੇ ਨਾਂ ਹੀ ਕੋਈ ਵਿਰਲਾਪ ਹੁੰਦਾ ਹੈ।
Fareedkot Teekaਹੇ ਮਾਤਾ ਜੀ! ਵਹੁ ਸਚਾ ਸਾਹਿਬੁ ਕਬੀ ਮਰਤਾ ਨਹੀਂ ਹੈ। ਇਸ ਸੇ ਉਸ ਕੇ ਭਗਤੋਂ ਕੋ ਉਸ ਕੇ ਵਿਯੋਗ ਕਾ ਸੋਕੁ ਕਬੀ ਨਹੀਂ ਹੋਤਾ ਹੈ॥
Prof. Sahib Singhਉਹ ਪ੍ਰਭੂ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ।

ਪਦ ਅਰਥ ਸੋਗੁ = ਅਫ਼ਸੋਸ।

SikhNet (Spanish)El Señor no muere, así que no podemos sentir luto por Él.

ਦੇਦਾ ਰਹੈ; ਨ ਚੂਕੈ ਭੋਗੁ ॥

dedaa rahai; na chookai bhog | Ang 9

Sant Singh KhalsaHe continues to give, and His Provisions never run short.
Manmohan SinghHe continues to give; His provisions never run short.
Manmohan Singh (Punjabi)ਉਹ ਦੇਈ ਜਾਂਦਾ ਹੈ, ਉਸ ਦੇ ਭੰਡਾਰੇ ਮੁਕਦੇ ਨਹੀਂ।
Fareedkot Teekaਵਹੁ ਪਰਮੇਸ੍ਵਰ ਜਗਤ ਕੋ ਐਸਾ ਖਾਨ ਪਾਨ ਦੇਤਾ ਰਹਿਤਾ ਹੈ, ਜੋ ਕਬੀ ਭੀ (ਚੂਕੈ) ਭੂਲਤਾ ਨਹੀਂ, ਸਭ ਕੋ ਸਿਮਰਨ ਕਰ ਦੇਤਾ ਹੈ॥
Prof. Sahib Singhਉਹ ਸਦਾ (ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ (ਉਸ ਦੀਆਂ ਦਾਤਾਂ ਵਰਤਣ ਨਾਲ ਕਦੇ ਮੁਕਦੀਆਂ ਨਹੀਂ)।

ਪਦ ਅਰਥ ਦੇਦਾ = ਦੇਂਦਾ। ਨ ਚੂਕੈ = ਨਹੀਂ ਮੁੱਕਦਾ। ਭੋਗੁ = ਵਰਤਣਾ।

SikhNet (Spanish)Él siempre está dando y Su Almacén de Regalos no tiene fin.

ਗੁਣੁ ਏਹੋ; ਹੋਰੁ ਨਾਹੀ ਕੋਇ ॥

gun eho; hor naahee koe | Ang 9

Sant Singh KhalsaThis Virtue is His alone; there is no other like Him.
Manmohan SinghThis alone is His merit that none else is like Him.
Manmohan Singh (Punjabi)ਉਸ ਦੀ ਇਹੋ ਹੀ ਖੂਬੀ ਹੈ ਕਿ ਉਸਦੇ ਵਰਗਾ ਹੋਰ ਕੋਈ ਨਹੀਂ,
Fareedkot Teekaਏਹੋ ਜੇਹਾ, ਭਾਵ ਪਰਮੇਸ੍ਵਰ ਜੈਸਾ ਗੁਣੁ ਹੋਰੁ ਕਿਸੀ ਮੈਂ ਨਹੀਂ ਹੈ॥
Prof. Sahib Singhਉਸ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ।

ਪਦ ਅਰਥ ਗੁਣੁ ਏਹੋ = ਇਹੀ ਖ਼ੂਬੀ। ਕੋ = ਕੋਈ (ਹੋਰ)।

SikhNet (Spanish)Esta es Su Grandeza, no hay nadie igual a Él,

ਨਾ ਕੋ ਹੋਆ; ਨਾ ਕੋ ਹੋਇ ॥੩॥

naa ko hoaa; naa ko hoe |3| Ang 9

Sant Singh KhalsaThere never has been, and there never will be. ||3||
Manmohan SinghThere has been none, nor there shall be any.
Manmohan Singh (Punjabi)ਨਾਂ ਕੋਈ ਹੋਇਆ ਹੈ, ਤੇ ਨਾਂ ਹੀ ਕੋਈ ਹੋਵਗਾ।
Fareedkot Teekaਇਸ ਸੇ ਨ ਪ੍ਰਮੇਸ੍ਵਰ ਜੈਸਾ ਪਹਿਲੇ ਕੋਈ ਹੂਆ ਹ,ੈ ਔਰ ਨ ਕੋਈ ਆਗੇ ਹੋਗਾ॥੩॥
Prof. Sahib Singh(ਉਸ ਵਰਗਾ ਅਜੇ ਤਕ) ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ ॥੩॥

ਪਦ ਅਰਥ ਹੋਆ = ਹੋਇਆ ਹੈ। ਨਾ ਹੋਇ = ਨਾਹ ਹੀ ਹੋਵੇਗਾ॥੩॥

SikhNet (Spanish)no lo hubo nunca, ni lo habrá. (3)

ਜੇਵਡੁ ਆਪਿ; ਤੇਵਡ ਤੇਰੀ ਦਾਤਿ ॥

jevadd aap; tevadd teree daat | Ang 9

Sant Singh KhalsaAs Great as You Yourself are, O Lord, so Great are Your Gifts.
Manmohan SinghAs great as Thou art, O; Lord! so, great are Thine gift.
Manmohan Singh (Punjabi)ਜਿੱਡਾ ਵੱਡਾ ਤੂੰ ਹੈਂ ਹੇ ਸਾਹਿਬ! ੳਡੀਆਂ ਵੱਡੀਆਂ ਹਨ ਤੇਰੀਆਂ ਬਖਸ਼ੀਸ਼ਾਂ।
Fareedkot Teekaਹੇ ਪਰਮੇਸਰ! ਜਿਤਨੇ ਵਡੇ ਆਪ ਹੋ, ਤਿਤਨੀ ਹੀ ਵਡੀ ਆਪ ਕੀ (ਦਾਤਿ) ਬਖਸ਼ੀਸ਼ ਹੈ॥
Prof. Sahib Singh(ਹੇ ਪ੍ਰਭੂ!) ਜਿਤਨਾ ਬੇਅੰਤ ਤੂੰ ਆਪ ਹੈਂ ਉਤਨੀ ਬੇਅੰਤ ਤੇਰੀ ਬਖ਼ਸ਼ਸ਼।

ਪਦ ਅਰਥ ਜੇਵਡੁ = ਜਿਤਨਾ ਵੱਡਾ। ਤੇਵਡ = ਉਤਨੀ ਵੱਡੀ।

SikhNet (Spanish)Tan Grande como Eres, oh Señor, así son Tus Regalos.

ਜਿਨਿ ਦਿਨੁ ਕਰਿ ਕੈ; ਕੀਤੀ ਰਾਤਿ ॥

jin din kar kai; keetee raat | Ang 10

Sant Singh KhalsaThe One who created the day also created the night.
Manmohan Singh(Thine is the personality) who makest the say and the night (too).
Manmohan Singh (Punjabi)(ਤੇਰੀ ਹੀ ਵਿਅਕਤੀ ਹੈ) ਜੋ ਦਿਨ ਬਣਾਉਂਦੀ ਹੈ ਅਤੇ ਰੇਣ ਨੂੰ (ਭੀ) ਬਣਾਉਂਦੀ ਹੈ।
Fareedkot Teekaਆਪ ਕੈਸੇ ਹੋ! ਕਿ ਪਹਿਲੇ ਜਿਸ ਨੇ ਦਿਨੁ ਬਨਾਇ ਕਰ ਫਿਰ ਰਾਤ ਕਰ ਦਈ ਹੈ। ਅਰਥਾਤ ਯਦਿ ਰਾਤਿ ਨ ਹੋਤੀ ਤੋ ਜੀਵ ਧੰਧਯੋਂ ਮੈ ਹੀ ਮਰ ਜਾਤੇ। ਇਸ ਸੇ ਰਾਤ ਕਾ ਕਰਨਾ ਭੀ ਪਰਮੇਸ੍ਵਰ ਕੀ ਬਖਸੀਸ ਹੈ॥
Prof. Sahib Singh(ਤੂੰ ਐਸਾ ਹੈਂ) ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ।

ਪਦ ਅਰਥ ਜਿਨਿ = ਜਿਸ (ਤੈਂ) ਨੇ। ਕਰਿ ਕੈ = ਪੈਦਾ ਕਰ ਕੇ।

SikhNet (Spanish)Tú hiciste el día junto con la noche.

ਖਸਮੁ ਵਿਸਾਰਹਿ; ਤੇ ਕਮਜਾਤਿ ॥

khasam visaareh; te kamajaat | Ang 10

Sant Singh KhalsaThose who forget their Lord and Master are vile and despicable.
Manmohan SinghVile are they who forget their Master.
Manmohan Singh (Punjabi)ਅਧਮ ਹਨ ਉਹ ਜਿਹੜੇ ਆਪਣੇ ਮਾਲਕ ਨੂੰ ਭੁਲਾੳਦੇ ਹਨ।
Fareedkot Teekaਹੇ ਪ੍ਰਮੇਸ੍ਵਰ! ਐਸੇ ਆਪ (ਖਸਮ) ਸ੍ਵਾਮੀ ਕੋ ਜੋ ਵਿਸਾਰ ਦੇਤੇ ਹੈਂ, ਭਾਵ ਭੁਲਾਇ ਦੇਤੇ ਹੈਂ, ਸੋ (ਕਮਜਾਤਿ) ਅਰਥਾਤ ਨੀਚ ਹੈਂ॥
Prof. Sahib Singhਜੋ (ਅਜਿਹੇ) ਖਸਮ-ਪ੍ਰਭੂ ਨੂੰ ਭੁਲਾ ਦੇਂਦੇ ਹਨ, ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ।

ਪਦ ਅਰਥ ਵਿਸਾਰਹਿ = ਭੁਲਾ ਦੇਂਦੇ ਹਨ। ਤੇ = ਉਹ (ਬੰਦੇ) {ਬਹੁ-ਵਚਨ}। ਕਮਜਾਤਿ = ਭੈੜੀ ਜਾਤ ਵਾਲੇ।

SikhNet (Spanish)Viles y miserables son las criaturas que se olvidan de su Amo.

ਨਾਨਕ. ਨਾਵੈ ਬਾਝੁ; ਸਨਾਤਿ ॥੪॥੩॥

naanak. naavai baajh; sanaat |4|3| Ang 10

Sant Singh KhalsaO Nanak, without the Name, they are wretched outcasts. ||4||3||
Manmohan SinghO Nanak! without God's Name, men are out caste wretches.
Manmohan Singh (Punjabi)ਹੇ ਨਾਨਕ! ਰੱਬ ਦੇ ਨਾਮ ਦੇ ਬਗੈਰ ਇਨਸਾਨ ਛੇਕੇ ਹੋਏ ਨੀਚ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਿਨਾਂ ਨਾਮ ਕੇ (ਸਨਾਤਿ) ਪ੍ਰੇਤ ਵਤ ਹੈਂ॥੪॥੩॥☬ਸ੍ਰੀ ਗੁਰੂ ਅਮਰ ਦਾਸ ਜੀ ਨੇ ਬੀਬੀ ਭਾਨੀ ਜੀ ਕੇ ਵਿਵਾਹ ਸੇ ਪੀਛੇ ਗੁਰੂ ਰਾਮਦਾਸ ਜੀ ਕੋ ਕਹਾ ਕਿ 'ਹੇ ਜੇਠਾ ਜੀ! ਹਮਾਰੇ ਕੁਲ ਕੀ ਰੀਤੀ ਹੈ। ਜੋ ਜਾਮਾਤਾ ਕੁਛੁ ਨਿਜ ਇਛਾ ਪੂਰਬਕ ਮਾਂਗਤਾ ਹੈ। ਸੋਈ ਦੇਈਤਾ ਹੈ। ਇਸ ਸੇ ਤੁਮ ਭੀ ਕੁਛ ਮਾਂਗੋ ਹਮ ਤੁਮ ਪਰ ਪ੍ਰਸਿੰਨ ਹੋ ਕੇ ਦੇਵੇਂਗੇ।' ਤਬ ਸ੍ਰੀ ਗੁਰੂ ਰਾਮਦਾਸ ਜੀ ਨੇ ਏਹੁ ਸਬਦ ਕਹਾ:
Prof. Sahib Singhਹੇ ਨਾਨਕ! ਨਾਮ ਤੋਂ ਖੁੰਝੇ ਹੋਏ ਜੀਵ (ਹੀ) ਨੀਚ ਹਨ ॥੪॥੩॥{9}

ਪਦ ਅਰਥ ਨਾਵੈ ਬਾਝੁ = ਹਰਿ-ਨਾਮ ਤੋਂ ਬਿਨਾ। ਸਨਾਤਿ = ਨੀਚ॥੪॥

SikhNet (Spanish)Oh, dice Nanak, sin el Nombre, este hombre es un miserable exiliado. (1-3)
Answers quote the Granth verbatim with Ang citations. AI commentary is not Gurbani and not a religious ruling.